.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੱਚੀਸਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

"ਗੁਰਮੁਖ ਗਾਡੀ ਰਾਹ ਚਲਾਯਾ" -ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ:-

"ਸਤਿਗੁਰ ਸਚਾ ਪਾਤਿਸ਼ਾਹ ਗੁਰਮੁਖ ਗਾਡੀ ਰਾਹ ਚਲਾਯਾ॥

ਪੰਚ ਦੂਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਯਾ॥

ਸ਼ਬਦ ਸੁਰਤਿ ਨਿਵ ਚਲਣਾ ਜਮਜਾਗਾਤੀ ਨੇੜ ਨ ਆਯਾ॥

ਬੇਮੁਖ ਬਾਰਹ ਬਾਟ ਕਰ ਸਾਧ ਸੰਗਤ ਸਚ ਖੰਡ ਵਸਾਯਾ॥

ਭਾਉ ਭਗਤਿ ਭਉ ਮੰਤ੍ਰ ਦੇ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥

ਜਿਉਂ ਜਲ ਅੰਦਰ ਕਮਲ ਹੈ ਮਾਯਾ ਵਿੱਚ ਉਦਾਸ ਰਹਾਯਾ॥

ਆਪ ਗਵਾਇ ਨ ਆਪਾ ਗਣਾਯਾ॥" (ਭਾ: ਗੁ: ੫/੧੩)

ਜਦਕਿ ਉੇਦੋਂ ਤੀਕ ਗ੍ਰੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੰਜਾਂ ਜਾਮਿਆਂ ਦੌਰਾਨ (੧) ਬੇਅੰਤ ਘਾਲਣਾਵਾਂ ਘਾਲਣ ਦੇ ਨਾਲ ਨਾਲ (੨) "ਅੱਖਰ ਰੂਪ, ਗੁਰਬਾਣੀ ਰਚਨਾ ਕਰਣ ਵਾਲਾ-ਇਸ ਤਰ੍ਹਾਂ ਇਹ ਦੋ ਪੱਖੀ "ਗੁਰਮੁਖ ਗਾਡੀ ਰਾਹ ਚਲਾਯਾ" ਹੀ ਚਲਾਇਆ ਹੋਇਆ ਸੀ।

ਇਸ ਸਾਰੇ ਤੋਂ ਇਲਾਵਾ ਇਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ, ਭਾ: ਗੁ: ਜੀ ਦੇ ਜੀਵਨ ਕਾਲ `ਚ ਹੀ ਪੰਜਵੇਂ ਪਾਤਸ਼ਾਹ ਨੇ "ਗੁਰਬਾਣੀ ਦਾ ਜਿਹੜਾ ਸੰਕਲਣ" "ਆਦਿ ਬੀੜ" ਦੇ ਰੂਪ `ਚ ਸਥਾਪਿਤ ਕੀਤਾ ਸੀ ਅਤੇ ਨਾਲ-ਨਾਲ ਗੁਰੂ ਦਰ ਦੀਆਂ ਜੀਵਨ ਘਾਲਣਾਵਾਂ ਵੀ ਚਲਦੀਆਂ ਸਨ:-

ਅੱਗੇ ਚੱਲ ਕੇ "ਗੁਰਮੁਖ ਗਾਡੀ ਰਾਹ ਚਲਾਯਾ" ਉੇਸੇ ਗਾਡੀ ਰਾਹ ਅਥਵਾ ਉੇਸੇ ਧੁਰ-ਦਰਗਾਹੀ ਕਾਰਜ ਤੇ ਪ੍ਰੋਗਰਾਮ ਨੂੰ ਦਸਮੇਸ਼ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਸੰਪੂਰਣ ਕਰਣ ਤੋਂ ਬਾਅਦ (੧) "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ; ਮਨੁੱਖ ਮਾਤ੍ਰ ਦੀ ਸਦੀਵ ਕਾਲ ਦੀ ਲੋੜ ਨੂੰ ਪੂਰਾ ਕਰਣ ਲਈ, ਗੁਰਬਾਣੀ ਦਾ ਸ਼ੰਗ੍ਰਹਿ ਵੀ ਸੌਂਪ ਦਿੱਤਾ (੨) ਨਾਲ ਨਾਲ ਇਤਿਹਾਸਕ ਤਲ `ਤੇ ਗੁਰਬਾਣੀ ਆਧਾਰਤ ਘਾਲਣਾਵਾਂ ਵਾਲੀ ਘਾਲ ਵੀ ਅਰੁੱਕ ਚਲਦੀ ਰਹੀ।

ਗੁਰਦੇਵ ਰਾਹੀਂ ਸੰਸਾਰ ਤਲ `ਤੇ ਮਨੁੱਖ ਮਾਤ੍ਰ ਨੂੰ ਇਤਨੀ ਵੱਡੀ ਦੇਣ, ਦੇ ਦੇਨ ਬਾਵਜੂਦ ਭਾ: ਗੁ: ਜੀ ਅਨੁਸਾਰ, ਉਨ੍ਹਾਂ ਆਪਣੇ ਗੁਰੂ ਸਰੀਰਾਂ ਸੰਬੰਧੀ "ਆਪ ਗਵਾਇ ਨ ਆਪਾ ਗਣਾਯਾ" ਬਲਕਿ:-

