.

‘ਲਿੱਖਤ ਦਾ ਵਿਸ਼ਾ-ਵਸਤੂ’ ਕੇਵਲ ਲਿਖਾਰੀ ਦਾ ‘ਸੱਚ’।

ਕਿਸ਼ਤ 2

(ਲੜੀ ਜੋੜਨ ਲਈ ਕਿਸ਼ਤ ਨੰਬਰ 1 ਪੜ੍ਹੋ ਜੀ।)

. . ਲਿਖਾਰੀ, ਲੇਖਕ ਲ਼ਿਖਣ ਵਾਲਾ:

…ਕੇਵਲ ਆਪਣੇ ਮੰਨੇ, ਜਾਣੇ, ਬੁੱਝੇ, ਪ੍ਰਵਾਨ ਕੀਤੇ ‘ਸੱਚ’ ਨੂੰ ਹੀ, . . ਆਪਣੀ ਸਿਆਣਪ ਦੀ ਕਲਮ, ਰਾਂਹੀ ਚੋਣ ਕੀਤੇ ਹੋਏ ਲਫ਼ਜਾਂ ਦੀ ਲੜੀ ਵਿੱਚ ਪਰੋਂਦਾ ਹੈ, ਪਰੋ ਸਕਦਾ ਹੈ।

. . ਇਹ ਲਿਖਤ ਵਿੱਚ ਆਇਆ ‘ਸੱਚ’, ਤੱਦ ਤੱਕ ਕਿਸੇ ਪੜ੍ਹਨ ਵਾਲੇ ਦਾ, ਪਾਠਕ ਦਾ ‘ਸੱਚ’ ਨਹੀਂ ਹੋ ਸਕਦਾ, ਨਹੀਂ ਬਣ ਸਕਦਾ।

*** ਜਦ ਤੱਕ ਪਾਠਕ, ਪੜ੍ਹਨ ਵਾਲਾ ਪੂਰੀ ਲਿਖਤ ਨੂੰ ਪੜ੍ਹਕੇ ਇਸ ਵਿਚਲੇ ‘ਸੱਚ’ ਨੂੰ ਹਜ਼ਮ ਨਹੀਂ ਕਰ ਲੈਂਦਾ,

. . ਭਾਵ ਇਸ ‘ਸੱਚ’ ਨੂੰ ਪ੍ਰਵਾਨ ਨਹੀਂ ਕਰ ਲੈਂਦਾ,

. . ਭਾਵ ਇਸ ‘ਸੱਚ’ ਨੂੰ ਮੰਨ ਨਹੀਂ ਲੈਂਦਾ।

. . ਕਈ ਵਾਰ ਕਿਸੇ ਵੀ ਲਿਖਤ ਨੂੰ ਇੱਕ ਵਾਰ ਪੜ੍ਹਨ ਨਾਲ, ਲਿਖਤ ਵਿਚਲੇ ਨੁਕਤਿਆਂ ਦੀ ਸਮਝ ਨਹੀਂ ਪੈਂਦੀ। ਤਾਂ ਫਿਰ ਬਾਰ ਬਾਰ ਪੜ੍ਹਕੇ ਸਾਰਾ ਵਿਸ਼ਾ-ਵਸਤੂ ਸਮਝ ਆਉਂਦਾ ਹੈ।

. . ਉਸ ਵਿਸ਼ੇ-ਵਸਤੂ ਵਿੱਚ ਕਿੰਨ੍ਹੀ-ਕੂ ਸਚਾਈ ਹੈ?

. . ਕਿੰਨ੍ਹਾ-ਕੂ ਝੂਠ ਹੈ?

. . ਕਿੰਨ੍ਹਾ–ਕੂ ਮਨੋਕਲਪਿੱਤ ਸਮੱਗਰੀ ਹੈ?

. . ਇਸ ਸਾਰੇ ਮਸਲੇ/ਲਿਖਤ ਬਾਰੇ ਪਾਠਕ ਆਪਣੀ ਅਕਲ, ਮਨ, ਮਤ, ਬੁੱਧ, ਸਿਆਣਪ, ਅਤੇ ਤਾਜ਼ੁਰਬੇ ਦੇ ਗਿਆਨ ਦਾ ਇਸਤੇਮਾਲ ਕਰਦਾ ਹੈ।

. . ਅਗਰ ਤਾਂ ਪਾਠਕ, ਪੜ੍ਹਨ ਵਾਲੇ ਦੀ ਅਕਲ, ਮਨ, ਮਤ, ਬੁੱਧ, ਸਿਆਣਪ, ਅਤੇ ਉਸਦੇ ਜੀਵਨ ਦੇ ਤਾਜ਼ੁਰਬੇ ਦੀ ਜਾਣਕਾਰੀ ਦੇ ਆਧਾਰ ਤੇ ਉਸਦੇ ਮਨ, ਦਿਮਾਗ਼, ਅੰਤਹ-ਕਰਣ ਨੇ ਪੜ੍ਹੀ ਗਈ ਲਿਖਤ ਪ੍ਰਵਾਨ ਕਰ ਲਈ, ਭਾਵ ਮੰਨ-ਲਈ ਤਾਂ:

. . ਲ਼ਿਖਾਰੀ ਦਾ ਲਿਖਿਆ ‘ਸੱਚ’, ਪਾਠਕ ਦਾ ਵੀ ‘ਸੱਚ’ ਹੋ ਨਿਬੜਦਾ ਹੈ।

. . ਪਾਠਕ ਵੀ ਇਸ ਪ੍ਰਵਾਨ ਕੀਤੇ ‘ਸੱਚ’ ਨੂੰ, ਆਪਣਾ ‘ਸੱਚ’ ਬਣਾ ਕੇ ਪੇਸ਼ ਕਰਨ ਲੱਗ ਜਾਂਦਾ ਹੈ।

. . ਇਸੇ ਪ੍ਰਵਾਨ ਕੀਤੇ ‘ਸੱਚ’ ਦੀ ਗਵਾਹੀ ਵੀ ਭਰਨ ਲੱਗ ਜਾਂਦਾ ਹੈ।

… ਇਸ ਪ੍ਰਵਾਨ ਕੀਤੇ ‘ਸੱਚ’ ਲਈ ਆਪਣਾ ਸਟੈਂਡ ਵੀ ਲੈਣ ਲੱਗ ਜਾਂਦਾ ਹੈ।

. . ਵਰਨਾ ਕਿਸੇ ਵੀ ਲਿਖਾਰੀ ਵਲੋਂ ਲਿਖਿਆ ‘ਸੱਚ’, ‘ਸੱਚ’ ਨਹੀਂ ਮੰਨਿਆ ਜਾਵੇਗਾ,

. . ਅਗਰ ਲਿਖਾਰੀ, ਕਿਸੇ ਵੀ ਪਾਠਕ ਨੂੰ ‘ਸੱਚਾਈ’ ਮਹਿਸੂਸ ਨਾ ਕਰਾ ਸਕਿਆ।

. . ਉਸ ਲਿਖਤ ਨੂੰ ਪੜ੍ਹਿਆ ਜਰੂਰ ਜਾਏਗਾ, . . ਪਰ ਉਸ ਲਿਖਤ ਨੂੰ ਸਰਾਹਿਆ ਨਹੀਂ ਜਾਏਗਾ।

. . ਵਡਿਆਈ ਨਹੀਂ ਮਿਲੇਗੀ।

. . ਸ਼ੋਭਾ ਨਹੀਂ ਮਿਲ ਪਾਏਗੀ।

*** ਹਰ ਕਿਤਾਬ ਜਾਂ ਗਰੰਥ ਵਿੱਚ ਲਿਖੇ ਗਏ ਵਿਚਾਰ ਜਾਂ ਖਿਆਲ, ਉਸਦੇ ਲੇਖਕ, ਲਿਖਾਰੀ ਰਾਈਟਰ ਦੇ ਆਪਣੇ ਖ਼ੁਦ ਦੇ ਹੁੰਦੇ ਹਨ। ਉਸਨੇ (ਲੇਖਕ ਨੇ) ਉਹ ਜਾਣਕਾਰੀ ਹੋਰਨਾਂ ਲੇਖਕਾਂ ਦੇ ਲਿਖੇ ਗਰੰਥਾਂ ਜਾਂ ਕਿਤਾਬਾਂ ਵਿੱਚ ਲਿਖੇ ਵਿਚਾਰਾਂ ਨੂੰ ਪੜ੍ਹਕੇ ਇੱਕਤਰ ਕੀਤੀ ਹੁੰਦੀ ਹੈ।

