.

‘ਗੁਰਬਾਣੀ’ ਦਲੀਲ਼ਾਂ, ਤਰਕਾਂ ਅਤੇ ਸੁਆਲਾਂ ਨਾਲ ਭਰਪੂਰ।

ਕਿਸ਼ਤ ਨੰਬਰ 1

*** ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥

ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੈ ੳਜਾੜੇ ਕਾ ਬੰਧੁ॥ ਮ 1॥ 662॥

*** ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥

ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ ਮ1॥ 417॥

*** ਜੀਵਤ ਪਿਤਰ ਨਾ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ ਕਬੀਰ ਜੀ॥ 332॥

. . ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ 1॥ ਰਹਾਉ॥

*** ਝੂਠੁ ਨ ਬੋਲਿ ਪਾਡੇ ਸਚੁ ਕਹੀਐ॥

ਹੳੇਮੈ ਜਾਇ ਸਬਦਿ ਘਰੁ ਕਹੀਐ॥ ਰਹਾਉ॥ ਮ 1॥ 904॥

. . ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥

ਜਨਮਿ ਨ ਮਰੈ ਨ ਆਵੈ ਨਾ ਜਾਇ॥ ਨਾਨਕ ਕਾ ਪ੍ਰਭੁ ਰਹਿੳ ਸਮਾਇ॥ ਮ5॥ 1136

*** ਪ੍ਰਭਾਤੀ॥ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੁ ਕੋ ਮੰਦੇ॥ 1॥

ਲੋਗਾ ਭਰਮਿ ਨ ਭੂਲਹੁ ਭਾਈ॥

ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿੳ ਸ੍ਰਬ ਠਾਂਈ॥

ਰਹਾਉ॥ ਕਬੀਰ ਜੀ॥ 1349॥

*** ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨਾ ਬਿਚਾਰੈ॥

ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥

ਕਬੀਰ ਜੀ॥ 1349॥

. . ਉਪਰਲੇ ਸਾਰੇ ਗੁਰਬਾਣੀ ਫੁਰਮਾਨਾਂ ਵਿੱਚ ਠੋਸ ਦਲੀਲ਼ ਨਾਲ, ਤਰਕ ਨਾਲ, ਸੁਆਲਾਂ ਨਾਲ ਸਮੇਂ ਦੇ ਪੂਜਾਰੀਆਂ ਨੂੰ ਵੰਗਾਰ ਪਾਈ ਗਈ ਹੈ।

. . ਇਹੀ ਦਲੀਲ਼, ਤਰਕ ਅਤੇ ਸੁਆਲਾਂ ਦੇ ‘ਗਿਆਨ-ਵਿਚਾਰ’ ਦਾ ਆਧਾਰ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਬਖਸਣਾ ਕੀਤਾ ਹੈ। ਕਿ ਹਰ ਸਿੱਖ/ਗੁਰਸਿੱਖ ਆਪਣੇ ਜੀਵਨ ਵਿੱਚ ਹਰ ਸਮੇਂ, ਹਰ ਸਥਿੱਤੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਣ ਅਤੇ ਹਰ ਨਵੀਂ ਵੀਚਾਰ ਦੀ ਪਰਖ ਕਰਨ ਅਤੇ ਅਤਪਣੇ ਜੀਵਨ ਵਿੱਚ ਅਪਨਾਉਣਾ ਕਰਨ। ਬਿਨਾਂ ਤੋਲੇ, ਪਰਖੇ ਕਿਸੇ ਵੀ ਨਵੀਂ ਜਾਣਕਾਰੀ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਧਾਰਨ ਨਾ ਕੀਤਾ ਜਾਏ। ਬਲਕਿ ਗੁਰਮੱਤ ਸਿਧਾਂਤ, ਅਸੂਲ ਨਾਲ ਪਰਖਕੇ ਹੀ ਉਸ ਰਾਹ ਦੇ ਪਾਂਧੀ ਬਨਣਾ ਹੈ।

** ‘ਗੁਰਮੱਤ-ਸਿਧਾਂਤ/ਅਸੂਲ’ :-

. . ਸਿੱਖ ਨੂੰ, ਗੁਰਸਿੱਖ ਨੂੰ, ਖਾਲਸੇ ਨੂੰ, ਮਨੁੱਖਤਾ ਨੂੰ,

. .’ਨਿਰ-ਆਕਾਰ-ਅਕਾਲ-ਪੁਰਖ’ ਦੀ ਪੂਜਾ, ਅਰਚਨਾ, ਆਰਤੀ ਕਰਨ ਲਈ,

. . ਬ੍ਰਾਹਮਣ/ਪੂਜਾਰੀ/ਪਾਂਡੇ ਦਾ ਦੀਵਿਆਂ ਵਾਲਾ ਥਾਲ, ਸਿੱਖ/ਗੁਰਸਿੱਖ/ਖਾਲਸੇ ਦੇ ਹੱਥ ਨਹੀਂ ਫੜਾਉਂਦੇ। . . ਸਿੱਖ/ਗੁਰਸਿੱਖ/ਖਾਲਸੇ ਨੂੰ ਵਹਿਮੀ, ਭਰਮੀ, ਪਾਖੰਡੀ. ਕਰਮਕਾਂਡੀ, ਆਡੰਬਰੀ ਨਹੀਂ ਬਣਾਉਂਦੇ।

