.

ਅਠੱਤੀਵੀਂ ਪਉੜੀ –ਸ਼ਬਦ ਦੀ ਟਕਸਾਲ-2

ਡਾ: ਦਲਵਿੰਦਰ ਸਿੰਘ ਗ੍ਰੇਵਾਲ

ਭਉ ਖਲਾ ਅਗਨਿ ਤਪ ਤਾਉ ॥

ਭਉ

ਅਪਣੇ ਮਨ ਨੂੰ ਪ੍ਰਮਾਤਮਾਂ ਦਾ ਡਰ ਮੰਨਕੇ ਨਾਮ ਦੇ ਬੇੜੇ ਚੜ੍ਹਾਉ

ਭਉ ਬੇੜਾ ਜੀਉ ਚੜਾਊ ॥(ਮਾਰੂ ਮਹਲਾ ੧, ਪੰਨਾ ੯੯੦)

ਜੋ ਪ੍ਰਮਾਤਮਾ ਦੇ ਡਰ ਸਦਕਾ ਜੱਗ ਤੋਂ ਵੈਰਾਗ ਲੈ ਲੈਂਦਾ ਹੈ ਉਹ ਪ੍ਰਮਾਤਮਾ ਵਿਚ ਸਹਿਜ ਹੀ ਸਮਾ ਜਾਂਦਾ ਹੈ:

ਭਉ ਬੈਰਾਗਾ ਸਹਜਿ ਸਮਾਤਾ ॥ (ਮਾਰੂ ਮਹਲਾ ੧, ਪੰਨਾ ੧੦੪੦)

ਪ੍ਰਮਾਤਮਾਂ ਦੇ ਚਰਨ ਕਮਲਾਂ ਨਾਲ ਪ੍ਰੀਤ ਜੁੜ ਗਈ। ਪੂਰੇ ਗੁਰੂ ਤੋਂ ਰੱਬ ਨਾਲ; ਜੜਿਣ ਦੀ ਜੁਗਤ ਸਮਝ ਲਈ ਤਾਂ ਸਾਰੇ ਡਰ ਦਸੂਰ ਹੋ ਗਏ ਤੇ ਨਿਰਭਉ ਭਾਵ ਵਾਹਿਗੁਰੂ ਮਨ ਵਿਚ ਵਸ ਗਿਆ। ਜਿਸ ਸਦਕਾ ਅੰਮ੍ਰਿਤ ਨਾਮ ਹਰ ਰੋਜ਼ ਜਪਣ ਲੱਗ ਗਿਆ ਹਾਂ।

ਚਰਨ ਕਮਲ ਸਿਉ ਲਾਗੀ ਪ੍ਰੀਤਿ ॥ ਗੁਰ ਪੂਰੇ ਕੀ ਨਿਰਮਲ ਰੀਤਿ ॥ ਭਉ ਭਾਗਾ ਨਿਰਭਉ ਮਨਿ ਬਸੈ ॥ ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥ ੩ ॥॥ (ਰਾਮਕਲੀ ਮਹਲਾ ੫, ਪੰਨਾ ੮੯੩)

ਪ੍ਰਮਾਤਮਾਂ ਤੋਂ ਡਰ ਤੇ ੳਸਿ ਸੰਗ ਪ੍ਰੇਮ ਸਦਕਾ ਹੇ ਜੋਗੀ ਇਸ ਸਰੀਰ ਨੂੰ ਦੁਨਿਆਵੀ ਬੁਰਿਆਈਆ ਲਈ ਸੋਟੌ ਬਣਾ।

ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥ (ਤੁਖਾਰੀ ਮ: ੩, ਪੰਨਾ ੯੦੮)

ਜੋ ਸਾਰੇ ਡਰ ਦੂਰ ਕਰਨ ਵਾਲਾ ਹੈ ਉਸ ਨੂੰ ਹਮੇਸ਼ਾ ਅਪਣੇ ਹਿਰਦੇ ਵਿਚ ਧਿਆਉ:

ਭਉ ਭੰਜਨ ਰਿਦ ਮਾਹਿ ਅਰਾਧੋ ॥ (ਰਾਮਕਲੀ ਮਹਲਾ ੫, ਪੰਨਾ ੮੯੭)

ਤਪ

ਗੁਰੂ ਨਾਨਕ ਜੀ ਫੁਰਮਾਉਂਦੇ ਹਨ ਕਿ ਜਪ, ਤਪ ਤੇ ਸੰਜਮ ਨੂੰ ਆਧਾਰ ਬਣਾਉ। ਹਰੀ ਦਾ ਨਾਮ ਵੰਡਣ ਨਾਲ ਸੁੱਖ ਪ੍ਰਾਪਤ ਹੁੰਦਾ ਹੈ ਤੇ ਭਗਤੀ ਦਾ ਭੰਡਾਰ ਮਿਲਦਾ ਹੈ:

ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥ ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥ ੧ ॥ (ਗੂਜਰੀ ਅਸਟਪਦੀਆ ਮਹਲਾ ੧ ਘਰੁ ੧, ਪੰਨਾ ੫੦੩

ਅਪਣੀ ਤਪਸਿਆ ਦਾ ਕਾਗਜ਼ ਮਨ ਹੈ ਜਿਸ ਉਪਰ ਨਿਸ਼ਾਨੀ ਨਾਮ ਦੀ ਪਾਉਣੀ ਹੈ:

ਤਪੁ ਕਾਗਦੁ ਤੇਰਾ ਨਾਮੁ ਨਿਸਾਨੀ ॥ (ਮਲਾਰ ਮ: ੧, ਪੰਨਾ ੧੨੫੭)

