.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਾਰ੍ਹਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(੫) "ਬਲਿਹਾਰੀ ਗੁਰ ਆਪਣੇ. ."- ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ "ਗੁਰੂ" ਦੀ ਲੋੜ `ਤੇ ਤਾਂ ਭਾਵੇਂ ਪੁਰਾਤਨ ਸਮੇਂ ਤੋਂ ਹੀ ਜ਼ੋਰ ਦਿੱਤਾ ਜਾ ਰਿਹਾ ਸੀ। ਜਦਕਿ ਉਸ ਦੇ ਬਾਵਜੂਦ ਗੁਰਬਾਣੀ ਰਾਹੀਂ ਪ੍ਰਗਟ:-

"ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਜਿਸ ਸਦਾ ਥਿਰ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ, ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਗੁਰਬਾਣੀ-ਗੁਰੂ" ਅਥਵਾ ਉਸ "ਇਕੋ-ਇਕ" "ਗੁਰੂ" ਦਾ ਸਿਧਾ ਸੰਬੰਧ, ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾ ਚੋਂ "ਇਕੋ-ਇਕ" "ਦੁਰਲਭ ਜੂਨ" ਭਾਵ ਮਨੁੱਖਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ। ਇਹ ਵੀ ਕਿ ਉਹ "ਗੁਰੂ" "ਇਕੋ-ਇਕ" ਅਤੇ "ਸਦਾ ਥਿਰ" "ਗੁਰੂ" ਵੀ ਹੈ।

ਇਸ ਤਰ੍ਹਾਂ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਦੇ ਜਿਸ ਇਲਾਹੀ ਤੇ "ਇਕੋ-ਇਕ ਗੁਰੂ" "ਗੁਰਬਾਣੀ-ਗੁਰੂ" ਬਾਰੇ ਗੁਰਬਾਣੀ ਰਾਹੀਂ ਸਪਸ਼ਟ ਕੀਤਾ, ਮਨੁੱਖ ਉਸ "ਇਕੋ-ਇਕ" "ਗੁਰੂ" ਬਾਰੇ ਸਦਾ ਤੋਂ ਅਣਜਾਣ ਸੀ ਅਤੇ ਅੱਜ ਵੀ ਹੈ। ਇਹ ਵੀ ਕਿ ਮਨੁੱਖ ਉਦੋਂ ਤੀਕ ਇਸ ਪੱਖੋਂ ਅਣਜਾਣ ਹੀ ਰਵੇਗਾ ਜਦੋਂ ਤੀਕ, ਸੰਸਾਰ ਪੂਰਣ ਸਮ੍ਰਪਣ ਦੀ ਭਾਵਨਾ ਨਾਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਨਹੀਂ ਆਵੇਗਾ। ਇਹ ਵੀ ਕਿ ਉਦੋਂ ਤੀਕ ਕੱਚੇ ਗੁਰੂ ਇਸਦਾ ਸ਼ੋਸ਼ਣ ਵੀ ਕਰਦੇ ਰਹਿਣ ਗੇ।

ਜਦਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣ ਬਾਣੀ ਦਾ ਮੁਖ ਵਿਸ਼ਾ ਹੀ ਭਾਵ "ਇਕੋ-ਇਕ" ਅਕਾਲਪੁਰਖ ਉਪ੍ਰੰਤ "ਗੁਰਪ੍ਰਸਾਦਿ" ਭਾਵ ਸੰਸਾਰ ਤਲ `ਤੇ ਸਮੂਚੇ ਮਨੁੱਖ ਮਾਤ੍ਰ ਦਾ ਜੀਵਨ, ਉਸ "ਇਕੋ ਇੱਕ ਗੁਰੂ" ਦੀ ਬਖ਼ਸ਼ਿਸ਼ ਅਤੇ ਕ੍ਰਿਪਾ ਨਾਲ ਵੀ ਸੰਬੰਧਤ ਹੈ।

ਇਸ ਤੋਂ ਇਲਾਵਾ ਇਹ ਵੀ ਦੇਖ ਚੁੱਕੇ ਹਾਂ ਕਿ ਜਿਸ "ਗੁਰੂ" ਦੀ ਲੋੜ ਨੂੰ ਸੰਪੂਰਣ ਗੁਰਬਾਣੀ `ਚ ਦ੍ਰਿੜ ਕਰਵਾਇਆਂ ਹੋਇਆ ਹੈ; ਉਸ "ਗੁਰੂ" ਲਈ:-

"ਗੁਰੁ ਪਰਮੇਸਰੁ ਏਕੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੫੩) ਅਥਵਾ

"ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੭੫੯) ਆਦਿ

ਗੁਰ ਫ਼ੁਰਮਾਨਾਂ ਰਾਹੀਂ ਗੁਰਬਾਣੀ `ਚ ਉਸ "ਸਦਾ ਥਿਰ", "ਅਜੂਨੀ" ਅਤੇ "ਇਕੋ ਇੱਕ ਗੁਰੂ" ਦੀ ਖੁੱਲ ਕੇ ਵਿਆਖਿਆ ਕੀਤੀ ਹੋਈ ਅਤੇ ਮਨੁੱਖ ਨੂੰ ਪੂਰੀ ਤਰ੍ਹਾਂ ਪਛਾਣ ਵੀ ਕਰਵਾਈ ਹੋਈ ਹੈ।

ਇਥੋਂ ਤੀਕ ਕਿ ਗੁਰਦੇਵ ਨੇ ਸੰਸਾਰ ਤਲ ਦੇ ਉਸ "ਇਕੋ ਇੱਕ ਗੁਰੂ" ਲਈ ਹੀ, ਗੁਰਬਾਣੀ `ਚ "ਬਲਿਹਾਰੀ ਗੁਰ ਆਪਣੇ. .", "ਆਪਣਾ ਗੁਰੂ ਧਿਆਏ. .’ ਆਦਿ ਸ਼ਬਦਾਵਲੀ ਵੀ ਵਰਤੀ ਹੋਈ ਹੈ, ਜਿਸ ਦਾ ਅਰਥ ਹੈ ਦਸੋਂ ਗੁਰੂ ਹਸਤੀਆਂ ਵੀ ਜਿਸ "ਗੁਰੂ" ਨੂੰ ਆਪਣਾ "ਗੁਰੂ" ਐਲਾਣਦੀਆਂ ਹਨ।

