.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਵੀਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਰਾਜੁ ਜੋਗੁ ਜਿਨਿ ਮਾਣਿਓ" - ਲੰਮੇ ਸਮੇਂ ਤੋਂ ਮਨੁੱਖ, ਇਹੀ ਮੰਣਦਾ ਆ ਰਿਹਾ ਸੀ ਕਿ ਅਧਿਆਤਮਵਾਦ ਅਤੇ ਧਰਮੀ ਹੋਣਾ ਵੱਖਰਾ ਵਿਸ਼ਾ ਹੈ ਜਦਕਿ ਗ੍ਰਿਹਸਤੀ ਅਥਵਾ ਸੰਸਾਰੀ ਹੋਣਾ ਵੱਖਰੀ ਗੱਲ ਹੈ। ਮਨੁੱਖਾ ਜੀਵਨ ਦੇ ਇਹ ਦੋਵੇਂ ਪੱਖ, ਵੱਖਰੇ-ਵੱਖਰੇ ਹਨ।

ਇਸ ਤਰ੍ਹਾਂ ਉਸ ਵਿਚਾਰਧਾਰਾ ਅਨੁਸਾਰ ਕੋਈ ਗ੍ਰਿਹਸਤੀ ਤੇ ਬਾਲ-ਪ੍ਰਵਾਰ ਵਾਲਾ ਮਨੁੱਖ ਧਰਮੀ ਅਥਵਾ ਧਾਰਮਿਕ ਆਗੂ ਨਹੀਂ ਸੀ ਹੁੰਦਾ। ਕਿਉਂਕਿ ਧਾਰਮਿਕ ਆਗੂ ਹੋਣ ਲਈ ਬ੍ਰਹਮਚਾਰੀ, ਬਿਹੰਗਮ, ਜਤੀ ਆਦਿ ਦੇ ਭੇਖ ਜਾਂ ਫ਼ਿਰ ਜੀਵਨ ਨੂੰ ਉਨ੍ਹਾਂ ਪਾਸਿਆਂ ਵੱਲ ਮੋੜਣ ਲਈ ਪਹਿਲਾਂ ਬਾਲ-ਪ੍ਰਵਾਰ ਦਾ ਤਿਆਗ ਕਰਣਾ ਜ਼ਰੂਰੀ ਹੁੰਦਾ ਸੀ। ਇਸੇ ਤਰ੍ਹਾਂ ਪੁਰਾਤਣ ਸਮੇਂ ਤੋਂ ਮਨੁੱਖਾ ਉਮਰ ਨੂੰ ਸੌ ਸਾਲ ਮੰਨ ਕੇ ਇਸ ਨੂੰ ਬਾਲ ਅਵਸਥਾ, ਗ੍ਰਿਹਸਤ ਆਸ਼੍ਰਮ, ਸੰਨਿਆਸ ਤੇ ਬਾਣ-ਪ੍ਰਸਤ ਆਸ਼੍ਰਮ-ਚਾਰ ਵੱਖ ਵੱਖ ਭਾਗਾਂ `ਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਜ਼ਿੰਦਗੀ ਦੇ ਚਾਰ ਆਸ਼੍ਰਮ ਵੀ ਕਿਹਾ ਜਾਂਦਾ ਸੀ।

ਬੇਸ਼ੱਕ ਇਹ ਵਿਸ਼ਾ ਆਪਣੇ ਆਪ `ਚ ਲੰਮੇਰਾ ਹੈ ਅਤੇ ਇੱਥੇ ਇਸ ਦੀ ਲੋੜ ਵੀ ਨਹੀਂ ਪਰ ਸੱਚ ਇਹੀ ਹੈ ਕਿ ਮੂਲ ਰੂਪ `ਚ ਇਸੇ ਤੋਂ ਉਪ੍ਰੋਕਤ ਵੇਰਵੇ ਅਨੁਸਾਰ, ਸਮੇਂ ਦੇ ਪ੍ਰਭਾਵ ਨਾਲ ਇਕੋ ਇੱਕ ਨਿਰਾਲਾ ਤੇ ਪ੍ਰਭੂ ਵੱਲੋਂ ਪ੍ਰਾਪਤ ਦੁਰਲਭ ਮਨੁੱਖਾ ਜਨਮ, ਧਰਮੀ ਹੋਣ ਦੇ ਨਾਮ `ਤੇ ਇੱਕ ਪਾਸੇ, ਸੰਨਿਆਸੀਆਂ, ਬੈਰਾਗਆਂ, ਜੋਗੀਆਂ, ਨਾਂਗੇ ਆਦਿ ਅਨੇਕਾਂ ਭੇਖਾਂ `ਚ ਅਤੇ ਦੂਜੇ ਪਾਸੇ ਗ੍ਰਿਹਸਤੀ ਤੇ `ਤੇ ਸੰਸਾਰੀ ਲੋਕਾਂ ਦੇ ਨਾਮ ਹੇਠ, ਦੋ ਵੱਡੇ ਭਾਗਾਂ `ਚ ਵੰਡਿਆ ਪਿਆ ਸੀ।

