.

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ ਛੇਵਾਂ)

ਦਸਮੇਸ਼ ਜੀ ਨੇ ਵੇਦਵੇ ਨੂੰ ਆਧਾਰ ਬਣਾਕੇ ਸਿੱਖਾਂ ਦੀ ਪ੍ਰੀਖਿਆ ਲੈਣ ਲਈ ਕੌਤਕ ਵਰਤਾਇਆ ਤਾ ਕਿ ਪਤਾ ਲੱਗ ਸਕੇ ਕਿ ‘ਗੁਰਬਾਣੀ-ਗੁਰੂ’ ਰਾਹੀਂ ਪ੍ਰਗਟ ਜੀਵਨ ਜਾਚ ਪੱਖੋਂ, ਸਿੱਖ ਕਿਤਨੇ ਕੁ ਜਾਗ੍ਰਿਤ ਹਨ?

ਸਿੱਖ ਜਦੋਂ ਉਸ ਪ੍ਰੀਖਿਆ `ਚ ਸਾਹਿਬਾਂ ਪਾਸੋਂ ੧੦੦% ਨੰਬਰ ਲੈ ਪਾਸ ਹੋਏ ਤਾਂ ਗੁਰਦੇਵ ਨੇ ਖੁਸ਼ ਹੋ ਕੇ, ਸਿੱਖ ਲਈ ਪਹਿਲਾਂ ਤੋਂ ਚਲਦੇ ਆ ਰਹੇ ਚਾਰ ਕਕਾਰਾਂ `ਚ ਪੰਜਵਾਂ ਕਕਾਰ ਕੜਾ, ਸ਼ਾਬਾਸ਼ੀ ਦੇ ਮੈਡਲ, ਚਿਨ੍ਹ ਅਤੇ ਤਗ਼ਮੇ ਵਜੋਂ ਸਿੱਖ ਲਈ ਹੋਰ ਜੋੜ ਦਿੱਤਾ:---

ਵਿਸ਼ੇਸ਼ ਨੋਟ- ਚੇਤੇ ਰਹੇ "ੴ" ਤੋਂ ਅਰੰਭ ਕਰਕੇ "ਤਨੁ, ਮਨੁ ਥੀਵੈ ਹਰਿਆ" ਤੀਕ ਕੇਵਲ ਇਹੀ ਹੈ "ਸੱਚੀ ਬਾਣੀ ਅਤੇ ਗੁਰਬਾਣੀ ਦਾ ਦਾਇਰਾ"। ਇਸ ਤੋਂ ਅੱਗੇ-ਪਿਛੇ ਜਾਂ ਕੋਈ ਵੀ ਹੋਰ ਰਚਨਾ ਗੁਰਬਾਣੀ ਤੁਲ ਨਹੀਂ ਅਤੇ ਨਾ ਹੀ ਗੁਰਬਾਣੀ ਦੇ ਦਾਇਰੇ `ਚ ਆਉਂਦੀ ਹੈ।

(ਵਿਸ਼ੇ ਦੀ ਸਪਸ਼ਟਤਾ ਲਈ, ਇਸ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਸੰਖੇਪ ਝਾਤ-ਸਮਾਗਮ "ਵਿਸਾਖੀ ਸੰਨ ੧੬੯੯" :-

() ‘ਸਿੱਖ ਧਰਮ’ `ਚ ਪ੍ਰਵੇਸ਼ ਕਰਣ ਲਈ, ਪਹਿਲੇ ਪਾਤਸ਼ਾਹ ਤੋਂ "ਚਰਣ ਪਾਹੁਲ" ਵਾਲੇ ਚਲਦੇ ਆ ਰਹੇ ਢੰਗ ਨੂੰ ਦਸਮੇਸ਼ ਜੀ ਨੇ "ਖੰਡੇ ਦੀ ਪਾਹੁਲ" `ਚ ਬਦਲਿਆ; ਜਦਕਿ ਮੂਲ ਮਕਸਦ ਹੁਣ ਵੀ ਉਹੀ ਸੀ ਭਾਵ ਜਿਗਿਆਸੂ ਦੇ ਜੀਵਨ ਨੂੰ ਗੁਰਬਾਣੀ-ਗੁਰੂ ਦੇ ਚਰਣਾਂ ਨਾਲ ਜੋੜਣਾ।

() ਇਥੋਂ ਤੀਕ ਕਿ "ਖੰਡੇ ਦੀ ਪਾਹੁਲ" ਲੈ ਕੇ ‘ਸਿੱਖ ਧਰਮ’ `ਚ ਪ੍ਰਵੇਸ਼ ਕਰਣ ਵਾਲੇ ਆਪਣੇ ਨਵੇਂ ਆਰਂਭ ਕੀਤੇ ਢੰਗ ਦੀ ਸ਼ੁਰੂਆਂਤ ਵੀ ਦਸਮੇਸ਼ ਜੀ ਨੇ ਆਪਣੇ ਆਪ ਤੋਂ ਕੀਤੀ। ਭਾਵ ਸਭ ਤੋਂ ਪਹਿਲਾਂ ਕਲਗੀਧਰ ਜੀ ਨੇ ਆਪ ਸਥਾਪਿਤ ਕੀਤੇ ਉਨ੍ਹਾਂ ਪੰਜਾਂ ਪਿਆਰਿਆਂ ਤੋਂ "ਖੰਡੇ ਦੀ ਪਾਹੁਲ" ਵੀ ਆਪ ਲਈ। ਉਪ੍ਰੰਤ ਆਪ ਨੇ ਦੇਸ਼-ਵਿਦੇਸ਼ਾਂ `ਚ ਵਸਦੀਆਂ ਸਮੂਹ ਗੁਰੂ ਕੀਆਂ ਸੰਗਤਾਂ ਨੂੰ ਨਵੇਂ ਸਿਰਿਉਂ "ਖੰਡੇ ਕੀ ਪਾਹੁਲ" ਲੈਣ ਲਈ ਹੁਕਮ ਵੀ ਕੀਤਾ।