. . ਬਲਕਿ ਸਿੱਖ/ਗੁਰਸਿੱਖ/ਖਾਲਸੇ ਨੂੰ ਕੇਵਲ ੴ ਅਕਾਲ-ਪੁਰਖ ਨਾਲ ਜੋੜਦੇ ਹਨ। ‘ਗੁਰਬਾਣੀ’ ਨੂੰ ਪੜ੍ਹਨ, ਸੁਨਣ, ਮੰਨਣ, ਅਤੇ ਵਿਚਾਰਨ ਲਈ ਪ੍ਰੇਰਦੇ ਹਨ, ਸੇਧ ਦਿੰਦੇ ਹਨ, ਇਸਦੇ ਨਾਲ ਨਾਲ ਸਮਾਜ ਵਿੱਚ ਵਿਚਰਨ ਲਈ ਲੋਕਾਈ ਨੂੰ ਜਗਾਉਂਣਾ ਚਹੁੰਦੇ ਹਨ, ਕਿ ਹਰ ਮਨੁੱਖ ਆਪਣੇ ਜੀਵਨ ਵਿੱਚ ਹਰ ਸਥਿੱਤੀ ਦਾ ਅਨਮੋਲਨ ਕਰ ਸਕੇ, ਜਾਣ ਸਕੇ, ਸਮਝ ਸਕੇ, ਕਿ ਕਿਹੜੀ ਸਥਿੱਤੀ, ਹਾਲਤ ਉਸ ਲਈ ਲਾਹੇਵੰਦ ਹੈ ਜਾਂ ਨੁਕਸਾਨ ਵਾਲੀ ਹੈ। ਕਿਸ ਗਿਆਨ-ਵਿਚਾਰ ਨਾਲ ਉਸਨੇ ਆਪਣੇ ਮਨੁੱਖਾ ਜੀਵਨ ਨੂੰ ਚੜ੍ਹਦੀ ਕਲਾ ਵੱਲ ਲੈ ਜਾਣਾ ਹੈ।

. .’ਸ਼ਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਦਰਜ਼ ਗੁਰਬਾਣੀ (ਦਲੀਲ਼, ਤਰਕ ਅਤੇ ਸੁਆਲ) ਉੱਪਰ ਅਧਾਰਤ ਹੈ। ਗੁਰਬਾਣੀ ਵਿਚੋਂ ਕੋਈ ਵੀ ਪੰਕਤੀ, ਸਲੋਕ, ਸਬਦ, ਪਉੜੀ ਨੂੰ ਵਿਚਾਰਨਾ ਕਰ ਲਵੋ, ਤੁਹਾਨੂੰ ਇਹਨਾਂ ਤਿੰਨਾਂ ਵਿਚਾਰਾਂ/ਵਿਸ਼ਿਆਂ ਨਾਲ ਸੰਬੰਧਤ ਹੀ ਮਿਲਣਗੇ।

. . ਕਈ ਵਾਰ ਸਾਰੇ ਦਾ ਸਾਰਾ ਵਿਚਾਰ/ਵਿਸ਼ਾ ਹੀ ‘ਦਲੀਲ’ ਭਰਪੂਰ ਹੁੰਦਾ ਹੈ।

. . ਕਈ ਵਾਰ ਲੋੜ ਅਨੁਸਾਰੀ ‘ਤਰਕਾਂ’ ਦੇ ਨਾਲ ‘ਸੁਆਲ’ ਵੀ ਕੀਤੇ ਗਏ ਹਨ।

. .’ਗਰਬਾਣੀ’ ਉਚਾਰਣ ਕਰਤਿਆਂ ਨੇ ਆਪਣੇ ‘ਆਤਮ-ਗਿਆਨ ਵਿਚਾਰ’, ਦੇ ਨਿਜ਼ੀ ਤਾਜ਼ੁਰਬੇ ਨਾਲ ਸਥਾਨ ਅਤੇ ਸਮੇਂ ਦੇ ਅਨੁਸਾਰੀ ਆਪਣੀ (ਦਲੀਲ਼, ਤਰਕ ਅਤੇ ਸੁਆਲਾਂ) ਨਾਲ ਮਨੁੱਖਤਾ ਦੀ ਅਗਵਾਈ ਕੀਤੀ ਹੈ। ਜਗਾਉਣਾ ਕੀਤਾ ਹੈ।

. . ਸਥਾਨ ਅਤੇ ਸਮੇਂ ਦੇ ਅਨੁਸਾਰੀ, ਉਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਉਹਨਾਂ ਦੀ ਆਪਣੀ ਭਾਸ਼ਾ ਵਿੱਚ ਹੀ ਦਲੀਲ਼, ਤਰਕ ਅਤੇ ਸੁਆਲਾਂ ਨਾਲ ਸਮਝਾਉਣਾ ਕਰਨਾ ਕੀਤਾ।

ਦਲੀਲ਼: ਆਤਮ-ਗਿਆਨ ਦੁਆਰਾ ਬਣਿਆ ਆਪਣਾ ਨਿਜ਼ੀ ਪੈਮਾਨਾ।

ਆਪਣਾ ਨਿਜ਼ ਦਾ ਖਿਆਲ/ਵਿਚਾਰ।

ਆਤਮ-ਗਿਆਨ ਦਾ ਸੱਚ। (ਕੇਵਲ ਸੱਚਾਈ।)