ਸਤਿਗੁਰੂ ਦੀ ਸੇਵੀ ਬੜੀ ਹੀ ਸੁਖਾਲੀ ਹੈ, ਸੇਵਾ ਦੇ ਫਲ ਵਜੋਂ ਜੋ ਵੀ ਚਾਹੋ ਪਰਾਪਤ ਹੁੰਦਾ ਹੈ ।ਜਤ, ਤਪ ਤੇ ਸਤ ਸਦਕਾ ਸਰੀਰ ਪਵਿਤ੍ਰ ਹੁੰਦਾ ਹੈ ਜਿਸ ਲਈ ਹਰੀ ਦਾ ਨਾਮ ਹਮੇਸ਼ਾ ਮਨ ਵਿਚ ਵਸਾ ਲੈਣਾ ਹੈ।ਨਾਮ ਵਸ ਜਾਏਗਾ ਤਾਂ ਦਿਨ ਰਾਤਾ ਅਨੰਦ ਪ੍ਰਸੰਨ ਰਹੇਂਗਾ ਤੇ ਪ੍ਰਮਾਤਮਾਂ ਨੂੰ ਪ੍ਰਾਪਤ ਕਰਕੇ ਸੁੱਖ ਪਾਏਂਗਾ:

ਆਪਣੇ ਸਰੀਰ ਨੂੰ ਪ੍ਰਮਾਤਮਾਂ ਦੇ ਭਾਉ ਪ੍ਰੇਮ ਵਿਚ ਇਤਨਾ ਮਸਤ ਕਰ ਲੈ ਕਿ ਪ੍ਰਮਾਤਮਾਂ ਬਿਨਾ ਤੈਨੂੰ ਹੋਰ ਕੁਝ ਨ ਦਿਖੇ ਤੇ ਉਹ ਵੀ ਪ੍ਰਸੰਨ ਹੋ ਕੇ ਤੇਰੀ ਝੋਲੀ ਵਿਚ ਅੰਮ੍ਰਿਤ ਪਾ ਦੇਵੇ।ਪ੍ਰੇਮ ਦੇ ਭਾਂਡੇ (ਕੁਠਾਲੀ) ਵਿਚ ਅੰਮ੍ਰਿਤ ਢਾਲ।

ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥

ਭਾਂਡਾ=ਕੁਠਾਲੀ। ਉਹ ਠੂਠੀ ਜਿਸ ਵਿਚ ਸੁਨਿਆਰਾ ਸੋਨੇ ਨੂੰ ਗਰਮ ਕਰਕੇ ਪਿਘਲਾ ਕੇ ਕੁਠਾਲੀ ਵਿਚ ਪਾ ਦਿੰਦਾ ਹੈ, ਫਿਰ ਠੱਪੇ ਲਾ ਕੇ ਘੜਦਾ ਹੈ, ਸਰਕਾਰੀ ਮੋਹਰ ਦਾ ਸਿੱਕਾ ਬਣਾ ਦਿੰਦਾ ਹੈ। ਭਾਉ=ਪ੍ਰੇਮ ਦੀ ਕੁਠਾਲੀ ਭਾਂਡਾ ਹੋਵੇ, ਜਿਸ ਵਿਚ ਨਾਮ ਰੂਪੀ ਸੋਨੇ ਨੂੰ ਪਾਉਣਾ ਹੈ ਭਾਵ ਪ੍ਰੇਮ ਨਾਲ ਨਾਮ ਜਪਣਾ ਹੈ। ਆਂਮ੍ਰਿਤ= ਨਾਮ ਸੋਨੇ ਨੂਮ ਪ੍ਰੇਮ ਕਠਿਾਲੀ ਵਿਚ ਢਾਲ ਕੇ ਪਾਉ।

ਭਾਉ

ਪ੍ਰਮਾਤਮਾਂ ਪ੍ਰਤੀ ਪ੍ਰੇਮਾ ਭਗਤੀ ਗੁਰੂ ਦੀ ਦਿਤੀ ਮੱਤ ਤੇ ਚੱਲ ਕੇ ਪਾਈ ਜਾ ਸਕਦੀ ਹੈ ਤੇ ਸ਼ਬਦ ਨਾਮ ਪ੍ਰਾਣੀ ਦੀ ਹਉਮੈ ਮਾਰ ਦਿੰਦਾ ਹੈ:

ਭਾਉ ਭਗਤਿ ਗੁਰਮਤੀ ਪਾਏ ॥ਹਉਮੈ ਵਿਚਹੁ ਸਬਦਿ ਜਲਾਏ ॥॥ ੪ ॥(ਮ ੧, ਪੰਨਾ ੧੩੪੨-੧੩੪੩)

ਜਦ ਸਤਿਗੁਰ ਤੁੱਠਦਾ ਹੈ ਤੈ ਪ੍ਰੇਮ ਦਾ ਭੋਜਨ ਪਰੋਸਦਾ ਹੈ:

ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥(ਗਉੜੀ, ਮ ੫, ਪੰਨਾ ੧੧੫)

ਸੰਸਾਰਕ ਮਮਤਾ ਨੂੰ ਸਾੜ ਸੁੱਟ ਅਤੇ ਇਸ ਦੀ ਖਾਕ ਨੂੰ ਪੀਹ ਕੇ ਸਿਆਹੀ ਬਣਾ ਅਤੇ ਅਪਣੀ ਅਕਲ ਦਾ ਵਧੀਆ ਕਾਗਜ਼ ਕਰ। ਪ੍ਰਭੂ ਦੀ ਪ੍ਰੀਤ ਨੂੰ ਅਪਣੀ ਲੇਖਣੀ ਅਤੇ ਮਨ ਨੁੰ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਨੂੰ ਵਾਹਿਗੁਰੂ ਦੀ ਵੀਚਾਰ ਨੂੰ ਲੱਖ।ਵਾਹਿਗੁਰੂ ਨਾਮ ਦੀ ਉਸਤਤ ਲਗਾਤਾਰ ਲਿਖੀ ਜਾ, ਲਿਖੀ ਜਾ ਕਿ ਉਸ ਦਾ ਨਾ ਕੋਈ ਅੰਤ ਹੈ ਨਾ ਕੋਈ ਪਾਰਾਵਾਰ:

