.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਦ੍ਹਰਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਬਾਣੀ ਆਧਾਰਤ ‘ਗੁਰੂ’ ਬਨਾਮ ਅਜੋਕਾ ਪੰਥਕ ਦੁਖਾਂਤ- ਗੁਰਬਾਣੀ ਆਧਾਰਤ "ਗੁਰੂ" ਪਦ ਪੱਖੋਂ ਅੱਜ ਕੌਮ ਦਾ ਸਭ ਤੋਂ ਵੱਡਾ ਦੁਖਾਂਤ ਇਹੀ ਹੈ ਕਿ ਵਿਰਲੇ ਗੁਰਮੱਤ ਪ੍ਰਚਾਰਕਾਂ ਨੂੰ ਛੱਡ ਕੇ, ਅੱਜ ਸਾਡੇ ਬਹੁਤੇ ਕਥਾਵਾਚਕ, ਬਲਕਿ ਰਾਗੀ ਤੇ ਲੇਖਕ ਆਦਿ ਸਜਨ ਵੀ ਜਿੱਤਨੀਆਂ "ਗੁਰੂ ਕੀਆਂ ਸੰਗਤਾਂ ਨੂੰ" ‘ਗੁਰੂ ਵਾਲੇ ਬਨਣ’ ਦੀਆਂ ਜਾਂ ‘ਗੁਰੂ ਦੇ ਲੜ ਲਗਣ’ ਦੀਆਂ ਅਪੀਲਾਂ ਕਰਦੇ ਹਨ। ਗੁਰਬਾਣੀ ਅਨੁਸਾਰ:-

"ਸੰਸਾਰ ਤਲ ਦਾ ਇਕੋ ਇਕ" ‘ਗੁਰੂ’ ਕਿਹੜਾ ਹੈ? ‘ਗੁਰੂ’ ਕਿਹਾ ਕਿਸ ਨੂੰ ਹੈ? ਉਸ "ਇਕੋ ਇਕ" ਗੁਰੂ ਦੀ ਪਛਾਣ ਕੀ ਹੈ? "ਗੁਰੂ ਕੀਆਂ ਸੰਗਤਾਂ ਨੇ ਲਗਣਾ ਕਿਸ ਗੁਰੂ ਦੇ ਲੜ ਹੈ?" ਅਤੇ ਗੁਰਬਾਣੀ `ਚ, ਸੰਸਾਰ ਤਲ ਦੇ "ਕਿਸ ਗੁਰੂ ਦੀ ਗੱਲ ਦ੍ਰਿੜ ਕਰਵਾਈ ਜਾ ਰਹੀ ਜਾਂ ਕਰਵਾਈ ਗਈ ਹੈ", ਬਹੁਤਾ ਕਰਕੇ ਉਨ੍ਹਾਂ `ਚੋਂ ਬਹੁਤੇਰੇ ਤਾਂ ਇਸ ਵਿਸ਼ੇ ਨੂੰ ਸਪਸ਼ਟ ਹੀ ਨਹੀਂ ਕਰਦੇ ਜਾਂ ਉਨ੍ਹਾਂ `ਚੋ ਬਹੁਤੇ ਕਰ ਹੀ ਨਹੀਂ ਸਕਦੇ ਜਾਂ ਫ਼ਿਰ ਉਹ ਆਪ ਪਹਿਲਾਂ ਤੋਂ ਹੀ…. . । ਫ਼ਿਰ ਉਸੇ ਦਾ ਨਤੀਜਾ ਹੁੰਦਾ ਹੈ ਕਿ:-

(ੳ) ਕੁੱਝ ਪਹਿਲਾਂ ਤੋਂ ਗੁਮਰਾਹ ਗੁਰੂ ਕੀਆਂ ਸੰਗਤਾਂ ਜਿਹੜੀਆਂ, ਪਹਿਲਾਂ ਹੀ ਦੰਭੀ-ਪਾਖੰਡੀ ਗੁਰੂਆਂ ਆਦਿ ਦੇ ਚੱਕਰ `ਚ ਫਸੀਆਂ ਤੇ ਢਏ ਚੜ੍ਹ ਚੁੱਕੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਤਸੱਲੀ ਹੋ ਜਾਂਦੀ ਹੈ ਕਿ "ਅਸਾਂ ਗੁਰੂ ਤਾਂ ਧਾਰਨ ਕੀਤਾ ਹੀ ਹੋਇਆ ਹੈ, ਬੇਸ਼ਕ ਕੋਈ ਦੂਜਾ ਹੀ ਸਹੀ"।

(ਅ) ਦੂਜੇ, ਗੁਰੂ ਕੀਆਂ ਕੁੱਝ ਸਾਧਾਰਣ ਤੇ ਆਮ ਸੰਗਤਾਂ ਨੂੰ ਸਾਡੀਆਂ ਅਜੋਕੀਆਂ ਅਜਿਹੀਆਂ ਕਥਾਵਾਂ ਆਦਿ ਚੋਂ ਜਿਹੜਾ ਪ੍ਰਭਾਵ ਮਿਲਦਾ ਹੈ ਉਹ ਇਹੀ ਮਿਲਦਾ ਹੈ ਕਿ ਗੁਰਬਾਣੀ `ਚ ਤਾਂ ਗੁਰੂ ਧਾਰਨ ਕਰਣ ਦੀ ਗੱਲ `ਤੇ ਹੀ ਜ਼ੋਰ ਦਿੱਤਾ ਹੋਇਆ ਹੈ। ਬਾਕੀ ਤਾਂ ਸਾਡੀ ਆਪਣੀ ਮਰਜ਼ੀ `ਤੇ ਹੈ ਕਿ ਅਸੀਂ ਜਿਸ ਨੂੰ ਠੀਕ ਸਮਝੀਏ, ਉਸੇ ਨੂੰ ਆਪਣਾ ਗੁਰੂ ਧਾਰਣ ਕਰ ਲਵੀਏ।

