.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੌਦ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਜਿਨਿ ਸਚੋ ਸਚੁ ਬੁਝਾਇਆ" - ਹੱਥਲੇ ਗੁਰਮੱਤ ਪਾਠ "ਬਾਣੀ ਗੁਰੂ ਗੁਰੂ ਹੈ ਬਾਣੀ. .", "ਸਤਿਗੁਰੁ ਮੇਰਾ ਸਦਾ ਸਦਾ. .", "ਗੁਰ ਬਿਨੁ ਘੋਰ ਅੰਧਾਰ" ਦੀ ਲੜੀ ਰਾਹੀਂ ਅਸਾਂ ਹੁਣ ਤੀਕ ਗਹਿਰਾਈ ਤੋਂ ਸਮਝਣ ਦਾ ਯਤਣ ਕੀਤਾ ਹੈ ਕਿ ਗੁਰਬਾਣੀ ਆਧਾਰਤ "ਗੁਰੂ" ਪਦ ਦੇ ਅਰਥ ਸਦਾ ਤੋਂ "ਗੁਰੂ" ਪਦ ਦੇ ਚਲਦੇ ਆ ਰਹੇ ਅਰਥਾਂ ਤੋਂ ਬਿਲਕੁਲ ਵੱਖਰੇ, ਭਿੰਨ ਅਤੇ ਨਿਵੇਕਲੇ ਹਨ।

ਗੁਰਬਾਣੀ ਆਧਾਰਤ "ਗੁਰੂ" ਸੰਬੰਧੀ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ ਸੰਪੂਰਣ ਗੁਰਬਾਣੀ `ਚ ਅਨੰਤ ਵਾਰ ਸਪਸ਼ਟ ਕੀਤਾ ਹੋਇਆ ਹੈ ਕਿ:-

"ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਦੇ ਸਿੱਖ" ਲਈ "ਗੁਰਬਾਣੀ ਆਧਾਰਤ" "ਗੁਰੂ" ਇਕੋ ਹੀ ਹੈ; ਇੱਕ ਤੋਂ ਵੱਧ ਤੇ ਭਿੰਨ ਭਿੰਨ ਨਹੀਂ ਹਨ ਅਤੇ ਉਹ "ਸਦਾ ਥਿਰ" ਵੀ ਹੈ।

ਇਹ ਵੀ ਉਸ ਉਸ "ਸਦਾ ਥਿਰ" "ਇਕੋ-ਇਕ" "ਗੁਰੂ", "ਸਤਿਗੁਰੂ", "ਸ਼ਬਦ"," ਸ਼ਬਦ-ਗੁਰੂ", "ਗਿਆਨ-ਗੁਰੂ" ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਗੁਰਬਾਣੀ-ਗੁਰੂ" ਦਾ ਸਿਧਾ ਸੰਬੰਧ:-

ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾ ਚੋਂ "ਇਕੋ-ਇਕ" "ਦੁਰਲਭ ਜੂਨ" ਭਾਵ ਮਨੁੱਖਾ ਜਨਮ ਦੀ ਸਫ਼ਲਤਾ ਅਤੇ ਅਸਫ਼ਲਤਾ ਨਾਲ ਵੀ ਹੈ।

ਉਸ ਦੇ ਨਾਲ-ਨਾਲ ਗੁਰਬਾਣੀ ਚੋਂਹੀ ਅਸਾਂ ਇਹ ਵੀ ਦ੍ਰਿੜ ਕਰਕੇ ਸਮਝਣਾ ਹੈ ਕਿ "ਗੁਰਬਾਣੀ ਆਧਾਰਤ" ਉਹ "ਇਕੋ-ਇਕ", "ਸਦਾ ਥਿਰ" "ਗੁਰੂ" ਮਨੁੱਖਾ ਜੀਵਨ ਨੂੰ ਆਪਣੇ ਨਾਲ ਨਹੀਂ, ਬਲਕਿ ਸਿੱਧਾ "ਸਦਾ ਥਿਰ" ਕਰਤਾਪੁਰਖ, ਅਕਾਲਪੁਰਖ ਨਾਲ ਜੋੜਦਾ ਹੈ।