ਤਰਕ: ਤਨਜ਼ ਕਰਨਾ। ਸ਼ੰਕਾ ਕਰਨੀ। ਹੁੱਜਤ ਕਰਨਾ। ਯੁਕਿਤੀ। ਨੁਕਤਾਚੀਨੀ।

ਸੁਆਲ: ਪ੍ਰਸ਼ਨ ਕਰਨਾ। ਦਰਆਫ਼ਿਤ ਕਰਨਾ। ਜਾਨਣਾ/ਬੁੱਝਣਾ। ਜਾਣਕਾਰੀ ਲੈਣਾ।

*** ਗੁਰੁ ਬਾਬਾ ਨਾਨਕ ਸਾਹਿਬ ਜੀ ਦੀ ਸ਼ਾਹਕਾਰ ਰਚਨਾ ‘ਜਪੁ’ ਦੀ ਪਹਿਲੀ ਪਉੜੀ:-

. . ਗੁਰਬਾਣੀ ਫ਼ੁਰਮਾਨ:-

. . ਸੋਚੈ ਸੋਚਿ ਹੋਵਈ ਜੇ ਸੋਚੀ ਲਖ ਵਾਰ॥

. . ਚੁਪੈ ਚੁਪ ਹੋਵਈ ਜੇ ਲਾਇ ਰਹਾ ਲਿਵ ਤਾਰ॥

. . ਭੁਖਿਆ ਭੁਖ ਉਤਰੀ ਜੇ ਬੰਨਾ ਪੁਰੀਆ ਭਾਰ॥

. . ਸਹਸ ਸਿਆਣਪਾ ਲਖ ਹੋਹਿ ਇੱਕ ਚਲੈ ਨਾਲਿ॥

. . ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

. . ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥ 1 ਪੰਨਾ 1

## ਇਹ ਹੈ ਗੁਰੁ ਨਾਨਕ ਸਾਹਿਬ ਜੀ ਵਲੋਂ ਬਿਪਰ/ਬਰਾਹਮਣ/ਪੁਜਾਰੀ/ਪਾਂਡੇ ਯੋਗੀ, ਕਾਜ਼ੀ, ਮੁਲਾਂ, ਮੌਲਾਣਿਆਂ ਨੂੰ ਉਹਨਾਂ ਦੀਆਂ ਆਪ-ਹੁੱਦਰੀਆਂ ਬਣਾਈਆਂ ਕਰਮਕਾਂਡੀ ਮਨਾਉਤਾਂ ਦਾ ਦਲ਼ੀਲ ਅਤੇ ਤਰਕ ਨਾਲ ਮੂੰਹ ਤੋੜਵਾਂ ਜਵਾਬ ਅਤੇ ਸੁਆਲ।

. **** ਪਾਖੰਡੀਉ, ਬੋਦੀ ਵਾਲੇ ਅਤੇ ਕੇਸਾਧਾਰੀ ਪੂਜਾਰੀਉ, ਕਾਜ਼ੀਉ, ਮੌਲਾਣਿਉ, ਬਾਹਰਮੁਖੀ ਆਪਣੇ ਸਰੀਰ ਨੂੰ ਚਾਹੇ ਲੱਖਾਂ ਵਾਰੀ ਧੋਣਾ ਕਰ ਲਉ, ਸੁੱਚਾ ਕਰ ਲਉ, ਇਹ ਮਨੁੱਖਾ ਸਰੀਰ ਸੁੱਚਾ ਨਹੀਂ ਹੋ ਸਕਦਾ।

***** ਲਗਾਤਾਰ ਇੱਕ ਮੁਦਰਾ, ਇਕੋ ਆਸਣ ਵਿੱਚ ਸਮਾਧੀਆਂ ਲਾ ਕੇ ਮੌਨ ਰਹਿਣ ਨਾਲ, ਚੁੱਪ ਰਹਿਣ ਨਾਲ ਵੀ ਅੰਦਰੋਂ ਚੁੱਪ ਨਹੀਂ ਹੋਇਆ ਜਾ ਸਕਦਾ।

**** ਭਾਵੇਂ ਰੋਟੀਆਂ, ਰਸਦ-ਪਾਣੀ, ਰਾਸ਼ਨ ਸਮੱਗਰੀ ਦੇ ਪਹਾੜ ਖੱੜੇ ਕਰ ਲਏ ਜਾਣ, ਇਕੱਠੇ ਕਰ ਲਏ ਜਾਣ ਤਾਂ ਵੀ ਜ਼ਮੀਰ ਦੇ ਭੁੱਖਿਆਂ ਦੀ, ਅੰਦਰੋਂ ਭੁਖਿਆਂ ਦੀ ਭੁੱਖ ਨਹੀਂ ਉਤਰ ਸਕਦੀ।

**** ਕਾਦਰ ਦੀ ਬਣਾਈ ਕਾਇਨਾਤ ਵਿੱਚ ਕਾਦਰ ਦੇ ਬਣਾਏ ਕਾਇਦੇ ਕਾਨੂੰਨ ਹੀ ਚਲਦੇ ਹਨ। ਉਸਦਾ ਬਣਾਇਆ ਵਿਧੀ-ਵਿਧਾਨ ਹੀ ਲਾਗੂ ਹੁੰਦਾ ਹੈ। ਮਨੁੱਖ ਦੀ ਚਤੁਰਾਈ/ਸਿਆਣਪ ਦੀ, ਇਸ ਵਿਧੀ-ਵਿਧਾਨ ਅੱਗੇ ਕੋਈ ਪਾਇਆਂ ਨਹੀਂ ਹੈ, ਭਾਵ ਕੋਈ ਬੁੱਕਤ ਨਹੀਂ ਹੈ।

