.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਅਠਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਖੰਡੇ ਦੀ ਪਾਹੁਲ ਪ੍ਰਪਤ ਪੰਜ ਪਿਆਰੇ "ਵਿਸਾਖੀ ਸੰਨ ੧੯੯੯" ਅਤੇ

ਖੰਡੇ ਦੀ ਪਾਹੁਲ ਪ੍ਰਪਤ ਪੰਜ ਪਿਆਰੇ "੬ ਅਕਤੂਬਰ ਸੰਨ ੧੭੦੮"

ਫ਼ਰਕ ਕਿੱਥੇ ਹੈ?

ਉਪ੍ਰੋਕਤ ਦੋਨਾਂ ਇਤਿਹਾਸਕ ਘਟਣਾਵਾਂ ਸਮੇ ਕਲਗੀਧਰ ਦਸਮੇਸ਼ ਪਿਤਾ ਨੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੇ ਸਨਮੁਖ ਮੱਥਾ ਤਾਂ ਟੇਕਣਾ ਮੰਨਿਆ ਜਾਂਦਾ ਹੈ, ਪਰ ਦੋਨੋਂ ਵਾਰੀ ਆਪ ਦੀ ਇਸ ਕਰਣੀ `ਚ ਜ਼ਮੀਨ ਅਤੇ ਅਸਮਾਨ ਦਾ ਉਂਜ ਵੀ ਅਤੇ ਸਿਧਾਂਤਕ ਅੰਤਰ ਵੀ ਸੀ। ਬੇਸ਼ੱਕ ਵਿਸ਼ੇ ਸੰਬੰਧੀ ਕੁੱਝ ਜ਼ਿਕਰ ਕਰਦੇ ਵੀ ਆ ਰਹੇਂ ਹਾਂ; ਤਾਂ ਵੀ ਲੋੜ ਹੈ ਕਿ ਇਸ ਸਿਧਾਂਤਕ ਆਦਿ ਅੰਤਰ ਨੂੰ ਪੂਰੀ ਗਹਿਰਾਈ ਨਾਲ ਘੋਖਿਆ ਜਾਵੇ। ਤਾਂ ਤੇ ਨੰਬਰਵਾਰ:-

(੧) ਖੰਡੇ ਦੀ ਪਾਹੁਲ ਪ੍ਰਪਤ ਪੰਜ ਪਿਆਰੇ "ਵਿਸਾਖੀ ਸੰਨ ੧੯੯੯" - "ਵਿਸਾਖੀ ਸੰਨ ੧੬੯੯" ਵਾਲੇ ਦਿਨ ਦਸਮੇਸ਼ ਜੀ ਨੇ, ਗੁਰੂ ਨਾਨਕ ਪਾਤਸ਼ਾਹ ਤੋਂ ਚਲਦੇ ਆ ਰਹੇ ‘ਸਿੱਖ ਧਰਮ `ਚ ਪ੍ਰਵੇਸ਼ ਕਰਣ ਦੇ "ਚਰਣ ਪਾਹੁਲ" ਵਾਲੇ ਢੰਗ ਨੂੰ "ਖੰਡੇ ਦੀ ਪਾਹੁਲ ਵਾਲੇ ਢੰਗ `ਚ ਬਦਲਿਆ ਸੀ, ਜਦਕਿ ਮੂਲ ਵਿਸ਼ਾ ਹੁਣ ਵੀ ਉਹੀ ਸੀ ਭਾਵ "ਜਗਿਆਸੂ ਨੂੰ ਗੁਰਬਾਣੀ-ਗੁਰੂ ਦੇ ਚਰਣਾ ਨਾਲ ਜੋੜਣਾ"। ਇਹ ਵੀ ਕਿ ਅਭੀਲਾਖੀ ਸੱਜਨ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ, ਸੰਨ ੧੬੭੫ (ਗੁਰਗੱਦੀ ਪ੍ਰਾਪਤੀ) ਤੋਂ "ਵਿਸਾਖੀ ਸੰਨ ੧੬੯੯" ਵਾਲੇ "ਖੰਡੇ ਦੀ ਪਾਹੁਲ ਵਾਲੇ" ਸਮਾਗਮ ਤੱਕ ਲਗਾਤਰ ੨੪ ਸਾਲ ਦਸਮੇਸ਼ ਜੀ ਨੇ ਆਪ ਵੀ "ਚਰਣ ਪਾਹੁਲ" ਵਾਲੇ ਢੰਗ ਨੂੰ ਹੀ ਵਰਤਿਆ ਸੀ, ਤਾਂ ਵੀ ਅੱਜ ਗੁਰਦੇਵ ਨੇ ਉਸ ਢੰਗ ਨੂੰ ਸਦਾ ਲਈ ਤਬਦੀਲ ਕਰ ਦਿੱਤਾ ਸੀ।

ਇਸ ਤਰ੍ਹਾਂ "ਸਿੱਖ ਧਰਮ" `ਚ ਪ੍ਰਵੇਸ਼ ਅਥਵਾ "ਗੁਰਬਾਣੀ-ਗੁਰੂ" ਦੇ ਚਰਣਾ ਨਾਲ ਜੋੜਣ ਲਈ "ਚਰਣ ਪਾਹੁਲ" ਵਾਲੇ ਢੰਗ ਨੂੰ ਦਸਮੇਸ਼ ਜੀ ਨੇ ਜਦੋਂ "ਵਿਸਾਖੀ ਸੰਨ ੧੬੯੯" ਨੂੰ ਸਦੀਵ ਕਾਲ ਲਈ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੇ ਸੁਪੁਰਦ ਕਰ ਦਿੱਤਾ ਤਾਂ ਆਪ ਨੇ "ਗੁਰੂ ਕੀਆਂ ਸਮੂਹ ਸੰਗਤਾਂ" ਨੂੰ ਨਵੇਂ ਸਿਰਿਓ "ਖੰਡੇ ਦੀ ਪਾਹੁਲ" ਲੈ ਕੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਅਥਵਾ "ਗੁਰਬਾਣੀ-ਗੁਰੂ" ਦੇ ਚਰਣਾ ਨਾਲ ਜੁੜਣ ਲਈ ਹੁਕਮ ਵੀ ਕੀਤਾ।

ਇਥੋਂ ਤੀਕ ਕਿ ਸਿੱਖ ਧਰਮ `ਚ ਪ੍ਰਵੇਸ਼ ਕਰਣ ਅਥਵਾ "ਗੁਰਬਾਣੀ-ਗੁਰੂ" ਦੇ ਚਰਣਾ ਨਾਲ ਜੁੜਣ ਵਾਲੇ ਇਸ ਨਵੇਂ ਢੰਗ ਦਾ ਅਰੰਭ ਵੀ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੇ ਸਨਮੁਖ ਪੇਸ਼ ਹੋ ਕੇ, ਦਸਮੇਸ਼ ਜੀ ਆਪਣੇ ਆਪ ਤੋਂ ਕੀਤਾ। ਇਹੀ ਸੀ "ਵਿਸਾਖੀ ਸੰਨ ੧੬੯੯" ਨੂੰ ਦਸਮੇਸ਼ ਜੀ ਰਾਹੀਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੇ ਸਨਮੁਖ ਪੇਸ਼ ਹੋਣਾ ਜਾਂ ਮੱਥਾ ਟੇਕਣਾ।