ਹੋਰ ਤਾਂ ਹੋਰ, ਅਸੀਂ ਇਹ ਵੀ ਸਮਝ ਆਏ ਹਾਂ ਕਿ ਸੰਪੂਰਣ ਗੁਰਬਾਣੀ `ਚ ਗੁਰਬਾਣੀ ਦੇ ਮੰਗਲਾਚਰਣ ਦਾ ਅਰੰਭ ਵੀ "ੴ" ਤੋਂ ਹੁੰਦਾ ਹੈ ਅਤੇ ਹਰੇਕ ਵਾਰ ਮੰਗਲਾਚਰਣ ਦੀ ਸਮਾਪਤੀ ਵੀ ‘ਗੁਰਪ੍ਰਸਾਦਿ’ ਨਾਲ ਹੁੰਦੀ ਹੈ। ਫ਼ਿਰ ਬੇਸ਼ੱਕ ਗੁਰਬਾਣੀ `ਚ ਉਹ ਮੰਗਲਾਚਰਣ ਵੀ ਆਪਣੇ ਇੱਕ ਨਹੀਂ, ਬਲਕਿ ਭਿੰਨ ਭਿੰਨ ਚਾਰ ਸਰੂਪਾਂ `ਚ ਕੁਲ ੫੬੭ ਵਾਰੀ ਦਰਜ ਹੋਇਆ ਹੈ, ਜਿਵੇਂ:-

(੧) "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ" (ਪੂਰਣ ਸਰੂਪ `ਚ-੩੩ ਵਾਰੀ)

(੨) "ੴ ਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ" (੮ ਵਾਰੀ)

(੩) "ੴ ਸਤਿਨਾਮੁ ਗੁਰਪ੍ਰਸਾਦਿ" (੨ ਵਾਰੀ)

(੪) "ੴ ਸਤਿ ਗੁਰਪ੍ਰਸਾਦਿ" (ਸਭ ਤੋਂ ਵੱਧ ਭਾਵ ੫੨੪ ਵਾਰੀ)

ਇਸ ਤਰ੍ਹਾਂ ਕੁਲ ਮਿਲਾ ਕੇ ਗੁਰਬਾਣੀ `ਚ ਇਹ ਮੰਗਲਾਚਰਣ ਆਪਣੇ ਉਪ੍ਰੋਕਤ ਚਾਰ ਸਰੂਪਾਂ ੫੬੭ ਵਾਰੀ ਆਇਆ ਅਤੇ ਦਰਜ ਹੋਇਆ ਹੈ)

ਖ਼ੂਬੀ ਇਹ ਵੀ ਹੈ ਕਿ ਸੰਪੂਰਣ ਗੁਰਬਾਣੀ `ਚ ਮੰਗਲਾਚਰਣ ਬੇਸ਼ੱਕ ਆਪਣੇ ਭਿੰਨ-ਭਿੰਨ ਚਾਰ ਸਰੂਪਾਂ `ਚ ਆਇਆ ਹੈ; ਤਾਂ ਵੀ ਗੁਰਦੇਵ ਨੇ ਇਸ ਨੂੰ ਸੰਖੇਪ ਤੋਂ ਵੀ ਸੰਖੇਪ ਰੂਪ `ਚ ਪ੍ਰਗਟ ਕਰਣ ਸਮੇਂ, ਹਰੇਕ ਵਾਰ ਇਸ ਦਾ ਅਰੰਭ "ੴ" ਅਤੇ ਸਮਾਪਤੀ "ਗੁਰਪ੍ਰਸਾਦਿ" ਨਾਲ ਹੀ ਕੀਤੀ ਹੈ।

