.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਛਬੀਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਸ਼੍ਰੋਮਣੀ ਗੁ: ਪ੍ਰ: ਕਮੇਟੀ" ਦੇ ਜਨਮ ਨਾਲ ਹੀ ਇਸਦੀ ਜੜ੍ਹ `ਚ ਪਾਏ ਗਏ, ਚੋਣਾਂ ਵਾਲੇ ਰਾਖਸ਼ ਦੀ ਕਰਾਮਾਤ- "ਗੁਰਦੁਆਰਾ ਸੁਧਾਰ ਲਹਿਰ" ਦਾ ਹੀ ਨਤੀਜਾ ਸੀ ਜਿਸ ਨੇ ਸੰਨ ੧੯੨੫ `ਚ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਨੂੰ ਜਨਮ ਦਿੱਤਾ। ਉਸ ਦੇ ਨਾਨ-ਨਾਲ ਲਗਾਤਾਰ ਇਹ ਵੀ ਦੇਖਦੇ ਆ ਰਹੇ ਹਾਂ ਕਿ ਸੰਨ ੧੭੧੬ ਤੋਂ ਲਗਾਤਾਰ ਅੱਜ ਤੀਕ ਗੁਰਬਾਣੀ-ਜੀਵਨ-ਜਾਚ ਤੋਂ ਸਿੱਖ ਮਾਨਸ ਵਿਚਾਲੇ, ਵਿਰੋਧੀਆਂ ਦੇ ਹਮਲਿਆਂ ਕਾਰਣ, ਫਾਸਲਾ ਨਿੱਤ ਵੱਧਦਾ ਜਾ ਰਿਹਾ ਸੀ। ਇਸ ਤਰ੍ਹ੍ਰਾਂ ਕੁਲ ਮਿਲਾ ਕੇ "ਗੁਰੂ ਕੀਆਂ ਸੰਗਤਾਂ" ਵੀ ਹੁਣ ਤੀਕ, ਬਹੁਤਾ ਕਰਕੇ ਸਿੱਖ ਜੀਵਨ-ਰਹਿਣੀ ਪੱਖੋਂ ਅਣਮੱਤੀ ਤੇ ਬ੍ਰਾਹਮਣੀ ਤਾਨੇ-ਬਾਨੇ `ਚ ਹੀ ਉਲਝਾਈਆਂ ਅਤੇ ਜੱਕੜੀਆਂ ਜਾ ਚੁਕੀਆਂ ਸਨ। ਬਹੁਤਾ ਕਰਕੇ ਸਰੂਪ ਤਾਂ ਬੇਸ਼ੱਕ ਪੰਜ ਕਕਾਰੀ ਵੀ ਸਨ, ਪਰ ਗੁਰਬਾਣੀ ਜੀਵਨ ਜਾਚ ਗੱਲ ਕੁੱਝ ਹੋਰ ਹੀ ਬਣੀ ਪਈ ਸੀ ਅਤੇ ਬਣਦੀ ਜਾ ਰਹੀ ਸੀ।

ਉਪ੍ਰੰਤ ਇਸੇ ਲੜੀ `ਚ ਸੰਨ ੧੯੩੨ `ਚ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਵੱਲੋਇਕ "ਸਿੱਖ ਰਹੁਰੁੀਤ ਕਮੇਟੀ’ ਕਾਇਮ ਕੀਤੀ ਗਈ। ਕਮੇਟੀ ਦਾ ਮਕਸਦ ਉੱਤਮ ਸੀ। ਕਮੇਟੀ ਦਾ ਮਕਸਦ ਲੰਮੇ ਸਮੇਂ ਤੋਂ ਭਿੰਨ-ਭਿੰਨ ਵਿਰੋਧੀ ਹਮਲਿਆਂ ਦਾ ਸ਼ਿਕਾਰ ਹੋ ਰਹੀਆਂ "ਗੁਰੂ ਕੀਆਂ ਸੰਗਤਾਂ" ਨੂੰ, ਵਾਪਿਸ ਗੁਰਬਾਣੀ ਜੀਵਨ ਦੇ ਨੇੜੇ ਲਿਆਉਣਾ ਸੀ। ਇਸ ਤਰ੍ਹਾਂ ਮਜਮੂਈ ਤੌਰ `ਤੇ ਉਸ ‘ਰਹੁਰੁੀਤ ਕਮੇਟੀ’ ਦਾ ਮੱਕਸਦ ਇਹ ਵੀ ਸੀ ਕਿ ਗੁਰਦੁਆਰਿਆਂ ਨੂੰ ਕਿਸੇ ਹੱਦ ਤੀਕ ਸਿੱਖ ਧਰਮ ਦਾ ਨਮੂਨਾ ਬਣਾਇਆ ਜਾਵੇ ਤੇ ਸਮੂਹ ਗੁਰਦੁਆਰਿਆ ਦੇ ਕਾਰਜਾਂ `ਚ ਗੁਰਮੱਤ ਆਧਾਰਤ ਇਕਸਾਰਤਾ ਲਿਆਂਦੀ ਜਾਵੇ।

ਇਸ ਤਰ੍ਹਾਂ ਕਹਿਣ ਨੂੰ ਭਾਵੇਂ ਲਗਾਤਾਰ ਤੇਰ੍ਹਾਂ ਸਾਲ ਦੀ ਮਿਹਣਤ ਨਾਲ ਉਸ ਰਾਹੀਂ "ਸਿਖ ਰਹਿਤ ਮਰਿਆਦਾ" ਤਿਆਰ ਹੋਈ ਪਰ ਜਾਗ੍ਰਿਤ ਸਿੱਖ ਆਗੂਆਂ ਅਨੁਸਾਰ, ਇਸ ਲੰਮੇਂ ਸਮੇਂ ਦੌਰਾਨ ਇਸ ਦੀ ਤਿਆਰੀ `ਚ ਕਈ ਵਿਰੋਧੀ ਕਰਣੀਆਂ ਤੇ ਅੰਗ੍ਰੇਜ਼ ਹਕੂਮਤ ਦੀਆਂ ਕਈ ਢੰਗਾਂ ਨਾਲ "ਸਿੱਖ ਵਿਰੋਧੀ" ਕੁਟਲਨੀਤੀਆਂ ਵੀ ਭਾਰੂ ਹੋ ਰਹੀਆਂ। ਹੋਰ ਤਾਂ ਹੋਰ, ਇਥੋਂ ਤੀਕ ਕਿ ਨਵੇਂ ਸਿਰਿਓਂ ਤਿਆਰ ਹੋਈ ਇਹ "ਸਿੱਖ ਰਹਿਤ ਮਰਿਆਦਾ" ਬ੍ਰਾਹਮਣੀ ਤੇ ਗੁਰਮਤ ਵਿਰੋਧੀ ਕੁਪ੍ਰਭਾਵਾਂ ਤੋਂ ਨਾ ਬੱਚ ਸਕੀ।

