.

ਧਰਮ ਅਤੇ ਆਤਮ-ਗਿਆਨ

** ਧਰਮ ਅਤੇ ਆਤਮ-ਗਿਆਨ, ਦੋ ਅਜੇਹੇ ਵਿਸ਼ੇ ਹਨ, ਜਿਹਨਾਂ ਬਾਰੇ ਭਰਪੂਰ ਜਾਣਕਾਰੀ ਨਾ ਹੋਵੇ ਤਾਂ ਮਨੁੱਖ ਦਾ ਜੀਵਨ, ਨਾ ਆਰ ਦਾ ਰਹਿੰਦਾ ਹੈ, ਨਾ ਪਾਰ ਦਾ ਰਹਿੰਦਾ ਹੈ, ਭਾਵ ਸੰਸਾਰ ਸਮੁੱਦਰ ਦੇ ਮੰਝਧਾਰ ਵਿੱਚ ਡਿੱਕਡੋਲੇ ਖਾਂਦਾ ਹੈ।

** ਅੱਜ ਸਾਡਾ ਮਨੁੱਖਾ-ਸਮਾਜ, ਮਨੁੱਖ ਦੇ ਹੀ ਬਣਾਏ ਧਰਮਾਂ ਦੇ ਸ਼ਿਕੰਜ਼ੇ ਵਿੱਚ ਬੁਰੀ ਤਰਾਂ ਫਸਿਆ ਹੋਇਆ ਹੈ। ਹਰ ਧਰਮ, ਮਨੁੱਖ ਨੂੰ ਆਪਣੇ ਅਲੱਗ ਅਲੱਗ ਰਾਹਾਂ ਉੱਪਰ ਚੱਲਣ ਲਈ ਮਜ਼ਬੂਰ ਕਰਦਾ ਹੈ। ਮਜ਼ਬੂਰ ਮਨੁੱਖ ਇਹਨਾਂ ਧਰਮਾਂ ਦੇ ਬਣਾਏ/ਵਿਛਾਏ ਜਾਲ ਵਿੱਚ ਫੱਸ ਕੇ ਆਪਣਿਆਂ ਨਾਲ ਹੀ ਨਫ਼ਰਤ ਕਰਦਾ ਹੈ, ਆਪਣਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ।

** ਅਕਾਲ-ਪੁਰਖੀ ਸਿਧਾਂਤ, ਵਿਧੀ-ਵਿਧਾਨ ਤਾਂ ‘ਇਨਸਾਨੀਅਤ ਅਤੇ ਮਨੁੱਖਤਾ’ ਦਾ ਹੈ, ਪਰ ਮਨੁੱਖਾਂ ਨੇ ਆਪਸ ਵਿੱਚ ਵੰਡੀਆਂ ਪਾ ਲਈਆਂ। ਅਲੱਗ ਅਲੱਗ ਜਾਤੀਆਂ, ਕਬੀਲੇ, ਸਮਾਜ, ਦੇਸ਼ ਬਣ ਗਏ। ਖਾਣ-ਪੀਣ ਦੇ ਤੌਰ-ਤਰੀਕੇ, ਰਹਿਣ-ਬਹਿਣ-ਸਹਿਣ-ਕਹਿਣ ਦੇ ਤੌਰ-ਤਰੀਕੇ ਅਲੱਗ ਅਲੱਗ ਹੋ ਗਏ। ਆਪਸੀ ਭਰਾਤਰੀ ਭਾਈਚਾਰਾ ਖਤਮ ਹੋ ਗਿਆ। ਨਫ਼ਰਤਾਂ ਵੱਧ ਗਈਆਂ।