ਇਸ ਤਰ੍ਹਾਂ ਗਰਦੇਵ ਨੇ ਹਰੇਕ ਵਾਰ ਮੰਗਲਾਚਰਣ ਦਾ ਆਰੰਭ "ੴ" ਅਤੇ ਸਮਾਪਤੀ "ਗੁਰਪ੍ਰਸਾਦਿ" ਨਾਲ ਕਰਕੇ ਮੰਗਲਾਚਰਣ ਸੰਬੰਧੀ ਇਸ ਬੰਦਸ਼ (Lock) ਨੂੰ ਮਜ਼ਬੂਤੀ ਨਾਲ ਕਾਇਮ ਰਖਿਆ। ਸੰਪੂਰਣ ਗੁਰਬਾਣੀ ਵਿੱਚਲਾ ਇਹ ਆਪਣੇ ਆਪ `ਚ ਸਭ ਤੋਂ ਵੱਡਾ ਸਬੂਤ ਹੈ ਕਿ ਸੰਸਾਰ ਤਲ ਦੇ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" "ਗੁਰਬਾਣੀ ਦੇ ਸਿੱਖ" ਨਾਲ ਜਿਸ "ਗੁਰੂ" ਦੀ ਬਖ਼ਸ਼ਿਸ਼ ਅਤੇ ਕ੍ਰਿਪਾ ਨੂੰ ਗੁਰਦੇਵ ਨੇ ਸੰਬੰਧਤ ਕੀਤਾ ਹੋਇਆ ਹੈ ਉਹ "ਗੁਰੂ" ਮਨੁੱਖ ਅਥਵਾ ਜਗਿਆਸੂ ਨੂੰ ਸਿੱਧਾ "ੴ "ਭਾਵ ਅਕਾਲਪੁਰਖ ਨਾਲ ਜੋੜਦਾ ਹੈ। ਫ਼ਿਰ ਵੀ ਕਿ "ਗੁਰਪ੍ਰਸਾਦਿ" ਦਾ ਅਰਥ ਹੈ "ਸ਼ਬਦ-ਗੁਰੂ ਦੀ ਕਮਾਈ ਤੋਂ ਬਿਨਾ" ਮਨੁੱਖਾ ਜਨਮ ਦੀ ਸਫ਼ਲਤਾ ਵੀ ਸੰਭਵ ਨਹੀਂ। ਇਸ ਤੋਂ ਬਾਅਦ:-

(ੳ) ਬਹੁਤੇਰੇ ਗੁਰਬਾਣੀ ਫ਼ੁਰਮਾਨਾਂ ਰਾਹੀਂ ਅਸੀਂ ਖੁੱਲ ਕੇ ਇਹ ਵੀ ਸਪਸ਼ਟ ਕਰ ਆਏ ਹਾਂ ਕਿ ਸਮੂੱਚੇ ਮਨੁੱਖ ਮਾਤ੍ਰ ਦਾ "ਗੁਰਬਾਣੀ ਅਧਾਰਤ" ਉਹ "ਗੁਰੂ" ਵੀ ਅਕਾਲਪੁਰਖ ਦਾ ਹੀ ਨਿਜ ਗੁਣ ਹੈ ਬਲਕਿ ਉਹ "ਇਕੋ ਇਕ" "ਗੁਰੂ" ਵੀ ਅਕਾਲਪੁਰਖ ਤੋਂ ਭਿੰਨ ਅਥਵਾ ਵੱਖਰੀ ਹੱਸਤੀ ਨਹੀਂ। .

(ਅ) ਸਮੂਚੀ ਗੁਰਬਾਣੀ ਰਾਹੀਂ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਦੇ ਜਿਸ ਇਲਾਹੀ ਤੇ "ਗੁਰਬਾਣੀ ਆਧਾਰਤ" "ਇਕੋ-ਇਕ ਗੁਰੂ" -- "ਸ਼ਬਦ-ਗੁਰੂ" ਤੇ "ਗੁਰਬਾਣੀ-ਗੁਰੂ" ਬਾਰੇ ਸਪਸ਼ਟ ਕੀਤਾ ਹੋਇਆ ਹੈ, ਗੁਰਬਾਣੀ ਦਾਇਰੇ ਤੋਂ ਬਾਹਿਰ ਜਾ ਕੇ ਵਿਚਰਣ ਵਾਲਾ ਹਰੇਕ ਮਨੁੱਖ:-

ਉਸ "ਇਕੋ-ਇਕ" "ਗੁਰੂ" ਬਾਰੇ ਸਦਾ ਤੋਂ ਅਣਜਾਣ ਸੀ ਅਤੇ ਅੱਜ ਵੀ ਹੈ। ਇਹ ਵੀ ਕਿ ਮਨੁੱਖ ਉਦੋਂ ਤੀਕ ਇਸ ਪੱਖੋਂ ਅਣਜਾਣ ਹੀ ਰਵੇਗਾ ਜਦੋਂ ਤੀਕ, ਇਹ ਪੂਰਣ ਸਮ੍ਰਪਣ ਦੀ ਭਾਵਨਾ ਨਾਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਨਹੀਂ ਆ ਜਾਵੇਗਾ।