ਇਸ ਤੋਂ ਵੀ ਸਪਸ਼ਟ ਹੋ ਜਾਂਦਾ ਕੈ ਕਿ ਅਜਿਹੀ ਸ਼ਬਦਾਵਲੀ ਕਿਸੇ ਤਰ੍ਹਾਂ ਵੀ ਸੰਸਾਰ ਭਰ ਦੇ ਕਿਸੇ ਵੀ ਮਨੁੱਖ ਰਾਹੀਂ ਮੰਨੇ ਜਾਂਦੇ ਤੇ ਵੱਖਰੇ-ਵੱਖਰੇ ਤੇ ਭਿੰਨ-ਭਿੰਨ "ਗੁਰੂਆਂ" `ਤੇ ਲਾਗੂ ਹੀ ਨਹੀਂ ਹੁੰਦੀ। ਬਲਕਿ ਉਥੇ-ਉਥੇ ਪਾਤਸ਼ਾਹ ਨੇ ਸਿੱਧੇ ਤੌਰ `ਤੇ ਸੰਸਾਰ ਤਲ ਦੇ ਉਸ "ਇਕੋ ਇੱਕ "ਗੁਰੂ" ਲਈ ਹੀ "ਆਪਣਾ ਗੁਰੂ, "ਬਲਿਹਾਰੀ ਗੁਰ ਆਪਣੇ. ." ਆਦਿ ਸ਼ਬਦਾਵਲੀ ਵਰਤ ਕੇ "ਸਮੂਚੇ ਮਨੁੱਖ ਮਾਤ੍ਰ" ਅਤੇ ਸਮੂਚੀਆਂ "ਗੁਰੂ ਕੀਆਂ ਸੰਗਤਾਂ" ਨੂੰ ਇਸ ਪੱਖੋਂ ਸੁਚੇਤ ਵੀ ਕੀਤਾ ਹੋਇਆ ਹੈ।

ਇਸਰਰ੍ਹਾਂ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਦੇ ਮਨ ਨੂੰ "ਆਤਮਕ ਉੱਚਤਾ" ਵੱਲ ਲਿਜਾ ਕੇ, ਆਤਮਕ ਗਿਆਨ ਨਾਲ ਜੋੜਿਆ ਅਤੇ ਉਸ ਨੂੰ "ਸ਼ਬਦ-ਗੁਰੂ" ਦੇ ਲੜ ਹੀ ਲਗਾਇਆ ਹੋਇਆ ਹੈ।

ਇਥੋਂ ਤੀਕ ਕਿ "ਗੁਰਬਾਣੀ ਆਧਾਰਤ ਉਸ "ਗੁਰੂ" ਨੂੰ ਸਮੂਚੇ ਮਨੁੱਖ ਮਾਤ੍ਰ ਦੀ ਸੁਵਿਧਾ ਲਈ "ਅੱਖਰ ਰੂਪ" "ਸਾਹਿਬ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ ਸਦੀਵ ਕਾਲ ਲਈ ਪ੍ਰਗਟ ਵੀ ਆਪ ਹੀ ਕੀਤਾ। ਦਰਅਸਲ ਹੱਥਲੇ ਸਲੋਕ ਵਿੱਚਲੀ ਸ਼ਬਦਾਵਲੀ "ਗੁਰ ਬਿਨੁ ਘੋਰ ਅੰਧਾਰ" ਵੀ ਉਸੇ ਇਲਾਹੀ ਤੇ ਸੰਸਾਰ ਭਲ ਦੇ "ਇਕੋ ਇਕ" "ਗੁਰੂ" ਲਈ ਹੀ ਆਈ ਹੋਈ ਹੈ, ਕਿਸੇ ਹੋਰ ਲਈ ਨਹੀਂ।

੬."ਵਿਸ਼ਾ ਸੰਸਾਰਕ ਗਿਆਨਾਂ ਅਤੇ ਹੁੱਨਰਾ" ਬਦਲੇ "ਮਾਨਸਿਕ ਠੰਢਕਾਂ ਦਾ" -ਸੱਚ ਇਹ ਹੈ ਕਿ ਹਰੇਕ ਸੰਸਾਰਕ ਗਿਆਨ ਅਤੇ ਹੁਨੱਰ ਬਦਲੇ ਮਨੁੱਖ ਨੂੰ "ਮਾਨਸਿਕ ਸ਼ਾਂਤੀ ਅਥਵਾ ਠੰਢਕ" (Peace os mind) ਦੀ ਆਸ ਤਾਂ ਜ਼ਰੂਰ ਹੁੰਦੀ ਹੈ, ਪਰ ਅਜਿਹਾ ਜ਼ਰੂਰੀ ਨਹੀਂ ਹੁੰਦਾ।

ਮਿਸਾਲ ਵਜੋਂ ਜਦੋਂ ਡਾਕਟਰ ਆਪਣੇ ਹੁੱਨਰ ਅਤੇ ਗਿਆਨ ਦੀ ਵਰਤੋਂ ਰਾਹੀਂ ਇਲਾਜ ਕਰਕੇ ਕਿਸੇ ਮਰੀਜ਼ ਨੂੰ ਰਾਜ਼ੀ ਕਰਦਾ ਹੈ ਤਾਂ ਉਸ ਨੂੰ "ਮਾਨਸਿਕ ਠੰਡਕ" ਪ੍ਰਾਪਤ ਹੁੰਦੀ ਹੈ। ਉਹ ਇਸ ਲਈ ਕਿ ਉਸ ਦੇ ਉਸ ਡਾਕਟਰੀ ਗਿਆਨ ਅਥਵਾ ਡਾਕਟਰੀ ਹੁੱਨਰ ਬਦਲੇ, ਉਹ ਮਰੀਜ਼ ਠੀਕ ਹੋ ਗਿਆ।

