.

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਵਾਂ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਮਤਿ ਵਿਚਿ ਰਤਨ ਜਵਾਹਰ ਮਾਣਿਕ…" - ਇਸ ਤਰ੍ਹਾਂ ਅਸਾਂ ਇਹ ਵੀ ਦੇਖ ਲਿਆ ਹੈ ਕਿ ਉਂਝ ਤਾਂ ਭਾਵੇਂ ਬੇਅੰਤ ਵਾਰ, ਤਾਂ ਵੀ ਖ਼ੁਦ ਗੁਰਬਾਣੀ `ਚ ਹੀ ਗੁਰਦੇਵ ਨੇ:-

(੧) ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਪੰਕਤੀ "ਸਭ ਮਹਿ ਰਹਿਆ ਸਮਾਇ" ਨੂੰ: ਗੁਰਬਾਣੀ ਦੀਆਂ ਕਈ ਰਚਨਾਵਾਂ `ਚ ਨਿਰੋਲ ਅਕਾਲਪੁਰਖ ਲਈ ਅਤੇ

(੨) ਗੁਰਬਾਣੀ ਦੀਆਂ ਹੀ ਕਈ ਰਚਨਾਵਾਂ `ਚ ਗੁਰਬਾਣੀ ਵਿੱਚਲੀ ਵਿਸ਼ੇਸ਼ਣ ਰੂਪ ਉਸੇ ਪੰਕਤੀ "ਸਭ ਮਹਿ ਰਹਿਆ ਸਮਾਇ" ਨੂੰ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਲਈ ਵੀ ਬੜੇ ਹੈਰਾਣਕੁਣ ਅਤੇ ਵਿਸਮਾਦੀ ਢੰਗ ਨਾਲ, ਬਰਾਬਰੀ `ਤੇ ਵਰਤਿਆ ਹੋਇਆ ਹੈ।

ਇਸ ਤਰ੍ਹਾਂ ਗੁਰਦੇਵ ਨੇ ਆਪ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਗੁਰਬਾਣੀ ਅਨੁਸਾਰ (੧) ਅਕਾਲਪੁਰਖ ਅਤੇ (੨) ਗੁਰਬਾਣੀ ਆਧਾਰਤ ਸਮੂਚੇ ਮਨੁੱਖ ਮਾਤ੍ਰ ਦਾ ਇਕੋ-ਇਕ "ਗੁਰੂ", ਭਿੰਨ ਭਿੰਨ ਦੋ ਹਸਤੀਆਂ ਨਹੀਂ ਹਨ, ਇਕੋ ਹੀ ਹਸਤੀ ਹੈ। ਤਾਂ ਫ਼ਿਰ ਫ਼ਰਕ ਕਿੱਥੇ ਹੈ? ਦਰਅਸਲ ਫ਼ਰਕ ਹੈ ਤਾਂ:-

ਕੇਵਲ ਇਤਨਾ ਕਿ "ਮੇਰਾ ਪ੍ਰਭੁ ਨਿਰਮਲੁ ਅਗਮ ਅਪਾਰਾ॥ ਬਿਨੁ ਤਕੜੀ ਤੋਲੈ ਸੰਸਾਰਾ॥ ਗੁਰਮੁਖਿ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ" (ਪੰ: ੧੧੦) ਭਾਵ ਅਕਾਲਪੁਰਖ ਅਨੰਤ ਗੁਣਾਂ ਦਾ ਮਾਲਿਕ ਹੈ। ਪ੍ਰਭੂ ਦੇ ਗੁਣ ਬਿਆਣ ਕਰਣ ਤੇ ਗਉਣ ਵਾਲਾ ਜਗਿਆਸੂ, ਉਸ ਪ੍ਰਭੂ ਦੇ ਗੁਣ ਗਾਉਂਦਾ-ਗਾਉਂਦਾ ਪ੍ਰਭੂ `ਚ ਸਮਾਅ ਤਾਂ ਸਕਦਾ ਹੈ ਪਰ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ।