ਇਸ ਸਾਰੇ ਦੇ ਬਾਵਜੂਦ, ਜੇ ਸਮੇਂ ਸਿਰ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਘਟੋ ਘਟ ਆਪ ਹੀ ਇਸ "ਸਿਖ ਰਹਿਤ ਮਰਿਆਦਾ" `ਤੇ ਖੜੀ ਹੋ ਜਾਂਦੀ ਤੇ ਆਪਣੇ ਅਧੀਨ ਗੁਰਦੁਆਰਿਆਂ `ਚ ਇਸ "ਸਿਖ ਰਹਿਤ ਮਰਿਆਦਾ" ਨੂੰ ਲਾਗੂ ਕਰ ਦਿੰਦੀ ਤਾਂ ਵੀ ਠੀਕ ਸੀ। ਇਸ ਤੋਂ ਗੁਰਬਾਣੀ ਜੀਵਨ ਸੰਬੰਧੀ ਗੁਰੂ ਕੀਆਂ ਸੰਗਤਾਂ" ਵਿੱਚਕਾਰ ਨੇੜਤਾ ਤੇ ਗੁਰਬਾਣੀ ਦੇ ਰਾਹ `ਤੇ ਚੱਲਣ ਲਈ ਕੁੱਝ ਨਾ ਕੁੱਝ ਰਸਤਾ ਤਾਂ ਪੱਧਰਾ ਹੋ ਹੀ ਜਾਣਾ ਸੀ, ਪਰ ਇਤਨਾ ਵੀ ਨ ਹੋਇਆ। ਇਹ ਵੀ ਕਿ ਜੇ ਇਸ ‘ਸਿੱਖ ਰਹਿਤ ਮਰਿਆਦਾ’ ਨੂੰ ਪਾਸ ਹੁੰਦੇ ਸਾਰ, ਘਟੋਘਟ "ਸ੍ਰੀ ਦਰਬਾਰ ਸਾਹਿਬ" ਸ੍ਰੀ ਅੰਮ੍ਰਿਤਸਰ ਕੰਪਲੈਕਸ, `ਚ ਹੀ ਲਾਗੂ ਕਰ ਦਿੱਤਾ ਜਾਂਦਾ ਤਾਂ ਵੀ ਕੁੱਝ ਗੱਲ ਜ਼ਰੂਰ ਬਣ ਜਾਣੀ ਸੀ। ਜਦਕਿ ਵਿਦਵਾਨਾਂ ਅਨੁਸਾਰ ਅੱਜ ਤੀਕ, ਉਥੇ ਕੇਵਲ ਕੰਪਲੈਕਸ `ਚ ਹੀ ਘਟੋਘਟ ਤੀਹ ਤੋਂ ਉਪਰ ਕੰਮ, ਇਸ ਦੇ ਉਲਟ ਚੱਲ ਰਹੇ ਹਨ।

ਦੂਜਾ, ਘਟੋਘਟ ਸਮੇਂ ਸਿਰ "ਸ੍ਰੀ ਦਰਬਾਰ ਸਾਹਿਬ ਕੰਪਲੈਕਸ", ਸ੍ਰੀ ਅੰਮ੍ਰਿਤਸਰ `ਚ ਹੀ ਉਸ ਤਿਆਰ ਹੋ ਚੁੱਕੀ ‘ਸਿੱਖ ਰਹਿਤ ਮਰਿਆਦਾ’ ਦੇ ਲਾਗੂ ਹੋ ਜਾਣ ਨਾਲ, ਕੁੱਝ ਨਾ ਕੁੱਝ "ਸਿੱਖ ਰਹਿਣੀ" ਅਤੇ "ਸਿੱਖ ਸਿਧਾਂਤ" ਤਾਂ "ਗੁਰੂ ਕੀਆਂ ਸੰਗਤਾਂ" ਵਿੱਚਕਾਰ ਜ਼ਰੂਰ ਸਾਂਝੇ ਹੋ ਜਾਣੇ ਸਨ। ਕਾਸ਼ ਜੇ ਇਤਨਾ ਹੀ ਹੋ ਜਾਂਦਾ, ਤਾਂ ਵੀ ਠੀਕ, ਪਰ ਉਹ ਵੀ ਨਾ ਹੋਇਆ।

ਕਾਰਣ, ਜਦੋਂ ਤਾਜ਼ੀ-ਤਾਜ਼ੀ ‘ਸਿੱਖ ਰਹਿਤ ਮਰਿਆਦਾ’ ਤਿਆਰ ਹੋਈ ਸੀ, ਤਾਂ ਓਦੋਂ ਆਪਣੇ ਆਪ `ਚ ਲੋਹਾ ਬਿਲਕੁਲ ਗਰਮ ਸੀ। ਓਦੋਂ, ਉਸ ਲੋਹੇ `ਤੇ ਜੇਕਰ ਇੱਕ ਸੱਟ ਹੀ ਲੱਗ ਜਾਂਦੀ ਤਾਂ ਅਗੋਂ ਲਈ ਕੁੱਝ ਰਸਤਾ ਤਾਂ ਸਾਫ ਹੀ ਹੋ ਜਾਣਾ ਸੀ। ਪਰ ਉਤਣਾ ਵੀ ਨਾ ਹੋਇਆ। ਵੇਰਵੇ `ਚ ਜਾਊ ਤਾਂ ਪਤਾ ਲਗਦਾ ਹੈ ਕਿ ਤੱਦ ਤੀਕ ਵਿਰੋਧੀ ਤਾਕਤਾਂ ਉਸ `ਚ ਸਰਗਰਮ ਹੋ ਚੁੱਕੀਆਂ ਹੋਈਆ ਸਨ।

ਜੇ ਗਹਿਰਾਈ `ਚ ਜਾਵੀਏ ਤਾਂ ਇਹ ਗੱਲ ਵੀ ਨਿੱਖਰ ਕੇ ਸਾਹਮਣੇ ਆਉਂਦੀ ਹੈ, ਕਿ ਸੰਨ ੧੯੨੫, ਰਾਜਸੀ ਤਲ `ਤੇ ਕਮੇਟੀ ਦੇ ਬਣਨ ਸਮੇਂ, ਸਰਕਾਰ ਵੱਲੋਂ ਚੋਣਾਂ ਵਾਲਾ ਫਿਨਿਅਰ ਸੱਪ ਜਿਸ ਤਰੀਕੇ ਕੌਮ ਦੇ ਗੱਲ ਪਾਇਆ ਗਿਆ, ਉਸੇ ਕਾਰਣ ਅਗਲੀ ਪੋਂਦ ਤੋਂ ਹੀ ਕਮੇਟੀ `ਚ ਜੀਵਨ, ਸੋਝੀ ਵਾਲੇ ਸੱਜਨਾਂ ਲਈ ਇਹ ਰਸਤਾ ਵੀ ਬੰਦ ਹੋ ਗਿਆ ਅਤੇ ਹੁਣ ਇਸੇ ਨੂੰ ਅੱਗੇ ਤੋਂ ਅੱਗੇ ਭੋਗ ਰਹੇ ਹਾਂ।