() ਇਸ ਤਰ੍ਹਾਂ ਦਸਮੇਸ਼ ਜੀ ਨੇ "ਵਿਸਾਖੀ ਸੰਨ ੧੬੯੯" ਸਿੱਖ ਧਰਮ `ਚ ਪ੍ਰਵੇਸ਼ ਕਰਣ ਵਾਲੇ ਚਲਦੇ ਆ ਰਹੇ "ਚਰਣ ਪਾਹੁਲ" ਢੰਗ ਨੂੰ ਸਦੀਵ ਕਾਲ ਲਈ ਖ਼ਤਮ ਕਰ ਦਿੱਤਾ। ਹੁਣ ਇਸ ਉੱਤਮ ਕਾਰਜ ਲਈ ਕੇਵਲ ਇਕੋ-ਦਿਕ ਢੰਗ ਹੈ ਅਤੇ ਉਹ ਹੈ ਕਿ ਪਹਿਲਾਂ ਤੋਂ "ਖੰਡੇ ਕੀ ਪਾਹੁਲ" ਪ੍ਰਾਪਤ ਪੰਜ ਪਿਆਰਿਆਂ" ਤੋਂ "ਖੰਡੇ ਦੀ ਪਾਹੁਲ" ਲੈਣੀ ਅਤੇ ਸਿੱਖ ਧਰਮ `ਚ ਪ੍ਰਵੇਸ਼ ਕਰਣਾ।

() "ਵਿਸਾਖੀ ੧੬੯੯" ਨੂੰ ਗੁਰਦੇਵ ਨੇ ਹਰੇਕ ਸਿੱਖ ਵੀਰ ਤੇ ਬੀਬੀ ਦੇ ਨਾਮ ਪਿੱਛੇ "ਸਿੰਘ" ਤੇ "ਕੌਰ" ਵਾਲਾ ਲਫ਼ਜ਼ ਪੱਕਾ ਕਰ ਦਿੱਤਾ। ਇਸ ਤਰ੍ਹਾਂ ਸੰਸਾਰ ਭਰ `ਚ ਫੈਲ ਚੁੱਕੇ ‘ਸਿੱਖ ਧਰਮ’ ਨੂੰ ਕਲਗੀਧਰ ਜੀ ਨੇ "ਸਿੰਘ ਤੇ ਕੌਰ" ਵਾਲੀ ਪ੍ਰਵਾਰਕ ਸਾਂਝ ਬਖ਼ਸ਼ ਦਿੱਤੀ ਤੇ ਉਨ੍ਹਾਂ ਦੇ ਨਾਵਾਂ ਪਿਛੇ ਚਲਦੀਆਂ ਆ ਰਹੀਆਂ ਅਣਮੱਤੀ ਜਾਤਾਂ-ਗੋਤਾਂ ਦਾ ਵੀ ਸਦੀਵ ਕਾਲ ਲਈ ਖ਼ਾਤਮਾ ਕਰ ਦਿੱਤਾ।

() ਇਸ ਪੰਥਕ ਤਬਦੀਲੀ ਦਾ ਆਰੰਭ ਵੀ ਦਸਮੇਸ਼ ਜੀ ਨੇ ਆਪਣੇ ਆਪ ਤੋਂ ਕੀਤਾ। ਉਸ ਦਿਨ ਸਭ ਤੋਂ ਪਹਿਲਾਂ ਦਸਮੇਸ਼ ਜੀ ਨੇ ਆਪਣਾ ਨਾਮ ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ `ਚ ਬਦਲਿਆ। ਉਪ੍ਰੰਤ ਇਸ ਤਬਦੀਲੀ ਅਨੁਸਾਰ ਵੀ ਆਪ ਨੇ ਅਜਿਹਾ ਕਰਣ ਲਈ ਸਮੂਚੀ ਕੌਮ ਨੂੰ ਹੁਕਮ ਕਰ ਦਿੱਤਾ। ਸੰਸਾਰ ਦੇ ਇਤਿਹਾਸ `ਚ ਇਹ ਇੱਕ ਬਹੁਤ ਵੱਡੀ ਅਤੇ ਅਚਣਚੇਤ ਤਬਦੀਲੀ ਸੀ।

() ਸਿੱਖ ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ, ਕੇਸਾਂ ਦੀ ਸਫ਼ਾਈ ਤੇ ਸੰਭਾਲ ਲਈ ਕੰਘਾ ਧਾਰੀ, "ਸੰਪੂਰਣ ਵਿਪਰਣ ਰੀਤਾਂ ਦੇ ਤਿਆਗ ਦਾ ਸੂਚਕ ਕਛਿਹਰਾ" ਭਾਵ ਗੁਰੂ ਕੀਆਂ ਸੰਗਤਾਂ ਕਛਿਹਰਾਧਾਰੀ ਵੀ ਪਹਿਲੇ ਜਾਮੇ ਤੋਂ ਸਨ। ਉਪ੍ਰੰਤ ਛੇਵੇਂ ਜਾਮੇ `ਚ ਸਿੱਖ ਸ਼ਸਤ੍ਰਧਾਰੀ ਵੀ ਹੋ ਚੁੱਕੇ ਸਨ। "ਵਿਸਾਖੀ ੧੬੯੯" ਨੂੰ ਗੁਰਦੇਵ ਨੇ ਉਨ੍ਹਾਂ ਭਿੰਨ ਭਿੰਨ ਸ਼ਸਤ੍ਰਾਂ ਚੋਂ ਹੀ ਤਲਵਾਰ, ਸ਼ਮਸ਼ੀਰ ਅਥਵਾ ਖੜਗ ਨੂੰ ਗੁਰਬਾਣੀ ਵਿਚਾਰਧਾਰਾ ਦੇ ਅਰਥਾਂ `ਤੇ ਆਧਾਰਤ ਕਰਕੇ, ‘ਕ੍ਰਿਪਾਣ’ ਵਾਲੇ ਨਵੇਂ ਨਾਮ ਨਾਲ ਸੰਸਾਰ ਭਰ `ਚ ਪ੍ਰਗਟ ਕੀਤਾ।

