.

ਪਰੀਵਾਰਕ ਰਿਸ਼ਤਿਆਂ ਵਿੱਚ ਵੱਧਦੀ ਕੁੜੱਤਣ ਅਤੇ ਦੂਰੀਆਂ

ਕਿਸ਼ਤ ਨੰਬਰ 1

***** {{{ਅੱਜ ਹਰ ਘਰ ਦੇ ਪਰੀਵਾਰਕ ਰਿਸ਼ਤਿਆਂ ਵਿੱਚ ਕੁੜੱਤਣ ਅਤੇ ਦੂਰੀਆਂ ਵੱਧ ਰਹੀਆਂ ਹਨ। ਕਾਰਨ, ਜੋ ਸਾਹਮਣੇ ਆ ਰਹੇ ਹਨ, ਉਹ ਹਨ, ਮਨੁੱਖ ਦਾ ਅੰਤਰਮੁਖੀ ਅਤੇ ਬਾਹਰਮੁਖੀ ਜੀਵਨ ਵਿੱਚ ਤਾਲਮੇਲ/ਸੰਤੁੱਲਨ ਦਾ ਨਾ-ਬਨਣਾ, ਡਾਵਾਂਡੋਲ ਹੋਣਾ।

. . ਇਹ ਤਾਲਮੇਲ ਹੈ ਮਨੁੱਖਾ ਦੇ ਬਾਹਰਮੁੱਖੀ ਜੀਵਨ ਦੀਆਂ ਲੋੜਾਂ, ਮੰਗਾਂ, ਇੱਛਾਵਾਂ ਅਤੇ ਇਹਨਾਂ ਦੀ ਪੂਰਤੀ ਦੇ ਸਾਧਨਾਂ ਦੇ ਜੁਗਾੜ/ਬੰਦੋਬਸਤ ਦਾ।

. . ਧੁਰ ਅੰਦਰੋਂ ਹਰ ਮਨੁੱਖ ਆਪਣੇ ਅੰਤਰਮਨ ਵਿੱਚ ਸੁੱਖ-ਸ਼ਾਂਤੀ, ਸਹਿਜਤਾ, ਠਰੰਮੇ, ਹਲੀਮੀ, ਸਬਰ, ਸੰਤੋਖ ਨਾਲ, ਬਿਨਾਂ ਕਿਸੇ ਮਾਨਸਿੱਕ ਬੋਝ, ਫਿਕਰ, ਉਲਝਨਾਂ ਦੇ ਬੇਫਿਕਰਾ ਜੀਵਨ ਜਿਉਂਣਾ ਲੋੜਦਾ ਹੈ।

. . ਮਨੁੱਖ ਨੇ ਆਪਣੀ ਇੱਛਾ ਪੂਰਤੀ ਦੇ ਸਾਧਨਾਂ ਦਾ ਚਾਹੇ ਕਿੰਨ੍ਹਾ ਵੀ ਜੁਗਾੜ/ਬੰਦੋਬਸਤ ਕੀਤਾ ਹੋਵੇ, ਅਗਰ ਮਨੁੱਖ ਨੇ ‘ਆਤਮ-ਗਿਆਨ’ ਦੇ ਨਾਲ ‘ਸਬਰ, ਸੰਤੋਖ’ ਦਾ ਪੱਲਾ ਨਹੀਂ ਫੱੜਿਆ ਤਾਂ ਮਨ ਦਾ ਲਾਲਚ ਵੱਧਦਾ ਹੀ ਜਾਂਦਾ ਹੈ। ਇੱਛਾਵਾਂ, ਲੋੜਾਂ, ਮੰਗਾਂ ਦੀ ਕੋਈ ਮਰਿਆਦਾ ਨਹੀਂ ਰਹਿੰਦੀ, ਸੱਭ ਹੱਦਾਂ ਬੰਨ੍ਹੇ ਪਾਰ ਕਰ ਜਾਂਦੀਆਂ ਹਨ।

. . ਮਨ ਦਾ ਲਾਲਚ, ਹੋਰ ਜਿਆਦਾ ਪਾਉਣ ਦੀ ਇੱਛਾ/ਲਾਲਸਾ ਦੀ ਲਿਸਟ/ਪਰਚੀ ਹੋਰ ਲੰਬੀ ਹੀ ਹੋਈ ਜਾਂਦੀ ਹੈ। ਮਨੁੱਖਾ ਜੀਵਨ ਵਿੱਚ ਮਨ ਦੇ ਲਾਲਚ ਦਾ ਕੋਈ ਅੰਤ ਨਹੀਂ ਰਹਿੰਦਾ ਹੈ।

. . ਅਗਰ ਮਨੁੱਖ ‘ਆਤਮ-ਗਿਆਨ’ ਕਰਕੇ ਧੁਰ ਅੰਦਰੋਂ ਜਾਗਿਆ ਹੈ ਤਾਂ ਬੰਨ੍ਹ ਪੈ ਸਕਦਾ ਹੈ।

. . ਮਨੁੱਖ ਬਾਹਰਮੁਖੀ ਆਪਣੀਆਂ ਲੋੜਾਂ, ਇੱਛਾਂਵਾਂ, ਮਨੋ-ਕਾਮਨਾਵਾਂ ਵਿੱਚ ਇੱਤਨਾ ਉੱਲਝ ਗਿਆ ਹੈ, ਰੁੱਝ ਗਿਆ ਹੈ, ਗੁਆਚ ਗਿਆ ਹੈ ਕਿ ਮਨੁੱਖ ਦੇ ਆਪਣੇ ਅੰਦਰ ਇਤਨੀ ਸਹਿਜਤਾ, ਸਹਿਜ ਸ਼ਕਤੀ, ਠਰੰਮਾ, ਸ਼ਾਂਤੀ ਨਹੀਂ ਹੈ ਕਿ ਬਾਹਰਮੁਖੀ ਦਬਾਅ/ਪ੍ਰੈਸ਼ਰ ਨੂੰ ਝੱਲ ਸਕੇ, ਸਹਿ ਸਕੇ।

. . ਅੰਤਰਮੁੱਖੀ ਸ਼ਹਿਜਤਾ, ਠਰੰਮਾ, ਸ਼ਾਂਤੀ, ਸਹਿਜ ਸ਼ਕਤੀ ਤਾਂ ‘ਆਤਮਿੱਕ-ਗਿਆਨ’ ਨਾਲ ਸਿਰਜੀ ਜਾਣੀ ਹੈ। ਜਿਸ ਲਈ ਮਨੁੱਖ ਦੇ ਪਾਸ ਸਮਾਂ ਨਹੀਂ ਹੈ। ਦੌੜ ਭੱਜ ਵਾਲੀ ਜਿੰਦਗੀ ਬਣਾ ਲਈ ਹੈ। ਆਸੇ ਪਾਸੇ ਨਜ਼ਰ ਮਾਰ ਕੇ ਵੇਖ ਲਵੋ, ਹਰ ਇਨਸਾਨ ਦੋੜਦਾ ਨਜ਼ਰ ਆ ਰਿਹਾ ਹੈ। ਕਿਸੇ ਨਾਲ ਵਿਚਾਰ ਸਾਂਝੇ ਕਰ ਲਉ, ਸਾਰੇ ਹੀ ਪਰੇਸ਼ਾਨ. ਉਲਝੇ ਹੋਏ ਵਿਖਾਈ ਦੇ ਰਹੇ ਹਨ।

. . ਕੋਈ ਤਾਂ ਕਹੇ! ! ਯਾਰ ਆਪਾਂ ਤਾਂ ਮਸਤੀ ਭਰੀ ਜਿੰਦਗੀ ਜਿਉਂਦੇ ਹਾਂ।

. . ਪਰ ਨਹੀਂ! ! ਸਾਰਿਆਂ ਦਾ ਰੋਣਾ ਇਕੋ ਹੀ ਹੈ, ਯਾਰ ਪੁੱਛ ਨਾ! ! ਹਿਸਾਬ ਕਿਤਾਬ ਜਿਹਾ ਲੋਟ ਹੀ ਨਹੀਂ ਆ ਰਿਹਾ। ਦੋ ਦੋ ਸ਼ਿਫਟਾਂ ਕਰ ਰਿਹਾ ਹਾਂ। ਘਰ ਦੀਆ ਕਿਸਤਾਂ, ਤੇ ਬਿੱਲਾਂ ਦਾ ਪੇਮੈਂਟ, ਹੋਰ ਘਰ ਦੇ ਖਰਚੇ, ਯਾਰ ਪੁੱਛ ਨਾ … ਚਕਰੀ ਘੂੰਮੀ ਪਈ ਹੈ।