ਉਂਜ ਇਤਿਹਾਸਕ ਸਚਾਈ ਇਹ ਵੀ ਹੈ ਕਿ ਸਰਕਾਰ ਵੱਲੋਂ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਦੇ ਕੇਵਲ ਪ੍ਰਸਤਾਵ `ਤੇ ਹੀ ਕੌਮ ਦੋ ਵਿਰੋਧੀ ਭਾਗਾਂ `ਚ ਵੰਡੀ ਜਾ ਚੁੱਕੀ ਸੀ। ਸੂਝਵਾਨ ਤੱਬਕਾ ਇਸ ਦੇ ਲਈ ਸਰਕਾਰੀ ਤਲ `ਤੇ ਚੁਣਾਵਾਂ ਵਾਲੇ ਢੰਗ ਦੇ ਪੂਰੀ ਤਰ੍ਹਾਂ ਵਿਰੁਧ ਸੀ। ਜਦਕਿ ਦੂਜੇ ਪਾਸੇ ਹਕੂਮਤ ਪੱਖੀ, ਇਸ ਨੂੰ ਉਸੀ ਤਰ੍ਹਾਂ ਤੇ ਉਨ੍ਹਾਂ ਚੌਣਾਂ ਦੇ ਪੂਰੀ ਤਰ੍ਹਾਂ ਹੱਕ `ਚ ਸਨ। ਉਸੇ ਦਾ ਨਤੀਜਾ, ਹੋਇਆ ਕਿ ਉਸੇ ਆੜ `ਚ ਸਰਕਾਰ ਨੇ, ਸਰਕਾਰੀ ਵਿਰੋਧ ਨੂੰ ਕਾਰਣ ਬਣਾਕੇ, ਜਿਹੜਾ ਜਾਗ੍ਰਿਤ ਤੱਬਕਾ ਵਿਰੋਧ ਕਰ ਰਿਹਾ ਸੀ, ਬਹੁਤਾ ਕਰਕੇ ਕੌਮ ਦੇ ਉਸ ਸੂਝਵਾਨ ਤੱਬਕੇ ਨੂੰ ਹੀ ਜੇਲਾਂ `ਚ ਡੱਕ ਦਿੱਤਾ।

ਇਸ ਤਰ੍ਹਾਂ ਕੁਲ ਮਿਲਾ ਕੇ, ਸੰਨ ੧੯੨੫ `ਚ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਜਦੋਂ ਅਜੇ ਹੋਂਦ `ਚ ਹੀ ਆਈ ਸੀ ਤਾਂ ਉਸ ਦੀਆਂ ਉਹ ਪਹਿਲੀਆਂ ਚੌਣਾਂ ਅਤੇ ਇਸ ਤਰ੍ਹਾਂ ਉਸ ਦਾ ਹੋਂਦ `ਚ ਆਉਣਾ ਹੀ, ਪੰਥਕ ਤਲ `ਤੇ ਸੁਖਾਵੇਂ ਹਾਲਾਤ `ਚ ਸਿਰੇ ਨਹੀਂ ਸੀ ਚੜ੍ਹਿਆ। ਤਾਂ ਵੀ ਇਹ ਵੱਖਰਾ ਤੇ ਲੰਮਾਂ ਤੇ ਪੂਰਾ ਵਿਸ਼ਾ ਹੈ ਜਿਸ ਨੂੰ ਇੱਥੇ ਹੱਥਲੇ ਗੁਰਮੱਤ ਪਾਠ ਨਾਲ ਜੋੜਣ ਦੀ ਬਹੁਤੀ ਲੋੜ ਨਹੀਂ।

ਉਪ੍ਰੰਤ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਡੇਰੇ- ਹੁਣ ਤੀਕ ਦੇ ਵੇਰਵੇ ਤੋਂ ਇੱਕ ਗੱਲ ਹੋਰ ਸਾਫ਼ ਹੋ ਜਾਂਦੀ ਹੈ ਕਿ ਸੰਨ ੧੭੧੬ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਸੰਨ ੧੯੪੭ ਤੀਕ ਸਿੱਖ ਮਾਨਸ ਗੁਰਬਾਣੀ ਜੀਵਨ ਦੀ ਸਾਂਝ ਪੱਖੋਂ ਦਿਨੋਦਿਨ ਤੇਜ਼ੀ ਨਾਲ ਪਿੱਛੇ ਤੋਂ ਪਿੱਛੇ ਜਾ ਰਿਹਾ ਸੀ। ਜੇਕਰ ਵਿੱਚ-ਵਿੱਚ ਕੁੱਝ ਉਪਰਾਲੇ ਹੋਏ, ਤਾਂ ਉਹ ਵੀ ਸਮੇਂ ਸਮੇਂ ਦੀਆਂ ਮਜਬੂਰੀਆਂ ਕਾਰਣ ਜ਼ਿਆਦਾ ਪ੍ਰਭਾਵੀ ਨ ਹੋ ਸਕੇ। ਇੱਥੇ ਹੀ ਬੱਸ ਨਹੀਂ, ਲਗਭਗ ਇਸ ਢਾਈ ਸੌ ਸਾਲ ਦੇ ਸਮੇਂ `ਚ ਸਿੱਖ ਵਿਰੋਧੀਆਂ ਤੇ ਗੁਰੂਡੰਮਾਂ ਵੱਲੋਂ ਸਵੈ ਵਿਰੋਧੀ ਗੁਰਮਰਾਹਕੁਨ ਲਿਟ੍ਰੇਚਰ ਦਾ ਕੌਮ `ਚ ਜਿਹੜਾ ਹੱੜ ਲਿਆਂਦਾ ਗਿਆ, ਉਹ ਵੀ ਆਪਣੇ ਆਪ `ਚ ਇਸ ਪੱਖੋਂ ਵੱਡਾ ਹਾਨੀਕਾਰਕ ਸਾਬਤ ਹੋ ਰਿਹਾ ਸੀ ਤੇ ਹੋਇਆ ਵੀ।

ਇਸ ਤਰ੍ਹਾਂ "ਗੁਰਦੁਆਰਾ ਸੁਧਾਰ ਲਹਿਰ" ਕਾਰਣ, ਗੁਰਦੁਆਰਾ ਪ੍ਰਬੰਧ ਤਾਂ ਭਾਵੇਂ ਬਦਲ ਗਿਆ, ਪਰ ਪਿਛਲੇ ਲ਼ਗਭਗ ਢਾਈ-ਤਿੰਨ ਸੌ ਸਾਲਾਂ ਤੋਂ ਗੁਰਮੱਤ ਦੇ ਨਾਂ `ਤੇ ਜੋ ਭਿੰਨ-ਭਿੰਨ ਬ੍ਰਹਾਮਣੀ, ਅਨਮੱਤੀ ਤੇ ਵਿਰੋਧੀ, ਗੁਰਮੱਤ ਦੇ ਨਾਮ `ਤੇ ਮਿਲਗੋਭਾ ਸਮਗ੍ਰੀ ਸੰਗਤਾਂ ਦੀਆਂ ਰਗਾਂ `ਚ ਪਹੁੰਚਾਈ ਜਾ ਚੁੱਕੀ ਸੀ ਉਸ ਨੂੰ ਕੱਢਣ ਵਾਲੇ ਪਾਸੇ ਕੋਈ ਵੀ ਕੰਮ ਨਾ ਹੋਇਆ, ਸਿਵਾਏ ਇਸ ਦੇ ਕਿ "ਦਰਬਾਰ ਸਾਹਿਬ ਸ੍ਰੀ ਅੰਮ੍ਰਿੰਤਸਰ" ਦੀ ਪ੍ਰਕਰਮਾਂ `ਚੋਂ ਸੰਨ ੧੯੩੬ `ਚ ਮੂਰਤੀਆ ਹਟਾ ਦਿੱਤੀਆਂ ਗਈਆਂ।

