.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਦਸਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਗੁਰ ਕੀ ਬਾਣੀ, ਸਭ ਮਾਹਿ ਸਮਾਣੀ…" -ਹੁਣ ਤੀਕ ਦੀ ਵਿਚਾਰ ਤੋਂ ਸਪਸ਼ਟ ਹੈ ਕਿ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ" "ਗੁਰਬਾਣੀ-ਗੁਰੂ" ਦਾ ਸਿਧਾ ਸੰਬੰਧ, ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾ ਚੋਂ ਖਾਸਕਰ ਇਕੋ-ਇਕ ਤੇ ਦੁਰਲਭ ਜੂਨ ਭਾਵ ਮਨੁੱਖਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਵੀ ਹੈ।

ਇਸੇ ਲਈ "ਗੁਰਬਾਣੀ ਆਧਾਰਤ" "ਗੁਰੂ" ਪਦ, ਆਪਣੇ ਆਪ `ਚ ਪ੍ਰਭੂ ਦਾ ਹੀ ਅਜਿਹਾ ਵਿਸ਼ੇਸ਼ ਗੁਣ ਹੈ ਜਿਹੜਾ ਉਸਦੇ ਅਨੰਤ ਗੁਣਾਂ ਤੋਂ ਵੱਖਰਾ ਨਿਵੇਕਲਾ ਅਤੇ ਨਿਤਾਂਤ ਭਿੰਨ ਵੀ ਹੈ।

ਫ਼ਿਰ ਇਤਨਾ ਹੀ ਨਹੀਂ, ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਅਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਪ੍ਰਤੀ, ਸੰਪੂਰਣ ਗੁਰਬਾਣੀ `ਚ ਮਨੁੱਖ ਨੂੰ ਬੇਅੰਤ ਵਾਰ ਇਸ ਪੱਖੋਂ ਸੁਚੇਤ ਵੀ ਕੀਤਾ ਹੋਇਆ ਹੈ ਬਲਕਿ ਪੂਰੀ ਤਰ੍ਹਾਂ ਸਪਸ਼ਟ ਵੀ ਕੀਤਾ ਹੋਇਆ ਹੈ ਕਿ ਐ ਮਨੁੱਖ! :-

"ਪ੍ਰਭੂ ਵੱਲੋਂ ਤੈਨੂੰ ਮਨੁੱਖਾ ਜਨਮ ਵਾਲਾ ਇਹ ਵਿਸ਼ੇਸ਼ ਤੇ ਦੁਰਲਭ ਅਵਸਰ ਪ੍ਰਾਪਤ ਹੀ ਇਸ ਲਈ ਹੋਇਆ ਹੈ, ਤਾ ਕਿ ਤੂੰ ਸਾਧਸੰਗਤ ਦੇ ਸਹਿਯੋਗ ਨਾਲ "ਗੁਰੂ-ਗੁਰਬਾਣੀ" ਦੀ ਸ਼ਰਣ `ਚ ਆ ਕੇ ਜੀਂਦੇ ਜੀਅ ਪ੍ਰਭੂ ਚ ਅਭੇਦ ਹੋ ਜਾਵੇਂ ਅਤੇ ਇਸਤਰ੍ਹਾਂ ਵਾਪਿਸ ਅਸਲੇ ਪ੍ਰਭੂ `ਚ ਹੀ ‘ਸਮਾਅ ਜਾਵੇਂ।

ਇਸ ਨਾਲ ਅਕਾਲਪੁਰਖ ਤੋਂ ਤੇਰਾ ਜਨਮਾਂ-ਜਨਮਾਂਤ੍ਰਾਂ ਤੋਂ ਬਣਿਆ ਹੋਇਆ ਵਿਛੋੜਾ ਸਦਾ ਲਈ ਸਮਾਪਤ ਹੋ ਜਾਵੇਗਾ ਤੇ ਤੈਨੂੰ ਮੁੜ ਉਨ੍ਹਾਂ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਦੇ ਗੇੜ `ਚ ਨਹੀਂ ਪੈਣਾ ਪਵੇਗਾ।

ਇਥੋਂ ਤੀਕ ਕਿ "ਬਾਣੀ ਜਪੁ" `ਚ ਵੀ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਐ ਭਾਈ! "ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿਖ ਸੁਣੀ" ਭਾਵ ਐ ਮਨੁੱਖ! ਪ੍ਰਭੂ ਤੇਰੇ ਤੋਂ ਬਿਲਕੁਲ ਵੀ ਦੂਰ ਨਹੀਂ, ੳੇੁਹ ਪ੍ਰਭੂ ਤਾਂ ਤੇਰੇ ਅੰਦਰ ਵੱਸ ਰਿਹਾ ਹੈ। ਲੋੜ ਹੈ ਤਾਂ ਇਹ ਕਿ ਤੂੰ ਆਪਣੇ ਜੀਵਨ `ਚ "ਗੁਰੂ-ਗੁਰਬਾਣੀ" ਦੀ ਸਿਖਿਆ ਦਾ ਅਨੁਸਾਰੀ ਹੋ ਕੇ ਵਿਚਰੇਂ ਤਾਂ ਤੈਨੂੰ ਆਂਪਣੇ ਅੰਦਰੋਂ ਉਸ ਪ੍ਰਭੂ ਦੀ ਸਹਿਜੇ ਹੀ ਪਹਿਚਾਣ ਵੀ ਆ ਸਕਦੀ ਹੈ ਅਤੇ ਤੇਰਾ ਇਹ ਜੀਵਨ ਵੀ ਅਨੰਦਮਈ ਤੇ ਸੰਤੋਖੀ ਬੀਤ ਸਕਦਾ ਹੈ। ਇਸੇਤਰ੍ਹਾਂ ਤੇਰਾ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਣਗੇ। ਹੋਰ:-

