.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਪੰਜੀਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਪੂਰੇ ਕਾ ਕੀਆ ਸਭ ਕਿਛੁ ਪੂਰਾ. ."-ਚਲਦੇ ਪ੍ਰਕਰਣ "ਪੰਜ ਕਕਾਰਾਂ ਵਿੱਚੋਂ ਕੜਾ…" ਵਾਲੀ ਚੱਲ ਰਹੀ ਇਸ ਲੜੀ ਦੇ ਅੰਤਮ ਚਰਣ `ਚ ਪਹੁੰਚਣ ਤੋਂ ਪਹਿਲਾਂ ਸਾਨੂੰ ਫ਼ਿਰ ਤੋਂ ਪੱਕਾ ਕਰਕੇ ਸਮਝਣ ਦੀ ਲੋੜ ਹੈ। ਸਮਝਣਾ ਇਹ ਹੈ ਕਿ ਪੰਥਕ ਤਲ ਦੇ ਅਜੋਕੇ ੯੦% ਤੋਂ ਉਪਰ ਵਖ੍ਰੇਵਿਆਂ ਦਾ ਮੂਲ ਕਾਰਣ ਇਕੋ ਹੀ ਹੈ; ਅਤੇ ਉਹ ਕਾਰਣ ਇਹ ਹੈ ਕਿ ਇੱਕ ਜਾਂ ਦੂਜੇ ਪੱਜ:-

"ਪੂਰੇ ਕਾ ਕੀਆ ਸਭ ਕਿਛੁ ਪੂਰਾ, ਘਟਿ ਵਧਿ ਕਿਛੁ ਨਾਹੀ" (ਪੰ: ੧੪੧੨) ਭਾਵ "ੴ" ਅਥਵਾ "ਇਕੋ ਇੱਕ ਅਕਾਲ ਪੁਰਖ" ਦੇ ਪ੍ਰਗਟਾਵੇ "ਗੁਰਬਾਣੀ ਦੇ ਖਜ਼ਾਨੇ", "ਜੁਗੋ ਜੁਗ ਅਟੱਲ" "ਪੂਰਨ ਤੇ ਸਰਬ-ਸਮ੍ਰਥ, ਇਕੋ ਇੱਕ ਸਤਿਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਦਾ ਲੜ ਛੱਡ ਕੇ, ਪੰਥ `ਚੋਂ ਕੁੱਝ ਲੋਕਾਂ ਅਤੇ ਕੁੱਝ ਸੰਗਠਨਾਂ ਦਾ ਆਪ ਵੀ ਇਧਰ ਓਧਰ ਭਟਕਣਾ ਅਤੇ ਸੰਗਤਾਂ ਨੂੰ ਵੀ ਬੇ-ਸਿਰਪੈਰ ਦੇ ਅਜਿਹੇ ਭਰਮਾਂ `ਚ ਪਾਉਣਾ।

ਬੇਸ਼ੱਕ ਅਣਜਾਣੇ `ਚ ਹੀ, ਪਰ ਇਸ ਤਰ੍ਹਾਂ ਕੁੱਝ ਲੋਕਾਂ ਬਲਕਿ ਕੁੱਝ ਸਿੱਖ ਸੰਗਠਣਾ ਤੱਕ ਦੀ ਕਰਣੀ ਅਤੇ ਸੋਚਣੀ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਲਈ "ਅਧੂਰਾ ਗੁਰੂ" ਹੋਣ ਵਾਲਾ ਬੇ-ਸਿਰਪੈਰ ਦਾ ਭਰਮ ਪੈਦਾ ਕਰਣਾ ਤੇ ਉਸੇ ਤਰ੍ਹਾਂ ਦੂਜਿਆਂ ਨੂੰ ਵੀ ਉਸੇ ਭਰਮ `ਚ ਪਾਉਣਾ ਹੀ ਪੰਥਕ ਤਲ `ਤੇ ਨਿੱਤ ਫੈਲ ਰਹੇ ਇਸ ਕ੍ਰੋਨਿਕ ਰੋਗ ਦੀ ਜੜ੍ਹ ਹੈ।

ਫ਼ਿਰ ਇਸ ਦੇ ਲਈ ਅੰਦਰੂਨੀ ਤੇ ਬਹਿਰੂਨੀ, ਕਾਰਣ ਭਾਵੇਂ ਕੁੱਝ ਵੀ ਹੋਣ, ਸਾਨੂੰ ਇਸ ਪੱਖੋਂ ਬਹੁਤ ਜ਼ਿਆਦਾ ਅਤੇ ਬਿਨਾ ਢਿੱਲ ਸੁਚੇਤ ਹੋਣ ਦੀ ਲੋੜ ਹੈ। ਇਸ ਪੱਖੌਂ ਸਾਨੂੰ ਰਤੀ ਭਰ ਵੀ ਦੁਚਿੱਤੀ ਤੇ ਦੁਬਿਧਾ `ਚ ਰਹਿਣ ਦੀ ਲੋੜ ਨਹੀਂ ਅਤੇ ਸੱਚ ਵੀ ਇਹੀ ਹੈ ਕਿ ਜਦੋਂ ਤੀਕ ਕੌਮ ਪੂਰੀ ਤਰ੍ਹਾਂ ਆਪਣੇ ਧੁਰੇ "ਸਾਹਿਬ ਸ੍ਰੀ ਗੁਰੂ ਗ੍ਰੰਥ ਜੀ" ਦੀ ਸ਼ਰਣਾਂ `ਚ ਨਹੀਂ ਆਵੇਗੀ ਅਤੇ ਕੇਂਦ੍ਰਿਤ ਨਹੀਂ ਹੋਵੇਗੀ ਉਂਦੋਂ ਤੀਕ ਅਜਿਹੇ ਪੰਥਕ ਵਖ੍ਰੇਵੇਂ ਬਿਲਕੁਲ ਨਹੀਂ ਘਟਣਗੇ ਬਲਕਿ ਦਿਨੋ-ਦਿਨ ਹੋਰ ਵੀ ਵਧਣਗੇ। ਤਾਂ ਤੇ-

