.

ਚਤੁਰ ਕੂੜਿਆਰ

ਰਾਮ ਸਿੰਘ, ਗ੍ਰੇਵਜ਼ੈਂਡ

ਕਸ਼ਮੀਰ ਤੋਂ ਲੈ ਕੇ ਰਾਸ ਕੁਮਾਰੀ ਤੱਕ ਦਾ ਜ਼ਮੀਨ ਦਾ ਟੁਕੜਾ, ਮਹਾਂਦੀਪ ਯੂਰਪ, ਅਫਰੀਕਾ, ਅਮਰੀਕਾ, ਅਸਟ੍ਰੇਲੀਆ ਆਦਿ ਵਾਂਗ ਕਈ ਕੌਮਾਂ, ਰਾਜਾਂ ਤੇ ਸਭਿਆਤਾਵਾਂ ਵਿੱਚ ਵੰਡਿਆ ਹੋਇਆ ਉੱਪਦੀਪ ਭਾਰਤ ਵਜੋਂ ਜਾਣਿਆਂ ਜਾਂਦਾ ਸੀ। ਵੱਖ ਵੱਖ ਸਭਿਅਤਾ ਦੀਪ ਦੇ ਵੱਖ ਵੱਖ ਹਿੱਸਿਆਂ ਵਿੱਚ ਮਹਾਨ ਚਿਦਵਾਨਾਂ (ਸਾਬਤ ਸੂਰਤਿ ਰਿਸ਼ੀਆਂ ਮੁਨੀਆਂ) ਦੀ ਉੱਚੀ ਸੁੱਚੀ ਸਿੱਖਿਆ ਦੀ ਅਨੁਸਾਰੀ ਸੀ। ਆਮ ਦੇਖਣ ਵਿੱਚ ਆਇਆ ਹੈ ਕਿ ਰਾਜਨੀਤਕ ਲੋਕ ਸੱਚ ਨੂੰ ਤ੍ਰੋੜ ਮ੍ਰੋੜ ਕੇ ਕੂੜ ਭਾਵ ਝੂਠ ਅਤੇ ਝੂਠ ਨੂੰ ਸੱਚ ਬਣਾ ਦਿੰਦੇ ਹਨ, ਜਿਵੇਂ ਭਾਰਤ ਤੋਂ ਬਾਹਰ ਦੀ ਗੱਲ ਕਰੀਏ ਤਾਂ ਕੁੱਛ ਸਮਾਂ ਪਹਿਲਾਂ ਅਮਰੀਕਾ ਅਤੇ ਇੰਗਲੈਂਡ ਦੇ ਰਾਜਨੀਤਕ ਲੀਡਰਾਂ ਨੇ ਇਰਾਕ ਤੇ ਹਮਲਾ ਕਰਨ ਲਈ ਇਸ ਤਰ੍ਹਾਂ ਦੇ ਕੂੜ, ਭਾਵ ਝੂਠ ਦਾ ਸਹਾਰਾ ਲਿਆ। ਇਸ ਤਰ੍ਹਾਂ ਸਮਾਂ ਪਾ ਕੇ ਭਾਰਤ ਦੇ ਉਨ੍ਹਾਂ ਮਹਾਨ ਰਿਸ਼ੀਆਂ ਮੁਨੀਆਂ ਵਾਂਗ ਆਪਣੇ ਆਪ ਨੂੰ ਪੇਸ਼ ਕਰਦੇ ਹੋਏ ਦੋ ਐਸੇ ਚਤੁਰ, ਖੁੱਦ-ਗਰਜ਼, ਸਵਾਰਥੀ ਅਤੇ ਦਇਆ ਵਿਹੂਣੇ ਵਿਦਵਾਨ ਚਾਣਕੀਆ ਤੇ ਮਨੂੰ ਅੱਗੇ ਆਏ, ਜਿਨ੍ਹਾਂ ਨੇ ਅਸਲੀ ਸਚੱੀ ਸੁੱਚੀ ਸੱਭਿਅਤਾ ਨੂੰ ਐਸਾ ਖੋਰਾ ਲਾਇਆ ਕਿ ਉਹ ਸਮਾਜਿਕ, ਰਾਜਨੀਤਕ, ਧਾਰਮਿਕ, ਸਭਿਅਕ ਆਦਿ ਦਾਇਰੇ ਵਿੱਚ ਆਪਣੀ ਅਸਲੀਅਤ ਖੋਹ ਬੈਠੀ, ਪਰ ਇਨ੍ਹਾਂ ਨੇ ਆਪਣੀਆਂ ਵਿਚਾਰਾਂ, ਜੋ ਸੱਚ ਤੇ ਕੁਦਰਤੀ ਨਿਯਮਾਂ ਤੋਂ ਬਿਲਕੁਲ ਉਲਟ ਸਨ ਤੇ ਹਨ, ਦਾ ਚੰਗਾ ਦਬਦਬਾ ਬਿਠਾ ਲਿਆ, ਜੋ ਆਮ ਲੋਕਾਂ ਦੇ ਹਿਤ ਵਿੱਚ ਭਾਵੇਂ ਬਿਲਕੁੱਲ ਹੀ ਨਹੀਂ, ਪਰ ਝੂਠ ਦੇ ਪੁਜਾਰੀਆਂ ਲਈ ਲਾਭਦਾਇਕ ਚਲੀਆਂ ਆ ਰਹੀਆਂ ਹਨ।
ਸਮਾਜ ਵਰਨ ਤੇ ਜਾਤਾਂ ਵਿੱਚ ਵੰਡਿਆ ਗਿਆ ਅਤੇ ਮਨੁੱਖੀ ਨਸਲ ਦੀ ਜਨਮ ਦਾਤੀ ਇਸਤਰੀ ਦੇ ਪੇਟ ਤੋਂ ਆਪ ਪੈਦਾ ਹੋ ਕੇ ਇਨ੍ਹਾਂ ਅਖੌਤੀ ਰਿਸ਼ੀਆਂ ਵਲੋਂ, ਆਪਣੇ ਆਪ ਨੂੰ ਅਖੌਤੀ ਦੇਵਤੇ ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਣਾ ਦਰਸਾ ਕੇ, ਇਸੇ ਇਸਤਰੀ ਦੇ ਬੁਰੀ ਤਰ੍ਹਾਂ ਖੰਭ ਕੱਟ ਦਿੱਤੇ ਗਏ। ਧਰਮ ਨੂੰ ਇੱਕ ਪ੍ਰਮਾਤਮਾ, ਜੋ ਸੱਚ ਹੈ, ਦੀ ਪੂਜਾ ਦੇ ਥਾਂ ਕਈ ਮਨ-ਘੜਤ, (ਹਾਂ ਜੀ ਮਨ-ਘੜਤ) ਦੇਵੀ ਦੇਵਤਿਆਂ ਦੀ ਕਈ ਤਰ੍ਹਾਂ ਦੇ ਧਰਮ ਕਰਮਾਂ ਨਾਲ ਪੂਜਾ ਦਾ ਵਿਸ਼ਾ ਬਣਾ ਦਿੱਤਾ ਜੋ ਮਨ ਦੇ ਆਨੰਦ ਦੇ ਥਾਂ ਸ੍ਰੀਰਕ ਸੁੱਖਾਂ ਦੀ ਪ੍ਰਾਪਤੀ ਤੱਕ ਸੀਮਤ ਹੋ ਕੇ ਰਹਿ ਗਿਆ ਅਤੇ ਕਈ ਤਰ੍ਹਾਂ ਦੇ ਕਰਮ ਕਾਂਡ, ਵਹਿਮਾਂ ਭਰਮਾਂ ਆਦਿ ਦਾ ਧਰਮ ਬਣ ਕੇ ਐਸਾ ਪ੍ਰਚੱਲਤ ਹੋਇਆ ਕਿ ਭਾਰਤ ਦੀ ਬਹੁ-ਗਿਣਤੀ ਦਾ ਅਸਲੀ ਧਰਮ ਬਣ ਕੇ ਅੱਜ ਭੀ ਸਿਖਰਾਂ ਛੂਹ ਰਿਹਾ ਹੈ। ਐਸੇ ਧਰਮ ਦੇ ਠੇਕੇਦਾਰਾਂ ਨੇ ਹੀ ਕੁੱਛ ਚੋਣਵੇਂ ਲੋਕਾਂ ਨੂੰ ਰਾਜਨੀਤਕ ਕੰਮ ਲਈ ਨੀਯਤ ਕਰਕੇ ਇੱਕ ਖਾਸ ਚੱਕਰ ਚਲਾਇਆ। ਉਹ ਇਹ ਕਿ ਉਨ੍ਹਾਂ ਨੂੰ ਆਪਣੀ ਸਰਪ੍ਰਸਤੀ ਹੇਠ ਹਰ ਤਰ੍ਹਾਂ ਦੀ ਤਾਕਤ ਦੇ ਮਾਲਕ ਬਣਾ ਦਿੱਤਾ ਤਾਕਿ ਜਿਨ੍ਹਾਂ ਦੇਸ ਦੀ ਰੀੜ੍ਹ ਦੀ ਹੱਡੀ ਲੋਕਾਂ ਨੂੰ ਇਨ੍ਹਾਂ ਧਾਰਮਿਕ ਆਗੂਆਂ ਨੇ ਅਨਪੜ੍ਹ ਤੇ ਗਿਆਨ ਵਿਹੂਣੇ ਰੱਖਿਆ ਹੋਇਆ ਸੀ, ਇਨ੍ਹਾਂ ਦੋਹਾਂ ਦੇ ਗੁਲਾਮ ਬਣ ਕੇ ਰਹਿਣ ਦੇ ਆਦੀ ਬਣਾ ਦਿੱਤਾ ਜਾਵੇ। ਇਨ੍ਹਾਂ ਹਾਕਮ ਲੋਕਾਂ ਦੀ ਲੋਕ ਮਾਰੂ ਤਾਕਤ ਦਾ ਆਮ ਲੋਕਾਂ ਵਿੱਚ ਉਸ ਸਮੇਂ ਤੋਂ ਐਸਾ ਸਹਿਮ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਤੱਕ ਦੇਖਿਆ ਜਾ ਸਕਦਾ ਹੈ। ਇਸ ਸਮੇਂ ਦਇਆ ਤੋਂ ਬਿਨਾਂ ਧਰਮ ਅਤੇ ਇਨਸਾਫ, ਲੋਕ ਭਲਾਈ ਤੇ ਸੁਰੱਖਿਆ ਤੋਂ ਬਿਨਾਂ ਰਾਜ ਐਸਾ ਬਣ ਚੁੱਕੇ ਸੀ ਜਿਵੇਂ ਮਿੱਠੇ ਤੋਂ ਬਿਨਾਂ ਮਿਠਿਆਈ ਅਤੇ ਲੂਣ ਤੋਂ ਬਿਨਾਂ ਦਾਲ ਤੇ ਸਬਜ਼ੀ ਭਾਜੀ ਆਪਣਾ ਆਪਣਾ ਸਵਾਦ ਖੋਹ ਬੈਠਦੇ ਹਨ।