(ੲ) ਉਪ੍ਰੰਤ ਗੁਰੂ ਕੀਆਂ ਸੰਗਤਾ `ਚੋਂ ਬਹੁਤੇਰੇ ਅਜਿਹੇ ਸੱਜਨ ਵੀ ਮਿਲਦੇ ਹਨ ਜਿਨ੍ਹਾਂ ਨੂੰ ਗੁਰੂ ਧਾਰਣ ਕਰਣ ਵਾਲੀ/ਲਈ ਪ੍ਰਪਕਤਾ ਤਾਂ ਹੁੰਦੀ ਹੈ ਸਾਡੀਆਂ ਗੁਰਦੁਆਰਾ ਸਟੇਜਾਂ ਅਤੇ ਸਾਡੇ ਅਜਿਹੇ ਕਥਾਕਾਰਾਂ, ਪ੍ਰਚਾਰਕਾਂ ਅਤੇ ਗੁਰਬਾਣੀ ਦੇ ਹੋ ਰਹੇ ਸ਼ਬਦ-ਕੀਰਤਨਾਂ ਚੋਂ, ਪਰ ਉਸ ਦਾ ਆਪਣੇ ੳਾਪ ਲਾਭ ਮਿਲ ਰਿਹਾ ਹੁੰਦਾ ਹੈ ਪਾਖੰਡੀਆਂ-ਢੋਂਗੀਆਂ-ਦੰਭੀਆਂ ਗੁਰੂਆਂ ਤੇ ਅਜੋਕੇ ਅਖਉਤੀ ਡੇਰਿਆਂ ਨੂੰ।

ਕਿਉਂਕਿ ਅਜਿਹੇ ਲੋਕ ਜਦੋਂ ਉਨ੍ਹਾਂ ਪਾਖੰਡੀਆਂ-ਢੋਂਗੀਆਂ-ਦੰਭੀਆਂ ਤੇ ਡੇਰਿਆਂ ਆਦਿ `ਤੇ ਜਾਂਦੇ ਹਨ ਤਾਂ ਉਥੇ ਉਨ੍ਹਾਂ ਲੋਕਾਂ ਨੇ ਵੀ ਸ਼ਬਦ ਗੁਰਬਾਣੀ ਚੋਂ ਹੀ ਲਏ ਅਤੇ ਲਗਾਏ ਹੁੰਦੇ ਹਨ। ਬੇਸ਼ੱਕ ਉਨ੍ਹਾਂ ਗੁਰਬਾਣੀ ਦੇ ਸ਼ਬਦਾ ਦੇ ਅਰਥ ਅਤੇ ਉਨ੍ਹਾਂ ਤੋਂ ਉਨ੍ਹਾਂ ਰਾਹੀਂ ਪ੍ਰਭਾਵ ਦਿੱਤਾ ਜਾ ਰਿਹਾ ਹੁੰਦਾ ਹੈ, ਆਪਣੇ ਆਪ ਦੇ ਗੁਰੂ ਹੋਣ ਵਾਲਾ ਜਾਂ ਆਪਣੇ ਉਨ੍ਹਾਂ ਡੇਰਿਆਂ ਨਾਲ ਜੋੜਣ ਲਈ।

ਕਿਉਂਕਿ ਉਥੇ ਵੀ ਗੁਰਬਾਣੀ ਵਿੱਚਲੇ ਬਹੁਤੇ ਸ਼ਬਦ ਹੀ ਗੁਰੂ ਪਦ, ਦੀ ਕੁਵਰਤੋਂ ਕਰਕੇ ਹੀ ਵਰਤੇ ਜਾ ਰਹੇ ਹੁੰਦੇ ਹਨ। ਉਸੇ ਦਾ ਨਤੀਜਾ ਹੁੰਦਾ ਹੈ ਕਿ ਪ੍ਰੋਕਸ਼ `ਚ ਸਾਡੀਆ ਅਜਿਹੀਆਂ ਗੁਰਦੁਆਰਾ ਸਟੇਜਾਂ ਤੇ ਉਨ੍ਹਾਂ ਪ੍ਰਚਾਰਕਾਂ-ਕਥਾਕਾਰਾਂ ਆਦਿ ਦਾ ਬਹੁਤਾ ਲਾਭ ਵੀ ਉਹ ਲੋਕ ਹੀ ਲੈ ਰਹੇ ਹੁੰਦੇ ਹਨ।

(ਸ) ਫ਼ਿਰ ਇਹ ਵਿਸ਼ਾ ਅੱਜ ਕੇਵਲ ਦੰਭੀ-ਪਖੰਡੀ ਗੁਰੂਆਂ ਤੀਕ ਵੀ ਸੀਮਿਤ ਨਹੀਂ ਬਲਕਿ ਧੜਾ-ਧੜ ਬਰਸਾਤੀ ਖੁੰਬਾਂ ਵਾਂਙ ਉੱਗ ਰਹੇ ਡੇਰਿਆਂ ਸੰਤਾਂ, ਸਾਧਾਂ ਆਦਿ ਦਾ ਵੀ ਹੈ। ਉਹ ਡੇਰੇ ਜਿਹੜੇ ਗੁਰਬਾਣੀ `ਚ ਵਰਤੇ ਹੋਏ ਲਫ਼ਜ਼ ‘ਸੰਤ’, ਸਾਧ, ਭਗਤ, ਬ੍ਰਹਮਗਿਆਨੀ ਅਦਿ ਤਾਂ ਲੈਂਦੇ ਹਨ ਗੁਰਬਾਣੀ `ਚੋਂ ਪਰ ‘ਸੰਤ’, ਸਾਧ, ਭਗਤ, ਬ੍ਰਹਮਗਿਆਨੀ ਅਦਿ ਲਫ਼ਜ਼ਾਂ ਦੀ ਵਰਤੋਂ ਕਰ ਰਹੇ ਹੁੰਦੇ ਹਨ ਆਪਣੀਆਂ ਦੁਕਾਨਾਂ ਚਲਾਉਣ ਲਈ।