. .’ਆਤਮਿੱਕ-ਗਿਆਨ’ ਨੇ ਮਨੁੱਖ ਨੂੰ ਆਪਣੀ ਅੰਤਰਮੁੱਖੀ ਪੜਚੋਲ ਲਈ ਪ੍ਰੇਰਨਾ ਕਰਨੀ ਹੈ। ਤਾਂ ਹੀ ਤਾਂ ਮਨੁੱਖ ਨੇ ਆਪਣੀਆਂ ਲੋੜਾਂ, ਮੰਗਾਂ, ਇੱਛਾਵਾਂ ਦੀ ਤੀਬਰਤਾ/ਜਰੂਰਤ ਨੂੰ ਪਹਿਚਾਨਣਾ ਹੈ ਕਿ ਕਿਹੜੀ ਲੋੜ, ਚੀਜ਼, ਵਸਤੂ ਦੀ ਜਿਆਦਾ ਜਰੂਰਤ ਹੈ, ਉਸਨੂੰ ਪਹਿਲ ਦੇਕੇ, ਬਾਕੀ ਲੋੜਾਂ, ਮੰਗਾਂ ਨੂੰ ਵੀ ਇੱਕ ਤਰਤੀਬ ਦੇਕੇ ਆਉਣ ਵਾਲੇ ਸਮੇਂ ਦੇ ਅਨੁਸਾਰੀ ਪੂਰਾ ਕਰਨ ਦਾ ਟੀਚਾ ਮਿੱਥਣਾ ਹੈ, ਤਾਂ ਮਾਨਸਿੱਕ ਨਿਾਰਾਸ਼ਾ/ਮਾਯੂਸੀ ਤੋਂ ਬਚਿਆ ਜਾ ਸਕਦਾ ਹੈ।

. . ਪਰੀਵਾਰ ਵਿੱਚ ਵੀ ਕੁੜੱਤਣ ਅਤੇ ਦੂਰੀਆਂ ਬਨਣ ਦਾ ਕਾਰਨ ਵੀ ਮਨੁੱਖ ਦੀ ਨਿਰਾਸ਼ਾ ਹੈ, ਮਾਯੂਸੀ ਹੈ, ਕਿ ਪਰੀਵਾਰ ਦੇ ਜੀਆਂ ਦੀਆਂ ਲੋੜਾਂ, ਮੰਗਾਂ, ਇੱਛਾਵਾਂ ਦੀ ਪੂਰਤੀ ਨਹੀਂ ਹੋ ਰਹੀ। ਲੋੜਾਂ ਜਿਆਦਾ ਹਨ, ਸਾਧਨ ਘੱਟ ਹਨ।

. . ਲੋੜਾਂ, ਮੰਗਾਂ, ਇੱਛਾਵਾਂ ਦੀ ਪੂਰਤੀ ਦਾ ਨਾ ਹੋਣਾ ਹੀ ਅੱਜ ਹਰ ਮਨੁੱਖ ਦੇ ਦੁੱਖ ਦਾ ਕਾਰਨ ਹੈ। ਹਰ ਪਰੀਵਾਰ ਵਿੱਚ ਕਿਸੇ ਨਾ ਕਿਸੇ ਮੈਂਬਰ ਦੀਆਂ ਲੋੜਾਂ ਦੀ ਪੂਰਤੀ ਨਹੀਂ ਹੋ ਰਹੀ ਹੁੰਦੀ ਕਰਕੇ ਹੀ ਪਰੀਵਾਰਾਂ ਵਿੱਚ ਕਲਹ-ਕਲੇਸ਼, ਕੁੜੱਤਣ, ਦੂਰੀਆਂ ਵੱਧਣ ਦਾ ਕਾਰਨ ਬਣਦਾ ਹੈ।

. . ਪਰੀਵਾਰ ਦੇ ਮੋਢੀ ਮੈਂਬਰ ਅਗਰ ਆਤਮਿੱਕ ਗਿਆਨ ਵਿਚਾਰ ਵਾਲੇ ਹੋਣ ਤਾਂ ਦੂਰ ਅੰਦੇਸ਼ਤਾ ਨਾਲ ਘਰ ਪਰੀਵਾਰ ਦੇ ਜੀਆਂ ਨੂੰ ਮਰਿਆਦਾ ਵਿੱਚ ਰਹਿਣਾ ਸਿੱਖਾ ਲੈਂਦੇ ਹਨ, ਮੰਗਾਂ, ਲੋੜਾਂ, ਇੱਛਾਵਾਂ ਵੀ ਕੰਟਰੋਲ ਵਿੱਚ ਆ ਜਾਂਦੀਆਂ ਹਨ। ਅਜੇਹਾ ਘਰ ਪਰੀਵਾਰ ਬਹੁਤ ਸਹਿਜਤਾ ਨਾਲ ਆਪਣਾ ਜੀਵਨ ਨਿਰਬਾਹ ਕਰਦਾ ਹੈ।}}}

** ਅਕਾਲ-ਪੁਰਖ-ਕਰਤਾਰ ਨੇ ਇਸ ਸੰਸਾਰ ਵਿੱਚ ਚਾਰ ਖਾਣੀਆਂ (ਅੰਡਜ਼, ਜੇਰਜ਼, ਸੇਤਜ਼, ਉਤਭੁੱਜ) ਰਾਂਹੀ ਜੀਵਾਂ ਦੇ ਇਸ ਸੰਸਾਰ/ਦੁਨੀਆਂ ਵਿੱਚ ਆਉਣ ਦੇ ਅਤੇ ਇਹਨਾਂ ਦੇ ਜੀਵਨ ਚੱਕਰ ਨੂੰ ਚਲਾਉਣ ਲਈ ਇੱਕ ਅਟੱਲ ਵਿਧੀ-ਵਿਧਾਨ, ਸਿਸਟਿੱਮ, ਨਿਯਮ, ਸਿਧਾਂਤ ਬਣਾ ਦਿੱਤਾ ਹੋਇਆ ਹੈ।

. . ਚਾਰੇ ਖਾਣੀਆਂ ਦੇ ਜੀਵਾਂ ਵਿੱਚ ‘ਨਰ’ ਅਤੇ ‘ਮਾਦਾ’ ਦੋ ਤਰਾਂ ਦੇ ਸਰੀਰ ਬਣਾਏ ਹਨ। ਨਰ ਅਤੇ ਮਾਦਾ ਸਰੀਰਾਂ ਦੇ ਆਪਸੀ ਮਿਲਾਪ ਯਾਨੀ ਸਰੀਰਕ ਸੰਬੰਧਾਂ ਕਰਕੇ ਹੀ ਉਸੇ ਸ਼੍ਰੇਣੀ ਦੇ ਹੋਰ ਜੀਵ (ਨਰ ਅਤੇ ਮਾਦਾ) ਪੈਦਾ ਹੁੰਦੇ ਰਹਿੰਦੇ ਹਨ। ਹਰ ਖਾਣੀ ਦੇ ਜੀਵਾਂ ਵਿੱਚ ਇਹ ਸਰੀਰਕ ਸੰਬੰਧਾਂ ਕਰਕੇ, ਇਹ ਜੀਵਾਂ ਦੇ ਪੈਦਾ ਹੋਣ ਦਾ ਸਿਲਸਿਲਾ/ਚੱਕਰ ਲਗਾਤਾਰ ਨਿਰੰਤਰ-ਜਾਰੀ ਹੈ ਅਤੇ ਭਵਿੱਖ ਵਿੱਚ ਵੀ ਨਿਰੰਤਰ-ਜਾਰੀ ਰਹੇਗਾ।

