.

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੪)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਸੰਪੂਰਨ ਮੰਗਲਾਚਰਣ ਸੰਖੇਪ ਅਰਥਾਂ ਸਹਿਤ- ਚਲਦੇ ਪ੍ਰਕਰਣ `ਚ ਇਹ ਜ਼ਰੂਰੀ ਭਾਸਦਾ ਹੈ ਕਿ "ਗੁਰੂ ਕੀਆਂ ਸੰਗਤਾਂ" ਦੀ ਜਾਣਕਾਰੀ ਲਈ, ਗੁਰਬਾਣੀ ਦੇ ਸੰਪੂਰਣ ਮੰਗਲਾਚਰਣ ਦੇ ਅਰਥਾਂ `ਤੇ ਵੀ ਇੱਕ ਵਾਰੀ ਨਜ਼ਰਸਾਨੀ ਕਰ ਲਈ ਜਾਵੇ। ਇਸ ਸੰਬੰਧ `ਚ ਜਿਵੇਂ ਕਿ ਦਰਸ਼ਨ ਕਰ ਆਏ ਹਾਂ ਤਾਂ ਵੀ "ਗੁਰਬਾਣੀ ਆਧਾਰਤ ਸੰਪੂਰਣ ਮੰਗਲਾਚਰਣ" ਹੈ:-

ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ —ਉਪ੍ਰੰਤ ਇਸ ਗੁਰਬਾਣੀ ਆਧਾਰਤ ਸੰਪੂਰਣ ਮੰਗਲਾਚਰਣ" ਦੇ ਲੜੀ ਵਾਰ ਅਰਥ; ਤਾਂ ਵੀ ਪਹਿਲਾਂ ਕੁੱਝ ਵੇਰਵਾ ਕੇਵਲ ਸੰਬੰਧੀ:-

ੴ-- ਇਸ ਪਦ ਦਾ ਉਚਾਰਣ ਕੇਵਲ ਤੇ ਕੇਵਲ ਏਕ ਓਅੰਕਾਰ’ ਹੀ ਕਰਣਾ ਹੈ।

ਇਸ `ਤੇ ਵੀ ਵਿਸ਼ੇਸ਼ ਧਿਆਨ ਦੇਣਾ ਹੈ ਕਿ ਦਾ ਉਚਾਰਣ ਸੰਸਕਿੁਤ ਦੇ ਓਮ ਜਾਂ ‘ਓਮਕਾਰ’ ਆਦਿ ਦੇ ਉਚਾਰਣਾਂ ਤੋਂ ਬਿਲਕੁਲ ਭਿੰਨ ਤੇ ਵੱਖਰਾ ਹੈ।

ਇਥੋਂ ਤੀਕ ਕਿ ਦੇ ਅਰਥ ਵੀ ਓਮ ਜਾਂ ‘ਓਮਕਾਰ’ ਆਦਿ ਸਮੂਹ ਉਚਰਣਾ ਤੋਂ ਨਿਤਾਂਤ ਭਿੰਨ, ਨਿਵੇਕਲੇ ਤੇ ਬਿਲਕੁਲ ਵੱਖਰੇ ਹਨ।

ਉਂਝ ਹੇਠ ਦਿੱਤੇ ਗੁਰਬਾਣੀ-ਪ੍ਰਮਾਣਾਂ ਅਨੁਸਾਰ ਦਾ ਅਸਲ ਤੇ ਮੂਲ ਉਚਾਰਣ ਕੀ ਹੋਣਾ ਹੈ ਇਹ ਵੀ ਅਨੇਕਾਂ ਵਾਰ ਗੁਰਬਾਣੀ `ਚ ਗੁਰਦੇਵ ਨੇ ਆਪ ਹੀ ਸਪਸ਼ਟ ਵੀ ਕੀਤਾ ਹੋਇਆ ਹੈ ਜਿਵੇਂ:-

"ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥" (ਬਿਲਾਵਲ ਮ: ੧ ਪੰ: ੮੩੮)

"ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥

"ਓਅੰਕਾਰਿ ਸੈਲ ਜੁਗ ਭਏ॥ ਓਅੰਕਾਰਿ ਬੇਦ ਨਿਰਮਏ॥

ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖਿ ਤਰੇ॥" ( ਰਾਮਕਲੀ ਮ: ੧ ਦਖਣੀ ਓਅੰਕਾਰ-ਪੰ: ੯੨੯) ਇਸੇ ਤਰ੍ਹਾਂ ਹੋਰ