** ‘ਇਨਸਾਨੀਅਤ’ ਖ਼ਤਮ ਨਹੀਂ ਹੋਈ। ਮਨੁੱਖਾ ਸਮਾਜ ਵਿੱਚ ਅੱਜ ਵੀ ‘ਇਨਸਾਨੀਅਤ’ ਦੇ ਅਲੰਬਰਦਾਰ ਹਨ, ਜੋ ਆਪਣੇ ਅੰਦਰ ਮਨੁੱਖਤਾ ਪ੍ਰਤੀ ਦਰਦ ਰੱਖਦੇ ਹਨ। ਗਾਹੇ ਬਗਾਹੇ ਆਪਣੇ ਅੰਦਰ ਦੀ ਵੇਦਨਾ ਸਾਂਝੀ ਕਰਦੇ ਰਹਿੰਦੇ ਹਨ। ਉਹਨਾਂ ਵਿਚੋਂ ਹੀ ਇੱਕ ਹਨ ਡਾਕਟਰ ਫਰੋਲਾਨ ਐਲਵਾਰਡੋ ਗੂਏਮੇਜ਼ ਪਿਅਰੀ ਟੇਲਹਾਰਡ ਡੀ ਚਾਰਡਿਨ।

** ਡਾਕਟਰ ਫਰੋਲਾਨ ਐਲਵਾਰਡੋ ਗੂਏਮੇਜ਼ ਪਿਅਰੀ ਟੇਲਹਾਰਡ ਡੀ ਚਾਰਡਿਨ

ਦੇ ਵਿਚਾਰ ਪੜ੍ਹਨ ਨੂੰ ਮਿਲੇ, ਜੋ ਮੈਂਨੂੰ ਬਹੁਤ ਚੰਗੇ ਲੱਗੇ। ਸੋਚਿਆ ਸਿੱਖ–ਮਾਰਗ ਦੇ ਚਹੇਤਿਆਂ ਪਾਠਕਾਂ ਨਾਲ ਵੀ ਸਾਂਝੇ ਕੀਤੇ ਜਾਣ। ਸੋ ਉਪਰਾਲਾ ਕੀਤਾ, ਲਿਖਾਰੀ ਵਲੋਂ ਜੋ ਜੋ ‘ਧਰਮ’ ਅਤੇ ‘ਆਤਮ-ਗਿਆਨ’ ਦੇ ਸੰਬੰਧ ਵਿੱਚ ਆਪਣੇ ਵਿਚਾਰ ਅੰਗਰੇਜ਼ੀ ਵਿੱਚ ਲਿਖੇ ਹਨ ਉਹਨਾਂ ਦਾ ਤਰਜ਼ਮਾ ਪੰਜਾਬੀ ਵਿੱਚ ਕਰਕੇ ਆਪ ਨਾਲ ਸਾਂਝੇ ਕਰ ਰਿਹਾ ਹਾਂ। ਪੰਜਾਬੀ ਤਰਜ਼ਮੇਂ ਵਿੱਚ ਲੋੜ ਅਨੁਸਾਰ ਵਾਧ ਘਾਟ ਕਰਕੇ ਲ਼ਿਖਤ ਦੇ ਭਾਵ ਸਮਝਣ ਦੀ ਕੋਸ਼ਿਸ ਕਰਨਾ ਜੀ। ਲਾਹਾ ਲੈਣਾ ਜੀ।

Dr. Froylan Alvarado Guemez Pierre Teilhard de Chardin

Of the Jesuit order.

Born in Orcines, on May 1, 1881 and died in New York on April 10, 1995. It was the French theologian, philosopher and palaeontologist who built an integrated vision of science and mysticism with his thought; of the evolution of spirit and thought.

Religion is not just one, there are hundreds.

** ਧਰਮ: ਕੇਵਲ ਇੱਕ ਨਹੀਂ, ਸੈਂਕੜੇ ਹੀ ਹਨ।

Spirituality is one.

** ਅਧਿਆਤਮ ਗਿਆਨ: ਕੇਵਲ ਇੱਕ ਹੈ।

Religion is for those who sleep.

** ਧਰਮ: ਉਹਨਾਂ ਲਈ ਹੈ, ਜੋ ਸੁੱਤੇ ਹੋਏ ਹਨ।

Spirituality is for those who are awake.

