.

‘ਗੁਰਬਾਣੀ’ ਗਿਆਨ-ਵਿਚਾਰ

ਅਨੁਸਾਰ ‘ਦਰਸ਼ਨ’ ਕੀ ਹੈ?

** ਸਿੱਖ-ਸਮਾਜ ਅੰਦਰ ਵਰਤੀ ਜਾਂਦੀ ਪੰਜਾਬੀ ਭਾਸ਼ਾ ਵਿੱਚ ਲਫ਼ਜ ‘ਦਰਸਨ’ ਦੀ ਵਰਤੋਂ ਬੜੀ ਆਮ ਕੀਤੀ ਜਾਂਦੀ ਹੈ। ਆਉ! ਵੇਖੀਏ ਕਿ ਲਫ਼ਜ ‘ਦਰਸਨ’ ਦੇ ਗੁਰੂ ਕੀ ਬਾਣੀ "ਗੁਰਬਾਣੀ" ਦੇ ਗਿਆਨ-ਵਿਚਾਰ ਅਤੇ ਆਮ ਸਿੱਖ-ਸਮਾਜ ਦੀ ਪੰਜਾਬੀ ਭਾਸ਼ਾ ਵਿੱਚ ਕੀ ਮਤਲਭ/ਅਰਥ ਹਨ।

*** (1) ‘ਦਰਸਨ’ - ਸੰ, ਦਰਸਨ, {ਸੰਗਯਾ} ਦੇਖਣਾ, ਦੇਖਣ ਦਾ ਸਾਧਨ, ਨੇਤ੍ਰ।

*** (2) ਦੀਦਾਰ – ਦਰਸਨ ਕਉ ਲੋਚੈ ਸਭੁ ਕੋਈ॥ ਸੂਹੀ ਮ 5॥

*** (3) ਸ਼ੀਸ਼ਾ, ਦਰਪਣ।

*** (4) ਧਰਮ ਦਿਖਾਉਣ ਵਾਲਾ ਗਰੰਥ. ਦੇਖੋ ਖਟੁ ਸ਼ਾਸਤ੍ਰ। ‘ਖਟੁ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ। (ਆਸਾ ਮ 3॥’ ਦਰਸਨ ਛੋਡਿ ਭਏ ਸਮਦਰਸੀ’ (ਮਾਰੂ ਕਬੀਰ ਜੀ)। (ਖਟ ਦਰਸਨਾਂ ਦਾ ਪ੍ਰਕਾਸ਼ ਤਿਆਗਕੇ ਸਭ ਦਰਸਨਾਂ ਵਿੱਚ ਸਮਾਨਤਾ ਰੱਖਣ ਵਾਲੇ ਹੋ ਗਏ)

*** (5) ਛੀ ਸੰਖਆ ਬੌਧਕ, ਕਿਉਂਕਿ ਦਰਸ਼ਨ ਛੀ ਹਨ। The mainstream ancient Indian philosophy includes six systems (ṣaḍdarśana) – Sankhya, Yoga, Nyaya, Vaisheshika, Mimamsa and Vedanta. These are also called the Astika (orthodox) philosophical traditions and are those that accept the Vedas as authoritative, important source of knowledge.

*** (6) ਧਰਮ, ਮਜ਼ਹਬ। ਇਕਨਾ ਦਰਸਨ ਕੀ ਪਰਤੀਤਿ ਨ ਆਈਆ। ਵਾਰ ਵਡਹੰਸ ਮ 3॥

%%%%: ਕਾਵਿ ਗ੍ਰੰਥਾਂ ਵਿੱਚ ਦਰਸ਼ਨ ਚਾਰ ਪ੍ਰਕਾਰ ਦਾ ਲਿਖਿਆ ਹੈ: --

(ੳ)ਪ੍ਰਤੱਖ ਦਰਸਨ: ਪ੍ਰੀਤਮ ਪਿਆਰੇ ਦਾ ਸ਼ਾਖਸ਼ਾਤ ਦਰਸਨ ਕਰਨਾ। "ਅਦਿਸਟ ਅਗੋਚਰ

ਅਲਖ ਨਿਰੰਜਨ ਸੋ ਦੇੀਖਆ ਗੁਰਮੁਖਿ ਆਖੀ" ਵਾਰ ਸ਼੍ਰੀ ਮ 4.

(ਅ)ਸ਼੍ਰਵਣ ਦਰਸਨ: ਪ੍ਰੀਤਮ ਪਿਆਰੇ ਦਾ ਗੁਣ ਰੂਪ ਸੁਣਕੇ ਉਸ ਦਾ ਰਿਦੇ ਵਿਚ

ਸ਼ਾਕਸ਼ਾਤ ਦਰਸਨ ਕਰਨਾ। "ਸੁਣੀਐ ਲਾਗੈ ਸਹਿਜ ਧਿਆਨ" (ਜਪੁ)।

"ਸੁਣਿ ਸੁਣਿ ਜੀਵਾ ਸੋਇ ਤੁਮਾਰੀ। ਤੂੰ ਪ੍ਰੀਤਮ ਠਾਕੁਰ ਅਤਿ ਭਾਰੀ"

(ਮਾਝ ਮ 5)

(ੲ) ਚਿਤ੍ਰ ਦਰਸਨ: ਪ੍ਰੀਤਮ ਪਿਆਰੇ ਦੀ ਮੂਰਤਿ ਦਾ ਦੀਦਾਰ। "ਗੁਰ ਕੀ ਮੂਰਤਿ ਮਨ ਮਹਿ

ਧਿਆਨ" (ਗੌਂਡ ਮ5)

(ਸ) ਸੁਪਨ ਦਰਸਨ: ਪ੍ਰੀਤਮ ਪਿਆਰੇ ਨੂੰ ਸੁਪਨੇ ਵਿੱਚ ਵੇਖਣਾ। "ਸੁਣਿ ਸਖੀਏ ਮੇਰੀ ਨੀਂਦ

ਭਲੀ ਮੈ ਆਪਨੜਾ ਪਿਰੁ ਮਿਲਿਆ" (ਗਉੜੀ ਛੰਤ ਮ 5)

*** ਆਮ ਭਾਸ਼ਾ ਵਿਚ:

** ‘ਬਈ ਅੱਜ ਕੱਲ ਤੁਹਾਡੇ ‘ਦਰਸਨ’ ਨਹੀਂ ਹੁੰਦੇ। ਭਾਵ ਮਿਲਦੇ ਗਿਲਦੇ ਨਹੀਂ ਹੋ।

** ਤੁਹਾਡੇ ਤਾਂ ‘ਦਰਸਨ’ ਦੁਰਲੱਭ ਹੋ ਗਏ। ਭਾਵ ਬੜੀ ਦੇਰ ਤੋਂ ਮਿਲੇ ਨਹੀਂ।

** ਮਨੁੱਖਾਂ ਵਿੱਚ ‘ਦਰਸਨ’ ਇੱਕ ਨਾਮ ਵੀ ਹੈ। ਕਿਸੇ ਨੂੰ ਬਲਾਉਣ ਲਈ ਨਾਮ।

** ਪਾਖੰਡੀ ਵਿਹਲੜ ਬਾਬਿਆਂ ਦੇ ‘ਦਰਸਨ’ ਕਰਨੇ। ਪਾਖੰਡੀ ਬਾਬੇ ਨੂੰ ਸਾਹਮਣੇ ਵੇਖਣਾ।

** ਤੀਰਥਾਂ ਦੇ ਦਰਸਨ ਕਰਨਾ। ਭਾਵ ਤੀਰਥਾਂ (ਮਸ਼ਹੂਰ ਧਾਰਮਿੱਕ ਸਥਾਂਨਾਂ) ਦੀ ਯਾਤਰਾ ਕਰਨਾ।

** ਛੇ ਦਰਸਨ ਹਿੰਦੂ ਮਤ ਦੇ ਸ਼ਾਸਤਰ। ਸਨਾਤਨ ਮੱਤ ਦੇ ਧਰਮ ਸ਼ਾਸਤਰ (1, ਸੰਖਿਆ, 2. ਯੋਗਾ, 3. ਨਾਵਯਾ, 4. ਵੈਸਾਖਸ਼ਿਆ, 5. ਮੀਮਾਸਾ, 6. ਵੇਦਾਂਤਾਂ।)

