.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਵੀਹਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ" - ਭਲੀ ਭਾਂਤੀ ਦੇਖ ਆਏ ਹਾਂ ਕਿ "ਗੁਰਮੱਤ ਜੀਵਨ", "ਗੁਰਮੱਤ ਰਹਿਣੀ" ਬਲਕਿ "ਗੁਰ ਇਤਿਹਾਸ ਵਿੱਚਲੇ ਭਰਵੇਂ ਵਿਗਾੜ" ਪਖੋਂ ਅਜੋਕੇ ਸਮੂਚੇ ਪੰਥਕ ਦੁਖਾਂਤ ਦੀ ਜੜ੍ਹ ਉਨ੍ਹਾਂ ਚੌਰਾਸੀ ਸਾਲਾਂ `ਚ ਹੀ ਹੈ। ਭਾਵ ਸੰਨ ੧੭੧੬ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਤੋਂ ਈ: ਸੰਨ ੧੬੯੯, ਖਾਲਸਾ ਰਾਜ ਦੀ ਸ਼ਥਾਪਨਾ ਵਿੱਚਲੇ ਚੌਰਾਸੀ ਸਾਲਾਂ `ਚ।

ਤਾਂ ਵੀ ਅੱਜ ਹਰੇਕ ਪੰਥ ਦਰਦੀ ਦਾ ਲਗਭਗ ਇਕੋ ਹੀ ਸੁਆਲ ਹੈ ਕਿ ਪੰਥ ਵਿੱਚਲੀ ਗੁਰਮੱਤ ਜੀਵਨ ਪੱਖੋਂ ਅਜੋਕੀ ਅਧੋਗਤੀ ਕਦੋਂ ਤੀਕ ਚੱਲੇਗੀ? ਇਸ ਪੱਖੋਂ ਪੰਥ ਸੰਭਲੇਗਾ ਵੀ ਤਾਂ ਕਦੋਂ? ਇਹੀ ਨਹੀਂ, ਪੰਥ ਕਦੇ ਸੰਭਲੇਗਾ ਵੀ ਜਾਂ ਨਹੀਂ? ਕਿਉਂਕਿ ਪੰਥ ਨੂੰ ਇਸ ਪੱਖੋਂ ਜਿਹੜਾ ਘਾਟਾ ਉਨ੍ਹਾਂ ਚੌਰਾਸੀ ਸਾਲਾਂ `ਚ ਪਿਆ, ਹੁਣ ਸੰਨ ੨੦੧੬ ਜਾ ਰਿਹਾ ਹੈ। ਇਤਨੇ ਲੰਮੇ ਸਮੇਂ ਭਾਵ ਚਾਰ ਸੌ ਸਾਲਾਂ `ਚ ਤਾਂ ਬਜਾਏ ਇਹ ਪਾੜਾ ਘਟਣ ਦੇ ਉਹ ਪਾੜਾ ਤਾਂ ਦਿਨੋ ਦਿਨ ਹੋਰ ਵੀ ਕਈ ਗੁਣਾ ਵੱਧ ਚੁੱਕਾ ਹੈ ਅਤੇ ਅਜੇ ਵੀ ਨਿੱਤ ਵੱਧ ਹੀ ਰਿਹਾ ਹੈ।

ਸੱਚ ਵੀ ਇਹੀ ਹੈ ਅੱਜ ਹਰੇਕ ਅਣਮੱਤੀ ਕਰਮਕਾਂਡ, ਹਰੇਕ ਗੁਰਮੱਤ ਵਿਰੋਧੀ ਕਰਣੀ ਪੰਥਕ ਜੀਵਨ `ਚ ਪੂਰੀ ਤਰ੍ਹਾਂ ਦਾਖਿਲ ਹੋਈ ਪਈ ਹੈ। ਬਲਕਿ ਅੱਜ ਤਾਂ ਗੁਰ ਇਤਿਹਾਸ ਸੰਬੰਧੀ ਭਮਲਭੂਸੇ ਵੀ ਪੰਥ ਵਿਚਾਲੇ ਓਦੋਂ ਤੋਂ ਵੀ ਕਈ ਗੁਣਾ ਵੱਧੇ ਹੋਏ ਹਨ ਅਤੇ ਤੇਜ਼ੀ ਨਾਲ ਲਗਾਤਾਰ ਵਧਦੇ ਵੀ ਜਾ ਰਹੇ ਹਨ। ਤਾਂ ਸੁਆਲ ਪੈਦਾ ਹੁੰਦਾ ਹੈ ਕਿ ਇਸ ਸਾਰੇ ਤੋਂ ਪੰਥ ਨੂੰ ਕਦੇ ਨਿਜਾਤ ਹਾਸਲ ਹੋਵੇਗੀ ਕਿ ਨਹੀਂ? ਇਸ ਸਾਰੇ ਤੋਂ ਕਦੇ ਛੁੱਟਕਾਰਾ ਮਿਲੇਗਾ ਵੀ ਕਿ ਨਹੀਂ? ਜਦਕਿ ਇਹ ਵੀ ਸੱਚ ਹੈ ਕਿ ਆਪਣੇ ਦਿਲਖਿੱਚਵੇਂ ਪਿਛੋਕੜ ਨੂੰ ਘੋਖੇ ਬਿਨਾ ਇਸ ਤੌ ਬਚਾਅ ਸ਼ੰਭਵ ਹੀ ਨਹੀਂ। ਇਹ ਵੀ ਕਿ ਇਸ ਸਾਰੇ ਦੀ ਸੰਭਾਲ ਲਈ ਗੁਰਬਾਣੀ ਅਨੁਸਾਰ ਵੀ ਇਕੋ ਇੱਕ ਹੀ ਰਸਤਾ ਹੈ, ਜੇਕਰ ਪੰਥ ਉਸ ਰਸਤੇ ਟੁਰ ਪਵੇ ਤਾਂ। ਤਾਂ ਤੇ ਗੁਰਬਾਣੀ ਫ਼ੁਰਮਤਨਾਂ ਅਨੁਸਾਰ ਉਹ ਇਕੋ ਇੱਕ ਰਸਤਾ, ਫ਼ੁਰਮਾਨ ਹੈ:-

"ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ॥ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ॥  ॥ ਮਨ ਰੇ ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ" (ਪੰ: ੬੭) ਇਸ ਲਈ ਜੇਕਰ ਸਾਰਾ ਪੰਥ ਅੱਜ ਵੀ:-

"ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ" (ਪੰ: ੬੪੬) ਬਿਨਾਂ ਕਿਸੇ ਹੀਲ-ਹੁੱਜਤ ਦੇ, ਆਪਣੀਆਂ ਸਾਰੀਆਂ ਸਿਆਣਪਾਂ ਅਤੇ ਚਤੁਰਾਈਆਂ ਨੂੰ ਤਿਆਗ ਕੇ, "ਆਗਿਆ ਭਈ ਅਕਾਲ ਕੀ ਤਭੈ ਚਲਾਇਓ ਪੰਥ ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ॥" ਭਾਵ ਜੋ ਉਹ ਆਪ ਵੀ ਨਿੱਤ ਗੁਰਦੁਆਰਿਆਂ `ਚ ਅਤੇ ਗੁਰੂ ਸਾਹਿਬ ਦੀ ਹਜ਼ੂਰੀ `ਚ ਦੋਹਿਰੇ ਦੇ ਰੂਪ `ਚ ਪੜ੍ਹ ਰਹੇ ਹਨ, ਉਪ੍ਰੰਤ ਅਮਲ `ਚ ਵੀ ਉਹ ਕੇਵਲ ਤੇ ਕੇਵਲ ਇਕੋ ਇੱਕ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ ਅਥਵਾ ਨਿਰੋਲ "ਗੁਰਬਾਣੀ ਦੇ ਚਾਨਣਾਂ" ਚ ਆ ਜਾਣ। ਤਾਂ ਯਕੀਨਣ ਇਸ ਬਣ ਚੁੱਕੇ ਅਤੀ ਪੇਚੀਦਾ ਮੱਸਲੇ ਦਾ ਹੱਲ ਵੀ, ਸਤਿਗੁਰਾਂ ਦੀ ਮਿਹਰ ਸਦਕਾ, ਬਿਨਾਂ ਢਿੱਲ ਆਪਣੇ ਆਪ ਅੱਜ ਵੀ ਸ਼ੰਭਵ ਅਤੇ ਬਹੁਤ ਸੁਖਾਲਾ ਵੀ ਹੈ।

ਇਸ ਸਾਰੇ ਦੇ ਬਾਵਜੂਦ, ਅਜੇ ਵੀ ਕੋਈ ਇਸ ਮਸਲੇ ਨੂੰ ਇਸ ਪਖੋਂ ਦੇਖ ਰਿਹਾ ਅਤੇ ਕਹਿੰਦਾ ਹੈ, ਜਿਵੇਂ ਕਿ ਅੱਜ ਹਰੇਕ ਧਰਮ `ਚ ਵਿਸ਼ਵਾਸ ਰਖਣ ਵਾਲੇ ਅੰਦਰ ਆਪਣੇ ਧਰਮ ਪ੍ਰਤੀ ਅਰੁਚੀ ਆਈ ਹੋਈ ਹੈ। ਠੀਕ ਉਸੇ ਤਰ੍ਹਾਂ ਅਜੋਕਾ ਸਿੱਖ ਵੀ ਆਪਣੇ ਧਾਰਮਿਕ ਵਿਸ਼ਵਾਸਾਂ ਤੋਂ ਫਿਸਲਿਆ ਹੋਇਆ ਹੈ। ਫ਼ਿਰ ਅਜਿਹੇ ਸੱਜਣ ਵੀ ਹਨ ਜਿਹੜੇ ਇਸ ਪੰਥਕ ਵਿਗਾੜ ਨੂੰ ਕੇਵਲ ਪਛਮੀ ਸਭਿਅਤਾ ਦਾ ਪ੍ਰਭਾਵ ਹੀ ਦੱਸਦੇ ਅਤੇ ਮੰਣਦੇ ਹਨ। ਕੁੱਝ ਸੱਜਣ ਇਸ ਸਾਰੇ ਦਾ ਮੂਲ, ਸਾਇੰਸ ਅਤੇ ਵਿਗਿਆਨ ਦੀ ਮੌਜੂਦਾ ਤਰੱਕੀ ਅਤੇ ਖੌਜਾਂ ਨੂੰ ਦੱਸਦੇ ਹਨ। ਉਪ੍ਰੰਤ ਉਹ ਵੀ ਹਨ ਜਿਹੜੇ ਇਸ ਨੂੰ ਅਜੋਕੇ ਟੀ: ਵੀ ਅਤੇ ਉਨ੍ਹਾਂ ਟੀ: ਵੀ ਚੈਨਲਾਂ ਰਾਹੀਂ ਨਿੱਤ ਦਿਖਾਏ ਜਾ ਰਹੇ ਬਹੁਤੇ ਸੀਰੀਅਲਾਂ ਨੂੰ ਦੋਸ਼ ਦਿੰਦੇ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤੇਰੇ ਭਿੰਨ-ਭਿੰਨ ਅੰਦਾਜ਼ੇ ਪਰ ਮਸਲਾ ਮੁੜ ਤੁੜ ਕੇ ਉਹੀ ਅਤੇ ਇਕੋ ਹੀ ਹੈ।

ਜਦਕਿ ਬਾਕੀ ਧਰਮਾਂ ਬਾਰੇ ਤਾਂ ਅਸੀਂ ਇਸ ਪੱਖੋਂ ਕੁੱਝ ਨਹੀਂ ਕਹਿੰਦੇ ਪਰ ਸੱਚ ਇਹ ਹੈ ਕਿ ਸਿੱਖ ਧਰਮ `ਤੇ ਅਜਿਹੇ ਸਾਰੇ ਕਰਣਾਂ `ਚੋਂ ਇੱਕ ਵੀ ਕਾਰਣ ਲਾਗੂ ਨਹੀਂ ਹੁੰਦਾ। ਕਿਉਂਕਿ ਸਿੱਖ ਧਰਮ ਤਾਂ ਹੈ ਹੀ ਨਿਰੋਲ ਗੁਰਬਾਣੀ ਰਾਹੀਂ ਬਖਸ਼ੀ ਹੋਈ ਜੀਵਨ-ਸੇਧ ਅਤੇ ਜੀਵਨ-ਜਾਚ। ਗੁਰਬਾਣੀ ਜੀਵਨ-ਮਨੁੱਖ ਦੀ ਸੋਚਣੀ, ਰਹਿਣੀ ਨੂੰ ਹਲਕਾ ਫੁਲਕਾ ਤੇ ਨਰੋਆ ਕਰਣ ਦੇ ਸਮ੍ਰਥ ਹੈ। ਗੁਰਬਾਣੀ ਰਾਹੀਂ ਮਨੁੱਖਾ ਜੀਵਨ ਅੰਦਰ ਨਾ ਮੁੱਕਣ ਵਾਲਾ ਇਲਾਹੀ ਸਰੂਰ ਪੈਦਾ ਹੁੰਦਾ ਹੈ। ਮਨੁੱਖ ਦਾ ਜੀਵਨ ਸੁਆਦਲਾ ਤੇ ਰਸਦਾਇਕ ਬਣਦਾ ਹੈ। ਮਨੁੱਖ ਅੰਦਰੋਂ ਮਾਨਸਿਕ ਤਨਾਵ ਘਟਦੇ ਹਨ। ਘਰ-ਪ੍ਰਵਾਰ, ਸਮਾਜ ਵਿਚਾਲੇ ਆਪਸੀ ਪਿਆਰ ਤੇ ਸਤਿਕਾਰ ਵਧਦਾ ਹੈ। ਵੈਰ-ਵਿਰੋਧ, ਵਿੱਤਕਰਿਆਂ ਅਤੇ ਮੇਰ-ਤੇਰ ਵਾਲੀ ਭਾਵਨਾ ਘੱਟਦੀ ਤੇ ਮੁੱਕਦੀ ਹੈ। ਇਸ ਲਈ ਗੁਰਬਾਣੀ ਰਾਹੀਂ ਪ੍ਰਗਟ ਇਲਾਹੀ ਧਰਮ ਅਤੇ ਜੀਵਨ, ਕਿਸੇ ਵੀ ਅਜਿਹੇ ਬਾਹਰੀ ਪ੍ਰਭਾਵਾਂ ਕਾਰਣ ਕਦੇ ਵੀ ਅਸਥਿਰ ਜਾਂ ਕੁਰਤਹੇ ਨਹੀਂ ਪੈ ਸਕਦਾ। ਉਸ ਸਾਰੇ ਦੇ ਬਾਵਜੂਦ, ਵਿਚਾਰ ਅਧੀਨ ਸਿੱਖ ਜੀਵਨ ਸੰਬੰਧੀ:-