. . ਦੂਸਰਿਆਂ ਮਨੁੱਖਾਂ ਨਾਲ ਗੱਲਬਾਤ ਰਾਂਹੀ ਵੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ।

. . {{{{ਹਰ ਲੇਖਕ ਦੀ ਲੇਖਨੀ ਦੇ ਵਿਸ਼ੇ, ਆਪੋ-ਆਪਣੇ, ਅਲੱਗ-ਅਲੱਗ ਹੋ ਸਕਦੇ ਹਨ)}}}}

. . ਆਪਣੇ ਦਿਮਾਗ਼ ਵਿੱਚ ਇੱਕਤਰ ਇਸ ਸਾਰੀ ਜਾਣਕਾਰੀ ਅਤੇ ਨਿੱਜ ਦੇ ਤਾਜ਼ੁਰਬੇ ਤੋਂ ਹਾਸਿਲ ਹੋਈ ਜਾਣਕਾਰੀ ਨੂੰ ਕੋਈ ਵੀ ਲੇਖਕ ਆਪਣੀ ਲੇਖਣੀ ਰਾਂਹੀ ਆਪਣੇ ਵਿਚਾਰਾਂ-ਖਿਆਲਾਂ ਨੂੰ ਕਿਤਾਬ ਜਾਂ ਗਰੰਥ ਦੀ ਸ਼ਕਲ ਦੇ ਦਿੰਦਾ ਹੈ।

. . ਜੋ ਕੁੱਝ ਹੁਣ ਤੱਕ ਲਿਖਤ ਵਿੱਚ ਆ ਚੁੱਕਾ ਹੈ, ਉਹ ਲੇਖਕਾਂ, ਰਾਈਟਰਾਂ ਦੇ ਆਪੋ-ਆਪਣੇ ਵਿਚਾਰਾਂ-ਖਿਆਲਾਂ ਦਾ (ਪੁਲੰਦੇ) ਕਿਤਾਬਚੇ, ਵੇਦ, ਕਤੇਬ, ਗਰੰਥ ਹਨ।

. . ਇਹਨਾਂ ਕਿਤਾਬਚਿਆਂ, ਵੇਦਾਂ, ਕਤੇਬਾਂ, ਗਰੰਥਾਂ ਵਿੱਚ ਲਿਖੇ ਵਿਸ਼ੇ-ਵਸਤੂ ਦਾ ‘ਸੱਚ’, ‘ਝੂਠ’ ਜਾਂ ‘ਕਿਆਸ-ਅਰਾਈ (ਮਨੋਕਲਪਿੱਤ) ‘ਦਾ ਆਖਰੀ ‘ਸੱਚ’ ਤਾਂ ਕੇਵਲ ਲਿਖਣ ਵਾਲੇ ਲੇਖਕ/ਰਾਈਟਰ ਹੀ ਜਾਣ ਸਕਦੇ ਹਨ, ਜਿਹਨਾਂ ਨੇ ਇਹਨਾਂ ਲਿਖਤਾਂ ਨੂੰ ਹੋਂਦ ਵਿੱਚ ਲਿਉਂਣਾ ਕੀਤਾ।

. . ਜਦੋਂ ਇਹ ਕਿਤਾਬਚੇ, ਵੇਦ, ਕਤੇਬ, ਗਰੰਥ, ਪਾਠਕ ਲੋਕਾਂ ਦੇ ਰੂ-ਬ-ਰੂ, ਸਾਹਮਣੇ ਆਉਂਦੇ ਹਨ,

. . ਤਾਂ।

. . ਪੜ੍ਹਨ ਦੇ ਸ਼ੋਕੀਨ ਪਾਠਕਾਂ ਨੇ ਆਪਣੇ ਗਿਆਨ ਵਿੱਚ ਵਾਧੇ ਲਈ ਲੇਖਕਾਂ ਦਾ ਨਾਮ ਵੇਖ ਕੇ ਇਹਨਾਂ ਕਿਤਾਬਾਂ ਜਾਂ ਗਰੰਥਾਂ ਨੂੰ ਪੜ੍ਹਨ ਲਈ ਖਰੀਦ ਲੈਣਾ ਹੈ।

. . ਪੜ੍ਹਨ ਤੋਂ ਬਾਅਦ ਵਿੱਚ ਹੀ ਪਾਠਕ ਇਹਨਾਂ ਕਿਤਾਬਾਂ ਜਾਂ ਗਰੰਥਾਂ ਵਿੱਚ ਲਿਖੇ ਵਿਸ਼ੇ-ਵਸਤੂ ਦੇ ਬਾਰੇ ਪੜਚੋਲ ਕਰ ਸਕਣਗੇ, ਕਿ ਜੋ ਇਸ ਵਿੱਚ ਲਿਖਿਆ ਗਿਆ ਹੈ ਉਹ ਕਿੰਨਾ-ਕੂ ‘ਸਚਾਈ’ ਦੇ ਨੇੜੇ ਹੈ, ਜਾਂ ਕਿ ਕੋਰੀ ਗੱਪ ਹੀ ਲਿਖੀ ਗਈ ਹੈ, ਜਾਂ ਕੇਵਲ ਖਿਆਲੀ ਪਕੌੜੇ ਹੀ ਪਕਾਏ ਗਏ ਹਨ।

** ਹਰ ਮਨੁੱਖ ਯੁਨੀਕ ਹੋਣ ਕਰਕੇ. . ਮਨੁੱਖ ਅੰਦਰ ਉਸਦੇ ‘ਵਿਚਾਰਾਂ ਦੇ ਸਿਲਸਿਲੇ’, . . ਅੰਦਰ ਬਣੇ ਸੰਸਕਾਰਾਂ, . . ਜੀਵਨ ਦੇ ਤਾਜ਼ੁਰਬੇ ਕਰਕੇ ਬਣੀਆਂ ਯਾਦਗਾਰਾਂ,. . ਵਿਚੋਂ ਜਾਣਕਾਰੀ ਲੈਕੇ ਹੀ ਉਸਦੇ ਵਿਚਾਰ/ਖਿਆਲ/ਫੁਰਨੇ ਫੁਰਦੇ ਹਨ, ਬਣਦੇ ਹਨ, ਪਨਪਦੇ ਹਨ।