() ਦਸਮੇਸ਼ ਜੀ ਨੇ ਵੇਦਵੇ ਵਾਲੀ ਪ੍ਰੀਖਿਆ ਰਾਹੀਂ ਕੌਮ ਨੂੰ "ਗੁਰਬਾਣੀ ਵਿਚਾਰਧਾਰਾ ਦੇ ਦਾਇਰੇ `ਚ’ ਜੀਵਨ ਬਤੀਤ ਕਰਣ ਦੇ ਪ੍ਰਮਾਣ ਤੇ ਮੈਡਲ ਵਜੋਂ ਜੋ "ਕੜਾ" ਬਖ਼ਸ਼ਿਆ ਸੀ। ਅੱਜ ਉਸੇ ਕੜੇ ਨੂੰ ਵੀ ਗੁਰਦੇਵ ਨੇ ਸਦੀਵ ਕਾਲ ਲਈ ਸਿੱਖ ਦੇ ਪਹਿਲਾਂ ਤੋਂ ਚਲਦੇ ਆ ਰਹੇ ਉਨ੍ਹਾਂ ਚਾਰ ਕਕਾਰਾਂ ਨਾਲ ਜੋੜ ਦਿੱਤਾ। ਇਸ ਤਰ੍ਹਾਂ ਉਸ ਦਿਨ ਕਲਗੀਧਰ ਜੀ ਨੇ ਸਿੱਖ ਲਈ ਪੰਜ ਕਕਾਰੀ ਪਹਿਰਾਵਾ ਵੀ ਪੱਕਾ ਕਰ ਦਿੱਤਾ। ਇਨ੍ਹਾਂ ਪੰਜਾਂ ਕਕਾਰਾਂ `ਚੋਂ "ਕੜਾ" ਸਿੱਖ ਲਈ ਆਪਣੇ ਆਪ `ਚ ਚੇਤਾਵਣੀ ਸੀ ਕਿ ਸਿੱਖ ਨੇ ਕੜੇ ਦੀ ਗੋਲਾਈ ਵਾਂਗ, ਜੀਵਨ ਭਰ ਨਿਰੋਲ ਗੁਰਬਾਣੀ ਵਿਚਾਰਧਾਰਾ ਦੇ ਦਾਇਰੇ `ਚ ਰਹਿ ਕੇ ਜੀਵਨ ਬਤੀਤ ਕਰਣਾ ਹੈ ਅਤੇ ਇਸ ਤੋਂ ਸੱਜੇ-ਖੱਬੇ ਹੋ ਕੇ ਨਹੀਂ ਵਿਚਰਣਾ।

() "ਵਿਸਾਖੀ ੧੬੯੯" ਵਾਲੇ ਦਿਨ, ਦਸਮੇਸ਼ ਪਿਤਾ ਰਾਹੀਂ ਲਏ ਗਏ ਨੰਗੀ ਤਲਵਾਰ ਵਾਲੇ ਇਮਿਤਿਹਾਨ `ਚ ਸਿੱਖ ਜਦੋਂ, ੧੦੦ % ਨੰਬਰ ਲੈ ਕੇ ਪਾਸ ਹੋਏ ਤਾਂ ਪਹਿਲੇ ਪਾਤਸ਼ਾਹ ਦੇ ਸਮੇਂ ਤੋਂ, ਗੁਰਬਾਣੀ `ਚ ਕਬੀਰ ਸਾਹਿਬ ਦੀ ਰਚਨਾ ਵਿੱਚਲੇ, ਸਿੱਖੇ ਲਈ ਨਿਯਤ ਲਫ਼ਜ਼ ‘ਖ਼ਾਲਸਾ’ ਵੀ ਸਿੱਖ ਨੂੰ ਲਕਬ ਦੇ ਤੌਰ `ਤੇ ਪ੍ਰਦਾਨ ਕਰ ਦਿੱਤਾ। ਹੁਣ ‘ਸਿੱਖ’ ਦੇ ਨਾਲ-ਨਾਲ ਇਸ ਲਈ ‘ਖ਼ਾਲਸਾ’ ਵਾਲਾ ਸੰਬੌਧਨ ਵੀ ਲਾਗੂ ਹੋ ਗਿਆ। ਲਫ਼ਜ਼ ਖ਼ਾਲਸਾ ਦਾ ਇਕੋ ਹੀ ਮਤਲਬ ਹੈ ਕਿ ਇਹ ਮਨੁੱਖ ਹੁਣ ਕੇਵਲ ਤੇ ਕੇਵਲ ਅਥਵਾ ਇਕ-ਅਕਾਲਪੁਰਖ ਦਾ ਹੀ ਪੁਜਾਰੀ ਹੈ; ਸਿਵਾਏ ਅਕਾਪਪੁਰਖ ਦੇ ਇਸ ਦੀ ਟੇਕ ਹੋਰ ਕਿਸੇ `ਤੇ ਵੀ ਨਹੀਂ। ਅਤੇ ਉਸ ਦੀ ਹੀ ਸੰਪੂਰਣ ਵਿਆਖਿਆ ਹਨ "ਗੁਰਬਾਣੀ-ਗੁਰੂ" ਦਾ ਖਜ਼ਾਨਾ "ਸਾਹਿਬ ਸ੍ਰੀ ਗ੍ਰੁਰੂ ਗ੍ਰੰਥ ਸਾਹਿਬ ਜੀ"।

