.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਚੌਦ੍ਹਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਇਹੀ ਹੈ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਲੜੀ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਇਹ ਸਭ ਸੰਭਵ ਹੋਇਆ, ਕਿਉਂਕਿ! (ੳ) ਇਸ `ਚ ਦੋ ਰਾਵਾਂ ਨਹੀਂ ਕਿ "ਵਿਸਾਖੀ ਸੰਨ ੧੬੯੯", ਜਦੋਂ ਦਸਮੇਸ਼ ਜੀ ਨੇ, "ਗੁਰੂ-ਗੁਰਬਾਣੀ" ਦੇ ਚਰਣਾਂ ਨਾਲ ਜੋੜਣ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਵਾਲੇ. ਗੁਰੂ ਨਾਨਕ ਸਾਹਿਬ ਤੋਂ ਚਲਦੇ ਆ ਰਹੇ "ਚਰਣ ਪਾਹੁਲ" ਵਾਲੇ ਢੰਗ ਨੂੰ ਅਚਣਚੇਤ ਇੱਕ ਗੁਰੂ ਵਿਅੱਕਤੀ ਅਥਵਾ ਚਰਣ-ਪਾਹੁਲ ਪ੍ਰਾਪਤ ਅਧਿਕਾਰੀ ਸੱਜਣ ਤੋਂ ਬਦਲ ਕੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਸੁਪੁਰਦ ਕਰ ਦਿੱਤਾ"।

ਫ਼ਿਰ ਇਤਨਾ ਹੀ ਨਹੀਂ, ਇਸ ਉੱਤਮ ਕਾਰਜ ਲਈ ਸੰਨ ੧੬੬੬, ਭਾਵ ਗੁਰਗੱਦੀ ਪ੍ਰਾਪਤੀ ਵਾਲੇ ਦਿਨ ਤੋਂ ਅਰੰਭ ਕਰ ਕੇ "ਵਿਸਾਖੀ ਸੰਨ ੧੬੯੯" ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ ਦੇ ਸੁਪੁਰਦ ਕਰਣ ਤੀਕ, ਲਗਾਤਾਰ ਚੌਵੀ ਸਾਲ, ਦਸਮੇਸ਼ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ "ਗੁਰੂ-ਗੁਰਬਾਣੀ" ਦੇ ਚਰਣਾਂ ਨਾਲ ਜੋੜਣ ਅਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ, ਆਪ ਵੀ ਉਸੇ "ਚਰਣ ਪਾਹੁਲ" ਵਾਲੇ ਢੰਗ ਨੂੰ ਹੀ ਵਰਤਿਆ ਸੀ।

(ਅ) "੬ ਅਕਤੂਬਰ ਸੰਨ ੧੭੦੮" ਜਦੋਂ ਦਸਮੇਸ਼ ਜੀ ਨੇ ਦੂਜੀ ਵਾਰ ਅਤੇ ਓਦੋਂ ਵੀ ਅਚਣਚੇਤ ਹੀ, ਅਬਚਲ ਨਗਰ, ਸ੍ਰੀ ਨਾਦੇੜ ਸਾਹਿਬ ਦੱਖਣ ਦੇ ਸਥਾਨ `ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਬਿਆ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ ਖੜਾ ਕਰਕੇ, "ਜੋਤਿ ਓਹਾ ਜੁਗਤਿ ਸਾਇ" ਦਾ ਪ੍ਰਗਟਾਵਾ "ਗੁਰਬਾਣੀ ਦੇ ਸੰਪੂਰਣ ਹੋ ਚੁੱਕੇ ਗ੍ਰੰਥ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ "ਗੁਰੂ ਨਾਨਕ ਦਰ ਦੀਆਂ ਸਮੂਚੀਆਂ ਸੰਗਤਾਂ" ਵਾਸਤੇ ਸਦੀਵ ਕਾਲ ਲਈ "ਇੱਕੋ-ਇਕ" ਅਤੇ "ਜੁਗੋ-ਜੁਗ ਅੱਟਲ" "ਗੁਰੂ" ਹੋਣ ਵਾਲਾ ਐਲਾਨ ਵੀ ਕਰ ਦਿੱਤਾ।

ਇਸ ਤਰ੍ਹਾਂ ਉਸ ਦਿਨ, ਈ: ਸੰਨ ੧੪੬੯ ਤੋਂ, ਗੁਰੂ ਨਾਨਕ ਪਾਤਸ਼ਾਹ ਦੇ ਆਗਮਨ, ਦੇ ਰੂਪ `ਚ ਧੁਰ ਦਰਗਾਹੋਂ ਸਥਾਪਤ, ਪਹਿਲੇ ਪਾਤਸ਼ਾਹ ਨੇ ਆਪਣੇ ਹੀ ਦਸਵੇਂ ਜਾਮੇ. ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ `ਚ, ਅਤੇ ਉੇਹ ਵੀ ਕਰਤੇ ਪ੍ਰਭੂ ਦੇ ਗ਼ੈਬੀ ਹੁਕਮ `ਚ "ਸਹਿ ਕਾਇਆ ਫੇਰਿ ਪਲਟੀਐ" ਦਸ ਪਾਤਸ਼ਾਹੀਆਂ ਤੀਕ ਮਨੁੱਖੀ ਸਰੀਰਾਂ, ਜਾਮਿਆ ਤੇ ਕਾਇਆਂਵਾਂ ਵਾਲੀ ਚਲਦੀ ਆ ਰਹੀ ਪਰੀਪਾਟੀ ਨੂੰ ਸਦੀਵ ਕਾਲ ਲਈ ਸਮਾਪਤ ਕਰਣ ਦਾ ਐਲਾਨ ਵੀ ਕਰ ਦਿੱਤਾ। ਦਰਅਸਲ ਹੁਣ ਉਸੇ "ਇਲਾਹੀ ਤੇ ਨਾਨਕ ਜੋਤ" ਦਾ ਹੀ "ਅੱਖਰ ਰੂਪ, ਸ਼ਬਦ-ਗੁਰੂ" "ਜੁਗੋ ਜੁਗ ਅਟੱਲ" ਸੰਪੂਰਣ ਪ੍ਰਕਾਸ਼ ਤੇ ਪ੍ਰਗਟਾਵਾ ਹਨ, "ਦਸਾਂ ਪਾਤਸ਼ਾਹੀਆਂ ਦੀ ਜੋਤ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"।

(ੲ) ਇਸ ਦੇ ਨਾਲ, ਉਸ ਸਮੇਂ ਕਲਗੀਧਰ ਜੀ ਰਾਹੀਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਬਿਆ ਖੜੇ ਕੀਤੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਉਪਰ "ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ" ਵਾਲਾ "ਤਿੰਨ ਨੁਕਾਤੀ" ਕੁੰਡਾ ਲਗਾ ਕੇ ਉਨ੍ਹਾਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੀ ਵੀ ਸਦੀਵ ਕਾਲ ਲਈ "ਕਾਰਜ ਸੀਮਾ" ਨਿਯਤ ਕਰ ਦਿੱਤੀ।

