.

ਕਿਸੇ ਵੀ ‘ਲਿੱਖਤ ਦਾ ਵਿਸ਼ਾ-ਵਸਤੂ’ ਕੇਵਲ ਲਿਖਾਰੀ ਦਾ ‘ਸੱਚ’।

(ਕਿਸ਼ਤ-1)

{{{{{{{{** ਆਪਣਾ ਵਿਸ਼ਾ ਸੁਰੂ ਕਰਨ ਤੋਂ ਪਹਿਲਾਂ ‘ਸੱਚ’ ਬਾਰੇ ਕੁੱਝ ਵਿਚਾਰ ਰੱਖਾਂ।

. .’ਸੱਚ’ ਕੀ ਹੈ? ? ਬਾਹਰ ਦੀ ਕੋਈ ਸਥਿੱਤੀ, ਵਸਤੂ ਜਿਸਨੂੰ ਤੁਸੀਂ ਵੇਖਣਾ ਕੀਤਾ ਹੈ (ਜਾਣੀ ਹੱਡ-ਬੀਤੀ) ਜਾਂ ਕੋਈ ਖਿਆਲ/ਵਿਚਾਰ, ਜੋ ਤੁਹਾਡਾ ਹੈ ਜਾਂ ਕਿਸੇ ਹੋਰ ਦਾ ਹੈ, ਜਿਸਨੂੰ ਤੁਸੀਂ ਆਪਣੀ ਅਕਲ, ਮਨ, ਮੱਤ, ਬੁੱਧੀ, ਗਿਆਨ, ਤਾਜ਼ੁਰਬੇ ਕਰਕੇ ਸਹੀ ਮੰਨਦੇ ਹੋ, ਜਾਣਦੇ ਹੋ, ਬੁੱਝਦੇ ਹੋ, ਪ੍ਰਵਾਨ ਕਰਦੇ ਹੋ,. . ਉਹ ਤੁਹਾਡੇ ਲਈ ‘ਸੱਚ’ ਹੈ,

. . ਵਰਨਾ! ! ਉਹ ਤੁਹਾਡੇ ਲਈ ਝੂਠ ਹੈ।

. . ਇਸ ‘ਸੱਚ’ ਦਾ ਬਾਹਰਲੇ ਵਿਖਾਵੇ ਦੇ ਧਰਮ ਨਾਲ ਕੋਈ ਵਾਸਤਾ ਨਹੀਂ ਹੈ।

. . ਤੁਹਾਡੇ ਤੋਂ ਸਿਵਾਏ, ਦੁਨੀਆਂ ਦੇ ਹੋਰਨਾਂ ਮਨੁੱਖਾਂ ਦਾ ‘ਤਾਜ਼ੁਰਬਾ ਅਤੇ ਸੱਚ’, ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦਾ। ਦੂਸਰਿਆਂ ਦਾ ‘ਤਾਜ਼ੁਰਬਾ ਅਤੇ ਸੱਚ’ ਉਹਨਾਂ ਲਈ ਹੀ ਲਾਹੇਵੰਦ ਹੋ ਸਕਦਾ ਹੈ, ਉਹਨਾਂ ਲਈ ‘ਸੱਚ’ ਹੈ।

. . ਤੁਹਾਡੇ ਸਾਹਮਣੇ ਚਾਹੇ ਕੋਈ ਵੀ ਕਿੰਨੇ ਵੀ ਸਬੂਤ ਦੇਈ ਜਾਵੇ, ਤੁਹਾਡੇ ਅੰਦਰੋਂ (ਮੈਂ ਨਾ ਮਾਨੂੰ) ਦੀ ਆਵਾਜ਼ ਹੀ ਆਏਗੀ। ਕਿਉਂਕਿ ਧੁਰ-ਅੰਦਰੋਂ ਤੁਸੀਂ ਯਕੀਨ ਨਹੀਂ ਕਰ ਪਾ ਰਹੇ ਹੋ, ਤੁਹਾਡੇ ਅੰਦਰੋਂ ਤੁਹਾਡਾ ਤਾਜ਼ੁਰਬਾ, ਤੁਹਾਡੇ ਅੰਦਰ ਦਾ ਸੱਚ, ਤੁਹਾਡੀ ਆਪਣੀ ਅਕਲ, ਮਨ, ਮੱਤ, ਬੁੱਧੀ, ਗਿਆਨ, ਹਾਮੀ ਨਹੀਂ ਭਰ ਰਹੇ, ਨਹੀਂ ਮੰਨ ਰਹੇ, ਕਿ ਜੋ ਮੇਰੇ ਸਾਹਮਣੇ ਹੈ, ਇਹ ‘ਸੱਚ’ ਹੈ।

. . ਆਦਿ ਤੋਂ ਹੀ ਮਨੁੱਖ ਡਰਦਾ ਆਇਆ ਹੈ। ਖ਼ਾਸ ਕਰਕੇ ਕੁੱਦਰਤੀ ਵਰਤਾਰਿਆਂ ਅਤੇ ਮਨੁੱਖਾਂ ਦੀ ਖ਼ੁਦਗਰਜ਼ੀ, ਲਾਲਚੀ ਸੁਭਾੳੇ, ਮਤਲਭ-ਪ੍ਰਸਤੀ ਨੇ ਮਨੁੱਖ ਨੂੰ ਜਿਆਦਾ ਹੀ ਭੈ-ਭੀਤ ਕੀਤਾ ਹੋਇਆ ਹੈ। ਇਸ ਲਈ ਮਨੁੱਖ ‘ਸੱਚ’ ਨੂੰ ਜਲਦੀ ਹਜ਼ਮ ਨਹੀਂ ਕਰਦਾ। ਪੂਰੀ ਦਰਿਆਫ਼ਤ/ਪੁੱਛ-ਪੜਤਾਲ, ਘੋਖ਼ ਕਰਕੇ ਹੀ ਮਨੁੱਖ ‘ਸੱਚ’ ਵਾਲ਼ੀ ਵਿਚਾਰ/ ਸਥਿੱਤੀ/ਵਸਤੂ ਨੂੰ ਪ੍ਰਵਾਨ ਕਰਦਾ ਹੈ, ਮੰਨਦਾ ਹੈ।