ਇਸ ਕੂੜ ਕਪਟ, ਲੋਟੂ ਮਹਾਜਾਲ ਤੋਂ ਕੱਢਣ ਲਈ ਆਮ ਲੋਕਾਂ ਭਾਵ ਸੱਭ ਨੂੰ ਇਨਸਾਫ ਦੇ ਰੂਪ ਵਿੱਚ ਵਿਚਰਦੇ ਹੋਏ ਬਰਾਬਰਤਾ ਦੇ ਮਾਹੌਲ ਵਿੱਚ ਜੀਉਣ ਲਈ ਮਹਾਤਮਾ ਬੁੱਧ ਦੀ ਸਿੱਖਿਆ ਕਾਫੀ ਕਾਰਗਰ ਸਾਬਤ ਹੋਈ। ਕੁੱਛ ਸਮਾਂ ਬੜੀ ਕਾਮਯਾਬੀ ਨਾਲ ਚੱਲ ਕੇ ਕੂੜ ਚਤੁਰ ਚਾਣਕੀਆ ਨੀਤੀ ਦੀ ਐਸੀ ਸ਼ਿਕਾਰ ਹੋਈ ਕਿ ਆਪਣਾ ਬਹੁਤ ਸਾਰਾ ਜਾਨੀ, ਮਾਲੀ, ਸਾਹਿਤਕ ਆਦਿ ਨੁਕਸਾਨ ਕਰਵਾ ਕੇ ਬਿਲਕੁੱਲ ਨਿੱਸਲ ਹੋ ਕੇ ਰਹਿ ਗਈ ਤੇ ਗਿਆਨ-ਵਿਹੂਣੀ ਬਹੁ-ਗਿਣਤੀ ਹਿੰਦੂ ਸਰਹਾਲ ਦੇ ਪੇਟੇ ਪੈ ਗਈ ਤੇ ਉਸ ਵਿੱਚੋਂ ਨਿਕਲਣ ਦਾ ਹਾਲੇ ਤੱਕ ਕੋਈ ਭੀ ਉਪਰਾਲਾ ਨਹੀਂ ਕੀਤਾ ਗਿਆ, ਤੇ ਲੱਗਦਾ ਹੈ ਕਿ ਕੋਈ ਉਪਰਾਲਾ ਕੀਤਾ ਭੀ ਨਹੀਂ ਜਾਇਗਾ। ਇਹ ਚਤੁਰ ਕੂੜ ਕਪਟ ਲੋਟੂ ਮਹਾਜਾਲ ਹੀ ਬਿੱਪਰ (ਮਨੂੰ ਤੇ ਚਾਣਕੀਆ ਸੋਚ) ਦਾ ਅਸਲੀ ਧਰਮ ਤੇ ਰਾਜਨੀਤੀ ਹਨ, ਜੋ ਬਿੱਪਰ ਅਤੇ ਉਸਦੇ ਉਪਾਸ਼ਕਾਂ ਦੇ ਪੇਟ ਪਾਲਣ ਤੱਕ ਹੀ ਸੀਮਤ ਹੈ, ਪਰ ਬਿੱਪਰ ਆਪਣਾ ਪੇਟ ਪਾਲਣ ਲਈ ਆਪਣੇ ਉਪਾਸ਼ਕਾਂ ਪਾਸੋਂ, ਵੱਧ ਤੋਂ ਵੱਧ ਔਖਿਆਈ ਵਿੱਚ ਪਾ ਕੇ ਭੀ, (ਕਿਉਂਕਿ ਬਹੁਤ ਸਾਰੇ ਮਨਘੜਤ ਦੇਵੀ ਦੇਵਤਿਆਂ ਦੇ ਮੰਦਰ ਪਹਾੜੀ ਥਾਵਾਂ ਤੇ ਸਥਾਪਤ ਕੀਤੇ ਗਏ ਹਨ) ਕਿਸੇ ਭੀ ਪਦਾਰਥ ਅਤੇ ਦਾਸੀਆਂ ਦੇ ਰੂਪ ਵਿੱਚ ਲੈਣ ਦਾ ਅਧਿਕਾਰੀ ਹੈ। ਇਹ ਉਸ ਨੇ ਆਪਣੇ ਉਪਾਸ਼ਕਾਂ ਦੇ ਮਨਾਂ ਵਿਾਚ ਐਸਾ ਗਹਿਰਾ ਕਰਕੇ ਬਠਾ ਦਿੱਤਾ ਹੈ ਕਿ ਉਹ ਇਸ ਤਰ੍ਹਾਂ ਦੀ ਭੇਂਟ ਤੇ ਬਿੱਪਰ ਰਾਹੀਂ ਦਰਸਾਈ ਪੂਜਾ ਪਾਠ ਦੀ ਵਿਧੀ ਤੇ ਅੰਨ੍ਹੇਵਾ ਬਖੂਬੀ ਫੁੱਲ ਚੜ੍ਹਾਉਂਦੇ ਆ ਰਹੇ ਹਨ, ਜਦਕਿ “ਧਰਮ ਬੰਦੇ ਦੇ ਮਨ ਤੇ ਜੀਵਨ ਨੂੰ ਦੈਵੀ ਗੁਣਾਂ ਨਾਲ ਘੜਦਾ ਤੇ ਸਜਾਉਂਦਾ ਹੈ ਤੇ ਖਾਸ ਕਰਕੇ ਮਨ ਨੂੰ ਜ਼ਬਤ ਵਿੱਚ ਰਹਿਣ ਦੀ ਸਿੱਖਿਆ ਦਿੰਦਾ ਹੈ”। ਇਸ ਪੂਜਾ ਪਾਠ ਦੇ ਕੂੜ-ਜਾਲ ਰਾਹੀਂ ਤਾਂ ਮਹਾਨ ਸੋਮਨਾਥ ਦੇ ਮੰਦਰ ਵਿੱਚ ਬਿੱਪਰ ਨੇ ਕੂੜ ਦਾ ਸਹਾਰਾ ਲੈਂਦੇ ਹੋਏ ਚੁੰਬਕ ਦੁਆਰਾ ਦੇਵੀ ਦੀ ਮੂਰਤੀ ਲਟਕਾ ਕੇ (ਇਹ ਦਰਸਾਉਣ ਲਈ ਕਿ ਦੇਵੀ ਕਿਸੇ ਸਹਾਰੇ ਤੋਂ ਬਿਨਾਂ ਉਥੇ ਦਰਸ਼ਨ ਦੇ ਰਹੀ ਹੈ-ਕਿੱਡਾ ਬੜਾ ਝੂਠ) ਆਪਣੇ ਸ਼ਰਧਾਲੂਆਂ ਪਾਸੋਂ ਭੇਂਟ ਦੇ ਰੂਪ ਵਿੱਚ ਲੱਖਾਂ ਮਣ ਸੋਨਾ ਬਟੋਰ ਲਿਆ ਸੀ, ਪਰ ਬਿੱਪਰ ਦੀ ਪੂਜਾ ਪਾਠ ਵਿਧੀ ਅਤੇ ਦੇਵੀ ਉਸ ਦੇ ਮਹਾਂ ਲੋਭ ਰਾਹੀਂ ਭੇਂਟ ਵਿੱਚ ਲਏ ਸੋਨੇ ਆਦਿ ਨੂੰ ਨਾ ਬਚਾ ਸਕੀ ਜਦ 1026 ਤੋਂ ਲੈ ਕੇ ਮਹਿਮੂਦ ਗਜ਼ਨਵੀ ਨੇ ਸਤਿਕਾਰ ਦੇ ਅਧਿਕਾਰੀ ਇਸ ਮੰਦਰ ਤੇ ਕਈ ਹੋਰ ਮੰਦਰਾਂ ਨੂੰ ਕਈ ਵਾਰ ਲੁੱਟਿਆ ਤੇ ਤੋੜਿਆ। ਪਰ 1947 ਤੋਂ ਬਾਅਦ ਇਹ ਬਿੱਪਰ ਲੋਭ ਹੋਰ ਭੀ ਵੱਧ ਕੇ ਅੱਗੇ ਆਇਆ, ਜਦ ਕਿ ਮੰਦਰ ਸ਼ਰਧਾਲੂਆ ਰਾਹੀਂ ਬਣਨਾ ਚਾਹੀਦਾ ਸੀ, ਪਰ ਬਹੁ-ਗਿਣਤੀ ਹਿੰਦੂ ਸਰਕਾਰ ਹੋਣ ਕਰਕੇ ਮੰਦਰ ਸ੍ਰਕਾਰੀ ਖਰਚੇ ਨਾਲ ਬਣਾਇਆ ਗਿਆ।
ਐਸੇ ਮਨੋਘੜਤ ਮਹਾਲੋਭ ਪੂਜਾ ਪਾਠ ਤੇ ਅਧਾਰਤ ਧਰਮ ਨੇ ਲੱਗਦਾ ਹੈ ਕਿ ਪ੍ਰਮਾਤਮਾ ਦਾ ਦਿਲ ਕੰਬਾ ਦਿੱਤਾ ਹੋਵੇਗਾ (ਬਿੱਪਰ ਦੇ ਮਿਥਿਹਾਸਕ ਤੇ ਗਲਪਾਤਮਕ –
Fictional- ਚੌਬੀਸ ਅਵਤਾਰਾਂ ਵਿੱਚੋਂ ਮਿਸਾਲ ਦੇ ਤੌਰ ਤੇ ਦੋ ਅਖੌਤੀ ਅਵਤਾਰ ਹੀ ਲਈਏ, ਇੱਕ ਛੇ ਲੱਖ ਦੀ ਚੌੜਾਈ ਵਾਲਾ ਕੱਛੂ ਅਵਤਾਰ, ਸਮੁੰਦਰ ਵਿੱਚੋਂ ਰਤਨ ਕੱਢਣ ਲਈ ਸਮੁੰਦਰ ਸਣੇ ਪੱਚੀ ਹਜ਼ਾਰ ਮੀਲ ਦੀ ਗੋਲਾਈ ਦੀ ਧਰਤੀ ਵਿੱਚ ਦਿਖਾ ਦਿੱਤਾ ਤੇ ਸੁਮੇਰ ਪਰਬੱਤ ਦੀ ਮਧਾਣੀ ਬਣਾ ਕੇ ਸ਼ੇਸ਼ਨਾਗ ਦਾ ਨੇਤ੍ਰਾ ਦਿਖਾ ਦਿੱਤਾ, ਦੂਸਰੇ ਇੱਕ ਹੋਰ ਕੰਮਾਂ ਕਾਰਾਂ ਦਾ ਅਖੌਤੀ ਭਗਵਾਨ ਵਿਸ਼ਕਰਮਾਂ ਜੀ ਬਣਾ ਦਿੱਤੇ ਜਿਨ੍ਹਾਂ ਰਾਹੀਂ ਸੂਰਜ ਵਰਗੇ ਅਤਿ ਗਰਮ ਅਤੇ ਸਾਰੇ ਨਿਸ਼ੱਤਰਾਂ ਤੋਂ ਬੜੇ ਨੂੰ ਖਰਾਦ ਤੇ ਚੜ੍ਹਾ ਦਿੱਤਾ, ਜਾਂਦੇ ਜਾਂਦੇ ਇੱਕ ਹੋਰ ਕੁਦਰਤੀ ਨਿਯਮਾਂ ਤੋਂ ਉਲਟ ਬੱਚੇ ਦੇ ਸਿਰ ਤੇ ਹਾਥੀ ਦਾ ਸਿਰ ਵੱਢ ਕੇ ਲਾ ਕੇ ਹਰ ਕੰਮ ਹੀ ਇਸ ਦੇਵਤੇ ਰਾਹੀਂ ਕਰਨਾ ਕਰਾਉਣਾ ਸਿਖਰਾਂ ਤੇ ਪੁਜਾ ਦਿੱਤਾ ਹੈ, ਇੱਥੇ ਹੀ ਬੱਸ ਨਹੀਂ, ਵਿਗਿਆਨ ਵਲੋਂ ਇਹ ਸੱਭ ਕੁੱਛ ਗੈਰਕੁਦਰਤੀ ਸਾਬਤ ਕਰਨ ਤੋਂ ਬਾਅਦ ਭੀ ਸ਼ਰਧਾਲੂ ਅੰਨ੍ਹੇਵਾ ਇਸ ਸੱਭ ਨੂੰ ਫਿਲਮਾਂ ਰਾਹੀਂ ਸੱਚ ਕਰ ਕੇ ਵਿਖਾ ਰਹੇ ਹਨ ਤੇ ਸੂਰਜ ਨੂੰ ਇੱਕ ਬੱਚੇ ਦੇ ਮੂੰਹ ਰਾਹੀਂ ਨਿਗਲਣ ਤੱਕ ਦਿਖਾ ਰਹੇ ਹਨ, ਕੂੜ ਕਿੰਨਾਂ ਸਫਲ ਹੋ ਰਿਹਾ ਹੈ, ਇਹ ਹੀ ਕਾਫੀ ਹੈ) ਤੇ ਇਸ ਵਿੱਚ ਸੁਧਾਰ ਲਿਆ ਕੇ ਇੱਕ ਸੱਚੀ ਸੁੱਚੀ ਕਹਿਣੀ ਤੇ ਕਰਨੀ ਦਰਸਾਉਣ ਵਾਲਾ, ਕੂੜ ਕਪਟ, ਵਹਿਮਾਂ ਭਰਮਾਂ ਤੇ ਗੈਰਕੁਦਰਤੀ ਧਰਮ ਕਰਮ ਤੋਂ ਨਿਰਲੇਪ ਨਿਰਮਲ ਪੰਥ, ਭਾਬ ਆਦਰਸ਼ਕ ਪੂਜਾ ਪਾਠ ਤੇ ਅਧਾਰਤ ਧਰਮ ਪ੍ਰਗਟ ਕਰਨ ਲਈ ਪ੍ਰਮਾਤਮਾ ਨੇ ਆਪਣੀ ਸਰਬ-ਪੱਖੀ ਸ਼ਕਤੀ (ਖਾਸ ਕਰਕੇ ਭਗਤੀ ਸ਼ਕਤੀ-ਪੀਰੀ ਮੀਰੀ) ਨਾਲ ਨਿਵਾਜ਼ ਕੇ ਜਗਤ ਗੁਰੂ ਦੇ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਸ ਭੰਬਲਭੂਸੇ ਵਿੱਚ ਪਏ ਜਗਤ ਵਿੱਚ, ਭਾਈ ਗੁਰਦਾਸ ਜੀ ਦੇ ਕਹਿਣ ਅਨੁਸਾਰ, ਪਠਾ ਦਿੱਤਾ। ਗੁਰੂ ਜੀ ਨੂੰ ਇਸ ਚਤੁਰ ਬਿੱਪਰ ਦੇ ਨਾਲ ਹੋਰਨਾਂ, ਭਾਵ ਕਾਜ਼ੀਆਂ ਤੇ ਜੋਗੀਆਂ ਰਾਹੀਂ ਜੋ ਧਰਮ ਦਾ ਹਾਲ ਕੀਤਾ ਜਾ ਰਿਹਾ ਸੀ, ਦੇਖ ਕੇ ਇਨ੍ਹਾਂ ਸਾਰਿਆਂ ਨੂੰ ਉਜਾੜੇ ਦਾ ਬੰਧ ਕਹਿਣਾ ਪਿਆ ਸੀ। ਗੁਰੂ ਜੀ ਦੇ ਨਿਵੇਕਲੇ ਤੇ ਨਿਰਮਲ ਪੰਥ ਦਾ ਮਾਰਗ ਕੀ ਸੀ। ਗੁਰੂ ਜੀ ਦਾ ਮਾਰਗ “ਲਬ ਲੋਭ ਪ੍ਰਜਾਲੀਐ” ਕਰਕੇ “ਗੁਰ ਕੀ ਪਉੜੀ ਸਾਚ ਕੀ ਸਾਚਾ ਸੁਖੁ ਹੋਈ।। ----ਸਾਚੁ ਨ ਛੋਡਉ ਭਾਈ।। “ (ਅੰਗ. 766), ਕਰਮ ਕਾਂਡ ਵਾਲੇ ਸੌਖੇ ਪਰ ਵਿਅਰਥ ਧਰਮ ਦੀ ਥਾਂ ਧਰਮ ਦੀ ਅਸਲੀਅਤ ਨੂੰ ਸਮਝ ਕੇ ਉਸ ਤੇ ਚੱਲਣ ਵਾਲਿਆਂ ਦਾ ਇੱਕ ਖਾਸ ਜ਼ਾਬਤੇ ਵਾਲਾ ਧਰਮ, ਭਾਵ ਕਬੀਰ ਜੀ ਅਨੁਸਾਰ ‘ਇਕ ਔਖੀ ਘਾਟੀ ਜਿੱਸ ਤੇ ਸੱਚ ਦੇ ਪਾਂਧੀ ਹੀ ਚੱਲ ਸਕਦੇ ਹਨ, ਤੇ ਗੁਰੂ ਜੀ ਅਨੁਸਾਰ ‘ਸਿਰ ਤਲੀ ਤੇ ਰੱਖ ਕੇ ਅੱਗੇ ਆਉਣ ਵਾਲੇ` ਅਤੇ ਸਰਬੱਤ ਦਾ ਭਲਾ ਸੋਚਣ ਹੀ ਨਹੀਂ ਕਰਨ ਵਾਲੇ ਧਰਮ ਅਤੇ ਇੱਕ ਸਰਬੋਤਮ ਤੇ ਵਿਲੱਖਣ ਸਭਿਅਤਾ ਦੀ ਹੋਂਦ ਵਿੱਚ ਆਉਣ ਦਾ ਧੁਰਵਾ ਬੰਨ੍ਹਿਆ।
ਗੁਰੂ ਜੀ ਦੇ ਐਸੇ ਪੰਥ ਦੀ ਦੇਣ ਤੇ ਇਸ ਨਾਲ ਕੀ ਵਰਤਾਉ ਹੋਇਆ, ਲਿਖਣ ਤੋਂ ਪਹਿਲਾਂ, ਬਿੱਪਰ ਵਲੋਂ ਪ੍ਰਮਾਤਮਾ ਦੀ ਇੱਕ ਨੂਰ ਤੋਂ ਉਪਾਈ ਖਲਕਤ ਨੂੰ ਮਨ-ਮਰਜ਼ੀ ਦੀਆਂ ਜਾਤਾਂ, ਵਰਨਾਂ ਤੇ ਆਸ਼੍ਰਮਾਂ ਵਿੱਚ ਵੰਡ ਕੇ ਦੇਸਵਾਸੀਆਂ ਵਿੱਚ ਐਸੀ ਬੇਇਤਫਾਕੀ ਪੈਦਾ ਕੀਤੀ ਕਿ ਆਪਸੀ ਏਕਤਾ ਨਾ ਹੋਣ ਕਰਕੇ ਬਦੇਸੀ ਹਮਲਾਆਵਰ ਦੇਸ ਨੂੰ ਲੁੱਟਦੇ ਹੀ ਨਹੀਂ ਰਹੇ ਦੇਸ ਨੂੰ ਹਜ਼ਾਰ ਸਾਲ ਗੁਲਾਮੀ ਝੱਲਣੀ ਪਈ, ਦਾ ਜ਼ਿਕਰ ਜ਼ਰੂਰੀ ਹੈ। ਜਿੱਥੇ ਜਾਤਾਂ ਤੇ ਵਰਨਾਂ ਨੇ ਰੱਬ ਜੀ ਦੀ ਖਲਕਤ ਨੂੰ ਆਪਸ ਵਿੱਚ ਇੱਕ ਦੂਏ ਦੇ ਵੈਰੀ ਬਣਾ ਦਿੱਤਾ ਉੱਥੇ ਆਸ਼੍ਰਮ ਦੀ ਕਾਢ ਨੇ ਵਿਹਲੜਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਨੂੰ ਆਮ ਜੰਤਾ ਦੇ ਮੋਢਿਆਂ ਦਾ ਭਾਰ ਬਣਾ ਦਿੱਤਾ। ਐਸੀ ਹਾਲਤ ਵਿੱਚ ਲੁਟੇਰਿਆਂ ਦੀ ਲੁੱਟ ਤੇ ਗੁਲਾਮੀ ਦੇ ਸੰਗਲਾਂ ਵਿੱਚ ਬੱਝਣ ਤੋਂ ਕਿਵੇਂ ਬਚਿਆ ਜਾ ਸਕਦਾ ਸੀ? ਕਬੀਰ ਜੀ ਦੇ ਕਥਨ ਅਨੁਸਾਰ ਬਿੱਪਰ ਦੀ ਇਹ ਸੋਚ ਕੁਜਾਤ ਤੇ ਕੁਲੱਖਣੀ ਵਾਲੀ ਸੀ ਜੋ ਬਿੱਪਰ ਤੇ ਉਸ ਦੇ ਸ਼ਰਧਾਲੂਆਂ ਦੇ ਹਲਤ ਪਲਤ ਲਈ ਲਾਹੇਵੰਧ ਨਹੀਂ ਸੀ। ਬਿੱਪਰ ਵਲੋਂ ਬਣਾਈ ਐਸੀ ਨਿਘਰੀ ਹਾਲਤ ਤੇ ਗੁਲਾਮੀ ਵਿੱਚੋਂ ਕੱਢਣ ਲਈ ਹੀ ਆਜ਼ਾਦੀ ਅਤੇ ਸਰਬ-ਪੱਖੀ ਅਸਲੀਅਤ ਦੇ ਪੈਗੰਬਰ ਗੁਰੂ ਨਾਨਕ ਦੇਵ ਜੀ ਨੇ ਸੱਭ ਲਈ, ਬਿਨਾਂ ਕਿਸੇ ਜਾਤ ਵਰਨ ਦੇ ਭੇਦ ਭਾਵ ਤੋਂ, ਬਰਾਬਰ ਦਾ ਸਾਫ ਸੁਥਰਾ ਜੀਵਨ ਜੀਉਣ ਲਈ ਕਿਰਤ ਕਰਨ, ਵੰਡ ਛਕਣ ਤੇ ਰੱਬ ਜੀ ਦੇ ਸ਼ੁਕਰਾਨੇ ਵਿੱਚ ਜੁੜਨ ਤੇ ਅਧਾਰਤ ਸੁਲੱਖਣੀ ਸੋਚ (ਜੋ ਭਗਤ ਸਾਹਿਬਾਨ, ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਆਦਿ ਦੀ ਸੀ) ਵਾਲੇ ਪੰਥ ਦੀ ਨੀਂਹ ਰੱਖ ਦਿੱਤੀ। ਹਰ ਇੱਕ ਨੂੰ ਸਮਝ ਆਉਣ ਵਾਲੀ ਤੇ ਸਰਲ ਸਿੱਖਿਆ, ਜਿਸ ਤੋਂ ਬਿੱਪਰ ਵਲੋਂ ਬਨਾਏ ਗਏ ਅਖੌਤੀ ਸੂਦ ਤੇ ਵੈਸ ਵਾਂਝੇ ਰੱਖੇ ਹੋਏ ਸਨ, ਰਾਹੀਂ ਸਚਿਆਰ, ਭਾਵ ਸੱਚ ਦੇ ਸੌਦਾਗਰ ਬਣਨ ਦੇ ਰਾਹ ਪਾ ਦਿੱਤਾ। ਪੰਥ ਇਨ੍ਹਾਂ ਲੀਹਾਂ ਤੇ ਵੱਧਣ ਫੁੱਲਣ ਲੱਗਾ, ਜਿੱਸ ਨਾਲ ਬਿੱਪਰ ਦੀ ਕਮਾਈ ਨੂੰ ਘਾਟਾ ਪੈਣ ਲੱਗਾ। ਸੋ ਉਸ ਨੇ ਆਪਣੀ ਚਲਾਈ ਪੂਜਾ ਪਾਠ ਦੀ ਰੀਤੀ ਤੋਂ ਲੋਕਾਂ ਨੂੰ ਦੂਰ ਕਰਨੇ ਵਾਲੇ (ਗੁਰੂ ਨਾਨਕ ਸਾਹਿਬ) ਨੂੰ ਭੂਤਨਾ ਤੇ ਬੇਤਾਲਾ ਆਦਿ ਆਖ ਕੇ ਭੰਡਣਾਂ ਸ਼ੁਰੂ ਕਰ ਦਿੱਤਾ, ਕਿਉਂਕਿ ਉਸ ਪਾਸ ਗੁਰੂ ਜੀ ਵਿਰੁੱਧ ਹੋਰ ਕੋਈ ਦਲੀਲ ਹੈ ਹੀ ਨਹੀਂ ਸੀ, ਤੇ ਕਦੇ ਹੋਵੇਗੀ ਭੀ ਨਹੀਂ, ਬਿਨਾਂ ਭੰਡਣ ਤੋਂ, ਜਦਕਿ ਗੁਰੂ ਸਾਹਿਬ ਨੇ ਉਸ ਦੀਆਂ ਸਾਰੀਆਂ ਗਲਤ ਰੀਤਾਂ ਆਦਿ ਦਾ ਚੰਗੀ ਤਰ੍ਹਾਂ ਭਾਂਡਾ ਭੰਨਿਆ ਹੋਇਆ ਹੈ, (ਆਸਾ ਦੀ ਵਾਰ ਤਾਂ ਖਾਸ ਇਸ ਦਾ ਚਿਤਰ ਦਿਖਾਉਂਦੀ ਹੈ) ਜਿਸ ਕਰਕੇ ਉਹ ਸੱਪ ਵਾਂਗ ਆਪਣੇ ਅੰਦਰ ਨਾ ਖਤਮ ਹੋਣ ਵਾਲੀ ਵਿਸ ਘੋਲੀ ਬੈਠਾ ਹੈ। ਇਸ ਵਿਸ ਨਾਲ ਇਹ ਪੰਥ ਅਤੇ ਸਮੁੱਚੇ ਸਮਾਜ ਨਾਲ ਕੀ ਕਰਦਾ ਆਇਆ ਹੈ, ਇਸ ਲੇਖ ਦਾ ਖਾਸ ਵਿਸ਼ਾ ਭੀ ਹੈ।