ਇਸ "ਤਿੰਨ ਨੁਕਾਤੀ" ਕੁੰਡੇ ਦਾ ਅਰਥ ਸੀ ਕਿ ਅੱਜ ਤੋਂ ਬਾਅਦ ਸਦੀਵ ਕਾਲ ਲਈ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੇ ਗੁਰਬਾਣੀ ਫ਼ੁਰਮਾਨ "ਜੋਤਿ ਓਹਾ ਜੁਗਤਿ ਸਾਇ" ਅਥਵਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਇਸ "ਤਿੰਨ ਨੁਕਾਤੀ" ਕੁੰਡੇ’ ਵਲੀ ਸੀਮਾ `ਚ ਰਹਿ ਕੇ ਹੀ, ਸਮੇਂ ਸਮੇਂ ਨਾਲ ਅਭਿਲਾਖੀ "ਗੁਰੂ ਕੀਆਂ ਅਭਿਲਾਕੀ ਸੰਗਤਾਂ" ਨੂੰ "ਗੁਰੂ-ਗੁਰਬਾਣੀ" ਦੇ ਚਰਣਾ ਨਾਲ ਜੋੜਣਾ ਅਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ:-

ਪੰਥਕ ਤਲ `ਤੇ ਸਮੇਂ ਸਮੇਂ ਨਾਲ ਨਿਯਤ ਅਥਵਾ ਸਥਾਪਤ ਕੀਤੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੇ ਸਮੇਂ ਦੀ ਲੋੜ ਅਨੁਸਾਰ ਪੰਥ ਦੀ ਅਗਵਾਹੀ ਕਰਣੀ ਅਤੇ ਪੰਥ ਨੂੰ ਸੇਧ ਦੇਣੀ ਹੈ। ਜਦਕਿ ਉਨ੍ਹਾਂ ਨੇ ਉਹ ਸਭ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਵਿਚਰਦੇ ਹੋਏ ਅਤੇ ਆਪਣੀ "ਤਿੰਨ ਨੁਕਾਤੀ ਸੀਮਾ" `ਚ ਰਹਿ ਕੇ ਕਰਣਾ ਹੈ, ਉਸ ਸੀਮਾ ਦਾ ਉਲੰਘਣ ਕਰਕੇ ਨਹੀਂ।

ਦਰਅਸਲ ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਿੱਖ ਇਤਿਹਾਸ ਵਿੱਚਲੀਆਂ ਇਤਨੀਆਂ ਵੱਡੀਆਂ ਸਦੀਵ ਕਾਲੀਨ ਇਹ ਤਿੰਨੇ ਤਬਦੀਲੀਆਂ ਤਾਂ ਹੀ ਸੰਭਵ ਹੋਈਆਂ ਤੇ ਹੋ ਸਕੀਆਂ ਕਿਉਂਕਿ ਦਸਮੇਸ਼ ਪਿਤਾ ਵੀ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਹੀ ਦਸਵਾਂ ਸਰੀਰਕ ਜਾਮਾ ਸਨ, ਇਸੇ ਲਈ ਉਨ੍ਹਾਂ ਨੂੰ ਇਹ ਅਤੇ ਅਜਿਹੇ ਅਣਗਿਣਤ ਹੱਕ ਤੇ ਇਲਾਹੀ ਤਾਕਤਾਂ ਵੀ ਪ੍ਰਾਪਤ ਸਨ।

"ਨੌ ਸਾਲ ਪਹਿਲਾਂ" ਅਤੇ "ਨੌ ਸਾਲ ਬਾਅਦ" ? ਤਾਂ ਤੇ ਪਹਿਲਾਂ ਗੱਲ ਕਰਦੇ ਹਾਂ:-

(ੳ) "ਨੌ ਸਾਲ ਬਾਅਦ" -ਦਸਮੇਸ਼ ਪਿਤਾ ਨੂੰ ਗੁਰਗੱਦੀ ਪ੍ਰਾਪਤੀ ਈ: ਸੰਨ ੧੬੬੬ `ਚ ਹੋਈ। ਫ਼ਿਰ "੬ ਅਕਤੂਬਰ ਸੰਨ ੧੭੦੮", ਜਦੋਂ ਦਸਮੇਸ਼ ਜੀ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ, ਸਦੀਵ ਕਾਲ ਲਈ ਗੁਰਗੱਦੀ ਸੌਪੀ ਅਤੇ "ਅੱਖਰ ਰੂਪ, ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਲਈ, "ਜੁਗੋ ਜੁਗ ਅਟੱਲ ਗੁਰੂ" ਹੋਣ ਵਾਲਾ ਐਲਾਣ ਕੀਤਾ। ਇਸੇ ਇਤਿਹਾਸਕ ਘਟਣਾ ਦਾ ਹੀ ਦੂਜਾ ਪੱਖ ਵੀ ਸੀ ਕਿ ਓਦੋਂ ਦਸਮੇਸ਼ ਜੀ ਨੇ ਲਗਾਤਾਰ ਦਸ ਜਾਮਿਆਂ `ਚ ਨਿਭਾਈ ਜਾ ਰਹੀ "ਸਹਿ ਕਾਇਆ ਫੇਰਿ ਪਲਟੀਐ" ਗੁਰੂ ਪਦ ਵਾਲੀ ਸਰੀਰਕ ਸੇਵਾ ਨੂੰ ਵੀ ਸਦੀਵ ਕਾਲ ਲਈ ਸਮਾਪਤ ਕਰ ਦਿੱਤਾ ਅਤੇ ਓਦੋਂ ਵੀ ਗੁਰਦੇਵ ਨੇ ਇਹ ਜੋ ਕੁੱਝ ਤਾਂ ਉਹ ਵੀ ਅਚਣਚੇਤ ਹੀ ਸੀ।

ਇਸ ਤਰ੍ਹਾਂ ਕੁਲ ਮਿਲਾ ਕੇ ਇਹ ਸਮਾਂ ਲਗਭਗ ੪੨ ਸਾਲ ਬਣਦਾ ਹੈ। ਇਨ੍ਹਾਂ ੪੨ ਸਾਲਾਂ ਦੇ ਸਮੇਂ `ਚ ਕਲਗੀਧਰ ਪਾਤਸ਼ਾਹ ਰਾਹੀਂ ਘਟਿਤ, ਸਿੱਖ ਇਤਿਹਾਸ ਦੀਆਂ ਉਪ੍ਰੋਕਤ ਤਿੰਨ ਪ੍ਰਮੁੱਖ ਇਤਿਹਾਸਕ ਘਟਣਾਵਾਂ ਵੀ ਹਨ ਜਿਹੜੀਆਂ ਨੰਬਰਵਾਰ ਇਸ ਤਰ੍ਹਾਂ ਹਨ ਅਤੇ ਇਥੇ ਕੇਵਲ ਦੋਰਅ ਰਹੇ ਹਾਂ, ਤਾਂ ਤੇ:-