ਕੇਵਲ ਤੇ ਕੇਵਲ ਸਦੀਵੀ ਸੱਚ ਇਹੀ ਹੈ ਕਿ ਜਦੋਂ ਜਦੋਂ ਵੀ ਮਨੁੱਖ ਅੰਦਰੋਂ ਗੁਰਬਾਣੀ ਗਿਆਨ ਅਤੇ ਗੁਰਬਾਣੀ ਤੋਂ ਪ੍ਰਗਟ ਜੀਵਨ ਰਹਿਣੀ ਘਟੇਗੀ, ਮਨੁੱਖ ਦਾ ਜੀਵਨ ਖੋਖਲਾ ਹੋ ਜਾਵੇਗਾ। ਮਨੁੱਖ, ਉਸ ਸਿੱਖੀ ਤੋਂ ਬਾਗੀ ਹੋਵੇਗਾ, ਜਿਹੜੀ ਕਿ ਮੂਲ ਰੂਪ `ਚ ਗੁਰਬਾਣੀ ਦੀ ਸਿੱਖੀ ਅਥਵਾ ਸਿੱਖ ਧਰਮ ਹੁੰਦਾ ਹੀ ਨਹੀਂ, ਅਸਲ `ਚ ਓਦੋਂ ਉਹ ਕੇਵਲ ਆਪਣੇ ਆਪ ਲਈ ਸਿੱਖ ਹੋਣ ਦਾ ਭਰਮ ਹੀ ਪਾਲ ਰਿਹਾ ਹੁੰਦਾ ਹੈ।

ਇਸਦੇ ਉਲਟ, ਜਦੋਂ ਜਦੋਂ ਵੀ ਗੁਰਬਾਣੀ ਦਾ ਪ੍ਰਸਾਰ, ਆਪਣੇ ਸ਼ੁਧ ਸਰੂਪ `ਚ, ਨਿਰੋਲ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਵਿਚਾਰਧਾਰਾ `ਤੇ ਆਧਾਰਿਤ ਹੋਵੇਗਾ, ਗੁਰੂ ਦੀ ਉਸ ਸਿੱਖੀ ਵੱਲ, ਹਰੇਕ ਆਪਣੇ ਆਪ ਖਿੱਚਿਆ ਆਵੇਗਾ; ਬਲਕਿ ਉਹ ਆਪਣੇ ਆਪ ਲਈ ਸਿੱਖ ਹੋਣ `ਤੇ ਫ਼ਖ਼ਰ ਵੀ ਕਰੇਗਾ।

ਸੰਨ ੧੭੧੬ ਤੋਂ ਅੱਜ ਤੀਕ, ਇਸ ਪੱਖੋਂ ਲਗਾਤਾਰ ਸਾਨੂੰ ਜੋ ਘਾਟ ਆ ਰਹੀ ਹੈ, ਉਸਦਾ ਮੁਖ ਕਾਰਣ ਵੀ ਇਕੋ ਹੀ ਹੈ ਅਤੇ ਉਹ ਕਾਰਣ ਹੈ ਗੁਰਬਾਣੀ ਅਤੇ ਸਿੱਖ-ਧਰਮ ਦਾ ਪ੍ਰਚਾਰ-ਪ੍ਰਸਾਰ ਪ੍ਰਬੰਧ ਲਗਾਤਾਰ ਅਤੇ ਬਹੁਤਾ ਕਰਕੇ ਅੱਜ ਵੀ ਵਿਰੋਧੀਆਂ ਜਾਂ ਕੱਚੇ ਪ੍ਰਚਾਰਕਾਂ ਦੇ ਹੱਥਾਂ `ਚ ਹੀ ਹੈ, ਭਾਵੇਂ ਕਿ ਉਨ੍ਹਾਂ ਸਾਰਿਆਂ ਦਾ ਪਹਿਰਾਵਾ ਅੱਜ ਵੀ ਪੰਜ ਕਕਾਰੀ ਸਰੂਪ ਹੀ ਹੈ, ਕੋਈ ਦੂਜਾ ਨਹੀਂ। ਪਰ ਨਿਰੋਲ ਗੁਰਬਾਣੀ ਆਧਾਰਤ ਸਿੱਖ ਧਰਮ ਦਾ ਪ੍ਰਚਾਰ ਅੱਜ ਵੀ ਨਾ ਦੇ ਬਰਾਬਰ ਹੀ ਹੋ ਰਿਹਾ ਹੈ।

ਫ਼ਿਰ ਇਹ ਵੀ ਅਤਿ ਕਥਣੀ ਨਹੀਂ ਕਿ ਅਜੋਕੇ ਸਮੂਚੇ ਗੁਰਬਾਣੀ ਅਤੇ ਗੁਰਮੱਤ ਪ੍ਰਚਾਰ ਦਾ ਜਾਣੇ ਜਾਂ ਅਣਜਾਣੇ ਬਹੁਤਾ ਜ਼ੋਰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਅਜ਼ਮਤ ਨੂ ਖੌਰਾ ਲਾਉਣਾ ਅਤੇ ਗੁਰਬਾਣੀ ਦੀ ਬਰਾਬਰੀ `ਤੇ ਹੋਰ ਹੋਰ ਰਚਨਾਵਾਂ ਨੂੰ ਸਥਾਪਤ ਕਰਣਾ ਹੀ ਸਾਬਤ ਹੋ ਰਿਹਾ ਹੈ। ਬਲਕਿ ਉਸ ਦੇ ਨਾਲ ਨਾਲ, ਅੱਜ ਜਿਹੜਾ ਗੁਰ-ਇਤਿਹਾਸ ਵੀ ਪ੍ਰਚਾਰਿਆ ਜਾ ਰਿਹਾ ਹੈ ਉਸ ਸਾਰੇ `ਚ ਵੀ, ਅਸਲ ਗੁਰ-ਇਤਿਹਾਸ ਦੀ ਖੁਸ਼ਬੂ ਨਾ ਦੇ ਬਰਾਬਰ ਹੀ ਹੈ। ਬਾਕੀ ਸਾਰੇ ਤਾਂ ਕੱਚੇ ਕਿੱਸੇ-ਕਹਾਣੀਆਂ ਅਤੇ ਗੁਰ ਇਤਿਹਾਸ ਦੇ ਨਾਮ `ਤੇ ਬਹੁਤੀਆਂ ਮਿਲਾਵਟਾਂ ਜਾਂ ਵਿਰੋਧੀ ਵਿਸ਼ਵਾਸ ਹੀ ਹਨ।