ਉਸੇ ਦਾ ਨਤੀਜਾ ਹੈ ਕਿ--ਅੱਜ ਪੰਜਾਬ ਦੇ ਲਗਭਗ ਸਾਢੇ ਬਾਰਾਂ ਹਜ਼ਾਰ ਪਿੰਡਾਂ `ਚ ਵਿਰਲਿਆਂ ਨੂੰ ਛੱਡ ਕੇ, ਬਾਈ ਹਜ਼ਾਰ ਤੋਂ ਵੱਧ ਅਜਿਹੇ ਅਖਉਤੀ "ਸੰਤ, ਸਾਧ, ਬ੍ਰਮਗਿਆਨੀ ਅਤੇ ਮਹਾਪੁਰਸ਼" ਹੀ ਭੋਲੀਆਂ ਭਾਲੀਆਂ ਗੁਰੂ ਕੀਆਂ ਸੰਗਤਾਂ ਦਾ ਸ਼ੋਸ਼ਨ ਕਰ ਰਹੇ ਹਨ।

(ਹ) ਇਸ ਸਾਰੇ ਦੇ ਬਾਅਦ ਵੀ ਦੋਵੇਂ ਪਾਸੇ ਇੱਕ ਹੋਰ ਵੱਡਾ ਫ਼ਰਕ ਹੈ----ਉਹ ਵੱਡਾ ਫ਼ਰਕ ਇਹ ਹੈ ਕਿ ਇੱਕ ਪਾਸੇ ਗੁਰਦੁਆਰਿਆਂ `ਚ ਹਨ ਸਾਡੇ ਸਾਰੇ ਨਹੀਂ ਪਰ ਬਹੁਤੇ ਕੱਚੇ, ਅਯੋਗ ਤੇ ਅਸਪਸ਼ਟ ਪ੍ਰਚਾਰਕ ਅਤੇ ਦੂਜੇ ਪਾਸੇ ਉਨ੍ਹਾਂ "ਡੇਰਿਆਂ" ਤੇ "ਗੁਰੂ ਡੰਮਾਂ" ਦਾ ਸੰਚਾਲਣ ਕਰ ਰਹੇ ਉਨ੍ਹਾਂ ਪਖੰਡੀਆਂ ਹੇਠ ਪੜ੍ਹੇ ਲਿਖੇ, ਡਿੱਗਰੀਆਂ, ਡਿਪਲੋਮੇ ਪ੍ਰਾਪਤ ਭਰਵੀਆਂ ਤਨਖਾਹਵਾਂ ਲੈ ਰਹੇ, ਟ੍ਰੇਂਡ ਪ੍ਰਚਾਰਕ (Well trained, & well paid qualified preachers) ਅਤੇ ਉਨ੍ਹਾਂ ਉਪਰ ਉਨ੍ਹਾ ਦੇ ਮਾਲਿਕਾਂ ਰਾਹੀਂ ਆਪਣੇ ਸੁਆਰਥਾਂ ਲਈ ਕੀਤੀ ਜਾ ਰਹੀ ਗੁਰਬਾਣੀ ਦੀ ਭਰਵੀਂ ਕੁਵਰਤੋਂ।

(ਕ) ਇਹੀ ਨਹੀਂ, ਹੱਥਲੇ ਪ੍ਰਕਰਣ ਨਾਲ ਸੰਬੰਧਤ ਇੱਕ ਹੋਰ ਪੱਖ ਵੀ ਦੰਬੰਧਤ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਝੁਠਲਾਇਆ ਨਹੀਂ ਜਾ ਸਕਦਾ---ਉਹ ਪੱਖ ਇਹ ਹੈ ਕਿ ਇਸ ਸਮੇਂ "ਗੁਰੂ ਕੀਆਂ ਸੰਗਤਾਂ" ਵਿੱਚਕਾਰ ਗੁਰਬਾਣੀ ਅਰਥ-ਬੋਧ ਅਤੇ ਵਿਚਾਰ ਦੀ ਭਰਵੀਂ ਘਾਟ ਹੈ।

ਜਦਕਿ ਦੂਜੇ ਪਾਸੇ ਵੱਡੀ ਗਿਣਤੀ `ਚ ਫ਼ੈਲ ਰਹੇ ਹਨ "ਗੁਰੂ ਡੰਮ" ਤੇ "ਅਣਗਿਣਤ ਡੇਰੇ" ਉਪ੍ਰੰਤ ਉਨ੍ਹਾਂ "ਗੁਰੂ ਡੰਮਾਂ" ਤੇ "ਡੇਰਿਆਂ" ਰਾਹੀਂ ਦਿਨ-ਰਾਤ ਕੀਤੀ ਜਾ ਰਹੀ ਹੈ ਉਸੇ ਗੁਰਬਾਣੀ ਦੀ ਰਜਵੀਂ ਕੁਵਰਤੋਂ ਅਤੇ ਇਧਰ ਬਦਲੇ `ਚ ਇਸ ਤਰ੍ਹਾਂ ਗੁਰਬਾਣੀ ਜੀਵਨ ਤੋਂ ਦੂਰ ਜਾ ਚੁੱਕੀਆਂ ਅਜੋਕਅਿਾਂ ਬਹੁਤੀਆਂ "ਗੁਰੂ ਕੀਆਂ ਸੰਗਤਾਂ" ਦਾ ਹੋ ਰਿਹਾ ਹੈ ਆਪਣੇ ਆਪ ਸ਼ੋਸ਼ਨ।

