.

ਅਣਗੌਲੇ ਸਿੱਖ ਕਬੀਲੇ
ਡਾ ਦਲਵਿੰਦਰ ਸਿੰਘ ਗ੍ਰੇਵਾਲ


ਗੁਰੂ ਨਾਨਕ ਦੇਵ ਜੀ ਨੇ ਸਿਖੀ ਦਾ ਜੋ ਬੂਟਾ ਲਾਇਆ ਤੇ ਵਿਸਵ ਦੀ ਯਾਤਰਾ ਕਰਕੇ ਫੈਲਾਇਆ ਤੇ ਜਿਸ ਨੂੰ ਅੰਮ੍ਰਿਤ ਛਕਾਕੇ ਦਸ਼ਮੇਸ਼ ਜੀ ਨੇ ਸਿੰਘ ਬਣਾਇਆ ਉਹ ਵਧਦਾ ਵਧਦਾ ਸਾਰੇ ਵਿਸ਼ਵ ਵਿਚ ਜੜ੍ਹਾਂ ਫੜ ਗਿਆ ਹੈ।ਇਕ ਸਰਵੇਖਣ ਅਨੁਸਾਰ ਸਿੱਖਾਂ ਦੀ ਗਿਣਤੀ ਸਵਾ ਚੌਦਾਂ ਕ੍ਰੋੜ ਤੋ ਉਪਰ ਹੈ ਤੇ ਦੁਨੀਆਂ ਵਿੱਚ ਸਿੱਖਾਂ ਦੇ ਪ੍ਰਮੁਖ ਗੜ੍ਹ ਹੇਠ ਲਿਖੇ ਅਨੁਸਾਰ ਹਨੑ

ਨੰ ---ਗ੍ਰੁੱਪ---------ਇਲਾਕਾ------------------- ----ਗਿਣਤੀ
1 ਸਥਾਨਿਕ --ਪੰਜਾਬ, ਕਸਮੀਰ, ਹਰਿਆਣਾ, ਦਿੱਲੀ ਤੇ ਗਿਰਦ ਇਲਾਕੇ -2 ਕ੍ਰੋੜ
2 ਸਿਕਲੀਗਰ-- ਮਹਾਂਰਾਸਟਰ, ਆਂਧਰਾ, ਕਰਨਾਟਕ, ਮੱਧੑਪ੍ਰਦੇਸ਼, ਪੰਜਾਬ,
ਹਰਿਆਣਾ, ਗੁਜਰਾਤ, ਰਾਜਿਸਥਾਨ ਆਦਿ ------------------4 ਕ੍ਰੋੜ
3 ਵਣਜਾਰੇ --ਮਹਾਂਰਾਸਟਰ, ਮੱਧ ਪ੍ਰਦੇਸ਼, ਪੰਜਾਬ, ਉਤਰ ਪ੍ਰਦੇਸ਼ ਆਦਿ -5 ਕ੍ਰੋੜ
4 ਸਤਿਨਾਮੀਏ- ਛਤੀਸਗੜ੍ਹ, ਝਾੜਖੰਡ, ਬੰਗਾਲ, ਮੱਧ ਪ੍ਰਦੇਸ ਆਦਿ- 1 ਕ੍ਰੋੜ
5 ਜੌਹਰੀ --ਮਹਾਂਰਾਸਟਰ ਆਦਿ ---------------------20 ਹਜਾਰ
6 ਆਸਾਮੀ --ਆਸਾਮ ਦੇ ਵੀਹ ਪਿੰਡ ----------------20 ਹਜਾਰ
7 ਬਿਹਾਰੀ --ਕਿਸ਼ਨ ਗੰਜ ਤੇ ਪਟਨਾ ਬਿਹਾਰ ਆਦਿ ---------20 ਹਜਾਰ
8 ਥਾਰੂ --ਬਿਜਨੌਰ ਉਤਰ ਪ੍ਰਦੇਸ਼ -----------------20 ਹਜਾਰ
9 ਲਾਮੇ --ਕਰਮਾਪਾ ਤੇ ਨਈਜ਼ਗਮਾਪਾ ਕਬੀਲਿਆਂ ਦੇ ਤਿੱਬਤੀ ਮੂਲ ਦੇ ਨਿਵਾਸੀ -1 ਲੱਖ
10 ਸਿੰਧੀ -ਮਹਾਰਾਸ਼ਟਰ, ਗੁਜਰਾਤ, ਰਾਜਿਸਥਾਨ ਆਦਿ ----2 ਲੱਖ
11 ਵਿਦੇਸੀ -ਕੈਨੇਡਾ, ਇੰਗਲੈਜ਼ਡ, ਅਮਰੀਕਾ, ਆਸਟ੍ਰੇਲੀਆ, ਥਾਈਲੈਜ਼ਡ,
ਮਲੇਸ਼ੀਆ ਤੇ ਅਫਰੀਕਾ -------------------------15 ਲੱਖ
12 ਹੋਰ ਸਿੱਖ- ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ ਤੇ ਹੋਰ ਧਾਰਾਵਾਂ ਨਾਲ ਸਬੰਧਿਤ -10 ਲੱਖ
ਕੁੱਲ 14 ਕ੍ਰੋੜ 25 ਲੱਖ

ਉਪਰੋਕਤ ਆਂਕੜਿਆਂ ਤੇ ਨਜਰ ਮਾਰਿਆਂ ਪੰਜਾਬੋ ਬਾਹਰ ਜੋ ਗੁ੍ਰੁਪ ਜਾਂ ਕਬੀਲੇ ਹਨ ਉਨ੍ਹਾ ਵਿਚ ਵਣਜਾਰੇ, ਸਿਕਲੀਗਰ ਤੇ ਸਤਿਨਾਮੀਏ ਪ੍ਰਮੁਖ ਹਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਆਜਾਦੀ ਤੇ ਬਰਾਬਰੀ ਦੇ ਸੰਦੇਸੇ ਨੂੰ ਮੁੱਖ ਰਖਦਿਆਂ ਸਮੇਜ਼ ਦੇ ਹਾਕਮਾਂ ਨਾਲ ਆਢਾ ਲਾਇਆ ਤੇ ਜਿਸ ਦਾ ਖਮਿਆਜਾ ਇਹ ਹਾਲੇ ਤਕ ਭੁਗਤ ਰਹੇ ਹਨ । ਥਾਂ ਥਾਂ ਦੀਆਂ ਠੋਕਰਾਂ ਖਾਂਦੇ ਖਾਂਦੇ, ਬੁਰੇ ਹਾਲਾਤਾਂ ਨਾਲ ਜੂਝਦਿਆਂ ਜਿਸਤਰ੍ਹਾਂ ਇਨ੍ਹਾਂ ਨੇ ਸਿੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ ।ਇਸ ਲਈ ਉਨ੍ਹਾਂ ਦੇ ਪਿਛੋਕੜ ਤੇ ਇਕ ਝਾਤ ਪਾਉਣੀ ਕੁਥਾਂ ਨਹੀ ਹੋਵੇਗੀ ।

ਜ਼ੇ ਸਿਕਲੀਗਰ ਤੇ ਵਣਜਾਰਿਆਂ ਦੀ ਜੜ੍ਹ ਦੇਖੀਏ ਤਾਂ ਸ਼ਜਰਾ ਜੁੜਦਾ ਹੈ ੑ ਧਜ ੑ- ਕੋਧਜ ੑ- ਕਰਨੑ -ਕੈਸਬ
ਜਿਸ ਦੀਆਂ ਅਗੇ ਦੋ ਮੂਹੀਆਂ ਸਨ ਚਾਡਾ ਤੇ ਥਿਡਾ । ਚਾਡਾ ਮੂੰਹੀ ਵਿਚੋ ਹਨ ਨਥਾਡ (ਨਾਥ), ਜੁਗਾਡ (ਜੋਗੀ) ਤੇ ਖਿਮਾਦ (ਸਿਕਲੀਗਰ) ਤੇ ਥਿੱਡਾ ਮੂੰਹੀ ਵਿਚੋ ਹਨੑ ਮੋਤਾ (ਲੁਬਾਣੇ) ਤੇ ਮੋਲਾ (ਵਣਜਾਰੇ) । ਇਹ ਸਾਰੇ ਮਾਰਵਾੜੀ ਕਬੀਲੇ ਅਪਣੇ ਆਪ ਨੂੰ ਰਾਠੌਰ, ਪਰਮਾਰ ਤੇ ਚੌਹਾਨ ਗੋਤਾ ਨਾਲ ਜੋੜਦੇ ਹਨ।ਇਨ੍ਹਾਂ ਦੋਨਾਂ ਕਬੀਲਿਆਂ ਦੇ ਯੋਧਿਆਂ ਨੇ ਸਿੱਖ ਸੰਘਰਸ਼ ਵਿਚ ਅਹਿਮ ਹਿਸਾ ਪਾਇਆ ਤੇ ਸਹਾਦਤਾਂ ਦੀਆਂ ਲੜੀਆਂ ਬਣਾ ਦਿਤੀਆਂ।

ਵਣਜਾਰੇ
ਜੇ ਸਿੱਖਾਂ ਵਿਚ ਗਿਣਤੀ ਵਜੋ ਲਿਆ ਜਾਵੇ ਤਾ ਵਣਜਾਰਾ ਕਬੀਲਾ ਸਭ ਤੋ ਪ੍ਰਮੁਖ ਹੈ ਜੋ ਸਮੁਚੇ ਦੱਖਣੀ ਭਾਰਤ ਵਿਚ ਸਭ ਤੋ ਵੱਧ ਫੈਲਿਆ ਹੋਇਆ ਹੈ। ਵਣਜਾਰੇ ਉਨ੍ਹਾਂ ਸਿੱਖਾਂ ਵਿਚੋ ਹਨ ਜਿਨ੍ਹਾਂ ਨੇ ਸਿੱਖੀ ਦੀ ਜੜ੍ਹ ਲਾਉਣ ਲਈ ਅਪਣੇ ਪੂਰੇ ਦੇ ਪੂਰੇ ਪਰਿਵਾਰਾਂ ਦੇ ਖੂਨ ਨਾਲ ਸਿੱਖੀ ਦੇ ਬੂਟੇ ਨੂੰ ਸਿੰਜਿਆ।ਬਹਾਦੁਰ ਏਨੇ ਕਿ ਬਚਿਤਰ ਸਿੰਘ ਵਰਗੇ ਹਾਥੀਆਂ ਦੇ ਮੂੰਹ ਮੋੜ ਦਿੰਦੇ।ਗਿਆਨੀ ਏਨੇ ਕਿ ਭਾਈ ਗੁਰਦਾਸ ਤੋ ਪਿਛੋ ਜੇ ਗੁਰਬਾਣੀ ਦੀ ਵਿਆਖਿਆ ਕਿਸੇ ਕੀਤੀ ਤਾਂ ਇਨ੍ਹਾਂ ਵਿਚੋ ਹੀ ਸਨ ਵਣਜਾਰੇ ਸਿੱਖ ਭਾਈ ਮਨੀ ਸਿੰਘ ਜਿਨ੍ਹਾਂ ਦਾ ਸਿਦਕ ਏਨਾ ਕਿ ਬੰਦ ਬੰਦ ਤਾਂ ਕਟਵਾ ਲਿਆ ਪਰ ਸਿੱਖੀ ਨਾਜ਼ ਛੱਡੀ।ਗੁਰੂ ਨੂੰ ਲਭਣ ਲਈ ਜੇ ਮੱਖਣ ਸ਼ਾਹ ਵਰਗਿਆਂ ਮੋਹਰਾਂ ਵਾਰ ਦਿਤੀਆਂ ਤਾਂ ਗੁਰੂ ਦੇ ਧੜ ਦਾ ਸਸਕਾਰ ਕਰਨ ਲਈ ਲਖੀ ਸ਼ਾਹ ਵਣਜਾਰੇ ਵਰਗਿਆਂ ਅਪਣੇ ਘਰ ਨੂੰ ਹੀ ਅੱਗ ਲਾ ਦਿਤੀ। ਗੁਰੂ ਘਰ ਦੀ ਦੀਵਾਨਗੀ ਵੀ ਅਜਿਹੀ ਨਿਭਾਈ ਕਿ ਆਪਣਿਆਂ ਨੂੰ ਭੱੁਲਕੇ ਗੁਰੂ ਘਰ ਦੇ ਦਿਵਾਨੇ ਹੋ ਰਹੇ, ਸਾਰਾ ਪਰਿਵਾਰ ਗੁਰੂ ਘਰ ਤੇ ਵਾਰ ਦਿਤਾ।

ਇਤਿਹਾਸ ਅਨੁਸਾਰ ਭਾਈ ਮਨਸੁਖ ਪਹਿਲਾ ਵਣਜਾਰਾ ਸਿੱਖ ਹੈ ਜੋ ਗੁਰੂ ਘਰ ਨਾਲ ਜੁੜਿਆ ਹੀ ਨਹੀ ਸਗੋ ਸ੍ਰੀ ਲੰਕਾ ਦੇ ਰਾਜਾ ਸਿ਼ਭਨਾਭ ਵਰਗਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਨੁਯਾਈ ਬਣਾਕੇ ਸਿੱਖੀ ਨੂੰ ਭਾਰਤ ਦੀਆਂ ਹਦਾਂ ਤੋ ਬਾਹਰ ਫੈਲਾਣ ਵਿਚ ਮਦਦ ਕੀਤੀ।ਛੇਵੇ ਗੁਰੂ ਦਾ ਇਕ ਹੋਰ ਸਿਖ ਸੀ ਗੜ੍ਹ ਗਵਾਲੀਅਰ ਕਾ ਦਾਰੋਗਾ ਹਰਿਦਾਸ ਬਨਜਾਰਾ।ਇਸ ਦੇ ਕੋਲ ਬਾਬਾ ਬੁਢਾ, ਭਾਈ. ਗੁਰਦਾਸ, ਭਾਈ. ਬਲੂ, ਭਾਈ ਪਰਾਣਾ, ਭਾਈ ਕੀਰਤੀਆ ਆਦਿ ਸਿੱਖ ਪੰਜਾਬ ਤੋ ਆਉਦੇ ਰਹਿੰਦੇ ਸਨ।।ਗੁਰੂ ਹਰਿਗੋਬਿੰਦ ਜੀ ਨੂੰ ਰਾਜ ਦਰਬਾਰ ਦੀ ਸਾਰੀ ਖਬਰ ਤਾਂ ਦਿੰਦਾ ਹੀ ਪੂਰੀ ਸੁਖ ਸੁਵਿਧਾ ਵੀ ਦਿੰਦਾ।

ਜਦ ਗੁਰੂ ਜੀ ਤੋ ਗਵਾਲੀਅਰ ਦੀ ਰਿਹਾਈ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਹਰਿਦਾਸ ਦੇ ਮਹੱਤਵ ਪੂਰਨ ਰੋਲ ਦਾ ਇਸ ਤਰਾਂ ਜਿਕਰ ਕੀਤਾ, *ਏਕ ਦਿਵਸ ਹਰਿਦਾਸ ਦਰੋਗਾ ਹਮਾਰੇ ਪਾਸ ਆਇਆੑ ਬੋਲਾ ਜੀ ਸੱਚੇ ਪਾਤਸਾਹ ਜਹਾਂਗੀਰ ਬਾਦਸਾਹ ਜਬ ਰਾਤ ਕੇ ਸਮੇ ਮਹਿਲੋ ਮੇ ਸੋਤਾ ਹੈ, ਉਸੇ ਡਰਾਵਨੀਆਂ ਸੂਰਤਾਂ ਆਦਿ ਦਿਖਾਈ ਦੇਤੀ ਹੈ। ਇਸੇ ਸੁਤੇ ਪਏ ਕੇ ਅਗੰਮੀ ਆਵਾਜ ਆਤੀ ਹੈ ਕਿ ਜਿਸ ਹਿੰਦ ਕੇ ਪੀਰ ਕੋ ਗੜ੍ਹ ਗਵਾਲੀਅਰ ਮੇ ਬੰਦੀਵਾਨ ਬਨਾ ਰਖਾ ਹੈ ਉਸੇ ਛੋੜ ਦੇ। (ਗੁਰੂ ਕੀਆਂ ਸਾਖੀਆਂ, ਪੰਨਾ 34) ਵਜੀਰ ਖਾਨ ਨੇ ਕੈਦੀ ਰਿਹਾ ਕਰਨੇ ਕਾ ਪਰਵਾਨਾ ਦਰੋਗਾ ਕੋ ਜਾਇ ਦੀਆ। ਪਰਵਾਨਾ ਵਾਚ ਛੋਟੀਆਂ ਕੈਦਾਂ ਵਾਲੇ ਸਾਰੇ ਰਿਹਾ ਕਰ ਦੀਏ ਗਏ। ਲੰਬੀ ਕੈਦ ਵਾਲੇ 101 ਕੈਦੀ ਰਹਿ ਗਏ।ਦਰੋਗਾ ਸੇ ਹਮ ਨੇ ਪੂਛਾ ਕਿ ਬਾਦਸਾਹ ਨੇ ਇਨ ਕੇ ਬਾਰੇ ਮੇ ਕਿਆ ਲਿਖਾ ਹੈ ਦਰੋਗਾ ਹਾਥ ਬਾਂਧ ਕਰ ਬੋਲਾ ੑ ਜੀ ਸੱਚੇ ਪਾਤਸਾਹ ਤੇਰੀਆਂ ਤੂ ਜਾਣੇ। ਸਾਹੀ ਪਰਵਾਨੇ ਮੇ ਲਿਖਾ ਕਿ ਜੋ ਵਡੀਆਂ ਕੈਦਾਂ ਵਾਲੇ ਕੈਦੀ ਹੈ ੑ ਉਹ ਆਪ ਕਾ ਜਾਮਾ ਪਕੜ ਜਿਤਨੇ ਬਾਹਰ ਆਇ ਜਾਏ ਉਨੇ ਛੋਰ ਦੀਆ ਜਾਏ। ਭਾਈ ਨਾਨੂੰ ਅਸੀ ਹਰਿ ਦਾਸ ਤੇ ਕਹਾ, ਹਮ ਬਾਦਸਾਹੀ ਲਿਖਾ ਸੁਨ ਲੀਆ ਹੈੑ ਅਸੀ ਗੜ੍ਹ ਕਾ ਤਿਆਗ ਫਜ਼ਰੇ ਕਰਾਂਗੇ।ਦਰੋਗਾ ਗੁਰੂ ਕਾ ਸਿਖ ਥਾ, ਅਸਾਂ ਉਸੇ ਕਹਿ ਕੇ ਏਕ ਸੈ ਕਲੀਆਂ ਵਾਲਾ ਚੋਗਾ ਬਨਵਾਇ ਲੀਆ । ਭੋਰ ਹੋਤੇ ਸਬੋ ਰਾਜਯੋ ਕੋ ਏਕ ਚੋਗੇ ਕੀ ਕਲੀ ਫੜਾਇ ਸਭ ਕੀ ਬੰਦ ਖਲਾਸੀ ਕਰਾਇ ਦਈ।।* (ਗੁਰੂ ਕੀਆਂ ਸਾਖੀਆਂ, ਪੰਨਾ 35-ੑ36)