ਪਹਿਲੀ- "ਵਿਸਾਖੀ ਸੰਨ ੧੬੯੯" ਵਾਲੀ ਇਤਿਹਾਸਕ ਘਟਣਾ, ਜਦੋਂ ਦਸਮੇਸ਼ ਜੀ ਨੇ ਪਹਿਲੇ ਪਾਤਸ਼ਾਹ ਤੋਂ ਚਲਦੇ ਚਲਦੇ ਆ ਰੇ "ਚਰਣ ਪਾਹੁਲ" ਵਾਲੇ ਢੰਗ ਨੂੰ "ਖੰਡੇ ਦੀ ਪਾਹੁਲ" ਵਾਲੇ ਢੰਗ `ਚ ਬਦਲਿਆ।

ਦੂਜੀ- "੬ ਅਕਤੂਬਰ ਈ: ਸੰਨ ੧੭੦੮" ਵਾਲੀ ਇਤਿਹਾਸਕ ਘਟਣਾ ਜਦੋਂ "ਅੱਖਰ ਰੂਪ, ਸ਼ਬਦ-ਗੁਰੂ" "ਗੁਰਬਾਣੀ ਦੇ ਸੰਪੂਰਣ ਹੋ ਚੁੱਕੇ ਗ੍ਰੰਥ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਲਈ "ਜੁਗੋ ਜੁਗ ਅਟੱਲ ਗੁਰੂ" ਹੋਣ ਵਾਲਾ ਐਲਾਣ ਕੀਤਾ ਅਤੇ ਨਾਲ ਹੀ "ਸਹਿ ਕਾਇਆ ਫੇਰਿ ਪਲਟੀਐ" ਗੁਰੂ ਪਦ ਵਾਲੀ ਸਰੀਰਕ ਸੇਵਾ ਨੂੰ ਵੀ ਸਦੀਵ ਕਾਲ ਲਈ ਸਮਾਪਤ ਕਰ ਦਿੱਤਾ।

ਤੀਜੀ- "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜਾ ਕਰਕੇ, ਉਨ੍ਹਾਂ ਉਪਰ "ਪੂਜਾ ਅਕਾਲਪੁਰਖ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ" ਵਾਲਾ "ਤਿੰਨ ਨੁਕਾਤੀ" ਕੁੰਡਾ ਲਗਾਉਣ ਬਾਅਦ, ਉਨ੍ਹਾਂ ਦੀ ਸਦੀਵ ਕਾਲ ਲਈ "ਕਾਰਜ ਸੀਮਾ" ਨੂੰ ਵੀ ਨਿਯਤ ਕਰ ਦਿੱਤਾ।

ਇਸ ਤਰ੍ਹਾਂ ਇਸ ੪੨ ਸਾਲਾਂ ਦੇ ਗੁਰਗੱਦੀ ਕਾਲ ਦੌਰਾਨ, ਦਸਮੇਸ਼ ਜੀ ਨੇ ਜਦੋਂ "ਅੱਖਰ ਰੂਪ, ਸ਼ਬਦ-ਗੁਰੂ", "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਦੀ ਸੌਪਣਾ ਕੀਤੀ ਤਾਂ ਉਹ ਆਪਣੇ ਆਪ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣਤਾ ਦਾ ਐਲਾਨ ਵੀ ਸੀ। ਪਰ ਉਪ੍ਰੋਕਤ ਪ੍ਰਮੁੱਖ ਤਿੰਨ ਇਤਿਹਾਸਕ ਘਟਣਾਵਾਂ ਤੋਂ ਇਲਾਵਾ ਦਸਮੇਸ਼ ਜੀ ਨੇ ਆਪਣੇ "ਗੁਰੂ ਕਾਲ" ਦੇ ਇਨ੍ਹਾਂ ੪੨ ਸਾਲਾਂ ਦੌਰਾਨ:-

(i) ਸੰਪੂਰਣਤਾ "ਤਨੁ ਮਨੁ ਥੀਵੈ ਹਰਿਆ" `ਤੇ ਹੀ- ਭਾਈ ਮਨੀ ਸਿੰਘ ਜੀ ਪਾਸੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ "ਨੌਵੇਂ ਪਾਤਸਾਹ, ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਬਾਣੀ ਦਰਜ ਕਰਵਾਉਣ ਬਾਅਦ" ਦਸਮੇਸ਼ ਜੀ ਨੇ "ਅੱਖਰ ਰੂਪ, ਗੁਰੂ-ਗੁਰਬਾਣੀ ਦੇ ਗ੍ਰੰਥ", "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਉਪਰ "ਤਨੁ ਮਨੁ ਥੀਵੈ ਹਰਿਆ" `ਤੇ ਹੀ ਸੰਪੂਰਣਤਾ ਦੀ ਆਪਣੀ ਮੋਹਰ ਵੀ ਲਗਾਈ।

ਭਾਵ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਾਹੀਂ "ਆਦਿ ਬੀੜ" ਦੀ ਸੰਪੂਰਣਤਾ ਉਚੇਚੇ ਦੋ ਸਲੋਕ "ਥਾਲ ਵਿਚਿ ਤਿੰਨਿ ਵਸਤੂ ਪਈਓ. ." ਅਤੇ "ਤੇਰਾ ਕੀਤਾ ਜਾਤੋ ਨਾਹੀ. ." ਚ ਕੇ ਕੀਤੀ ਗਈ ਸੀ। ਉਪ੍ਰੰਤ ਦਸਮੇਸ਼ ਜੀ ਨੇ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਤੇ ਸੰਪੂਰਣਤਾ ਦਾ ਐਲਾਨ ਕਰਣ ਸਮੇਂ ਉਸ `ਚ ਉੱਕਾ ਤਬਦੀਲੀ ਨਹੀਂ ਕੀਤੀ। ਇਸ ਤਰ੍ਹਾਂ ਦਸਮੇਸ਼ ਜੀ ਨੇ ਵੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਾਹੀਂ ਕੀਤੀ ਹੋਈ ਸੰਪੂਰਣਤਾ ਨੂੰ ਹੀ ਆਪਣੀ ਪ੍ਰਵਾਣਗੀ ਵੀ ਦੇ ਦਿੱਤੀ ਜਦਕਿ "ਗੁਰੂ ਨਾਨਕ ਜੋਤ" ਹੋਣ ਨਾਤੇ ਉਨ੍ਹਾਂ ਨੂੰ ਹਰੇਕ ਤਬਦੀਲੀ ਆਦਿ ਦਾ ਵੀ ਹੱਕ ਸੀ।

() ਜਿੱਥੇ ਕਿੱਥੇ ਵੀ ਨੌਵੇ ਪਾਤਸ਼ਾਹ ਦੀ ਬਾਣੀ ਨਵੇਂ ਸਿਰਿਓਂ ਦਰਜ ਹੋਈ- ਫ਼ਿਰ ਇਤਨਾ ਹੀ ਨਹੀਂ, "ਅੱਖਰ ਰੂਪ, ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ "ਗੁਰਤਾ ਗੱਦੀ" ਸੌਪਣ ਤੋਂ ਪਹਿਲਾਂ, ਜ਼ਿਕਰ ਆ ਚੁੱਕਾ ਹੈ ਕਿ ਦਸਮੇਸ਼ ਜੀ ਨੇ ‘ਆਦਿ ਬੀੜ’ `ਚ ਭਾਈ ਮਨੀ ਸਿੰਘ ਜੀ ਪਾਸੋਂ ਨੌਵੇਂ ਪਾਤਸ਼ਾਹ ਦੀ ਬਾਣੀ ਵੀ ਆਪ ਹੀ ਦਰਜ ਕਰਵਾਈ ਸੀ।