ਦੂਜਾ ਇਹ ਕਿ "ਨਨਕਾਣਾ ਸਾਹਿਬ" ਦੇ ਸ਼ਹੀਦਾਂ ਦੀ ਯਾਦ `ਚ ਅੰਮ੍ਰਿਤਸਰ ਵਿਖੇ ਜਿਹੜਾ ‘ਸ਼ਹੀਦ ਸਿੱਖ ਮਿਸ਼ਨਰੀ ਕਾਲਿਜ’ ਸਥਾਪਤ ਹੋਇਆ ਤਾਂ ਉਸ ਨੇ ਪ੍ਰੋਫੇਸਰ ਸਾਹਿਬ ਸਿੰਘ, ਭਾਈ ਸਾਹਿਬ ਪ੍ਰਿੰਸੀਪਲ ਹਰਭਜਨ ਸਿੰਘ ਜੀ ਆਦਿ ਵਰਗੇ ਸੁਲਝੇ ਸਿੱਖ ਵਿਦਵਾਨ ਪੰਥ ਨੂੰ ਜ਼ਰੂਰ ਦਿੱਤੇ।

ਬਾਕੀ ਅਖੰਡ ਪਾਠਾਂ ਦੀਆਂ ਲੜੀਆਂ, ਦੇਸੀ ਘਿਉ ਦੀਆਂ ਚੌਵੀ ਘੰਟੇ ਜੋਤਾਂ, ਗੁਰਦੁਆਰਿਆਂ ਦੇ ਥੱੜ੍ਹਿਆਂ ਤੇ ਫ਼ਰਸ਼ਾਂ ਦੇ ਕੱਚੀ ਲੱਸੀ ਤੋਂ ਲੈ ਕੇ ਦੁਧ ਨਾਲ ਇਸ਼ਨਾਨ, ਬੇਰੀਆਂ-ਦਰਖ਼ਤਾਂ ਦੀ ਪੂਜਾ, ਸਵੇਰ-ਸ਼ਾਮ ਦੇ ਭਰਮਾਂ ਨਾਲ ਭਰੇ ਹੋਏ ਗੁਰਮੱਤ ਵਿਰੁਧ ਸਮੂਚੇ ਕਰਮਕਾਂਡ, ਨਸਲ-ਲਿੰਗ-ਭੇਦ, ਬੇਅੰਤ ਵਹਿਮ-ਭਰਮ ਅਤੇ ਬ੍ਰਾਹਮਣੀ ਤਿਉਹਾਰ ਆਦਿ ਅੱਜ ਤੀਕ ਉਸੇ ਤਰ੍ਹ੍ਰਾਂ ਚਲਦੇ ਆ ਰਹੇ ਹਨ। ਇਸੇ ਲੜੀ `ਚ ਇਤਿਹਾਸਕ ਗੁਦੁਆਰਿਆਂ `ਚ ਵੀ ਬ੍ਰਾਹਮਣੀ ਕਰਮਕਾਂਡਾਂ ਨਾਲ ਭਰਪੂਰ ਜੰਮਨੇ-ਮਰਨੇ, ਸੰਗ੍ਰਾਂਦਾਂ, ਮੱਸਿਆਵਾਂ, ਪੂਰਨਮਾਸ਼ੀਆਂ ਆਦਿ ਸਮੂਚੇ ਥਿੱਤ-ਵਾਰ ਅੱਜ ਵੀ ਉਸੇ ਤਰ੍ਹਾਂ ਚਾਲੂ ਹਨ।

ਹੋਰ ਤਾ ਹੋਰ, ਕਈ ਇਤਿਹਾਸਕ ਗੁਰਦੁਆਰਿਆਂ `ਚ ਤਾਂ ਅੱਜ ਵੀ ਮੂਰਤੀ ਪੂਜਾ ਉਸੇ ਤਰ੍ਹਾਂ ਚੱਲ ਰਹੀ ਹੈ। ਮਿਸਾਲ ਵਜੋਂ ਇਤਹਿਾਸਕ ਗੁਰਦੁਆਰਾ "ਗੁ: ਸੰਤੋਖਸਰ ਸਾਹਿਬ" ਵਿਖੇ ਕਿਸੇ ਫ਼ਰਜ਼ੀ ਸੰਤੋਖੇ ਰਿਸ਼ੀ ਦੀ ਮੂਰਤੀ ਦੀ ਪੂਜਾ ਕੇਵਲ ਬਨਾਵਟੀ ਕਹਾਣੀ `ਤੇ ਆਧਾਰਤ, ਅੱਜ ਵੀ ਚਾਲੂ ਹੈ। ਇਸੇ ਤਰ੍ਹਾਂ ਭਾਈ ਸਾਲ੍ਹੋ ਜੀ ਦੇ ਗੁਰਦੁਆਰੇ `ਚ ਭਾਈ ਸਾਲ੍ਹੋ ਦੀ ਮੂਰਤੀ ਦੀ ਪੂਜਾ, "ਸ਼੍ਰੋਮਣੀ ਗੁਰਦੁਆਰਾ ਕਮੇਟੀ" ਦੇ ਪ੍ਰਬੰਧ ਅਧੀਨ ਗੁਰੂ ਕੀਆਂ ਸੰਗਤਾਂ ਤੋਂ ਖੁੱਲੇ-ਆਮ ਕਰਵਾਈ ਜਾ ਰਹੀ ਅਤੇ ਹੋ ਰਹੀ ਹੇ।

ਗੁਰਦੁਆਰਾ ਸੰਨ ਸਾਹਿਬ ਅਤੇ ਗੁ: ਬਾਉਲੀ ਸਾਹਿਬ ਗੋਇੰਦਵਾਲ ਸਾਹਿਬ? - ਇਸ ਤੋਂ ਬਾਅਦ ਗੱਲ ਕਰਦੇ ਹਾਂ "ਸ਼੍ਰੋਮਣੀ ਗੁਰਦੁਆਰਾ ਕਮੇਟੀ" ਅਧੀਨ ਇਤਿਹਾਸਕ ਗੁਰਦੁਆਰਾ, "ਗੁਰਦੁਆਰਾ ਸੰਨ ਸਾਹਿਬ", ਬਾਸਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੁਰਦੁਆਰਾ "ਬਾਉਲੀ ਸਾਹਿਬ" ਗੋਇਂਦਵਾਲ ਸਾਹਿਬ ਦੀ।

ਇਤਿਹਾਸਕ ਗੁਰਦੁਆਰਾ, "ਗੁਰਦੁਆਰਾ ਸੰਨ ਸਾਹਿਬ", ਬਾਸਰਕੇ ਸ੍ਰੀ ਅੰਮ੍ਰਿਤਸਰ ਸਾਹਿਬ `ਚ ਕੇਵਲ ਇੱਕ ਸੰਨ੍ਹ (ਦਿਵਾਰ ਵਿੱਚਲੇ ਸੁਰਾਖ) ਚੋਂ ਹੀ ਨਿਕਲਨ (ਆਰ-ਪਾਰ ਹੋ ਕੇ) ਮਨੁੱਖ ਦੀ ਚੌਰਾਸੀ ਕੱਟੀ ਜਾਣ ਵਾਲਾ ਵਿਸ਼ਵਾਸ ਦਿੱਤਾ ਜਾ ਰਿਹਾ ਹੈ। ਜਦਕਿ ਦੂਜੇ ਪਾਸੇ, ਨੇੜੇ ਹੀ ਇਤਿਹਾਸਕ ਗੁਰਦੁਆਰਾ, "ਗੁ: ਬਾਉਲੀ ਸਾਹਿਬ, ਗੋਇਂਦਵਾਲ ਸਾਹਿਬ" ਵਿਖੇ ਲਗਾਤਰ ੮੪ ਪਉੜੀਆਂ `ਤੇ ੮੪ ਇਸ਼ਨਾਨ ਅਤੇ ਨਾਲ ਨਾਲ ਹਰੇਕ ਪਉੜੀ `ਤੇ ਬਾਣੀ "ਜਪੁ" ਦਾ ਪਾਠ, ਇਸ ਤਰ੍ਹਾਂ ਬਾਣੀ ਜਪੁ ਦੇ ੮੪ ਪਾਠ ਕਰਣ ਨਾਲ ਮਨੁੱਖ ਦੀ ਚੌਰਾਸੀ ਕੱਟੀ ਜਾਣ ਵਾਲਾ ਵਿਸਵਾਸ ਦਿੱਤਾ ਜਾਂਦਾ ਹੈ।