ਮੱਖਣ ਸਾਹ ਛੇਵੇ ਗੁਰੂ ਤੋ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ। ਭੱਟ ਵਹੀਆਂ ਇਸ ਦੀ ਸਾਹਦੀ ਭਰਦੀਆਂ ਹਨ ੑ ਭਾਈ ਮੱਖਣ ਸਾਹ ਜੋ ਗੁਰੂ ਕਾ ਸਿੱਖ ਥਾ, ਇਸ ਕਾ ਟਾਂਡਾ ਕਸ਼ਮੀਰ ਦੇਸ਼ ਮੇ ਜਾਇ ਰਹਾ ਥਾ। ਸਤਿਗੁਰੂ ਜੀ ਏਸ ਕੇ ਟਾਂਡੇ ਮੇ ਸਾਮਿਲ ਹੋਇ ਸ੍ਰੀ ਨਗਰ ਜਾਇ ਪ੍ਰਵੇਸ਼ ਕੀਆ।ਭਾਈ ਦਾਸਾ, ਭਾਈ ਅੜੂ ਰਾਮ ਆਦਿ ਸਿਖਾਂ ਕੇ ਗੈਲ ਸ੍ਰੀਨਗਰ ਸੇ ਚਲਕੇ ਮਟਨ ਮਾਰਤੰਡ ਤੀਰਥਾਂ ਕੀ ਯਾਤਰਾ ਕਰਕੇੑ ਭਾਈ ਮਖਨ ਸਾਹ ਕੀ ਨਗਰੀ ਮੋਟੇ ਟਾਂਡੇ ਮੇ ਜਾਇ ਬਿਰਾਜੇ।ਭਾਵੀ ਵਸ ਭਾਈ ਮਖਨ ਸਾਹ ਕਾ ਪਿਤਾ ੑਭਾਈ ਦਾਸਾ ਮੋਟੇ ਟਾਂਡਾ ਮੇ ਗੁਰਪੁਰੀ ਸਿਧਾਰ ਗਿਆ।

ਸਤਵੇ ਗੁਰੂ ਜੀ ਇਸ ਪਾਸ ਜਾਕੇ ਕਸ਼ਮੀਰ ਰਹੇ ਜਿਸ ਦਾ ਰਿਕਾਰਡ ਗੁਰੂ ਕੀਆਂ ਸਾਖੀਆਂ ਤੇ ਭੱਟ ਵਹੀ ਵਿਚ ਇਸਤਰਾਂ ਹੈੑ *ਗੁਰੂ ਹਰਿ ਰਾਇ ਜੀ ਮਹਿਲ ਸਤਮਾਂ ਬੇਟਾ ਬਾਬਾ ਗੁਰਦਿਤਾ ਜੀ ਕਾ।। ਸੰਮਤ ਸਤਰਾਂ ਸੈ ਸਤਾਰਾਂ ਕ੍ਰਿਸ਼ਨਾ ਪਖੇ ਜੇਠ ਮਾਸ ਕੀ ਪੰਚਮੀ ਕੇ ਦਿਹੁੰ ਸ੍ਰੀ ਨਗਰ ਆਏ ਕਸ਼ਮੀਰ ਦੇਸ ਮੇ, ਗੈਲੇ ਮਖਨ ਸਾਹ ਆਇਆ ਬੇਟਾ ਦਾਸੇ ਕਾ, ਪੋਤਾ ਬਿੱਨੇ ਕਾ, ਨਾਤੇ ਬਹੋੜੂ ਕੇ ਬੰਸ ਸਉਨ ਕੀ ਪੇਲੀਆ ਗੋਤਰ ਬਨਜਾਰਾ।* (ਗੁਰੂ ਕੀਆਂ ਸਾਖੀਆਂ, ਪੰਨਾ 40) ਮੱਖਣ ਸਾਹ ਕੇ ਟਾਂਡੇ ਮੇ ਚਾਰ ਮਾਸ ਕਸ਼ਮੀਰ ਦੇਸ ਰਹੇ। (ਭੱਟ ਵਹੀ ਤਲਉਡਾ ਪ੍ਰਗਣਾ ਜੀਦ)।

ਮਖਨ ਸਾਹ ਬਨਜਾਰਾ ਦਾ ਗੁਰੂ ਤੇਗ ਬਹਾਦੁਰ ਜੀ ਨੂੰ ਗੁਰੂ ਘੋਸਿਤ ਕਰਨ ਬਾਰੇ ਸਾਖੀਆਂ ਵਿਚ ਇਸ ਤਰ੍ਹਾਂ ਦਰਜ ਹੈੑ
*ਸੰਮਤ ਸਤਰਾਂ ਸੋ ਇਕੀਸ ਕੋ ਦੀਵਾਲੀ ਕਾ ਪੁਰਬ ਹੋਆ, ਦੂਰ ਨੇੜੇ ਸੇ ਸਿੱਖ ਸੰਗਤਾਂ ਹੁੰਮ ਹੁਮਾਇ ਗੁਰੂ ਕੇ ਦਰਸਨ ਪਾਨੇ ਆਈਆਂ।ਬਕਾਲਾ ਗਾਓ ਮੇ ਬੜਾ ਕੋਤੂਹਲ ਹੂਆ।। ਮਖਨ ਸਾਹ ਬਨਜਾਰਾ ਸੰਗਤ ਸਾਥ ਲੈਕੇ ਗੁਰੂ ਜੀ ਕਾ ਦਰਸਨ ਪਾਨੇ ਆਇਆ। ਇਸ ਕਾ ਬੇੜਾ ਦਰਿਆਇ ਬੀਚ ਤ੍ਰੇਮੂ ਕੇ ਪਤਨ ਮੇਜ਼ ਭੰਵਰ ਬੀਚ ਫਸਾ ਥਾ। ਇਸੇ ਇੱਕ ਸੌ ਮੋਹਰ ਦੇਨੀ ਮਾਨੀ ਅਤੇ ਇਹ ਮੁਹਰੇ ਲੈਕੇ ਬਕਾਲਾ ਨਗਰੀ ਆਇਆ। ਪ੍ਰਿਥਮੇ ਸ੍ਰੀ ਧੀਰ ਮਲ ਜੀ ਕਾ ਘਰ ਥਾ, ਮਸੰਦ ਬਨਜਾਰੇ ਕੇ ਇਸ ਕੇ ਗ੍ਰਿਹ ਮੇ ਲੇ ਆਇ। ਮੱਖਨ ਸਾਹ ਨੇ ਪਾਂਚ ਮੁਹਰੇ ਭੇਟਾ ਕੀ ਇਸਤਰੀ ਸੇਲਜਈ ਤੇ ਤਿਨਾ ਬੇfਟਆਂ ਦੋ ਦੋ ਮੋਹਰਾਂ ਭੇਟ ਕੀ। ਸ੍ਰੀ ਧੀਰ ਮਲ ਨੇ ਇਨਹੇ ਸਿਰੋਪਾ ਦੇਕਰ ਵਿਦਾ ਕੀਆ।ਮਖਨ ਸਾਹ ਯਹਾਂ ਸੇ ਗੁਰੂ ਤੇਗ ਬਹਾਦਰ ਜੀ ਕੇ ਦਰਬਾਰ ਮੇ ਆਇਆ।ਪਾਂਚ ਮੁਹਰੇਜ਼ ਪੇਜ਼ਟ ਕੀ। ਗੁਰੂ ਜੀ ਮੁਸਕਰਾਏ, ਬਨਜਾਰੇ ਸੇ ਅਪਨੀ ਮਨੌਤ ਮਾਂਗੀ।ਬਚਨ ਹੋਆ ਮਖਨ ਸਾਹ* ਤੇਰੀ ਇਸਤ੍ਰੀ ਸੂਹੇ ਰਾਂਗ ਕੀ ਥੈਲੀ ਮੇ ਜਿਸਕਾ ਡੋਰਾ ਹਰੇ ਰੰਗ ਕਾ ਹੈ ਮੋਹਰਾਂ ਪਾਇ ਕਰ ਲਾਈ ਹੈ। ਥੈਲੀ ਤੇਰੇ ਬੜੇ ਬੇਟੇ ਕੇ ਪਾਸ ਹੈ ਜੋ ਪੀਛੇ ਖਲਾ ਹੈ।* ਚੰਦੂ ਲਾਲ ਨੇ ਗੁਰੂ ਜੀ ਕਾ ਬਚਨ ਪਾਇ ਆਗੇ ਆਇ ਮਸਤਕ ਟੇਕ ਕੇ ਥੈਲੀ ਭੇਟ ਕੀ। ਮੱਖਨ ਸਾਹ ਬਾਹਰ ਆਇ ਪਲੂ ਫੇਰਿਆ, ਕਹਾ, * ਭੂਲੀਏ ਸੰਗਤੇ ਗੁਰੂ ਲਾਧੋ ਰੇ * ਤੀਨ ਬਾਰ ਐਸਾ ਬਚਨ ਕੀਆ। ਗੁਰੂ ਜੀ ਬਨਜਾਰੇ ਤੇ ਬਹੁਤ ਬਿਗਸੇ, ਇਸੇ ਸਿੱਖੀ ਦਾਨ ਦੀਆ।* ( ਗੁਰੂ ਕੀਆਂ ਸਾਖੀਆਂ ਪੰਨਾ 61ੑ62)

ਇਸੇ ਮਖਨ ਸਾਹ ਬਨਜਾਰੇ ਨੇ ਅਪਣਾ ਗੁਰੂ ਸਿਖੀ ਵਿਚ ਲਾਇਆ ਤੇ ਉਸਦਾ ਬੇਟਾ ਕੁਸਾਲ ਸਿੰਘ ਗੁਰੂ ਦੀਆਂ ਫੌਜਾਂ ਵਿਚ ਲੜਦਾ ਲੋਹਗੜ੍ਹ ਦੇ ਜੰਗ ਵਿਚ ਬਹਾਦੁਰੀ ਦਿਖਾਉਦਾ ਸਹੀਦ ਹੋਇਆ। ਇਸੇ ਤਰ੍ਹਾਂ ਦੀ ਗਾਥਾ ਹੈ ਲੱਖੀ ਸਾਹ ਵਣਜਾਰੇ ਦੀ ਜਿਸਨੇ ਗੁਰੂ ਤੇਗ ਬਹਾਦੁਰ ਜੀ ਦਾ ਧੜ ਨਖਾਸ ਚੌਕ ਤੋਜ਼ ਬੜੀ ਬਹਾਦੁਰ ਤੇ ਚੁਸਤੀ ਨਾਲ ਦੁਸ਼ਮਣ ਦੀਆਂ ਅਖਾਂ ਵਿਚ ਘਟਾ ਪਾਕੇ ਚੱਕ ਲਿਆਂਦਾ ਸਗੋ ਉਨ੍ਹਾਂ ਦਾ ਸਸਕਾਰ ਕਰਨ ਲਈ ਰਾਇਸੀਨਾ ਵਿਚਲਾ ਅਪਣਾ ਘਰ ਚਿਤਾ ਬਣਾ ਦਿਤਾ।