. . ਬਾਹਰ ਦੀ ਕਿਸੇ ਵੀ ਲਿਖਤ ਦਾ ‘ਸੱਚ’ ਉਹਨਾਂ ਚਿਰ ਤੱਕ ਤੁਹਾਡਾ ‘ਸੱਚ’ ਨਹੀਂ ਹੋ ਸਕਦਾ, ਬਣ ਸਕਦਾ, ਜਿਨ੍ਹਾਂ ਚਿਰ ਤੱਕ ਤੁਸੀਂ ਉਸ ‘ਸੱਚ’ ਨੂੰ ਪ੍ਰਵਾਨ ਨਹੀਂ ਕਰ ਲੈਂਦੇ, ਮੰਨ ਨਹੀਂ ਲੈਂਦੇ।

. . ਆਖਰੀ ‘ਸੱਚ’ ਤੁਹਾਡੀ ਆਪਣੀ ਅਕਲ, ਮਨ, ਮੱਤ, ਬੁੱਧੀ, ਗਿਆਨ, ਤਾਜ਼ੁਰਬੇ ਨਾਲ ਪ੍ਰਵਾਨ ਕੀਤਾ, ਹਜ਼ਮ ਕੀਤਾ, ਮੰਨਿਆ ਹੋਇਆ, ਜਾਣਿਆ ਹੋਇਆ ‘ਸੱਚ’ ਹੀ ਤੁਹਾਡੇ ਲਈ ‘ਪੂਰਨ ਸੱਚ’ ਹੈ।

. . ਵਰਨਾ ਝੂਠ ਹੈ।

. . ਚਾਹੇ ਉਹ ‘ਰੱਬ’ ਬਾਰੇ ਹੋਵੇ ਜਾਂ ਕਿਸੇ ਹੋਰ ਵਿਚਾਰ-ਵਿਸ਼ੇ-ਵਸਤੂ ਬਾਰੇ ਹੀ ਹੋਵੇ।}}}}}}}}}}

** ਮਨੁੱਖਾ ਸੰਸਾਰ ਭਰ ਦੀਆਂ ਕਿਤਾਬਾਂ, ਵੇਦਾਂ, ਕਤੇਬਾਂ, ਗਰੰਥਾਂ ਵਿਚਲੀ ‘ਲਿਖਤ ਦੇ ਵਿਸ਼ੇ-ਵਸਤੂ’ ਦਾ ‘ਸੱਚ’ ਕੇਵਲ ਲਿਖਾਰੀ ਦਾ ਲਿਖਿਆ ‘ਸੱਚ’ ਹੁੰਦਾ ਹੈ।

. . ਕਿਉਂਕਿ, ਕੇਵਲ ਲਿਖਾਰੀ ਹੀ ਲਿਖਤ ਦੇ ਬਾਰੇ ‘ਸੱਚ’ ਨੂੰ ਜਾਣਦਾ ਹੈ, ਕਿ ਉਸਨੇ ਜੋ ਕੁੱਝ ਵੀ ਲਿਖਿਆ ਹੈ, ਉਸ ਵਿੱਚ ਕਿਤਨੀ ਸਚਾਈ ਹੈ।

. . ਉਸ ਲਿਖਤ ਦੇ ਵਿਸ਼ੇ-ਵਸਤੂ ਦੇ ਸੰਬੰਧ ਵਿਚ:

. . ਉਸਦੇ ਆਪਣੇ ਨਿਜ਼ੀ ਵਿਚਾਰ,

. . ਨਿਜ਼ੀ ਸਹਿਮਤੀ,

. . ਨਿਜ਼ੀ ਵਿਸ਼ਵਾਸ,

. . ਨਿਜ਼ੀ ਸਰਧਾ,

. . ਨਿਜ਼ੀ ਅਕੀਦੇ,

. . ਨਿਜ਼ੀ ਫੈਸਲੇ ਜਾਂ ਲੋਕ ਲੱਜਿਆ ਕਰਕੇ ਮੰਨਣ-ਮਨਾਉਤ ਨਾਲ ਹੋ ਸਕਦੇ ਹਨ।

. . ਭਾਵ ਸਾਰੇ ਵਿਸ਼ੇ-ਵਸਤੂ ਬਾਰੇ ਵਿਚਾਰ ਲਿਖਾਰੀ ਆਪਣੇ ਕੋਲੋਂ ਲਿਖ ਰਿਹਾ ਹੈ।

. . ਜਾਂ

. . ਕਿ ਕੋਈ ‘ਅੱਖੀਂ’ ਵੇਖੀ ‘ਜੱਗ-ਬੀਤੀ’ ਸਥਿੱਤੀ/ਵਾਰਤਾ ਦਾ ਹਵਾਲਾ ਹੈ, ਵੇਰਵਾ ਹੈ।

. . ਉਸ ‘ਜੱਗ-ਬੀਤੀ’ ਬਾਰੇ, ਲਿਖਾਰੀ ਨੇ ਆਪਣੇ ਮਨ ਦੇ ਭਾਵਾਂ ਨੂੰ ਆਪਣੇ ਸਬਦਾਂ ਵਿੱਚ ਲਿਖਣਾ ਕਰਨਾ ਕੀਤਾ ਹੁੰਦਾ ਹੈ।

. . ਕਿ ਉਸਨੇ ਕੀ ਵੇਖਿਆ?