ਅੰਦਾਜ਼ਾ ਲਗਾਂਦੇ ਦੇਰ ਨਹੀਂ ਲਗਦੀ, ਜਦੋਂ ਦੋਵੇਂ ਪਾਸੇ ਮੱਕਸਦ ਇਕੋ ਭਾਵ ਮਨੁੱਖ ਦੀ ਚੌਰਾਸੀ ਕਟੌਣਾ ਹੀ ਹੈ, ਤਾਂ ਦੋਨਾਂ `ਚੋਂ ਸੌਖਾ ਢੰਗ ਕਿਉਂ ਨਾ ਅਪਣਾਇਆ ਜਾਵੇ? ਜਦਕਿ ਗੁਰਬਾਣੀ ਦੀ ਕਸਵੱਟੀ `ਤੇ ਇਹ ਦੋਵੇਂ ਪ੍ਰਚਲਣ ਨਿਰਮੂਲ ਹਨ, ਗੁਰਬਾਣੀ ਤਾਂ ਹੈ ਹੀ "ਕਰਣੀ ਕੀਰਤ" ਦਾ ਵਿਸ਼ਾ।

ਖ਼ੂਬੀ ਇਹ ਕਿ ਇਨ੍ਹਾਂ ਵੱਖ-ਵੱਖ ਢੰਗਾਂ ਨਾਲ, ਵਿਸ਼ਾ ਕੇਵਲ ਮਨੁੱਖ ਦੀ ਚੌਰਾਸੀ ਦੇ ਕੱਟੇ ਜਾਣ ਦਾ ਹੀ ਨਹੀਂ। ਇਸ ਤਰ੍ਹਾਂ ਬੇਅੰਤ ਗੁਰਮੱਤ ਵਿਰੁਧ ਕਰਮਕਾਂਡ ਹਨ ਜਿਹੜੇ "ਸ਼੍ਰੋਮਣੀ ਗੁ: ਪ੍ਰ: ਕਮੇਟੀ" ਦੇ ਪ੍ਰਬੰਧ ਹੇਠ ਅੱਜ ਤੀਕ ਉਸੇ ਹੋ ਰਹੇ ਅਤੇ ਕਰਵਾਏ ਜਾ ਰਹੇ ਹਨ ਪਰ ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ। ਅਜਿਹੇ ਹਾਲਾਤ `ਚ ਕਿਸ ਗੁਰਮੱਤ ਪ੍ਰਚਾਰ ਤੇ ਸੰਭਾਲ ਦੀ ਗੱਲ ਕੀਤੀ ਜਾ ਸਕਦੀ ਹੈ?

"ਯਾ ਜੁਗ ਮਹਿ ਏਕਹਿ ਕਉ ਆਇਆ" - "ਗਉੜੀ ਬਾਵਨ ਅਖਰੀ ਮ: ੫" `ਚ ਗੁਰਦੇਵ ਫ਼ੈਸਲਾਕੁਨ ਲਫ਼ਜ਼ਾਂ `ਚ ਫ਼ੁਰਮਾਉਂਦੇ ਹਨ "ਯਾ ਜੁਗ ਮਹਿ ਏਕਹਿ ਕਉ ਆਇਆ" (ਪੰ: ੨੫੧) ਭਾਵ ਐ ਮਨੁੱਖ! ਤੂੰ ਮਨ ਕਰਕੇ ਸਮਝ ਕਿ ਹੁਣ ਜਿਹੜਾ ਤੈਨੂੰ ਮਨੁੱਖਾ ਜਨਮ ਵਾਲਾ ਅਵਸਰ ਪ੍ਰਭੂ ਵੱਲੋਂ ਫ਼ਿਰ ਤੋਂ ਪ੍ਰਾਪਤ ਹੋਇਆ ਹੈ, ਉਹ ਪ੍ਰਭੂ ਵੱਲੋਂ ਕੇਵਲ ਇਸ ਲਈ ਬਖ਼ਸ਼ਿਸ਼ ਹੋਈ ਹੈ ਤਾ ਕਿ ਹੁਣ ਤੂੰ ਇਸ ਦਾ ਲਾਹਾ ਲੈ ਕੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੇਂ।

ਸੰਬੰਧਤ ਪੰਕਤੀ `ਚ "ਯਾ ਜੁਗ ਮਹਿ" ਦਾ ਅਰਥ ਹੈ "ਤੈਨੂੰ ਪ੍ਰਭੂ ਵੱਲੋਂ, ਜਿਹੜਾ ਇਹ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਇਆ ਹੈ"। ਇਸੇ ਤਰ੍ਹਾਂ "ਏਕਹਿ ਕਉ ਆਇਆ" ਦੇ ਅਰਥ ਹਨ "ਤੇਰੇ ਇਸ ਮਨੁੱਖ ਜਨਮ ਦਾ ਇਕੋ ਹੀ ਮਕਸਦ ਹੈ ਕਿ ਤੂੰ ਹੁਣ ਵਾਪਿਸ ਆਪਣੇ ਅਸਲੇ ਪ੍ਰਭੂ `ਚ ਇੱਕ-ਮਿਕ ਹੋ ਜਾਵੇਂ, ਪ੍ਰਭੂ `ਚ ਸਮਾਅ ਜਾਵੇ, ਪ੍ਰਭੂ `ਚ ਅਭੇਦ ਹੋ ਜਾਵੇਂ" ਇਸ ਤੋਂ ਤੈਨੂੰ ਫ਼ਿਰ ਤੋਂ ਭਿੰਨ-ਭਿੰਨ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਨਹੀਂ ਪੈਣਾ ਪਵੇਗਾ।

ਦਰਅਸਲ, "ਗਉੜੀ ਬਾਵਨ ਅਖਰੀ ਮ: ੫" ਵਿੱਚਲੀਆਂ ਸੰਪੂਰਣ ੫੫ ਪਉੜੀਆਂ `ਚੋਂ ਚਾਹੇ ਜਿਸ ਵੀ ਪਉੜੀ `ਚੋਂ ਦਰਸ਼ਨ ਕਰ ਲਵੀਏ, ਗੁਰਦੇਵ ਨੇ ਹਰੇਕ ਪਉੜੀ `ਚ ਮਨੁੱਖ ਨੂੰ ਸੁਚੇਤ ਕੀਤਾ ਹੋਇਆ ਹੈ ਕਿ "ਐ ਮਨੁੱਖ! ਪ੍ਰਭੂ ਨੇ ਤੈਨੂੰ ਮਨੁੱਖਾ ਜੂਨ ਵਾਲਾ ਮੁੜ ਇਹ ਅਵਸਰ ਪ੍ਰਦਾਨ ਹੀ ਇਸ ਲਈ ਕੀਤਾ ਹੈ ਤਾ ਕਿ ਤੂੰ ਸ਼ਬਦ-ਗੁਰੂ ਦੀ ਕਮਾਈ ਕਰ ਲਵੇਂ। ਇਸ ਤਰ੍ਹਾਂ ਤੂੰ ਹਉਮੈ ਰਹਿਤ ਹੋ ਕੇ, ਮਨਮੱਤਾ, ਹੂੜਮੱਤਾ, ਦੁਰਮੱਤਾਂ ਆਦਿ ਤੋਂ ਬੱਚਿਆ ਰਹਿ ਕੇ, ਇਸ ਮਨੁੱਖਾ ਜਨਮ ਨੂੰ "ਏਕਹਿ ਕਉ ਆਇਆ" ਸਫ਼ਲ ਕਰ ਸਕੇਂ, ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾਵੇਂ। ਤੈਨੂੰ ਮੁੜ ਭਿੰਨ-ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਆਦਿ ਦੇ ਗੇੜ `ਚ ਨਾ ਪੈਣਾ ਪਵੇ।

