.

ਥੋੜਾ ਸੁਚੇਤ ਹੋਈਏ ਤਾਂ ਝਗੜੇ ਦਾ ਮੂਲ ਮੁਕ ਜਾਏਗਾ।
ਮਸਲਾ ਫੇਸਬੁੱਕ ਤੇ ਨਕਲੀ ਆਈ. ਡੀ. ਦਾ


ਮੈਨੂੰ ਯਾਦ ਹੈ ਅੱਜ ਤੋਂ ਕਰੀਬ ਲਗਭਗ ੧੦-੧੨ ਕੂ ਸਾਲ ਪਹਿਲਾ
SGPC.net ਤੇ ਇਕ ਡਿਸਕਸ਼ਨ ਫੋਰਮ ਚਲਦੀ ਹੁੰਦੀ ਸੀ, ਜਿਸ ਤੇ ਕਮੇਟੀ ਦਾ ਕੰਟਰੋਲ ਹੁੰਦਾ ਸੀ ਲੇਕਿਨ ਉਸ ਤੇ ਭੀ ਸਿੱਖੀ ਦਾ ਕੁਪ੍ਰਚਾਰ ਕਰਣ ਵਾਲਿਆ ਪੋਸਟਾਂ ਫਰਜੀ ਲੋਕਾ ਵਲੋ ਪਾ ਦਿਤਿਆਂ ਜਾਂਦਿਆ ਸੀ। ਮੈਂ ਤੇ ਮੇਰੇ ਅਜੀਜ ਸਾਥੀ ਵੀਰ ਤਜਿੰਦਰਪਾਲ ਸਿੰਘ ਰਾਜੇ ਵੀਰ ਜੀ ਸਾਰੇ ਸੰਸਾਰ ਵਿਚੋਂ ਕੇਵਲ ੩-੪ ਸੁਚੇਤ ਵੀਰਾਂ ਨਾਲ ਰਲ ਕੇ ਸਿੱਖੀ ਬਾਰੇ ਕੀਤੀ ਜਾ ਰਹੇ ਭੰਡ ਪ੍ਰਚਾਰ ਦਾ ਜਵਾਬ ਦੇਣ ਲਈ ਸ਼ਾਮ ਦੇ ਟਾਇਮ ਇਕ ਕੈਫੇ ਤੇ ਇਕੱਠੇ ਹੁੰਦੇ ਸੀ। ਇੰਟਰਨੇਟ ਦਾ ਉਹ ਜਮਾਨਾ ਸੁਸਤ ਸੀ ਤੇ ਫਰਜੀ ਆਈ. ਡੀ. ਬਣਾ ਕੇ ਭੰਡ ਪ੍ਰਚਾਰ ਕਰਣ ਵਾਲਿਆ ਦੀ ਗਿਣਤੀ ਵੀ ਥੋਣੀ ਸੀ। ਜਿਸ ਕਰਕੇ ਥੋੜੇ ਜਹੇ ਉਧਮ ਨਾਲ ਸਰ ਜਾਉਂਦਾ ਸੀ, ਲੇਕਿਨ ਹੁਣ ਨਿਤ ਨਵੇਂ G ਦਾ ਜਮਾਨਾ ਹੈ ਤੇ ਸਿੱਖ ਵੀ ਭਰਾ ਮਾਰੂ ਜੰਗ ਵੱਲ ਆਪਣੀ ਅਗਿਆਨਤਾ ਦੀ ਨੀਂਦ ਕਾਰਣ, ਰੋਜਾਨਾ ਇਕ ਨਾ ਇਕ ਕਦਮ ਹੱਲਾ ਸ਼ੇਰੀ ਨਾਲ ਵੱਧ ਰਹੇ ਹਨ । ਇਸ ਭਰਾ ਮਾਰੂ ਜੰਗ ਦਾ ਸਭ ਤੋ ਵਡਾ ਤੇ ਮਾਰਕ ਹਥਿਆਰ ਫੇਸਬੁਕ ਤੇ ਫਰਜੀ ਆਈ ਡੀ. ਸਾਬਤ ਹੋ ਰਿਹਾ ਹੈ। ਜੋ ਇੰਟਰਨੇਟ ਦੇ ਜਨਮ ਨਾਲ ਹੀ ਬਣ ਗਇਆਂ ਸਨ। ਜੋ ਦਿਲਾਂ ਵਿਚ ਨਫਰਤ, ਬੇਇਤਬਾਰੀ ਤੇ ਆਪਸੀ ਘ੍ਰਿਣਾ ਪੈਦਾ ਕਰ ਰਿਹਾ ਹੈ। ਜਿਸ ਰਾਹੀਂ ਕੋਈ ਬੰਦਾ ਕਿਸੇ ਵੀ ਜਿੱਮੇਦਾਰ ਉਤੇ ਘਟਿਆ ਤੋਂ ਘਟਿਆ ਸ਼ਬਦਾਵਲੀ ਵਰਤ ਕੇ ਕੋਈ ਭੀ ਦੁਸ਼ਣ ਲਾ ਸਕਦਾ ਹੈ। ਉਹ ਕੇਵਲ ਆਪਣੀ ਬੇਗੁਨਾਹੀ ਹੀ ਪੇਸ਼ ਕਰ ਸਕਦਾ ਹੈ, ਹੋਰ ਕੁਛ ਵੀ ਨਹੀਂ। ਉਸ ਤੇ ਇਤਬਾਰ ਕਰਣ ਵਾਲਾ ਕੋਈ ਨਹੀਂ ਹੁੰਦਾ ਕਿਉਕਿ ਫਰਜੀ ਆਈ. ਡੀ. ਵਾਲੇ ਹੁਣ ਜੱਥੇਬੰਦ ਹਨ । ਜਿਸ ਦੇ ਨਾਲ ਆਪਸੀ ਪਿਆਰ ਤੇ ਸਤਿਕਾਰ ਖਤਮ ਹੋਣ ਤੇ ਹੈ।