. . ਫਿਰ ਸੁਆਲ ਕਰਨਾ ਕੀਤਾ:. . ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

. . ਆਪ ਹੀ ਜੁਆਬ ਦੇਣਾ ਕੀਤਾ:. . ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥

… ਕਿਸ ਤਰਾਂ ਨਾਲ ਇਹਨਾਂ ਮੰਨਮੱਤੀ ਮਾਨਤਾਵਾਂ ਨੂੰ ਛੱਡਕੇ, ‘ਸੱਚ’ ਨਾਲ ਜੁੜਿਆ ਜਾ ਸਕਦਾ ਹੈ? ਸਚਿਆਰ ਬਣਿਆ ਜਾ ਸਕਦਾ ਹੈ?

. . ਕਿਸ ਤਰਾਂ ਮਨੁੱਖ ਦੇ ਮਨ ਵਿਚੋਂ ਕੂੜ/ਝੂਠ (ਵਹਿਮਾਂ, ਭਰਮਾਂ ਪਾਖੰਡਾਂ, ਕਰਮਕਾਂਡਾਂ) ਦੀ ਮੈਲ੍ਹ ਉੱਤਰ ਸਕਦੀ ਹੈ?

. .’ਰੱਬ, ਅਕਾਲ-ਪੁਰਖ’ ਦੀ ਰਜ਼ਾ, ਭਾਣੇ, ਹੁਕਮ ਵਿੱਚ ਚੱਲਣ ਨਾਲ, ਭਾਵ ਆਪਣੇ ਵਿੱਚ ‘ਰੱਬੀ-ਕੁੱਦਰਤੀ ਗੁਣਾਂ’ ਨੂੰ ਧਾਰਨ ਕਰਨ ਨਾਲ ‘ਸਚਿਆਰ’ ਬਣਿਆ ਜਾ ਸਕਦਾ ਹੈ। ਭਾਵ ਮਨੁੱਖਾ ਜੀਵਨ ਵਿੱਚ ‘ਸੱਚ’ ਦੇ ਅਨੁਸਾਰੀ ਮਨੁੱਖਾ ਜੀਵਨ ਜੀਵਿਆ ਜਾ ਸਕਦਾ ਹੈ।

"ਸ਼ਬਦ ਗੁਰੁ ਗਰੰਥ ਸਾਹਿਬ ਜੀ" ਵਿੱਚ ਦਰਜ਼ ‘ਗੁਰਬਾਣੀ’ 35 ਮਹਾਂ-ਪੁਰਸ਼ਾਂ ਦੇ ਨਿਜ਼ੀ ਆਤਮ-ਗਿਆਨ- ਪਰੈਕਟੀਕਲ ਜੀਵਨ ਦੇ ਤਾਜ਼ੁਰਬੇ ਅਤੇ ਦਲੀਲ ਉੱਪਰ ਆਧਾਰਤ ਹੈ।

. . ਆਪਣੇ ਪਰੈਕਟੀਕਲ ਜੀਵਨ ਜਿਉਂਣ ਦੇ ਤਹਿਤ, ਉਹਨਾਂ ਨੇ ਸਮੇਂ ਦੇ ਹੰਕਾਰੀ ਬਿਰਤੀ ਦੇ ਮਾਲਿਕਾਂ, ਚਾਹੇ ਉਹ ਰਾਜ ਦਰਬਾਰ ਦੇ ਮਾਲਿਕ ਰਜ਼ਵਾੜੇ, ਰਾਜੇ, ਬਾਦਸ਼ਾਹ ਸਨ ਜਾਂ ਧਾਰਮਿੱਕ ਖੇਤਰ ਵਿੱਚ ਆਪਣਾ ਦਬਦਬਾ ਬਣਾ ਬੈਠੇ, ਬਿਪਰ/ਬ੍ਰਾਹਮਣ/ਪੰਡਿਤ, ਕਾਜ਼ੀ, ਮੌਲਾਨਾ, ਯੋਗੀ ਸਨ, ਜਿਹਨਾਂ ਨੇ ਲੋਕਾਂ ਨੂੰ ਆਪਣੇ ਮੰਨਮੱਤਾਂ ਭਰੇ ਆਡੰਬਰੀ, ਕਰਮਕਾਂਡਾਂ, ਵਹਿਮਾਂ, ਭਰਮਾਂ, ਪਾਖੰਡਾਂ ਦੇ ਡਰ ਨਾਲ ਰਾਹੋਂ ਕੁਰਾਹ ਕਰ ਛੱਡਿਆ ਸੀ।

ਸਭਨਾ ਉੱਪਰ ਤਰਕ ਅਤੇ ਸੁਆਲ ਵੀ ਕੀਤੇ ਹਨ।

ਤਾਂ ਜੋ ਉਹਨਾਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ, ਜਬਰਦੱਸਤੀਆਂ, ਪਾਖੰਡਾਂ, ਕਰਮਕਾਂਡਾਂ ਵਹਿਮਾਂ ਭਰਮਾਂ ਦੀਆਂ ਪਰਤਾਂ ਦੇ ਪਾਜ਼/ਭੇਦ ਖੋਲੇ ਜਾ ਸਕਣ।

