.

ਪਰੀਵਾਰਕ ਰਿਸ਼ਤਿਆਂ ਵਿੱਚ ਵੱਧਦੀ ਕੁੜੱਤਣ ਅਤੇ ਦੂਰੀਆਂ।

ਕਿਸ਼ਤ ਨੰਬਰ 2

(ਲੜੀ ਜੋੜਨ ਲਈ ਕਿਸ਼ਤ ਨੰਬਰ 1 ਪੜ੍ਹੋ ਜੀ)

** ਸੱਭ ਤੋਂ ਵੱਡਾ ਹੈ ਰੋਗ, … ਮੈਂਨੂੰ ਕੀ ਕਹਿਣਗੇ ਲੋਗ।

. . ਝੂਠੀ ਲੋਕ-ਲੱਜਿਆ/ਇੱਜ਼ਤ ਲਈ ਮਨੁੱਖ ਨਾ ਚਹੁੰਦਾ ਹੋਇਆ ਵੀ ਕੀ ਨਹੀਂ ਕਰਦਾ।

. . ਇਸ ਕੁਚੱਕਰ ਵਿੱਚ ਅਜੇਹਾ ਫੱਸਦਾ ਹੈ, ਫਿਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ।

. . ਮਨੁੱਖ ਦੇ ਇਸ ਕੁਚੱਕਰ ਵਿੱਚ ਫੱਸਣ ਦਾ ਕਾਰਨ ਵੀ ਬਣਦਾ ਹੈ, ਪ੍ਰੀਵਾਰ ਦੇ ਜੀਆਂ ਦਾ ਅਲੱਗ ਅਲੱਗ ਖਿਆਲਾਂ/ਵਿਚਾਰਾਂ ਦਾ ਹੋਣਾ। ਸੱਭ ਦੀ ਰਾਏ ਦਾ ਇੱਕ ਨਾ ਹੋਣਾ।। ਹਰ ਮੈਂਬਰ ਆਪਣੀ ਆਪਣੀ ਇੱਛਾ ਦੇ ਅਨੁਸਾਰੀ ਆਪਣੇ ਮਨ ਦੀਆਂ ਇਛਿਆਵਾਂ ਦੀ ਪੂਰਤੀ ਚਹੁੰਦਾ ਹੈ।

. . ਮਾਂ-ਬਾਪ ਮਜ਼ਬੂਰੀ ਵੱਸ ਇਹ ਸਾਰਾ ਕੁੱਝ ਪਰੀਵਾਰ ਦੇ ਜੀਆਂ ਦੀ ਖ਼ੁਸ਼ੀ ਲਈ ਕਰਦੇ ਹਨ।

. . ਘਰ ਪਰੀਵਾਰ ਵਿੱਚ ਖ਼ੁਸ਼ੀ-ਖ਼ੁਸ਼ੀ ਵਿਆਹ ਸ਼ਾਦੀਆਂ ਕਰਨ ਕਰਕੇ ਨਵੇਂ ਜੀਆਂ ਦੇ ਆਉਣ ਨਾਲ ਪ੍ਰੀਵਾਰ ਦੇ ਮੈਂਬਰਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਂਦਾ ਹੈ।

. . ਨਵੇਂ ਮੈਂਬਰ, ਨਵੀਂ ਸੋਚ, ਨਵੇਂ ਵਿਚਾਰਾਂ ਦਾ ਪ੍ਰੀਵਾਰ ਵਿੱਚ ਪ੍ਰਵੇਸ਼ ਹੋ ਜਾਂਦਾ ਹੈ।

. . ( (ਨਵਾਂ ਜੀਅ ‘ਨੂੰਹ’ ਹੁੰਦੀ ਹੈ, ਜਿਸ ਨੇ ਘਰ ਪਰੀਵਾਰ ਦੇ ਜੀਆਂ ਦੇ ਨਾਲ ਹੀ ਘਰ ਵਿੱਚ ਰਹਿਣਾ ਹੁੰਦਾ ਹੈ।

. . ਦੂਸਰਾ ਨਵਾਂ ਜੀਅ ‘ਦਾਮਾਦ’ ਬੇਟੀ ਦੇ ਘਰ ਵਾਲਾ ਹੁੰਦਾ ਹੈ। ਇਸ ਜੀਅ ਦੀ ਸਹੁਰੇ ਘਰ ਵਿੱਚ ਦਖ਼ਲ-ਅੰਦਾਜ਼ੀ ਬਹੁਤ ਘੱਟ ਹੁੰਦੀ ਹੈ। ਕਿਉਂਕਿ ਇਸ ਜੀਅ ਨੇ ਦੂਰ ਅਲੱਗ ਆਪਣੀ ਪਤਨੀ ਦੇ ਨਾਲ ਆਪਣੇ ਮਾਂ-ਬਾਪ ਦੇ ਘਰ ਰਹਿਣਾ ਹੁੰਦਾ ਹੈ))

. . ਪ੍ਰੀਵਾਰ ਵਿੱਚ ਨਵੇਂ ਆਏ ਜੀਅ (ਨੂੰਹ) ਦੇ ਆਪਣੇ ਸੰਸਕਾਰ ਹਨ। ਜਿਹਨਾਂ ਨਾਲ/ਕਰਕੇ ਉਸਦੀ ਸਖਸ਼ੀਅਤ ਘੜੀ ਗਈ ਹੁੰਦੀ ਹੈ। ਉਸਦੇ ਆਪਣੇ ਸੁਆਦ, ਆਪਣੀ ਪਸੰਦ, ਆਪਣਾ ਰਹਿਣ-ਸਹਿਣ ਦਾ ਅੰਦਾਜ਼ ਤਰੀਕਾ, ਆਪਣੀ ਬੋਲ-ਬਾਣੀ ਹੁੰਦੀ ਹੈ।