ਦਰਅਸਲ ਅਜੋਕੇ ਸਮੇਂ "ਗੁਰੂ ਕੀਆਂ ਸੰਗਤਾਂ" ਦੇ ਹੋ ਰਹੇ ਇਸ ਸ਼ੋਸ਼ਨ ਲਈ ਆਪਣੇ ਆਪ `ਚ ਇਹ ਇੱਕ ਅਜਿਹਾ ਵੱਡਾ ਮੁਘਾਰ ਹੈ ਜਿਸਨੂੰ ਅੱਜ ਦੇ ਮਹਾ ਦੂਸ਼ਿਤ ਚੋਣਾਂ ਰਸਤੇ ਗੁਰਦੁਆਰਿਆਂ `ਤੇ ਕਾਬਿਜ਼ "ਗਰਮੱਤ ਜੀਵਨ ਪੱਖੋਂ" "ਬਹੁਤੇ ਅਯੋਗ ਗੁਰਦੁਆਰਾ ਪ੍ਰਬੰਧੰਕ, ਫ਼ਿਰ ਉਨ੍ਹਾਂ ਬਹੁਤੇ "ਅਯੋਗ ਗੁਰਦੁਆਰਾ ਪ੍ਰਬੰਧੰਕਾਂ" ਦੀ ਛੱਤ ਹੇਠ ਫ਼ੈਲੇ ਹੋਏ ਤੇ ਨਿੱਤ ਫੈਲਦੇ ਜਾ ਰਹੇ ਅਯੋਗ, ਅਣ-ਅਧਿਕਾਰੀ ਤੇ ਬਹੁਤੇ ਚਾਪਲੂਸ ਪ੍ਰਚਾਰਕਾਂ ਕਾਰਣ "ਗੁਰਮੱਤ ਅਤੇ ਗੁਰਬਾਣੀ ਦੇ ਅਤੀ ਪਵਿਤ੍ਰ ਨਾਮ ਹੇਠ" ਅੱਤ ਦਰਜੇ ਦੇ ਹੋ ਰਹੇ ਕੱਚੇ ਅਸਪਸ਼ਟ ਅਤੇ ਉਸ ਦੂਸ਼ਿਤ ਗੁਰਮੱਤ ਪ੍ਰਚਾਰ ਦਾ ਬੋਲਬਾਲਾ।

(ਖ) ਇਸ ਤੋਂ ਬਾਅਦ, ਅਜੋਕੇ ਹਾਲਾਤ `ਚ ਗੁਰਦੁਆਰਿਆਂ `ਚ ਗੁਰਮੱਤ ਪੱਖੋਂ ਤੇਜ਼ੀ ਨਾਲ ਵਿਗੜਦੇ ਜਾ ਰਹੇ ਪ੍ਰਚਾਰ ਦਾ ਇੱਕ ਬਹੁਤ ਵੱਡਾ ਕਾਰਣ ਹੋਰ ਵੀ ਹੈ---ਉਹ ਹੈ ਗੁਰਮੱਤ ਦੇ ਪ੍ਰਚਾਰ ਲਈ, ਅਜੋਕੇ "ਚੋਣਾਂ ਵਾਲੇ ਦੂਸ਼ਿਤ ਰਸਤੇ ਗੁਰਦੁਆਰਿਆਂ `ਤੇ ਕਾਬਿਜ਼ "ਗਰਮੱਤ ਜੀਵਨ ਪੱਖੋਂ" "ਬਹੁਤੇ ਅਯੋਗ ਗੁਰਦੁਆਰਾ ਪ੍ਰਬੰਧੰਕਾਂ" ਦੀ ਜੜ੍ਹ `ਚ ਵੀ ਫ਼ਿਰ ਗੰਦਗੀ ਭਰਪੂਰ ਵੋਟਾਂ ਦੀ ਰਾਜਨੀਤੀ।

ਇਸ ਤਰ੍ਹਾਂ ਜੇ ਉਪ੍ਰੋਕਤ ਨੁੱਕਤਾ (ੳ) ਤੋਂ ਨੁੱਕਤਾ (ਖ) ਤੀਕ ਇਕ-ਇਕ ਮਦ ਤੇ ਉਨ੍ਹਾਂ ਮਦਾਂ ਨਾਲ ਜੁੜਵੇਂ ਵੇਰਵੇ ਨੂੰ ਵੀ ਇੱਕ ਵਾਰੀ ਗਹੁ ਨਾਲ ਪੜ੍ਹ ਤੇ ਘੋਖ ਲਿਆ ਜਾਵੇ ਤਾਂ ਪਤਾ ਲਗਦੇ ਨਹੀਂ ਲਗੇਗੀ ਕਿ ਅੱਜ "ਗੁਰੂ ਕੀਆਂ ਸ਼ੰਗਤਾਂ" ਲਈ "ਗੁਰਬਾਣੀ ਅਤੇ ਗੁਰਮੱਤ ਜੀਵਨ ਦੀ ਪ੍ਰਾਪਤੀ ਤਾਂ ਦੂਰ" ਉਸ ਨੂੰ ਉਸਦੇ ਸ਼ੁੱਧ ਪ੍ਰੀਪੇਖ `ਚ ਸਮਝਣਾ ਵੀ ਬੜਾ ਗੁੰਝਲਦਾਰ ਮਸਲਾ ਬਣਿਆ ਪਿਆ ਹੈ।

ਇਹੀ ਨਹੀਂ ਜੇ ਕਰ ਇਸ ਦੇ ਨਾਲ-ਨਾਲ ਦਾਸ ਰਾਹੀਂ ਇਸ ਤੋਂ ਪਹਿਲਾਂ ੨੮ ਕਿਸ਼ਤਾਂ `ਚ www.sikhmarg.com `ਤੇ ਲੋਡ ਹੋ ਚੁੱਕੀ ਲੇਖ ਲੜੀ:-