() ਵਿਸ਼ਾਖੀ ੧੬੯੯ ਵਾਲੇ ਉਸ ਇਤਹਾਸਕ ਦਿਹਾੜੇ `ਤੇ ਹੀ ਗੁਰਦੇਵ ਨੇ ਸਿੱਖ ਨੂੰ ‘ਖ਼ਲਾਸੇ’ ਵਾਲੇ ਸੰਬੋਧਨ ਦੇ ਨਾਲ-ਨਾਲ ਆਪਸੀ ਮਿਾਲਾਪ ਲਈ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥" ਵਾਲਾ ਬੋਲਾ ਵੀ ਬਖ਼ਸ਼ਿਆ। ਜਦਕਿ ਕੁੱਝ ਵਿਦਵਾਨਾਂ ਅਨੁਸਾਰ "ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ" ਵਾਲਾ ਜੰਗੀ ਜੈਕਾਰਾ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਮੇਂ ਹੀ ਕੌਮ ਨੂੰ ਪ੍ਰਾਪਤ ਹੋ ਚੁੱਕਾ ਸੀ।

() ਇਤਿਹਾਸ ਗਵਾਹ ਹੈ ਕਿ ਸਿਰਾਂ ਦੀ ਮੰਗ ਸਮੇਂ ਪੇਸ਼ ਹੋਣ ਵਾਲਿਆਂ ਲਈ ਪਾਤਸ਼ਾਹ ਵੱਲੋਂ ਕਿਸੇ ਤਰ੍ਹਾਂ ਵੀ ਨਿੱਤਨੇਮੀ ਜਾਂ ਕੇਸਾਧਾਰੀ ਹੋਣ ਵਾਲੀ ਸ਼ਰਤ ਨਹੀਂ ਸੀ, ਤਾਂ ਵੀ ਪਹਿਲੇ ਨਿੱਤਰਣ ਵਾਲੇ ਪੰਜੇ ਕੇਸਾਧਾਰੀ ਵੀ ਸਨ ਅਤੇ ਬਾਕਾਇਦਾ ਨਿੱਤਨੇਮੀ ਵੀ; ਤਾਂ ਉਹ ਸਭ ਕਿਵੇਂ ਸੰਭਵ ਹੋ ਗਿਆ? ਸਪਸ਼ਟ ਹੈ ਕਿ ਸੰਗਤ ਪਹਿਲਾਂ ਤੋਂ ਹੀ ਹਰ-ਪੱਖੋਂ ਤਿਆਰ-ਬਰ-ਤਿਆਰ ਹੋ ਚੁੱਕੀ ਹੋਈ ਸੀ।

() ਇਤਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ "ਚਰਣ ਪਾਹੁਲ" ਦੇ ਨਵੇ ਬਦਲੇ ਹੋਏ ਰੂਪ `ਚ ਨਵੇਂ ਸਿਰਿਓਂ "ਖੰਡੇ ਕੀ ਪਾਹੁਲ" ਲੈਣ ਵਾਲੀਆਂ ਪਹਿਲੀਆਂ ਪੰਕਤਾਂ `ਚ ੮੦, ੦੦੦ ਪ੍ਰਾਣੀਆਂ ਨੇ "ਖੰਡੇ ਦੀ ਪਾਹੁਲ" ਲਈ ਸੀ। ਜਦਕਿ ਇਹ ਵੀ ਚਿੱਟੇ ਦਿਨ ਵਾਂਗ ਸੱਚ ਹੈ ਕਿ ਕੇਵਲ ਵਿਚਾਰ ਉਠਦੇ ਸਾਰ ਕਿਸੇ ਲਈ ਨਸ਼ਿਆਂ-ਵਿਭਚਾਰ ਆਦਿ ਦਾ ਤਿਆਗ ਕਰ ਦੇਣਾ ਸੰਭਵ ਹੀ ਨਹੀਂ। ਬਲਕਿ ਇਹ ਵੀ ਕਿ ਇੱਕੋ ਸਮੇਂ ੮੦, ੦੦੦ ਪ੍ਰਾਣੀਆਂ ਦਾ ਵਿਚਾਰ ਉਠਦੇ ਸਾਰ ਕੇਸਾਧਾਰੀ, ਕੰਘਾਧਾਰੀ, ਕ੍ਰਿਪਾਨਧਾਰੀ ਤੇ ਕਛਹਿਰਾਧਾਰੀ ਹੋ ਜਾਣਾ ਤਾਂ ਅੱਜ ਵਿਗਿਆਨ ਦੇ ਯੁਗ `ਚ ਵੀ ਸੰਭਵ ਨਹੀਂ। ਸਪਸ਼ਟ ਹੈ ਕੌਮ ਪਹਿਲਾਂ ਤੋਂ ਹੀ ‘ਕਕਾਰਾਂ’ ਤੇ ਨਿਤਨੇਮ ਪੱਖੋਂ ਤਿਆਰ ਬਰ ਤਿਆਰ ਹੋ ਚੁੱਕੀ ਸੀ।