ਇਸ ਤਰ੍ਹਾਂ ਕਲਗੀਧਰ ਜੀ ਨੇ ਉਥੇ, ਜਿੱਥੇ ਕਿੱਥੇ ਵੀ ਨੌਵੇ ਪਾਤਸ਼ਾਹ ਦੀ ਬਾਣੀ ਨਵੇਂ ਸਿਰਿਓਂ ਦਰਜ ਕਰਵਾਈ, ਜਿਵੇਂ "ਰਾਗੁ ਜੈਜਾਵੰਤੀ ਮਹਲਾ ੯" (ਪੰ: ੧੩੫੨), "ਸਲੋਕ ਮਹਲਾ ੯" (ਪੰ: ੧੪੨੬); ਭਾਵ "ਮਹਲੇ ਨੌਵੇਂ ਦੇ ੫੭ ਸਲੋਕ, ਦਸਮੇਸ਼ ਜੀ ਨੇ ਉਥੇ-ਉਥੇ ਵੀ ‘ਅਜੋਕੇ ਦਸਮ ਗ੍ਰੰਥ `ਚ ਪ੍ਰਚਲਤ ਕੀਤੇ ਹੋਏ ਮੰਗਲਾਚਰਣ "ਸ੍ਰੀ ਮੁਖਵਾਕ ਪਾ: ੧੦" ਦੇ ਉਲਟ’ -ਨੰਬਰਵਾਰ "ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥" ਅਤੇ "ੴ ਸਤਿਗੁਰ ਪ੍ਰਸਾਦਿ" ਭਾਵ ਗੁਰਬਾਣੀ ਵਿੱਚਲੇ ਮੂਲ ਮੰਗਲਾਚਰਣ ਹੀ ਦਰਜ ਕਰਵਾਏ।

ਦੀਰਘ ਵਿਚਾਰ ਦਾ ਵਿਸ਼ਾ ਹੈ ਕਿ "ਗੁਰੂ ਨਾਨਕ ਜੋਤ" ਹੋਣ ਦੇ ਨਾਤੇ, ਦਸਮੇਸ਼ ਜੀ ਚਾਹੁੰਦੇ ਤਾਂ ਉਨ੍ਹਾਂ ਨੂੰ ਉਹ ਮੰਗਲਾਚਰਣ ਬਦਲ ਕੇ ਪਾਉਣ ਦਾ ਵੀ ਪੂਰਾ ਹੱਕ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ ਤਾਂ ਕਿਉਂ? ਇਸ ਲਈ ਵਿਸ਼ੇ ਦੀ ਸਚਾਈ ਅਤੇ ਤਹਿ ਤੀਕ ਪੁੱਜਦੇ ਉੱਕਾ ਦੇਰ ਨਹੀਂ ਲਗਣੀ ਚਾਹੀਦੀ।

(i) "ਵਿਸ਼ਾ ਨਿਤਨੇਮ" ਅਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" - ‘ਗੁਰੂ ਕੀਆਂ ਸੰਗਤਾਂ’ ਲਈ ਕਾਇਮ ਕੀਤੇ ਤਿੰਨ ਸਮੇ ਲਈ "ਗੁਰਬਾਣੀ ਦੇ ਨਿਤਨੇਮ" ਦਾ ਜਿਹੜਾ ਰੂਪ ਪਹਿਲੇ ਪਾਤਸ਼ਾਹ ਨੇ ਪੱਕਾ ਕੀਤਾ ਸੀ; ਪੰਜਵੇ ਪਾਤਸ਼ਾਹ ਨੇ ਆਦਿ ਬੀੜ ਦੀ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਉਸ `ਚ ਵਾਧੇ ਕੀਤੇ ਤੇ "ਗੁਰਬਾਣੀ ਦੇ ਨਿਤਨੇਮ" ਨੂੰ ਬਦਲਵਾਂ ਰੂਪ ਪ੍ਰਦਾਨ ਕੀਤਾ।

ਪੰਜਵੇ ਪਾਤਸ਼ਾਹ ਨੇ ਨਿਤਨੇਮ ਨੂੰ ਜਿਹੜਾ ਬਦਲਵਾਂ ਰੂਪ ਪ੍ਰਦਾਨ ਕੀਤਾ ਉਹ ਹੈ, ਪ੍ਰਭਾਤੇ "ਬਾਣੀ ਜਪੁ", ਸ਼ਾਮਾਂ ਨੂੰ ‘ਸੋਦਰੁ’ (੫ ਸ਼ਬਦ) ਅਤੇ ‘ਸੋਪੁਰਖੁ (ਚਾਰ ਸ਼ਬਦ) ਅੰਤ ਰਾਤ ਨੂੰ ਸੌਣ ਸਮੇਂ ਬਾਣੀ "ਸੋਹਿਲਾ" ਦੇ (੫ ਸ਼ਬਦ)। ਬਲਕਿ ਬਾਣੀ ‘ਸੋਦਰੁ’, ‘ਸੋਪੁਰਖੁਤੇ "ਸੋਹਿਲਾ" ਲਈ ੫, ੪ ਤੇ ਸ਼ਬਦਾਂ ਵਾਲੇ ਉਹ ਨਵੇਂ ਸੰਗ੍ਰਿਹ ਵੀ ਪੰਜਵੇ ਪਾਤਸ਼ਾਹ ਨੇ ਨਵੇਂ ਸਿਰਿਓਂ ਆਪ ਤਿਆਰ ਕੀਤੇ ਸਨ।

ਇਹ ਵੀ ਕਿ ਆਦਿ ਬੀੜ ਦੀ ਸੰਪਾਦਨਾ ਤੇ ਸਮੂਚੀ ਗੁਰਬਾਣੀ ਨੂੰ ਤਰਤੀਬ ਦੇਣ ਸਮੇ, ਗੁਰਬਾਣੀ ਨੂੰ ਰਾਗਾਂ `ਚ ਦਰਜ ਕਰਣ ਤੋਂ ਪਹਿਲਾਂ ਪੰਜਵੇ ਪਾਤਸ਼ਾਹ ਨੇ ਉਚੇਚੇ ‘ਰਾਗ ਮੁਕਤ’ ਕਰਕੇ ‘ਗੁਰੂ ਕੀਆਂ ਸਮੂਹ ਸੰਗਤਾਂ’ ਲਈ "ਗੁਰਬਾਣੀ ਦਾ ਉਪ੍ਰੋਕਤ ਨਿਤਨੇਮ" ਹੀ ਦਰਜ ਕਰਵਾਇਆ ਹੋਇਆ ਹੈ।