** ਜਦ ਤੋਂ ਮਨੁੱਖ ਨੂੰ ਸੋਝੀ ਆਉਂਣੀ ਸੁਰੂ ਹੋਈ, ਤਦ ਤੋਂ ਹੀ ਮਨੁੱਖ ਨੇ ਆਪਣੇ ਮਨ ਦੇ ਵਿਚਾਰਾਂ ਨੂੰ ਦੂਸਰਿਆਂ ਮਨੁੱਖਾਂ ਨਾਲ ਸਾਂਝੇ ਕਰਨਾ ਕਰਨਾ ਸੁਰੂ ਕੀਤਾ।

. . ਵਿਚਾਰ ਸਾਂਝੇਂ ਕਰਨ ਦਾ ਤਰੀਕਾ ਸੁਰੂਆਤੀ ਦੌਰ ਵਿੱਚ ‘ਇਸ਼ਾਰਿਆਂ’ ਦੀ ਭਾਸ਼ਾ ਹੀ ਹੋ ਸਕਦੀ ਸੀ। ਕਿਉਂਕਿ ਉਸ ਸਮੇਂ ਕੋਈ ਭਾਸ਼ਾ ਤਾਂ ਵਿਕਸਿਤ ਹੋਈ ਨਹੀਂ ਸੀ। ਨਾ ਹੀ ਕੋਈ ਲਿਪੀ ਸੀ।

( (ਇਸ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ ਬਾਖੂਬੀ ਅੱਜ ਵੀ ਕੀਤੀ ਜਾਂਦੀ ਹੈ। ਅੱਜ ਇਸ਼ਾਰਿਆਂ ਦੀ ਭਾਸ਼ਾ ਵਿੱਚ ਖਬਰਾਂ ਵੀ ਪੜ੍ਹੀਆਂ ਜਾਂਦੀਆਂ ਹਨ। ਸੰਸਾਰ ਭਰ ਵਿੱਚ ਰਾਹਾਂ ਅਤੇ ਸੜਕਾਂ ਉੱਪਰ ਇਹਨਾਂ ਇਸ਼ਾਰਿਆਂ ਦੀ ਭਾਸ਼ਾ ਦੀ ਵਰਤੋਂ ਪੈਰ-ਪੈਰ ਤੇ, ਹਰ ਕਿਲੋਮੀਟਰ ਤੇ, ਅਤੇ ਹਰ ਮੋੜ ਤੇ ਵੇਖੀ ਜਾ ਸਕਦੀ ਹੈ))

. . ਸਮਾਂ ਪਾ ਕੇ ਮਨੁੱਖ ਨੇ ਤਰੱਕੀ ਕੀਤੀ।

. . ਅੱਜ ਧਰਤੀ ਦੇ ਹਰ ਖਿੱਤੇ ਵਿੱਚ ਰਹਿੰਦੇ ਲੋਕਾਂ ਦੀ ਆਪਣੀ ਭਾਸ਼ਾ ਹੈ, ਬੋਲੀ ਹੈ।

. . ਆਪਣੀ ਭਾਸ਼ਾ/ਬੋਲੀ ਦੀ ਲਿਪੀ ਹੈ।

. . ਮਨੁੱਖ ਆਪਣੇ ਵਿਚਾਰਾਂ ਨੂੰ ਬੋਲ ਕੇ ਹੋਰਨਾਂ ਮਨੁੱਖਾਂ ਨਾਲ ਸਾਂਝਾ ਕਰ ਸਕਦਾ ਹੈ, ਅਤੇ ਕਰ ਰਿਹਾ ਹੈ।

. . ਮਨੁੱਖ ਲਿੱਖ ਕੇ ਵੀ ਆਪਣੇ ਵਿਚਾਰਾਂ ਨੂੰ ਹੋਰਨਾਂ ਮਨੁੱਖਾਂ ਨਾਲ ਸਾਂਝਾ ਕਰ ਸਕਦਾ ਹੈ, ਅਤੇ ਹਜ਼ਾਰਾਂ ਸਾਲਾਂ ਤੋਂ ਕਰਦਾ ਆ ਰਿਹਾ ਹੈ।

. . ਇਸੇ ਕਰਕੇ ਮਨੁੱਖਾਂ ਦੇ ਪਾਸ ਹਜ਼ਾਰਾਂ ਸਾਲਾਂ ਪਹਿਲਾਂ ਲਿੱਖੀਆਂ ਪੁਰਾਣੀਆਂ ਕਿਤਾਬਾਂ ਅਤੇ ਗਰੰਥ ਮੌਜੂਦ ਹਨ।

. . ਜਿਹਨਾਂ ਵਿੱਚ ਮਨੁੱਖਾਂ ਨੇ ਆਪੋ-ਆਪਣੇ ਮਨ ਦੇ ਭਾਵਾਂ-ਵਿਚਾਰਾਂ-ਖਿਆਲਾਂ ਨੂੰ ਲਿਖਣਾ ਕੀਤਾ।

. . ਕਿ ਉਹ ਮਨੁੱਖ ਲੇਖਕ (ਆਪਣੇ ਵਿਚਾਰ ਲਿੱਖਣ ਵਾਲਾ):

. . ਆਪਣੇ ਬਾਰੇ

. . ਦੂਜਿਆਂ ਮਨੁੱਖਾਂ ਬਾਰੇ,

. . ਇਸ ਦੁਨੀਆਂ ਬਾਰੇ,

. . ਇਸ ਬ੍ਰਹਿਮੰਡ ਬਾਰੇ,

. . ਇਸ ਪ੍ਰਕਿਰਤੀ ਬਾਰੇ,

. . ਹੋਰਨਾਂ ਜੀਵਾਂ ਬਾਰੇ,

. . ਉਸਦੇ ਕੀ ਵਿਚਾਰ ਹਨ,

. . ਉਹ ਕਿਸ ਤਰਾਂ ਦੇ ਵਿਚਾਰ ਰੱਖਦਾ ਹੈ,

. . ਉਹ ਕਿਸ ਤਰਾਂ ਸੋਚਦਾ ਹੈ,

. . ਉਹ ਕਿਸ ਤਰਾਂ ਸਮਝਦਾ ਹੈ।

. . ਇਹ ਲਿਖਤ ਵਿੱਚ ਆਈ/ਲਿਆਂਦੀ ਗਈ ਸਾਰੀ ਗੱਲਬਾਤ, ਵਿਸ਼ਾ-ਵਸਤੂ, ਵਿਚਾਰ ਸਾਰਾ ਕੁੱਝ ਉਸ ਰਾਈਟਰ, ਲਿਖਤਕਾਰ, ਲਿਖਣ ਵਾਲੇ ਦੀ ਆਪਣੀ ਸੋਚ-ਵਿਚਾਰ ਦਾ ਨਤੀਜਾ ਹੈ, ਫਲ ਹੈ, ਰਜੱਲਟ ਹੈ।

***** ਲਿਖਤ ਵਿੱਚ ਆਈ ਸਾਰੀ ਗਲਬਾਤ, ਵਿਸ਼ਾ-ਵਸਤੂ, ਜਾਂ ਆਪਣੇ ਨਿਜੀ-ਵਿਚਾਰਾਂ ਵਿੱਚ ਉਸ ਰਾਈਟਰ, ਲਿਖਤਕਾਰ, ਲਿਖਣ ਵਾਲੇ ਨੇ ਆਪਣੇ ਵਲੋਂ, ‘ਆਪਣਾ-ਸੱਚ’, ਜਿਸਨੂੰ ਉਹ ਰਾਈਟਰ, ਲਿਖਤਕਾਰ, ਲਿਖਣ ਵਾਲਾ 100% ਸਹੀ ਮੰਨਦਾ ਹੈ, ਲਿਖ ਦਿੱਤਾ।