ਭਾਰਤ ਦੀ ਆਜ਼ਾਦੀ ਦੇ ਜਨਮਦਾਤਾ ਹਨ ਸਿੱਖ- ਆਂਕੜੇ ਪ੍ਰਾਪਤ ਹਨ, ਕਿ ਭਾਰਤ ਦੀ ਕੁਲ ਆਬਾਦੀ `ਚੋਂ ਆਟੇ `ਚ ਨਮਕ ਦੇ ਬਰਾਬਰ ਹੁੰਦੇ ਹੋਏ ਵੀ, ਭਾਰਤ ਨੂੰ ਜੇ ਆਜ਼ਾਦੀ ਮਿਲੀ ਤਾਂ ਉਹ ਕੇਵਲ ਸਿੱਖਾਂ ਦੀ ਬਦੌਲਤ ਹੀ ਮਿਲੀ ਸੀ। ਸੰਸਾਰ ਪੱਧਰ `ਤੇ ਮੰਨਿਆ ਜਾ ਚੁੱਕਾ ਸੀ ਕਿ ਅੰਗ੍ਰੇਜ਼ਾਂ ਦਾ ਸੂਰਜ ਕਦੇ ਵੀ ਡੁੱਬਣ ਵਾਲਾ ਨਹੀਂ। ਇਸ ਦੇ ਬਾਵਜੂਦ ਜਦੋਂ ਸੰਨ ੧੮੪੦ ਤੋਂ ਸੰਨ ੧੮੪੯ ਵਿੱਚਕਾਰ ਸਿੱਖਾਂ-ਅੰਗ੍ਰੇਜ਼ਾਂ ਵਿਚਾਲੇ ਜੰਗਾਂ ਚੱਲ ਰਹੀਆਂ ਸਨ, ਉਸ ਸਮੇਂ ਜੇਕਰ ੨੦੦ ਸਾਲਾਂ ਤੋਂ ਗੁਲਾਮੀ ਦੇ ਆਦੀ ਹੋ ਚੁੱਕੇ, ਬਾਕੀ ਭਾਰਤ ਵਾਸੀ ਵੀ ਸਿੱਖਾਂ ਦਾ ਸਾਥ ਦੇ ਦਿੰਦੇ ਤਾਂ ਭਾਰਤ ਨੇ ਸੰਨ ੧੮੫੦ ਦੇ ਆਸ ਪਾਸ ਭਾਵ ਸੰਨ ੧੯੪੭ਤੋਂ ਲਗਭਗ ਇੱਕ ਸੌ ਸਾਲ ਪਹਿਲਾਂ ਆਜ਼ਾਦ ਹੋ ਜਾਣਾ ਸੀ।

ਬਲਕਿ ਭਾਰਤ ਦੀ ਆਜ਼ਾਦੀ ਲਈ ਚੱਲ ਰਹੀ ਲੜਾਈ ਦੌਰਾਨ, ਇਸ ਸੰਬੰਧ `ਚ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨੈਹਰੂ ਆਦਿ ਰਾਹੀਂ ਉਸ ਸਮੇਂ ਦੇ ਸਿੱਖ ਆਗੂਆਂ ਤੇ ਸ਼੍ਰੋਮਣੀ ਕਮੇਟੀ ਤੱਕ ਨੂੰ ਭੇਜੀਆਂ ਜਾ ਚੁੱਕੀਆਂ ਤਾਰਾਂ ਅਤੇ ਚਿੱਠੀਆਂ ਵੀ ਆਪਣੇ ਆਪ `ਚ ਇਸਦਾ ਸਬੂਤ ਹਨ ਕਿ ਓਦੋਂ ਚੱਲ ਰਹੀ ਗੁਰਦੁਆਰਾ ਮੂਵਮੈਂਟ ਨੇ ਵੀ, ਭਾਰਤ ਦੀ ਆਜ਼ਾਦੀ `ਚ ਆਪਣਾ ਵੱਡਾ ਯੋਗਦਾਨ ਪਾਇਆ ਸੀ। ਇਸੇ ਤਰ੍ਹਾਂ ਉਸ ਲੜਾਈ ਦੌਰਾਨ ਪੰਡਿਤ ਮਦਨ ਮੌਹਨ ਮਾਲਵੀਆ ਰਾਹੀਂ ਹਿੰਦੂਆਂ ਨੂੰ ਅਪੀਲ ਕਰਣੀ ਕਿ ਹਰੇਕ ਹਿੰਦੂ ਪ੍ਰਵਾਰ ਆਪਣੇ ਪਹਿਲੇ ਬੱਚੇ ਨੂੰ ਸਿੱਖ ਸਜਾਏ, ਇਸੇ ਸੰਦਰਭ `ਚ ਸੀ।

ਸੱਚ ਵੀ ਇਹੀ ਹੈ ਕਿ ਜਿੰਨੀਂ ਕੀਮਤ ਅੰਗ੍ਰੇਜ਼ਾਂ ਨੂੰ ਪੰਜਾਬ ਉਪਰ ਕਬਜ਼ਾ ਕਰਣ ਲਈ ਚੁਕਾਣੀ ਪਈ ਸੀ, ਇੰਨੀ ਉਨ੍ਹਾਂ ਨੂੰ ਭਾਰਤ ਸਮੇਤ ਕਿਸੇ ਵੀ ਦੇਸ਼ `ਤੇ ਕਬਜ਼ਾ ਕਰਣ ਲਈ ਨਹੀਂ ਸੀ ਚੁਕਾਣੀ ਪਈ। ਇਹ ਵੀ ਇਤਿਹਾਸਕ ਸੱਚ ਹੈ ਕਿ ਪੰਜਾਬ ਉਪਰ ਕਾਬਜ਼ ਹੁੰਦੇ ਹੀ ਅੰਗ੍ਰੇਜ਼ਾਂ ਦਾ ਕਦੇ ਵੀ ਨਾ ਡੁੱਬਣ ਵਾਲਾ ਸੂਰਜ ਵੀ ਦਿਨੋ-ਦਿਨ ਡੁੱਬਣਾ ਸ਼ੁਰੂ ਹੋ ਗਿਆ ਸੀ। ਉਸ ਤੋਂ ਬਾਅਦ, ਫ਼ਿਰ ਅੰਗ੍ਰੇਜ਼ ਜਿੰਨਾਂ ਸਮਾਂ ਵੀ ਭਾਰਤ `ਤੇ ਕਾਬਜ਼ ਰਹੇ, ਉਨ੍ਹਾਂ ਨੂੰ ਇੱਕ ਰਾਤ ਵੀ ਸੋਖੀ ਨੀਂਦ ਨਸੀਬ ਨਹੀਂ ਸੀ ਹੋਈ।

ਇਥੋਂ ਤੀਕ, ਕਿ ਸੰਨ ੧੯੪੭ `ਚ ਭਾਰਤ ਦੇ ਆਜ਼ਾਦ ਹੋਣ ਦੀ ਢਿੱਲ਼ ਸੀ, ਕਿ ਅੰਗ੍ਰੇਜ਼ਾਂ ਹੱਥੋਂ ਇੱਕ-ਇੱਕ ਕਰਕੇ ਸੰਸਾਰ ਦੇ ਬਾਕੀ ਸਾਰੇ ਮੁਲਕ ਵੀ ਨਿਕਲਣੇ ਸ਼ੁਰੂ ਹੋ ਗਏ ਅਤੇ ਕੁੱਝ ਹੀ ਸਾਲਾਂ `ਚ ਅੰਗ੍ਰੇਜ਼ ਫ਼ਿਰ ਤੋਂ ਆਪਣੇ ਹੀ ਦੇਸ਼ `ਚ ਸਿਮਟ ਕੇ ਰਹਿ ਗਏ ਸਨ। ਸਪਸ਼ਟ ਹੈ, ਜੇਕਰ ਅੰਗ੍ਰੇਜ਼ ਪੰਜਾਬ ਨੂੰ ਹੱਥ ਨਾ ਪਾਉਂਦੇ ਤਾਂ ਇੰਨ੍ਹਾਂ ਦੇ ਕੱਦਮ, ਲਗਾਤਾਰ ਅੱਗੇ ਹੀ ਵੱਧ ਰਹੇ ਸਨ, ਪਿੱਛੇ ਨਹੀਂ ਸਨ ਜਾ ਰਹੇ।

ਖੈਰ! ਸੱਚ ਵੀ ਇਹੀ ਹੈ ਕਿ ਪੰਜਾਬ `ਚ ਗੁਰੂ ਕੇ ਸਿੱਖਾਂ ਨੇ ਅੰਗ੍ਰੇਜ਼ਾਂ ਦੀ ਗੁਲਾਮੀ ਨੂੰ ਇੱਕ ਦਿਨ ਲਈ ਵੀ ਕਦੇ ਸਵੀਕਾਰ ਨਹੀਂ ਸੀ ਕੀਤਾ। ਇਸੇ ਤਰ੍ਹਾਂ ਦੂਜੇ ਪਾਸੇ ਪੰਜਾਬ `ਤੇ ਕਬਜ਼ਾ ਕਰਣ ਤੋਂ ਬਾਅਦ ਅੰਗ੍ਰੇਜ਼ਾਂ ਨੂੰ ਪੰਜਾਬ `ਤੇ ਆਪਣਾ ਰਾਜ ਤੇ ਕਬਜ਼ਾ ਕਾਇਮ ਰੱਖਣ ਅਤੇ ਸਿੱਖਾਂ ਨੂੰ ਦਿਨੋ-ਦਿਨ ਕਮਜ਼ੋਰ ਕਰਣ ਲਈ, ਨਿੱਤ ਨਵੇਂ ਤੋਂ ਨਵੇਂ ਹੱਥਕੰਡੇ ਵਰਤਣੇ ਪੈ ਰਹੇ ਸਨ। ਮੁੱਕਦੀ ਗੱਲ ਇਹ ਕਿ ਅੰਗ੍ਰੇਜ਼ ਦਾ ਪੰਜਾਬ `ਚ ਦਾਖਲ ਹੋ ਜਾਣਾ ਹੀ, ਭਾਰਤ ਦੀ ਆਜ਼ਾਦੀ ਦਾ ਅਸਲ ਕਾਰਣ ਬਣਿਆ ਸੀ। ਸਚਮੁਚ ਜੇ ਅੰਗ੍ਰੇਜ਼ ਪੰਜਾਬ `ਤੇ ਕਬਜ਼ਾ ਨਾ ਕਰਦੇ ਤਾਂ ਭਾਰਤ ਸ਼ਾਇਦ ਅਜੇ ਵੀ ਆਜ਼ਾਦ ਨਾ ਹੋਇਆ ਹੁੰਦਾ।

ਸੰਨ ੧੮੪੦ ਤੋਂ ੧੮੪੯, ਪੰਜਾਬ `ਚ ਅੰਗ੍ਰੇਜ਼ਾਂ ਤੇ ਸਿਖਾਂ ਵਿਚਾਲੇ ਜੰਗ ਚੱਲ ਰਹੇ ਸਨ। ਉਨ੍ਹਾਂ ਦਾ ਨਤੀਜਾ ਸੀ ਸਿੱਖ ਰਾਜ ਦਾ ਪਤਨ ਤੇ ਅੰਗ੍ਰੇਜ਼ਾ ਦਾ ਪੰਜਾਬ `ਤੇ ਕਬਜ਼ਾ। ਦੂਜੇ ਪਾਸੇ, ਇਹ ਵੀ ਦੇਖ਼ ਚੁੱਕੇ ਹਾਂ ਕਿ ਨਾਲ ਹੀ ਸੰਨ ੧੮੪੫ ਤੋਂ ੧੮੭੩ ਤੀਕ ਦਾ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਵਿੱਚਕਾਰ ਵੀ ਸਿੱਖ-ਧਰਮ ਦੀ ਸੰਭਾਲ ਲਈ ਸਿੱਖ ਜਾਗ੍ਰਤੀ ਲਹਿਰਾਂ ਪਣਪਣੀਆਂ ਸੁਰੂ ਹੋ ਗਈਆਂ ਸਨ। ਉਪ੍ਰੰਤ ਉਨ੍ਹਾਂ ਸਿੱਖ ਜਾਗ੍ਰਿਤੀ ਲਹਿਰਾਂ `ਚੋਂ ਹੀ ਨਾਮਧਾਰੀ ਲਹਿਰ ਵੀ ਸੀ ਜਿਸ ਨੇ ਪੰਥਕ ਸੰਭਾਲ ਦੇ ਨਾਲ-ਨਾਲ, ਰਾਜਸੀ ਤਲ `ਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਪਾਸੇ ਵੀ ਸਭ ਤੋਂ ਪਹਿਲਾਂ ਮੋੜ ਲੈ ਲਿਆ ਸੀ।

ਉਪ੍ਰੰਤ ਇਸੇ ਲੜੀ `ਚ ਓਦੋਂ "ਸਿੰਘ ਸਭਾ ਲਹਿਰ" ਤੋਂ ਬਾਅਦ ਇੱਕ ਦੂਜੀ ਦੇ ਅੱਗੇ-ਪਿਛੇ "ਸ਼੍ਰੋਮਣੀ ਅਕਾਲੀ ਦੱਲ", "ਗਦਰ ਪਾਰਟੀ", "ਬੱਬਰ ਅਕਾਲੀ ਲਹਿਰ" ਆਦਿ ਵੀ ਹੋਂਦ `ਚ ਆਈਆਂ ਸਨ। ਬਲਕਿ ਇਸੇ ਸੜੀ `ਚ ਅੱਗੇ ਚੱਲ ਕੇ ਵੱਡੀ ਪੱਧਰ `ਤੇ ਸਿਖਾਂ ਵਿੱਚਕਾਰ ਨਿਰੋਲ ਧਾਰਮਕ ਤਲ `ਤੇ "ਗੁਰਦੁਆਰਾ ਸੁਧਾਰ ਲਹਿਰ" ਵੀ ਹੋਂਦ `ਚ ਆਈ ਸੀ।

ਜਦਕਿ ਉਸੇ "ਗੁਰਦੁਆਰਾ ਸੁਧਾਰ ਲਹਿਰ" ਦੇ ਨਾਲ ਸੰਬੰਧਤ ਹੋ ਕੇ ਇੱਕ ਤੋਂ ਬਾਅਦ ਇਕ, ਮੋਰਚਿਆਂ ਦੀ ਲੜੀ ਵੀ ਚੱਲ ਪਈ ਜਿਹੜੀ ਬਹੁਤ ਲੰਮਾਂ ਸਮਾਂ ਚਲਦੀ ਰਹੀ। ਉਪ੍ਰੰਤ ਉਸੇ ਦਾ ਸਿੱਟਾ, ਇੱਕ ਜਾਂ ਦੂਜੇ ਰੂਪ `ਚ, ਸੰਨ ੧੯੪੭ ਤੀਕ ਇਨ੍ਹਾਂ ਸਿੱਖ ਲਹਿਰਾਂ ਵਾਲਾ ਇਹ ਸਿਲਸਿਲਾ ਵੀ ਓਦੋਂ ਤੀਕ ਨਹੀਂ ਸੀ ਰੁਕਿਆ, ਜਦੋਂ ਤੀਕ ਕਿ ੧੫ ਅਗਸਤ ਸੰਨ ੧੯੪੭ ਨੂੰ ਭਾਰਤ ਆਜ਼ਾਦ ਹੀ ਨਹੀਂ ਹੋ ਗਿਆ। ਤਾਂ ਤੇ ਭਾਰਤ ਦੀ ਆਜ਼ਾਦੀ ਦੀ ਲੜਾਈ `ਚ ਸਿੱਖਾਂ ਦਾ ਕਿੱਤਨਾ ਹਿੱਸਾ ਤੇ ਵੱਡਾ ਯੋਗਦਾਨ ਹੈ ਇਸ ਪਾਸੇ ਇੱਕ ਸਰਸਰੀ ਨਜ਼ਰ ਮਾਰ ਲੈਣੀ ਹੋਰ ਵੀ ਅਤਿ ਜ਼ਰੂਰੀ ਹੋ ਜਾਂਦੀ ਹੈ।