. . ਉਸਨੇ ਕੀ ਜਾਣਿਆ?

. . ਉਹ ਕੀ ਮਹਿਸੂਸ ਕਰਦਾ ਹੈ।

. .’ਲਿਖਾਰੀ’ ਹੁਣ ਕੀ ਕਰਨਾ ਲੋਚਦਾ ਹੈ?

***** ਸੋ, ਕਿਸੇ ਵੀ ਲਿੱਖਤ ਦੇ ਵਿਸ਼ੇ-ਵਸਤੂ ਦੀ ਅੰਦਰਲੀ ‘ਸੱਚਾਈ’ ਕੇਵਲ ਲਿਖਾਰੀ ਨੂੰ ਪਤਾ ਹੁੰਦੀ ਹੈ, ਕਿ ਉਸ ਲਿਖਤ ਵਿੱਚ ਕਿਤਨਾ ‘ਸੱਚ’ ਅਤੇ ਕਿਤਨੀ ਸੋਚ ਉਡਾਰੀ, ਕਿਤਨੀ ਮਨੋ-ਕਲਪਿੱਤ ਸੋਚ-ਸਮੱਗਰੀ ਨਾਲ ਸ਼ਿੰਗਾਰ ਕੇ ਉਸ ਲਿਖਤ ਨੂੰ ਲਿਖਣ ਵਿੱਚ ਲਿਆਉਣਾ ਕੀਤਾ ਹੁੰਦਾ ਹੈ।

. . ਇਹ ਲਿਖਾਰੀ ਦੀ ਮਨਸ਼ਾ ਉੱਤੇ ਨਿਰਭਰ ਹੈ ਕਿ ਉਹ ਕੇਵਲ ‘ਸੱਚ’ ਲਿਖ ਰਿਹਾ ਹੈ ਜਾਂ ਕੇਵਲ ਮੰਨੋਰੰਜਨ ਵਾਸਤੇ ਮਨੋਕਲਪਿੱਤ ਕਥਾ-ਕਹਾਣੀ ਪੇਸ਼ ਕਰ ਰਿਹਾ ਹੈ।

. . ਕਈਆਂ ਲਿਖਾਰੀਆਂ ਦੀ ਮਨਸ਼ਾ ਕੇਵਲ ‘ਸੱਚ’ ਨੂੰ ਹੀ ਮਨੁੱਖਾ ਸਮਾਜ ਦੀ ਬੇਹਤਰੀ ਲਈ ਲਿਖਿਆ ਜਾਣ ਦੀ ਹੁੰਦੀ ਹੈ। ਉਹ ਕੇਵਲ ‘ਸੱਚ’ ਦਾ ਪ੍ਰਚਾਰ-ਪ੍ਰਸਾਰ ਹੀ ਲੋਚਦੇ ਹਨ।

(ਜਿਵੇਂ ਕਿ ‘ਸਬਦ ਗੁਰੂ ਗਰੰਥ ਸਾਹਿਬ ਜੀ ਵਿੱਚ ਦਰਜ਼ ਗੁਰਬਾਣੀ’ ), ਜੋ ਕੇਵਲ ਮਨੁੱਖਤਾ ਦੀ ਭਲਾਈ ਲਈ ਹੀ ਲਿਖਤ ਵਿੱਚ ਲਿਆਉਣੀ ਕੀਤੀ ਗਈ। ਕੇਵਲ ‘ਸੱਚ’ ਨੂੰ ਹੀ ਸਮਰਪਿੱਤ ਹੈ।)

. . ਸਾਰੇ ਮਨੁੱਖਾ ਸੰਸਾਰ ਵਿੱਚ ਜਿਸ ਮਨੁੱਖ ਨੇ ਵੀ ‘ਗੁਰਬਾਣੀ’ ਨੂੰ ਪੜ੍ਹਨਾ/ਜਾਨਣਾ/ਸੁਨਣਾ ਕੀਤਾ, ਉਸਦੇ ਮਨ ਵਿੱਚ ‘ਗੁਰਬਾਣੀ’ ਪ੍ਰਤੀ ਪਿਆਰ ਸਤਿਕਾਰ ਬਣ ਆਇਆ। ਉਹਨਾਂ ਮਨੁੱਖਾਂ ਨੇ ਆਪਣੇ ਮਨਾਂ ਵਿੱਚ ‘ਗੁਰਬਾਣੀ’ ਦੇ ‘ਸੱਚ’ ਨੂੰ ਪ੍ਰਵਾਨ ਕਰਨਾ ਕੀਤਾ ਹੈ।

** ਗੁਰਬਾਣੀ ਫੁਰਮਾਨ:

. . ਪ੍ਰਭਾਤੀ॥ ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥ ਕਬੀਰ ਜੀ॥ 1350॥