** ਗੁਰਬਾਣੀ ਵਿੱਚ ਲਫ਼ਜ ‘ਦਰਸਨ/ਦਰਸ’ ਦੀ ਵਰਤੋਂ ਬੇਅੰਤ ਵਾਰ ਕੀਤੀ ਗਈ ਹੈ। ਪਿਛਲੀਆਂ ਤਕਰੀਬਨ 3 ਸਦੀਆਂ ਤੋਂ ਸਿੱਖ ਸਮਾਜ ਵਿੱਚ ਲਫ਼ਜ ‘ਦਰਸ਼ਨ’ ਨੂੰ ‘ਦੇਹ/ਸਰੀਰ’ ਦੇ ਪ੍ਰਤੱਖ ਤੌਰ ਦੇ ਵੇਖਣ ਨੂੰ ਸਮਝਿਆ ਜਾ ਰਿਹਾ ਹੈ। ਇਹ ਭਾਵ ਸਿੱਖ-ਸਮਾਜ ਵਿੱਚ ਸਨਾਤਨ ਮੱਤ ਤੋਂ ਪ੍ਰਭਾਵਤ ਨਿਰਮਲੇ ਸਾਧਾਂ, ਗੁਰੁ ਅੰਸ਼-ਬੰਸ਼ ਅਤੇ ਹੋਰ ਪਾਖੰਡੀ ਬਾਬਿਆਂ, ਡੇਰੇਦਾਰਾਂ ਨੇ ਪਾਇਆ ਹੋਇਆ ਹੈ। ਅੱਜ ਵੀ ਸਿੱਖ ਸਮਾਜ ਵਿੱਚ ਇਸੇ ਤਰਾਂ ਦੇ ਭਾਵ ਲੋਕਾਂ ਵਿਚੋਂ ਸੁਨਣ ਨੂੰ ਆਮ ਹੀ ਮਿਲਦੇ ਹਨ।

** (ਨਿਰਆਕਾਰ) ਅਕਾਲ-ਪੁਰਖ ਦੇ ਬਾਰੇ ਵੀ ਲੋਕਾਂ ਦਾ ਇਹ ਭੁਲੇਖਾ ਬਣਿਆ ਹੋਇਆ ਹੈ/ ਪਾਇਆ ਜਾਂਦਾ ਹੈ, ਕਿ ਅਕਾਲ-ਪੁਰਖ ਦੇ ਦਰਸ਼ਨ ਹੋ ਸਕਦੇ ਹਨ, ਦਰਸ਼ਨ ਕੀਤੇ ਜਾ ਸਕਦੇ ਹਨ। ਕਿਉਂਕਿ ਗੁਰਬਾਣੀ ਵਿੱਚ ਵਾਰ ਵਾਰ ਦਰਸਨ/ਦਰਸ ਦੀ ਗੱਲ ਕੀਤੀ ਗਈ ਹੈ।

** ਲੋਕ/ਲੋਕਾਈ, ਅਕਾਲ-ਪੁਰਖ ਨੂੰ ਵੀ ਕੋਈ ਦੇਹਧਾਰੀ ਹਸਤੀ ਹੀ ਸਮਝਦੀ ਹੈ। ਜਿਹੜਾ ਕਿਤੇ ਦੂਰ ਅਕਾਸ਼ਾਂ ਵਿੱਚ ਆਪਣਾ ‘ਸਵਰਗ’ ਨਗਰੀ/ਮੰਡਲ ਬਣਾ ਕਿ ਇਸ ਦੁਨੀਆਂ ਦੀ ਕਾਰਗੁਜਾਰੀ ਚਲਾ ਰਿਹਾ ਹੈ।

ਸੱਭ ਕੁੱਝ ਵੇਖ ਰਿਹਾ ਹੈ।

ਸਾਰੇ ਮਨੁੱਖਾਂ ਦੇ ਕਰਮਾਂ ਦਾ ਹਿਸਾਬ-ਕਿਤਾਬ ਰੱਖ ਰਿਹਾ ਹੈ, ਲੇਖਾ ਜੋਖਾ ਕਰਦਾ ਹੈ ਅਤੇ ਫਿਰ ਉਹਨਾਂ ਦੇ ਚੰਗੇ ਮਾੜੇ ਕਰਮਾਂ ਦੇ ਅਨੁਸਾਰ ਸੁੱਖ-ਦੁੱਖ ਦਿੰਦਾ ਹੈ।

** ਆਉ ਗੁਰਬਾਣੀ ਅਨੁਸਾਰ ਅਕਾਲ-ਪੁਰਖ ਬਾਰੇ ਜਾਣਦੇ ਹਾਂ।

** ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਮ 5॥ ਪੰ 283॥

** ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ॥ 2॥ ਮ 5॥ ਪੰ 816॥

### ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਮ 5॥ 1136॥

** ਪੰਜਵੇਂ ਗੁਰੁ ਸਾਹਿਬ ਜੀ ਫੁਰਮਾਅ ਰਹੇ ਹਨ ਕਿ:

** ‘ਅਕਾਲ-ਪੁਰਖ’ ਦਾ ਕੋਈ ਰੂਪ/ਰੇਖ/ਰੰਗ ਨਹੀਂ ਹੈ,

** ਨਾ ਹੀ ਉਹ ਪੰਜ ਭੂਤਕ ਸਰੀਰ ਦਾ ਮਾਲਿਕ ਹੈ।

** ਅਕਾਲ-ਪੁਰਖ ਦਾ ਕੋਈ ਵਯੂਦ/ਸਰੀਰ ਹੀ ਨਹੀਂ ਹੈ।

** ਉਹ ਤਾਂ! ! ਅਜ਼ਰ-ਅਮਰ-ਅਬਿਨਾਸ਼ੀ ਹੈ, ਭਾਵ ਜਨਮ ਮਰਨ ਤੋਂ ਰਹਿਤ ਹੈ।

** ਸਰਬ-ਵਿਆਪਿੱਕ ਹੈ, ਭਾਵ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਕਰਤਾਰ/ਰਾਮ ਆਪਣੀ ਕਿਰਤ ਵਿੱਚ ‘ਰਮਿਆ’ ਹੋਇਆ ਹੈ।

ਉਹ ਮੁੱਖ ਜਲ ਜਾਵੇ/ ਸੜ ਜਾਵੇ, ਜਿਹੜਾ ਕਹਿੰਦਾ ਹੈ, ਕਿ ‘ਅਕਾਲ-ਪੁਰਖ’ ਜਨਮ ਲੈਂਦਾ ਹੈ, ਭਾਵ ਜੂਨੀਆਂ ਵਿੱਚ ਆਉਂਦਾ ਹੈ। ਜੰਮਦਾ ਹੈ, ਮਰਦਾ ਹੈ।

** ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ 3॥ ਮ 5॥ ਪੰ 1136॥

*** ਗੁਰੁ ਬਾਬਾ ਨਾਨਕ ਜੀ ਨੇ ‘ਗੁਰਬਾਣੀ’ ਦੇ ਸੁਰੂਆਂਤ ਵਿੱਚ ਆਏ ਮੰਗਲਾ ਚਰਨ ਵਿੱਚ ਅਕਾਲ-ਪੁਰਖ ਜੀ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ ਹੈ।

** "< siq nwmu krqw purKu inrBau inrvYru Akwl mUriq AjUnI sYBM gur pRswid]" pM 1]

** ਜਦ ਅਕਾਲ-ਪੁਰਖ ਦੀ ਕੋਈ ਦੇਹ ਨਹੀਂ, ਸਰੀਰ ਨਹੀਂ, ਵਯੂਦ ਨਹੀਂ, ਰੂਪ ਨਹੀਂ, ਰੰਗ ਨਹੀਂ ਤਾਂ ਫਿਰ ਉਸਦਾ ‘ਦਰਸਨ’ ਕਿਸ ਤਰਾਂ ਹੋ ਸਕਦਾ ਹੈ? ?

. . ਸਾਡੀਆਂ ਸਥੂਲ ਬਾਹਰਮੁਖੀ ਅੱਖਾਂ ਉਸਨੂੰ ਕਿਸ ਤਰਾਂ ਵੇਖ ਸਕਦੀਆਂ ਹਨ? ?

** ਚਲੋ ਹੋਰ ਇੱਕ ਉਦਾਹਰਨ ਲੈਂਦੇ ਹਾਂ, ਬਾਹਰ ਮੁੱਖੀ ਸਾਡੇ ਨਾਲ ਹਰ ਵਕਤ ਇਹ ਵਰਤਾਰਾ ਵਰਤ ਰਿਹਾ ਹੈ। ਅਸੀਂ ਸਾਹ ਵੀ ਲੈ ਰਹੇ ਹਾਂ।

. . ਕੀ ਅਸੀਂ ਹਵਾ ਨੂੰ ਵੇਖ ਸਕਦੇ ਹਾਂ? ? ?