. . ਨਵੇਂ ਆਏ ਜੀਅ ਦੀ ਨਵੀਂ ਸੋਚ/ਵਿਚਾਰ ਪ੍ਰੀਵਾਰ ਦੇ ਚੱਲਦੇ ਸਿਸਟਿਮ ਉੱਪਰ ਵੀ ਅਸਰ ਪਾਉਂਦੀ ਹੈ। ਨਵੇਂ ਆਏ ਜੀਅ ਦੀ ਨਵੇਂ ਪ੍ਰੀਵਾਰਕ ਮੈਂਬਰਾਂ ਨਾਲ ਅਜੇ ਜਾਣ-ਪਹਿਚਾਨ ਵੀ ਜਿਆਦਾ ਗਹਿਰੀ ਨਹੀਂ ਹੁੰਦੀ ਹੈ। ਨਵੇਂ ਘਰ ਵਿੱਚ ਸੱਸ-ਸਹੁਰਾ, ਨਨਾਣ, ਦਿਉਰ ਵੀ ਹੋਣਗੇ। ਸਾਰਿਆਂ ਦੀ ਪਸੰਦ-ਨਾ-ਪਾਸੰਦ ਜਾਨਣ ਨੂੰ ਕੁੱਝ ਸਮਾਂ ਤਾਂ ਲੱਗ ਸਕਦਾ ਹੈ।

. . ਸਹੁਰੇ ਪ੍ਰੀਵਾਰ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਜਲਦੀ ਨੂੰਹ ਰਾਣੀ, ਸਾਡੇ ਘਰ ਦੇ ਤੌਰ-ਤਰੀਕੇ-ਸਲੀਕੇ ਸਿੱਖ ਕੇ ਸਾਡੇ ਅਨੁਸਾਰੀ ਬਣ ਜਾਏ।

. . ਪਰ ਨੂੰਹ ਰਾਣੀ ਆਪਣੇ ਸੁਭਾਓ ਸੰਸਕਾਰਾਂ ਕਰਕੇ, ਆਪਣੇ ਤਰੀਕੇ ਸਲੀਕੇ ਦੇ ਅਨੁਸਾਰੀ ਚੱਲਣਾ ਚਹੁੰਦੀ ਹੈ, ਆਪਣਾ ਜੀਵਨ ਜਿਉਂਣਾ ਚਹੁੰਦੀ ਹੈ।

. . ਨੂੰਹ ਰਾਣੀ, ਹੋਲੀ-ਹੋਲੀ ਆਪਣੇ ਘਰਵਾਲੇ (ਪਤੀ) ਨੂੰ ਵੀ ਆਪਣੇ ਅਨੁਸਾਰੀ ਬਨਾਉਣ ਦੀ ਪੂਰੀ ਕੋਸ਼ਿਸ ਕਰਦੀ ਹੈ, ਆਪਣੀ ਵਾਹ ਲਾਉਂਦੀ ਹੈ। ਜਿਸ ਵਿੱਚ ਉਹ ਕਾਮਯਾਬ ਵੀ ਹੋ ਜਾਂਦੀ ਹੈ।

. . ਘਰ ਦਾ ਬੇਟਾ ਵੀ ਆਪਣੀ ਘਰਵਾਲੀ ਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਪੈਂਦਾ ਹੈ।

(ਅਗਰ ਪਤੀ ਪਤਨੀ ਦੀ ਰਾਏ ਇੱਕ ਹੋ ਜਾਂਦੀ ਹੈ, ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਪੈਂਦੇ ਹਨ ਤਾਂ ਇਸ ਵਿੱਚ ਕੋਈ ਗੁਨਾਹ ਨਹੀਂ ਹੈ। ਇਹ ਸੁਭਾਵਿੱਕ ਹੀ ਹੈ, ਇਨਸਾਨੀ ਫਿਤਰਤ ਹੈ, ਪਿਆਰ ਵਿੱਚ ਇੱਕ ਦੂਜੇ ਤੋਂ ਕੁਰਬਾਨ ਹੋ ਜਾਣ ਦੀ ਤਮੰਨਾ ਹਰ ਮਨ ਵਿੱਚ ਰਹਿੰਦੀ ਹੈ।)

. . ਮਾਂ-ਬਾਪ ਨੇ ਆਪਣੇ ਬੱਚਿਆਂ ਵਿੱਚ ਆਪਣੀ ਇੱਕ ਇਮੇਜ਼-ਸਖਸ਼ੀਅਤ ਬਣਾਈ ਹੁੰਦੀ ਹੈ। ਬੱਚੇ ਹਰ ਵਕਤ ਹਾਂਜੀ-ਹਾਂਜੀ ਕਰਕੇ ਮਾਂ-ਬਾਪ ਦੇ ਅਗਿਆਕਾਰੀ ਬੱਚੇ ਬਣੇ ਹੁੰਦੇ ਹਨ। ਨੂੰਹ ਰਾਣੀ ਦੇ ਘਰ-ਪ੍ਰਵੇਸ਼ ਨਾਲ, ਮਾਂ-ਬਾਪ ਨੂੰ ਇਹੀ ਉਮੀਦ ਹੁੰਦੀ ਹੈ, ਕਿ ਨੂੰਹ ਰਾਣੀ ਜਲਦੀ ਉਹਨਾਂ ਦੇ ਘਰ-ਪ੍ਰੀਵਾਰ ਦਾ ਹੀ ਹਿੱਸਾ ਬਣ ਜਾਏਗੀ। ਘਰ ਦੇ ਬੱਚਿਆਂ ਵਾਂਗ ਨੂੰਹ ਵੀ ਜੀ-ਜੀ ਕਰੇਗੀ।

. . ਪਰ ਐਸਾ ਹੁੰਦਾ ਨਹੀਂ ਹੈ। ਕਾਰਨ ਹੈ, ਨੂੰਹ ਰਾਣੀ ਦੇ ਅਲੱਗ ਪ੍ਰੀਵਾਰ ਵਿਚੋਂ ਆਉਣ ਕਰਕੇ। ਇਸ ਨਵੇਂ ਪ੍ਰੀਵਾਰ ਦੇ ਤੌਰ ਤਰੀਕੇ ਸਿੱਖਣ ਲਈ ਕੁੱਝ ਸਮਾਂ ਤਾਂ ਲੱਗ ਸਕਦਾ ਹੈ।