"ਪੰਜ ਕਕਾਰਾਂ ਵਿੱਚੋਂ ਕੜਾ ਸਿੱਖ ਲਈ ਚੇਤਾਵਣੀ ਹੈ ਕਿ ਸਿੱਖ ਨੇ ਕੜੇ ਦੀ ਗੋਲਾਈ ਵਾਂਙ ਗੁਰਬਾਣੀ ਦੇ ਦਾਇਰੇ `ਚ ਹੀ ਸਿੱਖੀ ਜੀਵਨ ਨੂੰ ਜੀਊਣਾ ਹੈ। ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ, ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਨੂੰ ਵੀ ਪੜ੍ਹ ਲਿਆ ਜਾਵੇ ਤਾਂ ਉਸ ਚੋਂ ਹੱਥਲੇ ਪ੍ਰਕਰਣ ਨਾਲ ਸੰਬੰਧਤ ਹੋਰ ਵੀ ਬੇਅੰਤ ਪੜਤਾਂ ਖੁੱਲ ਜਾਣਗੀਆਂ। ਕਾਰਣ, ਅਸਲ `ਚ ਇਸ ਸਾਰੇ ਮਸਲੇ ਦਾ ਅਰੰਭ ਅੱਜ ਨਹੀਂ ਬਲਕਿ ਸੰਨ ੧੭੧੬ "ਬਾਬਾ ਬੰਦਾ ਸਿੰਘ ਜੀ ਬਹਾਦੁਰ" ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਚਾਲੂ ਹੋ ਗਿਆ ਸੀ।

ਕੇਵਲ ਝਾਤ ਮਾਤ੍ਰ:-ਕੁਲ ਮਿਲਾ ਕੇ ‘ਗੁਰੂ ਕੀਆਂ ਸੰਗਤਾਂ’ ਵਿਚਾਲੇ ਗੁਰਮੱਤ ਅਤੇ ਗੁਰਬਾਣੀ ਜੀਵਨ ਜਾਚ ਪੱਖੋਂ ਇਸੇ ਨਾ-ਸਮਝੀ ਅਤੇ ਅਗਿਆਨਤਾ ਦਾ ਸਿੱਟਾ ਹੈ ਕਿ ਅੱਜ ਸਾਰੇ ਪਾਸੇ ਪਾਖੰਡੀ-ਦੰਭੀ ਗੁਰੂਆਂ ਅਤੇ ਅਖਉਤੀ ਡੇਰਿਆਂ ਦੀਆਂ ਡਾਰਾਂ ਵਧਦੀਆਂ ਜਾ ਰਹੀਆਂ ਹਨ। ਕਈ ਭਨਿਆਰੇ, ਆਸ਼ੂਤੋਸ਼, ਸੌਦਾ ਸਾਧ ਆਪਣੇ ਪਰ ਮਾਰ ਰਹੇ ਹਨ। ਪੰਜਾਬ ਤੇ ਉਸ ਨਾਲ ਲਗਦੇ ਪ੍ਰਾਂਤਾਂ `ਚ ਡੇਰਿਆਂ ਤੇ ਅਖਉਤੀ ਸੰਤਾਂ-ਸਾਧਾਂ, ਬ੍ਰਹਮਗਿਆਣੀਆਂ ਦੀ ਜਿਵੇਂ ਕਿ ਬਾੜ੍ਹ ਹੀ ਆਉਂਦੀ ਜਾ ਰਹੀ ਹੋਵੇ।

"ਗੁਰੂ ਕੀਆਂ ਸੰਗਤਾਂ" ਦਿਨ-ਦੀਵੀਂ ਲੁਟੀਆਂ ਜਾ ਰਹੀਆਂ ਹਨ। ਮੌਜੂਦਾ ਮਹਾ ਦੁਸ਼ਿਤ ਗੁਰਦੁਆਰਾ ਚੋਣ ਪ੍ਰੀਪਾਟੀ ਕਾਰਣ ਵੋਟਾਂ ਦੀ ਦੌੜ `ਚ ਮਹਾ ਗ਼ਲੀਚ ਹੋ ਚੁੱਕੀ ਸਿੱਖ-ਰਾਜਨੀਤੀ ਇਸ ਦਲ-ਦਲ ਨੂੰ ਹੋਰ ਤੇ ਹੋਰ ਹਵਾ ਤੇ ਬੜ੍ਹਾਵਾ ਦੇ ਰਹੀ ਹੈ। ਉਸੇ ਦਾ ਨਤੀਜਾ, ਸਿੱਖ ਧਰਮ ਦੀ ਜਨਮ-ਭੂਮੀ ਪੰਜਾਬ ਵੀ ਅੱਜ "ਗੁਰੂ ਕੀ ਪਵਿਤ੍ਰ ਸਿੱਖੀ" ਤੋਂ ਖਾਲੀ ਹੁੰਦਾ ਜਾ ਰਿਹਾ ਹੈ। ਅੱਜ ਲੋੜ ਹੈ ਤਾਂ:-

ਗੁਰਦੇਵ ਨੇ ਗੁਰਬਾਣੀ ਰਾਹੀਂ "ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਜਿਸ ਸਦਾ ਥਿਰ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ ਦੇ ਨਾਲ ਸੰਸਾਰ ਭਰ ਦੀਆਂ "ਗੁਰੂ ਕੀਆਂ ਸੰਗਤਾਂ" ਨੂੰ ਜੋੜਿਆ ਹੋਇਆ ਹੈ।

ਉਪ੍ਰੰਤ: ਗੁਰੂ ਪਾਤਸ਼ਾਹ ਨੇ ਦਸ ਜਾਮੇ ਧਾਰਣ ਕਰਕੇ ਸੰਸਾਰ ਭਰ ਦੀਆਂ "ਗੁਰੂ ਕੀਆਂ ਸੰਗਤਾਂ" ਨੂੰ "ੴ ਤੋਂ ਤਨੁ ਮਨੁ ਥੀਵੈ ਹਰਿਆ" ਤੀਕ "ਗੁਰਬਾਣੀ ਦੇ ਭੰਡਾਰ" "ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਸਦਾ ਥਿਰ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਅੱਖਰ ਰੂਪ" ਜੁਗੋ-ਜੁਗ ਅਟੱਲ ਜਿਸ "ਗੁਰਬਾਣੀ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲਗਾਇਆ ਹੋਇਆ ਹੈ, "ਸੰਸਾਰ ਤਲ" ਦੇ ਉਸ "ਇਕੋ-ਇਕ" "ਗੁਰੂ" ਨਾਲ ਸੰਗਤਾਂ ਆਪ ਵੀ ਜੁੜਣ ਅਤੇ ਦੂਜਿਆਂ ਨੂੰ ਵੀ ਜੋੜਣ।