. . ਜਵਾਬ ਹੈ ਨਹੀਂ।

. . ਅਸੀਂ ਹਵਾ ਨੂੰ ਮਹਿਸੂਸ਼ ਤਾਂ ਕਰ ਸਕਦੇ ਹਾਂ, ਪਰ ਆਪਣੀਆਂ ਇਹਨਾਂ ਅੱਖਾਂ ਰਾਂਹੀ ਦੇਖ ਨਹੀਂ ਸਕਦੇ।

*** ਚਲੋ ਇੱਕ ਹੋਰ ਉਦਾਹਰਨ ਲੈਂਦੇ ਹਾਂ, ਮਨੁੱਖੀ ਦਿਮਾਗ਼ ਦੀ ਕਾਢ ‘ਬਿਜਲੀ’ ਜੋ ਕਈਆਂ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਮਨੁੱਖ ਨੇ ਇਸ ‘ਬਿਜਲੀ’ ਨੂੰ ਸਟੋਰ ਕਰਨਾ ਵੀ ਜਾਣ ਲਿਆ ਹੈ। ਮਨੁੱਖ ਦੇ ਬਹੁਤਾਤ ਕੰਮਾਂ ਵਿੱਚ ਅੱਜਕੱਲ ਇਸ ‘ਬਿਜਲੀ’ ਦੀ ਵਰਤੋਂ ਕੀਤੀ ਜਾਂਦੀ ਹੈ।

ਮਨੁੱਖ ਅੱਜਤੱਕ ਇਸ ਬਿਜਲੀ ਨੂੰ ਵੇਖ ਨਹੀਂ ਸਕਿਆ। ਬਿਜਲੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਉਹ ਵੀ ਉਦੋਂ, ਜਦੋਂ ਕਦੇ ਇਸ ਬਿਜਲੀ ਦਾ ਕਰੰਟ ਸਾਡੇ ਮਨੁੱਖਾ ਸਰੀਰ ਨੂੰ ਟੱਚ ਕਰ ਜਾਂਦਾ ਹੈ, ਛੂ ਜਾਂਦਾ ਹੈ ਭਾਵ ਕਿਸੇ ਚੱਲਦੇ ਕਰੰਟ ਵਾਲੀ ਤਾਰ ਨੂੰ ਹੱਥ ਲਗ ਜਾਂਦਾ ਹੈ, ਤਾਂ ਸਾਡੇ ਸਰੀਰ ਨੂੰ ਇੱਕ ਝਟਕਾ ਲੱਗਦਾ ਹੈ, ਜੋ ਸਾਨੂੰ ਬਿਜਲੀ ਦੇ ਖਤਰੇ ਬਾਰੇ ਸੁਚੇਤ ਕਰਦਾ ਹੈ। ਤੱਦ ਸਾਨੂੰ ਬਿਜਲੀ ਬਾਰੇ ਜਾਣਕਾਰੀ ਹੁੰਦੀ ਹੈ ਤਾਂ ਅਸੀਂ ਚੇਤੰਨ ਹੋ ਜਾਂਦੇ ਹਾਂ।

. . ਠੀਕ! ਇਸੇ ਤਰਾਂ ਉਸ ਕਰਤਾਰ ਨੂੰ ਆਪਣੀਆਂ ਇਹਨਾਂ ਸਥੂਲ ਬਾਹਰਮੁੱਖੀ ਅੱਖਾਂ ਰਾਂਹੀ ਨਹੀਂ ਵੇਖਿਆ ਜਾ ਸਕਦਾ, ਕੇਵਲ ਕੁੱਦਰਤੀ ਨਜ਼ਾਰਿਆਂ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ।

. . ਸੋਹਣੇ ਫੁੱਲਾਂ ਦੇ ਸੁਹੱਪਣ ਵਿੱਚ ‘ਕਰਤਾਰ/ਰਾਮ’ ਰਮਿਆ ਹੋਇਆ ਹੈ।

. . ਸੋਹਣੇ ਫੁੱਲਾਂ ਦੀ ਸੁਗੰਧੀ ਵਿੱਚ ਖ਼ੁਸਬੂ ਵਿੱਚ ‘ਕਰਤਾਰ/ਰਾਮ’ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

. . ਕੁਦੱਰਤੀ ਨਜ਼ਾਰਿਆਂ ਵਿੱਚ ਹੀ ਉਸਦੇ ‘ਦਰਸਨ’ ਹੁੰਦੇ ਹਨ।

. . ਕੁੱਦਰਤੀ ਸੁਗੰਧੀਆਂ ਉਸਦੀ ਹੋਂਦ ਨੂੰ ਮਹਿਸੂਸ ਕਰਾਉਂਦੀਆਂ ਹਨ।

. . ਅਨੇਕਾਂ ਸੋਹਣੇ ਸੋਹਣੇ ਰੰਗਾਂ ਦੇ ਪੰਛੀਆਂ, ਤਿੱਤਲੀਆਂ ਵਿਚੋਂ।

. . ਕਲ ਕਲ ਕਰਦੇ ਵੱਗਦੇ ਪਾਣੀਆਂ ਦੇ ਵਹਾਅ ਵਿਚੋਂ ਉਠਦੀਆਂ ਆਵਾਜਾਂ ਵਿਚੋਂ।

. . ਚਮਕਦੀ ਦੁਪਹਿਰ ਵਿੱਚ ਕੁੱਝ ਹੀ ਸਮੇਂ ਬਾਅਦ ਕਾਲੀਆਂ ਘਨਘੋਰ ਘਟਾਵਾਂ ਦਾ ਚੜ ਆਉਣਾ ਅਤੇ ਛਮ ਛਮ ਕਰਦੇ ਮੀਂਹ ਦੇ ਪੈਣ ਵਿਚੋਂ।

## ਭਾਵ ਕੀ ਆਸੇ ਪਾਸੇ ਬ੍ਰਹਿਮੰਡ ਵਿੱਚ ਨਿਗ੍ਹਾ ਮਾਰਿਆਂ ਜਿਥੋਂ ਤੱਕ ਸਾਡੀ ਨਿਗ੍ਹਾ ਪਹੁੰਚ ਸਕਦੀ ਹੈ, ਉਸਦੇ ਹੀ ਨਜ਼ਾਰੇ ਹਨ। ਜਿਨ੍ਹਾਂ ਦੇ ‘ਦਰਸਨ’ ਅਸੀ ਹਰ ਰੋਜ਼ ਕਰਦੇ ਹਾਂ।

### ਗੁਰਬਾਣੀ ਵਿੱਚ ਲਫ਼ਜ ‘ਦਰਸਨ’ ਅਤੇ ‘ਦਰਸ’ ਦੀ ਵਰਤੋਂ 848 ਵਾਰੀ ਕੀਤੀ ਗਈ ਹੈ, ਜਿਵੇਂ ਕਿ ਕੁੱਝ ਗੁਰਬਾਣੀ ਫ਼ੁਰਮਾਣ ਹੇਠਾਂ ਦਰਜ਼ ਹਨ:

ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ 1॥ ਮਹਲਾ 5॥ ਪੰ 742

ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਰਾਗੁ ਮਾਝ - ਮਃ 5 - ਪੰ 96॥

ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ॥ 1॥ ਮ5॥ ਪੰ 103॥

ਗੁਰ ਜੀ ਕੇ ਦਰਸਨ ਕਉ ਬਲਿ ਜਾਉ॥ ਮ 5॥ ਪੰ 193॥

ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ॥ ਮ 5॥ ਪੰ 239॥

ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ॥ ਮ 1॥ ਪੰ 63॥

ਵਡਭਾਗੀ ਗੁਰ ਦਰਸਨੁ ਪਾਇਆ॥ ਮ 4॥ ਪੰ 96॥

ਦਰਸ ਤੇਰੇ ਕੀ ਪਿਆਸ ਮਨਿ ਲਾਗੀ॥ ਮ 5॥ 389॥

** ਸੰਨ 1708 ਵਿੱਚ 10ਵੇਂ ਗੁਰੁ ਸਾਹਿਬ ਵਲੋਂ ਸਿੱਖ ਸਮਾਜ ਦੀ ਅਗਵਾਈ ਲਈ ‘ਸ਼ਬਦ ਗੁਰੁ ਗਰੰਥ ਸਾਹਿਬ ਜੀ’ ਨੂੰ ਜੁੱਗਹੋ-ਜੁੱਗ ਅਟੱਲ ‘ਸਬਦ-ਗੁਰੂ’ ਥਾਪ ਦਿੱਤਾ ਗਿਆ।

** ਪਹਿਲੇ ਗੁਰੂ ਸਾਹਿਬ ਵਲੋਂ ਸਿੱਧਾਂ ਨਾਲ ਵਿਚਾਰ ਗੋਸਟੀ ਕਰਦਿਆਂ ਬੜੇ ਸਾਫ਼ ਲਫਜ਼ਾਂ ਵਿੱਚ ਇਹ ਦੱਸ ਦਿੱਤਾ ਗਿਆ ਸੀ ਕਿ ਮੇਰਾ ਗੁਰੂ ‘ਸ਼ਬਦ’ ਹੈ, ‘ਸੁਰਤ’ ਉਸ ‘ਸ਼ਬਦ-ਗੁਰੂ’ ਦਾ ਚੇਲਾ ਹੈ। ਭਾਵ … ਸੁਰਤ ਨੇ, ਧਿਆਨ ਨੇ ‘ਸ਼ਬਦ-ਗੁਰੂ’ ਦੇ ਗਿਆਨ-ਵਿਚਾਰ ਦੇ ਅਨੁਸਾਰੀ ਚਲਣਾ ਹੈ, ਬਨਣਾ ਹੈ।

** ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਮ 1॥ ਪੰ 942॥

**** ਸੰਨ 1469 ਤੋਂ ਲੈਕੇ ਸੰਨ 1708 ਤੱਕ, ਆਪਣੇ ਸਰੀਰਿਕ ਜਾਮੇ ਵਿੱਚ ਰਹਿੰਦਿਆਂ ਕਿਸੇ ਵੀ ਗੁਰੁ ਸਾਹਿਬ ਜੀ ਨੇ ਬ੍ਰਾਹਮਣ/ਬਿਪਰ/ਪਾਂਡੇ ਵਾਲੀ ਦੇਹਧਾਰੀ ਸਖ਼ਸੀ ਪੂਜਾ ਨੂੰ ਮਾਨਤਾ ਨਹੀਂ ਦਿੱਤੀ, ਅਤੇ ਨਾ ਹੀ ਆਪਣੇ ਸਿੱਖਾਂ ਤੋਂ ਇਸ ਤਰਾਂ ਦੀ ਕੋਈ ਰਸਮ ਜਾਂ ਪੂਜਾ ਕਰਾਉਂਣੀ ਕਰਨੀ ਕੀਤੀ।

*** ਭਾਈ ਲਹਿਣਾ ਜੀ ਤਕਰੀਬਨ ਸੰਨ 1532 ਵਿੱਚ ਬਾਬਾ ਨਾਨਕ ਤਪਾ ਜੀ ਬਾਰੇ ਇਹ ਸੁਣਕੇ ਕਿ ਬਾਬਾ ਨਾਨਕ ਤਪਾ ਜੀ ਅੱਜ ਕੱਲ ਕਰਤਾਰਪੁਰ ਵਿਖੇ ਰਹਿ ਰਹੇ ਹਨ, ਤਾਂ ਮਨ ਵਿੱਚ ਜਾਗੀ ਤਾਂਘ ਦੀ ਪੂਰਤੀ ਲਈ ਬਾਬਾ ਜੀ ਨੂੰ ਮਿਲਣ ਲਈ ਗਏ। ਦਰਸਨ ਕੀਤੇ। (ਇਸ ਵਾਕਏ ਦੇ ਨਾਲ ਕਈ ਤਰਾਂ ਦੀਆਂ ਸਾਖੀਆਂ ਜੁੜੀਆਂ ਹਨ।)

ਕੀ ਭਾਈ ਲਹਿਣਾ ਜੀ ਨੇ ਬਾਬਾ ਨਾਨਕ ਜੀ ਦੇ ਦਰਸਨ ਕਰਕੇ ਗੁਰਗੱਦੀ ਦੀ ਪ੍ਰਾਪਤੀ ਕਰ ਲਈ? ? ਨਹੀਂ।

ਭਾਈ ਲਹਿਣਾ ਜੀ ਨੇ 7 ਸਾਲ ਗੁਰੂ ਨਾਨਕ ਜੀ ਪਾਸ ਰਹਿਣਾ ਕਰਕੇ ਬਾਬਾ ਗੁਰੂ ਨਾਨਕ ਜੀ ਪਾਸੋਂ ਆਤਮ-ਗਿਆਨ ਹਾਸਿਲ ਕੀਤਾ। ਗੁਰੁ ਸਾਹਿਬ ਜੀ ਦੀ ਉਚਾਰੀ ਬਾਣੀ ਅਤੇ ਬਾਕੀ ਭਗਤ-ਬਾਣੀ ਜੋ ਗੁਰੁ ਨਾਨਕ ਸਾਹਿਬ ਜੀ ਨੇ ਇਕੱਤਰ ਕਰ ਲਿਆਂਦੀ ਸੀ, ਸਾਰੀ ਬਾਣੀ ਆਪ ਪੜ੍ਹਨਾ ਕੀਤੀ ਹੋਵੇਗੀ, ਨਾਲ ਨਾਲ ਬਾਬਾ ਨਾਨਕ ਜੀ ਤੋਂ ਗੁਰਬਾਣੀ ਗਿਆਨ ਵਿਚਾਰ ਲੈਂਦੇ ਰਹੇ ਹੋਣਗੇ।

*** ਸੋ ਭਾਈ ਲਹਿਣਾ ਜੀ ਕੇਵਲ ਦਰਸਨ ਕਰਕੇ ਨਹੀਂ, ਬਲਕਿ ਆਪਣੇ ਆਤਮ –ਗਿਆਨ, ਸਿੱਦਕ-ਦਿਲੀ, ਅਗਿਆਕਾਰਤਾ, ਲਗਨ, ਕਾਬਲੀਅਤ ਅਤੇ ਦੂਰ ਅੰਦੇਸ਼ਤਾ ਕਰਕੇ ਗੁਰੂ ਬਾਬਾ ਨਾਨਕ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹੇ ਤਾਂ ਹੀ ਉਹਨਾਂ ਨੂੰ "ਸਿੱਖੀ-ਫਲਸ਼ਫੇ" ਨੂੰ ਹੋਰ ਅੱਗੇ ਲਜਾਣ ਦੀ ਜਿੰਮੇਂਵਾਰੀ ਸੌਂਪੀ ਗਈ। ਸੰਨ 13 ਜੂਨ 1539 ਨੂੰ ਗੁਰਗੱਦੀ ਸੌਂਪੀ ਗਈ।

**** ਠੀਕ ਇਸੇ ਤਰਾਂ ਬਾਬਾ ਅਮਰਦਾਸ ਵੀ ਗੁਰੂ ਅੰਗਦ ਸਾਹਿਬ ਜੀ ਦੇ ਦਰਸਨਾਂ ਲਈ ਸੰਨ 1539 ਵਿੱਚ ਆਏ ਸਨ। ਕੀ ਸਿਰਫ ਗੁਰੂ ਜੀ ਦੇ ਦਰਸਨ ਕਰਕੇ ਗੁਰਗੱਦੀ ਦੇ ਹੱਕਦਾਰ ਹੋ ਗਏ? ? ? ? ਨਹੀਂ।

*** ਬਲਕਿ, ਤਕਰੀਬਨ 61 ਸਾਲ ਦੀ ਉੱਮਰ ਵਿੱਚ ਆਏ ਤਾਂ 73 ਸਾਲ ਦੀ ਉੱਮਰ ਤੱਕ ਅਣਥੱਕ ਸੇਵਾ ਕਰਦੇ ਰਹੇ ਅਤੇ ‘ਗੁਰਬਾਣੀ ਗਿਆਨ ਵਿਚਾਰ’ ਨਾਲ ਆਪਣੇ ਆਪ ਨੂੰ ਜਗਾਉਣਾ ਕਰਦੇ ਰਹੇ। (ਬਾਬਾ ਅਮਰਦਾਸ ਜੀ, ਗੁਰੁ ਅੰਗਦ ਸਾਹਿਬ ਜੀ ਤੋਂ ਤਕਰੀਬਨ 25 ਸਾਲ ਵੱਡੇ ਸਨ) ਜੋ ਗੁਰਬਾਣੀ ਦਾ ਖ਼ਜ਼ਾਨਾ ਦੂਜੇ ਗੁਰੁ ਸਾਹਿਬ ਜੀ ਦੇ ਪਾਸ ਸੀ, ਉਸਨੂੰ ਪੜ੍ਹਨਾ ਅਤੇ ਵਿਚਾਰਨਾ ਕੀਤਾ। ਆਪਣੇ ਅੰਦਰਲੇ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਣਾ ਕੀਤਾ।

** "ਸਲੋਕ॥ ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥ ਮ5॥ 293॥

** ਇਸਤਰਾਂ 12 ਸਾਲ ਤੱਕ ਇਹ ਸਿਲਸਿਲਾ ਚੱਲਦਾ ਰਿਹਾ। ਬਾਬਾ ਅਮਰਦਾਸ ਜੀ ਆਪਣੀ ਸਿੱਦਕ-ਦਿਲੀ ਨਾਲ ਆਪਣੀ ਇਹ ਘਾਲਣਾ ਘਾਲਦੇ ਰਹੇ। ਆਖ਼ਰ 73 ਸਾਲ ਦੀ ਉੱਮਰ ਵਿੱਚ ਗੁਰੁ ਅੰਗਦ ਸਾਹਿਬ ਜੀ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਚੜ੍ਹ ਗਏ। ਸੰਨ 1552 ਵਿੱਚ ‘ਨਾਨਕ ਫਲਸ਼ਫੇ’ ਦੇ ਇਸ ਮਿਸ਼ਨ ਨੂੰ ਅੱਗੇ ਲਜਾਣ ਲਈ ਬਾਬਾ ਅਮਰਦਾਸ ਜੀ ਨੂੰ ਜਿੰਮੇਂਵਾਰੀ ਸੌਂਪੀ ਗਈ।

** ਬਾਬਾ ਅਮਰਦਾਸ ਜੀ ਨੂੰ ਇਹ ਜਿੰਮੇਂਵਾਰੀ ਕੇਵਲ ਸਿਰਫ ਗੁਰੁ ਜੀ ਦੇ ਦਰਸਨ ਕਰਨ ਨਾਲ ਮਿਲ ਗਈ। ਨਹੀਂ। ਬਲਕਿ ਉਸ ਰੁਤਬੇ ਦੀ ਕਾਬਲੀਅਤ ਹਾਸਿਲ ਕਰਨ ਨਾਲ ਮਿਲੀ।