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥ ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥ ੧ ॥ (ਸਿਰੀਰਾਗੁ ਮਹਲੁ ੧, ਪੰਨਾ ੧੬)

ਅੰਮ੍ਰਿਤ

ਹਰੀ ਦਾ ਨਾਮ ਸਦਾ ਧਿਆਉਣਾ ਅਸਲੀ ਅੰਮ੍ਰਿਤ ਹੈ:

ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥ (ਮਾਝ ਮ: ੩, ਪੰਨਾ ੧੧੯)

ਅੰਮ੍ਰਿਤ ਨਾਮ ਦੇ ਅਮੁੱਕ ਭੰਡਾਰ ਨੂੰ ਸਭ ਨੂੰ ਮਿਲਕੇ ਪੀਣਾ ਚਾਹੀਦਾ ਹੈ।ਪ੍ਰਭੂ ਦਾ ਨਾਮ ਸਿਮਰੇ ਸੁੱਖ ਮਿਲਦਾ ਹੈ ਤੇ ਸਾਰੀ ਤ੍ਰੇਹ ਮਿਟ ਜਾਂਦੀ ਹੈ। ਪਾਰਬ੍ਰਹਮ ਦੀ ਸੇਵਾ ਕਰਦਿਆਂ ਕੋਈ ਭੁੱਖ ਨਹੀਂ ਰਹਿੰਦੀ। ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ਤੇ ਅਮਰਾਪਦ ਪ੍ਰਾਪਤ ਹੁੰਦਾ ਹੈ।ਪ੍ਰਮਾਤਮਾਂ ਜਿਤਨਾ ਵੱਡਾ ਉਹ ਆਪ ਹੈ ਹੋਰ ਕੋਈ ਨਹੀਂ ਇਸ ਲਈ ਉਸ ਦੀ ਸ਼ਰਣ ਵਿਚ ਜਾਣਾ ਚਾਹੀਦਾ ਹੈ:

ਅੰਮ੍ਰਿਤ ਨਾਮ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥ ਸਗਲ ਮਨੋਰਥ ਪੁੰਨਿਆ ਅਮਰਾਪਦ ਪਾਈ॥ਤੁਧੁ ਜੇਵਡੁ ਤੂ ਹੈ ਪਾਰਬਰਹਮ ਨਾਨਕ ਸਰਣਾਈ॥ (ਮ ੫, ਪੰਨਾ ੩੧੮)

ਪ੍ਰਭ ਦੇ ਸਿਮਰਨ ਨਾਲ ਮਨ ਦੀ ਮੈਲ ਉਤਰ ਜਾਂਦੀ ਹੈ ਤੇ ਅੰਮ੍ਰਿਤ ਨਾਮ ਹਿਰਦੇ ਵਿਚ ਸਮਾ ਜਾਂਦਾ ਹੈ:

ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ (ਸੁਖਮਨੀ, ਮਹਲਾ ੫ , ਪੰਨਾ ੨੬੩)

ਸ਼ਬਦ ਨਾਮ ਅੰਮ੍ਰਿਤ ਹੈ ਤੇ ਹਰੀ ਦੀ ਬਾਣੀ ਵੀ ਅੰਮ੍ਰਿਤ ਹੈ। ਜੇ ਸਤਿਗੁਰ ਦਾ ਧਿਆਨ ਧਰਾਂਗੇ ਤਾਂ ਸ਼ਬਦ ਨਾਮ ਹਿਰਦੇ ਵਿਚ ਵਸ ਜਾਵੇਗਾ। ਗੁਰੁ ਜੀ ਫੁਰਮਾਉਂਦੇ ਹਨ ਕਿ ਅੰਮ੍ਰਿਤ ਨਾਮ ਸਦਾ ਸੁਖਦਾਤਾ ਹੈ ਨਾਮ ਅੰਮ੍ਰਿਤ ਪੀਤਿਆਂ ਸਾਰੀਆਂ ਭੁਖਾ ਲਹਿ ਜਾਂਦੀਆਂ ਹਨ:

ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥ ਸਤਿਗੁਰਿ ਸੇਵਿਐ ਰਿਦੈ ਸਮਾਣੀ ॥ ਨਾਨਕ ਅੰਮ੍ਰਿਤ ਨਾਮੁ ਸਦਾ ਸੁਖਦਾਤਾ ਪੀ ਅੰਮ੍ਰਿਤੁ ਸਭ ਭੁਖ ਲਹਿ ਜਾਵਣਿਆ ॥ ੮ ॥ (ਮ: ੩, ਪੰਨਾ ੫੧੭)

ਗੁਰੂ ਦੀ ਸੇਵਾ ਸਦਕਾ ਆਪੇ ਦੀ ਪਛਾਣ ਹੁੰਦੀ ਹੈ ਤੇ ਸੁਖਾਂ ਦਾ ਦਾਤਾ ਨਾਮ ਅੰਮ੍ਰਿਤ ਮਨ ਵਿਚ ਵਸ ਜਾਂਦਾ ਹੈ ਤੇ ਦਿਨ ਰਾਤ ਨਾਮ ਬਾਣੀ ਵਿਚ ਰਤਾ ਰਹਿੰਦਾ ਹੈ:

ਗੁਰ ਸੇਵਾ ਤੇ ਆਪੁ ਪਛਾਤਾ॥ ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥ ਅਨਦਿਨੁ ਬਾਣੀ ਨਾਮੇ ਰਾਤਾ ॥ ੬ ॥ (ਮਹਲਾ ੫ , ਪੰਨਾ ੪੧੫)

ਕਿਸ ਤਰ੍ਹਾਂ ਵਾਹਿਗੁਰੂ ਨੂੰ ਵੇਖਾ ਕਿਵੇਂ ਉਸਦੇ ਗੁਣ ਸਲਾਹਾਂ। ਗੁਰੂ ਦੀ ਮਿਹਰ ਨਾਲ ਹੀ ਨਾਮ ਸ਼ਬਦ ਦੇ ਰਾਹੀਂ ਉਸ ਦੀ ਸਲਾਹੁਤਾ ਕੀਤੀ ਜਾ ਸਕਦੀ ਹੈ।ਵਾਹਿਗੁਰੂ ਦਾ ਭਾਣਾ ਮੰਨੀ ਜਾਵਾਂਗੇ ਤਾਂ ਨਾਮ ਅੰਮ੍ਰਿਤ ਦੀ ਵਰਖਾ ਹੋਵੇਗੀ ਤੇ ਉਸ ਦੇ ਭਾਣੇ ਵਿਚ ਰਹਿ ਕੇ ਹੀ ਇਹ ਅੰਮ੍ਰਿਤ ਪੀਤਾ ਜਾ ਸਕਦਾ ਹੈ

ਕਿਉ ਕਰਿ ਵੇਖਾ ਕਿਉ ਸਾਲਾਹੀ ॥ ਗੁਰ ਪਰਸਾਦੀ ਸਬਦਿ ਸਲਾਹੀ ॥ ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥ ੭ ॥ (ਮ: ੩, ਪੰਨਾ ੫੧੭)

ਨਾਮ ਅੰਮ੍ਰਿਤ ਦੀ ਵਰਖਾ ਸਹਿਜ ਸੁਭਾ ਹੀ ਹੁੰਦੀ ਹੈ ਜਿਸਨੂਂ ਕੋਈ ਵਿਰਲਾ ਗੁਰਮੁਖ ਹੀ ਪਾ ਸਕਦਾ ਹੈ।ਨਾਮ ਅੰਮ੍ਰਿਤ ਪੀ ਕੇ ਤ੍ਰਿਸ਼ਨਾ ਦੀ ਪਿਆਸ ਬੁਝ ਜਾਂਦੀ ਹੈ। ਮੈ ਵਾਰੀ ਜਾਵਾਂ ਉਸ ਗੁਰਮੇਕ ਤੋਂ ਜੋ ਮੈਨੂੰ ਅੰਮ੍ਰਿਤ ਪਿਲਾਵੇਗਾ।ਜੀਭ ਹਮੇਸ਼ਾ ਨਾਮ ਅੰਮ੍ਰਿਤ ਰਸ ਚਖਦੀ ਨਾਮ ਵਿਚ ਰੰਗੀ ਰਹੇਗੀ:

ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥ ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥ ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥ ੧ ॥ ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥ ਰਸਨਾ ਰਸੁ ਚਾਖਿ ਸਦਾ ਰਹੈ ਰੰਗਿ ਰਾਤੀ ਸਹਜੇ ਹਰਿ ਗੁਣ ਗਾਵਣਿਆ ॥ ੧ ॥ (ਮ: ੩, ਪੰਨਾ ੫੧੭)

ਗੁਰਮੁਖ ਨੇ ਵਿਚਾਰ ਕੇ ਇਹੋ ਤਤ ਲਭਿਆ ਹੈ ਕਿ ਪ੍ਰਮਾਤਮਾ ਦੇ ਭੰਡਾਰੇ ਅੰਮ੍ਰਿਤ ਨਾਲ ਭਰੇ ਪਏ ਹਨ। ਸਤਿਗੁਰੂ ਨੂੰ ਸੁਵਿਆ ਧਿਆਇਆ ਬਿਨ ਕੋਈ ਵੀ ਗੁਰੂ ਕਿਰਪਾ ਬਿਨਾਂ ਇਹ ਅੰਮ੍ਰਿਤ ਪ੍ਰਾਪਤ ਨਹੀਂ ਕਰ ਸਕਦਾ।

ਗੁਰਮੁਖਿ ਤਤੁ ਹੈ ਬੀਚਾਰਾ ॥ ਅੰਮ੍ਰਿਤ ਭਰੇ ਤੇਰੇ ਭੰਡਾਰਾ ॥ ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥ ੪ ॥ (ਮ: ੩, ਪੰਨਾ ੧੧੯)

ਜੋ ਸਤਿਗੁਰੂ ਧਿਆਉਂਦਾ ਹੈ ਉਹ ਜਨ ਹੀ ਸੋਂਹਦਾ ਸਜਦਾ ਹੈ ਕਿਉਂਕਿ ਅੰਮ੍ਰਿਤ ਨਾਮ ਅੰਦਰਲੇ ਮਨ ਨੂੰ ਮੋਹ ਲੈਂਦਾ ਹੈ।ਅੰਮ੍ਰਿਤ ਨਾਮ ਦੀ ਬਾਣੀ ਵਿਚ ਜਦ ਮਨ ਤਨ ਰਸ ਜਾਣ ਤਾਂ ਅੰਮ੍ਰਿਤ ਨਾਮ ਸਹਿਜੇ ਹੀ ਅੰਦਰੋਂ ਹੀ ਸੁਣਾਈ ਦੇਣ ਲੱਗ ਪੈਂਦਾ ਹੈ:

ਸਤਿਗੁਰੁ ਸੇਵੈ ਸੋ ਜਨੁ ਸੋਹੈ ॥ ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥ ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥ ੫ ॥ (ਮ: ੩, ਪੰਨਾ ੧੧੯)