{{{{{{. . ਕਬੀਰ ਸਾਹਿਬ ਜੀ ਆਪਣੇ ਨਿਜ਼ੀ ਆਤਮ-ਗਿਆਨ ਰਾਂਹੀ ਆਪਣੀ ਵਿਚਾਰ ਦੇ ਰਹੇ ਹਨ, ਕਿ ਕਿਤਾਬਾਂ, ਵੇਦਾਂ, ਕਿਤੇਬਾਂ, ਗਰੰਥਾਂ ਨੂੰ ਵਿਚਾਰਨਾ ਜਰੂਰੀ ਹੈ। ਤਾਂ ਜੋ ‘ਸੱਚ’ ਨੂੰ ਜਾਣਿਆ ਜਾ ਸਕੇ। ਵਿਚਾਰਕੇ ਹੀ (ਭਾਵ ਪੜ੍ਹਕੇ, ਸੁਣਕੇ, ਮੰਨਕੇ ਹੀ) ਲਿਖਤ ਦੇ ‘ਸੱਚ’ ਨੇ ਤੁਹਾਡਾ ‘ਸੱਚ’ ਬਨਣਾ ਹੈ। ਉਹਨਾਂ ਵਿੱਚ ਜੋ ਲਿਖਿਆ ਹੈ ਉਹ ਕੇਵਲ ਲਿਖਾਰੀ ਦਾ ‘ਸੱਚ’ ਹੈ (ਚਾਹੇ ਉਹ ਲਿਖਤ ਸੱਚੀ ਹੈ ਜਾਂ ਝੂਠੀ), ਪਰ ਲਿਖਾਰੀ ਦਾ ‘ਸੱਚ’ ਹੈ। ਕਿਉਂਕਿ ਲਿਖਾਰੀ ਨੇ ਤਾਂ ਸੱਚ ਜਾਂ ਝੂਠ ਨੂੰ ਆਪਣਾ ‘ਸੱਚ’ ਮੰਨਕੇ ਲਿਖਣ ਵਿੱਚ ਲੈ ਆਉਣਾ ਕੀਤਾ ਹੈ।

. . ਹੁਣ ਲਿਖਤ ਪੜ੍ਹਕੇ ਵਿਚਾਰ ਤੁਸੀਂ ਕਰਨੀ ਹੈ:

. . ਕਿ ਜੋ ਤੁਸਾਂ ਨੇ ਪੜ੍ਹਨਾ ਕੀਤਾ, ਉਹ ਤੁਹਾਡੇ ਹਜ਼ਮ ਹੋ ਰਿਹਾ ਹੈ ਜਾਂ ਨਹੀਂ।

. . ਹੁਣ ਲਿਖਤ ਪੜ੍ਹਕੇ ਵਿਚਾਰ ਤੁਸੀਂ ਕਰਨੀ ਹੈ:

. . ਕਿ ਲਿਖਤ ਵਿਚਲੇ ਵਿਸ਼ੇ-ਵਸਤੂ ਨੂੰ ਤੁਸੀਂ ਪ੍ਰਵਾਨ ਕਰਦੇ ਹੋ ਜਾਂ ਨਹੀਂ।

. . ਹੁਣ ਲਿਖਤ ਪੜ੍ਹਕੇ ਵਿਚਾਰ ਤੁਸੀਂ ਕਰਨੀ ਹੈ:

. . ਕਿ ਲਿਖਤ ਵਿੱਚ ਤੁਹਾਡੇ ਲਈ ਕੁੱਝ ਅਗਵਾਈ ਦੇਣ-ਯੋਗ ਜਾਣਕਾਰੀ ਹੈ ਜਾਂ ਕੇਵਲ ਮਨੋਰੰਜਨ ਲਈ ਮਨੋ-ਕਲਪਿੱਤ ਕਥਾ-ਕਹਾਣੀਆਂ ਹੀ ਹਨ।

. . ਹੁਣ ਲਿਖਤ ਪੜ੍ਹਕੇ ਵਿਚਾਰ ਤੁਸੀਂ ਕਰਨੀ ਹੈ:

. . ਕਿ ਲਿਖਤ ਨੂੰ ਤੁਸੀਂ ਅੱਗੇ ਪਰੋਮੋਟ ਕਰ ਸਕਦੇ ਹੋ ਜਾਂ ਨਹੀਂ। ਹੋਰਨਾਂ ਨਾਲ ਵਿਚਾਰ ਸਾਂਝੇ ਕਰ ਸਕਦੇ ਹੋ। ਇਹ ਫੈਸਲਾ ਤੁਸੀਂ ਆਪ ਪੜ੍ਹਕੇ, ਵਿਚਾਰਨਾ ਹੈ।

. . ਲਿਖਤ ਦੇ ਲਿਖਾਰੀ ਨੇ ਜੋ ਲਿਖਣਾ ਸੀ ਲਿਖਣਾ ਕਰ ਦਿੱਤਾ, ਹੁਣ ਤੁਹਾਡਾ ਕੰਮ ਹੈ ‘ਵਿਚਾਰਨਾ’। ਇਹ ਹੁਣ ਤੁਹਾਡੀ ਵਿਦਵਤਾ ਹੈ, ਸਿਆਣਪ ਹੈ, ਸੂਝ-ਬੂਝ ਹੈ, ਅਕਲਮੰਦੀ ਹੈ, ਕਿ ਉਸ ਲਿਖਤ ਵਿਚਲੇ ‘ਸੱਚ’ ਜਾਂ ‘ਝੂਠ’ ਦੀ ਪਹਿਚਾਣ ਕਰਕੇ ਆਪਣੇ ਅੰਦਰ ‘ਹਜ਼ਮ-ਕਰਨ’ ਦੀ ਜਾਂ ‘ਹਜ਼ਮ ਨਹੀਂ ਕਰਨ’ ਦੇ ਫੈਸਲੇ ਦੀ।