** ਇਹਨਾਂ ਚਾਰੇ ਖਾਣੀਆਂ ਦੇ ਜੀਵਾਂ ਵਿਚੋਂ ਬਹੁਤ ਸਾਰੇ ਜੀਵ ਆਪਣਾ ਪਰੀਵਾਰ ਬਣਾਕੇ ਰਹਿੰਦੇ ਹਨ।

. . ਸਮੁੱਦਰ ਦੇ ਪਾਣੀ ਵਿੱਚ ਰਹਿਣ ਵਾਲੇ ਜੀਵ ਵੀ, ਆਪਣੀਆਂ ਆਪਣੀਆਂ ਸ਼੍ਰੇਣੀਆਂ ਦੇ ਵਾਧੇ ਲਈ, ਇਹ ਸੰਤਾਨ/ਜੀਵ-ਉੱਤਪੱਤੀ ਦੀ ਕਿਰਿਆ ਜ਼ਾਰੀ ਰੱਖਦੇ ਹਨ।

. . ਧਰਤੀ ਉੱਪਰਲੇ ਜੀਵ-ਜਾਨਵਰ, ਜੰਗਲੀ-ਜਾਨਵਰ ਆਪਣੇ ਪਰੀਵਾਰ ਸਮੇਤ ਜੰਗਲਾਂ ਜਾਂ ਆਸੇ-ਪਾਸੇ ਪਧਰੀ ਧਰਤੀ ਉੱਪਰ ਝੁੰਡਾਂ ਵਿੱਚ ਰਹਿੰਦੇ ਹਨ।

. . ਕਈ ਜੀਵ ਧਰਤੀ/ਜ਼ਮੀਨ ਵਿੱਚ ਆਪਣੇ ਬੱਚਿਆਂ ਲਈ ਘੁਰਨੇ/ਖੁੱਡਾਂ/ਘਰ ਬਣਾ ਲੈਂਦੇ ਹਨ।

. . ਪੰਛੀ ਵੀ ਆਪਣੇ ਬੱਚਿਆਂ ਲਈ ਆਹਲਣੇ/ਘਰ ਬਣਾ ਕਿ ਰੁੱਖਾਂ/ਦਰੱਖਤਾਂ ਉੱਪਰ ਰਹਿੰਦੇ ਹਨ।

. . ਮਨੁੱਖਾ ਸ਼੍ਰੇਣੀ ਸਿਆਣੀ ਸਮਝਦਾਰ ਦੂਰ-ਅੰਦੇਸ਼ ਹੋਣ ਕਰਕੇ ਬਹੁਤ ਹੀ ਤਰੱਕੀ ਕਰ ਗਈ।

. . ਤਰੱਕੀ ਦੀਆ ਏਨੀਆਂ ਪੁਲਾਘਾਂ ਪੁੱਟੀਆਂ ਹਨ, ਕਿ ਹਿਸਾਬ ਲਾਉਣਾ ਮੁਸ਼ਕਲ ਹੈ। ਕੋਈ ਖੇਤਰ ਰਹਿਆ ਹੀ ਨਹੀਂ ਜਿਸ ਵਿੱਚ ਮਨੁੱਖ ਨੇ ਤਰੱਕੀ ਨਾ ਕੀਤੀ ਹੋਵੇ। ਆਪਣੇ ਰਹਿਣ ਲਈ ਘਰ/ਮਕਾਨ ਵੀ ਆਪਣੀ ਹੈਸੀਅਤ ਅਨੁਸਾਰੀ ਵੱਡੇ-ਛੋਟੇ ਬਣਾ ਲਏ। ਕਈਆਂ ਵੱਡੀਆਂ-ਵੱਡੀਆਂ ਬਿਲਡਿੰਗਾਂ, ਕੋਠੀਆਂ ਬਣਾ ਲਈਆਂ। ਹੋਰ ਸੁਖ ਸਹੂਲਤਾਂ ਲਈ ਬਹੁਤ ਹੀ ਖੋਜਾਂ ਕਰਕੇ ਆਪਣੇ ਲਈ ਸੁੱਖ-ਸਾਧਨ ਤਿਆਰ ਕਰ ਲਏ।

. . ਮਨੁੱਖ ਨੇ ਬਾਹਰਮੁੱਖੀ ਤਰੱਕੀ ਬਹੁਤ ਕੀਤੀ, ਪਰ ਅੰਤਰਮੁੱਖੀ ਤਰੱਕੀ ਵਿੱਚ ਮਨੁੱਖ ਬਹੁਤ ਪਛੜਿਆ ਹੋਇਆ ਹੈ।

. . ਪਿਆਰ, ਆਦਰ, ਮਾਣ, ਸਤਿਕਾਰ, ਇੱਜ਼ਤ, ਪ੍ਰੇਮਭਾਵ, ਪਰਉਪਕਾਰਤਾ, ਰਲਮਿੱਲ ਬੈਠਣ ਦਾ ਸੁਭਾਉ ਮਨੁੱਖਾਂ ਵਿੱਚ ਬਹੁਤ ਘੱਟ ਵਿਖਾਈ ਦੇ ਰਿਹਾ ਹੈ।

. . ਪਰ ਇਸਦੇ ਉੱਲਟ;

. . ਨਫ਼ਰਤ, ਘਿਰਨਾ, ਬੇਈਮਾਨੀ, ਠੱਗੀਠੋਰੀ, ਮੱਕਾਰੀ, ਖ਼ੁਦਗਰਜ਼ੀ, ਲਾਲਚ, ਗੁੱਸਾ, ਕਾਮ, ਕ੍ਰੋਧ, ਚਾਲਾਕੀਆਂ, ਹਦੋਂ ਵੱਧ ਇਹ ਅਲਾਮਤਾਂ ਮਨੁੱਖ ਨੇ ਅਪਨਾ ਲਈਆਂ ਹੋਈਆਂ ਹਨ।

. . ਲੋਕਾਂ ਨੂੰ ਠੱਗਣ ਲਈ ਉਹ ਕਿਹੜੀ ਚਾਲ ਹੈ ਜਿਹੜੀ ਮਨੁੱਖ ਨੇ ਇਸਤੇਮਾਲ ਨਹੀਂ ਕੀਤੀ। ਹਰ ਪੈਸਾ ਵਾਲਾ ਮਨੁੱਖ, ਹੋਰ ਪੈਸਾ ਇਕੱਠਾ ਕਰਨਾ ਚਹੁੰਦਾ ਹੈ, ਲੋਚਦਾ ਹੈ।

. . ਹਰ ਤਰਾਂ ਨਾਲ ਲਾਲਚੀ-ਮਨੁੱਖ, ਦੁਨੀਆਂ ਦੀ ਹਰ ਸ਼ੈਅ, ਪੈਸਾ, ਸ਼ੁਹਰਤ, ਧਰਤੀ ਨੂੰ ਆਪਣੇ ਕਬਜ਼ੇ ਵਿੱਚ ਕਰਨਾ ਲੋਚਦਾ ਹੈ, ਕਰ ਲੈਣਾ ਚਹੁੰਦਾ ਹੈ।