ਫ਼ਿਰ ਇਤਨਾ ਹੀ ਨਹੀਂ ਉਸ ਦਿਨ ਦਸਮੇਸ਼ ਜੀ ਨੇ ਸਿੱਖ ਵੀਰਾਂ ਦੇ ਨਾਮ ਪਿਛੇ "ਸਿੰਘ" ਅਤੇ ਸਿੱਖ ਬੀਬੀਆਂ ਦੇ ਨਾਮ ਪਿਛੇ "ਕੌਰ" ਲਗਾਉਣ ਵਾਲੀ ਤਬਦੀਲੀ ਵੀ ਪੰਥਕ ਤਲ `ਤੇ ਕੀਤੀ। ਖ਼ੂਬੀ ਇਹ ਕਿ ਇਸ ਦਾ ਆਰੰਭ ਵੀ ਦਸਮੇਸ਼ ਜੀ ਨੇ ਆਪਣੇ ਆਪ ਤੋਂ ਕੀਤਾ। ਇਸ ਸਿਲਸਿਲੇ `ਚ ਵੀ ਸਭ ਤੋਂ ਪਹਿਲਾਂ ਦਸਮੇਸ਼ ਜੀ ਨੇ ਆਪਣਾ ਨਾਮ "ਗੋਬਿੰਦ ਰਾਏ" ਤੋਂ ਬਦਲ ਕੇ "ਗੋਬਿੰਦ ਸਿੰਘ" ਐਲਾਣਿਆ ਇਸ ਤਰ੍ਹਾਂ ਉਸ ਦਿਨ ਗੁਰਦੇਵ ਨੇ ਸੰਸਾਰ ਭਰ `ਚ ਵਸਦੇ ਸਮੂਚੇ "ਗੁਰੂ ਕੇ ਪੰਥ" ਨੂੰ ਸਦਾ ਲਈ "ਸਿੰਘ ਤੇ ਕੌਰ" ਵਾਲਾ "ਪ੍ਰਵਾਰਕ ਰੂਪ" ਵੀ ਬਖ਼ਸ਼ਿਆ।

ਇਸ ਤਬਦੀਲੀ ਨਾਲ ਆਪ ਨੇ ਗੁਰੂ ਕੀਆਂ ਸੰਗਤਾਂ ਦੇ ਨਾਵਾਂ ਨਾਲੋਂ ਪੁਰਾਤਨ ਅਣਮੱਤੀ ਚਲਦੇ ਆ ਰਹੇ ਵਰਣ ਵੰਡ `ਤੇ ਆਧਾਰਿਤ ਜਾਤਾਂ-ਗੋਤਾਂ ਵਾਲੇ ਕੋੜ੍ਹ ਨੂੰ ਵੀ ਪੰਥ `ਚੋਂ ਸਦਾ ਲਈ ਸਮਾਪਤ ਕਰ ਦਿੱਤਾ। ਬਲਕਿ "ਵਿਸਾਖੀ ੧੬੯੯" ਵਾਲੇ ਦਿਨ ਪੰਥ ਦੀ ਉਸ ਨੰਗੀ ਤਲਵਾਰ ਵਾਲੀ ਪ੍ਰੀਖਿਆ ਤੋਂ ਬਾਅਦ ਗੁਰਦੇਵ ਨੇ ਸਿੱਖਾਂ ਨੂੰ "ਖ਼ਾਲਸੇ" ਦੇ ਖ਼ਿਤਾਬ ਨਾਲ ਵੀ ਨਿਵਾਜਿਆ ਅਤੇ ਆਪਸੀ ਮਿਲਾਪ ਲਈ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥" ਵਾਲਾ ਬੋਲਾ ਵੀ ਪ੍ਰਦਾਨ ਕੀਤਾ।

ਇਸ ਲਈ ਜਗਿਆਸੂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਊਣ ਵਾਲਾ ਅਥਵਾ "ਗੁਰਬਾਣੀ-ਗੁਰੂ" ਦੇ ਚਰਣਾ ਨਾਲ ਜੋੜਣ ਵਾਲਾ ਜਿਹੜਾ ਹੱਕ "ਵਿਸਾਖੀ ੧੬੯੯" ਨੂੰ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ ਪ੍ਰਾਪਤ ਹੋਇਆ, ਦਰਅਸਲ ਮੂਲ ਰੂਪ `ਚ ਇਹ ਉਹੀ ਕਰਣੀ ਸੀ ਜਿਹੜੀ ਅੱਜ ਤੀਕ "ਚਰਣ ਪਾਹੁਲ" ਰਾਹੀਂ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ ਇੱਕ "ਗੁਰੂ ਵਿਅਕਤੀ" ਖ਼ੁੱਦ "ਗੁਰੂ ਹਸਤੀਆਂ" ਜਾਂ "ਅਧਿਕਾਰੀ ਸੱਜਣ" ਰਾਹੀਂ ਨਿਭਾਈ ਜਾਂਦੀ ਸੀ।

ਅੱਜ "ਵਿਸਾਖੀ ੧੬੯੯" ਨੂੰ ਦਸਮੇਸ਼ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲਦੇ ਆ ਰਹੇ ਉਸ "ਚਰਣ ਪਾਹੁਲ" ਵਾਲੇ ਢੰਗ ਨੂੰ ਪੰਥ `ਚੋਂ ਸਦਾ ਲਈ ਸਮਾਪਤ ਕਰ ਦਿੱਤਾ। ਉਪ੍ਰੰਤ ਉਸ ਦੇ ਬਦਲੇ ਦਸਵੇਂ ਨਾਨਕ ਨੇ "ਖੰਡੇ ਦੀ ਪਾਹੁਲ" ਨੂੰ ਵੀ ਪਹਿਲਾਂ ਵਾਂਙ ਗੁਰਬਾਣੀ ਦਾ ਉਚਾਰਣ ਕਰਦੇ ਹੋਏ ਤਿਆਰ ਕਰਣ ਅਤੇ ਅਭਿਲਾਖੀ ਸੰਗਤਾਂ ਨੂੰ ਛਕਾਉਣ ਦਾ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ ਹੱਕ ਤਾਂ ਦਿੱਤਾ ਪਰ ਕਿਸੇ ਉਹ ਵੀ ਇਕੱਲੇ ਨੂੰ ਨਹੀਂ, ਸਮੂਹਿਕ ਤੌਰ `ਤੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ।