() ਇਕੋ ਸਮੇਂ ੮੦, ੦੦੦ ਪ੍ਰਾਣੀਆਂ ਨੂੰ ਪਾਹੁਲ ਛਕਾਉਣਾ, ਕੇਵਲ ਪੰਜਾਂ ਦੇ ਇੱਕ ਜਥੇ ਦੇ ਵੱਸ ਦਾ ਵਿਸ਼ਾ ਨਹੀਂ। ਬੇਸ਼ੱਕ ਕੁੱਝ ਇਤਿਹਾਸਕਾਰਾਂ ਅਨੁਸਾਰ ਇਹ ਕਾਰਜ ਇੱਕ ਨਹੀਂ ਬਲਕਿ ਤਿੰਨ-ਚਾਰ ਦਿਨਾਂ `ਚ ਹੀ ਸੰਭਵ ਹੋਇਆ ਸੀ। ਤਾਂ ਵੀ ਉਸ ਸਮੇਂ ਵੱਡੀ ਗਿਣਤੀ `ਚ ਅਜਿਹੇ ਜੱਥੇ ਕਾਇਮ ਕਰਣ ਲਈ ਦਿੱਕਤ ਨਹੀਂਸੀ ਆਈ, ੲਸ ਤੋਂ ਹੋਰ ਵੀ ਸਪਸ਼ਟ ਹੋ ਜਾਂਦਾ ਹੈ ਕਿ ਪੰਥ ਪਹਿਲੇ ਜਾਮੇ ਤੋਂ ਹੀ ਗੁਰਬਾਣੀ ਗੁਰੂ ਦੀ ਆਗਿਆ `ਚ ਚਲਣ ਲਈ "ਪਾਹੁਲਧਾਰੀ" ਵੀ ਸੀ ਅਤੇ "ਨਿੱਤਨੇਮੀ" ਵੀ ਸੀ।

() ਇਤਨਾ ਹੀ ਨਹੀਂ, "ਵਿਸਾਖੀ ਸੰਨ ੧੬੯੯" ਵਾਲੀ ਇਸ ਇਤਿਹਾਸਕ ਘਟਣਾ ਤੋਂ ਇਹ ਵੀ ਆਪ ਮੁਹਾਰੇ ਸਾਬਤ ਹੋ ਜਾਂਦਾ ਹੈ ਕਿ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ ਪਹਿਲੇ ਪਾਤਸ਼ਾਹ ਤੋਂ ਚਲਦਾ ਆ ਰਿਹਾ "ਚਰਣ-ਪਾਹੁਲ" ਵਾਲਾ ਢੰਗ ਤੇ ਹੁਣ "ਵਿਸਾਖੀ ਸੰਨ ੧੬੯੯" ਵਾਲੇ ਦਿਨ ਨੂੰ ਲਾਗੂ ਕੀਤਾ "ਖੰਡੇ ਕੀ ਪਾਹੁਲ" ਵਾਲਾ ਢੰਗ, ਦੋਨਾਂ ਦਾ ਮਕਸਦ ਤੇ ਮਤਲਬ ਇਕੋ ਹੀ ਸੀ।

() ਬਦਲਵੇਂ ਅਖਰਾਂ `ਚ, ਪਹਿਲੇ ਜਾਮੇ ਤੋਂ ਚਲਦੇ "ਚਰਣ-ਪਾਹੁਲ" ਵਾਲੇ ਢੰਗ ਦਾ ਮਕਸਦ ਵੀ ਜਗਿਆਸੂ ਰਾਹੀਂ ਆਪਣਾ "ਤਨ, ਮਨ, ਧਨ" ਸਭ ਗੁਰਬਾਣੀ-ਗੁਰੂ ਦੇ ਆਦੇਸ਼ਾਂ ਦੇ ਚਰਣਾਂ `ਚ ਮਮਰਪਣ ਕਰਣਾ ਸੀ। ਜੇ ਹੁਣ ਫ਼ਰਕ ਪਿਆ ਸੀ ਤਾਂ ਕੇਵਲ ਇਹ ਕਿ "ਵਿਸਾਖੀ ੧੬੯੯" ਤੱਕ ਜਗਿਆਸੂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਂਣ ਵਾਲੀ ਜਿਹੜੀ ਜ਼ਿਮੇਵਾਰੀ "ਇਕ ਗੁਰੂ-ਵਿਅਕਤੀ" ਜਾਂ "ਕਿਸੇ ਇੱਕ ਅਧਿਕਾਰੀ ਸੱਜਨ" ਰਾਹੀਂ ਨਿਭਾਈ ਜਾਂਦੀ ਸੀ, ਕਲਗੀਧਰ ਜੀ ਨੇ ਉਹ ਜ਼ਿਮੇਵਾਰੀ ਹੁਣ "ਖੰਡੇ ਕੀ ਪਾਹੁਲ" ਪ੍ਰਾਪਤ ਸਮੂਹਿਕ ਪੰਜਾਂ `ਤੇ ਪਾ ਦਿੱਤੀ ਸੀ, ਇਸ ਤੋਂ ਇਲਾਵਾ ਹੋਰ ਕੁੱਝ ਵੀ ਫ਼ਰਕ ਨਹੀਂ ਸੀ

() ਇਹ ਵੀ ਕਿ ਸੰਸਾਰ ਦੇ ਇਤਿਹਾਸ `ਚ ਕੇਸਾਧਾਰੀਆਂ ਦਾ ਇਹ ਸਭ ਤੋਂ ਵੱਡਾ ਅਤੇ ਸਭ ਤੋਂ ਪਹਿਲਾ ਇੱਕਠ ਸਾਬਤ ਹੋਇਆ ਸੀ। ਇਸੇ ਲਈ ਗੁਰਦੇਵ ਵੱਲੋਂ ਉਸ ਦਿਨ ਵਜਦ `ਚ ਆ ਕੇ ਉਸ ਧਰਤੀ ਨੂੰ ‘ਕੇਸਗੜ੍ਹ ਸਾਹਿਬ’ ਵਾਲਾ ਪਵਿਤ੍ਰ ਨਾਮ ਵੀ ਪ੍ਰਦਾਨ ਕੀਤਾ ਗਿਆ। ਜਦਕਿ ਉਸ ਦਿਨ ਤੋਂ ਪਹਿਲਾਂ ਕਿਸੇ ਵੀ ਧਰਤੀ ਦਾ ਨਾਮ ‘ਕੇਸਗੜ੍ਹ ਸਾਹਿਬ’ ਨਹੀਂ ਮਿਲਦਾ ਅਤੇ ਨਾ ਹੀ ਇਸ ਧਰਤੀ ਦਾ।