"ਓਅੰਕਾਰ ਆਦਿ ਮੈ ਜਾਨਾ॥ ਲਿਖਿ ਅਰੁ ਮੇਟੈ, ਤਾਹਿ ਨ ਮਾਨਾ॥ ਓਅੰਕਾਰ ਲਖੈ ਜਉ ਕੋਈ॥ ਸੋਈ ਲਖਿ ਮੇਟਣਾ ਨ ਹੋਈ" (ਪੰ: ੩੪੦)

ਚੇਤੇ ਰਹੇ! ਇਹੀ ਕਾਰਣ ਹੈ ਕਿ ਨੂੰ ਹਿੰਦੀ ਭਾਸ਼ਾ `ਚ ਲਿਖਣ ਸਮੇਂ ਵੀ ਇਸ ਲਈ ‘ਓਮਕਾਰ’ ਆਦਿ ਲਿਖਣਾ ਬਿਲਕੁਲ ਅਸ਼ੁੱਧ ਤੇ ਗ਼ਲਤ ਹੈ। ਇਸ ਨੂੰ ਓਦੋਂ ਤੇ ਉਥੇ ਵੀ, ਇਸ ਦੇ ਗੁਰਬਾਣੀ `ਚ ਪ੍ਰਗਟ ਕੀਤੇ ਹੋਏ ਇਸ ਦੇ ਸ਼ੁਧ ਸਰੂਪ ਨੂੰ ਹੀ ਵਰਤਣਾ ਹੈ।

ਤਾਂ ਤੇ ਹਿੰਦੀ ਆਦਿ ਭਾਸ਼ਾ `ਚ ਲਿਖਣ ਸਮੇਂ ਵੀ ਇਸਦਾ ਰੂਪ ਵੱਧ ਤੋਂ ਵੱਧ ‘੧ਓਅੰਕਾਰ’ ਹੀ ਹੋਣਾ ਹੈ ਨਾ ਕਿ ਇਸ ਨੂੰ ਕਿਸੇ ਵੀ ਹੋਰ ਆਪ ਮਿੱਥੇ ਬਦਲਵੇਂ ਰੂਪ `ਚ ਲਿਖਣਾ ਹੈ।

ਦੌਰਾਅ ਦੇਵੀਏ, ਉਹ ਵੀ ਇਸ ਲਈ ਕਿਉਂਕਿ ਗੁਰੂ ਸਾਹਿਬ ਨੇ ਨੂੰ ਬਿਲਕੁਲ ਨਿਵੇਕਲੇ ਤੇ ਵੱਖਰੇ ਸਰੂਪ `ਚ ਹੀ ਨਹੀਂ ਬਲਕਿ ਨਿਤਾਂਤ ਨਵੇਂ ਤੇ ਨਰੋਏ ਅਰਥਾਂ `ਚ ਵੀ ਸਥਾਪਤ ਕੀਤਾ ਹੋਇਆ ਹੈ। ਇਸ ਲਈ ਇਸ ਦੀ ਲਿਖਤ `ਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਕਿਸੇ ਕੋਲ ਵੀ ਹੱਕ ਨਹੀਂ।

ਚੇਤੇ ਰਹੇ ਰਹੇ ਕਿ ਦਾ ਉਚਾਰਣ ਬਿਲਕੁਲ ਨਿਵੇਕਲਾ ਤੇ ਭਿੰਨ ਹੈ। ਜਦਕਿ ਇਹ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਤੇ ਸਮਝ ਵੀ ਆਏ ਹਾਂ ਕਿ ਗੁਰਦੇਵ ਨੇ ਗੁਰਬਾਣੀ `ਚ ਇਸ ਦੇ ਮੂਲ ਉਚਾਰਣ ‘੧ਓਅੰਕਾਰ’ ਬਾਰੇ ਨਿਰਣਾ ਵੀ ਆਪ ਹੀ ਦਿੱਤਾ ਹੋਇਆ ਹੈ। ਤਾਂ ਤੇਬਾਰੇ ਕੁੱਝ ਹੋਰ:-