ਸੁਆਲ: ਇਸ ਲਈ ਕੀਤੇ ਕਿ ਇਹ ਜ਼ਰਵਾਣੇ ਹਾਕਮ ਆਪਣੀ ਪਰਜ਼ਾ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲ ਗਏ ਸਨ।

ਧਾਰਮਿੱਕ ਖੇਤਰ ਵਿੱਚ ਆਪਣਾ ਦਬਦਬਾ ਬਣਾ ਬੈਠੇ ਬਿਪਰ/ਬ੍ਰਾਹਮਣ/ਪੰਡਿਤ/ ਕਾਜ਼ੀਆਂ/ ਯੋਗੀਆਂ ਨੇ ਲੋਕਾਈ ਨੂੰ ‘ਖੁਦਾਈ/ਰੱਬੀ-ਕਹਿਰ’ ਨਾਲ ਡਰਾ ਰੱਖਿਆ ਸੀ। ਇਹਨਾਂ ਪਾਖੰਡੀਆਂ ਨੂੰ ਇਸ ਸ੍ਰਿਸਟੀ ਦੇ ਕਰਤੇ ਦੇ ਬਾਰੇ ਸਹੀ ਗਿਆਨ-ਵਿਚਾਰ ਨਾ ਦੱਸ ਕਿ ਡਰਾਇਆ ਸੀ। ਹਊਆ ਖੜਾ ਕਰ ਦਿੱਤਾ। ਪਾਪ-ਪੁੰਨ, ਨਰਕ ਸੁਰਗ ਦੇ ਲਾਲਚ ਅਤੇ ਡਰਾਵੇ ਦੇਣੇ ਇਹਨਾਂ ਪੂਜਾਰੀਆਂ ਪਾਖੰਡੀਆਂ ਦਾ ਨਿੱਤ ਦਾ ਕਰਮ ਬਣ ਚੁੱਕਾ ਸੀ।।

*** ਜਦੋਂ ਵੀ ਅਸੀਂ ‘ਗੁਰਬਾਣੀ’ ਨੂੰ ਆਤਮ-ਗਿਆਨ ਲੈਣ ਹਿੱਤ ਪੜ੍ਹਨਾ-ਸੁਨਣਾ ਕਰੀਏ ਤਾਂ ਇਹਨਾਂ ਤਿੰਨਾਂ ਨੁਕਤਿਆਂ ਵੱਲ ਸਾਡਾ ਧਿਆਨ ਜਰੂਰ ਚਾਹੀਦਾ ਹੈ।

. . ਪੜ੍ਹੀ ਜਾਂ ਸੁਣੀ ਜਾ ਰਹੀ ਪੰਕਤੀ ਕੀ ਹੈ:

. . ਦਲੀਲ਼ ਹੈ, . . ਤਰਕ ਹੈ ਜਾਂ ਸੁਆਲ ਹੈ? ? ? ?

(ਹਾਂ! ਜਿਹਨਾਂ ਵੀਰਾਂ ਭੈਣਾਂ ਨੂੰ ਲਗਾਤਾਰ ਬਾਣੀ ਪੜ੍ਹਨ-ਸੁਨਣ ਦਾ ਅਭਿਆਸ ਹੈ ਉਹਨਾਂ ਨੂੰ ਇਹਨਾਂ ਨੁਕਤਿਆਂ ਦੀ ਪਕੜ ਆਸਾਨੀ ਨਾਲ ਹੋ ਸਕਦੀ ਹੈ। ਵਰਨਾ ਇਹਨਾਂ ਨੁਕਤਿਆਂ ਦੀ ਪਕੜ ਕਰਨ ਵਿੱਚ ਸਮਾਂ ਲੱਗ ਸਕਦਾ ਹੈ, ਮੁਸ਼ਕਲ ਹੋ ਸਕਦੀ ਹੈ। ਜਿਵੇਂ ਜਿਵੇਂ ਗੁਰਬਾਣੀ ਪੜ੍ਹਨ ਦਾ ਅਭਿਆਸ ਵੱਧਦਾ ਜਾਂਦਾ ਹੈ ਤਿਵੇਂ ਤਿਵੇਂ ਗੁਰਬਾਣੀ ਗਿਆਨ ਦੀ, ਨੁਕਤਿਆਂ ਦੀ ਸਮਝ ਆਉਂਣੀ ਸੁਰੂ ਹੋ ਜਾਂਦੀ ਹੈ। ਇਹ ਸਾਰਾ ਅਭਿਆਸ ਤੁਹਾਡੇ ਆਪਣੇ ਅੰਤਰਮਨ ਵਿੱਚ ਹੋਣਾ ਹੈ, ਤੁਹਾਡੀ ਇਕਾਗਰਤਾ ਨਾਲ ਹੋਣਾ ਹੈ, ਤੁਹਾਡੀ ਲਗਨ ਨਾਲ ਹੋਣਾ ਹੈ, ਤੁਹਾਡੇ ਸਿੱਖਣ ਦੇ, ਜਾਨਣ ਦੇ ਸ਼ੌਕ ਨਾਲ ਹੋਣਾ ਹੈ)