() "ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ" (ਪੰ: ੭੦੮) ਹੋਰ

() "ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ" (ਪੰ: ੯੫੭) ਅਥਵਾ

() "ਭਵਜਲੁ ਬਿਖਮੁ ਡਰਾਵਣੋ, ਨਾ ਕੰਧੀ ਨ ਪਾਰੁ॥ ਨਾ ਬੇੜੀ ਨਾ ਤੁਲਹੜਾ, ਨਾ ਤਿਸੁ ਵੰਝੁ ਮਲਾਰੁ॥ ਸਤਿਗੁਰੁ ਭੈ ਕਾ ਬੋਹਿਥਾ, ਨਦਰੀ ਪਾਰਿ ਉਤਾਰੁ" (ਪੰ: ੫੯) ਭਾਵ

ਪ੍ਰਭੂ ਮਿਲਾਪ ਲਈ, ਦਸਾਂ ਗੁਰੂ ਜਾਮਿਆਂ ਜਿਨ੍ਹਾਂ `ਚੋਂ ਛੇ ਗੁਰੂ ਜਾਮਿਆਂ ਦੀਆਂ ਰਚਣਾਵਾਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਵੀ ਦਰਜ ਹਨ-ਉਨ੍ਹਾਂ ਆਪਣੇ ਸਰੀਰਾਂ ਨੂੰ ਪ੍ਰਭੂ ਮਿਲਾਪ ਲਈ ਕੇਵਲ ਵਿਚੋਲਾ ਅਥਵਾ ਬੋਹਿਥਾ (ਜਹਾਜ਼) ਭਾਵ ਸਾਧਨ ਮਾਤ੍ਰ ਹੀ ਦਰਸਾਇਆ ਤੇ ਪ੍ਰਗਟਾਇਆ ਹੈ।

ਜਦਕਿ ਉਨ੍ਹਾਂ ਨੇ ਮਨੁੱਖ ਮਾਤ੍ਰ ਲਈ ਬਦਲੇ `ਚ, ਸੰਸਾਰ ਤਲ `ਤੇ, ਕੇਵਲ ਅਤੇ ਕੇਵਲ "ਅਖਰ ਰੂਪ" "ਗੁਰਬਾਣੀ" ਦੇ ਹੀ "ਇਕੋ ਇਕ" "ਗੁਰੂ" ਹੋਣ ਵਾਲਾ ਐਲਾਣ ਕੀਤਾ ਜਿਵੇਂ:-

() "ਹਰਿ ਜੀਉ ਸਚਾ, ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪)

() "ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ" (ਪੰ: ੫੧੫)

() "ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ, ਬਾਣੀ ਕਹੈ, ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ" (ਪੰ: ੯੮੨) ਆਦਿ

"ਬਾਣੀ ਗੁਰੂ, ਗੁਰੂ ਹੈ ਬਾਣੀ…" -ਕਿਉਂਕਿ ਸੰਸਾਰ ਤਲ `ਤੇ "ਕੇਵਲ ਅਤੇ ਕੇਵਲ" "ਗੁਰਬਾਣੀ" ਦੇ "ਇਕੋ ਇਕ" "ਗੁਰੂ" ਹੋਣ ਵਾਲੇ ਵਿਸ਼ੇ ਨੂੰ ਹੀ ਅਸੀਂ ਇਸ ਗੁਰਮੱਤ ਪਾਠ ਦੇ ਅਰੰਭ ‘ਤੋਂ ਅਤੇ ਖੁੱਲ ਕੇ ਲੈਂਦੇ ਆ ਰਹੇ ਹਾਂ, ਇਸ ਲਈ ਇੱਥੇ ਉਸਦੇ ਹੋਰ ਵਿਸਤਾਰ ਦੀ ਬਹੁਤੀ ਲੋੜ ਨਹੀਂ।

ਇਹ ਵੀ ਕਿ, ਕੇਵਲ "ਗੁਰੂ ਕੀਆਂ ਸੰਗਤਾ" ਲਈ ਹੀ ਨਹੀਂ, ਗੁਰਬਾਣੀ ਅਨੁਸਾਰ "ਬਾਣੀ ਗੁਰੂ, ਗੁਰੂ ਹੈ ਬਾਣੀ" ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਦਾ "ਇਕੋ ਹੀ ਗੁਰੂ ਹੁੰਦਾ ਹੈ, ਭਿੰਨ-ਭਿੰਨ ਨਹੀਂ। ਜਦਕਿ ੳੇੁਹ "ਇਕੋ ਇਕ" ਗੁਰੂ ਹੈ "ਗੁਰਬਾਣੀ ਤੇ ਉਸ ਤੋਂ ਪ੍ਰਾਪਤ ਸੋਝੀ ਉਪ੍ਰੰਤ ਜੀਵਨ ਰਹਿਣੀ"।

ਇਹ ਵੀ ਕਿ ਗੁਰਬਾਣੀ ਅਨੁਸਾਰ ਉਹ "ਇਕੋ-ਇਕ" ‘ਸ਼ਬਦ-ਗੁਰੂ’ ਵੀ ਅਕਾਲਪੁਰਖ ਦਾ ਹੀ, ਨਿਜ ਗੁਣ ਹੈ, ਉਹ ਵੀ ਅਕਾਲਪੁਰਖ ਤੋਂ ਵੱਖਰਾ ਅਤੇ ਭਿੰਨ ਨਹੀਂ।