. . ਬਹੁਤਿਆਂ ਨੇ ਐਸਾ ਕਰਨਾ ਕੀਤਾ ਵੀ ਹੈ।

. . ਮਨੁੱਖਾ ਸ਼੍ਰੇਣੀ ਤੋਂ ਸਿਵਾ ਬਾਕੀ ਸ਼੍ਰੇਣੀਆਂ ਦੇ ਜੀਵ ਆਪਣੇ ਪ੍ਰੀਵਾਰਾਂ ਵਿਚ, ਮਨੁੱਖਾਂ ਵਾਗੂੰ ਨਫ਼ਰਤ, ਘਿਰਨਾ, ਬੇਵਿਸ਼ਵਾਸੀ, ਬੋਲ-ਬੁਲਾਰਾ, ਮਾਰ-ਕੁਟਾਈ ਨਹੀਂ ਕਰਦੇ, ਬਲਕਿ ਉਹ ਸਾਰੇ ਆਪਣੀ ਜ਼ਿੰਮੇਂਵਾਰੀ ਸਮਝਦੇ ਹੋਏ, ਹਰ ਇੱਕ ਨਾਲ ਪਿਆਰ ਆਪਣੇ-ਪਣ ਨਾਲ, ਇੱਕ ਦੂਜੇ ਦੀ ਦੇਖਭਾਲ ਕਰਦੇ ਹਨ। ਅਗਰ ਤਾਲਮੇਲ ਨਾ ਬਣ ਪਾਏ ਤਾਂ ਅਲੱਗ ਹੋ ਜਾਦੇ ਹਨ, ਭਾਵ ਪ੍ਰਵਾਹ ਨਹੀਂ ਕਰਦੇ। ਆਪਣੀ ਦੂਰੀ ਬਣਾ ਲੈਂਦੇ ਹਨ। ਸਾਰੇ ਜੀਵ ਆਪੋ-ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜਿਉਂਣਾ ਕਰਦੇ ਹਨ।

. . ਮੁਕਦੀ ਗੱਲ, ਸਾਰਿਆਂ ਜੀਵਾਂ ਵਿਚੋਂ ਕੇਵਲ ‘ਮਨੁੱਖਾ-ਸ਼੍ਰੇਣੀ’ ਦੇ ਪ੍ਰਾਣੀ ਹੀ ਵੱਧ ਸਿਆਣੇ, ਬੁੱਧੀਮਾਨ ਹਨ ਅਤੇ ਵੱਧ ਵਿਕਸਤ ਹੋਏ ਹਨ, ਵੱਧ ਤਰੱਕੀ ਕੀਤੀ ਹੈ। ਇਹਨਾਂ ਮਨੁੱਖਾਂ ਨੇ ਆਪਣੀ ਸਿਆਣਪ ਬੁੱਧੀਮਤਾ ਨਾਲ ਆਪਣੇ ਲਈ ਹਰ ਤਰਾਂ ਦੀਆਂ ਸੁੱਖ ਸਹੂਲਤਾਂ ਬਨਾਉਣੀਆਂ ਕਰ ਲਈਆਂ, ਵਿਕਸਤ ਕਰ ਲਈਆਂ, ਕਲੋਨੀਆਂ ਬਣਾ ਲਈਆਂ।

. . ਕੁੱਦਰਤ/ਅਕਾਲ-ਪੁਰਖ ਨੇ, ਨਰ ਅਤੇ ਮਾਦਾ ਸਰੀਰਾਂ ਦੀ ਪਹਿਚਾਨ ਲਈ, ਨਰਾਂ ਅਤੇ ਮਾਦਾਵਾਂ ਦੀਆਂ ਸਰੀਰਿਕ ਬਣਤਰਾਂ ਵਿੱਚ ਬਹੁਤ ਸਾਰੀਆਂ ਅਸਮਾਨਤਾਵਾਂ ਰੱਖੀਆਂ ਹਨ, ਜਿਹਨਾਂ ਕਰਕੇ ਨਰ ਅਤੇ ਮਾਦਾ ਸਰੀਰਾਂ ਦੀ ਪਹਿਚਾਨ ਹੋ ਜਾਂਦੀ ਹੈ। ਕਈ ਸ੍ਰੇਣੀਆਂ ਦੇ ਜੀਵ ਵੇਖਣ ਨੂੰ ਤਾਂ ਇਕੋ ਜਿਹੇ ਹੀ ਲੱਗਦੇ ਹਨ, ਪਰ ਉਹਨਾਂ ਵਿੱਚ ਨਰ ਅਤੇ ਮਾਦਾ ਇੱਕ ਦੂਜੇ ਨੂੰ ਪਹਿਚਾਨ ਲੈਂਦੇ ਹਨ।

. . ਹਰ ਸ਼੍ਰੇਣੀ ਵਿੱਚ ‘ਨਰ’ ਸੁਭਾਓ ਅਤੇ ਸਰੀਰ ਕਰਕੇ ਮਜ਼ਬੂਤ ਅਤੇ ਤਾਕਤਵਰ ਹੈ।

. .’ਮਾਦਾ’ ਸਰੀਰ ਆਪਣੇ ਸੁਭਾਓ ਕਰਕੇ ਨਰਮ ਦਿਲ ਅਤੇ ਮਮਤਾਮਈ ਹੈ।

. . ਬਿਬੇਕ/ਗਿਆਨ ਬੁੱਧ ਕਰਕੇ ਦੋਨੋਂ ਨਰ ਅਤੇ ਮਾਦਾ ਬਰੋਬਰ ਹਨ। ਮਨੁੱਖਾ ਸਮਾਜ ਵਿੱਚ ਮਰਦਾਂ ਅਤੇ ਔਰਤਾਂ ਨੇ ਅਲੱਗ ਅਲੱਗ ਖੇਤਰਾਂ ਵਿੱਚ ਆਪਣੇ ਬਿਬੇਕ/ਗਿਆਨ ਦੀ ਵਰਤੋਂ ਕਰਕੇ ਬਹੁਤ ਮੱਲਾਂ ਮਾਰੀਆਂ ਹਨ, ਤਰੱਕੀਆਂ ਕੀਤੀਆਂ ਹਨ।

. . . . ਕੁੱਦਰਤ/ਅਕਾਲ-ਪੁਰਖ ਨੇ ਹਰ ਸ਼੍ਰੈਣੀ ਦੇ ਜੀਵਾਂ ਵਿੱਚ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,) ਜਿਹੇ ਗੁਣਾਂ/ਅਲਾਮਤਾਂ ਦੀ ਬਖ਼ਸਿਸ ਕੀਤੀ ਹੈ। ਹਰ ਜੀਵ ਅਲੱਗ-ਅਲੱਗ ਆਪਣੀ ਸ਼੍ਰੇਣੀ ਦੀ ਲੋੜ, ਬਣੇ-ਬਣਾਏ ਨਿਯਮਾਂ ਅਸੂਲਾਂ ਦੇ ਹਿਸਾਬ ਨਾਲ ਇਹਨਾਂ ਕੁੱਦਰਤੀ ਗੁਣਾਂ/ਆਲਾਮਤਾਂ ਦੀ ਵਰਤੋਂ ਕਰਦਾ ਹੈ।

. . ਮਨੁੱਖਾ ਸ਼੍ਰੇਣੀ ਤੋਂ ਸਿਵਾ ਬਾਕੀ ਸਾਰੀਆਂ ਜੀਵ-ਸ਼੍ਰੇਣੀਆਂ ਵਿੱਚ ਇਹਨਾਂ ਗੁਣਾਂ/ਆਲਾਮਤਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਦੁਰਵਰਤੋਂ ਬਹੁਤ ਹੀ ਘੱਟ ਵੇਖਣ ਵਿੱਚ ਆਉਂਦੀ ਹੈ।

. . ਮਨੁੱਖਾ ਸਮਾਜ ਵਿੱਚ ਵੀ ਕਈ ਮਨੁੱਖ (ਨਰ ਅਤੇ ਮਾਦਾ ਦੋਨੋਂ), (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,) ਗੁਣਾਂ ਦੀ ਸੁਵਰਤੋਂ ਕਰਦੇ ਹਨ

