.

ਦਸਮ ਗ੍ਰੰਥ: ਕ੍ਰਿਸ਼ਨ ਅਵਤਾਰ

ਕਦੇ ਬਲੀ ਰਹਿਣ ਲਬ ਜੋਗੇ

ਜਗਤ-ਸੁਆਦ ਕ੍ਰਿਸ਼ਨ ਨੂੰ ਡੋਬੇ

ਜਦ ਅਵਤਾਰ ਅਹੁੰ ਵਿੱਚ ਪੁੱਗਣ

ਹਸਦ-ਹੜ੍ਹਾਂ ਵਿੱਚ ਨਸਲਾਂ ਡੁੱਬਣ।

ਨਸਲਾਂ ਭੁੱਲ ਸਰਾਪ ਦੀ ਛਾਨਣ,

ਹੁਕਮ ਸੁਣੇ ਜੇ ਦਾਤ ਪਛਾਨਣ।

ਕੌਮਾਂ ਰਹਿਣ ਮਹਿਵ ਵਿੱਚ ਜੂਏ

ਪੱਤ ਲੁਟਾ ੧ ਸਵਾਰ ਨਾ ਕੂਏ।

ਸਫਾ ੭੮

ਬਿਪ ਨੇ ਜਾਲ ਧਰਮ ਦੇ ਮੁਖ ਤੇ

ਜੋ ਬਿਖ ੨ ਵਾਂਗ ਵਿਛਾਏ।

ਸਫਾ ੨੩੮, ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ।

 ਪ੍ਰੋ. ਹਰਿੰਦਰ ਸਿੰਘ ਮਹਿਬੂਬ

“ਪੰਥ ਲਈ ਅਸ਼ਲੀਲ ਇਖ਼ਲਾਕ ਦੀ ਦੀਵਾਰ ਨੂੰ ਤੋੜਨਾ ਉਨਾ ਹੀ ਜ਼ਰੂਰੀ ਹੈ, ਜਿੰਨਾ ਬੇ-ਅਦਲ ਹਾਕਮਾਂ ਨਾਲ ੩ ਜੁੱਧ ਕਰਨਾ”

ਸਫਾ ੫੧੫, ‘ਪੰਥ ਦਾ ਵਾਲੀ` ਪ੍ਰੋ: ਹਰਿੰਦਰ ਸਿੰਘ ਮਹਿਬੂਬ

ਇਹ ਟੂਕਾਂ ‘ਕ੍ਰਿਸ਼ਨ ਅਵਤਾਰ` ਵਰਗੀਆਂ ਦਸਮ ਗ੍ਰੰਥ (ਬਚਿੱਤਰ ਨਾਟਕ, ਪਹਿਲਾ ਨਾਂ) ਦੀਆਂ ਹੋਰ ਰਚਨਾਵਾਂ ਵਿਚਲੀ ਹਿੰਦੂਤਵੀ ਅਸ਼ਲੀਲਤਾ ਦੇ ਜ਼ਾਹਰਾ ਪ੍ਰਗਟਾਅ ਵਾਰੇ ਕੋਈ ਸ਼ੱਕ ਨਹੀਂ ਰਹਿਣ ਦਿੰਦੀਆਂ। “ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ”, “ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ੪ ਰੂਪਾਦ” ਅਤੇ “ਦੇਖਿ ਪਰਾਈਆ ਚੰਗੀਆ ਮਾਵਾ ਭੈਣਾ ੫ਧੀਆ ਜਾਣੈ” ਆਦਿ ਗੁਰੂ ਹੁਕਮਾਂ ਦੀ “ਗੁਰਮਤਿ ਮਤਿ ਅਚਲੁ ਹੈ ਚਲਾਇ ਨ ੬ਸਕੈ ਕੋਇ”।। ਦੇ ਅਦੁੱਤੀ ਪ੍ਰਕਾਸ਼ ਥਾਣੀ ਦੇਖਿਆਂ, ਇਹ ਵੀ ਕੋਈ ਓਹਲਾ ਨਹੀਂ ਰਹਿੰਦਾ ਕਿ ਕਿਉਂ ਸਾਡੇ ਹਿੰਦੂਤਵੀ ਪੁਜਾਰੀ, ਪੁਜਾਰੀਆਂ ਦੇ ਲੀਡਰ, ਅਖੌਤੀ ੭ਅਕਾਲੀ, ਅਖੌਤੀ ਸਿੰਘ ਸਾਹਿਬਾਨ, ਉਨ੍ਹਾਂ ਦੇ ਝੋਲ਼ੀਚੁੱਕ ਅਤੇ ਟੁਕੜਬੋਚ ਇਕੀਵੀਂ ਸਦੀ ਵਿੱਚ ਵੀ ਸਿੱਖਾਂ ਨੂੰ ਹਿੰਦੂਤਵ ਦੀ ਜ਼ਿਹਨੀ ਤੇ ਸਿਆਸੀ ਗ਼ੁਲਾਮੀ, ਜਹਾਲਤ, ਦਬੇਲਪੁਣੇ ਅਤੇ ਦਸਮ ਗ੍ਰੰਥ ਦੀਆਂ ਅਜਿਹੀਆਂ ਹਿੰਦੂਤਵੀ ਰਚਨਾਵਾਂ ਦੀ ਅਸ਼ਲੀਲਤਾ ਵਿੱਚ ਕੈਦ ਰਖਣਾ ਚਾਹੁੰਦੇ ਹਨ। ਹਿੰਦੂਤਵ ਦੁਆਰਾ ਪੈਦਾ ਕੀਤੇ ਡੇਰੇ ਇਸ ਸਾਜਿਸ਼ ਨੂੰ ਇੰਜਾਮ ਦਿੰਦੇ ਹਨ। ਪਖੰਡ ਤੇ ਸਿਤਮ-ਜ਼ਰੀਫ਼ੀ ਦੀ ਇੰਤਹਾ ਹੈ ਕਿ ਅਖੌਤੀ ਸਿੱਖ ਸਾਧ ਡੇਰੇ ਸਿੱਖੀ ਦੀ ਜੜ੍ਹ ਵੱਢਣ ਲਈ ਰਚੀ ਇਸ ਸਾਜ਼ਿਸ਼ ਨੂੰ ਸਮਝਣੋ ਆਰੀ ਹਨ। ਉਹ ਇਸ ੮ ਸ਼ਾਕਤਮਤੀਏ ਗੰਦ ਨੂੰ ਗੁਰੂ ਦੀ ਬਾਣੀ ਸਮਝੀ ਬੈਠੇ ਹਨ ਅਤੇ ਇਸ ਗ਼ਲਤ ਹਠ ਦੇ ਬੁੱਤਖਾਨੇ ਵਿੱਚ ਕੈਦ ਹਨ ਜਿਸ ਕਰਕੇ ਉਹ ਬਿਨਾਂ, ਇਸ ਦੀ ਕੱਚੀ ਕਵਿਤਾ ਜਾਂ ਸ਼ਾਕਤਮਤੀਆ ਕੱਚੀ ਬਾਣੀ ਨੂੰ ਸਮਝਿਆਂ, ਸੋਚਿਆਂ, ਤੇ ਵੀਚਾਰਿਆਂ, ਗੱਜ ਵੱਜ ਕੇ ਹਿੰਦੂਤਵੀਏ ਪੁਜਾਰੀਆਂ ਦਾ ਸਾਥ ਦਿੰਦੇ, ਸਿੱਖੀ ਦੇ ਖਿਲਾਫ ਇਸ ਬੜੀ ਗੰਭੀਰ ਸਾਜ਼ਿਸ਼ ਵਿੱਚ ਸ਼ਾਮਿਲ ਹਨ। ਆਪਣੀ ਇਸ ਅਗਿਆਨਤਾ ਵਿੱਚ ਵਲ੍ਹੇਟੇ ਪੂਰੀ ਤਰ੍ਹਾਂ ਬੇਖਬਰ ਹੋਣ ਕਰਕੇ ਉਹ ਲੋਕਾਂ ਨੂੰ ਦਸਮ ਗ੍ਰੰਥ ਦੇ ਅਰਥ ਸੌਖੇ ਲਫਜ਼ਾਂ ਵਿੱਚ ਨਹੀਂ ਪੜ੍ਹਨ ਦੇਣਾਂ ਚਾਹੁੰਦੇ। ਅਖੇ ‘ਦਸਮ ਗ੍ਰੰਥ ਬਾਰੇ ਚਰਚਾ ਨਹੀਂ`। ਕਿਉਂ ਨਹੀਂ? ਕੀ ਗੱਲ ਹੈ?

ਦਸਮ ਗ੍ਰੰਥ ਵਿਚਲੀਆਂ ਅਸ਼ਲੀਲ ਹਕਾਇਤਾਂ ਦੀ ਫਾਰਸੀ ਬੋਲੀ ਨੂੰ ਛੱਡ ਕੇ, ਦਸਮ ਗ੍ਰੰਥ ਦੀ ਸਮੁੱਚੀ ਭਾਸ਼ਾ ਦਾ ਬਹੁਤਾ ਹਿੱਸਾ ਰਾਜਸਥਾਨੀ ਡਿੰਗਲ ਬੋਲੀ ਵਿੱਚ ਪੁਰਾਣੇ ਵੇਲਿਆਂ ਦੇ ਰਾਜਿਆਂ ਵਲੋਂ ਆਪਣੇ ਫੌਜੀਆਂ ਦੇ ਮਨੋਰੰਜਨ ਦੀ ਬਹੁ-ਭਾਂਤੀ ਸਮਗਰੀ ਦੀ ਖਿਚੜੀ ਦਾ ਇਹ ਮਿਲਗੋਭਾ ਹੈ। ਦਸਮ ਗ੍ਰੰਥ ਦੀਆਂ ਇਨ੍ਹਾਂ ਰਚਨਾਵਾਂ ਦੇ ਰਚਣਹਾਰ ਸ਼ਾਕਤਮਤੀਏ ਕਵੀ, ਮਹਾਂਕਾਲ (ਜਾਂ ਕਾਲ ਪੁਰਖ) ਤੇ ਉਹਦੀ ਅਰਧੰਗਣੀ ਮਹਾਂਕਾਲੀ (ਦੇਵੀ) ਨੂੰ ੯, ੧੦ ਇਸ਼ਟ ਮੰਨਣ ਵਾਲੇ ਲੋਕ ਸਨ।

ਹਿੰਦੂ ਅਵਤਾਰ ਕਥਾ ਦਾ, ਦਸ ਅਤੇ ਚੌਬੀਸ ਅਵਤਾਰਾਂ ਦੇ ਰੂਪ ਵਿੱਚ ਦੋਹਰਾ ਨਿਰਖ ਪਾਇਆ ਮਿਲਦਾ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਲਕੀ ੧੧ਅਵਤਾਰ ਕਲਿਯੁਗ ਦੇ ਅੰਤ ਵਿਚ, ਵਿਰੋਧੀਆਂ ਦਾ ਨਾਸ਼ ਕਰਕੇ ਹਿੰਦੂ ਧਰਮ ਦੀ ਪੁਨਰ-ਸੰਸਥਾਪਨਾ ਕਰੇਗਾ। ਫਿਰ ਇਸ ਨੂੰ ਆਪਣੇ ਅਵਤਾਰਪੁਣੇ ਦਾ ਹੰਕਾਰ ਹੋਣ ਤੇ ‘ਕਾਲਪੁਰਖ` (ਜਾਂ ਮਹਾਂਕਾਲ) ਕੁਪਿਤ ਹੋ ਕੇ ਦੂਜੇ ਪੁਰਸ਼ ‘ਮੀਰ ਮਹਿਦੀ` ਨੂੰ ਜਨਮ ਦਵੇਗਾ। ਉਹ ਕਲਕੀ ਦਾ ਬਧ ਕਰੇਗਾ। ਏਥੇ ਇਹ ਚੇਤਾ ਨਾ ਭੁੱਲੇ ਕਿ ਹਿੰਦੂ ਧਰਮ ਦਾ ਨਿਸਚਾ ਹੈ ਕਿ ਤੇਈ (੨੩) ਅਵਤਾਰ ਤਾਂ ਹੋ ਗੁਜ਼ਰੇ ਹਨ ਅਤੇ ਚੌਬੀਵਾਂ (੨੪ਵਾਂ) ਅਜੇ ੧੨ਹੋਣਾ ਹੈ, ਪਰ ੨੧ਵੀ ਸਦੀ ਦੀ ਖੋਜ ਦਸਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਨਾਮ ਨੂੰ ਬਦਨਾਮ ਕਰਨ ਵਾਲੇ ਦਸਮ ਗ੍ਰੰਥ ਵਿੱਚ ਇਸੇ ਕਲਕੀ ਨੂੰ ਫਰਜ਼ੀ ੧੩ਲੜਾਈ ਲੜਦਾ ਦਿਖਾਇਆ ਹੈ। ਇਲਾਵਾ, ਹੋਰ ਅਵਤਾਰਾਂ ਵਾਰੇ ਹਵਾਲਾ ਵੀ ਪੁਰਾਣ ੧੪ਸਾਹਿਤ ਵਿੱਚ ਅੰਕਿਤ ਹੈ। ਕਈ ਹੋਰ ਪੁਰਾਣਾਂ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੇ ਅਵਤਾਰ, ਵੈਸ਼ਣਵ ਪੁਰਾਣਾਂ ਵਿੱਚ ਵਿਸ਼ਣੂ ਦੇ ਅਵਤਾਰ, ਅਤੇ ਸ਼ੈਵ ਪੁਰਾਣਾਂ ਵਿੱਚ ਸ਼ਿਵ ਦੇ ਅਵਤਾਰ ਦਰਜ ਕੀਤੇ ਮਿਲਦੇ ਹਨ। ਵਿਸ਼ਣੂ ਦੇ ਅਵਤਾਰ ਸਭ ਤੋਂ ਜ਼ਿਆਦਾ ਵਰਣਿਤ ਹਨ। ‘ਕ੍ਰਿਸ਼ਨ ਅਵਤਾਰ` ਨੂੰ ਸਿੱਖ ਵਿਦਵਾਨ ਅੰਸ਼ੀ ਅਵਤਾਰ ਮੰਨਦੇ ਹਨ।

ਕਈ ਅਵਤਾਰ ਕਥਾਵਾਂ ਦੇ ਕੁੱਝ ਭਾਗਾਂ ਦਾ ਜ਼ਿਕਰ ਨਾ ਤਾਂ ਹਿੰਦੂ ੧੫ਪੁਰਾਣ ਸਾਹਿਤ ਵਿੱਚ ਮੌਜੂਦ ਹੈ, ਅਤੇ ਨਾ ਹੀ ਜੈਨ ਮੱਤ ਦੇ ਤੀਰਥਾਂਕਰਾਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਹੈ। ਕਿਉਂਕਿ ਉਨ੍ਹਾ ਦਾ ਸਾਰਾ ਵਿਵਰਣ (ਵਿਸਥਾਰ) ਕਿਤੇ ਵੀ ਲਿਖਿਆ ਨਹੀਂ ਮਿਲਦਾ, ਭਾਵੇਂਇਹ ਮਿਥਹਾਸਿਕ ਅਤੇ ਇਤਹਾਸਿਕ ਪ੍ਰੋਹਿਤਵਾਦੀ ਹਿੰਦੂ ਕਾਢ ਤੋਂ ਸਿਵਾ ਹੋਰ ਕੁੱਝ ਨਹੀਂ। ਇਸ ਲਈ ਕਈ ਵਾਰ ਉਨ੍ਹਾਂ ਦੀ ਸ਼ੈਲੀ ਤੋਂ ਉਨ੍ਹਾਂ ਵਾਰੇ ਕਈ ਨਕਤਿਆਂ ਜਾਂ ਤੱਥਾਂ ਦਾ ਅੰਦਾਜ਼ਾ ਲਾਇਆ ਜਾਂਦਾ ਹੈ। ਪਰ ‘ਕ੍ਰਿਸ਼ਨ ਅਵਤਾਰ` ਦੀ ਕਹਾਣੀ ਹਿੰਦੂ ਅਵਤਾਰ ਕਥਾਵਾਂ ਵਿਚੋਂ ਆਈ ਹੈ। ਦਸਮ ਗ੍ਰੰਥ ਦੀ ਚੌਬੀਸ ਅਵਤਾਰ ਨਾਂ ਦੀ ਰਚਨਾਂ ਵਿੱਚ ਅਵਤਾਰਾਂ ਦੀ ਕਥਾ ਦੇਣ ਤੋਂ ਪਹਿਲਾਂ ੩੮ ਛੰਦਾਂ ਵਿੱਚ ਲਿਖਾਰੀ ਨੇ ਵਿਸ਼ਣੂ ਨੂੰ ਅਵਤਾਰਾਂ ਦਾ ਸਿਰਜਕ ਨਾ ਮੰਨ ਕੇ ਸ਼ਾਕਤਮਤੀਏ ‘ਕਾਲ ਪੁਰਖ` ਨੂਂ ਅਵਤਾਰਾਂ ਦਾ ਸਿਰਜਕ ਮੰਨਿਆਂ ਹੈ।