ਗੁਰੂ ਸਾਹਿਬ ਦੀ ‘ਸੁਜਾਨ ਸੁਲਖਣੀ` ਸਿੱਖਿਆ ਨਾਲ ਕਾਤਲ ਤੇ ਰਾਕਸ਼ ਵਿਰਤੀ ਵਾਲੇ ਸੱਜਣ ਠੱਗ ਤੇ ਕੌਡੇ ਭੀਲ ਵਰਗੇ ਤਾਂ ਬਦਲ ਗਏ ਪਰ ਐਸੀ ਸਰਬ ਦੇ ਭਲੇ ਵਾਲੀ ਸਿੱਖਿਆ ਦਾ ਮਹਾਂ ਲੋਭੀ ਚਤੁਰ ਬਿੱਪਰ ਤੇ ਕੋਈ ਅਸਰ ਨਾ ਹੋਇਆ। ਕਿਉਂ ਭਲਾ? ਕਿਉਂਕਿ ਬਿੱਪਰ ਚਾਤਰ ਕਾਤਲ ਹੀ ਨਹੀਂ ਉਹ ਭਲਾ ਕਰਨ ਵਾਲਿਆਂ ਦਾ ਸਗੋਂ ਦਿਲੋਂ ਵੈਰੀ ਅਤੇ ਕਰੜੀ ਤੋਂ ਕਰੜੀ ਸਜ਼ਾ ਦੇ ਕੇ ਕਤਲ ਕਰਨ ਵਿੱਚ ਵੱਧ ਤੋਂ ਵੱਧ ਖੁਸ਼ੀ ਲੱਭਦਾ ਹੈ। ਕਿਉਂਕਿ ਉਹ ਆਪਣੇ ਨਾਲੋਂ ਕਿਸੇ ਨੂੰ ਸਿਆਣਾ ਨਹੀਂ ਸਮਝਦਾ ਤੇ ਉਸ ਨੂੰ ਗਲਤ ਦੱਸਣ ਵਾਲੇ ਨੂੰ ਕਦਾਚਿੱਤ ਝੱਲ ਨਹੀਂ ਸਕਦਾ। ਗੁਰੂ ਸਾਹਿਬ ਨੇ ਉਸ ਨੂੰ ਧਰਮ ਦੇ ਅਸਲੀ ਦੈਵੀ ਰਾਹ ਬਾਰੇ ਹੀ ਦੱਅਿਾ ਸੀ ਤੇ ਉਸ ਨੇ ਗੁਰੂ ਜੀ ਨੂੰ ਸਗੋਂ ਕੁਰਾਹੀਆ ਕਿਹਾ। ਦੇਵੀ ਦੇ ਪੁਜਾਰੀ ਭਾਈ ਲਹਿਣਾ ਜੀ ਤੇ ਬਾਬਾ ਅਮਰਦਾਸ ਜੀ ਦਾ ਗੁਰੂ ਜੀ ਦੀ ਸਿੱਖਿਆ ਤੋਂ ਕਾਇਲ ਹੋ ਕੇ ਦੇਵੀ ਦੀ ਪੂਜਾ ਛੱਡ ਕੇ ਗੁਰੂਘਰ ਨਾਲ ਜੁੜ ਕੇ ਗੁਰੂ ਪਦਵੀ ਪ੍ਰਪਤ ਕਰ ਲੈਣ ਦਾ ਭੀ ਬਿੱਪਰ ਤੇ ਕੋਈ ਅਸਰ ਨਾ ਹੋਇਆ, ਸਗੋਂ ਉਹ ਹੋਰ ਚਿੜ ਗਿਆ। ਗੁਰੂ ਹਰਿਗੋਬਿੰਦ ਜੀ ਨੂੰ ਪਹਿਲਾਂ ਬਾਲ ਰੂਪ ਵਿੱਚ ਕਈ ਢੰਗ ਵਰਤ ਕੇ ਖਤਮ ਕਰਨ ਦੇ ਵਰਤੇ ਤੇ ਫਿਰ ਸ਼ਾਹੀ ਸ਼ਹਿ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰਵਾ ਕੇ ਖਤਮ ਕਰਨ ਦੇ ਢੰਗ ਵਰਤੇ ਪਰ ਚਤੁਰ ਚਲਾਕੀ ਫੇਲ੍ਹ ਹੀ ਹੁੰਦੀ ਰਹੀ। ਗੁਰੂਘਰ ਨੇ ਆਪਣੀ ਸਰਬੱਤ ਦੇ ਭਲੇ ਦੀ ਕਿਰਿਆ ਨੂੰ ਜਾਰੀ ਰੱਖਦੇ ਹੋਏ ਉਸ ਹੀ ਕਿਲੇ ਵਿੱਚ ਬੰਦੀ ਬਿੱਪਰ ਦੇ ਸਹਾਇਕ ਰਾਜਿਆਂ ਨੂੰ ਆਪਣੇ ਨਾਲ ਕਿਲੇ ਵਿੱਚੋਂ ਬੰਦ-ਖਲਾਸੀ ਕਰਵਾਈ। ਇਸ ਦਾ ਬਦਲਾ ਬਿੱਪਰ ਦੀ ਸਿੱਖਿਆ ਤੇ ਚੱਲ ਕੇ ਇਨ੍ਹਾਂ ਰਾਜਿਆਂ ਦੇ ਪੁੱਤ ਪੋਤਿਆਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਪ੍ਰਵਾਰ ਤੇ ਗੁਰੂ ਜੀ ਦੇ ਸਿੱਖਾਂ ਨਾਲ ਕੀਤਾ, ਬੜਾ ਦਿਲ ਕੰਬਾਊ ਤੇ ਜੱਗ ਜ਼ਾਹਰ ਹੈ। ਇਹ ਲੋਕ ਫਿਰ ਭੀ ਮੁੜ ਮੁੜ ਕਹੀ ਜਾਂਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਹਿੰਦੂਆਂ ਦੀ ਰੱਖਿਆ ਲਈ ਸਾਜਿਆ ਸੀ, ਹੁਣ ਖਾਲਸੇ ਦੀ ਲੋੜ ਨਹੀਂ, (ਭਾਵ ਖਾਲਸਾ ਜੋ ਜ਼ੁਲਮ ਵਿਰੁੱਧ ਖੜ੍ਹਣ ਲਈ ਸਾਜਿਆ ਸੀ, ਇਨ੍ਹਾਂ ਵਰਗਾ ਬਣ ਜਾਵੇ ਜਿੱਦਾਂ ਸ਼ਿਵ ਸੈਨਾ ਆਦਿ ਮੁਗਲਾਂ ਸਮੇਂ ਬਣੇ ਹੋਏ ਸਨ ਪਰ ਹੁਣ ਖਾਲਸੇ ਵਲੋਂ ਇਨ੍ਹਾਂ ਨੂੰ ਮੁਫਤੋ ਮੁਫਤੀ ਬਖਸ਼ੀ ਆਜ਼ਾਦੀ ਦਾ ਨਿੱਘ ਮਾਣਦੇ ਹੋਏ ਇਹ ਅਖੌਤੀ ਸ਼ਿਵਸੈਨੀਏ ਜਾ ਬੰਦਰਸੈਨੀਏ ਹੱਥ ਆਏ ਇਕੱਲੇ ਇਕੱਲੇ ਸਿੱਖ ਨੂੰ ਕੁੱਟਣ ਤੇ ਉਸ ਦੇ ਕੇਸ ਤੱਕ ਕਤਲ ਕਰਨ ਨੂੰ ਮਾਣ ਸਮਝਦੇ ਹਨ) ਜਦਕਿ ਗੁਰੂ ਸਾਹਿਬ ਨੂੰ ਮੁਗਲਾਂ ਦੀ ਥਾਂ ਪਹਾੜੀ ਹਿੰਦੂ ਰਾਜਿਆਂ ਨਾਲ ਵੱਧ ਲੜਾਈਆਂ ਲੜਨੀਆਂ ਪਈਆਂ ਜੋ ਗੁਰੂ ਜੀ ਨਹੀਂ ਚਾਹੁੰਦੇ ਸਨ। ਗੁਰੂ ਕਾਲ ਸਮੇਂ ਤੇ ਬਾਅਦ ਵਿੱਚ ਭੀ ਜੀ ਹਜ਼ੂਰੀ ਰਾਹੀਂ ਸ਼ਾਹੀ ਨੌਕਰੀ ਪ੍ਰਾਪਤ ਕਰਕੇ ਸਿੱਖੀ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਇਆ ਗਿਆ। ਬੀਰਬਲ, ਗੰਗੂ, ਸੁੱਚਾ ਨੰਦ, ਲਖਪਤ ਤੇ ਜਸਪਤ ਰਾਏ ਆਦਿ ਖਾਸ ਵਰਨਨਯੋਗ ਹਨ। ਬਿੱਪਰ ਸੋਚ ਵਲੋਂ ਹਰ ਪੱਖੋਂ ਕੀਤੇ ਗਏ ਨੁਕਸਾਨ ਨੂੰ ਭੁਲਾ ਕੇ ਸਰਬੱਤ ਦੇ ਭਲੇ ਦੀ ਸਿੱਖ ਸੋਚ ਨੇ, ਦੁਰਾਨੀ ਵਲੋਂ ਭਾਰਤੀਆਂ ਦੇ ਹਰ ਸ਼ਕਤੀਸ਼ਾਲੀ ਰਾਜਿਆਂ, ਖਾਸ ਕਰਕੇ ਮਰਹੱਟਿਆਂ, ਨੂੰ ਹਰਾ ਕੇ ਲੁੱਟ ਦਾ ਮਾਲ ਤੇ ਭਾਰਤੀ ਬਹੂ ਬੇਟੀਆਂ ਨੂੰ ਬੰਦੀ ਬਣਾ ਕੇ ਲਿਜਾਂਦੇ ਹੋਏ ਤੋਂ ਸੱਭ ਕੁੱਛ ਖੋਹ ਕੇ ਤੇ ਅਦਬ ਸਹਿਤ ਘਰੋ ਘਰੀਂ ਪੁਜਾ ਕੇ ਤੇ ਬੜੀਆਂ ਕੁਰਬਾਨੀਆਂ ਬਾਅਦ ਆਪਣਾ ਰਾਜ ਕਾਇਮ ਕਰਕੇ ਗਰੀਬ ਤੋਂ ਲੈ ਕੇ ਅਮੀਰ, ਕਿਰਤੀ ਤੋਂ ਲੈ ਕੇ ਹੁਕਮਰਾਨ ਅਤੇ ਹਰ ਜਾਤ ਤੇ ਧਰਮ ਦੇ ਲੋਕਾਂ ਨੂੰ ਬਰਾਬਰ ਦਾ ਖੁਸ਼ੀਆਂ ਭਰਿਆ ਜੀਵਨ ਪ੍ਰਦਾਨ ਕਰਨ ਲਈ ਬਿੱਪਰ ਨੂੰ ਸਗੋਂ ਮੋਹਰਲੀ ਕਰਤਾਰ ਵਿੱਚ ਰੱਖਿਆ। ਪਰ ਬਿੱਪਰ ਕਦੋਂ ਇਹ ਸਹਿ ਸਕਦਾ ਸੀ ਕਿ ਕਿਰਤੀਆਂ ਨੂੰ ਉਸ ਦੇ ਬਰਾਬਰ ਰੱਖਿਆ ਜਾਵੇ ਤੇ ਕਿਰਤੀ ਵਰਗ ਰਾਜ ਕਰਦਾ ਹੋਵੇ। ਸੋ ਜੋ ਰਾਜ ਬਾਰੇ ਉਸ ਨੇ ਕੀਤਾ ਹੋਰ ਭੀ ਦਿਲ-ਕੰਬਾਊ ਤੇ ਜੱਗ ਜ਼ਾਹਰ ਹੈ। ਇਹ ਸੀ ਕੂੜ ਪਸਾਰੀ ਬਿੱਪਰ ਸੋਚ ਦੀ ਉਸ ਉੱਪਰ ਕੀਤੇ ਗਏ ਉਪਕਾਰ ਤੇ ਉਪਕਾਰ ਲਈ ਦੇਣ। ਬਿੱਪਰ ਕਿਰਤੀਆਂ ਨੂੰ ਸਦਾ ਗੁਲਾਮ ਰੱਖਣ ਦਾ ਧਾਰਨੀ ਹੈ, ਭਾਵੇਂ ਹਾਕਮ ਬਦੇਸੀ ਹੋਵੇ ਭਾਵੇਂ ਇਸ ਦੀ ਆਪਣੀ ਸੋਚ ਤੇ ਪਹਿਰਾ ਦੇਣ ਵਾਲਾ ਹੋਵੇ, ਕਿਉਂਕਿ ਬਿੱਪਰ ਵਿੱਚ ਦਇਆ ਦਾ ਕੋਈ ਅੰਸ਼ ਹੀ ਨਹੀਂ।