ਗੁਰੂ ਦੀ ਮਿਹਰ ਸਦਕਾ ਨਾਮ ਮਨ ਵਿਚ ਵਸ ਗਿਆ ਹੈ, ਜਿਵੇੰ ਜਨਮ ਜਨਮਾਂਤਰਾਂ ਤੋਂ ਸੁਤਾ ਹੋਇਆ ਸਾਂ ਤੇ ਹੁਣ ਜਾਗ ਪਿਆ ਹਾਂ। ਪ੍ਰਭੂ ਦੀ ਬਾਣੀ ਉਚਰਿਆਂ ਅੰਮ੍ਰਿਤ ਗੁਣ ਪ੍ਰਾਪਤ ਹੁੰਦੇ ਹਨ । ਇਹ ਸੋਝੀ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ

ਗੁਰ ਪਰਸਾਦਿ ਨਾਮਿ ਮਨੁ ਲਾਗਾ ॥ ਜਨਮ ਜਨਮ ਕਾ ਸੋਇਆ ਜਾਗਾ ॥ ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ ਪੂਰੇ ਗੁਰ ਕੀ ਸੁਮਤਿ ਪਰਾਣੀ ॥ ੧ ॥ (ਗਉੜੀ ਗੁਆਰੇਰੀ ਮਹਲਾ ੫, ਪੰਨਾ ੧੮੪)

ਨਾਮ ਸ਼ਬਦ ਦਾ ਅੰਮ੍ਰਿਤ ਕੋਈ ਹੀ ਪੀਂਦਾ ਹੈ ਤੇ ਜੋ ਨਾਮ ਦਾ ਰਸ ਪੀਂਦਾ ਹੈ ਸੋ ਪਰਮਗਤੀ ਪ੍ਰਾਪਤ ਕਰਦਾ ਹੈ:

ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥ ਨਾਨਕ ਤਾ ਕੀ ਪਰਮ ਗਤਿ ਹੋਇ ॥ ੨ ॥ ੪੧ ॥ ੯੨ ॥ (ਆਸਾ ਘਰੁ ੭ ਮਹਲਾ ੫ , ਪੰਨਾ ੩੯੪)

ਨਾਮ ਜਪਣ ਵਾਲੇ ਦੇ ਪ੍ਰਮਾਤਮਾਂ ਸਾਰੇ ਦੁਸਟ ਵੈਰੀ ਮਾਰ ਦਿੰਦਾ ਹੈ ਤੇ ਅਪਣੇ ਜਨ ਦੀ ਹਮੇਸ਼ਾ ਪੈਜ ਰਖਦਾ ਹੈ। ਵੱਡੇ ਬਾਦਸ਼ਾਹ ਅਤੇ ਅਮੀਰ ਲੋਕ ਵੀ ਨਾਮ ਜਪਣ ਵਾਲੇ ਦੇ ਵੱਸ ਵਿਚ ਹੋ ਜਾਂਦੇ ਹਨ ਤੇ ਅੰਮ੍ਰਿਤ ਨਾਮ ਦਾ ਮਹਾਰਸ ਪੀਂਦੇ ਹਨ।ਇਸ ਲਈ ਨਿਰਭਉ ਹੋ ਕੇ ਭਗਵਾਨ ਦਾ ਭਜਨ ਕਰੋ ਤੇ ਸਾਧ ਸੰਗਤ ਵਿਚ ਮਿਲ ਕੇ ਵੀਚਾਰਾਂ ਕਰੋ ਤੇ ਲੋੜਵੰਦਾਂ ਨੂੰ ਦਾਨ ਦਿਉ।

ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥ ੧ ॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥ ੨ ॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥ ੩ ॥ (ਗਉੜੀ ਮਹਲਾ ੫, ਪੰਨਾ ੨੦੧)

ਨਾਮ ਜਪਣ ਸਦਕਾ ਹੀ ਇਹ ਸਰੀਰ ਸੱਚੀ ਟਕਸਾਲ ਬਣ ਜਾਵੇਗਾ ਜਿਥੇ ਸ਼ਬਦ ਘੜੀਦਾ ਹੈ।ਇਸ ਸੱਚੀ ਟਕਸਾਲ ਵਿਚ ਨਾਮ ਰੂਪੀ ਸੋਨੇ ਨੂੰ ਪਿਘਲਾ ਕੇ ਪਾਉ ਭਾਵ ਉੱਚ ਆਚਰਣ ਦੀ ਸ਼ੁਧਤਾ ਵਿਚ ਨਾਮ ਦਾ ਅਭਿਆਸ ਕੀਤਾ ਜਾਵੇ।

ਘੜੀਐ ਸਬਦੁ ਸਚੀ ਟਕਸਾਲ ॥

ਸ਼ਬਦ

ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ॥ (ਹਾਮਕਲੀ ਮ: ੧, ਪੰਨਾ ੯੩੮)

ਜਦ ਸ਼ਬਦ ਦੀ ਧੁਨ ਸੁਰਤੀ ਅੰਦਰ ਜਾਗਦੀ ਹੈ ਤੇ ਅਨਹਦ ਵਾਜੇ ਵਜ ਪੈਂਦੇ ਹਨ ਤੇ ਗੁਰੂ ਦੇ ਕੀਤੇ ਵਚਨਾ ਅਨੁਸਾਰ ਸਚੇ ਦੇ ਨਾਮ ਦੀ ਖਿਚ ਪੈਂਦੀ ਹੈ:

ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥ ੧ ॥ (ਰਾਮਕਲੀ ਮ: ੧, ਪੰਨਾ ੯੦੩)