** ਅਧਿਆਤਮ ਗਿਆਨ: ਉਹਨਾਂ ਲਈ ਹੈ, ਜੋ ਮਾਨਸਿਕ ਤੌਰ ਤੇ ਜਾਗਦੇ ਹਨ।

Religion is for those who need someone to tell them what to do and want to be guided. :

** ਧਰਮ: ਉਹਨਾਂ ਲਈ ਹੈ, ਜੋ ਚਹੁੰਦੇ ਹਨ ਕਿ ਉਹਨਾਂ ਨੂੰ ਕੋਈ ਦੱਸੇ, ਕਿ ਕੀ ਕਰਨਾ ਹੈ, ਕੋਈ ਉਹਨਾਂ ਨੂੰ ਗਾਈਡ ਕਰੇ, ਕੋਈ ਰਾਹ ਦਸੇਰਾ ਬਣੇ।

Spirituality is for those who pay attention to their inner voice. :

** ਅਧਿਆਤਮ ਗਿਆਨ: ਉਹਨਾਂ ਲਈ ਹੈ, ਜੋ ਆਪਣਾ ਧਿਆਨ, ਆਪਣੀਆਂ ਅੰਦਰੂਨੀ ਆਵਾਜ਼ਾਂ ਸੁਨਣ ਉੱਪਰ ਕੇਂਦਰਤ ਕਰਦੇ ਹਨ।

Religion has a set of dogmatic rules.

** ਧਰਮ: ਦੇ ਆਪਣੇ ਕੱਟੜ ਕਾਇਦੇ ਕਾਨੂੰਨ ਬਣਾਏ ਹੋਏ ਹਨ।

Spirituality invites us to reason about everything, to question everything. : ** ਅਧਿਆਤਮ ਗਿਆਨ: ਸਾਨੂੰ ਹਰ ਚੀਜ਼/ਸ਼ੈਅ ਜਾਣਕਾਰੀ ਲੈਣ ਲਈ ਅਤੇ ਸਵਾਲ ਕਰਨ ਲਈ ਸੱਦਾ ਦਿੰਦਾ ਹੈ।

▪ Religion threatens and frightens. :

** ਧਰਮ: ਧਮਕੀਆਂ ਦਿੰਦਾ ਹੈ ਅਤੇ ਡਰਾਉਂਦਾ ਹੈ।

▪ Spirituality gives inner peace. ;

** ਅਧਿਆਤਮ ਗਿਆਨ: ਅੰਦਰੂਨੀ ਸ਼ਾਂਤੀ ਦਿੰਦਾ ਹੈ।

▪ Religion speaks of sin and guilt.

** ਧਰਮ: ਪਾਪ ਅਤੇ ਅਪਰਾਧਾਂ ਲਈ ਬੋਲਦਾ ਹੈ।

▪ Spirituality says, "learn from error".

** ਅਧਿਆਤਮ ਗਿਆਨ: ਕਹਿੰਦਾ ਹੈ ਕਿ ਆਪਣੀਆਂ ਗਲਤੀਆਂ ਤੋਂ ਸਿੱਖਣਾ ਕਰੋ, ਗਿਆਨ ਲਵੋ।

▪ Religion represses everything and in some cases it is false.

** ਧਰਮ: ਹਰ ਚੀਜ਼/ਸ਼ੈਅ ਨੂੰ ਦਬਾਉਂਦਾ ਹੈ ਅਤੇ ਕੁੱਝ ਮਾਮਲਿਆਂ ਵਿੱਚ ਬਿੱਲਕੁਲ ਸਚਾਈ ਨਹੀਂ ਹੁੰਦੀ।

▪ Spirituality transcends everything, it brings you closer to your truth!