ਤਾਂ ਵੀ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਵਾਲੇ "ਪ੍ਰਭੂ ਦੇ ਗੁਣ" ਦਾ ਸੰਬੰਧ, ਪ੍ਰਭੂ ਦੀਆਂ ਅਰਬਾਂ-ਖਰਬਾਂ ਜੂਨਾ ਚੋਂ ਕੇਵਲ ਤੇ ਕੇਵਲ ਇਕੋ-ਇਕ ਮਨੁੱਖਾ ਜੂਨ ਦੀ ਸਫ਼ਲਤਾ ਤੇ ਅਸਫ਼ਲਤਾ ਨਾਲ ਹੈ। ਇਸ ਲਈ "ਗੁਰਬਾਣੀ ਆਧਾਰਤ" "ਗੁਰੂ" ਪਦ, ਆਪਣੇ ਆਪ `ਚ ਪ੍ਰਭੂ ਦਾ ਅਜਿਹਾ ਵਿਸ਼ੇਸ਼ ਅਤੇ ਨਿਜ ਗੁਣ ਹੈ ਜਿਹੜਾ ਉਸਦੇ ਅਨੰਤ ਗੁਣਾਂ ਤੋਂ ਭਿੰਨ, ਬਿਲਕੁਲ਼ ਹੀ ਨਿਵੇਕਲਾ ਗੁਣ ਹੈ।

ਉਪ੍ਰੰਤ ਸਮੂਚੇ ਮਨੁੱਖ ਮਾਤ੍ਰ ਤੇ ਖਾਸਕਰ "ਗੁਰਬਾਣੀ ਆਧਾਰਤ" ਸੰਸਾਰ ਤਲ ਦੇ ਉਸ ਇਕੋ-ਇਕ "ਗੁਰੂ", ਸਤਿਗੁਰੂ, ਸ਼ਬਦ, ਸ਼ਬਦ-ਗੁਰੂ ਅਥਵਾ ਗਿਆਨ-ਗੁਰੂ ਪ੍ਰਤੀ ਗੁਰਦੇਵ ਨੇ ਗੁਰਬਾਣੀ `ਚ ਵੀ ਮਨੁੱਖ ਨੂੰ ਇਸ ਪੱਖੋਂ ਬੇਅੰਤ ਵਾਰ ਸੁਚੇਤ ਕੀਤਾ ਹੋਇਆ ਹੈ ਕਿ ਐ ਭਾਈ! ਤੈਨੂੰ ਪ੍ਰਭੂ ਵੱਲੋਂ ਇਹ ਮਨੁੱਖਾ ਜਨਮ ਵਾਲਾ ਵਿਸ਼ੇਸ਼ ਅਤੇ ਦੁਰਲਭ ਸਮਾਂ ਮਿਲਿਆ ਹੀ ਇਸ ਲਈ ਹੈ ਤਾ ਕਿ ਤੂੰ:-

ਗੁਰਬਾਣੀ-ਗੁਰੂ ਦੀ ਸ਼ਰਣ `ਚ ਆ ਕੇ ਜੀਵਨ ਦੀ ਕਮਾਈ ਕਰੇਂ ਅਤੇ ਜੀਂਦੇ ਜੀਅ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਵੇਂ। ਇਸ ਤਰ੍ਹਾਂ ਤੈਨੂੰ ਫ਼ਿਰ ਤੋਂ ਉਨ੍ਹਾਂ ਜਨਮਾਂ-ਜੂਨਾਂ ਅਤੇ ਭਿੰਨ-ਭਿੰਨ ਗਰਭਾਂ ਦੀ ਵਿਸ਼ਟਾ ਭਾਵ ਮੁੜ ਆਵਾਗਉਣ ਦੇ ਗੇੜ `ਚ ਨਾ ਪੈਣਾ ਅਤੇ ਪਛਤਾਉਣਾ ਪਵੇ। ਜਿਵੇਂ:-

() "ਦੁਲਭ ਦੇਹ ਆਈ ਪਰਵਾਨੁ॥ ਸਫਲ ਹੋਈ ਜਪਿ ਹਰਿ ਹਰਿ ਨਾਮੁ" (ਪੰ: ੧੧੪੮)

() "ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿਖ ਸੁਣੀ" (ਬਾਣੀ ਜਪੁ)

() "ਪ੍ਰਾਨੀ ਨਾਰਾਇਨ ਸੁਧਿ ਲੇਹਿ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ, ਬ੍ਰਿਥਾ ਜਾਤੁ ਹੈ ਦੇਹ" (ਪੰ: ੯੦੨)

() "ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ, ਇਕਿ ਮਨਮੁਖਿ ਧੰਧੁ ਪਿਟਾਈ" (ਪੰ: ੭੩੫)

() "ਆਵਨ ਆਏ ਸ੍ਰਿਸਟਿ ਮਹਿ, ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ, ਜਾ ਕੈ ਭਾਗ ਮਥੋਰ" (ਪੰ: ੨੫੧)