ਇਸ ਦਾ ਵੱਡਾ ਸਬੂਤ ਇਹ ਵੀ ਹੈ ਕਿ ਮੌਜੂਦਾ ਛਾਪੇ ਵਾਲੀਆਂ ਬੀੜਾਂ `ਚ ਵੀ ਗੁਰਬਾਣੀ ਦਾ ਰਾਗਾਂ `ਚ ਅਰੰਭ ਤਾਂ ਪੰਨਾ ੧੪ ਤੋਂ ਹੁੰਦਾ ਹੈ ਅਤੇ ਉਪ੍ਰੋਕਤ ੫ +੪+੫= ੧੪ ਸ਼ਬਦ, ਫ਼ਿਰ ਤੋਂ ਸੰਬੰਧਤ ਰਾਗਾਂ `ਚ ਵੀ ਦਰਜ ਕੀਤੇ ਹੋਏ ਹਨ, ਤਾਂ ਉਹ ਦੋਬਾਰਾ ਦਰਜ ਕਿਉਂ ਹੋਏ? ਸਪਸ਼ਟ ਹੈ ਕਿ ਉਹ ੧੪ ਸ਼ਬਦ ਪਹਿਲਾਂ ਕੇਵਲ "ਗੁਰਬਾਣੀ ਦੇ ਨਿਤਨੇਮ" ਲਈ ਹੀ ਅਤੇ ਵੱਖਰੇ ਦਰਜ ਕੀਤੇ ਸਨ।

ਇਸ ਤਰ੍ਹਾਂ ਆਪਣੇ ਆਪ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਪੰਨਾਂ ਨੰ: ੧ ਤੋਂ ਪੰ: ਤੇਰਾਂ ਤੀਕ, ਭਾਵ ਪੰਜਵੇਂ ਪਾਤਸ਼ਾਹ ਵੱਲੋਂ ਪਹਿਲਾਂ ਤੇਰਾਂ ਪੰਨੇ, ‘ਗੁਰੂ ਕੀਆਂ ਸੰਗਤਾਂ’ ਲਈ ਉਚੇਚੇ ‘ਰਾਗ-ਮੁਕਤ’ ਕਰਕੇ "ਗੁਰਬਾਣੀ ਦੇ ਨਿਤਨੇਮ" ਲਈ ਹੀ ਦਰਜ ਕੀਤੇ ਹੋਏ ਹਨ।

ਇਸ ਦਾ ਦੂਜਾ ਤੇ ਇੱਕ ਹੋਰ ਬਹੁਤ ਵੱਡਾ ਸਬੂਤ ਵੀ ਹੈ। ਉਹ ਇਹ ਕਿ ਇਨ੍ਹਾਂ ੧੩ ਪੰਨਿਆਂ ਆਰੰਭ ਵੀ "ਬਾਣੀ ਜਪੁ" ਤੋਂ ਹੁੰਦਾ ਹੈ ਜਿਹੜੀ ਕਿ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ ਅਤੇ ਉਨ੍ਹਾਂ ਵੱਲੋਂ ਹੀ ਆਪਣੇ ਆਪ `ਚ ਨਿਤਨੇਮ ਦੀ ਬਾਣੀ ਹੋਣ ਦੇ ਨਾਲ-ਨਾਲ "ਰਾਗ ਮੁੱਕਤ" ਬਾਣੀ ਵੀ ਹੈ।

ਉਪ੍ਰੰਤ "ਛੇ ਅਕਤੁਬਰ ਸੰਨ ੧੭੦੮" ਨੂੰ "ਅੱਖਰ ਰੂਪ, ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ "ਗੁਰਤਾ ਗੱਦੀ" ਸੌਪਣ ਸਮੇਂ, ਜਿਹੜਾ ਆਪਣੇ ਆਪ `ਚ ਦਸਮੇਸ਼ ਜੀ ਰਾਹੀਂ ਗੁਰਬਾਣੀ ਦੀ ਸੰਪੂਰਣਤਾ ਦਾ ਐਲਾਨ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ, ਪੰਜਵੇ ਪਾਤਸ਼ਾਹ ਰਾਹੀਂ ਸਥਾਪਤ "ਗੁਰੂ ਕੀਆਂ ਸ਼ੰਗਤਾਂ" ਲਈ ਕਾਇਮ ਕੀਤੇ ਉਸ ਨਿਤਨੇਮ `ਚ ਵੀ ਉੱਕਾ ਅਦਲਾ-ਬਦਲੀ ਜਾਂ ਆਪਣੇ ਕੋਲੋਂ ਵਾਧਾ ਨਹੀਂ ਕੀਤਾ, ਉਸ ਨੂੰ ਹੂ-ਬ- ਹੂ ਉਸੇ ਤਰ੍ਹਾਂ ਕਾਇਮ ਰਖਿਆ।

ਜਦਕਿ ਗੁਰੂ ਨਾਨਕ ਪਾਤਸ਼ਾਹ ਦੀ ਦਸਵੀਂ ਜੋਤ ਹੋਣ ਦੇ ਨਾਤੇ ਇਹ ਹੱਕ ਦਸਮੇਸ਼ ਜੀ ਪਾਸ ਵੀ ਉਤਨਾ ਹੀ ਸੀ, ਜਿਤਨਾ ਪੰਜਵੇਂ ਪਾਤਸ਼ਾਹ ਪਾਸ, ਤਾਂ ਕਿਉਂ? ਇਹ ਵਿਸ਼ਾ ਵੀ ਦੀਰਘ ਵਿਚਾਰ ਮੰਗਦਾ ਹੈ।

(iv) ਵਿਸ਼ਾ "ਨਾਨਕ ਪਦ" ਅਤੇ "ਮ: ੧੦" ਦੀ ਵਰਤੋਂ ਵਾਲਾ- "ਅੱਖਰ ਰੂਪ, ਸ਼ਬਦ-ਗੁਰੂ", "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੌਪਣ ਅਤੇ ਸੰਪੂਰਣਤਾ ਦਾ ਐਲਾਣ ਕਰਣ ਤੋਂ ਪਹਿਲਾਂ ਦਸਮੇਸ਼ ਜੀ ਨੇ ਬਾਕੀ ਗੁਰੂ ਹਸਤੀਆਂ ਵਾਂਙ, ਨੌਵੇਂ ਪਾਤਸ਼ਾਹ ਦੀ ਬਾਣੀ ਲਈ ਮ: ੯ ਵਾਲਾ ਸਿਰਲੇਖ ਆਪ ਵਰਤਿਆ ਸੀ। ਇਸੇ ਤਰ੍ਹਾਂ ਦਸਮੇਸ਼ ਜੀ ਨੂੰ ਆਪਣੇ ਲਈ ਵੀ "ਨਾਨਕ ਪਦ" ਅਤੇ "ਮ: ੧੦" ਵਰਤਣ ਅਤੇ ਆਪਣੇ ਵੱਲੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲੇ ਗੁਰਬਾਣੀ ਦੇ ਖਜ਼ਾਨੇ `ਚ ਕੋਈ ਵੀ ਰਚਨਾ ਤੇ ਰਚਨਾਵਾਂ ਜੋੜਣ/ਪਾਉਣ ਦਾ ਪੂਰਾ ਹੱਕ ਸੀ।

ਉਸ ਦੇ ਬਾਵਜੂਦ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਸੇ ਇੱਕ ਵੀ ਰਚਨਾ ਨੂੰ ਉਸ "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ" (ਪੰ: ੬੨੮) ਦੀ ਬਰਾਬਰੀ ਨਹੀਂ ਦਿੱਤੀ ਤਾਂ ਕਿਉਂ?