ਜੋ ਸ਼ਬਦ ਦਾ ਸੁਆਦ ਜਾਣਦਾ ਹੈ ਤਾਂ ਆਪਾ ਵੀ ਪਛਾਣ ਲੈਂਦਾ ਹੈ ਤੇ ਸ਼ਬਦ ਨਾਮ ਦੀ ਪਵਿਤਰ ਬਾਣੀ ਬਿਆਨ ਕਰਦਾ ਹੈ। ਸੱਚੇ ਨੂੰ ਧਿਆ ਕੇ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਹੈ ਤੇ ਨਾਮ ਮਨ ਵਸਾ ਕੇ ਨੌ ਨਿਧਾਂ ਪਰਾਪਤ ਹੁੰਦੀਆਂ ਹਨ

ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥ ਨਿਰਮਲ ਬਾਣੀ ਸਬਦਿ ਵਖਾਣਹਿ ॥ ਸਚੇ ਸੇਵਿ ਸਦਾ ਸੁਖੁ ਪਾਇਨਿ ਨਉ ਨਿਧਿ ਨਾਮੁ ਮੰਨਿ ਵਸਾਵਣਿਆ ॥ ੫ ॥ (ਗਉੜੀ, ਮ ੫, ਪੰਨਾ ੧੧੫)

ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ ॥ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ॥ ਨਦਰਿ ਕਰੇ ਸਬਦੁ ਘਟ ਮਹਿ ਵਸੈ ਵਿਚਹੁ ਭਰਮੁ ਗਵਾਏ ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੁੋ ਮੰਨਿ ਵਸਾਏ ॥ ਸਬਦਿ ਗੁਰੂ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ ॥ ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥ ੫੯ ॥(ਰਾਮਕਲੀ ਮ: ੧, ਪੰਨਾ ੯੪੪)

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥ (ਮ:੧, ਪੰਨਾ ੨)

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥(ਰਾਮਕਲੀ ਮ: ੧, ਪੰਨਾ ੯੪੪)

ਇਸ ਲਈ ਪ੍ਰਮਾਤਮਾਂ ਦੀ ਮਿਹਰ ਦੀ ਬੜੀ ਲੋੜ ਹੈ ਕਿਉਂਕਿ ਇਹ ਤਾਂ ਉਹ ਹੀ ਕਰ ਸਕਦਾ ਹੈ ਜਿਸ ਉਪਰ ਪ੍ਰਮਾਤਮਾਂ ਦੀ ਕ੍ਰਿਪਾ-ਦ੍ਰਿਸ਼ਟੀ ਹੈ, ਮਿਹਰ ਹੈ।

ਜੋ ਸਦਾ ਸਬਦ ਮਨ ਵਿਚ ਰਖਦੇ ਹਨ ਪ੍ਰਮਾਤਮਾਂ ਦੀ ਕਿਰਪਾ ਦਾ ਪਾਤਰ ਬਣਦੇ ਹਨ ਉਨ੍ਹਾਂ ਦੇ ਮੁਖ ਉਜਲੇ ਹਨ

ਸਬਦੁ ਕਮਾਈਐ ਖਾਈਐ ਸਾਰੁ ॥ (ਮ: ੧, ਪੰਨਾ ੯੪੪)

ਭਵਜਲੁ ਸਬਦਿ ਲੰਘਾਵਣਹਾਰੁ ॥ ੪੩ ॥ (ਮ: ੧, ਪੰਨਾ ੯੪੩)

ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥ (ਮ: ੧, ਪੰਨਾ ੯੪੩)

ਏਕੁ ਸਬਦੁ ਜਿਤੁ ਕਥਾ ਵੀਚਾਰੀ ॥ (ਮ: ੧, ਪੰਨਾ ੯੪੩)

ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥ (ਮ: ੧, ਪੰਨਾ ੯੪੩)

ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥ ਪਵਨੁ ਨ ਸਾਧਿਆ ਸਚੁ ਨ ਅਰਾਧਿਆ ॥ (ਮ: ੧, ਪੰਨਾ ੯੪੫)

ਸਚ ਭੈ ਰਾਤਾ ਗਰਬੁ ਨਿਵਾਰੈ ॥ ਏਕੋ ਜਾਤਾ ਸਬਦੁ ਵੀਚਾਰੈ ॥ ਸਬਦੁ ਵਸੈ ਸਚੁ ਅੰਤਰਿ ਹੀਆ ॥ ਤਨੁ ਮਨੁ ਸੀਤਲੁ ਰੰਗਿ ਰੰਗੀਆ ॥ ਕਾਮੁ ਕ੍ਰੋਧੁ ਬਿਖੁ ਅਗਨਿ ਨਿਵਾਰੇ ॥ ਨਾਨਕ ਨਦਰੀ ਨਦਰਿ ਪਿਆਰੇ ॥ ੪੭ ॥ (ਮ: ੧, ਪੰਨਾ ੯੪੩)

ਸਚੀ ਟਕਸਾਲ

ਟਕਸਾਲ= ਜਿਥੇ ਸਰਕਾਰੀ ਮੋਹਰਾਂ ਘੜੀਆਂ ਜਾਂਦੀਆ ਹਨ ਸਰਕਾਰੀ ਟਕਸਾਲ ਹੈ, ਜਿਥੇ ਵਿਦਿਆ ਜਾਂ ਗੁਰਬਾਣੀ ਦੀ ਸਿਖਿਆ ਦਿਤੀ ਜਾਂਦੀ ਹੈ ਉਹ ਵਿਦਿਆ ਦੀ ਟਕਸਾਲ ਹੈ ਪਰ ਏਥੇ ਸ਼ਬਦ ਦੀ ਸਚੀ ਟਕਸਾਲ ਹੈ ਜਿਸ ਦਾ ਭਾਵ ਜਿਥੇ ਸੱਚੇ ਦਾ ਸ਼ਬਦ (ਨਾਮ) ਘੜਿਆ ਜਾਦਾ ਹੈ, ਉਹ ਜਿਥੇ ਸਚ ਦੀ ਸਿਖਿਆ ਮਿਲਦੀ ਹੈ,