ਫ਼ਿਰ ਇਹ ਵੀ ਕਿ ਉਸ "ਸ਼ਬਦ ਗੁਰੂ" ਦੀ ਕਮਾਈ ਤੋਂ ਬਿਨਾ, ਮਨੁੱਖਾ ਜੀਵਨ `ਚ "ਇਲਾਹੀ ਤੇ ਸੱਚ ਧਰਮ" ਦਾ ਪ੍ਰਕਾਸ਼, ਉਜਾਲਾ ਤੇ ਚਾਨਣ ਹੋਣਾ ਵੀ ਸੰਭਵ ਨਹੀਂ। "ਸ਼ਬਦ ਗੁਰੂ" ਦੀ ਸ਼ਰਣ `ਚ ਗਏ ਬਿਨਾ, ਮਨੁੱਖਾ ਜੀਵਨ `ਚੋਂ ਿਕਾਰਾਂ-ਅਉਗੁਣਾਂ ਆਦਿ ਦਾ ਨਾਸ ਹੀ ਨਹਂੀਂ ਹੋ ਸਕਦਾ।

ਕਿਉਂਕਿ ਪ੍ਰਭੂ ਦੇ ਉਸ "ਗੁਰੂ" ਗੁਣ ਦਾ ਸਿਧਾ ਸੰਬੰਧ ਹੀ ਮਨੁੱਖ ਦੇ ਸਫ਼ਲ ਤੇ ਬਿਰਥਾ ਜਨਮ ਨਾਲ ਹੈ।

ਜਦਕਿ ਇਹ ਵੀ ਪੱਕਾ ਕਰਕੇ ਮੰਨਣਾ ਅਤੇ ਸਮਝਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸ ਜਾਮੇ ਫ਼ਿਰ ਉਨ੍ਹਾਂ ਤੋਂ ਬਾਅਦ "ਕੇਵਲ ਅਤੇ ਕੇਵਲ" "ਅੱਖਰ ਰੂਪ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਹੀ ਸੰਸਾਰ ਤਲ `ਤੇ ਉਸ "ਇਕੋ ਇਕ" "ਸ਼ਬਦ ਗੁਰੂ" ਦਾ ਪ੍ਰਗਟਾਵਾ ਹਨ। ਕਿਉਂਕਿ ਗੁਰਬਾਣੀ ਅਨੁਸਾਰ ਉਨ੍ਹਾਂ ਤੋਂ ਬਿਨਾ ਸਮੂਚੇ ਮਨੁੱਖ ਮਾਤ੍ਰ ਨਾ ਕੋਈ ਦੂਜਾ "ਗੁਰੂ" ਹੈ ਤੇ ਨਾ ਹੋਵੇਗਾਂ।

"ਘਟਿ ਘਟਿ ਜੋਤਿ ਸਮੋਇ" -ਚੂੰਕਿ ਵਿਸ਼ਾ ਚੱਲ ਰਿਹਾ ਹੈ ਮਨੁੱਖ ਦੀ ਜੜ੍ਹ `ਚ ਲਗੇ ਹੋਏ ਸੰਕ੍ਰਾਮਿਕ ਰੋਗਾਂ ਦਾ, ਬਲਕਿ ਹੁਣ ਤੀਕ ਇਹ ਵੀ ਸਮਝ ਆਏ ਹਾਂ ਕਿ ਉਨ੍ਹਾਂ `ਚੌਂ ਇਕ-ਇਕ ਰੋਗ ਦੀ ਹੋਂਦ ਹੀ ਮਨੁੱਖ ਦੀ ਨਸਲ ਨੂੰ ਕਦੇ ਵੀ ਤੇ ਪੂਰੀ ਤਰ੍ਹਾਂ ਖ਼ਤਮ ਕਰਣ ਦਾ ਕਾਰਣ ਬਣ ਸਕਦੀ ਹੈ।

ਫ਼ਿਰ ਇਹ ਵੀ ਸਮਝ ਆਏ ਹਾਂ ਕਿ ਆਪਣੀ ਜੜ੍ਹ `ਚ ਲੱਗੇ ਹੋਏ ਉਨ੍ਹਾਂ ਸੰਕ੍ਰਾਮਿਕ ਰੋਗਾਂ ਬਾਰੇ ਮਨੁੱਖ ਸਦਾ ਤੋਂ ਬਿਲਕੁਲ ਅਣਜਾਣ ਹੀ ਸੀ। ਉਪ੍ਰੰਤ ਆਪਣੇ ਇਸ ਅਣਜਾਣਪੁਣੇ `ਚ ਹੀ, ਆਪਣੀ ਨਸਲ ਦਾ ਕਾਤਿਲ ਵੀ ਮਨੂਖ ਆਪ ਹੀ ਬਣਿਆ ਹੋਇਆ ਸੀ ਅਤੇ ਅੱਜ ਵੀ ਗੱਲ ਉਥੇ ਹੀ ਹੈ।

