.

** ਕੀ ‘ਗੁਰਬਾਣੀ’ ਗ਼ਲਤ ਪੜ੍ਹਨ ਨਾਲ ‘ਪਾਪ’ ਲੱਗਦਾ ਹੈ?

** ਨਹੀਂ ਜੀ। … ਬਿੱਲਕੁੱਲ ਵੀ ਨਹੀਂ।

. . ਉਹਨਾਂ ਲਈ ਤਾਂ ਬਿੱਲਕੁੱਲ ਵੀ ਨਹੀਂ, ਜਿਹੜੇ ਗੁਰਸਿੱਖ ਵੀਰ-ਭੈਣ ‘ਪਾਪ-ਪੁੰਨ’ ਬਾਰੇ ਬਿੱਲਕੁੱਲ

ਵੀ ਨਹੀਂ ਸੋਚਦੇ, ਨਹੀਂ ਮੰਨਦੇ, ਨਾਹੀਂ ਬ੍ਰਾਹਮਣੀ/ਡੇਰੇਦਾਰੀ ਖਿਆਲਾਂ/ਵਿਚਾਰਾਂ ਨੂੰ ਮੰਨਦੇ ਹਨ।

{{{{ਇੱਕ ਉਦਾਹਰਨ: ਗੁਰਬਾਣੀ ਨੂੰ ਇਸ ਤਰਾਂ ਪੜ੍ਹਨਾ ਹੈ, ਜਿਸ ਤਰਾਂ ਤੁਹਾਡੇ ਪਿਤਾ ਜੀ ਤੁਹਾਨੂੰ ਕੋਈ ਚਿੱਠੀ ਲਿਖਕੇ ਕੋਈ ਸੁਨੇਹਾ ਦੇਣਾ ਚਹੁੰਦੇ ਹੋਣ। ਇਸ ਚਿੱਠੀ ਦੇ ਕਾਫ਼ੀ ਪੰਨੇ ਹੋਣ। ਤੁਹਾਨੂੰ ਇੱਕ ਵਾਰ ਵਿੱਚ ਚਿੱਠੀ ਨੂੰ ਕਾਹਲੀ ਕਾਹਲੀ ਪੜ੍ਹਦਿਆਂ ਗਲਤੀਆਂ ਹੋ ਸਕਦੀਆਂ ਹਨ। ਇੱਕ ਵਾਰ ਵਿੱਚ ਇਹ ਚਿੱਠੀ ਪੜ੍ਹਕੇ, ਪੂਰੀ ਗੱਲ/ਸੁਨੇਹੇ ਦਾ ਪਤਾ ਨਾ ਲੱਗੇ ਤਾਂ ਤੁਸੀ ਚਿੱਠੀ ਨੂੰ 2, 3, 4, ਵਾਰ ਵੀ ਪੜ੍ਹ ਸਕਦੇ ਹੋ।

. . ਸਵਾਲ: ਕੀ ਇਹ ਚਿੱਠੀ ਦਾ ਵਾਰ ਵਾਰ ਪੜ੍ਹਨਾ ਗੁਨਾਹ ਹੈ, ਪਾਪ ਹੈ, ਅਪਰਾਧ ਹੈ? ? ?

. . ਨਹੀਂ ਨਾ! ! ਕਿਉਂਕਿ ਤੁਸੀ ਆਪਣੇ ਪਿਤਾ ਜੀ/ਬਾਪੂ ਜੀ ਦੀ ਲਿੱਖੀ ਚਿੱਠੀ ਨੂੰ ਪੜ੍ਹ ਰਹੇ ਹੋ।

. . ਚਿੱਠੀ ਬਾਰ ਬਾਰ ਪੜ੍ਹਨ ਨਾਲ ਤੁਹਾਨੂੰ, ਬਾਪੂ ਜੀ ਵਲੋਂ ਦਿੱਤੇ ਗਏ ਸੁਨੇਹੇ ਦੀ ਪੂਰੀ ਤਰਾਂ ਸਮਝ ਆ ਜਾਵੇਗੀ।

. . ਹੁਣ ਇਹ ਚਿੱਠੀ ਬਾਰ ਬਾਰ ਪੜ੍ਹਕੇ ਸੁਨੇਹੇ ਦੀ ਪਕੜ ਹੋ ਗਈ। ਸਾਰਾ ਸੁਨੇਹਾ ਸਮਝ ਆ ਗਿਆ। ਸੋ ਬਾਰ ਬਾਰ ਪੜ੍ਹਨਾ ਗੁਨਾਹ ਨਹੀਂ, ਅਪਰਾਧ ਨਹੀਂ ਹੈ, ਪਾਪ ਨਹੀਂ।}}}}

**** (ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥) ਮ5॥ 185॥

**** ਠੀਕ ਬਿੱਲਕੁੱਲ ਜਿਸ ਤਰਾਂ, ਆਪਣੇ ਬਾਪੂ ਜੀ ਦੀ ਲਿੱਖੀ ਚਿੱਠੀ ਪੜ੍ਹਕੇ ਤੁਸੀਂ ਗਿਆਨ ਲੈ ਲਿਆ, ਕਿ ਬਾਪੂ ਜੀ ਕਹਿਣਾ ਕੀ ਚਹੁੰਦੇ ਸੀ, ਉਸ ਸੁਨੇਹੇ ਦਾ ਤੁਹਾਨੂੰ ਪਤਾ ਲੱਗ ਗਿਆ।

… ਠੀਕ! ! ਬਿੱਲਕੁੱਲ ਇਸੇ ਲਹਿਜ਼ੇ ਨਾਲ ਗੁਰਬਾਣੀ ਪੜ੍ਹਨੀ ਸੁਰੂ ਕਰਨੀ ਹੈ। ਬਾਰ ਬਾਰ ਪੜ੍ਹਨੀ। ਉਚਾਰਨ ਦੀਆਂ ਗਲਤੀਆਂ ਹੋਣਗੀਆਂ। ਕੋਈ ਗੱਲ ਨਹੀਂ। ਇੱਕ ਦਿਨ ਤੁਸੀਂ ਇਹੀ ਗੁਰਬਾਣੀ ਪੜ੍ਹਨ ਵਿੱਚ ਮੁਹਾਰਤ ਹਾਸਿਲ ਕਰ ਲੈਣੀ ਹੈ। ਤੁਹਾਨੂੰ ਹਰ ਲਫ਼ਜ ਦਾ ਉਚਾਰਨ ਅਤੇ ਸਬਦੀ ਅਰਥਾਂ ਦੇ ਨਾਲ ਨਾਲ ਭਾਵ ਅਰਥ ਵੀ ਸਮਝ ਆਉਂਣੇ ਸੁਰੂ ਹੋ ਜਾਣਗੇ।

. . ਬਾਰ ਬਾਰ ਗੁਰਬਾਣੀ ਪੜ੍ਹਨਾ ਕੋਈ ਪਾਪ ਨਹੀਂ ਅਪਰਾਧ ਨਹੀਂ। ਮਨ ਵਿੱਚ ਇਸ ਤਰਾਂ ਦਾ ਕੋਈ ਖਿਆਲ-ਵਿਚਾਰ ਨਹੀਂ ਲੈਕੇ ਆਉਣਾ, ਕਿ ਮੇਰਾ ਕਿਸੇ ਤਰਾਂ ਨੁਕਸਾਨ ਹੋਵੇਗਾ। ਮੈਨੂੰ ਪਾਪ ਲਗੂਗਾ।

. . ਇਸ ਤਰਾਂ ਦੇ ਖਿਆਲ/ਵਿਚਾਰ ਮਨ ਵਿੱਚ ਲਿਆਉਣਾ ਸਾਡੀ ਮੂਰਖਤਾ ਹੈ। ਅਗਿਆਨਤਾ ਹੈ। ਅਨਪੜ੍ਹਤਾ ਹੈ। ਕਿਉਂਕਿ, ਸਾਨੂੰ ਗੁਰਬਾਣੀ ਦਾ ਸਹੀ ਗਿਆਨ ਵਿਚਾਰ ਨਹੀਂ ਦਿੱਤਾ ਗਿਆ।

. . ਇਸ ਤਰਾਂ ਦੇ ਖਿਆਲ ਵਿਚਾਰ ਤਾਂ ਸਨਾਤਨੀ ਟਕਸਾਲੀਆਂ, ਮੰਨਮੱਤੀਆਂ, ਮੂੜਮੱਤੀਆਂ, ਅਨਮੱਤੀਆਂ, ਵਿਹਲੜ ਬਾਬਿਆਂ ਡੇਰੇਦਾਰਾਂ ਦੇ ਹਨ। ਜੋ ਅੱਗੇ ਤੋਂ ਅੱਗੇ ਇਹਨਾਂ ਮੰਨਮੱਤੀ ਵਿਚਾਰਾਂ ਨੂੰ ਅਗਾਂਹ ਤੋਰੀ ਜਾ ਰਹੇ ਹਨ, ਅੱਗੇ ਆਪਣੇ ਚੇਲੇ ਬਾਲਕਿਆਂ ਨੂੰ ਪਾਸ ਕਰੀ ਜਾ ਰਹੇ ਹਨ।

. . ਗੁਰਬਾਣੀ ਤਾਂ ਮਨੁੱਖਾ ਜੀਵਨ ਜਿਉਂਣ ਲਈ ਇੱਕ ਉੱਚਾ ਸੁੱਚਾ ਸੁਚੱਜਾ ਜੀਵਨ-ਮਾਰਗ ਹੈ, ਜੀਵਨ-ਜਾਝ ਹੈ। ਇਹ ਆਪ ਪੜ੍ਹਕੇ ਜਾਂ ਸੁਣਕੇ ਹੀ ਸਹੀ ਗਿਆਨ ਲਿਆ ਜਾ ਸਕਦਾ ਹੈ।

. . ਅੱਜ ਤੱਕ ਸਿੱਖ ਸਮਾਜ ਵਿੱਚ ਲੋਕਾਂ ਨੂੰ ਭੁੰਬਲਭੂਸੇ ਵਿੱਚ ਹੀ ਪਾਇਆ ਗਿਆ ਹੈ। ਅਨਮੱਤੀਆਂ ਵਾਲੀਆਂ ਕਥਾ-ਕਹਾਣੀਆਂ ਸੁਣਾ ਸੁਣਾ ਕੇ ਸਿੱਖਾ ਨੂੰ ਰਾਹੋਂ ਕੁਰਾਹੇ ਕਰ ਦਿੱਤਾ। ਲੋਕਾਂ ਨੇ ਆਪਣੇ ਦਿਮਾਗ਼ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ।

. . ਅਫ਼ਸੋਸ! ! ਪਤਾ ਨਹੀ ਕਦੋਂ ਸਾਡੇ ਆਪਣੇ ਵੀਰ ਭੈਣ ਜਾਗਣਗੇ? ? ? ?}}}}}

**** ਸਾਰਗ ਮਹਲਾ 5॥

. . ਆਇੳ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ

ਪਰਾਣੀ॥ ਰਹਾਉ। 1219॥

. . ( (ਗੁਰਬਾਣੀ ਤਾਂ ਵੱਧ ਤੋਂ ਵੱਧ ਪੜ੍ਹਕੇ ਸੁਣਕੇ, ਮੰਨਕੇ, ਵਿਚਾਰਕੇ ਗਿਆਨ ਵਿਚਾਰ ਲੈਣਾ

ਚਾਹੀਦਾ ਹੈ।

. . ਇੱਕ ਵਾਰ ਗਲਤ ਪੜ੍ਹਾਂਗੇ, … ਕੀ ਪਾਪ ਲੱਗੇਗਾ? ?