ਉਪ੍ਰੰਤ ਮਨੂ ਸਮ੍ਰਿਤੀ ਦੀ ਦੇਣ ਚਾਰ ਵਰਣਾ ਵਾਲੀ ਪ੍ਰੀਪਾਟੀ ਅਤੇ ਉਸ ਪ੍ਰੀਪਾਟੀ `ਚ ਬ੍ਰਾਹਮਣ ਮੱਤ ਦੀ ਸਰਬ-ਉਤਮਤਾ, ਇਹ ਵੀ ਮੂਲ਼ ਰੂਪ `ਚ ਉਸੇ ਮਨੁੱਖੀ ਵੰਡ ਦਾ ਹੀ ਵਿਗੜਿਆ ਤੇ ਵਿਕਰਾਲ ਰੂਪ ਹੈ। ਇਸ ਤਰ੍ਹਾਂ ਸਮੇਂ-ਸਮੇਂ ਨਾਲ ਖਾਸ ਕਰਕੇ ਬ੍ਰਾਹਮਣ ਮੱਤ ਸਮੇਤ ਪ੍ਰਚਲਤ ਹੋ ਚੁੱਕੇ ਸਮੂਹ ਧਾਰਮਿਕ ਭੇਖਾਂ ਨੇ ਆਪਣੀ-ਆਪਣੀ ਕੁਟਿਲਨੀਤੀ ਨੂੰ ਵਰਤ ਕੇ ਇਸ ਵਿਸ਼ੇ ਨੂੰ ਅੱਗੇ ਤੋਂ ਅੱਗੇ ਵਿਗਾੜਿਆ ਅਤੇ ਆਪਣੇ ਆਪ ਨੂੰ ਸਾਧਾਰਣ ਲੋਕਾਈ `ਤੇ ਹਰ ਪੱਖੋਂ ਪੂਰੀ ਤਰ੍ਹਾਂ ਭਾਰੂ ਵੀ ਕੀਤਾ।

ਇਸੇ ਗੁਮਰਾਹਕੁਣ ਸੋਚਣੀ ਦਾ ਨਤੀਜਾ, ਗ੍ਰਿਹਸਤੀਆਂ ਨੂੰ ਹਰੇਕ ਧਰਮ-ਕਾਰਜ ਦੀ ਪੂਰਤੀ ਲਈ, ਵਰਣਵੰਡ ਦੇ ਆਧਾਰ `ਤੇ ਬ੍ਰਾਹਮਣ ਦੇ ਰੂਪ `ਚ ਪ੍ਰਗਟ ਹੋ ਚੁੱਕੀ ਪੁਜਾਰੀ ਸ਼੍ਰੇਣੀ ਦੀ ਲੋੜ ਹੁੰਦੀ ਹੈ। ਉਨ੍ਹਾਂ ਅਨੁਸਾਰ ਬ੍ਰਾਹਮਣ ਤੋਂ ਬਿਨਾ ਉਨ੍ਹਾਂ ਦਾ ਕੋਈ ਵੀ ਧਰਮ-ਕਰਮ ਨੇਪਰੇ ਹੀ ਨਹੀਂ ਚੜ੍ਹ ਸਕਦਾ।

ਉਸੇ ਦਾ ਨਤੀਜਾ, ਹੁਣ ਸੰਸਾਰੀਆਂ ਤੇ ਗ੍ਰਿਹਸਤੀਆਂ ਦੇ ਸਾਰੇ ਧਰਮ-ਕਰਮ ਤਾਂ ਬ੍ਰਾਹਮਣ ਨੇ ਹੀ ਕਰਣੇ ਤੇ ਕਰਵਉਣੇ ਸਨ। ਇਸ ਲਈ ਖਤ੍ਰੀਆਂ ਤੇ ਵੈਸ਼ਾਂ ਦੀ ਕਿਸੇ ਵੀ ਚੰਗੀ ਜਾਂ ਮਾੜੀ ਕਰਣੀ ਉਪਰ ਕਿਸੇ ਵੀ ਤਰ੍ਹਾਂ ਦੀ ਕੋਈ ਰੋਕ ਜਾਂ ਧਾਰਮਿਕ ਕੁੰਡਾ ਹੀ ਨਹੀਂ ਸੀ ਰਿਹਾ, ਇਸੇ ਕਰਕੇ ਉਹ ਲੋਕ ਹੁਣ ਆਪਣੀਆਂ ਸਮੂਹ ਕਰਣੀਆ ਲਈ ਪੂਰੀ ਤਰ੍ਹਾਂ ਆਜ਼ਾਦ ਸਨ, ਜਦਕਿ ਅਖੌਤੀ ਸ਼ੂਦਰ ਵਿਚਾਰੇ ਤਾਂ …. ।