** ਅਧਿਆਤਮ ਗਿਆਨ: ਹਰ ਚੀਜ਼/ਸ਼ੈਅ ਦੇ ਆਰ-ਪਾਰ ਦੀ ਗੱਲ ਕਰਦਾ ਹੈ, ਅਤੇ ਇਹ ਤੁਹਾਨੂੰ, ਤੁਹਾਡੀ ਸਚਾਈ ਦੇ ਪਾਸ ਲੈਕੇ ਆਉਂਦਾ ਹੈ।

▪ Religion speaks of a god; It is not God.

** ਧਰਮ: ਰੱਬ ਬਾਰੇ ਬੋਲਦਾ ਹੈ, ਪਰ ਇੱਹ ਰੱਬ ਨਹੀਂ ਹੈ।

▪ Spirituality is everything and, therefore, it is in God.

** ਅਧਿਆਤਮ ਗਿਆਨ: ਹੀ ਸੱਭ-ਕੁੱਝ ਹੈ, ਇਸ ਲਈ ਇਹ ਰੱਬ ਵਿੱਚ ਹੈ।

▪ Religion invents.

** ਧਰਮ: ਕਾਢ ਕੱਢਦਾ ਹੈ।

▪Spirituality finds.

** ਅਧਿਆਤਮ ਗਿਆਨ: ਲੱਭਦਾ ਹੈ। ਬੁੱਝਦਾ ਹੈ।

▪ Religion does not tolerate any question.

** ਧਰਮ: ਕਿਸੇ ਵੀ ਤਰਾਂ ਦਾ ਸਵਾਲ ਪਸੰਦ ਨਹੀਂ ਕਰਦਾ।

▪Spirituality questions everything.

** ਅਧਿਆਤਮ ਗਿਆਨ: ਹਰ ਚੀਜ਼/ਸ਼ੈਅ ਬਾਰੇ ਸਵਾਲ ਕਰਦਾ ਹੈ।

▪ Religion is human, it is an organization with men's rules.

** ਧਰਮ: ਮਨੁੱਖਾ ਦਾ ਬਣਾਇਆ ਹੈ। ਇਹ ਇੱਕ ਸੰਸਥਾ ਹੈ ਜਿਸ ਵਿੱਚ ਮਨੁੱਖ ਦੇ ਬਣਾਏ ਕਾਇਦੇ ਕਾਨੂੰਨ ਹੀ ਚਲਦੇ ਹਨ।

▪ Spirituality is Divine, without human rules.

** ਅਧਿਆਤਮ ਗਿਆਨ: ਅਕਾਲ-ਪੁਰਖੀ ਗਿਆਨ ਹੈ, ਮਨੁੱਖੀ ਕਾਨੂੰਨਾਂ ਤੋਂ ਰਹਿਤ।

Religion is the cause of divisions.

** ਧਰਮ: ਪਾੜੇ ਦਾ ਕਾਰਨ ਹੈ। ਤੋੜਦਾ ਹੈ।

▪The spirituality unites.

** ਅਧਿਆਤਮ ਗਿਆਨ: ਜੋੜਦਾ ਹੈ। ਇੱਕ ਨਾਲ ਅਭੇਦ ਕਰਦਾ ਹੈ।

▪ Religion is looking for you to believe.

** ਧਰਮ: ਇਹ ਵੇਖਦਾ ਹੈ ਕਿ ਤੁਸੀ ਧਰਮ ਵਿੱਚ ਵਿਸ਼ਵਾਸ ਕਰਦੇ ਹੋ?

▪ Spirituality you have to look for it to believe.

** ਅਧਿਆਤਮ ਗਿਆਨ: ਤੁਹਾਨੂੰ ਵਿਸ਼ਵਾਸ ਕਰਨ ਲਈ ਆਤਮ-ਗਿਆਨ ਦੀ ਤਲਾਸ਼ ਕਰਨੀ ਪੈਂਦੀ ਹੈ।

▪ Religion follows the precepts of a sacred book.