ਸੰਨ ੧੮੪੯, ਪੰਜਾਬ `ਤੇ ਵੀ ਅੰਗ੍ਰੇਜ਼ ਦਾ ਸ਼ਾਸਨ ਅਤੇ ਸਿੱਖ? -ਸਿੱਖ ਜਿਹੜਾ ੮੪+੫੦ ਭਾਵ ਪਿਛਲੇ ੧੩੪ ਸਾਲਾਂ `ਚ ਲਗਭਗ ਗੁਰਬਾਣੀ ਜੀਵਨ ਤੋਂ ਪੂਰੀ ਤਰ੍ਹਾਂ ਕੱਟਿਆ ਜਾ ਚੁੱਕਾ ਸੀ, ਸੰਨ ੧੮੪੯ `ਚ ਬਾਕੀ ਭਾਰਤ ਤੋਂ ਬਾਅਦ ਪੰਜਾਬ `ਤੇ ਵੀ ਅੰਗ੍ਰੇਜ਼ਾਂ ਦਾ ਸ਼ਾਸਨ ਹੋ ਗਿਆ। ਉਪ੍ਰੰਤ ਅੰਗ੍ਰੇਜ਼ ਸ਼ਾਸਕ ਨੇ ਵੀ ਉਸ ਪੱਖੋਂ ਭਰਵਾਂ ਤਾਂਡਵ ਕੀਤਾ, ਜਿਹੜਾ ਉਸ ਬਲਦੀ `ਤੇ ਤੇਲ ਸਾਬਤ ਹੋਇਆ। ਪੰਜਾਬ `ਚ ਸਿੱਖਾਂ ਨਾਲ ਸਿੱਧਾ ਵਾਹ ਪੈਣ `ਤੇ ਦੂਰ ਦਰਸ਼ੀ ਅੰਗ੍ਰੇਜ਼ ਨੇ ਭਾਂਪ ਲਿਆ ਕਿ "ਸਿੱਖ, ਆਪਣੇ ਗੁਰੂ ਦੇ ਨਾਂ ਤੋਂ ਆਪਣੀਆਂ ਜਾਨਾਂ ਵੀ ਹੂਲ ਸਕਦਾ ਹੈ", "ਸਿੱਖ ਦੇ ਜੋਸ਼ ਜਜ਼ਬੇ ਅਤੇ ਗੁਰੂ ਪ੍ਰਤੀ, ਇਸ ਦੀ ਵਫਾਦਾਰੀ ਦਾ ਸੰਸਾਰ `ਚ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। "

ਇਸ ਤਰ੍ਹਾਂ ਅੰਗ੍ਰੇਜ਼ ਇਹ ਵੀ ਸਮਝ ਚੁੱਕਾ ਸੀ, "ਜੇਕਰ ਸਿੱਖ ਗੁਰਬਾਣੀ ਜੀਵਨ ਜਾਚ ਨਾਲ ਜੁੜ ਗਿਆ ਤਾਂ ਇਹ ਸੁੱਤਾ ਸ਼ੇਰ ਆਪਣੀ ਅਸਲੀਅਤ ਨੂੰ ਬਹੁਤ ਜਲਦੀ ਪਛਾਣ ਲਵੇਗਾ। ਤਾਂ ਤੇ ਭਲਾਈ ਇਸੇ `ਚ ਹੈ, ਕਿ ਗੁਰਬਾਣੀ ਲੋਝੀ ਤੋਂ ਦੂਰ ਰਖਣ ਲਈ ਇਸ ਨੂੰ ਵੱਧ ਤੋਂ ਵੱਧ ਪੜ੍ਹਾਈ-ਲਿਖਾਈ ਵੱਲੋਂ ਵੀ ਦੂਰ ਰੱਿਖਆ ਜਾਵੇ। ਇਸ ਤਰ੍ਹਾਂ ਸਿੱਖ ਨੂੰ ਗੁਰਬਾਣੀ ਜੀਵਨ ਵੱਲੋਂ ਅਨਜਾਣ ਰੱਖ ਕੇ, ਗੁਰੂ ਤੇ ਸਿੱਖੀ ਦੇ ਨਾਂ `ਤੇ ਸਿੱਖ ਦੇ ਗੁਰੂ ਪ੍ਰਤੀ ਉਸ ਜੋਸ਼ ਦਾ ਪੂਰਾ-ਪੂਰਾ ਲਾਭ, ਆਪਣੇ ਲਈ ਲਿਆ ਜਾਵੇ। ਸ਼ੰਨ ੧੭੧੬ ਤੋਂ ਸਿੱਖ-ਇਤਿਹਾਸ, ਗੁਰ-ਇਤਿਹਾਸ, ਤੇ ਗੁਰਮੱਤ ਰਹਿਣੀ `ਚ ਮਚਾਈ ਹੋਈ ਅਨਮੱਤੀ ਖਲਬਲੀ, ਅੰਗ੍ਰੇਜ਼ ਨੂੰ ਆਪਣੇ ਲਈ ਵੀ ਰਾਸ ਆ ਗਈ, ਇਸ ਨੇ ਉਸ ਪਾਸੇ ਵੀ ਭਰਵਾਂ ਵਾਧਾ ਕੀਤਾ।

ਵੱਡੀ ਕੁਟਲਨੀਤੀ ਨਾਲ ਅੰਗ੍ਰੇਜ਼ ਨੇ ਇੱਕ ਪਾਸੇ ਤਾਂ ਸਿੱਖ ਦੇ ਲਈ, ਉਸਦੇ ਸਿੱਖੀ ਸਰੂਪ ਦਾ ਵੱਧ ਤੋਂ ਵੱਧ ਸਤਿਕਾਰ ਕੀਤਾ ਜਿਸ ਤੋਂ ਆਮ ਸਿੱਖ ਵੀ ਅੰਗ੍ਰੇਜ਼ਾਂ ਨੂੰ ਗੁਰੂਦਰ ਦਾ ਵੱਡਾ ਹੇਤੂ ਮਹਿਸੂਸ ਕਰਣ ਲੱਗ ਪਿਆ। ਇਸ ਦੇ ਨਾਲ ਉਸ ਨੇ ਸਿੱਖਾਂ ਨੁੰ ਵੱਧ ਤੋਂ ਵੱਧ ਫੋਜ਼ਾਂ `ਚ ਭਰਤੀ ਅਤੇ ਸਹੂਲਤਾਂ ਵੀ ਦਿੱਤੀਆਂ। ਉਸ ਨੇ ਸਿੱਖ ਰੈਜਮੈਂਟਾਂ ਵੀ ਕਾਇਮ ਕੀਤੀਆਂ ਅਤੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਵਧ ਚੜ੍ਹ ਕੇ ਸਤਿਕਾਰਿਆ ਵੀ ਜਾਂਦਾ ਸੀ। ਉਨ੍ਹਾਂ ਦੇ ਸਰੂਪ, ਸਿਹਤ ਵੱਲੋਂ ਵੀ ਕਿਸੇ ਤਰ੍ਹਾਂ ਦੀ ਕਸਰ ਨਹੀਂ ਸੀ ਛੱਡੀ ਜਾਂਦੀ। ਪਰ ਦੂਜੇ ਪਾਸੇ ਉਪਰਲੇ ਫ਼ੌਜੀ ਓਹਦਿਆਂ `ਤੇ ਉਸ ਨੇ ਸਿੱਖਾਂ ਨੂੰ ਤਾਂ ਕੀ ਕਦੇ ਕਿਸੇ ਹੋਰ ਭਾਰਤੀ ਨੂੰ ਵੀ ਨਹੀਂ ਸੀ ਬਿਠਾਇਆ, ਉਥੇ ਉਹ ਆਪ ਹੀ ਸ਼ਾਸਕ ਹੁੰਦਾ ਸੀ। ਇਹ ਵਿਸ਼ਾ ਸੰਨ ੧੯੪੭, ਭਾਰਤ ਦੀ ਆਜ਼ਾਦੀ ਤੀਕ ਦੇ ਰਿਕਾਰਡ `ਚੋਂ ਚੰਗੀ ਤਰ੍ਹਾਂ ਦੇਖਿਆ-ਪਰਖਿਆ ਜਾ ਸਕਦਾ ਹੈ। ਉਂਜ ਸਿੱਖਾਂ ਲਈ "ਮਾਰਸ਼ਲ ਕੌਮ" ਵਾਲਾ ਰੁੱਤਬਾ ਵੀ, ਸਿੱਖਾਂ ਨੂੰ ਅੰਗ੍ਰੇਜ਼ ਸ਼ਾਸਕਾਂ ਦੀ ਹੀ ਦੇਣ ਹੈ।

