.

🍂 *ਆਇਓ ਸੁਨਨ ਪੜਨ ਕਉ ਬਾਣੀ*🍂

ਗੁਰਬਾਣੀ ਮੁਤਾਬਿਕ *ਸੁਨਨਾ* ਅਤੇ *ਪੜਨਾ* ਕੀ ਹੈ❓

*ਸੁਨਨਾ* :-

ਆਪਾਂ ਇਕ ਮਿਸਾਲ ਰਾਹੀਂ ਸਮਝਣ ਦਾ ਯਤਨ ਕਰਦੇ ਹਾਂ ਗੁਰਬਾਣੀ ਅਨੁਸਾਰ *"ਸੁਨਨ"* ਤੋਂ ਕੀ ਭਾਵ ਹੈ...❓
*ਪਿਤਾ*➡ ਬੇਟਾ ਇਕ ਗਲਾਸ ਪਾਣੀ ਲੈ ਕੇ ਆ ਪਿਆਸ ਲੱਗੀ ਹੈ!
*ਬੇਟਾ*➡ਜੀ ਪਿਤਾ ਜੀ, ਪਰ ਉਥੇ ਹੀ ਬੈਠਾ ਰਹਿੰਦਾ ਹੈ❕
*ਪਿਤਾ*➡ ਬੜੀ ਹੈਰਾਨੀ ਨਾਲ🤔 ਬੇਟਾ ਇਕ ਗਿਲਾਸ ਪਾਣੀ ਲਿਆ❕
*ਬੇਟਾ*➡ ਫੇਰ ਸਿਰ ਹਿਲਾਂਦਾ ਹੈ ਪਰ ਉਥੇ ਹੀ ਬੈਠਾ ਰਹਿੰਦਾ ਹੈ❕
*ਪਿਤਾ*➡ਗੁੱਸੇ ਵਿੱਚ😡 ਤੈਨੂੰ ਸੁਣਦਾ ਨਹੀਂ ਇਕ ਗਿਲਾਸ ਪਾਣੀ ਮੰਗਿਆ❕
*ਬੇਟਾ*➡ ਉਠ ਕੇ ਰਸੋਈ ਵਿਚੋਂ ਪਾਣੀ ਦਾ ਗਿਲਾਸ ਪਿਓ ਨੂੰ ਦੇਂਦਾ ਹੈ❕
*ਪਿਤਾ*➡ਹਾਂ *"ਹੁਣ ਸੁਣਿਆ ਤੂੰ"*❕

ਇਸ ਮਿਸਾਲ ਤੋਂ ਸਮਜ ਪੈਂਦੀ ਹੈ ਗੁਰਬਾਣੀ ਮੁਤਾਬਿਕ *ਸੁਨਣਾ* ਸਿਰਫ ਕੰਨਾਂ ਨਾਲ ਸੁਨਣਾ ਨਹੀਂ ਬਲਕਿ ਉਸਨੂੰ practically ਮਨਣਾ ਭਾਵ ਉਸਤੇ ਅਮਲ ਕਰਨਾ ਹੀ *ਸੁਨਣਾ* ਹੈ...!!

"ਗਾਵਿਆ *ਸੁਣਿਆ* ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰ ਮਾਨੀ"!!-੬੬੯

 

*ਪੜਨਾ*:-

ਆਓ ਵਿਚਾਰੀਏ ਗੁਰਮਤਿ ਅਨੁਸਾਰ *ਪੜਨਾ* ਕੀ ਹੈ❓
ਇਕ ਪਾਸੇ *ਸ਼ਬਦ ਗੁਰੂ ਗ੍ਰੰਥ ਸਾਹਿਬ* ਜੀ ਉਪਦੇਸ਼ ਦੇ ਰਹੇ ਹਨ👇
1. ਆਇਓ ਸੁਨਨ *ਪੜਨ* ਕਉ ਬਾਣੀ।।-੧੨੧੯

ਦੂਜੇ ਪਾਸੇ 👇
2. *ਪੜ ਪੜ ਥਾਕੇ ਸਾਂਤਿ ਨਾ ਆਈ* -੧੧੯ ❓
3. *ਪੜਿਐ ਮੈਲ ਨ ਉਤਰੈ ਪੂਛਹੁ ਗਿਆਨੀਆ ਜਾਇ* -੩੯❓
4. *ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ*-੬੪੭❓
5. *ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ*-੧੫❓