ਇਹ ਵੀ, ਕਿ ਉਦੋਂ ਤੀਕ, ਕੱਚੇ, ਦੰਭੀ ਤੇ ਪਖੰਡੀ ਗੁਰੂ, ਮਨੁੱਖ ਦਾ ਸ਼ੋਸ਼ਣ ਕਰਦੇ ਰਹਿਣਗੇ ਅਤੇ ਲਖ ਯਤਣ ਕਰਕੇ ਵੀ ਮਨੁੱਖ ਉਨ੍ਹਾਂ ਦੰਭੀਆਂ ਤੋਂ ਨਹੀਂ ਬੱਚ ਸਕੇਗਾ। ਕਿਉਂਕਿ ਗੁਰਬਾਣੀ ਅਨੁਸਾਰ ਉਨ੍ਹਾਂ ਦੰਭੀਆਂ-ਪਖੰਡੀਆਂ ਪਾਸ ਜੀਵਨ ਪੱਖੋਂ, ਆਪਣੇ ਉਨ੍ਹਾਂ ਸ਼੍ਰਧਾਲੂਆਂ ਨੂੰ ਦੇਣ ਲਈ ਹੈ ਹੀ ਕੁੱਝ ਨਹੀਂ ਜਿਵੇਂ:-

() "ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ" (ਪੰ: ੧੪੦)

() "ਨਾਨਕ ਅੰਧਾ ਹੋਇ ਕੈ ਦਸੇ ਰਾਹੈ, ਸਭਸੁ ਮੁਹਾਏ ਸਾਥੈ॥ ਅਗੈ ਗਇਆ ਮੁਹੇ ਮੁਹਿ ਪਾਇ, ਸੁ ਐਸਾ ਆਗੂ ਜਾਪੈ" (ਪੰ: ੧੪੦)

() "ਗੁਰੂ ਜਿਨਾ ਕਾ ਅੰਧੁਲਾ, ਚੇਲੇ ਨਾਹੀ ਠਾਉ॥ ਬਿਨੁ ਸਤਿਗੁਰ ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ ਆਇ ਗਇਆ ਪਛੁਤਾਵਣਾ, ਜਿਉ ਸੁੰਞੈ ਘਰਿ ਕਾਉ" (ਪੰ: ੫੮)

() "ਅੰਧੇ ਗੁਰੂ ਤੇ ਭਰਮੁ ਨ ਜਾਈ।। ਮੂਲੁ ਛੋਡਿ ਲਾਗੇ ਦੂਜੈ ਭਾਈ।। ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ" (ਪੰ: ੨੩੨)

() "ਗੁਰੂ’ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ" (ਪੰ: ੯੫੧)

ਇਸ ਤੋਂ ਬਾਅਦ ਹੁਣ ਕੁੱਝ ਅਜਿਹੇ ਗੁਰਬਾਣੀ ਫ਼ੁਰਮਾਣ ਲੈ ਰਹੇ ਹਾਂ ਜਿਹੜੇ ਆਪਣੇ ਆਪ `ਚ ਸਬੂਤ ਹਨ ਕਿ ਸੰਸਾਰ ਤਲ ਦੇ ਸਮੂਚੇ ਮਨੁੱਖ ਮਾਤ੍ਰ ਦੇ ਅਤੇ ਖਾਸਕਰ "ਗੁਰਬਾਣੀ ਦੇ ਸਿੱਖ" ਦਾ "ਗੁਰਬਾਣੀ ਆਧਾਰਤ", "ਇਕੋ-ਇਕ ਗੁਰੂ" ਜਗਿਆਸੂ ਨੂੰ ਆਪਣੇ ਨਾਲ ਨਹੀਂ ਬਲਕਿ "ਗੁਰਪ੍ਰਸਾਦਿ" ਭਾਵ ਸਿੱਧਾ ਕਰਤੇ, ਅਕਾਲਪੁਰਖ ਨਾਲ ਜੋੜਦਾ ਹੈ। ਾਂ ਤੇ ਵਿਸ਼ੇ ਨਾਲ ਸੰਬੰਧਤ ਕੁੱਝ ਗੁਰਬਾਣੀ ਫ਼ੁਰਮਾਣ:-

() "ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ" (ਪੰ: ੪੪੯)

() "ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ" (ਪੰ: ੨੮੬) ਪੁਨਾ

() "ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ॥ ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੀੑ ਨੇਤ੍ਰੀ ਜਗਤੁ ਨਿਹਾਲਿਆ॥ ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ॥ ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ॥ ਕਰਿ ਕਿਰਪਾ ਪਾਰਿ ਉਤਾਰਿਆ" (ਪੰ: ੪੭੦)

() "ਮੇਰੇ ਰਾਮ, ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ॥ ਧੰਨੁ ਧੰਨੁ ਗੁਰੂ, ਗੁਰੁ ਸਤਿਗੁਰੁ ਪਾਧਾ, ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ" (ਪੰ: ੧੬੮)