ਪੰਜਾਬ ਤੋਂ ਬਿਨਾਂ ਸਾਰਾ ਭਾਰਤ ਪਹਿਲਾਂ ਹੀ ਬਿੱਪਰ ਵਲੋਂ ਲੋਕਾਂ ਵਿੱਚ ਪੈਦਾ ਕੀਤੀ ਗਈ ਬੇਇਤਫਾਕੀ ਕਾਰਨ ਬਦੇਸੀ ਤਾਕਤ ਦਾ ਗੁਲਾਮ ਬਣ ਚੁੱਕਿਆ ਸੀ। ਪੰਜਾਬ ਨੂੰ ਭੀ, ਪੰਜਾਬ ਦਾ ਲੂਣ ਖਾਂਦੇ ਹੋਏ, ਇਸ ਨੇ ਆਪ ਉਸ ਤਾਕਤ ਦੇ ਹੱਥ ਬੜੀ ਚਲਾਕੀ ਰਾਹੀਂ ਸੌਂਪ ਦਿੱਤਾ। ਪਰ ਗੁਰੂ ਸਾਹਿਬਾਨ ਵਲੋਂ ਆਜ਼ਾਦੀ ਨਾਲ ਰਹਿਣ ਵਾਲੀ ਬਖਸ਼ੀ ਹੋਈ ਗੁੜ੍ਹਤੀ ਸਿੱਖਾਂ ਨੂੰ ਕਦ ਚੈਨ ਨਾਲ ਸੌਣ ਦੇ ਸਕਦੀ ਸੀ? ਬਦੇਸੀ ਤਾਕਤ ਦੀ ਗੁਲਾਮੀ ਤੋਂ ਆਜ਼ਾਦੀ ਪ੍ਰਾਪਤ ਕਰਨ ਲਈ ਸਿੱਖ ਇਸ ਸੰਘਰਸ਼ ਵਿੱਚ ਸੱਭ ਤੋਂ ਅੱਗੇ ਆਣ ਖਲੋਏ। ਆਜ਼ਾਦੀ ਲਈ ਦਿਖਾਵੇ ਦਾ ਸਤਿਆਗ੍ਰਹੀ ਸੰਘਰਸ਼ ਕਰਨ ਵਾਲੇ ਸਰਬ ਸ਼੍ਰੀ ਮੋਹਨ ਚੰਦ ਗਾਂਧੀ, ਨਹਿਰੂ, ਲਾਜਪਤ ਆਦਿ ਭੀ ਆਣ ਸ਼ਾਮਲ ਹੋਏ ਤੇ ਸਿੱਖਾਂ ਦੀ ਕਈ ਤਰ੍ਹਾਂ ਦੀ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਹੋਇਆਂ ਨੇ ਸਿੱਖਾਂ ਨੂੰ ਨਾਲ ਰੱਖਣ ਲਈ ਸਿੱਖਾਂ ਨੂੰ ਇੱਕ ਖਾਸ ਖਿੱਤੇ ਵਿੱਚ ਆਜ਼ਾਦੀ ਦਾ ਜੀਵਨ ਜੀਉਣ ਲਈ ਖਾਸ ਚਤੁਰਤਾ ਭਰੇ ਕੂੜਿਆਰੀ ਲਾਰੇ ਲਾਏ। ਆਜ਼ਾਦੀ ਦੇ ਪਤੰਗੇ ਤਾਂ ਦਿਲੋਂ ਇਹ ਸੰਘਰਸ਼ ਲੜ ਰਹੇ ਸਨ, ਸੋ ਉਨ੍ਹਾਂ ਨੇ ਇਨ੍ਹਾਂ ਦੇ ਲਾਰਿਆਂ ਤੇ ਭੀ ਵਿਸ਼ਵਾਸ ਕਰ ਲਿਆ, ਇਹ ਸਮਝ ਕੇ ਕਿ ਇਹ ਲੋਕ ਮੰਨੇ ਪਰਮੰਨੇ ਜਾਪਦੇ ਹਨ। ਸੰਘਰਸ਼ ਕਾਮਯਾਬ ਹੋਇਆ ਤੇ ਆਜ਼ਾਦੀ ਮਿਲ ਗਈ। ਉਪਰ ਦੱਸੇ ਕਿਸਮ ਦੇ ਲਾਰਿਆ ਰਾਹੀਂ ਸਿੱਖਾਂ ਨੂੰ ਦਿੱਤੇ ਲਾਰੇ ਪੂਰੇ ਹੋਣ ਲੱਗੇ, ਭਾਵ ਚਤੁਰ ਕੂੜ ਜ਼ਾਹਰ ਹੋਣ ਲੱਗਾ। ਪਹਿਲੀ ਕਿਸ਼ਤ ਵਿੱਚ ਸੱਭ ਨੂੰ ਇੱਕ ਪੱਤਰ ਰਾਹੀਂ ਸੂਚਤ ਕੀਤਾ ਗਿਆ ਕਿ ‘ਸਿੱਖ ਇੱਕ ਜਰਾਇਮ ਪੇਸ਼ਾ ਤੇ ਗੱਦਾਰ ਲੋਕ ਹਨ, ਇਨ੍ਹਾਂ ਦਾ ਇਤਬਾਰ ਨਾ ਕੀਤਾ ਜਾਵੇ`। ਇਸ ਵਿਰੁੱਧ ਆਵਾਜ਼ ਉਠਾਉਣ ਵਾਲੇ ਨੂੰ, ਭਾਵੇਂ ਉਹ ਕਿੱਡਾ ਵੱਡਾ ਅਫਸਰ ਹੋਵੇ, ਨੌਕਰੀ ਤੋਂ ਬਰਖਾਸਤ ਕੀਤਾ ਜਾਵੇ, ਤੇ ਕੀਤਾ ਗਿਆ। ਇਹ ਬਿੱਪਰ ਦੀ ਜ਼ਹਿਰੀਲੀ ਸੋਚ ਦੀ ਸਿੱਖੀ ਵਿਰੁੱਧ ਅਖੌਤੀ ਆਜ਼ਾਦ ਮੁਲਕ ਵਿੱਚ ਪਹਿਲ ਸੀ, ਜਿੱਸ ਨੂੰ ਸਵਰਗੀ ਮੁਹੰਮਦ ਅਲੀ ਜਿਨਾਹ ਨੇ ਬਹੁਤ ਪਹਿਲਾਂ ਸਮਝ ਕੇ ਇਨ੍ਹਾਂ ਚਤੁਰ ਕੂੜਿਆਰਾਂ ਤੋਂ ਪਿੱਛਾ ਛਡਾ ਕੇ ਅਲੱਗ ਹੋ ਕੇ ਆਪਣੀ ਕੌਮ ਨੂੰ ਬਚਾ ਲਿਆ ਸੀ।
ਸਿੱਖੀ ਇਨਸਾਨੀਅਤ ਦਾ ਧਰਮ ਹੈ ਤੇ ਸੱਭ ਨੂੰ ਰੱਬ ਜੀ ਦੇ ਇੱਕ ਪਿਤਾ ਵਜੋਂ ਬਰਾਬਰ ਦੇ ਬਾਰਕ ਸਮਝ ਕੇ, ਬਿੱਪਰ ਦੀ ਵਰਨ ਵੰਡ, ਜੋ ਉੱਚੇ ਨੀਵੇਂ ਵਿੱਚ ਵਿਸ਼ਵਾਸ ਰੱਖਦੀ ਹੈ, ਨੂੰ ਨਹੀਂ ਮੰਨਦਾ। ਉਪਰ ਦੱਸੇ ਵਾਂਗ ਬਿੱਪਰ ਨੇ ਬੁੱਧ ਮੱਤ ਦੇ ਐਸੇ ਬਰਾਬਰਤਾ ਤੇ ਸਵੱਛ ਸਮਾਜਿਕ ਢਾਂਚੇ ਨੂੰ ਬੜੀ ਨਿਰਦਇਤਾ ਨਾਲ ਕੁਚਲ ਕੇ ਰੱਖ ਦਿੱਤਾ ਸੀ। ਪਰ ਕੁੱਛ ਸਮੇਂ ਬਾਅਦ ਹੀ ਬੋਧੀਆਂ ਦੀ ਹਮਾਇਤੀ ਤਾਕਤ ਮੁਸਲਮਾਨ ਹਮਲਾਆਵਰਾਂ ਨੇ ਹਿੰਦ- ਆਰੀਆ ਯੁਗ ਦਾ ਅੰਤ ਕਰਕੇ ਇਨ੍ਹਾਂ ਦੇ ਗਲ ਗੁਲਾਮੀ ਦਾ ਪਟਾ ਪਾ ਦਿੱਤਾ। ਜੋ ਇਨ੍ਹਾਂ ਨੇ ਬੁੱਧ ਧਰਮ ਨਾਲ ਉਨ੍ਹਾਂ ਦਾ ਜਾਨੀ, ਮਾਲੀ, ਸਾਹਿਤਕ ਆਦਿ ਨੁਕਸਾਨ ਕਰਕੇ ਕੀਤਾ ਸੀ, ਉਹ ਹੀ ਕਾਰਵਾਈ ਹਿੰਦੂਆਂ ਨਾਲ ਦੁਹਰਾਈ ਜਾਣ ਲੱਗੀ, ਤੇ ਗੁਲਾਮੀ ਦਾ ਪਟਾ ਪੱਕਾ ਹੁੰਦਾ ਹੋਇਆ ਅੰਗ੍ਰੇਜ਼ੀ ਹਕੂਮਤ ਦੀ ਜਕੜ ਵਿੱਚ ਆ ਗਿਆ। ਗੁਲਾਮੀ ਦਾ ਇਹ ਸਮਾਂ ਹਜ਼ਾਰ ਸਾਲ ਦਾ ਤਾਂ ਬਣ ਗਿਆ, ਪਰ ਬਿੱਪਰ ਸੋਚ ਨੂੰ ਇਸ ਦਾ ਕੋਈ ਪਛੁਤਾਵਾ ਨਾ ਲੱਗਾ ਕਿ ਇੱਕ ਚੰਗੇ ਬੋਧੀ ਸਮਾਜਿਕ ਢਾਂਚੇ ਨੂੰ ਜ਼ਾਲਮਾਨਾ ਢੰਗ ਨਾਲ ਖਤਮ ਕਰਕੇ ਲੰਬੀ ਗੁਲਾਮੀ ਗਲ ਪੈ ਗਈ ਹੈ। ਕੋਈ ਸਬਕ ਸਿੱਖਣ ਦੀ ਥਾਂ ਸਗੋਂ ਸਰਬੱਤ ਦਾ ਭਲਾ ਲੋੜਨ ਤੇ ਕਰਨ ਵਾਲੇ ਸਿੱਖ ਧਰਮ ਨੂੰ ਭੀ ਜੜ੍ਹੋਂ ਖਤਮ ਕਰਨ ਤੇ ਲੱਕ ਬੰਨ੍ਹੀ ਹੋਈ ਹੈ। ਕਿਉਂ ਭਲਾ? ਕਿਉਂਕਿ ਇਸ ਨੂੰ ਕਿਸੇ ਦੇ ਭਲੇ ਦੀ ਨਹੀਂ, ਇਸ ਦਾ ਧਰਮ ਸਿਰਫ ਆਪਣਾ ਹੀ ਭਲਾ ਹੈ, ਜਿੱਸ ਵਿੱਚ ਦਇਆ ਦਾ ਕੋਈ ਭੀ ਅੰਸ਼ ਨਹੀਂ। ਗੁਲਾਮ ਰਹਿ ਕੇ ਤੇ ਹਰ ਤਰ੍ਹਾਂ ਦੇ ਬੇਇਜ਼ਤੀ ਭਰੇ ਜ਼ੁਲਮ ਸਹਿ ਕੇ ਇਸ ਨੇ ਇਹ ਜ਼ਰੂਰ ਸਿੱਖ ਲਿਆ ਹੈ ਕਿ ਆਪਣੇ ਗੁਲਾਮੀ ਭਰੇ ਇਤਿਹਾਸ ਨੂੰ ਖਾਸ ਤਰੀਕੇ ਨਾਲ ਬਹਾਦਰੀ ਭਰਿਆ ਇਤਿਹਾਸ ਲਿਖ ਲਿਆ ਜਾਵੇ ਤੇ ਗੁਲਾਮੀ ਸਮੇਂ ਗੁਲਾਮੀ ਵਿਰੁੱਧ ਜੂਝਣ ਵਾਲਿਆਂ ਦਾ ਇਤਿਹਾਸ ਗੱਦਾਰੀ ਦੇ ਕਾਰਨਾਮਿਆਂ ਦੁਆਰਾ ਦਰਸਾਇਆ ਜਾਵੇ। ਇਹ ਸੋਚ ਕੂੜ ਚਤੁੱਰਤਾ ਦਾ ਸਿਖਰ ਹੈ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 1947 ਤੱਕ ਦਾ ਸਮਾਂ ਦੇਸ ਵਿੱਚ ਬਿੱਪਰ ਵਲੋਂ ਵਿਗਾੜੀ ਗਈ ਧਾਰਮਿਕ, ਸਮਾਜਿਕ ਤੇ ਚਲਾਕੀ ਨਾਲ ਹਾਕਮਾਂ ਨਾਲ ਮਿਲ ਕੇ ਵਿਗਾੜੀ ਰਾਜਨੀਤਕ ਤੇ ਆਰਥਿਕ ਹਾਲਤ ਨੂੰ ਸੋਧਣ ਤੇ ਹਾਕਮਾਨਾ ਜ਼ੁਲਮ ਵਿਰੁੱਧ ਸਿੱਖ ਸੰਘਰਸ਼ ਬਦੇਸੀ ਹਾਕਮਾਂ ਤੋਂ ਸਾਰੇ ਦੇਸ ਨੂੰ ਆਜ਼ਾਦ ਕਰਵਾਉਣ ਦਾ ਸੀ ਨਾਕਿ ਪੰਜਾਬ ਨੂੰ ਹੀ, ਜਿਵੇਂ ਕਿ ਸੇਵਾ ਜੀ ਮਰਹੱਟਾ ਦਾ ਸਿਰਫ ਆਪਣੇ ਰਾਜ ਲਈ ਸੰਘਰਸ਼। (ਪਰ ਆਪਣੇ ਹੱਥ ਹੁਣ ਤਾਕਤ ਹੋਣ ਕਰਕੇ ਸੇਵਾ ਜੀ ਨੂੰ ਮਹਾਨ ਤੇ ਛਤਰਪਤੀ ਕਰਕੇ ਦਿਖਾਇਆ ਜਾ ਰਿਹਾ ਹੈ, ਕਿੱਡਾ ਵੱਡਾ ਝੂਠ!) ਦੇਸ ਆਜ਼ਾਦ ਹੋ ਗਿਆ ਜਿੱਸ ਵਿੱਚ ਘੱਟ-ਗਿਣਤੀ ਹੁੰਦੇ ਹੋਏ ਭੀ ਸਿੱਖਾਂ ਦੀ ਕੁਰਬਾਨੀ ਦੀ ਦਰ 90% ਹੈ। ਪਰ ਆਜ਼ਾਦੀ 10% ਤੋਂ ਭੀ ਘੱਟ ਕੁਰਬਾਨੀ ਕਰਨ ਵਾਲੀ ਬਹੁ-ਗਿਣਤੀ ਦੇ ਹੱਥ ਆ ਗਈ। ਕੀ ਆਜ਼ਾਦੀ ਇਨ੍ਹਾਂ ਦੇ ਹੱਥ ਵਿੱਚ ਆ ਕੇ ਖੁਸ਼ ਹੈ? ਨਹੀਂ, ਨਹੀਂ, ਉਹ ਤਾਂ ਪਾਣੀ ਤੋਂ ਬਾਹਰ ਮੱਛੀ ਵਾਂਗ ਤੜਫ ਰਹੀ ਹੈ, ਕਿਉਂਕਿ ਉਹ ਜਿਨ੍ਹਾਂ ਲਈ ਬੜੀਆਂ ਕੁਰਬਾਨੀਆਂ ਬਾਅਦ ਅਮਨ ਸ਼ਾਂਤੀ, ਬਰਾਬਰੀ ਤੇ ਹਰ ਤਰ੍ਹਾਂ ਦੇ ਇਨਸਾਫ ਦਾ ਸੰਦੇਸ਼ ਲੈ ਕੇ ਆਈ ਸੀ, ਉਨ੍ਹਾਂ ਨੂੰ ਕੁੱਛ ਚਾਤਰ ਬੰਦਿਆਂ ਦੇ ਦੁਹਰੇ ਤਿਹਰੇ ਗੁਲਾਮ ਦੇਖ ਕੇ ਤੜਫ ਰਹੀ ਹੈ ਤੇ ਇਨ੍ਹਾਂ ਦੀ ਚੁੰਗਲ ਵਿੱਚੋਂ ਨਿਕਲਨ ਲਈ ਬੇਬੱਸ ਜਾਪਦੀ ਹੈ। ਦੁਹਰੇ ਤਿਹਰੇ ਕਿਵੇਂ? ਰਾਜ ਕਰਨ ਵਾਲੇ ਤਾਂ ਇੱਕ ਪਾਸੇ, ਉਹ ਲੋਕ ਜਿਨ੍ਹਾਂ ਨੇ, ਸ਼੍ਰੀ ਅਗਨੀਵੇਸ ਅਨੁਸਾਰ, 1947 ਤੋਂ ਪਹਿਲਾਂ ਆਜ਼ਾਦੀ ਦੇ ਘੋਲ ਵਿੱਚ ਕੋਈ ਹਿੱਸਾ ਨਹੀਂ ਪਾਇਆ ਉਹ ਅੱਜ (ਭਾਵ ਸ਼ਿਵ ਸੈਨਾ, ਆਰ, ਐਸ, ਐਸ ਆਦਿ) ਸਿਖਾਂ ਦੀਆਂ ਪੱਗਾਂ ਲਾਹ ਰਹੇ ਹਨ ਤੇ ਸਿੱਖਾਂ ਨੂੰ ਗੱਦਾਰ ਕਹਿ ਰਹੇ ਹਨ।
ਆਜ਼ਾਦੀ ਹੁਣ ਇਸ ਕਰਕੇ ਹੋਰ ਭੀ ਢਹਿੰਦੀ ਕਲਾ ਵਿੱਚ ਹੈ ਕਿ ਇਸ ਨੇ ਕਿਸੇ ਵੇਲੇ ਆਜ਼ਾਦੀ ਦੇ ਖਾਸ ਪ੍ਰਵਾਨਿਆਂ ਨੂੰ ਜਾਨਾਂ ਹੂਲ ਕੇ ਜਰਵਾਣਿਆਂ ਰਾਹੀਂ ਕੁਆਰੇ ਡੋਲੇ ਖੋਹੇ ਹੋਏ ਤੇ ਦੇਸ ਦੀ ਲੁੱਟੀ ਜਾ ਰਹੀ ਇੱਜ਼ਤ ਨੂੰ ਆਜ਼ਾਦ ਹੁੰਦੇ ਦੇਖਿਆ ਸੀ, ਪਰ ਐਸੇ ਦੂਲਿਆਂ ਨੂੰ (ਭਾਵ ਸਿੱਖ ਕੌਮ ਨੂੰ) ਕੂੜੇ ਲਾਰੇ ਲਾ ਕੇ ਇੱਕ ਡੂੰਘੀ ਚਾਲ ਰਾਹੀਂ ਨਾਲ ਰੱਖਕੇ ਪਿੰਜਰੇ ਵਿੱਚ ਪਾਏ ਪੰਛੀ ਵਾਂਗ ਗੁਲਾਮ ਬਣਾ ਕੇ ਹੋਰਨਾਂ ਦੀ ਇੱਜ਼ਤ ਬਚਾਉਣ ਵਾਲਿਆਂ ਨੂੰ ਹੋਰਨਾਂ ਦੀ ਇੱਜ਼ਤ ਬਚਾਉਣਾ ਤਾਂ ਇੱਕ ਪਾਸੇ, ਉਨ੍ਹਾਂ ਦੀ ਆਪਣੀ ਇੱਜ਼ਤ ਲੁੱਟ ਹੁੰਦੀ ਦੇਖੀ। ਅਖੌਤੀ ਅਜ਼ਾਦੀ ਤੋਂ ਝੱਟ ਬਾਅਦ ਜੋ ਹੋਇਆ, ਉਸ ਬਾਰੇ ਕੁੱਛ ਉਪਰ ਲਿਖ ਹੀ ਦਿੱਤਾ ਹੈ। ਬੜੀ ਲੰਬੀ ਗੁਲਾਮੀ ਤੋਂ ਬਾਅਦ ਮਿਲੀ ਆਜ਼ਾਦੀ ਨਾਲ ਇਹ ਕਾਲੇ, ਖੋਟੇ ਤੇ ਕੂੜ ਨਾਲ ਭਰੇ ਦਿਲ ਇਤਨੇ ਆਫਰ ਗਏ ਕਿ ਇਨ੍ਹਾਂ ਲਈ ਢੇਰ ਕੁਰਬਾਨੀਆ ਕਰਨ ਵਾਲਿਆਂ ਨੂੰ ਆਜ਼ਾਦੀ ਲਈ ਲਾਏ ਲਾਰਿਆਂ ਦਾ ਅਸਲ ਬਦਲਾ ਚੁਕਾਉਣ ਲੱਗੇ। ਦੇਸ ਦੇ ਸਾਰਿਆਂ ਪ੍ਰਾਂਤਾਂ ਨੂੰ ਬਿਨਾਂ ਕਿਸੇ ਨੂੰ ਜ਼ਬਾਨ ਬਾਰੇ ਪੁੱਛਣ ਦੇ ਜ਼ਬਾਨ ਦੇ ਅਧਾਰ ਤੇ ਸੰਗਠਨ ਕੀਤਾ ਗਿਆ। ਪਰ ਪੰਜਾਬ ਜਿੱਥੇ ਪੰਜਾਬੀ ਜ਼ਬਾਨ ਬਹੁਤ ਬੜੇ ਇਲਾਕੇ ਵਿੱਚ ਬੋਲੀ ਜਾਂਦੀ ਸੀ ਨੂੰ, ਲੋਕਾਂ ਨੂੰ ਜ਼ਬਾਨ ਬਾਰੇ ਪੁੱਛਿਆ ਗਿਆ, ਜਿੱਥੇ ਪੰਜਾਬੀ ਜ਼ਬਾਨ ਬੋਲਦੇ ਪੰਜਾਬ ਦਾ ਲੂਣ ਖਾਂਦੇ ਹੋਏ ਬਹੁਤ ਸਾਰੇ ਸਿਰ ਫਿਰੇ ਲੋਕ ਆਪਣੀ ਮਾਂ-ਬੋਲੀ ਤੋਂ ਹੀ ਮੁਨਕਰ ਹੋ ਗਏ। ਇਸ ਨੇ ਕੇਂਦਰ ਵਿੱਚ ਬੈਠੇ ਕਾਲੇ ਦਿਲ ਵਾਲੇ ਚਾਤਰ ਕੂੜਿਆਰਾਂ ਦੇ ਹੱਥ ਪੰਜਾਬ ਨੂੰ ਹਰ ਪੱਖੋਂ ਲੂਲਾ ਲੰਗੜਾ ਬਨਾਉਣ ਦਾ ਬਹੁਤ ਬੜਾ ਬਹਾਨਾ ਫੜਾ ਦਿੱਤਾ। ਬਹੁਤ ਬੜੇ ਸੂਬੇ ਪੰਜਾਬ ਨੂੰ ਨਾਂ-ਮਾਤਰ ਸੂਬੀ ਬਣਾ ਦਿੱਤਾ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਮੁਫਤੋ ਮੁਫਤੀ ਬਣੇ ਹਿਮਾਚਲ ਪ੍ਰਦੇਸ ਤੇ ਹਰਿਆਣਾ ਸੂਬਿਆਂ ਨੂੰ ਦੇ ਦਿੱਤੇ ਗਏ। ਚੰਡੀਗੜ੍ਹ ਜੋ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਈ ਗਈ ਸੀ, ਉਹ ਕੇਂਦਰ ਨੇ ਆਪਣੇ ਥੱਲੇ ਕਰ ਲਈ ਤੇ ਪੰਜਾਬ ਤੇ ਹਰਿਆਣੇ ਲਈ ਸਾਂਝੀ ਰਾਜਧਾਨੀ ਬਣਾ ਦਿੱਤੀ। ਭਾਖੜਾ ਡੈਮ ਜੋ ਪੰਜਾਬ ਵਿੱਚ ਹੈ ਤੇ ਜੋ ਉਸ ਤੋਂ ਬਿਜਲੀ ਬਣਦੀ ਤੇ ਨਹਿਰਾਂ ਨਿਕਲਦੀਆਂ ਹਨ ਉਹ ਭੀ ਕੇਂਦਰ ਨੇ ਆਪਣੇ ਥੱਲੇ ਰੱਖ ਲਏ, ਜਿੱਸ ਤਰ੍ਹਾਂ ਦਾ ਅਮਲ ਹੋਰਨਾਂ ਸੂਬਿਆਂ ਨਾਲ ਨਹੀਂ ਕੀਤਾ ਗਿਆ। ਬਿਜਲੀ ਪਹਿਲਾਂ ਪੰਜਾਬ ਨੂੰ ਦੇਣ ਦੀ ਥਾਂ ਹੋਰਨਾਂ ਸੂਬਿਆਂ, ਜਿਨ੍ਹਾਂ ਦਾ ਇਸ ਤੇ ਕੋਈ ਹੱਕ ਨਹੀਂ ਬਣਦਾ, ਨੂੰ ਦਿੱਤੀ ਗਈ। ਇਸ ਹੀ ਤਰ੍ਹਾਂ ਨਹਿਰਾਂ ਦਾ ਪਾਣੀ ਪਹਿਲਾਂ ਪੰਜਾਬ ਨੂੰ ਦੇਣ ਦੀ ਥਾਂ ਹੋਰਨਾਂ ਸੂਬਿਆਂ ਨੂੰ, ਜਿਨ੍ਹਾਂ ਦਾ ਅੰਤਰ-ਰਾਸ਼ਟਰੀ, ਰਾਸ਼ਟ੍ਰੀ ਤੇ ਵਿਧਾਨਿਕ ਅਸੂਲਾਂ ੳਨੁਸਾਰ ਕੋਈ ਹੱਕ ਨਹੀਂ ਬਣਦਾ, ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਵਿੱਚ ਨਹਿਰਾਂ ਬਣਾ ਕੇ, ਉਹ ਭੀ ਮੁਫਤੋ ਮੁਫਤੀ ਦਿੱਤਾ ਗਿਆ। ਇਹ ਸੱਭ ਕੁੱਛ ਠੀਕ ਦਰਸਾਉਣ ਲਈ ਸਿੱਖੀ ਦਿੱਖ ਵਾਲੇ ਸਵਾਰਥੀ ਤੇ ਕੁਰਸੀ ਦੇ ਭੁੱਖੇ ਸਿਰਕੱਢ ਬੰਦੇ ਵਰਤੇ ਗਏ, ਜਿਨ੍ਹਾਂ ਨੂੰ ਆਪਣੀ ਕੂੜਿਆਰੀ ਸਿੱਖਿਆ ਦੇ ਕੇ ਵਰਤਣਾ ਆਮ ਹੋ ਗਿਆ ਤਾਕਿ ਬਾਹਰਲੀ ਦੁਨੀਆਂ ਨੂੰ ਦਿਖਾਇਆ ਜਾ ਸਕੇ ਤੇ ਚਾਤਰ ਸੋਚ ਬਦਨਾਮ ਨਾ ਹੋ ਸਕੇ।