ਸਿੱਖ, ਸਿੰਘ ਤੇ ਖਾਲਸਾ- ਭਿੰਨ ਭਿੰਨ ਨਹੀਂ ਹਨ- ਸੰਸਾਰ ਭਰ ਦਾ ਕੋਈ ਵੀ ਮਨੁੱਖ, ਬਿਨਾ ਵਿੱਤਕਰਾ ਜਾਤ-ਧਰਮ, ਦੇਸ਼- ਰੰਗ, ਵਰਣ-ਨਸਲ, ਲਿੰਗ, ਅਥਵਾ ਉਮਰ- "ਪੂਰਣ ਕੇਸਾਧਾਰੀ ਸਰੂਪ" ਨੂੰ ਧਾਰਨ ਕਰਕੇ ਜਦੋਂ "ਗੁਰਬਾਣੀ-ਗੁਰੂ" ਦੇ ਚਰਣਾ `ਚ ਆ ਜਾਂਦਾ ਹੈ ਤਾਂ ਉਸ ਨੂੰ "ਖੰਡੇ ਦੀ ਪਾਹੁਲ" ਪ੍ਰਾਪਤ ਪੰਜ ਪਿਆਰਿਆਂ ਪਾਸੋਂ "ਖੰਡੇ ਦੀ ਪਾਹੁਲ ਲੈਣ" ਲੋੈਣ ਦਾ ਹੱਕ ਵੀ ਹਾਸਲ ਹੋ ਜਾਂਦਾ ਹੈ। ਇਸੇ ਲਈ ਸੰਸਾਰ ਭਰ ਦਾ ਕੋਈ ਵੀ ਸੱਜਨ ਤੇ ਕਦੋਂ ਵੀ "ਸਿੱਖ ਸਜ ਸਕਦਾ" ਹੈ ਅਤੇ ਨਿਤ ਸਜਦੇ ਵੀ ਹਨ। ਇਹੀ ਕਾਰਣ ਹੈ ਕਿ ਅੱਜ ਸਿੱਖ ਧਰਮ `ਚ ਹਰੇਕ ਦੇਸ਼, ਜਾਤ-ਧਰਮ, ਵਰਣ-ਨਸਲ, ਲਿੰਗ, ਰੰਗ ਤੇ ਉਮਰ `ਚ ਆਏ ਲੋਕ ਮਿਲਦੇ ਹਨ ਅਤੇ ਸਦਾ ਮਿਲਦੇ ਰਹਿਣਗੇ ਵੀ।

ਉਸ ਦੇ ਨਾਲ-ਨਾਲ ਇਹ ਵੀ ਉਤਨਾ ਹੀ ਵੱਡਾ ਸੱਚ ਹੈ ਕਿ ‘ਵਿਸਾਖੀ ਸੰਨ ੧੬੯੯’ ਨੂੰ ਦਸਮੇਸ਼ ਜੀ ਨੇ ਸਾਡੇ ਨਾਵਾਂ `ਚ ਤਬਦੀਲੀ ਕਰ ਕੇ, ਜਦੋਂ ਸਾਡੇ ਨਾਵਾਂ ਨਾਲ ‘ਸਿੰਘ ਤੇ ਕੌਰ’ ਲਗਾ ਦਿੱਤਾ ਅਤੇ ਉਸ ਦੇ ਨਾਲ ਓਦੋਂ ਸਾਨੂੰ "ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥" ਵਾਲਾ ਬੋਲਾ ਵੀ ਬਖ਼ਸ਼ਿਆ ਤਾਂ ਸਾਡੇ ਨਾਵਾਂ ਵਿੱਚਲੀ ਉਸ ਤਬਦੀਲੀ ਤੇ ‘ਖ਼ਾਲਸੇ’ ਵਾਲੇ ਪ੍ਰਾਪਤ ਲਕਬ ਕਾਰਣ ਹੀ ਲੋਕਾਈ ਨੇ ਸਾਨੂੰ ‘ਸਿੰਘ ਜੀ’ ਤੇ "ਖ਼ਾਲਸਾ ਜੀ" ਕਹਿ ਕੇ ਵੀ ਬੁਲਾਉਣਾ ਸ਼ੁਰੂ ਕਰ ਦਿੱਤਾ।

ਸਪਸ਼ਟ ਹੈ ਕਿ ‘ਸਿੰਘ’ ਅਤੇ ‘ਖਾਲਸਾ ਜੀ’ ਵਾਲੇ ਇਨ੍ਹਾਂ ਦੋਨਾਂ ਸ਼ਬਦਾਂ ਨਾਲ ਵੀ ‘ਸਿੱਖਾਂ’ ਨੂੰ ਹੀ ਸੰਬੋਧਨ ਕੀਤਾ ਜਾਣ ਲੱਗਾ। ਇਸ ਲਈ "ਸਿੱਖ, ਸਿੰਘ ਤੇ ਖਾਲਸਾ" ਇਹ ਸਮੂਚੀ ਸ਼ਬਦਾਵਲੀ ਦੇ ਅਰਥ ਭਿੰਨ ਭਿੰਨ ਨਹੀਂ ਹਨ; ਭਾਵ ‘ਸਿੰਘ’ ਤੇ ‘ਖਾਲਸਾ ਜੀ’ ਸ਼ਬਦਾਵਲੀ ਵੀ "ਗੁਰਬਾਣੀ-ਗੁਰੂ ਨੂੰ ਸਮ੍ਰਪਿਤ ਸੰਪੂਰਣ ਕੇਸਾਧਾਰੀ ਤੇ "ਦਸਤਾਰਧਾਰੀ ਸਿੱਖਾਂ" ਲਈ ਹੀ ਹੈ।