ੴ- ਭਿੰਨ-ਭਿੰਨ ਤਿੰਨ ‘੧+ ਓ +ਕਾਰ’ ਸ਼ਬਦਾਂ ਦੀ ਸੰਧੀ ਤੋਂ ਇੱਕ ਸ਼ਬਦ ਦੇ ਰੂਪ `ਚ ਉਜਾਗਰ ਕੀਤਾ ਹੋਇਆ ਹੈ। ਉਪ੍ਰੰਤ ਨੰਬਰਵਾਰ ਇਨ੍ਹਾਂ ਤਿੰਨਾਂ ਲਫ਼ਜ਼ਾਂ ਦੇ ਅਰਥ ਇਸ ਪ੍ਰਕਾਰ ਹਨ:-

੧- ਅਕਾਲਪੁਰਖੁ ਇੱਕ ਹੈ। ਇਥੇ `ਚ ਗਿਣਤੀ ਵਾਚਕ ‘ਏਕਾ’ ਲਗਾ ਕੇ ਪਾਤਸ਼ਾਹ ਨੇ ਇਸ ਸੱਚ ਨੂੰ ਸਦਾ ਲਈ ਉਜਾਗਰ ਕਰ ਦਿੱਤਾ ਤੇ ਕਿਸੇ ਭੁਲੇਖੇ ਦੀ ਗੁੰਜਾਇਸ਼ ਵੀ ਨਹੀਂ ਰਹਿਣ ਦਿੱਤੀ ਕਿ ਸੰਪੂਰਨ ਰਚਨਾ ਦਾ ਕਰਤਾ-ਧਰਤਾ ਕੇਵਲ ਤੇ ਕੇਵਲ ‘ਇਕ’ ਹੀ ਹੈ, ਭਿੰਨ ਭਿੰਨ ਨਹੀਂ ਹਨ।

ਓੰ - ਦੇ ਅਰਥ ਹਨ, ਅਕਾਲਪੁਰਖ ਸੰਪੂਰਨ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ। ਹਾਥੀ-ਗੈਂਡੇ ਆਦਿ ਵੱਡੇ ਤੋਂ ਵੱਡੇ ਆਕਾਰ ਵਾਲੇ ਜਾਂ ਛੋਟੇ ਤੋਂ ਛੋਟੇ ਨੰਗੀ ਅੱਖ ਨਾਲ ਨਾ ਦੇਖੇ ਜਾ ਸਕਣ ਵਾਲੇ ਜੀਵਾਂ `ਚ ਵੀ ਉਸ ਦਾ ਵਜੂਦ ਇਕੋ ਜਿਹਾ ਹੈ, ਕਿਸੇ `ਚ ਘੱਟ ਤੇ ਕਿਸੇ `ਚ ਵੱਧ ਨਹੀਂ।

ਕਾਰ- ਦੇ ਅਰਥ ਲਕੀਰ ਹਨ ਜਿਵੇਂ "ਚਉਗਿਰਦ ਹਮਾਰੈ ਰਾਮ ਕਾਰ" (ਪੰ: ੮੧੯) ਆਦਿ ਇਸ ਸੰਬੰਧ `ਚ ਹੋਰ ਵੀ ਬਹੁਤੇਰੇ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਠੀਕ ਉਸ ਤਰ੍ਹਾਂ ਜਿਵੇਂ ਕਿਸੇ ਲਕੀਰ ਦਾ ਕਦੇ ਅੰਤ ਨਹੀਂ ਹੁੰਦਾ ਉਸੇ ਤਰ੍ਹਾਂ ਅਕਾਲਪੁਰਖ ਦਾ ਅੰਤ ਤੇ ਪਾਰਾਵਾਰ ਵੀ ਨਹੀਂ ਪਾਇਆ ਜਾ ਸਕਦਾ। ਤਾਂ ਤੇ ਦੇ ਅਰਥ ਹਨ:-

ਅਕਾਲਪੁਰਖੁ ਇੱਕ ਹੈ, ਉਹ ਸੰਪੂਰਣ ਰਚਨਾ `ਚ ਇੱਕ ਰਸ ਵਿਆਪਕ ਹੈ ਅਤੇ ਉਸ ਦਾ ਅੰਤ-ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤਾਂ ਤੇ:-