. . ਉਸਨੇ ਇਸ ਲਿਖਤ ਵਿੱਚ ਕੁੱਝ ਵੀ ਨਹੀਂ ਲੁਕੋਇਆ। ਹੂ-ਬ-ਹੂ ਸਾਰਾ ਕੁੱਝ, ਜੋ ਕੁੱਝ ਵੀ ਉਸ ਦਿਮਾਗ਼ ਵਿੱਚ ਸੀ, ਰਾਈਟਰ, ਲਿਖਤਕਾਰ, ਲਿਖਣ ਵਾਲੇ ਦੇ ਸਾਹਮਣੇ ਸੀ, ਲਿਖਣ ਵਿੱਚ ਲੈ ਆਦਾਂ।

. . ਭਾਵ ਆਪਣੇ ਵਲੋਂ ਉਸ ਰਾਈਟਰ, ਲਿਖਤਕਾਰ, ਲਿਖਣ ਵਾਲੇ ਨੇ 100% ਸਚਾਈ ਨੂੰ ਲਿਖਤੀ ਰੂਪ ਦੇ ਦਿੱਤਾ।

*** ਪਿਛਲੇ ਹਜ਼ਾਰਾਂ ਸਾਲਾਂ ਤੋਂ, ਮਨੁੱਖੀ ਦੁਨੀਆਂ ਵਿੱਚ ਮਨੁੱਖਾਂ ਵਲੋਂ ਹਜ਼ਾਰ, ਦੋ ਹਜ਼ਾਰ ਜਾਂ ਪੰਜ ਹਜ਼ਾਰ ਦੇ ਕਰੀਬ ਕਿਤਾਬਾਂ-ਗਰੰਥ ਨਹੀਂ, … ਬਲਕਿ ਕਈ ਕਰੋੜਾਂ, ਕਿਤਾਬਾਂ-ਗਰੰਥਾਂ ਦਾ ਲੇਖਣ ਅਲੱਗ ਅਲੱਗ ਭਾਸ਼ਾਂਵਾਂ ਵਿੱਚ ਕੀਤਾ ਗਿਆ ਹੈ। ਲਿਖਤ ਵਿੱਚ ਇਹ ਕਿਤਾਬਾਂ-ਗਰੰਥ, ਮਨੁੱਖ ਦੇ ਪਾਸ, ਉਸਦੇ ਪੂਰਵਜਾਂ ਦੀ ਧਰੋਹਰ, ਅਮਾਨਤ ਵਜੋਂ ਸੁਰੱਖਿਅਤ ਸੰਭਾਲੀਆਂ ਹੋਈਆਂ ਹਨ।

. . ਅੱਜ ਦੇ ਸਮੇਂ ਵਿਚ:

*** ਮਨੁੱਖ ਨੂੰ ਬੋਲਣ ਦੀ ਅਜ਼ਾਦੀ ਹੈ, ਲਿਖਣ ਦੀ ਅਜ਼ਾਦੀ ਹੈ।

. . ਬੋਲਣ ਦੀ ਅਜ਼ਾਦੀ ਦਾ ਅਨੰਦ ਮਾਣ ਰਿਹਾ ਮਨੁੱਖ,

. . ਜੋ ਬੋਲ ਰਿਹਾ ਹੈ,

. . ਉਸ ਵਿੱਚ ਕਿੰਨ੍ਹਾ-ਕੂ ਸੱਚ ਹੈ?

. . ਕਿੰਨ੍ਹਾ-ਕੂ ਝੂਠ ਹੈ?

. . ਚਾਹੇ ਉਸਦਾ ਬੋਲਿਆ ਸਾਰਾ ਕੁੱਝ ਕਿਆਸ-ਅਰਾਈ (ਮਨੋਕਲਪਿੱਤ) ਹੀ ਹੋਵੇ, ਭਾਵ ਬਨਾਉਟੀ ਹੀ ਹੋਵੇ।

. . ਇਸ ਦੀ ਜਾਣਕਾਰੀ ਕੇਵਲ ਉਸ ਮਨੁੱਖ ਦੇ ਪਾਸ ਹੈ, ਜੋ ਬੋਲ ਰਿਹਾ ਹੈ ਜਾਂ ਲਿਖ ਰਿਹਾ ਹੈ।

. . ਇਹ ਉਸ ਮਨੁੱਖ ਦਾ ਅਧਿਕਾਰ ਹੈ, ਕਿ ਉਹ ਜੋ ਬੋਲਣਾ ਚਾਹੇ, ਬੋਲ ਸਕਦਾ ਹੈ।

. . ਲਿਖਣਾ ਚਾਹੇ ਲਿਖ ਸਕਦਾ ਹੈ।

. . ਇਸੇ ਅਧਿਕਾਰ ਦੇ ਤਹਿਤ ਮਨੁੱਖਾ ਸਮਾਜ ਵਿੱਚ ਬਹੁਤ ਸਾਰੀਆਂ ਮੰਨੋਰੰਜਨ ਦੀਆਂ ਮੰਨੋਕਲਪਿੱਤ ਕਹਾਣੀਆਂ ਉਪੱਰ ਅਧਾਰਤ ਕਿਤਾਬਾਂ ਮਿਲਦੀਆਂ ਹਨ।

. . ਮੰਨੋਰੰਜਨ ਲਈ ਬਹੁਤ ਸਾਰੀਆਂ ਜਾਸੂਸੀ ਦੀਆਂ ਵੀ ਮਨੋਕਲਪਿੱਤ ਕਹਾਣੀਆਂ ਦੀਆਂ ਕਿਤਾਬਾਂ ਮੌਜੂਦ ਹਨ।

. . ਸੰਸਾਰ ਭਰ ਦੀਆਂ ਸਾਰੀਆਂ ਫਿਲਮਾਂ ਵਿੱਚ ਸਾਰਾ ਕੁੱਝ ਹੀ ਮਨੋਕਲਪਿੱਤ ਹੀ ਹੁੰਦਾ ਹੈ, ਜੋ ਇੱਕ ਮਨੋਰੰਜਨ ਦਾ ਸਾਧਨ ਹੈ।

. . ਹੋਰ ਅਨੇਕਾਂ ਤਰਾਂ ਦਾ ਬਹੁਤ ਸਾਰਾ ਲਿਟਰੇਚਰ ਲਾਇਬਰੇਰੀਆਂ ਵਿੱਚ ਪਿਆ ਹੁੰਦਾ ਹੈ, ਜੋ ਨਿਰੋਲ ਮਨੋਕਲਪਿੱਤ ਹੀ ਹੁੰਦਾ ਹੈ।

. . ਬਹੁਤ ਸਾਰਾ ਲਿਟਰੇਚਰ ‘ਸੱਚ’ ਉੱਪਰ ਵੀ ਆਧਾਰਤ ਲਿਖਿਆ ਜਾਂਦਾ ਹੈ।

. . ਸੰਸਾਰ ਭਰ ਦੀਆਂ ਕਿਤਾਬਾਂ, ਵੇਦ, ਕਤੇਬ, ਗਰੰਥ, ਸੱਚ-ਝੂਠ ਜਾਂ ਮਨੋਕਲਪਿੱਤ ਕਥਾ ਕਹਾਣੀਆਂ ਨਾਲ ਭਰੇ ਪਏ ਹਨ।