ਇਹ ਵੀ ਧਿਆਨ ਰਵੇ ਕਿ "ਸੰਸਾਰ ਤਲ" ਦੇ ਉਸ "ਇਕੋ-ਇਕ" "ਗੁਰਬਾਣੀ-ਗੁਰੂ" ਦਾ ਸਿੱਧਾ ਸੰਬੰਧ, ਪ੍ਰਭੂ ਅਕਾਲਪੁਰਖ ਦੀਆਂ ਅਰਬਾਂ-ਖਰਬਾਂ ਜੂਨਾ ਚੋਂ "ਇਕੋ-ਇਕ" "ਦੁਰਲਭ ਮਨੁੱਖਾ ਜਨਮ, ਜੂਨ ਤੇ ਜੀਵਨ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਹ ਵੀ ਕਿ ਸੰਸਾਰ ਤਲ ਦਾ ਉਹ "ਗੁਰੂ" "ਇਕੋ-ਇਕ" ਅਤੇ "ਸਦਾ ਥਿਰ" "ਗੁਰੂ" ਹੋਣ ਦੇ ਨਾਲ-ਨਾਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸੰਸਾਰ ਤਲ `ਤੇ ਬਿਨਾ ਸ਼ੱਕ ਨਿਰੋਲ "ਅਕਾਲਪੁਰਖ" ਦਾ ਹੀ ਪ੍ਰਤੱਖ ਪ੍ਰਗਟਾਵਾ ਵੀ ਹਨ

ਇਸ ਲਈ ਸਮੇਂ ਦੀ ਵੱਡੀ ਲੋੜ ਹੈ ਕਿ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਜਿਸ ਸਦਾ ਥਿਰ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਲੜ ਲਗਣ ਲਈ ਸੰਪੂਰਣ ਗੁਰਬਾਣੀ `ਚ ਗੁਰੂ ਕੇ ਸਿੱਖ ਨੂੰ ਤਾਕੀਦ ਕੀਤੀ ਹੋਈ ਹੈ, ਗੁਰਬਾਣੀ ਦੇ ਪ੍ਰਕਾਂਡ ਵਿਦਵਾਨਾ ਰਾਹੀਂ "ਗੁਰੂ ਕੀਆਂ ਸੰਗਤਾਂ" ਨੂੰ ਉਸ ਸੰਬੰਧੀ ਦ੍ਰਿੜ ਵੀ ਕੀਤਾ ਜਾਵੇ।

ਚੇਤਾਵਣੀ-ਇਸ ਦੇ ਨਾਲ ਸੰਸਾਰ ਭਰ ਦੀਆਂ "ਗੁਰੂ ਕੀਆਂ ਸੰਗਤਾਂ" ਲਈ ਆਪ ਵੀ ਇਸ ਪੱਖੋਂ ਚੇਤੰਨ ਰਹਿਣ ਦੀ ਲੋੜ ਹੈ ਕਿ "ਜੁਗੋ ਜੁਗ ਅਟੱਲ" - "ਗੁਰੂ" - "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਅਸੀਂ ਭਾਵੇਂ ਕਿਸੇ ਵੀ ਅੰਗ ਤੋਂ ਦਰਸ਼ਨ ਕਰਕੇ ਦੇਖ ਤੇ ਸਮਝ ਲਵੀਏ, ਸਮਝ ਆਉਂਦੇ ਦੇਰ ਨਹੀਂ ਲਗੇ ਗੀ ਕਿ ਇਥੇ ਸੰਪੂਰਣ ਵਿਸ਼ਾ ਹੀ ਕੇਵਲ ਦਾ ਹੈ ਕਿਸੇ ਹੋਰ ਦੀ ਗੱਲ ਹੈ ਹੀ ਨਹੀਂ।

ਇਸਦੇ ਉਲਟ ਅੱਜ ਜਿਤਨੇ ਵੀ ਪਾਖੰਡੀ ਤੇ ਦੰਭੀ ਗੁਰੂ-ਬਾਬੇ-ਸੰਤ-ਸਾਧ ਆਦਿ ਟੁਰੇ ਫ਼ਿਰਦੇ ਹਨ, ਉਹ ਪੰਕਤੀਆਂ-ਰਚਨਾਵਾਂ-ਪ੍ਰਮਾਣ ਤਾਂ ਗੁਰਬਾਣੀ `ਚੋਂ ਚੁੱਕਦੇ ਹਨ ਪਰ ਉਨ੍ਹਾਂ ਭੋਲੀਆਂ ਭਾਲੀਆਂ "ਗੁਰੂ ਕੀਆਂ ਸੰਗਤਾਂ" ਨੂੰ ਭਾਵ ਅਕਾਲਪੁਰਖ ਨਾਲ ਜੋੜਣ ਦੀ ਬਜਾਏ-ਪੂਜਾ ਅਪਣੀ ਕਰਵਾ ਰਹੇ ਹਨ। ਇਸ ਲਈ ਅੱਜ ਵੱਡੀ ਲੋੜ ਹੈ ਕਿ ਅਸੀਂ ਗੁਰਬਾਣੀ ਅਨੁਸਾਰ ਪ੍ਰਗਟਾਏ ‘ਗੁਰੂ-ਸਤਿਗੁਰੂ-ਸ਼ਬਦ-ਸ਼ਬਦ ਗੁਰੂ-ਸੰਤ-ਸਾਧ’ ਅਦਿ ਲਫ਼ਜ਼ਾਂ ਨੂੰ ਕੇਵਲ ਗੁਰਬਾਣੀ ਦੇ ਹੀ ਪ੍ਰੀਪੇਖ `ਚ ਸਮਝੀਏ ਅਤੇ ਇਨ੍ਹਾਂ ਠੱਗਾਂ ਤੇ ਬਹਿਰੂਪੀਆਂ ਤੋਂ ਅਪਣੇ ਅਮੁੱਲੇ ਦੁਰਲਭ ਮਨੁੱਖਾ ਜਨਮ ਦਾ ਆਪ ਬਚਾਅ ਕਰੀਏ।