ਇਨ੍ਹ੍ਹਾਂ ਹਿੰਦੂ ਪੁਰਾਣਾਂ ਦੀ ਭਾਵਨਾ ਦਾ ਪਰਧਾਨ ਝੁਕਾ ਸੰਸਾਰਕ ਸੁਆਰਥ ਹੈ, ਅਤੇ ਪੌਰਾਣਿਕ ਕਥਾ ਰੂਪ ਪ੍ਰਤੀਕਾਂ ਵਿੱਚ ਅਨੇਕ ਨੀਵੇਂ ਸੰਸਕਾਰਾਂ ਦਾ ਬੇਤਰਤੀਬਾ ਫੈਲਾਉ ਹੈ। ਅਸ਼ਲੀਲਤਾ ਅਤੇ ਸੁਹਜਹੀਣ ਅੰਸ਼ਾਂ ਦੀ ਵੀ ਭਰਮਾਰ ਹੈ। ਯਾਨੀ ਕਿ ਬਿਪਰ ਸੰਸਕਾਰ ਨੇ ਸੰਸਾਰਕ ਤ੍ਰਿਸ਼ਨਾ ਨੂੰ ਦੈਵੀ ਵਿਧੀਆਂ ਵਿੱਚ ਪਲਟਾਉਣ ਦਾ ਕੀਤਾ ਕ੍ਰਿਸ਼ਮਾ, ਇਨ੍ਹਾਂ ਵਿੱਚ ਅੰਕਿਤ ਹੈ। ਜਾਂ, ਇਉਂ ਕਹਿ ਲਓ ਕਿ ਬਿਪਰ ਸੰਸਕਾਰ ਅਚੇਤ ਹੀ ਸੰਸਾਰਕ ਕਾਮਯਾਬੀ ਦੀ ਉਲਾਰ ੧੬ਲਾਲਸਾ ਰੱਖਣ ਵਾਲੀਆਂ ਗੋਂਦਾਂ ਨੂੰ ਦੈਵੀ ਭਾਵਨਾ ਵਾਲੇ ਧਰਮ ਗ੍ਰੰਥਾਂ ਵਿੱਚ ਸੰਮਿਲਤ ਕਰ ਦਿੰਦਾ ਹੈ।

ਇਸ ਅਵਤਾਰ ਕਥਾ ਦੇ ਰਾਜੇ ਨਾਇਕ ਨੂੰ ਜਿਥੇ ਦਸਮ ਗ੍ਰੰਥ ਵਿੱਚ ਦੈਵੀ ਸ਼ਕਤੀਆਂ ਸੰਪੰਨ ਮੰਨਣ ਲਈ ਯਤਨ ਹੈ ਉਥੇ ਭਗਵਤ ਗੀਤਾ ਦੇ ਗਹਿਰ-ਗੰਭੀਰ ਫਲਸਫੇ ਨਾਲ ਸੰਬੰਧਿਤ ਕਰਕੇ ਮਹਾਂ ਭਾਰਤ ਵਿੱਚ ਇਸ ਦਾ ਸਰਬੋਤਮ ਬਿੰਬ ਪ੍ਰਕਾਸ਼ਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਵਜੂਦ ਇੰਨਾ ਕੁੱਝ ਹੋਣ ਦੇ ਇਹ ਸਿੱਖ ਦ੍ਰਿਸ਼ਟੀਕੋਣ ਦੀ ਅਨੰਤ-ਪਾਸਾਰੀ ਗੰਭੀਰਤਾ ਰੱਖਣ ਵਾਲੇ ‘ਗੁਰੂ` ਦੀ ਪੂਰਨਤਾ ਤੋਂ ਬਹੁਤ ਉਰੇ ਰਹਿ ਗਿਆ ਹੈ। ਕਾਰਨ ਸਪਸ਼ਟ ਹੈ ਕਿ ਇਸ ਦੀ ਦੈਵੀ ਹੋਂਦ ਯੁਗੋ ਯੁਗ ਤੁਰਦੀ ਮਨੁੱਖਤਾ ਨੂੰ ‘ਅਕਾਲ ਫਤਹ` ਦੇ ਧੁਰ ਦੇ ਹੁਕਮ ਨਾਲ ਜੁੜੇ ਸਿਦਕ-ਜਲਾਲ, ਰੱਬੀ ਬਖ਼ਸ਼ਿਸ਼ ਨਾਲ ਜੁੜੀ ਨੈਤਿਕਤਾ ਅਤੇ ਸਦਾਚਾਰ ਦੇ ਨਿਰਵਿਘਨ ੧੭ਪ੍ਰਬੰਧ ਵਿੱਚ ਨਹੀਂ ਤੋਰਦੀ। ਇਸ ਦਾ ਬਹੁਤ ਸਾਰਾ ਕਰਮ ਉਸ ਚੇਤਨਾ ਦੇ ਅਨੁਕੂਲ ਹੈ ਜਿਹੜੀ ਕਿ ਨਿਯੋਗ (= ਅਯੋਗ) ਵਿਧੀ ਦੀ ਅਸ਼ਲੀਲਤਾ ਦਾ ਪਾਲਣ ਕਰਦੀ ਹੈ, ਦੇਵਤਿਆਂ ਦੀਆਂ ਵਿਗੜੀਆਂ ਲਿੰਗ-ਪ੍ਰਵਿਰਤੀਆਂ ਨੂੰ ਸ਼ੌਕ ਨਾਲ ਬਿਆਨ ਕਰਦੀ ਹੈ, ਸ਼ਕਤੀ ਦੀ ਜਾਦੂਗਰੀ ਉੱਤੇ ਮੋਹਿਤ ਹੈ, ਸੰਸਾਰਕ ਅਤੇ ਆਰਥਿਕ ਲਾਲਸਾਵਾਂ ਉਤੋਂ ਦੈਵੀ ਨਿਰਮਲਤਾ ਵਾਲੇ ਨੈਤਿਕ ਸਿਧਾਂਤ ਕੁਰਬਾਨ ਕਰ ਦਿੰਦੀ ਹੈ। ਕਹਿਣ ਦਾ ਭਾਵ ਸਾਫ ਹੈ ਕਿ ਇਸ ਅਵਤਾਰ ਦਾ ਸਮੁੱਚਾ ਕਰਮ ਇਖ਼ਲਾਕੀ ਅਤੇ ਰੂਹਾਨੀ ਪਹਿਲੂ ਤੋਂ ਜ਼ਿੰਦਗੀ ਦੀ ਸੰਸਾਰਕ ਜਿੱਤ ਨੂੰ ਪਹਿਲ ੰਿਦੰਦਾ ਹੈ। ਮੁਕਦੀ ਗੱਲ, ਅਜਿਹੇ ਅਵਤਾਰ ਬਿਪਰ ਸੰਸਾਰਿਕ ਸ਼ਕਤੀ ਦੇ ਗ਼ੁਲਾਮ ਹਨ, ਜਿਸ ਕਰਕੇ ਉਨ੍ਹਾਂ ਨੇ ਸ਼ੁੱਧ ਆਦਰਸ਼ਾਂ ਵਿੱਚ ਅਸ਼ੁੱਧ ਲਾਲਸਾਵਾਂ ਦਾ ਮਿਸ਼ਰਣ ਕੀਤਾ। ਸਿਟੇ ਵਜੋਂ, ਹਿੰਦੂਤਵੀ ਧਰਮ ਵਿੱਚ ਇਨਸਾਨੀ ਫਿਤਰਤ ਵਾਲੇ ਵਜੂਦ ਦਾ ਮੁਜੱਸਮਾ ਕ੍ਰਿਸ਼ਨ, ਅਪਣੀ ਲੰਮੀ ਉਮਰ ਦੇ ਬਾਵਜੂਦ, ਨਾਨਕ ਗੁਰੂ ਗੋਬਿੰਦ ਸਿੰਘ (ਬੁਕਿਆ ਸਿੰਘ ਉਜਾੜ ਵਿਚ, ਸਭ ਮਿਰਗਾਵਲਿ ਭੰਨੀ ਜਾਈ) ਵਾਂਗ ਜੇਤੂ ਜਾਂ ‘ਅਕਾਲ ਫ਼ਾਤਹ` ਸਥਾਪਿਤ ਕਦੇ ਨਾ ਹੋ ਸਕਿਆ। ਨਾ ਹੀ ਪੰਜ ਹਜ਼ਾਰ ਵਰ੍ਹੇ ਤੋਂ ਉਪਰ ਦੀਰਘ ਆਯੂ ਵਾਲੇ ਹਿੰਦੂ ਧਰਮ ਨੇ ਕੋਈ ਹੋਰ ਹੀ ਅਜਿਹਾ ‘ਅਕਾਲ ਫ਼ਾਤਹ` ਕਦੇ ਪੈਦਾ ਕੀਤਾ। ਰੀਸਾਂ ਪੈਗ਼ੰਬਰਾਂ ਦੇ ਸਰਦਾਰ ਦੀਆਂ ਕਰਨਾ ਚਾਹੁੰਦੈ, ਵੇਖਹੁ ਏਹੁ ਧਿੰਙਾਣਾਂ: (ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ੧੮ਖੜੀਆਹ)। ਇਹਨੂੰ ਰੱਬ ਦੇਖਦਾ ਹੈ, ਪਰ ਇਹ ਰੱਬ ਨੂੰ ਦੇਖਣ ਤੋਂ ੧੯, ੨੦ਅਸਮਰਥ ਹੈ। ਇਹ ਆਪਣੇ ਹੀ ਕਿਸੇ ਗਹਿਰ ਗੰਭੀਰ ਹਉਮੈ-ਇਕਾਈ ਦੇ ਤੰਗ ਮਾਹੌਲ ਵਾਲੇ ਮੰਡਲ ਵਿੱਚ ਕੈਦ ਹੈ। ਇਹ, ਲੌ ਬਾਲੀ ਦਰਗਾਹ ਦੀ ਅਤਿ ਉਚੀ ਅਤੇ ਬੁਲੰਦ ਟੀਸੀ ਉਤੇ ਸ਼ਸ਼ੋਭਿਤ ਪੈਗ਼ੰਬਰੀ ਦਰਜੇ ਤੋਂ ਕਿਤੇ ਨੀਵਾਂ ਸਥਾਨ ਰਖਦਾ ਹੈ।