. . ਹੋ ਸਕਦਾ ਹੈ ਦੋ ਵਾਰ ਗਲਤ ਪੜ੍ਹੀ ਜਾਵੇ

. . ਕੀ ਹੁਣ ਜਿਆਦਾ ਪਾਪ ਸਿਰ ਚੜ੍ਹ ਜਾਵੇਗਾ? ?

. . ਜਿਆਦਾ ਤੋਂ ਜਿਆਦਾ ਤਿੰਨ ਵਾਰ ਗਲਤ ਪੜ੍ਹੀ ਜਾਵੇਗੀ. .

. . ਕੀ ਹੁਣ ਹੋਰ ਸਾਡੇ ਪਾਪ ਦਾ ਘੜਾ ਭਰ ਜਾਵੇਗਾ? ? ?

. . ਕੀ ਹੁਣ ਕਿਆਮਤ ਆ ਜਾਵੇਗੀ? ਪਰਲੋ ਆ ਜਾਵੇਗੀ? ?

. . ਨਹੀਂ ਨਾ! !

. . ਕੁੱਝ ਨਹੀਂ ਹੋਣ ਲੱਗਾ। ਇਹ ਸਾਰਾ ‘ਪਾਪ’ ਵਾਲਾ ਬੋਝ/ਡਰ/ਵਹਿਮ/ਭਰਮ ਅਸੀਂ ਆਪ

ਆਪਣੇ ਸਿਰ ਚੁੱਕਿਆ ਹੋਇਆ ਹੈ।

{{{** ਗੁਰਬਾਣੀ ਬਾਰ ਬਾਰ ਪੜ੍ਹਨ ਨਾਲ ਸਾਨੂੰ ਰਵਾਂ ਹੋ ਜਾਂਦੀ ਹੈ। ਭਾਵ ਪੜ੍ਹਨ ਵਿੱਚ ਸੌਖ ਹੋ ਜਾਂਦੀ ਹੈ। ਗੁਰਬਾਣੀ ਅੱਖਰਾਂ ਨਾਲ ਪਹਿਚਾਨ ਹੋ ਜਾਂਦੀ ਹੈ। ਕੁੱਝ ਸਮੇਂ ਬਾਅਦ ਤਾਂ ਗੁਰਬਾਣੀ ਕੰਠ ਵੀ ਹੋਣ ਲੱਗ ਜਾਂਦੀ ਹੈ।

. ."ਸਬਦ ਗੁਰੁ ਗਰੰਥ ਸਾਹਿਬ ਜੀ" ਸਾਡੇ ਗਿਆਨ ਦੇ ਦਾਤੇ ਹਨ।

. . ਗਿਆਨ ਦੇ ਸਾਗਰ ਹਨ।

. . (ਸਾਨੂੰ ਸਤਿਕਾਰ ਅਤੇ ਸਾਫ਼ ਸਫ਼ਾਈ ਦਾ ਖਿਆਲ/ਧਿਆਨ ਰੱਖਣ ਦੀ ਜਰੂਰਤ ਹੈ।)

. . ਕਿਸੇ ਕਿਸਮ ਦੇ ‘ਪਾਪ-ਪੁੰਨ’ ਦੇ ਵਹਿਮ ਭਰਮ ਵਿੱਚ ਪੈਣ ਦੀ ਕੋਈ ਲੋੜ ਨਹੀਂ ਹੈ।

. . ਇਹ ‘ਪਾਪ-ਪੁੰਨ’ ਦਾ ਹਊਆ/ਡਰ. . ਟਕਸਾਲੀਆਂ/ਡੇਰੇਦਾਰਾਂ, ਵਿਹਲੜ ਬਾਬਿਆਂ ਸਨਾਤਨੀ ਨਿਰਮਲੇ ਸੰਪਰਦਾਵਾਂ … ਜਿਹਨਾਂ ਨੇ ਪਾਠਾਂ ਕਰਨ ਕਰਾਉਣ ਦੀਆਂ ਦੁਕਾਨ ਦਾਰੀਆਂ ਖੋਹਲ ਰੱਖੀਆਂ ਸਨ, ਨੇ ਹੀ ਖੜਾ ਕੀਤਾ, ਪੈਦਾ ਕੀਤਾ, ਬਣਾਇਆ ਸੀ।

. . ਕੀ ਕੀ ਇਹਨਾਂ ਦੇ ਡਰ/ਹਊਏ ਬਣਾਏ ਹੋਏ ਹਨ? :-

. . ਗੁਰਬਾਣੀ ਗਲਤ-ਮਲਤ ਨਹੀਂ ਪੜ੍ਹਨਾ। . . ਪਾਪ ਲਗੂਗਾ।

. . ਗੰਦੇ-ਮੰਦੇ-ਜੂਠੇ ਹੱਥ ਨਹੀਂ ਲਾਉਣੇ। . . ਪਾਪ ਲਗੂਗਾ।

. . (ਸਾਨੂੰ ਸਤਿਕਾਰ ਅਤੇ ਸਾਫ਼ ਸਫ਼ਾਈ ਦਾ ਖਿਆਲ/ਧਿਆਨ ਰੱਖਣ ਦੀ ਜਰੂਰਤ ਹੈ)

. . ਮੂੰਹ ਉਪਰ ਸਾਫ਼ਾ ਬੰਨ੍ਹਕੇ ਬਾਣੀ ਪੜ੍ਹਨਾ ਹੈ। ਨਹੀਂ ਤਾਂ ਪਾਪ ਲਗੂਗਾ।

. . ਬਾਬਾ ਜੀ ਨੂੰ ਭੋਗ ਨਹੀਂ ਲੁਆਇਆ … ਪਾਪ ਲਗੂਗਾ।

. . ਗਰਮੀਆਂ ਵਿੱਚ ਬਾਬਾ ਜੀ ਲਈ ਏ. ਸੀ. ਨਹੀਂ ਲੁਆਇਆ … ਪਾਪ ਲਗੂਗਾ।

. . ਸਰਦੀਆਂ ਵਿੱਚ ਹੀਟਰ ਨਹੀ ਲਾਇਆ. . ਪਾਪ ਲਗੂਗਾ।

. . ਬਾਬਾ ਜੀ ਦੀ ਦੇਹ ਨੂੰ ਗੱਦਿਆਂ ਉੱਪਰ ਸੁਖ-ਆਸ਼ਣ ਨਹੀਂ ਕੀਤਾ. . ਪਾਪ ਲਗੂਗਾ।

. . ਗੱਲ ਕੀ ਹਰ ਵਕਤ ਇੱਕ ਡਰ/ਹਊਏ ਵਾਲਾ ਮਹੌਲ ਬਣਾ ਕੇ ਰੱਖਣਾ ਚਹੁੰਦੇ ਹਨ। ਇਹ ਡਰ ਹਊਏ ਵਾਲਾ ਮਹੌਲ ਕੇਵਲ ਇਹਨਾਂ ਦੇ ਭਗਤਾਂ ਲਈ ਹੀ ਹੈ। ਆਪ ਇਹ ਪਾਖੰਡੀ ਰਤਾ ਭਰ ਵੀ ਸਤਿਕਾਰ ਨਹੀਂ ਕਰਦੇ। ਇਹਨਾਂ ਦੀਆਂ ਕੇਵਲ ਦੁਕਾਨਦਾਰੀਆਂ ਬਣਾਈਆਂ ਹੋਈਆਂ ਹਨ। ਧੰਧੇ ਹਨ।

{{{{. . ਇਹ ਕੇਵਲ ਸਨਾਤਨੀ ਟਕਸਾਲੀਆ, ਡੇਰੇਦਾਰਾਂ, ਵਿਹਲੜ ਨਿਰਮਲੇ ਸਾਧੜਿਆਂ ਦੀਆਂ ਅਨੇਕਾਂ ਹੀ ਮੰਨਮੱਤੀ, ਅਨਮੱਤੀ, ਮੂੜਮੱਤੀ, ਮਨੁਾਉਂਤਾਂ ਹਨ, . . ਜਿਹਨਾਂ ਦੇ ਨਾ ਕਰਨ ਨਾਲ ਇਹਨਾਂ ਮਾਨਤਾਵਾਂ ਨੂੰ ਮੰਨਣ ਵਾਲਿਆ ਨੂੰ ‘ਪਾਪ’ ਲੱਗ ਸਕਦਾ ਹੈ।}}}}

. . ਇਹਨਾਂ ਲੋਕਾਂ ਦਾ ਇੱਕ ਮਕਸਦ ਸੀ. ਇੱਕ ਚਾਲ ਸੀ:-

. . ਤਾਂ ਜੋ ਲੋਕ ‘ਗੁਰਬਾਣੀ’ ਨੂੰ ਆਪ ਨਾ ਪੜ੍ਹਨਾ ਕਰਨ।

. . ਅਗਰ ਲੋਕ ‘ਗੁਰਬਾਣੀ’ ਪੜ੍ਹ ਸਕਣ ਦੇ ਕਾਬਿਲ ਹੋ ਗਏ ਤਾਂ ਉਹਨਾਂ ਨੂੰ ‘ਗੁਰਬਾਣੀ’ ਗਿਆਨ ਵਿਚਾਰ ਦੀ ਸਮਝ ਪੈਣੀ ਸੁਰੂ ਹੋ ਜਾਵੇਗੀ।