** ਧਰਮ: ਕਿਸੇ ਪਵਿਤੱਰ ਕਿਤਾਬ (ਹੋਲੀ ਬੁੱਕ) ਦੇ ਨਿਯਮਾਂ ਦਾ ਪਾਲਣ ਕਰਦਾ ਹੈ।

▪ Spirituality seeks the sacred in all books.

** ਅਧਿਆਤਮ ਗਿਆਨ: ਹਰ ਕਿਤਾਬ ਵਿੱਚ ਉਸ ਪਵਿਤੱਰ (ਆਤਮ-ਗਿਆਨ) ਨੂੰ ਲੱਭਦਾ ਹੈ।

▪ Religion feeds on fear.

** ਧਰਮ: ਡਰ ਉੱਪਰ ਪਲਦਾ ਹੈ ਭਾਵ ਵੱਧਦਾ ਫੁੱਲਦਾ ਹੈ।

▪ Spirituality feeds on trust and faith.

** ਅਧਿਆਤਮ ਗਿਆਨ: ਭਰੋਸੇ ਅਤੇ ਵਿਸ਼ਵਾਸ ਉੱਪਰ ਵੱਧਦਾ ਪੁੱਲਦਾ ਹੈ।

▪ Religion lives in thought.

** ਧਰਮ: ਸੋਚ-ਉਡਾਰੀ ਵਿੱਚ ਰਹਿੰਦਾ ਹੈ।

▪ Spirituality lives in Consciousness.

** ਅਧਿਆਤਮ ਗਿਆਨ: ਅੰਤਰ-ਆਤਮੇ/ਚੇਤਨਾ ਵਿੱਚ ਰਹਿੰਦਾ ਹੈ।

▪ Religion deals with doing.

** ਧਰਮ: ਬਾਹਰੀ ਕਰਮਕਾਂਡ ਨਾਲ ਸੌਦਾ ਕਰਦਾ ਹੈ।

▪ Spirituality has to do with the Self.

** ਅਧਿਆਤਮ ਗਿਆਨ: ਨੂੰ ਆਪਣੇ ਆਪ, ਨਿੱਜ਼ ਨਾਲ ਮਤਲਭ ਹੈ।

▪ Religion feeds the ego.

** ਧਰਮ: ਈਗੋ, ਹੰਕਾਰ ਨੂੰ ਪਾਲਦਾ ਹੈ।

▪ Spirituality drives to transcend.

** ਅਧਿਆਤਮ ਗਿਆਨ: ਅੰਤਰ-ਆਤਮੇ/ ਆਰ-ਪਾਰ ਵੱਲ ਲੈਕੇ ਜਾਂਦਾ ਹੈ।

▪ Religion makes us renounce the world to follow a god.

** ਧਰਮ: ਰੱਬ ਨੂੰ ਪਾਉਣ ਲਈ ਦੁਨੀਆਂ ਤਿਆਗਣ ਦੀ ਗੱਲ ਕਰਦਾ ਹੈ।

▪ Spirituality makes us live in God, without renouncing us.

** ਅਧਿਆਤਮ ਗਿਆਨ: ਦੁਨੀਆਂ ਤਿਆਗਣ ਤੋਂ ਬਿਨਾਂ, ਰੱਬ ਨਾਲ ਇੱਕ ਮਿੱਕ ਹੋ ਕੇ ਰਹਿਣ ਦੀ ਗੱਲ ਕਰਦਾ ਹੈ।

▪ Religion is a cult.

** ਧਰਮ: ਕੱਟੜ ਪੰਥੀ ਰਸਤਾ ਹੈ।

▪ Spirituality is meditation.

** ਅਧਿਆਤਮ ਗਿਆਨ: ਸਿਮਰਨ ਹੈ। ਬੰਦਗੀ ਹੈ।

▪ Religion fills us with dreams of glory in paradise.