ਕ੍ਰਿਸ਼ਨ ਦੀ ਅਸਲੀਅਤ ਨੂੰ ਹੋਰ ਡੂੰਘੇਰੇ ਪੱਧਰ ਤੱਕ ਸਮਝਣ ਲਈ ਗੁਰੂ ਨਾਨਕ ਦੁਆਰਾ ਪੈਦਾ ਕੀਤੀ ਗੁਰਮੁਖ ਦੀ ਉਚੇਰੀ ਪਰਵਾਜ਼ ਦੇ ਪੱਖੋਂ ਸਿੱਖ ਵਿਦਵਾਨਾਂ ਦਾ ਕੀਤਾ ਵਿਸ਼ਲੇਸ਼ਣ ਵੀ ਉਪਲਭਦ ਹੈ। ਪੈਗ਼ੰਬਰੀ ਰੁਤਬੇ ਦੇ ਸੰਦਰਭ ਵਿੱਚ ਕ੍ਰਿਸ਼ਨ ਦਾ ਕਿਰਦਾਰ ਗੁਰਮੁਖ ਦੀ ਮਹਾਂ ਪਰਵਾਜ਼ ਤੋਂ ਹੇਠਲੀਆਂ ਕੀਮਤਾਂ ਨਾਲ ਸੰਬੰਧਿਤ ਹੈ। ਇਸ ਦੀ ਰੂਹਾਨੀ ਸਮਰੱਥਾ ਨੂੰ ਅਕਾਲ ਪੁਰਖ ਦੇ ਅੰਤਮ ਨਿਆਂ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਪ੍ਰੋ. ਮਹਿਬੂਬ ਦੇ ੨੧ਲਫਜ਼ਾਂ ਵਿਚ, ਇਨ੍ਹਾਂ ਹੇਠ ਦਿੱਤੇ ਚਹੁੰ ਨੁਕਤਿਆਂ ਵਿੱਚ ਪੇਸ਼ ਕੀਤਾ ਹੈ। ਪਹਿਲਾ, “ਕ੍ਰਿਸ਼ਨ ਦੀ ਜੀਵਨ-ਲੀਲਾ ਸੰਸਾਰ ਦੇ ਸੰਘਣੇ ਵਿਲਾਸ ਦੀ ਸਿਰਜਣਹਾਰ ਹੈ। “ ਅਮਲੀ ਜੀਵਨ ਤੇ ਇਸਦੇ ਦਾਰਸ਼ਨਿਕ ਸੰਕਲਪ ਦੀ ਤਸਵੀਰ ਦਾ ਇੱਕ ਪਾਸਾ ਜਿਥੇ ਇਸ ਨੂੰ ਰਸਕਿ ਅਤੇ ਦਿਲਕਸ਼ ਬਣਾਉਂਦਾ ਹੈ ਉਥੇ ਇਹਦਾ ਦੂਜਾ ਪਾਸਾ ਫਿੱਕਾ ਤੇ ਬੇਜਾਨ ਰਹਿ ਜਾਂਦਾ ਹੈ। ਨਾਲੋ ਨਾਲ, ਦੈਵੀ ਕਦਮ ਹੌਲੀ ਹੌਲੀ ਸੰਸਾਰ-ਸਤਹ ਵਲ ਵੱਧਦਾ ਜਾਂਦਾ ਹੈ। ਇਥੋਂ ਤੱਕ ਕਿ “ਰੂਹ ਤੰਤ੍ਰਾਂ ਮੰਤ੍ਰਾਂ ਅਤੇ ਹਉਮੈ ਦੇ ਫੋਕਟ ਅਡੰਬਰਾਂ ਨਾਲ ਭਰੇ ਉਜਾੜ ਵਿੱਚ ਬੇਹਿਸ, ਬੇ-ਹਰਕਤ ਅਤੇ ਬੇ-ਬੁਨਿਆਦ ਹੋ ਕੇ ਬੇ-ਰਹਿਮਇਕੱਲਤਾ ਮਹਿਸੂਸ ਕਰਦੀ ਹੈ”। ਦੂਜਾ, ਆਪਣੇ ਨਿਰੰਕੁਸ਼ ਰੂਪ ਵਿੱਚ ਕ੍ਰਿਸ਼ਨ ਦਾ ਸੰਘਣਾ ਵਿਲਾਸ ਸੰਸਾਰ ਦੀ ਸਤਹੀ ਭੱਟਕਣ ਦਾ ਹੀ ਇੱਕ ਅੰਗ ਹੈ। ਪਹਿਲਾਂ ਪਹਿਲਾਂ ਰੰਗੀਨ ਲਗਦੀ ਆਭਾ ਫਿੱਕੀ ਪੈਂਦੀ ਜਾਂਦੀ ਹੈ, ਭਾਵ ਸੰਸਾਰ ਦੇ ਬਲਵਾਨ ਰਸਾਂ ਤੋਂ ਸੱਖਣੇ ਗਿਆਨ, ਦ੍ਰਿਸ਼-ਪਾਸਾਰ, ਚਾਲ ਵਿਧੀ ਅਤੇ ਫੋਕਟ ਬਾਣੀ ਦਾ ਜ਼ੋਰ ਹਾਵੀ ਹੁੰਦਾ ਹੈ। ਤੀਜਾ, ਫਲਸਫੇ ਜਾਂ ਦਰਸ਼ਨ ਦੇ ਧਰਾਤਲ ਉਤੇ ਕ੍ਰਿਸ਼ਨ ਹਉਮੈ-ਰਸ ਵਿਚੋਂ ਉਭਰੀਆਂ ਸ਼ਕਲਾਂ ਨਾਲ ਖੇਡਦਾ ਹੈ। ਇਹ ਖੇਡ ਇੱਕ ਨਜ਼ਰੀਏ ਨਾਲ ਦਿਲਚਸਪ ਅਤੇ ਪੁਖਤ ਅਕਲਮੰਦੀ ਵਾਲੀ ਮੰਨੀ ਗਈ ਹੈ, ਪਰ ਕ੍ਰਿਸ਼ਨ “ਆਪਣੇ ਹੀ ਦਰਸ਼ਨ ਅਤੇ ਸਵੈ ਦੀ ਵਚਿੱਤਰਤਾ ਵਿੱਚ ਰਸ-ਮੁਗਧ” ਹੈ। ਭਾਵ, ਕਿ ਉਹ ਅਵਤਾਰਾਂ ਵਿੱਚ ਆਉਣ ਦੇ ਸੁਆਦਾਂ ਵਿੱਚ ਰਚਿਆ ਹੋਇਆ ਹੈ (ਕਿਸਨ ਸਦਾ ਅਵਤਾਰੀ ਰੂਧਾ ਕਿਤ ਲਗਿ ਤਰੈ ਸੰਸਾਰਾ), ਇਹ ਸੰਸਾਰ ਕਿਸ ਦੇ ਲੜ ਲੱਗ ਕੇ ਤਰੇਗਾ? ਉਸ ਦੀ ਵਿਸ਼ੇਸ਼ ਸ਼ਕਤੀ, ਗਿਆਨ ਉਡਾਰੀ ਆਦਿ ਸਭੋ ਕੁੱਝ ਉਸ ਦੀ ਆਪਣੀ ਵਚਿੱਤਰਤਾ ਦਾ ਹਉਮੈਵਾਦੀ ਫੈਲਾਉ ਹੈ। ਜਾਂ ਇਉਂ ਕਹਿ ਲਉ ਕਿ ਉਸ ਦੀ ਬਹੁ-ਪਰਕਾਰੀ ਹਉਮੈ ਦੀ ਹੀ ਅਵਤਾਰੀ ਲੀਲਾ ਹੈ। ਇਸ ਲੀਲਾ ਦੀ ਵਜ੍ਹਾ ਕਰਕੇ ਉਹ ਬਲਹੀਣ ਪਰੀਵਰਤਨ ਦਾ ਇੱਕ ਜੁਜ਼ ਬਣ ਕੇ ਆਪਣੇ ਆਪ ਦੀ ਬਿਨਸਨਹਾਰ ਅਸਲੀਅਤ ਨਾਲ ਬੱਝਣ ਕਰਕੇ “ਕਰਮ ਦੀ ਵਿਸ਼ੇਸ਼ ਅਮਰਤਾ” ਵਿੱਚ ਨਹੀਂ ਰਿਹਾ। ਜਿਸ ਕਰਕੇ ਗੁਰੂ ਨਾਨਕ ਫਲਸਫੇ ਪੱਖੋਂ “ਇਕਾਈਆਂ ਦੀ ਮਹੱਤਵਹੀਣ ਅਨੇਕਤਾ ਦੇ ਪਰਵਾਰ ਵਿੱਚ ਸੰਮਿਲਿਤ ਹੋ ਗਿਆ ਹੈ। “ ਚੌਥਾ, “ਕ੍ਰਿਸ਼ਨ ਨੇ ਦਰਸ਼ਨ, ਖ਼ਿਆਲ ਅਤੇ ਸੰਸਾਰ ਦੇ ਧਰਾਤਲ ਉਤੇ ਜੋ ਉਪਦੇਸ਼ ਦਿੱਤਾ ਉਸ ਦੁਆਲੇ ਇਕ, ਕਰਮ ਕਾਂਡ (ਅਥਰਵ ਵੇਦ) ਦੀ ਜਕੜ ਅਤੇ ਦੂਜਾ, ਉਪਨਿਸ਼ਦਿਕ ਬ੍ਰਹਮ ਦੇ ਰੂਪਾਂਤਰ ਵਿੱਚ ਮਸਨੂਈ ਜਾਦੂ ਰੀਤਾਂ ਦਾ ਅਸਰ ਵੀ ਹੈ”। ਸੰਖੇਪ ਵਿੱਚ ਐਉਂ ਕਹਿ ਸਕਦੇ ਹਾਂ ਕਿ ਕ੍ਰਿਸ਼ਨ ਨੇ ਇਸ ਉਪਦੇਸ਼, ਆਪਣੀ ਅਸ਼ਲੀਲ ਅਤੇ ਸੁਆਰਥੀ, ਸੰਘਣੀ ਵਿਲਾਸੀ ਕਰਨੀ ਦੁਆਰਾ “ਮਨੁੱਖ ਵਿੱਚ ਪੈਗ਼ੰਬਰੀ ਧਰਵਾਸ ਦੀ ਅਟੱਲਤਾ ਨੂੰ ਕਾਇਮ ਨਹੀਂ ਕੀਤਾ। ਉਸ ਨੇ ਭਾਵੇਂ ਡੂੰਘੀਆਂ ਰਮਜ਼ਾਂ ਦਿੱਤੀਆਂ ਪਰ ਉਸ ਕੋਲ, ਰਹੀਮ (Merciful, ਦਿਆਲੂ) ਨਾ ਹੋਣ ਦੀ ਹੈਸੀਅਤ ਵਿਚ, ਦਰਦ ਦੀ ਦੁਆ ਨਹੀਂ ਹੈ”। “ਉਸ ਦੀਆਂ ਕੀਮਤਾਂ ਰੱਬ ਹੋਣ ਦੇ, ਭੁਲੇਖੇ ਵਿੱਚ ਪ੍ਰਸਾਰ ਕਰ ਰਹੀਆਂ ਹਨ, ਅਤੇ ਲਗਾਤਾਰ ਸੰਸਾਰ ਦਾ ਜਿਸਮ ਬਣ ਰਹੀਆਂ ਹਨ”। ਮੁਕਦੀ ਗੱਲ, “ਕ੍ਰਿਸ਼ਨ ਦੀ ਆਤਮਕ ਸਮਰੱਥਾ ਮੁਕਤੀ ਦਾਤਾ ਅਥਵਾ ਪਿਤਾ-ਪੈਗ਼ੰਬਰ ਦੇ ਉਚੇ ਦਰਜੇ ਨੂੰ ਨਹੀਂ ਸਪਰਸ਼ਦੀ। “।

‘ਧਰਮ ਖੰਡ` ਵਿੱਚ ਅਜਿਹੇ ਅਣਗਿਣਤ (ਕੇਤੇ) ਕਾਨ੍ਹ ਤੇ ਮਹੇਸ਼ ਰੱਬੀ ਦਰਗਾਹ ਤੋਂ ਬਹੁਤ ਉਰਲੇ ਅਤੇ ਨੀਵੇਂ ਮੰਡਲਾਂ ਵਿੱਚ ਖੇਲ੍ਹਦੇ ਨਜ਼ਰਸਾਨੀ ਹਨ, ਪਰ ਰੱਬ ਜੀ ਨੂੰ ਦੇਖਣ ਤੋਂ ਅਸਮਰੱਥ ਹਨ। ਇਸ ਲਈ, ਅਜਿਹਾ ਕ੍ਰਿਸ਼ਨ ਹਿੰਦੂਤਵੀ ਪ੍ਰੋਹਤਵਾਦੀ ਅਸ਼ਲੀਲਤਾ ਦਾ ਉਹੋ ਜਿਹਾ ਹਿੰਦੂਤਵੀ ਬੁੱਤ ਦਾ ਜ਼ਾਹਰਾ ਮੁਜੱਸਮਾ ਹੈ ਜਿਹੋ ਜਿਹਾ ਆਪਣੀ ਧੀ ਉਤੇ ਮੋਹਿਤ ਹੋਣ ੨੨ਵਾਲਾ ‘ਬ੍ਰਹਮਾ` ਸੀ।

ਦਸਮ ਗ੍ਰੰਥ ਦੀਆਂ ਅਜਿਹੀਆਂ ਰਚਨਾਵਾਂ ਵਿੱਚ ਬਿਪਰ ਸੰਸਕਾਰ ਨੱਕੋ ਨੱਕ ਭਰਿਆ ਪਿਆ ਹੈ। ਭਾਵ, ਬਿਪਰ ਸੰਸਕਾਰ ਦੇ ਹੋਰ ਬਤੇਰੇ ਰੂਪ ਹੋ ਸਕਦੇ ਹਨ ਪਰ ਸਭ ਰੂਪਾਂ ਦਾ ਕੇਂਦਰੀ ਰੂਪ ਹਿੰਦੂ-ਰੂਪ ਵਿੱਚ ਸੰਯੁਕਤ ਅਤੇ ਪੂਰਣ ਜੋਬਨ ਵਿੱਚ ੨੩ਸਥਾਪਤ ਹੈ। ਹਿੰਦੂ ਧਰਮ ਬ੍ਰਾਹਮਣਵਾਦ (ਜਾਂ ਹਿੰਦੂਤਵ) ਦਾ ਬਣਾਉਟੀ ਪ੍ਰਬੰਧ ਜਾਂ ਨਿਰਾ ਖਿਆਲੀ ਫਲਸਫਾ ਹੋਣ ਕਰਕੇ ਇਸ ਨੇ ਦੈਵੀ ਨਦਰ ਤੋਂ ਇਨਕਾਰ ਕੀਤਾ ਸੀ। ਫਲਸਰੂਪ, ਭਾਰਤ ਦੀ ਵਿਸ਼ਾਲ ਆਤਮਾ ਦਰਦਿ-ਇਨਸਾਨੀ ਤੋਂ ਸੱਖਣੀ ਹੋਕੇ ਪਥਰਾਅ ਚੁੱਕੀ ਹੈ। ਕੀ ਇਹ ਦਰਦਿ-ਇਨਸਾਨੀ ਹੁਣ ਦੇ ਬਦਲੇ ਹੋਏ ਭਾਰਤ ਵਿੱਚ ਵੀ ਉਵੇਂ ਕਿਵੇਂ ਆਪ ਮੁਹਾਰੇ ਆ ਪ੍ਰਵੇਸ਼ ਕਰ ਗਈ ਹੈ ਕਿ ਨਹੀਂ? ਬੱਸਾਂ ਵਿੱਚ ਦਿੱਲੀ, ਫਰਵਰੀ ੨੦੧੬ ਵਿੱਚ ੨੪ਹਰਿਆਣੇ ਸੜਕਾਂ ਅਤੇ ਜੂਨ ਤੇ ੨੫ਨਵੰਬਰ ੧੯੮੪ ਵਿੱਚ ਪੰਜਾਬ, ਦਿੱਲੀ ਤੇ ਹੋਰ ਕਈ ਥਾਈਂ ਅਤੇ ਸਾਧਾਂ ਦੇ ਡੇਰਿਆਂ ਵਿੱਚ ਹਰ ਰੋਜ਼ ਧਰਮ ਦੇ ਨਾਂ ਥੱਲੇ ਔਰਤਾਂ ਦੇ ਜਬਰ ਜਨਾਹ ਮੁਤਵਾਤਰ ਹੋ ਰਹੇ ਦਸਦੇ ਹਨ ਕਿ ਕਥਿਤ ਦੇਵਤਿਆਂ ਅਤੇ ਅਵਤਾਰਾਂ ਨਾਲ ਭਰੇ ਹਿੰਦੂਤਵੀ ਭਾਰਤ ਵਿੱਚ ਰਾਜ ਸ਼ਕਤੀ ਦੇ ਸੁਆਮੀ, ਹਿੰਦੂਤਵੀਏ, ਅਜੇ ਵੀ ਇਸ ਦਰਦਿ-ਇਨਸਾਨੀ ਤੋਂ ਸੱਖਣੇ ਹੀ ਹਨ। ਸਗੋ ਸਟੇਟ ਮਸ਼ੀਨਰੀ ਦੇ ਸਾਰੇ ਮਹਿਕਮੇ ਅਤੇ ਸਰਕਾਰੀ ਮਾਫੀਆ ਅੱਜ ਵੀ ਸੰਯੁਕਤ ਅਤੇ ਸਥਾਪਤ ਬਿਪਰ ਸੰਸਕਾਰੀ ਜ਼ੁਲਮੋ-ਸਿਤਮ ਵਿੱਚ ਭਾਗੀਦਾਰ ਬਣ ਕੇ ਲੋਕ-ਹਿੱਤ ਅਤੇ ਲੋਕ-ਭਲੇ ਨੂੰ ਵਾਰ ਵਾਰ ਜ਼ਿਬਹ ਕਰ ਕੇ ਆਪਣਾ ਮੂੰਹ ਨਿੱਤ ਕਾਲਾ ਕਰਦੇ ਹਨ। ਭਾਵੇਂ ਗੁਰੂ ਨਾਨਕ ਦੀ ਦੈਵੀ ਜੋਤ ਨੇ, ਬਤੌਰ ਬੇ-ਮਿਸਾਲ ਪੈਗ਼ੰਬਰੀ ਹਸਤੀ ਹੁੰਦਿਆਂ ੨੩੯ ਸਾਲ ਸਰਫ ਕਰਕੇ (ਖਰਚ ਕੇ) ਫਲਸਫੇ ਅਤੇ ਜਨ ਜੀਵਨ ਨੂੰ ਬਾਰਿਸ਼ਿ-ਰਹਿਮਤ ਦੇ ਖੇੜੇ ਨਾਲ ੨੬ਸ਼ਰਸ਼ਾਰ ਕੀਤਾ। ਮਿਹਰ ਦੇ ਇਸ ਮੀਂਹ ਤੋਂ ਜਿਹੜੇ ੨੭ਅਣਭਿੱਜ ਰਹੇ ਉਹ ਇਹ ਹਿੰਦੂਤਵੀਏ ਹੀ ਹਨ। ਜਿਹੜੇ ਇਸ ਮਿਹਰ ਦੇ ਪਾਤਰ ਬਣੇ ਉਹ ਗੁਰੂ ਕੇ ਸਿੱਖ ਹਨ, ਜਿਨ੍ਹਾਂ ਦਾ ੨੮ਖ਼ਾਤਮਾ ਹਿੰਦੂਤਵ ਕੀਤਾ ਚਾਹੁੰਦਾ ਹੈ। ਦੂਜਾ, ਗੁਰੂ ਜੀ ਨੇ ਸੱਚ ਦੇ ਅਮਲ ਵਿੱਚ ਜ਼ਿੰਦਗੀ ਦੀ ਮਹਾਂ-ਕਾਵਿਕ ਸ਼ਾਨ ਪੈਦਾ ਕੀਤੀ। ਸੱਚ ਨੂੰ ਹੀ ਇਕੋ ਇੱਕ ਨਿਰਲੇਪ ਸ਼ਕਤੀ ਦ੍ਰਿੜਾਇਆ, ਮਨੁੱਖ ਦੇ ਪੈਗ਼ੰਬਰੀ ਈਮਾਨ ਦਾ ਧੁਰਾ ਬਣਾਇਆ। ਉਸ ਉਪਰ ਅਟੱਲ ਯਕੀਨ ਦੀ ੨੯ਬਾਦਸ਼ਾਹਤ ਕਾਇਮ ਕੀਤੀ। ਇਸ ਪੈਗ਼ੰਬਰੀ ਈਮਾਨ ਦੀਆਂ ਤਿੰਨ ਸੁਰਾਂ ਹਨ: ਰੱਬੀ ਰਹਿਮ, ਰੱਬੀ ਗਜ਼ਬ ਅਤੇ ਰੱਬੀ ਯਕੀਨ।