() "ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ॥ ੧ ॥ ਅਉਧ ਘਟੈ ਦਿਨਸੁ ਰੈਣਾਰੇ॥ ਮਨ! ਗੁਰ ਮਿਲਿ ਕਾਜ ਸਵਾਰੇ" (ਪੰ: ੧੩)

() "ਰੂਪ ਧੂਪ ਸੋਗੰਧਤਾ, ਕਾਪਰ ਭੋਗਾਦਿ॥ ਮਿਲਤ ਸੰਗਿ ਪਾਪਿਸਟ ਤਨ, ਹੋਏ ਦੁਰਗਾਦਿ॥ ੨ ਫਿਰਤ ਫਿਰਤ ਮਾਨੁਖੁ ਭਇਆ, ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ, ਬਹੁ ਜੋਨਿ ਭਰਮਾਦਿ" (ਪੰ: ੮੧੦) ਆਦਿ

"ਅਬ ਕੇ ਛੁਟਕੇ ਠਉਰ ਨ ਠਾਇਓ" -ਜਦਕਿ ਵਿਸ਼ੇ ਸੰਬੰਧੀ ਗੁਰਬਾਣੀ ਦਾ ਫ਼ੈਸਲਾ ਹੈ "ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ" (ਪੰ: ੧੩੮)। ਸਮਝਣਾ ਹੈ ਕਿ "ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ" (ਪੰ: ੪੭੦) ਅਥਵਾ "ਜਬ ਇਹ ਜਾਨੈ ਮੈ ਕਿਛੁ ਕਰਤਾ॥ ਤਬ ਲਗੁ ਗਰਭ ਜੋਨਿ ਮਹਿ ਫਿਰਤਾ" (ਪੰ: ੨੭੮) ਭਾਵ ਪ੍ਰਭੂ ਦੀਆਂ ਘੜੀਆਂ ਅਰਬਾਂ-ਖਰਬਾਂ ਜੂਨਾਂ; ਪਿਛਲੇ ਬਿਰਥਾ ਤੇ ਨਿਹਫਲ ਕੀਤੇ ਮਨੁੱਖਾ ਜਨਮ/ਜਨਮਾਂ ਦੌਰਾਨ ਹਉਮੈ ਵੱਸ ਕੀਤੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ-ਜੋਖਾ ਤੇ ਕਰਮ ਭੋਗੀ ਜੂਨਾਂ ਹੀ ਹੁੰਦੀਆਂ ਹਨ, ਇਸ ਤੋਂ ਵੱਧ ਨਹੀਂ। ਜਿਵੇਂ:-

() "ਪੂਰੇ ਗੁਰ ਕੀ ਕਾਰ, ਕਰਮਿ ਕਮਾਈਐ॥ ਗੁਰਮਤੀ ਆਪੁ (ਹਉਮੈ) ਗਵਾਇ ਨਾਮੁ ਧਿਆਈਐ, ਦੂਜੀ ਕਾਰੈ ਲਗਿ, ਜਨਮੁ ਗਵਾਈਐ॥ ਵਿਣੁ ਨਾਵੈ ਸਭ ਵਿਸੁ, ਪੈਝੈ ਖਾਈਐ॥ ਸਚਾ ਸਬਦੁ ਸਾਲਾਹਿ, ਸਚਿ ਸਮਾੲਐ॥ ਵਿਣੁ ਸਤਿਗੁਰ ਸੇਵੇ ਨਾਹੀ ਸੁਖਿ ਨਿਵਾਸੁ, ਫਿਰਿ ਫਿਰਿ ਆਈਐ" (ਪੰ: ੧੪੪)

() "ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ ਨਾਨਕ ਜੇ ਕੋ ‘ਆਪੌ ਜਾਣੈ’ (ਹਉਮੈ) ਅਗੈ ਗਇਆ ਨ ਸੋਹੈ" (ਬਾਣੀ ਜਪੁ)

() "ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ" (ਪੰ: ੩੩੭) ਅਤੇ

() "ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ" (ਬਾਣੀ ਜਪੁ) ਇਸੇਤਰ੍ਹਾਂ

() "ਜੋ ਜੀਅ ਹਰਿ ਤੇ ਵਿਛੁੜੇ, ਸੇ ਸੁਖਿ ਨ ਵਸਨਿ ਭੈਣ॥ ਹਰਿ ਪਿਰ ਬਿਨੁ ਚੈਨੁ ਨ ਪਾਈਐ, ਖੋਜਿ ਡਿਠੇ ਸਭਿ ਗੈਣ॥ ਆਪ ਕਮਾਣੈ ਵਿਛੁੜੀ, ਦੋਸੁ ਨ ਕਾਹੂ ਦੇਣ॥ ਕਰਿ ਕਿਰਪਾ ਪ੍ਰਭ ਰਾਖਿ ਲੇਹੁ, ਹੋਰੁ ਨਾਹੀ ਕਰਣ ਕਰੇਣ …" (ਪੰ: ੧੩੭) ਹੋਰ