. . ਅਗਰ! ! ਨੂੰਹ ਰਾਣੀ ਚਾਹੇ ਤਾਂ ਕੁੱਝ ਦਿਨਾਂ ਵਿੱਚ ਹੀ ਘਰ-ਪ੍ਰੀਵਾਰ ਦਾ ਹਿੱਸਾ ਬਣ ਸਕਦੀ ਹੈ, ਆਪਣੀ ਕਾਬਲੀਅਤ-ਸਿਆਣਪ ਕਰਕੇ, ਪਰੀਵਾਰ ਦੇ ਜੀਆਂ ਦਾ ਮਨ ਜਿੱਤ ਕੇ।

. . ਅਗਰ! ! ਨੂੰਹ ਰਾਣੀ ਨਾ ਚਾਹੇ ਤਾਂ …

. . ਕੀ ਹੋ ਸਕਦਾ ਹੈ? , ਉਸਦਾ, ਤੁਸੀ ਅੰਦਾਜ਼ਾ ਲਗਾ ਸਕਦੇ ਹੋ …?

. . ਜਿਸ ਕਰਕੇ ਪ੍ਰੀਵਾਰ ਵਿੱਚ ਕਿਤੇ ਨਾ ਕਿਤੇ ਕੁੜੱਤਣ/ਕੜਵਾਹਟ, ਤੂੰ-ਤੂੰ, ਮੈਂ-ਮੈਂ ਪੈਦਾ ਹੋਣੀ ਸੁਰੂ ਹੋ ਜਾਂਦੀ ਹੈ। ਹੋਲੀ ਹੋਲੀ ਇਹ ਕੁੜੱਤਣ/ਕੜਵਾਹਟ ਕਈ ਵਾਰ ਬੜਾ ਜ਼ਹਿਰੀਲਾ ਰੁਖ਼ ਅਖਤਿਆਰ ਕਰ ਲੈਂਦੀ ਹੈ। ਜਿਸਦੇ ਬੜੇ ਦੂਰ-ਗਾਮੀ ਰਜੱਲਟ/ਸਿੱਟੇ ਨਿਕਲਦੇ ਹਨ।

{{{**** ਜੀਵਨ ਵਿੱਚ ਬਹੁਤ ਸਾਰੇ ਪਰੀਵਾਰਾਂ ਵਿੱਚ ਜਾਣ ਦਾ ਮੌਕਾ ਮਿਲਿਆ/ਮਿਲਦਾ ਰਹਿੰਦਾ ਹੈ।

. . ਬਹੁਤ ਸਾਰੇ ਪਰੀਵਾਰਾਂ ਨਾਲ ਬਹੁਤ ਮੇਲ ਮਿਲਾਪ ਵੀ ਹੈ।

. . ਬਹੁਤ ਸਾਰੇ ਪਰੀਵਾਰਾਂ ਵਿੱਚ ਬੱਚਿਆਂ ਦੇ ਰਿਸ਼ਤੇ ਵੀ ਕਰਵਾਏ ਹਨ।

. . ਇਹਨਾਂ ਪਰੀਵਾਰਾਂ ਵਿੱਚ ਮਾਂ-ਬਾਪ ਅਤੇ ਬੱਚਿਆਂ ਨਾਲ ਵਿਚਰਦਿਆਂ,

. . ਮੈਂ ਆਪਣੇ ਨਿਜੀ ਤਾਜ਼ੁਰਬੇ ਨਾਲ ਇਹ ਮਹਿਸੂਸ ਕਰਦਾ ਹਾਂ:-

. .’ਮਨੁੱਖਾ-ਸਮਾਜ’ ਮਰਦ ਪ੍ਰਧਾਨ ਸਮਾਜ ਹੈ। ਮਰਦ ਪ੍ਰਧਾਨ ਸਮਾਜ ਵਿੱਚ ਮਰਦ ਨੇ ਆਪਣੇ ਹੰਕਾਰ ਅਤੇ ਸਵੈਮਾਨ ਨੂੰ ਹਮੇਂਸ਼ਾ ਅੱਗੇ ਰੱਖਿਆ ਹੈ। ਔਰਤ ਨੂੰ ਉਸਦਾ ਬਣਦਾ ਸਥਾਨ, ਅਧਿਕਾਰ ਨਹੀਂ ਦਿੱਤਾ ਗਿਆ।

. . ਇਸ ਸਮਾਜ ਵਿਚ, ਜਾਂ ਕਿਸੇ ਘਰ-ਪਰੀਵਾਰ ਵਿੱਚ ਜਿਤਨੇ ਵੀ ਕਾਇਦੇ-ਕਾਨੂੰਨ ਬਣੇ-ਬਣਾਏ ਹਨ, ਸਾਰੇ ਮਰਦਾਂ ਨੇ/ਦੇ ਬਣਾਏ ਹਨ।

. . ਇਹਨਾਂ ਕਾਇਦੇ-ਕਾਨੂੰਨਾਂ ਦੇ ਤਹਿਤ ਹੀ ਹਰ ਪਰੀਵਾਰ ਵਿੱਚ ਘਰਾਂ ਦੇ ਆਮ ਕਾਰ-ਵਿਹਾਰ ਅਤੇ ਬੱਚਿਆਂ ਦੇ ਵਿਆਹ-ਸ਼ਾਦੀਆਂ ਦੇ ਕਾਰਜ ਵੀ ਹੁੰਦੇ ਹਨ।

. . ਪੁੱਤਰ/ਬੇਟੇ ਦੇ ਵਿਆਹ ਸਮੇਂ, ਪੁੱਤਰ/ਬੇਟੇ ਦੀ ਘਰ ਵਾਲੀ ਲੜਕੀ ਨੂੰ ਤਾਂ ਆਪਣੇ ਘਰ ਵਿੱਚ ਲੈ ਆਉਣ ਦਾ,