ਬੇਸ਼ੱਕ ਕਿਸੇ ਹੱਦ ਤੀਕ ਇਹ ਵੇਰਵਾ ਦਿੰਦੇ ਵੀ ਆ ਰਹੇ ਹਾਂ ਤਾਂ ਵੀ ਇਥੇ ਇਹ ਸਮਝਣਾ ਹੈ ਕਿ ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ "ਨਾਨਕ ਜੋਤ" ਹੋਣ ਦੇ ਨਾਤੇ ਗੁਰਬਾਣੀ ਦਾਇਰੇ ਤੋਂ ਬਾਹਿਰ, ਦਸਮੇਸ਼ ਜੀ ਪਾਸ, ਸਦੀਵ ਕਾਲ ਲਈ ਅਜਿਹੀਆਂ "ਪੰਥਕ ਤਲ ਦੀਆਂ ਜੁਗਤਾਂ ਬਨਾਉਣ" ਦਾ ਅਤੇ "ਉਨ੍ਹਾਂ ਨੂੰ ਵਰਤਾਉਣ" ਦਾ ਹੱਕ ਵੀ ਹੈ ਸੀ। ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ:-

(੨) ਖੰਡੇ ਦੀ ਪਾਹੁਲ ਪ੍ਰਪਤ ਪੰਜ ਪਿਆਰੇ "੬ ਅਕਤੂਬਰ ੧੭੦੮" - ਬੇਸ਼ੱਕ ਇਤਿਹਾਸਕ ਪਖੌਂ "ਵਿਸਾਖੀ ਸੰਨ ੧੬੯੯" ਅਤੇ "੬ ਅਕਤੂਬਰ ਸੰਨ ੧੭੦੮" ਦੇ ਦੋਨਾਂ ਪੰਥਕ ਸਮਾਗਮਾਂ ਦੌਰਾਨ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦਾ ਵਿਸ਼ਾ ਵੀ ਉਭਰ ਕੇ ਸਾਹਮਣੇ ਆਉਂਦਾ ਹੈ। ਤਾਂ ਵੀ ਸਿਧਾਂਤਕ ਪੱਖੌਂ ਇਨ੍ਹਾਂ ਦੋਨਾਂ ਸਮਾਗਮਾਂ ਤੇ ਘਟਣਾਵਾਂ ਵਿੱਚਕਾਰ ਹਰ ਪੱਖੋਂ ਜ਼ਮੀਨ ਤੇ ਅਸਮਾਨ ਦਾ ਫ਼ਰਕ ਹੈ, ਜਿਸ ਨੂੰ ਗਹਿਰਾਈ ਤੋਂ ਘੋਖਣ ਦੀ ਲੋੜ ਹੈ।

ਗਹਿਰਾਈ `ਚ ਗਿਆਂ ਸਮਝ ਆਉਂਦੀ ਹੈ ਕਿ ਦਰਅਸਲ ਪਾਤਸ਼ਾਹ ਨੇ ਆਪਣੇ ਜੀਵਨ ਕਾਲ `ਚ ਹੀ ਸਾਡੇ ਲਈ ਪੰਥਕ ਇਮਾਰਤ `ਤੇ ਚੜ੍ਹਣ ਲਈ ਮਾਨੋ ਨੰਬਰਵਾਰ "ਵਿਸਾਖੀ ਸੰਨ ੧੬੯੯" ਵਾਲੀ ਅਤੇ "੬ ਅਕਤੂਬਰ ਸੰਨ ੧੭੦੮" ਵਾਲੀ; ਇਹ ਦੋ ਪਉੜੀਆਂ ਤਿਆਰ ਕੀਤੀਆਂ ਸਨ।

ਇਸ ਲਈ ਇਨ੍ਹਾਂ `ਚੋਂ "ਵਿਸਾਖੀ ਸੰਨ ੧੬੯੯" ਵਾਲੀ ਪਉੜੀ `ਤੇ ਚੜ੍ਹੇ ਬਿਨਾ "੬ ਅਕਤੂਬਰ ਸੰਨ ੧੭੦੮" ਵਾਲੀ ਪਉੜੀ `ਤੇ ਚੜ੍ਹ ਜਾਣਾ ਅਤੇ ਜੀਵਨ ਦਾ ਅਨੰਦ ਮਾਣਨਾ, ਬਿਲਕੁਲ ਸੰਭਵ ਨਹੀਂ। ਹੋਰ ਗਹਿਰਾਈ `ਚ ਜਾਵਾਂਗੇ ਤਾਂ ਇਹ ਸਮਝ ਆਉਂਦੇ ਵੀ ਦੇਰ ਨਹੀਂ ਲਗੇਗੀ ਕਿ ਅੱਜ ਬਹੁਤਾ ਕਰਕੇ ਅਸੀਂ ਉਸੇ ਕੋਤਾਹੀ ਦਾ ਸ਼ਿਕਾਰ ਹਾਂ ਅਤੇ ਖੁਮਿਆਜ਼ਾ ਭੋਗ ਰਹੇ ਹਾਂ। ਕਿਉਂਕਿ ਬਹੁਤਾ ਕਰਕੇ ਅਸਾਂ ਆਪਣੀਆਂ ਇਨ੍ਹਾਂ ਇਤਿਹਾਸਕ ਪਉੜੀਆਂ ਦੀ ਨੰਬਰਵਾਰ ਪਛਾਣ ਕਰਣ ਦੀ ਕੋਸ਼ਿਸ਼ ਹੀ ਨਹੀਂ ਕੀਤੀ।