ੴ -ਦਿੱਤੇ ਜਾ ਚੁੱਕੇ ਵੇਰਵੇ ਤੋਂ ਸਪਸ਼ਟ ਹੈ ਕਿ ‘੧+ ਓਅੰ+ਕਾਰ’ ਤਿੰਨ ਸ਼ਬਦਾਂ ਦੇ ਜੋੜ ਅਥਵਾ ਸੰਧੀ ਤੋਂ ਗੁਰਦੇਵ ਰਾਹੀਂ ਘੜਿਆ ਤੇ ਪ੍ਰਗਟ ਕੀਤਾ ਹੋਇਆ ਬਿਲਕੁਲ ਨਵਾਂ ਲਫ਼ਜ਼ ਹੈ।

ਗੁਰਮੱਤ ਵਿਚਾਰ ਦਰਸ਼ਨ- ਲੰਮੇਂ ਸਮੇਂ ਤੋਂ ਮਨੁੱਖ ਨੇ ਅਗਿਆਨਤਾ ਵੱਸ ਅਨੇਕਾਂ ਰੱਬ, ਭਗਵਾਨ, ਆਪਣੇ ਇਸ਼ਟ ਤੇ ਕ੍ਰੌੜਾ ਹੀ ਦੇਵੀਆਂ-ਦੇਵਤੇ ਮਿੱਥੇ ਹੋਏ ਸਨ। ਜਿਸ `ਚ ਦੋ ਗੁਣ ਦੇਖੇ, ਸੁਣੇ ਜਾਂ ਸਮਝੇ, ਉਹ ਉਸੇ ਨੂੰ ਆਪਣਾ ਭਗਵਾਨ, ਰੱਬ, ਦੇਵੀ-ਦੇਵਤਾ ਤੇ ਇਸ਼ਟ ਵੀ ਮਿੱਥ ਬੈਠਾ।

ਗੁਰਬਾਣੀ ਅਨੁਸਾਰ ਬ੍ਰਹਮਾ, ਵਿਸ਼ਨੂੰ, ਮਹੇਸ਼ ਉਪ੍ਰੰਤ ਦਸ਼ਰਥ ਸੁਤ ‘ਰਾਮ’, ਜਸੋਦਾ ਸੁਤ ‘ਕ੍ਰਿਸ਼ਨ’ ਆਦਿ ਵੀ ਇਸੇ ਲੜੀ `ਚ ਹੀ ਆਉਂਦੇ ਹਨ।

ਹੋਰ ਤਾਂ ਹੋਰ ਉਸੇ ਦਾ ਨਤੀਜਾ ਹੋਇਆ ਕਿ ਮਨੁੱਖ ਅੱਜ ਅਨੇਕਾਂ ਰੁਖਾਂ, ਨਦੀਆਂ, ਸਪਾਂ, ਪਸ਼ੂਆਂ, ਮੜ੍ਹੀਆਂ, ਪੱਥਰਾਂ ਅਤੇ ਪਤਾ ਨਹੀਂ ਕਿਸ ਕਿਸ ਦਾ ਪੁਜਾਰੀ ਬਣਿਆ ਬੈਠਾ ਸੀ।

ਉਸ ਸਾਰੇ ਦੇ ਉਲਟ, ਗੁਰਦੇਵ ਨੇ ਦੀ ਘਾੜਤ `ਚ ਗਿਣਤੀ ਵਾਚਕ ‘ਇਕ’ ਜੋੜ ਕੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਕਿ ਅਕਾਲਪੁਰਖ, ਪ੍ਰਭੂ, ਰੱਬ, ਭਗਵਾਨ ਤੇ ਸਮੂਚੀ ਰਚਨਾ ਦਾ ਸਿਰਜਨਹਾਰ ਤੇ ਪਰਵਦਿਗਾਰ ਕੇਵਲ ਤੇ ਕੇਵਲ ਇੱਕ ਹੀ ਹੈ, ਦੂਜਾ ਕੋਈ ਨਹੀਂ। ਇਸ ਤਰ੍ਹਾਂ ਗੁਰਬਾਣੀ ਅਨੁਸਾਰ ਮਨੁੱਖ ਰਾਹੀਂ ਮਿੱਥੇ ਹੋਏ ਉਨ੍ਹਾਂ ਬੇਅੰਤ ਇਸ਼ਟਾਂ `ਚੋਂ ਇੱਕ ਵੀ ਭਗਵਾਨ ਜਾਂ ਰੱਬ ਨਹੀਂ।