() "ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ" (ਪੰ: ੧੩੪) ਪੁਨਾ

() "ਜੇਹਾ ਲਿਖਿਆ ਤੇਹਾ ਪਾਇਆ, ਜੇਹਾ ਪੁਰਬਿ ਕਮਾਇਆ" (ਪੰ: ੫੭੯) ਹੋਰ

() "ਜੈਸਾ ਬੀਜੈ ਸੋ ਲੁਣੈ, ਕਰਮ ਇਹੁ ਖੇਤੁ॥ ਅਕਿਰਤਘਣਾ ਹਰਿ ਵਿਸਰਿਆ, ਜੋਨੀ ਭਰਮੇਤੁ" (ਪੰ: ੭੦੬) ਅਥਵਾ

() "ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" (ਪੰ: ੮੭੦) ਇਸੇ ਤਰ੍ਹਾਂ

() "ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ, ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ, ਇਹੁ ਅਉਸਰੁ ਕਤ ਪਈ ਹੈ" (ਪੰ: ੫੨੪) ਹੋਰ

() "ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ …. . ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ…… ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ" (ਪੰ: ੪੮੧) ਇਸੇਤਰ੍ਹਾਂ

() "ਜਿਨ ਦਰਸਨੁ ਸਤਿਗੁਰ ਸਤਪੁਰਖ ਨ ਪਾਇਆ, ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ, ਦਯਿ ਮਾਰੇ ਮਹਾ ਹਤਿਆਰੇ" (ਪੰ: ੪੯੩) ਹੋਰ

() "ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ, ਮਰਨੁ ਜੀਵਨੁ ਤਿਸੁ ਤਾਂਈ" (ਪੰ: ੧੨੭੬)

() "ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ, ਰਾਹਿ ਭੀੜੈ ਅਗੈ ਜਾਵਣਾ॥ ਨੰਗਾ ਦੋਜਕਿ ਚਾਲਿਆ, ਤਾ ਦਿਸੈ ਖਰਾ ਡਰਾਵਣਾ॥ ਕਰਿ ਅਉਗਣ ਪਛੋਤਾਵਣਾ" (ਪੰ: ੪੭੦)

() "ਕੋਟਿ ਕਰਮ ਕਰੈ ਹਉ ਧਾਰੇ (ਹਉਮੈ)॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ" (ਪੰ: ੨੭੮)

() "ਤਾ ਤੇ ਬਿਖੈ ਭਈ ਮਤਿ ਪਾਵਸਿ, ਕਾਇਆ ਕਮਲੁ ਕੁਮਲਾਣਾ॥ ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ, ਤਉ ਪਾਛੈ ਪਛੁਤਾਣਾ" (ਪੰ: ੯੩) ਆਦਿ

ਵਿਸ਼ੇਸ਼ ਨੋਟ- ਉਪ੍ਰੋਕਤ ਗੁਰਬਾਣੀ ਫ਼ੁਰਮਾਨਾਂ ਵਿੱਚਲੀਆਂ ਟੂਕਾਂ "ਤਉ ਪਾਛੈ ਪਛੁਤਾਣਾ", "ਨਰਕ ਸੁਰਗ ਫਿਰਿ ਫਿਰਿ ਅਵਤਾਰ", "ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ "ਕਰਿ ਅਉਗਣ ਪਛੋਤਾਵਣਾ", "ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" ਗੁਰਬਾਣੀ ਅਨੁਸਾਰ ਉਨ੍ਹਾਂ ਸਮੂਚੀਆਂ ਗੁਰਬਾਣੀ ਦੀਆਂ ਟੂਕਾਂ ਦਾ ਮੂਲ ਅਰਥ ਇਕੋ ਹੀ ਹੈ।

ਇਨ੍ਹਾਂ ਟੂਕਾਂ ਦਾ ਅਰਥ ਹੈ ਕਿ ਸਰੀਰਕ ਮੌਤ ਤੋਂ ਬਾਅਦ "ਹਉ ਧਾਰੇ", "ਕਰੇ ਅਹੰਕਾਰ" ਜਾਂ "ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ" ਇਸ ਤਰ੍ਹਾਂ "ਆਪ ਕਮਾਣੈ ਵਿਛੁੜੀ" ਭਾਵ ਆਪਣੀ ਹੁਉਮੈ ਕਾਰਣ "ਮਨ ਰੂਪ ਜੀਵ" ਦਾ ਪ੍ਰਭੂ ਤੋਂ ਵਿਛੋੜਾ ਪਹਿਲਾਂ ਵਾਂਙ ਹੀ ਬਣਿਆ ਰਹਿੰਦਾ ਹੈ