. . ਇਹਨਾਂ ਕਿਤਾਬਾਂ, ਵੇਦਾਂ, ਕਤੇਬਾਂ, ਗਰੰਥਾਂ ਵਿਚੋਂ ਉੱਤਮ ਖਿਆਲਾਂ-ਵਿਚਾਰਾਂ ਦੇ ਹੀਰੇ-ਮੋਤੀ ਚੁੱਗਣਾ, ਹੰਸ ਬਿਰਤੀ ਵਾਲੀਆਂ ਰੂਹਾਂ ਦਾ ਸ਼ੌਕ ਹੈ, ਲਗਨ ਹੈ, ਪਿਆਸ ਹੈ।

. . ਅਲੱਗ ਅਲੱਗ ਮਜ਼ਹਬਾਂ ਦੀਆਂ ਉਹਨਾਂ ਦੀਆਂ ਭਾਸ਼ਾਂਵਾਂ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ, ਗਰੰਥ ਵੀ ਲਿਖੇ ਗਏ ਹਨ।

. . ਬੋਧੀਆਂ ਦਾ ਧਾਰਮਿੱਕ ਗਰੰਥ ਹੈ ‘ਤਰੀਪਿੱਟਕਾ’। ਜੋ ਬੁੱਧਇਜ਼ਮ ਮੱਤ ਦੀ ਗੱਲ ਕਰਦਾ ਹੈ। ਉਸ ਵਿੱਚ ਕੀ ‘ਸੱਚ’ ਅਤੇ ਕੀ ‘ਝੂਠ’ ਹੈ, ਇਹ ਤਾਂ ਇਸ ਗਰੰਥ ਨੂੰ ਪੜ੍ਹਨ ਵਾਲੇ ਹੀ ਜਾਣ ਸਕਦੇ ਹਨ।

. . ਜੈਨੀਆਂ ਦਾ ਧਾਰਮਿੱਕ ਗਰੰਥ ਹੈ "ਆਗੱਮਾਸ"। ਜੋ ਜੈਨ ਮੱਤ ਦੀ ਗੱਲ ਕਰਦਾ ਹੈ। ‘ਸੱਚ-ਝੂਠ’ ਜੇਨ ਮੱਤ ਵਾਲੇ ਹੀ ਜਾਣਦੇ ਹੋਣਗੇ।

. . . . ਇਸਾਈ ਮਜ਼ਹਬ ਵਿੱਚ ‘ਬਾਈਬਲ’ ਉਹਨਾਂ ਦੀ ਪਵਿੱਤਰ ਪੁਸਤਕ ਹੈ। ਇਸਦੇ ਲਗਭਗ 66 ਭਾਗ ਹਨ। ਜੋ ਅਲੱਗ-ਅਲੱਗ ਇਸਾਈ ਪ੍ਰਚਾਰਕਾਂ ਵਲੋਂ ਲਿਖੇ-ਲਿਖਾਏ ਗਏ ਹਨ। ਇਹ ਪਵਿੱਤਰ ਪੁਸਤਕ ‘ਈਸਾ-ਮਸੀਹ’ ਦੇ ਮਰਨ ਤੋਂ ਬਾਅਦ ਵਿੱਚ ਉਸਦੇ ਪੈਰੋਕਾਰਾਂ ਵਲੋਂ ਹੋਂਦ ਵਿੱਚ ਲਿਆਂਦੀ ਗਈ, ਭਾਵ ਲਿਖੀ ਗਈ। ਇਸ ਪਵਿੱਤਰ ਪੁਸਤਕ ਨੂੰ ਓਲਡ-ਟੈਸਟਾਮਨੀ ਅਤੇ ਨਿਊ-ਟੈਸਟਾਮਨੀ ਵਿੱਚ ਵੀ ਕਿਹਾ ਗਿਆ ਹੈ। ‘ਸੱਚ-ਝੂਠ’ ਤਾਂ ਬਾਈਬਲ ਪੜ੍ਹਨ ਵਾਲੇ ਕਰਿਸ਼ਚੀਅਨ ਹੀ ਜਾਣਦੇ ਹੋਣਗੇ।

. . ਇਸਲਾਮ ਮਜ਼ਹਬ ਵਿੱਚ ‘ਕੁਰਾਨ’ ਉਹਨਾਂ ਦਾ ਪਵਿੱਤਰ ਗਰੰਥ ਹੈ। ਇਸਲਾਮ ਧਰਮ ਵਾਲਿਆਂ ਦਾ ਵਿਸ਼ਵਾਸ ਹੈ, ਮੰਨਣਾ ਹੈ ਕਿ ਖ਼ੁਦਾ, ਅੱਲਾ-ਪਾਕ ਨੇ ਆਪ ਇਸ ਗਰੰਥ ਨੂੰ ਲਿਖਾਉਣਾ ਕੀਤਾ। ਹੁਣ ਇਸ ਵਿੱਚ ਕਿੰਨ੍ਹੀ ਸਚਾਈ ਹੈ, ਇਹ ਤਾਂ ਇਸ ਮਜ਼ਹਬ ਨੂੰ ਮੰਨਣ ਵਾਲਾ ਹੀ ਜਾਣਦਾ ਹੈ।

** ਸਿੱਖ ਸਮਾਜ ਵਿੱਚ ਬਹੁਤ ਸਾਰੇ ਅਲੱਗ-ਅਲੱਗ ਵਿਸ਼ਿਆਂ ਤੇ ਬਹੁਤ ਸਾਰੀਆਂ ਕਿਤਾਬਾਂ, ਗਰੰਥ ਹਨ ਲਿਖੇ ਗਏ ਹਨ।

. . ਪੂਰੇ ਸਿੱਖ ਜਗਤ ਵਿੱਚ ਕੇਵਲ "ਸਬਦ ਗੁਰੁ ਗਰੰਥ ਸਾਹਿਬ ਜੀ’ ਸਾਰੀਆਂ ਸਿੱਖ ਸੰਗਤਾਂ ਦੇ ਪ੍ਰਵਾਨ ਕੀਤੇ ਸਤਿਕਾਰਤ ਗਰੰਥ ਸਾਹਿਬ ਜੀ ਹਨ।

. ."ਸਬਦ ਗੁਰੁ ਗਰੰਥ ਸਾਹਿਬ ਜੀ’ ਦੀ ਸੰਪਾਦਨਾ ਪੰਜਵੇਂ ਸਤਿਗੁਰੂ ਅਰਜਨ ਸਾਹਿਬ ਜੀ ਨੇ ਆਪ ਆਪਣੀ ਜੀਵਨ-ਹਿਆਤੀ ਵਿੱਚ ਕੀਤੀ। ਇਸ ਵਿੱਚ 35 ਮਹਾਂ-ਪੁਰਸ਼ਾਂ ਦੀਆਂ ਉਚਾਰੀਆਂ ਬਾਣੀਆਂ ਸ਼ਾਮਿਲ ਹਨ।

. . ਦਸਵੇਂ ਗੁਰੂ ਸਾਹਿਬ ਜੀ ਨੇ, ਨੌਵੇਂ ਗੁਰੂ ਸਾਹਿਬ ਜੀ ਦੀ ਬਾਣੀ ਇਸ ‘ਪੋਥੀ ਪ੍ਰਮੇਸਰ ਕਾ ਥਾਨ’ ਗਰੰਥ ਵਿੱਚ ਦਰਜ਼ ਕਰਨੀ ਕੀਤੀ ਅਤੇ ਸੰਨ 1708, ਅਕਤੂਬਰ ਵਿੱਚ ਇਸ ਗਰੰਥ ਨੂੰ ਗੁਰਤਾ ਗੱਦੀ ਦੇਣੀ ਕੀਤੀ।