ਇਸੇ ਤਰ੍ਹਾਂ ਦੁਕਾਨਦਾਰ, ਵਿੱਕਰੀ ਕਰਕੇ ਪੈਸੇ ਕਮਾਉਂਦਾ ਅਤੇ ਆਪਣੇ ਮਨ `ਚ ਸ਼ਾਂਤੀ ਮਹਿਸੂਸ ਕਰਦਾ ਹੈ, ਕਿਉਂਕਿ ਉਸ ਨੇ ਆਪਣੇ ਉਸ ਹੁੱਨਰ (ਸੂਰਜ) ਬਦਲੇ ਆਪਣੇ ਪ੍ਰਵਾਰ ਦੇ ਖਰਚੇ ਲਈ ਕੁੱਝ ਪੈਸੇ ਕਮਾਏ। ਇਸੇ ਤਰ੍ਹਾਂ ਸਮੂਚੇ ਸੰਸਾਰਕ ਗਿਆਨਾਂ ਅਤੇ ਹੁੱਨਰਾਂ `ਤੇ ਇਹੀ ਨਿਯਮ ਲਾਗੂ ਹੁੰਦਾ ਹੈ।

ਸੰਸਾਰ `ਚ ਅੱਨੰਤ ਗਿਆਨ ਅਤੇ ਅਨੰਤ ਹੁੱਨਰ ਹਨ। ਸਾਇੰਸਦਾਨ, ਇੰਜੀਨੀਅਰ, ਡਾਕਟਰ, ਕਿਸਾਨ, ਵਕੀਲ, ਫੌਜੀ ਭਾਵ ਹਰੇਕ ਕੋਲ ਆਪਣੇ ਵੱਖ-ਵੱਖ ਹੁੱਨਰ (ਸੂਰਜ) ਹਨ ਅਤੇ ਆਪੋ-ਆਪਣੇ ਉਸ ਹੁੱਨਰ ਬਦਲੇ ਹਰੇਕ ਆਪਣੇ ਲਈ ਵੱਖੋ-ਵੱਖਰੀ "ਮਾਨਸਿਕ ਸ਼ਾਂਤੀ ਅਥਵਾ ਠੰਢਕ" (ਚੰਦ੍ਰਮਾ) ਪ੍ਰਾਪਤ ਕਰਦਾ ਹੈ। ਇਸ ਤਰ੍ਹਾਂ ਹਰੇਕ ਨੂੰ ਆਪਣੇ ਉਸ ਹੁੱਨਰ (ਸੂਰਜ) ਬਦਲੇ ਆਪਣੇ ਲਈ "ਮਾਨਸਿਕ ਸ਼ਾਂਤੀ" (ਚੰਦ੍ਰਮਾ) ਦੀ ਉਡੀਕ ਵੀ ਜ਼ਰੂਰ ਹੁੰਦੀ ਹੈ। ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਨੂੰ ਉਸ ਗਿਆਨ ਦੇ ਬਦਲੇ ਹਰ ਵਾਰ ਮਾਨਸਿਕ ਸ਼ਾਂਤੀ ਵੀ ਜ਼ਰੂਰ ਪ੍ਰਾਪਤ ਹੋ ਜਾਵੇ।

ਕਾਰਣ-ਇਹ ਕਦੇ ਵੀ ਜ਼ਰੂਰੀ ਨਹੀਂ ਹੁੰਦਾ ਕਿ ਡਾਕਟਰ, ਕਿਸੇ ਮਰੀਜ਼ ਦਾ ਇਲਾਜ ਕਰੇ ਤਾਂ ਉਸਦਾ ਉਹ ਮਰੀਜ਼ ਉਸ ਤੋਂ ਠੀਕ ਵੀ ਜ਼ਰੂਰ ਹੋ ਜਾਵੇ ਜਦਕਿ ਇਹੀ ਨਿਯਮ ਹਰੇਕ ਸੰਸਾਰਕ ਗਿਆਨ (ਸੂਰਜ) `ਤੇ ਵੀ ਲਾਗੂ ਹੁੰਦਾ ਹੈ ਅਤੇ ਉਸਦੇ ਬਦਲੇ ਮਿਲਣ ਵਾਲੀ ਮਾਨਸਿਕ ਸ਼ਾਂਤੀ (ਚੰਦ੍ਰਮਾ) `ਤੇ ਵੀ।

ਫ਼ਿਰ ਇਹ ਵੀ ਸੱਚ ਹੈ ਕਿ ਸਮੂਚੇ ਸੰਸਾਰਕ ਹੁੱਨਰਾਂ ਅਤੇ ਗਿਆਨਾਂ `ਚੋਂ ਇੱਕ ਵੀ ਹੁੱਨਰ ਅਥਵਾ ਗਿਆਨ ਅਜਿਹਾ ਨਹੀਂ:-

(੧) ਜਿਹੜਾ ਮਨੁੱਖ ਦੇ ਮਨ ਨੂੰ ਸਦੀਵ ਕਾਲ ਲਈ ਖੇੜਾ ਤੇ ਅਨੰਦ ਪ੍ਰਦਾਨ ਕਰ ਦੇਵੇ।

(੨) ਜਿਹੜਾ ਮਨੁੱਖ ਦੇ ਸੁਭਾਅ ਨੂੰ ਉਚੇ ਆਤਮਕ ਸੰਸਕਾਰਾਂ ਵਾਲੇ ਆਦਰਸ਼ਕ ਜੀਵਨ ਅਤੇ ਆਤਮਕ ਉੱਚਤਾ ਦੇ ਮੰਡਲਾਂ ਵੱਲ ਲਿਜਾ ਕੇ ਮਨੁੱਖ ਨੂੰ ਇਲਾਹੀ ਗੁਣਾਂ ਨਾਲ ਭਰਪੂਰ ਕਰ ਸਕੇ।