ਦੂਜੇ ਪਾਸੇ, ਨਿਰਸੰਦੇਹ ਹਿੰਦੂ ਧਰਮ ਦੇ ਸੂਖਮ ਖਿਆਲ ਨੇ ਸਦੀਆਂ ਦੇ ਲੰਮੇ ਪੈਂਡੇ ਵਿੱਚ ਵੀ ਜੀਵਨ ਵਿਧੀ ਦੀ ਕੋਈ ਪ੍ਰਮਾਣਿਕਤਾ ਸਥਾਪਤ ਨਹੀਂ ਕੀਤੀ। ਨਾ ਹੀ ਕਿਸੇ ਇਲਹਾਮੀ ਕੇਂਦਰ ਦੀ ਅਜਿਹੀ ਪ੍ਰਮਾਣਿਕਤਾ ਦਰਸਾਈ, ਜਿਸ ਵਲ ਧਰਮ ਦੇ ਸੰਯੁਕਤ ਤਰਕ ਨੇ ਵਧਦਿਆਂ ਬਾਹਰਲੀ ਜ਼ਿੰਦਗੀ ਨੂੰ ਆਪਣੇ ਜੇਡਾ ਹੀ ਵਿਸ਼ਾਲ ਪ੍ਰਮਾਣ ਬਣਾ ਦਿੱਤਾ ਹੋਵੇ। ਬਹੁ ਗਿਣਤੀ, ‘ਨਕਲ` ਅਤੇ ਪਖੰਡ ਦੀ ਤਿੱਕੜੀ ਦੇ ਬਲਬੋਤੇ ਇਸ ਦਾ ਨਾਂ ਜ਼ਰੂਰ ਵੱਡਾ ਕਰਕੇ ਵੱਜਦਾ ਹੈ। ਭਾਵ, ਹਿੰਦੂ ਕੌਮ ਦੀ ਸਮੁੱਚੀ ਚੇਤਨਾ ਨੇ ਇੱਕ ਤਾਂ ਕਿਸੇ ਵਿਸ਼ੇਸ਼ ਸਦੀ ਦੇ ਇਤਿਹਾਸਿਕ ਅਮਲ ਨੂੰ ਆਪਣੇ ਆਪ ਵਿੱਚ ਢਾਲ ਕੇ ਇੰਞ ਪੇਸ਼ ੩੦ਨਹੀਂ ਕੀਤਾ ਜਿਵੇਂ ਸ੍ਰੀ ਗੁਰੂ ਗ੍ਰੰਥ ਅਤੇ ਕੁਰਾਨ ਮਜੀਦ ਨੇ ਆਪਣੀ ਆਮਦ ਦੇ ਨਾਲ ਹੀ ਐਸਾ ਸਿਦਕ ਜਗਾਇਆ, ਜਿਸ ਵਿਚੋਂ ਵਿਸ਼ੇਸ਼ ਰੂਹਾਨੀ ਨਕਸ਼ਾਂ ਵਾਲੀਆਂ ਦੋ ਕੌਮਾਂ ਅਜਿਹੇ ਇਤਿਹਾਸ ਲੈ ਕੇ ਪੈਦਾ ਹੋਈਆਂ ਜੋ ਆਪਣੇ ਮੂਲ ਸਿਦਕ ਦੇ ਪ੍ਰਕਾਸ਼ ਤੋਂ ਬਿਨਾਂ ਕੁੱਝ ਨਹੀਂ। ਦੂਜਾ, ਬੱਜਰ ਤ੍ਰਿਸਕਾਰ ਦੀ ਤ੍ਰਿਸ਼ੂਲ (ਤ੍ਰਿਸ਼ਨਾ, ਤ੍ਰਿਸਕਾਰ, ਤ੍ਰਾਸਦੀ) ਵਰਗੇ ਮਾਰੂ ਜ਼ਹਿਰੀਲੇ ਵਾਰ ਕਰਨ ਵਰਗੇ ਹਥਿਆਰਾਂ ਨਾਲ ਝੂਠ ਦੇ ਝੰਡੇ ਬੁਲੰਦ ਕਰਨੇ, ਸੱਚ ਨੂੰ ਜਾਂ ਰੂਹ ਦੇ ‘ਗੁਰਮਤਿ` ਗਾਡੀ ਰਾਹ ਨੂੰ ਰੋਕਣਾਂ, ਧਰਮ ਦੀ ਆੜ ਥੱਲੇ ਅਧਰਮ ਫੈਲਾਉਣਾ ਚਾਲੂ ਰਖਿਆ। ਨਾਲੋ ਨਾਲ, ਉਚੇ ਅਸੂਲਾਂ ਵਿੱਚ ਮਸਨੂਈ ਪ੍ਰਬੰਧ ਤੇ ਅਸਲ ਦਾ ਬੇਜਾਨ ਪ੍ਰਛਾਵਾਂ ਪ੍ਰਚੱਲਤ ਕੀਤਾ, ਜਿਵੇਂ ਉਚੇ ਅਸੂਲਾਂ ਦੀ ਬਣਾਉਟੀ ਖਿਆਲ-ਲੜੀ, ਆਦਰਸ਼ ਦੀ ਬਣਾਉਟੀ ਬਰੀਕ ਬਣਤਰ, ਸੱਚੀ ਉਡਾਣ ਦੀ ਨਕਲੀ ਦਾਸਤਾਨ, ਰੂਹ ਤੇ ਕਲਪਣਾਂ ਦੇ ਕਾਲਪਨਿਕ ਵਿਗਾਸ, ਅਤੇ ਅਮਲ ਦੀ ਨੇਕ-ਸੀਰਤ ਸ਼ਕਲ ਨਾਲ ਮਿਲਦਾ ਜੁਲਦਾ ੩੧ਮੁਹਾਂਦਰਾ ਬਣਾ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਜੜ ਕੇ ਅੰਤ੍ਰੀਵ ਅਸੂਲਾਂ ਜਾਂ ਖ਼ਾਲਸ ਦੈਵੀ ਅੰਸ਼ਾਂ ਨੂੰ ਤਿਲਾਂਜਲੀ ਦੇ ਕੇ ਅਮਲੀ ਜੀਵਨ ਵਿਚੋਂ ਖਾਰਜ ਕਰ ਦਿਤਾ। ਅਸੰਖਾਂ ਲੋਕ, ਦੇਵੀ ਦੇਵਤੇ, ਅਤੇ ਅਵਤਾਰ ਅਜਿਹੇ ਬੱਜਰ ਤ੍ਰਿਸਕਾਰ (ਲੋਕਾਂ ਦੀ ਚੇਤਨਾ ਵਿੱਚ ੩੨ਅਗਿਆਨਤਾ ਦੀ ਧੁੰਧ ਫੈਲਾੳਣੀ) ਦੀ ਬੇਰਹਿਮ ਚਾਲ ਵਿੱਚ ਬੱਝੇ ਬੇਸੁਰੀ ਅਵੱਸਥਾ ਦੇ ਆਲਮ ਵਿੱਚ ਆਪੇ ਸਿਰਜੀਆਂ ਆਪਣੀਆਂ ਹਉਮੈ-ਇਕਾਈਆਂ ਦੀ ਸੂਖਮ ਕੈਦ ਵਿੱਚ ਬੱਝੇ ਤੁਰੇ ਫਿਰਦੇ ਹਨ। ਇਹ ਦੇਵਤੇ ਅਤੇ ਅਵਤਾਰ ਪਰਾ-ਨਿਯਮਾਂ ਦੀ ਪ੍ਰਤਿਨਿੱਧਤਾ ਕਰ ਰਹੇ ਹਨ, ਅਤੇ ਨੁਕਸਦਾਰ ਹਨ, ਕਿਉਂਕਿ ਅਕਾਲ ਪੁਰਖ ਦੇ ਹੁਕਮ ਨਾਲੋਂ ਉਨ੍ਹਾ ਨੇ ਆਪਣੇ ਆਪ ਨੂੰ ੩੩ਤੋੜ ਲਿਆ ਹੋਇਆ ਹੈ। ਇਹ ਸਭ, ਇੱਕ ਵਿਸ਼ਾਲ ਨਿਸ਼ੇਧ (proscription, taboo ਨਿੰਦਤ ਜਾਂ ਮਨ੍ਹਾਂ ਕੀਤੇ ਹੋਏ; ਨਖਿੱਧ) ਦੇ ਨਾਇਕ, ਆਪਣੀਆਂ ਤੰਗ ਸੀਮਾਵਾਂ ਅਤੇ ਘੁੰਮਨਘੇਰੀਆਂ ਦੀ ਕੈਦ ਵਿੱਚ ਚਮਤਕਾਰ-ਰਸ ਲੈਂਦੇ ਹਨ। ਇਨ੍ਹਾਂ ਨੂੰ ਨਿਹਚਲ ੩੪ਆਸਣ ਦੀ ਪ੍ਰਾਪਤੀ ਨਹੀਂ ਹੋਈ। ਇਸ ਲਈ “ਹਿੰਦੂ-ਮਨ ਇਲਾਹੀ ਕਰਮ (ਬਖ਼ਸ਼ਿਸ਼) ਦੀ ੩੫ਲੱਜ਼ਤ ਤੋਂ ਸੱਖਣਾ” ਹੋ ਚੁੱਕਾ ਹੈ।

ਇਹੋ ਕੁੱਝ ਹੀ ਹੁਣ ਹਿੰਦੂਤਵ ਦੀ ਭੀੜ, ਮੁਫਤ ਦਾ ਰਾਜ ਹੱਥ ਚੜ੍ਹ ਗਿਆ ਕਰਕੇ, ਸਿੱਖਾਂ (ਅਤੇ ਘੱਟ ਗਿਣਤੀਆਂ) ਉਪਰ ਮੜ੍ਹ ਰਹੀ ਹੈ ਤਾਂ ਜੋ ਸਿੱਖੀ ਦਾ ਖਾਤਮਾ, ਰਿੱਛ ਦੀ ਕਾਮੁਕ ਗਲਵੱਕੜੀਰਾਹੀਂ ਕੀਤਾ ਜਾ ਸਕੇ, ਜਿਸ ਦਾ ਆਧਾਰ ਪੌਰਾਣਿਕ ਹਿੰਦੂਤਵੀ ਲਿੰਗ ਭੁੱਖ ਤੋਂ ਸਿਵਾ ਹੋਰ ਕੁੱਝ ਨਹੀਂ ਹੈ। ਕਿਉਂਕਿ ਇਨ੍ਹਾਂ ਹੱਥ, ੧੯੪੭ ਵਿਚਆਪਣਾ ਬਣਦਾ ਬਣਦਾ ਹੱਕੀ ੩੬ਮੁਲਕ, ਖ਼ਾਲਿਸਤਾਨ, ਸਮੇਤ ਆਪਣੀਆਂ ਬਹਾਦਰ ਫੌਜਾਂ ਦੇ, ਰਾਜ ਦੀ ਵਾਗਡੋਰ ਵੀ ਸਿੱਖਾਂ ਨੇ ੩੭, ੩੮ਆਪ ਹੀ ਦਿੱਤੀ ਸੀ। ਹੁਣ ਇਨ੍ਹਾਂ ਨੂੰ ਚੈਲ਼ਿੰਜ ਅਤੇ ਡਰ ਕਿਸ ਦਾ ਹੈ? ਭਾਵ, ਗੋਟ੍ਹੇ ਚੁਗਦੀ ਨੂੰ ਸਹਿਆ ਲੱਭਿਆ ਹੋਇਆ ਹੈ, ਜ਼ੁਲਮੋ-ਸਿਤਮ ਕਰਨਾ ਉਹ ਕਿਉਂ ਹੱਥੋਂ ਛੱਡੇ? ਕਿਉਂ ਨਾ ਸਿੱਖਾਂ ਦੀ ਅਣਖ ਗੈਰਤ ਨੂੰ ਮਸਲ ਕੇ ਆਪਣੀ ਜ਼ਹਿਰ ਦਾ ਜ਼ਹਿਰੀਲਾ ਲੋਦਾ ਲਾ ਕੇ, ਬੜੀ ਵੱਡੀ ਸਰਾਲ ਵਾਂਗ, ਪਹਿਲਾਂ ਸਿੱਖ ਕੌਮ ਨੂੰ ਜ਼ਹਿਰ ਦੁਆਰਾ ਨਿਢਾਲ ਕਰੇ ਅਤੇ ਫੇਰ ਸਾਬਤਾ ਹੀ ਨਿਗਲ ੩੯ਜਾਵੇ ਤਾਂ ਜੋ ਹਜ਼ਮ ਕਰਨ ਲਈ ਕੋਈ ਤਕਲੀਫ ਨਾ ਹੋਵੇ? ਇਸ ਜ਼ਹਿਰ ਦਾ ਆਗਾਜ਼ ਐਉਂ ਕੀਤਾ ਗਿਆ। ਖੇਮ ਸਿੰਘ ਬੇਦੀ ਵਾਲੀ ਸੋਧਕ ਕਮੇਟੀ ਨੇ ‘ਸਯਾਮ` ਅਤੇ ‘ਰਾਮ` ਨਾਂ ਦੇ ਦੋ ਕਵੀਆਂ ਦੀਆਂ ਵੱਖਰੋ ਵੱਖਰੀਆਂ ਰਚਨਾਵਾਂ ਨੂੰ ਰਲਾ ਕੇ ‘ਬਚਿੱਤਰ ਨਾਟਕ` (ਦਸਮ ਗ੍ਰੰਥ ਦਾ ਪਹਿਲਾ ਨਾਮ) ਵਿੱਚ ਸਫਿਆਂ ਦਾ ਵਾਧਾ ਕਰਨ ਦੇ ਭੱਦੇ ਮਣਸੂਬੇ ਨਾਲ, ਇੱਕ ਹੋਰ ਅਜਿਹੀ ਅਸ਼ਲੀਲ ਰਚਨਾ ‘ਤ੍ਰਿਆ ਚਰਿੱਤਰ` ਆਦਿ ਇਕੱਠੀਆਂ ਕਰਕੇ ੧੮੯੫ ਵਿਚ, ੧੪੨੮ ਸਫੇ ਦੀ, ਇੱਕ ਵੱਡ ਆਕਾਰੀ ਪਰ ਜ਼ਹਿਰੀਲੀ (ਏਹ ਵਿਸੁ ਗੰਦਲਾ ਧਰੀਆਂ ਖੰਡ ਲਿਵਾੜਿ) ਅਤੇ ਗੰਦੀ ਕਿਤਾਬ ਬਣਾ ਘੱਤੀ, ਜਿਸਦਾ ਨਾਮ ‘ਬਚਿੱਤਰ ਨਾਟਕ` ਤੋਂ ੪੦ਬਦਲ ਕੇ ‘ਦਸਮ ਗ੍ਰੰਥ` ਰਖਿਆ ਗਿਆ। ਭੋਲੇ ਅਤੇ ਸੂਧੇ (credulous) ਸਿੱਖਾਂ ਨੇ ਗ਼ਲਤੀ ਨਾਲ ‘ਦਸਮ` ਨੂੰ ਸਿੱਖਾਂ ਦੇ ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝ ਕੇ ਇਸ ਅਪਵਿੱਤਰ ਕਿਤਾਬ ਨੂੰ ਦਸ਼ਮੇਸ਼ ਪਿਤਾ ਰਚਿਤ ਪਵਿੱਤਰ ਬਾਣੀ ਸਮਝਣ ਦਾ ਟਪਲਾ ੪੧ਖਾਧਾ, ਕਿਉਂਕਿ ਪੁਜਾਰੀਆਂ ਤੇ ‘ਕਾਲਕਾ ਪੰਥੀ`ਸਿੱਖ ਲੀਡਰਾਂ ਨੇ ਸਭ ਨੂੰ ਸਹੀ ਅਰਥ ਕਰਨ ਤੋਂ ਵਰਜ ਛੱਡਿਆ ਸੀ। ਫਿੱਕੜੀਆਂ ਦੇ ਫੇੜ ਖੇਮ ਸੁੰਹ ਨੂੰ ਪਤਾ ਸੀ ਕਿ ਸਿੱਖਾਂ ਵਰਗੀ ਭੋਲੀ ਕੌਮ ਨੂੰ ਜ਼ਹਿਰ ਖੁਲਾਉਣ ਦੇ ਇਹ ਤਿੰਨੇ ਢਕਵੰਜ ਬੜੇ ਕਾਮਯਾਬ ਰਹਿਣਗੇ। ਤਾਂ ਹੀ ਜ਼ਹਿਰੀਲੀ ਖੰਡ ਦੀ ਜੜ੍ਹ ਅਸ਼ਲੀਲਤਾ ਭਰੇ ਹਿੰਦੂਤਵੀ ਪੁਰਾਣਾਂ ਦੇ ਨੁਸਖੇ ਦੀ ਪੜ੍ਹਾਈ ਰਾਹੀਂ ਸਿਖਾਂ ਨੂੰ ਦਾਸ ਤੇ ਘਸਿਆਰੇ ਬਣਾਉਣ ਲਈ ਬੜੀ ਸੋਚ ਵਿਚਾਰ ਤੋਂ ਬਾਦ ਚੁਣੀ ਗਈ। ਇਨ੍ਹਾਂ ਅਨੇਕਾਂ ਹਿੰਦੂਤਵੀ ਪੁਰਾਣਾਂ ਵਿਚੋਂ ਇੱਕ ਇਸ ਰਾਜੇ ੪੨ਕ੍ਰਿਸ਼ਨ ਵਾਰੇ ਲੈ ਕੇ ਇਸ ਨੂੰ ‘ਦਸਮ` ੪੩ ‘ਦਸਮ` ਦੀ ਮੁਹਾਰਨੀ ਵਾਰ ਵਾਰ ਦੁਹਰਾ ਕੇ ਸੂਧੇ ਸਿੱਖਾਂ ਦੇ ਸਿਰਾਂ ਵਿੱਚ ਇਹ ਦਸਮੇ ਪਾਤਸ਼ਾਹ ਦੀ ਮੁਤਬਰਕ ‘ਕਿਤਾਬ` ਵਜੋਂ ਪਰਚਲਿਤ ਕੀਤੀ। ਅਤੇ ਇਨ੍ਹਾਂ ਪਖੰਡੀਆਂ ਨੇ ਆਪਣੇ ਦੰਭ ਨੂੰ ਲੁਕਾਉਣ ਲਈ ਇਸ ਦਾ ਬਣਾਉਟੀ ਨਾਮ ਧਰਿਆ: “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਤਾਂ ਜੋ ਇਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣਾ ਕੇ ਬਰਾਬਰ ਖੋਲ੍ਹਿਆ ਜਾ ਸਕੇ। ਅਜਿਹੇ ਹੀ ਪੰਜ ਹੋਰ ੪੪ਪੁਰਾਣ ਵੀ ਰਾਜੇ ਕ੍ਰਿਸ਼ਨ ਵਾਰੇ ਕਹਾਣੀ ਦੇ ਥੋੜ੍ਹੇ ਬਹੁਤੇ ਫਰਕ ਨਾਲ ਲਿਖੇ ਮਿਲਦੇ ਹਨ।