ਜਿਤਨੀਆਂ ਸਹੀਦੀਆਂ ਇਸ ਕਬੀਲੇ ਨੇ ਸਿਖੀ ਬਚਾਉਣ ਲਈ ਕੀਤੀਆਂ ਹੋਰ ਕਿਸੇ ਨੇ ਨਹੀ ਕੀਤੀਆਂ।ਹੇਠ ਲਿਖੇ ਆਂਕੜਿਆਂ ਤੇ ਇਕ ਝਾਤ ਮਾਰਿਆਂ ਜਾਹਿਰ ਹੋ ਜਾਏਗਾ ਕਿ ਇਨ੍ਹਾਂ ਨੇ ਗੁਰੂ ਸਾਹਿਬ ਦੇ ਹਰ ਯੁਧ ਵਿਚ ਭਾਗ ਲਿਆ ਤੇ ਸਹੀਦੀਆਂ ਪਾਈਆਂ
ਵਣਜਾਰੇ ਸਿਖਾਂ ਦੀਆਂ ਸਹੀਦੀ ਲੜੀਆਂ
ਨੰ ਨਾਮ ਪਿਤਾ ਸ਼ਹਾਦਤ ਥਾਂ ਸ਼ਹਾਦਤ ਮਿਤੀ ਸਮਾਂ ਭੱਟਵਹੀ
1 ਨਾਨੂ ਮੂਲਾ ਰੁਹੀਲਾ 3 ਕਤਕ1678 ਛੇਵੇ ਗੁਰੂ ਮੁਲਤਾਨੀ
2 ਸੁਖਾ ਮਾਂਡਨ ਮਰਾਝਕੇ 17ਪੋਹ1691 ਛੇਵੇ ਗੁਰੂ ਮੁਲਤਾਨੀ
3 ਬਲੂ ਮੂਲਾ ਅੰਮ੍ਰਿਤਸਰ 15-ੑ4-1634 ਛੇਵੇ ਗੁਰੂ ਮੁਲਤਾਨੀ
4 ਨਠੀਆ ਬਲੂ ਕਰਤਾਰਪੁਰ 31ਵਿਸਾਖ1692 ਛੇਵੇ ਗੁਰੂ ਮੁਲਤਾਨੀ
5 ਦਾਸਾ ਬਲੂ ਫਗਵਾੜਾ 1 ਜੇਠ 1692 ਛੇਵੇ ਗੁਰੂ ਤਲੌਡਾ
6 ਸੁਹੇਲਾ ਬਲੂ ਫਗਵਾੜਾ 1 ਜੇਠ 1692 ਛੇਵੇ ਗੁਰੂ ਤਲੌਡਾ
7 ਦਿਆਲ ਦਾਸ ਮਾਈ ਦਾਸ ਦਿਲੀ 11-ੑ11-ੑ1675 ਨੌਵੇ ਗੁਰੂ ਤਲੌਡਾ
8 ਹਠੀ ਚੰਦ ਮਾਈ ਦਾਸ ਭੰਗਾਣੀ 18-ੑ11-ੑ1688 ਦਸਵੇ ਗੁਰੂ ਮੁਲਤਾਨੀ
9 ਸੋਹਣ ਚੰਦ ਮਾਈ ਦਾਸ ਨਦੌਣ 20ੑ-3ੑ-1691 ਦਸਵੇ ਗੁਰੂ ਮੁਲਤਾਨੀ
10 ਲਹਿਣਾ ਸਿੰਘ ਮਾਈ ਦਾਸ ਗੁਲੇਰ 20-ੑ02ੑ-1696 ਦਸਵੇ ਗੁਰੂ ਭਾਦਸੋਜ਼
11 ਰਾਇ ਸਿੰਘ ਮਾਈ ਦਾਸ ਮੁਕਤਸਰ 30ੑ-12ੑ-1705 ਦਸਵੇ ਗੁਰੂ ਮੁਲਤਾਨੀ
12 ਮਾਨ ਸਿੰਘ ਮਾਈ ਦਾਸ ਚਿਤੌੜਗੜ੍ਹ 03-ੑ04ੑ-1708 ਦਸਵੇ ਗੁਰੂ ਸਾਖੀਆਂ
13 ਜੇਠਾ ਸਿੰਘ ਮਾਈ ਦਾਸ ਆਲੋਵਾਲ 11ੑ-10ੑ-1711 ਬੰਦਾਸਿੰਘ ਤਲੌਡਾ
14 ਰੂਪ ਸਿੰਘ ਮਾਈ ਦਾਸ ਆਲੋਵਾਲ 11-10ੑ-1711 ਬੰਦਾਸਿੰਘ ਤਲੌਡਾ
15 ਜੇਠਾ ਸਿੰਘ ਛਬੀਲਾ ਆਲੋਵਾਲ 9 ਕਤਕ1768 ਬੰਦਾਸਿੰਘ ਤਲੌਡਾ
16 ਮਨੀ ਸਿੰਘ ਮਾਈ ਦਾਸ ਲਹੌਰ 24ੑ-06ੑ-1734 ਮਨੀ ਸਿੰਘ ਮੁਲਤਾਨੀ
17 ਜਗਤ ਸਿੰਘ ਮਾਈ ਦਾਸ ਲਹੌਰ 24ੑ-06-ੑ1734 ਮਨੀ ਸਿੰਘ ਮੁਲਤਾਨੀ
18 ਕਲਿਆਣਸਿੰਘ ਦਿਆਲਦਾਸ ਤਾਰਾਗੜ੍ਹ 29 ਭਾਦੋ 1757 ਦਸਵੇ ਗੁਰੂ ਤੋਮਰ
19 ਭਗਵਾਨ ਸਿੰਘ ਮਨੀ ਸਿੰਘ ਫਤੇਗੜ੍ਹ 31 ਭਾਦੋ 1757 ਦਸਵੇ ਗੁਰੂ ਜਾਦੋਬੰਸੀ
20 ਨੰਦ ਸਿੰਘ ਨਠੀਆ ਫਤੇਗੜ੍ਹ 31 ਭਾਦੋ 1757 ਦਸਵੇ ਗੁਰੂ ਜਾਦੋਬੰਸੀ
21 ਬਾਘ ਸਿੰਘ ਰਾਇ ਸਿੰਘ ਅਗੰਮਗੜ 31 ਭਾਦੋ 1757 ਦਸਵੇ ਗੁਰੂ ਤਲੌਡਾ
22 ਘਰਬਾਰਾਸਿੰਘ ਨਾਨੂੰ ਅਗੰਮਗੜ 31 ਭਾਦੋਜ਼1757 ਦਸਵੇ ਗੁਰੂ ਤਲੌਡਾ
23 ਆਲਮ ਸਿੰਘ ਦਰੀਆ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਡਾ
24 ਸੁਖਾ ਸਿੰਘ ਰਾਇ ਸਿੰਘ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਡਾ
25 ਕੁਸ਼ਾਲਸਿੰਘ ਮਖਣਸਾਹ ਲੋਹਗੜ੍ਹ 1 ਅਸੂ 1757 ਦਸਵੇ ਗੁਰੂ ਤਲੌਜ਼ਡਾ
26 ਮਥਰਾ ਦਾਸ ਦਿਆਲਦਾਸ ਨਿਰਮੋਹਗੜ੍ਹ 7 ਕਤਕ1757 ਦਸਵੇ ਗੁਰੂ ਮੁਲਤਾਨੀ
27 ਸੂਰਤ ਸਿੰਘ ਕੇਵਲ ਨਿਰਮੋਹਗੜ੍ਹ 7 ਕਤਕ1757 ਦਸਵੇ ਗੁਰੂ ਮੁਲਤਾਨੀ
28 ਹਿੰਮਤ ਸਿੰਘ ਜੀਤਾ ਨਿਰਮੋਹਗੜ੍ਹ 12ਕਤਕ1757 ਦਸਵੇ ਗੁਰੂ ਤਲੌਡਾ
29 ਮੋਹਰਸਿੰਘ ਧੂਮਾ ਨਿਰਮੋਹਗੜ੍ਹ 12ਕਤਕ1757 ਦਸਵੇ ਗੁਰੂ ਤਲੌਡਾ
30 ਜਜ਼ੀਵਨ ਸਿੰਘ ਪ੍ਰੇਮਚੰਦ ਕਲਮੋਟ 19ਕਤਕ1757 ਦਸਵੇ ਗੁਰੂ ਤਲੌਡਾ
31 ਉਦੈ ਸਿੰਘ ਮਨੀ ਸਿੰਘ ਸਾਹੀਟਿਬੀ 06ੑ-12-ੑ1705 ਦਸਵੇ ਗੁਰੂ ਕਰਸਿੰਧੂ
32 ਅਨਿਕ ਸਿੰਘ ਮਨੀ ਸਿੰਘ ਚਮਕੌਰ 07-ੑ12-ੑ1705 ਦਸਵੇ ਗੁਰੂ ਸਾਖੀਆਂ
33 ਅਜਬ ਸਿੰਘ ਮਨੀ ਸਿੰਘ ਚਮਕੌਰ 07-ੑ12-ੑ1705 ਦਸਵੇ ਗੁਰੂ ਸਾਖੀਆਂ
34 ਅਜੈਬ ਸਿੰਘ ਮਨੀ ਸਿੰਘ ਚਮਕੌਰ 07-ੑ12-ੑ1705 ਦਸਵੇ ਗੁਰੂ ਸਾਖੀਆਂ
35 ਬਚਿਤ੍ਰ ਸਿੰਘ ਮਨੀ ਸਿੰਘ ਕੋਟਨਿਹੰਗ 08ੑ-12ੑ-1705 ਦਸਵੇ ਗੁਰੂ ਤਲੌਜ਼ਡਾ
36 ਚਿਤ੍ਰ ਸਿੰਘ ਮਨੀ ਸਿੰਘ ਲਹੌਰ 24-ੑ6-ੑ1734 ਮਨੀ ਸਿੰਘ ਮੁਲਤਾਨੀ
37 ਗੁਰਬਖਸ਼ਸਿੰਘ ਮਨੀ ਸਿੰਘ ਲਹੌਰ 24ੑ-6-ੑ1734 ਮਨੀ ਸਿੰਘ ਮੁਲਤਾਨੀ
38 ਕੇਸੋ ਸਿੰਘ ਚਿਤ੍ਰ ਸਿੰਘ ਬਿਲਾਸਪੁਰ 26-ੑ12ੑ-1711 ਬੰਦਾਸਿੰਘ ਸਾਖੀਆਂ
39 ਸੈਣਾ ਸਿੰਘ ਚਿਤ੍ਰ ਸਿੰਘ ਸਢੌਰਾ 22-ੑ6ੑੑ-1713 ਬੰਦਾਸਿੰਘ ਸਾਖੀਆਂ
40 ਸੰਗਰਾਮਸਿੰਘ ਬਚਿਤ੍ਰਸਿੰਘ ਚਪੜਚਿੜੀ 13-ੑ5ੑ-1710 ਬੰਦਾਸਿੰਘ ਸਾਖੀਆਂ
41 ਰਾਮ ਸਿੰਘ ਚਿਤ੍ਰ ਸਿੰਘ ਦਿਲੀ 9ੑ-6ੑ-1713 ਬੰਦਾਸਿੰਘ ਸਾਖੀਆਂ
42 ਮਹਬੂਬ ਸਿੰਘ ਉਦੈ ਸਿੰਘ ਚਪੜਚਿੜੀ 13ੑ-5ੑ1-710 ਬੰਦਾਸਿੰਘ ਸਾਖੀਆਂ
43 ਫਤੇ ਸਿੰਘ ਉਦੈ ਸਿੰਘ ਚਪੜਚਿੜੀ 13ੑ-5-ੑ1710 ਬੰਦਾਸਿੰਘ ਸਾਖੀਆਂ
44 ਅਲਬੇਲਸਿੰਘ ਉਦੈ ਸਿੰਘ ਸਢੌਰਾ 22-ੑ6-ੑ1713 ਬੰਦਾਸਿੰਘ ਸਾਖੀਆਂ
45 ਮੇਹਰ ਸਿੰਘ ਉਦੈ ਸਿੰਘ ਸਢੌਰਾ 22ੑ-6-1713 ਬੰਦਾਸਿੰਘ ਸਾਖੀਆਂ
46 ਬਾਘ ਸਿੰਘ ਉਦੈ ਸਿੰਘ ਬਿਲਾਸਪੁਰ 26-ੑ12ੑ-1711 ਬੰਦਾਸਿੰਘ ਸਾਖੀਆਂ
47 ਬਾਘ ਸਿੰਘ ਰਾਇ ਸਿੰਘ ਅਗੰਮਗੜ ਭਾਦੋ 1757 ਦਸਵੇ ਗੁਰੂ ਸਾਖੀਆਂ
48 ਮਹਾਂ ਸਿੰਘ ਰਾਇ ਸਿੰਘ ਮੁਕਤਸਰ 30ੑ-12-ੑ1705 ਦਸਵੇ ਗੁਰੂ ਮੁਲਤਾਨੀ
49 ਸੀਤਲ ਸਿੰਘ ਰਾਇ ਸਿੰਘ ਮੁਕਤਸਰ 30-ੑ12ੑ-1705 ਦਸਵੇ ਗੁਰੂ ਮੁਲਤਾਨੀ
50 ਸੰਤਸਿੰਘ ਬੰਗੇ ਨਠੀਆ ਚਮਕੌਰ 07-ੑ12ੑ-1705 ਦਸਵੇਜ਼ ਗੁਰੂ ਸਾਖੀਆਂ
51 ਸੰਗਤ ਸਿੰਘ ਨਠੀਆ ਲਹੌਰ 24-ੑ6-ੑ1734 ਮਨੀ ਸਿੰਘ ਕਰਸਿੰਧੂ
52 ਰਣ ਸਿੰਘ ਨਠੀਆ ਲਹੌਰ 24-ੑ6-ੑ1734 ਮਨੀ ਸਿੰਘ ਕਰਸਿੰਧੂ
53 ਭਗਵੰਤਸਿੰਘ ਨਠੀਆ ਦਿਲੀ 1 ਹਾੜ 1773ਸੁ ਬੰਦਾਸਿੰਘ ਭਾਦਸੋ
54 ਕੌਰ ਸਿੰਘ ਨਠੀਆ ਦਿਲੀ 1 ਹਾੜ1773ਸੁ ਬੰਦਾਸਿੰਘ ਭਾਦਸੋ
55 ਬਾਜ ਸਿੰਘ ਨਠੀਆ ਦਿਲੀ 1 ਹਾੜ 1773ਸੁ ਬੰਦਾਸਿੰਘ ਭਾਦਸੋ
56 ਸਾਮ ਸਿੰਘ ਨਠੀਆ ਦਿਲੀ 1 ਹਾੜ 1773ਸੁ ਬੰਦਾਸਿੰਘ ਭਾਦਸੋ
57 ਸੁਖਾ ਸਿੰਘ ਨਠੀਆ ਦਿਲੀ 1 ਹਾੜ 1773ਸੁ ਬੰਦਾਸਿੰਘ ਭਾਦਸੋ
58 ਲਾਲ ਸਿੰਘ ਨਠੀਆ ਦਿਲੀ 1ਹਾੜ1773ਸੁ ਬੰਦਾਸਿੰਘ ਭਾਦਸੋ
59 ਆਲਮ ਸਿੰਘ ਦਰੀਆ ਲਹੌਰ 24-ੑ6-ੑ1734 ਮਨੀ ਸਿੰਘ ਤਲੌਡਾ
60 ਗੁਲਜਾਰਸਿੰਘ ਦਰੀਆ ਲਹੌਰ 24-ੑ6-ੑ1734 ਮਨੀ ਸਿੰਘ ਤਲੌਡਾ
61 ਨਗਾਹੀ ਸਿੰਘ ਲਖੀ ਰਾਇ ਅੰfਮਤਸਰ 9 ਵਿ 1766 ਮਨੀ ਸਿੰਘ
*ਸਾਖੀਆਂ*ੑ ਗੁਰੂ ਕੀਆਂ ਸਾਖੀਆਂੑ ਪ੍ਰੋ ਪਿਆਰਾ ਸਿੰਘ ਪਦਮ, ਗਿ ਗਰਜਾ ਸਿੰਘ

ਇਨ੍ਹਾ ਤੋ ਇਲਾਵਾ ਮੁਲਤਾਨ ਦੇ ਨੇੜੇ ਆਲੋਵਾਲ ਵਿਖੇ 11 ਅਕਤੂਬਰ ਨੂੰ 40 ਹੋਰ ਵਣਜਾਰਿਆਂ ਦੇ ਸ਼ਹੀਦ ਕੀਤੇ ਜਾਣ ਬਾਰੇ ਇਸ ਤਰ੍ਹਾਂ ਦਰਜ ਹੈੑ *ਸਰਬਰਾਹ ਖਾਂ ਕੋਤਵਾਲ ਨੂੰ ਹੁਕਮ ਹੁਇਆ ਕਿ ਮੁਲਤਾਨ ਦੇ ਇਲਾਕੇ ਤੋਜ਼ 40 ਵਣਜਾਰੇ ਸਿਖ ਕੁਤਵਾਲੀ ਲਿਆਂਦੇ ਗਏ ਹਨ। ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਵਾਹ ਭਲੀ, ਨਹੀ ਤਾਂ ਉਨ੍ਹਾਂ ਨੂੰ ਮਾਰ ਦਿਤਾ ਜਾਵੇ।ਬਾਦਸਾਹ ਨੂੰ ਦਸਿਆ ਗਿਆ ਉਹ ਨਹੀ ਮੰਨੇ, ਕੁਫਰ ਤੋ ਨਹੀ ਮੁੜੇ। ਸ਼ਾਹੀ ਹੁਕਮ ਹੋਇਆ ਕਿ ਮਾਰ ਦਿੳ। (ਅਖਬਾਰਾਤਿ ਦਰਬਾਰਿ ਮੁਅਲਾ 11 ਅਕਤੂਬਰ 1711, ਦਸ ਰਮਜਾਨ ਹਿਜਰੀ 1123, ਸੰਨ ਪੰਚਮ ਬਹਾਦਰ ਸਾਹੀ)।ਏਥੇ ਨਮੂਨੇ ਦੇ ਤੌਰ ਤੇ ਸਿਰਫ ਸੌ ਕੁ ਵਣਜਾਰੇ ਸਿੱਖ ਸ਼ਹੀਦਾਂ ਦੀ ਹੀ ਸੂਚੀ ਦਿਤੀ ਗਈ ਹੈ ਪਰ ਇਨ੍ਹਾਂ ਦੀ ਗਿਣਤੀ ਤਾਂ ਬਹੁਤ ਵੱਡੀ ਹੈ। ਜੇ ਇਸੇ ਸੂਚੀ ਨੂੰ ਵੇਖਿਆ ਜਾਵੇ ਤਾਂ ਇਸ ਵਿਚ ਦੇਗਾਂ ਵਿਚ ਉਬਾਲੇ ਜਾਣ ਵਾਲੇ ਭਾਈ ਦਿਆਲਾ, ਬੰਦ ਬੰਦ ਕਟਵਾਉਣ ਵਾਲੇ ਭਾਈ ਮਨੀ ਸਿੰਘ, ਪੁਠੀਆਂ ਖਲਾਂ ਲੁਹਾਉਣ ਵਾਲੇ ਭਾਈ ਜਗਤ ਸਿੰਘ ਤਿੰਨੇ ਭਰਾ ਸਨ।ਇਨ੍ਹਾਂ ਦੇ ਬਾਕੀ ਦੇ ਸੱਤ ਭਰਾ ਵੀ ਇਸੇ ਤਰ੍ਹਾਂ ਸਿੱਖੀ ਬਚਾਉਦੇ ਸਹੀਦ ਹੋਏ। ਜਿਵੈ ਉਨ੍ਹਾਂ ਦੇ ਦਾਦੇ ਬਲੂ ਨੇ ਅਪਣਾ ਭਾਈ ਨਾਨੁੰ ਤੇ ਤਿੰਨ ਪੁਤਰ ਨਠੀਆ, ਦਾਸਾ ਤੇ ਸੁਹੇਲਾ ਗੁਰੂ ਹਰਗੋਬਿੰਦ ਜੀ ਦੇ ਯੁਧਾਂ ਵਿਚ ਸਹੀਦ ਹੋਣ ਲਈ ਭੇਜੇ ਤਿਵੈ ਭਾਈ ਮਨੀ ਸਿੰਘ ਨੇ ਅਪਣੇ ਪੁਤਰ ਚਿਤ੍ਰ ਸਿੰਘ, ਬਚਿਤ੍ਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜੈਬ ਸਿੰਘ, ਭਗਵਾਨ ਸਿੰਘ ਤੇ ਗੁਰਬਖਸ਼ਸਿੰਘ, ਪੋਤਰੇ ਕੇਸੋ ਸਿੰਘ, ਸੈਣਾ ਸਿੰਘ, ਸੰਗਰਾਮਸਿੰਘ, ਰਾਮ ਸਿੰਘ, ਮਹਬੂਬ ਸਿੰਘ, ਫਤੇ ਸਿੰਘ, ਅਲਬੇਲਸਿੰਘ, ਮੇਹਰ ਸਿੰਘ, ਬਾਘ ਸਿੰਘ, ਬਾਘ ਸਿੰਘ, ਮਹਾਂ ਸਿੰਘ, ਸੀਤਲ ਸਿੰਘ, ਚਾਚੇ ਨਠੀਆ ਦੇ ਪੁਤਰ ਸੰਗਤ ਸਿੰਘ ਬੰਗੇਸ਼ਵਰੀ, ਰਣ ਸਿੰਘ, ਭਗਵੰਤਸਿੰਘ, ਕੌਰ ਸਿੰਘ, ਬਾਜ ਸਿੰਘ, ਸ਼ਾਮ ਸਿੰਘ, ਸੁਖਾ ਸਿੰਘ, ਲਾਲ ਸਿੰਘ, ਨੰਦ ਸਿੰਘ ਆਦਿ ਨੇ ਸਹੀਦੀਆਂ ਦੀਆਂ ਲੜੀਆਂ ਲਾ ਦਿਤੀਆਂ। ਸ਼ਹੀਦਾਜ਼ ਦੀ ਕਤਾਰ ਵਿਚ ਭਾਈ ਮਨੀ ਸਿੰਘ ਜੀ ਤਾਂ ਤਕਰੀਬਨ ਸਾਰਾ ਹੀ ਪਰਿਵਾਰ ਆ ਜਾਂਦਾ ਹੈ।ਉਨ੍ਹਾਂ ਦੀ ਬਹਾਦੁਰੀ ਦੇ ਕੁਝ ਕੁ ਨਮੂਨੇ ਪੇਸ ਹਨ ੑ
• ਗੁਰੂ ਕਾ ਬਚਨ ਪਾਇ ਮਨੀ ਸਿੰਘ ਬੇਟਾ ਮਾਈ ਦਾਸ ਪੋਤਾ ਬਲੂ ਕਾ, ਬਚਿਤ੍ਰ ਸਿੰਘ ਬੇਟਾ ਮਨੀ ਸਿੰਘ, ਉਦੈ ਸਿੰਘ ਬੇਟਾ ਮਨੀ ਸਿੰਘ ਕਾ ਸਾਲ ਸਤਰਾਂ ਸੈ ਸਤਵੰਜਾ ਅਸੂਜ਼ ਪ੍ਰਵਿਸ਼ਟੇ ਪਹਿਲੀ ਵੀਰਵਾਰ ਕੋ ਦਿਹੁੰ ਕਿਲਾ ਲੋਹਗੜ੍ਹ ਚਰਨਗੰਗਾ ਨਦੀ ਕੇ ਮਲਾਨ ਸਾਹਮੇ ਮਾਥੇ ਘੁਰ ਯੁਧ ਕੀਆ।ਬਚਿਤ੍ਰ ਸਿੰਘ ਨੇ ਹਾਥੀ ਕੋ ਮਾਰ ਭਗਾਇਆ ਉਦੈ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਰੀਆ ਮਾਰਾ ਗਿਆ। ਮਨੀ ਸਿੰਘ ਸਖਤ ਘਾਇਲ ਹੂਏ।ਆਲਮ ਸਿੰਘ ਬੇਟਾ ਦਰੀਆ ਕਾ ਪੋਤਾ ਮੂਲੇ ਕਾ, ਸੁਚਾ ਸਿੰਘ ਬੇਟਾ ਰਾਇ ਸਿੱਘ ਕਾ, ਕੁਸ਼ਾਲ ਸਿੰਘ ਬੇਟਾ ਮਖਨ ਸ਼ਾਹ ਕਾ ਬਨਜਾਰਾ ਰਣ ਮੇ ਜੂਝ ਮਰੇ। (ਭਟ ਵਹੀ ਤਲਾਉਡਾ, ਪਰਗਨਾ ਜੀਦ ਖਾਤਾ ਜਲਹਾਨੋ ਕਾ)
• ਬਾਜ ਸਿੰਘੑ ਸੰਮਤ ਸਤ੍ਰਾਂ ਸੈ ਪੈਸਠ ਕਾਰਤਕ ਮਾਸੇ ਸੁਦੀ ਥਿਤ ਤੀਜ ਕੇ ਦਿਹੁੰ ਬੰਦਾ ਸਿੰਘ ਕੋ ਪੰਥ ਕਾ ਜਥੇਦਾਰ ਥਾਪ ਬੰਗੇਸਰੀ ਕੇ ਟਾਂਡੇ ਮੇ ਮਦਰ ਦੇਸ ਜਾਨੇ ਕਾ ਬਚਨ ਕੀਆ। ਇਸ ਕੇ ਹਮਰਾਹ ਪਾਂਚ ਚੋਣਵੇ ਸਿਖ ਭਾਈ ਭਗਵੰਤ ਸਿੰਘ, ਕੋਇਰ ਸਿੰਘ, ਬਾਜ਼ ਸਿੰਘ, ਬਿਨੋਦ ਸਿੰਘ ਤੇ ਕਾਹਨ ਸਿੰਘ ਦੀਏ।(ਗੁਰੂ ਕੀਆਂ ਸਾਖੀਆਂ ਪੰਨਾ 187)ਬੰਦੇ ਨੇ ਮਾਝੇ ਦ ਜਥੇ ਬਿਨੋਦ ਸਿੰ, ਬਾਜ਼ ਸਿੰਘ, ਕਾਮ ਸਿੰਘ ਤੇ ਸ਼ਾਮ ਸਿੰਘ ਦੇ ਤਹਿਤ ਕੀਤੇ।ਸਾਰੇ ਸਰਹੰਦ ਦੀ ਹਾਕਮੀ ਬਾਜ਼ ਸਿੰਘ ਨੂੰ ਦਿਤੀ ਗਈ ਜਿਸ ਦੀ ਤੀਜਾ ਭਰਾ ਸਾਮ ਸਿੰਘ ਤਾਂ ਉਸ ਪਾਸ ਹੀ ਰਹਿੰਦਾ ਅਤੇ ਚੌਥਾ ਭਰਾ ਕੋਇਰ ਸਿੰਘ ਬੰਦੇ ਦੀ ਅੜਦਲ ਵਿਚ। ਬੰਦੇ ਦੇ ਸਮੇ ਜ਼ੋ ਨਾਮ ਬਾਜ ਸਿੰਘ ਨੇ ਪਾਇਆ ਹੋਰ ਕਿਨੇ ਨਹੀ ਪਾਇਆ। ਇਹ ਇਕ ਚੁਣਵਾਂ ਯੋਧਾ ਅਤੇ ਪਰਲੇ ਦਰਜੇ ਦਾ ਨਿਰਭੈ ਸੀ ਅਤੇ ਇਸ ਦੇ ਭਾਈ ਵੀ ਘਟ ਨਹੀ ਸਨ। ਇਹੋ ਕਾਰਨ ਸੀ ਕਿ ਹਕੂਮਤ ਦੇ ਵਲੇ 2 ਅਹੁਦੇ ਇਨ੍ਹਾਂ ਨੂੰ ਹੀ ਦਿਤੇ ਹੋਏ ਸਨ ਅਤੇ ਸਾਰੇ ਦਲ ਵਿਚੋ ਇਨ੍ਹਾਂ ਦੀ ਹੀ ਮੰਨੀ ਜਾਂਦੀ ਸੀ। ਬੰਦੇ ਦਾ ਸਾਰਾ ਹਾਲ ਪੜ੍ਹਣ ਤੋਜ਼ ਪਤਾ ਲੱਗ ਜਾਂਦਾ ਹੈ ਕਿ ਉਸ ਨੇ ਬਾਜ ਸਿੰਘ ਉਤੇ ਭਰੋਸਾ ਕਰਨ ਵਿਚ ਭੁਲ ਨਹੀ ਕੀਤੀ ਸੀ, ਕਿਉਜ਼ਕਿ ਇਹ ਬਹਾਦੁਰ ਅਖੀਰ ਦਮ ਤੀਕ ਬੰਦੇ ਦੇ ਨਾਲ ਰਿਹਾ ਅਤੇ ਅੰਤ ਬੰਦੇ ਦੇ ਨਾਲ ਹੀ ਦਿੱਲੀ ਜਾ ਸ਼ਹੀਦੀ ਹਾਸਿਲ ਕੀਤੀ। (ਕਰਮ ਸਿੰਘ ਹਿਸਟੇਰੀਅਨ, ਬੰਦਾ ਸਿੰਘ, ਪੰਨਾ 34ੑ41) ਭਗਵੰਤ ਸਿੰਘ, ਕੋਇਰ ਸਿੰਘ, ਬਾਜ਼ ਸਿੰਘ, ਬੇਟੇ ਨਠੀਆ ਕੇ, ਪੋਤੇ ਬਲੂ ਰਾਇ ਕੇ ਸੰਮਤ 1773 ਅਸਾਢ ਮਾਸੇ ਏਕਮ ਕੇ ਦਿਵਸ ਸਵਾ ਪਹਿਰ ਦਿਹੁੰ ਚਢੇ ਬਖਤਯਾਰ ਕਾਕੀ ਦੇ ਮਕਬਰੇ ਪਾਸ ਜਮਨਾ ਨਦੀ ਕਿਨਾਰੇ ਬਾਬਾ ਬੰਦਾ ਸਿੰਘ ਸਾਹਿਬ ਨਾਲ ਸ਼ਹਾਦਤਾਂ ਪਾਇ ਗਏ।। (ਭੱਟ ਵਹੀ ਭਾਦਸੋ, ਪਰਗਣਾ ਥਾਨੇਸਰ)