() "ਅਪਨੇ ਗੁਰ ਕੰਉ ਤਨੁ ਮਨੁ ਦੀਜੈ, ਤਾਂ ਮਨੁ ਭੀਜੈ, ਤ੍ਰਿਸਨਾ ਦੂਖ ਨਿਵਾਰੇ॥ ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ" (ਪੰ: ੫੮੪)

() "ਸਤਿਗੁਰ ਜੇਵਡੁ ਦਾਤਾ ਕੋ ਨਹੀ, ਸਭਿ ਸੁਣਿਅਹੁ ਲੋਕ ਸਬਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨੀੑ ਵਿਚਹੁ ਆਪੁ ਗਵਾਇਆ॥ ਜਿਨਿ ਸਚੋ ਸਚੁ ਬੁਝਾਇਆ" (ਪੰ: ੪੬੫)

() ". . ਸਤਿਗੁਰ ਮਿਲਿਐ ਸਦਾ ਮੁਕਤੁ ਹੈ, ਜਿਨਿ ਵਿਚਹੁ ਮੋਹੁ ਚੁਕਾਇਆ॥ ਉਤਮੁ ਏਹੁ ਬੀਚਾਰੁ ਹੈ, ਜਿਨਿ ਸਚੇ ਸਿਉ ਚਿਤੁ ਲਾਇਆ॥ ਜਗਜੀਵਨੁ ਦਾਤਾ ਪਾਇਆ" (ਪੰ: ੪੬੬)

() "ਸਤਿਗੁਰਿ ਮਿਲਿਐ ਸਚੁ ਪਾਇਆ, ਜਿਨੑ ਕੈ ਹਿਰਦੈ ਸਚੁ ਵਸਾਇਆ॥ ਮੂਰਖ ਸਚੁ ਨ ਜਾਣਨੀੑ, ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ" (ਪੰ: ੪੬੭)

() ਸਤਿਗੁਰੁ ਵਡਾ ਕਰਿ ਸਾਲਾਹੀਐ, ਜਿਸੁ ਵਿਚਿ ਵਡੀਆ ਵਡਿਆਈਆ॥ ਸਹਿ ਮੇਲੇ ਤਾ ਨਦਰੀ ਆਈਆ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ॥ ਕਰਿ ਹੁਕਮੁ ਮਸਤਕਿ ਹਥੁ ਧਰਿ, ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ, ਨਉ ਨਿਧਿ ਪਾਈਆ" (ਪੰ: ੪੭੩)

() ਹਉਮੈ ਕਰਤਾ ਜਗੁ ਮੁਆ, ਗੁਰ ਬਿਨੁ ਘੋਰ ਅੰਧਾਰੁ॥ ਮਾਇਆ ਮੋਹਿ ਵਿਸਾਰਿਆ, ਸੁਖਦਾਤਾ, ਦਾਤਾਰੁ॥ ਸਤਗੁਰੁ ਸੇਵਹਿ ਤਾ ਉਬਰਹਿ, ਸਚੁ ਰਖਹਿ ਉਰ ਧਾਰਿ॥ ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ (ਪੰ: ੩੪) ਆਦਿ

ਇਸ ਦੇ ਨਾਲ ਨਾਲ "ਸੰਸਾਰ ਤਲ ਦੇ" "ਗੁਰਬਾਣੀ ਆਧਾਰਤ" ਉਸ "ਇਕੋ ਇਕ" "ਗੁਰੂ" ਸੰਬੰਧੀ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ "ਗੁਰਬਾਣੀ ਆਧਾਰਤ" ਉਸ "ਸੱਚੇ ਗੁਰੂ" ਅਥਵਾ "ਸਤਿਗੁਰੂ" ਦਾ ਖਾਸ ਗੁਣ ਇਹ ਵੀ ਹੈ ਕਿ; -

ਜਿੱਥੇ ਉਹ "ਰੂਪ ਰੰਗ ਰੇਖ" ਤੋਂ ਨਿਆਰਾ "ਗੁਰੂ" ਮਨੁੱਖ ਦੇ ਜੀਵਨ ਅੰਦਰੋਂ ਹਰ ਪ੍ਰਕਾਰ ਦੀ ਅਗਿਆਣਤਾ-ਹਉਮੈ ਅਤੇ ਵਿਕਾਰਾਂ ਆਦਿ ਦਾ ਨਾਸ ਕਰਦਾ ਹੈ।