ਪਿਛਲੇ ਦਿਨੀ ਜੋ ਅਤਿ ਦੇ ਨਿਵੇਂ ਦਰਜੇ ਦੀਆਂ ਘਟਿਆ ਪੋਸਟ ਸੋਸ਼ਲ ਮੀਡਿਆ ਤੇ ਵੇਖਣ ਨੂੰ ਆਇਆ ਉਹ ਸਿੱਖ ਅਖਵਾਉਣ ਵੇਲੇ ਮਨੁਖ ਦੇ ਕਿਰਦਾਰ ਦੀਆਂ ਨਹੀਂ ਹਨ। ਜੋ ਇਹ ਸਾਬਤ ਕਰਦਿਆਂ ਹਨ ਕਿ ਸੋਸ਼ਲ ਮੀਡਿਆ ਦੇ ਸਰਦਾਰ ਹੁਣ ਆਪਣਾ ਚਰਿਤਰ ਗਵਾ ਚੁਕੇ ਹਨ । ਫਰਜੀ ਆਈ. ਡੀ. ਦੀ ਇਸ ਭੇਡ ਚਾਲ ਵਿਚ ਹਰ ਧਿਰ ਦੇ ਲੋਗ ਸ਼ਾਮਲ ਹਨ ਤੇ ਪੰਥ ਲਈ ਚਾਨਣ ਮੁਨਾਰਾ ਬਣ ਕੇ ਦਿਖਣ ਵਾਲੇ ਅਘੋਸ਼ਿਤ ਪੰਥ ਰਤਨ ਜਿਹੇ ਚਿਟਿਆਂ ਦਾੜਿਆ ਵਾਲੇ ਫੇਸਬੁਕ ਦੇ ਸ਼ੂਰਬੀਰ ਬੀਬਿਆਂ ਤਕ ਬਣ ਕੇ ਫਰਜੀ ਆਈ. ਡੀ. ਬਨਾਉਣ ਵਿਚ ਰਤਾ ਕੂ ਸ਼ਰਮ ਮਹਿਸੂਸ ਨਹੀ ਕਰਦੇ। ਲਖ ਲਹਾਨਤ ਹੈ ਇਦਾਂ ਦੇ ਪੰਥਕ ਸੇਵਾਵਾਂ ਕਰਣ ਦੇ ਨਾਂ ਤੇ ਸਿੱਖ ਕਿਰਦਾਰ ਨੂੰ ਗੰਦਲਾ ਕਰਣ ਵਾਲਿਆ ਬੇਸ਼ਰਮਾ ਤੇ। ਉਹ ਕਿਹੜੀ ਗੁਰਮਤ ਦਾ ਪ੍ਰਚਾਰ ਕਰ ਰਹੇ ਹਨ ਆਪਣੀ ਗਿਰੇਬਾਨ ਵਿਚ ਝਾਤੀ ਮਾਰ ਕੇ ਵੇਖ ਲੈਣ। ਕੀ ਸਿੱਖਾਂ ਦੀਆਂ ਪੁਰਾਤਨ ਪਰੰਪਰਾਵਾਂ ਇਦਾਂ ਦੀਆ ਸਨ?