. . ਸਾਰੀਆਂ ਸਿੱਖ ਸੰਗਤਾਂ ‘ਸਬਦ ਗੁਰੁ ਗਰੰਥ ਸਾਹਿਬ ਜੀ’ ਵਿੱਚ ਦਰਜ਼ ਬਾਣੀ ਨੂੰ ‘ਸੱਚ’ ਕਰਕੇ ਮੰਨਦੀਆਂ ਹਨ। ਬਹੁਤ ਸਾਰੀਆਂ ਸਿੱਖ ਸੰਗਤਾਂ ( ਤੋਂ ਲੈਕੇ ਤਨੁ ਮਨੁ ਥੀਵੈ ਹਰਿਆ) ਤੱਕ ਲਿਖਤ ਨੂੰ 100% ‘ਸੱਚ’ ਪ੍ਰਵਾਨ ਕਰਦੀਆਂ ਹਨ।

( (1429 ਪੰਨੇ ਤੋਂ ਅੱਗੇ ਰਾਗਮਾਲਾ ਸੁਰੂ ਹੋ ਜਾਂਦੀ ਹੈ। ਇਸ ਰਚਨਾ ਬਾਰੇ ਜਾਨਣਾ, ਸੰਗਤਾਂ ਦਾ ਆਪਣਾ ਨਿਜ਼ੀ ਫੈਸਲਾ ਹੈ ਕਿ ਰਾਗਮਾਲਾ ਗੁਰਬਾਣੀ ਹੈ ਜਾਂ ਨਹੀਂ। ਪੜ੍ਹਨੀ ਹੈ ਜਾ ਨਹੀਂ))

. . ਸਾਰੇ ਲੇਖਕ ਵੀ ਗਾਹੇ ਬਗਾਹੇ ਆਪਣੀਆਂ ਲਿਖਤਾਂ ਵਿੱਚ ‘ਗੁਰਬਾਣੀ’ ਦੇ ਪ੍ਰਮਾਣ/ਗਵਾਹੀਆਂ ਪੇਸ਼ ਕਰਦੇ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ, ਕਿ ਜੋ ਕੁੱਝ ਵੀ "ਸਬਦ ਗੁਰੁ ਗਰੰਥ ਸਾਹਿਬ ਜੀ’ ਜੀ ਅੰਦਰ ਦਰਜ਼ ਹੈ ‘ਸੱਚ’ ਹੈ।

. ."ਸਬਦ ਗੁਰੁ ਗਰੰਥ ਸਾਹਿਬ ਜੀ’ ਸਾਰੇ ਸਿੱਖ ਸਮਾਜ ਦਾ ਸਰਬ ਪ੍ਰਵਾਨਿੱਤ ‘ਸੱਚ’ ਹੈ।

. . ਸਿੱਖ ਸਮਾਜ ਵਿੱਚ ਹੋਰ ਵੀ ਕਈ ਗ੍ਰੰਥ ਪ੍ਰਚੱਲਤ ਹਨ, ਜਿਹਨਾਂ ਵਿੱਚ ਦਸਮ ਗਰੰਥ, ਸਰਬਲੋਹ ਗ੍ਰੰਥ, ਗੁਰਪਰਤਾਪ ਸੂਰਜ ਜਾਂ ਸੂਰਜ ਪ੍ਰਕਾਸ਼, ਗੁਰ ਬਿਲਾਸ਼ ਪਾਤਸ਼ਾਹੀ ਛੇਂਵੀਂ, ਹੋਰ ਵੀ ਕਈ ਰਚਨਾਵਾਂ ਹਨ।

*** ਇਹਨਾਂ ਰਚਨਾਵਾਂ/ਗਰੰਥਾਂ ਬਾਰੇ ਸਿੱਖ ਸੰਗਤਾਂ ਦੀ ਅਲੱਗ ਅਲੱਗ ਰਾਏ ਹੈ। ਕਈ ਵੀਰ ਭੈਣ ਇਹਨਾਂ ਨੂੰ ਸੱਚ ਮੰਨਦੇ ਹਨ, ਕਈ ਵੀਰ ਭੈਣ ਸੱਚ ਨਹੀਂ ਮੰਨਦੇ।

. . ਇਹਨਾਂ ਦੂਸਰੀਆਂ ਰਚਨਾਵਾਂ/ਗਰੰਥਾਂ ਵਿੱਚ ਲਿਖਾਰੀ ਨੇ ਆਪਣੇ ਵਲੋਂ, ਜੋ ਲਿਖਾਰੀ ਨੂੰ ਚੰਗਾ

ਲੱਗਾ, ਸੱਚ ਲੱਗਾ, ਲਿਖਣਾ ਕਰ ਦਿੱਤਾ।

. . ਇਹਨਾਂ ਗਰੰਥਾਂ ਵਿੱਚ ਬਹੁਤ ਸਾਰੀ ਸਾਮੱਗਰੀ ਹੈ,

. . ਇਤਿਹਾਸਕ-ਮਿਥਹਾਸਿਕ, ਕਾਮੁਕ ਕਥਾ-ਕਹਾਣੀਆਂ ਹਨ, ਜੋ ਪੜ੍ਹਨ ਵਿੱਚ ਹੀ ਨਾ ਕਾਬਿਲੇ-

ਬਰਦਾਸ਼ਤ ਅਤੇ ਨਾ ਕਾਬਿਲੇ-ਭਰੋਸੇਯੋਗ ਹਨ।

. . ਤਰਾਂ ਤਰਾਂ ਦੇ ਵੇਰਵੇ ਹਨ,

. . ਹਵਾਲੇ ਹਨ,

. ਘਟਨਾਵਾਂ ਹਨ,

. . ਬਹੁਤ ਸਾਰੇ ਭਾਂਤ ਭਾਂਤ ਪਾਤਰ ਦਰਸਾਏ ਹਨ।

. . ਹੋਰ ਬਹੁਤ ਸਾਰੇ ਭੋਗ-ਵਿਲਾਸ ਦੇ ਵਿਸ਼ੇ-ਵਸਤੂ, ਨਸ਼ਿਆਂ ਦੀ ਵਰਤੋਂ, ਲੜਾਈਆਂ ਝਗੜਿਆਂ ਪ੍ਰੀਵਾਰਕ ਉਲਝਨਾਂ ਅਤੇ ਖਾਸਕਰ ਔਰਤਾਂ ਪ੍ਰਤੀ ਮੰਦੀ/ਮਾੜੀ ਸੋਚ ਦਾ ਪ੍ਰਗਟਾਵਾ ਇਹਨਾਂ ਗਰੰਥਾਂ ਵਿੱਚ ਦਰਜ਼ ਹਨ।

. . ਇਹਨਾਂ ਗਰੰਥਾ ਦੀਆਂ ਰਚਨਾਵਾਂ ਸਨਾਤਨੀ ਮੱਤ ਵਿੱਚ ਰੰਗੀਆਂ ਹੋਣ ਕਰਕੇ ‘ਗੁਰਮੱਤ’ ਕਸਵੱਟੀ’ ਉੱਪਰ ਖਰੀਆਂ ਨਹੀਂ ਉੱਤਰਦੀਆਂ।