ਅਤੇ,

. . ਪਰੀਵਾਰ ਦੀ ਧੀ ਨੂੰ ਵਿਆਹ ਕੇ ਉਸਦੇ ਸਹੁਰੇ ਘਰ ਭੇਜਣ ਦਾ ਰਸਮੋਂ-ਰਿਵਾਜ਼ ਹੈ, ਜੋ ਸਦੀਆਂ ਤੋਂ ਚੱਲਦਾ ਆ ਰਿਹਾ ਹੈ।।

. . ਨੂੰਹ (ਬਹੂ) ਇੱਕ ਅਲੱਗ ਪਰੀਵਾਰ ਵਿਚੋਂ ਆਈ ਹੋਣ ਕਰਕੇ, ਉਸਦੇ ਸੋਚਣ ਦਾ ਨਜ਼ਰੀਆਂ/ ਢੰਗ/ਤਰੀਕਾ, ਉਸਦੀ ਬੋਲ-ਬਾਣੀ, ਖਾਣ-ਪੀਣ ਦੀਆਂ ਆਦਤਾਂ, ਉਸਦੇ ਲੀੜੇ ਕੱਪੜੇ ਪਾਉਣ ਸਲਾਉਣ ਦੇ ਢੰਗ ਤਰੀਕੇ, ਸੱਸ-ਸਹੁਰੇ ਨੂੰ ਆਦਰ-ਮਾਣ ਸਤਿਕਾਰ ਦੇਣ ਦਾ ਵਤੀਰਾ, ਪਰੀਵਾਰ ਦੇ ਹੋਰਨਾਂ ਮੈਂਬਰਾਂ (ਦਿਉਰ-ਨਨਾਣ) ਨਾਲ ਵਰਤ-ਵਰਤਾਅ … ਇਸ ਲੜਕੇ ਪਰੀਵਾਰ ਵਾਲੇ ਨਹੀਂ ਹੋਣਗੇ। ਉਹਨਾਂ ਵਿੱਚ ਜਰੂਰ ਫ਼ਰਕ ਹੋਵੇਗਾ।

. . ਉਹੀ ਪਰੀਵਾਰ ਜਿਹੜਾ ਪਹਿਲਾਂ ਇੱਕ ਬੰਦ ਮੁੱਠੀ ਵਾਂਗ ਸੀ, ਭਾਵ ਸਾਰਿਆਂ ਜੀਆਂ ਵਿੱਚ ਇੱਕ ਅਟੁੱਟ ਬੰਧਨ ਸੀ। ਸਾਰੇ ਜੀਅ ਪਿਆਰ/ਸਤਿਕਾਰ ਨਾਲ ਇੱਕ ਦੂਜੇ ਦੀ ਦੇਖਭਾਲ ਕਰਦੇ ਸਨ। ਇੱਕ ਦੂਜੇ ਦੇ ਕੰਮ ਆਉਂਦੇ ਸਨ। ਘਿਉ-ਖਿਚੜੀ ਵਾਂਗ ਰਹਿੰਦੇ ਸਨ।

. . ਪਰ ਬੱਚਿਆਂ ਦੇ ਵਿਆਹ-ਸ਼ਾਦੀਆਂ ਹੋਣ ਦੇ ਕੁੱਝ ਸਮੇਂ ਬਾਅਦ ਵਿੱਚ ਹੀ ਇਹਨਾਂ ਪਰੀਵਾਰਾਂ ਵਿੱਚ ਕੁੜੱਤਣ/ਕੜਵਾਹਟ, ਅਤੇ ਦੂਰੀਆਂ ਵੱਧ ਜਾਂਦੀਆਂ ਹਨ।}}}}}}

*** ਆਪਾਂ ਸਾਰੇ ਹੀ ਮਨੁੱਖ, ਕਿਸੇ ਦੂਜੇ, ਤੀਜੇ ਮਨੁੱਖਾਂ ਵਰਗੇ ਨਹੀਂ ਹਾਂ। ਸਰੀਰਾਂ ਦੇ ਬਣਤਰ ਇਕੋ ਜਿਹੇ ਹੋਣ ਕਰਕੇ, ਅਸੀਂ ਸਿਰਫ ਇਕੋ ਜਿਹੇ ਲੱਗਦੇ ਹਾਂ। ਸਕਲੋ-ਸੂਰਤ ਤੋਂ ਵੀ ਅਸੀਂ ਸਾਰੇ ਅਲੱਗ ਅਲੱਗ ਹਾਂ

(ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ॥

ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ॥ ਮ1॥ 596॥)।

. . ਸਾਰੇ ਮਨੁੱਖਾਂ ਦਾ ਸੁਭਾਉ, ਸੋਚ, ਬਿਰਤੀ, ਮਨ, ਮੱਤ, ਬੁੱਧ ਅਲੱਗ-ਅਲੱਗ ਹੋਣ ਕਰਕੇ, ਇੱਕ ਦੂਸਰੇ ਨਾਲ ਸਾਡੇ ਵਿਚਾਰਾਂ ਦਾ ਤਾਲਮੇਲ ਨਹੀਂ ਬਣ ਪਾਉਂਦਾ, ਟਕਰਾਅ ਹੋ ਜਾਂਦਾ ਹੈ।