ਦੂਜਾ, ਬ੍ਰਾਹਮਣ ਦੇ ਨਾਲ ਨਾਲ ਬਾਕੀ ਰਿਸ਼ੀਆਂ, ਮੁਨੀਆਂ, ਸਾਧੂਆਂ, ਜੋਗੀਆਂ, ਤਪੀਸਰਾਂ, ਸਾਧਾਂ, ਸੰਤਾਂ, ਮਹਾਤਮਾਵਾਂ ਆਦਿ ਨੂੰ ਵੀ ਗ੍ਰਿਹਸਤੀ ਲੋਕ, ਪ੍ਰਭੂ ਦੇ ਨੁਮਾਇਦੇ ਮੰਨ ਕੇ ਉਨ੍ਹਾਂ ਤੋਂ ਹਰ ਸਮੇਂ ਭਿੰਨ ਭਿੰਨ ਵਰਾਂ, ਵਰਦਾਨਾਂ, ਦਾਤਾਂ ਤੇ ਸਫ਼ਲਤਾਵਾਂ ਆਦਿ ਦੀ ਕਾਮਨਾ ਕਰਦੇ। ਜਦਕਿ ਉਨ੍ਹਾਂ ਧਾਰਮਿਕ ਆਗੂਆਂ ਦੇ ਆਪਣੇ ਬੁਣੇ ਹੋਏ ਜਾਲ ਦਾ ਪ੍ਰਤੀਕਰਮ, ਆਮ ਲੋਕਾਈ ਨੂੰ ਹਰ ਸਮੇਂ ਉਨ੍ਹਾਂ ਤੋਂ ਸ਼ਾਪਾਂ ਤੇ ਕ੍ਰੋਪੀਆਂ ਆਦਿ ਦਾ ਡਰ ਤੇ ਸਹਿਮ ਵੀ ਬਣਿਆ ਰਹਿੰਦਾ। ਉਨ੍ਹਾਂ ਨੂੰ ਹਮੇਸ਼ਾਂ ਡਰ ਰਹਿੰਦਾ ਕਿ ਕਿਸੇ ਗੱਲੋਂ ਜੇ ਉਹ ਧਾਰਮਿਕ ਆਗੂ ਨਾਰਜ਼ ਹੋ ਕੇ ਕੋਈ ਸ਼ਾਪ ਆਦਿ ਹੀ ਨਾ ਦੇ ਦੇਣ। ਫ਼ਿਰ ਇਥੇ ਵੀ ਬੱਸ ਨਹੀਂ, ਇਸੇ ਤਰ੍ਹਾਂ ਇਧਰ ਪਰ ਬਦਲਵੇਂ ਢੰਗ ਨਾਲ ਇਹੀ ਕੁੱਝ ਬ੍ਰਾਹਮਣ ਵਰਗ ਵੀ ਕਰ ਰਿਹਾ ਸੀ।

ਬਲਕਿ ਇਸੇ ਤੋਂ ਸਮਾਜ `ਚ ਜਨਮ ਲਿਆ ਬ੍ਰਾਹਮਣਾਂ, ਜੋਗੀਆਂ ਸੰਨਿਆਸੀਆਂ ਆਦਿ ਬੇਅੰਤ ਵਿਹਲੜਾਂ, ਭੇਖੀਆਂ ਅਤੇ ਉਨ੍ਹਾਂ ਦੇ ਨਾਲ ਨਾਲ ਵੱਖਰੀ ਪੁਜਾਰੀ ਸ਼੍ਰੇਣੀ ਦੀ ਵੱਡੀ ਫ਼ੌਜ ਦੇ ਮਾਇਆ ਜਾਲ ਨੇ। ਕੁਲ ਮਿਲਾ ਕੇ ਉਨ੍ਹਾਂ ਸਮੂਹ ਵਰਗਾਂ ਨੇ ਧਰਮ ਦੇ ਨਾਮ `ਤੇ ਆਪਣੇ-ਆਪਣੇ ਢੰਗ ਨਾਲ ਗ੍ਰਿਹਸਤੀਆਂ ਦਾ ਹਰ ਪੱਖੌਂ ਕੇਵਲ ਸ਼ੋਸ਼ਣ ਹੀ ਨਹੀਂ ਕੀਤਾ ਬਲਕਿ ਸ੍ਰਾਪਾਂ, ਕ੍ਰੋਪੀਆਂ, ਗ੍ਰਹਿ ਨਖਤ੍ਰਾਂ ਤੇ ਉਪਾਵਾਂ ਆਦਿ ਦੇ ਅਨੇਕਾਂ ਜਾਲ ਬੁਣ-ਬੁਣ ਕੇ ਸਾਧਾਰਣ ਮਨੁੱਖ ਦੇ ਜੀਵਨ ਅੰਦਰ ਹਰ ਪਲ ਗ਼ੈਬੀ ਡਰਾਂ ਅਤੇ ਸਹਿਮਾ ਦੇ ਭਾਂਬੜ ਬਾਲ ਦਿੱਤੇ।

ਫ਼ਿਰ ਉਨ੍ਹਾਂ ਬ੍ਰਾਹਮਣਾਂ-ਜੋਗੀਆਂ ਆਦਿ ਦੀਆਂ ਲੀਹਾਂ `ਤੇ ਰਾਜਸ਼ਾਹੀ ਤੀਕ ਨੂੰ ਆਪਣੇ ਅਧੀਨ ਕਰਕੇ ਸ਼ਰ੍ਹਾ ਦੇ ਨਾਮ `ਤੇ ਉਹੀ ਕਰਮ ਇਸਲਾਮੀ ਧਾਰਮਿਕ ਆਗੂ ਕਾਜ਼ੀਆਂ ਆਦਿ ਨੇ ਵੀ ਵੱਧ ਚੜ੍ਹ ਕੇ ਕੀਤੇ। ਅਜਿਹੇ ਸਮੂਹ ਲੋਕਾਂ ਦੀਆਂ ਕਰਤੂਤਾਂ ਸ਼ੰਬੰਧੀ ਗੁਰਬਾਣੀ ਫ਼ੁਰਮਾਨ ਵੀ ਪ੍ਰਾਪਤ ਹਨ ਜਿਵੇਂ:-