*** ਠੀਕ ਇਸੇ ਤਰਾਂ ਦੂਜੇ ਗੁਰੁ ਸਾਹਿਬਾਨਾਂ ਨਾਲ ਹੋਇਆ। ਉਹਨਾਂ ਨੂੰ ‘ਨਾਨਕ ਮਿਸ਼ਨ’ ਨੂੰ ਅੱਗੇ ਚਲਾਉਣ ਦੀ ਜਿੰਮੇਵਾਰੀ (ਗੁਰਤਾ) ਉਹਨਾਂ ਦੀ ਕਾਬਲੀਅਤ ਦੇ ਆਧਾਰ ਪਰ ਹੀ ਮਿਲੀ। ਨਾ ਕਿ ਕੇਵਲ ਦਰਸਨ ਕਰਨ ਕਰਕੇ।

%%%%: ਗੁਰਮੱਤ ਦੇ ਅਨੁਸਾਰ ਕਿਸੇ ਦੇਹਧਾਰੀ-ਗੁਰੂ ਦੇ ਵਯੂਦ ਜਾਂ ਦੇਹਧਾਰੀ-ਗੁਰੂ ਦੇ ‘ਦਰਸਨ’ ਕਰਨ ਦਾ ਕੋਈ ਵਿਧੀ-ਵਿਧਾਨ ਨਹੀਂ ਹੈ।

** ਸਿੱਖ ਲਈ ਕਿਸੇ ਦੇਹਧਾਰੀ ਗੁਰੂ/ਅਕਾਲ-ਪੁਰਖ ਦੇ ਵਯੂਦ ਦਾ ਕੋਈ ਸੰਕਲਪ ਹੀ ਨਹੀਂ ਹੈ, ਤਾਂ ਫਿਰ ਸਵਾਲ ਖੜਾ ਹੁੰਦਾ ਹੈ ਕਿ ਦਰਸ਼ਨ ਕਿਸ ਦੇ ਕਰਨੇ ਹੋਏ? ? ?

*** "ਦਰਸੁ ਸਫਲਿੳ ਦਰਸੁ ਪੇਖਿੳ ਗਏ ਕਿਲਬਿਖ ਗਏ" ਮ5॥ 1272॥

*** "ਦਰਸਨਿ ਪਰਸਿਐ ਗੁਰੁ ਕੇ ਅਠਸਠਿ ਮਜਨੁ ਹੋਇ" ਭਟ ਕਲ ਜੀ॥ 1392॥

*** "ਦਰਸਨਿ ਪਰਸਿਐ ਗੁਰੁ ਕੈ ਸਚੁ ਜਨਮੁ ਪਰਵਾਣੁ" ਭਟ ਕਲ ਜੀ॥ 1392॥

*** "ਦਰਸਨਿ ਪਰਸੀਐ ਗੁਰੁ ਕੈ ਜਨਮ ਮਰਣ ਦੁਖੁ ਜਾਇ" ਭਟ ਟਲ ਜੀ॥ 1392॥

*** ਸਾਡੇ ਸਿੱਖ ਸਮਾਜ ਵਿੱਚ ਇਹ ਪਰਪਾਟੀ ਆਮ ਹੀ ਪ੍ਰਚੱਲਤ ਹੋ ਗਈ ਹੈ ਕਿ ਅਸੀਂ ਕਿਸੇ ਵੀ ‘ਗੁਰਬਾਣੀ-ਸਬਦ’ ਦੀਆਂ ਪੰਕਤੀਆਂ ਆਪਣੇ ਸੁਆਰਥ, ਮਤਲਭ ਦੇ ਅਨੁਸਾਰੀ ਚੁਣ ਲੈਂਦੇ ਹਾਂ, ਜਿਨ੍ਹਾਂ ਦਾ ਮਤਲਭ/ਸਾਰ/ਤੱਤ ਸਾਡੇ ਆਪਣੇ ਨਿਜੀ ਹਿੱਤਾਂ ਦੇ ਅਨੁਸਾਰੀ ਨਿਕਲਦਾ ਹੁੰਦਾ ਹੈ ਜਾਂ ਸਾਡਾ ਮਕਸਦ ਪੂਰਾ ਕਰ ਰਿਹਾ ਹੁੰਦਾ ਹੈ।

ਜਾਂ

‘ਗੁਰਬਾਣੀ’ ਨੂੰ ਆਪਣੀ ਬਣਾਈ ਦੁਕਾਨ (ਜਾਣੀ ਕੇ ਕੋਈ ਨਿਜੀ ਗੁਰਦੁਆਰਾ, ਡੇਰਾ, ਠਾਠ, ਜਾਂ ਕੋਈ ਹੋਰ ਨਾਮ ਰੱਖ ਕੇ ਬਣਾਈ ਬਿਲਡਿੰਗ) ਵਿੱਚ ਕਰਿਆਣਾ ਦੇ ਸਾਮਾਨ ਦੀ ਤਰਹ ‘ਗਰੰਥ ਸਾਹਿਬ ਜੀ’ ਨੂੰ ਸਜਾ ਸੰਵਾਰ ਕੇ ਰੱਖ ਲੈਂਦੇ ਹਾਂ। ਫਿਰ ਗੁਰਬਾਣੀ ਵਿਚੋਂ ਚੋਣਵੇਂ ਚੋਣਵੇਂ ‘ਦੁੱਖ-ਭੰਜਨੀ’ ਸਬਦਾਂ ਨੂੰ ਚੁੱਣਕੇ ਇਹਨਾਂ ਚੋਣਵਿਆਂ ਸਬਦਾਂ ਦਾ ਧੰਧਾ ਕਰਦੇ ਹਾਂ।

** ਲੋਕਾਂ ਦੀਆਂ ਲੋੜਾਂ ਦੇ ਅਨੁਸਾਰ ‘ਗੁਰਬਾਣੀ’ ਵਿਚੋਂ ਚੋਣਵੀਆਂ ਪੰਕਤੀਆਂ ਲੱਭਕੇ ਲੱਭਕੇ ਫਿਰ ਆਪਣਾ-ਆਪਣਾ ਧੰਧਾ ਚਲਾਉਂਦਾ ਹਾਂ।

** ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਕੇ ਲੋਕਾਂ ਨੂੰ ਉਹਨਾਂ ਦੀਆਂ ਮਨ-ਭਾਉਂਦੀਆਂ ਲੋੜਾਂ, ਇੱਛਿਆਵਾਂ, ਕਾਮਨਾਵਾਂ ਦੀ ਝੂਠੀ ਪੂਰਤੀ ਦੀਆਂ ਤਸੱਲੀਆਂ ਦਿੰਦੇ ਹਾਂ। ਲੋਕਾਂ ਦੀਆਂ ਮਨੋ-ਕਾਮਨਾਵਾਂ ਪੂਰੀਆਂ ਕਰਦੇ ਹਾਂ।

%%% ਆਉ! ! ਗੁਰਬਾਣੀ ਸਬਦਾਂ ਦੀ ਕਿਸੇ ਇੱਕ ਪੰਕਤੀ ਨੂੰ ‘ਨਾ’ ਲੈਕੇ, ਬਲਕਿ ਪੂਰੇ ਗੁਰਬਾਣੀ-ਸਬਦ ਦੇ ਅਰਥ ਸਮਝਣ ਦਾ ਯਤਨ ਕਰੀਏ।

**** ਸੂਹੀ ਮਹਲਾ 5॥

ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ 1॥

ਇਹ ਬੇਨੰਤੀ ਸੁਣਿ ਪ੍ਰਭ ਮੇਰੇ॥ ਦੇਹਿ ਨਾਮੁ ਕਰਿ ਅਪਣੇ ਚੇਰੇ॥ 1॥ ਰਹਾਉ॥

ਅਪਣੀ ਸਰਣਿ ਰਾਖੁ ਪ੍ਰਭ ਦਾਤੇ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ॥ 2॥

ਸੁਨਹੁ ਬਿਨਉ ਪ੍ਰਭ ਮੇਰੇ ਮੀਤਾ॥ ਚਰਣ ਕਮਲ ਵਸਹਿ ਮੇਰੇ ਚੀਤਾ॥ 3॥

ਨਾਨਕੁ ਏਕ ਕਰੈ ਅਰਦਾਸਿ॥ ਵਿਸਰੁ ਨਾਹੀ ਪੂਰਨ ਗੁਣਤਾਸਿ॥ 4॥ ਪੰ 742॥

***** ਸਬਦ ਵਿੱਚ ਰਹਾਉ ਦੀ ਪੰਗਤੀ ਹੈ, "ਇਹ ਬੇਨੰਤੀ ਸੁਣਿ ਪ੍ਰਭ ਮੇਰੇ॥ ਦੇਹਿ ਨਾਮੁ ਕਰਿ ਅਪਣੇ ਚੇਰੇ॥ 1॥ ਰਹਾਉ॥" ਅਕਾਲ-ਪੁਰਖ ਜੀ! ! ਮੇਰੀ ਅਰਦਾਸ ਬੇਨਤੀ ਜੋਦੜੀ ਨੂੰ ਸੁਨਣਾ ਕਰੋ। ਮੈਨੂੰ ਆਪਣਾ ਨਾਮ ਦੇਣਾ ਕਰਕੇ ਆਪਣੇ ਚੇਰੇ (ਚੇਲੇ, ਸੇਵਕ) ਬਨਾਉਣਾ ਕਰੋ ਜੀ॥ ਰਹਾਉ॥