ਆਮ ਸਿੱਖ ਅਵਾਮ ਨੂੰ ਨਾਲੋ ਨਾਲ ਇਹ ਸਮੱਸਿਆ ਵੀ ਮੁਤਵਾਤਰ ਦਰਪੇਸ਼ ਰਹੀ ਕਿ ਕਿਸੇ ਵੀ ਚੰਗੇ ਵਿਦਵਾਨ ਨੇ ਦੁਧੋਂ ਪਾਣੀ ਛਾਂਟ ਕੇ ਦਸਮ ਗ੍ਰੰਥ ਦੇ ਸਹੀ ਅਰਥ ਨਾ ਕੀਤੇ। ਸਗੋਂ ਅੰਨ੍ਹੇ ਵਾਹ ਖੇਮ ਸੁੰਹ ਬੇਦੀ ਵਾਲੇ ਸਿੱਖ-ਮਾਰੂ ਗੁਪਤ ਅਤੇ ਜ਼ਹਿਰੀਲੇ ਅਜੰਡੇ ਉਤੇ ਜ਼ਾਹਰਾ ਫੁੱਲ ਚੜਾਉਂਦੇ ਰਹੇ ਤਾਂ ਜੋ ਨੌਜਵਾਨੀ ਨੂੰ ਰੱਜ ਕੇ ਗੁਮਰਾਹ ਕੀਤਾ ਜਾ ਸਕੇ। ਜੇ ਕਿਸੇ ਨੇ ਅਰਥ ਕੀਤੇ ਵੀ ਤਾਂ ਉਹ ਅਸਲ ਅਰਥਾਂ ਵਿੱਚ ਅਰਥ ਨਹੀਂ ਸਨ ਸਗੋਂ ਉਹ ਹਿੰਦੂਤਵੀ ਗਹਿਰ ਗੰਭੀਰੀਆਂ ਅਤੇ ਬੇਤਹਾਸ਼ਾ ਪੇਚੀਦਗੀਆਂ ਦੇ ਹਵਾਈ ਕਿਲ਼੍ਹੇ ਅਤੇ ਗੰਧਰਬਾ ਨਗਰੀਆਂ ਹੀ ਉਸਾਰੀਆਂ ਹੋਈਆਂ ਸਨ, ਜਿਵੇਂ ਵੀਹਵੀਂ ਸਦੀ ਵਿੱਚ ਵੀ ਹੇਮਕੁੰਟ ਦਾ ਜ਼ਾਹਰਾ ਸਟੰਟ ਜਾਣ ਬੁਝ ਕੇ ਖੜਾ ਕੀਤਾ ਗਿਆ, ਅਤੇ ਸਿੱਖਾਂ ਦੇ ਗਲ਼ ਮੜ੍ਹਿਆ ਗਿਆ ਤਾਂ ਜੋ ਕੁਰਾਹੇ ਪਾਏ ਗਏ ਕਿਤੇ ਸਿੱਖ ਮੁੜ ਰਾਹੇ ਨਾ ਪੈ ਜਾਣ। ਦੂਜਾ, ਪੰਜਾਬ ਦੀਆਂ ਯੁਨੀਵਰਸਟੀਆਂ ਵਿਚਲੇ ਕੋਰਸਾਂ ਵਿੱਚ “ਵਾਰ ਸ੍ਰੀ ੪੫, ੪੬ਭਗਉਤੀ ਜੀ ਕੀ” ਨੂੰ ‘ਧਰਮ ਯੁੱਧ ਕੈ ੪੭ਚਾਇ` ਦੇ ਝੂਠੇ ਪੱਜ ਹੇਠ ਜਾਲਸਾਜ਼ੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜੀ ਰਚਨਾਂ `ਚੰਡੀ ਦੀ ਵਾਰ` ਦੇ ਸਿਰਲੇਖ ਹੇਠ ਪੜਾਈ ਜਾਣ ਲੱਗੀ, ਤਾ ਜੋ ਹਿੰਦੂਤਵੀ ਜ਼ਹਿਰ ਦਾ ਪਰਚਾਰ, ਨੋਜਵਾਨੀ ਨੂੰ ਦਿੱਤੀ ਜਾਂਦੀ ਵਿਦਿਆ ਰਾਹੀਂ, ਸੌਖਿਆਂ ਹੀ ਕੀਤਾ ਜਾ ਸਕੇ। ਜਾਂ ਇਉਂ ਕਹਿ ਲਓ ਕਿ ਸੋਧਕ ਕਮੇਟੀ ਪਖੰਡ ਦੁਆਰਾ “ਵਾਰ ਸ੍ਰੀ ਭਗਉਤੀ ਜੀ ਕੀ” ਨਾਲ “ਪਾਤਸ਼ਾਹੀ ੧੦” ਵਾਲੀ ਪਹਿਲੀ ਧਰੀ ਝੂਠ ਦੀ ਨੀਂਹ ਵਾਲੀ ਇੱਟ ਉਪਰ ਹਿੰਦੂਤਵੀ ਕੂੜ ਪਰਚਾਰ ਦੇ ਮਹੱਲ ਦੀਆਂ ਨਿੱਗਰ ਕੰਧਾਂ ਉਸਾਰੀਆਂ ਜਾ ਸਕਣ। ਇਹ ਕਿਸ ਕਰਕੇ ਕੀਤਾ ਗਿਆ? ਸਿਰਫ ਇਸ ਲਈ ਕਿ ਜਿਹੜੀ ਹਿੰਦੂਤਵ ਦੀ ਗ਼ੁਲਾਮੀ ਦੀ ਛੱਟ ਵਿਚ, ਨਾਨਕ ਚੰਦ ਮਲਹੋਤਰਾ ਨੇ, ਪਾ ਕੇ ਸਿੱਖ ਕੌਮ ਨੂੰ ੧੯੪੭ ਵਿੱਚ ਛੱਟਿਆ ਸੀ, ਉਸ ਭਰਮ ਭਰੰਤੀ ਦੇ ਪੱਕੇ ਜਾਲ ਅਤੇ ੪੮ਨਵੀਆਂ ਗੱਡੀਆਂ ਫਾਹੀਆਂ ਵਿਚੋਂ ਕਿਤੇ ਸਿੱਖ ਕੌਮ ਨਿਕਲ ਨਾ ਜਾਵੇ। ਅਤੇ, ਨਾਨਕ ਚੰਦ ੪੯ਮਲਹੋਤਰਾ ਦਾ ‘ਨਾਲੇ ਚੋਰ ਨਾਲੇ ਚਤੁਰਤਾ` ਦਾ ਪਾਜ ਕਿਤੇ ਉਘੜ ਨਾ ਜਾਵੇ। ਅਜੋਕੇ ਦੰਭੀ ਅਤੇ ਅਖੌਤੀ ਅਕਾਲ਼ੀ (ਜਾਂ ਕਾਲਕਾ ਪੰਥ) ਸਿੱਖ ਨਾਮ ਤੇ ਪੈਦਾ ਕੀਤੇ ਪਖੰਡ ਤੇ ਪਖੰਡੀਆਂ ਨੂੰ ਧਰਮ ਦੇ ਨਾਂ ਤੇ ਅਧਰਮ ਫੈਲਾਉਣ ਦੇ ਸਟੰਟ ਤੇ ਲਸੰਸ ਨਿੱਤ ਜਾਰੀ ਕਰਦੇ ਹਨ। ਉਹ ਕਦ ਚਾਹੁੰਦੇ ਹਨ ਕਿ “ਲੋਕਾਂ ਵਿੱਚ ਰੌਸ਼ਨੀ ਵਧੇ ਅਤੇ ਓਸ ਦੇ ਕਾਲੇ ਕਾਰਨਾਮੇ ਪ੍ਰਗਟ ਹੋਣ”। ਅਜਿਹੇ ਬਣਾਉਟੀ ਯਤਨਾਂ ਦੀ ਬਦੌਲਤ ਵਿਦਿਆਰਥੀ ਅਤੇ ਆਮ ਲੋਕ ਹੋਰ ਹੀ ਨਵੇਂ ਤੋਂ ਨਵੇਂ ਭੰਬਲਭੂਸਿਆਂ ਵਿੱਚ ਪਾਏ ਜਾਂਦੇ ਹਨ। ਜਿਵੇਂ ਇਹ ਕਿਹਾ ਜਾਣ ਲੱਗ ਪਿਆ ਕਿ ਸਿੱਖ ਹਿੰਦੂਆਂ ਦਾ ਇੱਕ ਵਕਤੀ ਲੋੜ ਪੂਰੀ ਕਰਨ ਵਾਲਾ ਫੌਜੀ ਜਥਾ ਸੀ, ਜਿਹੜਾ ਹਿੰਦੂ ਧਰਮ ਦੀ ਰਖਿਆ ਲਈ ਪੈਦਾ ਕੀਤਾ ਗਿਆ ਸੀ, ਜਿਸਦੀ ਹੁਣ ਲੋੜ ਨਹੀਂ ਰਹੀ। ਇਹ ਕੇਸਾਧਾਰੀ ੫੦ਹਿੰਦੂ ਹਨ।