ਅਜਿਹੀ ਹਊਮੈ ਭਰਪੂਰ ਮਾਨਸਿਕ ਅਵਸਥਾ ਕਾਰਣ ਉਸ ਮਨ ਰੂਪ ਜੀਵ ਨੂੰ "ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ" ਅਨੁਸਾਰ ਮੁੜ ਉਨ੍ਹਾਂ ਹੀ ਔਖੇ ਤੇ ਸੌਖੇ ਜਨਮਾਂ, ਜੂਨਾਂ ਅਤੇ ਭਿੰਨ ਭਿੰਨ ਗਰਭਾਂ (ਆਵਾਗਉਣ) ਦੇ ਲੰਮੇਂ ਗੇੜ `ਚ ਪੈਣਾ ਪੈਂਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ "ਅਬ ਕੇ ਛੁਟਕੇ ਠਉਰ ਨ ਠਾਇਓ" ਤਾਂ ਓਦੋਂ "ਉਹ ਜੀਵ" "ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ" ਅਥਵਾ "ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ॥ "ਕਰਿ ਅਉਗਣ ਪਛੋਤਾਵਣਾ" ਆਪਣੇ ਬਿਰਥਾ ਗੁਆਏ ਜਾ ਚੁੱਕੇ ਮਨੁੱਖਾ ਜਨਮ/ਜਨਮਾਂ ਵਾਲੇ ਦੁਰਲਭ ਅਵਸਰ ਨੂੰ ਯਾਦ ਕਰ-ਕਰ ਕੇ ਪਛਤਾਉਂਦਾ ਹੈ ਪਰ ਉਸ ਸਮੇਂ ਉਸ ਦਾ ਕੁੱਝ ਵੀ ਵੱਸ ਨਹੀਂ ਚਲਦਾ ਅਤੇ ਪ੍ਰਭੂ ਦੇ ਸੱਚ ਨਿਆਂ `ਚ ਜੀਵ ਨੂੰ ਆਪਣੇ ਕੀਤੇ ਦੇ ਫੱਲ ਭੋਗਣੇ ਹੀ ਪੈਂਦੇ ਹਨ।

"ੴ "…. ."ਗੁਰਪ੍ਰਸਾਦਿ" - ਜੇ ਸਿਦਕਦਿਲੀ ਨਾਲ ਗੁਰਬਾਣੀ ਦੀ ਵਿਚਾਰ ਕੀਤੀ ਜਾਵੇ ਤਾਂ ਗੁਰਬਾਣੀ ਦੇ ਇਸ ਸੱਚ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ ਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਭਾਵ ਅਰੰਭ ਤੋਂ ਸਮਾਪਤੀ ਤੀਕ, ਸੰਪੂਰਣ ਗੁਰਬਾਣੀ `ਚ, ਕੇਵਲ "ੴ" ਭਾਵ ਇਕੋ-ਇਕ ਪ੍ਰਭੂ ਅਕਾਲਪੁਰਖ ਦੀ ਹੀ ਵਿਆਖਿਆ ਕੀਤੀ ਹੋਈ ਹੈ।

ਉਪ੍ਰੰਤ ਇਸੇ ਤਰ੍ਹਾਂ ਸੰਪੂਰਣ ਗੁਰਬਾਣੀ `ਚ ਨਾਲ ਹੀ "ਗੁਰਪ੍ਰਸਾਦਿ" ਰਾਹੀਂ ਗੁਰਦੇਵ ਨੇ ਇਹ ਵੀ ਸਪਸ਼ਟ ਤੇ ਪੱਕਾ ਕੀਤਾ ਹੋਇਆ ਹੈ ਕਿ "ਗੁਰਬਾਣੀ ਗੁਰੂ" ਦੀ ਸ਼ਰਣ `ਚ ਆ ਕੇ ਅਤੇ "ਸ਼ਬਦ-ਗੁਰੂ" ਦੀ ਕਮਾਈ ਰਾਹੀਂ ਹੀ ਸੰਸਾਰ ਤਲ ਦੇ ਗੁਰਬਾਣੀ ਆਧਾਰਤ, ਇਕੋ-ਇਕ ਗੁਰੂ ਦੀ ਕ੍ਰਿਪਾ ਦਾ ਪਾਤ੍ਰ ਬਨਣਾ ਹੈ, ਉਸ ਤੋਂ ਬਿਨਾ ਮਨੁੱਖ ਲਈ "ੴ" (ਅਕਾਲਪੁਰਖ) ਦੀ ਪ੍ਰਾਪਤੀ ਸੰਭਵ ਨਹੀਂ।

ਦੂਜੇ ਲਫ਼ਜ਼ਾਂ `ਚ "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ॥ ਮਿਟਿ ਗਏ ਗਵਨ ਪਾਏ ਬਿਸ੍ਰਾਮ॥ ਨਾਨਕ ਪ੍ਰਭ ਕੈ ਸਦ ਕੁਰਬਾਨ" (ਪੰ: ੨੭੮) ਵਾਲੀ ਜੀਵਨ ਦੀ ਅਵਸਥਾ ਭਾਵ ਜੀਂਦੇ ਜੀਅ ਮਨੁੱਖਾ ਜਨਮ ਦੀ ਸਫ਼ਲਤਾ ਅਥਵਾ ਮਨੁੱਖ ਦਾ ਜੀਦੇ ਜੀਅ "ੴ" `ਚ ਅਭੇਦ ਹੋ ਜਾਣਾ, ਪ੍ਰਭੂ ਅਕਾਲਪੁਰਖ `ਚ ਵਾਪਿਸ ਸਮਾਉਣਾ "ਗੁਰਪ੍ਰਸਾਦਿ" ਤੋਂ ਬਿਨਾ ਸੰਭਵ ਨਹੀਂ।

ਦਰਅਸਲ ਗੁਰਬਾਣੀ ਵਿੱਚਲੇ ਮੰਗਲਾਚਰਣ ਰਾਹੀਂ ਵੀ ਗੁਰਦੇਵ ਨੇ ਗੁਰਬਾਣੀ ਦੇ ਇਸੇ ਸੱਚ ਨੂੰ ਸਪਸ਼ਟ ਕੀਤਾ ਹੋਇਆ ਹੈ। ਦੀਰਘ ਵਿਚਾਰ ਦਾ ਵਿਸ਼ਾ ਹੈ ਕਿ ਗੁਰਬਾਣੀ ਦਾ ਮੰਗਲਾਚਰਣ, ਗੁਰਬਾਣੀ `ਚ ਭਿੰਨ-ਭਿੰਨ ਚਾਰ ਸਰੂਪਾਂ `ਚ ੫੬੭ ਵਾਰ ਦਰਜ ਹੋਇਆ ਹੈ, ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

(੧) "ੴ ਸਤਿਨਾਮੁ ਕਰਤਾਪੁਰਖੁ ਨਿਰਭਉ ਨਿਰਵੈਰੁ ਅਕਾਲਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ" (ਪੂਰਣ ਸਰੂਪ `ਚ, ੩੩ ਵਾਰ)

(੨) "ੴ ਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ" (੮ ਵਾਰ)

(੩) "ੴ ਸਤਿਨਾਮੁ ਗੁਰਪ੍ਰਸਾਦਿ" (੨ ਵਾਰ)

(੪) "ੴ ਸਤਿ ਗੁਰਪ੍ਰਸਾਦਿ" (ਸਭ ਤੋਂ ਵੱਧ ਭਾਵ ੫੨੪ ਵਾਰ, ਕੁਲ ੫੬੭ ਵਾਰ)

ਜਦਕਿ ਇਸ ਸਾਰੇ ਕ੍ਰਮ `ਚ ਖਾਸ ਤੌਰ `ਤੇ ਦੇਖਣ ਤੇ ਘੋਖਣ ਵਾਲੀ ਗੱਲ ਇਹ ਹੈ ਕਿ ਸੰਪੂਰਣ ਗੁਰਬਾਣੀ `ਚ ਮੰਗਲਾਚਰਣ ਬੇਸ਼ੱਕ ਆਪਣੇ ਚਾਰ ਭਿੰਨ-ਭਿੰਨ ਸਰੂਪਾਂ `ਚ ਆਇਆ ਹੈ ਪਰ ਗੁਰਦੇਵ ਨੇ ਇਸ ਨੂੰ ਸੰਖੇਪ ਤੋਂ ਸੰਖੇਪ ਕਰਣ ਸਮੇਂ ਹਰੇਕ ਵਾਰ ਇਸ ਦਾ ਅਰੰਭ "ੴ" ਅਤੇ ਸਮਾਪਤੀ "ਗੁਰਪ੍ਰਸਾਦਿ" ਨਾਲ ਹੀ ਕੀਤੀ ਹੈ; ਉਸ ਬੰਦਸ਼ (Lock) ਬਿਲਕੁਲ ਵੀ ਨਹੀਂ ਤੋੜਿਆ/ਹਟਾਇਆ।