. . ਇਹਨਾਂ ਕਿਤਾਬਾਂ/ਗਰੰਥਾਂ ਦੀ ਕਥਾ ਵਾਰਤਾ ਵੀ ਸੰਪਰਦਾਈ, ਡੇਰੇਵਾਦੀ ਅਤੇ ਸ੍ਰੋਮਣੀ ਗੁਰਦੁਆਰਾ ਕਮੇਟੀ ਅਧੀਂਨ ਆਉਦੇ ਗੁਰਦੁਆਰਿਆਂ ਵਿੱਚ ਹੁੰਦੀ ਹੈ, ਅੱਜ ਵੀ ਹੋ ਰਹੀ ਹੈ। ਇਸੇ ਲਈ ਸਿੱਖ ਸਮਾਜ ਵਿੱਚ ਬਿਪਰ/ਬ੍ਰਾਹਮਣ, ਪੂਜਾਰੀ, ਪਾਂਡੇ ਦੇ ਬਣਾਏ ਕਰਮਕਾਡਾਂ ਦਾ ਅਸਰ ਵੀ ਸਿੱਖ ਸਮਾਜ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਇਹਨਾਂ ਮੰਨਮੱਤੀ ਰਚਨਾਵਾਂ-ਪੁਸਤਕਾਂ-ਗਰੰਥਾਂ ਦੇ ਰਚਨਹਾਰ/ ਲਿਖਾਰੀ ਨਿਰੋਲ ਮੰਨਮੱਤ, ਕਰਮਕਾਂਡ ਦਾ ਪ੍ਰਚਾਰ-ਪ੍ਰਸਾਰ ਕਰਦੇ ਵਿਖਾਈ ਦੇ ਰਹੇ ਹਨ, ਜੋ ਗੁਰਬਾਣੀ-ਗੁਰਮੱਤ ਸਿਧਾਂਤ ਦੀ ਕੱਸਵੱਟੀ ਉੱਪਰ ਖਰਾ ਨਹੀਂ ਉਤਰਦਾ। ‘ਸੱਚ’ ਹੀਂ ਮੰਨਿਆ ਜਾ ਸਕਦਾ।

. . ਇਹਨਾਂ ਮੰਨਮੱਤੀ ਰਚਨਾਵਾਂ-ਪੁਸਤਕਾਂ-ਗਰੰਥਾਂ ਦੇ ਰਚਨਹਾਰ/ਲਿਖਾਰੀਆਂ ਦਾ ਮਕਸਦ/ਮਨਸ਼ਾ ਬੜੀ ਸਾਫ਼ ਨਜ਼ਰ ਆ ਰਹੀ ਹੈ ਕਿ ਸਿੱਖ ਸਮਾਜ ਵਿੱਚ ਮੰਨਮੱਤੀ ਕਰਮਕਾਂਡਾਂ ਨੂੰ ਪਰੋਮੋਟ ਕਰਨਾ।

. . ਗੁਰਸਿੱਖੀ, ਗੁਰਮੱਤ ਗਿਆਨ-ਵਿਚਾਰ ਨੂੰ ਅਣਦੇਖਾ ਕਰਕੇ ਬ੍ਰਾਹਮਣੀ ਖਿਆਲਾਂ ਵਿਚਾਰਾਂ ਨੂੰ ਲੋਕਾਂ ਦੇ ਮਨਾਂ ਵਿੱਚ ਪਾ ਕੇ ਸਿੱਖ ਸਮਾਜ ਨੂੰ ਗੁਰਸਿੱਖੀ-ਸਿਧਾਂਤਾਂ ਦੇ ਰਾਹ ਤੋਂ ਕੁਰਾਹੇ ਕਰਨਾ ਹੈ।

. . ਉਹ ਕਿਹੜਾ ਵਹਿਮ, ਭਰਮ, ਪਾਖੰਡ, ਆਡੰਬਰ, ਕਰਮਕਾਂਡ ਹੈ ਜੋ ਅੱਜ ਦਾ ਸਿੱਖ ਨਹੀਂ ਕਰ ਰਿਹਾ? ?

. . ਕੋਈ ਇੱਕ ਕੌਕੜੂ ਹੋਵੇ ਤਾਂ ਦਾਲ ਵਿਚੋਂ ਕੱਢਿਆ ਜਾਏ, ਇਥੇ ਤਾਂ ਸਾਰੀ ਦਾਲ ਹੀ ਕੋਕੜਿਆਂ ਨਾਲ ਭਰੀ ਪਈ ਹੈ। (ਕੋਕੜੂ- ਦਾਲ ਦਾ ਉਹ ਦਾਣਾ, ਜੋ ਗੱਲਦਾ/ਪੱਕਦਾ ਨਹੀਂ)। ਅੱਜ ਸਿੱਖ ਸਮਾਜ ਵਿੱਚ ਇਹਨਾਂ ਕਿਤਾਬਾਂ, ਰਚਨਾਵਾਂ, ਗਰੰਥਾਂ ਦੀ ਲਿਖਤ ਦਾ ਅਸਰ ਹਰ ਸਿੱਖ ਦੇ ਧੁੱਰ ਘਰ ਅੰਦਰ ਤੱਕ ਵੇਖਿਆ ਜਾ ਸਕਦਾ ਹੈ।

** ਇਹਨਾਂ ਗਰੰਥਾਂ ਦਾ ਸਾਰਾ ਮਟੀਰੀਅਲ ਪੜ੍ਹਕੇ ਹੀ ਕੋਈ ਵੀਰ ਭੈਣ ਜਾਣ ਸਕੇਗਾ ਕਿ ਇਹਨਾਂ ਵਿਚਲਾ ਗਰੰਥਾਂ ਵਿਚਲਾ ‘ਸੱਚ’ ਕੀ ਹੈ? ? ?

. . ਜਿਸ ਵੀ ਮਨੁੱਖ/ਸਿੱਖ ਨੇ ਮੰਨ ਇਹ ਮੰਨ ਲਿਆ ਕਿ ਇਹ ਗਰੰਥ ਉਹਨਾਂ ਲਈ ਸੱਚ ਹਨ, ਤਾਂ ਉਸ ਵਾਸਤੇ ਇਹ ਗਰੰਥ ‘ਸੱਚ’ ਹਨ ਵਰਨਾ ਦੂਸਰਿਆਂ ਲਈ ਇਹ ਕੂੜ-ਕਬਾੜ ਹਨ।

. . ਇਹਨਾਂ ਗਰੰਥਾਂ ਵਿਚੋਂ ਇੱਕ ਗਰੰਥ ਹੈ ਸੂਰਜ-ਪ੍ਰਕਾਸ਼। ਜਿਸਦਾ ਲਿਖਾਰੀ ਕਵੀ ਸੰਤੋਖ ਸਿੰਘ ਹੈ। ਇਸ ਗਰੰਥ ਦੀ ਕਥਾ ਸ਼੍ਰੋਮਣੀ ਕਮੇਟੀ ਅਤੇ ਟਕਸਾਲੀਆਂ ਸੰਪਰਦਾਵਾਂ ਵਲੋਂ ਆਮ ਗੁਰਦੁਆਰਿਆਂ ਵਿੱਚ ਕੀਤੀ ਜਾਂਦੀ ਹੈ। ਇਸ ਗਰੰਥ ਦੀਆਂ ਸਾਰੀਆਂ ਰਚਨਾਵਾਂ ਸਨਾਤਨ ਮੱਤ ਦੇ ਅਸਰ ਹੇਠ ਲਿੱਖੀਆਂ ਗਈਆਂ ਹਨ, ਜਿਸਦਾ ਦਾ ਅਹਿਸਾਸ ਗੁਰਮੱਤ ਸਿਧਾਂਤਾਂ ਨੂੰ ਮੰਨਣ ਵਾਲਾ ਬਾਖ਼ੂਬੀ ਕਰ ਸਕਦਾ ਹੈ, ਸਮਝ ਸਕਦਾ ਹੈ।