ਜਦਕਿ ਸੰਸਾਰ ਤਲ `ਤੇ, ਇਹ ਮਾਨ ਕੇਵਲ ਅਤੇ ਕੇਵਲ ਗੁਰਬਾਣੀ ਨੂੰ ਹੀ ਪ੍ਰਾਪਤ ਹੈ ਜਿਸਨੇ ਸ਼ਭ ਤੋਂ ਪਹਿਲਾਂ, ਉਨ੍ਹਾਂ ਰੋਗਾਂ ਵੱਲੋਂ ਮਨੁੱਖ ਨੂੰ ਜਗਾਇਆ, ਸੁਚੇਤ ਕੀਤਾ ਅਤੇ ਝੰਜੋੜਿਆ ਵੀ। ਫ਼ਿਰ ਇਤਨਾ ਹੀ ਨਹੀਂ, ਉਨ੍ਹਾਂ `ਚੌ ਇਕ-ਇਕ ਰੋਗ ਦਾ ਗੁਰਬਾਣੀ ਰਾਹੀਂ ਸਮਾਧਾਨ ਵੀ ਦਿੱਤਾ। ਦੂਜਾ, ਉਸ ਦੇ ਨਾਲ-ਨਾਲ ਇਤਿਹਾਸਕ ਤਲ `ਤੇ ਘਾਲਣਾਵਾਂ ਘਾਲ ਕੇ ਨਿਵਾਰਣ ਕਰਣ ਲਈ ਰਾਹ ਵੀ ਖੋਲੇ।

ਉਨ੍ਹਾਂ ਸੰਕ੍ਰਾਮਿਕ ਰੋਗਾਂ `ਚੋਂ ਹੀ ਵਿਸ਼ਾ ਚੱਲ ਰਿਹਾ ਹੈ ਰੰਗ, ਦੇਸ਼, ਨਸਲ, ਜਾਤ-ਵਰਣ ਆਦਿ `ਤੇ ਆਧਾਰਤ ਮਨੁੱਖੀ ਅਸਮਾਨਤਾ ਉਪ੍ਰੰਤ ਇੱਕ ਦਾ ਦੂਜੇ `ਤੇ ਭਾਰੂ ਹੋਣ ਦਾ, ਆਪਣੇ ਅਧੀਨ ਕਰਣ ਦਾ ਬਲਕਿ ਿਗ਼ਲ ਜਾਣ ਅਥਵਾ ਉਸ ਨੂੰ ਨੇਸਤੋ-ਨਾਬੂਦ ਕਰਣ ਤੀਕ ਦੀ ਭਾਵਨਾ ਵਾਲਾ।

ਕਾਸ਼! ਸੰਸਾਰ ਤਲ ਦੇ ਮਨੁੱਖ ਮਾਤ੍ਰ ਦੀ ਸੋਝੀ `ਚ, ਗੁਰਬਾਣੀ ਰਾਹੀਂ ਬਖ਼ਸ਼ਿਆ ਹੋਇਆ ਦੁਰਲਭ ਮਨੁੱਖਾ ਜਨਮ ਅਤੇ ਮਨੁੱਖਾ ਜੀਵਨ ਸੰਬੰਧੀ ਇਹ ਸੱਚ ਵੀ ਉਜਾਗਰ ਹੋ ਸਕਦਾ:-

() ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ" (ਪੰ: ੧੩) ਹੋਰ

() "ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ" (ਪੰ: ੧੯) ਆਦਿ

ਜਦਕਿ ਇਧਰ ਮਨੁੱਖੀ ਸਮਾਨਤਾ ਤੇ ਭਾੲਚਿਾਰੇ ਦੇ ਅਲੰਬਰਦਾਰ, ਗੁਰੂ ਨਾਨਕ ਪਾਤਸ਼ਾਹ ਰਾਹੀਂ, ਆਪਣੇ ਪਹਿਲੇ ਜਾਮੇ `ਚ ਹੀ, ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਦੌਰਾਨ ਗੁਰਬਾਣੀ ਵਿੱਚਲੇ ਜਿਹੜੇ ੧੫ ਭਗਤਾਂ ਦੀ ਬਾਣੀ ਇਕਤ੍ਰ ਕੀਤੀ ਸੀ, ਸਾਨੂੰ ਇਸ ਪੱਖੌਂ, ਉਸ ਦੀ ਗਹਿਰਾਈ `ਚ ਜਾਣ ਦੀ ਵੀ ਲੋੜ ਹੈ ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ।

ਖ਼ੂਬੀ ਇਹ ਕਿ ਉਨ੍ਹਾਂ ੧੫ ਭਗਤਾਂ ਦੀਆਂ ਰਚਨਾਵਾਂ ਨੂੰ ਇਕਤ੍ਰ ਕਰਣ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਉਨ੍ਹਾਂ `ਚੋਂ ਕਿਸੇ ਇੱਕ ਦੇ ਵੀ, ਜਨਮ ਤੋਂ ਜਾਤ-ਕੁਲ-ਧਰਮ ਨੂੰ ਨਹੀਂ ਸੀ ਦੇਖਿਆ, ਕੇਵਲ ਉਨ੍ਹਾਂ ਦੀ ਆਤਮਕ ਅਵਸਥਾ ਦੇ ਮਿਆਰ ਨੂੰ ਹੀ ਪਰਖਿਆ ਸੀ।