ਉਪ੍ਰੰਤ ਗੁਰਬਾਣੀ ਵਿੱਚਲਾ ਸੰਪੂਰਣ ਮੰਗਲਾਚਰਣ:-

ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥ -- ਦਰਅਸਲ ਦੀ ਹੀ ਵਿਆਖਿਆ ਹੈ।

ਜਿਸ `ਚ ਗੁਰਦੇਵ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਅਕਾਲਪੁਰਖ, ਸਰੀਰਧਾਰੀ ਨਹੀਂ ਪ੍ਰਭੂ ਆਪਣੇ ਆਪ ਤੋਂ ਹੈ। ਪ੍ਰਭੂ ਜਨਮ-ਮਰਨ `ਚ ਨਹੀਂ ਆਉਂਦਾ ਤੇ ਪ੍ਰਭੂ ਰੂਪ ਰੇਖ ਰੰਗ ਤੋਂ ਵੀ ਨਿਆਰਾ ਹੈ। ਬਲਕਿ ਪ੍ਰਭੂ ਅਵਿਨਾਸੀ ਅਤੇ ਸਦਾ ਥਿਰ ਰਹਿਣ ਵਾਲੀ ਸਰਵ ਵਿਆਪਕ ਹਸਤੀ ਹੈ।

ਤਾਂ ਤੇ ਐ ਦੁਨੀਆਂ ਦੇ ਲੋਕੋ! ਜਿਨ੍ਹਾਂ ਨੂੰ ਤੁਸੀਂ ਭਗਵਾਨ, ਰੱਬ ਤੇ ਆਪਣੇ ਇਸ਼ਟ ਮੰਨ ਰਹੇ ਹੋ, ਇਨ੍ਹਾਂ `ਚੋਂ ਕੁੱਝ ਇਤਿਹਾਸਕ, ਮਿਥਿਹਾਸਿਕ ਬਲਕਿ ਕਾਲਪਨਿਕ ਹਸਤੀਆਂ ਤਾਂ ਹੋ ਸਕਦੀਆਂ ਹਨ। ਪਰ ਗੁਰਬਾਣੀ ਅਨੁਸਾਰ ਇਨ੍ਹਾਂ `ਚੋਂ ਕਰਤਾ ਅਕਾਲਪੁਰਖ, ਪ੍ਰਭੂ ਤੇ ਭਗਵਾਨ ਇੱਕ ਵੀ ਨਹੀਂ।

ਇਸੇ ਤਰ੍ਹਾਂ ਓਮ ਜਾਂ ਸ਼ਬਦ ਵੀ ਪੁਰਾਤਨ ਰਚਨਾਵਾਂ `ਚ ਕਈ ਅਰਥਾਂ `ਚ ਮਿਲਦੇ ਹਨ। ਜਿਵੇਂ ਕਾਸ਼ਠ ਪੁਰਾਣ `ਚ, ਮੰਨੇ ਜਾਂਦੇ ਬ੍ਰਹਮਾ, ਵਿਸ਼ਨੂੰ, ਮਹੇਸ਼ ਤਿੰਨ ਮੁੱਖ ਦੇਵਤਿਆਂ ਲਈ ਸਮੂਹਕ ਤੌਰ `ਤੇ ਵੀ ਲਫ਼ਜ਼ ਓਮ (ਓ) ਆਇਆ ਹੈ।

ਜਦਕਿ ਗੁਰਦੇਵ ਨੇ ਗੁਰਬਾਣੀ ਦੇ ਅਰੰਭ `ਚ ਹੀ ਲਈ ਜੋ ਨਿਵੇਕਲਾ ਰੂਪ ਤੇ ਉਸ `ਚ ਗਿਣਤੀ ਵਾਲਾ ਇਕਾ ਲਗਾ ਕੇ ਉਸ ਦਾ ਨਿਵੇਕਲਾ ਉਚਾਰਣ ਵੀ ਬਖ਼ਸ਼ਿਆ ਹੋਇਆ ਹੈ; ਇਸ ਲਈ ਇਸਦਾ ਪੁਰਾਤਨ ਓਮ ਜਾਂ ਦੇ ਅਰਥਾਂ ਤੇ ਉਚਾਰਣ ਨਾਲ ਉੱਕਾ ਹੀ ਸੰਬੰਧ ਨਹੀਂ। ਹੋਰ ਤਾਂ ਹੋਰ:-