੧੯੮੧-੧੯੮੪ ਦੇ ਦੌਰਾਨ ਸਿੱਖ ਕੌਮ ਦੁਆਰਾ ਆਪਣੇ ਬਣਦੇ ਹੱਕ ਮੰਗਣ ਦੀ ਦੇਰ ਹੋਈ। ਝੱਟ ਸਿੱਖ ਨੂੰ ੫੧ਰਾਸ਼ਟਰ ਵਿਰੋਧੀਗਰਦਾਨਿਆ ਗਿਆ। ਹਿੰਦੂਤਵੀ ਸਾਮਰਾਜਵਾਦੀ ਫੋਜੀ ਰਸਾਲੇ ‘ਬਾਤ ੫੨ ਚੀਤ` ਵਿੱਚ ਅੰਮ੍ਰਿਤਧਾਰੀ ਸਿੱਖਾਂ ਨੂੰ ਕਤਲ ਕਰਨ ਦਾ ਉਚੇਚਾ ਹੁਕਮ ਚਾੜ੍ਹਿਆ ਗਿਆ। ਹਿੰਦੂਤਵੀ ਜਨਤਾ ਵਿੱਚ ਸਾਰੇ ਗੌਗਾ ਧੁਮਾਇਆ ਗਿਆ ਅਤੇ ਜ਼ਾਹਰਾ ਡੌਂਡੀ ਪਿੱਟੀ ਗਈ ਕਿ ‘ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਇਨ੍ਹਾਂ ਗਦਾਰਾਂ ਤੋਂ ਖਤਰਾ ਹੈ`। ਸਿੱਟੇ ਵਜੋਂ ਸਾਰਾ ਹਿੰਦੂ ਸਾਮਰਾਜ ਸਿੱਖ ਦੇ ਲਹੂ ਦਾ ਧਿਆਇਆ ਬਣ ਗਿਆ। ਉਧਰ ਸਿੱਖ ਕੌਮ ੧੯੪੭ ਤੋਂ ਕੁੰਭਕਰਨੀ ਨੀਂਦੇ ਸੁਤਿਆਂ, ਅਤੇ ਲੀਡਰਾਂ ਦੀ ਨਾ-ਲਾਇਕੀ (ਪੁੱਤ ਨੂੰ ਨਸ਼ੇ ਤੇ ਪੇ ਨੂੰ ਡੇਰੇ, ਬਾਪੂ ਨੂੰ ਲੀਡਰ ਮਾਰ ਗਏ) ਕਰਕੇ ਮਜਬੂਰੀ ਦੀ ਚੱਕੀ ਵਿੱਚ ਪੈਂਤੀ ਛੱਤੀ ਸਾਲ (੧੯੮੪ ਤੱਕ) ਪਿਸਦੀ ਤੁਰੀ ਆ ਰਹੀ, ਬਾਝ ਹਥਿਆਰੀਂ ਦੰਦੀਂ ਘਾਹ ਫੜਦੀ ਮਜਬੂਰ ਸੀ। ਸਰਕਾਰੀ ਮਸ਼ੀਨਰੀ ਨੇ ਹਰ ਪਾਸਿਓਂ ਓਹਲਾ ਰਖਿਆ ਹੋਇਆ ਮੁਤਵਾਤਰ ਕਾਇਮ ਸੀ। ਆਪਣੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੇ ਹਿੰਦੂਤਵੀ ਜੰਗੇ-ਜਹਾਦ ਵਿੱਚ ਕੌਮ ਪੂਰੀ ਤਰ੍ਹਾਂ ਘਿਰੀ ਪਈ ਸੀ। ਸਿੱਖ ਕੌਮ ਨੂੰ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੇ ਮਖੌਟਿਆਂ ਨੇ ਗੁਪਤ ਹਿੰਦੂਤਵੀਆਂ ਕੁਚਾਲਾਂ ਨੂੰ ਦੇਖ ਲੈਣ ਤੋਂ ਪੂਰੀ ਤਰ੍ਹਾਂ ਅੰਨ੍ਹਾਂ ਕੀਤਾ ਹੋਇਆ ਸੀ। ਹਿੰਦੂਤਵੀਆਂ ਨੇ ਪਹਿਲਾਂ ਦਸਮ ਗ੍ਰੰਥ ਦਾ ਹਿੰਦੀ ਤਰਜਮਾ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਨਾਂ ਹੇਠ ਗੁਰੂ ਗੋਬਿੰਦ ਸਿੰਘ ਦੀ ਘੋੜੇ ਤੇ ਸਵਾਰ ਫੋਟੋ ਸਮੇਤ ਦੇ ਕੇ ਭੁਵਨ ਬਾਣੀ ਟਰੱਸਟ, ਲਖਨਊ ਵਲੋਂ ਛਾਪਿਆ, ਫੇਰ ੧੯੯੯ ਵਿੱਚ ਇੱਕ ਲੱਖ ਕਾਪੀਆਂ, ਕੇਂਦਰ ਸਰਕਾਰ ਤੋਂ ਉਚੇਚੀ ਰਾਖਵੀਂ ਰੱਖੀ ਗਈ ੧੬ ਕਰੋੜ ਰੁਪਏ ਦੀ ਮਾਲੀ ਇਮਦਾਦ ਲੈ ਕੇ ਵਿਰਸਾ ਸਿੰਘ (ਗੋਬਿੰਦ ਸਦਨ, ਮਹਿਰੌਲੀ) ਦੁਆਰਾ ਛਪਾ ਕੇ ਸਾਰੇ ਭਾਰਤ ਵਿੱਚ ਵੰਡੀਆਂ ਗਈਆਂ ਤਾਂ ਜੋ ਹਿੰਦੂਆਂ ਵਿੱਚ ਸਿੱਖਾਂ ਦੇ ਜਾਅਲੀ ਗੁਰੂ ਗ੍ਰੰਥ (ਭਾਵ, ਅਖੌਤੀਦਸਮ ਗ੍ਰੰਥ) ਦਾ ਬਿੰਬ ਦ੍ਰਿੜ ਕਰਕੇ ਉਸਾਰਿਆ ਅਤੇ ਪਰਚਲਿਤ ਕੀਤਾ ਜਾਵੇ। (ਚੇਤਾ ਰਹੇ, ਇੱਕ ਸਿੱਖ ਸਾਧ ਨੇ ਜੁੜਵੇਂ ਅਖਰਾਂ ਵਾਲਾ ਅਖੌਤੀ ਦਸਮ ਗ੍ਰੰਥ ਛਪਵਾ ਕੇ, ੨੦੧੦ ਤੋਂ ਬਾਅਦ, ਆਪਣੇ ਚੇਲਿਆਂ ਵਿੱਚ ਵੰਡਿਆ। ਇਸ ਦੀ ਵਿਕਰੀ ਨਹੀਂ ਕੀਤੀ ਗਈ।) ਏਸੇ ਪੱਖ ਵਿੱਚ ਕਾਲਕਾ ਪੰਥ ਦਾ ਉਦਮ ਹੁਣ ਇੰਗਲੈਂਡ ਵਿੱਚ ਵੀ ਆਪਣੇ ਮੱਕੜਜਾਲ ਦਾ ਰੰਗ ਵਿਖਾਉਂਦਾ ਆਪਣੀ ਕਿਤਾਬ A Granth of Guru Gobind Singh ਦੀ ਵਿਕਰੀ ਕਰ ਰਿਹਾ ਹੈ। ਏਥੇ ਇਹ ਦਸਣਾਂ ਕੁਥਾਂ ਨਹੀਂ ਹੈ ਕਿ ਸਿਖਾਂ ਦੇ ਸਰਾਪੇ ਧੜੇ, ਇੱਕ ਵਿਦਵਾਨ (ਜਾਂ ਸਿੱਧ` ਲੋਕ) ਅਤੇ ਦੂਜੇ, ਸਿੱਖਾਂ ਦਾ ਪੂਜਾ ਦਾ ਧਾਨ ਖਾ ਕੇ ਡਕਾਰ ਕੇ ਛੁੱਬੀਓਂ ਸੱਪ ਬਣੇ, ਸਿੱਖੀ ਦੇ ਨਾਂ ਤੇ ਮੁਲੰਮਾ ਵੇਚਦੇ, ੫੩ਸਾਧੂ ਸਮਾਜ (ਜਾਂ ‘ਛੁਰੀ ਕਾਢਿ ਲੇਵੈ ਹਥਿ ਦਾਨਾ` ਉਰਫ ‘ਸਾਧ` ਲੋਕ) ਸਨ ਜਿਨ੍ਹਾਂ ਨੂੰ ਸਾਮ, ਦਾਮ, ਦੰਡ, ਭੇਦ ਰਾਹੀਂ ਸਰਕਾਰੀ ਚੋਗਾ ਪਾ ਕੇ ਖ਼ਾਲਸਾ ਪੰਥ ਦੀ ਕਿਸੇ ਹੱਕੀ ਆਜ਼ਾਦ ੫੪, ੫੫ਪਰਵਾਜ਼ ਤੋਂ ਚਾਣਕਿਆ ਨੀਤੀ ਦੀ ਜੁਗਤ ਨਾਲ ਜ਼ਿਹਨੀ ਗ਼ੁਲਾਮੀ ਦੀ ਕੈਦ ਵਿੱਚ ਚੂਰੀ ਖੁਆ ਕੇ ਡਕਿਆ ਗਿਆਸੀ। ਇਸ ਲਈ ਕਿ ਆਮ ਸਿੱਖਾਂ ਨੂੰ ਅਖੌਤੀ ਦਸਮ ਗ੍ਰੰਥ ਵਿਚਲੀ ਸਾਜਿਸ਼ੀ ਹਿੰਦੂਤਵੀ ਚਾਲ ਦੀ ਖੋਟੀ ਅਸਲੀਅਤ ਤੋਂ ਅਗਿਆਤ ਰਖਿਆ ਜਾਵੇ। ਕਿਵੇਂ? ਮੱਕੜਜਾਲ ਦੁਆਰਾ ‘ਦਸਮ ਗ੍ਰੰਥ ਵਾਰੇ ੫੬ਚਰਚਾ ਨਹੀਂ` ਵਰਗੇ ਪ੍ਰੋਹਤਵਾਦੀ ਹੁਕਮ, ਗਰੀਬ ਨਿਵਾਜ਼ ਗੁਰੂ ਨਾਨਕ ਦੀ ਗਰੀਬ ਸੰਗਤ ਉਪਰ ਚਾੜ੍ਹ ਕੇ। ਇਹ ਖੋਟੀ ਅਸਲੀਅਤ ਹੈ ਕੀ? ਸਿਰਦਾਰ ਗੁਰਤੇਜ ਸਿੰਘ ਜੀ ਦਸਦੇ ਹਨ, “ਲੋਕਾਂ ਨੂੰ ਕੁਰਾਹੇ ਪਾ ਕੇ ਆਪਣੇ ਮਕਸਦ ਸਾਧਣ ਵਾਲਾ ਹਰ ਮੱਕਾਰ ਕਦੇ ਵੀ ਨਹੀਂ ਚਾਹੁੰਦਾ ਕਿ ਰੌਸ਼ਨੀ ਵਧੇ ਅਤੇ ਓਸ ਦੇ ਕਾਲੇ ਕਾਰਨਾਮੇ ਪ੍ਰਗਟ ਹੋਣ। ਔਰੰਗਜ਼ੇਬ, ਹਿਟਲਰ ਤੋਂ ਲੈ ਕੇ ਸਟਾਲਿਨ, ਰਾਜੀਵ ਗਾਂਧੀ ਤੱਕ ਸਭ ਦਾ ਵਰਤਾਰਾ ਏਹੋ ਰਿਹਾ ਹੈ ਕਿ ‘ਦੀਵੇ ਬੁਝਾਉ, ਕਾਲੀ-ਬੋਲੀ ਰਾਤ ਦਾ ੫੭ਹਨੇਰਾ ਪਸਰਨ ਦਿਉ`। “ ਤਾਂ ਜੋ ਕਾਫਰਾਂ ਦੀ ਗਿਣਤੀ ਮੋਮਨਾਂ ਨਾਲੋਂ ਵੱਧ ਜਾਵੇ। ਫੇਰ ਕਿਹੜੇ ਪੜ੍ਹਾਕੂ ਨੂੰ ਦਸਮ ਪਾਤਸ਼ਾਹ ਦੇ ਪਵਿੱਤਾਰ ਨਾਮ ਨਾਲ ਜੋੜੀ ਜਾਂਦੀ ਅਸਲੀਲ ਤੇ ਕੁਫਰ-ਗੋ (ਨਾਸਤਕ) ਕਿਤਾਬ ਦੇ ਕਿਸ ਭੜੂਏ ਨੇ ਅਰਥ ਕਰਨ ਦੇਣੇ ਹਨ? ਫੇਰ ਤਾਂ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਦਾ ਜਾਮਾ ਪਹਿਨਾਉਣਾਂ ਕਾਫਰਾਂ ਦੇ ਖੱਬੇ ਹੱਥ ਦਾ ਕ੍ਰਿਸ਼ਮਾ ਹੋਵੇਗਾ। ਦਸਮ ਗ੍ਰੰਥ ਦੇ ਇਸ ਕੁਫਰ ਵਾਰੇ ਭਾਈ ਕਾਨ੍ਹ ਸਿੰਘ ਜੀ ‘ਨਾਭਾ` ਦਸਦੇ ਹਨ ਕਿ ਅੱਧੇ ਤੋਂ ਵੱਧ ਇਸ ਪੁਸਤਕ ਦਾ ਪੁਲੰਦਾ “ਅਸ਼ਲੀਲ, ਸਖਤ ਅਸ਼ਲੀਲ ਅਤੇ ਨਗਨ ੫੮ਰਚਨਾਵਾਂ ਦਾ ਸੰਗ੍ਰਹਿ ਹੈ।

ਹਿੰਦੂਆਂ ਦੇ ਭਗਵਤ ਆਦਿ ਪੁਰਾਣਾਂ ਵਿਚੋਂ ਜਨਮੇ ਇਸ ਬੁੱਤ ‘ਕ੍ਰਿਸ਼ਨਾ ਅਵਤਾਰ` ਦੀ ਨਮੂਨੇ ਮਾਤ੍ਰ ਅਸ਼ਲੀਲਤਾ ਅਤੇ ਕ੍ਰਿਸ਼ਨ ਦਾ ਅਸਲੀ ਕਿਰਦਾਰ ਸਰਦਾਰ ਜਸਬਿੰਦਰ ਸਿੰਘ ਖ਼ਾਲਸਾ ਵਰਗੇ ਵਿਦਵਾਨਾਂ ਦੁਆਰਾ ਸਪਸ਼ਟ ਕੀਤਾ, ਇਥੇ ਸਾਡੇ ਦ੍ਰਿਸ਼ਟੀਗੋਚਰ ਹੋਇਆ ਹੈ। ਜੇ ਪੌਰਾਣਿਕ ਪਿੱਠਭੂੰਮੀ ਰੱਖਣ ਵਾਲੀ ਸਮੁੱਚੀ ਰਚਨਾ ‘ਕ੍ਰਿਸ਼ਨਾ ਅਵਤਾਰ` ਦਾ ਮੁਲਾਂਕਣ ਕਰੀਏ ਤਾਂ ਕੁੱਝ ਨੁਕਤੇ ਉਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ, ਇਸ ਰਚਨਾ ਵਿੱਚ ਬੇਲੋੜਾ ਦੁਹਰਾਅ ਵਾਰ ਵਾਰ ਆਪਣਾ ਕੋਝਾ ਸਿਰ ਦਿਖਾਉਂਦਾ ਰੱਜਦਾ ਨਹੀਂ। ਦੂਜਾ, ਇਸ ਰਚਨਾ ਦਾ ਧੁਰਾ ‘ਇਕ ਪੁਰਖ ਬਹੁ-ਨਾਰੀਵਾਦ` ਸਿਧਾਂਤ ਦੁਆਲੇ ਘੁੰਮਦਾ ਹੈ, ਜਿਸ ਦੀ ਪੂਰਤੀ ਖਾਤਰ ਬਾਕੀ ਸਾਰਾ ਕੁੱਝ ਕਵੀ ਦੁਆਰਾ ਪੌਰਾਣ ਦੀ ਹਿੰਦੂਤਵੀ ਅਸਲੀਅਤ ਨੂੰ ਪਰਗਟ ਕਰਨ ਹਿੱਤ, ਵਿੱਚ ਹਾਜ਼ਰ ਕਰਨ ਲਈ ਲਿਆਂਦਾ ਗਿਆ ਹੈ, ਜਿਵੇਂ ਬੇਤਹਾਸ਼ਾ ਔਰਤਾਂ ਦੇ ਜਿਸਮਾਂ ਦੇ ਲਫਜ਼ੀ ਚਿਤ੍ਰ, ਉਨ੍ਹਾਂ ਨੂੰ ਰਾਜੇ (ਕ੍ਰਿਸ਼ਨ) ਦੇ ਵਿਕਾਰੀ ਮਨੋਰੰਜਨ ਵਿੱਚ ਦਿਨੇ ਰਾਤ ਸ਼ਾਮਿਲ ਕੀਤੇ ਜਾਣਾ, ਇੱਕ ਔਰਤ ਦਾ ਰੁੱਸ ਜਾਣਾ ਰਾਜੇ ਦਾ ਉਸ ਨੂੰ ਮਨਾਉਣਾ, ਦੂਜੇ ਰਾਜਾਂ ਉਤੇ ਹਮਲੇ ਕਰਨੇ, ਉਸ ਦੇ ਹਾਰੇ ਜਾਂ ਮਾਰੇ ਜਾਣ ਤੇ ਉਸ ਦੀਆਂ ਇਸਤਰੀਆਂ ਨੂੰ ਧੀਆਂ ਸਮੇਤ ਆਪਣੇ ਹਰਮਾਖਾਨਿਆਂ ਦਾ ਸ਼ਿੰਗਾਰ ਬਣਾ ਲੈਣਾ ਆਦਿ ‘ਰਾਜਨ ਕੀ ਲੀਲਾ` ਆਮ ਹੈ। ਤੀਜਾ, ਕਿਸ਼ੋਰ ਅਵੱਸਥਾ ਤੋਂ ਹੀ ਕ੍ਰਿਸ਼ਨ ਦਾ ਗੋਪੀਆਂ ਨਾਲ ਕਾਮੁਕ ਚੋਲ਼੍ਹ ਮੋਲ਼੍ਹ ਸ਼ੁਰੂ ਹੁੰਦਾ ਹੈ। ਝੱਬੇ ਹੀ ਮਗਰੋਂ ਮਾਘੀ ਦੇ ਤਿਉਹਾਰ ਵਕਤ ਉਨ੍ਹਾਂ ਦੇ ਕੱਪੜੇ ਚਰਾਉਣ, ਰੁੱਖ ਤੇ ਚੜ੍ਹਣ, ਨਾ ਦੇਣ ਦੀ ਜ਼ਿਦ ਕਰਨ ਤੇ ਉਨ੍ਹਾਂ ਨੂੰ ਪਾਣੀ ਵਿਚੋਂ ਬਿਨਾਂ ਕੱਪੜਿਆਂ ਬਾਹਰ ਨਿਕਲਣ ਲਈ ਕਹਿਣਾਂ, ਉਨ੍ਹਾ ਦਾ ਠੰਢ ਦੀ ਮਜਬੂਰੀ ਵਿੱਚ ਬਾਹਰ ਨਿਕਲਣਾਂ, ਉਨ੍ਹਾਂ ਨੂੰ ਹੱਥ ਜੋੜਨੇ ਨੂੰ ਮਜਬੂਰ ਕਰਨਾ, ਉਨ੍ਹਾਂ ਦੇ ਮੂੰਹ ਚੰਮਣਾਂ, ਗਿਣਤੀ ਕਰਨਾ ਆਦਿ ਆਦਿ। ਚੌਥਾ, ਲੜਾਈਆਂ ਝਗੜੇ ਵੀ ਰਾਜਿਆਂ ਦੇ ਕੰਮ ਆਮ ਹਨ। ਰਾਜਿਆਂ ਨੂੰ ਰੱਬ ਦੇ ਅਵਤਾਰ ਮੰਨਣਾਂ ਵੀ ਚਿਰ ਦੀ ਪੁਰਾਣੀ ਹੀ ਪਿਰਤ ਹੈ। ਪੰਜਵਾਂ, ਲੋਕਾਂ ਦਾ ਆਪਣੇ ਅਕੀਦੇ ਮੁਤਾਬਕ ਅਵਤਾਰਾਂ ਦੀ ਨਕਲ ਵਿੱਚ ਮਹੂ ਹੋਣਾ ਵੀ ਕੋਈ ਅਲੋਕਾਰੀ ਕ੍ਰਿਸ਼ਮਾ ਨਹੀਂ, ਖਾਸ ਤੌਰ ਤੇ ਹਿੰਦੂਤਵੀ ਧਰਮ ਅਤੇ ਸਮਾਜ ਵਿਚ। ਛੇਵਾਂ, ਕਵੀ ਦੇਵੀ ਦੀ ਸਿਫਤ ਵਾਰ ਵਾਰ ਕਰਦਾ ਥੱਕਦਾ ਨਹੀਂ, ਬਹੁਤੇ ਦੁਹਰਾਅ ਦਾ ਇਹ ਵੀ ਇੱਕ ਕਾਰਨ ਮਾਲੂਮ ਹੁੰਦਾ ਹੈ। ਹੋਰ ਮਿਥਹਾਸਿਕ ਪਾਤ੍ਰ ਵੀ ਕਵੀ ਦੇ ਸ਼ਾਕਤਮੱਤ ਦੇ ਰਵੱਈਏ ਦੇ ਧਾਰਨੀ ਨਗਨ ਅਸਲੀਲ ਲੀਲ਼੍ਹਾ (ਕਾਮ ਕ੍ਰੀੜਾ) ਕਰਦੇ ਹਨ, ਜਿਵੇਂ ਨਲ ਕੂਬਰ ਤੇ ਮਨੀਗ੍ਰੀਵ ਆਦਿ। ਸੱਤਵਾਂ, ਸ਼ਕਤੀ ਚਮਤਕਾਰ ਲੀਲ੍ਹਾ, ਕਰਾਮਾਤ ਦੇ ਰੂਪ ਵਿੱਚ ਆ ਹਾਜ਼ਰ ਹੁੰਦੀ ਹੈ ਜਦ ਕਿ ਭੂਤਪ੍ਰੇਤ ਜੋਗਣੀਆਂ ਡਾਕਣੀਆਂ (ਡੈਣਾਂ) ਕਿਲਕਾਰੀ ਮਾਰ ਕੇ ਰੱਤ ਪੀਂਦੀਆਂ ਹਨ, ਗਿੱਧਾਂ ਅਤੇ ਹੋਰ ਜਨੌਰ ਮਾਸ ਨੋਚਦੇ ਹਨ। ਦੇਵੀ ਆਪਣਾ ਲਹੂ ਦਾ ਖੱਪਰ ਭਰ ਭਰ ਪੀਂਦੀ ਹੈ (ਭੂਤ ਪਿਸਾਚ ਕਰੈ ਕਿਲਕਾਰ ਫਿਰੈ ਰਨ ਜੋਗਨਿ ਖਪਰ ਲੀਨੇ। ਆਨਿ ਫਿਰਿਓ ਤਹ ਸ੍ਰੀ ਤ੍ਰਿਪਰਾਰਿ ਸੁ ਆਧੋਈ ਅੰਗ ਸਿਵਾ ੫੯ਤਨ ਕੀਨੇ। ੧੨੩੧)। ਦੇਵਤੇ ਦੈਂਤ ਵੀ ਅਕਸਰ ਕਵੀ ਦੀ ਪਧਾੜੀ ਭਰਦੇ ਹਨ। ਪਰ ਬਹੁਤਾ ਪ੍ਰਭਾਵ ਔਰਤਾਂ ਦੀ ਭਰਮਾਰ ਤੇ ਉਨ੍ਹਾ ਨਾਲ ਕਾਮ ਕ੍ਰੀੜਾ ਦਾ ਹੀ ਪਾਠਕ ਦੇ ਦਿਲੋ ਦਿਮਾਗ਼ਉਤੇ ਵਾਰ ਵਾਰ ਉਜਾਗਰ ਹੁੰਦਾ ਹੈ।