ਇਹ ਸਬਦ ਦਾ ਕੇਂਦਰੀ ਭਾਵ ਹੈ। ਇਹਨਾਂ ਭਾਵਾਂ ਦੀ ਪ੍ਰੌੜਤਾ ਲਈ ਬਾਕੀ ਦੀਆਂ ਪੰਕਤੀਆਂ ਹਨ। ਕੇਂਦਰੀ ਭਾਵ ਵਿੱਚ ‘ਨਾਮ’ ਦੇਣ ਲਈ ਅਰਜ਼ੋਈ ਕੀਤੀ ਗਈ ਹੈ।

(ਨਾਮ ਕੀ ਹੈ? ? … ਨਾਮ ਹੈ ਹੋਂਦ, ਰੀਅਲਟੀ, ਸੱਚਾਈ, ਰੱਬੀ ਗੁਣ; ਸੱਚ, ਪਿਆਰ, ਮੁਹੱਬਤ, ਸ਼ਾਂਤੀ, ਸਬਰ, ਸੰਤੋਖ, ਹਲੀਮੀ, ਪਾਵਿੱਤਰਤਾ, ਨਿਮਰਤਾ, ਕੋਮਲਤਾ, ਦਇਆਲਤਾ, ਨਿਭਉਤਾ, ਨਿਰਵੈਰਤਾ, ਸਾਂਝੀਵਾਲਤਾ, ਪਰਉਪਕਾਰਤਾ …

** ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥ ਮ 4॥ 735॥

** ਆਪਾਂ ਉਪਰ ਇਹ ਜਾਣ ਆਏ ਹਾਂ ਕਿ ਅਕਾਲ-ਪੁਰਖ ਤਾਂ ਨਿਰ-ਆਕਾਰ ਹੈ, ਪਰ ਸਰਬ ਵਿਆਪਿੱਕ ਹੈ। ਉਸਦਾ ਨਾਮ ਵੀ ਸਰਬ-ਵਿਆਪਿੱਕ ਹੈ। ਕਿਸੇ ਵੀ ਮਨੁੱਖ ਨੂੰ ਅਕਾਲ-ਪੁਰਖ ਨਾਲ ਸੰਬੰਧ ਬਨਾਉਣ ਲਈ ਆਮ ਮਨੁੱਖਾਂ ਨਾਲ ਸੰਬੰਧ ਬਨਾਉਣ ਵਾਲੀ ਪਰਕਿਰਿਆ ਦੀ ਲੋੜ ਨਹੀਂ ਹੈ। ਬੱਸ ‘ਨਾਮ ਦੇ, ਨਾਮੀ ਦੇ’ ਗੁਣਾਂ ਨੂੰ ਧਾਰਨ ਕਰ ਲਉ ਉਸ ਵਰਗੇ ਬਨਣਾ ਸੁਰੂ ਹੋ ਜਾਉਗੇ।

** ਸੋ ‘ਨਾਮ’ ਦੇ ਦਰਸਨ,

. . ਨਾਮੀ ਦੇ ਦਰਸਨ,

. . ਅਕਾਲ-ਪੁਰਖ ਦੇ ਦਰਸਨ,

. . ਗੁਰਬਾਣੀ ਨੂੰ ਪੜ੍ਹਨਾ, ਸੁਨਣਾ, ਮੰਨਣਾ, ਸਮਝਣਾ, ਵਿਚਾਰਨਾ ਹੀ ਹੈ।

. . ਨਾਮ ਦੇ, ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ ਹੀ ‘ਦਰਸਨ’ ਕਰਨਾ ਹੈ।

#### ਅਕਾਲ-ਪੁਰਖ ਦੇ ਪ੍ਰਤੱਖ ਦਰਸਨ ਤਾਂ ਉਸਦੀ ਬਣਾਈ ਕੁੱਦਰਤ ਦੇ ਪ੍ਰਤੱਖ ਦਰਸਨ ਕਰਨੇ ਹਨ। ਉਸਦੇ ਗੁਣਾਂ ਦੇ ਅਨੁਸਾਰੀ, ਉਸਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਜੀਵਨ ਜਾਪਣ ਕਰਨਾ, ਸਾਰਿਆਂ ਮਨੁੱਖਾਂ ਨੂੰ ਉਸੇ ਅਕਾਲ-ਪੁਰਖ ਦਾ ਰੂਪ ਸਮਝਣਾ ਵੀ ਉਸਦੇ ਪ੍ਰਤੱਖ ‘ਦਰਸਨ’ ਹਨ।

** ਦਰਸਨੁ ਦੇਖਿ ਜੀਵਾ ਗੁਰ ਤੇਰਾ॥ ਪੂਰਨ ਕਰਮੁ ਹੋਇ ਪ੍ਰਭ ਮੇਰਾ॥ 1॥

** ਹੇ ਅਕਾਲ-ਪੁਰਖ ਜੀ, ਚਾਰੋਂ ਪਾਸੇ ਆਪ ਜੀ ਹੀ ਦਰਸਨ ਦੀਦਾਰੇ ਕਰਦਾ ਹਾਂ। ਹਰ ਪਾਸੇ ਆਪ ਜੀ ਦੇ ਨਜ਼ਾਰੇ ਦੇਖ ਕੇ ਜਿਉਂਦਾ ਹਾਂ, ਮੈਨੂੰ ਆਤਮਿੱਕ ਜੀਵਨ ਜਿਉਂਣ ਦਾ ਬਲ ਮਿਲਦਾ ਹੈ ਅਤੇ ਮੇਰੇ ਹਰ ਕਰਮ ਵਿੱਚ ਪੂਰਨਤਾ ਵਿਆਪ ਰਹੀ ਹੈ, ਕਰਮ ਪੂਰਾ ਹੋ ਰਿਹਾ ਹੈ।

. . ਅਪਣੀ ਸਰਣਿ ਰਾਖੁ ਪ੍ਰਭ ਦਾਤੇ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ॥ 2॥

. . ਹੇ ਪ੍ਰਭੁ ਦਾਤੇ ਮੈਨੂੰ ਆਪਣੀ ਉਟ ਦੇਹ, ਮੈਨੂੰ ਆਪਣੀ ਪਨਾਂਹ ਵਿੱਚ ਲੈਣਾ ਕਰ ਲਉ ਜੀ। ਮੈਨੂੰ ਆਪਣਾ ਆਸਰਾ ਦਿਉ ਜੀ। ਹੇ ਅਕਾਲ-ਪੁਰਖ ਜੀ ਕਿਸੇ ਵਿਰਲੈ ਮਨੁੱਖ ਨੇ ਹੀ ਰੱਬੀ ਗੁਣਾਂ ਨਾਲ ਸਾਂਝ ਬਣਾ ਕੇ ਤੇਰੇ ਨਾਲ ਸਾਂਝ ਪਾਈ ਹੈ।

. . ਸੁਨਹੁ ਬਿਨਉ ਪ੍ਰਭ ਮੇਰੇ ਮੀਤਾ॥ ਚਰਣ ਕਮਲ ਵਸਹਿ ਮੇਰੇ ਚੀਤਾ॥ 3॥

. . ਹੇ ਮੇਰੇ ਸੋਹਣੇ ਮਿੱਤਰ ਰੱਬ ਜੀ ਮੇਰੀ ਇਹ ਬੇਨਤੀ, ਅਰਜ਼ੋਈ, ਜੋਦੜੀ ਨੁੰ ਸੁਨਣਾ ਕਰੋ ਜੀ, ਕਿ ਤੁਹਾਡੇ ਚਰਨ-ਕਮਲ ਮੇਰੇ ਚਿੱਤ-ਹਿਰਦੈ ਵਿੱਚ ਵਸਣਾ ਕਰਨ ਜੀ। (ਰੱਬ ਜੀ ਨਿਰਆਕਾਰ ਹੈ। ਸੋ ਰੱਬ ਜੀ ਦੇ ਚਰਨ ਤਾਂ ਫਿਰ ਹੋ ਨਹੀਂ ਸਕਦੇ। ਫਿਰ ਕਿਹੜੇ ਚਰਨ-ਕਮਲ ਹਿਰਦੇ ਵਿੱਚ ਵਸਾਉਂਣਾ ਹਨ? ? ਇਹ ਚਰਨ-ਕਮਲ ਹਨ; ‘ਰੱਬ’ ਜੀ ਦੇ ਰੱਬੀ-ਗੁਣ, ਜੋ ਉੱਪਰ ਦੱਸੇ ਗਏ ਹਨ।)