ਚਾਤਰ ਸੋਚ ਨੇ ਸਿੱਖ ਨਸਲ-ਕੁਸ਼ੀ ਕਰਨ ਲਈ ਹੀ ਕੂੜੇ ਲਾਰੇ ਲਾ ਕੇ ਆਪਣੇ ਨਾਲ ਰੱਖਿਆ ਸੀ। ਵਿਦਿਅਕ ਖੇਤਰ, ਭਾਵ ਸਕੂਲਾਂ ਕਾਲਜਾਂ ਦੇ ਸਲੇਬਸ (ਵਿਸ਼ੈ-ਪ੍ਰਨਾਲੀ) ਵਿੱਚ ਅਸਲੀ ਸਿੱਖ ਇਤਿਹਾਸ ਨੂੰ ਗਾਇਬ ਰੱਖਣ ਦੇ ਨਾਲ ਨਾਲ ਗੁਰੂ ਸਾਹਿਬਾਨ ਤੇ ਖਾਸ ਸਿੱਖ ਨਾਇਕਾਂ ਨੂੰ ਬਹੁਤ ਗਲਤ ਢੰਗ ਨਾਲ ਪੇਸ਼ ਕੀਤਾ ਜਾਣ ਲੱਗਾ. ਤਾਕਿ ਅਗਲੀਆਂ ਸਿੱਖ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਠੀਕ ਠੀਕ ਨਾ ਸਮਝ ਸਕਣ ਤੇ ਉਸ ਤੋਂ ਕਿਸੇ ਤਰ੍ਹਾਂ ਦਾ ਉਤਸ਼ਾਹ ਨਾ ਲੈ ਸਕਣ। ਨਾਲ ਹੀ ਕਈ ਸਿਰ-ਕੱਢਵੇਂ ਸਿੱਖ ਸਕੂਲ ਸਰਕਾਰੀ ਬਣਾ ਦਿੱਤੇ ਗਏ। ਉਪਰ ਦੱਸੇ ਪੰਜਾਬ ਦੇ ਹੱਕਾਂ, (ਜੋ ਮੰਗਾਂ ਬਣ ਗਈਆਂ) ਜਿਨ੍ਹਾਂ ਦਾ ਸਾਰੇ ਪੰਜਾਬੀਆਂ ਨੂੰ ਲਾਭ ਹੋਣਾ ਸੀ, ਲਈ ਸੰਘਰਸ਼, ਜੋ ਸਾਰੇ ਪੰਜਾਬੀਆਂ ਨੂੰ ਕਰਨਾ ਚਾਹੀਦਾ ਸੀ, ਪੰਜਾਬ ਦੀ ਲੱਗ ਭੱਗ ਚਾਲੀ ਫੀ ਸਦੀ ਪੰਜਾਬ ਦਾ ਲੂਣ ਖਾਂਦੀ ਹਿੰਦੂ ਆਬਾਦੀ ਨੇ ਕੋਈ ਸਾਥ ਨਾ ਦਿੱਤਾ। ਕਿਉਂਕਿ ਵਹਿਮ ਗ੍ਰਸਤ ਕਰਮ ਕਾਂਡੀ ਕੱਟੜ ਪੰਥੀ ਪੰਜਾਬੀ ਹਿੰਦੂਆਂ ਦਾ ਮਰੀ ਮਿੱਟੀ ਦੇ ਹੁੰਦੇ ਹੋਇਆਂ ਦਾ ਸਦਾ ਹੀ ਇਹ ਵਤੀਰਾ ਰਿਹਾ ਹੈ। ਸੋ, ਇਸ ਲਈ ਸਿੱਖਾਂ ਨੂੰ ਅੱਗੇ ਆਉਣਾ ਪਿਆ, ਕਿਉਂਕਿ ‘ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ` ਸਿੱਖਾਂ ਦੇ ਮਨਾਂ ਵਿੱਚ ਘਰ ਕਰੀ ਬੈਠਾ ਹੈ। ਕਈ ਵਾਰ ਗੱਲ ਬਾਤ ਹੋਈ ਪਰ ਕੂੜੇ ਲਾਰੇ ਲਾਉਣ ਵਾਲੇ ( “ਮਨ ਮੈਲਾ ਸਭ ਕੁਛ ਮੈਲਾ ਮਨ ਧੋਤੇ ਮਨ ਹਛਾ ਨ ਹੋਏ) “ ਅਨੁਸਾਰ ਇਹ 68 ਤੀਰਥ ਨਹਾਉਣ ਵਾਲੇ ਅੰਦਰੋਂ ਕੂੜੇ ਦਿਲਾਂ ਵਾਲੇ ਸਦਾ ਹੀ ਬੇਬੁਨਿਆਦ ਦਲੀਲਾਂ ਦੇ ਕੇ ਟਾਲਦੇ ਰਹੇ, ਜਿਸ ਕਰਕੇ ਸਿੱਖਾਂ ਨੂੰ ਸੰਘਰਸ਼ ਜਾਰੀ ਰੱਖਣਾ ਪਿਆ। ਹੱਥ ਵਿੱਚ ਹਰ ਤਰ੍ਹਾਂ ਦੀ ਤਾਕਤ ਲਈ ਬੈਠੇ ਚਤੁਰ ਕੂੜ ਦੇ ਵਾਪਾਰੀ ਹਾਕਮਾਂ ਨੇ ਕੋਈ ਹਲ ਲੱਭਣ ਦੀ ਥਾਂ ਇਸ ਨੂੰ ਦੇਸ-ਵਿਰੋਧੀ ਕਹਿ ਕੇ ਭੰਡਣਾ ਸ਼ੁਰੂ ਕੀਤਾ, ਜਿਸ ਵਿੱਚ ਕੂੜ ਦੇ ਵਾਪਾਰੀ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ। 1978 ਵਰਗੇ ਸਾਕੇ ਵਰਤਾਉਣਾ ਤਾਂ ਇੱਕ ਖੇਲ ਹੀ ਬਣਾ ਲਿਆ। ਇਸ ਪਰ ਸਿੱਖਾਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਿਆ, ਜਿੱਸ ਨੂੰ ਬਹਾਨਾ ਬਣਾ ਕੇ ਜੋ ਜੂਨ 1984 ਵਿੱਚ, ਆਪਣੇ ਨਾਲ ਕੁੱਛ ਬਹੁਰੂਪੀਏ ਸਿੱਖ ਮਿਲਾ ਕੇ, ਕੀਤਾ ਗਿਆ ਉਹ ਇਸ ਹਾਕਮ ਸ਼੍ਰੇਣੀ ਦੀ ਪੁਰਾਣੀ ਸਭਿਅਤਾ ਹੈ, ਜਿਸ ਨੂੰ ਮੁੜ ਮੁੜ ਦੁਹਰਾ ਕੇ ਇਹ ਖੁਸ਼ੀ ਮਹਿਸੂਸ ਕਰਦੀ ਹੈ। ਇਸ ਨੂੰ ਫਿਰ
Nov. 1984 ਵਿੱਚ ਦੁਹਰਾਇਆ। ਐਸੀ ਸਭਿਅਤਾ ਨੂੰ ਦੁਹਰਾਉਣਾ ਇਨਾਂ ਨੂੰ ਕੁੱਛ ਚਿਰੋਕਾ ਜਾਪਦਾ ਸੀ ਕਿ ਇਨ੍ਹਾਂ ਨੂੰ 2016 ਹਰਿਆਣਾ ਜਾਟ ਅੰਦੋਲਣ ਦਾ ਸਮਾਂ ਠੀਕ ਜਾਪਿਆ, ਤੇ ਆਪਣੀ ਸਭਿਅਤਾ ਦੀ ਅਸਲੀ ਕਰਤੂਤ ਦੁਨੀਆਂ ਅੱਗੇ ਪੇਸ਼ ਕਰਨ ਲਈ ਅੱਗੇ ਆਉਣਾ ਪਿਆ।
ਕਿੱਥੇ ਉਪਰ ਦੱਸੀ ਗੁਰੂ ਸਾਹਿਬਾਨ ਵਲੋਂ ਬਖਸ਼ੀ ਸਰਬੋਤਮ ਤੇ ਵਿਲੱਖਣ ਸਭਿਅਤਾ, ਜੋ ਪਰਾਈ ਬਹੂ ਬੇਟੀ ਤੇ ਬਜ਼ੁਰਗ ਨੂੰ ਹਰ ਸਮੇਂ ਆਪਣੀ ਧੀ ਭੈਣ ਤੇ ਮਾਂ ਸਮਝਦੀ ਹੈ ਤੇ ਕਿੱਥੇ ਇਹ ਬਿੱਪਰ ਸੋਚ ਸਭਿਅਤਾ ਜੋ ਮੌਕਾ ਪੈਣ ਤੇ ਪਰਾਈ ਬੀਬੀਆਂ ਨਾਲ ਬਲਾਤਕਾਰ ਕਰਨ ਤੇ ਸਾੜ ਫੂਕ ਤੱਕ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੀ ਤੇ ਭੰਗੜੇ ਤੱਕ ਪਾ ਸਕਦੀ ਹੈ। (ਵਰਨਵੰਡ ਸੋਚ ਰਾਹੀਂ ਬਿਗਾਨਿਆਂ ਨਾਲ ਤਾਂ ਇਹ ਐਸਾ ਕਰਦੇ ਹੀ ਹਨ, ਜਦਕਿ ਆਪਸ ਵਿੱਚ ਭੀ ਇਹ ਕਰਨੋਂ ਸੰਕੋਚ ਨਹੀਂ ਕਰਦੇ ਆਏ- ਮਹਾਂਭਾਰਤ ਦੀ ਮਸਾਲ ਸੱਭ ਦੇ ਸਾਮ੍ਹਣੇ ਹੈ) ਇਹ ਭੱਦਰਪੁਰਸ਼ ਸਿੱਖਾਂ ਨੂੰ ਹਿੰਦੂ ਕਹਿ ਕੇ ਤੇ ਆਪਣੇ ਨਾਲ ਰੱਖ ਕੇ ਸਿੱਖਾਂ ਨੂੰ ਐਸੀ ਸਭਿਅਤਾ ਦਾ ਭਾਗੀਦਾਰ ਬਨਾਉਣਾ ਚਾਹੁੰਦੇ ਹਨ, ਜੋ ਸਰਬਕਲਾ ਸਮਰੱਥ ਪ੍ਰਮਾਤਮਾ ਦੀ ਪੂਜਾ ਦੇ ਥਾਂ, ਉਪਰ-ਦੱਸੇ ਕਲਪੱਤ ਦੇਵੀ ਦੇਵਤਿਆਂ ਦੇ ਬੁੱਤ ਬਣਾ ਕੇ ਉਨ੍ਹਾਂ ਦੀ ਪੂਜਾ ਕਰਦੇ ਝੂਠ ਨੂੰ ਇਸ ਹੱਦ ਤੱਕ ਪ੍ਰਚਾਰ ਸਕਦੇ ਹਨ ਕਿ (ਬਹੁਤ ਬੜੇ ਝੂਠ ਰਾਹੀਂ ਬਣਾਇਆ ਦੇਵਤਾ) ਗਣੇਸ਼ ਜੀ ਦੁੱਧ ਪੀ ਰਿਹੇ ਹਨ, (ਐਸਾ ਝੂਠ ਸੱਚ ਦਿਖਾਉਣ ਲਈ ਸਾਰੇ ਸੰਸਾਰ ਵਿੱਚ ਲੱਖਾਂ ਕੁਇਨਟੱਲ ਦੁੱਧ ਨਾਲੀਆਂ ਵਿੱਚ ਬਹਾ ਦਿੱਤਾ ਸੀ) ਜੋ ਸਿੱਖਾਂ ਨੂੰ ਕਦਾਚਿੱਤ ਮੰਜ਼ੂਰ ਨਹੀਂ ਕਿ ਐਸੇ ਚਤੁਰ ਕੂੜਿਆਰਾਂ ਵਿੱਚ ਗਿਣੇ ਜਾਣ, ਕਿਉਂਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ, ਕੂੜਿਆਰ ਨਹੀਂ, ਅੰਦਰੋਂ ਬਾਹਰੋਂ ਸਚਿਆਰ ਬਣਾਇਆ ਹੈ, ਜੋ ਬਣੇ ਰਹਿਣ ਲਈ ਹਰ ਗੁਰੂ ਕਾ ਸਿੱਖ ਸਿਰ ਤਲੀ ਤੇ ਰੱਖੀ ਬੈਠਾ ਹੈ।
