.

ਪਰ ਸ਼ਬਦ ਦੀ ਸਮੀਖਿਆ

ਇੱਕ ਵਾਰ ਅਖੰਡ ਪਾਠ ਦੀ ਸੇਵਾ ਕਰਦਿਆ ਰਾਗ ਮਾਰੂ ਦੇ ਸੋਲਹੇ ਦਾਸ ਪੱੜ ਰਿਹਾ ਸੀ ਕਿ ਬਾਹਰ ਪਰਸ਼ਾਦਾ ਛਕਦੇ ਇੱਕ ਗ੍ਰੰਥੀ ਸਿੰਘ ਨੇ ਕਿ ਦਾਸ ਨੂੰ ਉਸ ਵਕਤ ਕਿਹਾ ਕਿ ਭਾਈ ਸਾਹਿਬ ਅੱਜ ਪਾਠ ਦਾ ਉਚਾਰਨ ਕੀ ਹੋ ਰਿਹਾ ਸੀ। ਤਾਂ ਮੈ ਬੜੀ ਨਿਮਰਤਾ ਨਾਲ ਉਸ ਕੋਲੋ ਪੁਛਿਆ ਕਿ ਵੀਰ ਜੀ ਕਿਹੜਾ ਉਚਾਰਨ ਤਾਂ ਮੈਨੂੰ ਕਹਿਣ ਲਗੇ ਕਿ ਆਪ ਨੇ ਪੜਿਆ ਹੈ ਕਿ –ਕਰਤਾ ਬੀਜੁ ਬੀਜ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ।। ਜਦੋ ਕਿ ਸਹੀ ਪਾਠ ਹੈ ਕਰੁਤਾ ਬੀਜੁ ਬੀਜੇ ਨਹੀ ਜੰਮੈ …।। ਕਰੁਤਾ ਭਾਵ ਬੇ ਮੋਸਮਾ ਬੀਜਿਆ ਬੀਜ ਨਹੀ ਉਗਦਾ। ਪਾਠਕ ਜਨ ਇਹ ਵੇਖ ਸਕਦੇ ਹਨ ਕਿ ਇੱਕ ਨੁਕਤੇ ਦੇ ਉਚਾਰਨ ਜਾਂ ਨਾ ਉਚਾਰਨ ਦਾ ਸਦਕਾ ਅਰਥ ਦਾ ਅਨਰਥ ਹੋ ਜਾਂਦਾ ਹੈ। ਇਸ ਲਈ ਬਾਣੀ ਪਾਠ ਕਰਨ ਲਗਿਆ ਕੀਰਤਨ ਕਰਨ ਲਗਿਆ ਜਾਂ ਵਿਚਾਰਾਂ ਕਰਨ ਲਗਿਆਂ ਸਾਨੂੰ ਕਿਤਨਾਂ ਕੂ ਧਿਆਨ ਨਾਲ ਪਾਠ ਕਰਨਾਂ ਪਵੇਗਾ।
ਅੱਜ ਅਸੀ ੦ਪਰ੦ ਸ਼ਬਦ ਦੇ ਸਬੰਧ ਵਿੱਚ ਕੁੱਝ ਵਿਚਾਰ ਸਾਂਝੇ ਕਰਾਂਗੇ। ਪਰ ਸ਼ਬਦ ਗੁਰਬਾਣੀ ਅੰਦਰ ਬਹੁਤ ਹੀ ਵਾਰ ਲਿਖਣ ਵਿੱਚ ਆਇਆ ਹੈ। ਕਿਸੇ ਥਾਂ ਇਹ ਅਗੇਤਰ ਬਣ ਕੇ ਆਇਆ ਹੈ ਕਿਸੇ ਥਾਂ ਇਹ ਪਛੇਤਰ ਬੱਣ ਕੇ ਆਇਆ ਹੈ, ਕਿਸੇ ਥਾਂ ਇਹ ਸੁਤੰਤਰ ਅਪਣੇ ਹੀ ਰੂਪ ਵਿੱਚ ਆਇਆ ਹੈ। ਅਗੇਤਰ ਦੇ ਕੁੱਝ ਸਰੂਪ ਇਵੇ ਹਨ –ਪਰਗਟ, ਪਰਗਾਸ, ਪਰਵਾਨ, ਪਰਧਾਨ, ਪਰਜਲੇ, ਪਰਸਾਦ, ਪਰਾਪਤ, ਪਰਖਣਾ, ਪਰਬਤ, ਪਰਮੇਸਰ, ਪਰਖਨ ਪਰਮ ਪਰਵਾਹ ਅਤੇ ਹੋਰ ਭੀ। ਪਿਛੇਤਰ ਦੇ ਰੂਪ ਸਰਪਰ, ਪਰਸਪਰ, ਤਤਪਰ, ਆਦਿ ਰੂਪਾਂ ਵਿੱਚ ਇਸਦੇ ਦਰਸਨ ਕਰਦੇ ਹਾਂ। ਪਰ ਅੱਜ ਦੇ ਲੇਖ ਵਿੱਚ ਅਸੀ ਸੁਤੰਤਰ ਰੂਪ –ਪਰ-ਦੀ ਹੀ ਵਿਚਾਰ ਕਰਾਂਗੇ। ਆਉ ਭਾਈ ਸਾਹਿਬ ਭਾਈ ਕ੍ਹਾਨ ਸਿੰਘ ਜੀ ਦੇ ਕੀਤੇ ਅਰਥ ਬੀ ਤੱਕ ਲਈਏ ਜੀ। ਲੇਕਿਨ, ਪਸ਼ਚਾਤ, ਦੂਸਰਾ, ਪਰਾਇਆ, ਭਿਨ, ਪਰੇ, ਉਤਮ, ਸ਼ਿਵ, ਮੁਕਿਤ, ਪਿਛਲਾ ਸਾਲ ਜਾਂ ਵਰ੍ਹਾ, ਉਪਰ, ਪੜਨਾ, ਪੈ ਕੇ, ਖਿਮਾਂ, ਖੰਭ ਜਾਂ ਪਰ।
ਗੁਰਬਾਣੀ ਅੰਦਰ ਇਸ ਸ਼ਬਦ ਦੇ ਦਿਦਾਰੇ ਇਸ ਪਰਕਾਰ ਹਨ ਜੀ।
ਪਰਾਏ ਜਾਂ ਪਰਾਈ ਅਰਥ ਵਾਸਤੇ:-
ਪਰ ਨਿੰਦਾ ਪਰ ਮਲੁ ਮੁਖੀ ਅਗਨਿ ਕ੍ਰੋਧ ਚੰਡਾਲ।। ਸਿਰੀ ਰਾਗ ਮ: ੧।। ਪੰਨਾਂ ੧੫।।
ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ ਦੀ ਅੱਗ ਮੇਰੇ ਅੰਦਰ ਚੰਡਾਲ ਬਣੀ ਪਈ ਹੈ।।
ਆਨ ਮਨਉ ਤਉ ਪਰ ਘਰ ਜਾਉ।। ਗਾਉੜੀ ਮ: ੧।। ਪੰਨਾਂ ੧੫੩।।
ਮਾਇਆ ਵਾਲੀ ਬਟਕਣਾ ਮਕਾਉਣ ਲਈ ਪ੍ਰਭੂ ਦਾ ਹੀ ਦਰ ਹੈ। ਮੈ ਤਾਂ ਹੀ ਹੋਰ ਕਿਸੇ ਥਾਂ ਜਾਵਾਂ ਜੇ ਪਰਮਤਮਾ ਤੋਂ ਬਿਨਾਂ ਹੋਰ ਥਾਂ ਮੰਨ ਲਵਾਂ
ਸੂਦ ਵੈਸੁ ਪਰ ਕਿਰਤਿ ਕਮਾਵੈ।। ਗਾਉੜੀ ਮ; ੪।। ਪਮਨਾਂ ੧੬੩।।
ਸ਼ੁਦਰ ਪਰਾਈ ਸੇਵਾ ਕਰਦਾ ਹੈ. ਵੈਸ਼ ਭੀ ਵਣਜ ਰੂਪ ਵਿੱਚ ਦੂਜਿਆ ਦੀ ਸੇਵਾ ਕਰਦਾ ਹੈ।।
ਉਪਰ ਜਾਂ ਉਤੇ ਦੇ ਅਰਥਾਂ ਵਿੱਚ:-
ਕਹ ਪਿੰਗਲ ਪਰਬਤ ਪਰ ਭਵਨ।। ਸੁਖਮਨੀ ਸਾਹਿਬ।। ਮ: ੫।। ਪੰਨਾਂ ੨੬੬।।
ਦਸੋ ਲੂਲਾ ਕਿਵੇਂ ਪਹਾੜਾਂ ਤੇ ਭਉੇ ਸਕਦਾ ਹੈ?
ਤੇਰੋ ਜਨ ਹੋਇ ਸੋਇ ਕਤ ਡੋਲੈ ਤਨਿ ਭਵਨ ਪਰ ਛਾਜਾ।। ਬਿਲਾਵਲ ਭਗਤ ਕਬੀਰ ਜੀ।। ਪੰਨਾ ੮੫੬।।
ਹੇ ਪ੍ਰਭੂ ਜੋਮਨੁਖ ਤੇਰਾ ਦਾਸ ਹੋ ਕੇ ਰਹਿੰਦਾਂ ਹੈ, ਉਹ ਇਨਾਂ ਦੁਨੀਆਂ ਦੇ ਰਾਜਿਆਂ ਦੇ ਸਾਹਮਣੁ ਘਾਬਰਦਾ ਨਹੀ, ਕਿਉਕਿ ਤੇਰੇ ਸੇਵਕ ਦਾ ਪ੍ਰਤਾਪ ਸਾਰੇ ਜਗਤ ਵਿੱਚ ਛਾਇਆ ਰਹਿੰਦਾ ਹੈ।
ਦਲੇਰ ਸਿੰਘ ਜੋਸ਼
.