. . ਪਰ-

. . ਕਈ ਮਨੁੱਖ (ਨਰ ਅਤੇ ਮਾਦਾ ਦੋਨੋਂ), ਇਹਨਾਂ ਗੁਣਾਂ ਦੀ ਦੁਰਵਰਤੋਂ ਵੀ ਬਹੁਤ ਕਰਦੇ ਹਨ।

. . ਸੁਵਰਤੋਂ ਕਰਨ ਵਾਲੇ ਮਨੁੱਖਾਂ ਦੇ ਪਰੀਵਾਰਾਂ ਵਿੱਚ ਪਿਆਰ, ਸੁੱਖ-ਸ਼ਾਂਤੀ, ਮਿਲਵਰਤਨ, ਸਦਭਾਵਨਾ, ਮੇਲ-ਜੋਲ, ਆਦਰ, ਮਾਣ, ਸਤਿਕਾਰ ਵਾਲਾ ਮਹੌਲ ਸਾਰੇ ਪਰੀਵਾਰ ਦੇ ਜੀਆਂ ਵਿੱਚ ਵੇਖਣ ਨੂੰ ਮਿਲਦਾ ਹੈ ਅਤੇ ਏਕਾ ਅਤੇ ਆਪਸੀ ਇੱਕ-ਜੁਟਤਾ ਵਾਲਾ ਮਹੌਲ ਬਣਿਆ ਰਹਿੰਦਾ ਹੈ। ਸਾਰੇ ਪਰੀਵਾਰ ਦੇ ਜੀਅ ਆਪੋ-ਆਪਣੇ ਫਰਜ਼ਾਂ ਅਤੇ ਜਿੰਮੇਂਵਾਰੀਆਂ ਨੂੰ ਬਾਖ਼ੂਬੀ ਖ਼ੁਸ਼ੀ-ਖ਼ੁਸ਼ੀ ਨਿਭਾਉਂਦੇ ਵੇਖੇ ਜਾ ਸਕਦੇ ਹਨ ਅਤੇ ਖ਼ੁਸ਼ੀ ਖ਼ੁਸ਼ੀ ਆਨੰਦਾ ਨਾਲ ਆਪਣਾ ਜੀਵਨ ਨਿਰਬਾਹ ਕਰਦੇ ਵੇਖੇ ਜਾ ਸਕਦੇ ਹਨ।

. . ਦੁਰਵਰਤੋਂ ਕਰਨ ਵਾਲੇ ਮਨੁੱਖਾਂ ਦੇ ਪਰੀਵਾਰਾਂ ਵਿੱਚ ਕਲਹ-ਕਲੇਸ਼, ਦੁੱਖ-ਦਲਿੱਦਰ, ਨਫ਼ਰਤ, ਅਸ਼ਾਂਤੀ, ਗਾਲੀ-ਗਲੋਚ, ਬੋਲ-ਬੁਲਾਰਾ, ਮਾਰ-ਕੁਟਾਈ, ਭੁੱਖ ਨੰਗ ਹੀ ਪਰੀਵਾਰ ਦੇ ਜੀਆਂ ਦਾ ਜੀਵਨ ਬਣ ਜਾਂਦਾ ਹੈ। ਪਰੀਵਾਰ ਦੇ ਕਿਸੇ ਵੀ ਜੀਅ ਦੀ ਆਪਸੀ ਪਰੀਵਾਰਕ-ਮੈਂਬਰਾਂ ਵਿੱਚ ਕੋਈ ਖਿੱਚ, ਪਿਆਰ ਸਤਿਕਾਰ ਆਦਰ ਅਦਬ ਮਾਣ ਸਤਿਕਾਰ ਨਹੀਂ ਹੁੰਦਾ। ਇਸਦੇ ਬਦਲੇ ਆਪਸ ਵਿੱਚ ਇੱਕ ਦੂਜੇ ਨੂੰ ਨਫ਼ਰਤ, ਈਰਖਾ-ਦਵੈਸ਼, ਵੱਢੋਂ-ਖਾਉਂ ਖਿੱਚ-ਧੂਅ ਕਰਦੇ ਰਹਿੰਦੇ ਹਨ।

. . ਜਿਸ ਪਰੀਵਾਰ ਵਿੱਚ ਮੀਆਂ-ਬੀਬੀ ਦਾ ਆਪਸੀ ਪਿਆਰ, ਥਪਾਕ, ਏਕਤਾ ਨਹੀਂ ਹੈ, ਉਥੇ ਮਹਾਂ-ਭਾਰਤ ਚੱਲਦਾ ਰਹਿੰਦਾ ਹੈ, ਉਥੇ ਤਾਂ ਨਾਲ ਰਹਿੰਦਿਆਂ ਮਾਪਿਆਂ ਦਾ ਅਤੇ ਬੱਚਿਆਂ ਦਾ ਜੋ ਬੁਰਾ ਹਾਲ ਹੁੰਦਾ ਹੈ, ੳੇੁਹ ਤਾਂ ਭਾਈ ਪੁਛੋ ਹੀ ਨਾ! ! ! ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ।

**** ਇਸ ਸੰਸਾਰ ਵਿੱਚ ਹਰ ਸ਼੍ਰੇਣੀ ਦੇ ਬਾਲ ਜੀਵ ਦੇ ਇਸ ਸੰਸਾਰ ਵਿੱਚ ਆਉਣ ਦਾ ਵਿਧੀ-ਵਿਧਾਨ ਇੱਕ ਹੀ ਹੈ, ਉਹ ਹੈ ਨਰ ਸਰੀਰ ਅਤੇ ਮਾਦਾ ਸਰੀਰ (ਜਾਣੀ ਨਰ-ਮਾਦਾ, ਮੇਲ-ਫੀਮੇਲ, ਔਰਤ-ਮਰਦ) ਦੇ ਆਪਸੀ ਸਰੀਰਿੱਕ ਸੰਬੰਧਾਂ ਦੇ ਬਨਣ ਕਰਕੇ।

. . ਕਈ ਸ਼੍ਰੇਣੀਆਂ ਦੇ ਜੀਵ ਆਂਡੇ ਵੀ ਦਿੰਦੇ ਹਨ, ਜਿਵੇਂ ਕਿ ਪੰਛੀ, ਜਾਂ ਪਾਣੀ ਵਿੱਚ ਰਹਿਣ ਵਾਲੇ ਕਈ ਜੀਵ। ਇਹਨਾਂ ਸ੍ਰੈਣੀਆਂ ਦੇ ਨਰਾਂ ਅਤੇ ਮਾਦਾਵਾਂ ਦੇ ਮਿਲਾਪ ਨਾਲ, ਮਾਦਾ ਸਰੀਰ ਅੰਡੇ ਦਿੰਦੀ ਹੈ, ਉਹਨਾਂ ਆਂਡਿਆਂ ਵਿਚੋਂ ਉਹਨਾਂ ਦੀ ਸ਼੍ਰੇਣੀ ਦਾ ਬਾਲ ਜੀਵ ਬਣਦੇ ਹਨ।

. . ਬਾਕੀ ਸ਼੍ਰੇਣੀਆਂ ਵਿੱਚ ਨਰ ਸਰੀਰਾਂ ਅਤੇ ਮਾਦਾ ਸਰੀਰਾਂ ਦੇ ਸੰਬੰਧ ਬਨਣ ਨਾਲ ਮਾਦਾ ਸਰੀਰ ਬੱਚਿਆਂ ਨੂੰ ਜਨਮ ਦਿੰਦੀ ਹੈ।

*** ਹਰ ਸ਼੍ਰੈਣੀ ਵਿੱਚ ਮਾਦਾ ਸਰੀਰ (ਫੀਮੇਲ, ਔਰਤ) ਆਂਡੇ ਪੈਦਾ ਕਰਦੀ ਹੈ ਜਾਂ ਪੇਟ ਵਿੱਚ ਬਾਲ-ਬੱਚੇ ਦੀ ਪਰਵਰਿਸ਼ ਕਰਕੇ ਸਮੇਂ ਅਨੁਸਾਰ ਬੱਚੇ ਨੂੰ ਜਨਮ ਦਿੰਦੀ ਹੈ।

{{{{{. . ਹਰ ਸ਼੍ਰੇਣੀ ਦੀ ਮਾਦਾ ਦੇ ਸਰੀਰ ਅੰਦਰ ਕੁੱਦਰਤੀ ਦੇ ਬਣਾਏ ਵਿਧੀ-ਵਿਧਾਨ, ਨਿਯਮ, ਅਸੂਲ ਦੇ ਅਨੁਸਾਰ/ਤਹਿਤ ਸੰਤਾਨ ਉੱਤਪੱਤੀ ਲਈ ਪਹਿਲਾਂ ਆਂਡਾ ਹੀ ਤਿਆਰ ਹੁੰਦਾ ਹੈ।