. . ਇਹਨਾਂ. . ਸਨਾਤਨੀ ਟਕਸਾਲੀਆਂ/ਡੇਰੇਦਾਰਾਂ, ਵਿਹਲੜ ਬਾਬਿਆਂ ਸਨਾਤਨੀ ਨਿਰਮਲੇ ਸੰਪਰਦਾਵਾਂ … ਦੀਆਂ ਦੁਕਾਨਦਾਰੀਆਂ ਬੰਦ ਹੋ ਜਾਣਗੀਆਂ।

. . ਇਸ ਲਈ ਹੀ ਇਹ ‘ਪਾਪ-ਪੁੰਨ’ ਵਾਲਾ ਹਊਆ/ਡਰ ਖੜਾ ਕੀਤਾ ਸੀ।}}}}}}

********* ਹਾਂ। . .’ਪਾਪ’ ਉਹਨਾਂ ਨੂੰ ਲੱਗ ਸਕਦਾ ਹੈ, ਜਿਹੜੇ ਪਾਪ-ਪੁੰਨ ਨੂੰ ਮੰਨਦੇ ਹਨ। ਜਿਹਨਾਂ ਦੇ ਮਨਾਂ ਵਿੱਚ ਪਾਪ-ਪੁੰਨ ਬਾਰੇ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਵਾਲੀ ਵਿਚਾਰਧਾਰਾ ਘਰ ਕਰ ਚੁੱਕੀ ਹੈ, ਦਿਮਾਗ਼ਾਂ ਵਿੱਚ ਬੈਠ ਚੁੱਕੀ ਹੈ।

. . ਜਿਹਨਾਂ ਦੇ ਆਪਣੀ ਸੋਚ ਸ਼ਕਤੀ ਦੇ ਘੇਰੇ/ਦਾਇਰੇ ਵਿੱਚ ਅਜੇ ਵੀ ਅਗਿਆਨਤਾ ਦੇ ਹਨੇਰੇ ਨੇ ਡੇਰੇ ਲਾਏ ਹੋਏ ਹਨ। ਗਿਆਨ ਦਾ ਚਾਨਣ ਹੋਇਆ ਹੀ ਨਹੀਂ।

. . ਜਿਹੜੇ ਅੱਜ ਵੀ ਸੁੱਤੇ ਹੋਏ ਹਨ, ਆਪਣੇ ਆਪ ਨੂੰ ਜਗਾਉਣਾ ਹੀ ਨਹੀਂ ਚਹੁੰਦੇ।

*** ‘ਪਾਪ-ਪੁੰਨ’ ਲਫ਼ਜ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਕਾਢ ਹੈ।

. . ਸੱਭ ਤੋਂ ਪਹਿਲਾਂ ਤਾਂ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਆਪਣਾ ਨਕਲੀ ‘ਰੱਬ’ ਬਨਾਉਣਾ ਕੀਤਾ।

. . ਨਕਲੀ ‘ਰੱਬ’ ਬਣਾਕੇ,

. . ਮੰਦਿਰ ਵਿੱਚ ਬੈਠਾਕੇ,

. . ਹਾਰ-ਸ਼ਿੰਗਾਰ ਕਰਾਕੇ,

. . ਫਿਰ ਲੋਕਾਂ ਨੂੰ ਡਰਾਕੇ,

. .’ਪਾਪ-ਪੁੰਨ’ ਦੇ ਚੱਕਰ ਵਿੱਚ ਪਾਕੇ,

. . ਨਕਲੀ ‘ਰੱਬ’ ਦੇ ਭਗਤ ਬਣਾਕੇ,

**** ਲੋਕਾਈ ਨੂੰ ਲੁੱਟਣਾ ਸੁਰੂ ਕੀਤਾ। ਲੋਕ ਬੇਵਕੂਫ਼ ਬਣ ਗਏ। ਅੱਜ ਤੱਕ ਬਣੇ ਹੋਏ ਹਨ।

*** ਕੇਵਲ ਮਨੁੱਖਾ ਸੰਸਾਰ ਵਿੱਚ ਹੀ ‘ਪਾਪ-ਪੁੰਨ’ ਵਾਲੀ ਵਿਚਾਰ ਚਰਚਾ ਹੁੰਦੀ ਹੈ। ਹੋਰ ਕਿਸੇ ਵੀ ਜੀਵ ਸ਼੍ਰੇਣੀ ਵਿੱਚ ਇਹ ‘ਪਾਪ-ਪੁੰਨ’ ਵਾਲੀ ਸਥਿਤੀ ਪੈਦੀ ਨਹੀਂ ਹੁੰਦੀ। ਕਿਉਂਕਿ ਉਹਨਾਂ ਦੇ ਪਾਸ ਮਨੁੱਖ ਵਾਲੀ ‘ਮਾਨਸਿਕਤਾ’ ਨਹੀਂ ਹੈ। ਭਾਵ ‘ਮਨ’ ਨਹੀਂ ਹੈ।

. . ਸੋ ‘ਪਾਪ-ਪੁੰਨ’ ਦਾ ਵਿਸ਼ਾ/ਫ਼ਿਕਰ/ਬੋਝ/ਬੇਅਕਲੀ ਕੇਵਲ ਮਨੁੱਖਾਂ ਦਾ ਹੀ ਹੈ।

. . ਚਲੋ ਮੰਨ ਲੈਂਦੇ ਹਾਂ, ਮਨੁੱਖੀ ਭਾਸ਼ਾ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਇਹਨਾਂ ਲਫ਼ਜਾਂ ‘ਪਾਪ-ਪੁੰਨ’ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ ਤਾਂ ਆਮ ਸਮਾਜ ਵਿੱਚ ਵੀ ਲੋਕਾਂ ਦੇ ਜੀਵਨ ਦੀ ਬੋਲਚਾਲ ਵਿੱਚ ਇਹਨਾਂ ਦੀ ਵਰਤੋਂ ਬੜੀ ਆਮ ਹੋ ਗਈ।

. . ਇਹਨਾਂ ‘ਪਾਪ’ ਲਫ਼ਜਾਂ ਦੇ ਅਰਥਾਂ ਦਾ ਵੀ ਲੋਕਾਂ ਦੇ ਮਨਾਂ ਵਿੱਚ ਅਸਰ ਹੋਣਾ ਸ਼ੁਰੂ ਹੋ ਗਿਆ।

. . ਇਹਨਾਂ ਲਫ਼ਜਾਂ ਦੇ ਅਰਥਾਂ ਦਾ ਲੋਕਾਂ ਦੇ ਮਨਾਂ ਵਿੱਚ ‘ਡਰ’ ਬਨਣਾ ਵੀ ਸੁਰੂ ਹੋ ਗਿਆ ਕਿ ਕਿਤੇ ਮੇਰੇ ਕੋਲੋਂ ਕੋਈ ਪਾਪ ਨਾ ਹੋ ਜਾਵੇ।

. . ਰਾਹੂ ਕੇਤੂ ਵਾਲਾ ਡਰ ਮਨ ਵਿੱਚ ਬੈਠ ਗਿਆ।

. . ਕੋਈ ਅਵਗਿਆ ਨਾ ਹੋ ਜਾਏ।

. . ਮੈਂ ਤਾਂ ਪਾਪੀ ਬਣ ਜਾਵਾਂਗਾ।

. . ਮੇਰੇ ਧੀਆਂ-ਪੁੱਤ ਪਾਪੀ ਬਣ ਜਾਣਗੇ।

. . ਮੇਰੀਆਂ ਕਈ ਕੁੱਲਾਂ ਪਾਪੀ ਹੋ ਜਾਣਗੀਆਂ

*** ਹੁਣ. . ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ. . ਦੀ ਹੋਰ ਚਾਲ ਵੇਖੋ,

. . ਕਿ ਇਸ ‘ਪਾਪ’ ਦੇ ਨਿਵਾਰਣ ਦਾ/ਦੂਰ ਕਰਨ ਦਾ/ਲਾਹੁਣ ਦਾ. .

. . ਤਰੀਕਾ/ਰਾਹ/ਤੋੜ ਵੀ ਕੇਵਲ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਪਾਸ ਹੀ ਹੈ।

. . ਇਹ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਹੀ ਕੇਵਲ ਇਸ ‘ਪਾਪ’ ਦਾ ਖੰਡਣ ਕਰ ਸਕਦਾ ਹੈ। ਹੋਰ ਕਿਸੇ ਪਾਸ ਤਾਂ ਇਸ ਪਾਪ ਨੂੰ ਦੂਰ ਕਰਨ ਕਰਾਉਣ ਦਾ ਕੋਈ ਅਧਿਕਾਰ/ਹੱਕ ਹੀ ਨਹੀਂ ਹੈ।

. . ਸਿਤੱਮ ਦੀ ਗੱਲ ਵੇਖੋ! !

. . ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਮਨੁੱਖ ਨੂੰ ‘ਪਾਪੀ’ ਵੀ ਆਪ ਬਣਾਇਆ

. . ਅਤੇ ਆਪ ਹੀ ਲੋਕਾਂ ਦੇ ‘ਪਾਪ’ ਨਿਵਾਰਨ ਦਾ/ਦੂਰ ਕਰਨ ਦਾ/ਧੋਣ ਦਾ/ਹਰਨ

. . ਦਾ ਅਧਿਅਕਾਰੀ ਵੀ ਬਣ ਬੈਠਾ।

. . ਭਾਵ ਚਾਰੇ ਪਾਸਿਉਂ ਤੋਂ ਲੁੱਟ-ਖਸੁੱਟ, ਚੋਖੀ ਕਮਾਈ।

. . ਅੱਜ ਤੱਕ ਇਹ ਲੁੱਟ-ਖਸੁੱਟ, ਚੋਖੀ ਕਮਾਈ ਜ਼ਾਰੀ ਹੈ।

. . ਲੋਕ ਲੁੱਟੇ ਜਾ ਰਹੇ ਹਨ।

. . ਕਸੂਰ ਲੋਕਾਂ ਦਾ ਹੈ। ਕਿਉਂਕਿ ਜਾਗਣਾ ਨਹੀਂ ਚਹੁੰਦੇ।

. . ਲੰਬੇ ਸਮੇਂ ਤੋਂ ਮਨੁੱਖਾ ਸਮਾਜ ਵਿਚ/ਲੋਕਾਂ ਵਿੱਚ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਮੰਨਮੱਤੀ ਚਾਲਾਕੀ ਭਰੀ ਵਿਦਵੱਤਾ/ਸਿੱਖਿਆ ਨੇ ਲੋਕਾਂ ਵਿੱਚ ਇਹ ਭਰਮ ਖੜਾ ਕਰ ਦਿੱਤਾ, ਕਿ ਕਿਤੇ ਦੂਰ ਅਕਾਸ਼ਾ ਵਿੱਚ ਕੋਈ ‘ਰੱਬ’ ਬੈਠਾ ਉਹਨਾਂ ਦੇ ਜੀਵਨ ਦੀ ਕਾਰਗੁਜ਼ਾਰੀ ਉੱਪਰ ਨਜ਼ਰ ਰੱਖ ਰਿਹਾ ਹੈ।

. . ਦਲਿਤ ਵਰਗਾਂ ਨੂੰ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਪੜ੍ਹਨ-ਪੜਾਉਣ ਦਾ ਅਧਿਕਾਰ ਤਾਂ ਦਿੱਤਾ ਨਹੀਂ ਸੀ, ਇਸ ਕਰਕੇ ਅਗਿਆਨਤਾ, ਅਨਪੜ੍ਹਤਾ ਹੀ ਲੋਕਾਂ ਦਾ ਜੀਵਨ ਬਣ ਚੁੱਕਾ ਸੀ।

. . ਲੋਕਾਈ ਨੇ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਫੈਲਾਏ ਇਸ ਭਰਮ-ਜਾਲ ਵਿੱਚ ਹੀ ਆਪਣਾ ਜੀਵਨ ਗੁਜ਼ਾਰਨਾ ਸੁਰੂ ਕਰ ਦਿੱਤਾ। ਇਸ ‘ਪਾਪ-ਪੁੰਨ’ ਦੇ ਭਰਮ – ਜਾਲ ਵਿੱਚ ਅੱਜ ਵੀ ਫੱਸੇ ਹੋਏ ਹਨ।

*** ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਬਣਾਏ ‘ਪਾਪ-ਪੁੰਨ’ ਦੀ ਕੀ ਪ੍ਰੀਭਾਸ਼ਾ ਹੈ? ?

. .’ਪਾਪ’ ਦੀ ਪਰੀਭਾਸ਼ਾ: ਜਿਹੜਾ ਵੀ ਮਨੁੱਖ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੇ ਬਣਾਏ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਨਹੀਂ ਚੱਲਦਾ,

. . ਉਸਨੂੰ ‘ਪਾਪ’ ਲੱਗੇਗਾ।

. . ਜਿਹੜਾ ਵੀ ਮਨੁੱਖ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਨੂੰ ਨਹੀਂ ਮੰਨਦਾ,

.. ਉਸਨੂੰ ‘ਪਾਪ’ ਲੱਗੇਗਾ।

. . ਜਿਹੜਾ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਆਪਣਾ ਜੀਵਨ-ਜਾਪਣ ਨਹੀਂ ਕਰਦਾ,

. . ਉਸਨੂੰ ‘ਪਾਪ’ ਲੱਗੇਗਾ।

. . ਜਿਹੜਾ ਨਕਲੀ ‘ਰੱਬ-ਦੇਵੀ-ਦੇਵਤਿਆਂ’ ਵਾਲੇ ਫੰਡੇ/ਕਾਇਦੇ/ਕਾਨੂੰਨਾਂ ਦੇ ਅਨੁਸਾਰੀ ਪੂਜਾ/ ਅਰਚਨਾ/ ਦਾਨ/ਭੇਟਾ ਨਹੀਂ ਦੇਵੇਗਾ।

. . ਉਸਨੂੰ ‘ਪਾਪ’ ਲੱਗੇਗਾ।

. . ਜਿਹੜਾ ਵੀ ਮਨੁੱਖ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦਾ ਕਹਿਣਾ ਨਹੀਂ ਮੰਨੇਗਾ।

. . ਉਸਨੂੰ ‘ਪਾਪ’ ਲੱਗੇਗਾ।

*** ਲਉ! ! ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਨੇ ਲੋਕਾਂ ਨੂੰ ਕਿਸੇ ਪਾਸੇ ਸੁੱਖ ਦਾ ਸਾਹ ਲੈਣ ਦਿੱਤਾ। ਹਰ ਪਾਸਿਉਂ ਇਸਨੇ ਆਪਣੀ ਕੁੜੱਕੀ ਵਿੱਚ ਫਸਾਇਆ ਹੋਇਆ ਹੈ।

. . ਇਹ ‘ਪਾਪ-ਪੁੰਨ’ ਵਾਲਾ ਫੰਦਾ ਵੀ ਇਸ ਕੁੜਿੱਕੀ ਵਾਲਾ ਦਾਵ-ਪੇਚ ਹੈ।

*** ਪਾਪ ਦਾ ਮਤਲਭ:-

. . ਅਪਰਾਧ

. . ਗੁਨਾਹ

. . ਵਿਕਾਰ

. . ਜ਼ੁਰਮ

. . ਅਧਰਮ

. . ਐਬ

** ‘ਪਾਪ’ ਦਾ ਲੱਗਣਾ ਕੀ ਹੈ? ?

. .’ਪਾਪ’ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਨਹੀਂ ਹੈ,

. . ਜੋ ਆਪਣੇ-ਆਪ ਬਾਹਰੀ ਤੌਰ ਉੱਪਰ/ਤੇ ਤੁਹਾਡੇ-ਤੇ, ਤੁਹਾਨੂੰ ਅਸਰ ਪਾ ਸਕਦੀ ਹੈ।

. . ਇਹ ਕੋਈ ਬਾਹਰੀ ਤੌਰ ਤੇ ਚਿਬੜਨ ਵਾਲੀ ਸ਼ੈਅ/ਵਸਤੂ/ਚੀਜ਼ ਨਹੀਂ ਹੈ,

. . ਇਹ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਵੀ ਨਹੀਂ ਹੈ, . . ਜੋ ਕੋਈ ਹੋਰ ਬਾਹਰਲਾ ਵਿਅਕਤੀ

ਤੁਹਾਡੇ ਉੱਪਰ ਛੁੱਟ ਦੇਵੈ, ਜਾਂ ਦੂਰੋਂ ਚਲਾ ਕੇ ਤੁਹਾਡੇ ਵੱਲ ਮਾਰ ਦੇਵੇ/ਧੱਕ ਦੇਵੇ।

. . ਇਹ ਕੋਈ ਅਜੇਹੀ ਸ਼ੈਅ/ਵਸਤੂ/ਚੀਜ਼ ਵੀ ਨਹੀਂ, ਜੋ ਕੇ ਤੁਹਾਡੇ ਘਰ ਵਿੱਚ ਕਿਸੇ ਜਗਹ

ਦੱਬੀ ਜਾ ਸਕੇ, ਜਾਂ ਘਰ ਅੰਦਰ ਲਕੋਈ ਜਾ ਸਕੇ।

***** ਤਾਂ ਫਿਰ! ! ਇਹ ‘ਪਾਪ’ ਕੀ ਚੀਜ਼ ਹੈ? ?

. . ਜੋ ਮਨੁੱਖ ਨੂੰ ਇਤਨਾ ਡਰਾ ਦਿੰਦਾ ਹੈ, ਲਾਚਾਰ ਬਣਾ ਦਿੰਦਾ ਹੈ।

*** ਇਹ ਹੈ ਮਨੁੱਖ ਦੇ ਆਪਣੇ ਮਨ ਦਾ ‘ਡਰ’, ਜੋ ਮਨੁੱਖ ਦੀ ਆਪਣੀ ਅਗਿਆਨਤਾ, ਅਨਪੜ੍ਹਤਾ ਕਰਕੇ ਉਸਦੇ ਅੰਦਰ ਪੈਦਾ ਹੁੰਦਾ ਹੈ। ਮਨੁੱਖ ਦੀ ਮਾਨਸਿੱਕ ਸੋਚ /ਵਿਚਾਰ ਇਸ ‘ਪਾਪ’ ਦੇ ਡਰ ਤੋਂ ਪ੍ਰਭਾਵਤ ਹੋ ਜਾਂਦੀ ਹੈ। ਮਨੁੱਖ ਕੋਈ ਵੀ ਕੰਮ ਕਰੇ ਇਹ ‘ਪਾਪ-ਪੁੰਨ’ ਦਾ ਫੰਡਾ/ਕੁੰਡਾ ਉਸਦੇ ਸਿਰ ਤੇ ਲਟਕਦਾ ਹੀ ਰਹੇਗਾ। ਹਰ ਕੰਮ ਕਰਨ ਵੇਲੇ ਉਸਦੇ ਵਿਚਾਰਾਂ ਵਿੱਚ ਇਹ ਭਰਮ ਬਣਿਆ ਰਹੇਗਾ ਕਿ ਮੇਰੇ ਤੋਂ ਕੋਈ ‘ਪਾਪ’ ਨਾ ਹੋ ਜਾਏ। ਮੈਂ ‘ਪਾਪੀ’ ਨਾ ਬਣ ਜਾਵਾਂ।

. . ਬਚਪਨ ਤੋਂ ਜਿਸ ਤਰਾਂ ਦੇ ਸੰਸਕਾਰ ਕਿਸੇ ਬੱਚੇ ਨੂੰ ਮਿਲਦੇ ਹਨ। ਜਿਸ ਤਰਾਂ ਦੀ ਉਹ ਸੰਗਤ ਕਰਦਾ ਹੈ, ਉਸੇ ਤਰਾਂ ਦੀ ਉਸ ਬੱਚੇ ਦੀ ਸੋਚ ਵਿਚਾਰ ਬਣ ਜਾਂਦੀ ਹੈ। ਉਸੇ ਤਰਾਂ ਹੀ ਉਹ ਬੱਚਾ ਆਪਣੇ ਆਪ ਨੂੰ ਢਾਲਣਾ ਸੁਰੂ ਕਰ ਦਿੰਦਾ ਹੈ।