"ਪੜੀਐ ਨਾਹੀ ਭੇਦੁ ਬੁਝਿਐ ਪਾਵਣਾ. . ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ …. ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ॥ ਮੰਨੇ ਨਾਉ ਬਿਸੰਖ ਦਰਗਹ ਪਾਵਣਾ. ." (ਪ: ੧੪੮) ਭਾਵ ਜੇ ਤੂੰ ਵੀ "ਸਬਦ-ਗੁਰੂ" ਦੀ ਕਮਾਈ ਰਾਹੀਂ, ਅਕਾਲਪੁਰਖ ਨਾਲ ਸਾਂਝ ਪਾ ਲਵੇਂ। ਜੇ ਤੂੰ ਵੀ ਆਪਣੀ ਜੀਵਨ-ਰਹਿਣੀ ਨੂੰ "ਸ਼ਬਦ-ਗੁਰੂ-ਗੁਰਬਾਣੀ" ਦੇ ਆਦੇਸ਼ਾਂ ਅਨੁਸਾਰ "ਸਬਦਿ ਸੁਹਾਵਣਾ", ਤਿਆਰ ਕਰ ਲਵੇਂ, ਤਾਂ ਤੂੰ ਵੀ ਅਕਾਲਪੁਰਖ ਦੇ ਦਰ `ਤੇ ਸਹਿਜੇ ਹੀ ਕਬੂਲ ਹੋ ਜਾਵੇਂਗਾ। ਤੂੰ ਜੀਂਦੇ ਜੀਅ ਪ੍ਰਭੂ ਨਾਲ ਇਕ-ਮਿੱਕ ਰਹਿ ਕੇ ਅੰਤ ਪ੍ਰਭੂ `ਚ ਹੀ ਸਮਾਅ ਜਾਵੇਂਗਾ; ਸਦੀਵੀ ਆਤਮਕ ਅਨੰਦ ਪ੍ਰਾਪਤ ਹੋਵੇਗਾ। ਬਲਕਿ ਇਸ ਤਰਹਾਂ ਤੇਰਾ ਅਵਾਗਉਣ ਦਾ ਗੇੜ ਵੀ ਸਦਾ ਲਈ ਸਮਾਪਤ ਹੋ ਜਾਵੇਗਾ। ਕੁੱਝ ਹੋਰ ਫ਼ੁਰਮਾਨ:-

() "ਗੁਰ ਕੀ ਬਾਣੀ, ਸਭ ਮਾਹਿ ਸਮਾਣੀ॥ ਆਪਿ ਸੁਣੀ ਤੈ ਆਪਿ ਵਖਾਣੀ॥ ਜਿਨਿ ਜਿਨਿ ਜਪੀ, ਤੇਈ ਸਭਿ ਨਿਸਤ੍ਰੇ, ਤਿਨ ਪਾਇਆ ਨਿਹਚਲ ਥਾਨਾਂ ਹੇ" (ਪ: ੧੦੭੫) ਹੋਰ

() "ਸਤਿਗੁਰੁ ਮੇਰਾ ਸਦਾ ਸਦਾ, ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ, ਸਭ ਮਹਿ ਰਹਿਆ ਸਮਾਇ" (ਪੰ: ੭੫੯) ਪੁਨਾ

() "ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ, ਨਾਮਿ ਨ ਲਗੈ ਪਿਆਰੁ॥ ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ॥ ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ, ਸਤਿਗੁਰ ਹੇਤਿ ਪਿਆਰਿ" (ਪੰ: ੫੯੪) ਆਦਿ। ਇਸ ਸਾਰੇ ਦੇ ਬਾਵਜੂਦ:-

"ਗੁਰਬਾਣੀ ਆਧਾਰਤ" "ਸਮੂਚੇ ਮਨੁੱਖ ਮਾਤ੍ਰ ਤੇ ਸੰਸਾਰ ਤਲ ਦੇ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਵਾਲੇ "ਪ੍ਰਭੂ ਦੇ ਵਿਸ਼ੇਸ਼ ਗੁਣ", "ਗੁਰਬਾਣੀ-ਗੁਰੂ" ਦੀ ਕਮਾਈ ਦਾ ਜੀਵਨ `ਚ ਲਾਭ ਲੈਣ ਲਈ, ਗੁਰਦੇਵ ਨੇ ਗੁਰਬਾਣੀ `ਚ "ਗੁਰੂ ਕੀਆਂ ਸੰਗਤਾਂ" ਲਈ ਘਟੋ-ਘਟ ਤਿੰਨ ਅਜਿਹੇ ਨੁੱਕਤੇ ਵੀ ਉਜਾਗਰ ਕੀਤੇ ਹੋਏ ਹਨ, ਜਿਨ੍ਹਾਂ ਵੱਲੋਂ ਸੁਚੇਤ ਹੋਏ ਬਿਨਾ, ਮਨੁੱਖਾ ਜਨਮ ਦੀ ਸਫ਼ਲਤਾ ਸੰਭਵ ਨਹੀਂ; ਬਲਕਿ ਉਨ੍ਹਾਂ ਵੱਲੋਂ ਅਵੇਸਲੇ ਰਹਿ ਕੇ ਸਾਡਾ ਪ੍ਰਾਪਤ ਮਨੁੱਖਾ ਜਨਮ ਵੀ ਨਿਸ਼ਫਲ ਅਤੇ ਬਿਰਥਾ ਚਲਾ ਜਾਂਦਾ ਹੈ। ਉਪ੍ਰੰਤ ਨੰਬਰਵਾਰ ਉਹ ਤਿੰਨ ਨੁੱਕਤੇ ਹਨ:-