ਜਿੱਥੇ ਉਸ "ਸਦਾ ਥਿਰ ਗੁਰੂ" ਦਾ ਸੰਬੰਧ ਜੀਵ ਨੂੰ ਪ੍ਰਾਪਤ ਮਨੁੱਖਾ ਜੂਨ ਸਮੇ ਮਨੁੱਖਾ ਜਨਮ ਦੀ ਸਫ਼ਲਤਾ ਅਥਵਾ ਅਸਫ਼ਲਤਾ ਨਾਲ ਵੀ ਹੈ ਉਥੇ ਨਾਲ ਹੀ ਇਹ ਵੀ ਸਮਝ ਚੁੱਕੇ ਹਾਂ ਕਿ ਉਹ:-

"ਸਦਾ ਸਦਾ" ਅਤੇ "ਸਭ ਮਹਿ ਰਹਿਆ ਸਮਾਇ" (ਪੰ: ੭੫੯) "ਸਾਰਿਆਂ ਅੰਦਰ ਵਿਆਪਕ" ਰਹਿ ਕੇ ਸੰਸਾਰ ਤਲ ਦਾ ਉਹ "ਇਕੋ ਇਕ" "ਗੁਰੂ" ਆਪਣੇ ਸ਼੍ਰਧਾਲੂਆਂ ਅਤੇ ਜਗਿਆਸੂਆਂ ਨੂੰ ਅਪਣੇ ਨਾਲ ਨਹੀਂ, ਸਿੱਧਾ ਅਕਾਲਪੁਰਖ ਨਾਲ ਜੋੜਦਾ ਅਤੇ ਉਸ `ਚ ਅਭੇਦ ਕਰਣ ਦੀ ਸਮ੍ਰਥਾ ਵੀ ਰਖਦਾ ਹੈ।

"ਗੁਰ ਬਿਨੁ ਘੋਰ ਅੰਧਾਰੋ. ."-ਉਪ੍ਰੰਤ ਦੇਖਿਆ ਜਾਵੇ ਤਾਂ ਸਮੂਹ ਪੁਰਾਤਨ ਰਚਨਾਵਾਂ ਅਨੁਸਾਰ ਭਾਵ ਭਾਰਤ ਦੀ ਸੰਸਕ੍ਰਿਤੀ ਲਈ ਵੀ ਲਫ਼ਜ਼ ‘ਗੁਰੂ’ ਨਵਾਂ ਨਹੀਂ। ਹੋਰ ਤਾਂ ਹੋਰ, ਉਨ੍ਹਾਂ `ਚੋਂ ਕੁੱਝ ਰਚਨਾਵਾਂ `ਚ ਤਾਂ "ਗੁਰੂ" ਦੀ ਲੋੜ ਨੂੰ ਬੜਾ ਉਚਾ ਤੇ ਜ਼ਰੂਰੀ ਵੀ ਦਸਿਆ ਹੋਇਆ ਹੈ। ਇਥੋਂ ਤੀਕ ਕਿ ਬ੍ਰਾਹਮਣ ਮੱਤ `ਚ ਜਿਨ੍ਹਾਂ ਨੂੰ ਭਗਵਾਨ ਤੇ ਅਵਤਾਰ ਮੰਨਿਆ ਹੈ, ਉਥੇ ਸ੍ਰੀ ਰਾਮ ਚੰਦ੍ਰ ਅਤੇ ਸ੍ਰੀ ਕ੍ਰਿਸ਼ਣ ਜੀ-- ਉਨ੍ਹਾਂ ਦੇ ਵੀ ਸ੍ਰੀ ਵਿਸ਼ਵਾਮਿਤਰ, ਦੁਰਭਾਸ਼ਾ ਤੇ ਵਸ਼ਿਸ਼ਟ ਮੁਨੀ ਆਦਿ ਗੁਰੂ ਦੱਸੇ ਹੋਏ ਹਨ।