ਧਿਆਨ ਦੇਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਦਸਮ ਪਿਤਾ ਤੀਕ "ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਯੋਗ ਮਿਲੀ" (ਪੁਰਾਤਨ ਜਨਮ ਸਾਖੀ) ਅਥਵਾ "ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ" (ਪੰ: ੯੨੩) ਅਨੁਸਾਰ "ਗੁਰਤਾ ਗੱਦੀ" ਸੌਪਣ ਸਮੇਂ, "ਨਾਨਕ ਜੋਤ" ਹੋਣ ਕਾਰਣ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ: ੯੬੬) "ਹਰੇਕ ਆਉਣ ਵਾਲੀ "ਗੁਰੂ ਹਸਤੀ" ਨੂੰ ਗੁਰਬਾਣੀ ਦੇ ਖਜ਼ਾਨੇ ਸਮੇਤ, "ਗੁਰਤਾ ਗੱਦੀ" ਵਾਲੀ ਪੂਰੀ ਜ਼ਿਮੇਵਾਰੀ ਸੌਂਪੀ ਜਾਂਦੀ ਸੀ। ਹਰੇਕ ਨੂੰ ਪੂਰਾ ਹੱਕ ਹੁੰਦਾ ਸੀ ਕਿ ਉਹ ਗੁਰਬਾਣੀ ਦੀ ਰਚਨਾ ਕਰਣ, ਕਿਸੇ ਰਚਨਾ ਨੂੰ ਪ੍ਰਵਾਣ ਕਰਣ ਜਾਂ ਗੁਰਬਾਣੀ ਦਾਇਰੇ ਤੋਂ ਬਾਹਿਰ, ਸਮੂਚੇ ਪੰਥ ਲਈ ਕਿਸੇ ਚਲਦੀ ਆ ਰਹੀ "ਜੁਗਤ" `ਚ ਤਬਦੀਲੀ ਕਰਣ ਜਾਂ ਕੋਈ ਨਵੀਂ "ਜੁਗਤ" ਵਰਤਾਉਣ ਆਦਿ। ਉਂਜ ਅੱਗੇ ਚੱਲ ਕੇ "ਜੁਗਤ" ਵਾਲੇ ਵਿਸ਼ੇ ਨੂੰ ਹੋਰ ਵੇਰਵੇ ਨਾਲ ਅਤੇ ਵੱਖਰਾ ਵੀ ਲਿਆ ਜਾਵੇਗਾ ਤਾ ਕਿ ਪੂਰਾ ਵਿਸ਼ਾ ਸਮਝ `ਚ ਆ ਸਕੇ।

ਤਾਂ ਤੇ "ਵਿਸਾਖੀ ਸੰਨ ੧੬੯੯" ਨੂੰ, ਜਦੋਂ ਦਸਮੇਸ਼ ਜੀ ਨੇ ਗੁਰੂ ਕੀਆਂ ਸੰਗਤਾਂ ਨੂੰ "ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ" ਅਥਵਾ "ਗੁਰਬਾਣੀ-ਗੁਰੂ" ਦੇ ਚਰਣਾ ਨਾਲ ਜੋੜਣ ਵਾਲੇ ਜਿਸ ਨਵੇਂ ਢੰਗ ਦਾ ਅਰੰਭ ਇੱਕ ਸਰੀਰ ਤੋਂ ਖਤਮ ਕਰ ਕੇ, "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ ਦੇ ਰੂਪ `ਚ" ਪੰਥ ਨੂੰ ਸੌਂਪਿਆ ਤਾਂ ਦਸਮੇਸ਼ ਜੀ ਨੇ ਉਨ੍ਹਾਂ ਪੰਜਾਂ ਦੇ ਸੰਨਮੁੱਖ ਸਮੂਹਕ ਮੱਥਾ ਟੇਕਿਆ ਅਥਵਾ ਪੇਸ਼ ਹੋਏ ਪਰ ਉਨ੍ਹਾਂ "ਪੰਜਾਂ" ਨੂੰ ਪਹਿਲਾਂ ਤੋਂ ਚਲਦੇ ਆ ਰਹੇ ਨਿਯਮ ਦੇ ਉਲਟ, ਸਮੂਹਿਕ ਤੌਰ `ਤੇ ਗੁਰਬਾਣੀ ਵਿਚਾਰਧਾਰਾ ਦਾ ਕੇਵਲ ਰਖਵਾਲਾ (Custodian) ਬਣਾ ਕੇ ਨਾ ਕਿ "ਗੁਰੂ ਹਸਤੀ" ਵਜੋਂ

ਹੁਣ ਉਨ੍ਹਾਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਪਾਸ "ਦਸੋਂ ਪਾਤਸ਼ਾਹੀਆਂ ਵਾਂਙ ਗੁਰਬਾਣੀ ਰਚਨਾ `ਚ ਨਵੇਂ ਵਾਧੇ ਆਦਿ ਕਰਣ ਵਾਲਾ ਅਧੀਕਾਰ ਨਹੀਂ ਸੀ। ਉਹ ਅਧੀਕਾਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮੇਸ਼ ਪਿਤਾ ਤੀਕ, ਦਸੋਂ ਗੁਰੂ ਹਸਤੀਆਂ ਪਾਸ ਸਨ। ਕਿਉਂਕਿ ਉਹ ਦਸੋਂ ਪਾਤਸ਼ਾਹੀਆਂ ਕੇਵਲ ਸਰੀਰਾਂ ਕਰਕੇ ਹੀ ਵੱਖ-ਵੱਖ ਅਤੇ ਗਿਣਤੀ `ਚ ਦਸ ਸਨ ਪਰ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ" (ਪੰ੯੬੬) ਅਨੁਸਾਰ ਉਹ ਦਸੋਂ ਪਾਤਸ਼ਾਹੀਆਂ "ਨਾਨਕ ਜੋਤ" ਹੋਣ ਕਰਕੇ ਸੰਸਾਰ ਤਲ `ਤੇ ਇਕੋ "ਸ਼ਬਦ-ਗੁਰੂ" ਦਾ ਕੇਵਲ ਸਰੀਰਕ ਪ੍ਰਗਟਾਵਾ ਸਨ।

ਫ਼ਿਰ ਜਿਥੋਂ ਤੀਕ ਸਮੇਂ-ਸਮੇਂ ਨਾਲ ਅਜਿਹੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦੇ ਹੋਰ ਅਧਕਿਾਰਾਂ ਦੀ ਗੱਲ ਹੈ ਤਾਂ ਅੱਗੇ ਚੱਲ ਕੇ "ਦਾਦੂ ਦੀ ਕਬਰ ਨੂੰ ਗੁਰਦੇਵ ਰਾਹੀਂ ਤੀਰ ਦੀ ਨੋਕ ਨਾਲ ਕਲਾਮ" ਉਪ੍ਰੰਤ "ਦਸਮੇਸ਼ ਜੀ ਰਹੀਂ ਪੰਜਾਂ ਦੇ ਹੁਕਮ ਨਾਲ ਚਮਕੌਰ ਦੀ ਗੜ੍ਹੀ ਨੂੰ ਛਡਣਾ" ਆਦਿ ਇਤਿਹਾਸਕ ਘਟਨਾਵਾਂ ਹਨ ਜਦੋਂ ਭਵਿਖ ਵਾਸਤੇ ਉਨ੍ਹਾਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦੀ ਤਿਆਰੀ ਵੀ ਦਸਮੇਸ਼ ਜੀ ਨੇ ਆਪਣੇ ਜੀਵਨ ਕਾਲ `ਚ ਹੀ, ਕਰਵਾਈ ਵੀ ਆਪ ਸੀ।