(੧) ਗੁਰਬਾਣੀ ਦੇ ਹਰੇਕ ਸਿੱਖ, ਬੀਬੀ ਅਥਵਾ ਵੀਰ ਲਈ ਜ਼ਰੂਰੀ ਹੈ ਕਿ ਉਹ "ਪੜੀਐ ਨਾਹੀ ਭੇਦੁ ਬੁਝਿਐ ਪਾਵਣਾ. . ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ" (ਪ: ੧੪੮) ਅਨੁਸਾਰ ਗੁਰਬਾਣੀ ਨੂੰ ਵਿਚਾਰ ਕੇ ਪੜ੍ਹੇ ਅਤੇ ਗੁਰਬਾਣੀ ਦੇ ਆਦੇਸ਼ਾਂ ਨੂੰ ਆਪਣੀ ਜੀਵਨ ਰਹਿਣੀ `ਚ ਵਸਾਏ।

ਇਸ ਤਰ੍ਹਾਂ ਉਹ ਅਲਖੁ ਪ੍ਰਭੂ ਜਿਸਨੂੰ ਅਸੀਂ ਇਨ੍ਹਾਂ ਨੇਤ੍ਰਾਂ ਨਾਲ ਨਹੀਂ ਦੇਖ ਸਕਦੇ, "ਸ਼ਬਦ-ਗੁਰੂ" "ਗੁਰਬਾਣੀ" ਦੀ ਕਮਾਈ ਰਸਤੇ, ਉਸ ਪ੍ਰਭੂ ਦਾ ਆਂਪਣੇ-ਆਪ ਪ੍ਰਗਟਾਵਾ ਸਾਡੇ ਰੋਮ-ਰੋਮ `ਚੋਂ ਹੋਣਾ ਅਰੰਭ ਹੋ ਜਾਵੇਗਾਸਾਡੀ ਰਹਿਣੀ ਅਤੇ ਸੁਭਾਅ ਅੰਦਰੋਂ ਆਪਣੇ ਆਪ "ਇਲਾਹੀ ਗੁਣ" ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ। ਜੀਵਨ `ਚ ਨਿਖਾਰ ਅਤੇ ਆਤਮਕ ਖੇੜਾ ਆਪ ਮੁਹਾਰੇ ਆਉਣ ਲੱਗ ਜਾਵੇਗਾ।

(੨) "ਜਿਤੁ ਤਨਿ ਨਾਮੁ ਨ ਭਾਵਈ, ਤਿਤੁ ਤਨਿ ਹਉਮੈ ਵਾਦੁ॥ ਗੁਰ ਬਿਨੁ ਗਿਆਨੁ ਨ ਪਾਈਐ, ਬਿਖਿਆ ਦੂਜਾ ਸਾਦੁ॥ ਬਿਨੁ ਗੁਣ ਕਾਮਿ ਨ ਆਵਈ, ਮਾਇਆ ਫੀਕਾ ਸਾਦੁ" (ਪੰ: ੬੧) ਅਨੁਸਾਰ ਮਨੁੱਖਾ ਜੀਵਨ ਜਦੋਂ ਤੀਕ "ਗੁਰਬਾਣੀ-ਗੁਰੂ" ਦੇ ਆਦੇਸ਼ਾਂ ਦੀ ਕਮਾਈ ਵੱਲ ਨਹੀਂ ਟੁਰਦਾ। "ਸ਼ਬਦ-ਗੁਰੂ" ਦੀ ਸ਼ਰਣ `ਚ ਨਹੀਂ ਆਉਂਦਾ।

ਉਦੋਂ ਤੀਕ ਉਸ ਦੇ ਜੀਵਨ ਅੰਦਰ ਭਟਕਣਾ, ਤ੍ਰਿਸ਼ਣਾ ਦੀ ਅੱਗ, ਅਗਿਆਣਤਾ ਦਾ ਹਨੇਰਾ, ਚਿੰਤਾ-ਝੋਰੇ, ਹਉਮੈ ਆਦਿ ਵਿਕਾਰ ਅਤੇ ਖੁਆਰੀਆਂ ਹੀ ਭਾਰੂ ਹੁੰਦੀਆਂ ਜਾਂਦੀਆਂ ਹਨ ਅਤੇ ਉਸ ਦੇ ਜੀਵਨ `ਚ ਬਿਲਕੁਲ ਵੀ ਟਿਕਾਅ ਨਹੀਂ ਆਵੇਗਾ, ਖਿੱਚਾਤਾਣ ਹੀ ਬਣੀ ਰਹਿੰਦੀ ਹੈ।

(੩) "ਮਨ ਮੇਰੇ, ਹਉਮੈ ਮੈਲੁ ਭਰਨਾਲਿ॥ ਹਰਿ ਨਿਰਮਲੁ ਸਦਾ ਸੋਹਣਾ, ਸਬਦਿ ਸਵਾਰਣਹਾਰੁ" (ਪੰ: ੩੫-੩੬) ਭਾਵ "ਸ਼ਬਦ-ਗੁਰੂ" ਦੀ ਕਮਾਈ, ਜਗਿਆਸੂ ਦੇ ਜੀਵਨ ਅੰਦਰੋਂ ਹਉਮੈ ਦਾ ਨਾਸ ਕਰਕੇ, ਮਨੁੱਖ ਦੇ ਜੀਵਨ ਨੂੰ "ਪ੍ਰਭੂ ਦੀ ਸਿਫ਼ਤ ਸਲਾਹ" ਨਾਲ ਸੁਆਰ ਦਿੰਦੀ ਹੈ।

"ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ" (ਬਾਣੀ ਜਪੁ) ਤਾਂ ਵੀ, ਮਨੁੱਖਾ ਜਨਮ ਕੇਵਲ ਉਹੀ ਸਫ਼ਲ ਹੁੰਦਾ ਹੈ ਜਿਹੜਾ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਵੇ, ਜਿਹੜਾ ਪ੍ਰਭੂ ਦੀ "ਨਦਰਿ ਕਰਮੁ" ਭਾਵ ਬਖ਼ਸ਼ਿਸ਼ ਦਾ ਪਾਤ੍ਰ ਬਣ ਜਾਵੇ। ਇਸ ਤਰ੍ਹਾਂ "ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ, ਸੋ ਹਰਿਨਾਮੁ ਧਿਆਇ॥ ਗੁਰ ਸਬਦੀ ਹਰਿ ਪਾਈਐ, ਹਰਿ ਪਾਰਿ ਲਘਾਇ" (ਪ: ੮੬)

ਜਗਿਆਸੂ ਰਾਹੀਂ ਇਸ ਤਰ੍ਹਾਂ ਅਚਾਣਕ ਹੀ "ਸ਼ਬਦ-ਗ੍ਰੁਰੂ" ਦੀ ਸ਼ਰਣ `ਚ ਆਉਣ ਲੱਗ ਜਾਣਾ ਅਥਵਾ ਜੀਵਨ `ਚ ਅਜਿਹੀ ਤਬਦੀਲੀ ਦਾ ਆ ਜਾਣਾ, ਆਪਣੇ ਆਪ `ਚ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਜਗਿਆਸੂ ਆਪ, ਆਪਣੇ ਉਦਮ ਨਾਲ "ਸ਼ਬਦ-ਗ੍ਰੁਰੂ" ਦੀ ਸ਼ਰਣ ਨਹੀਂ ਆਇਆ ਬਲਕਿ ਪ੍ਰਭੂ ਨੇ ਆਪ ਮਿਹਰ ਦੀ ਅਤੇ ਨਜ਼ਰ ਕਰ ਕੇ, ਉਸ ਨੂੰ "ਸ਼ਬਦ-ਗੁਰੂ" ਦੀ ਸ਼ਰਣ `ਚ ਲਿਆਂਦਾ ਹੈ; ਇਸ ਤਰ੍ਹਾਂ ਉਸ ਨੂੰ "ਗੁਰੂ-ਗੁਰਬਾਣੀ" ਦੇ ਜੀਵਨ ਵੱਲ ਪ੍ਰੇਰਿਆ ਤੇ ਮੋੜਿਆ ਹੈ।

ਅੰਤ `ਚ ਉਪ੍ਰੋਕਤ ਉਹੀ ਤਿੰਨ ਨੁੱਕਤੇ ਅਤੀ ਸੰਖੇਪ `ਚ:-

(੧) ਮਨੁੱਖਾ ਜਨਮ ਦੀ ਸਫ਼ਲਤਾ ਅਤੇ ਜੀਵ ਦੇ ਵਾਪਿਸ ਅਸਲੇ ਆਂਪਣੇ ਪ੍ਰਭੂ `ਚ ਅਭੇਦ ਹੋਣ ਲਈ ਜ਼ਰੂਰੀ ਹੈ ਕਿ ਪ੍ਰਾਪਤ ਮਨੁੱਖਾ ਜਨਮ ਦੌਰਾਨ, ਜੀਵ ਸਾਧਸੰਗਤ `ਚ ਆਵੇ ਤੇ "ਸ਼ਬਦ-ਗੁਰੂ" ਦੀ ਕਮਾਈ ਕਰੇ। ਇਸ ਤਰ੍ਹਾਂ "ਸ਼ਬਦ-ਗੁਰੂ" ਦੇ ਆਦੇਸ਼ਾਂ ਦਾ ਪਾਲਣ ਕਰਦੇ ਮਨੁੱਖ ਦੇ ਜੀਵਨ ਅੰਦਰੌਂ ਜਦੋਂ ਹਉਮੈ ਦਾ ਨਾਸ ਹੋ ਜਾਂਦਾ ਹੈ ਤਾਂ ਮਨੁੱਖ ਨੂੰ ਇਹ ਸਮਝ ਵੀ ਆ ਜਾਂਦੀ ਹੈ ਕਿ "ਸਤਿਗੁਰੂ-ਸ਼ਬਦ-ਗੁਰੂ" ਦੀ ਬਖ਼ਸ਼ਿਸ਼ ਸਦਕਾ ਹੀ ਉਸ ਦਾ ਜੀਵਨ "ਪ੍ਰਭੂ ਦੀ ਸਿਫ਼ਤ ਸਲਾਹ" ਵੱਲ ਮੁੜਿਆ ਹੈ।