ਉਹ ਬੰਦਸ਼ ਅਥਵਾ ‘(Lock) ਜਿਹੜੀ ਹਰੇਕ "ਗੁਰਬਾਣੀ ਦੇ ਸਿੱਖ" ਬਲਕਿ "ਗੁਰਬਾਣੀ ਨਾਲ ਸੰਬੰਧਤ ਸੰਸਾਰ ਭਰ ਦੀਆਂ ਗੁਰੂ ਕੀਆਂ ਸੰਗਤਾਂ" ਲਈ ਹਰ ਸਮੇਂ ਚੇਤਾਵਣੀ ਵਜੋਂ ਹੈ ਕਿ:-

ਪ੍ਰਾਪਤ ਮਨੁੱਖਾ ਜਨਮ ਨੂੰ ਫ਼ਲ ਕਰਣ ਅਤੇ ਜੀਵ/ ਮਨੁੱਖ ਰਾਹੀਂ ਵਾਪਿਸ ਆਪਣੇ ਅਸਲੇ ਪ੍ਰਭੂ "ੴ" `ਚ ਸਮਾਉਣ ਲਈ, ਗੁਰਪ੍ਰਸਾਦਿ" ਵਾਲੀ ਸੀੜ੍ਹੀ `ਤੇ ਚੜ੍ਹਣਾ ਜ਼ਰੂਰੀ ਹੈਤਾਂ ਤੇ:-

ਗੁਰਬਾਣੀ ਦੇ ਮੰਗਲਾਚਰਣ `ਚ, ਅਰੰਭ ਅਤੇ ਸ਼ਮਾਪਤੀ ਸਮੇਂ "ੴ ਅਤੇ. ਗੁਰਪ੍ਰਸਾਦਿ" ਵਾਲੀ ਬੰਦਸ਼ (Lock) ਦੇ ਅਰਥ ਹਨ, ਕਿ ਐ ਮਨੁੱਖ ਤੂੰ! :-

"ਗੁਰਪ੍ਰਸਾਦਿ" ਭਾਵ "ਸਤਿਗੁਰੁ ਸੇਵਿ ਨਿਸੰਗੁ, ਭਰਮਿ ਚੁਕਾਈਐ॥ ਸਤਿਗੁਰੁ ਆਖੈ ਕਾਰ, ਸੁ ਕਾਰ ਕਮਾਈਐ॥ ਸਤਿਗੁਰੁ ਹੋਇ ਦਇਆਲੁ, ਤ ਨਾਮੁ ਧਿਆਈਐ॥ ਲਾਹਾ ਭਗਤਿ ਸੁ ਸਾਰੁ, ਗੁਰਮੁਖਿ ਪਾਈਐ" (ਪੰ: ੧੪੫)) ਅਤੇ ਉਸੇ ਦਾ ਨਤੀਜਾ ਹੋਵੇਗਾ:-

"ੴ" ਭਾਵ "ਸਚੇ ਦੈ ਦਰਿ ਜਾਇ, ਸਚੁ ਚਵਾਂਈਐ॥ ਸਚੈ ਅੰਦਰਿ ਮਹਲਿ, ਸਚਿ ਬੁਲਾਈਐ॥ ਨਾਨਕ ਸਚੁ ਸਦਾ ਸਚਿਆਰੁ, ਸਚਿ ਸਮਾਈਐ" (ਪੰ: ੧੪੫) ਆਦਿ

ਇਸ ਤਰ੍ਹਾਂ ਮਨੁੱਖ ਦਾ ਪ੍ਰਾਪਤ ਮਨੁੱਖਾ ਜਨਮ ਸਹਿਜੇ ਹੀ ਸਫ਼ਲ ਹੋ ਜਾਵੇਗਾ। ਮਨੁੱਖ "ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ" (ਪੰ: ੨੭੮) ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਵੇਗਾ, ਸਮਾਅ ਜਾਵੇਗਾ। ਜੀਵਨ ਦੀ ਅਜਿਹੀ ਸਫ਼ਲ ਅਵਸਥਾ ਨੂੰ ਪ੍ਰਾਪਤ ਮਨੁੱਖ:-