ਗੁਰਬਾਣੀ ਵਿੱਚਲਾ ਸੰਪੂਰਣ ਮੰਗਲਾਚਰਣ--- (ੳ) " ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥" ਅਤੇ

(ਅ) "ੴ ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ" ਕੇਵਲ ਤੇ ਕੇਵਲ ਇਸ ਇਕੋ-ਇਕ ਲਫ਼ਜ਼ਦੀ ਹੀ ਵਿਆਖਿਆ ਮਾਤ੍ਰ ਹਨ। ਉਪ੍ਰੰਤ ਕਾਰ: ਬਾਰੇ-

ਕਾਰ- ਉਪ੍ਰੰਤ ਵਿੱਚਲੀ ਕਾਰ ਦੇ ਅਰਥ ਹਨ, ਕਰਤੇ ਪ੍ਰਭੂ ਦਾ ਅੰਤ ਤੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਪ੍ਰਭੂ ਬੇਅੰਤ ਤੇ ਅਨੰਤ ਹੈ।

ਇਹ ਵੀ ਕਿ ਅਕਾਲਪੁਰਖ ਸਮੇਂ ਦੇ ਪ੍ਰਭਾਵ ਤੋਂ ਉਪਰ ਹੈ। ਉਸ ਨੂੰ ਬਚਪਨ, ਜੁਆਨੀ, ਬੁਢਾਪਾ ਤੇ ਮੌਤ ਆਦਿ ਵੀ ਨਹੀਂ ਪੋਂਦੇ, ਉਹ ਬਿਨਸਨਹਾਰ ਨਹੀਂ, ਉਹ ਸਦੀਵੀ ਤੇ ਸਦਾ ਥਿਰ ਹੈ।

‘ਕਾਰ’ ਮੂਲ ਰੂਪ `ਚ ਸੰਸਕਿੁਤ ਦਾ ਪਿਛੇਤ੍ਰ ਹੈ। ਸੰਸਕ੍ਰਿਤ `ਚ ਜੇ ਕਿਸੇ ਲਫ਼ਜ਼ ਨੂੰ ਅੰਤ ਹੀਨ (Endless) ਦੱਸਣਾ ਹੋਵੇ ਤਾਂ ਉਸ ਦੇ ਅੰਤ `ਚ ਕਾਰ ਲਗਾ ਦਿੱਤਾ ਜਾਂਦਾ ਹੈ ਜਿਵੇਂ ‘ਜੈ ਜੈ ਕਾਰ’ ਨੰਨਾਕਾਰ’ ‘ਧੰਧੂਕਾਰ’ ਤਾਂ ਇਨ੍ਹਾਂ ਲਫ਼ਜ਼ਾਂ ਦੇ ਆਪਣੇ ਆਪ ਨੰਬਰਵਾਰ ਅਰਥ ਬਣ ਜਾਂਦੇ ਹਨ ਜੈ ਹੀ ਜੈ; ਨਾ ਹੀ ਨਾ; ਹਨੇਰਾ ਹੀ ਹਨੇਰਾ ਆਦਿ ਅਤੇ ਇਸੇ ਤਰ੍ਹਾਂ ਹੋਰ ਵੀ ਕਈ ਲਫ਼ਜ਼।

ਇਸੇ ਤਰ੍ਹਾਂ `ਚ ਤੇ ‘ਓੰਅੰ ਨਾਲ ਨਿਵੇਕਲੇ ਰੂਪ `ਚ ਕਾਰ ਨੂੰ ਜੋੜ ਕੇ’ ਗੁਰਦੇਵ ਨੇ ਇਸ ਦੇ ਸਦੀਵ ਕਾਲ ਲਈ ਅਰਥ ਪੱਕੇ ਕਰ ਦਿੱਤੇ ਤੇ ਦ੍ਰਿੜ ਕਰਵਾਇਆ ਹੋਇਆ ਹੈ ਕਿ ਸਮੂਚੀ ਰਚਨਾ ਦਾ "ਕਰਤਾ ਇੱਕ ਹੈ, ਸਰਬ ਵਿਆਪਕ ਹੈ ਅਤੇ ਉਸ ਦਾ ਅੰਤ ਪਾਰਾਵਾਰ ਨਹੀਂ ਪਾਇਆ ਜਾ ਸਕਦਾ"।