****. . ਕਈ ਲਿਖਾਰੀ ਆਪਣੀ ਲਿਖਤ ਵਿੱਚ ਕੇਵਲ ‘ਜੱਗ-ਬੀਤੀਆਂ’ ਹੀ ਲਿਖਕੇ, ਮਨੁੱਖਾ ਸਮਾਜ ਵਿੱਚ ਪੇਸ਼ ਕਰ ਦਿੰਦੇ ਹਨ, ਜਿਹਨਾਂ ਬਾਰੇ ਪਾਠਕ ਪੜ੍ਹਕੇ ਦੁਬਿੱਧਾ ਵਿੱਚ ਪੈ ਜਾਂਦੇ ਹਨ ਕਿ ‘ਕੀ ਸਹੀ ਜਾਂ ਕੀ ਗਲਤ ਹੈ’।

** ਕਿਸੇ ਮਨੁੱਖ ਦੁਆਰਾ ਬੋਲੇ ਉਸਦੇ ਵਿਚਾਰ,

. . ਜਾਂ,

. . ਕਿਤਾਬਾਂ-ਗਰੰਥਾਂ ਵਿੱਚ ਲਿਖੇ ਵਿਚਾਰ,

. . ਕੀ? ? ?

. .’ਸੱਚ’,

. .’ਝੂਠ’ ਜਾਂ

. .’ਕਿਆਸ-ਅਰਾਈ (ਮਨੋਕਲਪਿੱਤ) ‘ਵੀ ਹੋ ਸਕਦੇ ਹਨ? ?

. . ਹਾਂ! ! ਬਿੱਲਕੁੱਲ! ! ‘ਸੱਚ’ ਵੀ ਹੋ ਸਕਦੇ ਹਨ! !

. . ਅਗਰ ਕੋਈ ਪਾਠਕ ਲਿਖਤ ਨੂੰ ਸੱਚ ਮੰਨ ਲਵੇ ਤਾਂ।

. . ਅਗਰ ਕੋਈ ਪਾਠਕ ਲਿਖਤ ਨੂੰ ਸੱਚ ਨਾ ਮੰਨੇ ਤਾਂ ਉਸ ਪਾਠਕ ਲਈ ‘ਝੂਠ’ ਵੀ ਹੋ ਸਕਦੇ

ਹਨ! !

. . ਜੇ ਕਿਸੇ ਪਾਠਕ ਦੀ ਸਮਝ ਵਿੱਚ ਕੁੱਝ ਨਾ ਆਇਆ ਤਾਂ ਮਨੋ-ਕਲਪਿੱਤ ਵੀ ਹੋ ਸਕਦੇ ਹਨ! !

. . ਆਮ ਮਨੁੱਖਾ ਵਲੋਂ ਵੀ ਇਹ ਦਲੀਲ ਸੁਨਣ ਵਿੱਚ ਵੀ ਆਉਂਦੀ ਹੈ ਕਿ ਕਿਤਾਬਾਂ, ਵੇਦ, ਕਤੇਬ, ਗਰੰਥਾਂ ਵਿੱਚ ‘ਸੱਚ’ ਹੀ ਲਿਖਿਆ ਹੁੰਦਾ ਹੈ।

. . ਭਾਰਤੀ ਖਿੱਤੇ ਵਿੱਚ ਬਿਪਰ/ਬਰਾਹਮਣ/ਪੂਜਾਰੀ/ਪਾਂਡੇ ਨੇ ਵੀ ਆਪਣੀ ਇਸ ਮੰਨਮੱਤ/ਵਿਸ਼ਵਾਸ ਨੂੰ ਬਹੁਤ ਹੀ ਜਿਆਦਾ ਪ੍ਰਚਾਰਿਆ ਪ੍ਰਸਾਰਿਆ ਹੈ।

. . ਸਾਰਿਆ ਹੀ ਮਜ਼ਹਬਾਂ ਵਿੱਚ ਇਸ ਤਰਾਂ ਦੇ ਲੋਕ ਮੌਜੂਦ ਹਨ, ਜੋ ਇਸ ਵਿਚਾਰਧਾਰਾ ਦੇ ਹਾਮੀ ਹਨ, ਕਿ ਪੁਰਾਤਨ ਗਰੰਥ ‘ਰੱਬੀ’ ਕਲਾਮ ਹਨ।

*** ਮਨੁੱਖਾ ਸੰਸਾਰ ਵਿੱਚ ਬਹੁਤੇ ਮਨੁੱਖਾਂ ਦਾ ਇਹ ਮੰਨਣਾ ਹੈ ਕਿ ਪੁਰਾਤਨ ਲਿਖਤਾਂ, ਵੇਦਾਂ, ਕਤੇਬਾਂ, ਗਰੰਥਾਂ ਨੂੰ ‘ਰੱਬ’ ਵਲੋਂ ਲਿਖਾਇਆ ਗਿਆ ਹੈ।

. . *** ਜਦ ਕਿ ਇਹ ਸਚਾਈ ਨਹੀਂ ਹੈ।

. . ਮਨੁੱਖਾ ਸੰਸਾਰ ਅੰਦਰ ਹੋਂਦ ਵਿੱਚ ਆਈਆਂ ਸਾਰੀਆਂ (ਕਿਤਾਬਾਂ, ਵੇਦ, ਕਤੇਬ, ਗਰੰਥ,) ਮਨੁੱਖਾਂ ਦੁਆਰਾ ਹੀ ਲਿਖੇ ਗਏ ਹਨ। ਇਹ ਸਚਾਈ ਹੈ।