() "ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ" (ਪੰ: ੬੬੨) ਇਸੇ ਤਰ੍ਹਾਂ

() "ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਡੀ ਲੈ ਕੈ ਹਕੁ ਗਵਾਏ॥ ਜੇ ਕੋ ਪੁਛੈ ਤਾ ਪੜਿ ਸੁਣਾਏ. ." (ਪੰ: ੯੫੧) ਆਦਿ

"ਸਰਬ ਸਬਦੰ ਏਕ ਸਬਦੰ. ."ਜਦਕਿ ਸੰਸਾਰ ਤਲ `ਤੇ ਸਭ ਤੋਂ ਪਹਿਲਾਂ, ਇਹ ਮਾਨ ਵੀ ਦਸ ਪਾਤਸ਼ਾਹੀਆਂ ਦੀਆਂ ਜੀਵਨ ਘਾਲਣਾਵਾਂ ਅਤੇ ਸਮੂਚੇ ਤੌਰ `ਤੇ ਗੁਰਬਾਣੀ ਵਿਚਾਰਧਾਰਾ ਨੂੰ ਹੀ ਜਾਂਦਾ ਹੈ ਜਿਸ ਨੇ ਮਨੁੱਖ ਸਮਾਜ ਵਿਚਾਲੇ ਲੰਮੇ ਸਮੇਂ ਤੋੰ ਧਰਮੀਆਂ ਤੇ ਸੰਸਾਰੀਆਂ ਦੇ ਨਾਮ `ਤੇ ਕੀਤੀ ਹੋਈ ਇਸ ਗ਼ੈਰ ਕੁੱਦਰਤੀ ਵੰਡ ਨੂੰ ਵੰਗਾਰਿਆ ਅਤੇ ਫ਼ੁਰਮਾਇਆ:-.

"ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ" (ਪੰ: ੪੬੯)

ਬਲਕਿ ਇਸ ਦੇ ਨਾਲ-ਨਾਲ ਗੁਰਦੇਵ ਨੇ ਸੰਸਾਰ ਤਲ `ਤੇ ਗੁਰਬਾਣੀ ਰਾਹੀਂ ਮਨੁੱਖਾ ਜਨਮ ਦੇ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਨੂੰ ਵੀ ਸਪਸ਼ਟ ਕੀਤਾ ਅਤੇ ਐਲਾਣਿਆ ਜਿਵੇਂ:-

() "ਮਾਨਸ ਦੇਹ ਬਹੁਰਿ ਨਹ ਪਾਵੈ, ਕਛੂ ਉਪਾਉ ਮੁਕਤਿ ਕਾ ਕਰੁ ਰੇ॥ ਨਾਨਕ ਕਹਤ ਗਾਇ ਕਰੁਨਾ ਮੈ, ਭਵਸਾਗਰ ਕੈ ਪਾਰਿ ਉਤਰੁ ਰੇ" (ਪੰ: ੨੨੦)

() "ਯਾ ਜੁਗ ਮਹਿ ਏਕਹਿ ਕਉ ਆਇਆ" (ਪੰ: ੨੫੧)

() "ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨)

() "ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥  ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ" (ਪੰ: ੧੭੬) ਆਦਿ।

ਜਦਕਿ ਸੰਸਾਰ ਤਲ `ਤੇ, ਲੰਮੇਂ ਸਮੇਂ ਤੋਂ ਮਨੁੱਖਾ ਨਸਲ ਦੀ ਤਬਾਹੀ ਦਾ ਬੀਜ, ਮਨੁੱਖ ਸਮਾਜ ਵਿੱਚਲੀ ਧਰਮੀਆਂ ਤੇ ਸੰਸਾਰੀਆਂ ਦੇ ਨਾਮ `ਤੇ ਚਲਦੀ ਆ ਰਹੀ ਇਸ ਬਨਾਵਟੀ ਵੰਡ ਨੂੰ ਗੁਰਦੇਵ ਨੇ "ਦਸ ਗੁਰੂ ਜਾਮਿਆਂ ਰਾਹੀਂ ਬੇਅੰਤ ਘਾਲ-ਕਮਾਈ ਕਰਕੇ, ਕੇਵਲ ਗ਼ਲਤ ਸਾਬਤ ਹੀ ਨਹੀਂ ਕੀਤਾ" ਬਲਕਿ "ਜੁਗੋ ਜੁਗ ਅਟੱਲ" "ਗੁਰਬਾਣੀ ਦੇ ਭੰਡਾਰ", "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਰਾਹੀਂ ਸਦੀਵ ਕਾਲ ਲਈ ਇਸ "ਇਲਾਹੀ ਸੱਚ ਧਰਮ" ਨੂੰ ਪ੍ਰਗਟ ਵੀ ਕਰ ਦਿੱਤਾ। ਗੁਰਬਾਣੀ ਫ਼ੁਰਮਾਨ ਹਨ:-

() "ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ" (ਪੰ: ੫੨੨)

() "ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ" (ਪੰ: ੫੨੨)

() ਸਤਿਗੁਰ ਕੀ ਐਸੀ ਵਡਿਆਈ॥ ਪੁਤ੍ਰ ਕਲਤ੍ਰ ਵਿਚੇ ਗਤਿ ਪਾਈ" (ਪੰ: ੬੬) ਆਦਿ

ਜਦਕਿ ਦੂਜੇ ਪਾਸੇ ਧਾਰਮਿਕ ਭੇਖਾਂ ਸੰਬੰਧੀ ਵੀ ਗੁਰਬਾਣੀ ਦੇ ਫ਼ੈਸਲੇ ਹਨ:-

() "ਭੇਖ ਅਨੇਕ ਅਗਨਿ ਨਹੀ ਬੁਝੈ॥ ਕੋਟਿ ਉਪਾਵ ਦਰਗਹ ਨਹੀ ਸਿਝੈ" (ਪੰ: ੨੬੬)