ਤਾਂ ਵੀ ਗੁਰਬਾਣੀ `ਚ ਜਿਸ "ਗੁਰੂ" "ਸਤਿਗੁਰੂ" ਇਥੌਂ ਤੀਕ ਕਿ ਜਿਸ "ਸ਼ਬਦ-ਗੁਰੂ" "ਸ਼ਬਦ" ਅਥਵਾ "ਗੁਰਬਾਣੀ-ਗੁਰੂ" ਦੇ ਲੜ ਲਗਣ ਲਈ ਤਾਕੀਦ ਕੀਤੀ ਹੋਈ ਹੈ, ਭਲੀ ਪ੍ਰਕਾਰ ਦੇਖ ਚੁੱਕੇ ਹਾਂ ਦੋਵੇਂ ਪਾਸੇ "ਗੁਰੂ" ਦੀ ਪ੍ਰੀਭਾਸ਼ਾ ਵਿਚਾਲੇ ਜ਼ਮੀਨ ਤੇ ਅਸਮਾਨ ਦਾ ਅੰਤਰ ਹੈ। ਗੁਰਬਾਣੀ ਅਨੁਸਾਰ ਤਾਂ:-

() "ਸਚੜੈ ਆਪਿ ਜਗਤੁ ਉਪਾਇਆ, ਗੁਰ ਬਿਨੁ ਘੋਰ ਅੰਧਾਰੋ॥ ਆਪਿ ਮਿਲਾਏ ਆਪਿ ਮਿਲੈ, ਆਪੇ ਦੇਇ ਪਿਆਰੋ" (ਪੰ: ੫੮੪)

() "ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ॥ ਜਾ ਕੀ ਕੋਇ ਨ ਮੇਟੈ ਦਾਤਿ॥  ॥ ਗੁਰੁ ਪਰਮੇਸਰੁ ਏਕੋ ਜਾਣੁ॥ ਜੋ ਤਿਸੁ ਭਾਵੈ ਸੋ ਪਰਵਾਣੁ॥ ੧ ॥ ਰਹਾਉ॥ . ." (ਪੰ: ੮੬੪) ਆਦਿ ਬਹੁਤੇਰੇ ਗੁਰਬਾਣੀ ਫ਼ੁਰਮਾਨ ਪਹਿਲਾਂ ਵੀ ਵਰਤ ਆਏ ਹਾਂ।

ਇਸ ਤਰ੍ਹਾਂ ਗੁਰਬਾਣੀ ਅਨੁਸਾਰ ਤਾਂ ਸਮੂਚੇ ਮਨੁੱਖ ਮਾਤ੍ਰ ਅਤੇ ਸੰਸਾਰ ਤਲ ਦਾ "ਸਦਾ ਥਿਰ" "ਗੁਰੂ" ਤੇ "ਸਤਿਗੁਰੂ" "ਇਕੋ" ਹੀ ਹੈ। ਗੁਰਬਾਣੀ ਆਧਾਰਤ ਉਹ "ਗੁਰੂ" ਸਮੇਂ, ਸਥਾਨ ਤੇ ਮਨੁੱਖ-ਮਨੁੱਖ ਦਾ ਵੱਖਰਾ ਵੱਖਰਾ ਨਹੀਂ। ਗੁਰਬਾਣੀ ਆਧਾਰਤ ਉਸ "ਗੁਰੂ" ਨਾਲ ਸੰਬੰਧਤ "ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੭੫੯) ਆਦਿ ਗੁਰਬਾਣੀ ਫ਼ੁਰਮਾਨ ਵੀ ਅਸ਼ੀਂ ਪੜ੍ਹ ਆਏ ਹਾਂ, ਇਸ ਲਈ ਵਿਸ਼ੇ ਨੂੰ ਲੰਬਾ ਕਰਣ ਦੀ ਲੋੜ ਨਹੀਂ।

ਸਪਸ਼ਟ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ਉਹ "ਗੁਰੂ" ਸਰੀਰ ਨਹੀ, ਉਹ "ਗੁਰੂ" ਤਾਂ "ਸਭ ਮਹਿ ਰਹਿਆ ਸਮਾਇ" ਤੋਂ ਇਲਾਵਾ "ਆਦਿ ਜੁਗਾਦੀ", "ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ (ਵੀ) ਹੈ" ; ਇਸੇ ਲਈ ਗੁਰਬਾਣੀ `ਚ ਉਸ ਇਲਾਹੀ "ਗੁਰੂ" ਲਈ ਬਹੁਤ ਵਾਰ ਸ਼ਬਦਾਵਲੀ "ਸ਼ਬਦ-ਗੁਰੂ", "ਗਿਆਨ-ਗੁਰੂ" ਸਬਦੁ ਦੀਪਕੁ", "ਵਿਵੇਕੋ", "ਵਿਵੇਕ ਸਰ" ਆਦਿ ਵੀ ਆਈ ਹੈ।