ਭਾਰਤ ਦੀ ਆਜ਼ਾਦੀ ਦੀ ਲੜਾਈ `ਚ ਸਿੱਖਾਂ ਦਾ ਹਿੱਸਾ- "ਦੀ ਹਿਸਟਰੀ ਆਫ਼ ਇੰਡਿਅਨ ਨੈਸ਼ਨਲ ਕਾਂਗ੍ਰਸ" `ਚ ‘Patta Bhai Sita Ram Ramaya’ ਅਨੁਸਾਰ ਆਜ਼ਾਦੀ ਦੀ ਲੜਾਈ `ਚ ਜਿਹੜਾ ਸਿੱਖਾਂ ਦਾ ਹਿੱਸਾ ਅੰਕਤ ਹੈ ਉਹ ਇਸ ਪ੍ਰਕਾਰ ਹੈ:-

ਫ਼ਾਂਸੀ ਦੇ ਤਖ਼ਤੇ `ਤੇ ਚੜ੍ਹਣ ਵਾਅਿਾਂ ੧੨੧-ਆਂ `ਚੋਂ ਇਕੱਲੇ ਸਿੱਖਾਂ ਦੀ ਗਿਣਤੀ ੯੪ ਸੀ।

ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ, ਜਿਨ੍ਹਾਂ ਨੂੰ ਦੇਸ਼ ਨਿਕਾਲਾ ਮਿਲਿਆ, ਉਨ੍ਹਾਂ ਕੁਲ ੨੬੪੬ ਲੋਕਾਂ `ਚੋਂ ਇਕੱਲੇ ਸਿੱਖਾਂ ਦੀ ਗਿਣਤੀ ੨੧੪੭ ਸੀ।

ਇਸੇ ਤਰ੍ਹਾਂ ਨਾਮਧਾਰੀ ਲਹਿਰ `ਚ ਸ਼ਹੀਦ ਹੋਣ ਵਾਲੇ ਵੀ ਸਾਰੇ ਦੇ ਸਾਰੇ ਸਿੱਖ ਸਨ, ਉਪ੍ਰੰਤ ਕਾਮਾਗਾਟਾ ਮਾਰੂ ਜਹਾਜ਼ ਦੇ ਸਾਕੇ `ਚ ਸ਼ਹੀਦ ਹੋਣ ਵਾਲੇ ਵੀ ਸਾਰੇ ਸਿੱਖ ਹੀ ਸਨ।

ਬਲਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਸ਼ਹੀਦ ਹੋਏ ੳ੍ਰੁਪਰ ਵਰਣਿਤ ਬੇਅੰਤ ਸਿੱਖਾਂ ਤੋਂ ਇਲਾਵਾ-- "ਗੁਰਦੁਆਰਾ ਸੁਧਾਰ ਲਹਿਰ" ਦੌਰਾਨ "ਭਿੰਨ ਭਿੰਨ ਮੋਰਚਿਆ `ਚ", ਉਨ੍ਹਾਂ ਤੋਂ ਛੁੱਟ "ਸ਼੍ਰੋਮਣੀ ਅਕਾਲੀ ਦੱਲ", "ਗ਼ਦਰ ਪਾਰਟੀ ਲਹਿਰ", "ਬੱਬਰ ਅਕਾਲੀ ਲਹਿਰ" ਆਦਿ ਇਨ੍ਹਾਂ ਸਮੂਹ ਲਹਿਰਾਂ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਵੀ ਸਾਰੇ ਦੇ ਸਾਰੇ ਸਿੱਖ ਹੀ ਸਨ।

ਹੋਰ ਤਾਂ ਹੋਰ, "ਆਜ਼ਾਦ ਹਿੰਦ ਫ਼ੌਜ" `ਚ ਵੀ ੬੦% ਤੋਂ ਉਪਰ ਗਿਣਤੀ ਸਿੱਖਾਂ ਦੀ ਹੀ ਸੀ।

ਇਹ ਵੀ ਕਿ "ਜਲਿਆਂ ਵਾਲੇ ਬਾਗ਼" ਵਾਲੇ ਸਾਕੇ `ਚ ਵੀ ਲਗਭਗ ੧੩੦੦ ਲੋਕ ਸ਼ਹੀਦ ਹੋਏ ਸਨ। ਜਦਕਿ ਉਨ੍ਹਾਂ ੧੩੦੦ ਸ਼ਹੀਦ ਹੋਣ ਵਾਲਿਆਂ `ਚ ਵੀ ਇਕੱਲੇ ਸਿੱਖਾਂ ਦੀ ਗਿਣਤੀ ੭੯੯ ਸੀ।

ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼- ਭਲੀ ਪ੍ਰਕਾਰ ਸਮਝਦੇ ਆ ਰਹੇ ਹਾਂ ਕਿ ਸੰਨ ੧੭੧੬, ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ, ਭਿੰਨ-–ਭਿੰਨ ਸਿੱਖ ਵਿਰੋਧੀ ਤਾਕਤਾਂ ਵੱਲੋਂ "ਗੁਰੂ ਕੀਆਂ ਸਮੂਹ ਸੰਗਤਾਂ" ਉਪਰ ਗੁਰਮੱਤ ਅਤੇ ਗੁਰਬਾਣੀ ਜੀਵਨ ਰਹਿਣੀ ਵਿਰੋਧੀ ਹਮਲੇ ਚਾਲੂ ਹੋ ਗਏ ਸਨ। ਜਿਨ੍ਹਾਂ ਨਤੀਜਾ, ਹੁਣ ਤੀਕ ਸਿੱਖ ਸੰਗਤਾਂ ਦੇ ਜੀਵਨ ਅੰਦਰ, ਗੁਰਮੱਤ ਰਹਿਣੀ ਪੱਖੋਂ ਵੱਡਾ ਫ਼ਾਸਲਾ ਬਣ ਚੁੱਕਾ ਹੋਇਆ ਸੀ। ਫ਼ਿਰ ਇਸ ਦੌਰਾਨ, ਸੁਆਮੀ ਦਿਆਨੰਦ ਦਾ ਪੰਜਾਬ `ਚ ਪ੍ਰਵੇਸ਼ ਵੀ ਆਪਣੇ ਆਪ `ਚ ਇਤਿਹਾਸ ਦੀ ਵਿਸ਼ੇਸ਼ ਕੜੀ ਸਾਬਤ ਹੋਇਆ।