. . ਇਸ ਟਕਰਾਉ ਦੇ ਪਿਛੇ ਆਪਾਂ ਸਾਰਿਆਂ ਦੀ (ਈਗੋ, ਹੰਕਾਰ, ਆਕੜ) ਹੁੰਦਾ ਹੈ, ਜੋ ਪਿਛੇ ਸਾਡੇ ਮਨ, ਮੱਤ, ਬੁੱਧ ਦਿਮਾਗ਼ ਵਿੱਚ ਕਿਸੇ ਪਾਸੇ ਸਾਨੂੰ ਆਪਣੀ ਗੱਲ ਮਨਵਾਉਣ ਅਤੇ ਸਮਝੋਤਾ ਨਾ ਕਰਨ ਲਈ ਮਜ਼ਬੂਰ ਕਰ ਰਿਹਾ ਹੁੰਦਾ ਹੈ। ਇਸ ਸਮੇਂ ਸਾਡੀ ‘ਬੁੱਧੀ’ ਸਹਜ, ਸਿਆਣਪ, ਠਰੰਮੇ ਦੀ ਵਰਤੋਂ ਨਾ ਕਰਕੇ, ਕੇਵਲ ਈਗੋ, ਆਕੜ, ਹੰਕਾਰ ਦੇ ਅਸਰ ਹੇਠ ਕੰਮ ਕਰ ਰਹੀ ਹੁੰਦੀ ਹੈ।

. . ਇਸ ਨਾਲ ਘਰ ਪ੍ਰੀਵਾਰ ਵਿੱਚ ਸਾਡੇ ਪ੍ਰੀਵਾਰਕ ਮੈਂਬਰਾਂ ਦਾ ਤਾਲਮੇਲ ਰਾਹੋਂ ਕੁਰਾਹੇ ਪੈ ਜਾਂਦਾ ਹੈ।

. . ਰਿਸ਼ਤਿਆਂ ਵਿੱਚ ਕੁੜੱਤਣ ਪੈਦਾ ਹੋ ਜਾਂਦੀ ਹੈ।

. . ਦੂਰੀਆਂ ਵੱਧਣ ਲੱਗ ਜਾਂਦੀਆਂ ਹਨ।

. . ਪ੍ਰੀਵਾਰਕ ਮੈਂਬਰ ਉਹੀ ਹਨ, ਪਰ ਮਨਾਂ ਵਿੱਚ ਇੱਕ ਦੂਜੇ ਲਈ ਪਿਆਰ ਸਤਿਕਾਰ ਦੀ ਭਾਵਨਾ

ਖਤਮ ਹੋ ਜਾਂਦੀ ਹੈ।

. . ਬੇਟਾ! ! ਉਹੀ ਹੈ ਜਿਸ ਨੂੰ ਜਨਮ ਦੇਣਾ ਕੀਤਾ, ਪਾਲਣਾ-ਪੋਸ਼ਣਾ ਕੀਤਾ, ਪੜ੍ਹਾਇਆ ਲਿਖਾਇਆ, ਵਿਆਹ ਸ਼ਾਦੀ ਕੀਤੀ, ਆਪਣੇ ਮਾਂ-ਬਾਪ ਵਾਲੇ ਸਾਰੇ ਫਰਜ਼ ਨਿਭਾਉਣੇ ਕੀਤੇ।

. . ਪਰ ਹੁਣ! ! ਬੇਗਾਨਿਆਂ ਵਾਲਾ ਵਰਤਾਉ ਕਰਦਾ ਹੈ।

. . ਨੂੰਹ! ! ਜਿਸਨੂੰ ਖ਼ੁਸੀਆਂ-ਖੇੜਿਆਂ, ਵਾਜ਼ਿਆਂ-ਗਾਜ਼ਿਆਂ ਨਾਲ ਘਰ ਲਿਆਉਣਾ ਕੀਤਾ,

. . ਹੁਣ ਉਸ ਲਈ ਉਹੀ ਮੰਮੀ ਪਾਪਾ (ਸੱਸ-ਸਹੁਰਾ) ਬੇਗਾਨੇ ਹੋ ਗਏ।

. . ਸਾਰਾ ਤਾਲਮੇਲ ਗੜਬੜਾ ਗਿਆ, ਕਿਉਂਕਿ ਸਾਰਿਆ ਵਿੱਚ ਈਗੋ, ਹੰਕਾਰ, ਆਕੜ ਵਾਲਾ

ਫਨੀਅਰ ਸੱਪ ਆਪਣਾ ਸਿਰ ਚੁੱਕੀ ਖੜਾ ਹੈ। ਕੋਈ ਵੀ ਝੁਕਣਾ ਨਹੀਂ ਚਹੁੰਦਾ।

. . ਮਾਂ-ਬਾਪ ਦਾ ਆਪਣਾ ਸਵੈਮਾਨ ਉਹਨਾਂ ਦੀ ਇੱਜ਼ਤ ਦਾ ਮਸਲਾ/ਮਾਮਲਾ ਬਣ ਜਾਂਦਾ ਹੈ।

. . ਬੱਚਿਆਂ ਦੀ ਆਪਣੀ ਸੈਲਫ਼-ਰੈਸਪੈਕਟ ਵਾਲੀ ਆਕੜ, ਉੱਚੀ ਪੜ੍ਹਾਈ, ਲਿਖਾਈ, ਪੰਜ-ਛੇ-ਸੱਤ ਨੰਬਰਾਂ ਨਾਲ ਲੱਗੀਆਂ ਚਾਰ ਜ਼ੀਰੋਆਂ ਵਾਲੀ ਤਨਖ਼ਾਹ ਦਾ ਹੰਕਾਰ, ਉਹਨਾਂ ਨੂੰ ਢੱਲਦੀ ਉੱਮਰ ਵਾਲੇ ਮਾਂ-ਬਾਪ ਦੇ ਨਿਸਵਾਰਥ ਨਿਭਾਏ ਫਰਜ਼ਾਂ ਦੀ ਕੀਤੀ ਕੁਰਬਾਨੀ ਦਾ ਕੋਈ ਅਹਿਸਾਸ ਨਹੀਂ ਰਹਿੰਦਾ।