(੨) ਜਦੋਂ ਤੀਕ ਮਨੁੱਖ "ਸ਼ਬਦ-ਗੁਰੂ" ਦੀ ਕਮਾਈ ਨਹੀਂ ਕਰਦਾ, ਉਸਦਾ ਜੀਵਨ ਲਗਾਤਾਰ ਹਉਮੈ ਆਦਿ ਵਿਕਾਰਾਂ ਵੱਲ ਹੀ ਵੱਧਦਾ ਤੇ ਅਗਿਆਨਤਾ ਦੇ ਹਨੇਰੇ `ਚ ਡੁੱਬਦਾ ਜਾਂਦਾ ਹੈ। ਗੁਰਬਾਣੀ ਅਨੁਸਾਰ ਇਸ ਤਰ੍ਹਾਂ ਉਸਦਾ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਅਤੇ ਬੇ-ਮਕਸਦ ਚਲਾ ਜਾਂਦਾ ਹੈ। ਜੀਵ, ਜੀਦੇ ਜੀਅ ਸੁਭਾਅ ਕਰਕੇਵੀ ਭਿੰਨ-ਭਿੰਨ ਜੂਨੀਆਂ `ਚ ਪਿਆ ਰਹਿੰਦਾ ਹੈ ਫ਼ਿਰ ਸਰੀਰਕ ਮੌਤ ਤੋਂ ਬਾਅਦ ਵੀ ਉਸਨੂੰ ਮੁੜ ਉਸੇ ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਪਾਇਆ ਜਾਂਦਾ ਹੈ।

(੩) ਅਕਾਲਪੁਰਖ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਮਨੁੱਖ ਦਾ ਜੀਵਨ "ਗੁਰਬਾਣੀ-ਗੁਰੂ" ਦੀ ਕਮਾਈ ਵੱਲ ਪ੍ਰੇਰਤ ਹੋ ਜਾਂਦਾ ਹੈ। "ਗੁਰਬਾਣੀ-ਗੁਰੂ" ਦੀ ਕਮਾਈ ਵਜੋਂ ਹਉਮੈ ਰਹਿਤ ਹੋ ਜਾਣ `ਤੇ ਉਸ ਨੂੰ ਇਹ ਵੀ ਸਮਝ ਆ ਜਾਂਦੀ ਹੈ ਕਿ ਮਨ ਕਰਕੇ ਉਸ ਦਾ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜਣਾ ਅਤੇ ਉਸਦੇ ਜੀਵਨ ਦੀ ਸਫ਼ਲ਼ਤਾ, ਉਸ ਦੇ ਆਪਣੇ ਕਿਸੇ ਉੱਦਮ ਅਥਵਾ ਯਤਣ ਕਾਰਣ ਨਹੀਂ, ਬਲਕਿ ਇਹ ਸਭ ਵੀ ਪ੍ਰਭੂ ਦੀ ਮਿਹਰ ਸਦਕਾ ਹੀ ਹੋਇਆ ਹੈ।

ਤਾਂ `ਤੇ ਵਾਰੀ-ਵਾਰੀ ਉਪ੍ਰੋਕਤ ਸਮੂਚੇ ਤਿੰਨ ਨੁੱਕਤੇ, ਗੁਰਬਾਣੀ ਪ੍ਰਮਾਣਾਂ ਦੀ ਪ੍ਰੌੜਤਾ ਰਾਹੀਂ:-

(੧) "ਗੁਰ ਸਬਦੀ ਪਾਇਆ ਜਾਈ"-

() "ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ ਮਾਨਸ ਦੇਹ ਗੁਰ ਬਚਨੀ ਪਾਇਆ, ਸਭੁ ਆਤਮ ਰਾਮੁ ਪਛਾਤਾ॥ ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ॥ ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ, ਤਿਨੀ ਜਨਮੁ ਗਵਾਤਾ॥ ਸਭ ਮਹਿ ਇਕੁ ਵਰਤਦਾ, ਗੁਰ ਸਬਦੀ ਪਾਇਆ ਜਾਈ…" (ਪੰ: ੯੫੩)

"ਗੁਰ ਸੇਵਾ ਤੇ ਹਰਿ ਪਾਈਐ, ਜਾ ਕਉ ਨਦਰਿ ਕਰੇਇ॥ ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ॥ ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ॥ ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ" (ਪੰ: ੮੫੦)

"ਮਾਨਸ ਜਨਮਿ ਸਤਿਗੁਰੂ ਨ ਸੇਵਿਆ, ਬਿਰਥਾ ਜਨਮੁ ਗਵਾਇਆ॥ ਨਦਰਿ ਕਰੇ ਤਾਂ ਸਤਿਗੁਰੁ ਮੇਲੇ, ਸਹਜੇ ਸਹਜਿ ਸਮਾਇਆ॥ ਨਾਨਕ ਨਾਮੁ ਮਿਲੈ ਵਡਿਆਈ, ਪੂਰੈ ਭਾਗਿ ਧਿਆਇਆ" (ਪੰ: ੧੩੩੪)

() "ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ॥ ਸਚੈ ਪੁਰਖਿ ਅਲਖਿ, ਸਿਰਜਿ ਨਿਹਾਲਿਆ॥ ਉਝੜਿ ਭੁਲੇ ਰਾਹ, ਗੁਰਿ ਵੇਖਾਲਿਆ॥ ਸਤਿਗੁਰ ਸਚੇ ਵਾਹੁ, ਸਚੁ ਸਮਾਲਿਆ॥ ਪਾਇਆ ਰਤਨੁ ਘਰਾਹੁ, ਦੀਵਾ ਬਾਲਿਆ॥ ਸਚੈ ਸਬਦਿ ਸਲਾਹਿ, ਸੁਖੀਏ ਸਚ ਵਾਲਿਆ॥ ਨਿਡਰਿਆ ਡਰੁ ਲਗਿ, ਗਰਬਿ ਸਿ ਗਾਲਿਆ॥ ਨਾਵਹੁ ਭੁਲਾ ਜਗੁ, ਫਿਰੈ ਬੇਤਾਲਿਆ" (ਪੰ: ੧੪੯) ਅਥਵਾ

