.

ੴ ਸਤਿਗੁਰ ਪ੍ਰਸਾਦਿ

Subject: Publication of E-book entitled
“ਬੱਚੇ ਮਾਤਾ ਪਿਤਾ ਦਾ ਕਹਿਣਾ ਕਿਉਂ ਨਹੀਂ ਮੰਨਦੇ ਹਨ?”
Why children do not listen to the parents?

“Waheguru Ji Ka Khalsa Waheguru Ji Ke Fateh”


ਅੱਜਕਲ ਸਾਇੰਸ ਨੇ ਤਰੱਕੀ ਤਾਂ ਬਹੁਤ ਕਰ ਲਈ ਹੈ। ਹੁਣ ਦੂਰ ਦੇਸਾਂ ਪਰਦੇਸਾਂ ਦਾ ਸਫਰ ਕੁਝ ਕੁ ਘੰਟਿਆਂ ਵਿਚ ਹੀ ਤਹਿ ਕੀਤਾ ਜਾ ਸਕਦਾ ਹੈ, ਸਕਿੰਟਾਂ ਵਿਚ ਦੂਰ ਦੂਰ ਤਕ ਸੁਨੇਹੇ ਭੇਜੇ ਜਾ ਸਕਦੇ ਹਨ, ਗਲਬਾਤ ਕੀਤੀ ਜਾ ਸਕਦੀ ਹੈ, ਵੀਡੀਓ ਰਾਹੀ ਵੇਖਿਆ ਜਾ ਸਕਦਾ ਹੈ। ਇਹ ਸਭ ਕੁਝ ਹੋਣਦੇ ਬਾਵਜੂਦ ਮਾਤਾ ਪਿਤਾ ਤੇ ਬੱਚਿਆਂ ਵਿਚ ਦੂਰੀ ਵਧ ਰਹੀ ਹੈ, ਪਰਿਵਾਰ ਟੁਟ ਰਹੇ ਹਨ, ਰਿਸ਼ਤੇ ਤੇ ਸਬੰਧ ਘਟਦੇ ਜਾ ਰਹੇ ਹਨ। ਬੱਚੇ ਅਕਸਰ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਹਨ। ਆਪਸੀ ਵਿਚਾਰਾ ਵਿਚ ਭਿੰਨਤਾ, ਰਹਿਣੀ ਬਹਿਣੀ, ਖਾਣ ਪੀਣ, ਮਨੋਰੰਜਨ ਦੇ ਸਾਧਨ, ਮਿਹਨਤ ਕਰਨ ਦੇ ਤਰੀਕੇ, ਕਿਨ੍ਹਾਂ ਲੋਕਾਂ ਨਾਲ ਮੇਲਜੋਲ ਰੱਖਣਾ, ਆਦਿ ਬਹੁਤ ਸਾਰੇ ਵਿਸ਼ੇ ਹਨ, ਜਿਨ੍ਹਾਂ ਕਰਕੇ ਪਰਿਵਾਰਾਂ ਅੰਦਰ ਅਕਸਰ ਅਸਹਿਮਤੀ ਵੇਖਣ ਵਿਚ ਮਿਲਦੀ ਹੈ। ਕਈ ਐਸੇ ਕਾਰਨ ਹਨ, ਜੋ ਕਿ ਬਾਹਰੀ ਵਾਤਾਵਰਨ ਨਾਲ ਪ੍ਰਭਾਵਿਤ ਹੁੰਦੇ ਹਨ, ਜਿਨ੍ਹਾਂ ਤੇ ਮਾਪਿਆ ਦਾ ਜਿਆਦਾ ਕਾਬੂ ਨਹੀਂ ਹੋ ਸਕਦਾ ਹੈ। ਮਾਤਾ ਪਿਤਾ ਕਿਨੇ ਵੀ ਧਾਰਮਕ ਹੋਣ, ਰੋਜ਼ਾਨਾ ਗੁਰਦੁਆਰਾ ਸਾਹਿਬ ਜਾਂਦੇ ਹੋਣ, ਪਰੰਤੂ ਜਰੂਰੀ ਨਹੀਂ ਕਿ ਉਨ੍ਹਾਂ ਦੇ ਬੱਚੇ ਕਹਿਣਾ ਮੰਨਦੇ ਹੋਣ।
ਬਹੁਤ ਘਟ ਲੋਕ ਹਨ, ਜਿਹੜੇ ਕਿ ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੇ ਆਧਾਰ ਤੇ ਪਰਖਦੇ ਹਨ ਤੇ ਉਸ ਅਨੁਸਾਰ ਚਲਣ ਦਾ ਉਪਰਾਲਾ ਕਰਦੇ ਹਨ ਤੇ ਜੀਵਨ ਦੇ ਪਹਿਲੂਆਂ ਬਾਰੇ ਸਿਖਿਆ ਲੈਂਦੇ ਹਨ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਤੋਂ ਸੇਧ ਲੈ ਕੇ ਇਹ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਮਾਤਾ ਪਿਤਾ ਤੇ ਬੱਚਿਆਂ ਵਿਚ ਦੂਰੀ ਘਟਾਈ ਜਾ ਸਕਦੀ ਹੈ, ਟੁਟ ਰਹੇ ਪਰਿਵਾਰ ਕਿਸ ਤਰ੍ਹਾਂ ਜੋੜੇ ਜਾ ਸਕਦੇ ਹਨ, ਆਪਸੀ ਮੇਲ ਮਿਲਾਪ ਵਿਚ ਕਿਸ ਤਰ੍ਹਾਂ ਵਾਧਾ ਕੀਤਾ ਜਾ ਸਕਦਾ ਹੈ। ਇਸ ਵਿਸ਼ੇ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਨੂੰ ਇਕ ਕਿਤਾਬ ਦੇ ਰੂਪ ਵਿਚ ਇਕੱਠਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ।


( Dr. Sarbjit Singh )
Vashi, Navi Mumbai - 400703.
Email = sarbjitsingh@yahoo.com
Web= http://www.geocities.ws/sarbjitsingh/

(ਨੋਟ:- ਇਹ ਕਿਤਾਬ ਪੜ੍ਹਨ ਲਈ ਜਾਂ ਆਪਣੇ ਕੰਪਿਊਟਰ ਤੇ ਸਾਂਭ ਕੇ ਰੱਖਣ ਲਈ ਇੱਥੇ ਕਲਿਕ ਕਰੋ-ਸੰਪਾਦਕ)
.