** ਧਰਮ: ਸਾਨੂੰ ਸਵਰਗ ਦੇ ਨਜ਼ਾਰਿਆਂ ਦੇ ਸੁਪਨੇ ਵਿਖਾਉਂਦਾ ਹੈ, ਭਰਮਾਉਂਦਾ ਹੈ।

▪ Spirituality makes us live the glory and paradise here and now.

** ਅਧਿਆਤਮ ਗਿਆਨ: ਸਾਨੂੰ, ਹੁਣ ਅਤੇ ਇਥੇ ਹੀ ਇਸ ਦੁਨੀਆਂ ਦੇ ਸਵਰਗ ਵਿੱਚ ਰਹਿਣ ਲਈ ਤਿਆਰ ਕਰਦਾ ਹੈ।

▪ Religion lives in the past and in the future.

** ਧਰਮ: ਭੂਤਕਾਲ ਅਤੇ ਭਵਿੱਖ ਕਾਲ ਵਿੱਚ ਰਹਿੰਦਾ ਹੈ।

▪ Spirituality lives in the present.

** ਅਧਿਆਤਮ ਗਿਆਨ: ਵਰਤਮਾਨ ਵਿੱਚ ਰਹਿੰਦਾ ਹੈ।

▪ Religion creates cloisters in our memory.

** ਧਰਮ: ਘਰ-ਗ੍ਰਹਿਸਤੀ ਤੋਂ ਦੂਰ ਇਕਾਂਤ-ਵਾਸ ਰਹਿਣਾ ਸਾਡੀ ਯਾਦ ਵਿੱਚ ਪੈਦਾ ਕਰਦਾ ਹੈ।

▪ Spirituality liberates our Consciousness.

** ਅਧਿਆਤਮ ਗਿਆਨ: ਸਾਡੀ ਚੇਤਨਾ/ਅੰਤਰ-ਆਤਮੇ ਨੂੰ ਆਜ਼ਾਦ-ਮੁਕਤ ਕਰਦਾ ਹੈ।

▪ Religion makes us believe in eternal life.

** ਧਰਮ: ਸਾਨੂੰ ਸਦੀਵੀ ਜਿੰਦਗੀ ਵਿੱਚ ਵਿਸ਼ਵਾਸ ਕਰਨ ਨੂੰ ਤਿਆਰ ਕਰਦਾ ਹੈ।

▪ Spirituality makes us aware of Eternal Life.

** ਅਧਿਆਤਮ ਗਿਆਨ: ਸਾਨੂੰ ਸਦੀਵੀ ਜ਼ਿੰਦਗੀ ਬਾਰੇ ਜਾਣਕਾਰੀ ਦਿੰਦਾ ਹੈ।

▪ Religion promises life after death.

** ਧਰਮ: ਮੌਤ ਤੋਂ ਬਾਅਦ ਜਿੰਦਗੀ ਦਾ ਵਾਦਾ ਕਰਦਾ ਹੈ।

▪ Spirituality is to find God in our interior during life and death.