ਡਾ ਹਰਿਭਜਨ ਸਿਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਖੋਜ ਅਨੁਸਾਰ ਵਣਜਾਰਿਆਂ ਦੇ ਭਾਰਤ ਵਿਚ 20,000 ਟਾਂਡੇ ਹਨ ਤੇ ਇਨ੍ਹਾ ਦੀ ਗਿਣਤੀ ਪੰਜ ਕ੍ਰੋੜ ਹੈ ਜੋ ਭਾਰਤ ਦੇ 22 ਸੁਬਿਆਂ ਵਿਚ ਫੈਲੀ ਹੈ ਪਰ ਮੁੱਖ ਤੌਰ ਤੇ ਮੱਧ ਪ੍ਰਦੇਸ (47 ਲੱਖ), ਮਹਾਂਰਾਸਟਰ (62 ਲੱਖ), ਆਂਧਰਾ ਪ੍ਰਦੇਸ (71 ਲੱਖ), ਕਰਨਾਟਕ, (67 ਲੱਖ), ਉਤਰ ਪ੍ਰਦੇਸ਼ (58 ਲੱਖ) ਉੜੀਸਾ (33 ਲੱਖ), ਬਿਹਾਰ (35 ਲੱਖ), ਰਾਜਿਸਥਾਨ (32 ਲੱਖ) ਰਾਜਾਂ ਦੇ ਖਿਤਿਆਂ ਵਿਚ ਇਨ੍ਹਾਂ ਦੇ ਟਾਂਡਿਆਂ ਦੀ ਭਰਮਾਰ ਹੈ। ਜਿਸ ਸਹਿਰ ਗਰਾਂ ਲੇਨੇ ਇਹ ਬਸਤੀ ਵਸਾਉਦੇ ਹਨ ਉਸ ਨੂੰ ਟਾਂਡਾ ਕਹਿੰਦੇ ਹਨ ਤੇ ਟਾਂਡੇ ਦਾ ਨਾਮ ਉਸ ਸ਼ਹਿਰ ਗਰਾਂ ਦੇ ਨਾਮ ਤੇ ਹੀ ਰਖਦੇ ਹਨ। ਟਾਂਡੇ ਦੇ ਮੁਖੀ ਨੂੰ ਨਾਇਕ ਕਿਹਾ ਜਾਂਦਾ ਹੈ।ਇਹ ਅਪਣਾ ਸਬੰਧ ਰਾਠੌਰ, ਚੌਹਾਨ, ਪਵਾਰ ਤੇ ਯਾਦਵਾਂ ਨਾਲ ਜੋੜਦੇ ਹਨ ਤੇ ਰਾਜਪੂਤ ਵੀ ਅਖਵਾਉਦੇ ਹਨ।ਮਹਾਂਰਾਸਟਰ ਵਿਚ ਭਾਰੀ ਗਿਣਤੀ ਕਾਰਨ ਸ੍ਰੀ ਵੀ ਪੀ ਨਾਇਕ ਅਤੇ ਸੁਧਾਕਰ ਰਾਓ ਨਾਇਕ ਮਹਾਂਰਾਸਟਰ ਦੇ ਮੁਖ ਮੰਤਰੀ ਬਣੇ ਪਰ ਇਨ੍ਹਾਂ ਅਪਣੇ ਆਪ ਨੂੰ ਗੁਰੂ ਨਾਨਕ ਦੇ ਸਿਖ ਨਾ ਐਲਾਨਿਆ ਪਰ ਟਾਂਡਿਆਂ ਦਾ ਕੁਝ ਸੁਧਾਰ ਤਾਂ ਜਰੂਰ ਕੀਤਾ।

ਘੁੰਮ ਫਿਰਕੇ ਵਣਜ ਕਰਨ ਕਰਕੇ ਇਨਾਂ ਦਾ ਨਾਮ ਵਣਜਾਰਾ ਪਿਆ।ਅੰਗ੍ਰੇਜ ਵਿਉਪਾਰੀ ਕੌਮ ਸੀ ਜਿਨ੍ਹਾਂ ਨੇ ਇਨ੍ਹਾਂ ਦੇ ਕੰਮ ਕਾਜ ਤੇ ਭਾਰੀ ਅਸਰ ਪਾਇਆ ਤੇ ਇਹ ਸ਼ਹਿਰਾਂ ਪਿੰਡਾਂ ਦੇ ਨੇੜੇ ਹੀ ਵਸ ਗਏ ਤੇ ਵਿਉਪਾਰ ਕਰਨ ਲਗ ਪਏ।ਪਰ ਨਵੇ ਢੰਗ ਦੇ ਵਿਉਪਾਰ ਨੇ ਇਨ੍ਹਾਂ ਨੂੰ ਬਡੀ ਢਾਹ ਲਾਈ ਤੇ ਇਹ ਖੇਤੀ ਵਲ ਮੁੜੇ ਪਰ ਕਮਾਈ ਖੇਤਰੋ ਊਣੇ ਹੀ ਰਹੇ ਅਜ ਗਲ ਇਹ ਬੜੀਆਂ ਮੁਸਕਲਾਂ ਵਿਚੋਜ਼ ਗੁਜ਼ਰ ਰਹੇ ਹਨ। ਇਸਾਈਆਂ ਨੇ ਇਨ੍ਹਾਂ ਦੀ ਗਰੀਬੀ ਦਾ ਫਾਇਦਾ ਉਠਾਉਣ ਦੀ ਕੋਸਿਸ਼ ਕੀਤੀ ਪਰ ਇਨਾਂ ਨੇ ਅਪਣੇ ਗੁਰੂ ਦਾ ਲੜ ਨਾ ਛਡਿਆ।ਗੁਰੂ ਨਾਨਕ ਦਰ ਨੇ ਇਨ੍ਹਾਂ ਨੂੰ ਲੜ ਲਾਈ ਰਖਿਆ ਜੋ ਇਨ੍ਹਾਂ ਦਾ ਨਾਅਰਾ ਹੋ ਗਿਆੑ ਜਿਸ ਘਰ ਨਾਨਕ ਪੂਜਾ, ਤਿਸ ਘਰ ਦੇਉ ਨ ਦੂਜਾ ।

ਵਣਜਾਰੇ ਸਿਖ ਅਪਣੇ ਨਾਮ ਨਾਲ ਸਿੰਘ ਲਾਉਦੇ ਹਨ।ਹਰ ਟਾਂਡੇ ਵਿਚ ਇਕ ਅਰਦਾਸੀਆ ਹੁੰਦਾ ਹੈ। ਦੋ ਧੜਿਆਂ ਵਿਚ ਲੜਾਈ ਹੋ ਰਹੀ ਹੋਵੇ ਅਤੇ ਅਰਦਾਸੀਆ ਗੁਰੂ ਨਾਨਕ ਦੀ ਅਰਦਾਸ ਕਰ ਦੇਵੇ ਤਾਂ ਦੋਨੌ ਧੜੇ ਲੜਾਈ ਅੱਧਵਾਟੇ ਛੱਡ ਕੇ ਆਪੋ ਅਪਣੇ ਘਰਾਂ ਨੂੰ ਤੁਰ ਜਾਂਦੇ ਹਨ।ਲੜਕੇ ਦੇ ਵਿਆਹ ਸਮੇ ਪਗੜੀ ਵਿਚ ਗੁਰੂ ਨਾਨਕ ਦੇ ਨਾਮ ਦਾ ਰੁਪਈਆ ਬੰਨ੍ਹੇ ਬਗੈਰ ਸਾਦੀ ਨਹੀ ਹੋ ਸਕਦੀ। ਇਹ ਰੁਪਈਆ ਸਾਦੀ ਵਿਚ ਸਭ ਤੋਜ਼ ਕੀਮਤੀ ਤੇ ਜਰੂਰੀ ਵਸਤੂ ਮੰਨਿਆ ਜਾਂਦਾ ਹੈ।ਵਿਆਂਹਦੜ ਲੜਕੀ ਨਾਨਕ ਸਾਹਿਬ ਦੇ ਨਾਮ ਦਾ ਚੂੜਾ ਪਹਿਨਦੀ ਹੈ।ਸਾਦੀ ਸਮੈ ਸੂਈ ਗਰਮ ਕਰਕੇ ਲਾੜੇ ਦੀ ਬਾਂਹ ਉਤੇ ਗੁਰੂ ਨਾਨਕ ਦੇ ਨਾਮ ਦਾ ਦਾਗ ਦਿਤਾ ਜਾਂਦਾ ਹੈ।

75 ਪ੍ਰਤੀਸਤ ਵਣਜਾਂਰਿਆਂ ਪਾਸ ਜਮੀਨ ਹੈ ਪਰ ਉਪਜ ਲੈਣ ਲਈ ਸਾਧਨਾ ਦੀ ਘਾਟ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਤੋ ਵਣਜਾਰੇ ਆਪੋ ਅਪਣੇ ਟਾਂਡਿਆਂ ਵਿਚ ਨਗਾਰੇ ਰੱਖਦੇ ਚਲੇ ਆ ਰਹੇ ਹਨ। ਗੁਰੂ ਨਾਨਕ ਸਾਹਿਬ ਨਾਮ ਦੀ ਛਾਪ ਇਨ੍ਹਾਂ ਦੇ ਮਨਾ ਤੇ ਅਮਿਟ ਹੈ। ਇਹ ਬੜੇ ਮਾਣ ਨਾਲ ਕਹਿੰਦੇ ਹਨ ਕਿ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਲੱਖੀ ਸਾਹ ਵਣਜਾਰੇ ਨੇ ਕੀਤਾ ਸੀ।ਇਸ ਕਰਕੇ ਅੱਧੀ ਸਿੱਖੀ ਤਾਂ ਇਨ੍ਹਾਂ ਦੀ ਹੈ। ਆਪਣੀ ਮਹਰਾਸਟਰ ਫੇਰੀ ਵੇਲੇ ਅਸੀ ਜਦ ਇਨ੍ਹਾਂ ਦੇ ਇਕ ਪਿੰਡ ਪਚੌੜ ਗਏ ਜਿਥੇ ਇਨ੍ਹਾਂ ਨੇ ਗੁਰਦਵਾਰਾ ਸਾਹਿਬ ਬਣਾਉਣਾ ਸੀ ਤਾਂ ਇਕ ਬੜੀ ਹੈਰਾਨੀਜਨਕ ਗਲ ਸਾਮਣੇ ਆਈ। ਇਥੇ ਭਾਈ ਮਾਨ ਸਿੰਘ ਤਲੇਗਾਉ ਦਾ ਵਿਆਹ ਮਨੂੰ ਸਿੰਘ ਦੀ ਧੀ ਨਾਲ ਹੋਇਆ ਸੀ। ਮਾਨ ਸਿੰਘ ਚੰਗਾ ਸਿਖ ਪ੍ਰਚਾਰਕ ਸੀ ਤੇ ਇਸ ਨੇ ਸਾਰੇ ਪਿੰਡ ਨੌੂੰ ਅੰਮ੍ਰਿਤ ਛਕਣ ਲਈ ਤਿਆਰ ਕਰਨਾ ਸੁਰੂ ਕਰ ਦਿਤਾ। ਸਭ ਤੋ ਪਹਿਲਾਂ ਗੁਰਦਵਾਰਾ ਸਾਹਿਬ ਬਣਾਉਣ ਦੀ ਯੋਜਨਾ ਬਣੀ ਜਿਸ ਲਈ ਪਹਿਲਾਂ ਤਾ ਪਿੰਡ ਵਾਲਿਆਂ ਨੇ ਜਮੀਨ ਦੇਣੀ ਮੰਨ ਲਈ ਪਰ ਪਿਛੋ ਮੱਕਰ ਗਏ।ਮਨੂੰ ਸਿੰਘ ਨੇ ਤਾਂ ਗੁਰਦਵਾਰਾ ਸਾਹਿਬ ਬਣਾਉਣ ਦਾ ਪ੍ਰਣ ਕਰ ਲਿਆ ਸੀ। ਉਸ ਨੇ ਐਲਾਨਿਆ ਕਿ ਜੇ ਪਿੰਡ ਵਾਲੇ ਜਮੀਨ ਨਹੀ ਦੇਣਗੇ ਤਾਂ ਮੈ ਅਪਣਾ ਘਰ ਢਾ ਕੇ ਗੁਰਦਵਾਰਾ ਸਾਹਿਬ ਬਣਾਉਣ ਲਈ ਜਮੀਨ ਤਿਆਰ ਕਰ ਦਿਆਂਗਾ। ਉਸ ਕਿਹਾ, *ਜੇ ਸਾਡਾ ਬਜੁਰਗ ਲਖੀ ਸਾਹ ਵਣਜਾਰਾ ਅਪਣਾ ਘਰ ਗੁਰੂ ਜੀ ਦੀ ਦੇਹ ਦੇ ਸਸਕਾਰ ਲਈ ਅਗਨ ਭੇਟ ਕਰ ਸਕਦਾ ਤਾਂ ਮੈ ਅਪਣਾ ਘਰ ਕਿਉ ਨਹੀ ਢਾਹ ਸਕਦਾ।* ਪਿੰਡ ਵਾਲਿਆਂ ਮਜਾਕ ਸਮਝਿਆ ਪਰ ਜਦ ਕੁਝ ਦਿਨ ਦੇਖ ਕੇ ਮਨੂੰ ਸਿੰਘ ਨੇ ਅਪਣਾ ਘਰ ਢਾਉਣਾ ਸੁਰੂ ਕਰ ਦਿਤਾ। ਜਦ ਅੱਧਾ ਕੁ ਘਰ ਢਹਿ ਗਿਆ ਤਾਂ ਪਿੰਡ ਵਾਲਿਆਂ ਨੂੰ ਅਪਣੇ ਕੀਤੇ ਦਾ ਪਛਤਾਵਾ ਲਗਿਆ ਤੇ ਉਨ੍ਹਾਂ ਨੇ ਗੁਰਦਵਾਰੇ ਲਈ ਜਮੀਨ ਦੇ ਦਿਤੀ।ਏਥੇ ਆਸੇ ਪਾਸੇ ਦੇ ਪਿੰਡਾਂ ਤੋ ਭਾਰੀ ਗਿਣਤੀ ਵਿਚ ਇਕਠੇ ਹੋਏ ਵਣਜਾਰਿਆਂ ਵਿਚ ਗੁਰੂ ਲੜ ਲਗਣ ਦਾ ਜੋ ਜੋਸ਼ ਮੈ ਵੇਖਿਆ ਅਜਿਹਾ ਜੋਸ ਹੋਰ ਕਿਧਰੇ ਨਹੀ ਵੇਖਿਆ। ਚਾਅ ਉਤਸਾਹੑ ਉਮਾਹ ਵਿਆਹ ਵਰਗਾ, ਤੇ ਸਰਧਾ ਬੇਓੜਕੀ।ਪਰ ਕਾਸ਼ ਅਸੀ ਅਜੇ ਤਕ ਕੀਤੇ ਵਾਅਦੇ ਜਿਤਨੀ ਮਾਇਆ ਉਨ੍ਹਾਂ ਨੂੰ ਨਹੀ ਪਹੁੰਚਾ ਸਕੇ।