. . ਪ੍ਰੀਵਾਰਕ-ਤਾਲਮੇਲ ਨੂੰ ਸਹੀ ਰੱਖਣ/ਰਖਾਉਣ, ਬਨਣ/ਬਨਾਉਣ ਵਾਲੀ ਸਾਡੀ ਬਿਰਤੀ/ਸੁਭਾਉ ਨਾ ਹੋਣ ਕਰਕੇ, ਪੂਰਾ ਪ੍ਰੀਵਾਰਕ ਤਾਲਮੇਲ ਗੜਬੜਾ ਜਾਂਦਾ ਹੈ। ਕਈ ਵਾਰ ਇਹ ਟਕਰਾਅ ਵਾਲੀ ਸਥਿੱਤੀ ਬਹੁਤ ਹੀ ਵਿਸਫੋਟਕ ਬਣ ਜਾਂਦੀ ਹੈ।

. . ਭੈਣਾਂ, ਭਾਈਆਂ, ਦੋਸਤਾਂ, ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਪ੍ਰੀਵਾਰ ਦੇ ਅੰਦਰੂਨੀ ਮਸਲਿਆਂ ਦੀ ਜਾਣਕਾਰੀ ਹੋ ਜਾਂਦੀ ਹੈ ਕਿ ਇਸ ਪਰੀਵਾਰ ਵਿੱਚ ਸੱਭ ਕੁੱਝ ਸਹੀ ਨਹੀਂ ਚੱਲ ਰਿਹਾ।

. . ਢੱਲਦੀ ਉੱਮਰ ਦੇ ਮਾਂ-ਬਾਪ ਦੀਆਂ ਆਪਣੀਆਂ ਖਵਾਹਸ਼ਾਂ ਹਨ।

. . ਚੱੜ੍ਹਦੀ ਉੱਮਰ ਦੇ ਬੱਚਿਆਂ ਦੀਆਂ ਆਪਣੀਆਂ ਖਵਾਹਸ਼ਾਂ ਹਨ।

. . ਢੱਲਦੀ ਉੱਮਰ ਦੇ ਮਾਂ-ਬਾਪ ਚਹੁੰਦੇ ਹਨ ਕਿ ਬੱਚੇ ਉਹਨਾਂ ਦੇ ਕੋਲ ਉਸੇ ਘਰ-ਪ੍ਰੀਵਾਰ ਵਿੱਚ ਰਹਿਣ।

. . ਪਰ ਬੱਚਿਆਂ ਦੀ ਖਵਾਹਸ਼ ਹੈ ਕਿ ਉਹਨਾਂ ਦੀਆਂ ਚੰਗੀਆ ਤਨਖਾਹਾਂ ਹੋਣ ਕਰਕੇ ਉਹ ਚੰਗੇ ਪੌਸ਼ ਇਲਾਕੇ ਵਿੱਚ ਚਾਰ ਮੰਜ਼ਿਲੀ ਉੱਚੀ ਕੋਠੀ ਵਿੱਚ ਰਹਿਣ। ਜਿਥੇ ਸਾਰੀਆਂ ਸੁਖ-ਸਹੂਲਤਾਂ ਹੋਣ।

. . ਢੱਲਦੀ ਉੱਮਰ ਦੇ ਮਾਂ-ਬਾਪ ਨੂੰ ਕੋਈ ਨਾ ਕੋਈ ਸਰੀਰਿੱਕ ਤਕਲੀਫ਼ ਵੀ ਆਈ ਰਹਿੰਦੀ ਹੈ।

. . ਕਦੇ ਕੁੱਝ ਹੋ ਗਿਆ, ਕਦੇ ਕੁੱਝ ਹੋਰ ਤਕਲੀਫ਼ ਆ ਗਈ।

. . ਕਦੇ ਬਾਪੂ ਢਿੱਲਾ, ਕਦੇ ਬੇਬੇ ਢਿੱਲੀ। ਕਦੇ ਖੰਘ ਵਾਲੀ ਦਵਾਈ, ਕਦੇ ਜੋੜਾਂ ਦੀ ਦਵਾਈ।

. . ਹਰ ਰੋਜ਼ ਗਰਮਾਂ-ਗਰਮ ਰੋਟੀ ਬਣਾ ਕੇ ਦੇਣ ਦੀ ਤਕਲੀਫ਼।

. . ਹਰ ਰੋਜ਼ ਤਾਜ਼ੀ ਦਾਲ ਸਬਜ਼ੀ ਬਨਾਉਣ ਦੀ ਤਕਲੀਫ਼।

. . ਤੜਕੇ ਸੁਭਹ-ਸਵੇਰੇ ਗਰਮਾ–ਗਰਮ ਚਾਹ ਪਿਆਉਣ ਦੀ ਤਕਲੀਫ਼।

. . ਬਜ਼ੁਰਗਾਂ ਨਾਲ ਰਹਿ ਕੇ ਤਕਲ਼ੀਫ਼ਾਂ ਹੀ ਤਕਲੀਫ਼ਾਂ, ਕੰਮ ਹੀ ਕੰਮ, ਝਮੇਲੇ ਹੀ ਝਮੇਲੇ! ! !

… ਦੂਜੇ ਪਾਸੇ ਬੱਚੇ ਸੋਚਦੇ ਹਨ ਸਾਡੇ ਜੀਵਨ ਵਿਚੋਂ ਖ਼ੁਸ਼ੀਆਂ ਗਾਇਬ ਹਨ। ਉਹਨਾਂ ਲਈ ਨਾ ਕੋਈ ਪਿਕਚਰ, ਨਾ ਕੋਈ ਆਉਟਿੰਗ, ਨਾ ਬਾਹਰ ਕੋਈ ਖਾਣਾ ਖਾਣ ਦਾ ਪਰੋਗਰਾਮ, ਨਾ ਕੋਈ ਹੋਰ ਕਿਸੇ ਤਰਾਂ ਦਾ ਮੰਨੋਰੰਜਨ ਦਾ ਪਰੋਗਰਾਮ। ਬੱਸ ਘਰ ਦੇ ਕੰਮ ਹੀ ਕੰਮ। ਬਜ਼ੁਰੱਗਾਂ ਦੀ ਦੇਖਭਾਲ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਲਈ ਦੌੜਭੱਜ।