ਉਨ੍ਹਾਂ ਭਗਤਾਂ `ਚੋਂ ਜਨਮ ਕਰਕੇ ਬ੍ਰਾਹਮਣ ਵੀ ਹੈ ਸਨ ਜਿਵੇਂ ਰਾਮਾਨੰਦ, ਪਰਮਾਨੰਦ ਤ੍ਰਲੋਚਨ ਜੀ ਆਦਿ। ਉਪ੍ਰੰਤ ਉਨ੍ਹਾਂ `ਚ ਬ੍ਰਾਹਮਣੀ ਜਾਤ-ਵਰਣ ਦੀ ਵੰਡ ਅਨੁਸਾਰ ਅਖੌਤੀ ਸੂਦਰਾਂ `ਚੌਂ ਵੀ ਹੈ ਸਨ ਜਿਵੇਂ ਰਵੀਦਾਸ ਜੀ, ਕਬੀਰ ਸਾਹਿਬ, ਨਾਮਦੇਵ ਤੇ ਸੇਣਜੀ ਆਦਿ। ਉਪ੍ਰੰਤ ਕਿਰਤ ਪੱਖੋਂ ਵੀ ਇਨ੍ਹਾਂ `ਚੋਂ ਕੋਈ ਚਮਾਰ, ਕੋਈ ਜੁਲਾਹਾ ਤੇ ਕੋਈ ਛੀਂਬਾ ਸੀ। ਫ਼ਿਰ ਉਨ੍ਹਾਂ `ਚੋਂ ਹੀ ਇਸਲਾਮ ਮੱਤ ਨਾਲ ਸੰਬੰਧਤ ਫ਼ਰੀਦ ਸਾਹਿਬ ਵੀ ਸਨ। ਕਿਉਂਕਿ ਗੁਰੂ ਦਰ `ਤੇ ਜਾਤ ਵਰਣ ਵਾਲੇ ਭੇਦ-ਭਵ ਵਾਲਾ ਵਿਸ਼ਾ ਹੀ ਲਾਗੂ ਨਹੀਂ ਹੁੰਦਾ। ਇਥੇ ਤਾਂ ਮੂਲ ਵਿਸ਼ਾ ਹੀ ਮਨੁੱਖਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਦਾ ਹੈ ਜਿਵੇਂ:-

() "ਗੁਰਮੁਖਿ ਥਾਪੇ ਥਾਪਿ ਉਥਾਪੇ॥ ਗੁਰਮੁਖਿ ਜਾਤਿ ਪਤਿ ਸਭੁ ਆਪੇ" (ਪੰ: ੧੧੭) ਅਥਵਾ

() ਜਾਤੀ ਦੈ ਕਿਆ ਹਥਿ, ਸਚੁ ਪਰਖੀਐ॥ ਮਹੁਰਾ ਹੋਵੈ ਹਥਿ, ਮਰੀਐ ਚਖੀਐ॥ ਸਚੇ ਕੀ ਸਿਰਕਾਰ, ਜੁਗੁ ਜੁਗੁ ਜਾਣੀਐ॥ ਹੁਕਮੁ ਮੰਨੇ ਸਿਰਦਾਰੁ, ਦਰਿ ਦੀਬਾਣੀਐ॥ ਫੁਰਮਾਨੀ ਹੈ ਕਾਰ, ਖਸਮਿ ਪਠਾਇਆ॥ ਤਬਲਬਾਜ ਬੀਚਾਰੁ, ਸਬਦਿ ਸੁਣਾਇਆ॥ ਇਕਿ ਹੋਏ ਅਸਵਾਰ, ਇਕਨਾ ਸਾਖਤੀ॥ ਇਕਨੀ ਬਧੇ ਭਾਰ, ਇਕਨਾ ਤਾਖਤੀ" (ਪੰ: ੧੪੨) ਹੋਰ

() ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ॥ ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ" (ਪੰ: ੨੬੬) ਬਲਕਿ ਇਥੇ ਤਾਂ:-

() "ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥ ਆਪਹੁ ਜੇ ਕੋ ਭਲਾ ਕਹਾਏ॥ ਨਾਨਕ ਤਾ ਪਰੁ ਜਾਪੈ, ਜਾ ਪਤਿ ਲੇਖੈ ਪਾਏ" (ਪੰ: ੮੩) ਹੋਰ

() "ਖਸਮੁ ਵਿਸਾਰਹਿ ਤੇ ਕਮਜਾਤਿ॥ ਨਾਨਕ ਨਾਵੈ ਬਾਝੁ ਸਨਾਤਿ" (ਪੰ: ੧੦) ਹੋਰ

() "ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ" (ਪੰ: ੧੫)

ਭਾਵ ਇਥੇ ਗੁਰੂ ਦਰ `ਤੇ ਤਾਂ ਮਨੁੱਖੀ ਸਮਾਨਤਾ ਵਾਲਾ ਸਿਧਾਂਤ ਹੀ ਸ਼ਭ ਤੋਂ ਉਪਰ ਹੈ।

ਹੋਰ ਤਾਂ ਹੋਰ, ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਨ੍ਹਾਂ ਭਗਤਾਂ ਦੀਆਂ ਰਚਨਾਵਾਂ ਵੀ ਕੇਵਲ ਉਹੀ ਚੁੱਕੀਆਂ ਜਿਹੜੀਆਂ:-