(੩) ਜਿਹੜਾ ਮਨੁਖ ਦੇ ਮਨ ਨੂੰ ਵਹਿਮਾਂ-ਭਰਮਾਂ, ਥਿੱਤਾਂ-ਵਾਰਾਂ, ਜਾਤ-ਵਰਣ, ਰੰਗ-ਨਸਲ ਦੇ ਵਿੱਤਕਰਿਆਂ, ਠੱਗੀਆਂ, ਹੇਰਾਫ਼ੇਰੀਆਂ, ਧੋਖੇ-ਜ਼ੁਲਮਾਂ, ਕਾਲਪਨਿਕ ਇਸ਼ਟਾਂ ਦੇ ਵਿਸ਼ਵਾਸਾਂ, ਧਾਰਮਿਕ ਜਨੂੰਨ ਵਰਗੇ ਅਉਗੁਣਾਂ ਵਾਲੀ ਅਗਿਆਨਤਾ ਦੀ ਵਿਸ਼ਟਾ `ਚੋਂ ਕੱਢ ਕੇ ਸੱਚੇ ਰੱਬੀ ਰਾਹ `ਤੇ ਪਾ ਸਕੇ

ਕਿਉਂਕਿ ਇਸ ਸਾਰੇ ਦੀ ਪ੍ਰਾਪਤੀ ਲਈ ਕੇਵਲ ਤੇ ਕੇਵਲ "ਇਕੋਇਕ" ਇਲਾਹੀ, ਰੱਬੀ ਤੇ ਆਤਮਕ ਗਿਆਨ ਦੀ ਹੀ ਲੋੜ ਹੁੰਦੀ ਹੈ। ਉਸ "ਇਕੋ ਇੱਕ ਗੁਰੂ", "ਇਲਾਹੀ ਗਿਆਨ" ਦੀ, ਜਿਸ `ਚ ਇਤਨੀ ਵੱਧ ਸਮ੍ਰਥਾ ਹੁੰਦੀ ਹੈ, ਜਿਹੜਾ ਮਨੁੱਖ ਦੇ ਮਨ ਅੰਦਰੋਂ ਉਸ ਅਗਿਆਨਤਾ ਦੇ ਘੁੱਪ ਹਨੇਰੇ ਵਾਲੀ ਵਿਸਟਾ ਨੂੰ ਮੂਲੋਂ ਖਤਮ ਕਰ ਕੇ, ਉਸ `ਚ "ਇਲਾਹੀ ਗਿਆਨ" ਦਾ ਪ੍ਰਕਾਸ਼ ਕਰ ਸਕਦਾ ਹੈ।

ਦਰਅਸਲ ਹੱਥਲੇ ਸਲੋਕ ਵਿੱਚਲੀ ਸ਼ਬਦਾਵਲੀ "ਗੁਰ ਬਿਨੁ ਘੋਰ ਅੰਧਾਰ" ਰਾਹੀਂ ਵੀ ਗੁਰਦੇਵ ਨੇ ਮਨੁੱਖ ਨੂੰ ਉਸ "ਰੱਬੀ ਤੇ ਇਲਾਹੀ ਗਿਆਨ" ਦੇ ਪ੍ਰਗਟਾਵੇ "ਇਕੋ ਇਕ" "ਸ਼ਬਦ-ਗੁਰੂ" ਅਥਵਾ "ਗੁਰਬਾਣੀ ਆਧਾਰਤ-ਗੁਰੂ" ਦੀ ਸ਼ਰਨ `ਚ ਆਉਣ ਲਈ ਹੀ ਪ੍ਰੇਰਣਾ ਕੀਤੀ ਹੋਈ ਹੈ।

‘ਸਤਿਗੁਰੂ ਮੇਰਾ ਸਦਾ ਸਦਾ’ ਗੁਰਵਾਕ ਅਨੁਸਾਰ ਉਹ ਗੁਰੂ ਜਿਹੜਾ ਸਦਾ ਥਿਰ ਅਤੇ ਸਦੀਵੀ ਹੈ। ਸੰਪੂਰਨ ਗੁਰਬਾਣੀ `ਚ ਉਸੇ "ਇਕੋ ਇੱਕ ਗੁਰੂ" ਅਥਵਾ "ਸ਼੍ਰੋਮਣੀ ਇਲਾਹੀ ਗਿਆਨ" ਨੂੰ ਹੀ ਕੇਵਲ ‘ਗੁਰੂ’ ਲਫ਼ਜ਼ ਨਾਲ ਸੰਬੋਧਤ ਅਤੇ ਪ੍ਰਗਟ ਕੀਤਾ ਹੋਇਆ ਹੈ। ਉਪ੍ਰੰਤ ਹਰੇਕ ਨੂੰ ਉਸੇ "ਗੁਰਬਾਣੀ ਗਿਆਨ-ਗੁਰੂ" ਦੀ ਸ਼ਰਨ `ਚ ਆਉਣ ਤੇ ਨਿਗੁਰੇ ਤੋਂ ‘ਗੁਰੂ’ ਵਾਲਾ ਬਨਣ ਲਈ ਹੀ ਕਿਹਾ ਹੈ। ਜਦਕਿ ਲੰਮੇ ਸਮੇਂ ਤੋਂ ਮਨੁੱਖ ਉਸ "ਇਕੋ ਇਕ" "ਸ਼ਬਦ-ਗੁਰੂ" ਬਾਰੇ ਯੋਗ ਸੋਝੀ ਨਾ ਹੋਣ ਕਾਰਣ ‘ਗੁਰੂ’ ਦੀ ਭਾਲ `ਚ ਹੀ ਠੋਕਰਾਂ ਖਾਂਦਾ ਅਤੇ ਕੁਰਾਹੇ ਪੈਂਦਾ ਆਇਆ ਹੈ ਅਤੇ ਅਜੇ ਵੀ ਪੈ ਰਿਹਾ ਹੈ।