ਇਹ ਵੀ ਧਿਆਨ ਰਹੇ ਕਿ ਮੂਲ ਰੂਪ `ਚ ਕਿਸੇ ਨੂੰ ‘ਸਿੱਖ’ ਅਖਵਾਉਣ ਦਾ ਹੱਕ ਹੀ ਉਦੋ ਹੀ ਮਿਲਦਾ ਹੈ ਜਦੋਂ ਉਹ ਆਪਣਾ ‘ਤਨ ਮਨ, ਧਨ’ ਭਾਵ ਸਭ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਿੱਖਿਆ ਅਥਵਾ "ਗੁਰਬਾਣੀ-ਗੁਰੂ" ਦੀ ਆਗਿਆ ਨੂੰ ਅਰਪਣ ਕਰ ਦਿੰਦਾ ਹੈ। ਉਂਜ ਵਿੱਚਲੇ ਸਮੇਂ ਦੀ ਕਿਸੇ ਇਤਿਹਾਸਕ ਰੱਲਗਡ ਦਾ ਹੀ ਨਤੀਜਾ ਹੈ, ਜਦੋਂ ਸਿੱਖ ਧਰਮ `ਚ ਪ੍ਰਵੇਸ਼ ਦੇ ਕੇਵਲ ਢੰਗ ਨੂੰ ਹੀ ਅਸਾਂ "ਅੰਮ੍ਰਿਤ ਛਕਣਾ" ਕਹਿਣਾ ਸ਼ੁਰੂ ਕਰ ਦਿੱਤਾ। ਇਸ ਪਖੋਂ ਜੇ ਗਹਿਰਾਈ `ਚ ਜਾਵੀਏ ਤਾਂ ਸੰਨ ੧੮੬੦ ਤੋਂ ਪਹਿਲਾਂ ਦੀ ਹਰੇਕ ਲਿਖਤ `ਚ ਇਸ ਮਰਿਯਾਦਾ ਲਈ ਮੂਲ ਲਫ਼ਜ਼ ਜੋ ਮਿਲਦਾ ਹੈ ਉਹ ਹੈ ‘ਖੰਡੇ ਦੀ ਪਾਹੁਲ’ ਲੈਣਾ। ਜਦਕਿ "ਅੰਮ੍ਰਿਤ ਤਾਂ ਅਸਾਂ ਜੀਵਨ ਭਰ ਛਕਣਾ ਹੈ" ਅਤੇ "ਅੰਮ੍ਰਿਤ ਛਕਣ" ਦਾ ਮਤਲਬ ਹੈ "ਗੁਰਬਾਣੀ ਨਾਮ ਅੰਮ੍ਰਿਤ ਨੂੰ ਛਕਣਾ", ਜਿਸ ਨੂੰ ਅਸਾਂ ਆਖਿਰੀ ਸੁਆਸ ਤੀਕ ਛਕਣਾ ਹੈ ਤੇ ਉਸੇ ਦੀ ਪ੍ਰਾਪਤੀ ਤੇ ਛਕਣ ਲਈ ਹੀ ਅਸਾਂ "ਖੰਡੇ ਦੀ ਪਾਹੁਲ" ਲੈਣੀ ਹੁੰਦੀ ਹੈ।

ਸਿੰਹ ਨਹੀਂ, ਸਿੰਘ- ਜਦੋਂ ਗੁਰਦੇਵ ਨੇ ਆਪ ਬਖ਼ਸ਼ਿਸ਼ ਕਰ ਕੇ ਸਾਡੇ ਨਾਵਾਂ ਪਿਛੇ ਲਫਜ਼ ‘ਸਿੰਘ ਤੇ ਕੌਰ’ ਪੱਕੇ ਕਰ ਦਿੱਤੇ ਤਾਂ ਇਸ ਤੋਂ ਬਾਅਦ ਇਨ੍ਹਾਂ ਲਫ਼ਜ਼ਾਂ `ਚ ਕਦੇ ਤੇ ਕਿਸੇ ਤਰ੍ਹਾਂ ਦੀ ਵੀ ਅਦਲਾ-ਬਦਲੀ ਜਾਂ ਤਬਦੀਲੀ ਕਰਣ ਦਾ ਸਾਡੇ ਕੋਲ ਹੱਕ ਹੀ ਨਹੀਂ ਰਹਿ ਜਾਂਦਾ। ਸਿੱਖ ਵੀਰਾਂ ਦੇ ਨਾਮ ਨਾਲ ‘ਸਿੰਘ’ ਤੇ ਬੀਬੀਆਂ ਦੇ ਨਾਵਾਂ ਨਾਲ ‘ਕੌਰ’, ਇਹ ਦੋਵੇਂ ਲਫ਼ਜ਼ ਹਰੇਕ ਸਿੱਖ ਦੀ ਪ੍ਰਵਾਰਕ ਇਕਾਈ ਦੇ ਸੂਚਕ ਹਨ। ਇਸ ਦੇ ਨਾਲ-ਨਾਲ ਇਸ ਪਾਸੇ ਧਿਆਣ ਵੀ ਦੇਣ ਦੀ ਲੋੜ ਹੈ ਕਿ ਅਸਾਂ ਵੀਰਾਂ ਤੇ ਨਾਵਾਂ ਪਿਛੇ ਲਫ਼ਜ਼ ਕੇਵਲ ‘ਸਿੰਘ’ ਹੀ ਲਗਾਉਣਾ ਹੈ ਨਾ ਕਿ ‘ਸਿੰਹ’ ਜਿਵੇਂ ਕਿ ਅੱਜ ਕੁੱਝ ਥਾਵੇਂ ਅਜਿਹਾ ਲਿਖ਼ਣ ਤੇ ਪੜ੍ਹਣ `ਚ ਆ ਵੀ ਰਿਹਾ ਹੈ ਪਰ ਉਹ ਠੀਕ ਨਹੀਂ।