() "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ. ." (ਪੰ: ੭੨੩) ਅਨੁਸਾਰ ਜੁਗੋ-ਜੁਗ ਅਟੱਲ ਅਤੇ ਸਦੀਆਂ ਬਾਅਦ ਅੱਜ ਵੀ "ਸੱਚ ਧਰਮ" ਦੀ ਕਸਵਟੀ `ਤੇ ਪੂਰੀਆਂ ਉਤਰਦੀਆਂ ਹਨ ਅਤੇ ਜਸ ਤੀਕ ਦਨਿਅਿਾਂ ਕਾਇਮ ਹੈ, ਇਹ ਪੂਰੀਆਂ ਉਤਰਣਗੀਆਂ।

ਫ਼ਿਰ ਇਤਨਾ ਹੀ ਨਹੀਂ, ਗੁਰੂ ਸਾਹਿਬ ਨੇ ਉਨ੍ਹਾਂ ਭਗਤਾਂ ਦੀਆਂ ਉਹ ਰਚਣਾਵਾਂ ਹੀ ਚੁੱਕੀਆਂ ਜਿਹੜੀਆਂ ਸਦੀਆਂ ਬਾਅਦ ਅੱਜ ਵੀ ਗੁਰਬਾਣੀ ਦੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਵਾਲੇ ਸਿਧਾਂਤ `ਤੇ ਪੂਰੀਆਂ ਉਤਰਦੀਆਂ ਹਨ ਅਤੇ ਸਦਾ ਲਈ ਉਤਰਣ ਗੀਆਂ ਵੀ।

ਇਸ ਤੋਂ ਵੱਡੀ ਗੱਲ ਇਹ ਵੀ ਹੈ ਕਿ ਆਪਣੇ ਪਹਿਲੇ ਹੀ ਜਾਮੇ `ਚ ਉਨ੍ਹਾਂ ਭਗਤਾਂ ਦੀਆਂ ਰਚਣਾਵਾਂ ਵਿੱਚੋਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਉਹੀ ਰਚਣਾਵਾਂ ਸੰਭਾਲੀਆਂ ਜਿਹੜੀਆਂ "ਪੰਚਾ ਕਾ ਗੁਰੁ ਏਕੁ ਧਿਆਨੁ. ." ਭਾਵ ਜਿਹੜੀਆਂ ਉਨ੍ਹਾਂ ਦੇ ਸਫ਼ਲ ਜੀਵਨ ਦੀ ਪ੍ਰਾਪਤੀ ਨਾਲ ਸੰਬੰਧਤ ਸਨ।

ਜਦਕਿ ਉਨ੍ਹਾਂ `ਚੋਂ ਹੀ ਭਗਤ ਰਵਿਦਾਸ ਜੀ, ਜੈਦੇਵ ਜੀ, ਕਬੀਰ ਸਾਹਿਬ, ਨਾਮਦੇਵ ਜੀ ਆਦਿ ਦੀਆਂ ਬਹੁਤੇਰੀਆਂ ਰਚਣਾਵਾਂ ਹੋਰ ਵੀ ਹੈ ਸਨ, ਜਿਨ੍ਹਾਂ ਦਾ ਸੰਬੰਧ ਉਨ੍ਹਾਂ ਭਗਤਾਂ ਦੇ ਕੱਚੇ ਜੀਵਨ ਨਾਲ ਸੀ, ਗੁਰੂ ਨਾਨਕ ਪਾਤਸ਼ਾਹ ਨੇ ਉਹ ਰਚਨਾਵਾਂ ਨਹੀਂ ਸੰਭਾਲੀਆਂ ਅਤੇ ਉਥੇ ਹੀ ਛੱਡ ਦਿੱਤੀਆਂ।

ਸਪਸ਼ਟ ਹੈ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਉਨ੍ਹਾਂ ਭਗਤਾਂ ਦੀਆਂ ਕੇਵਲ ਉਹੀ ਰਚਨਾਵਾਂ ਪ੍ਰਵਾਣ ਕੀਤੀਆਂ, ਜਦੋਂ ਉਹ ਜੀਵਨ ਕਰਕੇ ਆਤਮਕ ਤਲ `ਤੇ:-

"ਪੰਚ ਪਰਵਾਣ ਪੰਚ ਪਰਧਾਨੁ॥ ਪੰਚੇ ਪਾਵਹਿ ਦਰਗਹਿ ਮਾਨੁ॥ ਪੰਚੇ ਸੋਹਹਿ ਦਰਿ ਰਾਜਾਨੁ॥ ਪੰਚਾ ਕਾ ਗੁਰੁ ਏਕੁ ਧਿਆਨੁ. ." (ਬਾਣੀ ਜਪੁ) ਵਾਲੀ ਮਨੁੱਖਾ ਜੀਵਨ ਦੀ ਸਫ਼ਲ ਅਵਸਥਾ ਨੂੰ ਪ੍ਰਾਪਤ ਕਰ ਚੁੱਕੇ ਹੋਏ ਸਨ।