ਇਕ ਪਾਸੇ ਪਹਿਲੇ ਪ੍ਰਮਾਣ ਵਿੱਚ ਪੜਨ ਦਾ ਉਪਦੇਸ਼ ਅਤੇ ਦੂਜੇ ਪਾਸੇ ਦੂਜੇ, ਤੀਜੇ,ਚੋਥੇ ਅਤੇ ਪੰਜਵੇ ਪ੍ਰਮਾਣਾਂ ਵਿੱਚ *ਪੜਨਾ* ਵਿਅਰਥ ਦਸਦੇ ਹਨ...❕

ਸੁਭਾਵਿਕ ਹੈ ਦੋਨੋ ਪਾਸੇ *ਪੜਨ* ਦੇ ਅਰਥ ਵੱਖਰੇ ਹਨ..

ਗੁਰਮਤਿ ਦਾ *ਪੜਨਾ* ਪਹਿਲੇ ਪ੍ਰਮਾਣ ਰਾਹੀਂ ਸਪਸ਼ਟ ਹੋ ਜਾਂਦਾ ਹੈ
ਜਿਵੇ ਆਪਾਂ ਸਮਝਿਆ ਹੈ ਸੁਨਨਾ ਤਦ ਹੀ ਸੰਪੂਰਨ ਹੈ ਜਦ ਅਮਲੀ ਤੋਰ ਤੇ practically ਮਨਿਆ ਜਾਵੇ ਉਸੇ ਤਰਾਹ ਗੁਰਮਤਿ ਦਾ ਪੜਨਾ ਤਦ ਹੀ ਸੰਪੂਰਨ ਹੋਵੇਗਾ ਜਦ ਆਪਾਂ ਉਸ ਉਪਦੇਸ਼ ਨੂੰ practically ਅਪਣੇ ਜੀਵਨ ਵਿੱਚ ਲਾਗੂ ਕਰਾਂਗੇ...
*ਇਸ ਲਈ ਸਾਨੂੰ ਸ਼ਬਦ ਦੀ ਵੀਚਾਰ ਰਾਹੀਂ ਸ਼ਬਦ ਨੂੰ ਬੁੱਝਣਾ/ ਸਮਝਣਾ ਜ਼ਰੂਰੀ ਹੈ, ਕਿਉਂਕਿ practically ਅਮਲ ਤਦ ਹੀ ਹੋ ਸਕਦਾ ਹੈ ਜਦ ਆਪਾਂ ਸ਼ਬਦ ਨੂੰ ਬੁਝ ਕੇ ਸ਼ਬਦ ਦੇ ਭਾਵ ਨੂੰ ਸਮਝਾਂਗੇ*❕
👇
*ਬਿਨ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ।।*-੩੨
*ਬਿਨ ਬੂਝੇ ਸਭ ਹੋਏ ਖੁਆਰ।।*-੭੯੧
*ਬਿਨ ਬੂਝੇ ਕੈਸੇ ਪਾਵਹਿ ਪਾਰ।।*-੮੩
*ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ*-੧੨੪੫


ਦੂਜੇ, ਤੀਜੇ,ਚੋਥੇ ਅਤੇ ਪੰਜਵੇਂ ਪ੍ਰਮਾਣਾਂ ਵਿੱਚ ਜਿਸ ਪੜਨ ਨੂੰ ਵਿਅਰਥ ਦਸਿਆ ਹੈ ਉਹ *ਪੜਨਾ* ਹੈ ਬਾਣੀ ਨੂੰ ਵੀਚਾਰੇ (ਸਮਝੇ/ਬੁਝੇ) ਬਿਨਾ ਪੜਦੇ ਰਹਿਣਾ ਜੋ ਗੁਰਮਤਿ ਵਿੱਚ ਪ੍ਰਵਾਨ ਨਹੀਂ...❕

ਆਓ ਇਮਾਨਦਾਰੀ ਨਾਲ ਆਪੋ-ਅਪਣੀ ਪੜਚੋਲ ਕਰੀਏ ਕਿ ਆਪਾਂ ਕਿਤਨੀ ਬਾਣੀ *ਸੁਣਦੇ* ਅਤੇ *ਪੜਦੇ* ਹਾਂ...❓
*ਜਤਿੰਦਰ ਸਿੰਘ ਉਧਮਪੁਰ*
.