ਇਸ ਤਰ੍ਹਾ, ਇੱਕ ਪਾਸੇ (i) ਪੁਰਾਤਨ ਰਚਣਾਵਾਂ `ਚ ਮਨੁੱਖ-ਮਨੁੱਖ ਦੇ ਵੱਖਰੇ ਵੱਖਰੇ ਅਤੇ "ਸਮਾਂ ਬੰਧ" ਗੁਰੂਆਂ ਦਾ ਵਿਸ਼ਾ ----- ਦੂਜੇ ਪਾਸੇ () ਗੁਰੂ ਦਰ `ਤੇ ਸਮੂਚੇ ਮਨੁੱਖ ਮਾਤ੍ਰ ਅਤੇ ਸੰਸਾਰ ਤਲ ਦੇ "ਸਦਾ ਥਿਰ" "ਗੁਰਬਾਣੀ ਆਧਾਰਤ" "ਇਕੋ ਇਕ" "ਗੁਰੂ" ਅਥਵਾ "ਸਤਿਗੁਰੂ" ਦਾ ਵਿਸ਼ਾ, ਉਹ "ਗੁਰੂ" ਜਿਹੜਾ "ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ" ਤੋਂ ਇਲਾਵਾ "ਸਭ ਮਹਿ ਰਹਿਆ ਸਮਾਇ" ਵੀ ਹੈ, ਅਜਿਹੇ ਸਪਸ਼ਟ ਵੇਰਵੇ ਤੋਂ ਬਾਅਦ:-

ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ ਗੁਰੂ ਕੀਆਂ ਸੰਗਤਾਂ ਨੂੰ "ਸ਼ਬਦ-ਗੁਰੂ" ਤੇ ਪੁਰਾਤਨ ਸਮੇਂ ਤੋਂ ਉਨ੍ਹਾਂ ਭਿੰਨ-ਭਿੰਨ ਗੁਰੂਆਂ ਵਿੱਚਲਾ ਫ਼ਰਕ ਆਪਣੇ ਆਪ ਸਮਝ `ਚ ਆ ਜਾਣਾ ਚਾਹੀਦਾ ਹੈ।

"ਵਾਇਨਿ ਚੇਲੇ, ਨਚਨਿ ‘ਗੁਰ". . -ਉਂਝ ਗੁਰਬਾਣੀ `ਚ ਵੀ ਪ੍ਰਕਰਣ-ਪ੍ਰਕਰਣ ਅਤੇ ਪ੍ਰੀਪੇਖ ਅਨੁਸਾਰ ਲਫ਼ਜ਼ ‘ਗੁਰੂ’ ਭਿੰਨ ਭਿੰਨ ਅਰਥਾਂ `ਚ ਵੀ ਆਇਆ ਹੈ। ਜਦਕਿ ਉਥੇ ਕਿੱਧਰੇ ਤੇ ਇੱਕ ਵਾਰੀ ਵੀ ‘ਗੁਰੂ’ ਪਦ ਦੇ ਅਰਥ "ਗੁਰਬਾਣੀ ਆਧਾਰਤ" "ਗੁਰੂ" ਵਾਲੇ ਨਹੀਂ ਹਨ। "ਗੁਰਬਾਣੀ ਆਧਾਰਤ" ਉਸ "ਇਕੋ ਇਕ" "ਗੁਰੂ" ਵਾਲੇ ਜਿਨ੍ਹਾਂ ਦਾ ਜ਼ਿਕਰ ਹੁਣ ਤੀਕ ਚਲਦਾ ਆ ਰਿਹਾ ਹੈ, ਮਿਸਾਲ ਵਜੋਂ:-

() "ਕਬੀਰ ਬਾਮਨੁ ‘ਗੁਰੂ’ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ" (ਪੰ: ੧੩੭੭) "

() "ਵਾਇਨਿ ਚੇਲੇ ਨਚਨਿ ‘ਗੁਰ’॥ ਪੈਰ ਹਲਾਇਨਿ ਫੇਰਨਿੑ ਸਿਰ. ." (ਪੰ: ੪੬੫)

() "ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾਂ ਕੰਨਿ ਚੜਾਈਆ ‘ਗੁਰੁ’ ਬ੍ਰਾਹਮਣੁ ਥਿਆ" (ਪੰ: ੪੭੧) (ਚਲਦਾ) #234P-XIIII,-02.17-0217#p14v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XIIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਚੌਦ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.