() "ਬਹੁ ਭੇਖ ਕਰਿ ਭਰਮਾਈਐ, ਮਨਿ ਹਿਰਦੈ ਕਪਟੁ ਕਮਾਇ॥ ਹਰਿ ਕਾ ਮਹਲੁ ਨ ਪਾਵਈ, ਮਰਿ ਵਿਸਟਾ ਮਾਹਿ ਸਮਾਇ" (ਪੰ: ੨੬}

() "ਅੰਤਰੁ ਮਲਿ ਨਿਰਮਲੁ ਨਹੀ ਕੀਨਾ, ਬਾਹਰਿ ਭੇਖ ਉਦਾਸੀ॥ ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ, ਕਾਹੇ ਭਇਆ ਸੰਨਿਆਸੀ" (ਪੰ: ੫੨੫)

() "ਜਤੀ ਸਦਾਵਹਿ ਜੁਗਤਿ ਨ ਜਾਣਹਿ, ਛਡਿ ਬਹਹਿ ਘਰ ਬਾਰੁ" (ਪੰ: ੪੬੯)

() "ਬਹੁਤੇ ਭੇਖ ਕਰੈ ਭੇਖਧਾਰੀ॥ ਅੰਤਰਿ ਤਿਸਨਾ ਫਿਰੈ ਅਹੰਕਾਰੀ॥ ਆਪੁ ਨ ਚੀਨੈ ਬਾਜੀ ਹਾਰੀ" (ਪੰ: ੨੩੦) ਇਸੇਤਰ੍ਹਾਂ

() "ਕਾਜੀ ਸੇਖ ਭੇਖ ਫਕੀਰਾ॥ ਵਡੇ ਕਹਾਵਹਿ, ਹਉਮੈ ਤਨਿ ਪੀਰਾ॥ ਕਾਲੁ ਨ ਛੋਡੈ, ਬਿਣੁ ਸਤਿਗੁਰ ਕੀ ਧੀਰਾ" (ਪੰ: ੨੨੭)

"ਜਾਨਨਹਾਰ ਪ੍ਰਭੂ ਪਰਬੀਨ॥ ਬਾਹਰਿ ਭੇਖ ਨ ਕਾਹੂ ਭੀਨ" (ਪੰ: ੨੬੯) ਆਦਿ

ਇਹ ਵੀ ਧਿਆਣ ਰਹੇ ਕਿ ਕੁਲ ਮਿਲਾ ਕੇ ਜਦੋਂ ਅਸੀਂ "ਗੁਰਬਾਣੀ ਵਿਚਾਰਧਾਰਾ" ਅਥਵਾ "ਗੁਰੂ ਨਾਨਕ ਪਾਤਸ਼ਾਹ" ਦੀ ਗੱਲ ਕਰਦੇ ਹਾਂ ਤਾਂ ਬਾਕੀ ਨੌਂ "ਗੁਰੂ ਜਾਮੇ" ਵੀ ਭਿੰਨ ਨਹੀਂ ਹੁੰਦੇ। ਬਲਕਿ "ਪੰਚਮ ਪਾਤਸ਼ਾਹ ਅਨੁਸਾਰ" ਸਮੂਚੀ ਗੁਰਬਾਣੀ ਅਤੇ ਗੁਰੂ ਹਸਤੀਆਂ ਰਾਹੀਂ ਪ੍ਰਗਟ ਸਮੂਚੀ ਵਿਚਾਰਧਾਰਾ ਦੀ ਬੁਨਿਆਦ ਪਹਿਲੀ ਪਾਤਸ਼ਾਹੀ ਭਾਵ "ਸਭ ਤੇ ਵਡਾ ਸਤਿਗੁਰੁ ਨਾਨਕੁ. ." ਹੀ ਹਣ

ਉਪ੍ਰੰਤ ਗੁਰਬਾਣੀ ਖਜ਼ਾਨੇ `ਚੋਂ ਇਸ ਪਖੋਂ ਜੇਕਰ ਕੇਵਲ ਭੱਟਾਂ ਦੇ ਸਵੇਯਾਂ ਉਪਰ ਹੀ ਧਿਆਣ ਕੁੇਂਦ੍ਰਿਤ ਕਰ ਲਿਆ ਜਾਏ ਤਾਂ ਭੱਟ ਕਲ ਸਹਾਰ ਜੀ ਵੀ ਕਹਿੰਦੇ ਹਨ ਕਿ ਇਤਿਹਾਸਕ-ਮਿਥਿਹਾਸਕ ਤੇ ਅਜੋਕੇ ਸਮੂਹ ਭਗਤਾਂ-ਮਹਾਪੁਰਸ਼ਾਂ ਤੋਂ ਵੀ "ਗੁਰੂ ਨਾਨਕ ਸਾਹਿਬ" ਦਾ ਦਰਜਾ ਸਭ ਤੋਂ ਉੱਤੇ ਹੈ। ਕਿਉਂਕਿ ਸੰਸਾਰ ਤਲ `ਤੇ ਸਭ ਤੋਂ ਪਹਿਲਾਂ