. . ਏਕੁ ਅਚਰਜੁ ਏਕੋ ਹੈ ਸੋਈ॥ ਗੁਰਮੁਖਿ ਵੀਚਾਰੇ ਵਿਰਲਾ ਕੋਈ॥ ਰਹਾਉ॥ ਮ3॥ 160॥

. . ਸਲੋਕ ਮ 3॥ ਸਤਿਗੁਰਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥

ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ 594॥

. . ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ॥ ਮ5॥ 52॥

*** ਗੁਰੂ ਨਾਨਕ ਸਾਹਿਬ ਜੀ ਵਲੋਂ ਉਚਾਰੀ ‘ਜਪੁ’ ਬਾਣੀ ਦੀ ਪਹਿਲੀ ਪਉੜੀ ਦੀਆਂ ਪਹਿਲੀਆਂ ਚਾਰ ਪੰਕਤੀਆਂ ਵਿੱਚ ਹੀ ਦਲ਼ੀਲ, ਤਰਕ ਅਤੇ ਸੁਆਲ ਨਾਲ ਸੁਰੂਆਤ ਕੀਤੀ ਗਈ ਹੈ। ਉਸ ਸਮੇਂ ਦੇ ਬਿਪਰ/ਬਰਾਹਮਣ/ਪੁਜਾਰੀ/ਪਾਂਡੇ ਦੀਆਂ ਥੋਪੀਆਂ ਕਰਮਕਾਂਡੀ ਮਾਨਤਾਵਾਂ ਦੇ ਪਚਰੇ ਉਡਾਉਣੇ ਸੁਰੂ ਕਰ ਦਿੱਤੇ।

. . ਬਿਪਰ/ਬਰਾਹਮਣ/ਪੁਜਾਰੀ/ਪਾਂਡੇ, ਯੋਗੀ, ਕਾਜ਼ੀ, ਮੁਲਾਂ-ਮੌਲਾਣਿਆਂ ਦੀਆਂ ਆਪਣੇ ਬਣਾਏ ‘ਰੱਬ’ ਦੇ ਡਰ ਤਹਿਤ ਬਣਾਈਆਂ ਮਾਨਤਾਵਾਂ ਨੂੰ ਚਣੌਤੀ ਦਿੱਤੀ ਹੈ।

. . ਲੋਕਾਈ ਨੂੰ ਆਪਣੇ ਹੱਕਾਂ ਦੀ ਖਾਤਰ ਜਗਾਉਣਾ ਸੁਰੂ ਕੀਤਾ।

. . ਪੁਜਾਰੀ/ਪਾਂਡੇ, ਯੋਗੀ, ਕਾਜ਼ੀ, ਮੁਲਾਂ-ਮੌਲਾਣਿਆਂ ਨੂੰ ਸੁਆਲ ਕਰਨ ਦੀ ਜ਼ੁਰਰੱਤ ਕਰਨੀ ਸਿਖਾਉਣੀ ਕੀਤੀ। ਇਹਨਾਂ ਪਾਖੰਡੀਆਂ ਦੀਆਂ ਬਣਾਈਆਂ ਮਾਨਤਾਵਾਂ ਨੂੰ ਪਰਖਣ ਦੀ, ਘੌਖਣ ਦੀ ਜਾਂਚ ਸਿਖਾਉਣੀ ਕੀਤੀ।

** "ਗੁਰਬਾਣੀ" ਮਨੁੱਖਤਾ ਲਈ ਗਿਆਨ ਦਾ ਖਜ਼ਾਨਾ ਹੈ, ਗਿਆਨ ਦਾ ਸਰੋਤ ਹੈ। ਜਿਸ ਨੂੰ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਹੀ ਲਾਹਾ ਲਿਆ ਜਾ ਸਕਦਾ ਹੈ।

. . ਪਰ ਸਿੱਖ ਸਮਾਜ ਨੇ ਲਾਹਾ ਲੈਣ ਦੀ ਬਜਾਏ ਇਸ ‘ਸਬਦ ਗੁਰੂ ਗਰੰਥ’ ਦੀ ਪੂਜਾ ਕਰਨੀ ਸੁਰੂ ਕਰ ਦਿੱਤੀ। ਜੋ ਸਿੱਖ ਸਮਾਜ ਦੀ ਬਹੁਤ ਵੱਡੀ ਨਾਦਾਨੀ ਅਗਿਆਨਤਾ ਹੀ ਹੈ।

. . ਇਸ ਲਈ ਸਿੱਖ ਸਮਾਜ "ਗੁਰਬਾਣੀ" ਦੇ ਆਤਮ-ਗਿਆਨ/ਵਿਚਾਰ ਦਾ ਲਾਹਾ ਲੈਣ ਵਿੱਚ ਬਹੁਤ ਪਿਛੇ ਰਹਿ ਗਿਆ ਹੈ।

** ਇਸ ਦਾ ਦੂਜਾ ਕਾਰਨ ਹੈ ਸਿੱਖ ਸਮਾਜ ਵਿੱਚ ਪੜ੍ਹਨ ਦਾ ਸ਼ੌਕ ਨਾ ਹੋਣਾ। ਪਿਛਲੇ ਤਕਰੀਬਨ 250 ਸਾਲ ਤੋਂ ਨਿਰਮਲਿਆਂ-ਸਾਧਾਂ, ਸੰਪਰਦਾਈ ਸੰਪਰਦਾਵਾਂ, ਡੇਰੇਦਾਰਾਂ, ਗੁਰੁ ਅੰਸ਼-ਬੰਸ਼ ਹੋਰ ਅਖੌਤੀ ਬਾਬਿਆਂ ਨੇ ਸਿੱਖ ਸਾਮਾਜ ਨੂੰ ਡਰਾ ਰੱਖਿਆ ਹੈ ਕਿ ਅਗਰ ਇਸ ਸਬਦ ਗੁਰੂ ਗਰੰਥ ਸਾਹਿਬ ਜੀ ਜੂਠੇ-ਮੂਠੇ ਹੱਥ ਲਾ ਦਿੱਤੇ ਤਾਂ ਤੁਹਾਡੀਆਂ ਸੱਤ ਕੁੱਲਾਂ ਪਾਪੀ ਹੋ ਜਾਣਗੀਆਂ।