ਆਂਧਰਾ ਵਿਚ ਵਣਜਾਰਿਆਂ ਦਾ ਆਉਣਾ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਆਉਣ ਨਾਲ ਸਬੰਧ ਰਖਦਾ ਹੈ। ਜੋ 1200 ਸਿਖ ਸਿਪਾਹੀ ਆਏ ਉਨ੍ਹਾਂ ਵਿਚੋ ਬਹੁਤੇ ਵਣਜਾਰੇ ਸਨ ਜਿਨ੍ਹਾਂ ਦੇ ਪਰਿਵਾਰਾਂ ਦਾ ਬੜਾ ਫੈਲਾ ਹੋਇਆ।ਪਰ 90 ਪ੍ਰਤੀਸਤ ਵਣਜਾਰੇ ਗਰੀਬੀ ਰੇਖਾ ਤੋਜ਼ ਥੱਲੇ ਹੀ ਹਨ।ਇਨ੍ਹਾਂ ਨੂੰ ਸਾਂਭਣ ਤੇ ਗੁਰੂ ਘਰ ਨਾਲ ਪੱਕੀ ਤਰਾਂ ਜੋੜ ਕੇ ਰਖਣ ਦੀ ਬੜੀ ਜਰੂਰਤ ਹੈ।

ਸਿਕਲੀਗਰ
ਜੇ ਸਿੱਖਾਂ ਵਿਚੋ ਸਭ ਤੋ ਪ੍ਰਪੱਕ ਸਿੱਖ ਦੇਖੇ ਜਾਣ ਤਾਂ ਇਹ ਕਬੀਲਾ ਸਭ ਤੋ ਅਗੇ ਹੈ।ਸਰਕਾਰੋ ਦਰਬਾਰੋ ਕਿਸੇ ਵੀ ਮਦਦ ਤੋ ਵਾਂਝੇ, ਬੁਰੇ ਤੋ ਬੁਰੇ ਹਾਲਾਤ ਵਿਚ ਵੀ ਚੜ੍ਹਦੀ ਕਲਾ ਵਿਚ ਰਹਿੰਦੇ ਇਹ ਸਿਕਲੀਗਰ ਸਿੱਖੀ ਲਈ ਤਾਂ ਮਾਣ ਹਨ ਪਰ ਉਨ੍ਹਾਂ ਦੀ ਅਤਿ ਦਰਜੇ ਦੀ ਗਰੀਬੀ ਨੇ ਉਨ੍ਹਾਂ ਨੂੰ ਖਬੀ ਖਾਨ ਕਹਿੰਦੇ ਸਿੱਖ ਸਰਦਾਰਾਂ ਦੀਆਂ ਨਜ਼ਰਾਂ ਤੋ ਲਾਂਭੇ ਰਖਿਆ ਹੋਇਆ ਹੈ। ਨਾਂ ਤਾਂ ਕੋਈ ਗੁਰਦਵਾਰਾ ਕਮੇਟੀ ਇਨ੍ਹਾਂ ਦੀ ਸਾਰ ਲੈਦੀ ਹੈ ਤੇ ਨਾ ਹੀ ਕਿਸੇ ਵੱਡੀ ਸੰਸਥਾ ਨੇ ਇਨ੍ਹਾਂ ਨੂੰ ਉਭਾਰਨ ਲਈ ਇਨ੍ਹਾਂ ਦੀ ਬਾਂਹ ਫੜੀ ਹੈ ।

ਉਹ ਵੇਲੇ ਬੜੇ ਪਿਛੇ ਰਹਿ ਗਏ ਜਦ ਗੁਰੂ ਹਰਿਗੋਬਿੰਦ ਜੀ ਨੇ ਮੁਗਲਾਂ ਦੇ ਜੁਲਮਾਂ ਤੋ ਰਖਿਆ ਲਈ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਹਥਿਆਰਾਂ ਦੀ ਲੋੜ ਪਈ ਤਾਂ ਉਨ੍ਹਾਂ ਨੇ ਇਨ੍ਹਾਂ ਮਾਰਵਾੜੀ ਵੀਰਾਂ ਦਾ ਚੇਤਾ ਕੀਤਾ।ਇਹ ਉਹੀ ਮਾਰਵਾੜੀ ਵੀਰ ਸਨ ਜਿਨ੍ਹਾਂ ਦੇ ਪ੍ਰਮੁਖ ਜਰਨੈਲ ਰਾਣਾ ਪ੍ਰਤਾਪ ਨੂੰ ਗੁਰੂ ਨਾਨਕ ਦੇਵ ਜੀ ਦੇ ਸਪੁਤਰ ਬਾਬਾ ਸ੍ਰੀ ਚੰਦ ਜੀ ਨੇ ਧਰਮ ਦੇ ਯੱੁਧ ਲੜਣ ਲਈ ਆਪਾ ਕੁਰਬਾਨ ਕਰਨ ਦੀ ਸਿਖਿਆ ਦਿਤੀ ਸੀ ਤੇ ਫਿਰ ਜੋ ਮੁਗਲਾਂ ਨਾਲ ਡਟ ਕੇ ਲੜੇ, ਹਥਿਆਰਾਂ ਦਾ ਯੁੱਧ ਹਾਰੇ ਪਰ ਮਨ ਦਾ ਯੁੱਧ ਨਹੀ । ਜੰਗਲਾਂ ਵਿਚ ਭਟਕਣਾ ਸਵੀਕਾਰ ਕੀਤਾ ਪਰ ਮੁਗਲਾਂ ਦੀ ਗੁਲਾਮੀ ਨਹੀ ਮੰਜੂਰ ਕੀਤੀ। ਹਥਿਆਰ ਬਣਾਉਣ ਦਾ ਧੰਦਾ ਅਪਣਾ ਲਿਆ ਤੇ ਗੱਡੀਆਂ ਤੇ ਚੜ੍ਹਕੇ ਘਰ ਘਰ ਹਥਿਆਰ ਪਹੁੰਚਾਉਣ ਦਾ ਬੀੜਾ ਚੁਕਿਆ ਤਾਂ ਕਿ ਜਦ ਲੋੜ ਪਵੇ ਮੁਗਲਾਂ ਵਿਰੁਧ ਇਸਤੇਮਾਲ ਕੀਤੇ ਜਾ ਸਕਣ। ਇਨ੍ਹਾਂ ਹੀ ਸਿਕਲੀਗਰਾਂ ਨੂੰ ਜਦ ਗੁਰੂ ਦਾ ਸਦਾ ਮਿਲਿਆ ਤਾਂ ਸਦਾ ਲਈ ਹੀ ਗੁਰੂ ਘਰ ਦੇ ਹੋ ਗਏ। ਗੁਰੂ ਘਰ ਲਈ ਵਧੀਆ ਤੋ ਵਧੀਆ ਹਥਿਆਰ ਤਾਂ ਬਣਾਉਦੇ ਹੀ, ਨਾਲੋ ਨਾਲ ਯੁੱਧਾਂ ਵਿਚ ਵੀ ਹੱਥ ਦਿਖਾਉਦੇ ਤੇ ਸਹੀਦੀਆਂ ਪਾੳਦੇ । ਗੁਰੂ ਜੀ ਨੇ ਭਾਈ ਜੇਠਾ ਤੇ ਭਾਈ ਬਿਧੀ ਚੰਦ ਨੂੰ ਜਦ ਕਾਰੀਗਰਾਂ ਦੀ ਤਲਾਸ਼ ਵਿਚ ਭੇਜਿਆਂ ਤਾਂ ਸਭ ਤੋਜ਼ ਪਹਿਲਾਂ ਭਾਈ ਕੇਹਰ ਸਿੰਘ ਰਾਜਪੂਤ ਉਨ੍ਹਾ ਨਾਲ ਆਇਆ ਤੇ ਅਪਣੀਆਂ ਸੇਵਾਵਾਂ ਅਰਪਣ ਕੀਤੀਆਂ। ਉਸ ਦੁਆਰਾ ਤਿਆਰ ਕੀਤੇ ਹਥਿਆਰਾਂ ਦੀ ਪ੍ਰਬੀਨਤਾ ਅਤੇ ਪੁਖਤਗੀ ਤੋ ਗੁਰੂ ਸਾਹਿਬ ਬਹੁਤ ਪ੍ਰਸੰਨ ਹੋਏ ਅਤੇ ਉਸ ਨੂੰ ਹੋਰ ਰਾਜਪੂਤ ਲੁਹਾਰ ਲਿਆਉਣ ਲਈ ਕਿਹਾ। ਕੇਹਰ ਸਿੰਘ ਉਥੋ ਕਾਫੀ ਪਰਿਵਾਰ ਗੁਰੂ ਸਾਹਿਬ ਲਈ ਲਿਆਇਆ ਜੋ ਆਉਦੇ ਹੀ ਹਥਿਆਰ ਬਣਾਉਣ ਵਿਚ ਲੱਗ ਗਏ।ਮੁਗਲਾ ਨਾਲ ਹੋਈਆਂ ਸਾਰੀਆਂ ਹੀ ਲੜਾਈਆਂ ਵਿਰ ਛੇਵੇ ਤੇ ਦਸਵੇਜ਼ ਗੁਰੂ ਸਾਹਿਬ ਨੇ ਇਨ੍ਹਾਂ ਦੇ ਹੀ ਹਥਿਆਰ ਵਰਤੇ।ਪਰ ਵਿਚ ਕੁਝ ਸਮਾਂ ਜੰਗ ਰਹਿਤ ਰਹਿਣ ਕਰਕੇ ਇਨ੍ਹਾਂ ਦੀ ਕਮਾਈ ਦਾ ਸਾਧਨ ਸੁੱਕ ਗਿਆ ਤਾ ਕੁਝ ਪਰਿਵਾਰ ਮਾਰਵਾੜ ਪਰਤ ਗਏ ।ਚਿਤੌੜਗੜ੍ਹ ਦੇ ਸਥਾਨਿਕ ਵਸਨੀਕਾਂ ਨਾਲ ਇਨ੍ਹਾਂ ਵਾਪਿਸ ਪਰਤੇ ਭਰਾਵਾਂ ਨਾਲ ਚੰਗਾ ਸਲੂਕ ਨਾ ਕੀਤਾ ਤਾਂ ਉਹ ਘੁਮਕੜ ਕਬੀਲਿਆਂ ਦੇ ਰੂਪ ਵਿਚ ਘੁੱਮਣ ਲੱਗੇ।ਰਿਸ਼ਤੇ ਵੀ ਆਪਸੀ ਕਬੀਲਿਆਂ ਵਿਚ ਲਏ ਜਾਂਦੇ ਤੇ ਸਮੇ ਦੀ ਲੋੜ ਨੇ ਵੱਟੇ ਦੀ ਸ਼ਾਦੀ ਦਾ ਰਿਵਾਜ ਵੀ ਪਾ ਦਿਤਾ।

ਗੁਰੂ ਘਰ ਨਾਲ ਪੱਕੀ ਤਰਾਂ ਜੁੜੇ ਸਿਕਲੀਗਰਾਂ ਵਿਚੋ ਕੁਝ ਗੁਰੂ ਤੇਗ ਬਹਾਦੁਰ ਸਾਹਿਬ ਨਾਲ ਆਸਾਮ ਵੀ ਗਏ ਤੇ ਸ਼ਾਹੀ ਸੈਨਾ ਲਈ ਹਥਿਆਰ ਵੀ ਦਿੰਦੇ ਰਹੇ।

ਦਸ਼ਮੇਸ਼ ਜੀ ਦੇ ਗੁਰਗੱਦੀ ਤੇ ਬੈਠਣ ਨਾਲ ਤਾਂ ਜਿਵੇ ਉਨ੍ਹਾਂ ਦੀ ਕਿਸਮਤ ਜਾਗ ਪਈ।ਗੁਰੂ ਜੀ ਨੇ ਜਦ ਸੰਗਤਾਂ ਨੁੰ ਹਥਿਆਰ ਲਿਆਉਣ ਦਾ ਹੋਕਾ ਦਿਤਾ ਤਾਂ ਸਿਕਲੀਗਰ ਵੀ ਇਕਠੇ ਹੋਕੇ ਇਸ ਕੰਮ ਵਿਚ ਯੋਗਦਾਨ ਦੇਣ ਲੱਗੇ। ਸਭ ਤੋ ਪਹਿਲਾਂ ਭਾਈ ਵੀਰੂ ਗੁਰੂ ਘਰ ਹਾਜਿ਼ਰ ਹੋਏ ਤੇ ਅਪਣੇ ਭਾਈ ਬੰਦਾਂ ਬਾਰੇ ਜਾਣਕਾਰੀ ਦਿਤੀ। ਗੁਰੂ ਸਾਹਿਬ ਨੇ ਹਥਿਆਰਾਂ ਦੀ ਪ੍ਰਦਰਸ਼ਨੀ ਲਾਉਣ ਲਈ ਕਿਹਾ ਤੇ ਭਾਈ ਨੰਦ ਸਿੰਘ ਤੇ ਭਾਈ ਚੌਪਾ ਸਿੰਘ ਨੂੰ ਇਨ੍ਹਾਂ ਦੇ ਹਥਿਆਰਾਂ ਨੂੰ ਪਰਖਣ ਦਾ ਆਦੇਸ਼ ਦਿਤਾ।ਗੁਰੂ ਸਾਹਿਬ ਆਪ ਵੀ ਪ੍ਰਦਰਸ਼ਨੀ ਵਿਚ ਆਏ।

ਹਥਿਆਰ ਇਹੋ ਜਿਹੇ ਸੋਹਣੇ ਕਿ ਇਸ ਤਰ੍ਹਾਂ ਚਮਕਣ ਜਿਵੇ ਚਾਂਦੀ ਦੇ ਹੋਣ, ਇਤਨੇ ਤੇਜ਼ ਤਰਾਰ ਕਿ ਹਾਥੀਆਂ ਦੇ ਸਿਰਾਂ ਦੇ ਪਤਰੇ ਵੀ ਚੀਰ ਜਾਣ। ਬਣਾਉਣ ਵਾਲੇ ਆਪ ਯੋਧੇ ਅਜਿਹੇ ਕਿ ਸਵਾ ਲੱਖ ਨਾਲ ਇਕੱਲੇ ਲੜਣ। ਇਨ੍ਹਾਂ ਦੇ ਹਥਿਆਰਾ ਦੀ ਚਮਕ ਵੇਖਕੇ ਆਪ ਦਸ਼ਮੇਸ਼ ਜੀ ਨੇ ਇਨ੍ਹਾਂ ਨੂੰ ਸਿਕਲੀਗਰ ਦਾ ਨਾਮ ਦੇ ਦਿਤਾ ਤੇ ਫਿਰ ਇਨ੍ਹਾਂ ਦੀ ਬਹਾਦੁਰੀ ਵੇਖਕੇ ਗੁਰੂ ਜੀ ਨੇ ਇਨ੍ਹਾਂ ਨੂੰ ਅਪਣੇ ਲਾਡਲੇ ਹੋਣ ਦਾ ਖਿਤਾਬ ਵੀ ਦਿਤਾ। ਇਨ੍ਹਾਂ ਦੇ ਬਣਾਏ ਕ੍ਰਿਪਾਨ, ਤੇਗ, ਤਲਵਾਰ, ਖੰਡੇ, ਖੜਗ, ਤੁਬਕ, ਤਬਰ, ਤੀਰ, ਸੈਫ, ਸਰੋਹੀ, ਸੈਹਥੀ, ਭਾਲੇ, ਬਰਛੇ, ਤੋੜੇ, ਚੱਕਰ, ਨਾਗਦੌਣ, ਜਜ਼ੁੰਬੀਆ, ਜਾਫਰਤਕੀਆ, ਕਿਰਚ, ਕਰੌਤੀ ਆਦਿ ਸਭ ਨੂੰ ਗੁਰੂ ਜੀ ਬੜੇ ਚਾਅ ਨਾਲ ਅਪਣਾਇਆ।