. . ਨਾਨਕੁ ਏਕ ਕਰੈ ਅਰਦਾਸਿ॥ ਵਿਸਰੁ ਨਾਹੀ ਪੂਰਨ ਗੁਣਤਾਸਿ॥ 4॥ ਪੰ 742॥

. . ਹੇ ਪੂਰਨ ਗੁਣਾਂ ਦੇ ਦਾਤੇ ‘ਨਾਨਕ’ ਇੱਕ ਅਰਦਾਸ ਬੇਨਤੀ ਕਰਦਾ ਹੈ ਕਿ ਤੇਰੇ ਰੱਬੀ ਗੁਣ ਮੇਰੇ ਹਿਰਦੈ ਵਿਚੋਂ, ਮੇਰੇ ਮਨ ਵਿਚੋਂ ਕਦੇ ਨੀ ਨਾ ਵਿਸਰਨ, ਕਦੇ ਵੀ ਨਾ ਭੁੱਲਣ। ਭਾਵ ਮੈਂ ਹਮੇਂਸ਼ਾ ਹੀ ਰੱਬੀ ਗੁਣਾਂ ਦੇ ਅਨੁਸਾਰੀ ਆਪਣਾ ਜੀਵਨ ਜਿਉਂਣਾ ਕਰਾਂ।

%%%% ਸੋ ‘ਗੁਰਬਾਣੀ’ ਵਿੱਚ ‘ਰੱਬ’ ਦੇ ਦਰਸਨ ਰੱਬੀ ਗੁਣਾਂ ਨੂੰ ਜਾਣਕੇ, ਬੁੱਝਕੇ, ਸਮਝਕੇ, ਪੜ੍ਹਕੇ, ਸੁਣਕੇ, ਵਿਚਾਰਕੇ ਆਪਣੇ ਅੰਦਰ ਧਾਰਨ ਕਰਨਾ ਹੀ ‘ਅਕਾਲ-ਪੁਰਖ’ ਜੀ ਦੇ ‘ਦਰਸਨ’ ਹਨ।

… ਅੱਜ 90% ਸਿੱਖ ਸਮਾਜ … ਸ਼ੈਤਾਨ, ਚਲਾਕ, ਬੇਈਮਾਨ … ਬਿਪਰ/ ਬ੍ਰਾਹਮਣ/ਪੰਡਿਤ/ਪੂਜਾਰੀ/ਭਾਈ/ਗ੍ਰੰਥੀਆਂ ਦੇ ਮੰਨਮੱਤੀਆ, ਕਰਮਕਾਂਡੀ, ਅਡੰਬਰੀ ਭਰਮ ਬੂਲੇਖਿਆਂ ਵਿੱਚ ਫੱਸਿਆ ਹੋਇਆ ਹੈ। ਇਸ ਚੰਡਾਲ ਚੌਕੜੀ/ਮੰਡਲੀ ਨੇ ਲੋਕਾਈ ਨੂੰ ਇਹ ਯਕੀਨ ਦੁਆ ਦਿੱਤਾ ਹੈ ਕਿ ਇਹ ਸ਼ੈਤਾਨ ਲੋਕ, ਲੋਕਾਈ ਨੂੰ ‘ਰੱਬ’ ਦੇ ਦਰਸਨ ਕਰਾ ਦੇਣਗੇ। ਅਗਿਆਨੀ ਲੋਕ ਵੀ ਇਹਨਾਂ ਦੀਆਂ ਲੋਭਾਵਨੀਆਂ ਗੱਲਾਂ ਵਿੱਚ ਆ ਕੇ ਇਹਨਾਂ ਠੱਗਾਂ ਦੇ ਚੁੱਗਲ ਵਿੱਚ ਫੱਸ ਜਾਂਦੇ ਹਨ।

. . ਗੁਰਬਾਣੀ ਦੇ ਸਹੀ ਅਰਥਾਂ ਦੇ ਅਨਰਥ ਕਰਕੇ ਇਹ ਸ਼ੈਤਾਨ ਲੋਕ ਆਪਣੇ ਮਤਲਭ ਲਈ ਗੁਰਬਾਣੀ ਵਿਚੋਂ ਚੋਣਵੀਆਂ/ਢੁਕਵੀਆਂ ਪੰਕਤੀਆਂ ਲੈ ਲੈਂਦੇ ਹਨ, ਜੋ ਲੋੜਵੰਦ ਲੋਕਾਂ ਦੀਆਂ ਉੱਲਝਨਾਂ, ਤਕਲੀਫਾਂ, ਲੋੜਾਂ ਨਾਲ ਸੰਬੰਧਤ ਹੁੰਦੀਆਂ ਹਨ।

*** ਅੱਜ ਬਹੁਤ ਵੱਡੀ ਲੋੜ ਹੈ ‘ਗੁਰਬਾਣੀ’ ਨੂੰ ਪੜ੍ਹਕੇ ਸਮਝਕੇ ਸੁਣਕੇ, ਮੰਨਕੇ, ਵਿਚਾਰਕੇ ਆਪਣੇ ਮਨੁੱਖਾ ਜੀਵਨ ਵਿੱਚ ਲਾਗੂ ਕਰਨ ਦੀ।

. . ਜਿਸ ਵਾਸਤੇ ਹਰ ਇੱਕ ਕੱਲੇ ਕੱਲੇ ਇਨਸਾਨ ਗੁਰਸਿੱਖ ਵੀਰ ਭੈਣ ਨੂੰ ਇਹ ਉਪਰਾਲਾ ਆਪ ਹੀ ਕਰਨਾ ਪੈਣਾ ਹੈ।

ਸ਼ਬਦ ਗੁਰੁ ਗਰੰਥ ਨੇ ਕੋਈ ਜਾਦੂ ਨਹੀਂ ਕਰ ਦੇਣਾ।

ਕੋਈ ਕਲਾ ਨਹੀਂ ਵਰਤਾਉਂਣੀ।

ਕੋਈ ਕਰਾਮਾਤ ਨਹੀਂ ਵਰਤਨੀ।

ਇਸ ਵਿਚੋਂ ਕਿਸੇ ਨੇ ਆਵਾਜ਼ ਨਹੀਂ ਮਾਰ ਕੇ ਕਹਿਣਾ ਕਿ

ਭਾਈ ਇੰਜ ਕਰ ਲਉ, ਜਾਂ ਇੰਜ ਨਹੀਂ ਕਰਨਾ।

ਆਹ ਕਰ ਲਉ ਜਾਂ ਆਹ ਨਹੀਂ ਕਰਨਾ।

ਆਹ ਖਾਉ ਅਤੇ ਆਹ ਨਾਹ ਖਾਉ।

ਆਹ ਪੀਉ ਅਤੇ ਆਹ ਨਾਹ ਪੀਉ।

… ਜਦ ਕੋਈ ਗੁਰਸਿੱਖ ਵੀਰ-ਭੈਣ ‘ਸਬਦ ਗੁਰੂ ਗਰੰਥ ਸਾਹਿਬ ਜੀ’ ਦੇ ਗਿਆਨ ਵਿਚਾਰ ਨੂੰ ਸਮਝਣਾ ਕਰਕੇ, ਗੁਰਮੱਤ ਆਤਮ-ਗਿਆਨ ਦੇ ਅਨੁਸਾਰੀ ਆਪਣੇ ਮਨੁੱਖਾ ਜੀਵਨ ਵਿੱਚ ਬਦਲਾਅ ਲੈ ਆਉਂਦਾ ਹੈ ਤਾਂ ਇਹ ਹੀ ਕਰਾਮਾਤ ਹੈ, ਇਹ ਹੀ ਚਮਤਕਾਰ ਹੈ।

… ਬਾਹਰਮੁੱਖੀ ਕੁਦਰਤੀ ਵਰਤਾਰੇ ਤਾਂ ਹਰ ਵਕਤ ਘਟਤ ਹੁੰਦੇ ਰਹਿੰਦੇ ਹਨ। ਬੱਦਲਾਂ ਵਿੱਚ ਅਚਾਨਕ ਅਸਮਾਨੀ ਬਿਜਲੀ ਦਾ ਚਮਕਣਾ ਕੋਈ ਕਰਾਮਾਤ ਨਹੀਂ, ਬਲਕਿ ਬੱਦਲਾਂ ਵਿੱਚ ਇਸ ਅਸਮਾਨੀ ਬਿਜਲੀ ਚਮਕਣ ਦੇ ਪਿੱਛੇ ਕਾਰਨ ਹੁੰਦਾ ਹੈ, ਜਿਸ ਵੀ ਇਨਸਾਨ ਨੂੰ ਇਸ ਕਾਰਨ ਦਾ ਪਤਾ ਹੈ ਉਹ ਇਸ ਅਸਮਾਨੀ ਬਿਜਲੀ ਦੀ ਚਮਕਾਹਟ ਵੇਖ ਕਿ ਅਚੰਬਤ ਨਹੀਂ ਹੁੰਦਾ। ਸ਼ਾਂਤ ਚਿੱਤ ਰਹਿੰਦਾ ਹੈ।