ਇਸ ਦੇ ਨਾਲ-ਨਾਲ ਉਸ ਰਾਹੀਂ ਅਜਿਹੇ ਨਵੇਂ ਇਤਿਹਾਸ ਦੀ ਸਿਰਜਣਾ ਵੀ ਕੀਤੀ ਜਾਣ ਲੱਗੀ, ਜਿਥੋਂ ਸਾਬਤ ਕੀਤਾ ਜਾਵੇ ਕਿ ਭਾਰਤ ਉਪਰ ਅੰਗ੍ਰੇਜ਼ਾਂ ਦਾ ਸ਼ਾਸਨ, ਮੂਲ ਰੂਪ `ਚ ਗੁਰੂ ਸਹਿਬ ਦੀ ਭਵਿਖ ਬਾਣੀ ਅਨੁਸਾਰ ਹੀ ਹੈ। ਮਿਸਾਲ ਵੱਜੋਂ ਇੱਕ ਸਾਖੀ (ਕਹਾਣੀ) ਆਮ ਪ੍ਰਚਲਤ ਕੀਤੀ ਗਈ। ਉਹ ਕਹਾਣੀ ਹੈ ਕਿ ਇੱਕ ਵਾਰ ਜਦੋਂ ਧੁੱਪ `ਚ ‘ਸ੍ਰੀ ਗੁਰੂ ਤੇਗ ਬਹਾਦੁਰ ਜੀ, ਆਪਣੇ ਕੇਸ ਹਰੇ ਕਰ ਰਹੇ ਸਨ ਤਾਂ ਉਹ ਪੱਛਮ ਵਾਲੇ ਪਾਸੇ ਹੀ ਦੇਖ ਰਹੇ ਸਨ। ਇਸ `ਤੇ ਕੁੱਝ ਸਿੱਖਾਂ ਨੇ ਉਨ੍ਹਾਂ ਤੋਂ ਪੁੱਛ ਲਿਆ, ਪਾਤਸ਼ਾਹ ਤੁਸੀਂ ਓਧਰ ਕੀ ਦੇਖ ਰਹੇ ਹੋ? ਇਸ `ਤੇ ਗੁਰਦੇਵ ਦਾ ਉੱਤਰ ਸੀ ਕਿ ਮੈਂ ਇਹ ਦੇਖ ਰਿਹਾ ਹਾਂ ਕਿ ਇਸ ਪਾਸਿਉਂ ਮੇਰੇ ਟੋਪੀਆਂ ਵਾਲੇ ਸਿੱਖ (ਗੋਰੇ) ਆਉਣਗੇ ਅਤੇ ਹੁਣ ਉਹ ਭਾਰਤ ਤੇ ਰਾਜ ਕਰਣਗੇ’ ਆਦਿ। ਇਸੇ ਤਰ੍ਹਾਂ ਸੌ ਸਾਖੀ ਦੇ ਨਾਂ ਦੀ ਰਚਨਾ ਪ੍ਰਚਲਤ ਕੀਤੀ ਗਈ ਜਿਸ ਨੂੰ ਅੱਜ ਤੀਕ ਵੀ ਹਰ ਕੋਈ ਆਪਣੀ ਮਰਜ਼ੀ ਨਾਲ ਢਾਲ ਲੈਂਦਾ ਹੈ ਅਤੇ ਇਸ ਅੰਦਰ ਦਸਮੇਸ਼ ਜੀ ਰਾਹੀਂ ਭਵਿੱਖ ਬਾਣੀ ਦੀ ਗੱਲ ਦੱਸਦਾ ਇਸੇ ਤਰ੍ਹਾਂ ਉਸ `ਚ ਅਜਿਹੀਆਂ ਕੁੱਝ ਹੋਰ ਲਿਖਤਾਂ ਵੀ ਹਨ।

ਅੰਗ੍ਰੇਜ਼ਾਂ ਨੇ ਸਿੱਖਾਂ `ਚੋਂ ਕੁੱਝ ਈ ਆਪਣੇ ਪੱਕੇ ਸ਼੍ਰਧਾਲੂ ਵੀ ਪੈਦਾ ਕੀਤੇ। ਉਨ੍ਹਾਂ ਰਾਹੀਂ ਬਹੁਤ ਸਾਰੀਆਂ ਬਨਾਵਟੀ ਗੱਲਾਂ ਨੂੰ ਵੀ ਗੁਰੂ ਪਾਤਸ਼ਾਹ ਦੀ ਭਵਿਖ ਬਾਣੀ ਦੱਸ ਕੇ ਪ੍ਰਚਲਤ ਕੀਤਾ, ਜਿਨ੍ਹਾਂ ਤੋਂ ਸਿੱਖਾਂ ਦੇ ਜੋਸ਼ ਨੂੰ ਹਰੇਕ ਢੰਗ ਨਾਲ, ਗੁਰੂ ਸਾਹਿਬ ਦੇ ਨਾਂ `ਤੇ ਅੰਗ੍ਰੇਜ਼ਾਂ ਦੇ ਹੱਕ `ਚ ਵਰਤਿਆ ਜਾ ਸਕੇ। ਇਸੇ ਤਰ੍ਹਾਂ ਅੰਗ੍ਰੇਜ਼ ਸ਼ਾਸਕਾਂ ਨੇ ਸਿੱਖੀ ਸਰੂਪ ਦੀ ਹਰ ਪੱਖੋਂ ਸੰਭਾਲ ਵੀ ਕੀਤੀ ਤੇ ਸਿੱਖ ਫੋਜਾਂ ਨੂੰ ਵੱਧ ਤੋਂ ੜਧ ਸਤਿਕਾਰ ਦੇ ਕੇ, ਗੁਰੂ ਸਾਹਿਬ ਪ੍ਰਤੀ ਉਨ੍ਹਾਂ ਦੀ ਵਫਾਦਾਰੀ ਵਾਲੀ ਭਾਵਨਾ ਨੂੰ ਆਪਣੇ ਲਈ ਵਰਤਣ ਵਾਸਤੇ ਭਰਵਾਂ ਮੈਦਾਨ ਤਿਆਰ ਕੀਤਾ ਅਤੇ ਉਸ ਨੂੰ ਅੰਤ ਤੀਕ ਉਸੇ ਤਰ੍ਹਾਂ ਵਰਤਿਆ ਵੀ।