ਦਰਅਸਲ ਇਥੇ ਵਿਸ਼ੇਸ਼ ਸਮਝਣ ਦਾ ਵਿਸ਼ਾ ਇਹ ਹੈ ਕਿ ਗੁਰਦੇਵ ਨੇ `ਚ ਕਾਰ ਨੂੰ ਵੀ ਆਪਣੇ ਵੱਲੋਂ ਇੱਕ ਨਵਾਂ ਰੂਪ ਬਖ਼ਸ਼ਿਆ ਹੋਇਆ ਹੈ ਅਤੇ ਉਸ ਨੂੰ ਇਥੇ `ਚ ਇਸ ਦੇ ਉਸ ਨਵੇਂ ਤੇ ਨਿਵੇਕਲੇ ਸਾਹਿਤਕ ਰੂਪ `ਚ ਪ੍ਰਗਟ ਕੀਤਾ ਹੋਇਆ ਹੈ।

ਜਿਵੇਂ ਕਾਰ ਦਾ ਮੂਲ ਅਰਥ ਹੀ ਲਕੀਰ ਹੁੰਦਾ ਹੈ; ਗੁਰਦੇਵ ਨੇ ਇਥੇ ਉਸੇ ‘ਜੈ ਜੈ ਕਾਰ’ ਨੰਨਾਕਾਰ’, ‘ਧੰਧੂਕਾਰ’ -ਭਾਵ ‘ਕਾਰ’ ਵਾਲੇ ਉਸੇ ਪਿਛੇਤ੍ਰ ਨੂੰ ਆਪਣੇ ਵੱਲੋਂ ਇੱਕ ਨਵਾਂ ਸਾਹਿਤਕ ਰੂਪ ਬਖ਼ਸ਼ਿਆ ਹੋਇਆ ਹੈ ਜਿਸ ਨੂੰ ਪਹਿਚਨਣ ਦੀ ਵਿਸ਼ੇਸ਼ ਲੋੜ ਹੈ।

ਜਦਕਿ ਸਮੂਚੇ ਸਾਹਿਤ `ਚ ਇਸ ਤੋਂ ਪਹਿਲਾਂ ‘ਕਾਰ’ ਭਾਵ ਕਿਸੇ ਲਕੀਰ ਲਈ ਗੁਰਦੇਵ ਰਾਹੀਂ `ਚ ਜੋੜਿਆ ਹੋਇਆ ਕਾਰ ਵਾਲਾ ਇਹ ਨਿਵੇਕਲਾ, ਨਵਾਂ ਤੇ ਬਦਲਵਾਂ ਸਰੂਪ ਹੋਰ ਕਿੱਧਰੇ ਵੀ ਨਹੀਂ ਮਿਲੇ ਗਾ।

ਇਸ ਤਰ੍ਹਾਂ `ਚ ਕਾਰ ਦਾ ਇਹ ਨਿਵੇਕਲਾ ਸਰੂਪ, ਪਾਤਸ਼ਾਹ ਦੀ ਗੁਰਬਾਣੀ `ਚ ਆਪਣੀ, ਨਿਵੇਕਲੀ, ਨਿਤਾਂਤ ਨਵਫਂ ਤੇ ਨਿਰਾਲੀ ਦੇਣ ਹੈ।

ਤਾਂ ਵੀ ਕਈ ਸੱਜਨ ਆਪਣੀ ਨਾਸਮਝੀ ਕਾਰਣ ਇਸ ਨੂੰ ੧ਓ ਲਿਖ ਦਿੰਦੇ ਹਨ। ਇਸ ਤਰ੍ਹਾਂ ਇਸ ਨੂੰ ‘ਓ’ ਕਰ ਕੇ ਲਿਖਣਾ ਬਿਲਕੁਲ ਅਸ਼ੁੱਧ ਹੈ ਤੇ ਉਨ੍ਹਾਂ ਦੀ ਇਸ ਬਾਰੇ ਅਗਿਆਨਤਾ ਹੀ ਹੁੰਦੀ ਹੈ।