ਦਰਅਸਲ ਸੁਆਮੀ ਦਿਆਨੰਦ ਨੂੰ ਗੁਜਰਾਤ ਤੋਂ ਚੱਲ ਕੇ ਆਪਣੇ ਮਿਸ਼ਨ ਲਈ ਕਿੱਧਰੋਂ ਵੀ ਅਜਿਹਾ ਹੁੰਗਾਰਾ ਨਹੀਂ ਸੀ ਮਿਲਿਆ, ਜਿਹੜਾ ਹੁੰਗਾਰਾ ਉਸ ਨੂੰ ਪੰਜਾਬ `ਚ ਪ੍ਰਵੇਸ਼ ਕਰਣ ਤੋਂ ਬਾਅਦ ਮਿਲਿਆ। ਇਸ ਤਰ੍ਹਾਂ ਦਿਆਨੰਦ ਜਦੋਂ ਪੰਜਾਬ `ਚ ਆਇਆ ਤਾਂ ਇਸ ਦੀਆਂ ਕੁੱਝ ਗੱਲਾਂ ਜਿਵੇਂ ਬ੍ਰਾਹਮਣੀ ਵਰਣਵੰਡ, ਜਾਤ-ਪਾਤ, ਅਵਤਾਰਵਾਦ, ਵਹਿਮਾਂ-ਭਰਮਾਂ ਆਦਿ ਦਾ ਉਸ ਵੱਲੋਂ ਵਿਰੋਧ, ਦਰਅਸਲ ਉਸ ਰਾਹੀਂ ਕੀਤੇ ਜਾ ਰਹੇ ਇਹ ਸਾਰੇ ਵਿਰੋਧ, ਗੁਰਮੱਤ-ਗੁਰਬਾਣੀ ਭਾਵ ਸਿੱਖ ਵਿਚਾਰਧਾਰਾ ਦੇ ਪ੍ਰਚਾਰ ਨਾਲ ਰਬੋਂ ਹੀ ਪੂਰਾ-ਪੂਰਾ ਮੇਲ ਖਾਂਦੇ ਅਤੇ ਅਨੂਕੂਲ ਸਨ।

ਇਹ ਵੀ ਕਿ ਪਿਛਲੇ ਲਗਭਗ ੧੬੦ ਸਾਲਾਂ ਤੋਂ ਸਿੱਖ-ਜੀਵਨ `ਚ ਵੀ ਇਨ੍ਹਾਂ ਪੱਖਾ ਤੋਂ ਬ੍ਰਾਹਮਣਵਾਦ ਪੂਰੀ ਤਰ੍ਹਾਂ ਆਪਣੀਆਂ ਜੜ੍ਹਾਂ ਜਮਾ ਰਿਹਾ ਸੀ। ਉਸ ਸਮੇਂ ਧਰਮ ਪੱਖੋਂ ਜਾਗ ਚੁੱਕੇ ਬਹੁਤੇ ਸਿੱਖ ਆਗੂ ਉਸ ਗੱਲੋਂ ਬੜੇ ਪ੍ਰੇਸ਼ਾਨ ਸਨ। ਉਸੇ ਦਾ ਨਤੀਜ ਹੋਇਆ ਕਿ ਸਮੇਂ ਦੇ ਬਹੁਤੇ ਸਿੱਖ ਆਗੂ ਜਿਵੇਂ ਭਾਈ ਜਵਾਹਰ ਸਿੰਘ, ਗਿਆਨੀ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ ਆਦਿ ਨੇ ਵੀ ਅਗੇ ਹੋ ਕੇ ਸੁਆਮੀ ਦਿਆਨੰਦ ਵਾਲੀ ਉਸ ਆਰੀਆ ਸਮਾਜ ਲਹਿਰ ਦੀ ਕਮਾਨ ਆਪ ਸੰਭਾਲ ਲਈ।

ਇਸ ਤਰ੍ਹਾਂ ਜਦੋਂ ਸੁਆਮੀ ਦਿਆਨੰਦ ਵਾਲੀ ਉਸ ਆਰੀਆ ਸਮਾਜ ਲਹਿਰ ਦੀ ਕਮਾਨ ਹੀ ਸਿੱਖਾਂ ਨੇ ਸੰਭਾਲ ਲਈ ਤਾਂ ਇਸ ਲਹਿਰ ਦੀਆਂ ਜੜ੍ਹਾਂ ਪੰਜਾਬ `ਚ ਲੱਗਣੀਆਂ ਬੜੀ ਸੌਖੀ ਗੱਲ ਸੀ। ਉਸੇ ਦਾ ਨਤੀਜਾ ਹੋਇਆ, ਕੁੱਝ ਹੀ ਸਮੇਂ `ਚ ਪੰਜਾਬ `ਚ "ਆਰੀਆ ਸਮਾਜ" ਦਾ ਬੋਲਬਾਲਾ ਹੋ ਗਿਆ।

ਉਪ੍ਰੰਤ ਭੇਦ ਉਦੋਂ ਖੁੱਲ੍ਹਾ ਜਦੋਂ ਆਰੀਆ ਸਮਾਜ ਨੇ ਆਪਣੇ ਅਸਲ ਰੰਗ ਦਿਖਾਣੇ ਸ਼ੁਰੂ ਕੀਤੇ। ਇਸ ਤਰ੍ਹਾਂ ਉਸ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅਤੇ "ਗੁਰੂ ਨਾਨਕ ਸਾਹਿਬ" ਦੇ ਸਤਿਕਾਰ ਵਿਰੁਧ ਅਪ-ਸ਼ਬਦ ਵਰਤਣੇ ਤੇ ਲਿਖਣੇ ਵੀ ਸ਼ੁਰੂ ਕਰ ਦਿੱਤੇ। ਬਲਕਿ ਉਸ ਨੇ "ਕੇਸਾਂ ਵਾਲੇ ਮਨੁੱਖ ਦੇ ਇਲਾਹੀ ਸਰੂਪ" ਵਿਰੁਧ ਵੀ ਬਕਵਾਸ ਸ਼ੁਰੂ ਕਰ ਦਿੱਤੀ। ਬੇਸ਼ਰਮੀ ਦੀ ਹੱਦ ਇਥੋਂ ਤੀਕ ਟੱਪ ਗਈ, ਜਦੋਂ ਉਸ ਸਮੇਂ ਦੀ "ਆਰੀਆ ਸਮਾਜ" ਰਾਹੀਂ ਲਾਹੌਰ ਸ਼ਹਿਰ ਅੰਦਰ, ਕੁੱਝ ਸਿੱਖ ਨੌਜੁਆਨ ਮੁੰਡਿਆਂ ਲਈ ਐਲਾਨ ਕਰਵਾਇਆ ਕਿ ਉਹ ਸ਼ਰੇਆਮ ਆਪਣੇ ਕੇਸ ਕੱਤਲ ਕਰਵਾ ਰਹੇ ਹਨ।