ਜਦਕਿ ਅੰਗ੍ਰੇਜ਼ ਨੇ ਸਿੱਖਾਂ ਦੇ ਇਤਿਹਾਸ ਤੇ ਰਹਿਣੀ `ਚ ਸੰਨ ੧੭੧੬ ਤੋਂ ਚਲਦੀ ਆ ਰਹੀ ਰੱਲ-ਗੱਡ ਵਾਲੀ ਲੜੀ ਨੂੰ ਹੋਰ ਭਰਵੀਂ ਹਵਾ ਵੀ ਦਿੱਤੀ। ਇਸ ਤਰ੍ਹਾਂ ਇਸ ਪੱਖੋਂ ਜਿਹੜੀ ਬਾਕੀ ਕਸਰ ਸੀ, ਉਹ ਇਨ੍ਹਾਂ ਅੰਗ੍ਰੇਜ਼ ਸ਼ਾਸਕਾਂ ਨੇ ਰੱਜ ਕੇ ਪੂਰੀ ਕੀਤੀ। ਇਸ ਪੱਖੋਂ ਉਨ੍ਹਾਂ ਦਾ ਮਨੋਰਥ ਵੀ ਇਕੋ ਅਤੇ ਉਹੀ ਸੀ ਕਿ ਸਿੱਖ ਆਪਣੇ ਇਤਿਹਾਸ, ਗੁਰ-ਇਤਿਹਾਸ ਤੇ ਆਪਣੀ ਜੀਵਨ ਰਹਿਣੀ ਪੱਖੋਂ ਸਦਾ ਖੇਰੂੰ ਖੇਰੂੰ ਹੋਏ ਰਹਿਣ। ਇਹ ਕਦੇ ਅਤੇ ਕਿਸੇ ਤਰ੍ਹਾਂ ਵੀ ਆਪਸ `ਚ ਇਕਿੱਠੇ ਨ ਹੋ ਸਕਣ।

ਗੁਰ ਬਿਲਾਸ ਪਾ: ੬, ਗੁਰ ਬਿਲਾਸ ਪਾ: ੧੦ ਤਾਂ ਭਾਵੇਂ ਓਦੋਂ ਤੀਕ ਆ ਚੁੱਕੀਆਂ ਸਨ, ਉਪ੍ਰੰਤ ਇਸ ਦੌਰਾਨ ਅਖੌਤੀ ‘ਬਚਿਤ੍ਰ ਨਾਟਕ’ ਦਾ ਨਵਾਂ ਰੂਪ ਅਜੋਕਾ ‘ਦਸਮ ਗ੍ਰੰਥ’, ‘ਭਾਈ ਬਾਲੇ ਵਾਲੀ ਜਨਮ ਸਾਖੀ’ ਫ਼ਿਰ ਉਸੇ ਅਧਾਰ `ਤੇ ‘ਸੂਰਜ ਪ੍ਰਕਾਸ਼ ਗ੍ਰੰਥ’ ਉਪ੍ਰੰਤ ‘ਪੰਥ ਪ੍ਰਕਾਸ਼’ ਵੀ ਪ੍ਰਗਟ ਹੋਏ ਜਿੰਨ੍ਹਾਂ ਬਾਰੇ ਕੁੱਝ ਹੋਰ ਜ਼ਿਕਰ ਅੱਗੇ ਚੱਲ ਕੇ ਵੀ ਆਵੇਗਾ। ਇਸੇ ਤਰ੍ਹਾਂ ਅਜਿਹੀਆ ਗੱਲਾਂ ਅਤੇ ਪ੍ਰਚਲਣ ਵੀ ਕਾਇਮ ਕੀਤੇ ਜਿਵੇਂ ‘ਸਿੱਖਾਂ ਨੂੰ ਪੜ੍ਹਾਈ ਦੀ ਲੋੜ ਹੀ ਨਹੀਂ, ਕਿਉਂਕਿ ਗੁਰਬਾਣੀ ਤਾਂ ਹੈ ਹੀ ਅਨੁਭਵੀ ਗਿਆਨ, ਇਸ ਲਈ ਪੜ੍ਹਾਈ ਦੀ ਸਿੱਖ ਨੂੰ ਕੀ ਲੋੜ’, ‘ਸਿੱਖ ਤਾਂ ਜੰਮਦੇ ਹੀ ਸ਼ੇਰ ਹੁੰਦੇ ਹਨ’ ਵਗੈਰਾ, ਵਗੈਰਾ।

ਬਿਨਾ ਸ਼ੱਕ, ਅੰਗ੍ਰੇਜ਼ਾਂ ਨੇ ਫ਼ੌਜਾਂ `ਚ ਸਿੱਖਾਂ ਦੇ ਸਿੱਖੀ ਸਰੂਪ ਦੀ ਰਾਖੀ ਕੀਤੀ ਪਰ ਉਨ੍ਹਾਂ ਦੇ ਜੋਸ਼ ਤੇ ਤਾਕਤ ਨੂੰ ‘ਗੁਰੂ ਦਾ ਹੁਕਮ’ ਤੇ ‘ਗੁਰੂ ਦੀ ਸੇਵਾ’ ਦੇ ਨਾਂ `ਤੇ ਰੱਜ ਕੇ ਆਪਣੇ ਰਾਜ ਪਾਟ ਦੇ ਫੈਲਾਅ ਲਈ ਵਰਤਣ ਲਈ। ਇਸੇ ਤਰ੍ਹਾਂ ਉਸ ਨੇ ਫੌਜਾਂ `ਚ ਭਰਤੀ ਲਈ, ਸਿੱਖ ਦਾ ਪਾਹੁਲਧਾਰੀ ਹੋਣਾ ਵੀ ਜ਼ਰੂਰੀ ਕੀਤਾ। ਜਦਕਿ ਉਨ੍ਹਾਂ ਪਾਹੁਲ ਸਮਾਗਮਾਂ ਦੌਰਾਨ ਵੀ ਉਸ ਰਾਹੀਂ ਅਸਿੱਧੇ ਢੰਗ ਨਾਲ ‘ਪੰਜ ਪਿਆਰਿਆਂ ਰਸਤੇ, ਸਿੱਖਾਂ ਕੋਲੋਂ ਅੰਗ੍ਰੇਜ਼ ਰਾਜ ਦੀ ਵਫ਼ਾਦਾਰੀ ਲਈ ਹੀ ਪ੍ਰਣ ਦੁਆਏ ਜਾਂਦੇ ਸਨ।