ਇਸ ਤੋਂ ਵੱਡਾ ਅਤੇ ਹੈਰਾਣਕੁਣ ਸੱਚ ਇਹ ਵੀ ਹੈ ਕਿ ਗੁਰਬਾਣੀ ਵਿੱਚਲੇ ਸਾਰੇ ਭਗਤ ਗੁਰੂ ਨਾਨਕ ਪਾਤਸ਼ਾਹ ਤੋਂ ਲਗਭਗ ਸੌ ਤੋਂ ਦੋ ਸੌ ਸਾਲ ਪਹਿਲਾਂ ਹੋਏ ਸਨ। ਸਰੀਰਕ ਤਲ `ਤੇ ਇਨ੍ਹਾਂ ਸਮੂਹ ਭਗਤਾਂ `ਚੋ ਕਿਸੇ ਇੱਕ ਵੀ ਭਗਤ ਦਾ, ਗੁਰੂ ਨਾਨਕ ਪਾਤਸ਼ਾਹ ਨਾਲ ਸਰੀਰ ਕਰਕੇ ਮਿਲਾਪ ਨਹੀਂ ਸੀ ਹੋਇਆ।

ਇਸ ਸਾਰੇ ਦੇ ਬਾਵਜੂਦ, ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਇਨ੍ਹਾਂ `ਚੋਂ ਬਹੁਤੇ ਭਗਤ ਆਪਸ `ਚ ਸਮਕਾਲੀ ਸਨ ਉਪ੍ਰੰਤ ਉਸ ਸਚਾਈ ਦੀ ਪ੍ਰੌੜਤਾ `ਚ ਗੁਰਬਾਣੀ `ਚ ਬਹੁਤੇਰੇ ਸਬੂਤ ਵੀ ਮੌਜੂਦ ਹਨ।

ਜਦਕਿ ਅੱਗੇ ਚੱਲ ਕੇ ਇਸੇ ਲੜੀ `ਚ ਡੂਮ ਕੁਲ `ਚ ਜਨਮੇ ਉਪ੍ਰੰਤ ਗੁਰੂ ਦਰ `ਚ ਆਉਣ ਤੇ ਬਖ਼ਸ਼ਿਸ਼ ਸਦਕਾ, ਪੰਜਵੇਂ ਪਾਤਸ਼ਾਹ ਦੇ ਸਮੇਂ, ਆਪਣੇ ਜੀਵਨ ਕਾਲ `ਚ "ਸੱਚ ਧਰਮ" ਦੇ ਸ਼ਿਖਰ ਤੀਕ ਪਹੁੰਚਣ ਵਾਲੇ "ਸਤਾ ਤੇ ਬਲਵੰਡ" ਜੀ ਸਨ ਤੇ ਗੁਰਬਾਣੀ ਚ ਉਨ੍ਹਾਂ ਦੀ "ਵਾਰ" ਵੀ ਮੌਜੂਦ ਹੈਾ।

"ਨਾਨਕ ਭਗਤਾ ਭੁਖ ਸਾਲਾਹਣੁ" - ਜਦਕਿ ਇੱਥੇ ਲੋੜ ਅਨੁਸਾਰ, ਪਹਿਲਾਂ ਅਸਾਂ ਇਹ ਦ੍ਰਿੜ ਕਰਣਾ ਹੈ ਕਿ ਜਿਵੇਂ "ਗੁਰਬਾਣੀ ਆਧਾਰਤ" "ਗੁਰੂ" ਪਦ ਦੇ ਮੂਲੋਂ ਹੀ ਉਹ ਅਰਥ ਨਹੀਂ ਹਨ; ਭਾਰਤ `ਚ "ਗੁਰੂ" ਪਦ ਦੇ ਜਿਹੜੇ ਭਿੰਨ-ਭਿੰਨ ਅਰਥ ਸਦਾ ਤੋਂ ਚਲਦੇ ਆ ਰਹੇ ਹਨ।

ਫ਼ਿਰ ਇਹ ਵੀ ਭਲੀ ਪ੍ਰਕਾਰ ਸਮਝ ਆਏ ਹਾਂ ਕਿ "ਗੁਰੂ" ਪਦ ਦੇ "ਗੁਰਬਾਣੀ ਆਧਾਰਤ" ਅਰਥ ਬਿਲਕੁਲ ਨਿਵੇਕਲੇ, ਨਵੇਂ, ਨਰੋਏ, ਭਿੰਨ ਅਤੇ ਬਿਲਕੁਲ ਆਪਣੇ ਹੀ ਹਨ। ਠੀਕ ਉਸੇ ਤਰ੍ਹ੍ਰਾਂ:-

ਗੁਰਬਾਣੀ ਵਿੱਚਲੇ "ਭਗਤ" ਪਦ ਦੇ ਅਰਥ ਵੀ, ਮੂਲੋਂ ਹੀ ਉਹ ਨਹੀਂ ਹਨ, "ਭਗਤ" ਪਦ ਦੇ ਜਿਹੜੇ ਭਿੰਨ-ਭਿੰਨ ਅਰਥ ਭਾਰਤ `ਚ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ ਹਨ ਅਤੇ ਬਹੁਤੇਰੇ ਪਾਸੇ ਅੱਜ ਵੀ ਲਏ ਜਾਂਦੇ ਹਨ।