‘ਸਿੰਘ’ ਦੇ ਬਦਲੇ ‘ਸਿੰਹ’ ਕਦੇ ਵੀ ਨਹੀਂ-ਇਹੀ ਕਾਰਨ ਹੈ ਕਿ ਲਫ਼ਜ਼ ‘ਸਿੰਘ’ ਦੇ ਅਰਥ ਬੇਸ਼ੱਕ ‘ਸਿੰਹ’, ‘ਟਾਈਗਰ’, ‘ਲਾਇਨ’ ਆਦਿ ਵੀ ਹਨ ਤਾਂ ਵੀ ‘ਸਿੰਘ’ ਦੇ ਬਦਲੇ ‘ਸਿੰਹ’, ‘ਟਾਈਗਰ’, ‘ਲਾਇਨ’ ਆਦਿ ਕੋਈ ਵੀ ਲਫ਼ਜ਼ ਨਹੀਂ ਵਰਤਿਆ ਜਾ ਸਕਦਾ। ਦਰਅਸਲ ਇਸ ਬਾਰੇ ਇਹ ਫ਼ੈਸਲਾ ‘ਸ਼੍ਰੋ: ਗੁ: ਪ੍ਰ: ਕਮੇਟੀ’ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ‘ਦਿ: ਸਿ: ਪ੍ਰ: ਕਮੇਟੀ’ ਦਾ ਵੀ ਹੋਇਆ ਦਾ ਹੈ। ਸਪਸ਼ਟ ਹੈ, ਜਿਵੇਂ ਕੁੱਝ ਸੱਜਨਾਂ ਨਾਮ ‘ਪ੍ਰਦੀਪ ਸਿੰਘ’ ‘ਜਗਜੀਤ ਸਿੰਘ’ ਜਾਂ ‘ਹਰਨਾਮ ਸਿੰਘ’ ਆਦਿ ਹਨ, ਤਾਂ ਉਨ੍ਹਾਂ ਦੇ ਨਾਮ ਬਦਲ ਕੇ ‘ਪ੍ਰਦੀਪ ਸਿੰਹ’, ‘ਜਗਜੀਤ ਸਿੰਹ’, ‘ਹਰਨਾਮ ਸਿੰਹ’ ਆਦਿ ਨਹੀਂ ਕੀਤੇ ਜਾ ਸਕਦੇ।

ਇਸ ਦੇ ਬਾਵਜੂਦ ਅੱਜ ਬਹੁਤਾ ਕਰਕੇ ਇਹੀ ਦੇਖਣ `ਚ ਆ ਰਿਹਾ ਹੈ ਕਿ ਅਜਿਹਾ ਕੀਤਾ ਤੇ ਕਰਵਾਇਆ ਵੀ ਜਾ ਰਿਹਾ ਹੈ। ਜਦਕਿ ਸਿਧਾਂਤਕ ਪੱਖੋਂ ਜਦੋਂ ਕੋਈ ਲਫ਼ਜ਼ ਆਪਣੀ ਖਾਸ ਜਗ੍ਹਾ ਲੈ ਲੈਂਦਾ ਹੈ ਜਾਂ ਉਸ ਨੂੰ ਮਿਲ ਜਾਂਦੀ ਹੈ ਤਾਂ ਉਸ ਦੇ ਕੋਈ ਵੀ ਬਦਲਵੇਂ ਅਰਥ ਨਹੀਂ ਰਹਿੰਦੇ ਤੇ ਨਾ ਹੀ ਉਸ ਦੀ ਦੂਜੇ ਲਫ਼ਜ਼ਾਂ ਨਾਲ ਅਦਲਾ-ਬਦਲੀ ਹੀ ਕੀਤੀ ਜਾ ਸਕਦੀ ਹੈ। (ਚਲਦਾ) #418P-VI s06.16.02#p

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.418-PVI

ਪੰਜ ਕਕਾਰਾਂ ਵਿੱਚੋਂ ਕੜਾ

ਸਿੱਖ ਲਈ ਚੇਤਾਵਣੀ ਹੈ ਕਿ:-

ਸਿੱਖ ਨੇ ਕੜੇ ਦੀ ਗੋਲਾਈ ਵਾਂਙ

ਗੁਰਬਾਣੀ ਦੇ ਦਾਇਰੇ `ਚ ਸਿੱਖੀ ਜੀਵਨ ਨੂੰ ਜੀਊਣਾ ਹੈ

ਸਿੱਖ ਨੇ ‘ਗੁਰਬਾਣੀ-ਗੁਰੂ’ ਦੇ ਦਾਇਰੇ ਚੋਂ ਬਾਹਿਰ ਨਹੀਂ ਜਾਣਾ

ਗੁਰਦੇਵ ਵੱਲੋਂ ਗੁਰਬਾਣੀ `ਚ ਇਸ ਸੰਬੰਧੀ ਆਦੇਸ਼ ਵੀ ਹਨ ਜਿਵੇਂ:- "ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ" (ਪੰ: ੬੦੧) ਆਦਿ।

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.