. . ਮਾਨਸਿੱਕ ਸੋਚ-ਵਿਚਾਰ ਹੀ ਕਿਸੇ ਮਨੁੱਖ ਦਾ ਜੀਵਨ ਘੜਦੇ ਹਨ। ਨਿਖਾਰਦੇ ਹਨ। ਬਣਾਉਂਦੇ ਹਨ। ਇਹ ਮਾਨਸਿੱਕ ਸੋਚ ਹੀ ਮਨੁੱਖ ਨੂੰ ਨਿਰਭਉ, ਨਿਰਵੈਰ ਬਣਾਉਂਦੀ ਹੈ।

. . ਇਹ ਮਾਨਸਿੱਕ ਸੋਚ ਵਿਚਾਰ ਹੀ ਮਨੁੱਖ ਨੂੰ ‘ਪਾਪ-ਪੁੰਨ’ ਦੇ ਡਰ ਤੋਂ ਮੁਕਤ ਕਰਦੀ ਹੈ।

. . ਮਾਨਸਿੱਕ ਸੋਚ-ਵਿਚਾਰ ਅਗਰ ਪੌਜ਼ੇਟਿੱਵ/ਸਾਤਵਿੱਕ ਹੈ ਤਾਂ ਮਨੁੱਖ ਦਾ ਜੀਵਨ ਵੀ ਉਸੇ ਸੋਚ ਦੇ ਅਨੁਸਾਰੀ ਸਾਤਵਿੱਕ ਬਣ ਜਾਂਦਾ ਹੈ।

. . ਮਾਨਸਿੱਕ ਸੋਚ-ਵਿਚਾਰ ਅਗਰ ਨੈਗੇਟਿੱਵ/ਤਾਮਸਿੱਕ ਹੈ ਮਨੁੱਖਾ ਜੀਵਨ ਵੀ ਉਸੇ ਤਰਾਂ ਦਾ ਤਾਮਸਿੱਕ ਬਣ ਜਾਵੇਗਾ।

## ਇਹ ‘ਪਾਪ - ਪੁੰਨ’ ਦਾ ਕੰਨਸੈਪਟ/ਸੰਕਲਪ ਕੁੱਦਰਤੀ ਵਲੋਂ ਨਹੀਂ ਦਿੱਤਾ ਗਿਆ।

. . ਇਹ ਚਾਲਾਕ, ਸ਼ਾਤੁਰ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਘਾੜਤ ਹੈ।

. . ਜਿਸਨੇ ਆਪਣੀ ਦੁਕਾਨਦਾਰੀ ਚਲਾਉਣ/ ਚਮਕਾਉਣ ਲਈ ਮਨੁੱਖਾ ਸਮਾਜ ਇਹ

. .’ਪਾਪ ਵਾਲਾ ਡਰ’ ਪੈਦਾ ਕੀਤਾ

*** ਆਉ ਥੋੜਾ ਹੋਰ ਡੂੰਗਿਆਈ ਵਿੱਚ ਚੱਲਦੇ ਹਾਂ।

. . ਅਕਾਲ-ਪੁਰਖ ਨੇ ਇਸ ਸੰਸਾਰ ਦੀ ਰਚਨਾ ਸਾਜਨਾ ਕੀਤੀ।

. . ਅਨੇਕਾਂ ਤਰਾਂ ਦੇ ਜੀਵ-ਜੰਤੂ, ਪੇੜ-ਪੌਦੇ, ਪੰਛੀ-ਜਾਨਵਰ, ਮਨੁੱਖ … ਪਾਣੀ ਵਿੱਚ ਅਤੇ

ਪਾਣੀ ਤੋਂ ਬਾਹਰ ਧਰਤੀ ਉਪਰ ਬਨਾਉਣੇ ਕੀਤੇ।

. . ਕਿਸੇ ਵੀ ਜੀਵ ਨੂੰ ਆਪਣੇ ਖਾਣ-ਪੀਣ ਲਈ ਫਿਕਰ ਨਹੀਂ ਕਰਨਾ ਪੈਂਦਾ।

. . (ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ॥ ਮ5॥ 257॥

. . ਅਕਾਲ-ਪੁਰਖ ਜੀ ਨੇ ਸਾਰਿਆਂ ਲਈ ਉਹਨਾਂ ਦੇ ਖਾਣ ਪੀਣ ਦਾ ਫਿਕਰ ਕਰਕੇ, ਸਾਰਿਆਂ ਜੀਵਾਂ ਦੇ ਲਈ ਖਾਣ-ਪੀਣ ਦਾ ਬੰਦੋਬਸਤ ਵੀ ਕੀਤਾ।

. . (ਅਕਾਲ-ਪੁਰਖ ਜੀ ਨੇ ਖਾਣ-ਪੀਣ ਦਾ ਬੰਦੋਬਸਤ ਤਾਂ ਕਰ ਦਿੱਤਾ, ਪਰ ਹਰ ਜੀਵ ਨੂੰ ਆਪਣੇ ਪੇਟ ਵਿੱਚ ਇਹ ਖ਼ੁਰਾਕ ਪਾਉਣ ਲਈ ਆਪ ਮੇਹਨਤ/ਮੁਸ਼ੱਕਤ ਕਰਨੀ ਹੋਵੇਗੀ, ਆਪਣੇ ਹੱਥ, ਪੈਰ, ਮੂੰਹ ਵਰਤਣਾ ਹੋਵੇਗਾ।)

. . ਇਹ ਫਿਕਰ ਅਤੇ ਖਾਣ-ਪੀਣ ਦਾ ਬੰਦੋਬਸਤ ਕੀ ਹੈ।

**** ਸਲੋਕ ਮਹਲਾ 2॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ੳਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ਪੰਨਾ 955॥

. . ਇਹ ਹਵਾਲਾ ਸਮੁੰਦਰ ਦਾ ਹੈ, ਜਿਥੇ ਸਿਰਫ ਪਾਣੀ ਹੀ ਪਾਣੀ ਹੈ। ਜਿਥੇ ਕੋਈ ਹੱਟੀ ਨਹੀਂ, ਦੁਕਾਨਦਾਰੀ ਨਹੀਂ, ਕੋਈ ਸਉਦੇ ਦਾ ਦੇਣ ਲੈਣ ਨਹੀਂ।

*** ‘ਅਕਾਲ-ਪੁਰਖੀ’ ਵਿਧੀ-ਵਿਧਾਨ ਦੇ ਤਹਿਤ ਤਾਂ ਸਾਰੇ ਜੀਵ ਹੀ ਇੱਕ ਦੂਜੇ ਜੀਵਾਂ ਨੂੰ ਖਾਈ ਜਾ ਰਹੇ ਹਨ। (ਕਹਾਵਤ ਹੈ, ਪਾਣੀ ਵਿੱਚ ਹਰ ਵੱਡੀ ਮੱਛੀ, ਆਪਣੇ ਤੋਂ ਛੋਟੀ ਮੱਛੀ ਨੂੰ ਖਾ ਜਾਂਦੀ ਹੈ।)

. . ਤਾਂ ਇਥੇ ਤਾਂ ਕੋਈ ‘ਪਾਪ-ਜਾਂ ਪੁੰਨ’ ਵਾਲਾ ਫੰਡਾ/ਕੁੰਡਾ ਕੁੱਦਰਤ ਵਲੋਂ ਲਾਗੂ ਨਹੀਂ ਕੀਤਾ ਗਿਆ। ਕਿ:-

. . ਅਗਰ ਕੋਈ ਜੀਵ ਕਿਸੇ ਦੂਸਰੇ ਜੀਵ ਨੂੰ ਖਾਏਗਾ ਤਾਂ ਉਸਨੂੰ ‘ਪਾਪ’ ਲੱਗੇਗਾ।

. . ਉਸਨੂੰ ਸਜ਼ਾ ਮਿਲੇਗੀ।

. . ਉਸਨੂੰ ਆਪਣੇ ‘ਪਾਪਾਂ ਦਾ ਫੱਲ ਭੋਗਣਾ ਹੋਏਗਾ।

. . ਉਸਨੂੰ ਚੌਰਾਸੀ ਦੇ ਗੇੜ ਵਿੱਚ ਪੈਣਾ ਹੋਏਗਾ।

. . ਨਹੀਂ ਨਾ! ! ਅਕਾਲ-ਪੁਰਖ ਵਲੋਂ ਕਿਸੇ ਵੀ ਤਰਾਂ ਦਾ ਕੋਈ ਐਸਾ ਵਿਧੀ-ਵਿਧਾਨ ਬਣਾਇਆ ਹੀ ਨਹੀਂ।

. . ਕਿ ਅਗਰ ਕੋਈ ਜੀਵ ਕਿਸੇ ਦੂਸਰੇ ਜੀਵ ਨੂੰ ਖਾਏਗਾ ਤਾਂ ਇਹ ਉਸ ਜੀਵ ਦਾ ਅਪਰਾਧ ਮੰਨਿਆ ਜਾਵੇਗਾ।

. . ਉਸਨੂੰ ਸਜ਼ਾ ਮਿਲੇਗੀ।

. . ਉਸਨੂੰ ‘ਪਾਪ’ ਲੱਗੇਗਾ।

. . ਉਹ ਪਾਪਾਂ ਦਾ ਭਾਗੀਦਾਰ ਹੋਵੇਗਾ।

. . ਬਲਕਿ ਸਾਰਾ ਜਗਤ/ਸੰਸਾਰ ਹੀ ਇੱਕ ਦੂਜੇ ਜੀਵਾਂ ਦੇ ਸਰੀਰਾਂ ਨੂੰ ਖਾਣਾ ਕਰੀ ਜਾ ਰਹੇ ਹਨ। ਖਾਈ ਜਾ ਰਹੇ ਹਨ।

(ਮਾਸੁ ਮਾਸੁ ਕਰਿ ਮੂਰਖੁ ਝਗੜੈ ਗਿਆਨੁ ਧਿਆਨੁ ਨਹੀ ਜਾਣੈ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੈ॥ ਮ 1॥ 1289॥