… ਜਿਸਨੂੰ ਨਹੀਂ ਪਤਾ ਉਹ ਹੈਰਾਨ ਹੋ ਜਾਂਦਾ ਹੈ ਕਿ ਬੱਦਲਾਂ ਵਿੱਚ ਅਜੇਹਾ ਕੀ ਹੋ ਗਿਆ ਜਿਸ ਕਾਰਨ ਇਹ ਗੜਗੜਾਹਟ ਅਤੇ ਚਾਨਣ ਪੈਦਾ ਹੋਇਆ। ਉਸ ਇਨਸਾਨ ਲਈ ਇਹ ਹੀ ਚਮਤਕਾਰ ਹੈ, ਕਰਾਮਾਤ ਹੈ।

… ਅਗਰ ਤੁਸੀਂ ਸਬਦ ਗੁਰੁ ਗਰੰਥ ਸਾਹਿਬ ਵਿਚੋਂ "ਆਤਮ-ਗਿਆਨ" ਲੈਕੇ ‘ਆਤਮ-ਗਿਆਨੀ’ ਬਣ ਗਏ ਹੋ ਤਾਂ ‘ਰੱਬ’ ਦੇ ‘ਦਰਸਨ’ ਤੁਸੀਂ ਆਪਣੇ ਆਸੇ ਪਾਸੇ, ਉੱਪਰ-ਨੀਚੇ, ਅੱਗੇ-ਪਿਛੇ ਭਾਵ ਹਰ ਪਾਸੇ ਕਰ ਸਕਦੇ ਹੋ।

…ਇਹ ਆਤਮ-ਗਿਆਨ ਵਿਚਾਰ ਹਰ ਗੁਰਸਿੱਖ ਮਾਈ ਭਾਈ ਨੇ ਆਪ ਲੈਣਾ ਕਰਨਾ ਹੈ। 35 ਮਹਾਂ-ਪੁਰਸ਼ਾਂ ਨੇ ਸਾਨੂੰ ਇਹ ਗਿਆਨ ਵਿਚਾਰ ਲਿਖਤ ਵਿੱਚ ਦੇ ਦਿੱਤਾ ਹੈ ਹੁਣ ਇਸ ਗਿਆਨ ਵਿਚਾਰ ਦੀ ਵਰਤੋਂ ਸੁਵਰਤੋਂ ਆਪਾਂ ਆਪ ਕਰਨੀ ਹੈ।

ਸਾਨੂੰ ਸਿੱਖ ਸਮਾਜ ਨੂੰ ਇਹਨਾਂ ਨਿਰਮਲੇ ਸਾਧਾਂ, ਗੁਰੁ ਅੰਸ-ਬੰਸ਼ ਦੇ ਠੇਕੇਦਾਰਾਂ, ਵਿਹਲੜ ਬਾਬਿਆਂ, ਡੇਰੇਦਾਰਾਂ, ਹੋਰ ਕਈ ਤਰਾਂ ਦੇ ਠੱਗਾਂ ਨੇ ਇਸ ਗੁਰਬਾਣੀ ਗਿਆਨ ਵਿਚਾਰ ਦੇ ਸੋਮੇ ਦੀ ਪੂਜਾ ਵਾਲੇ ਪਾਸੇ ਲਾ ਦਿੱਤਾ।

… ਅੱਜ ਇਸੇ ਕਰਕੇ ਲੋਕਾਂ ਵਿੱਚ ਗਿਆਨ ਦਾ ਘਾਟਾ ਹੈ ਅਤੇ ਅਗਿਆਨਤਾ ਸਿੱਖਰ ਤੇ ਹੈ। ਸਾਨਾਤਨੀ ਮੱਤ ਦੇ ਅਨੁਸਾਰੀ ਸਿੱਖ ਸਮਾਜ ਵੀ ਪੂਜਾ ਅਰਚਨਾ ਵਾਲੇ ਪਾਸੇ ਲੱਗ ਗਿਆ ਹੈ। ਜੋ ਗੁਰ ਨਾਨਕ ਆਸ਼ੇ ਦੇ ਉਲਟ ਪਾਸੇ ਲੈ ਕੇ ਜਾ ਰਿਹਾ ਹੈ।

… ਸਿੱਖ ਸਮਾਜ ਨੂੰ ਆਪਣੀਆਂ ਪੁਰਾਣੀਆਂ ਗੁਰਮੱਤ ਅਨੁਸਾਰੀ ਰਵਾਇਤਾਂ ਨੂੰ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ ਦੀਆਂ ਬਣਾਈਆਂ ਮੰਨਮੱਤਾਂ ਨੂੰ ਛੱਡਣਾ ਹੋਵੇਗਾ। ਬਿਪਰ/ਬ੍ਰਾਹਮਣ/ਪਾਂਡੇ/ਪੂਜਾਰੀ ਦੀਆਂ ਬਣਾਈਆਂ ਮੰਨਮੱਤਾਂ ਅੱਜ ਹਰ ਸਿੱਖ ਦੇ ਘਰ ਘਰ ਵਿੱਚ ਪਹੁੰਚੀਆਂ ਹੋਈਆਂ ਹਨ।

… ਖੰਡੇ ਪਾਹੁਲ ਛੱਕ ਕੇ ਵੀ ਸਿੱਖ ਆਪਣੇ ਗੁੱਟਾਂ ਤੋਂ ਮਉਲੀਆਂ ਬੰਨ੍ਹੀ ਆਮ ਵੇਖੈ ਜਾ ਸਕਦੇ ਹਨ।

… ਸਨਾਤਨ ਮੱਤ ਦਾ ਕਰੂਏ ਦੇ ਵਰਤ ਨੂੰ ਸਿੱਖ ਬੀਬੀਆਂ ਨੇ ਅਪਨਾ ਲਿਆ ਹੈ।

… ਹੋਰ ਬਥੇਰੇ ਕਰਮਕਾਂਡ ਹਨ ਜੋ ਸਿੱਖ ਬੀਬੀਆਂ ਅਤੇ ਭਾਈ ਕਰਦੇ ਵੇਖੇ ਜਾ ਸਕਦੇ ਹਨ।

** ਸਾਡੀਆਂ ਪ੍ਰਮੁੱਖ ਜੱਥੇਬੰਦੀਆਂ ਅਤੇ ਪ੍ਰਮੁੱਖ ਧਾਰਮਿੱਕ ਸਥਾਂਨਾਂ ਨੇ ਸਿੱਖ ਸਮਾਜ ਨੂੰ ਕੋਈ ਗੁਰਮੱਤ ਅਨੁਸਾਰ ਸੇਧ ਨਹੀਂ ਦੇਣੀ। ਹਰ ਸਿੱਖ ਗੁਰਸਿੱਖ ਮਾਈਭਾਈ ਨੂੰ ਆਪ ਉੱਦਮ ਉੱਪਰਾਲਾ ਕਰਨਾ ਪੈਚਾ ਹੈ। ਸਹੀ ਗੁਰਮੱਤ ਅਨੁਸਾਰੀ ਜਾਣਕਾਰੀ ਲੈਣ ਲਈ ਆਪ ਮਨ ਵਿੱਚ ਚਾਅ ਲਗਨ ਸਿਰੜ ਪੇਦਾ ਕਰੋ, ਬਣਾਉ … ਤਾਂ ਹੀ ਕਰਮਕਾਂਡਾਂ, ਮੰਨਮੱਤਾਂ, ਵਹਿਮਾਂ ਭਰਮਾਂ ਪਾਖੰਡਾਂ ਤੋਂ ਛੁਟਕਾਰਾ ਹੋ ਸਕਦਾ ਹੈ।

… ਪ੍ਰਤੱਖ ‘ਰੱਬ’ ਜੀ ‘ਦਰਸਨ’ ਕਰਨਾ ਵੀ ਇਹਨਾਂ ਮੰਨਮੱਤਾਂ ਵਿਚੋਂ ਹੀ ਇੱਕ ਮੰਨਮੱਤੀਆ ਵਿਸ਼ਵਾਸ ਹੈ। ਜੋ ਕਿ ਕੋਰੀ ਅਗਿਆਨਤਾ, ਨਦਾਨੀ, ਅੰਧ-ਵਿਸ਼ਵਾਸੀ, ਅਤੇ ਅਨਪੜ੍ਹਤਾ ਹੈ।

… ‘ਗੁਰਬਾਣੀ’ ਗੁਰਮੱਤ ਗਿਆਨ-ਵਿਚਾਰ ਨਾਲ ਜਾਗਣਾ, ਭਾਵ ਆਪਣੇ ਆਪ ਨੂੰ ਗੁਰਮੱਤ ਗਿਆਨ-ਵਿਚਾਰ ਦੇ ਅਨੁਸਾਰੀ ਬਨਾਉਣਾ ਹੀ ਆਪਣਾ ਆਪ ਨੂੰ ਜਗਾਉਣਾ ਹੈ। ‘ਰੱਬ’ ਜੀ ਦਰਸਨ ਉਹਦੀ ਕਿਰਤ ਵਿਚੋਂ ਕਰਨੇ ਹਨ।

ਧੰਨਵਾਧ।

ਇੰਜ ਦਰਸਨ ਸਿੰਘ ਖਾਲਸਾ

ਸਿੱਡਨੀ (ਅਸਟਰੇਲੀਆ)

10 ਜੂਨ 2018
.