ਚੇਤੇ ਰਹੇ! ਗੁਰੂ ਪਾਤਸ਼ਾਹ ਰਾਹੀਂ ਪ੍ਰਗਟ ਕੀਤਾ ਦਾ ਅਸਲ ਸਰੂਪ ਹੀ ਹੈ, ਭਾਵ ਇਸ ਨੂੰ ਲਿਖਦੇ ਸਮੇਂ ਇਸ ਦੇ ਓਅੰ ਨਾਲ ‘ਪਿਛੇਤ੍ਰ ਕਾਰ’ ਅਤੇ ਅਗੇਤ੍ਰ ਅਵੱਸ਼ ਲਗਾਉਣਾ ਹੈ।

ਜਦਕਿ ਵਿੱਚਲੀ ਕਾਰ (ਲਕੀਰ) ਕੇਵਲ ਤੇ ਕੇਵਲ ਪ੍ਰਭੂ ਦੀ ਅਸੀਮਤਾ ਦੀ ਹੀ ਲਖਾਇਕ ਹੈ। ਇਸ ਤਰ੍ਹਾਂ ਇਸ ਅਸੀਮਤਾ ਨੂੰ ਪ੍ਰਭੂ ਤੋਂ ਸਿਵਾ ਕਿਸੇ ਹੋਰ ਲਈ ਨਹੀਂ ਵਰਤਿਆ ਜਾ ਸਕਦਾ।

ਉਂਜ ਵੀ ਸਚਾਈ ਇਹੀ ਹੈ ਕੋਈ ਵੀ ਮਨੁੱਖ ਹੋਰ ਕਿਸੇ ਵੀ ਕਾਰ ਅਥਵਾ ਲਕੀਰ ਨੂੰ ਚਾਹੇ ਜਿੱਤਨੀ ਵੀ ਲੰਮੀਂ ਖਿੱਚਦਾ ਜਾਵੇ, ਸੰਸਾਰ ਦਾ ਅੰਤ ਤਾਂ ਆ ਸਕਦਾ ਹੈ ਪਰ ਕਾਰ ਭਾਵ ਇਸ ਲਕੀਰ ਦਾ ਅੰਤ ਨਹੀਂ ਆ ਸਕਦਾ।

ਚੇਤਾਵਣੀ-ਅਜੋਕੇ ਸਮੇਂ ਕੁੱਝ ਪੰਥ ਵਿਰੋਧੀ ਤਾਕਤਾਂ ਵੱਲੋਂ ਪਾਤਸ਼ਾਹ ਰਾਹੀਂ ਸਥਾਪਤ ਇਸ ਵਿੱਚਲੀ ਕਾਰ ਦੇ ਰੂਪ ਨੂੰ ਵਿਗਾੜ ਕੇ ਪੁਰਾਤਨ ਆਦਿ ਵੱਲ ਖਿੱਚਣ ਅਤੇ ਉਸ ਨਾਲ ਖ਼ਲਤ-ਮਲਤ ਤੇ ਰਲ-ਗਢ ਕਰਣ ਲਈ ਕਈ ਢੰਗ ਤੇ ਤਰੀਕੇ ਵਰਤੇ ਜਾ ਰਹੇ ਹਨ, ਜਦਕਿ ਕੁੱਝ ਸ਼ੱਜਣ ਅਣਜਾਣੇ `ਚ ਵੀ ਇਹੀ ਕੁੱਝ ਕਰ ਰਹੇ ਹਨ। ਇਸ ਲਈ ਸਮੂਚੇ ਗੁਰੂ ਕੇ ਪੰਥ ਨੂੰ ਉਨ੍ਹਾਂ ਪਾਸਿਓਂ ਵੱਲੋਂ ਬਹੁਤ ਸੁਚੇਤ ਰਹਿਣ ਦੀ ਲੋੜ ਹੈ। (ਚਲਦਾ) #Instt. 04--Suhi ki.Vaar M.3--03.18# v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਸੂਹੀ ਕੀ ਵਾਰ ਮਹਲਾ ੩

(ਪੰ: ੭੮੫ ਤੋਂ੭੯੨)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੪)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 400/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

Emails- [email protected] & [email protected]

web sites-

www.gurbaniguru.org

theuniqeguru-gurbani.com

gurmateducationcentre.com




.