ਇਸਦੇ ਨਾਲ-ਨਾਲ ਇਹ ਜ਼ਿਕਰ ਵੀ ਆ ਚੁੱਕਾ ਹੈ ਕਿ ਇਸ ਪਾਸਿਓਂ ਵੀ ਉਨ੍ਹਾਂ ਪੂਰਾ ਧਿਆਨ ਦਿੱਤਾ ਕਿ ਸਿੱਖ ਪੜ੍ਹਾਈ ਦੀ ਲੋੜ ਮਹਿਸੂਸ ਹੀ ਨ ਕਰਣ। ਇਨ੍ਹਾਂ ਵਿਚਾਲੇ ਵੱਧ ਤੋਂ ਵੱਧ ਅਨਪੜ੍ਹਤਾ ਹੀ ਫੈਲਾਈ ਜਾਵੇ। ਤਾ ਕਿ ਉਨ੍ਹਾਂ ਦਾ ‘ਸਾਰਾ ਜ਼ੋਰ ਗੁਰਬਾਣੀ ਗਿਆਨ ਤੇ ਸੋਝੀ ਦੀ ਬਜਾਏ ਇਸੇ ਗੱਲ `ਤੇ ਕੇਂਦ੍ਰਿਤ ਰਵੇ ਕਿ ਸਿੱਖਾਂ ਵਿਚਾਲੇ ਗੁਰਬਾਣੀ ਦਾ ਸਤਿਕਾਰ ਵੀ ਮੂਰਤੀ ਵਾਂਙ ਹੀ ਪਣਪੇ। ਜਿਸ ਤੋਂ ਉਹ ਗੁਰੂ ਦੇ ਨਾਂ `ਤੇ ਸਿੱਖਾਂ ਦੇ ਉਸ ਜੋਸ਼ ਦੀ ਵੱਧ ਤੋਂ ਵੱਧ ਆਪਣੇ ਲਈ ਵਰਤੋਂ ਕਰ ਸਕਣ।

ਅਸਲ `ਚ ਹੁਣ ਤੀਕ ਜੋ ਕੁੱਝ ਬ੍ਰਾਹਮਣ ਅਤੇ ਬਾਕੀ ਵਿਰੋਧੀ ਤਾਕਤਾਂ ਰਾਹੀਂ ਸੰਨ ੧੭੧੬ ਤੋਂ ਗੁਰਦੁਆਰਿਆਂ `ਤੇ ਕਬਜ਼ੇ ਕਰਣ ਤੋਂ ਬਾਅਦ ਕੀਤਾ ਜਾ ਰਿਹਾ ਸੀ, ਅੰਗ੍ਰੇਜ਼ਾਂ ਦੀ ਇਹ ਖੇਡ ਸਿੱਖਾਂ ਲਈ ਉਸ ਤੋਂ ਵੀ ਵੱਧ, ਬਾਅਦ ਸਿੱਖ ਧਰਮ `ਤੇ ਕਿਸੇ ਹੋਰ ਗੁੱਝੇ ਵਾਰ ਤੋਂ ਘੱਟ ਨਹੀਂ ਸੀ, ਜਿਸ ਨੂੰ ਸਿੱਖ ਵੀ ਦਬਾ-ਦਬ ਅੰਮ੍ਰਿਤ ਸਮਝ ਕੇ ਹੀ ਗਏ। ਇਸੇ ਲੜੀ `ਚ ਜੇ ਹੋਰ ਘੋਖਿਆ ਜਾਵੇ ਤਾਂ ਆਪਣੇ ਸ਼ਾਸਨ ਦੌਰਾਨ ਅੰਗ੍ਰੇਜ਼ ਨੇ ਸਿੱਖ ਕੌਮ ਵਿਚਾਲੇ ਡੇਰਾਵਾਦ ਦੇ ਰੂਪ `ਚ ਕੁੱਝ ਅਣਲੜ੍ਹ ਸਿੱਖ ਪ੍ਰਚਾਰਕਾਂ `ਚ ਵੀ ਵਾਧਾ ਕੀਤਾ ਤੇ ਉਸ ਲਹਿਰ ਨੂੰ ਵੀ ਭਰਵੀਂ ਹਵਾ ਦਿੱਤੀ ਸਾਬਤ ਹੁੰਦੀ ਹੈ। ਜਦਕਿ ਕਰਤੇ ਦੀ ਕਰਣੀ ਉਸ ਦੌਰਾਨ ਵੱਡੇ ਵੱਡੇ ਸਿੱਖੀ ਜੀਵਨ ਵਾਲੇ ਡੇਰੇ ਤੇ ਪ੍ਰਚਾਰਕ ਵੀ ਉਭਰੇ ਸਨ।

ਪੰਥਕ ਵਿਗਾੜ ਅਰੁੱਕ, ਪੰਥਕ ਸੰਭਾਲ ਦੇ ਯਤਨ ਵੀ-ਭਲੀ ਭਾਂਤੀ ਦੇਖ ਚੁੱਕੇ ਹਾਂ ਕਿ ਖਾਲਸਾ ਰਾਜ ਦੀ ਪ੍ਰਾਪਤੀ ਵੀ, ਬੇਸ਼ੱਕ ਉਸਦੇ ਵੀ ਖਾਸ ਕਾਰਣ ਸਨ ਅਤੇ ਜਿਨ੍ਹ੍ਹਾਂ ਕਾਰਣਾਂ ਦਾ ਭਰਵਾ ਜ਼ਿਕਰ ਵੀ ਆ ਚੁੱਕਾ ਹੈ। ਤਾਂ ਵੀ ਸ਼ੱਚ ਇਹੀ ਹੈ ਕਿ ਉਸ ਦੌਰਾਨ ਵੀ ਸਿੱਖੀ ਜੀਵਨ ਦੀ ਸੰਭਾਲ ਪੱਖੋਂ, ਉਹ ਸਾਡੀ ਹੋਰ ਤਬਾਹੀ ਦਾ ਕਾਰਣ ਹੀ ਵਧੇਰੇ ਬਣਿਆ ਸੀ। ਉਸ ਦੌਰਾਨ ਪੰਥਕ ਤਲ `ਤੇ ਕੌਮ ਵਿਪ੍ਰਣ ਦੀਆਂ ਰੀਤਾਂ, ਬ੍ਰਾਹਮਣੀ ਕਰਮਕਾਂਡਾਂ ਅਤੇ ਅਨਮਤੀ ਖੂਹ `ਚ, ਇੰਨੀਂ ਗਹਿਰਾਈ ਤੀਕ ਧੱਸ ਗਈ ਸੀ ਕਿ ਜਿੱਥੋਂ ਗੁਰਬਾਣੀ ਦੇ ਰੱਸੇ ਤੋਂ ਬਿਨਾ ਨਿਕਲਣਾ, ਸੰਭਵ ਹੀ ਨਹੀਂ ਸੀ।