ਇਸਤਰ੍ਹਾਂ ਆਪਣੇ ਆਪ ਸਪਸ਼ਟ ਹੋ ਜਾਂਦਾ ਹੈ ਕਿ ਜਦੌਂ ਦਸਮੇਸ਼ ਜੀ ਨੇ ਖ਼ੁਦ ਉਨ੍ਹਾਂ `ਚੋਂ ਕਿਸੇ ਇੱਕ ਵੀ ਰਚਨਾ ਨੂੰ "ਧੁਰ ਕੀ ਬਾਣੀ. ." (ਪੰ: ੬੨੮) ਦੀ ਬਰਾਬਰੀ ਨਹੀਂ ਦਿੱਤੀ ਅਤੇ ਗੁਰਬਾਣੀ ਦੇ ਖ਼ਜ਼ਾਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਦਰਜ ਨਹੀਂ ਕੀਤਾ ਤਾਂ ਇਹ ਸਭ ਕੀ ਤੇ ਕਿਉਂ ਹੈ?

ਜਦਕਿ ਦੂਜੇ ਪਾਸੇ "ਦਸਮ ਪਿਤਾ ਦੀਆਂ ਕਹਿਕੇ ਅਤੇ ਦੱਸ ਕੇ ਬਹੁਤੇਰੀਆਂ ਰਚਨੲਵਾਂ ਪ੍ਰਚਾਰੀਆਂ ਜਾ ਰਹੀਆਂ ਹਨ" ਤਾਂ ਉਹ ਸਭ ਕੀ ਹੈ ਅਤੇ ਕਿਉਂ ਹੈ? ਇਹ ਵਿਸ਼ਾ ਅਤੀ ਗੰਭੀਰ ਹੈ ਅਤੇ ਪੰਥਕ ਤਲ `ਤੇ ਬੜੀ ਸਿਦਕਦਿਲੀ ਅਤੇ ਅਤੀ ਠੰਡੇ ਦਿਮਾਗ਼ ਨਾਲ ਗਹਰੀ ਵਿਚਾਰ ਮੰਗਦਾ ਹੈ।

(ਅ) "ਨੌ ਸਾਲ ਪਹਿਲਾਂ "- ਇਥੇ ਕੇਵਲ ਧਿਆਨ ਹੀ ਦੁਆਉਣਾ ਹੈ ਕਿ "੬ ਅਕਤੂਬਰ ਸੰਨ ੧੭੦੮" ਵਾਲੀ ਇਤਿਹਾਸਕ ਘਟਣਾ, ਜਦੋਂ ਦਸਮੇਸ਼ ਜੀ ਨੇ "ਅੱਖਰ ਰੂਪ, ਸ਼ਬਦ-ਗੁਰੂ", "ਜੁਗੋ ਜੁਗ ਅਟੱਲ" "ਗੁਰਬਾਣੀ ਦੇ ਸੰਪੂਰਣ ਹੋ ਚੁੱਕੇ ਗ੍ਰੰਥ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸਦੀਵ ਕਾਲ ਲਈ ਗੁਰਗੱਦੀ ਦੀ ਸੌਪਣਾ ਕੀਤੀ, ਜਿਹੜਾ ਕਿ ਆਪਣੇ ਆਪ `ਚ ਉਂਜ ਵੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣਤਾ ਦਾ ਐਲਾਣ ਵੀ ਸੀ;

ਫ਼ਿਰ "ਵਿਸਾਖੀ ਸੰਨ ੧੬੯੯" ਦੀ ਇਤਿਹਾਸਕ ਘਟਣਾ ਜਦੋਂ ਦਸਮੇਸ਼ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ ਗੁਰੂ-ਗੁਰਬਾਣੀ ਦੇ ਚਰਣਾਂ ਨਾਲ ਜੌੜਣ ਤੇ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ "ਖੰਡੇ ਦੀ ਪਾਹੁਲ" ਵਾਲੇ ਸਿਲਸਿਲੇ ਦਾ ਅਰੰਭ ਕੀਤਾ ਸੀ; ਤਾਂ ਉਹ ਘਟਣਾ

"੬ ਅਕਤੂਬਰ ਸੰਨ ੧੭੦੮" ਵਾਲੀ ਇਤਿਹਾਸਕ ਅਤੇ ਅੰਤਮ ਘਟਣਾ, ਤੋਂ ਲਗਭਗ ਨੌ ਸਾਲ ਪਹਿਲਾਂ ਵਾਪਰ ਚੁੱਕੀ ਹੋਈ ਸੀ, ਉਸ ਤੋਂ ਬਾਅਦ `ਚ ਨਹੀਂ ਘਟੀ।

ਇਸ ਲਈ ਦੇਖਣਾ ਹੈ ਕਿ ਉਪ੍ਰੋਕਤ "ਨੌ ਸਾਲ ਬਾਅਦ" ਵਾਲੇ ਸਿਰਲੇਖ ਹੇਠ ਆਏ ਸਮੂਹ ਵਰਣਤ ਵਿਸ਼ੇ "੬ ਅਕਤੂਬਰ ਸੰਨ ੧੭੦੮" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੌਂਪਣ ਤੇ ਸੰਪੂਰਣਤਾ ਦੇ ਐਲਾਣ ਵਾਲੀ ਵਾਲੀ ਇਤਿਹਾਸਕ ਅੰਤਮ ਘਟਣਾ ਤੋਂ ਪਹਿਲਾਂ ਵਾਪਰ ਚੁੱਕੇ ਹੋਏ ਸਨ। ਇਸ ਤਰ੍ਹ ਉਨ੍ਹਾਂ ਵਰਣਿਤ ਭਿੰਨ ਭਿੰਨ ਘਟਣਾਵਾਂ `ਚੋਂ ਹੀ ਇੱਕ "ਵਿਸਾਖੀ ਸੰਨ ੧੬੯੯" ਵਾਲੀ ਇਤਿਹਾਸਕ ਘਟਣਾ ਵੀ ਸੀ ਜਿਸ ਨੂੰ ਘਟੇ ਹੋਏ ਵੀ ਲਗਭਗ ਨੌ ਸਾਲ ਹੋ ਚੁੱਕੇ ਹੋਏ ਸਨ।