ਇਸ ਤੋਂ ਵੱਡਾ ਸੱਚ ਇਹ ਕਿ ਗੁਰਦੇਵ ਨੇ ਸੰਬੰਧਤ ਰਚਨਾ, "ਗਉੜੀ ਬਾਵਨ ਅਖਰੀ ਮ: ੫" ਦੀ ਪਹਿਲੀ ਪਉੜੀ ਨੂੰ ਹੀ "ਰਹਾਉ" ਭਾਵ ਰਚਨਾ ਦੇ ਕੇਂਦ੍ਰੀ ਭਾਵ ਵਜੋਂ ਨਿਯਤ ਕੀਤਾ ਹੋਇਆ ਹੈ। ਉਥੇ ਮਨੁੱਖ ਨੂੰ, ਅਕਾਲਪੁਰਖ ਦੀ ਪਹਿਚਾਣ ਕਰਵਾਈ ਹੋਈ ਹੈ। ਮਾਨੋ ਇਸ ਤਰ੍ਹਾਂ ਗੁਰਦੇਵ ਨੇ ਮਨੁੱਖ ਨੂੰ ਸੁਚੇਤ ਕੀਤਾ ਹੋਇਆ ਕਿ "ਮਨੁੱਖਾ ਜਨਮ" ਦਾ ਮਕਸਦ ਹੀ ਪ੍ਰਭੂ ਅਕਾਲਪੁਰਖ `ਚ ਅਭੇਦ ਹੋਣਾ ਤੇ ਵਾਪਿਸ ਆਪਣੇ ਅਸਲੇ `ਚ ਸਮਾਅ ਜਾਣਾ ਹੁੰਦਾ ਹੈ; ਇਸ ਮਨੁੱਖਾ ਜਨਮ ਨੂੰ ਬਿਰਥਾ ਨਹੀ ਕਰਣਾ।

ਜਦਕਿ "ਰਹਾਉ" ਦੇ ਬੰਦ ਵਾਲੀ ਪਹਿਲੀ ਪਉੜੀ ਤੋਂ ਪਹਿਲਾਂ, ਬਾਣੀ "ਗਉੜੀ ਬਾਵਨ ਅਖਰੀ ਮ: ੫" ਦੇ ਬਿਲਕੁਲ ਅਰੰਭ `ਚ ਗੁਰਦੇਵ ਨੇ "ਗੁਰਦੇਵ ਮਾਤਾ ਗੁਰਦੇਵ ਪਿਤਾ…" ਵਾਲਾ ਸਲੋਕ ਬਖ਼ਸ਼ਿਆ ਹੋਇਆ ਹੈ।

ਇਸ ਤਰ੍ਹਾਂ ਸਲੋਕ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ ਕਿ "ਮਨੁੱਖਾ ਜਨਮ" ਦੀ ਸਫ਼ਲਤਾ ਲਈ, "ਸ਼ਬਦ ਗੁਰੂ" ਦੀ ਕਮਾਈ ਅਤੇ "ਸ਼ਬਦ ਗੁਰੂ" ਦੀ ਸ਼ਰਣ `ਚ ਆਉਣਾ ਜ਼ਰੂਰੀ ਹੈ; ਉਸ ਤੋਂ ਬਿਨਾ ਮਨੁੱਖਾ ਜਨਮ ਦੀ ਸਫ਼ਲਤਾ ਹੀ ਸੰਭਵ ਨਹੀਂ।

ਤਾਂ ਤੇ ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਅਸਲੀਅਤ (ਮਨੁੱਖਾ ਜਨਮ ਦਾ ਪਿਛੌਕੜ ਅਤੇ ਭਵਿਖ) ਕੇਵਲ ਇੱਕ ਝਾਤ-ਬੇਸ਼ੱਕ ਮਨੁੱਖਾ ਜਨਮ ਦੀ ਅਸਲੀਅਤ ਦੀ ਪਛਾਣ ਲਰਵਾਉਣ ਲਈ, ਗੁਰਬਾਣੀ `ਚ ਮਨੁੱਖਾ ਜੂਨ ਦੇ ਭਿੰਨ-ਭਿੰਨ ਦਸ-ਬਾਰ੍ਹਾਂ ਪੱਖ ਬਿਆਣੇ ਹੋਏ ਹਨ। ਵੇਰਵੇ `ਚ ਜਾਵੀਏ ਤਾਂ ਵਿਸ਼ਾ ਲੰਮਾਂ ਹੋ ਜਾਂਦਾ ਹੈ ਅਤੇ ਇਥੇ ਉਸ ਦੀ ਲੋੜ ਵੀ ਨਹੀਂ। ਇਸ ਲਈ ਉਸ ਨੂੰ ਫ਼ਿਰ ਕਦੇ ਵੱਖਰੇ ਤੌਰ `ਤੇ ਲੈ ਲਿਆ ਜਾਵੇਗਾ। ਜਦਕਿ ਹੱਥਲੇ ਗੁਰਮੱਤ ਪਾਠ "ਪੰਜ ਕਕਾਰਾਂ ਵਿੱਚੋਂ ਕੜਾ…" ਵਾਲੀ ਚੱਲ ਰਹੀ ਲੜੀ ਦੀ ਲੋੜ ਅਨੁਸਾਰ, ਉਸ ਵਿਸ਼ੇ ਨਾਲ ਸੰਬੰਧਤ ਅਸੀਂ ਕੇਵਲ ਉਸ ਦੇ ਕੁੱਝ ਪੱਖਾਂ `ਤੇ ਉਹ ਹੀ ਕੇਵਲ ਪੰਛੀ ਝਾਤ ਹੀ ਮਾਰ ਰਹੇ ਹਾਂ। ਤਾਂ ਤੇ:-