ਇਹ ਵੀ ਦੇਖਣਾ ਹੈ ਕਿ ਹੁਣ ਜਦੋਂ "੬ ਅਕਤੂਬਰ ਸੰਨ ੧੭੦੮" ਬਾਰੇ ਇਹ ਕਿਹਾ ਜਾਂਦਾ ਹੈ ਕਿ ਕਲਗੀਧਰ ਜੀ ਨੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਦੇ ਸਨਮੁਖ ਮੱਥਾ ਟੇਕਿਆ, ਉਹ ਬਿਲਕੁਲ ਗ਼ਲਤ ਹੈ। ਗੁਰਦੇਵ ਨੇ ਇਸ ਵਾਰ ਕੇਵਲ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦੇ ਸਨਮੁੱਖ ਬਿਲਕੁਲ ਵੀ ਮੱਥਾ ਨਹੀਂ ਟੇਕਿਆ ਬਲਕਿ "੬ ਅਕਤੂਬਰ ਸੰਨ ੧੭੦੮" ਵਾਲੀ ਇਤਿਹਾਸਕ ਘਟਣਾ ਵਾਲੇ ਦਿਨ:-

ਗੁਰਦੇਵ ਨੇ ਪਹਿਲਾਂ ਤੋਂ ਚਲਦੇ ਆ ਰਹੇ ਨਿਯਮ ਦੇ ਉਲਟ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜਾ ਕਰਕੇ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਿਆ ਸੀ, ਨਾ ਕਿ ਉਨ੍ਹਾਂ ਪੰਜ ਪਿਆਰਿਆਂ ਨੂੰ।

ਫ਼ਿਰ ਇਹ ਵੀ ਕਿ "੬ ਅਕਤੂਬਰ ਸੰਨ ੧੭੦੮" ਨੂੰ ਗੁਰਦੇਵ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਚਲਦੇ ਆ ਰਹੇ ਨਿਯਮ ਅਨੁਸਾਰ ਕਿਸੇ "ਵਿਅਕਤੀ ਵਿਸ਼ੇਸ਼" ਨੂੰ "ਗੁਰਤਾ ਗੱਦੀ" ਨਹੀਂ ਸੀ ਸੌਂਪੀ। ਦਸਮੇਸ਼ ਜੀ ਨੇ ਉਸ ਦਿਨ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜਾ ਕਰਕੇ, "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੇ ਗੁਰਬਾਣੀ ਫ਼ੁਰਮਾਨ ਵਾਲੇ ਸੱਚ ਨੂੰ ਪ੍ਰਗਟ ਕਰਦੇ ਹੋਏ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਿਆ ਸੀ।

ਇਸ ਤਰੀਕੇ ਉਸ ਦਿਨ ਕਲਗੀਧਰ ਜੀ ਨੇ ਆਪਣੇ ਆਪ `ਚ "ੴ" ਤੋਂ "ਤਨੁ ਮਨੇ ਥੀਵੈ ਹਰਿਆ" ਤੀਕ ਗੁਰਬਾਣੀ ਦੀ ਸੰਪ੍ਰੂਰਣਤਾ ਦਾ ਐਲਾਣ ਕਰਣ ਦੇ ਨਾਲ-ਨਾਲ ਸਦੀਵ ਕਾਲ ਲਈ "ਗੁਰਤਾ ਗੱਦੀ" ਅੱਖਰ ਰੂਪ "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਸੌਪੀ ਸੀ ਕਿਸੇ ਮਨੁੱਖ ਨੂੰ ਨਹੀਂ ਅਤੇ ਨਾ ਹੀ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ ਹੀ।

ਬਲਕਿ ਦਸਮੇਸ਼ ਜੀ ਨੇ "੬ ਅਕਤੂਬਰ ਸੰਨ ੧੭੦੮" ਨੂੰ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜੇ ਕੀਤੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" `ਤੇ ਸਦੀਵ ਕਾਲ ਲਈ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੇ ਗੁਰ ਫ਼ੁਰਮਾਨ `ਤੇ ਆਧਾਰਤ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲਾ ਤਿੰਨ ਨੁਕਾਤੀ ਅੰਕੁਸ਼, ਪੰਥਕ ਕੋਡ ਤੇ ਕੁੰਡਾ ਵੀ ਲਗਾਇਆ ਸੀ।

ਜਦਕਿ (੧) "ਪੂਜਾ ਅਕਾਲਪੁਰਖ ਕੀ", (੨) "ਪਰਚਾ ਸ਼ਬਦ ਕਾ", (੩) "ਦੀਦਾਰ ਖਾਲਸੇ ਕਾ" ਵਾਲੇ ਤਿੰਨ ਨੁਕਾਤੀ ਪੰਥਕ ਕੋਡ ਸੰਬੰਧੀ ਵੇਰਵਾ ਦੇ ਚੁੱਕੇ ਹਾਂ ਇਸ ਲਈ ਉਸਨੂੰ ਇਥੇ ਦੌਰਾਨ ਦੀ ਲੋੜ ਨਹੀ। ਜੇਕਰ ਵੱਡੀ ਲੋੜ ਹੈ ਤਾਂ ਉਸ ਦਿਨ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜਾ ਕਰਣ ਦੇ ਅਰਥਾਂ `ਤੇ ਪਹਿਰਾ ਦੇਣ ਦੀ।

ਜਦਕਿ ਦਸਮੇਸ਼ ਜੀ ਰਾਹੀਂ ਉਨ੍ਹਾਂ ਨੂੰ ਤਾਬਿਆ ਖੜਾ ਕਰਣ ਦਾ ਅਰਥ ਵੀ ਕਲਗੀਧਰ ਜੀ ਰਾਹੀ ਉਨ੍ਹਾਂ ਨੂੰ ਦਿੱਤੇ ਹੋਏ ਉਪ੍ਰੌਕਤ ਤਿੰਨ ਨੁਕਾਤੀ ਆਦੇਸ਼ `ਤੇ ਅਮਲ ਕਰਣਾ ਹੀ ਹੈ ਭਾਵ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੇ ਪੰਥਕ ਤਲ `ਤੇ ਸਦਾ "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਦੀ ਵਿਚਾਧਾਰਾ ਦੇ ਦਾਇਰੇ `ਚ ਰਹਿ ਕੇ ਹੀ ਵਿਚਰਣਾ ਹੈ, ਇਸਤੋਂ ਬਾਹਿਰ ਜਾ ਕੇ ਤੇ ਆਪਹੁੱਦਰੇ ਹੋ ਕੇ ਜਾਂ ਕਿਸੇ ਬਾਹਰੀ ਪ੍ਰਭਾਵ ਅਧੀਨ ਨਹੀਂ। ਇਸ ਤਰ੍ਹਾਂ ਦਸ ਜਾਮਿਆਂ ਤੀਕ:-

(ੳ) "ਨਾਨਕ ਜੋਤ" ਤੋਂ "ਨਾਨਕ ਜੋਤ" ਤੱਕ ਦਾ ਸਫ਼ਰ ਤੇ ਹਰ ਵਾਰ ਗੁਰਤਾ-ਗੱਦੀ ਸੌਂਪਣ ਦੇ ਨਾਲ ਹਰੇਕ ਪਹਿਲੇ ਗੁਰੂ ਵਿਅਕਤੀ ਰਾਹੀਂ ਆਉਣ ਵਾਲੇ ਗੁਰੂ ਵਿਅਕਤੀ ਅੱਗੇ ਮੱਥਾ ਟੇਕ ਦੇਣਾ।