. . ਅੱਜ ਸਿੱਖ ਸਮਾਜ ਵਿੱਚ ਇਸੇ ਗਰੰਥ ਸੂਰਜ-ਪ੍ਰਕਾਸ ਦਾ ਅਸਰ ਬੜਾ ਸਾਫ਼ ਵੇਖਿਆ ਜਾ ਸਕਦਾ ਹੈ। ਹਰ ਵਹਿਮ, ਭਰਮ, ਪਾਖੰਡ, ਅਡੰਬਰ, ਕਰਮਕਾਂਡ ਦੇ ਪਿਛੇ ਇਸੇ ਗਰੰਥ ਸੂਰਜ-ਪ੍ਰਕਾਸ਼ ਦੀ ਲਿਖਤ ਦਾ ਜਾਣਕਾਰੀ ਹੈ. . ਜੋ ਲਿਖਾਰੀ ਕਵੀ ਸੰਤੋਖ ਸਿੰਘ ਦਾ ਲਿੱਖਿਆ, ਮੰਨਿਆ, ਸਮਝਿਆ, ‘ਸੱਚ’ ਹੈ।

. . ਇਸ ਲਿੱਖਤ ਦਾ ਹਰ ਅੱਖਰ ‘ਸੱਚ’ ਕਵੀ ਸੰਤੋਖ ਸਿੰਘ ਦਾ ਹੈ, ਉਸਦੇ ਦਿਮਾਗ਼ ਦੀ ਉੱਪਜ਼ ਹੈ, ਇਹ ‘ਸੱਚ’ ਮੇਰਾ ਨਹੀਂ ਹੋ ਸਕਦਾ। ਇਹ ‘ਸੱਚ’ ਮੇਰਾ ਨਹੀਂ ਬਣ ਸਕਦਾ, ਜਦ ਤੱਕ ਮੈਂ ਇਸ ਲਿਖਤ ਦੇ ‘ਸੱਚ’ ਨੁੰ ‘ਸੱਚ’ ਹੀਂ ਮੰਨ ਲੈਂਦਾ।

. . ਅਗਰ ਮੇਰਾ ਜਾਂ ਕਿਸੇ ਵੀ ਹੋਰ ਦਾ ਵੀ ਇਹ ਮੰਨਣਾ ਹੈ ਕਿ ਫਲਾਂ-ਫਲਾਂ ਕਿਤਾਬ/ਪੁਸਤਕ ਵੇਦ, ਗਰੰਥ ਦੀ ਲਿਖਤ ਮੇਰੇ ਹਜ਼ਮ ਨਹੀਂ ਹੋ ਰਹੀ, ਭਾਵ ਮੈਂਨੂੰ ਇਹ ਯਕੀਨ ਨਹੀਂ ਹੋ ਰਿਹਾ ਕਿ ਐਸਾ ਹੋ ਸਕਦਾ ਹੈ, ਤਾਂ ਕੋਈ ਮੈਨੂੰ ਮਜ਼ਬੂਰ ਨਹੀਂ ਕਰ ਸਕਦਾ ਕਿ ਮੈਂ ਉਸ ਕਿਤਾਬ ਨੂੰ ਪੜ੍ਹਨਾ ਕਰਾਂ ਜਾਂ ਮੰਨਾਂ। ਉਸ ਕਿਤਾਬ ਦਾ ‘ਸੱਚ’ ਮੇਰਾ ਨਹੀਂ ਬਣ ਸਕਦਾ, ਕਿਉਂਕਿ ਮੇਰੇ ਹਜ਼ਮ ਨਹੀਂ ਹੋ ਰਿਹਾ।

***** ਇਸ ਲਈ ਕਿਸੇ ਲਿਖਤ ਬਾਰੇ ਇਹ ਕਹਿਣਾ ਕਿ ਇਹ ਲਿਖਤ 100% ‘ਸੱਚ’ ਹੈ, ਇਸਦਾ ਨਿਸਤਾਰਾ ਤਾਂ ਪਾਠਕ, ਪੜ੍ਹਨ ਵਾਲੇ ਦੀ ਨੀਯਤ ਉੱਪਰ ਨਿਰਭਰ ਕਰਦਾ ਹੈ, ਕਿ ਪੜ੍ਹਨ ਵਾਲਾ ਕਿਤਨੀ ਸਿਦਤ ਨਾਲ, ਧਿਆਨ ਨਾਲ ਪੜ੍ਹਦਾ ਹੈ। ਜਾਣਕਾਰੀ ਲੈਂਦਾ ਹੈ।

. . ਕਿਤਨਾ ਉਸ ਲਿਖਤ ਵਿਚਲੇ ‘ਸੱਚ’ ਨੂੰ ਪਹਿਚਾਨਣ ਦੀ, ਪਕੜਨ ਦੀ, ਜਾਨਣ ਦੀ, ਆਪਣੀ ਇੱਛਾ ਰੱਖਦਾ ਹੈ, ਚਾਅ ਰੱਖਦਾ ਹੈ, ਖ਼ੁਆਹਸ਼ ਰੱਖਦਾ ਹੈ।

*** ਸਲੋਕ ਮ 1॥ ਧ੍ਰਿਗ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ॥ ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿਹ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ॥ ਪੰਨਾ 1245॥

ਅਰਥ:- ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ (ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਭੀ ਉਹਨਾਂ ਦੀ ‘ਨਾਮ’ ਵਾਲੀ ਫ਼ਸਲ ਇਸ ਤਰ੍ਹਾਂ ਨਾਲੋ ਨਾਲ ਹੀ ਉੱਜੜਦੀ ਜਾਂਦੀ ਹੈ, ਤੇ) ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ? (ਭਾਵ, ਉਸ ਬੰਦਗੀ ਦਾ ਚੰਗਾ ਸਿੱਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ)। ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿੱਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ। (ਪਰਮਾਤਮਾ ਦਾ ਸਿਮਰਨ ਕਰਨਾ ਬੜੀ ਸੁੰਦਰ ਅਕਲ ਦੀ ਗੱਲ ਹੈ, ਪਰ ਤਵੀਤ-ਧਾਗੇ ਬਣਾ ਕੇ ਦੇਣ ਵਿੱਚ ਰੁੱਝ ਪੈਣ ਨਾਲ ਇਹ) ਅਕਲ ਵਿਅਰਥ ਗਵਾ ਲੈਣਾ—ਇਸ ਨੂੰ ਅਕਲ ਨਹੀਂ ਆਖੀਦਾ।

ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇੱਜ਼ਤ ਖੱਟੀਏ, ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ। ਨਾਨਕ ਆਖਦਾ ਹੈ—ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ। (ਅਰਥ ਗੁਰੂ ਗਰੰਥ ਸਾਹਿਬ ਦਰਪਨ ਵਿਚੋਂ, ਟੀਕਾ, ਪ੍ਰੋ ਸਾਹਿਬ ਸਿੰਘ ਜੀ)

. . ਸਮਾਪਤ।

. . ਕਿਸੇ ਭੁੱਲ ਲਈ ਖਿਮਾ ਕਰਨਾ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)

10 ਅਗੱਸਤ 2018
.