. . ਫਿਰ ਇਸ ਆਂਡੇ ਦਾ ਨਰ ਸਰੀਰ ਦੇ ਸ਼ੁਕਰਾਨੂੰਆਂ ਨਾਲ ਮਿਲਾਪ ਹੁੰਦਾ ਹੈ। ਕਈ ਸ਼੍ਰੇਣੀ ਦੀਆਂ ਮਾਦਾਵਾਂ ਦੇ ਗਰਭ ਵਿਚੋਂ ਇਹ ਆਂਡਾ ਬਾਹਰ ਆ ਜਾਂਦਾ ਹੈ। (ਜਿਵੇਂ ਪੰਛੀ, ਮਗਰਮੱਛ, ਕੱਛਕੁੰਮਾ, ਕਿਰਲੀਆਂ, ਹੋਰ ਵੀ ਕਈ ਜੀਵ ਹਨ)।

. . ਆਂਡੇ ਨੂੰ ਬਕਾਇਦਾ ਲਗਾਤਾਰ ਇੱਕ ਤਾਪਮਾਨ ਤੱਕ ਸੇਕਣ ਨਾਲ ਸਮੇਂ ਅਨੁਸਾਰੀ ਬਾਹਰ ਇਸ ਅੰਡੇ ਵਿਚੋਂ ਉਸ ਸ਼੍ਰੇਣੀ ਦੇ ਬਾਲ-ਜੀਵ ਦਾ ਜਨਮ ਹੁੰਦਾ ਹੈ।

. . ਕਈਆਂ ਸ਼੍ਰੇਣੀਆਂ ਦੀਆਂ ਮਾਦਾਵਾਂ ਦੇ ਗਰਭ ਵਿੱਚ ਹੀ ਇਸ ਅੰਡੇ ਦੇ ਨਰ ਸ਼ੁਕਰਾਨੂੰਆਂ ਦੇ ਮਿਲਾਪ ਨਾਲ ਬੱਚਾ ਮਾਦਾ ਦੇ ਪੇਟ ਵਿੱਚ ਪਲਣਾ, ਵੱਧਣਾ, ਫੁਲਣਾ ਸੁਰੂ ਹੋ ਜਾਂਦਾ ਹੈ, ਅਤੇ ਸਮੇਂ ਦੇ ਅਨੁਸਾਰੀ ਜਨਮ ਲੈਂਦਾ ਹੈ।

. . ਇਹ ਕਿਰਿਆ ਜ਼ਿਆਦਾਤਰ ‘ਜ਼ੇਰਜ’ ਸ਼੍ਰੇਣੀ ਦੇ ਜੀਵਾਂ ਵਿੱਚ ਵਾਪਰਦੀ ਹੈ। ਕਈ ਪਾਣੀ ਦੇ ਜੀਵਾਂ ਵਿੱਚ ਜਿਵੇਂ ਵੇਲ ਮੱਛੀਆਂ, ਸੀਲ ਮੱਛੀਆਂ, ਹੋਰ ਕਈ ਜੀਵਾਂ ਵਿੱਚ ਵੀ ਇਹ ਕਿਰਿਆ ਵੇਖਣ ਨੂੰ ਮਿਲਦੀ ਹੈ।}}}}}

. .

**** ਮਨੁੱਖੀ ਭਾਸ਼ਾ ਵਿੱਚ ਹਰ ਸ਼੍ਰੇਣੀ ਦੀਆਂ ਮਾਦਾਵਾਂ ਦੇ ਅੰਡੇ ਦੇਣ ਜਾਂ ਬੱਚੇ ਪੈਦਾ ਕਰਨ ਕਰਕੇ ਹੀ, ਮਾਦਾ ਸਰੀਰਾਂ ਨੂੰ ‘ਮਾਂ, ਮਾਤਾ, ਮੱਦਰ’ ਦਾ ਦਰਜ਼ਾ ਦਿੱਤਾ ਗਿਆ ਹੈ।

… ਨਰ ਸਰੀਰਾਂ ਨੂੰ ‘ਪਿਤਾ, ਬਾਪ, ਫਾਦਰ’ ਦਾ ਦਰਜ਼ਾ ਦਿੱਤਾ ਗਿਆ ਹੈ।

**** ਰਿਸ਼ਤਿਆਂ ਦੀ ਅਹਿਮੀਅਤ ਹੈ।

. .’ਰਿਸ਼ਤਿਆਂ’ ਦਾ ਅਹਿਸਾਸ ਕੇਵਲ ਮਨੁੱਖਾ ਸ਼੍ਰੇਣੀ ਨੂੰ ਹੀ ਹੈ, ਮਨੁੱਖਾ ਸ਼੍ਰੇਣੀ ਵਿੱਚ ਹੀ ਹੈ। ਬਾਕੀ ਸ਼੍ਰੇਣੀਆਂ ਵਿੱਚ ਨਰ ਸਰੀਰਾਂ ਦੇ ਰਾਂਹੀ, ਮਾਦਾਵਾਂ ਬੱਚੇ ਜਰੂਰ ਪੈਦਾ ਕਰਦੀਆਂ ਹਨ, ਪਰ ਨਰ ਸਰੀਰ, ਮਾਦਾ ਸਰੀਰ ਦਾ ਸਾਥ, ਬੱਚੇ ਦੀ ਪਰਵਰਿਸ਼ ਕਰਨ ਵਿੱਚ ਨਹੀਂ ਕਰਦੇ। ਇਕੱਲੀ ਮਾਦਾ ਨੂੰ ਹੀ ਬੱਚਿਆਂ ਦੀ ਪਰਵਰਿਸ਼ ਕਰਨੀ ਪੈਂਦੀ ਹੈ।

*** ਮਨੁੱਖਾ ਸਮਾਜ ਵਿੱਚ ਮਾਤਾ ਪਿਤਾ ਦਾ ਆਪਸੀ ਰਿਸ਼ਤਾ/ਸੰਬੰਧ/ਵਿਆਹ ਵੀ ਇੱਕ ਸਮਝੌਤਾ ਹੈ। ਇਹ ਮੈਰਿਜ/ਵਿਆਹ ਦਾ ਬੰਧਨ/ਰਿਸ਼ਤਾ ਦੋ ਜਾਣਕਾਰ ਜਾਂ ਅਨਜਾਣ ਨਰ ਅਤੇ ਮਾਦਾ ਮਨੁੱਖ ਸਰੀਰਾਂ ਦੇ ਵਿਚਕਾਰ ਬਣਦਾ ਹੈ। ਦੋਨੋਂ ਆਪਸ ਵਿੱਚ ਜਾਂ ਆਪਣੇ ਪਰੀਵਾਰਾਂ, ਸਗੇ-ਸੰਬੰਧੀਆਂ ਦੇ ਸਾਹਮਣੇ ਪ੍ਰਣ, ਵਾਅਦਾ, ਵਚਨ ਪਰੋਮਿਸ ਕਰਦੇ ਹਨ, ਕਿ ਅਸੀਂ ਜਿੰਦਗੀ-ਭਰ ਇੱਕ ਦੂਜੇ ਦਾ ਸਾਥ ਨਿਭਾਵਾਂਗੇ, ਇੱਕ-ਦੂਜੇ ਦਾ ਖਿਆਲ ਰੱਖਾਂਗੇ, ਦੇਖਭਾਲ ਕਰਾਂਗੇ, ਇੱਕ ਦੂਜੇ ਦੇ ਦੁੱਖ-ਸੁੱਖ ਦੇ ਸਾਥੀ ਹੋਵਾਂਗੇ। ਸਮਾਜ ਉਹਨਾਂ ਦੋਨਾਂ (ਮਰਦ-ਔਰਤ) ਨੂੰ ਪਤੀ-ਪਤਨੀ ਪ੍ਰਵਾਨ ਕਰ ਲੈਂਦਾ ਹੈ।