() "ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ, ਪੂਰੇ ਗੁਰ ਕੈ ਆਗੇ॥ ਸਤਿਗੁਰ ਦਾਤੈ ਨਾਮੁ ਦਿੜਾਇਆ, ਮੁਖਿ ਮਸਤਕਿ ਭਾਗ ਸਭਾਗੇ॥ ੧॥ ਰਾਮ ਗੁਰਮਤਿ ਹਰਿ ਲਿਵ ਲਾਗੇ॥ ੧॥ ਰਹਾਉ॥ ਘਟਿ ਘਟਿ ਰਮਈਆ ਰਮਤ ਰਾਮਰਾਇ, ਗੁਰ ਸਬਦਿ ਗੁਰੂ ਲਿਵ ਲਾਗੇ॥ ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ, ਮੇਰਾ ਭ੍ਰਮੁ ਭਉ, ਗੁਰ ਬਚਨੀ ਭਾਗੇ॥ ੨॥ ਅੰਧਿਆਰੈ ਦੀਪਕ ਆਨਿ ਜਲਾਏ, ਗੁਰ ਗਿਆਨਿ ਗੁਰੂ ਲਿਵ ਲਾਗੇ॥ ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ, ਘਰਿ ਵਸਤੁ ਲਹੀ ਮਨ ਜਾਗੇ॥ ੩॥ ਸਾਕਤ ਬਧਿਕ ਮਾਇਆਧਾਰੀ, ਤਿਨ ਜਮ ਜੋਹਨਿ ਲਾਗੇ॥ ਉਨ ਸਤਿਗੁਰ ਆਗੈ ਸੀਸੁ ਨ ਬੇਚਿਆ, ਓਇ ਆਵਹਿ ਜਾਹਿ ਅਭਾਗੇ॥ ੪॥ ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ, ਹਮ ਸਰਣਿ ਪ੍ਰਭੂ ਹਰਿ ਮਾਗੇ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ, ਸਿਰੁ ਬੇਚਿਓ ਸਤਿਗੁਰ ਆਗੇ॥ ੫॥" (ਪੰ: ੧੭੧-੧੭੨)

() "ਸੋ ਸਤਿਗੁਰੁ ਸੇਵਿਹੁ ਸਾਧ ਜਨੁ, ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ॥ ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ, ਜਿਨਿ ਜਗੰਨਾਥੁ ਜਗਦੀਸੁ ਜਪਾਇਆ॥ ਸੋ ਸਤਿਗੁਰੁ ਦੇਖਹੁ ਇੱਕ ਨਿਮਖ ਨਿਮਖ, ਜਿਨਿ ਹਰਿ ਕਾ ਹਰਿ ਪੰਥੁ ਬਤਾਇਆ॥ ਤਿਸੁ ਸਤਿਗੁਰ ਕੀ ਸਭ ਪਗੀ ਪਵਹੁ, ਜਿਨਿ ਮੋਹ ਅੰਧੇਰੁ ਚੁਕਾਇਆ॥ ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ, ਜਿਨਿ ਹਰਿ ਭਗਤਿ ਭੰਡਾਰ ਲਹਾਇਆ" (ਪੰ: ੫੮੬)

() "ਗੁਣ ਗਾਵਾ ਗੁਣ ਵਿਥਰਾ, ਗੁਣ ਬੋਲੀ ਮੇਰੀ ਮਾਇ॥ ਗੁਰਮੁਖਿ ਸਜਣੁ ਗੁਣਕਾਰੀਆ, ਮਿਲਿ ਸਜਣੁ ਹਰਿਗੁਣ ਗਾਇ॥ ਹੀਰੈ ਹੀਰੁ ਮਿਲਿ ਬੇਧਿਆ, ਰੰਗਿ ਚਲੂਲੈ ਨਾਇ॥ ੧॥ ਮੇਰੇ ਗੋਵਿੰਦਾ ਗੁਣ ਗਾਵਾ, ਤ੍ਰਿਪਤਿ ਮਨਿ ਹੋਇ॥ ਅੰਤਰਿ ਪਿਆਸ ਹਰਿ ਨਾਮ ਕੀ, ਗੁਰੁ ਤੁਸਿ ਮਿਲਾਵੈ ਸੋਇ" (ਪ: ੪੦)