ਲੋਹਗੜ੍ਹ ਕਿਲੇ ਵਿਚ ਸ਼ਸ਼ਤਰ ਨਿਰਮਾਣ ਦਾ ਕਾਰਜ ਮਾਰਵਾੜੀ ਕਾਰੀਗਰਾਂ ਦੀ ਦੇਖ ਰੇਖ ਵਿਚ ਸ਼ੁਰੂ ਹੋ ਗਿਆ। ਭਾਈ ਸੰਤੋਖ ਸਿੰਘ ਅਨੁਸਾਰ,ੑ ਸ਼ਸ਼ਤਰਾਂ ਸੰਗ ਤਿਆਰ ਕਰਾਨੇ ਲਗੇ ਮਾਰਵਾੜੀਏ (ਗੁ ਪ੍ਰ ਸੂਰਜ ਗ੍ਰੰਥ) ਚਾਰ ਪ੍ਰਕਾਰ ਦੇ ਸਸ਼ਤਰ ਤਿਆਰ ਕੀਤੇ ਜਾਂਦੇ ਸਨੑ (1) ਆਮੁਕਤ ੑ ਜੋ ਹੱਥੋ ਵੀ ਵਰਤੇ ਜਾਣ ਜਿਵੇ ਤਲਵਾਰ, ਖੰਡਾ (2) ਮੁਕਤੑ ਜੋ ਹੱਥੋ ਛੱਡੇ ਜਾਣ ਜਿਵੇਜ਼ ਚੱਕਰ (3) ਮੁਕਤਾਮੁਕਤੑ ਜੋ ਹੱਥੋ ਨਾ ਛੱਡੇ ਜਾਣ ਤੇ ਛੱਡੇ ਵੀ ਜਾ ਸਕਣ ਜਿਵੇ ਨੇਜ਼ਾ, ਸੂਆ, ਬਰਛੀ। ਹਥਿਆਰ ਤਿਆਰ ਕਰਨ ਦਾ ਜਿ਼ਮੇਵਾਰ ਸੀ ਭਾਈ ਰਾਮ ਸਿੰਘ, ਜਿਸ ਦਾ ਅੰਮ੍ਰਿਤ ਛਕਣ ਤੋ ਪਹਿਲਾਂ ਦਾ ਨਾਮ ਰਾਮ ਚੰਦ ਸੀ ਤੇ ਸਿਕਲੀਗਰਾਂ ਵਿਚ ਪਹਿਲਾ ਸੀ ਜੋ ਦਸ਼ਮੇਸ਼ ਜੀ ਤੋਜ਼ ਅੰਮ੍ਰਿਤ ਛਕ ਕੇ ਸਿੰਘ ਬਣਿਆ ਸੀ। ਇਹ ਬੁਘੇਆਣੇ ਦਾ ਰਹਿਣ ਵਾਲਾ ਸੀ। ਭਾਵੇਜ਼ ਇਹ ਪੰਜ ਪਿਆਰਿਆਂ ਵਿਚ ਹੋਣ ਤੋਜ਼ ਥੋੜ੍ਹਾ ਪਛੜ ਗਿਆ ਪਰ ਅਗਲੇ ਪੰਜਾਂ ਸਿੱਖਾਂ ਵਿਚ ਹੋਣ ਕਰਕੇ ਗੁਰੂ ਜੀ ਨੇ ਇਸ ਨੂੰ ਪੰਜ ਮੁਕਤਿਆਂ ਵਿਚ ਚੁਣਿਆ।(ਗੁਰੂ ਕੀਆਂ ਸਾਖੀਆਂ ਪੰਨਾ 116) ਇਸ ਨੇ ਚਮਕੌਰ ਦੇ ਯੁੱਧ ਵਿਚ ਅਪਣੀ ਬਹਾਦੁਰੀ ਦੇ ਹੱਥ ਵਿਖਾਏ ਕਿ ਵੈਰੀ ਭੈ ਭੀਤ ਹੋ ਗਿਆ।ਇਹ ਹਥਿਆਰ ਬੜੀ ਤਨਦੇਹੀ ਤੇ ਲਗਨ ਨਾਲ ਸਾਫ ਕਰਦਾ ਸੀ।ਇਕ ਦਿਨ ਇਹ ਤੇਗ ਨੂੰ ਪੈਰ ਹੇਠ ਦਬਾਕੇ ਮਾਂਜ ਰਿਹਾ ਸੀ। ਸਿਖਾਂ ਦਾ ਟੋਲਾ ਉਸ ਨੂੰ ਤਾੜਣ ਲਗਾ ਕਿ ਤੁਸੀਜ਼ ਸ਼ਸ਼ਤ੍ਰਾਂ ਨੂੰ ਪੈਰ ਕਿਓ ਲਾਂਉਦੇ ਹੋ ਏਨ੍ਹਾਂ ਦੇ ਆਸਰੇ ਤਾਂ ਦੇਵੀ ਦੇਵਤਾ ਪੂਜੇ ਜਾਂਦੇ ਹਨ। ਇਤਨਾ ਕਹਿ ਉਹ ਤਾਂ ਅਗਾਹਾਂ ਚਲੇ ਗਏ ਪਰ ਸਾਰੇ ਸਿਕਲੀਗਰ ਸ਼ਾਸ਼ਤ੍ਰਾਂ ਨੂੰ ਸਿਰ ਉਤੇ ਰਖਕੇ ਬੈਠ ਰਹੇ। ਤਦੋ ਗੁਰੂ ਜੀ ਵੀ ਉਧਰੋ ਆ ਗਏ, ਦੇਖਕੇ ਅਸਚਰਜ ਹੋਇਆ ਤੇ ਸਿਕਲੀਗਰਾਂ ਨੂੰ ਕਾਰਨ ਪੁਛਿਆ ਤਾਂ ਰਾਮ ਸਿੰਘ ਨੇ ਸਾਰੀ ਕਥਾ ਸੁਣਾਈ। ਗੁਰੂ ਜੀ ਨੇ ਹੱਸਕੇ ਬਚਨ ਕੀਤਾ ੑ ਜਿਵੇ ਮੂਰਤੀ ਘਾੜਾ ਮੂਰਤੀ ਪੈਰਾਂ ਹੇਠ ਦਬਾਕੇ ਘੜਦਾ ਹੈ ਤਾਂ ਹੀ ਲੋਕ ਮੂਰਤੀ ਦੀ ਪੂਜਾ ਕਰਦੇ ਹਨ।ਤਿਵੇ ਹੀ ਤੁਸੀ ਹਥਿਆਰਾਂ ਨੂੰ ਸ਼ਰਧਾ ਨਾਲ ਮਾਂਜਦੇ ਹੋ, ਤੁਸੀ ਬੇਅਦਬੀ ਨਹੀ ਸਗੋ ਟਹਿਲ ਕਰਦੇ ਹੋ ਸੋ ਇਹ ਤੁਹਾਨੂੰ ਮਾਫ ਹੈ।(ਗਿਆਨੀ ਗਿਆਨ ਸਿੰਘ ਤਵਾਰੀਖ ਖਾਲਸਾ, ਭਾਗ 3, ਪੰਨਾ 931)। ਇਸ ਸਿੰਘ ਨੇ ਚਮਕੌਰ ਵਿਚ ਜੋ ਬਹਾਦਰੀ ਵਿਖਾਦਿਆਂ ਸਹਾਦਤ ਪਾਈ ਉਸ ਦਾ ਬਿਉਰਾ ਸੂਰਜ ਪ੍ਰਕਾਸ਼ ਭਾਗ 8 ਪੰਨਾ ਤੇ ਦਰਜ ਹੈ।

ਭਾਈ ਬਦਨ ਸਿੰਘ ਤੇ ਮੋਦਨ ਸਿੰਘ ਨੇ ਦਸ਼ਮੇਸ਼ ਜੀ ਦਾ ਆਖਰੀ ਦਿਨਾਂ ਤਕ ਸਾਥ ਦਿਤਾ।ਪਰ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਪਿਛੋ ਕਬੀਲੇ ਦੇ ਲੋਕ ਬਿਨਾ ਸੰਰਖਿਅਕ ਦੇ ਛੋਟੀਆਂ ਇਕਾਈਆਂ ਵਿਚ ਵੰਡੇ ਗਏ ਤੇ ਥਾਂ ਥਾਂ ਭਟਕਣ ਲੱਗੇ।ਕੁਝ ਰਜਵਾੜਿਆਂ ਲਈ ਕੰਮ ਕਰਨ ਲੱਗੇ। ਪਿਛੌਜ਼ ਕੁਝ ਮਹਾਰਾਜਾ ਆਲਾ ਸਿੰਘ ਦੀ ਖਿਦਮਤ ਵਿਚ ਆ ਗਏ ਤੇ ਅਬਦਾਲੀ ਤੋ ਹਜ਼ਾਰਾਂ ਹਿੰਦੂ ਮਰਦ ੑਇਸਤ੍ਰੀਆਂ ਛੁਡਵਾਉਣ ਵਿਚ ਬੜਾ ਯੋਗਦਾਨ ਦਿਤਾ।ਜਦ ਮਹਾਰਾਜਾ ਨਾਹਣ ਨੇ ਆਲਾ ਸਿੰਘ ਤੋ ਹਥਿਆਰ ਤੇ ਹਥਿਆਰੑ ਘਾੜੇ ਮੰਗੇ ਤਾਂ ਮੋਹਨ ਸਿੰਘ, ਮਦਨ ਸਿੰਘ, ਟਹਿਲ ਸਿੰਘ, ਮਹਿਲ ਸਿੰਘ ਆਦਿ ਸਿਕਲੀਗਰ ਭੇਜੇ ਗਏ।ਮਹਾਰਾਣੀ ਆਸ ਕੌਰ ਵੇਲੇ ਮਿਸਰ ਨੌਧ ਨੇ ਗਦਾਰੀ ਕੀਤੀ ਤਾਂ ਸਿਕਲੀਗਰ ਸੂਰਮਿਆਂ ਕੇਸਰ ਸਿੰਘ, ਮਹਿਤਾਬ ਸਿੰਘ, ਖੁਮ ਸਿੰਘ, ਗੁਲਾਬ ਸਿੰਘ, ਮਰਗਿੰਦ ਸਿੰਘ, ਜਵਾਹਰ ਸਿੰਘ ਆਦਿ ਨੇ ਅਣਖ ਦਿਖਾਈ ਤੇ ਜਿਤ ਦਿਵਾਈ ਜਿਸ ਕਰਕੇ ਦਰਬਾਰੇ ਸਨਮਾਨੇ ਗਏ ਪ੍ਰੰਤੂ ਬਾਦ ਵਿਚ ਇਹ ਮਿਸਰ ਨੇ ਮਰਵਾ ਦਿਤੇ।

ਮਹਾਰਾਜਾ ਰਣਜੀਤ ਸਿੰਘ ਵੇਲੇ ਇਨ੍ਹਾਂ ਨੂੰ ਰਾਜ ਵਿਚ ਕੰਮ ਮਿਲਿਆ ਤਾਂ ਇਹ ਹੋਰ ਹਥਿਆਰਾਂ ਤੋ ਇਲਾਵਾ ਤੋਪਾਂ, ਰਹਿਕਲੇ ਤੇ ਬੰਦੂਕਾਂ ਵੀ ਬਣਾਉਣ ਲੱਗੇ।ਤੋੜੇਦਾਰ, ਕੋਟਲੀ, ਪਟਾ, ਚੂੜੀਦਾਰ ਤੇ ਸਾਦਾ ਆਦਿ ਨਾਵਾਂ ਨਾਲ ਮਸ਼ਹੂਰ ਇਹ ਬੰਦੂਕਾਂ ਰਾਜਧਾਨੀ ਲਹੌਰ ਦੀਆਂ ਵਰਕਸ਼ਾਪਾਂ ਵਿਚ ਵੱਡੇ ਪੱਧਰ ਤੇ ਬਣਾਉਣ ਲੱਗੇ।ਅੰਗ੍ਰੇਜ਼ੀ ਕਾਲ ਇਨ੍ਹਾਂ ਦੀ ਅਧੋਗਤੀ ਦਾ ਸਮਾਂ ਹੈ। ਇਨ੍ਹਾਂ ਦੇ ਹਥਿਆਰ ਬਣਾਉਣ ਤੇ ਪਾਬੰਦੀ ਲੱਗ ਗਈ ਤੇ ਇਨ੍ਹਾਂ ਨੂੰ ਅਪਰਾਧੀ ਕਬੀਲਾ ਕਰਾਰ ਦਿਤਾ ਗਿਆ।ਗੁਜ਼ਾਰੇ ਲਈ ਇਹ ਟਿਕਾਣੇ ਛੱਡਕੇ ਗਡੀਆਂ ਉਪਰ ਫਿਰ ਘੁੰਮਣ ਲੱਗੇ ਤੇ ਤਸਲੇ, ਬਾਲਟੀਆਂ, ਖੁਰਪੀਆਂ, ਰੰਬੇ ਤੇ ਹੋਰ ਘਰਾਂ ਦਾ ਤੇ ਖੇਤੀ ਦਾ ਛੋਟਾ ਮੋਟਾ ਸਮਾਨ ਬਣਾਉਣ ਲੱਗੇ। ਹਥਿਆਰਾਂ ਵਿਚੋ ਇਹ ਕੇਵਲ ਬਰਛੀਆਂ, ਛਵੀਆਂ, ਗੰਡਾਸੀਆਂ ਟਕੂਏ ਤੇ ਤਲਵਾਰਾਂ ਤਕ ਹੀ ਸੀਮਿਤ ਰਹਿ ਗਏ ਜੋ ਵਿਕਦੇ ਘੱਟ।

ਇਸ ਵੇਲੇ ਉਹ ਵੱਖ ਵੱਖ ਗਰੁਪਾਂ ਵਿਚ ਥਾਂ ਥਾਂ ਖਿੰਡੇ ਹੋਏ ਹਨ। ਪੰਜਾਬ ਵਿਚ ਲੁਧਿਆਣਾ, ਚਮਕੌਰ ਸਾਹਿਬ, ਬਾਬਾ ਬਕਾਲਾ ਕਸਬਿਆਂ ਵਿਚ (ਬਸਣੀਏ), ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਫਿਰੋਜ਼ਪੁਰ ਮੋਗਾ ਆਦਿ ਵਿਚ (ਲਦਣੀਏ) ਤੇ ਟਪਰੀਵਾਸਾਂ ਦੇ ਰੂਪ ਵਿਚ (ਉਠਣੀਏਜ਼) ਅਬਲੋਵਾਲ, ਕਰਨਾਲ, ਪਾਣੀਪਤ, ਬਚਿਤਰਨਗਰ ਆਦਿ ਇਲਾਕਿਆਂ ਵਿਚ ਹਨ।ਪੰਜਾਬੋ ਬਾਹਰ ਵੱਡੀ ਗਿਣਤੀ ਵਿਚ ਮਹਾਂਰਾਸ਼ਟਰ, ਆਂਧਰਾ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਮੱਧ ਪ੍ਰਦੇਸ਼ ਵਿਚ ਹਨ।

ਦਾਸ ਨੇ ਥਾਂ ਥਾਂ ਜਾ ਕੇ ਇਨਾਂ ਦੇ ਹਾਲਾਤ ਦੇਖੇ ਹਨ ਤੇ ਪਾਇਆ ਹੈ ਕਿ ਇਹ ਅਤਿ ਦੀ ਗਰੀਬੀ ਵਿਚ ਜੀ ਰਹੇ ਹਨ।ਇਨ੍ਹਾਂ ਦਾ ਕਿਤਾ ਮਸ਼ੀਨੀ ਜ਼ਮਾਨੇ ਵਿਚ ਬਹੁਤ਼ ਪਿਛੇ ਰਹਿ ਗਿਆ ਹੈ। ਅਣਖ ਦੇ ਮਾਰੇ ਨੌਕਰੀ ਕਰਦੇ ਨਹੀ ਉਪਰੋ ਘੋਰ ਅਣਪੜ੍ਹ। ਨਾ ਜ਼ਮੀਨ ਹੈ ਨਾ ਮਕਾਨ, ਨਾਂ ਚਜ ਦਾ ਖਾਣ ਨੂੰ, ਨਾ ਹੰਢਾਣ ਨੂੰ।ਜੋ ਕਮਾ ਲਿਆ ਸੋ ਖਾ ਲਿਆ, ਕਦੇ ਇਕ ਡੰਗ ਕਦੇ ਦੋ ਡੰਗ। ਇਨ੍ਹਾਂ ਕੋਲ ਗੁਰਦਵਾਰਾ ਬਣਾਉਣ ਜੋਗੀ ਹਿੰਮਤ ਨਹੀ ਜੋ ਗੁਰੂ ਘਰ ਨਾਲ ਜ਼ੁੜੇ ਰਹਿਣ। ਦਸ਼ਮੇਸ਼ ਜੀ ਦੇ ਹਥੋ ਅੰਮ੍ਰਿਤ ਛਕਣ ਵਾਲੇ ਇਹ ਸਿਕਲੀਗਰ ਸਿੱਖੀ ਨਾਲ ਲਗਾਤਾਰ ਜੁੜੇ ਰਹੇ ਤੇ ਸਿਰ ਤੇ ਕੇਸ ਤੇ ਪਗੜੀ ਸਜਾਉਦੇ ਰਹੇ ਹਨ। ਨਸਿ਼ਆਂ ਤੋ ਵੀ ਪ੍ਰਹੇਜ਼ ਕਰਦੇ ਹਨ।ਸਿੱਖੀ ਰਹਿਤਾਂ ਦਾ ਬਹੁਤ ਹਦ ਤਕ ਪਾਲਣ ਕਰਦੇ ਹਨ ਤੇ ਸਿਖੀ ਸੰਸਕਾਰਾਂ ਨੂੰ ਮੰਨਦੇ ਹਨ।ਪਰ ਹੁਣ ਗਰੀਬੀ ਦੇ ਮਾਰੇ, ਸਮਾਜ ਦੇ ਤ੍ਰਿਸਕਾਰੇ ਇਹ ਵਿਚਾਰੇ ਅਪਣੀ ਸਿਖੀ ਤੋ ਵਾਂਝੇ ਹੋਣ ਲਗ ਪਏ ਹਨ।ਕਈ ਕੇਸ ਵੀ ਕਤਲ ਕਰਵਾਣ ਲੱਗ ਪਏ ਹਨ ਤੇ ਕਿਤੇ ਹੋਰ ਮਤਾਂ ਨਾਲ ਜਾ ਜੁੜੇ ਹਨ ਜੇ ਇਨ੍ਹਾਂ ਨੂੰ ਸਮੇ ਸਿਰ ਨਾ ਸਾਂਭਿਆ ਗਿਆ ਤਾਂ ਅਸੀ ਸਿੱਖੀ ਦੇ ਬਹੁਤ ਵੱਡੇ ਧੁਰੇ ਤੋ ਵਾਂਝੇ ਹੋ ਜਾਵਾਂਗੇ।