. . ਕਿਸੇ ਬਾਹਰਲੀ ਗ਼ੈਬੀ ਸ਼ਕਤੀ ‘ਰੱਬ, ਅੱਲਾ, ਖ਼ੁਦਾ, ਵਾਹਿਗੁਰੂ, ਪਾਰਬ੍ਰਹਮ, ਪ੍ਰਮੇਸ਼ਵਰ, ਰੱਬੀ-ਸ਼ਕਤੀ ਨੇ ਇਹ ਕਿਤਾਬਾਂ, ਗਰੰਥ ਲਿਖਾਉਣੇ ਨਹੀਂ ਕੀਤੇ। ਬਲਕਿ ਮਨੁੱਖਾਂ ਨੇ ਹੀ ਆਪਣੇ ਗਿਆਨ, ਮਨ, ਮੱਤ, ਬੁੱਧ, ਤਾਜ਼ੁਰਬੇ ਨਾਲ ਇਹਨਾਂ ਕਿਤਾਬਾਂ, ਵੇਦਾਂ, ਕਤੇਬਾਂ, ਗਰੰਥਾਂ ਨੂੰ ਲਿਖਣਾ ਕੀਤਾ ਹੈ। ਹੋਂਦ ਵਿੱਚ ਲਿਆਉਣਾ ਕੀਤਾ।

. . ਮਨੁੱਖਾਂ ਨੇ ਹੀ ਆਪਣੇ ਗਿਆਨ, ਮਨ, ਮੱਤ, ਬੁੱਧ, ਅਕਲ, ਤਾਜ਼ੁਰਬੇ ਕਰਕੇ ਅਕਾਲ-ਪੁਰਖ, ਰੱਬ ਦੇ ਬਾਰੇ ਕਿਤਾਬਾਂ, ਗਰੰਥ, ਵੇਦ ਕਤੇਬ ਲ਼ਿਖਣੇ ਕੀਤੇ।

(ਕੋਈ ਮੰਨੇ ਚਾਹੇ ਨਾ ਮੰਨੇ, ਗੁਰਸਿੱਖੀ ਦੇ ਗਿਆਨ-ਖੰਡ ਵਿੱਚ ਗਿਆਨ ਹੀ ਪ੍ਰਧਾਨ ਹੁੰਦਾ ਹੈ ਅਤੇ ਗਿਆਨ-ਵਿਚਾਰ ਦਾ ਇਹ ਸਿਧਾਂਤ/ਅਸੂਲ ਮੰਨਣਾ ਹੈ।

** ਗੁਰਬਾਣੀ ਫੁਰਮਾਨ:

. ."ਸੋ ਮੁਖੁ ਜਲਹੁ ਜਿਤੁ ਕਹਹਿ ਠਾਕੁਰੁ ਜੋਨੀ" ਮ5॥ 1136॥

. ."ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਮ5॥ 283॥"

. ."ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਭਿਨਾਸ॥ ਮ5॥ 816॥" )

*** ਅਕਾਲ-ਪੁਰਖ ‘ਰੱਬ, ਅੱਲਾ, ਖ਼ੁਦਾ’ ਤਾਂ ਅਜੂਨੀ ਹੈ। ਨਿਰ-ਆਕਾਰ ਹੈ।

. . ਮਨੁੱਖਾਂ ਵਾਗੂੰ ਜਨਮ ਨਹੀਂ ਲੈਂਦਾ।

. . ਜਦ ਸਰੀਰ ਹੀ ਨਹੀਂ, ਤਾਂ, ਕਰਮ-ਇੰਦਰੀਆਂ ਵੀ ਹੀ ਨਹੀਂ ਹਨ।

. . ਤਾਂ! ਬੋਲਣਾ ਕਿਸਨੇ ਕੀਤਾ ਹੈ? ? ?

. . ਬੋਲ ਕੇ ਡਿਕਟੇਸ਼ਨ ਕਿਸਨੇ ਦਿੱਤੀ? ?

. . ਬੋਲ ਕੇ ਲਿਖਾਉਣਾ ਕਿਸਨੇ ਕੀਤਾ ਹੈ।

. . ਇਹ ਸਾਡਾ ਮਨੁੱਖਾਂ ਦਾ ਅਨਪੜ, ਅਗਿਆਨੀ ਅੰਧਵਿਸ਼ਵਾਸੀ ਹੋਣ ਕਰਕੇ ਅਜੇਹਾ ਭਰਮ ਭੁਲੇਖਾ ਬਣਿਆ ਹੋਇਆ ਹੈ, ਜੋ ਅਸੀ ਬਣਾਇਆ ਹੋਇਆ ਹੈ, ਕਿ ਅਕਾਲ-ਪੁਰਖ ਕੋਈ/ਕਿਸੇ ਦੇਹਧਾਰੀ ਸਰੂਪ ਦਾ ਮਾਲਿਕ ਹੈ। ਕਿਸੇ ਸਵਰੱਗ ਵਿੱਚ ਬੈਠਾ ਬ੍ਰਹਿਮੰਡ ਦਾ ਸੰਚਾਲਣ ਕਰ ਰਿਹਾ ਹੈ। ਸਾਰਿਆਂ ਜੀਵਾਂ ਦੀ ਹਰ ਹਾਲਤ ਦਾ ਜਾਇਜਾ ਲੈਂਦਾ ਰਹਿੰਦਾ ਹੈ। ਸਾਰਿਆਂ ਮਨੁੱਖਾਂ/ਜੀਵਾਂ ਨੂੰ ਉਹਨਾਂ ਦੇ ਕਰਮਾਂ ਦੇ ਅਨੁਸਾਰ ਸੁੱਖ-ਦੁੱਖ ਦਿੰਦਾ ਰਹਿੰਦਾ ਹੈ।