() "ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ, ਪੂਰੇ ਗੁਰ ਕੈ ਆਗੇ॥ ਸਤਿਗੁਰ ਦਾਤੈ ਨਾਮੁ ਦਿੜਾਇਆ, ਮੁਖਿ ਮਸਤਕਿ ਭਾਗ ਸਭਾਗੇ॥ ੧॥ ਰਾਮ ਗੁਰਮਤਿ ਹਰਿ ਲਿਵ ਲਾਗੇ॥ ੧॥ ਰਹਾਉ॥ ਘਟਿ ਘਟਿ ਰਮਈਆ ਰਮਤ ਰਾਮਰਾਇ, ਗੁਰ ਸਬਦਿ ਗੁਰੂ ਲਿਵ ਲਾਗੇ॥ ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ, ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ॥ ੨॥ ਅੰਧਿਆਰੈ ਦੀਪਕ ਆਨਿ ਜਲਾਏ, ਗੁਰ ਗਿਆਨਿ ਗੁਰੂ ਲਿਵ ਲਾਗੇ॥ ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ, ਘਰਿ ਵਸਤੁ ਲਹੀ ਮਨ ਜਾਗੇ॥ ੩॥ ਸਾਕਤ ਬਧਿਕ ਮਾਇਆਧਾਰੀ, ਤਿਨ ਜਮ ਜੋਹਨਿ ਲਾਗੇ॥ ਉਨ ਸਤਿਗੁਰ ਆਗੈ ਸੀਸੁ ਨ ਬੇਚਿਆ, ਓਇ ਆਵਹਿ ਜਾਹਿ ਅਭਾਗੇ॥ ੪॥ ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ, ਹਮ ਸਰਣਿ ਪ੍ਰਭੂ ਹਰਿ ਮਾਗੇ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ, ਸਿਰੁ ਬੇਚਿਓ ਸਤਿਗੁਰ ਆਗੇ॥ ੫॥" (ਪੰ: ੧੭੧-੧੭੨) ਆਦਿ

(੨) () "ਬਿਨੁ ਗੁਰ ਅੰਧਿਆਰਾ-

() ਬਿਨੁ ਗੁਰ, ਨਾਮੁ ਨ ਪਾਇਆ ਜਾਇ॥ ਸਿਧ ਸਾਧਿਕ ਰਹੇ ਬਿਲਲਾਇ॥ ਬਿਨੁ ਗੁਰ ਸੇਵੇ ਸੁਖੁ ਨਾ ਹੋਵੀ, ਪੂਰੈ ਭਾਗਿ ਗੁਰੁ ਪਾਵਣਿਆ" (ਪ: ੧੧੪)

() "ਬਿਨੁ ਸਤਿਗੁਰ ਨਾਉ ਨ ਪਾਈਐ, ਬਿਨੁ ਨਾਵੈ ਕਿਆ ਸੁਆਉ॥ ਆਇ ਗਇਆ ਪਛੁਤਾਵਣਾ, ਜਿਉ ਸੁੰਞੈ ਘਰਿ ਕਾਉ" (ਪੰ: ੫੮)

() "ਮਨ ਰੇ, ਰਾਮ ਜਪਹੁ ਸੁਖੁ ਹੋਇ॥ ਬਿਨੁ ਗੁਰ ਪ੍ਰੇਮ ਨ ਪਾਈਐ, ਸਬਦਿ ਮਿਲੈ ਰੰਗੁ ਹੋਇ" (ਪ: ੫੮-੫੯)

() "ਪਰਗਟਿ ਪਾਹਾਰੈ ਜਾਪਦਾ॥ ਸਭੁ ਨਾਵੈ ਨੋ ਪਰਤਾਪਦਾ॥ ਸਤਿਗੁਰ ਬਾਝੁ ਨ ਪਾਇਓ, ਸਭ ਮੋਹੀ ਮਾਇਆ ਜਾਲਿ ਜੀਉ" (ਪ: ੭੧)

() "ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ॥ ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ" (ਪ: ੧੩੮)

() "ਵਿਣੁ ਗੁਰ ਕਿਨੈ ਨ ਲਧਿਆ ਅੰਧੇ ਭਉਕਿ ਮੁਏ ਕੂੜਿਆਰਾ॥ ਮਨਮੁਖ ਦੂਜੈ ਪਚਿ ਮੁਏ ਨਾ ਬੂਝਹਿ ਵੀਚਾਰਾ" (ਪ: ੧੪੧)

() "ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ॥ ਤਿਨ ਕੇ ਕਰਮਹੀਨ ਧੁਰਿ ਪਾਏ, ਦੇਖਿ ਦੀਪਕੁ ਮੋਹਿ ਪਚਾਨੇ" (ਪ: ੧੭੦)

() ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉ ਪਾਈ॥ ਅਨਿਕ ਉਪਾਵ ਕਰੇ ਨਹੀ ਪਾਵੈ, ਬਿਨੁ ਸਤਿਗੁਰ ਸਰਣਾਈ" (ਪ: ੨੦੫)

() "ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ" (ਪ: ੨੨੯)

() "ਮਤ ਕੋ ਭਰਮਿ ਭੁਲੈ ਸੰਸਾਰਿ॥ ਗੁਰ ਬਿਨੁ ਕੋਇ ਨ ਉਤਰਸਿ ਪਾਰਿ" (ਪ: ੮੬੪)

() "ਬਿਨੁ ਗੁਰ ਸਾਚੇ ਭਰਮਿ ਭੁਲਾਏ॥ ਮਨਮੁਖ ਅੰਧੇ ਸਦਾ ਬਿਖੁ ਖਾਏ॥ ਜਮ ਡੰਡੁ ਸਹਹਿ ਸਦਾ ਦੁਖੁ ਪਾਏ" (ਪ: ੨੩੧)

() "ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ॥ ਬਿਨੁ ਸਬਦੈ ਕੋਇ ਨ ਪਾਵੈ ਪਾਰਾ॥ ਜੋ ਸਬਦਿ ਰਾਤੇ ਮਹਾ ਬੈਰਾਗੀ, ਸੋ ਸਚੁ ਸਬਦੇ ਲਾਹਾ ਹੇ" (ਪ: ੧੦੫੪)

() "ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ।। ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗੁਟ ਆਖਿ ਸੁਣਾਇਆ" (ਪ: ੪੬੬)