(ਅ) ਉਪ੍ਰੰਤ "੬ ਅਕਤੂਬਰ ਸੰਨ ੧੭੦੮" ਨੂੰ ਦਸਮੇਸ਼ ਜੀ ਰਾਹੀਂ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ ਖੜਾ ਕਰਕੇ "ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਣਾ ਤੇ ਇਸ ਤਰ੍ਹਾਂ ਆਪਣੇ ਆਪ `ਚ "ਗੁਰਬਾਣੀ ਦੀ ਸੰਪੂਰਣਤਾ" ਦਾ ਐਲਾਨ ਵੀ ਕਰ ਦੇਣਾ। ਬਲਕਿ ਉਸ ਦੇ ਨਾਲ ਨਾਲ ਉਸ ਸਮੇਂ ਦਸਮੇਸ਼ ਜੀ ਰਾਹੀਂ "ਜੋਤਿ ਓਹਾ ਜੁਗਤਿ ਸਾਇ" (ਪੰ: ੯੬੬) ਵਾਲੇ ਗੁਰਬਾਣੀ ਫ਼ੁਰਮਾਨ ਵਾਲੀ ਸੀਮਾ `ਤੇ ਆਧਾਰਤ ਤਾਬਿਆ ਖੜੇ ਕੀਤੇ ਹੋਏ "ਖੰਡੇ ਦੀ ਪਾਹੁਲ ਪ੍ਰਾਪਤ ਪੰਜ ਪਿਆਰਿਆਂ" `ਤੇ

(੧) "ਪੂਜਾ ਅਕਾਲਪੁਰਖ ਕੀ"

(੨) "ਪਰਚਾ ਸ਼ਬਦ ਕਾ"

(੩) "ਦੀਦਾਰ ਖਾਲਸੇ ਕਾ"

ਵਾਲਾ ਤਿੰਨ ਨੁਕਾਤੀ ਪੰਥਕ ਕੁੰਡਾ, ਕੋਡ ਤੇ ਅੰਕੁਸ਼ ਲਗਾਉਣ ਤੋਂ ਬਾਅਦ "ਅਖਰ ਰੂਪ" "ਸ਼ਬਦ ਗੁਰੂ" ਦਾ ਪ੍ਰਗਟਾਵਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਣਾ। "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਪ੍ਰਤੀ ਗੁਰਦੇਵ ਦੀਆਂ ਇਨ੍ਹਾਂ ਦੋਨਾਂ ਕਰਣੀਆਂ ਵਿੱਚਲੇ ਵੱਡੇ ਅੰਤਰ ਨੂੰ ਸਿਦਕਦਿਲੀ ਨਾਲ ਪਹਿਚਾਨਣ ਦੀ ਲੋੜ ਹੈ। ਸਮਝ ਆ ਜਾਵੇਗੀ ਕਿ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦਾ ਕੰਮ ਆਪਣੀ ਸੀਮਾ `ਚ ਰਹਿਕੇ ਜਗਿਆਸੂ ਨੂੰ ਸ਼ਬਦ ਗੁਰੂ ਨਾਲ ਜੋੜਣਾ ਹੁੰਦਾ ਹੈ, ਨਾ ਕਿ ਉਹ ਆਪ ਵੀ "ਗੁਰੂ" ਹਨ। ਤਾਂ ਤੇ ਅਤੀ ਸੰਖੇਪ `ਚ:-

"ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦੀ ਕਾਰਜ ਸੀਮਾ- ਇਤਿਹਾਸਕ ਘਟਣਾਵਾਂ (ੳ) "ਵਿਸਾਖੀ ਸੰਨ ੧੬੯੯" (ਅ) "੬ ਅਕਤੂਬਰ ਸੰਨ ੧੭੦੮" ਜਦੋਂ ਦਸਮੇਸ਼ ਜੀ ਨੇ "ਅੱਖਰ ਰੂਪ" "ਸ਼ਬਦ-ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ "ਗੁਰਤਾ ਗੱਦੀ" ਸੋਂਪੀ ਜਿਹੜਾ ਕਿ ਆਪਣੇ ਆਪ `ਚ "ੴ" ਤੋਂ "ਤਨੁ ਮਨੇ ਥੀਵੈ ਹਰਿਆ" ਤੀਕ, ਗੁਰਬਾਣੀ ਰਚਨਾ ਦੀ ਸੰਪੂਰਣਤਾ ਦਾ ਐਲਾਨ ਵੀ ਸੀ, ਦੋਨਾਂ ਇਤਿਹਾਸਕ ਘਟਣਾਵਾਂ ਤੋਂ ਬਾਅਦ ਜਿਹੜੀ ਸਦੀਵ ਕਾਲ ਲਈ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਦੀ ਕਾਰਜ ਸੀਮਾ ਉਜਾਗਰ ਹੁੰਦੀ ਹੈ ਉਹ ਇਸ ਤਰ੍ਹਾਂ ਹੈ:-

(੧) ਗੁਰੂ ਕੀਆਂ ਸੰਗਤਾਂ ਨੂੰ, "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਜੀ ਦੀ ਹਜ਼ੂਰੀ `ਚ ਗੁਰਬਾਣੀ ਦਾ ਪਾਠ ਕਰਦੇ ਹੋਏ "ਖੰਡੇ ਦੀ ਪਾਹੁਲ" ਤਿਆਰ ਕਰਕੇ, ਉਨ੍ਹਾਂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣਾ ਅਥਵਾ ਉਨ੍ਹਾਂ ਨੂੰ ਜੀਵਨ ਭਰ ਲਈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਿੱਚਲੀ ਗੁਰਬਾਣੀ ਦੀ ਵਿਚਾਰਧਾਰਾ ਦੇ ਚਰਣਾਂ ਨਾਲ ਜੋੜਣਾ

(੨) "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੇ ਦਸਮੇਸ਼ ਜੀ ਰਾਹੀਂ ਸਥਾਪਤ (੧) "ਪੂਜਾ ਅਕਾਲਪੁਰਖ ਕੀ" (੨) "ਪਰਚਾ ਸ਼ਬਦ ਕਾ" (੩) "ਦੀਦਾਰ ਖਾਲਸੇ ਕਾ" ਵਾਲੇ ਤਿੰਨ ਨੁਕਾਤੀ ਪੰਥਕ ਕੋਡ ਤੇ ਦਾਇਰੇ `ਚ ਰਹਿੰਦੇ ਹੋਏ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਵਿਚਾਰਧਾਰਾ ਦੇ ਰਖਵਾਲੇ (Custodian) ਬਣ ਕੇ, ਸਿਦਕਦਿਲੀ ਨਾਲ ਆਪਣੀ ਪੰਥਕ ਜ਼ਿਮੇਵਾਰੀ ਨੂੰ ਨਿਭਾਉਣਾ।