ਸਿਕਲੀਗਰਾਂ ਬਾਰੇ ਮੁਖ ਸ੍ਰੋਤ ਹਨ ਮਹਾਨ ਕੋਸ਼, ਸ਼ੇਰ ਸਿੰਘ ਸ਼ੇਰ ਦਾ ਸਿਕਲੀਗਰ ਕਬੀਲਾ, ਬੁਢਾ ਦਲ ਵਲੋ ਪ੍ਰਕਾਸਿ਼ਤ ਸਿਕਲੀਗਰ ਪ੍ਰਸੰਗ, ਡਾ ਹਰਜਿੰਦਰ ਸਿੰਘ ਦਿਲਗੀਰ ਦੇ ਗੁਰੂ ਦੇ ਸ਼ੇਰ, ਕ੍ਰਿਪਾਲ ਸਿੰਘ ਕਜ਼ਾਕ ਦਾ ਸਿਕਲੀਗਰ ਕਬੀਲੇ ਦਾ ਸਭਿਆਚਾਰ, ਗਿਆਨ. ਗਰਜਾ ਸਿੰਘ ਦਾ ਸਹੀਦ ਬਿਲਾਸ ਤੇ ਗੁਰੂ ਕੀਆਂ ਸਾਖੀਆਂ ਗੁਰਮਤਿ ਪ੍ਰਕਾਸ਼ ਦਾ ਅਕਤੂਬਰ 2002 ਦਾ ਸਿਕਲੀਗਰ ਤੇ ਵਣਜਾਰਾ ਅੰਕ, ਡਾ ਦਲਵਿੰਦਰ ਸਿੰਘ ਦੇ ਸਿਕਲੀਗਰਾਂ ਉਪਰ ਸਿਖ ਰਿਵੀਊ, ਸਚ ਖੰਡ ਪਤ੍ਰਿਕਾ ਤੇ ਦੇਸ ਪੰਜਾਬ ਵਿਚ ਛਪੇ ਲੇਖ ।

ਸਤਿਨਾਮੀਏ
2 ਕ੍ਰੋੜ ਦੀ ਵੱਡੀ ਗਿਣਤੀ ਵਿੱਚ ਛਤੀਸਗੜ੍ਹ, ਝਾੜਖੰਡ, ਬੰਗਾਲ ਆਦਿ ਇਲਾਕੇ ਵਿੱਚ ਫੈਲੇ ਸਤਿਨਾਮੀਆਂ ਬਾਰੇ ਬੜੇ ਘਟ ਲੋਕਾਂ ਨੂੰ ਪਤਾ ਹੈ ਕਿ ਇਹ ਉਹ ਨਾਨਕ ਨਾਮ ਲੇਵਾ ਸਿੱਖ ਹਨ ਜਿਨ੍ਹਾ ਨੇ ਅਠਾਰਵੀ ਸਦੀ ਵਿਚ ਗੁਰੂ ਤੇਗ਼ ਬਹਾਦੁਰ ਜੀ ਦੇ ਇਸ਼ਾਰੇ ਤੇ ਮੁਗਲ ਸਰਕਾਰ ਦੇ ਜ਼ਜੀਆ ਲਾਉਣ ਤੇ ਮੰਦਿਰਾਂ ਧਰਮਸਾਲਾਂ ਢਾਉਣ ਦੇ ਹੁਕਮ ਵਿਰੁਧ ਬਾਦਸ਼ਾਹ ਔਰੰਗਜ਼ੇਬ ਨਾਲ ਭਰਵੀ ਟੱਕਰ ਲਾਈ ਸੀ ਤੇ ਬਗਾਵਤ ਕਰਕੇ ਅਜੋਕੇ ਦਖਣੀ ਹਰਿਆਣਾ ਤੇ ਉਤਰੀ ਰਾਜਿਸਥਾਨ ਦੇ ਪੂਰੇ ਇਲਾਕੇ ਨੂੰ ਕਬਜ਼ੇ ਵਿਚ ਚੋਖਾ ਚਿਰ ਰਖਿਆ ਸੀ।ਗੁਰੂ ਨਾਨਕ ਦੇਵ ਜੀ ਦੇ ਇਸ ਇਲਾਕੇ ਦੀ ਫੇਰੀ ਦੌਰਾਨ ਸਤਿਨਾਮ ਦੇ ਹੋਕੇ ਨਾਲ ਜੁੜੇ ਇਨ੍ਹਾ ਸਿੱਖਾਂ ਨੇ ਅਪਣੇ ਆਪ ਨੂੰ ਉਦੋ ਤਕ ਨਾਮ ਨਾਲ ਹੀ ਸੰਬੰਧਿਤ ਰਖਿਆ ਜਦ ਤਕ ਔਰੰਗਜ਼ੇਬ ਦੇ ਆਮ ਜੰਤਾ ਉਪਰ ਜ਼ੁਲਮਾਂ ਦੀ ਇੰਤਹਾ ਨਾ ਹੋ ਗਈ।

ਔਰੰਗਜ਼ੇਬ ਨੇ ਸੰਨ 1667 ਵਿਚ ਐਲਾਨ ਕੀਤਾ ੑ ਸਾਰੇ ਹਿੰਦੂ 5 ਪ੍ਰਤੀਸ਼ਤ ਜ਼ਜ਼ੀਆ ਟੈਕਸ ਭਰਨਗੇ । ਅਪ੍ਰੈਲ 9, 1669 ਨੂੰ ਉਸ ਨੇ ਆਦੇਸ਼ ਦਿਤਾ ੑ ਸਾਰੇ ਹਿੰਦੂ ਮੰਦਿਰ ਧਰਮਸਾਲਾਂ ਤੇ ਸਿਖਿਆ ਡੇਰੇ ਢਾ ਦਿਤੇ ਜਾਣ ਤੇ ਉਨ੍ਹਾਂਜ਼ ਦੀਆਂ ਧਾਰਮਿਕਾਂ ਗਤੀ ਵਿਧੀਆਂ ਤੇ ਰੋਕ ਲਾ ਦਿਤੀ ਜਾਵੇ।ਉਸ ਦੇ ਇਸ ਆਦੇਸ਼ ਨੂੰ ਬੜੀ ਸਖਤੀ ਨਾਲ ਲਾਗੂ ਕੀਤਾ ਗਿਆ। (ਮਾਸਿਰੑਇੑ ਜਹਾਂਗੀਰੀ 1947, ਪੰਨਾ 51ੑ55, ਸਰਕਾਰ, ਹਿਸਟਰੀ ਆਫ ਔਰੰਗਜ਼ੇਬ ਭਾਗ 3, ਪੰਨਾ 265) ਹਿੰਦੂ ਮੰਦਿਰ, ਧਰਮਸਾਲਾਂ ਤੇ ਸਿਖਿਆ ਡੇਰਿਆਂ ਨੂੰ ਢਾਉਣ ਤੇ ਜ਼ਜੀਆ ਲਾਉਣ ਦੇ ਹੁਕਮ ਸੁਣਦਿਆਂ ਹੀ ਗੁਰੂ ਤੇਗ ਬਹਾਦੁਰ ਜੀ ਆਸਾਮ ਤੋ ਦਸੰਬਰ 1671 ਨੂੰ ਪੰਜਾਬ ਵਲ ਪਰਤ ਪਏ ਤੇ ਜਨਵਰੀ 1672 ਵਿਚ ਦਿਲੀ ਪਹੰਚੇ (ਪੰਜਾਬ ਪਾਸਟ ਐਡ ਪੈ੍ਜੈਟ, ਅਪ੍ਰੈਲ 1975, ਪੰਨਾ 234) ਤੇ ਦਿਲੀ ਆਕੇ ਆਪਨੇ ੑ ਭੈ ਕਾਹੂ ਕੋ ਦੇਤ ਨਹਿ, ਨ ਭੈ ਮਾਨਤ ਆਨ ੑ ਦਾ ਹੋਕਾ ਦਿਤਾ ਤਾਂ ਇਹ ਸਤਿਨਾਮੀਏ ਹੀ ਸਨ ਜਿਨ੍ਹਾਂ ਨੇ ਗੁਰੂ ਜੀ ਦੇ ਇਸ ਸੰਦੇਸ਼ੇ ਨੂੰ ਅਮਲੀ ਜਾਮਾ ਪਹਿਨਾਇਆ ।

ਇਨ੍ਹੀ ਦਿਨੀ ਸਤਿਨਾਮੀਆਂ ਦਾ ਆਗੂ ਜਗਜੀਵਨ ਦਾਸ ਸੀ। ਉਹ ਜਨਮੋ ਚੰਦੇਲ ਰਾਜਪੂਤ ਸੀ ਤੇ ਸਰਦਾਹੀ ਬਾਰਾਬਾਂਕੀ ਦਾ ਜੰਮ ਪਲ ਸੀ।ਬਾਬਾ ਲਾਲ ਰਾਹੀ ਉਹ ਸਿੱਖੀ ਨਾਲ ਜੁੜਿਆ ਤੇ ਸਤਿਨਾਮ ਦਾ ਉਪਾਸ਼ਕ ਬਣ ਗਿਆ।ਉਸ ਦੀਆਂ ਲਿਖਤਾਂ ਵਿਚੋ ਗੁਰਮਤਿ ਦਾ ਝਲਕਾਰਾ ਮਿਲਦਾ ਹੈ।

ਜਦ ਗੁਰੂ ਤੇਗ ਬਹਾਦੁਰ ਜੀ ਦਿਲੀ ਦੇ ਇਲਾਕੇ ਵਿਚ ਸਨ ਤਾਂ ਉਹ ਵੀ ਸੰਗਤਾਂ ਸਮੇਤ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਹਿੰਦੂਆਂ ਤੇ ਹੋ ਰਹੇ ਅਤਿਆਚਾਰਾਂ ਦਾ ਖੁਲਾਸਾ ਕੀਤਾ।ਗੁਰੂ ਜੀ ਨੇ ਉਸ ਵੇਲੇ ਸਮਝ ਲਿਆ ਸੀ ਕਿ ਹੁਣ ਜ਼ੁਲਮ ਨਾਲ ਟਾਕਰਾ ਕਰਨ ਦਾ ਵਕਤ ਆ ਗਿਆ ਹੈ ਤੇ ਡਰ ਕੇ ਬੈਠਣ ਨਾਲ ਮੁਗਲਾਂ ਦੇ ਹੌਸਲੇ ਹੋਰ ਬੁਲੰਦ ਹੋਣਗੇ । ਇਸੇ ਨੂੰ ਮੁਖ ਰਖਕੇ ਉਨ੍ਹਾ ਨੇ ਹਰ ਸਿੱਖ ਨੂੰ ੑਭੈ ਕਾਹੂ ਕੋ ਦੇਤ ਨਹਿਜ਼, ਨ ਭੈ ਮਾਨਤ ਆਨੑ ਦਾ ਸੰਦੇਸ਼ਾ ਦਿਤਾ ਜਿਨ੍ਹਾਂ ਵਿਚ ਜਗਜੀਵਨ ਦਾਸ ਵੀ ਸੀ।

ਸਤਿਨਾਮੀਆਂ ਨੇ ਗੁਰੂ ਜੀ ਦਾ ਸੰਦੇਸ਼ ਪਾ ਇਕ ਇਕੱਠ ਕੀਤਾ ਤੇ ਫੈਸਲਾ ਲਿਆ ਕਿ ਉਹ ਤਾਂ ਗੁਰੂ ਨਾਨਕ ਭਗਤ ਹਨ ਤੇ ਗੁਰੂ ਤੋ ਬਿਨਾ ਹੋਰ ਕਿਸੇ ਨੂੰ ਅਪਣੀ ਕਮਾਈ ਦਾ ਹਿਸਾ ਨਹੀ ਦੇਣਗੇ ।ਜਦ ਸਰਕਾਰੀ ਕਾਰਕੁੰਨ ਉਨ੍ਹਾਂ ਦੇ ਘਰੀ ਟੈਕਸ ਲੈਣ ਲਈ. ਗਏ ਤਾਂ ਉਨਾਂ ਨੇ ਨਾਂਹ ਕਰ ਦਿਤੀ। ਸਿਪਾਹੀਆਂ ਨੇ ਜ਼ੋਰ ਜ਼ਬਰਦਸਤੀ ਕੀਤੀ ਤਾਂ ਸਤਿਨਾਮੀਆਂ ਨੇ ਸਿਪਾਹੀ ਕੁੱਟ ਕੱਢੇ। ਜਦ ਇਲਾਕੇ ਦੇ ਹਾਕਿਮ ਨੇ ਉਨ੍ਹਾਂ ਨੂੰ ਝੁਕਾਉਣ ਲਈ ਸੈਨਾ ਇਕਠੀ ਕਰਕੇ ਸਤਿਨਾਮੀਆਂ ਉਪਰ ਹਮਲੇ ਕਰਨੇ ਸ਼ੁਰੂ ਕਰ ਦਿਤੇ ਤਾਂ ਸਤਿਨਾਮੀਆਂ ਨੇ ਇਕੱਠੇ ਹੋ ਕੇ ਸੈਨਾ ਉਪਰ ਧਾਵਾ ਬੋਲ ਦਿਤਾ। ਮੁਗਲਈ ਸੈਨਾਂ ਨਾਰਨੌਲ ਦਾ ਇਲਾਕਾ ਖਾਲੀ ਕਰਕੇ ਦੌੜ ਗਈ ਤੇ ਸਾਰੇ ਇਲਾਕੇ ਵਿਚ ਅਫਵਾਹ ਫੈਲ ਗਈ ਕਿ ਸਤਿਨਾਮੀਆਂ ਉਪਰ ਗੁਰੂ ਦੀ ਮਿਹਰ ਹੈ ਤੇ ਉਨ੍ਹਾਂ ਨੂੰ ਗੁਰੂ ਨੇ ਵਰ ਦਿਤਾ ਹੈ ਕਿ ਉਨ੍ਹਾਂ ਨੂੰ ਕੋਈ ਨਹੀ ਹਰਾ ਸਕਦਾ।

ਇਧਰ ਸ਼ਾਹੀ ਹਲਕਿਆਂ ਵਿਚ ਡਰ ਫੈਲ ਗਿਆ ਕਿ ਸਤਿਨਾਮੀਆਂ ਦੇ ਹਰਾਏ ਨਾ ਜਾ ਸਕਣ ਦਾ ਨਤੀਜਾ ਬਾਕੀ ਹਿੰਦੁਸਤਾਨੀਆਂ ਵਿਚ ਵੀ ਬਗਾਵਤ ਫੈਲੇਗੀ ਜਿਸ ਨੂੰ ਸੰਭਾਲਣਾ ਮੁਗਲ ਸੈਨਾ ਦੇ ਵਸ ਵਿਚ ਨਹੀ ਹੋਵੇਗਾ।ਔਰੰਗਜ਼ੇਬ ਦੀ ਰਾਤਾਂ ਦੀ ਨੀਦ ਹਰਾਮ ਹੋਣ ਲੱਗੀ।ਪਹਿਲਾਂ ਅਫਗਾਨਿਸਤਾਨ ਤੇ ਫਿਰ ਪੇਸ਼ਾਵਰ ਵਿਚ ਹੋਈਆਂ ਬਗਾਵਤਾ ਨੇ ਉਸ ਨੂੰ ਪਹਿਲਾਂ ਹੀ ਬੜਾ ਪ੍ਰੇਸ਼ਾਨ ਕਰ ਰਖਿਆ ਸੀ ਕਿਉਕਿ ਇਸ ਬਗਾਵਤ ਕਰਕੇ ਉਸ ਨਾਲੋ ਅਫਗਾਨਿਸਤਾਨ ਬਹੁਤ ਚਿਰ ਟੁਟਿਆ ਰਿਹਾ ਸੀ।ਦਿਲੀ ਦੇ ਐਨ ਨੇੜੇ ਉਠੀ ਇਸ ਬਗਾਵਤ ਦਾ ਭਾਂਬੜ ਜੇ ਸਮੈ ਸਿਰ ਨਾ ਰੋਕਿਆ ਗਿਆ ਤਾਂ ਉਸ ਹਥੋ ਸਾਰੀ ਸਲਤਨਤ ਜਾ ਸਕਦੀ ਸੀ ਤੇ ਉਸ ਲਈ ਭਜਣ ਨੂੰ ਵੀ ਕੋਈ ਰਾਹ ਨਹੀ ਸੀ ਰਹਿ ਜਾਣਾ।