"ਰਾਜੁ ਜੋਗੁ ਜਿਨਿ ਮਾਣਿਓ" (ਪੰ: ੧੩੮੯) ਭਾਵ "ਗੁਰੂ ਨਾਨਕ ਪਾਤਸ਼ਾਹ" ਨੇ ਹੀ ਮਨੁੱਖ ਨੂੰ ਇੱਕ ਪੂਰਣ ਮਨੁੱਖ ਦੇ ਰੂਪ `ਚ ਸੰਸਾਰ ਸਾਹਮਣੇ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਆਪ ਨੇ ਆਪਣੇ ਦਸਾਂ ਜਾਮਿਆਂ `ਚ, ਸੰਪੂਰਣ ਮਨੁੱਖ ਦੇ ਜੀਵਨ ਨੂੰ ਨਿਭਾਅ ਕੇ ਵੀ ਦਿਖਾਇਅ ਤੇ ਮਾਣਿਆ ਵੀ।

ਇਸ ਤਰ੍ਹਾਂ "ਸੰਸਾਰ ਤਲ `ਤੇ" ਸਭ ਤੋਂ ਪਹਿਲਾਂ "ਗੁਰੂ ਨਾਨਕ ਸਾਹਿਬ ਨੇ ਹੀ ਦਸ ਜਾਮੇ ਧਾਰਣ ਕਰਕੇ ਮਨੁੱਖਾ ਜੀਵਨ ਦੇ "ਰਾਜੁ ਜੋਗੁ ਜਿਨਿ ਮਾਣਿਓ" ਵਾਲੇ ਸੱਚ ਨੂੰ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਸਹੀ ਅਰਥਾਂ `ਚ ਆਪਣੀ ਕਰਣੀ ਨਾਲ ਦ੍ਰਿੜ ਕਰਵਾਇਆ ਅਤੇ ਫ਼ੁਰਮਾਇਆ ਵੀ:-

() "ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਅਨਹਦਿ ਰਾਤਾ ਏਕ ਲਿਵ ਤਾਰ।। ਓਹੁ ਗੁਰਮੁਖਿ ਪਾਵੈ ਅਲਖ ਅਪਾਰ" (ਪ: ੧੧੮੮) ਹੋਰ

() "ਹਮ ਕਿਛੁ ਨਾਹੀ ਏਕੈ ਓਹੀ॥ ਆਗੈ ਪਾਛੈ ਏਕੋ ਸੋਈ" (ਪੰ: ੩੯੧)

ਇਸ ਤਰ੍ਹਾਂ ਮਨੁੱਖ ਨੂੰ ਸ਼ਬਦ ਗੁਰੂ ਦੇ ਅਨੁਸਾਰੀ ਹੋਇਆਂ ਹੀ ਸਮਝ ਆਉਂਦੀ ਹੈ ਕਿ ਪ੍ਰਭੂ ਵੱਲੋਂ ਸਮੂਚੇ ਮਨੁੱਖ ਮਾਤ੍ਰ ਲਈ ਇਕੋ ਹੀ "ਇਲਾਹੀ ਤੇ ਸੱਚ ਧਰਮ ਨਿਯਤ ਕੀਤਾ ਹੋਇਆ ਹੈ" ਪ੍ਰਭੂ ਵੱਲੋਂ ਮਨੁੱਖ ਦੇ ਭਿੰਨ-ਭਿੰਨ ਧਰਮ ਨਹੀਂ ਹਨ। ਇਸ ਲਈ ਉਸ ਸੱਚ ਧਰਮ ਦੇ ਅਨੁਸਾਰੀ ਹੋਏ ਬਿਨਾ, ਮਨੁੱਖ ਉੱਤਮ ਸੰਸਾਰੀ ਤਾਂ ਕੀ, ਪਸ਼ੂਆਂ ਤੋਂ ਵੀ ਹੇਠਾਂ ਦਾ ਜੀਵਨ ਹੀ ਬਤੀਤ ਕਰ ਰਿਹਾ ਹੁੰਦਾ ਹੈ ਜਦਕਿ ਸੰਨਿਆਸੀਆਂ, ਜੋਗੀਆਂ, ਨਾਂਗਿਆਂ, ਬਿਭੂਤਧਾਰੀਆਂ, ਸਾਧੂਆਂ, ਸੰਤਾਂ, ਬ੍ਰਾਹਮਣਾਂ, ਮੌਲਵੀਆਂ ਆਦਿ ਦੇ ਭੇਖ ਧਾਰਣ ਕਰ ਕੇ, ਕੋਈ ਉਸ ਇਕੋ-ਇਕ ਸੱਚ ਧਰਮ ਦਾ ਦਾਅਵੇਦਾਰ ਨਹੀਂ ਹੋ ਜਾਂਦਾ।

ਗੁਰਬਾਣੀ ਅਨੁਸਾਰ ਉੱਤਮ ਸੰਸਾਰੀ ਹੋਣ ਲਈ ਹਰੇਕ ਨੇ "ਪ੍ਰਭੂ ਵਲੋਂ ਮਨੁੱਖ ਲਈ*ਨਿਯਤ ਇਕੋ ਇੱਕ ਸੱਚ, ਇਲਾਹੀ ਤੇ ਰੱਬੀ ਧਰਮ ਦਾ ਧਾਰਣੀ ਹੋਣਾ ਹੈ"। ਸ਼ਬਦ-ਗੁਰੂ ਦੀ ਕਮਾਈ ਬਿਨਾ ਮਨੁੱਖ ਰਾਹੀਂ ਅੰਦਰ ਵੱਸ ਰਹੇ ਪ੍ਰਭੂ ਦੀ ਪਛਾਣ ਕਰਣੀ ਤੇ ਰੱਬੀ ਗੁਣਾਂ ਦਾ ਧਾਰਣੀ ਹੋਣਾ ਹੀ ਸੰਭਵ ਨਹੀਂ। ਤਾਂ ਹੀ ਕਿਸੇ ਮਨੁੱਖਾ ਜੀਵਨ ਅੰਦਰੋਂ ਅਉਗੁਣਾਂ ਤੇ ਵਿਕਾਰਾਂ ਆਦਿ ਦਾ ਨਾਸ ਹੋ ਸਕਦਾ ਹੈ