. . ਅੱਜ-ਕੱਲ ਮਾਡਰਨ ਸਮੇਂ ਵਿੱਚ ਨੌਜਵਾਨ ਮਨੁੱਖ (ਨਰ ਅਤੇ ਮਾਦਾ) ਸਰੀਰ, ਮਨੁੱਖਾ ਸਮਾਜ ਦੀਆਂ ਬਣਾਈਆਂ ਕੋਰਟਾਂ ਕਚਾਹਿਰੀਆਂ ਵਿੱਚ ਜਾ ਕੇ ਵੀ ਵਿਆਹ ਕਰਵਾਕੇ ਪਤੀ–ਪਤਨੀ ਬਣ ਕੇ ਰਹਿਣਾ ਸੁਰੂ ਕਰ ਦਿੰਦੇ ਹਨ।

. . ਕਈ ਧਾਰਮਿੱਕ ਸਥਾਨਾਂ ਵਿੱਚ ਜਾ ਕੇ ਵੀ ਪੂਜਾਰੀਆਂ ਦੀ ਗਵਾਹੀ ਨਾਲ ਵਿਆਹ ਸ਼ਾਦੀ ਕਰ ਲੈਂਦੇ ਹਨ।

. . ਪਤੀ-ਪਤਨੀ ਦੋਨੋਂ ਬੱਚੇ ਪੈਦਾ ਕਰਦੇ ਹਨ। ਫਿਰ ਰੱਲ-ਮਿਲ ਕੇ ਦੋਨੋਂ ਆਪਣੇ ਬੱਚਿਆਂ ਦੀ ਪਰਵਰਿਸ਼, ਲਾਲਨ-ਪਾਲਨ ਕਰਦੇ ਹਨ, ਦੇਖਭਾਲ ਕਰਦੇ ਹਨ।

** ਮਨੁੱਖਾ ਬਾਲ ਜੀਵਨ ਦੀ ਸ਼ੁਰੂਆਤ।

*** ਇਸ ਸੰਸਾਰ ਵਿੱਚ ਕਿਸੇ ਵੀ ਬਾਲ-ਮਨੁੱਖ ਦੇ ਜੀਵਨ ਦੀ ਸੁਰੂਆਤ, ਲਈ ਨਰ ਮਨੁੱਖ ਅਤੇ ਮਾਦਾ ਮਨੁੱਖ ਸਰੀਰਾਂ ਦਾ ਹੋਣਾ ਜਰੂਰੀ ਹੈ। ਕਿਉਂਕਿ ਮਾਤਾ ਦੀ ਰਕਤ (ਅੰਡੇ) ਅਤੇ ਪਿਤਾ ਦੇ ਬਿੰਦ ਦੇ ਮਿਲਾਪ ਕਰਕੇ ਹੀ ਬਾਲ ਮਨੁੱਖ ਦੇ ਜੀਵਨ ਦੀ ਨੀਂਹ ਰੱਖੀ ਜਾਣੀ ਹੈ। ਮਨੁੱਖਾ ਜੀਵਨ ਦੀ ਸੁਰੂਆਤ ਦਾ ਆਧਾਰ ਹੀ ਨਰ ਅਤੇ ਮਾਦਾ ਦਾ ਸੰਬੰਧ ਹੈ।

. . ( ((ਅੱਜ ਕੱਲ ਦੇ ਸਾਇੰਸੀ ਯੁੱਗ ਵਿੱਚ ਮਾਦਾ ਦੇ ਅੰਡੇ ਅਤੇ ਨਰ ਦੇ ਬਿੰਦ ਦਾ ਮਿਲਾਪ ਬਾਹਰ ਲੋਬੋਟਰੀ ਵਿੱਚ ਵੀ ਕਰ ਦਿੱਤਾ ਜਾਂਦਾ ਹੈ। ਫਿਰ ਆਂਡੇ ਨੂੰ ਮਾਦਾ ਦੇ ਗਰਭ ਵਿੱਚ ਰੱਖ ਦਿੱਤਾ ਜਾਂਦਾ ਹੈ। ਸਮੇਂ ਅਨੁਸਾਰੀ ਬੱਚਾ ਜਨਮ ਲੈਂਦਾ ਹੈ। ਇਹ ਖੋਜ ਮਨੁੱਖ ਨੇ ਕੁੱਦਰਤ ਵਲੋਂ ਮਿਲੀ ਅਕਲ ਮੱਤ ਬੁੱਧ ਸਿਆਣਪ ਦੀ ਵਰਤੋਂ ਕਰਦੇ ਕੀਤੀ ਹੈ। ਜੋ ਕੁੱਦਰਤ ਦੇ ਬਣਾਏ ਵਿਧੀ-ਵਿਧਾਨ ਨੂੰ ਲਗਾਤਾਰ ਸਮਝਣ ਦੀ ਕੋਸ਼ਿਸ ਵਿੱਚ ਹੈ।)))

** ਮਾ ਕੀ ਰਕਤੁ ਪਿਤਾ ਬਿਦੁ ਧਾਰਾ॥ ਮ1॥ 1022॥

** ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ। ਬਾਬਾ ਕਬੀਰ॥ 872॥

** ਕਿਸੇ ਵੀ ਮਨੁੱਖ-ਬੱਚੇ ਦਾ ਕਿਸੇ ਮਾਂ-ਬਾਪ ਦੇ ਰਾਂਹੀ, ਉਹਨਾਂ ਦੇ ਘਰ ਵਿੱਚ ਜਨਮ ਲੈਣ ਨਾਲ ਹੀ ਸਾਡੇ ਹੋਰਨਾਂ ਪ੍ਰੀਵਾਰਕ ਜੀਆਂ/ਮੈਂਬਰਾਂ ਨਾਲ ਰਿਸ਼ਤੇ ਬਣ ਜਾਂਦੇ ਹਨ।

. . {{{{ਇਹ ਰਿਸ਼ਤਿਆਂ ਦੀ ਸਾਂਝ ਕੇਵਲ ਮਨੁੱਖਾ ਸਮਾਜ/ਸ਼੍ਰੇਣੀ ਵਿੱਚ ਹੀ ਹੈ। ਬਾਕੀ ਸ਼੍ਰੇਣੀਆਂ/ਖਾਣੀਆਂ ਦੇ ਜੀਵਾਂ ਵਿੱਚ ਇਹ ਰਿਸ਼ਤਿਆਂ ਵਾਲੀ ਸਾਂਝ ਨਹੀਂ ਹੈ।

. . ਮਾਦਾ ਕੇਵਲ ਆਪਣੇ ਦੁਆਰਾ ਪੈਦਾ ਕੀਤੇ ਬੱਚੇ ਦੀ ਦੇਖਭਾਲ ਜਰੂਰ ਕਰਦੀ ਹੈ, ਜਦ ਤੱਕ ੳੇਹ ਬੱਚਾ ਆਪਣੇ-ਆਪ, ਆਪਣੀ ਦੇਖਭਾਲ ਕਰਨ ਦੇ ਕਾਬਿਲ ਨਹੀਂ ਹੋ ਜਾਂਦਾ।}}}}

. . ਜਦ ਕਿ ਮਨੁੱਖਾ ਸਮਾਜ ਵਿੱਚ ਬੱਚੇ ਦੇ ਪਿਤਾ ਵਾਲੇ ਪਾਸੇ ਤੋਂ ਕੋਈ ਪਰੀਵਾਰ ਦੇ ਮੈਂਬਰ ਦਾਦਾ-ਦਾਦੀ, ਕੋਈ ਤਾਈ-ਤਾਇਆ, ਕੋਈ ਚਾਚਾ-ਚਾਚੀ, ਕੋਈ ਭੂਆ-ਫੁਫੜ ਬਣ ਜਾਂਦਾ ਹੈ।

. . ਮਾਤਾ ਵਾਲੇ ਪਾਸੇ ਤੋਂ ਕੋਈ ਪ੍ਰੀਵਾਰ ਦੇ ਮੈਂਬਰ ਨਾਨਾ-ਨਾਨੀ, ਮਾਮਾ-ਮਾਮੀ, ਮਾਸੀ-ਮਾਸੜ ਬਣ ਜਾਂਦਾ ਹੈ।