ਅਸਲ ਵਿਚ ਇਸ ਦੇ ਜਿਮੇਵਾਰ ਵੀ ਅਨਜਾਣੇ ਵਿਚ ਅਸੀਂ ਖੁਦ ਹੀ ਹਾਂ ਕਿਉਕਿ ਅਸੀ ਇਕ ਗਲਤੀ ਕੀਤੀ ਹੈ ਕਿ ਅਸੀ ਸਿੱਖੀ ਦੇ ਪ੍ਰਚਾਰ ਦੇ ਲਾਲਚ ਵਿਚ ਹਰ ਇਕ ਨੂੰ ਆਪਣਾ ਦੋਸਤ ਬਣਾ ਲਿਆ ਤੇ ਹਰ ਇਕ ਉਹ ਦੋਸਤ ਜਿਸ ਨੂੰ ਅਸੀਂ ਸਿੱਖੀ ਦੇ ਪ੍ਰਚਾਰ ਦਾ ਮਧਿਅਮ ਚੁਣਿਆ ਸੀ ਉਹ ਸਹੀ ਆਈ. ਡੀ. ਨਾਲ ਹੈ ਜਾਂ ਨਹੀਂ ਇਸ ਦੀ ਪੜਚੋਲ ਹੀ ਅਸੀ ਨਹੀਂ ਕੀਤੀ। ਉਹ ਮਿਤਰ ਹੁਣ ਆਪਣੀ ਫਰਜੀ ਆਈ. ਡੀ. ਦੇ ਕਰਕੇ ਸਿੱਖੀ ਨੂੰ ਬਦਨਾਮ ਕਰਣ ਲਗ ਪਏ ਹਨ। ਜਿਸ ਵਿਚ ਸਾਡਾ ਇਨ੍ਹਾਂ ਕੂ ਹਿੱਸਾ ਰਿਹਾ ਕਿ ਉਹ ਸਾਡਾ ਮਿਤਰ ਸੀ ਇਸ ਲਈ ਹੋਰਾਂ ਮਿਤਰਾਂ ਨੇ ਉਸ ਨੂੰ ਆਪਣਾ ਮਿਤਰ ਬਣਾ ਲਿਆ। ਇਸ ਪੂਰੀ ਚੈਨ (ਕੜੀ) ਵਿਚ ਅਸੀਂ ਸਾਰੇ ਹੀ ਦੋਸ਼ੀ ਸਾਬਤ ਹੋ ਜਾਂਦੇ ਹਾਂ ਜਦਕਿ ਗਲਤੀ ਕਿਸੀ ਇਕ ਦੀ ਵੀ ਨਹੀਂ ਹੈ।


ਹੁਣ ਇਸ ਦਾ ਸਿਧਾ ਜਿਹਾ ਹਲ ਇਹ ਹੈ ਕਿ ਅਸੀਂ ਆਪਣੀ ਫਰੇਂਡ ਲਿਸਟ ਖੋਲਿਏ ਤੇ ਉਨ੍ਹਾਂ ਸਾਰੇ ਮਿਤਰਾਂ ਨੂੰ ਅਨਫਰੇਂਡ ਕਰ ਦਈਏ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਹਾਂ ਤੇ ਉਨ੍ਹਾਂ ਅਣਪਛਾਤੇ ਮਿਤਰਾਂ ਨੂੰ ਬਲਾਕ ਕਰਣਾ ਬਿਲਕੁਲ ਨਾ ਭੁਲਿਏਂ ਜਿਨ੍ਹਾਂ ਦੀ ਅਸਲ ਤਸਵੀਰ ਅਸੀਂ ਅਜ ਤਕ ਨਹੀਂ ਦੇਖੀ। ਉਨ੍ਹਾਂ ਅਣਪਛਾਤਿਆ ਨੂੰ ਵੀ ਗਰੂਪਾਂ ਵਿਚੋਂ ਕਢਣ ਵਿਚ ਦੇਰ ਨਾ ਕਰੀਏਂ ਜੋ ਗੰਦ ਖਲਾਰ ਦੇ ਹਨ।


ਬਸ ਲੋੜ ਹੈ ਥੋੜਾ ਜਿਹਾ ਸੁਚੇਤ ਹੋਣ ਦੀ ਤੇ ਕਿਰਦਾਰ ਤੋਂ ਡਿਗੇ ਪੋਸਟਾਂ ਨੂੰ ਸ਼ੇਅਰ ਕਰਣ ਦੀ ਥਾਂ ਬਲਾਕ ਜਾਂ ਰਿਪੋਰਟ ਕਰਣ ਦੀ ਜਿਸ ਨਾਲ ਸਿੱਖੀ ਦੇ ਨਾਂ ਥੱਲੇ ਇਕਲਾਖ ਤੋਂ ਡਿਗੇ ਹੋਏ ਲੋਕਾਂ ਦੇ ਕਿਰਦਾਰ ਦਾ ਭੋਗ ਪਾਇਆ ਜਾ ਸਕੇਂ ਤੇ ਇਕ ਸਿੱਖ ਦਾ ਉਜੱਲਾ ਅਕਸ ਤੇ ਸ਼ਖਸਿਅਤ ਸੰਸਾਰ ਨੂੰ ਦਸੀ ਜਾ ਸਕੇਂ।


ਮਨਮੀਤ ਸਿੰਘ, ਕਾਨਪੁਰ।
.