"ਮਿਟਿ ਗਏ ਗਵਨ ਪਾਏ ਬਿਸ੍ਰਾਮ" (ਪੰ: ੨੭੮) ਭਾਵ "ਜਨਮ ਜਨਮ ਕੇ ਕਿਲਬਿਖ ਜਾਵਹਿ" (ਪੰ: ੧੦੪) ਉਸ ਦਾ ਜਨਮਾਂ-ਜਨਮਾਂਤ੍ਰਾਂ ਦਾ ਪ੍ਰਭੂ ਤੋਂ ਬਣਿਆ ਹੋਇਆ ਵਿਛੋੜਾ, ਸਦਾ ਲਈ ਸਮਾਪਤ ਹੋ ਜਾਵੇਗਾ ਅਤੇ ਬਦਲੇ `ਚ ਉਹ ਮਨੁੱਖ "ਮਨਿ ਚਿੰਦੇ ਸੇਈ ਫਲ ਪਾਵਹਿ" (ਪੰ: ੧੦੪) ਅਨੁਸਾਰ ਉਹ ਮਨੁੱਖਾ ਜਨਮ ਦੇ ਆਪਣੇ ਪ੍ਰਭੂ ਮਿਲਾਪ ਵਾਲੇ ਇਕੋ ਇੱਕ ਮਕਸਦ ਨੂੰ ਸਹਿਜੇ ਹੀ ਹਾਸਲ ਕਰ ਲਵੇਗਾ।

ਇਸ ਤਰ੍ਹਾਂ ਉਸ ਮਨੁੱਖ ਦੇ "ਹਲਤ ਤੇ ਪਲਤ" ਦੋਵੇਂ ਸੁਹੇਲੇ ਹੋ ਜਾਣਗੇ ਅਤੇ ਉਹ ਸਦਾ ਲਈ ਆਪਣੇ ਅਸਲੇ ਪ੍ਰਭੂ `ਚ ਹੀ ਸਮਾਅ ਜਾਵੇਗਾ। ਤਾਂ ਵੀ ਵਿਸ਼ੇ ਦੀ ਕੁੱਝ ਹੋਰ ਸਪਸ਼ਟਤਾ ਲਈ:-

"ਜੀਵ ਦਾ "ੴ" ਅਥਵਾ ਅਕਾਲਪੁਰਖ ਨਾਲ ਮਿਲਾਪ, ਕੇਵਲ ਤੇ ਕੇਵਲ "ਗੁਰਪ੍ਰਸਾਦਿ" ਭਾਵ "ਗੁਰਬਾਣੀ-ਗੁਰੂ" ਦੇ ਆਂਦੇਸ਼ਾਂ ਦਾ ਪਾਲਣ ਕਰਦੇ ਹੋਏ "ਗੁਰਬਾਣੀ-ਗੁਰੂ" ੀ ਕ੍ਰਿਪਾ ਦਾ ਪਾਤ੍ਰ ਬਣ ਕੇ ਹੀ ਸੰਭਵ ਹੈ, ਮਨੁਖਾ ਜਨਮ ਦੀ ਅਜਿਹੀ ਸਫ਼ਲਤਾ, "ਗੁਰਪ੍ਰਸਾਦਿ" ਬਿਨਾ ਸੰਭਵ ਨਹੀਂ।

ਕਿਉਂਕਿ ਮਨੁੱਖ ਲਈ ਆਪਣੇ ਅਸਲੇ "ੴ" `ਚ ਵਾਪਿਸ ਸਮਾਉਣ ਅਤੇ ਉਸ `ਚ ਅਭੇਦ ਹੋਣ ਲਈ, ਗੁਰਬਾਣੀ ਅਨੁਸਾਰ "ਗੁਰਪ੍ਰਸਾਦਿ" ਵਾਲੀ ਸੀੜ੍ਹੀ `ਤੇ ਚੜ੍ਹਣਾ ਜ਼ਰੂਰੀ ਹੈ। ਜਦਕਿ ਇਹੀ ਹੈ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਤੀਕ "ਸੰਪੂਰਣ ਗੁਰਬਾਣੀ" ਦਾ ਮੂਲ ਸਿਧਾਂਤ ਵੀ। (ਚਲਦਾ) #234P-VIII,-02.17-0217#P8v.

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.234-VIII

"ਬਾਣੀ ਗੁਰੂ ਗੁਰੂ ਹੈ ਬਾਣੀ. ."

"ਸਤਿਗੁਰੁ ਮੇਰਾ ਸਦਾ ਸਦਾ. ."

"ਗੁਰ ਬਿਨੁ ਘੋਰ ਅੰਧਾਰ"

(ਭਾਗ ਅਠਵਾਂ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.