ਪਰ ਨਿਰੋਲ ਗੁਰਬਾਣੀ ਵਿਚਾਰਧਾਰਾ ਵਾਲਾ ਇਹ ਰੱਸਾ ਤਾਂ ਸਾਨੂੰ ਸੰਨ ੧੭੧੬ ਤੋਂ ਬਾਅਦ ਅੱਜ ਤੀਕ ਜਿਵੇਂ ਕਿ ਕਦੇ ਨਸੀਬ ਹੀ ਨਹੀਂ ਸੀ ਹੋ ਰਿਹਾ। ਇਸੇ ਲਈ ਸਿੱਖੀ ਜੀਵਨ ਪੱਖੋਂ ਸਾਡੀ ਹਾਲਤ ਲਗਾਤਾਰ ਅਤੇ ਦਿਨੋਦਿਨ ਬੱਦ ਤੋਂ ਬੱਦਤਰ ਹੁੰਦੀ ਜਾ ਰਹੀ ਸੀ।

ਇਸ ਦੇ ਬਾਵਹੂਦ, ਤਾਂ ਵੀ ਕਿੱਧਰੇ ਕਿੱਧਰੇ ਸਿੱਖੀ ਦਰਦ ਦੀਆਂ ਕਿਰਨਾਂ ਅਤੇ ਚਿਣਗਾਰੀਆਂ ਵੀ ਸੁਲਘ ਰਹੀਆਂ ਸਨ। ਓਦੋਂ ਸੰਨ ੧੮੪੦ ਤੋਂ ਸੰਨ ੧੮੪੯, ਜਿੱਥੇ ਇੱਕ ਪਾਸੇ ਸਿੱਖਾਂ ਅਤੇ ਅੰਗ੍ਰੇਜ਼ਾਂ ਵਿੱਚਕਾਰ ਜੰਗ ਚੱਲ ਰਹੇ ਸਨ। ਨਤੀਜਾ ਡੋਗਰਿਆਂ ਦੀਆਂ ਗ਼ਦਾਰੀਆਂ ਕਾਰਣ, ਉਨ੍ਹਾਂ ਜੰਗਾਂ ਦਾ `ਚ ਇੱਕ ਪਾਸੇ ਬਲਸ਼ਾਲੀ ਸਿੱਖ ਤੇ ਖ਼ਾਲਸਾ ਰਾਜ ਦਾ ਅੰਤ ਹੋਇਆ ਸੀ ਜਦਕਿ ਦੂਜੇ ਪਾਸੇ ਬਦਲੇ `ਚ ਪੰਜਾਬ `ਤੇ ਅੰਗ੍ਰੇਜ਼ਾ ਦਾ ਕਬਜ਼ਾ ਹੋ ਗਿਆ ਸੀ।

ਇਸ ਤਰ੍ਹਾਂ ਸੰਨ ੧੮੪੫ ਤੋਂ ੧੮੭੩ ਵਾਲਾ ਉਹ ਸਮਾਂ ਵੀ ਸੀ ਜਦੋਂ ਸਿੱਖਾਂ ਵਿਚਾਲੇ ਜਾਗ੍ਰਤੀ ਲਹਿਰ ਵੀ ਪਣਪੀ ਸੀ। ਉਸੇ ਸਿੱਖ ਜਾਗ੍ਰਿਤੀ ਲਹਿਰ ਦੀ ਹੀ ਦੇਣ ਸਨ ਉਸ ਸਮੇਂ ਦੀਆਂ ਨਿਰੋਲ ਸਿੱਖੀ ਸੰਭਾਲ ਲਈ ਉਭਰੀਆਂ ਦੋ ਲਹਿਰਾਂ, ਨਾਮਧਾਰੀ ਲਹਿਰ ਅਤੇ ਨਿਰੰਕਾਰੀ ਲਹਿਰ। ਫ਼ਿਰ ਉਸੇ ਲੜੀ `ਚ ਸੰਨ ੧੮੭੩ `ਚ ਸਿੰਘ ਸਭਾ ਲਹਿਰ ਵੀ ਹੋਂਦ `ਚ ਆਈ ਸੀ। ਹੋਰ ਤਾਂ ਹੋਰ, ਅਕਾਲਪੁਰਖੁ ਦੀ ਕਰਣੀ ਕਿ ਬਾਬਾ ਮਹਾਰਾਜ ਸਿੰਘ ਵਰਗੇ ਮਰਜੀਵੜੇ ਵੀ ਇਸੇ ਘੋਲ ਦੌਰਾਨ ਹੀ ਨਿੱਤਰੇ ਸਨ।

ਬਾਬਾ ਰਾਮ ਸਿੰਘ ਜੀ ਦੀ ਅਗਵਾਈ `ਚ ਨਾਮਧਾਰੀ ਲਹਿਰ ਨੇ ਜਨਮ ਲਿਆ ਸੀ। ਇਸੇ ਤਰ੍ਹਾਂ ਰਾਵਲਪਿੰਡੀ ਤੋਂ ਭਾਈ ਦਇਆਲ ਜੀ ਦੀ ਅਗਵਾਈ `ਚ ਨਿਰੰਕਾਰੀ ਲਹਿਰ ਦੇ ਰੂਪ `ਚ ਕੌਮ ਮੈਦਾਨ `ਚ ਨਿੱਤਰੀ ਸੀ। ਨਿਰੰਕਾਰੀ ਅਤੇ ਨਾਮਧਾਰੀ, ਸਮੇਂ ਦੀਆਂ ਇਹ ਦੋਵੇਂ ਲਹਿਰਾਂ ਲਗਭਗ ੧੦-੧੨ ਸਾਲ ਦੇ ਅੰਤਰ ਨਾਲ ਅੱਗੇ ਪਿੱਛੇ ਉਭਰੀਆਂ ਸਨ।

ਇੰਨ੍ਹਾਂ ਦੋਨਾਂ ਲਹਿਰਾਂ ਰਾਹੀਂ ਪੰਥਕ ਸੰਭਾਲ ਲਈੇ ਕੀਤੇ ਯਤਨਾਂ ਕਾਰਣ ਪੰਥ `ਚ ਮੁੜ ਭਰਵੀਂ ਜਾਗ੍ਰਤੀ ਆਈ ਸੀ। ਸਿੱਖਾਂ ਵਿੱਚਕਾਰ ‘ਅਨੰਦ ਮੈਰਿਜ ਐਕਟ’ ਜਿਹੜਾ ਅੰਤ ਸੰਨ ੧੯੧੦ `ਚ ਬੇਅੰਤ ਕੁਰਬਾਣੀਆਂ ਤੋਂ ਬਾਅਦ ਕਾਨੂੰਨ ਬਣ ਕੇ ਸੰਸਾਰ ਸਾਹਮਣੇ ਪ੍ਰਗਟ ਹੋਇਆ। ਇਹ ਉਸ ਸਮੇਂ ਦੀ ਉਸ ਅਸਲ ਨਿਰੰਕਾਰੀ ਲਹਿਰ ਦੀ ਹੀ ਦੇਣ ਸੀ। (ਚਲਦਾ) #418P-XXs06.16.02.16#p20

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XX

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਵੀਹਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.