. . ਫਿਰ ਅੱਗੇ ਹੋਰ ਭੈਣ ਅਤੇ ਭਰਾ।

. . ਸਾਡੀਆਂ ਕਿੰਨ੍ਹੀਆਂ ਹੀ ਰਿਸ਼ਤੇਦਾਰੀਆਂ ਬਣ ਗਈਆਂ।

. . ਜਿਵੇਂ ਜਿਵੇਂ ਉੱਮਰ ਵੱਧਦੀ ਹੈ ਤਿਵੇਂ ਤਿਵੇਂ ਇਹਨਾਂ ਰਿਸ਼ਤੇਦਾਰੀਆਂ ਨਾਲ ਮੇਲ-ਮਿਲਾਪ ਅਤੇ ਵਰਤ-ਵਰਤਾਰਾ ਵੱਧਦਾ ਹੈ, ਰਿਸ਼ਤੇਦਾਰੀਆਂ ਹੋਰ ਗੂੜੀਆਂ ਹੋਈ ਜਾਂਦੀਆਂ ਹਨ।।

. . ਅੱਗੇ ਤੋਂ ਅੱਗੇ ਇਹਨਾਂ ਰਿਸ਼ਤੇਦਾਰੀਆਂ ਵਿੱਚ ਇਹਨਾਂ ਦੇ ਪ੍ਰੀਵਾਰਾਂ ਵਿੱਚ ਹੋਏ ਬੱਚਿਆਂ ਨਾਲ ਪਿਆਰ, ਦੋਸਤੀ, ਯਾਰੀ ਵਿੱਚ ਅੱਗੇ ਤੋਂ ਅੱਗੇ ਮੇਲ ਜੋਲ, ਲੈਣ-ਦੇਣ ਵੱਧਦਾ ਜਾਂਦਾ ਹੈ।

. . ਰਿਸ਼ਤੇਦਾਰੀਆਂ ਹੋਰ ਪੇਚੀਦਾ ਹੁੰਦੀਆਂ ਜਾਂਦੀਆਂ ਹਨ।

. . ਹਰ ਮਨੁੱਖ ਦੇ ਆਪਣੇ ਕੰਮ-ਧੰਧੇ, ਕਾਰੋਬਾਰ ਅਲੱਗ-ਅਲੱਗ ਹੋਣ ਕਰਕੇ, ਪਰੇਸ਼ਾਨੀਆਂ ਵੀ ਹਰ ਪਰੀਵਾਰ ਦੀਆਂ ਅਲੱਗ-ਅਲੱਗ ਹਨ।

. . ਜੀਵਨ ਵਿੱਚ ਪੜ੍ਹਾਈ ਲਿਖਾਈ ਤੋਂ ਬਾਅਦ ਵਿੱਚ ਘਰ-ਗ੍ਰਿਹਸਤੀ ਦੀਆਂ ਜ਼ੁਮੇਂਵਾਰੀਆਂ ਦਾ ਭਾਰ ਮਨੁੱਖ ਦੇ ਮੋਡਿਆਂ ਉੱਪਰ ਆ ਜਾਂਦਾ ਹੈ।

. . ਦੋ ਚਾਰ ਸਾਲ ਬਾਅਦ ਘਰ ਵਿੱਚ ਬਾਲ-ਬੱਚੇ ਖੇਲਣ ਲੱਗ ਪੈਂਦੇ ਹਨ।

. . ਫੇਰ ਦੋ-ਤਿੰਨ ਸਾਲ ਬਾਦ ਇੱਕ ਹੋਰ ਅਤੇ ਇੱਕ ਹੋਰ (ਧੀਆਂ-ਪੁੱਤ) ਆ ਜਾਂਦੇ ਹਨ।

. . ਬਾਲਾਂ ਦੇ ਘਰਾਂ ਵਿੱਚ ਆਉਣ ਨਾਲ ਤਾਂ ਘਰਾਂ ਵਿੱਚ ਰੌਣਕਾਂ ਹੀ ਲੱਗ ਜਾਂਦੀਆਂ ਹਨ। ਜਿੰਦਗੀ ਵਿੱਚ ਇੱਕ ਨਵਾਂ-ਪਣ ਆ ਜਾਂਦਾ ਹੈ। ਇਸਦੇ ਨਾਲ ਨਾਲ ਬੱਚਿਆਂ ਦੀ ਪਰਵਿਰਿਸ਼/ਦੇਖਭਾਲ ਦੇ ਖਰਚੇ, ਪੜ੍ਹਾਈ ਦੇ ਖਰਚੇ, ਚੰਗੀ ਖੁਰਾਕ ਦੇ ਖਰਚੇ, ਹੋਰ ਸੈਕੰਡਰੀ ਖਰਚੇ ਮਨੁੱਖ ਨੂੰ ਆਪਣੀ ਜਦੋ-ਜਹਿਦ ਤੇਜ਼ ਕਰਨ ਦੇ ਸੰਕੇਤ ਦਿੰਦੇ ਰਹਿਦੇ ਹਨ।

. . ਮਨੁੱਖ ਇਹਨਾਂ ਉਲਝਨਾਂ ਵਿੱਚ ਹੀ ਗੁਆਚਿਆ-ਗੁਆਚਿਆ ਆਪਣੀ ਜੁਆਨੀ ਨੂੰ ਢੱਲਦਿਆਂ ਵੇਖਣ ਲੱਗਦਾ ਹੈ। ਸਿਰ ਦੇ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ।

. . ਤੱਦ ਤੱਕ ਬਾਲਾਂ ਦੇ ਜੁਆਨ ਹੋਣ ਦੇ ਸੰਕੇਤ ਮਿਲਣ ਲੱਗ ਜਾਂਦੇ ਹਨ।

. . ਪੜ੍ਹਾਈਆਂ ਤੋਂ ਬਾਅਦ ਬੱਚਿਆਂ ਦੀਆਂ ਵਿਆਹ ਸ਼ਾਦੀਆਂ ਵਾਸਤੇ ਉਹਨਾਂ ਦੇ ਹਾਣ-ਪ੍ਰਵਾਨ ਦੀਆਂ ਲੜਕੀਆਂ/ਲੜਕੇ ਲੱਭਣੇ ਕਿਹੜਾ ਸੌਖੇ ਕੰਮ ਹਨ?

. . ਲੜਕਾ/ਲੜਕੀ ਲੱਭਣ ਤੋਂ ਬਾਅਦ ਵਿੱਚ ਵਿਆਹਾਂ ਸ਼ਾਦੀਆਂ ਦੇ ਖਰਚੇ ਅਤੇ ਲੈਣ-ਦੇਣ ਦੇ ਝਮੇਲੇ, ਮਨੁੱਖ ਦੀ ਮੇਹਨਤ ਕਰਕੇ ਬਚਾਈ ਹੋਈ ਪੂੰਜੀ ਇਹਨਾਂ ਸਗਨਾਂ ਦੇ ਕਾਰਾਂ-ਵਿਹਾਰਾਂ ਵਿੱਚ ਹੀ ਚਲੀ ਜਾਂਦੀ ਹੈ।

. . ਲੋਕ-ਲੱਜਿਆ ਦੀ ਖਾਤਰ ਬੰਦਾ ਮਰਦਾ ਕੀ ਨਹੀਂ ਕਰਦਾ।

. . ਕਈ ਵਾਰ ਤਾਂ ਇਹਨਾਂ ਪਰੀਵਾਰਕ ਕਾਰਜਾਂ ਲਈ ਲੋਕ ਕਰਜ਼ਾ ਵੀ ਲੈ ਲੈਂਦੇ ਹਨ, ਸਮਾਜ ਵਿੱਚ ਆਪਣੀ ਲੋਕ-ਲੱਜਿਆ ਅਤੇ ਆਪਣੇ ਨੱਕ ਨੂੰ ਉੱਚਾ ਰੱਖਣ ਲਈ, ਤਾਂ ਕਿ ਸਮਾਜ ਵਿੱਚ ਸਾਡੀ ਇੱਜ਼ਤ ਬਣੀ ਰਹੇ।

*** ਚੱਲਦਾ ……………

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ ਅਸਟਰੇਲੀਆ

24 ਅਗਸਤ 2018
.