** ਬਜ਼ੁਰਗਾਂ ਦੀਆ ਇਹਨਾਂ ਬੇਸਿੱਕ ਜਰੂਰਤਾਂ ਦੀ ਪੂਰਤੀ ਲਈ ਜਾਂ ਤਾਂ ਬਜ਼ੁੱਰਗ ਆਪ ਹਿੰਮਤ ਕਰਨ, ਅਗਰ ਬਜ਼ੁਰੱਗ ਮਾਪੇ ਆਪ ਹਿੰਮਤ ਨਹੀਂ ਕਰ ਸਕਦੇ ਤਾਂ ਨਾਲ ਰਹਿੰਦੇ ਬੱਚਿਆਂ ਨੂੰ ਕਰਨੀ ਹੀ ਪੈਣੀ ਹੈ।

. . ਘਰ-ਪ੍ਰੀਵਾਰ ਦੀ ਸਥਿੱਤੀ ਇਸ ਪੜਾਅ ਤੇ ਆਕੇ ਡਾਵਾਂਡੋਲ ਹੋ ਜਾਂਦੀ ਹੈ।

. . ਬਿਖਰ ਜਾਂਦੀ ਹੈ।

. . ਟੋਟੇ ਹੋ ਜਾਂਦੀ ਹੈ।

. . ਮਾਂ-ਬਾਪ, ਆਪਣੇ-ਆਪ ਖ਼ੁਦ ਆਪਣੇ ਕੰਮ ਕਰ ਨਹੀਂ ਸਕਦੇ। ਵੱਧਦੀ ਉੱਮਰ ਦੀਆਂ ਸਰੀਰਿੱਕ ਮਜ਼ਬੂਰੀਆਂ ਉਹਨਾਂ ਦੇ ਸਾਹਮਣੇ ਹਨ।

. . ਬੱਚੇ! ਮਾਂ-ਬਾਪ ਲਈ ਕੰਮ ਕਰਨਾ ਨਹੀਂ ਚਹੁੰਦੇ, ਉਹਨਾਂ ਦੀਆਂ ਆਪਣੀਆਂ ਕੰਮਾਂ-ਕਾਰਾਂ, ਪਰੀਵਾਰ ਦੀਆਂ ਮਜ਼ਬੂਰੀਆਂ ਉਹਨਾਂ ਦੇ ਸਾਹਮਣੇ ਹਨ।

** ਇੱਕੋ ਘਰ-ਪ੍ਰੀਵਾਰ ਵਿੱਚ ਦੋ ਵਿਰੋਧੀ ਪਾਰਟੀਆਂ ਬਣ ਜਾਂਦੀਆਂ ਹਨ।

. . ਇੱਕ ਪਾਰਟੀ ਵਿੱਚ ਬੁੱਢੇ ਮਾਂ-ਬਾਪ,

. . ਦੂਜੀ ਪਾਰਟੀ ਵਿੱਚ ਨੌਜਵਾਨ ਨੂੰਹ-ਪੁੱਤ।

. . ਆਖੀਰ ਤੇ ਰਜੱਲਟ ਨਿਕਲਦਾ ਹੈ, ਬੱਚੇ! ! ਮਾਂ-ਬਾਪ, ਦਾ ਘਰ-ਬਾਰ ਛੱਡ ਕੇ ਆਪਣੇ ਇੱਛਾ ਦੇ ਅਨੁਸਾਰੀ/ਮੁਤਾਬਿੱਕ ਪੌਸ਼ ਇਲਾਕੇ ਵਿੱਚ ਚਾਰ ਮੰਜ਼ਿਲੀ ਕੋਠੀ ਵਿੱਚ ਜਾ ਟਿਕਾਣਾ ਕਰਦੇ ਹਨ।

. . ਢੱਲਦੀ ਉੱਮਰ ਵਾਲੇ ਮਾਂ-ਬਾਪ ਆਪਣੇ:-

. . ਉਸੇ ਸੁਪਨਿਆਂ ਦੇ ਘਰ ਵਿਚ,

. . ਜਿਸ ਵਿੱਚ ਉਹਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ,

. . ਜਿਸ ਨੂੰ ਉਹਨਾਂ ਪਾਈ-ਪਾਈ, ਪੈਸਾ-ਪੈਸਾ ਬੱਚਤ ਕਰਕੇ ਬਨਾਉਣਾ ਕੀਤਾ,

. . ਤੀਲਾ ਤੀਲਾ ਜੋੜਕੇ ਇਸ ਆਲ੍ਹਣੇ ਸਜਾਉਣਾ ਸੰਵਾਰਨਾ ਕੀਤਾ,

. . ਉਸੇ ਪੁਰਾਣੇ ਹੋ ਚੁੱਕੇ ਆਪਣੇ ਆਲ੍ਹਣੇ ਨੂੰ ਵਿੱਚ ਇਕੱਲੇ ਰਹਿ ਜਾਂਦੇ ਹਨ।

** ਇਹਨਾਂ ਸਾਰੇ ਵਾਪਰੇ ਹਾਲਾਤਾਂ ਲਈ ਕੋਈ ਬਾਹਰਲਾ, ਦੂਜਾ ਤੀਜਾ ਬੰਦਾ ਜਾਂ ਪ੍ਰੀਵਾਰ ਜਿੰਮੇਵਾਰ ਨਹੀਂ ਹੈ। ਬਲਕਿ;

. . ਪ੍ਰੀਵਾਰ ਵਿੱਚ ਇਹ ਸਾਰਾ, ਜੋ ਕੁੱਝ ਵੀ ਵਾਪਰਿਆ, ਇਸ ਲਈ ਸਾਰੇ ਪ੍ਰੀਵਾਰ ਦੇ ਮੈਂਬਰ/ਜੀਅ ਜਿੰਮੇਵਾਰ ਹਨ।