. . ਗੁਰਬਾਣੀ ਦਾ ਸਿਧਾਂਤ ਹੈ: ੴ ਸਤਿਗੁਰ ਪ੍ਰਸਾਦਿ।

. . ਅਕਾਲ-ਪੁਰਖ ਅੱਲਾ ਖ਼ੁਦਾ ਤਾਂ ਸਰਬ ਵਿਆਪੱਕ ਹੈ। ਘਟ ਘਟ ਰਵਿਆ ਹੋਇਆ ਹੈ।

. . ਸਲੋਕ: ੴ ਸਤਿਗੁਰ ਪ੍ਰਸਾਦਿ॥

. . ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰ॥

. . ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥ ਮ5॥ 296॥

. . ਹਰ ਮਨੁੱਖ ਦਾ ਆਪਣਾ ਵਿਸ਼ਵਾਸ, ਮਨਾਉਤ, ਅਕੀਦਾ ਹੈ, ਕਿ ਉਹ ਇਸ ਦੁਨੀਆਂ ਵਿੱਚ ਕਿਸ ਤਰਾਂ ਦਾ ਜੀਵਨ ਜਿਉਂਣਾ ਚਹੁੰਦਾ ਹੈ। ਹਰ ਮਨੁੱਖ ਦੇ ਆਪੋ ਆਪਣੇ ਵੀਚਾਰ ਹਨ।

. . ਕੋਈ ਮਨੁੱਖ, ਕਿਸੇ ਹੋਰ ਦੂਜੇ ਮਨੁੱਖ ਦੇ ਵਿਚਾਰਾਂ ਨੂੰ ਨਹੀਂ ਬਦਲ ਸਕਦਾ।

. . ਹਰ ਮਨੁੱਖ ਦਾ ਆਪੋ-ਆਪਣਾ ਅਲੱਗ-ਅਲੱਗ ਵਿਚਾਰ ਹੈ ਕਿ ਉਸਨੇ ਕਿਸ ਤਰਾਂ ਦਾ ਲਿਟਰੇਚਰ, ਕਿਤਾਬਾਂ, ਵੇਦਾਂ, ਕਤੇਬਾਂ, ਗਰੰਥਾਂ ਨੂੰ ਪੜ੍ਹਨਾ ਕਰਨਾ ਹੈ?

. . ਸੋ ਉਹਨਾਂ ਵਿਚਾਰਾਂ ਨੂੰ ਧਾਰਨ ਕਰਕੇ ਉਸ ਤਰਾਂ ਦਾ ਮਨੁੱਖਾ ਜੀਵਨ ਬਣ ਜਾਂਦਾ ਹੈ।

. . ਗਿਆਨਵਾਨ ਹੋਕੇ ਕੋਈ ਮਨੁੱਖ ਅਸਲੀਅਤ ਨੂੰ ਚੰਗੀ ਤਰਾਂ ਜਾਣ ਲੈਂਦਾ ਹੈ, ਬਹੁਤ ਨੇੜੇ ਹੋ ਜਾਂਦਾ ਹੈ। ਸਚਾਈ ਨੂੰ ਸਮਝ ਪਾਉਂਦਾ ਹੈ।

. . ਜਿਸ ਮਨੁੱਖ ਨੇ ਗਿਆਨ ਨਹੀਂ ਲੈਣਾ ਕੀਤਾ ਤਾਂ ਉਹ ਮਨੁੱਖ ਅਸਲੀਅਤ ਨੂੰ ਨਹੀਂ ਸਮਝ ਪਾਉਂਦਾ, ਅਸਲੀਅਤ ਤੋਂ ਦੂਰੀਆਂ ਬਣ ਜਾਂਦੀਆਂ ਹਨ।

{{{. . ਉਦਾਹਰਨ: ਭਾਈ ਲਹਿਣਾ ਜੀ ਤਕਰੀਬਨ ਸੱਤ ਸਾਲ ਬਾਬੇ ਨਾਨਕ ਸਹਿਬ ਜੀ ਦੀ ਸੰਗਤ ਵਿੱਚ ਰਹਿ ਕੇ, ਸਤ-ਸੰਗਤ ਕਰਕੇ ਮਨੁੱਖਾ ਜੀਵਨ ਦੀ ਸਚਾਈ ਨੂੰ ਪਹਿਚਾਣ ਗਏ, ਗਿਆਨਵਾਨ ਹੋ ਗਏ।

. . ਦੂਜੇ ਪਾਸੇ ਬਾਬੇ ਨਾਨਕ ਦੇ ਆਪਣੇ ਬੱਚੇ ਉਹਨਾਂ (ਪਿਤਾ ਦੀ) ਸੰਗਤ ਵਿੱਚ ਰਹਿਕੇ ਵੀ ਗਿਆਨਵਾਨ ਨਾ ਹੋ ਸਕੇ।

. . ਬਾਬਾ ਅਮਰਦਾਸ ਜੀ ਨੇ ਵੀ ਗੁਰੂ ਅੰਗਦ ਸਾਹਿਬ ਜੀ ਦੀ ਸੰਗਤ ਵਿੱਚ ਰਹਿਕੇ ਗਿਆਨ ਲੈਣਾ ਕੀਤਾ, ‘ਸੱਚ’ ਨੂੰ ਪਹਿਚਾਨਣਾ ਕੀਤਾ, ਗੁਰੂ ਪਦਵੀ ਨੂੰ ਪ੍ਰਾਪਤ ਹੋਏ।।