ਨਹੀਂ ਤਾਂ ਕੇਵਲ ਘੰਟੀਆਂ ਵਜਾਉਣ, ਰੋਜ਼ੇ-ਵਰਤ ਰਖਣ, ਸਮਾਧੀਆਂ ਲਾਉਣ, ਮਾਲਾ, ਹਠ-ਤਪ-ਕਰਮ, ਪ੍ਰਵਾਰ ਦਾ ਤਿਆਗ ਕਰਕੇ ਜੰਗਲਾਂ-ਪਹਾੜਾਂ-ਤੀਰਥਾਂ `ਤੇ ਚਲੇ ਜਾਣਾ, ਤੀਰਥਾਂ ਦੇ ਸਨਾਨ-ਦਾਨ-ਪੁੰਨ ਆਦਿ ਬੇਅੰਤ ਕਰਮਕਾਂਡ "ਅਹੰਬੁਧਿ ਕਰਮ ਕਮਾਵਨੇ॥ ਗ੍ਰਿਹ ਬਾਲੂ ਨੀਰਿ ਬਹਾਵਨੇ" (ਪੰ: ੨੧੧) ਜੀਵਨ ਰਹਿਣੀ ਕਰਕੇ, ਮਨੁੱਖ ਲਈ "ਸੱਚਾ ਧਰਮੀ" ਹੋਣ ਦਾ ਸਬੂਤ ਨਹੀਂ ਹੁੰਦੇ।

ਸਪਸ਼ਟ ਹੈ ਜੀਵਨ ਰਹਿਣੀ ਕਰਕੇ "ਸਚ ਧਰਮ" ਦਾ ਧਾਰਣੀ ਹੋਣਾ ਹੀ ਅਸਲ `ਚ "ਮਨੁੱਖਾ ਜਨਮ" ਦੀ ਸਫ਼ਲਤਾ ਦੀ ਕੁੰਜੀ ਹੈ। "ਸੱਚ ਧਰਮ" ਤਾਂ ਮਨੁੱਖਾ ਜੀਵਨ ਦੇ ਸੁਆਸ ਸੁਆਸ ਲੋੜ ਹੈ। ਗੁਰਬਾਣੀ `ਚ ਭੱਟ ਕਲ ਸਹਾਰ ਵੀ ਇਸ ਪ੍ਰਥਾਏ ਗੁਰੂ ਨਾਨਕ ਪਾਤਸ਼ਾਹ ਸੰਬੰਧੀ ਫ਼ੁਰਮਾਉਂਦੇ ਹਨ:-

() "ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ ਜਾਣਿਓ॥ ਜਪੁ ਕਲ ਸੁਜਸੁ ਨਾਨਕ ਗੁਰ, ਸਹਜੁ ਜੋਗੁ ਜਿਨਿ ਮਾਣਿਓ" (ਪੰ: ੧੩੯੦)

ਅਰਥ: —ਜਿਸ ਗੁਰੂ ਨਾਨਕ ਨੇ ਅਡੋਲ ਅਵਸਥਾ ਨੂੰ ਤੇ ਅਕਾਲ ਪੁਰਖ ਦੇ ਮਿਲਾਪ ਨੂੰ ਮਾਣਿਆ ਹੈ, ਜਿਸ ਗੁਰੂ ਨਾਨਕ ਨੇ ਸਾਰੀ ਦੁਨੀਆ ਵਿੱਚ ਹਾਜ਼ਰ-ਨਾਜ਼ਰ ਅਕਾਲ ਪੁਰਖ ਨੂੰ ਸਰਗੁਣ ਤੇ ਨਿਰਗੁਣ ਰੂਪਾਂ ਵਿੱਚ ਇੱਕੋ ਜਿਹਾ ਪਛਾਣਿਆ ਹੈ, ਹੇ ਕਲ੍ਯ੍ਯ! ਉਸ ਗੁਰੂ ਨਾਨਕ ਦੇ ਸੋਹਣੇ ਗੁਣਾਂ ਨੂੰ ਯਾਦ ਕਰ। (ਅਰਥ-ਧੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀ)