. . ਡਰਦਿਆਂ ਲੋਕਾਂ ਨੇ ਗੁਰਬਾਣੀ ਪੜ੍ਹਨੀ ਹੀ ਛੱਡ ਦਿੱਤੀ। ਪੂਜਾਰੀ ਭਾਈਆਂ-ਪਾਠੀਆਂ ਦੀਆਂ ਦੁਕਾਨਾਂ ਚੱਲ ਨਿਕਲੀਆਂ। ਵਿਹਲੜ ਸਾਧਾਂ ਦੇ ਵਾਰੇ ਨਿਆਰੇ ਹੋ ਗਏ। ਪੰਜਾਬ ਵਿੱਚ ਹਰ ਪਾਸੇ ਡੇਰੇਦਾਰਾਂ ਦੀ ਭਰਮਾਰ ਹੋ ਗਈ, ਕਿਉਂਕਿ ਲੋਕ ਤਾਂ ਬਿੱਲਕੁੱਲ ਹੀ ਸੌਂ ਗਏ।

. . ਇਸ ਗਰੰਥ ਸਾਹਿਬ ਵਿਚੋਂ ਜੋ ‘ਗਿਆਨ-ਵਿਚਾਰ’ ਲੈਣੀ ਸੀ ਉਸ ਤੋਂ ਲੋਕਾਂ ਨੇ ਪਾਸਾ ਹੀ ਵੱਟ ਲਿਆ।

** ਕੇਵਲ ਮੰਨਮੱਤਾਂ, ਕਰਮਕਾਂਡ, ਵਹਿਮ, ਭਰਮ, ਪਾਖੰਡ, ਅਡੰਬਰ ਹੀ ਆਮ ਲੋਕਾਂ ਦਾ ਜੀਵਨ ਬਣ ਕੇ ਰਹਿ ਗਿਆ।

*** ਸਿੱਖ ਸਮਾਜ ਦਾ ਸਿੱਖੀ ਜੀਵਨ, ਸਿੱਖੀ ਸਿਧਾਂਤ, ਸਿੱਖੀ ਅਸੂਲ, ਸਿੱਖ ਦੇ ਆਤਮਿੱਕ ਗਿਆਨ ਦਾ ਆਧਾਰ ਹੈ, ਕੇਵਲ "ਗੁਰਬਾਣੀ" ਹੈ, ‘ਗੁਰਬਾਣੀ ਦਾ ਗਿਆਨ-ਵਿਚਾਰ’ ਹੈ।

*** ਸਿਖੀ ਸਿਖਿਆ ਗੁਰ ਵੀਚਾਰਿ॥ ਮ1॥ 465॥

*** ਬਾਣੀ ਗੁਰੂ ਗੁਰੁ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥

ਗੁਰੁ ਬਾਣੀ ਕਹ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਮ 4॥ 982॥

*** ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ॥ ਮ1॥ 55॥

** "ਗੁਰਬਾਣੀ" ਜੋ ਜੁਗੋ ਜੁੱਗ ਅਟੱਲ ‘ਸਬਦ ਗੁਰੂ ਗਰੰਥ ਸਾਹਿਬ ਜੀ’ ਵਿੱਚ ਦਰਜ਼ ਹੈ, ‘ਆਤਮ-ਗਿਆਨ-ਵਿਚਾਰ’ ਦਾ ਖ਼ਜਾਨਾ ਹੈ।

. .’ਸਬਦ ਗੁਰੁ ਗਰੰਥ ਸਾਹਿਬ ਜੀ’ ਦੀ ਸੰਪਾਦਨਾ ਸੰਨ 1604 ਈਸਵੀ ਵਿੱਚ ਪੰਚਮ ਸਤਿਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਕਰ-ਕਮਲਾਂ ਨਾਲ ਕੀਤੀ। ਇਸ ਗਰੰਥ ਸਾਹਿਬ ਜੀ ਵਿੱਚ ਉਸੇ ਬਾਣੀ ਨੂੰ ਜਗਹ ਮਿਲੀ, ਕੇਵਲ ਜੋ ਗੁਰਮੱਤ-ਕਸਵੱਟੀ ਉੱਪਰ ਖਰੀ ਉੱਤਰਦੀ ਸੀ। ਜੁਗੋ ਜੁੱਗ ਅਟੱਲ ‘ਸਬਦ ਗੁਰੁ ਗਰੰਥ ਸਾਹਿਬ ਜੀ’ ਤਾਂ ਜੁੱਗਾਂ-ਜੁੱਗਾਂਤਰਾਂ ਤੱਕ ਅਟੱਲ ਰਹਿਣ ਵਾਲੇ ਹੈ ਹੀ ਹਨ, ਇਸ ਸਬਦ ‘ਗੁਰੁ ਗਰੰਥ ਸਾਹਿਬ ਜੀ’ ਵਿੱਚ ਜਿਹਨਾਂ ਬਾਣੀਕਾਰਾਂ ਦੀ ਬਾਣੀ ਦਰਜ਼ ਹੋ ਗਈ, ਉਹ ਵੀ ਸਦਾ ਲਈ ਅਮਰ ਹੋ ਗਏ।