ਭਗਤ ਕਬੀਰ, ਨਾਮਦੇਵ, ਤ੍ਰਿਲੋਚਨ, ਫਰੀਦ ਜੀ ਵਰਗੇ ਵਿਰਲੇ ਹੀ ਉਸ "ਸਤਿਗੁਰੂ" ਨੂੰ ਹਾਸਲ ਕਰ ਸਕੇ। ਜਦਕਿ ਪਾਤਸ਼ਾਹ ਨੇ ਅਪਾਰ ਬਖਸ਼ਿਸ ਕਰਕੇ ਉਸ ਸੱਚੇ, ਸਦਾ ਥਿਰ ਰੱਬੀ ਆਤਮਕ ਗਿਆਨ ਗੁਰੂ ਨੂੰ ਹੀ ੨੩੯ ਸਾਲ ਦਾ ਸਮਾਂ ਲਗਾ ਕੇ ਅਤੇ ਦਸ ਜਾਮੇ ਧਾਰਨ ਕਰਕੇ ਸਦਾ ਲਈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ, ਸਾਰੇ ਸੰਸਾਰ ਦੇ ਭਲੇ ਲਈ ਉਜਾਗਰ ਕਰ ਦਿੱਤਾ।

ਇਹੀ ਕਾਰਣ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਸ਼ਖਸੀ ਪੂਜਾ ਨੂੰ ਪ੍ਰਵਾਣ ਨਹੀਂ ਸੀ ਕੀਤਾ ਅਤੇ ਆਪਣਾ "ਇਕੋਇਕ" "ਗੁਰ--- "ਸ਼ਬਦ-ਗੁਰੂ" ਨੂੰ ਦੱਸਣ ਅਤੇ ਸਪਸ਼ਟ ਕਰਣ ਦੇ ਨਾਲ ਨਾਲ, ਸਵੇਰ ਅਤੇ ਸ਼ਾਮ, ਦੋ ਵੱਕਤ ਦੇ ਸਤਿਸੰਗਾਂ ਰਾਹੀਂ "ਗੁਰਬਾਣੀ ਗਿਆਨ ਆਧਾਰਤ" ਉਸ "ਗੁਰੂ ਕੀਆਂ ਸੰਗਤਾਂ" ਨੂੰ ਕਾਇਮ ਕਰਣ ਵਾਲਾ ਸਿਲਸਿਲਾ ਵੀ ਚਾਲੂ ਕਰ ਦਿੱਤਾ ਸੀ।

ਦਰਅਸਲ ਹੱਥਲੇ ਸਲੋਕ ਰਾਹੀਂ ਵੀ ਗੁਰਦੇਵ ਨੇ "ਏਤੇ ਚਾਨਣ ਹੋਦਿਆਂ, ਗੁਰ ਬਿਨੁ ਘੋਰ ਅੰਧਾਰ" ਵਾਲੀ ਸ਼ਬਦਾਵਲੀ ਰਾਹੀਂ ਇਹੀ ਦੋ ਟੂਕ ਫ਼ੈਸਲਾ ਵੀ ਦਿੱਤਾ ਹੋਇਆ ਹੈਸਪਸ਼ਟ ਕੀਤਾ ਹੋਇਆ ਹੈ ਕਿ ਉਸ ਇਕੋ ਇੱਕ "ਗੁਰੂ" -- "ਸ਼ਬਦ-ਗੁਰੂ" ਤੋਂ ਬਿਨਾ ਸੰਸਾਰ ਭਰ ਦਾ ਇੱਕ ਵੀ ਹੋਰ ਗਿਆਨ ਅਥਵਾ ਹੁੱਨਰ ਮਨੁੱਖ ਦੇ ਮਨ ਅੰਦਰੋਂ ਉਸ ਅਗਿਆਨਤਾ ਦੇ ਘੁੱਪ ਹਨੇਰੇ ਨੂੰ ਖ਼ਤਮ ਨਹੀਂ ਕਰ ਸਕਦਾ।

੮. ਹੈਰਾਣਕੁਨ ਵਿਗਿਆਨਕ ਤਰਤੀਬ- ਹੱਥਲੇ ਸਲੋਕ ਸੰਬੰਧੀ ਸਮਝਣ ਲਈ ਇੱਕ ਹੋਰ ਵਿਸ਼ਾ ਬਲਕਿ ਖ਼ਾਸ ਅਤੇ ਜ਼ਰੂਰੀ ਵੀ ਹੈ ਜਦਕਿ ਅਮੁੱਕਾ ਵਿਸਾ ਹੈ ਵੀ ਹੈਰਾਣਕੁਣ। ਇਹ ਦੇਖ ਚੁੱਕੇ ਹਾਂ ਕਿ ਹੱਥਲੇ ਸਲੋਕ `ਚ ਚੰਦ ਤੇ ਸੂਰਜ ਦੇ ਅਰਥ ਭੌਤਕ ਸੂਰਜ ਜਾਂ ਭੌਤਕ ਚੰਦ ਦੇ ਨਹੀਂ ਹਨ।