ਸੁਆਮੀ ਦਿਆਨੰਦ ਅਤੇ ਉਸਦੀ ਉਸ "ਆਰੀਆ ਸਮਾਜ" ਵੱਲੋਂ ਜਦੋਂ ਇਸ ਮਨਹੂਸ ਤੇ ਕਾਲੀ ਕਰਤੂਤ ਲਈ ਬਾਕਾਇਦਾ ਪ੍ਰਬੰਧ ਤੀਕ ਵੀ ਕਰ ਦਿੱਤਾ ਗਏ ਤਾਂ ਇੰਨ੍ਹਾਂ ਦੀ ਅੰਦਰੂਲੀ ਸੋਚ ਅਤੇ ਕਰਤੂਤ ਵੀ ਸਮਾਜ `ਚ ਪੂਰੀ ਤਰ੍ਹਾਂ ਨੰਗੀ ਹੋ ਗਈ।

ਇਸ ਤਰ੍ਹਾਂ ਉਨ੍ਹਾਂ ਸਿੱਖ ਆਗੂਆ ਨੂੰ ਵੀ ਸਮਝ ਆਗਈ ਕਿ ਹੁਣ ਤਾਂ ਪਾਨੀ ਵੀ ਸਿਰ ਤੋਂ ਗੁਜ਼ਰ ਚੁੱਕਾ ਹੈ। ਉਸ ਸਮੇਂ ਸਾਡੇ ਉਹੀ ਸਾਰੇ ਦੇ ਸਾਰੇ ਸਿੱਖ ਲੀਡਰ, ਜਿਹੜੇ ਦਿਨ ਤੇ ਰਾਤ, ਪੂਰੇ ਜੋਸ਼ ਨਾਲ ਆਰੀਆ ਸਮਾਜ ਦੇ ਪ੍ਰਚਾਰ `ਚ ਲੱਗੇ ਹੋਏ ਸਨ, ਉਨ੍ਹਾਂ ਰਾਤੋਂ ਪਹਿਲਾਂ "ਆਰੀਆ ਸਮਾਜ" ਦਾ ਬਾਈਕਾਟ ਕਰ ਕੇ "ਸਿੰਘ ਸਭਾ ਲਹਿਰ" ਦਾ ਅਰੰਭ ਕਰ ਦਿੱਤਾ, ਇਹ ਜ਼ਿਕਰ ਸੰਨ ੧੮੭੩ ਦਾ ਹੈ।

ਸਿੰਘ ਸਭਾ ਲਹਿਰਾਂ ਦਾ ਆਰੰਭ- ਇਸ ਤਰ੍ਹਾਂ ਇੱਕ ਨਹੀਂ ਅੱਗੇ-ਪਿੱਛੇ ਦੋ ‘ਸਿੰਘ ਸਭਾ ਲਹਿਰਾਂ’ ਹੋਂਦ `ਚ ਆ ਗਈਆਂ। ਪਹਿਲੀ ‘ਸਿੰਘ ਸਭਾ ਲਹਿਰ’ ਅੰਮ੍ਰਿਤਸਰ `ਚੋਂ ਅਤੇ ਦੂਜੀ ਲਾਹੌਰ `ਚੋਂ ਉਭਰੀ ਸੀ। ਬੇਸ਼ੱਕ ਇਨ੍ਹਾਂ ਦੋਨਾਂ ਦੇ ਕਾਰਜ ਖੇਤ੍ਰ `ਚ ਆਪਸੀ ਮਤਭੇਦ ਤਾਂ ਸਨ ਹੀ, ਪਰ ਦੋਨਾ ਲਹਿਰਾਂ ਦੇ ਆਗੂ ਬੜੇ ਇਮਾਨਦਾਰ ਅਤੇ ਬਿਨਾ-ਸ਼ੱਕ ਨਿਰੋਲ ਪੰਥ ਹੇਤੂ ਸਨ।

ਜੇ ਫ਼ਰਕ ਅਤੇ ਵਿਚਾਰ ਅੰਤਰ ਸੀ ਤਾਂ ਉਹ ਇਹ ਕਿ ਇੱਕ ਲਹਿਰ ਦਾ ਵਿਚਾਰ ਸਰਕਾਰ ਪੱਖੀ ਹੋ ਕੇ, ਸਿੱਖ ਕੌਮ ਦੀ ਸੰਭਾਲ ਕਰਣਾ ਸੀ। ਜਦਕਿ ਦੂਜੀ ਅੰਮ੍ਰਿਤਸਰ ਵਾਲੀ "ਸਿੰਘ ਸਭਾ ਲਹਿਰ" ਅੰਗ੍ਰੇਜ਼ ਸਰਕਾਰ ਨੂੰ ਮੰਣਦੀ ਹੀ ਸਿੱਖਾਂ ਵਿਰੁਧ ਸਰਕਾਰ ਸੀ, ਕਿਉਂਕਿ ਅਸਲ `ਚ ਅੰਗ੍ਰੇਜ਼ਾ ਦੀਆਂ ਕੁਟਿਲਨੀਤੀਆਂ ਕਾਰਣ ਹੀ ਸਿੱਖ ਰਾਜ ਗਿਆ ਸੀ ਅਤੇ ਬਦਲੇ `ਚ ਪੰਜਾਬ `ਤੇ ਅੰਗ੍ਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਜਿਸ ਦਾ ਨਤੀਜਾ ਤੇ ਪੰਜਾਬ `ਤੇ ਅੰਗ੍ਰੇਜ਼ਾਂ ਦਾ ਰਾਜ ਹੋ ਗਿਆ ਸੀ। ਇਸ ਦੇ ਨਾਲ ਨਾਲ:-

ਭਾਵੇਂ ਇਹ ਦੋਵੇਂ ਸਿੰਘ ਸਭਾ ਲਹਿਰਾਂ ਚੱਲੀਆਂ ਵੀ ਸਿੱਖ ਧਰਮ ਦੀ ਸ਼ੰਭਾਲ ਲਈ ਹੀ ਸਨ ਪਰ ਇੱਥੇ ਪੰਥਕ ਤਲ `ਤੇ ਵੀ ਇੱਕ ਹੋਰ ਅੰਦਰੂਨੀ ਮਸਲਾ ਖੜਾ ਹੋ ਗਿਆ, ਅਤੇ ਉਹ ਮਸਲਾ ਇਸ ਤਰ੍ਹਾਂ ਸੀ ਕਿ:-