ਜਿਨ੍ਹਾਂ ਗੁਰਮੁਖਾਂ ਨੇ ਨਾਮ ਦੀ ਕਮਾਈ ਦੀ ਘਾਲ ਘਾਲੀ ਉਨ੍ਹਾਂ ਨੇ ਸਚੀ ਟਕਸਾਲ ਵਿਚ ਸ਼ਬਦ ਦੀ ਘਾੜਤ ਕੀਤੀ ਹੈ:

ਗੁਰਮੁਖਿ ਸੇਵਾ ਘਾਲਿ ਜਿਨਿ ਘਾਲੀ॥ ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥ ੨ ॥ (ਮ: ੪, ਪੰਨਾ ੧੧੩੪)

ਸ਼ਬਦ ਘੜਣ ਦੀ ਕਾਰ ਤਾਂ ਉਹ ਹੀ ਕਰ ਸਕਦੇ ਹਨ ਜਿਨ੍ਹਾਂ ਉਪਰੲ ਵਾਹਿਗੁਰੂ ਦੀ ਕ੍ਰਿਪਾ ਹੋਵੇ;

ਜਿਨ ਕਉ ਨਦਰਿ ਕਰਮੁ ਤਿਨ ਕਾਰ ॥

ਉਸ ਉਤੇ ਵਾਹਿਗੁਰੂ ਦੀ ਕ੍ਰਿਪਾ ਦ੍ਰਿਸ਼ਟੀ ਹੁੰਦੀ ਹੈ ਤੇ ਕਿਰਪ ਦ੍ਰਿਸ਼ਟੀ ਕਰਕੇ ਪ੍ਰਮਾਤਮਾਂ ਨਿਹਾਲ ਨਿਹਾਲ ਕਰ ਦਿੰਦਾ ਹੈ:

ਨਦਰਿ ਕਰਮੁ

ਗੁਰੂ ਜੀ ਫੁਰਮਾਉਂਦੇ ਹਨ ਉਹ ਕ੍ਰਿਪਾ ਦ੍ਰਿਸ਼ਟੀ ਵਾਲਾ ਅਕਾਲ ਪੁਰਖ ਆਪਣੀ ਕ੍ਰਿਪਾ ਦ੍ਰਿਸ਼ਟੀ ਨਾਲ ਉਨ੍ਹਾਂ ਨੂੰ ਨਿਹਾਲ ਕਰਦਾ ਹੈ ਜੋ ਉਸ ਦੇ ਨਾਮ ਵਿਚ ਹਮੇਸ਼ਾ ਰੱਤੇ ਰਹਿੰਦੇ ਹਨ ਸ਼ਬਦ ਦੀ ਕਮਾਈ ਕਰਦੇ ਹਨ।

ਨਾਨਕ ਨਦਰੀ ਨਦਰਿ ਨਿਹਾਲ ॥ ੩੮ ॥

ਨਦਰੀ ਨਦਰਿ ਨਿਹਾਲ

ਜਦ ਪ੍ਰਮਾਤਮਾਂ ਦੀ ਨਦਰ ਹੋਣੀ ਹੈ ਤਾਂ ਜੀਵ ਨੇ ਨਿਹਾਲ=ਆਨੰਦ ਸਰੂਪ ਹੋ ਜਾਣਾ ਹੈ ਪਰ ਪਹਿਲੀ ਕਹੀ ਟਕਸਾਲ ਦੀ ਕਾਰ ਵੀ ਵਾਹਿਗੁਰੂ ਦੀ ਮਿਹਰ ਨਾਲ ਹੀ ਬਣਨੀ ਹੈ।

ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ॥ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥ ੫੨ ॥ (ਸਿਰੀਰਾਗੁ ਮਹਲਾ ੩, ਪੰਨਾ ੯੩੭)

ਕੋਈ ਉਸ ਦੀ ਰਚਣ ਸ਼ਕਤੀ ਦੇ ਪਰਤਾਪ ਨੂੰ ਅਕਥ ਕਹਿ ਕੇ ਗਾਉਂਦਾ ਹੈ।ਕੋਈ ਉਸ ਦੀਆਂ ਦਾਤਾਂ ਬਾਰੇ ਗਾਉਂਦਾ ਹੈ ਤੇ ਕੋਈ ਉਸ ਦੀ ਮਿਹਰ ਦੀ ਲੱਗੀ ਮੋਹਰ ਬਾਰੇ ਗਾਉਂਦਾ ਹੈ।ਨੀਸਾਣੁ ਦਾ ਅਰਥ ਹੈ ਮੁਹਰ ਲੱਗ ਜਾਣੀ, ਪ੍ਰਵਾਨ ਹੋ ਜਾਣਾ, ਬਖਸ਼ਿਸ਼ ਦਾ ਨੀਸਾਣ, ਚਿੰਨ੍ਹ।

ਨਦਰੀ ਕਰਮ ਪਵੈ ਨੀਸਾਣੁ॥ (ਮ: ੧, ਪੰਨਾ ੭)

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ॥ (ਸਿਰੀ ਮ: ੩, ਪੰਨਾ ੩੫)

ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥ ॥ (ਮ:੧, ਪੰਨਾ ੨)

ਨਦਰੀ ਕਰਮੀ ਗੁਰ ਬੀਚਾਰੁ ॥ ੧ ॥(ਗਉੜੀ ਮ:੧, ਪੰਨਾ ੧੫੧)