ਇਸ ਤੋਂ ਬਾਅਦ ਇਥੇ ਜੇ "ਸੂਰਜ" ਤੇ "ਚੰਦ" ਦੇ ਅਰਥ ਭੌਤਿਕ ਸੂਰਜ ਅਤੇ ਭੌਤਿਕ ਚੰਦ ਹੀ ਲੈ ਲਏ ਜਾਣ, ਜਿਵੇਂ ਕਿ ਆਮ ਤੌਰ `ਤੇ ਲਏ ਵੀ ਜਾ ਰਹੇ ਜਾਂ ਜਾਦੇ ਹਨ ਤਾਂ ਸਾਨੁੰ ਸਲੋਕ ਵਿੱਚਲੇ ਲਫ਼ਜ਼ "ਘੋਰ ਅੰਧਾਰ" ਦੇ ਅਰਥ ਵੀ ਸੰਸਾਰਕ ਹਨੇਰਾ ਹੀ ਲੈਣੇ ਪੈਣਗੇ, ਜਿਹੜੇ ਸਲੋਕ ਦੇ ਮੂਲ ਅਰਥਾਂ ਦੇ ਆਧਾਰ `ਤੇ ਵੀ, ਆਪਣੇ ਆਪ `ਚ ਅਨਹੋਣੀ ਗੱਲ ਸਾਬਤ ਹੋਵੇਗੀ, ਕਿਉਂਕਿ ਇਹ ਤਾਂ ਮੂਲੋਂ ਹੀ ਸ਼ੰਭਵ ਨਹੀਂ ਕਿ ਭੌਤਕ ਸੂਰਜ ਅਤੇ ਭੋਤਿਕ ਚੰਦ ਦੇ ਪ੍ਰਕਾਸ਼ ਨਾਲ, ਭੌਤਿਕ ਹਨੇਰਾ ਦੂਰ ਹੀ ਨਾ ਸਕਦਾ ਹੋਵੇ।

ਮਿਸਾਲ ਵਜੋਂ ਜੇ ਕਿਸੇ ਕਮਰੇ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੋਵੇ, ਫ਼ਿਰ ਜਦੋਂ ਤੀਕ ਉਥੇ ਭੌਤਿਕ ਰੋਸ਼ਨੀ ਦਾ ਪ੍ਰਬੰਧ ਨਾ ਕੀਤਾ ਜਾਵੇ, ਉਦੋਂ ਤੀਕ ਉਥੇ ਗੁਰਬਾਣੀ ਦਾ ਪਾਠ ਕਰਣਾ ਤਾਂ ਦੂਰ, ਉਥੇ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨ ਵੀ ਨਹੀਂ ਹੋ ਸਕਣ ਗੇ। ਇਸ ਤਰ੍ਹਾਂ ਇਹ ਤਾਂ ਵੇਰਵਾ ਹੈ ਕੇਵਲ "ਭੌਤਿਕ ਰੋਸ਼ਨੀ" ਅਤੇ "ਭੋਤਿਕ ਹਨੇਰੇ" ਸੰਬੰਧੀ।

ਜਦਕਿ ਇਥੇ ਤਾਂ ਸੁਆਲ ਹੀ ਭੌਤਿਕ ਹਨੇਰੇ ਦਾ ਨਹੀਂ ਬਲਾਕਿ ਇਥੇ ਤਾਂ ਵਿਸ਼ਾ ਹੀ ‘ਗੁਰ ਬਿਨ ਘੋਰ ਅੰਧਾਰ’ ਵਾਲਾ ਹੈ। ਇਥੇ ਮਨੁੱਖੀ "ਮਨ" ਵਿੱਚਲੇ "ਗੁਰੂ ਗਿਆਨ" ਰੂਪੀ "ਸੂਰਜ" ਤੇ ਉਸ ਦੇ ਬਦਲੇ ਪ੍ਰਾਪਤ ਹੋਣ ਵਾਲੀ ਮਨੁੱਖ ਨੂੰ "ਮਨ ਦੀ ਸਦੀਵੀ ਸ਼ਾਂਤੀ" ਰੂਪੀ ਚੰਦ੍ਰਮਾ ਹੈ ਜਿਹੜੀ, ਮਨੁੱਖ ਦੇ ਮਨ `ਤੇ ਛਾਏ ਹੋਏ ਅਗਿਆਨਤਾ ਦੇ ਉਸ ਘੁੱਪ ਹਨੇਰੇ ਦੀ ਵਿਸ਼ਟਾ ਨੂੰ ਕੱਟਣ ਸੰਬੰਧੀ ਹੈ, ਅਜਿਹਾ ਹਨੇਰਾ ਜਿਹੜਾ "ਆਤਮਕ ਗਿਆਨ" ਅਥਵਾ "ਸ਼ਬਦ-ਗੁਰੂ" ਬਿਨਾ ਛੱਟ ਹੀ ਨਹੀਂ ਸਕਦਾ। ਫ਼ਿਰ:-

ਖੂਬੀ ਇਹ ਵੀ ਕਿ ਪਾਤਸ਼ਾਹ ਨੇ ਇੱਥੇ ਸੂਰਜ ਤੇ ਚੰਦ ਨਾਲ ਸੰਬੰਧਤ ਕਰਕੇ ਜਿਹੜੀ ਤਰਤੀਬ ਵਰਤੀ ਹੋਈ ਹੈ ਉਹ ਵੀ ਵਿਗਿਆਣਕ ਹੋਣ ਦੇ ਨਾਲ ਨਾਲ ਹੈਰਾਣਕੁਣ ਵੀ ਹੈ।

(ੳ) ਇਹ ਤਰਤੀਬ ਠੀਕ ਉਸੇ ਤਰ੍ਹਾਂ ਹੈ ਜਿਵੇਂ ਹਰੇਕ ਸੰਸਾਰਕ ਗਿਆਨ ਦੇ ਬਦਲੇ "ਮਾਨਸਿਕ ਠੰਢਕ" ਦਾ ਪ੍ਰਪਤ ਹੋਣਾ ਜਰੂਰੀ ਨਹੀਂ ਹੁੰਦਾ।

ਦੌਰਾਅ ਦੇਵੀਏ ਕਿ ਬਹੁਤ ਵਾਰੀ ਪੂਰਾ ਅਤੇ ਇਮਾਨਦਾਰੀ ਨਾਲ ਇਲਾਜ ਕਰਕੇ ਵੀ ਡਾਕਟਰ ਕਈ ਵਾਰੀ ਆਪਣੇ ਮਰੀਜ਼ ਨੂੰ ਠੀਕ ਨਹੀਂ ਕਰ ਸਕਦਾ ਜਾਂ ਇਥੋਂ ਤੀਕ ਕਿ ਉਸ ਮਰੀਜ਼ ਨੂੰ ਮੌਤ ਤੋਂ ਵੀ ਨਹੀਂ ਬਚਾਅ ਸਕਦਾ, ਜਦਕਿ ਹਰੇਕ ਸੰਸਾਰਕ ਗਿਆਨ `ਤੇ ਵੀ ਇਹੀ ਨਿਯਮ ਲਾਗੂ ਹੁੰਦਾ ਹੈ।