ਬਲਕਿ "ਗੁਰਬਾਣੀ ਆਧਾਰਤ" "ਭਗਤ" ਪਦ ਦੇ ਅਰਥ ਵੀ- "ਗੁਰਬਾਣੀ ਵਿੱਚਲੇ" ਬਿਲਕੁਲ ਨਿਵੇਕਲੇ, ਨਵੇਂ, ਨਰੋਏ, ਭਿੰਨ ਤੇ ਨਿਰੋਲ "ਗੁਰਬਾਣੀ `ਚੋਂ" ਹੀ ਲੈਣੇ ਹਨ।

ਉਪ੍ਰੰਤ "ਗੁਰਬਾਣੀ ਆਧਾਰਤ" "ਭਗਤ" ਪਦ ਦੇ ਅਰਥਾਂ ਨੂੰ ਸਮਝਣ ਲਈ ਵੀ, ਅਸ਼ੀਂ ਪਹਿਲਾਂ ਗੁਰਬਾਣੀ `ਚੌਂ ਕੁੱਝ ਸੰਬੰਧਤ ਫ਼ੁਰਮਾਨ ਲਵਾਂਗੇ ਤਾ ਕਿ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਆ ਸਕੇ, ਤਾਂ ਤੇ:-

() "ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ॥ ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ" (ਪੰ: ੬੯)

() "ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ" (ਬਾਣੀ ਜਪੁ))

() "ਜੋ ਸਚੈ ਲਾਏ ਸੇ ਸਚਿ ਲਗੇ, ਨਿਤ ਸਚੀ ਕਾਰ ਕਰੰਨਿ॥ ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ॥ ਨਾਨਕ ਭਗਤ ਸੁਖੀਏ, ਸਦਾ ਸਚੈ ਨਾਮਿ ਰਚੰਨਿ" (ਪੰ: ੭੦)

() "ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ॥ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ॥ ਅਗਿਆਨੁ ਭਰਮੁ ਦੁਖੁ ਕਟਿਆ ਗੁਰ ਭਏ ਬਸੀਠਾ॥ ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ॥ ਜੀਉ ਪ੍ਰਾਣ ਤਨੁ ਮਨੁ ਪ੍ਰਭੂ, ਬਿਨਸੇ ਸਭਿ ਝੂਠਾ" (ਪੰ: ੭੦੮)

() "ਹਰਿ ਭਗਤਾ ਹਰਿ ਧਨੁ ਰਾਸਿ ਹੈ, ਗੁਰ ਪੂਛਿ ਕਰਹਿ ਵਾਪਾਰੁ॥ ਹਰਿ ਨਾਮੁ ਸਲਾਹਨਿ ਸਦਾ ਸਦਾ, ਵਖਰੁ ਹਰਿ ਨਾਮੁ ਅਧਾਰੁ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ" (ਪੰ: ੨੪)

() "ਤੇਰਿਆ ਭਗਤਾ ਭੁਖ ਸਦ ਤੇਰੀਆ॥ ਹਰਿ ਲੋਚਾ ਪੂਰਨ ਮੇਰੀਆ॥ ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ" (ਪੰ: ੭੪)

() "ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ॥ ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ" (ਪੰ: ੪੬੬)

() "ਭਗਤ ਸਚੈ ਦਰਿ ਸੋਹਦੇ, ਸਚੈ ਸਬਦਿ ਰਹਾਏ॥ ਹਰਿ ਕੀ ਪ੍ਰੀਤਿ ਤਿਨ ਊਪਜੀ, ਹਰਿ ਪ੍ਰੇਮ ਕਸਾਏ" (ਪੰ: ੫੧੩)

() "ਭਗਤ ਸੋਹਨਿ ਹਰਿ ਕੇ ਗੁਣ ਗਾਵਹਿ, ਸਦਾ ਕਰਹਿ ਜੈਕਾਰਾ ਰਾਮ" (ਪੰ: ੭੮੪)

ਭਾਵ ਗੁਰਬਾਣੀ ਅਨੁਸਾਰ ਭਗਤ ਉਹ ਸਜਨ ਹਨ ਜਿਹੜੇ ਜਨਮ ਤੋਂ ਤਾਂ ਮਨੁੱਖਾ ਜਨਮ ਦੀ ਇਸ ਉੱਤਮ ਅਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਨਹੀਂ ਹੁੰੇ।

ਉਪ੍ਰੰਤ ਆਪਣੀ-ਆਪਣੀ ਘਾਲ-ਕਮਾਈ ਅਤੇ ਇੱਕ ਦੂਜੇ ਦੀ ਸੰਗਤ `ਚ ਆ ਕੇ ਮਨੁੱਖਾ ਜਨਮ ਦੀ ਉਸ ਉੱਤਮ ਅਤੇ ਸਫ਼ਲ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ ਭਵ ਜੀਵਨ ਰਹਿਣੀ ਕਰਕੇ ਉਹ ਸਜਨ ਵੀ ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਹੀ ਰੰਗੇ ਜਾਂਦੇ ਹਨ। (ਚਲਦਾ) #234P-XXV,-02.17-0217#P25v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XXV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੱਚੀਸਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.