ਇਸਤਰ੍ਹਾਂ ਸਪਸ਼ਟ ਹੋਇਆ ਕਿ "ਵਿਸਾਖੀ ਸੰਨ ੧੬੯੯" ਦੀ "ਖੰਡੇ ਦੀ ਪਾਹੁਲ" ਵਾਲੀ ਘਟਣਾ ਵੀ "੬ ਅਕਤੂਬਰ ਸੰਨ ੧੭੦੮" ਵਾਲੀ ਅੰਤਮ ਇਤਿਹਾਸਕ ਘਟਣਾ, ਤੋਂ ਲਗਭਗ ਨੌ ਸਾਲ ਪਹਿਲਾਂ ਵਾਪਰ ਚੁੱਕੀ ਸੀ ਅਤੇ ਉਹ ਵੀ ਬਾਕੀ ਸਮੂਚੀਆਂ ਵਾਪਰ ਚੁੱਕੀਆ ਘਟਣਾਵਾਂ ਦਾ ਹੀ ਹਿੱਸਾ ਤੇ ਕੜੀ ਸੀ। ਉਹ ਘਟਣਾ ਵੀ "੬ ਅਕਤੂਬਰ ਸੰਨ ੧੭੦੮" ਵਾਲੀ ਅੰਤਮ ਇਤਿਹਾਸਕ ਘਟਣਾ ਤੋਂ ਬਾਅਦ `ਚ ਵਾਪਰੀ ਹੋਈ ਘਟਣਾ ਨਹੀਂ ਸੀ।

ਇਸ ਲਈ ਅਤਿਅੰਤ ਸਿਦਕਦਿਲੀ ਨਾਲ ਵਿਚਾਰ ਮੰਗਦੇ ਤੱਥ-ਜਦੋਂ ਨੌ ਸਾਲ ਬਾਅਦ ਵੀ ਦਸਮੇਸ਼ ਪਿਤਾ ਨੇ "ਅੱਖਰ ਰੂਪ, ਸ਼ਬਦ-ਗੁਰੂ", "ਜੁਗੋ ਜੁਗ ਅਟੱਲ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ "ੴ" ਤੋਂ "ਤਨੁ ਮਨੁ ਥੀਵੈ ਹਰਿਆ" ਵਿੱਚਕਾਰ ਅਤੇ ਨਾ ਹੀ ਉਸ ਤੋਂ ਅੱਗੇ, ਆਪਣੇ ਵੱਲੋਂ ਕੋਈ ਰਚਨਾ ਜੋੜੀ, ਜਿਸ ਲਈ ਕਿ "ਨਾਨਕ ਜੋਤ" ਹੋਣ ਦੇ ਨਾਤੇ ਦਸਮੇਸ਼ ਪਿਤਾ ਕਲਗੀਧਰ ਜੀ ਪਾਸ ਪੂਰਾ-ਪੂਰਾ ਹੱਕ ਵੀ ਸੀ।

ਤਾਂ ਫ਼ਿਰ ਇਹ ਕਿਵੇਂ ਸੰਭਵ ਹੈ ਕਿ ਉਸ ਅੰਤਮ ਇਤਿਹਾਸਕ ਘਟਣਾ ਤੋਂ ਨੌ ਸਾਲ ਪਹਿਲਾਂ "ਵਿਸਾਖੀ ਸੰਨ ੧੬੯੯" ਨੂੰ "ਖੰਡੇ ਦੀ ਪਾਹੁਲ ਤਿਆਰ ਕਰਵਾਉਣ ਸਮੇਂ" ਜਾਂ "ਖੰਡੇ ਦੀ ਪਾਹੁਲ" ਵਾਲੇ ਸਮਾਗਮ ਸਮੇਂ ਦਸਮੇਸ਼ ਜੀ ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਬਾਹਰੋਂ ਵੀ ਰਚਨਾਵਾਂ ਵਰਤੀਆਂ ਜਾਂ "ਖੰਡੇ ਦੀ ਪਾਹੁਲ ਤਿਆਰ ਕਰ ਰਹੇ ਪੰਜ ਪਿਆਰਿਆਂ ਕੋਲੋਂ ਵਰਤਵਾਈਆਂ ਹੋਣ।

ਉਪ੍ਰੋਕਤ ਵੇਰਵੇ ਤੋਂ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਕਿ ਗੁਰਗੱਦੀ ਸੌਂਪਣਾ ਤੋਂ ਨੌ ਸਾਲ ਪਹਿਲਾਂ ਭਾਵ "ਵਿਸਾਖੀ ਸੰਨ ੧੬੯੯" ਨੂੰ "ਖੰਡੇ ਦੀ ਪਾਹੁਲ ਤਿਆਰ ਕਰਣ ਸਮੇ" ਅਤੇ ਉਸ "ਖੰਡੇ ਦੀ ਪਾਹੁਲ" ਵਾਲੇ ਸਮਾਗਮ ਸਮੇਂ ਵੀ ਦਸਮੇਸ਼ ਜੀ ਨੇ ਗੁਰਬਾਣੀ ਸਿਧਾਂਤ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ, ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) `ਤੇ ਹੀ ਪਹਿਰਾ ਦਿੱਤਾ ਸੀ।

ਇਸ ਤਰ੍ਹਾਂ ਸਪਸ਼ਟ ਹੋਇਆ ਕਿ ਕਲਗੀਧਰ ਜੀ ਨੇ ਓਦੋਂ ਵੀ ਗੁਰਬਾਣੀ ਸਿਧਾਂਤ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ, ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ" (ਪੰ: ੬੪੬) ਦੇ ਅਧਾਰ `ਤੇ ਹੀ ਬਾਣੀਆਂ ਭਾਵੇਂ ਜਿਹੜੀਆਂ ਤੇ ਜਿੱਤਣੀਆਂ ਵੀ ਪੜ੍ਹੀਆਂ ਜਾਂ "ਖੰਡੇ ਦੀ ਪਾਹੁਲ ਤਿਆਰ ਕਰ ਰਹੇ ਪੰਜ ਪਿਆਰਿਆਂ ਕੋਲੋਂ ਪੜ੍ਹਵਾਈਆਂ, ਉਹ ਸਭ ਗੁਰਬਾਣੀ ਦੇ ਖਜ਼ਾਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚੋਂ ਹੀ ਸਨ ਅਤੇ ਉਹ ਬਾਣੀਆਂ ਬਾਹਿਰੋਂ ਬਿਲਕੁਲ ਵੀ ਨਹੀਂ ਸਨ।

ਇਸ ਤੋਂ ਵੱਧ ਇਹ ਵੀ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰਗੱਦੀ ਸੌਪਣ ਵਾਲੇ ਸਮਾਗਮ ਤੋਂ ਬਾਅਦ ਦਸਮੇਸ਼ ਪਿਤਾ ਦੂਜੇ ਦਿਨ ਸਵੇਰੇ ਜੋਤੀ ਜੋਤ ਵੀ ਸਮਾ ਗਏ ਸਨ। ਇਸ ਲਈ ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਦਸਮੇਸ਼ ਪਿਤਾ ਨੇ ਆਪਣੀਆਂ ਰਚਨਾਵਾਂ ਬਾਅਦ `ਚ ਰਚੀਆਂ ਸਨ।