() "ਮਾਈ ਗੁਰ ਬਿਨੁ ਗਿਆਨੁ ਨ ਪਾਈਐ॥ ਅਨਿਕ ਪ੍ਰਕਾਰ ਫਿਰਤ ਬਿਲਲਾਤੇ, ਮਿਲਤ ਨਹੀ ਗੋਸਾਈਐ" (ਪ: ੫੩੨)

() "ਇਕਿ ਸਜਣ ਚਲੇ, ਇਕਿ ਚਲਿ, ਰਹਦੇ ਭੀ ਫੁਨਿ ਜਾਹਿ॥ ਜਿਨੀ ਸਤਿਗੁਰੁ ਨ ਸੇਵਿਓ, ਸੇ ਆਇ ਗਏ ਪਛੁਤਾਹਿ॥ ਨਾਨਕ ਸਚਿ ਰਤੇ ਸੇ ਨ ਵਿਛੁੜਹਿ, ਸਤਿਗੁਰੁ ਸੇਵਿ ਸਮਾਹਿ" (ਪ: ੫੮੬)

() "ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ, ਵਿਣੁ ਸਤਿਗੁਰ ਭਗਤਿ ਨ ਹੋਈ ਰਾਮ॥ ਹਉਮੈ ਮਾਇਆ ਰੋਗਿ ਵਿਆਪੇ, ਮਰਿ ਜਨਮਹਿ ਦੁਖੁ ਹੋਈ ਰਾਮ॥ ਮਰਿ ਜਨਮਹਿ ਦੁਖੁ ਹੋਈ, ਦੂਜੈ ਭਾਇ ਪਰਜ ਵਿਗੋਈ, ਵਿਣੁ ਗੁਰ ਤਤੁ ਨ ਜਾਨਿਆ॥ ਭਗਤਿ ਵਿਹੂਣਾ ਸਭੁ ਜਗੁ ਭਰਮਿਆ, ਅੰਤਿ ਗਇਆ ਪਛੁਤਾਨਿਆ॥ ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ॥ ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ" (ਪ: ੭੬੮-੬੯)

() "ਪੜਿ ਪੰਡਿਤੁ ਅਵਰਾ ਸਮਝਾਏ॥ ਘਰ ਜਲਤੇ ਕੀ ਖਬਰਿ ਨ ਪਾਏ॥ ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ, ਪੜਿ ਥਾਕੇ ਸਾਂਤਿ ਨ ਆਈ ਹੇ" (ਪ: ੧੦੪੬)

(੩) "ਕਿਰਪਾ ਕਰੇ ਤਾ ਸਤਿਗੁਰੁ ਭੇਟੈ, ਨਦਰੀ ਮੇਲਿ ਮਿਲਾਵਣਿਆ" -

() "ਮਨਮੁਖੁ ਪ੍ਰਾਣੀ ਮੁਗਧੁ ਹੈ ਨਾਮਹੀਣ ਭਰਮਾਇ॥ ਬਿਨ ਗੁਰ ਮਨੂਆ ਨਾ ਟਿਕੈ ਫਿਰਿ ਫਿਰਿ ਜੂਨੀ ਪਾਇ॥ ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ॥ ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ" (ਪੰ: ੩੧੩)

() "ਅਲਖ ਅਭੇਉ ਹਰਿ ਰਹਿਆ ਸਮਾਏ॥ ਉਪਾਇ ਨ ਕਿਤੀ ਪਾਇਆ ਜਾਏ॥ ਕਿਰਪਾ ਕਰੇ ਤਾ ਸਤਿਗੁਰੁ ਭੇਟੈ, ਨਦਰੀ ਮੇਲਿ ਮਿਲਾਵਣਿਆ" (ਪ: ੧੨੭)

() ਆਪੇ ਦਾਤਿ ਕਰੇ ਦਾਤਾਰੁ॥ ਪੂਰੇ ਸਤਿਗੁਰ ਸਿਉ ਲਗੈ ਪਿਆਰੁ॥ ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ (ਪ: ੧੬੦)

() "ਮਾਨਸ ਜਨਮਿ ਸਤਿਗੁਰੂ ਨ ਸੇਵਿਆ, ਬਿਰਥਾ ਜਨਮੁ ਗਵਾਇਆ॥ ਨਦਰਿ ਕਰੇ ਤਾਂ ਸਤਿਗੁਰੁ ਮੇਲੇ, ਸਹਜੇ ਸਹਜਿ ਸਮਾਇਆ॥ ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ" (ਪੰ: ੧੩੩੪)

() "ਕਰਮੁ ਹੋਵੈ, ਸਤਿਗੁਰੂ ਮਿਲਾਏ॥ ਸੇਵਾ ਸੁਰਤਿ ਸਬਦਿ ਚਿਤੁ ਲਾਏ॥ ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ॥  ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ॥ ਗੁਰਮਤੀ ਪਰਗਾਸੁ ਹੋਆ ਜੀ, ਅਨਦਿਨੁ ਹਰਿ ਗੁਣ ਗਾਵਣਿਆ" (ਪ: ੧੦੯)

() "ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ, ਕਾਮੁ ਕ੍ਰੋਧੁ ਲੋਭੁ ਮਾਰਿਆ॥ ਕਥਨੁ ਨ ਜਾਇ ਅਕਥੁ ਸੁਆਮੀ, ਸਦਕੈ ਜਾਇ, ਨਾਨਕੁ ਵਾਰਿਆ" (ਪ: ੮੧)

() "ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ, ਸੋ ਹਰਿਨਾਮੁ ਧਿਆਇ॥ ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ" (ਪ: ੮੬) (ਚਲਦਾ) #234P-X,-02.17-0217#p10v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-X

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਦਸਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.