ਜਿਸ ਦੇ ਉਪਰ ਉਸਦੀ ਮਿਹਰ ਹੈ ਉਸ ਨੂੰ ਉਹ ਅਪਣੇ ਨਾਲ ਮਿਲਾ ਲੈਂਦਾ ਹੈ:

ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥ ੧੩ ॥।(ਮ:੧, ਪੰਨਾ ੧੦੨੨)

ਸ਼ਚੇ ਨਾਮ ਦੇ ਗੁਣ ਪ੍ਰਮਾਤਮਾਂ ਦੀ ਨਦਰ ਸਦਕਾ ਹੀ ਪ੍ਰਾਪਤ ਹੁਂਦੇ ਹਨ:

ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥ ੪ ॥ ੧ ॥ ੩੪ ॥ (ਰਾਮਕਲੀ ਮ: ੧, ਪੰਨਾ ੨੬)

ਗੁਰਮੁਖ ਲਈ ਨਾਮ ਅੰਮ੍ਰਿਤ ਹੇ ਜਿਸ ਪਤਿੇ ਸਾਰੇ ਦੁੱਖ ਖਤਮ ਹੋ ਜਾਦੇ ਹਨ:

ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ॥ (ਮਃ ੩, ਪੰਨਾ ੧੨੫੦)

ਜੀਆਂ ਅੰਦਰ ਸ਼ਬਦ ਦਿਲ ਵਿਚ ਵਸਦਾ ਹੈ ਤਾਂ ਪ੍ਰਮਾਤਮਾਂ ਨਾਲ ਮੇਲ ਹੋ ਜਾਂਦਾ ਹੈ। ਸ਼ਬਦ ਬਿਨਾਂ ਤਾਂ ਜਗ ਹਨੇਰਾ ਹੈ ਜੋ ਸ਼ਬਦ ਨਾਲ ਹੀ ਪ੍ਰਗਟ ਹੁੰਦਾ ਹੈ। ਪਂਡਿਤ ਤੇ ਮੁਨੀ ਕਿਤਾਬਾਂ ਪੜ੍ਹ ਪੜ੍ਹ ਥੱਕ ਗਏ, ਭੇਖ ਕਰਦੇ ਰਹੇ, ਸਰੀਰਿਕ ਸਵਛਤਤਾ ਵਿਚ ਜੁਟੇ ਰਹੇ ਪਰ ਸ਼ਬਦ ਪ੍ਰਾਪਤ ਨਾ ਹੋਇਆ ਤੇ ਇਹ ਦੁਖੀ ਹੋ ਕੇ ਰੋਂਦੇ ਚਲੇ ਗਏ ਕਿਉਂਕਿ ਪ੍ਰਮਾਤਮਾਂ ਬਿਨਾਂ ਸ਼ਬਦ ਦੇ ਨਹੀਂ ਮਿਲਦਾ। ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਮਾਤਮਾਂ ਦੀ ਨਦਰ ਹੋਵੇਗੀ ਤਾਂ ਕਰਮਾ ਸਦਕਾ ਉਹ ਪ੍ਰਾਪਤ ਹੋ ਜਾਂਦਾ ਹੈ।

ਜੀਆ ਅੰਦਰਿ ਜੀਉ ਸਬਦੁ ਹੈ ਜਿਤੁ ਸਹ ਮੇਲਾਵਾ ਹੋਇ॥ਬਿਨੁ ਸਬਦੈ ਜਗਿ ਆਨੇਰੁ ਹੈ ਸਬਦੇ ਪਰਗਟੁ ਹੋਇ ॥ ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥ ਬਿਨੁ ਸਬਦੈ ਕਿਨੈ ਨ ਪਾਇਓ ਦੁਖੀਏ ਚਲੇ ਰੋਇ ॥ ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥ ੨ ॥ (ਮਃ ੩, ਪੰਨਾ ੧੨੫੦)

ਨਾਮ ਮਾਰਗ ਵਿਚ ਸ਼ੁਭ ਗੁਣਾਂ ਦੀ ਲੋੜ ਦੱਸ ਕੇ ਫਿਰ ਨਦਰ ਕਰਮ ਦੀ ਲੋੜ ਹੈ ਭਾਵ ਉਸ ਦੀ ਬਖਸ਼ਿਸ਼ ਦੀ ਲੋੜ ਹੈ। ਆਪਣੀ ਨਾਮ ਕਮਾਈ ਦਾ ਮਾਣ ਵੀ ਅੜਿਕਾ ਪਾ ਦਿੰਦਾ ਹੈ, ਇਸ ਲਈ ਸ਼ੁਭ ਗੁਣ ਵੀ ਜ਼ਰੂਰੀ ਹਨ:

ਵਿਣੁ ਗਣਿ ਕੀਤੁ ਭਗਤਿ ਨ ਹੋਇ ॥੨੧॥ (ਜਪੁਜੀ ਪੰਨਾ ੪)

ਨਾਮ ਕਮਾਈ ਤੇ ਸ਼ੁਭ ਗੁਣਾਂ ਦੇ ਹੁੰਦਿਆਂ ਵi ਬਖਸ਼ਿਸ਼ ਦੀ ਲੋੜ ਹੈ। ਬਖਸ਼ਿਸ਼ ਦਾ ਪਾਤਰ ਬਣਨ ਲਈ ਇਹ ਸਭ ਕੁਝ ਕਰਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਿਮਾਉਂਦੇ ਹਨ:ਅਖੀਰ ਨਦਰ, ਕ੍ਰਿਪਾ ਦ੍ਰਿਸ਼ਟੀ ਨਾਲ ਹੀ ਨਿਹਾਲ- ਨਿਹਾਲ ਹੋਣਾ ਹੈ।
.