"ਸਭੁ ਜਗਜੀਵਨੁ ਜਗਿ ਆਪਿ ਹੈ. ."- ਗੁਰਬਾਣੀ ਅਨੁਸਾਰ ਪ੍ਰਭੂ ਦੀ ਰਚਨਾ `ਚ ਮਨੁੱਖ ਸਮੇਤ ਅਰਬਾਂ-ਖਰਬਾਂ ਜੂਨਾਂ ਹਨ। ਫ਼ਿਰ ਉਨ੍ਹਾਂ ਜੂਨਾਂ ਤੋਂ ਇਲਾਵਾ ਵੀ "ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ" (ਬਾਣੀ ਜਪੁ) ਪ੍ਰਭੂ ਦੀ ਬੇਅੰਤ ਰਚਨਾ ਹੈ ਜਿਸਦਾ ਕਿ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਤਾਂ ਵੀ ਅਸਾਂ ਸਮਝਣਾ ਹੈ "ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ" (ਪੰ: ੬੯੫) ਅਤੇ "ਆਪੇ ਸਤਿਗੁਰੁ ਆਪਿ ਹਰਿ, ਆਪੇ ਮੇਲਿ ਮਿਲਾਇ॥ ਆਪਿ ਦਇਆ ਕਰਿ ਮੇਲਸੀ, ਗੁਰ ਸਤਿਗੁਰ ਪੀਛੈ ਪਾਇ॥ ਸਭੁ ਜਗਜੀਵਨੁ ਜਗਿ ਆਪਿ ਹੈ, ਨਾਨਕ ਜਲੁ ਜਲਹਿ ਸਮਾਇ" (ਪੰ: ੪੧) ਭਾਵ ਤਾਂ ਵੀ ਇਹ ਸਾਰਾ ਪਸਾਰਾ ਪ੍ਰਭੂ ਦਾ ਆਪਣਾ ਹੀ ਆਤਮਕ ਪਸਾਰਾ ਹੈ।

ਊਪ੍ਰੰਤ ਇਹ ਵੀ ਕਿ ਪ੍ਰਭੂ "ਜੀਵਨ ਰੋਹ" ਹੋ ਕੇ ਇਸ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੈ। ਬਲਕਿ "ਸਤਿਗੁਰੂ" ਅਥਵਾ "ਸ਼ਬਦ-ਗੁਰੂ" ਰੂਪ `ਚ ਪ੍ਰਗਟ ਹੋ ਕੇ ਉਹ ਜਗਿਆਸੂ ਨੂੰ ਆਪਣੀ ਸੋਝੀ ਤੇ ਮਿਲਾਪ ਵੀ ਆਪ ਬਖ਼ਸ਼ਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਭਗਤ ਪੀਪਾ ਜੀ ਵੀ ਫ਼ੁਰਮਾਅ ਰਹੇ ਹਨ ਕਿ ਰਚਨਾ ਚੋਂ ਪ੍ਰਭੂ ਦੀ ਹੋਂਦ ਨੂੰ ਪਛਾਨਣ ਲਈ "ਸਤਿਗੁਰੁ ਹੋਇ ਲਖਾਵੈ" ਹਉਮੈ ਰਹਿਤ ਪੂਰਣ ਸਮਰਪਣ ਦੀ ਭਾਵਨਾ ਨਾਲ ਸ਼ਬਦ-ਗੁਰੂ ਦੀ ਸ਼ਰਣ `ਚ ਪੈ ਕੇ ਹੀ ਉਸ ਦੀ ਪਹਿਚਾਣ ਆਉਂਦੀ ਹੈ।

ਪ੍ਰਭੂ ਮੂਲ ਰੂਪ `ਚ "ਰੂਪ, ਰੰਗ ਅਰ ਰੇਖ" ਤੋਂ ਨਿਆਰਾ ਅਤੇ ਨਿਰਗੁਣ ਸਰੂਪ ਹੈ। ਤਾਂ ਵੀ ਮਨੁੱਖ ਅਤੇ ਬਾਕੀ ਅਰਬਾਂ-ਖਰਬਾਂ ਜੂਨਾਂ ਸਮੇਤ, ਪ੍ਰਭੂ ਦਾ ਸਮੂਚਾ "ਆਤਮਕ ਪਸਾਰਾ", ਪ੍ਰਭੂ ਦਾ ਸਰਗੁਣ ਸਰੂਪ, ਤ੍ਰੈ ਗੁਣੀ ਮਾਇਆ ਦਾ ਪ੍ਰਗਟਾਵਾ ਹੀ ਹੈ ਜਿਸਨੂੰ ਅਸੀਂ ਦੇਖ ਤੇ ਛੂ ਵੀ ਸਕਦੇ ਹਾਂ। ਗੁਰਬਾਣੀ `ਚ ਪ੍ਰਭੂ ਦੇ ਇਸ "ਸਰਗੁਣ ਸਰੂਪ" ਨੂੰ ਪ੍ਰਭੂ ਦੀ ਪਰਛਾਈ ਆਦਿ ਵੀ ਕਿਹਾ ਹੈ।

ਮਨੁੱਖਾ ਜਨਮ ਸਮੇਂ ‘ਮਨ’ ਵਾਲੀ ਨਿਵੇਕਲੀ ਦਾਤ -ਪ੍ਰਭੂ ਦੀ ਸਮੂਚੀ ਰਚਨਾ ਵਿੱਚਲੀਆਂ, ਉਨ੍ਹਾਂ ਅਨੰਤ ਜੂਨਾਂ ਅਤੇ ਬੇਅੰਤ ਰਚਨਾ ਚੋਂ ਗੁਰਬਾਣੀ ਅਨੁਸਾਰ ਮਨੁਖਾ ਜੂਨ ਹੀ ਇਕੋ-ਇਕ ਵਿਸ਼ੇਸ਼ ਅਤੇ ਦੁਰਲਭ ਜਨਮ, ਬਰੀਆ ਅਤੇ ਅਉਸਰ ਹੈ। ਗੁਰਬਾਣੀ `ਚ "ਮਨੁੱਖਾ ਜਨਮ" ਲਈ "ਰਤਨ ਜਨਮੁ, ਧੰਨੁ ਮਾਣਸ ਜਨਮ ਦੁਲਭਾਹੀ, ਵਡੈ ਭਾਗਿ, ਭਗ ਮੁਖਿ" ਆਦਿ ਹੋਰ ਵੀ ਬਹੁਤੇਰੀ ਸ਼ਬਦਾਵਲੀ ਆਈ ਹੈ।

"ਬਿਰਥਾ ਜਨਮ" ਅਤੇ "ਸਫ਼ਲ ਮਨੁੱਖਾ ਜਨਮ" ? - ਗੁਰਬਾਣੀ ਅਨੁਸਾਰ ਇਹ ਵੀ ਸੱਚ ਹੈ ਕਿ ਕੇਵਲ ਮਨੁੱਖ ਜਨਮ ਅਥਵਾ ਜੂਨ ਸਮੇਂ, ਪ੍ਰਭੂ ਵੱਲੋਂ ਜੀਵ ਨੂੰ "ਮਨ" ਵਾਲੀ ਦਾਤ ਪ੍ਰਾਪਤ ਹੁੰਦੀ ਹੈ ਜਿਹੜੀ ਬਾਕੀ ਜੂਨਾਂ ਸਮੇਂ ਨਹੀਂ ਮਿਲਦੀ। ਗੁਰਬਾਣੀ ਅਨੁਸਾਰ ਮਨੁੱਖਾ ਸਰੀਰ ਅੰਦਰਲੇ ਇਸੇ "ਮਨ" ਤੋਂ ਮਨੁੱਖਾ ਜੀਵਨ," ਬਿਰਥਾ" ਤੇ "ਸਫ਼ਲ" ਦੋ ਸਵੈ ਵਿਰੋਧੀ ਰਹਿਣੀਆਂ `ਚ ਵੰਡਿਆ ਜਾ ਕੇ ਪ੍ਰਫ਼ੁਲਤ ਤੇ ਵਿਕਸਤ ਹੁੰਦਾ ਹੈ। ਇਸ ਲਈ ਕੇਵਲ ਵਿਸ਼ੇ ਦੀ ਪਹਚਾਣ ਲਈ ਹੀ ਵਾਰੀ ਵਾਰੀ "ਬਿਰਥਾ" ਅਤੇ "ਸ਼ਫ਼ਲ" ਮਨੁੱਖਾ ਜਨਮ ਨਾਲ ਸੰਬੰਧਤ ਕੁੱਝ ਗੁਰਬਾਣੀ ਫ਼ੁਰਮਾਨ:-