ਤਾਂ ਤੇ ਵੱਡੀ ਲੋੜ ਹੈ ਗੁਰਬਾਣੀ ਫ਼ੁਰਮਾਨ "ਹੋਇ ਇਕਤ੍ਰ ਮਿਲਹੁ ਮੇਰੇ ਭਾਈ, ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ" (ਪੰ: ੧੧੮੫) ਆਦਿ ਗੁਰਵਾਕਾਂ ਅਨੁਸਾਰ, ਨਿਰੋਲ ਗੁਰਬਾਣੀ ਦੀ ਸੇਧ `ਚ, ਵੱਡੀ ਸਿਦਕਦਿਲੀ ਨਾਲ ਅਤੇ ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਪੰਥ ਦੇ ਵੱਡੇ ਹਿੱਤ `ਚ, ਇਸ ਅਤੀ ਕੋਮਲ ਪਰ ਬੇਅੰਤ ਵਿਗਾੜ ਖਾ ਚੁੱਕੇ ਵਿਸ਼ੇ ਨੂੰ ਪੰਥਕ ਤਲ `ਤੇ ਬਾਰੰਬਾਰ ਵਿਚਾਰਣ ਅਤੇ ਘੋਖਣ ਦੀ।

"ਸਤਿਗੁਰੁ ਮੇਰਾ ਪੂਰਾ" -ਅਕਾਲਪੁਰਖ ਬਖ਼ਸ਼ਿਸ਼ ਕਰਣ, ਸਚਮੁਚ ਜੇ ਸਤਿਗੁਰਾਂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਗਹਿਰਾਈ ਤੋਂ ਘੋਖਿਆ ਜਾਵੇ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਅੱਜ "ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ" ਦੇ ਇਸ ਲਾਡਲੇ ਪੰਥ ਵਿੱਚਕਾਰ ਜਿੱਤਣੀਆਂ ਵੀ ਦੁਬਿਧਾਵਾਂ, ਬਖੇੜੇ ਅਤੇ ਖਿੱਚਾਤਾਣੀਆਂ ਹਨ ਉਨ੍ਹਾਂ ਚੋਂ ੯੦% ਤੋ ਵੱਧ ਦਾ ਕਾਰਣ ਇਕੋ ਹੀ ਹੈ। ਅਤੇ ਉਹ ਕਾਰਣ ਹੈ, ਜਾਣੇ ਭਾਵੇਂ ਅਣਜਾਣੇ ਪਰ ਅੱਜ ਸਾਡਾ ਬਹੁਤਿਆ ਦਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਚਰਣਾਂ ਚੋਂ ਦੁਰੇਡੇ ਹੋ ਕੇ ਵਿਚਰਣਾ ਅਤੇ "ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ" (ਪੰ: ੪੬੮) ਵਾਲੀ ਹਉੰਮੈ ਭਰਪੂਰ ਸੋਚਣੀ ਦਾ ਸਿਕਾਰ ਹੋਣਾ।

ਉਸੇ ਦਾ ਨਤੀਜਾ ਹੈ ਕਿ ਅੱਜ ਸਾਡਾ ਬਹੁਤਿਆ ਦਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਰਬਉੱਚਤਾ ਬਾਰੇ ਵਿਸ਼ਵਾਸ ਡੋਲਿਆਂ ਪਿਆ ਹੈ। ਬੇਸ਼ੱਕ ਅਗਿਆਨਤਾ ਵੱਸ ਹੀ ਸਹੀ, ਜਾਂ ਵਿਰੋਧੀ ਪ੍ਰਭਾਵਾਂ ਅਧੀਨ, ਪਰ ਕਈ ਹਾਲਤਾਂ `ਚ ਅੱਜ ਅਸੀਂ ਆਪਣੇ ਆਪ ਨੂੰ ਵੱਡੇ ਸਿਆਣੇ ਦੱਸ ਤੇ ਸਮਝ ਰਹੇ ਹਾਂ ਅਤੇ ਬਦਲੇ `ਚ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਹੀ ਅਧੂਰਾ ਸਤਿਗੁਰੂ ਕਹਿਣ ਤੇ ਦੱਸਣ, ਬਲਕਿ ਸਾਬਤ ਕਰਣ ਤੀਕ ਜਾਣ `ਚ ਵੀ ਜ਼ਰਾ ਨਹੀਂ ਹਿਚਕਚਾ ਰਹੇ।

ਜਦਕਿ ਇਸ `ਚ ਵੀ ਰੱਤੀ ਭਰ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਜੇ ਅੱਜ ਵੀ ਘਟੋ-ਘਟ ਗੁਰੂ ਨਾਨਕ ਦਰ ਦੀਆਂ ਸਮੂਹ ਸੰਗਤਾਂ, ਬਿਨਾ ਕਿਸੇ ਹੋਰ ਹੀਲ-ਹੁੱਜਤ, ਬਿਨਾ ਹਿੱਚਕਚਾਹਟ ਅਤੇ ਬਿਨਾ ਕਿੰਤੂ-ਪ੍ਰਤੂ ਤਨੋ ਮਨੋ "ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ" (ਪ: ੭੨੫) ਦੀ ਨਿਰਮਲ ਭਾਵਨਾ ਨਾਲ, ਅਤੇ ਨਾਲ ਹੀ ਆਪਣੇ-ਆਪਣੇ ਮਨਾਂ ਨੂੰ ਗੁਰਬਾਣੀ ਦੀ ਆਗਿਆ `ਚ ਇਸ ਤਰ੍ਹਾਂ ਤਿਆਰ ਕਰਕੇ ਕਿ "ਮਨ ਤੂੰ ਮਤ ਮਾਣੁ ਕਰਹਿ, ਜਿ ਹਉ ਕਿਛੁ ਜਾਣਦਾ, ਗੁਰਮੁਖਿ ਨਿਮਾਣਾ ਹੋਹੁ" (ਪੰ: ੪੧੧)। ਇਸ ਤਰ੍ਹਾਂ ਸਚਮੁਚ ਜੇ ਅੱਜ ਵੀ ਨਿਮਾਣੇ ਹੋ ਕੇ ਅਸੀਂ ਸਾਰੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸ਼ਰਣਾਂ `ਚ ਢਹਿ ਪਵੀਏ; ਤਾਂ ਸਪਸ਼ਟ ਹੋ ਜਾਵੇਗਾ ਕਿ:-

"ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ, ਅੰਮ੍ਰਿਤ ਸਰਿ ਸਦ ਹੀ ਭਰਪੂਰਾ" (ਪੰ: ੩੭੫)

ਅਰਥ : —ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ। ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ" …ਕਾਸ਼ ਅੱਜ ਵੀ ਅਜਿਹਾ ਹੋ ਜਾਵੇ। (ਚਲਦਾ) #418P-XIVIs06.16.02.16#p14v

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418 P-XIV

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ਗੁਰਬਾਣੀ ਦੇ ਦਾਇਰੇ ਤੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਚੌਦ੍ਹ੍ਹਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.