ਇਧਰ ਸਤਿਨਾਮੀਏ ਵੀ ਅਵੇਸਲੇ ਨਹੀ ਸਨ ਬੈਠੇ। ਉਨ੍ਹਾ ਨੇ ਅਪਣੇ ਆਗੂ ਜਗਜੀਵਨ ਦਾਸ ਚੰਦੇਲ ਅਧੀਨ ਬੜੇ ਤਕੜੇ ਮੋਰਚੇ ਬਣਾ ਲਏ ਸਨ ਤੇ ਇਸ ਸੰਭਾਵੀ ਖਤਰੇ ਲਈ ਤਿਆਰੀ ਖਿਚ ਲਈ ਸੀ ਜਿਸ ਦੀਆਂ ਖਬਰਾਂ ਔਰੰਗਜ਼ੇਬ ਨੂੰ ਬਰਾਬਰ ਮਿਲ ਰਹੀਆਂ ਸਨ।ਹੁਣ ਉਸ ਨੂੰ ਇਕ ਤਾਂ ਮੋਰਚੇਬੰਦੀ ਤੇ ਲਾਮਬੰਦ ਸਤਿਨਾਮੀਆਂ ਨੂੰ ਹਰਾਉਣ ਲਈ ਇਕ ਤਕੜੀ ਫੌਜ ਦਾ ਬੰਦੋਬਸਤ ਕਰਨਾ ਸੀ ਤੇ ਦੂਜੇ ਗੁਰੂ ਦੇ ਵਰ ਸਦਕਾ ਸਤਿਨਾਮੀਆਂ ਦੇ ਅਜਿਤ ਹੋਣ ਨਾਲ ਜੁੜੇ ਭਰਮ ਨੂੰ ਤੋੜਣਾ ਸੀ।

ਵਕਤ ਦੀ ਨਜ਼ਾਕਤ ਨੂੰ ਸਮਝ ਕੇ ਔਰੰਗਜ਼ੇਬ ਨੇ ਇਸ ਬਗਾਵਤ ਨੂੰ ਵੱਡੀ ਪੱਧਰ ਤੇ ਨਿਪਟਣ ਦਾ ਇਰਾਦਾ ਕਰ ਲਿਆ। ਉਸਨੇ ਅਪਣੇ ਸਿਪਾਹ ਸਲਾਰ ਸਯਾਦ ਅਹਿਮਦ ਖਾਨ ਦੇ ਅਧੀਨ ਇਕ ਵੱਡੀ ਸੈਨਾ ਤਿਆਰ ਕੀਤੀ ਤੇ ਸੈਨਾ ਦੇ ਝੰਡਿਆਂ ਤੇ ਕੁਰਾਨ ਦੀਆਂ ਆਇਤਾਂ ਅਪਣੇ ਹਥਾਂ ਨਾਲ ਲਿਖ ਕੇ ਲਗਵਾਈਆਂ ਤਾਂ ਜ ਸਿਪਾਹੀਆਂ ਦੇ ਦਿਲਾਂ ਵਿਚ ਵਸਿਆ ਇਹ ਖੌਫ ਕਿ ਉਹ ਅਜਿਹੀ ਸੈਨਾ ਨਾਲ ਲੜਣ ਜਾ ਰਹੇ ਹਨ ਜਿਨ੍ਹਾਂ ਨੂੰ ਗੁਰੂ ਵਲੋ ਵਰ ਹੈ ਕਿ ਉਹ ਕਦੇ ਨਹੀ ਜਿਤੇ ਜਾ ਸਕਦੇੑ ਦੂਰ ਕੀਤਾ ਜਾ ਸਕੇ। ਕੁਰਾਨ ਦੀ ਤੇ ਆਇਤਾਂ ਵਿਚ ਹਰ ਜਾਦੂ ਰੋਕਣ ਦੀ ਕਲਾ ਨੂੰ ਔਰੰਗਜ਼ੇਬ ਨੇ ਖੂਬ ਪਰਚਾਰਿਆ।ਇਸ ਸੈਨਾ ਨੂੰ ਆਪ ਸੰਬੋਧਨ ਕਰਦਿਆਂ ਉਸ ਨੇ ਕਿਹਾ ੑ ਤੁਹਾਡੇ ਝੰਡਿਆਂ ਉਪਰ ਕੁਰਾਨ ਦੀਆਂ ਆਇਤਾਂ ਤੁਹਾਡੀ ਰਖਿਆ ਕਰਨਗੀਆਂ ਤੇ ਤੁਹਾਨੂੰ ਕੋਈ ਨਹੀ ਹਰਾ ਸਕਦਾ ਕਿਉਕਿ ਤੁਸੀ ਕਾਫਰਾਂ ਦਾ ਨੇਸਤੋ ਨਾਬੂਦ ਕਰਨ ਜਾ ਰਹੇ ਹੋ ।(ਮਹਾਨ ਕੋਸ਼ ਪੰਨਾ 147)

ਵੱਡੇ ਜਰਨੈਲ ਥਲੇ ਹਥਿਆਰਾਂ ਤੇ ਤੋਪਾਂ ਨਾਲ ਲੈਸ ਭਾਰੀ ਪੈਦਲ ਫੌਜ ਤੇ ਘੋੜ ਸਵਾਰ ਜਿਸ ਵਿਚ ਔਰੰਗਜ਼ੇਬ ਨੇ ਆਪ ਜੋਸ਼ ਭਰਿਆ ਸੀ ਮਾਰੋ ਮਾਰ ਕਰਦੀ ਨਾਰਨੌਲ ਪਹੁੰਚ ਗਈ ਤੇ ਮੁਠੀ ਭਰ ਸਤਿਨਾਮੀਆਂ ਨੂੰ ਘੇਰੇ ਵਿਚ ਲੈ ਲਿਆ । ਭਾਰੀ ਗੋਲਾ ਬਾਰੀ ਤੇ ਲਾਮਬੰਦੀ ਅਗੇ ਭਲਾ ਬਿਨੑ ਹਥਿਆਰੇ ਸਤਿਨਾਮੀਏ ਕਿਤਨਾ ਕੁ ਚਿਰ ਟਿਕਦੇ । ਪਰ ਉਨ੍ਹਾਂ ਵਿਚੋ ਕਿਸੇ ਨੇ ਵੀ ਹਥਿਆਰ ਨ ਸੁਟੇ ਤੇ ਨਾ ਗੋਡੇ ਟੇਕੇ। ਰਾਤ ਤਕ ਮੁਕਾਬਲਾ ਕੀਤਾ ਤੇ ਰਾਤ ਪੈਦਿਆਂ ਹੀ ਨਿਕਲ ਤੁਰੇ।ਹਟਦੇ ਹਟਦੇ ਉਹ ਮਧ ਪ੍ਰਦੇਸ਼ ਵਲ ਵਧਦੇ ਗਏ ਤੇ ਮਾਰ ਕਾਟ ਕਰਦੀ ਮੁਗਲ ਸੈਨਾ ਪਿਛੇ ਪਿਛੇ ਵਧਦੀ ਗਈ। ਅਜੋਕੇ ਛਤੀਸਗੜ੍ਹ ਦੇ ਇਲਾਕੇ ਦੇ ਜੰਗਲਾਂ ਵਿਚ ਉਹ ਅਪਣੇ ਪਰਿਵਾਰਾਂ ਸਮੇਤ ਬਿਖਰ ਗਏ। ਪਿਛੋ ਔਰੰਗਜ਼ੇਬ ਦਾ ਮੁਗਲ ਸੈਨਾ ਨੂੰ ਵਾਪਸੀ ਦਾ ਸੰਦੇਸ਼ਾ ਮਿਲ ਗਿਆ ਤੇ ਉਹ ਵਾਪਿਸ ਪਰਤ ਗਈ।

ਉਸ ਸਮੇ ਤੋ ਅਜ ਤਕ ਸਤਿਨਾਮੀਏ ਇਨ੍ਹਾਂ ਜੰਗਲਾਂ ਦੇ ਵਾਸੀ ਹੋ ਕੇ ਰਹਿ ਗਏ।ਮੁਸੀਬਤ ਦੀ ਗਲ ਹੋਰ ਕਿ ਇਨ੍ਹਾਂ ਨੂੰ ਇਸ ਇਲਾਕੇ ਦੇ ਧਨੀ, ਤਾਕਤਵਰ ਤੇ ਪੰਡਿਤਊ ਤਬਕੇ ਨੇ ਲਗਾਤਾਰ ਦਬਾਈ ਰਖਣ ਦੀ ਕੋਸਿ਼ਸ਼ ਕੀਤੀ ਤੇ ਉਤਾਂਹ ਨਾ ਉਠਣ ਦਿਤਾ। ਸਤਿਨਾਮੀਏ ਅਪਣੇ ਝੁਗੀਆਂ ਵਿਚ ਰਹਿੱਦੇ ਇਕ ਥਾਂ ਇਕਠਾ ਹੋਕੇ ਸਤਿਨਾਮ ਦਾ ਜਾਪ ਕਰਦੇ ਰਹੇ ਤੇ ਪੰਡਿਤਾਜ਼ ਦੀਆਂ ਚਲਾਈਆਂ ਰਹੁ ਰੀਤਾਂ ਤੋਜ਼ ਦੂਰ ਰਹੇ । ਘਾਸੀ ਰਾਮ ਨੇ ਇਨ੍ਹਾਂ ਵਿਚ ਏਕਤਾ ਲਿਆ ਕੇ ਪੰਡਿਤਾਂਜ਼ ਤੇ ਜਾਬਰਾਂ ਦੇ ਜ਼ੋਰ ਜ਼ੁਲਮ ਨੂੰ ਠੱਲ ਪਾਈ ਤੇ ਵਿਦਿਆ ਪ੍ਰਚਾਰ ਵੀ ਕੀਤਾ।ਪਰ ਜਦ ਅੰਗ੍ਰੇਜ਼ਾਂ ਦਾ ਰਾਜ ਹੋਇਆ ਤਾ ਉਨ੍ਹਾਂ ਨੇ ਕਈ ਸਤਿਨਾਮੀਆਂ ਦਾ ਧਰਮ ਪਰਿਵਰਤਨ ਕਰ ਕੇ ਉਨ੍ਹਾਂ ਨੂੰ ਇਸਾਈ ਬਣਾ ਲਿਆ। ਇਨ੍ਹਾਂ ਵਿਚੋ ਭੁਤਪੂਰਵ ਮੁਖ ਮੰਤਰੀ ਅਜੀਤ ਜ਼ੋਗੀ ਦਾ ਪਰਿਵਾਰ ਵੀ ਹੈ।

ਕੁਝ ਸਾਲ ਪਹਿਲਾਂ ਧਮਤਰੀ ਦੇ ਨੇੜੇ ਇਕ ਸਤਿਨਾਮੀ ਘਰ ਵਿਚ ਅੱਗ ਲੱਗ ਗਈ।ਉਸ ਦੇ ਘਰ ਦਾ ਸਭ ਕੁਝ ਸੜ ਗਿਆ ਪਰ ਲਕੜੀ ਦੇ ਇਕ ਬਕਸੇ ਵਿਚ ਪਏ ਇਕ ਗ੍ਰੰਥ ਨੂੰ ਕੁਝ ਨ ਹੋਇਆ।ਸਭ ਥਾਂ ਗੱਲ ਫੈਲ ਗਈ ਕਿ ਇਕ ਬੜੇ ਗ੍ਰੰਥ ਕੋ ਆਗ ਨਹੀ ਲਗੀ ਜਦ ਕਿ ਸਾਰਾ ਘਰ ਸੜ ਗਿਆ। ਜਦ ਉਸ ਗ੍ਰੰਥ ਨੂੰ ਖੋਲਿਆ ਗਿਆ ਤਾਂ ਉਸ ਦੀ ਭਾਸ਼ਾ ਕਿਸੇ ਨੂੰ ਸਮਝ ਨਾ ਆਈ। ਗਲ ਫੈਲਦੀ ਗਈ। ਇਸੇ ਇਲਾਕੇ ਵਿਚ ਕੁਝ ਪੰਜਾਬੀ ਵੀ ਰਹਿੰਦੇ ਸਨ ਜਦ ਉਨ੍ਹਾਂ ਨੇ ਇਸ ਬਾਰੇ ਸੁਣਿਆ ਤੇ ਪੜਤਾਲਿਆ ਤਾਂ ਪਤਾ ਲਗਿਆ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਹੈ ਜਿਸ ਬਾਰੇ ਉਸ ਘਰ ਵਾਲੇ ਨੇ ਦਸਿਆ ਕਿ ਉਸ ਦੇ ਬਜ਼ੁਰਗ ਇਹ ਗ੍ਰੰਥ ਪੜਿਆ ਕਰਦੇ ਸਨ ਤੇ ਪੂਜਾ ਕਰਦੇ ਸਨ। (ਦੈਨਿਕ ਭਾਸਕਰ, ਰਾਇਪੁਰ ਅੰਕ, ਮਿਤੀ 8-ੑ11ੑ-2003)

ਧਮਤਰੀ ਦੀ ਸੰਗਤ ਨੂੰ ਪਤਾ ਲਗਿਆ ਤਾਂ ਉਨ੍ਹਾਂ ਨੇ ਉਸ ਥਾਂ ਤੇ ਗੁਰਦਵਾਰਾ ਬਣਾਉਣ ਦੀ ਇਛਾ ਪ੍ਰਗਟ ਕੀਤੀ। ਉਸ ਘਰ ਵਾਲੇ ਨੇ ਅਪਣਾ ਘਰ ਗੁਰਦਵਾਰਾ ਸਾਹਿਬ ਲਈ ਦਾਨ ਦਿਤਾ ਤੇ ਇਹ ਜਾਣ ਕੇ ਉਸ ਦੇ ਪੂਰਵਜ ਤਾ ਗੁਰੂ ਦੇ ਸਿਖ ਸਨ, ਅੰਮ੍ਰਿਤ ਛਕ ਕੇ ਸਿੰਘ ਬਣ ਗਿਆ। ਉਸ ਪਿੱਛੋ ਗੁਰੂ ਘਰ ਨਾਲ ਜੁੜਣ ਵਾਲੇ ਸਤਿਨਾਮੀਆਂ ਦਾ ਤਾਂ ਹੜ੍ਹ ਹੀ ਆ ਗਿਆ ਤੇ ਕਈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਗਏ। ਇਹ ਬੀੜਾ ਰਾਇਪੁਰ ਦੀ ਸਤਿਨਾਮ ਫਾਊਡੇਸ਼ਨ ਨੇ ਚੁਕਿਆ ਜਿਸ ਨੂੰ ਬਾਹਰੋ ਸਕਾਟਿਸ਼ ਸਿੱਖ ਕੌਸਿਲ ਨੇ ਭਰਵਾਂ ਸਹਿਯੋਗ ਦਿਤਾ ਜੋ ਹਾਲੇ ਵੀ ਬਦਸਤੂਰ ਜਾਰੀ ਹੈ।

ਇਨ੍ਹਾਂ ਤਿਨਾਂ ਕਬੀਲਿਆਂ ਦੇ ਭਲੇ ਲਈ ਕੁਝ ਸੰਸਥਾਵਾਂ ਅਪਣਾ ਯਥਾ ਯੋਗ ਤਾਣ ਲਾ ਰਹੀਆਂ ਹਨ ਜਿਨ੍ਹਾਂ ਵਿਚ ਪ੍ਰਵਾਣਿਤ ਸੰਸਥਾਵਾਂ ਤੋ ਇਲਾਵਾ ਸਥਾਨਿਕ ਸੰਸਥਾਵਾਂ, ਗੁਰਮਤਿ ਪ੍ਰਚਾਰ ਸੰਸਥਾ ਨਾਗਪੁਰ, ਸਤਿਨਾਮ ਫਾਊਜ਼ਡੇਸ਼ਨ ਰਾਇਪੁਰ, ਗੁਰੂ ਅੰਗਦ ਦੇਵ ਵਿਦਿਅਕ ਅਤੇ ਭਲਾਈ ਸੰਸਥਾ ਲੁਧਿਹਾਣਾ, ਵਣਜਾਰਾ ਅਡ ਅਦਰ ਵੀਕਰ ਸੈਕਸ਼ਨਵੈਲਫੇਅਰ ਟ੍ਰਸਟ, ਚੰਡੀਗੜ੍ਹ ਆਦਿ ਅਪਣੇ ਵਿੱਤ ਮੁਤਾਬਿਕ ਯੋਗਦਾਨ ਪਾ ਰਹੀਆਂ ਹਨ ਪਰ ਜੋ ਮਾਇਆ ਪੱਖ ਹੈ ਉਹ ਜਿ਼ਆਦਾ ਤਰ ਵਿਦੇਸ਼ੀ ਸੰਗਤਾਂ ਵਿਚੋ ਹੀ ਪ੍ਰਾਪਤ ਹੰਦਾ ਹੈ ਜਿਨ੍ਹਾਂ ਵਿਚ ਅਗੇਰੇ ਹਨ ਸਕਾਟਿਸ਼ ਸਿੱਖ ਕੌਸਲ, ਬ੍ਰਿਟਿਸ਼ ਸਿੱਖ ਕੌਸਲ ਆਦਿ।ਪਰ ਇਹ ਉਪਰਾਲੇ ਉਤਨੀ ਵੱਡੀ ਪੱਧਰ ਦੇ ਨਹੀ ਜੋ ਕ੍ਰੋੜਾਂ ਦੀ ਗਿਣਤੀ ਵਿਚ ਸਾਰੇ ਹਿੰਦੁਸਤਾਨ ਵਿਚ ਫੈਲੇ ਇਨਾਂ ਗੁਰੂ ਘਰ ਦੇ ਲਾਡਲਿਆਂ ਦੀ ਮਾਲੀ ਹਾਲਤ ਸੁਧਾਰ ਸਕਣ ਤੇ ਸਿੱਖ ਧਰਮ ਤੋ ਟੁੱਟਣ ਤੋ ਇਨ੍ਹਾਂ ਨੂੰ ਬਚਾਈ ਰੱਖਣ। ਇਸ ਲਈ ਤਾਂ ਵਿਸ਼ਵ ਪੱਧਰ ਤੇ ਸਮੁਚਾ ਸਿੱਖ ਜਗਤ ਉਪਰਾਲੇ ਕਰੇ ਤਾਂ ਹੀ ਗੱਲ ਬਣ ਸਕਦੀ ਹੈ।




.