. . ਅਕਾਲ-ਪੁਰਖੀ ‘ਵਿਧੀ-ਵਿਧਾਨ’ ਦੇ ਤਹਿਤ ਕੋਈ ‘ਅਤਿਆਚਾਰੀ’ ਨਹੀਂ।

. . ਕੋਈ ‘ਪਾਪੀ’ ਨਹੀਂ।

. . ਕੋਈ ‘ਜ਼ਾਲਮ’ ਨਹੀਂ।

. . ਕੋਈ ‘ਹਿੰਸਕ’ ਨਹੀਂ।

**** ਲਫ਼ਜ ‘ਪਾਪ’ ਮਨੁੱਖਾ ਸਮਾਜ ਵਿੱਚ ਸਾਰਿਆਂ ਹੀ ਮਨੁੱਖਾਂ ਵਿੱਚ ਬਹੁਤ ਬੁਰੀ ਤਰਾਂ ਉਹਨਾਂ ਦੇ ਦਿਲੋ-ਦਿਮਾਗ਼ ਵਿੱਚ ਫਿੱਟ ਬੈਠ ਗਿਆ ਹੈ।

. . ਕੋਈ ਵਿਰਲਾ ਮਨੁੱਖ ਹੀ ਇਸ ‘ਪਾਪ’ ਰੂਪੀ ਬੀਮਾਰੀ ਤੋਂ ਬਚਿਆ ਹੋਏਗਾ।

. . ਸਿੱਖ ਸਮਾਜ ਵਿੱਚ ਵੀ ‘ਗੁਰਮੱਤ’ ਅਨੁਸਾਰੀ ਵਿਰਲੇ ਵੀਰ-ਭੈਣ ਹੀ ਇਸ ‘ਪਾਪ’ ਰੂਪੀ ਬੀਮਾਰੀ ਤੋਂ ਬਚੇ ਹੋਣਗੇ।

. . ਵਰਨਾ ਤਾਂ ਆਵਾ ਹੀ ਊਤਿਆ ਪਿਆ ਹੈ।

. . ਖੰਡੇ ਬਾਟੇ ਦੀ ਪਾਹੁਲ ਛੱਕ ਕੇ, ਪੰਜ ਕਕਾਰੀ ਵਰਦੀ ਪਾਉਣ ਨਾਲ ਕੋਈ ਵੀ ਸਿੱਖ ‘ਗੁਰਮੱਤ ਗਿਆਨ ਵਿਚਾਰ’ ਦੀ ਪ੍ਰਾਪਤੀ ਨਹੀਂ ਕਰ ਲੈਂਦਾ।

. .’ਗੁਰਮੱਤ ਗਿਆਨ ਵਿਚਾਰ’ ਲਈ ‘ਗੁਰਬਾਣੀ’ ਪੜ੍ਹਕੇ, ਸੁਣਕੇ, ਮੰਨਕੇ, ਵਿਚਾਰਕੇ ਇਹ ‘ਗੁਰਮੱਤ ਗਿਆਨ ਵਿਚਾਰ’ ਨੂੰ ਜੀਵਨ ਵਿੱਚ ਕਮਾਉਣਾ ਵੀ ਨਿਹਾਇਤ ਹੀ ਜਰੂਰੀ ਹੈ।

******* ਗੁਰਬਾਣੀ ਵਿੱਚ ‘ਪਾਪ, ਪਾਪੀ, ਪੁੰਨ, ਪੁੰਨੀ’ ਲਫ਼ਜਾਂ ਦੀ ਵਰਤੋਂ ਬਹੁਤ ਵਾਰ ਕੀਤੀ ਗਈ ਹੈ।

******* … ‘ਗੁਰਮੱਤ’ ਅਨੁਸਾਰ ਸਾਨੂੰ ਇਹ ਜਾਨਣਾ ਹੋਵੇਗਾ ਕਿ ਇਹ ‘ਪਾਪ-ਪੁੰਨ’ ਲਫ਼ਜਾਂ ਦਾ ਕੀ ਮਤਲਭ ਹੈ।

*** ਕਾਇਆ ਅੰਦਰ ਪਾਪੁ ਪੁੰਨੁ ਦੁਇ ਭਾਈ॥

ਦੁਹੀ ਮਿਲਿ ਕੈ ਸ੍ਰਿਸਟਿ ਉਪਾਈ॥

ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ॥ ਮ3॥ ਪੰ 126॥

. . . .’ਪਾਪ-ਪੁੰਨ’ ਦੋਵੇਂ ਦੇ ਅੰਦਰ ਦੀ ਮਾਨਸਿੱਕ-ਸੋਚ ਹੈ। ਮਨੁੱਖ ਦੇ ਧੁੱਰ ਅੰਦਰ ਦੇ ਜ਼ਜਬੇ/ਵੱਲਵੱਲੇ ਹਨ। ਜਿਹਨਾਂ ਦੇ ਅਨੁਸਾਰੀ ਮਨੁੱਖ ਦਾ ਬਾਹਰਲਾ ਜੀਵਨ ਬਣਦਾ ਰਹਿੰਦਾ ਹੈ, ਵਿਗੜਦਾ ਰਹਿੰਦਾ ਹੈ। ਸੰਵਰਦਾ ਰਹਿੰਦਾ ਹੈ।

. . ਮਨੁੱਖ ਆਪਣੀ ਅੰਦਰਲੀ ਮਾਨਸਿੱਕ ਸੋਚ/ਵਿਚਾਰ ਦੇ ਅਨੁਸਾਰੀ ਹੀ ਆਪਣੇ ਜੀਵਨ ਦੇ ਫੈਸਲੇ ਕਰਦਾ ਹੈ।

ਪੈਮਾਨੇ ਬਣਾਉਂਦਾ ਹੈ।

** ਪਾਪ ਪੁੰਨ ਕੀ ਸਾਰ ਨ ਜਾਣੀ॥ ਦੂਜੈ ਲਾਗੀ ਭਰਮਿ ਭੁਲਾਣੀ॥

ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ॥ ਮ3॥ 109॥

. . ਅਗਰ ‘ਪਾਪ-ਪੁੰਨ’ ਬਾਰੇ ਗੁਰਮੱਤ ਗਿਆਨ ਹਾਸਿਲ ਨਾ ਕੀਤਾ ਤਾਂ ਭਰਮਾਂ ਭੁਲੇਖਿਆਂ ਵਿੱਚ ਅਗਿਆਨੀਆਂ ਵਾਗੂੰ ਹੰਨੇਰੇ ਵਿੱਚ ਡਗ-ਮਗਾਉਂਦੇ ਰਹਾਂਗੇ।

**** ਖੇਤੀ ਵਣਜੁ ਨਾਵੈ ਕੀ ੳਟ॥ ਪਾਪੁ ਪੁੰਨੁ ਬੀਜ ਕੀ ਪੋਟ॥

ਕਾਮੁ ਕ੍ਰੋਧੁ ਜੀਅ ਮਹਿ ਚੋਟ॥ ਨਾਮੁ ਵਿਸਾਰਿ ਚਲੇ ਮਨਿ ਖੋਟ॥ ਮ 1॥ ਪੰ 152॥

** ਜੀਵਨ ਵਿੱਚ ਨਾਮ ਰੂਪੀ ਚੰਗੇ ‘ਰੱਬੀ ਗੁਣ’ ਲੈਕੇ, ਪ੍ਰਾਪਤ ਕਰਕੇ, ਧਾਰਨ ਕਰਕੇ, ਹਾਸਿਲ ਕਰਕੇ ਜੀਵਨ ਜਿਉਂਣਾ ਕਰਨਾ ਚਾਹੀਦਾ ਹੈ। ‘ਪਾਪ-ਪੁੰਨ’ ਸੋਚ ਦੇ ਅਨੁਸਾਰੀ ਕਰਮ ਕਰਨੇ ਬੀਜਾਂ ਦੀ ਇੱਕ ਪੋਟਲੀ ਬਣ ਜਾਂਦਾ ਹੈ। ਭਾਵ ਸਾਡੇ ਸੰਸਕਾਰ/ਸੋਚ/ਵਿਚਾਰ ਉਸੇ ਦੀ ਅਨੁਸਾਰੀ ਬਣੀ ਜਾਂਦੇ ਹਨ।

** "ਭਰੀਐ ਮਤਿ ਪਾਪਾ ਕੈ ਸੰਗਿ"॥ ਮ1॥ ਪੰ 4॥

** ਸਾਡੀ ‘ਮੱਤ’ ਭੇੜੈ/ਮਾੜੇ/ਘਟੀਆ ਸੋਚ-ਵਿਚਾਰਾਂ ਦੇ ਨਾਲ ਭਰੀ ਹੋਈ ਹੈ।

. . ਭਾਵ ਸਾਡੇ ਅੰਦਰ ‘ਗੁਰਮੱਤ ਗਿਆਨ’ ਵਿਚਾਰ ਦੀ ਬਜਾਏ ਮੰਨਮੱਤੀ/ਅੰਨਮੱਤੀ/ਮੂੜਮੱਤੀ ਸੋਚ/ਵਿਚਾਰਾਂ ਦੀ ਭਰਮਾਰ ਹੈ।

. . ਸਾਡਾ ਜੀਵਨ ਵਹਿਮੀ ਭਰਮੀ ਪਾਖੰਡੀ ਕਿਸਮ ਦਾ ਬਣ ਚੁੱਕਾ ਹੈ।

*** ੳਹੁ ਧੋਪੈ ਨਾਵੈ ਕੈ ਰੰਗਿ॥

. . ਇਹ ਮੰਨਮੱਤੀ/ਅੰਨਮੱਤੀ/ਮੂੜਮੱਤੀ ਸੋਚ/ਵਿਚਾਰਾਂ ਦੀ ਭਰਮਾਰ ਕੇਵਲ ‘ਗੁਰਮੱਤ-ਗੁਰਬਾਣੀ ਗਿਆਨ ਵਿਚਾਰ’ ਨਾਲ ਹੀ ਧੋਤੀ ਜਾ ਸਕਦੀ ਹੈ/ ਦੂਰ ਕੀਤੀ ਜਾ ਸਕਦੀ ਹੈ।

. . ਮਨ ਵਿਚੋਂ ਵਹਿਮਾਂ, ਭਰਮਾਂ, ਪਾਖੰਡਾਂ ਨੂੰ ਕੇਵਲ ਗੁਰਮੱਤ ਗਿਆਨ ਨਾਲ ਹੀ ਕੱਢਿਆ ਜਾ ਸਕਦਾ ਹੈ।