ਆਖਿਰ ਕਿੱਧਰੇ ਤਾਂ ਫ਼ਰਕ ਹੈ- ਦੀਰਘ ਵਿਚਾਰ ਦਾ ਵਿਸ਼ਾ ਹੈ, ਦੱਸ ਜਾਮਿਆਂ ਦੌਰਾਨ ਵੀ, ਪਹਿਲੇ ਪਾਤਸ਼ਾਹ ਦੇ ਸਪੁਤ੍ਰ ਬਾਬਾ ਸ੍ਰੀ ਚੰਦ ਜੀ, ਦੂਜੇ ਪਾਤਸ਼ਾਹ ਦੇ ਸਪੁੱਤ੍ਰ ਦਾਤੂ ਜੀ ਨੇ ਸਰਕਾਰੀ ਸ਼ਹਿ ਤੇ ਅਪਣੀ ‘ਗੁਰੂ ਵਾਲੀ ਦੁਕਾਨ’ ਖੋਲੀ ਸੀ। ਉਪ੍ਰੰਤ ਪ੍ਰਿਥੀ ਚੰਦ, ਰਾਮਰਾਏ, ਧੀਰਮਲ, ੨੨ ਮੰਜੀਦਾਰਾਂ ਸਮੇਤ ਗੁਰੂ-ਪ੍ਰਵਾਰਾਂ `ਚੋਂ ਦੁਕਾਨਾਂ ਖੁਲੀਆਂ ਪਰ ਉਨ੍ਹਾਂ `ਚੋਂ ਇੱਕ ਵੀ ਸਫ਼ਲ ਨਾ ਹੋਈ।

ਕਾਰਣ ਇਕੋ ਸੀ, ਉਦੋਂ "ਗੁਰੂ ਕੀ ਸੰਗਤ" ਗੁਰਮੱਤ ਪੱਖੋਂ ਪੂਰੀ ਤਰ੍ਹਾਂ ਜਾਗਦੀ ਸੀ। ਖੋਜਾਂ ਅਨੁਸਾਰ ਓਦੋਂ, ਗੁਰਮੱਤ ਅਥਵਾ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਅੱਜ ਵਾਲਾ ਬੇਸਿਰਪੈਰ ਦਾ ਢੰਗ ਤੇ ਸਿੱਸਟਮ ਨਹੀਂ ਸੀ। ਓਦੋਂ ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰ ਲਈ, ਗਰਬਾਣੀ ਜੀਵਨ ਵਾਲੇ ਅਤੇ ਗੁਰਬਾਣੀ ਸ਼ੋਝੀ ਦੇ ਧੁਰੰਧਰ ਵਿਦਵਾਨ ਜੀਵਨ ਵਾਲੇ ਤੇ ਯੋਗ ਪ੍ਰਚਾਰਕ ਥਾਪੇ ਜਾਂਦੇ ਸਨ।

ਓਦੋਂ ਅੱਜ ਵਾਲੇ ਬਹੁਤੇ ਗੁਰਮੱਤ ਜੀਵਨ ਤੋਂ ਖਾਲੀ ਤੇ ਵੋਟਾਂ ਨਾਲ ਆਏ ਹੋਏ ਬਹੁਤੇ ਗੁਰਮੱਤ ਹੀਣੇ ਪ੍ਰਬੰਧਕਾਂ ਹੇਠ ਚਾਪਲੂਸ ਜਾਂ ਉਨ੍ਹਾਂ ਦੇ ਦਬਾਅ ਹੇਠ ਕੰਮ ਕਰਣ ਵਾਲੇ ਪ੍ਰਚਾਰਕ ਨਹੀਂ ਸਨ ਹੁੰਦੇ। ਹੋਰ ਤਾਂ ਹੋਰ, ਓਦੋਂ ਨਾ ਅੱਜ ਵਾਲਾ, ਗੁਰਮੱਤ ਪ੍ਰਚਾਰ ਦੇ ਨਾਮ ਹੇਠ ਅਖੌਤੀ ਗੁਰਮਤ ਸਮਾਗਮਾ-ਕੀਰਤਨ ਦਰਬਾਰਾਂ-ਸ਼ਤਾਬਦੀਆਂ ਤੇ ਅਜੋਕੇ ਨਗਰ-ਕੀਰਤਨਾਂ ਆਦਿ ਵਾਲਾ ਫ਼ੌਕਾ ਰੌਲਾ ਹੀ ਸੀ।

ਓਦੋਂ ਸਾਜ਼ਾਂ ਦੀ ਟੇਕ ਲੈ ਕੇ ਗੁਰਬਾਣੀ ਦੇ ਕੇਵਲ ਇਕ-ਇਕ ਸ਼ਬਦ ਨੂੰ ਲਇਆ ਜਾਂਦਾ ਸੀ, ਉਪ੍ਰੰਤ ਨਿਰੋਲ ਗੁਰਬਾਣੀ ਦੇ ਅਰਥ ਸਿਧਾਂਤਾਂ ਦੇ ਦਇਰੇ `ਚ ਰਹਿ ਕੇ ਅਤੇ ਖੁੱਲਾ ਸਮਾਂ ਲਗਾ ਕੇ ਉਸ ਸ਼ਬਦ ਦੀ ਵਿਆਖਿਆ ਕੀਤੀ ਜਾਂਦੀ ਸੀ। ਗੁਰਬਾਣੀ ਅਤੇ ਗੁਰਮੱਤ ਜੀਵਨ ਵਾਲੇ, ਥਾਪੇ ਹੋਏ ਅਤੇ ਗੁਰਬਾਣੀ ਦੇ ਧੁਰੰਧਰ ਵਿਦਵਾਨ ਹੀ "ਗੁਰੂ ਕੀਆਂ ਸੰਗਤਾਂ" ਲਈ ਨਿਰੋਲ ਗੁਰਬਾਣੀ ਅਤੇ ਗੁਰਮੱਤ ਦੇ ਪ੍ਰਚਾਰਕ ਹੁੰਦੇ ਸਨ।