ਠੀਕ ਉਸੇਤਰ੍ਹਾਂ ਇਥੇ ਗੁਰਦੇਵ ਨੇ ਵੀ ਭਿੰਨ ਭਿੰਨ ਗਿਆਨਾਂ (ਸੂਰਜਾਂ) ਲਈ ਗਿਣਤੀ ਜਦੋਂ ਹਜ਼ਾਰ ਵਰਤੀ ਤਾਂ ਬਦਲੇ `ਚ ਮਾਨਸਿਕ ਠੰਢਕਾਂ (ਚੰਦ੍ਰਮਾਵਾਂ) ਲਈ ਗਿਣਤੀ ਕੇਵਲ ਸੌ ਹੀ ਵਰਤੀ ਹੈ।

(ਅ) ਇਹੀ ਨਹੀਂ, ਇਸ ਕੁੱਦਰਤੀ ਤਰਤੀਬ ਦਾ ਇੱਕ ਹੋਰ ਵੀ ਪਹਿਲੂ ਹੈ। ਜਿਵੇਂ ਕੁੱਦਰਤੀ ਨਿਯਮ `ਚ ਚੰਦ੍ਰਮਾ ਕੋਲ ਰੋਸ਼ਨੀ ਆਪਣੀ ਨਹੀਂ, ਉਸ ਨੇ ਆਪਣੇ ਲਈ ਰੋਸ਼ਨੀ ਸੂਰਜ ਤੋਂ ਲਈ ਹੋਈ ਹੁੰਦੀ ਹੈ। ਉਸੇ ਤਰ੍ਹਾਂ ਸੰਸਾਰ ਤੱਲ `ਤੇ ਵੀ ਹਰੇਕ ਹੁੱਨਰ ਅਥਵਾ ਗਿਆਨ ਦੇ ਬਦਲੇ `ਚ ਹੀ ਮਾਨਸਿਕ ਠੰਢਕ ਪ੍ਰਾਪਤ ਹੁੰਦੀ ਹੈ, ਉਸ ਤੋਂ ਬਿਨਾ ਦਾ ਮਾਨਸਿਕ ਠੰਢਕ ਵਜੂਦ ਵੀ ਆਪਣਾ ਨਹੀਂ।

ਇਸ ਤਰ੍ਹਾਂ ਇੱਥੇ ਵੀ ਨਿਯਮ ਤੇ ਤਰਤੀਬ ਉਹੀ ਤੇ ਉਸੇ ਤਰ੍ਹਾਂ ਵਿਗਿਆਨਕ ਹੈ ਭਾਵ ਪ੍ਰਭੂ ਨੇ ਜੇ ਸੂਰਜ ਦੀ ਘਾੜਤ ਹੀ ਨਾ ਘੜੀ ਹੁੰਦੀ ਤਾਂ ਚੰਦ੍ਰਮਾਂ ਨੂੰ ਵੀ ਉਸ ਤੋਂ ਰੋਸ਼ਨੀ ਨਹੀਂ ਸੀ ਮਿਲ ਸਕਦੀ

  1. ਮਃ ੧॥ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥ (ਪੰ: ੪੬੯)

ਅੱਖਰੀ ਅਰਥ : — (ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿੱਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇੱਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ)। (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ। (ਅਰਥ ਧੰਨਵਾਦਿ ਸਹਿਤ- ਪ੍ਰੌ: ਸਾਹਿਬ ਸਿੰਘ ਜੀ)

ਮੂਲ ਅਰਥ- "ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ" ਅਨੁਸਾਰ ਪਾਣੀ ਘੜੇ `ਚ ਬੱਝਾ ਹੋਇਆ (ਇਕ ਥਾਂ) ਟਿਕਿਆ ਰਹਿੰਦਾ ਹੈ, ਜਦਕਿ ਉਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਜੇ ਪਾਣੀ ਹੀ ਨਾ ਹੁੰਦਾ ਤਾਂ ਇਹ ਘੜਾ ਵੀ ਨਹੀਂ ਸੀ ਬਣ ਸਕਦਾ।

ਉਸੇ ਤਰ੍ਹਾਂ ਇਹ ਵੀ ਸਮਝਣਾ ਹੈ ਕਿ "ਗਿਆਨ ਕਾ ਬਧਾ ਮਨੁ ਰਹੈ", ਇੱਕ ਵਾਰੀ ਜਦੋਂ ਸਾਡੇ ਮਨ ਦੀ ਘਾੜਤ, "ਗੁਰੂ ਗਿਆਨ" ਅਥਵਾ "ਸ਼ਬਦ-ਗੁਰੂ ਦੇ ਗਿਆਨ" ਦੀ ਕਮਾਈ ਨਾਲ ਹੋ ਜਾਂਦੀ ਹੈ ਤਾਂ ਹਰ ਸਮੇਂ ਸਾਰੇ ਅਤੇ ਪਾਸੇ ਦੌੜਣ ਤੇ ਭਟਕਣ ਵਾਲਾ ਸਾਡਾ ਇਹ ਮਨ ਵੀ ਉਸੇ ਤਰ੍ਹਾਂ ਟਿੱਕ ਅਤੇ ਬੱਝ ਜਾਂਦਾ ਹੈ, ਜਿਵੇਂ ਪਾਣੀ ਘੜੇ ਨੂੰ ਬਨਾਉਣ ਬਾਅਦ, ਆਪ ਵੀ ਉਸ ਘੜੇ `ਚ ਬੱਝ ਜਾਂਦਾ ਹੈ