** "ਪੁੰਨੀ ਪਾਪੀ ਆਖਣਿ ਨਾਹੀ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ"॥

. . ** ‘ਪਾਪ-ਪੁੰਨ’ ਦੀਆਂ ਗੱਲਾਂ ਕਰਨ ਨਾਲ ਆਪਣ ਨਾਲ ਮਨ ਦਾ ਸੰਕਾ ਦੂਰ ਨਹੀਂ ਹੋ ਸਕਦਾ। ਇਹ ਤਾਂ ਪਰੈਕਟੀਕਲ ਜੀਵਨ ਜਿਉਂਣ ਨਾਲ ਗਿਆਨ ਮਿਲਦਾ ਹੈ, ਚੰਗੇ ਸੰਸਕਾਰ ਬਣਦੇ ਹਨ।

**** ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ॥ ਮ1॥ ਪੰ 4॥

*** ਗੁਰਬਾਣੀ ਅਨੁਸਾਰੀ ਚੰਗੀ ਸੋਚ-ਵਿਚਾਰ ਨਾਲ ਚੰਗੇ ਕਰਮ ਕੀਤੇ ਜਾਂਦੇ ਹਨ। ਚੰਗੇ ਸੰਸਕਾਰਾਂ ਨਾਲ ਮਨੁੱਖਾ ਜੀਵਨ ਆਪਣੇ ਹੱਕ-ਸੱਚ ਦੀ ਅਗਵਾਨੀ ਕਰਦਾ ਹੈ। ਜੀਵਨ ਵਿੱਚ ਕਿਸੇ ਦੂਸਰੇ ਦਾ ਹੱਕ ਖੋਹਣ ਦੀ ਬਜਾਏ ਆਪ ਹੱਥੀਂ ਮੇਹਨਤ ਕਰਨ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।

*** ਗੁਰਮੱਤ ਸਿਧਾਂਤ।

( ( (ਗੁਰੁ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਬਹੁਤ ਪਹਿਲਾਂ ਹੀ ਬ੍ਰਾਹਮਨ/ਬਿਪਰ/ਪਾਂਡਾ/ ਪੂਜਾਰੀ ਨੇ ਮਨੁੱਖਾ ਸਮਾਜ ਵਿੱਚ ਆਪਣੀਆਂ ਮੰਨਮੱਤਾਂ, ਮੂੜਮੱਤਾਂ ਦਾ ਹਊਆ/ਡਰ ਪਾ ਰੱਖਿਆ ਹੋਇਆ ਸੀ।

. . ਬਾਬਾ ਨਾਨਕ ਸਾਹਿਬ ਜੀ ਤੋਂ ਪਹਿਲਾਂ ਹੋਏ ਭਗਤਾਂ ਨੇ ਵੀ ਇਸ ‘ਪਾਪ-ਪੁੰਨ’ ਦੇ ਹਊਏ/ਡਰ ਬਾਰੇ ਲੋਕਾਈ ਨੂੰ ਜਾਗਰਤ ਕਰਨ ਕਰਾਉਣ ਦੀ ਲਹਿਰ ਖੜੀ ਕੀਤੀ।

. . ਲਫ਼ਜ ‘ਪਾਪ-ਪੁੰਨ’ ਦਾ ਜ਼ਿਕਰ ਭਗਤਾਂ ਦੀ ਬਾਣੀ ਵਿੱਚ ਵੀ ਕਾਫ਼ੀ ਹੈ।

*** ‘ਗੁਰਬਾਣੀ’ ਵਿੱਚ ਵੀ ਇਹਨਾਂ ਬਹੁ ਪ੍ਰਚੱਲਤ ਲਫ਼ਜਾਂ ‘ਪਾਪ, ਪਾਪੀ, ਅਪਰਾਧ, ਅਪਰਾਧੀ, ਪੁੰਨ, ਪੁੰਨੀ, ਮਨਮੁੱਖ, ਗੁਨਹਗਾਰ, ਦੀ ਵਰਤੋਂ ਆਮ ਕੀਤੀ ਗਈ ਹੈ। ਤਾਂ ਜੋ ਲੋਕਾਈ ਦੇ ਸਾਹਮਣੇ ਬ੍ਰਾਹਮਨ/ਬਿਪਰ/ ਪਾਂਡਾ/ਪੂਜਾਰੀ ਦੀਆਂ ਕਾਰਗੁਜ਼ਾਰੀਆਂ/ਚਾਲਾਕੀਆਂ ਅਤੇ ਬੇਈਮਾਨੀਆਂ ਦਾ ਭਾਡਾਂ ਤੋੜਿਆ ਜਾ ਸਕੇ। ਭੇਦ ਖੋਲਿਆ ਜਾ ਸਕੇ। ਇਹਨਾਂ ਦੀਆਂ ਕਰਤੂਤਾਂ ਨੂੰ ਸਮਾਜ ਵਿੱਚ ਨੰਗਿਆਂ ਕੀਤਾ ਜਾ ਸਕੇ।

( ( (ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆਂ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ॥)) ਮ1 662॥

. .’ਗੁਰਮੱਤ ਗਿਆਨ-ਵਿਚਾਰ’ ਦੇ ਅਨੁਸਾਰੀ ‘ਅਕਾਲ-ਪਰਖ’ ਅਤੇ ਉਸਦੇ ਬਣਾਏ ਕਾਇਦੇ-ਕਾਨੂਨ, ਵਿਧੀ-ਵਿਧਾਨ, ਨਿਯਮਾਂ, ਅਸੂਲਾਂ, ਸਿਧਾਂਤਾਂ ਦੀ ਜੋ ਮਨੁੱਖ ਉਲੰਘਨਾ ਕਰਦਾ ਹੈ:-

. . ਉਹ ਮਨਮੁੱਖ ਹੈ, ਮੂੜਮੱਤ, ਅਗਿਆਨੀ ਹੈ, ਪਾਪੀ ਹੈ, ਅਪਰਾਧੀ ਹੈ।

*** Forgetfulness of God is the greatest sin in Sikhism:

*** ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਰਿ ਗਏ ਜਿਤੜੇ ਮਾਇਆ ਭੋਗ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿੳਗ। ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗਿ ਬਿਨਸਹਿ ਸਭੈ ਸੋਚ॥ ਮ5॥ 133॥

***** ‘ਗੁਰਮੱਤ’ ਸਿੱਖੀ-ਸਿਧਾਂਤ ਦੇ ਅਨੁਸਾਰੀ ਕੋਈ ਵੀ ਮਨੁੱਖ ਅਗਰ ਸਤ-ਸੰਗਤ ਵਿੱਚ ਆਕੇ ਅਕਾਲ-ਪੁਰਖੀ ‘ਰੱਬੀ ਗੁਣਾਂ’ ਨੂੰ ਆਪਣੇ ਮਨੁੱਖਾ ਜੀਵਨ ਵਿੱਚ ਅਪਨਾਉਣਾ ਕਰਦਾ ਹੈ ਭਾਵ ਇਹਨਾਂ ਰੱਬੀ ਗੁਣਾਂ ਨੂੰ ਧਾਰਨ ਕਰਕੇ ਆਪਣਾ ਮਨੁੱਖਾ ਜੀਵਨ ਜਿੳੇੁਂਣਾ ਕਰਦਾ ਹੈ।

. .’ਸੱਚ’ ਨੂੰ ਆਪਣਾ ਜੀਵਨ ਆਧਾਰ ਬਣਾਉਂਦਾ ਹੈ।

. . ਝੂਠ, ਮੱਕਾਰੀ, ਬੇਈਮਾਨੀ, ਠੱਗੀਠੋਰੀ, ਲੜਾਈ-ਝਗੜੇ ਤੋਂ ਦੂਰ ਰਹਿੰਦਾ ਹੈ।

. . ਆਪਣੀ ਹੱਕ ਸੱਚ ਦੀ ਕਮਾਈ ਕਰਦਾ ਹੈ।

. . ਈਮਾਨਦਾਰੀ, ਅਤੇ ਸਮੇਂ ਦੀ ਪਾਬੰਦੀ ਦਾ ਖਿਆਲ ਰੱਖਦਾ ਹੈ।

. . ਆਪਣੇ ਮਾਤਾ ਪਿਤਾ, ਭੈਣ ਭਾਈਆਂ, ਰਿਸ਼ਤੇਦਾਰਾਂ, ਦੋਸਤਾਂ-ਮਿਤਰਾਂ, ਹੋਰ ਆਢੀਆਂ-ਗੁਆਢੀਆਂ ਨਾਲ ਵੀ ਪਿਆਰ ਸਤਿਕਾਰ ਨਾਲ ਵਰਤ ਵਰਤਾਉ ਕਰਦਾ ਹੈ।

. . ਨਸ਼ਿਆਂ ਤੋਂ ਦੂਰ ਰਹਿੰਦਾ ਹੈ।

. . ਆਪਣੇ ਬਣਦੇ ਫਰਜ਼ਾ, ਜ਼ਿੰਮੇਂਵਾਰੀਆਂ, ਕੰਮਾਂ ਨੂੰ ਸਮੇਂ ਸਿਰ ਕਰਦਾ ਹੈ।

**** ਐਸਾ ਮਨੁੱਖ ਹੀ ‘ਸਚਿਆਰ-ਸਿੱਖ’ ਹੈ, ਐਸਾ ਮਨੁੱਖ ਹੀ ‘ਗੁਰਮੁੱਖ’ ਹੈ, ਵਡਭਾਗੀ ਹੈ, ਪੁੰਨੀ ਹੈ, ਸਤਿਕਾਰਯੋਗ ਹੈ, ਸਤਿਕਾਰ ਦਾ ਪਾਤਰ ਹੈ, ਆਦਰ-ਮਾਣ ਸਤਿਕਾਰ ਪਾਉਣ ਦੇ ਕਾਬਿਲ ਹੈ।