** ਅਧਿਆਤਮ ਗਿਆਨ: ਜਨਮ ਅਤੇ ਮੌਤ ਦੇ ਵਿਚਕਾਰ ਸਮੇਂ, ਆਪਣੇ ਆਪ ਵਿੱਚ ਰੱਬ ਲੱਭਣ ਨੂੰ ਕਹਿੰਦਾ ਹੈ।

-We are not human beings who go through a spiritual experience.-

** ਅਸੀਂ ਉਹ ਮਨੁੱਖੀ ਸਰੀਰ ਨਹੀਂ ਹਾਂ, ਜਿਹੜੇ ਅਧਿਆਤਮ ਗਿਆਨ ਦੇ ਤਾਜ਼ੁਰਬੇ ਵਿੱਚ ਦੀ ਲੰਘਦੇ ਹਨ।

-We are spiritual beings that we go through a human experience.-

** ਅਸੀਂ ਉਹ ਅਧਿਆਤਮ ਗਿਆਨ ਵਾਲੇ ਸਰੀਰ ਹਾਂ, ਜੋ ਮਨੁੱਖੀ ਸਰੀਰ ਦੇ ਤਾਜ਼ੁਰਬੇ ਵਿੱਚ ਦੀ ਲੰਘ ਰਹੇ ਹਾਂ।

********* ਉੱਪਰ ਸਾਰੀ ਵਿਚਾਰ ਚਰਚਾ ਪੜ੍ਹਨ ਉਪਰੰਤ ਜਰੂਰ ਆਪਦੇ ਮਨਾਂ ਵਿੱਚ ਧਰਮੀ ਜਨੂੰਨੀ ਬਨਣ ਦੀ ਇੱਛਾ ਜਾਗੇਗੀ ਜਾਂ ਕਿ ਅਧਿਆਤਮ ਗਿਆਨ ਲੈਣ ਦੀ ਇੱਛਾ ਪ੍ਰਬਲ ਹੋਏਗੀ। ਇਹ ਤੁਹਾਡਾ ਨਿੱਜੀ ਮਾਮਲਾ ਹੈ।

** ਜਰੂਰ ਹੀ ਆਪਣੇ ਜੀਵਨ ਵਿੱਚ ਅੱਛਾ ਇਨਸਾਨ ਮਨੁੱਖ ਬਨਣ ਦੀ ਲਾਲਸਾ ਪ੍ਰਬਲ ਹੋਏਗੀ, ਸੋ ਆਪਣੀ ਇਹ ਲਾਲਸਾ ਪੂਰੀ ਕਰਨ ਲਈ ਆਪਣੇ ਅੰਦਰ ਬਦਲਾਅ ਜਰੂਰ ਪੈਦਾ ਕਰਨਾ ਅਤੇ ਹੋਰਨਾਂ ਨੂੰ ਵੀ ਇਸ ਚੰਗੇਰੇ ਕਦਮ ਲਈ ਪ੍ਰੇਰਨਾ ਕਰਨਾ, ਤਾਂ ਜੋ ਸਾਡਾ ਇਹ ਮਨੁੱਖਾ ਸਮਾਜ ਇੱਕ ਦੂਜੇ ਨਾਲ ਪ੍ਰੇਮ ਭਾਵ ਨਾਲ ਰਹਿਣਾ ਸਿੱਖ ਜਾਵੇ। ਸਾਡੇ ਮਨਾਂ ਵਿਚੋਂ ਨਫ਼ਰਤਾਂ ਦੂਰ ਹੋ ਜਾਣ।

*** ਡਾਕਟਰ ਫਰੋਲਾਨ ਦੇ ‘ਧਰਮ ਅਤੇ ਅਧਿਆਤਮ-ਗਿਆਨ’ ਦੇ ਕੱਢੇ ਇਹਨਾਂ ਤੱਤਾਂ ਵਿਚੋਂ ਅਸੀਂ ਜਾਣਕਾਰੀ ਲੈਕੇ ਆਪਣੇ ਮਨੁੱਖਾ ਜੀਵਨ ਵਿੱਚ ਅਧਿਆਤਮ ਗਿਆਨ ਦਾ ‘ਦੀਵਾ’ ਜਗਾ ਕੇ ਆਪਣੇ ਮਨੁੱਖਾ-ਜੀਵਨ ਦੀ ਯਾਤਰਾ ਨੂੰ ਰੌਸ਼ਨ ਕਰ ਸਕੀਏ, ਤਾਂ ਕਿ ਸਾਡਾ ਵਰਤਮਾਨਕਾਲ ਸਹੀ ਮਾਅਨਿਆਂ ਵਿੱਚ ਸਾਡਾ ਵਰਤਮਾਨ ਹੋ ਸਕੇ।

ਧੰਨਵਾਧ।

ਇੰਜ ਦਰਸ਼ਨ ਸਿੰਘ ਖਾਲਸਾ।

ਸਿੱਡਨੀ (ਅਸਟਰੇਲੀਆ)
.