(੩) ਸਮੇਂ ਸਮੇਂ ਦੀ ਲੋੜ ਅਨੁਸਾਰ ਪੰਥਕ ਪੱਧਰ `ਤੇ ਨਿਯਤ ਕੀਤੇ ਜਾਣ ਵਾਲੇ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ `ਚ ਵਿਚਰਦੇ ਹੋਏ, ਦਸਮੇਸ਼ ਜੀ ਰਾਹੀਂ ਉਨ੍ਹਾਂ `ਤੇ ਲਾਗੂ ਕੀਤੇ ਹੋਏ ਤਿੰਨ ਨੁਕਾਤੀ ਕੋਡ (੧) "ਪੂਜਾ ਅਕਾਲਪੁਰਖ ਕੀ" (੨) "ਪਰਚਾ ਸ਼ਬਦ ਕਾ" (੩) "ਦੀਦਾਰ ਖਾਲਸੇ ਕਾ" ਦੀ ਸੀਮਾ `ਚ ਰਹਿੰਦੇ ਪੰਥਕ ਤਲ ਦੇ ਫ਼ੈਸਲੇ ਕਰਣੇ, ਪੰਥ ਦੀ ਅਗਵਾਹੀ ਕਰਣੀ ਅਤੇ ਸਮੇਂ ਸਮੇਂ ਨਾਲ ਪੰਥ ਨੂੰ ਸੇਧ ਦੇਣੀ।

ਜਦਕਿ ਕਿਸੇ ਵੀ ਸਿੱਖ ਵਾਸਤੇ ਕੇਵਲ ਤੇ ਕੇਵਲ "ਇਕੋ ਇੱਕ ਗੁਰੂ" ਹਨ ਅਤੇ ਉਹ ਹਨ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"। "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਤੋਂ ਇਲਾਵਾ ਗੁਰੂ ਕੀਆਂ ਸੰਗਤਾਂ ਲਈ ਨਾ ਕੋਈ ਦੂਜਾ ਗੁਰੂ ਹੈ ਅਤੇ ਨਾ ਕਦੇ ਹੋਵੇਗਾ ਹੀ।

ਗੁਰਬਾਣੀ ਦੇ ਗੁਰੂ ਹੋਣ ਵਾਲਾ ਵਿਸ਼ਾ ਵੀ ਪਹਿਲੇ ਜਾਮੇਂ ਤੋਂ- ਇਹ ਵੀ ਦੇਖ ਆਏ ਹਾਂ ਕਿ ਗੁਰਬਾਣੀ ਦੇ ਗੁਰੂ ਹੋਣ ਵਾਲੀ ਗੱਲ ਵੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪਹਿਲੇ ਜਾਮੇ `ਚ ਹੀ ਸਪਸ਼ਟ ਕਰ ਦਿੱਤੀ ਸੀ। ਇਥੋਂ ਤੀਕ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸਿਧਾਂ ਨੇ ਸੁਆਲ ਕੀਤਾ "ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ" ਤਾਂ ਗੁਰਦੇਵ ਦਾ ਉਤਰ ਸੀ "ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ" (ਪੰ: ੯੪੨)।

ਜਿਸਦਾ ਅਰਥ ਭਾਵ ਹੈ ਕਿ ਐ ਜੋਗੀਓ! ‘ਮੇਰਾ ਗੁਰੂ ਉਦੋਂ ਤੋਂ ਮੌਜੂਦ ਹੈ ਜਦ ਤੋਂ ਸੁਆਸਾਂ ਦਾ ਅਰੰਭ ਅਥਵਾ ਪ੍ਰਭੂ ਨੇ ਆਪਣੀ ਰਚਨਾ ਰਚੀ ਹੈ ਤੇ ਉਸ ਦਾ ਸਰੂਪ ਵੀ "ਸ਼ਬਦ" ਅਥਵਾ "ਇਲਾਹੀ ਗਿਆਨ" ਹੀ ਹੈ, ਸਰੀਰ ਨਹੀਂ। ਇਥੇ ਗੁਰਦੇਵ ਨੇ ਇਥੋ ਤੀਕ ਫ਼ੁਰਮਾਇਆ ਕਿ ਆਤਮਕ ਸਫ਼ਲਤਾ ਲਈ ਵਿਸ਼ਾ ਹੀ ‘ਸ਼ਬਦ ਅਤੇ ਸੁਰਤ’ ਦੇ ਮਿਲਾਪ ਦਾ ਹੈ, ਇਹ ਸਰੀਰਾਂ ਦਾ ਵਿਸ਼ਾ ਹੈ ਹੀ ਨਹੀਂ।

ਉਪ੍ਰੰਤ ਗੁਰਬਾਣੀ `ਚ ਇੱਕ ਹੋਰ ਥਾਵੇਂ ਪਹਿਲੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਨਿਰੋਲ ਆਪਣੇ ਵੱਲੋਂ ਸਪਸ਼ਟ ਕਰਦੇ ਹਨ "ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ" (ਪੰ: ੫੯੯) ਭਾਵ ਉਹ ਅਕਾਲਪੁਰਖ ਜੋ ਸਾਰੀ ਰਚਨਾ `ਚ ਭਰਪੂਰ ਅਤੇ ਸਦਾ ਥਿੱਰ ਰਹਿਣ ਵਾਲਾ ਹੈ "ਉਹੀ ਮੇਰਾ ਗੁਰੂ ਹੈ"।

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਪ੍ਰਮਾਣ ਹਨ ਜਿੱਥੇ ਗੁਰੂ ਪਾਤਸ਼ਾਹ ਨੇ ਅਕਾਲਪੁਰਖ ਅਤੇ ਉਸਦੇ ਮਿਲਾਵੇ "ਸ਼ਬਦ" ਅਥਵਾ ਗੁਰਬਾਣੀ ਨੂੰ ਹੀ ‘ਗੁਰੂ’ ਦਸਿਆ ਹੈ, ਕਿਸੇ ਵੀ ਸਰੀਰ ਨੂੰ ਨਹੀਂ। ਜਦਕਿ "ੴ" ਤੋਂ "ਤਨੁ ਮਨੁ ਥੀਵੈ ਹਰਿਆ ਤੀਕ" ਸੰਪੂਰਣ ਗੁਰਬਾਣੀ `ਚ ਇਕੋ ਇੱਕ ਅਕਾਲਪੁਰਖ, ਅਤੇ "ਸ਼ਬਦ ਗੁਰੂ" ਦੀ ਹੀ ਵਿਆਖਿਆ ਹੈ, ਲੋੜ ਹੈ ਤਾਂ ਸਮਝਣ ਦੀ। ਹੋਰ:-