*** ‘ਸਬਦ ਗੁਰੂ ਗਰੰਥ ਸਾਹਿਬ ਜੀ’ ਅੰਦਰ ਦਰਜ਼ ਬਾਣੀ ਨੂੰ ਆਪ ਪੜ੍ਹਨਾ ਕਰੋ ਜੀ।

. . ਆਪਣੇ ਮਨਾਂ ਵਿਚੋਂ ਇਹ ‘ਪਾਪ-ਪੁੰਨ’ ਵਾਲ ਹਊਆ/ਡਰ ਕੱਢ ਦੇਵੋ ਜੀ।

. . ਇਹ ਬਹੁਤ ਲੰਬੇ ਸਮੇਂ ਤੋਂ ਬ੍ਰਾਹਮਣ/ਬਿਪਰ/ਪਾਂਡੇ/ਪੂਜਾਰੀ ਦੀ ਖੇਡੀ ਚਾਲ ਸੀ।

. . ਪਰ ਹੁਣ ਅੱਜ ਕੱਲ ਸਾਡੇ ਸਿੱਖ ਸਮਾਜ ਵਿੱਚ ਸਨਾਤਨੀ ਮੱਤ ਦੇ ਅਨੁਸਾਰੀ ਚੱਲਦੇ ਟਕਸਾਲੀ, ਡੇਰੇਦਾਰ ਨਿਰਮਲੇ ਵਿਹਲੜ ਬਾਬੇ/ਸਾਧੜਿਆਂ ਨੇ ਇਹ ਡਰ/ਹਊਆ ਸਿੱਖ ਸਮਾਜ ਵਿੱਚ ਫੈਲਾ ਰੱਖਿਆ ਹੈ, ਪਾ ਰੱਖਿਆ ਹੈ। ਖੜਾ ਕਰ ਰੱਖਿਆ ਹੈ।

. . ਸਿੱਖ ਨੇ ਐਸੀਆਂ ਮੰਨਮੱਤਾ/ਮੂੜਮੱਤਾਂ ਵਾਲੇ ਕਰਮਕਾਂਡ/ਕਰਮ ਨਹੀਂ ਕਰਨੇ ਹਨ।

. . ਕੇਵਲ ਆਪਣੇ ਆਪ ਨੂੰ ‘ਗੁਰਮੱਤ’ ਸਿਧਾਂਤਾਂ, ਅਸੂਲ਼ਾਂ, ਨਿਯਮਾਂ, ਪੈਮਾਨਿਆਂ ਦੇ ਅਨੁਸਾਰੀ ਬਨਾਉਣਾ ਕਰਨਾ ਹੈ ਜੀ।

** ‘ਸਿੱਖੀ’ ਅਸੂਲ਼ਾਂ, ਸਿਧਾਂਤਾਂ, ਨਿਯਮਾਂ ਨੂੰ ਪੂਰੀ ਤਰਾਂ ਸਮਝ ਲਿਆ ਜਾਵੇ ਤਾਂ ਤੁਹਾਡਾ ਜੀਵਨ ਬਹੁਤ ਸਾਰੀਆਂ ਝੂਠੀਆਂ, ਪਾਖੰਡੀ, ਮਾਨਤਾਵਾਂ ਮੰਨਣ/ਮਨਾਉਣ, ਕਰਨ/ਕਰਾਉਣ ਤੋਂ ਬੱਚ ਜਾਵੇਗਾ ਜੀ।

. . ਇਹਨਾਂ ਪਾਖੰਡੀ ਕਰਮਾਂ, ਅੰਧ-ਵਿਸ਼ਵਾਸ਼ਾਂ, ਫੋਕੀਆਂ ਰਸਮੋਂ-ਰਵਾਜ਼ਾਂ, ਲੋਕ-ਲੱਜਿਆ ਵਿੱਚ ਕੁੱਝ ਨਹੀਂ ਰੱਖਿਆ। ਇਹ ਸੱਭ ਕੁੱਝ ਮਨੁੱਖ ਨੂੰ ਵਿਖਾਵੇ ਦਾ ਧਰਮੀ ਬਣਾਉਦੇ ਹਨ।

. . ਇਹ ਸਿਰਫ ਤੁਹਾਡੇ ਮਨ ਦਾ ਭਰਮ ਹੈ, ਧੋਖਾ ਹੈ, ਛਲਾਵਾ ਹੈ, ਕਿ ਲੋਕ ਕੀ ਕਹਿਣਗੇ?

. . ਲੋਕ ਦੋ ਧਾਰੀ ਤਲਵਾਰ ਹਨ। ਤੁਹਾਡੇ ਮੂੰਹ ਦੇ ਸਾਹਮਣੇ ਕੁੱਝ ਹੋਰ ਹਨ। ਤੁਹਾਡੇ ਮੂੰਹ ਮੋੜਨ (ਪਿੱਠ ਪਿਛੇ) ਦੇ ਨਾਲ ਹੀ ਤੁਹਾਡੀ ਬਦਖੋਈ ਸੁਰੂ ਹੋ ਜਾਂਦੀ ਹੈ।

. . ਇਸ ਲਈ ਲੋਕ-ਲੱਜਿਆ ਦਾ ਡਰ/ਹਊਆ ਦਿਮਾਗ਼ ਵਿਚੋਂ ਕੱਢ ਦੇਵੋ ਜੀ। ਬਹੁਤ ਸੌਖੇ ਹੋ ਜਾਵੋਗੇ।

. . ਆਪਣੇ ਆਪ ਵਿਚ, ਆਪਣੇ ਮਨ ਵਿਚ, ਆਪਣੇ ਆਪ ਨੂੰ ਖ਼ੁਸ਼ ਰੱਖਣਾ ਸਿੱਖੋ ਜੀ। ਇਹ ਕਲਾ ਤੁਹਾਡੇ ਅੰਦਰ ਹੈ। ਅੰਤਰਮੁਖੀ ਹੋ ਕੇ ਆਪਣੇ ਅੰਦਰੋਂ ਬਾਹਰ ਲਿਆਉ ਜੀ।

. .’ਗੁਰਬਾਣੀ’ ਇਹ ਸਾਰੀਆਂ ਕਲਾਵਾਂ ਸਿਖਾਉਂਦੀ ਹੈ। ਬੱਸ ਧਿਆਨ ਨਾਲ ‘ਗੁਰਬਾਣੀ’ ਨੂੰ ਪੜ੍ਹਨ, ਸੁਨਣ, ਮੰਨਣ, ਸਮਝਣ ਦੀ ਲੋੜ ਹੈ ਜੀ।

*** ਅੰਤ ਵਿੱਚ ਫਿਰ ਇੱਕ ਵਾਰ ਬੇਨਤੀ ਹੈ ਕਿ ‘ਪਾਪ-ਪੁੰਨ’ ਵਾਲੇ ਡਰ/ਹਊਆ ਨੂੰ ਪਰ੍ਹਾਂ ਕਰਕੇ. ਦੂਰ ਕਰਕੇ ਆਪ ‘ਗੁਰਬਾਣੀ’ ਪਾਠ ਕਰਨਾ ਕਰੋ ਜੀ।

. . ਸਿੱਖ-ਗੁਰਸਿੱਖ ਭੈਣ ਭਾਈ ਲਈ ਕੋਈ ਪਾਪ-ਪੁੰਨ, ਵਹਿਮ ਭਰਮ ਪਾਖੰਡ ਨਹੀਂ ਹੈ ਜੀ।

. . ਸਨਾਤਨੀ ਮੱਤ ਦੇ ਅਨੁਸਾਰੀ ਚੱਲਦੇ ਟਕਸਾਲੀਆਂ, ਡੇਰੇਦਾਰਾਂ ਨਿਰਮਲੇ ਵਿਹਲੜ ਬਾਬੇ/ਸਾਧੜਿਆਂ ਦੀਆਂ ਝੂਠੀਆਂ ਬ੍ਰਾਹਮਣੀ ਮਨਾਉਤਾਂ ਨੂੰ ਨਾ ਮੰਨਣਾ ਕਰੋ ਜੀ।

. .’ਗੁਰਬਾਣੀ’ ਮੰਤਰ ਉਚਾਰਨ ਵਾਂਗ ਨਹੀਂ ਪੜ੍ਹਨੀ। ਸਮਝਣ ਲਈ ਪੜ੍ਹਨੀ ਹੈ। ਚਾਹੇ ਇੱਕ ਸਬਦ ਹੀ ਪੜ੍ਹੋ।

. . ਪਾਠ ਕਰਨ ਦਾ ਮਤਲਭ ਕੇਵਲ ਪੜ੍ਹਨਾ ਨਹੀਂ ਹੈ ਜੀ, ਬਲਕਿ ‘ਗੁਰਬਾਣੀ’ ਨੂੰ ਸਮਝਣਾ ਹੈ। ਗਿਆਨ ਲੈਣਾ ਹੈ, ਆਪਣੇ ਆਪ ਦੀ ਪੜਚੋਲ ਕਰਨੀ ਹੈ। ਆਪਣਾ ਜੀਵਨ ਉਸ ਉਪਦੇਸ਼, ਗਿਆਨ-ਵਿਚਾਰ ਦੇ ਅਨੁਸਾਰੀ ਬਨਾਉਣਾ ਹੈ।

. . ਅਸੀਂ ਮਨੁੱਖਾ ਨੇ ‘ਗਿਆਨ’ ਆਪਣੇ ਗਿਆਨ ਇੰਦਰਿਆਂ ਦੀ ਸੁਵਰਤੋਂ ਕਰ ਕੇ ਲੈਣਾ ਹੈ ਜੀ।

*** ਸਗਲ ਪੁਰਖ ਮਹਿ ਪੁਰਖੁ ਪ੍ਰਧਾਨ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ॥

. . ਆਪਸ ਕਉ ਜੋ ਜਾਨੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥

. . ਜਾ ਕਾ ਮਨੁ ਹੋਇ ਸਗਲ ਕੀ ਰੀਨਾ॥ ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ॥

. . ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੇ ਸਗਲ ਸ੍ਰਿਸਟਿ ਸਾਜਨਾ॥

. . ਸੂਖ ਦੂਖ ਜਨ ਸਮ ਦ੍ਰਿਸਟੇਤਾ॥ ਨਾਨਕ ਪਾਪ ਪੁੰਨ ਨਹੀ ਲੇਪਾ॥ ਮ5॥ 266॥

ਕਿਸੇ ਭੁੱਲ ਲਈ ਖ਼ਿਮਾ ਕਰਨਾ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)

06 ਜੁਲਾਈ 2018
.