ਆਮ ਸਿੱਖ, ਜਿਸ ਦਾ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਇੱਕ ਦੰਮ ਬਾਅਦ ਅਰੰਭ ਹੋ ਕੇ ਅੱਜ ਤੀਕ ਗੁਰਮੱਤ ਜੀਵਨ ਪੱਖੋਂ ਨਿੱਤ ਫ਼ਾਸਲਾ ਵੱਧ ਰਿਹਾ ਅਤੇ ਸ਼ੋਸ਼ਣ ਹੋ ਰਿਹਾ ਸੀ, ਹੁਣ ਉਸ ਕੋਲ "ਸਿੱਖੀ ਜੀਵਨ ਨਹੀਂ", ਕੇਵਲ ਸਿੱਖਾਂ ਵਾਲੀ ਸ਼ਕਲ ਹੀ ਬਾਕੀ ਰਹਿ ਚੁੱਕੀ ਹੋਈ ਸੀ। ਉਂਜ ਇਸ ਸੰਬੰਧ `ਚ ਵੀ ਲਗਾਤਾਰ ਦੇਖ਼ਦੇ ਹੀ ਆ ਰਹੇ ਹਾਂ ਕਿ ਪਿਛਲੇ ੧੬੦ ਸਾਲਾਂ ਤੋਂ ਵਿਰੋਧੀਆਂ ਰਾਹੀਂ, ਸਾਧਾਰਣ ਸਿੱਖ ਸੰਗਤਾਂ ਨੂੰ ਗੁਰਮੱਤ ਰਹਿਣੀ ਪੱਖੌਂ ਸਿੱਖ ਜੀਵਨ ਦੀ ਪੂਰੀ ਤਰ੍ਹਾਂ ਪਛਾਣ ਵੀ ਭੁਲਵਾਈ ਜਾ ਚੁੱਕੀ ਸੀ। ਬ੍ਰਾਹਮਣ ਦੀ ਹਰੇਕ ਸੋਚਣੀ-ਰਹਿਣੀ-ਤਿਓੁਹਾਰ-ਸਗਨ-ਰੀਤੀ-ਰਿਵਾਜ ਆਦਿ ਓੁਦੋਂ ਤੀਕ, ਉਸ ਸਿੱਖ ਦਾ ਜੀਵਨ ਹੀ ਬਣ ਚੁੱਕੇ ਹੋਏਾ ਸਨ।

ਗੁਰੂ ਪਾਤਸ਼ਾਹ ਦੀ ਸੱਚੀ-ਸੁੱਚੀ ਸਿੱਖੀ ਤਾਂ ਹੁਣ ਉਸ ਸਿੱਖ ਦੇ ਅੰਦਾਜ਼ੇ `ਚ ਵੀ ਬਾਕੀ ਨਹੀਂ ਸੀ ਰਹਿ ਚੁੱਕੀ। ਬਲਕਿ ਉਹ ਹੁਣ ਉਸੇ ਅਣਮੱਤੀ ਜੀਵਨ ਨੂੰ ਹੀ, ਸਿੱਖ-ਜੀਵਨ ਮੰਨ ਕੇ ਸੰਸਾਰ `ਚ ਵਿੱਚਰ ਰਹੇ ਸਨ। ਉਸੇ ਦਾ ਨਤੀਜਾ ਇਹ ਹੋਇਆ ਕਿ ਸਿੱਖੀ ਸੰਭਾਲ ਦੇ ਮਨਸ਼ੇ ਨਾਲ ਅੱਗੇ ਆਈਆਂ ਦੋਨਾਂ "ਸਿੰਘ ਸਭਾ ਲਹਿਰਾਂ" ਨੂੰ ਅੱਜ ਦੂਜਿਆਂ ਤੋਂ ਵੱਧ, ਸਭ ਤੋਂ ਪਹਿਲਾਂ ਪੰਥਕ ਤਲ ਆਪਣੇ ਘਰੋਂ ਹੀ ਸਭ ਤੋਂ ਵੱਧ ਵਿਰੋਧ ਸਹਿਣ ਕਰਣਾ ਪੈ ਰਿਹਾ ਸੀ। ਠੀਕ ਉਸੇ ਤਰ੍ਹਾਂ ਜਿਵੇਂ ਦਾਸਾਂ ਰਾਹੀਂ ਸੰਨ ੧੯੫੬ `ਚ ਅਰੰਭ ‘ਸਿੱਖ ਮਿਸ਼ਨਰੀ ਲਹਿਰ’ ਨੂੰ ਅੱਜ ਤੀਕ ਸਹਿਣਾ ਪੈ ਰਿਹਾ ਹੈ।

ਉਸ ਸਮੇਂ ਭਾਈ ਜਵਾਹਰ ਸਿੰਘ, ਪ੍ਰੋ: ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਹਨ ਸਿੰਘ ਜੀ ਨਾਭਾ ਆਦਿ ਸਾਡੇ ਪੰਥਕ ਆਗੂ ਸਨ। ਇਸੇ ਲਈ ਇੰਨ੍ਹਾਂ ਸਿੱਖੀ ਦੇ ਪ੍ਰਵਾਣਿਆਂ ਨੂੰ ਵੀ ਓਦੋਂ ਬੇ-ਇੰਤਹਾ ਮੁਸ਼ਕਲਾਂ ਦਾ ਸਾਹਮਣਾ ਕਰਣਾ ਪਿਆ ਅਤੇ ਉਹ ਵੀ, ਆਪਣਿਆ ਹੱਥੋਂ। ਇਸੇ ਲਈ ਸਿੱਖੀ ਸੰਭਾਲ ਲਈ ਉਭਰੀ ਇਹ "ਸਿੰਘ ਸਭਾ ਲਹਿਰ" ਵੀ ਲੰਮਾਂ ਸਮਾਂ ਕੰਮ ਨਾ ਕਰ ਸਕੀ। ਇਸ ਦੇ ਉਲਟ, ਜੇਕਰ ਇਨ੍ਹਾਂ ਦੋਨਾਂ "ਸਿੰਘ ਸਭਾ ਲਹਿਰਾਂ" ਨੂੰ ਆਪਣਾ ਕੰਮ ਕਰਣ ਲਈ ਕੁੱਝ ਖੁੱਲਾ ਤੇ ਸੌਖਾ ਹੋਰ ਮੌਕਾ ਮਿਲ ਜਾਂਦਾ ਤਾਂ ਸ਼ਾਇਦ ਸਿੱਖੀ ਦੀ ਸੰਭਾਲ ਪਖੋਂ ਅੱਜ ਵਾਲੇ ਹਾਲਾਤ ਹੋਣੇ ਹੀ ਨਹੀਂ ਸਨ।

ਸਿੰਘ ਸਭਾ ਲਹਿਰ ਬਨਾਮ ਭਾਰਤ ਦੀ ਆਜ਼ਾਦੀ ਦੀ ਲੜਾਈ? ਇਸ ਦੇ ਨਾਲ ਇਹ ਵੀ ਸੱਚ ਹੈ ਕਿ ਪੰਜਾਬ ਦੀ ਗੁਲਾਮੀ ਨੂੰ ਸਿੱਖਾਂ ਨੇ ਪਹਿਲੇ ਦਿਨ ਤੋਂ ਹੀ ਪ੍ਰਵਾਨ ਨਹੀਂ ਸੀ ਕੀਤਾ। ਉਸੇ ਦਾ ਨਤੀਜਾ ਹੋਇਆ ਕਿ ਨਿਰੋਲ "ਸਿੱਖ ਧਰਮ ਦੀ ਸੰਭਾਲ" ਨਾਲ ਸੰਬੰਧਤ ਹੋਣ ਦੇ ਬਾਵਜੂਦ "ਸਿੰਘ ਸਭਾ ਲਹਿਰ" ਨੇ ਵੀ ਬਹੁਤ ਜਲਦੀ "ਗੁਰਦੁਆਰਾ ਸੁਧਾਰ ਲਹਿਰ" ਦੇ ਨਾਲ ਨਾਲ "ਭਾਰਤ ਦੀ ਆਜ਼ਾਦੀ ਦੀ ਲੜਾਈ" ਵਾਲਾ ਇੱਕ ਹੋਰ ਰੂਪ ਵੀ ਧਾਰਨ ਕਰ ਲਿਆ।