. . ਸਾਰਿਆਂ ਨੂੰ ਆਪਣੀ ਬਣਦੀ ਜਿੰਮੇਵਾਰੀ ਕਬੂਲ ਕਰਨੀ ਹੋਵੇਗੀ।

. . ਕਿਸੇ ਵੀ ਨਵੇਂ ਬਣੇ ਘਰ ਪ੍ਰੀਵਾਰ ਦੇ ਮੋਢੀ ਮਾਂ-ਬਾਪ ਹੁੰਦੇ ਹਨ।

. . ਮਾਂ-ਬਾਪ ਨੂੰ ਬਚਪਨ ਵਿੱਚ ਹੀ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ।

. . ਮਾਂ-ਬਾਪ ਬੱਚਿਆਂ ਨੂੰ ਚੰਗੇ ਸੰਸਕਾਰ ਤਾਂ ਹੀ ਦੇ ਪਾਉਣਗੇ, ਅਗਰ ਖ਼ੁਦ ਮਾਂ-ਬਾਪ ਨੂੰ ਚੰਗੇ ਸੰਸਕਾਰ ਮਿਲੇ ਹੋਣਗੇ। ਇਹ ਤਾਂ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਪਰੋਸੈਸ ਹੈ, ਕਿਰਿਆ ਹੈ।

. . ਅਗਰ ਬੱਚਿਆਂ ਨੂੰ ਚੰਗੇ ਸੰਸਕਾਰ ਮਿਲੇ ਹੋਣਗੇ ਤਾਂ ਬੱਚਿਆਂ ਦੇ ਮਨਾਂ ਵਿੱਚ ਆਪਣੇ ਮਾਂ-ਬਾਪ ਨੂੰ ਇਕੱਲੇ ਛੱਡ ਕਿ ਜਾਣ ਦੀ ਭਾਵਨਾ ਹੀ ਨਹੀਂ ਆਏਗੀ। ਉਹ ਹਮੇਸ਼ਾਂ ਹੀ ਮਾਂ-ਬਾਪ ਦੀ ਸੇਵਾ ਸਤਿਕਾਰ ਵਾਲੀ ਭਾਵਨਾ ਨੂੰ ਜਿਉਂਦਾ ਰੱਖਣਗੇ। ਇਸ ਨਾਲ ਬੱਚਿਆਂ ਦੇ ਆਪਣੇ ਬੱਚੇ ਵੀ ਉਸੇ ਪਿਆਰ ਸਤਿਕਾਰ ਸੇਵਾ ਭਾਵਨਾ ਵਾਲੀ ਪਾਰੰਪਰਾ ਨੂੰ ਸਿੱਖਣਗੇ ਅਤੇ ਜ਼ਾਰੀ ਰੱਖਣਗੇ।

. . ਕਿਸੇ ਘਰ-ਪ੍ਰੀਵਾਰ ਵਿੱਚ ਨਵੇਂ ਆਏ ਜੀਅ (ਨ੍ਹੂੰਹ) ਨੂੰ ਘਰ-ਪਰੀਵਾਰ ਵਿੱਚ ‘ਜੀ ਆਇਆਂ’ ਕਹਿਣ ਦੇ ਨਾਲ ਨਾਲ ਘਰ-ਪਰੀਵਾਰ ਦੇ ਰਸਮੋਂ-ਰਿਵਾਜ਼ਾਂ, ਸਿਧਾਂਤਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।

. . ਇਹ ਫਰਜ਼ ਪਹਿਲਾਂ ਸੱਸ-ਮਾਂ ਦਾ ਹੈ, ਕਿ ਉਹ ਆਪਣੀ ਨੂੰਹ ਨੂੰ ਆਪਣੀ ਬੇਟੀ ਦੇ ਸਮਾਨ ਬਰੋਬਰ ਪਿਆਰ ਸਤਿਕਾਰ ਕਰੇ, ਆਦਰ ਮਾਣ ਦੇਵੇ/ਮੰਨੇ।

. . ਨਵੇਂ ਘਰ ਵਿੱਚ ਬਹੂ ਲਈ ਹਰ ਚੀਜ਼ ਨਵੀਂ ਹੈ। ਨਵਿਆਂ ਪਰੀਵਾਰਕ ਮੈਂਬਰਾਂ ਨਾਲ ਵਾਹ-ਵਾਸਤਾ ਬਣਿਆ ਹੈ। ਘਰ ਵਿੱਚ ਹਰ ਚੀਜ਼ ਦੀ ਲੋਕੇਸ਼ਨ ਨਵੀਂ ਹੈ। ਕਿਹੜੀ ਚੀਜ਼ ਕਿਥੇ ਪਈ ਹੈ ਉਸਨੂੰ ਕੁੱਝ ਵੀ ਪਤਾ ਨਹੀਂ। ਸਹੁਰੇ ਘਰ ਦੇ ਜੀਆਂ ਦੇ ਖਾਣ-ਪੀਣ ਦਾ ਸੁਆਦ ਕਿਸ ਤਰਾਂ ਦਾ ਹੈ, ਇਹ ਇੱਕ ਨਵਾਂ ਤਾਜ਼ੁਰਬਾ ਹੈ।

. . ਕਿਸ ਤਰਾਂ ਦਾ ਰਹਿਣ ਸਹਿਣ, ਬੋਲ-ਚਾਲ, ਖਾਣ-ਪੀਣ, ਵਰਤ-ਵਰਤਾਅ, ਹੱਸਣ-ਖੇਡਣ, ਰਸੋਈ ਵਿੱਚ ਵਸਤੂਆਂ ਦੇ ਵਰਤਣ ਦੀ ਸਾਂਭ-ਸੰਭਾਲ, ਜਿਆਦਾ ਫਜ਼ੂਲ ਖਰਚੀ, ਜਾਂ ਚੀਜ਼ਾਂ ਦੀ ਬਰਬਾਦੀ ਨਾ ਕਰਨਾ ਆਦਿ ਬਾਰੇ ਪੂਰੀ ਜਾਣਕਾਰੀ ਜਰੂਰ ਦੇਣੀ ਚਾਹੀਦੀ ਹੈ।

. . ਚੱਲਦਾ …………)

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

02 ਸਤੰਬਰ 2018
.