ਬਿਰਥਾ ਮਨੁੱਖਾ ਜਨਮ? - "ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ" (ਪੰ: ੩੫) ਹੋਰ

"ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ ਬਿਰਥਾ ਜਨਮੁ ਗਵਾਇਆ" (ਪੰ: ੬੯) ਪੁਨਾ

"ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ" (ਪ: ੭੯੬) ਆਦਿ ਬੇਅੰਤ ਫ਼ੁਰਮਾਨ।

ਸਫਲੁ ਮਨੁੱਖਾ ਜਨਮ? - "ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ॥ ਦੂਜਾ ਭਾਉ ਗੁਰ ਸਬਦਿ ਜਲਾਇਆ" (ਪੰ: ੧੨੯) ਹੋਰ

"ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ।। ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ" (ਪੰ: ੧੨੨੭) ਪੁਨਾ

"ਮਰੈ ਨਾਹੀ ਸਦ ਸਦ ਹੀ ਜੀਵੈ॥ ਅਮਰੁ ਭਇਆ ਅਬਿਨਾਸੀ ਥੀਵੈ" (੧੦੭੪) ਅਤੇ

"ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ" (ਪੰ: ੬੮੭) ਆਦਿ

"ਮਨ ਤੂੰ ਜੋਤਿ ਸਰੂਪੁ ਹੈ. ."-ਮੂਲ ਰੂਪ `ਚ ਮਨੁੱਖਾ ਜਨਮ ਸਮੇਂ ਪ੍ਰਭੂ ਵੱਲੋਂ "ਮਨ" ਵਾਲੀ ਦਾਤ ਵੀ ਪ੍ਰਭੂ ਤੋਂ ਭਿੰਨ ਤੇ ਅੱਡ ਨਹੀਂ ਹੁੰਦੀ ਬਲਕਿ:-

"…ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥ ੫ 

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ॥ ੬ 

ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ॥ ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ॥ ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ॥ ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ॥ ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ॥ ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ॥ ੬ 

ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ॥ ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ॥ ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ॥ ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ॥ ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ॥ ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ॥ ੭ ॥ …." (ਪੰ: ੪੪੧)

ਇਸ ਤਰ੍ਹਾਂ ਉਪ੍ਰੋਕਤ "ਆਸਾ ਰਾਗ" ਵਿੱਚਲੇ "ਮ: ਤੀਜਾ" ਦੇ ਮੂਲ ਰੂਪ `ਚ ਦਸ ਬੰਦਾ ਵਾਲੇ ਉਪ੍ਰੋਕਤ ਸ਼ਬਦ ਅਨੁਸਾਰ "ਮਨ" ਵੀ ਪ੍ਰਭੂ ਦਾ ਆਪਣਾ ਹੀ "ਸਦ ਜੀਵਨ ਰੂਪ ਅੰਸ਼" ਹੁੰਦਾ ਹੈ। ਇਸੇ ਲਈ ਸਾਡੇ ਇਸ "ਮਨ" ਦਾ ਸੰਸਾਰ ਤਲ `ਤੇ ਕਦੇ ਵੀ ਨਾਸ਼ ਅਤੇ ਅੰਤ ਨਹੀਂ ਹੁੰਦਾ।

"ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ’ …" (ਪੰ: ੩੩੦) ਅਨੁਸਾਰ ਸਾਡੇ ਸਰੀਰ ਅੰਦਰਲਾ ਇਹ "ਮਨ" ਮੁੜ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ "ਸ਼ਬਦ-ਗੁਰੂ" ਦੀ ਕਮਾਈ ਰਾਹੀਂ, ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ, ਵਾਪਿਸ ਪ੍ਰਭੂ `ਚ ਹੀ ਸਮਾੳਂਦਾ ਹੈ ਅਤੇ ਇਸ ਨੇ ਪ੍ਰਭੂ `ਚ ਇੱਕ ਮਿੱਕ ਅਥਵਾ ਅਭੇਦ ਹੋਣਾ ਹੁੰਦਾ ਹੈ।

ਜਦਕਿ ਮਨੁੱਖਾ ਜਨਮ ਸਮੇਂ "ਹਉਮੈ" ਦੀ ਪਕੜ `ਚ ਆ ਚੁੱਕਾ ਸਾਡਾ ਇਹੀ "ਮਨ", ਮਨਮਤੀਆਂ ਹੋ ਕੇ ਪ੍ਰਭੂ ਤੋਂ ਵਿਛੁੜ ਜਾਂਦਾ ਹੈ। ਉਪ੍ਰੰਤ ਗੁਰੂ ਵਿਹੀਨ ਹੋਣ ਕਾਰਣ, ਆਪਹੁੱਦਰੇ ਪਣ ਦਾ ਮਾਰਿਆਂ ਸਾਡਾ ਇਹ "ਮਨ", ਆਪਣੇ ਅਸਲੇ ਪ੍ਰਭੂ ਤੋਂ ਵਿਛੜ ਕੇ, ਇਸਦਾ ਪ੍ਰਭੂ ਤੋਂ ਆਪਣਾ ਇੱਕ ਵੱਖਰਾ ਵਜੂਦ ਤਿਆਰ ਹੋ ਜਾਂਦਾ ਹੈ। ਉਪ੍ਰੰਤ ਇਸ ਦਾ ਉਹੀ ਵਜੂਦ, ਤਪ੍ਰਭੂ ਤੋਂ ਵੱਖਰਾਪਣ, ਬਿਰਥਾ ਮਨੁੱਖਾ ਜਨਮ ਸਮੇਤ "ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ … "(ਪੰ: ੫੧੩) ਭਾਵ ਅਨੰਤ ਜੂਨਾਂ ਅਤੇ ਪ੍ਰਭੂ ਦੀ ਅਨੰਤ ਰਚਨਾ ਦੇ ਦੇ ਅਨੰਤ ਰੂਪਾਂ `ਚ, ਪ੍ਰਭੂ ਦੇ ਨਿਆਂ `ਚ ਹੀ ਲੰਮਾ ਸਮਾਂ ਭਟਕਦਾ ਰਹਿੰਦਾ ਹੈ।

ਇਸ ਤਰ੍ਹਾਂ "ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨ "(ਪੰ: ੯੨੦) ਅਨੁਸਾਰ ਸਾਡਾ "ਮਨ" ਓਦੋਂ ਤੀਕ ਪ੍ਰਭੂ ਤੋਂ ਵਿੱਛੜਿਆ ਰਹਿੰਦਾ ਹੈ, ਜਦੋਂ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ "ਸ਼ਬਦ ਗੁਰੂ" ਦੀ ਕਮਾਈ ਰਾਹੀਂ ਇਹ ਵਾਪਿਸ ਪ੍ਰਭੂ `ਚ ਹੀ ਨਹੀਂ ਸਮਾਅ ਜਾਂਦਾ। (ਚਲਦਾ) #418P-XXVIs06.16.02.16#p26v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXVI

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਛਬੀਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.