ਸਪਸ਼ਟ ਹੋਇਆ ਕਿ ਹਰ ਸਮੇਂ ਵਿਕਾਰਾਂ. ਤ੍ਰਿਸ਼ਣਾ ਆਦਿ ਦੀ ਦੌੜ `ਚ ਰਹਿਣ ਵਾਲੇ "ਮਨ" ਦਾ ਟਿਕਾਅ ਵੀ "ਗੁਰ ਬਿਨੁ ਗਿਆਨੁ ਨ ਹੋਇ" ਭਾਵ "ਗੁਰਬਾਣੀ ਆਧਾਰਤ ਉਸ "ਇਕੋ ਇੱਕ "ਗੁਰੂ" ਅਥਵਾ "ਸ਼ਬਦ ਗੁਰੂ" ਤੋਂ ਬਿਨਾ ਵੀ ਸੰਭਵ ਨਹੀਂ"।

ਸੰਬੰਧਤ ਵੇਰਵਾ:-ਸਮੂਚੇ ਸੰਸਾਰਕ ਗਿਆਨ ਸਾਡੇ ਮਨ ਦੀ ਵਿਕਾਰਾਂ. ਤ੍ਰਿਸ਼ਣਾ ਆਦਿ ਦੀ ਦੌੜ ਨੂੰ ਨਾ ਘਟਾ ਸਕਦੇ ਹਨ ਅਤੇ ਨਾ ਰੋਕ ਸਕਦੇ ਹਨ। ਬਲਕਿ ਸਮੂਚੇ ਸੰਸਾਰਕ ਗਿਆਨ ਸਾਡੇ ਮਨ ਦੀ ਵਿਕਾਰਾਂ. ਤ੍ਰਿਸ਼ਣਾ ਆਦਿ ਵਾਲੀ ਉਸ ਦੌੜ ਨੂੰ ਹੋਰ ਤੇ ਹੋਰ ਵਧਾਉਂਦੇ ਹਨ। ਫ਼ੁਰਮਾਨ ਹੈ:-

"ਸਾਧੋ ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ" (ਪੰ: ੨੧੯) ਹੋਰ

"ਇਹੁ ਮਨੁ ਚੰਚਲੁ ਵਸਿ ਨ ਆਵੈ॥ ਦੁਬਿਧਾ ਲਾਗੈ ਦਹ ਦਿਸਿ ਧਾਵੈ॥ ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ (ਪ: ੧੨੭)

"ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ॥ ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ (੧੭੦-੭੧) ਆਦਿ

ਇਸਤਰ੍ਹਾਂ ਇਹ ਕੇਵਲ ਤੇ ਕੇਵਲ ਇਕੋਇਕ ਰੱਬੀ, ਇਲਾਹੀ ਤੇ "ਆਤਮਕ ਅਥਵਾ "ਗੁਰਬਾਣੀ ਆਧਾਰਤ" "ਗੁਰੂ" ਭਾਵ "ਗੁਰੂ-ਗਿਆਨ" ਹੀ ਹੈ, ਜਿਹੜਾ "ਸ਼ਬਦ ਗੁਰੂ-ਗੁਰਬਾਣੀ" ਦੀ ਕਮਾਈ ਤੋਂ ਪ੍ਰਾਪਤ ਹੁੰਦਾ ਹੈ ਅਤੇ ਕਿਸੇਤਰ੍ਹਾਂ ਵੀ ਨਾ ਟਿਕਣ ਵਾਲੇ ਸਾਡੇ ਇਸ ਮਨ ਨੂੰ, ਟਿਕਾਉਣ ਦੇ ਸਮ੍ਰਥ ਹੁੰਦਾ ਹੈ।

ਜਦਕਿ "ਸ਼ਬਦ-ਗੁਰੂ" ਤੋਂ ਬਿਨਾ ਕੋਈ ਵੀ "ਸੰਸਾਰਕ ਗਿਆਨ" ਮਨ ਨੂੰ ਭਟਕਣ ਤੋਂ ਨਹੀਂ ਰੋਕ ਸਕਦਾ। ਕਿਉਂਕਿ ਕੋਈ ਵੀ ਉਸ ਸਦੀਵੀ ਤੇ "ਸੱਦਾ ਥਿਰ", "ਗੁਰੂ-ਗਿਆਨ" ਦਾ ਬਦਲ ਹੈ ਹੀ ਨਹੀਂ।

ਬਲਕਿ ਇਹ ਵੀ ਕਿ ਇੱਕ ਵਾਰੀ ਜਦੋਂ ਸਾਡੇ ਇਸ ਮਨ ਦੀ ਘਾੜਤ, "ਗਿਆਨ ਕਾ ਬਧਾ ਮਨੁ ਰਹੈ", ਭਾਵ "ਗੁਰੂ ਗਿਆਨ" ਅਥਵਾ "ਸ਼ਬਦ-ਗੁਰੂ ਦੇ ਗਿਆਨ" ਦੀ ਕਮਾਈ ਨਾਲ ਹੋ ਜਾਂਦੀ ਹੈ ਤਾਂ ਹਰ ਸਮੇਂ ਸਾਰੇ ਪਾਸੇ ਦੌੜਣ ਤੇ ਭਟਕਣ ਵਾਲਾ ਸਾਡਾ ਇਹ ਮਨ ਵੀ ਠੀਕ ਉਸੇ ਤਰ੍ਹਾਂ ਟਿੱਕ ਜਾਂਦਾ ਹੈ, ਜਿਵੇਂ ਘੜੇ ਨੂੰ ਬਨਾਉਣ ਬਾਅਦ, ਪਾਣੀ ਆਪ ਵੀ ਉਸ ਘੜੇ `ਚ ਹੀ ਬੱਝ ਤੇ ਟਿੱਕ ਜਾਂਦਾ ਹੈ(ਚਲਦਾ) #234P-XII,-02.17-0217#p12v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-XII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਬਾਰ੍ਹਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.