. . ਸਿੱਖ ਇਤਿਹਾਸ ਵਿਚੋਂ ਹੋਰ ਵੀ ਕਈ ਅਜੇਹੇ ਨਾਮ ਲਏ ਜਾ ਸਕਦੇ ਹਨ, ਜਿਹਨਾਂ ਨੇ ਗਿਆਨਵਾਨ ਹੋ ਕੇ, ਗਿਆਨ ਲੈਕੇ ਆਪਣੇ ਆਪ ਵਿੱਚ ਬਦਲਾਅ ਲੈ ਆਂਦਾ। ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਕੇ ਗਏ।

. . ਗਿਆਨ ਲੈਣਾ ਮਨੁੱਖ ਦੇ ਸ਼ੌਕ, ਲਗਨ, ਮਨ ਦੀ ਭਾਵਨਾ ਤੇ ਨਿਰਭਰ ਕਰਦਾ ਹੈ।}}}

. . ਜਿਵੇਂ ਜਿਵੇਂ ਮਨੁੱਖ, ਆਪਣੇ ਮਨੁੱਖਾ ਜੀਵਨ ਦੀਆਂ ਲੋੜਾਂ ਦੀ ਪੂਰਤੀ ਲਈ ਆਪਣੀ ਅਕਲ ਅਤੇ ਸਿਆਣਪ ਨਾਲ ਸੁਘੜ-ਸਿਆਣਾ ਹੁੰਦਾ ਗਿਆ, ਤਰੱਕੀ ਦੀਆਂ ਮੰਜ਼ਿਲਾਂ ਸਰ ਕਰਦਾ ਗਿਆ, ਤਿਵੇਂ ਤਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ।

. . ਮਨੁੱਖ ਨੇ ਆਪਣੀ ਦੂਰ-ਅੰਦੇਸ਼ਤਾ ਕਰਕੇ ਆਪਣੇ ਗਿਆਨ ਨੂੰ, ਆਪਣੇ ਵਿਚਾਰਾਂ ਨੂੰ ਲਿਖਤ ਵਿੱਚ ਲਿਆਉਣਾ ਕਰਨਾ ਕੀਤਾ।

. . ਸਮੇਂ ਅਨੁਸਾਰੀ ਲਿਖਤ ਸਮੱਗਰੀ ਦੀ ਵਰਤੋਂ ਕੀਤੀ ਗਈ ਹੋਵੇਗੀ।

. . ਧਰਤੀ ਦੇ ਅਲੱਗ ਅਲੱਗ ਖਿੱਤਿਆਂ ਵਿੱਚ ਮਨੁੱਖਾਂ ਨੇ ਆਪੋ ਆਪਣੇ ਤਰੀਕੇ ਵਰਤਕੇ, ਆਪਣੇ ਵਿਚਾਰਾਂ-ਖਿਆਲਾਂ ਨੂੰ ਕਲਮਬੱਧ ਕਰਨਾ ਕੀਤਾ, ਲਿਖਤ ਵਿੱਚ ਲਿਆਉਣਾ ਕੀਤਾ, ਤਾਂ ਜੋ ਉਹਨਾਂ ਮਨੁੱਖਾਂ ਦੀਆ ਅੱਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਪੂਰਵਜ਼ਾਂ/ਬਜ਼ੁੱਰਗਾਂ ਦੇ ਜੀਵਨਾਂ ਬਾਰੇ ਪਤਾ ਲੱਗ ਸਕੇ, ਕਿ ਕਿਸ ਤਰਾਂ ਉਹਨਾਂ ਦੇ ਪੂਰਵਜ਼/ਬਜ਼ੁੱਰਗ ਆਪਣਾ ਜੀਵਨ-ਜਾਪਣ ਕਰਦੇ ਸਨ। ਸਮਾਜ ਕਿਸ ਤਰਾਂ ਦਾ ਹੂੰਦਾ ਸੀ।

. . ਮਨੁੱਖਾਂ ਦੇ ਗਿਆਨਵਾਨ ਹੋਣ ਨਾਲ ਬਹੁਤ ਸਾਰੀਆਂ ਕਿਤਾਬਾਂ, ਵੇਦ, ਕਤੇਬ, ਗਰੰਥ ਹੋਂਦ ਵਿੱਚ ਆਏ। ਸਾਰਿਆਂ ਲਿਖਾਰੀਆਂ ਨੇ ਆਪੋ ਆਪਣੇ ਤਾਜ਼ੁਰਬੇ, ਆਪੋ-ਆਪਣੇ ਗਿਆਨ ਦੇ ਵਿਚਾਰ/ਖਿਆਲ ਸਾਂਝੇ ਕਰਨਾ ਕੀਤੇ। ਚਾਹੇ ਉਹ ਸੱਚੇ ਸਨ ਜਾਂ ਝੂਠੇ।

** ਕਿਸੇ ‘ਕਿਤਾਬ ਜਾਂ ਗਰੰਥ’ ਵਿਚਲੀ ਲਿਖਤ ਦਾ ‘ਸੱਚ’ ‘ਝੂਠ’ ਕੇਵਲ ਲਿਖਾਰੀ, ਲੇਖਕ ਦਾ ਮੰਨਿਆ, ਜਾਣਿਆ, ਬੁੱਝਿਆ, ਪ੍ਰਵਾਨ ਕੀਤਾ ‘ਸੱਚ’ ‘ਝੂਠ’ ਹੁੰਦਾ ਹੈ।

(ਚੱਲਦਾ…………)

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)

3 ਅਗਸੱਤ 2018
.