** 35 ਮਹਾਂ-ਪੁਰਸ਼ ਹਨ।

. . 6 ਗੁਰੂ-ਸਾਹਿਬਾਨ,

. . 15 ਭਗਤ ਸਾਹਿਬਾਨ,

. . 11 ਭੱਟ ਸਾਹਿਬਾਨ,

. . 3 ਗੁਰਸਿੱਖ ਸਾਹਿਬਾਨ।

*** ਇਹਨਾਂ ਬਾਣੀ ਕਾਰਾਂ ਨੇ ਆਪਣੇ ਜੀਵਨ-ਕਾਲ ਦੌਰਾਨ ਭਾਰਤੀ ਸਮਾਜ ਵਿੱਚ ਸਮੇਂ ਦੇ ਬਾਦਸਾਹਾਂ, ਅਹਿਲਕਾਰਾਂ, ਨੌਕਰਸ਼ਾਹੀ ਵਲੋਂ ਕੀਤੀਆਂ ਜਾਂਦੀਆਂ ਵਧੀਕੀਆਂ, ਅਤਿਆਚਾਰ, ਨਾ-ਇੰਨਸ਼ਾਫੀ ਵਿਰੁਧ ਜ਼ੋਰਦਾਰ ਆਵਾਜ਼ ਬੁਲੰਦ ਕੀਤੀ, ਤਾਂ ਜੋ ਲੋਕਾਈ ਨੂੰ ਉਹਨਾਂ ਦਾ ਬਣਦਾ ਹੱਕ-ਇੰਨਸ਼ਾਫ ਮਿਲ ਸਕੇ। ਸਮਾਜ ਵਿੱਚ ਜੋ-ਜੋ ਊਣਤਾਈਆਂ ਸਨ, ਉਹਨਾਂ ਦਾ ਜ਼ੋਰਦਾਰ ਖੰਡਨ ਕੀਤਾ। ਮੰਨੂੰ ਸਿਮਰਤੀ ਉੱਪਰ ਅਦਾਰਤ ਸਨਾਤਨ ਮੱਤ ਵਿੱਚ ਜੋ ਵਰਨ-ਵੰਡ ਕੀਤੀ ਗਈ ਸੀ, ਇਹਨਾਂ ਬਾਣੀਕਾਰਾਂ ਨੇ ਬੜੇ ਪੁਰਜ਼ੋਰ ਲਫਜ਼ਾਂ ਵਿੱਚ ਖੰਡਨ ਕੀਤਾ।

*** ਆਪਣੀ ਬਾਣੀ ਵਿੱਚ ਇਹਨਾਂ ਬਾਣੀ ਕਾਰਾਂ ਨੇ ਆਪਣੇ ਨਿੱਜੀ ਜੀਵਨ ਦੇ ਤਾਜੁਰਬੇ ਅਤੇ ਆਪਣੇ ਆਤਮ-ਗਿਆਨ ਦੇ ਨਾਲ ਬੜੀਆਂ ਦਾਲੀਲਾਂ, ਤਰਕ ਅਤੇ ਸੁਆਲਾਂ ਨਾਲ ਸਮੇਂ ਦੀਆਂ ਸਰਕਾਰਾਂ, ਬ੍ਰਾਹਮਣ, ਕਾਜ਼ੀ ਅਤੇ ਯੋਗੀਆਂ ਨੂੰ ਚੈਂਲੰਜ਼ ਕੀਤੇ। ਇਹਨਾਂ ਬਾਣੀਕਾਰਾਂ ਦੀਆਂ ਦਾਲੀਲਾਂ, ਤਰਕ ਅਤੇ ਸੁਆਲ ਵੀ ਇਤਨੇ ਡੂੰਗਿਆਈ ਵਾਲੇ ਹੁੰਦੇ ਸਨ ਕਿ ਸਮੇਂ ਦੀ ਤਿੱਕੜੀ (ਬ੍ਰਾਹਮਣ, ਕਾਜ਼ੀ, ਯੋਗੀ) ਪਾਸ ਇਹਨਾਂ ਦੇ ਜਵਾਬ ਨਾ ਹੁੰਦੇ।

*** ਬਾਬਾ ਭਗਤ ਕਬੀਰ ਜੀ ਦਾ ਬ੍ਰਾਹਮਣ ਪੂਜਾਰੀ ਨੂੰ ਸਵਾਲ ਹੈ:-

*** ਗਉੜੀ ਕਬੀਰ ਜੀ॥ ਪੰਨਾ 324॥

ਗਰਭ ਵਾਸ ਮਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ 1॥

ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ 1॥ ਰਹਾਉ॥

ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀਂ ਆਇਆ॥ 2॥

ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥ 3॥

ਕਹੁ ਕਬੀਰ ਜੋ ਬ੍ਰਹਮ ਬੀਚਾਰੈ॥ ਸੋ ਬ੍ਰਾਹਮਣ ਕਹੀਅਤੁ ਹੈ ਹਮਾਰੈ॥ 4॥

…… ਚਲਦਾ

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

12 ਅਕਤੂਬਰ 2018
.