ਐਸੀ ਸਚਿਆਰ ਵਿਲੱਖਣ ਕੌਮ, ਜਿਸ ਬਾਰੇ ਇਸ ਹੀ ਸ਼੍ਰੇਣੀ ਵਿੱਚੋਂ ਦੋ ਮਹਾਨ ਵਿਦਵਾਨ ਲਿਖਾਰੀ, ਹਰੀ ਰਾਮ ਗੁਪਤਾ ਤੇ ਗੋਕਲ ਚੰਦ ਨਾਰੰਗ ਤੇ ਤੀਸਰਾ ਲਾਲਾ ਦੌਲਤ ਰਾਏ ਸਿਫਤਾਂ ਕਰਦੇ ਨਹੀਂ ਥੱਕਦੇ, ਨੇ ਭਾਰਤ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ, ਜਿਸ ਬਾਰੇ ਮੁੜ ਮੁੜ ਲਿਖਣ ਦੀ ਲੋੜ ਨਹੀਂ। ਐਸੀ ਕੌਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਥਾਂ ਇਹ ਇਸ ਦੇ ਮਹਾਨ ਸੱਭਿਆਚਾਰ ਨੂੰ ਖਤਮ ਕਰਕੇ ਦੇਵੀ ਪੂਜ ਬਨਾਉਣਾ ਚਾਹੁੰਦੇ ਹਨ। ਇਸ ਵਾਸਤੇ ਸਿੱਧੀ ਨਸਲ-ਕੁਸ਼ੀ (ਗਊ ਮਾਤਾ ਦੀ ਜੈ, ਤੇ ਦਿਖਾਵੇ ਦੀ ਭਾਰਤ ਮਾਤਾ ਦੀ ਜੈ, ਜਿੱਥੇ ਇਕੱਲੇ ਹਿੰਦੂ ਨਹੀਂ, ਸਿੱਖ, ੲਸਿਾਈ, ਮੁਸਲਮਾਨ ਤੇ ਹੋਰ ਭੀ ਵਸਦੇ ਹਨ, ਤੇ ਬੰਦੇ ਕਤਲ ਕਰਨਾ ਜਾਇਜ਼ ਸਮਝ ਕੇ) ਦੇ ਨਾਲ ਇਹ ਸਿੱਖ ਨੌਜਵਾਨੀ ਵਿੱਚ ਨਸ਼ੇ, ਅਸ਼ਲੀਲ ਸਾਹਿਤ, ਅਸ਼ਲੀਲ ਗੀਤ ਆਦਿ, ਕੁਰਸੀ ਦੇ ਭੁੱਖੇ ਬਿੱਪਰ ਦੇ ਕੂੜ ਜਾਲ ਵਿੱਚ ਫਸਾਏ ਉਨ੍ਹਾਂ ਸਿੱਖ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ, ਜੋ ਸਿੱਖ ਨੌਜਵਾਨੀ ਨੂੰ ਆਪਣੇ ਹੱਕਾਂ ਤੋਂ ਅਨਜਾਣ ਰੱਖ ਕੇ ਆਪਣੀ ਕੁਰਸੀ ਨੂੰ ਪੱਕਾ ਰੱਖਣਾ ਚਾਹੁੰਦੇ ਹਨ, ਦੀ ਭਰਮਾਰ ਕੀਤੀ ਜਾ ਰਹੀ ਹੈ। ਇਸ ਬਾਰੇ, ਮੁਗਲ ਰਾਜ ਸਮੇਂ ਕੁੰਭ ਦੀ ਨੀਂਦ ਸੁੱਤੇ ਆਰ. ਐਸ. ਐਸ. , ਸ਼ਿਵਸੈਨੀਏ ਆਦਿ ਦੇ ਆਗੂ ਅੱਜ ਸਿੱਖੀ ਵਿਰੁੱਧ ਪੈਦਾ ਕੀਤੇ ਗੁਰੂਡੰਮਾਂ ਪਾਸੋਂ ਸਮੇਂ ਸਮੇਂ ਆ ਕੇ ਪੁੱਛਦੇ ਰਹਿੰਦੇ ਹਨ ਕਿ ਸਿੱਖੀ ਨੂੰ ਕਿੰਨਾਂ ਕੁ ਢਾਹ ਲਾਈ ਹੈ, ਤੇ ਉਨ੍ਹਾਂ ਨੂੰ ਸ਼ਾਬਾਸ਼ ਦਿੰਦੇ ਰਹਿੰਦੇ ਹਨ। ਇਹ ਜ਼ਿਆਦਾ ਖਤਰਨਾਕ ਹੈ, ਜਿਸ ਵਾਸਤੇ ਸ਼੍ਰੋ. ਗੁ. ਪ੍ਰ ਕਮੇਟੀ ਨੇ ਕੋਈ ਕਦਮ ਚੁੱਕਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਜੇ ਇਸ ਵਲੋਂ ਸਿੱਖੀ ਦਾ ਠੀਕ ਠੀਕ ਪ੍ਰਚਾਰ ਹੁੰਦਾ ਰਹਿੰਦਾ ਤਾਂ ਸਿੱਖੀ ਨੂੰ ਕੋਈ ਨੁਕਸਾਨ ਕਦੇ ਭੀ ਨਾ ਪੁਜਾ ਸਕਦਾ। ਕੀ ਕਦੇ ਕਿਸੇ ਮੁਲਕ ਵਿੱਚ ਆਪਣੇ ਬਹਾਦਰ, ਬਫਾਦਾਰ, ਤੇ ਦੇਸਭਗਤ ਲੋਕਾਂ ਤੇ ਝੂਠੇ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਖਤਮ ਕਰਨ ਬਾਰੇ ਸੁਣਿਆ ਹੈ? ਜਵਾਬ ਹੋਵੇਗਾ ਕਿ ਨਹੀਂ। ਕਿਉਂਕਿ ਐਸਾ ਕਰਨ ਵਾਲੇ ਉਹ ਲੋਕ ਹੀ ਹੋ ਸਕਦੇ ਹਨ ਜੋ ਅਤਿ ਦਰਜੇ ਦੇ ਕਮਜ਼ੋਰ ਹੋਣ, ਪਰ ਮੁਫਤੋ ਮੁਫਤੀ ਹੱਥ ਆਈ ਤਾਕਤ ਦੇ ਸਹਾਰੇ ਸ਼ੇਰ ਨੂੰ ਬੱਕਰੀ ਤੇ ਬੱਕਰੀ ਨੂੰ ਸ਼ੇਰ ਕਹਿਣ ਦਾ ਝੂਠ ਬੋਲਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰ ਸਕਦੇ। ਇਹ ਬਿੱਪਰ ਸੋਚ ਵਾਲੇ ਕੂੜ ਵਿੱਚ ਗੜੁੰਦ ਲੋਕ ਐਸਾ ਕਰਦੇ ਆ ਰਹੇ ਹਨ ਤੇ ਸਦਾ ਕਰਦੇ ਰਹਿਣਗੇ, ਇਨ੍ਹਾਂ ਤੋਂ ਤਾਂ ਮੁਹੰਮਦ ਅਲੀ ਜਿਨਾਹ ਵਰਗੇ ਸਿਆਣੇ ਬੰਦੇ ਹੀ ਬਚ ਸਕਦੇ ਹਨ। ਇਹ ਆਪ ਭੀ ਆਪਣੀਆਂ ਕਰਤੂਤਾਂ ਰਾਹੀਂ ਹਜ਼ਾਰ ਸਾਲ ਦੀ ਗੁਲਾਮੀ ਦਾ ਜੀਵਨ ਭੁਗਤਣ ਤੋਂ ਬਾਅਦ ਕੁੱਛ ਸਿੱਖਣਾ ਨਹੀਂ ਚਾਹੁੰਦੇ। ਬੋਧੀਆਂ, ਜਿਨ੍ਹਾਂ ਨੇ ਬਿੱਪਰ-ਵਾਦੀਆਂ ਦੀ ਕਿਸੇ ਔਖਿਆਈ ਵਿੱਚ ਕੋਈ ਮੱਦਦ ਨਹੀਂ ਕੀਤੀ ਸੀ, ਉਪਰ ਕਹਿਰ ਢਾਹ ਕੇ ਤਾਂ ਹਜ਼ਾਰ ਸਾਲ ਦੀ ਗੁਲਾਮੀ ਝੱਲਣੀ ਪਈ, ਪਰ ਸਿੱਖਾਂ, ਜਿਨ੍ਹਾਂ ਨੇ ਇਨ੍ਹਾਂ ਦੀ ਹਰ ਮੁਸ਼ਕਲ ਸਮੇਂ ਖੂਨ ਡੋਲ੍ਹ ਕੇ ਮੱਦਦ ਕੀਤੀ, ਉਪਰ ਕਹਿਰ ਢਾਹ ਕੇ, ਜੋ ਇਹ ਹਰ ਦਿਨ ਢਾਹ ਰਹੇ ਹਨ, ਕਦੇ ਸ਼ਰੇਆਮ ਸਿਖ ਦੀ ਦਸਤਾਰ ਲਾਹੁੰਦੇ ਹਨ, ਕਦੇ ਸਿੱਖ ਦੇ ਕੇਸ ਪੱਟਦੇ ਤੇ ਕੱਟਦੇ ਹਨ, ਅਤੇ ਬਹਿਰੂਪੀਏ ਸਿੱਖਾਂ ਰਾਹੀਂ ਗੁਰਮਤਿ ਦਾ ਅਸਲੀ ਪਰਚਾਰ ਕਰਨ ਵਾਲਿਆ ਤੇ ਕਾਤਲਾਨਾਂ ਹਮਲੇ ਕਰਵਾ ਸਕਦੇ ਹਨ, ਕੀ ਗੁਲਾਮੀ ਹੀ ਪੱਲੇ ਪਏਗੀ ਜਾ ਰੱਬ ਹੀ ਜਾਣੇ ਕੀ? ਰੱਬ ਜੀ ਇਨ੍ਹਾਂ ਨੂੰ ਸੁਮੱਤ ਬਖਸ਼ੇ ਕਿ ਸੱਭ ਨੂੰ ਬਰਾਬਰ ਸਮਝਣ ਦਾ ਸਬਕ ਸਿੱਖ ਲੈਣ ਤਾਕਿ ਅਮਨ ਸ਼ਾਂਤੀ ਨਾਲ ਸੱਭ ਰਹਿ ਸਕਣ!
.