"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ" (ਪੰ: ੯੮੨) ਇਸੇ ਤਰ੍ਹਾਂ

"ਸਬਦੁ ਗੁਰ ਪੀਰਾ ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ" (ਪੰ: ੬੩੫)

"ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ" (ਪੰ: ੫੧੪)

"ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ" (ਪੰ: ੫੧੫)

"ਸੁ ਸਬਦ ਕਾ ਕਹਾ ਵਾਸੁ ਕਥੀਅਲੇ ਜਿਤੁ ਤਰੀਐ ਭਵਜਲੁ ਸੰਸਾਰੋ?" ……

"ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ" (ਪੰ: ੯੪੪) ਆਦਿ

ਇਸ ਤਰ੍ਹਾਂ ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਹਨ ਜਿਹੜੇ ਦ੍ਰਿੜ ਕਰਵਾਉਦੇ ਹਨ ਕਿ ਗੁਰਬਾਣੀ ਦੇ ਗੁਰੂ ਹੋਣ ਵਾਲਾ ਵਿਸ਼ਾ ਤਾਂ "ਗੁਰੂ ਕੀਆਂ ਸੰਗਤਾਂ" ਨੂੰ ਪਹਿਲੇ ਜਾਮੇ ਤੋਂ ਹੀ ਗੁਰਬਾਣੀ ਰਾਹੀਂ ਲਗਾਤਾਰ ਦ੍ਰਿੜ ਕਰਵਾਇਆ ਜਾ ਰਿਹਾ ਸੀ।

ਇਸ ਲਈ ਅੱਜ ੬ ਅਕਤੂਬਰ ੧੭੦੮ ਨੂੰ ਨਾਦੇੜ ਸਾਹਿਬ ਦੇ ਸਥਾਨ `ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪੂਰਣਤਾ ਦੇ ਨਾਲ ਨਾਲ ਗੁਰਬਾਣੀ ਦੇ ਸੰਪੂਰਣ ਸਰੂਪ ਅੱਖਰ ਰੂਪ "ਸ਼ਬਦ ਗੁਰੂ" "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ "ਗੁਰੂ" ਹੋਣ ਵਾਲਾ ਐਲਾਣ ਅਚਣਚੇਤ ਅਤੇ ਸੰਗਤਾਂ ਲਈ ਨਵਾਂ ਨਹੀਂ ਸੀ ਜਿਵੇਂ ਕਿ ਬਹੁਤ ਸਾਰੇ ਸੱਜਣ ਅਜਿਹਾ ਭਰਮ ਪਾਲੀ ਬੈਠੇ ਹਨ। ਉਨ੍ਹਾਂ ਜਾਚੇ ਦਸਮੇਸ਼ ਜੀ ਵੱਲੋਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸਰੂਪ `ਚ ਗੁਰਬਾਣੀ ਦੇ ਗੁਰੂ ਹੋਣ ਵਾਲਾ ਐਲਾਣ ੬ ਅਕਤੂਬਰ ੧੭੦੮ ਨੂੰ ਹੀ ਹੋਇਆ ਸੀ ਪਰ ਇਹ ਸੱਚ ਨਹੀ। ਉਸ ਦਿਨ ਉਸ ਪੱਖੋਂ ਜੇ ਕੁੱਝ ਨਵਾਂ ਸੀ ਤਾਂ ਉਹ ਸੀ ਦਸਮੇਸ਼ ਜੀ ਰਾਹੀਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਰੂਪ `ਚ "ੴ ਤੋਂ ਤਨੁ ਮਨੁ ਥੀਵੈ ਹਰਿਆ" ਤੀਕ ਗੁਰਬਾਣੀ ਰਚਨਾ ਦੀ ਸੰਪੂਰਣਤਾ ਵਾਲਾ ਐਲਾਨ।

ਅੰਤ `ਚ ਵਿਸ਼ੇ ਨੂੰ ਦੌਰਾਹ ਦੇਵੀਏ ਕਿ ਇਹੀ ਕਾਰਣ ਹੈ ਕਿ ਜਦੋਂ ੬ ਅਕਤੂਬਰ ੧੭੦੮ ਨੂੰ ਦਖਣ ਸ੍ਰੀ ਨਾਦੇੜ ਸਾਹਿਬ ਦੇ ਸਥਾਨ `ਤੇ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਤਾਬਿਆ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ ਖੜਾ ਕਰ ਕੇ, ਦਸਮੇਸ਼ ਜੀ ਨੇ ਆਪ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਚਰਣਾਂ `ਚ ਮੱਥਾ ਟੇਕਿਆ ਅਤੇ ਤਾਬਿਆ `ਚ ਖੜੇ ਕੀਤੇ ਹੋਏ "ਖੰਡੇ ਦੀ ਪਾਹੁਲ ਪ੍ਰਾਪਤ ਪੰਜਾਂ ਪਿਆਰਿਆਂ" ਨੂੰ ਸਮੂਹਕ ਸੰਬੋਧਨ ਕਰਕੇ "ਪੂਜਾ ਅਕਾਲ ਪੁਰਖ ਕੀ-ਪਰਚਾ ਸ਼ਬਦ ਕਾ-ਦੀਦਾਰ ਖਾਲਸੇ ਕਾ" ਵਾਲਾ ਤਿੰਨ ਨੁਕਾਤੀ ਆਦੇਸ਼ ਵੀ ਦਿੱਤਾ ਸੀ। ਇਹ ਵੀ ਕਿ ਉਦੋ "ਗੁਰਬਾਣੀ ਦੇ ਗੁਰੂ" ਹੋਣ ਵਾਲੀ ਗੱਲ, "ਗੁਰੂ ਕੀਆਂ ਸੰਗਤਾਂ" ਲਈ ਬਿਲਕੁਲ ਵੀ ਨਵੀਂ ਜਾਂ ਅਚਣਚੇਤ ਨਹੀਂ ਸੀ। ਉਸ ਦਿਨ ਜੇ ਕੋਈ ਗੱਲ ਨਵੀਂ ਸੀ ਤਾਂ ਉਹ ਸੀ ਗੁਰਦੇਵ ਰਾਹੀਂ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੇ ਸੰਪੂਰਣ ਸਰੂਪ ਨੂੰ "ਗੁਰਤਾ-ਗੱਦੀ" ਸੌਂਪਣਾ ਜਿਹੜਾ ਆਪਣੇ ਆਪ `ਚ "ਗੁਰਬਾਣੀ ਦੀ ਰਚਨਾ ਦੀਂ ਸੰਪੂਰਣਤਾ ਦਾ ਐਲਾਨ" ਵੀ ਸੀ। (ਚਲਦਾ) #418P-VIIIs06.16.02#p8

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. VIII

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

(ਭਾਗ ਅਠਵਾਂ)

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.