ਫ਼ਿਰ ਉਨ੍ਹਾਂ ਰਾਹੀਂ ਗੁਰਬਾਣੀ ਦੀ ਅਰਥ ਵਿਚਾਰ, ਪ੍ਰਚਾਰ ਤੇ ਪ੍ਰਸਾਰ, ਸਹੀ ਅਰਥਾਂ `ਚ ਗੁਰਬਾਣੀ ਵਿਚਾਰਦਾਰਾ ਤੋਂ ਪ੍ਰਪਤ ਜੀਵਨ ਜਾਚ ਦਾ ਪ੍ਰਸਾਰ ਹੀ ਹੁੰਦਾ ਸੀ। ਉਸੇ ਦਾ ਨਤੀਜਾ ਹੁੰਦਾ ਸੀ ਕਿ ਹਰੇਕ ਅਣਪੜ੍ਹ ਦੀ ਸਮਝ `ਚ ਵੀ ਗੁਰੂ-ਗੁਰਬਾਣੀ ਰਾਹੀਂ ਬਖਸ਼ੀ ‘ਜੀਵਨ ਜਾਚ’ ਅਪਣੀ ਜਗ੍ਹਾ ਬਣਾ ਲੈਂਦੀ ਸੀ। ਉਸ ਸਾਰੇ ਦੇ ਉਲਟ, ਅੱਜ ਤਾਂ ਪੜ੍ਹੇ ਲਿਖੇ ਸਮ੍ਰਪਤ ਤੇ ਸਿੱਦਕੀ "ਗੁਰੂ ਕੀਆਂ ਸੰਗਤਾਂ" ਗੁਰਬਾਣੀ ਜੀਵਨ ਜਾਚ ਤੋਂ ਕੋਰੀਆਂ ਤੇ ਖਲੀ ਹੀ ਰਹਿੰਦੀਆਂ ਹਨ, ਉਪ੍ਰੰਤ ਉਸੇ ਤੋਂ ਅਜਿਹੇ ਮਾਪਿਆਂ ਦੀਆਂ ਉਲਾਦਾਂ ਦਾ ਹੋ ਰਿਹਾ ਹਸ਼ਰ ਵੀ ਪੂਰੀ ਤਰ੍ਹਾਂ ਸਾਡੇ ਸਾਹਮਣੇ ਆ ਰਿਹਾ ਹੈ।

ਪਹਿਲੇ ਜਾਮੇ ਤੋਂ ਦੱਸਵੇਂ ਜਾਮੇ ਤਕ ਓਦੋਂ, ਅੱਜ ਦੀ ਤਰ੍ਹਾਂ "ਗੁਰਮੱਤ ਸਮਾਗਮਾਂ" ਦੇ ਨਾਮ ਹੇਠ ਗੁਰਬਾਣੀ ਦਾ ਵਪਾਰ ਨਹੀਂ ਸੀ ਹੁੰਦਾ। ਅੱਜ ਤਾਂ ਇਕੋ ਸਮੇ, ਇਕੋ ਰਾਗੀ ਜੱਥੇ ਰਾਹੀਂ ਲਗਾਤਾਰ ਦੱਸ-ਦੱਸ ਸ਼ਬਦਾਂ ਦਾ ਗਾਇਣ ਹੋ ਰਿਹਾ ਹੁੰਦਾ ਹੈ। ਉਸੇ ਤਰ੍ਹਾਂ ਅੱਜ ਜ਼ਿਆਦਾਤਰ ਵਿਆਖਾਕਾਰ ਵੀ ਵੱਕਤ ਟਪਾਊ ਹੀ ਹੁੰਦੇ ਹਨ, ਸ਼ਬਦ ਕੋਈ ਹੁੰਦਾ ਹੈ ਅਤੇ ਵਿਆਖਿਆ ਕੁੱਝ ਹੋ ਰਹੀ ਹੁੰਦੀ ਹੈ।

ਉਂਜ ਵੀ ਇਹ ਸਾਰਾ ਵਿਸ਼ਾ ਅਸੀਂ ਬਹੁਤ ਪਹਿਲਾਂ ਗੁਰਮੱਤ ਪਾਠ ਨੰ: 94,41,23 ਨੰਬਰਵਾਰ "ਸਿੱਖ ਪ੍ਰਚਾਰਕ ਦੀ ਪੱਦਵੀ ਅਤੇ ਸਤਿਕਾਰ", "ਸਿੱਖ ਸਟੇਜ ਦਾ ਸਤਿਕਾਰ?", "ਸੁਆਸ ਕੀਮਤੀ ਹਨ-ਧੰਨ ਪਦਾਰਥ ਨਹੀਂ" ਆਦਿ `ਚ ਵੀ ਲੈ ਚੁੱਕੇ ਹਾਂ ਲੋੜ ਹੈ ਉਨ੍ਹਾਂ ਗੁਰਮੱਤ ਪਾਠਾਂ ਨੂੰ ਵੀ ਪੜ੍ਹ ਲਿਆ ਜਾਵੇ ਅਤੇ ਵੱਡੀ ਗਿਣਤੀ `ਚ ਸੈਂਟਰ ਪਾਸੋਂ ਮੰਗਵਾ ਕੇ," ਗੁਰੂ ਕੀਆਂ ਸੰਗਤਾਂ" ਵਿਚਾਲੇ ਪੜ੍ਹਣ ਲਈ ਪਹੁੰਚਾਇਆ ਵੀ ਜਾਵੇ। (ਚਲਦਾ) #234P-XV,-02.17-0217#p15v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XV

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਪੰਦ੍ਹਰਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.