ਇਸ ਤਰ੍ਹਾਂ "ਸਿੰਘ ਸਭਾ ਲਹਿਰ", ਉਠੀ ਤਾਂ ਭਾਵੇਂ ਨਿਰੋਲ ਸਿੱਖ ਧਰਮ ਦੇ ਪ੍ਰਚਾਰ ਤੇ ਸੰਭਾਲ ਲਈ ਹੀ ਸੀ ਅਤੇ ਉਸੇ ਲੜੀ `ਚ ਉਸੇ ਤੋਂ "ਗੁਰਦੁਆਰਾ ਸੁਧਾਰ ਲਹਿਰ" ਵੀ, ਉਪ੍ਰੰਤ ਉਸੇ ਪੰਜਾਬ `ਚ ਹੁਣ "ਭਾਰਤ ਆਜ਼ਾਦੀ ਦੀ ਲੜਾਈ" ਦੇ ਭੜਕਣ ਤੋਂ ਬਾਅਦ "ਸ਼੍ਰੋਮਣੀ ਅਕਾਲੀ ਦੱਲ", "ਗਦਰ ਪਾਰਟੀ", "ਬਬਰ ਅਕਾਲੀ ਆਦਿ ਲਹਿਰਾਂ" ਵੀ ਅੱਗੇ ਪਿਛੇ ਹੋਂਦ `ਚ ਆ ਰਹੀਂਆ ਸਨ।

ਖ਼ੂਬੀ ਇਹ ਕਿ ਭਾਵੇਂ ਇੱਕ ਪਾਸੇ ਸਿੱਖ ਧਰਮ ਦੀ ਸੰਭਾਲ ਲਈ "ਸਿੰਘ ਸਭਾ ਲਹਿਰ" ਤੇ "ਗੁਰਦੁਆਰਾ ਸੁਧਾਰ ਲਹਿਰ" ਸੀ ਤੇ ਭਿਾਵੇਂ "ਭਾਰਤ ਦੀ ਆਜ਼ਾਦੀ" ਨਾਲ ਸੰਬੰਧਤ ਪੰਜਾਬ `ਚ ਹੀ ਪੈਦਾ ਹੋਈਆਂ ਉਪ੍ਰੋਕਤ ਬਾਕੀ ਲਹਿਰਾਂ, ਆਖ਼ਿਰ ਦੋਵੇਂ ਪਾਸੇ ਹੈਣ ਤਾਂ ਸਾਰੇ ਸਿੱਖ ਹੀ ਸਨ। ਉਂਝ ਵੀ ਅਜਿਹੇ ਜੁਝਾਰੂ ਕੰਮਾਂ ਲਈ ਸਭ ਤੋਂ ਅੱਗੇ ਸਿੱਖ ਹੀ ਆਉਂਦੇ ਹਨ। ਇਸ ਤਰ੍ਹਾਂ ਸਿੱਖ ਧਰਮ ਦੀ ਸੰਭਾਲ ਲਈ ਉਭਰੀਆਂ ਇਨ੍ਹਾਂ ਲਹਿਰਾਂ `ਤੇ ਵੀ ਬਹੁਤ ਜਲਦੀ "ਭਾਰਤ ਦੀ ਆਜ਼ਾਦੀ ਵਾਲੀ ਲਹਿਰ" ਹੀ ਭਾਰੂ ਹੋ ਗਈ ਤੇ ਬਦਲੇ `ਚ ਚੱਲ ਰਹੇ ਸਾਰੇ "ਸਿੰਘ ਸਭਾਈ" ਕੰਮ ਉਥੇ ਦੇ ਉਥੇ ਹੀ ਛੁੱਟ ਗਏ।

ਸਿੱਖੀ ਸੰਭਾਲ ਲਈ "ਸਿੰਘ ਸਭਾ ਲਹਿਰ" ਦੇ ਨਾਲ ਨਾਲ, ਸਿੱਖੀ ਜੋਸ਼ ਨੇ "ਭਾਰਤ ਦੀ ਆਜ਼ਾਦੀ ਦੀ ਲੜਾਈ" `ਚ "ਸ਼੍ਰੋਮਣੀ ਅਕਾਲੀ ਦਲ", "ਗਦਰ ਪਾਰਟੀ", "ਬੱਬਰ ਅਕਾਲੀ ਲਹਿਰ" ਆਦਿ ਵਾਲੇ ਨਵੇਂ ਰੂਪ ਧਾਰਨ ਕਰ ਲਏ ਸਨ। ਉਸੇ ਦਾ ਨਤੀਜਾ ਹੈ ਕਿ "ਭਾਰਤ ਦੀ ਆਜ਼ਾਦੀ" ਦੀ ਸਮੂਚੀ ਲੜਾਈ `ਚ, ਸਿੱਖਾਂ ਦਾ ਹਿੱਸਾ ਤੇ ਗਿਣਤੀ ਹੀ ਸ਼ਿਖਰ `ਤੇ ਬਲਕਿ ੯੮% ਹੈ।

ਉਪ੍ਰੰਤ ਭਾਰ ਦੀ ਆਜ਼ਾਦੀ ਇਸੇ ਲੜਾਈ ਦੌਰਾਨ, ਸੰਨ ੧੯੨੦ ਤੀਕ "ਸ਼੍ਰੋਮਣੀ ਅਕਾਲੀ ਦਲ" ਤੇ "ਗੁਰਦਆਰਿਆਂ ਦੀ ਆਜ਼ਾਦੀ" ਨਾਲ ਸੰਬੰਧਤ "ਗੁਰਦੁਆਰਾ ਸੁਧਾਰ ਲਹਿਰ" ਦਾ ਰੂਪ ਵੀ ਧਾਰਨ ਕਰ ਲਿਆ ਸੀ।

ਗੱਲ ਕੀ, ਸਿੱਖ ਰਹਿਣੀ ਜਿਹੜੀ ਪਹਿਲਾਂ ਹੀ ਲੰਮੀ ਚੋਟ ਖਾਈ ਬੈਠੀ ਸੀ। ਸਿੱਖ ਦੇ ਜੀਵਨ ਅਤੇ ਗੁਰਬਾਣੀ ਜੀਵਨ ਵਿੱਚਕਾਰ ਜਿਹੜਾ ਲੰਮਾ ਫਾਸਲਾ ਬਣ ਚੁੱਕਾ ਹੋਇਆ ਸੀ, ਜੇ ਹੁਣ ਜਾ ਕੇ "ਸਿੰਘ ਸਭਾ ਲਹਿਰ" ਦੇ ਰੂਪ `ਚ ਉਸ ਪਾਸੇ ਗੱਲ ਕੁੱਝ ਅਗੇ ਟੁਰੀ ਸੀ ਤਾਂ ਉਹ ਵੀ ਉਥੇ ਦੀ ਉਥੇ ਹੀ ਦੱਬ ਕੇ ਰਹਿ ਗਈ, ਬਹੁਤੀ ਅੱਗੇ ਨਾ ਵੱਧ ਸਕੀ। (ਚਲਦਾ) #418P-XXVs06.16.02.16#p25v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XXV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਪੰਜੀਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.