ਸਪਸ਼ਟ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਭੂ ਦੀ ਰਚਨਾ, ਇਸ ਸਰਗੁਣ ਸੰਸਾਰ `ਚੋਂ ਹੀ "ਰੂਪ, ਰੰਗ, ਰੇਖ ਤੋਂ ਨਿਆਰੇ ਨਿਰਗੁਣ ਪ੍ਰਭੂ ਨੂੰ ਵੀ ਪਛਾਣ ਲਿਆ ਸੀ। ਗੁਰੂ ਨਾਨਕ ਪਾਤਸ਼ਾਹ, ਇਕੋ ਸਮੇਂ ਸੰਸਾਰੀ-ਗ੍ਰਿਹਸਤੀ-ਦੁਨੀਆਦਾਰ ਵੀ ਹਨ ਜਦਕਿ ਮਨ ਤੇ ਸੁਰਤ ਕਰਕੇ ਪਾਤਸ਼ਾਹ ਸੁਆਸ-ਸਆਸ ਪ੍ਰਭੂ `ਚ ਹੀ ਲੀਣ ਰਹਿੰਦੇ ਹਨ। ਉਪ੍ਰੰਤ ਇਹੀ ਜੀਵਨ ਰਾਹ ਉਨ੍ਹਾਂ ਨੇ ਸਾਰੇ ਸੰਸਾਰ ਨੂੰ ਵੀ ਬਖ਼ਸ਼ਿਆ।

"ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ. ."- ਅੰਤ `ਚ ਕਹਿਣਾ ਪਵੇਗਾ ਕਿ ਅੱਜ ਸਭ ਤੋਂ ਵੱਡਾ ਦੁਖ ਤਾਂ ਇਸ ਗੱਲ ਦਾ ਹੈ ਕਿ ਦੂਜਿਆਂ ਨੂੰ ਤਾਂ ਅਸਾਂ ਕੀ ਕਹਿਣਾ ਹੈ ਅੱਜ ਵੱਡੀ ਮਿਕਦਾਰ `ਚ "ਸੰਸਾਰੀਆਂ ਤੇ ਧਾਰਮਿਕ ਠੱਗਾ ਵਾਲੀ ਉਸੇ ਵੰਡ" ਵਾਲੇ ਸੰਕ੍ਰਾਮਿਕ ਰੋਗਤੇ ਭਿਆਣਕ ਬਿਮਾਰੀ ਦੇ ਕਿਟਾਣੂ, "ਗੁਰਬਾਣੀ ਦੇ ਸਿੱਖ" ਅਤੇ "ਗੁਰੂ ਕੀਆਂ ਸੰਗਤਾਂ" ਅਖਵਾਉਣ ਵਾਲਿਆਂ ਦੇ ਘਰਾਂ ਅਤੇ ਉਨ੍ਹਾ ਦੇ ਆਪਣੇ ਵਿਹੜੇ `ਚ ਵੀ ਆਪਣੀਆਂ ਜੜ੍ਹਾ ਜਮਾਈ ਬੈਠੇ ਹਨ।

ਇਸ ਲਈ ਪੰਥ ਨੇ ਜੇਕਰ ਸਹੀ ਅਰਥਾ `ਚ ਇਸ ਸੰਕ੍ਰਾਮਿਕ ਰੋਗ ਆਪਣਾ ਬਚਾਅ ਕਰਣਾ ਹੈ ਅਤੇ "ਗੁਰਬਾਣੀ ਇਸੁ ਜਗ ਮਹਿ ਚਾਨਣੁ. ." (ਪੰ: ੬੭) ਅਨੁਸਾਰ ਗੁਰਬਾਣੀ ਦੇ ਸੱਚ ਨੂ ਸੰਸਾਰ `ਚ ਪ੍ਰਗਟ ਕਰਣਾ ਹੈ ਤਾਂ ਸਾਨੂੰ ਆਪਣੇ ਘਰ `ਚ ਤੇਜ਼ੀ ਨਾਲ ਵੱਧ ਰਹੇ ਇਸ ਵਿਗਾੜ ਵੱਲ ਬਹੁਤ ਜਲਦੀ ਧਿਆਣ ਦੇਣਾ ਪਵੇਗਾ। ਇਸ ਬਾਰੇ ਤਾਂ ਪੰਥ ਦੇ ਮਹਾਨ ਵਿਦਵਾਲ ਭਾਈ ਗੁਰਦਾਸ ਜੀ ਵੀ ਫ਼ੁਰਮਾਅ ਰਹੇ ਹਨ ਅਤੇ ਦੂਜੇ ਪਾਸੇ ਅੱਜ ਸਾਡੀ ਵੀ ਇਹੀ ਹਾਲਤ ਹੈ। ਭਾਈ ਸਾਹਿਬ ਫ਼ੁਰਮਾਉਨਦੇ ਹਨ:-

"ਬਾਹਰ ਕੀ ਅਗਨਿ ਬੂਝਤ ਜਲ ਸਰਤਾ ਕੈ

ਨਾਉ ਮੈ ਜਉ ਅਗਨਿ ਲਾਗੈ ਕੈਸੇ ਕੈ ਬੁਝਾਈਐ।

ਬਾਹਰ ਸੈ ਭਾਗਿ ਓਟ ਲੀਜੀਅਤ ਕੋਟ ਗੜ

ਗੜ ਮੈ ਜਉ ਲੂਟਿ ਲੀਜੈ ਕਹੋ ਕਤ ਜਾਈਐ।

ਚੋਰਨ ਕੈ ਤ੍ਰਾਸ ਜਾਇ ਸਰਨਿ ਗਹੈ ਨਰਿੰਦ

ਮਾਰੈ ਮਹੀਪਤਿ ਜੀਉ ਕੈਸੇ ਕੈ ਬਚਾਈਐ।

ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ

ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ"

(ਕਬਿਤ ਭਾ: ਗੁ: ੫੪੪) (ਚਲਦਾ) #234P-XX,-02.17-0217#p20v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XX

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਵੀਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.