ਅਜਿਹੀ ਪੁਰਾਣਿਕ ਸਮਗਰੀ ਪੜ੍ਹ ਕੇ ਕਾਮਾਦਿਕ ਪੰਜਾਂ ਵਿਕਾਰਾਂ ਵਿੱਚ ਨਿਸੰਗ ਤੇ ਨਿਯੋਗ ਤਰੀਕਿਆਂ ਨਾਲ ਪ੍ਰਵਿਰਤ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਅਤੇ ਸਿੱਖ ਰਹਿਤ ਮਰਯਾਦਾ ਤੋਂ ਉਲਟ ਹੈ। ਕ੍ਰਿਸ਼ਨ ਭਗਤਾਂ, ਹਿੰਦੂਤਵੀ ਪੈਰੋਕਾਰਾਂ ਅਤੇ ਸ਼ਾਕਿਤਮਤੀਆਂ ਲਈ ਇਹੋ ੬੦ਗ਼ਲਤ ਰਾਹ ਵਿਹਤ ਹੋ ਸਕਦਾ ਹੈ ਪਰ ਸਿੱਖ ਲਈ ਨਹੀਂ।

ਅਜਿਹਾ ਜਗਤ-ਸੁਆਦ ਰੂਹ ਦੇ ਬੰਧਨਾਂ ਵਿੱਚ ਪਾਉਂਦਾ ਹੈ ਅਤੇ ਕੌਮਾਂ ਨੂੰ ਗਾਲ਼ਦਾ ਹੈ। ਗਲ਼ੀਆਂ ਸੜੀਆਂ ਕੌਮਾਂ ਦੂਜੀਆਂ ਤੰਦਰੁਸਤ ਕੌਮਾਂ ਨੂੰ ਵੀ ਬਿਪਰ ਸੰਸਕਾਰੀ ਬੀਮਾਰੀ ‘ਅਸ਼ਲੀਲਤਾ` ਅਤੇ ਗਿਲਾਨੀ ਦੇ ਖਾਰੇ ਤੇ ਡੂੰਘੇ ਸਮੁੰਦਰੀ ਖੋਭੇ ਵਿੱਚ ਡੋਬ ਕੇ ਸਦੀਵੀ ਅੰਤ ਕਰ ਦਿੰਦੀਆਂ ਹਨ।

ਸਰਦਾਰ ਜਸਬਿੰਦਰ ਸਿੰਘ ਖ਼ਾਲਸਾ (ਡੁਬਈ) ਜੀ ਦਾ ਸਿੱਖਾਂ ਨੂੰ ਵੇਲੇ ਸਿਰ ਜਗਾਉਣ ਲਈ ਇਹ ਬੜਾ ਪਾਇਦਾਰ ਉਦਮ ਹੈ।

ਹਵਾਲੇ:-

1.   ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯: ੭੮): ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

2.   ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੯੯: ੨੩੮): ਇਲਾਹੀ ਨਦਰ ਦੇ ਪੈਂਡੇ, ਜਿਲਦ ਪਹਿਲੀ

3.   ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੫੧੫): ਸਹਿਜੇ ਰਚਿਓ ਖਾਲਸਾ

4.   ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੭੪, ੨੬੯ (ਸੁਖਮਨੀ)

5.   ਭਾਈ ਗੁਰਦਾਸ (ਵਾਰਾਂ ਭਾਈ ਗੁਰਦਾਸ ਜੀ, ਧਰਮ ਪ੍ਰਚਾਰ ਕਮੇਟੀ, ੧੯੯੮: ੩੨੧)

6.   ਬਿਹਾਗੜੇ ਕੀ ਵਾਰ, ਪੰਨਾ ੫੪੮

7.   ਪ੍ਰੋ. ਗੁਰਤੇਜ ਸਿੰਘ (੨੦੧੦: ੧੬-੮, ੨੮, ੪੧, ੭੪, ੮੩): ਓੜਕਿ ਸਚਿ ਰਹੀ, ਤੱਤ ਗੁਰਮਤਿ ਟਕਸਾਲ

8.   Prof. Gurtej Singh (Feb, 2007): God of Krishna Avtar, India Awareness. “…., this book reveals its true character as sakatinterpretation of Krishan. Gods for the sakat sect are Mahakali and Mahakal (who are considered indistinguishable in certain situations) …… The poet affirms, ‘I do not begin worship by acknowledging Gnesh and never meditate upon Krishan or Vishnu. I have heard of them but do not recognise them.’ (ibid, p. 148, couplet 434). In the concluding phrase and in the next couplet (435) he affirms that he is the devotee of Mahakal.

“He (Shyam) shows often enough that he has no respect for Krishan whom he depicts, contrary to the writings of the original Sri Mad Bhagwat Purana, as a drunkard (ibid, p.604, couplet 1893 and swayia 1894)”. He distributed the drugs that sakatsuse in their rituals, to his entire army (ibid, p.734, swayia 2311). Krishan comes back after winning over the daughter of the king of Ayodhya and arranges celebrations in a pleasure garden. He sends for the favourite drugs of the sakats, that is poppy husk, opium, marijuana (ibid, p.670, swayia 2112). To execute another ritual associated with the sakats, he also calls many prostitutes for the celebration (ibid, p. 672, swayia 2113). After he is high on drugs, Krishan remarks, ‘Brahma did not do well in this that he did not create the eighth ocean of alcohol.’ To this Arjun replies, ‘that foolish Brahmin does not know how these delights are created.’ (ibid, p. 672, swayia 2116).”

9.   Prof. Gurtej Singh (May 9, 2016): Facebook. Ishat (god) of ‘dasamgranth’ Mahakaal-Mahakaali. “An analysis of the ‘dasamgranth’ reveals that Mahakaal-Mahakaali couple is the deity that it promotes. Every significant chapter (including the bachitternatak portion) and section upholds Mahakaal-Mahakaali as the ultimate reality. Modes, means and manner of worshipping the couple is meticulously laid down and propagated.

Mahakaal is “known in the ‘dasamgranth’ by several other misleading names such as Kaalpurkh or the lord of death, he is also Khargesh. Other Hindu gods, including Brahma, are represented as almost being his domestic helps”. Mahakaal is the dominant ‘aradhyadev’ of the Shakat demonination in almost all periods of history of Hinduism.

10. ਸ਼ਾਕਤਮੱਤ ਮਹਾਂਕਾਲ ਨੂੰ ਸਿਵ ਦਾ ਪ੍ਰਥਮ ਅਵਤਾਰ ਮੰਨਦਾ ਹੈ। ਦੁਰਗਾ ਮਹਾਂਕਾਲੀ ਕਹਾਈ ਜਾਂਦੀ ਹੈ। ਸ਼ਾਕਤਮੱਤੀਆਂ (ਜਾਂ ਤੰਤ੍ਰ ਮੱਤ ਵਾਲਿਆਂ) ਦੇ ਸਾਧਨਾਂ ਦੇ ਇਨ੍ਹਾਂ ਪੰਜ ਜ਼ਰੂਰੀ ਅੰਗਾਂ ਨੂੰ ਨਾ ਇਸਤੇਮਾਲ ਕੀਤੇ ਜਾਣ ਨਾਲ ੳਨ੍ਹਾਂ ਦੀ ਕੋਈ ਵੀ ਸਾਧਨਾ ਪੂਰੀ ਹੋਈ ਨਹੀਂ ਸਮਝੀ ਜਾਂਦੀ। ਇਨ੍ਹਾਂ ਦਾ ਖੁਲਾਸਾ ਐਉਂ ਖੋਲ੍ਹਿਆ ਜਾ ਸਕਦਾ ਹੈ: (ੳ) ਸ਼ਰਾਬ ਪੀਣ ਨਾਲ ਅੱਠ ਤਰ੍ਹਾਂ ਦਾ ਐਸ਼ਵਰਜ ਅਤੇ ਪਰਮ ਮੁਕਤੀ ਮਿਲਦੀ ਹੈ, (ਅ) ਮਾਸ ਖਾਣ ਨਾਲ ਨਾਰਾਇਣ ਸਾਖਿਆਤ ਹੁੰਦਾ ਹੈ, (ੲ) ਮੱਛੀ ਖਾਣ ਨਾਲ ‘ਕਾਲੀ ਦੇਵੀ` ਦੇ ਦਰਸ਼ਣ ਹੁੰਦੇ ਹਨ, (ਸ) ਮੁਦਰਾ (ਸੰਕੇਤ ਕਰਨਾ; ਖਾਣਾ ਆਦਿ): ਮੰਤ੍ਰ ਪੜ੍ਹਦਿਆਂ, ਸਰੀਰਕ ਆਸਣ (ਜਾਂ, ਹੱਥਾਂ ਅਤੇ ਉਂਗਲਾਂ ਨਾਲ ਜ਼ਾਹਰ ਕੀਤੇ) ਇਸ਼ਾਰੇ, ਆਦਿ ਕਰਨਾ। ਜਿਵੇਂ, ਚੱਕਰ ਪੂਜਾ ਦੌਰਾਨ, ਗੋਲ ਦਾਇਰੇ ਵਿੱਚ ਔਰਤਾਂ ਮਰਦ ਇਕੱਠੇ ਹੋ ਕੇ ਤੰਤ੍ਰ ਪੜ੍ਹਦੇ, ਮਾਸ ਖਾਂਦੇ, ਅਨਾਜ ਦੀ ਚਬੀਣੀ ਚੱਬਦੇ, ਔਰਤਾਂ ਨੂੰ ਸ਼ਰਾਬ ਪਲਾਉਂਦੇ ਮਸਰੂਫ ਹੁੰਦੇ ਹਨ। ਉਨ੍ਹਾਂ ਦਾ ਅਕੀਦਾ ਹੈ ਕਿ ਇਉਂ ਉਨ੍ਹਾਂ ਨੂੰ ਜਾਦੂਈ ਤਾਕਤਾਂ ਮਿਲਦੀਆਂ ਹਨ। ਇਸਸਾਧਨ ਦੁਆਰਾਸ਼ਾਕਤਮਤੀਆ ਸਾਧਕ, ਵਿਸ਼ਨੂੰ ਬਣ ਜਾਂਦਾ ਹੈ, (ਹ) ਮੈਥੁਨ ਕਰਨ ਨਾਲ ਉਹ ਸ਼ਿਵ ਜੀ ਦੇ ਬਰਾਬਰ ਹੋ ਜਾਂਦਾ ਹੈ। (ਪੁਸਤਕਾਂMahanirvana Tantra: Tantra of the Great Liberation by Arthur Avalon (ਦੇ ੧੧ਵੇਂ ਅਧਿਆਏ ਦਾ ੧੯ਵਾਂ ਪਟਲ) ਅਤੇ A Sketch of the Sects of Hindus by Horace Hyman Wilson, page 173, Gorakh Nath Kan Pata Jogi.)

11. ਡਾ: ਰਤਨ ਸਿੰਘ ਜੱਗੀ (੧੯੬੫: ੧੧੬-੯): ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ, ਉਤਰਾਰਧ

12. ਭਾਈ ਵੀਰ ਸਿੰਘ (੧੯੮੯: ੧੪੮): ਗੁ. ਪ੍ਰ. ਸੂ. ਗ੍ਰੰਥਾਵਲੀ, ਜਿਲਦ ਦੂਜੀ, ਭਾਸ਼ਾ ਵਿਭਾਗ

13. ਜਸਬਿੰਦਰ ਸਿੰਘ ਖ਼ਾਲਸਾ (੨੦੧੩: ੧੦੪-੧੪੬): ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਤੀਜਾ

14. ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ (੨੦੦੭): ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ, ਜਿਲਦ ਪਹਿਲੀ, ਸਫਾ ਪਚਵਿੰਜਾ, ਤ੍ਰਿਤਾਲੀ।

15. ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ ੨੦੦੭: ਸ੍ਰੀ ਦਸਮ ਗ੍ਰੰਥ ਸਾਹਿਬ, ਜਿਲਦ ਪਹਿਲੀ, ਸਫਾ ਬਤਾਲੀ- ਚੁਰੰਜਾ।

16. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੬੪੫-੬): ਸਹਿਜੇ ਰਚਿਓ ਖਾਲਸਾ

17. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੬੫੦-੧): ਸਹਿਜੇ ਰਚਿਓ ਖਾਲਸਾ

18. ਸ੍ਰੀ ਰਾਗ ਕੀ ਵਾਰ, ਪੰਨਾ ੮੫

19. ਜਪੁ ਜੀ, ਪੌੜੀ ੩੦: ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ।।

20. Talib, Gurbachan Singh (2004:18): Sri Guru Granth Sahib, Vol 1: “The Creator to these three (Brahma, Vishnu, Shiv) is invisible, Yet views them at work”.

21. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੨੬੬-੨੭੦): ਸਹਿਜੇ ਰਚਿਓ ਖਾਲਸਾ

22. ਪ੍ਰੋ. ਗੁਰਤੇਜ ਸਿੰਘ (੨੦੧੦: ੫੧): ਓੜਕਿ ਸਚਿ ਰਹੀ: ਸਿਆਸੀ, ਆਮ ਸਿੱਖ, ਸਿੱਧ, ਸਾਧ, ਸਰਾਪਿਆ ਵਰਗ।

23. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੬੩੯-੪੦): ਸਹਿਜੇ ਰਚਿਓ ਖਾਲਸਾ

24. ਡਾ. ਹਰਸ਼ਿੰਦਰ ਕੌਰ (੦੧/੦੪/੨੦੧੬: ੫੩): ਦੇਸ ਪ੍ਰਦੇਸ, ਸਾਊਥੌਲ। ਲੇਖ ਦਾ ਸਿਰਲੇਖ: “ਕੋਈ ਮੈਨੂੰ ਵੀ ਤਾਂ ਦੱਸੇ, ਮੇਰਾ ਕੀ ਹੈ ਕਸੂਰ! “ਇਹ, (ਫਰਵਰੀ ੨੦੧੬) ਹਰਿਆਣੇ ਵਿਚਲੀ ਹਿੰਦੂਤਵੀ ਦਰਿੰਦਗੀ ਦਾ ਸ਼ਿਕਾਰ ਹੋਈ ੧੨ ਵਰ੍ਹਿਆਂ ਦੀ ਅਸਟ੍ਰੇਲੀਆ ਵਿਖੇ ਜੰਮੀ ਪਲੀ ਬਾਲੜੀ ਵਲੋਂ, ਡਾ ਹਰਸ਼ਿੰਦਰ ਕੌਰ ਦੇ ਲਫਜ਼ਾਂ ਵਿਚ, ਬਿਆਨਿਆ ਜ਼ੁਲਮੋ-ਸਿਤਮ ਦਾ ਸੱਚ ਅੰਕਿਤ ਹੈ: “ਸੜਕਾਂ ਉਤੇ ਕਾਰਾਂ, ਬੱਸਾਂ ਧੂ-ਧੂ ਕੇ ਅੱਗ ਦੀਆਂ ਲਪਟਾਂ `ਚ ਸੜ ਰਹੀਆਂ ਸਨ। ਚੁਫੇਰੇ ਹਨੇਰੇ ਵਿੱਚ ਸਿਰਫ ਚੀਕਾਂ ਦੀ ਆਵਾਜ਼ ਸੁਣ ਰਹੀ ਸੀ। “ ਪੰਜ ਜਾਂ ਛੇ ਬੁਰਸ਼ਿਆਂ ਨੇ ਮੈਨੂੰ ਲੱਤਾਂ ਬਾਹਾਂ ਤੋਂ ਫੜ ਕੇ ਜ਼ਮੀਨ ਤੋਂ ਉਤਾਂਹ ਚੁੱਕ ਲਿਆ, ਲੈ ਕੇ ਖੇਤਾਂ ਵਲ ਨੂੰ ਦੌੜ ਪਏ। ਖੇਤਾਂ ਵਿੱਚ ਪਹੁੰਚ ਕੇ ਮੈਨੂੰ ਮਿੱਟੀ ਉਤੇ ਸੁੱਟ, ਮੇਰੇ ਲੀੜੇ ਉਨ੍ਹਾਂ ਦਰਿੰਦਿਆਂ ਪਾੜ ਘੱਤੇ, “ਤੇ ਵਾਰੀ-ਵਾਰੀ ਮੇਰੇ ਉਤੇ ਚੜ੍ਹਨ ਲੱਗੇ। ਪੰਜ ਜਣਿਆਂ ਵਲੋਂ ਨਪੀੜੇ ਜਾਣ ਜਾਣ ਤੱਕ ਤਾਂ ਮੈਨੂੰ ਹੋਸ਼ ਸੀ। ਫੇਰ ਮੈਂ ਬੇਹੋਸ਼ ਹੋ ਗਈ। ਖ਼ੌਰ੍ਹੇ ਕਿੰਨੇ ਜਣੇ ਹੋਰ ਚੜ੍ਹੇ, ਮੈਨੂੰ ਕੁੱਝ ਪਤਾ ਨਹੀਂ। ਹੋਸ਼ ਵਿੱਚ ਆਉਣ ਉਤੇ ਵੇਖਿਆ ਕਿ ਮੇਰੀ ਵਾਲੀ ਹਾਲਤ ਵਿੱਚ ਮੇਰੇ ਨਾਲ ਦੀਆਂ ਛੇ ਸੱਤ ਹੋਰ ਕੁੜੀਆਂ ਤੇ ਕੁੱਝ ਆਂਟੀਆਂ ਉੱਕਾ ਹੀ ਨਿਰਵਸਤਰ ਤੇ ਲਹੂ ਲੁਹਾਨ ਸਨ। “ ਸਫਾ ੫੩, ਡਾ. ਹਰਸ਼ਿੰਦਰ ਕੌਰ, ਪਟਿਆਲਾ।

25. ਅਜਮੇਰ ਸਿੰਘ (ਜੂਨ ੨੦੦੯: ੨੬੭, ੨੮੦-੬): ੧੯੮੪ ਅਣਚਿਤਵਿਆ ਕਹਿਰ। ਕੀ ਇਨ੍ਹਾਂ ਕਰਤੂਤਾਂ ਤੋਂਜੂਨ ਅਤੇ ਨਵੰਬਰ ੧੯੮੪ ਦੇ ਸਾਕਿਆਂ ਦੀ ਤਪਦੀ ਯਾਦ ਮੁੜ ਤਾਜ਼ਾ ਨਹੀਂ ਹੁੰਦੀ? ਪਹਿਲਾਂ, ਜੂਨ ੧੯੮੪ ਵਾਲਾ ਤੋਪਾਂ ਟੈਕਾਂ ਨਾਲ ਸਾਰੇ ਭਾਰਤੀ ਹਿੰਦੂਤਵੀ ਸਾਮਰਾਜੀ ਫੋਜ ਨਾਲ ਗੁਰੂ ਰਾਮਦਾਸ ਸਰੋਵਰ ਅਤੇ ਅਕਾਲ ਤਖਤ ਉਪਰ ਕੀਤੇ ਹਮਲੇ ਵੇਲੇ ਹਿੰਦੂਤਵੀ ਫੌਜ ਨੇਸਿੱਖ ਮਰਦਾਂ, ਬਚਿਆਂ ਅਤੇ ਬੀਬੀਆਂ ਉਤੇ ਬੇਤਹਾਸ਼ਾ ਜ਼ੁਲਮ ਤੇ ਤਸ਼ੱਦਦ ਢਾਹੇ। ਫੇਰ, ਨਵੰਬਰ ੧੯੮੪ ਵਾਲਾ ਹਿੰਦੂਤਵੀ ਮਹਾਂ-ਤਾਂਡਵ ਨਾਚ, ਜਿਸ ਵਿੱਚ ਨਿਰਦੋਸ਼ ਸਿੱਖ ਅਬਲਾਵਾਂ ਦੇ ਹਿੰਦੂ ਸ਼ਾਸਕ, ਰਾਜੀਵ ਗਾਂਧੀਨੇ, ਸਾਰੀ ਸਟੇਟ ਮਸ਼ੀਨਰੀ ਸਿੱਖਾਂ ਦੇ ਖ਼ਿਲਾਫ਼ ਵਰਤ ਕੇ, ਜਾਣ ਬੁੱਝ ਕੇ ਬਲਾਤਕਾਰ ਕਰੁਆਏ ਅਤੇ ਖੂਨ ਦੀੌਆਂ ਬੇ-ਦਰੇਗ਼ ਹੋਲੀਆਂ ਖੇਡੀਆਂ? “ਮੁਗਲ ਰਾਜ ਤੋਂ ਬਾਅਦ ਸਿੱਖਾਂ ਨੂੰ ਨਵੰਬਰ ੧੯੮੪ ਵਿੱਚ ਪਹਿਲੀ ਵਾਰ ਅਜਿਹੀ ਫ਼ਿਰਕੂ ਨਫ਼ਰਤ ਤੇ ਦੁਸ਼ਮਣੀ ਦਾ ਸਾਹਮਣਾਂ ਕਰਨਾ ਪਿਆ। “ ਸਿੱਖ-ਵਿਰੋਧੀ ਫਿਰਕੂ ਹਿੰਸਾ ਅਤੇ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦੇ ਅਸਲੀ ਤਖਤ ਚਵਰ ਦੇ ਮਾਲਿਕ ਗੁਰੂ ਗ੍ਰੰਥ ਦੇ ਸ਼ਰੀਕ ਵਜੋਂ ਪਰਚੱਲਤ ਕਰਨਾ ਇਕੋ ਜ਼ੁਲਮੀ ਤਸਵੀਰ ਦੇ ਦੋ ਪਾਸੇ ਹਨ। ਭਾਰਤ ਵਿੱਚ ਸਿੱਖਾਂ ਦਾ ਭਵਿੱਖ ਉੱਜਲਾ ਨਹੀਂ, ਕਿਉਂਕਿ ਇਹ ਸਭ ਵਰਤਾਰੇ ਹਿੰਦੁਤਵ ਦੇ ਪੂਰਵ ਵਿਓਂਤੇ ਹੋਏ ਵਰਤ ਰਹੇ ਹਨ। (ਜਿਸ ਦੀ ਹਜ਼ਰਤ ਜਿਨਾਹ ਨੂੰ ੧੯੪੭ ਤੋਂ ਪਹਿਲਾਂ ਹੀ ਸਮਝ ਆ ਗਈ ਸੀ)। ਸਿੱਖ ਬੀਬੀਆਂ ਨੂੰ ਸਿੱਖ-ਵਿਰੋਧੀ ਫ਼ਿਰਕੂ ਹਿੰਸਾ ਦੀ ਅੱਗ ਵਿੱਚ ਵਾਰ ਵਾਰ ਸੜਨਾ ਪੈ ਰਿਹਾ ਹੈ। ਇਸ ਕਤਲੋ-ਗਾਰਤ ਤੇ ਸਮੂਹਿਕ ਬਲਾਤਕਾਰਾਂ ਦੇ ਹਿੰਦੂਤਵੀ ਮਹਾਂ-ਤਾਂਡਵ ਵਾਰੇ “ਨੈਣਤਾਰਾ ਸਹਿਗਲ (ਇੰਦਰਾ ਗਾਂਧੀ ਦੀ ਭੂਆ ਦੀ ਧੀ) ਨੇ ‘ਸ਼ੁਗਲ-ਮੇਲਾ` ਕਰ ਰਹੇ ਦਰਿੰਦਿਆਂ ਦੁਆਰਾ ਬੁੱਢੀਆਂ, ਜਵਾਨ ਤੇ ਗਰਭਪਤੀ ਔਰਤਾਂ ਤੋਂ ਲੈ ਕੇ ਅੱਠ ਅੱਠ ਨੌਂ ਨੌਂ ਸਾਲਾਂ ਦੀਆਂ ਬਾਲੜੀਆਂ ਨਾਲ ਕੀਤੇ ਗਏ ਅਣ-ਮਨੁੱਖੀ ਕਾਰਿਆਂ ਉਤੇ ਵੇਲੇ ਦੇ ਹਾਕਮਾਂ ਨੂੰ ਕਰਾਰੀ ਫਿਟਕਾਰ ਪਾਈ ਹੈ” (ਸਫਾ ੨੮੨)।

26. ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੦: ੧੧੧੭): ਸਹਿਜੇ ਰਚਿਓ ਖਾਲਸਾ

27. ਪ੍ਰੋ. ਗੁਰਤੇਜ ਸਿੰਘ (੨੦੧੦: ੪੯-੫੦): ਓੜਕਿ ਸਚਿ ਰਹੀ, ਤੱਤ ਗੁਰਮਤਿ ਟਕਸਾਲ

28.  Dr. Awatar Singh Sekhon (2014:280-287; 65-6; 11, 27-8, 36 -7, 43, 69, 78, 202-3, 207-8): Murder of Pluralism, (Coping with Democratic Oppression in South Asia)

29. ਪ੍ਰੋ. ਹਰਿੰਦਰ ਸਿੰਘ ਮਹਿਬੂਬ (੨੦੦੦: ੧੧੨੧): ਸਹਿਜੇ ਰਚਿਓ ਖਾਲਸਾ

30. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੬੪੦): ਸਹਿਜੇ ਰਚਿਓ ਖਾਲਸਾ

31. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੨੫੧): ਸਹਿਜੇ ਰਚਿਓ ਖਾਲਸਾ

32. ਪ੍ਰੋ. ਗੁਰਤੇਜ ਸਿੰਘ (੨੦੧੦: ੨੬, ੩੬-੪੪, ੬੧, ੧੪੪-੫): ਓੜਕਿ ਸਚਿ ਰਹੀ

33. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੨੫੪-੭): ਸਹਿਜੇ ਰਚਿਓ ਖਾਲਸਾ

34. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੨੪੬-੭): ਸਹਿਜੇ ਰਚਿਓ ਖਾਲਸਾ

35. ਪ੍ਰੋ. ਹਰਿੰਦਰ ਸਿੰਘ ਮਹਿਬੂਬ (੧੯੮੮: ੬੪੫): ਸਹਿਜੇ ਰਚਿਓ ਖਾਲਸਾ

36. Prof. Gurtej Singh (1996:147): Tandav of the Centaur, Sikhs and Indian Secularism.

37. ਅਜਮੇਰ ਸਿੰਘ (੨੦੦੪: ੮੩-੪): ਵੀਹਵੀਂ ਸਦੀ ਦੀ ਸਿੱਖ ਰਾਜਨੀਤੀ,

38. Ram Singh (2009: 1–123): Betrayal of Sikh Nation, The Sikh Educational Trust

39. ਕੁਲਬੀਰ ਸਿੰਘ ਕੌੜਾ (੨੦੦੬: ੮): …. ਤੇ ਸਿੱਖ ਵੀ ਨਿਗਲਿਆ ਗਿਆ: “ਗੁਰੂ ਨਾ ਕਰੇ, ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜ ਭਾਗ ਵਿੱਚ ਹਿੱਸੇਦਾਰ ਬਣਨ ਦਾ ਨਹੀਂ। “ - ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਸੰਨ ੧੯੩੨ ਵਿੱਚ ਕੀਤੀ ਭਵਿੱਖਬਾਣੀ।

40. ਪ੍ਰੋ. ਗੁਰਤੇਜ ਸਿੰਘ (੨੦੧੦: ੩੬-੪੪, ੬੧, ੧੪੪-੫): ਓੜਕਿ ਸਚਿ ਰਹੀ, (ਪ੍ਰੋ. ਦਰਸ਼ਣ ਸਿੰਘ ਦਾ ਰੋਚੈੱਸਟਰ ਲੈਕਚਰ)

41. ਪ੍ਰੋ. ਗੁਰਤੇਜ ਸਿੰਘ (੨੦੧੦: ੪੧, ੬੧, ੮੪): ਓੜਕਿ ਸਚਿ ਰਹੀ।

42. ਪ੍ਰੋ. ਗੁਰਤੇਜ ਸਿੰਘ (੨੦੧੦: ੪੬-੭, ੭੦): ਓੜਕਿ ਸਚਿ ਰਹੀ: ਰਾਜੇ ਆਪਸ ਵਿੱਚ ਲੜਦੇ ਭਿੜਦੇ ਰਹਿੰਦੇ ਹਨ।

43. Prof. Gurtej Singh (Feb 11, 2007):God of Krishanavtar,India Awareness. The main author claims that he has rendered the Tenth Chapter of theSrimad Bhagwat Purana.

44. ਡਾ: ਰਤਨ ਸਿੰਘ ਜੱਗੀ (੧੯੬੫: ੬੭): ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ, ਉਤਰਾਰਧ, ਨਿਊ ਬੁੱਕ ਕੰਪਨੀ।

45. ਡਾ. ਰਤਨ ਸਿੰਘ ਜੱਗੀ ਡਾ. ਗੁਰਸ਼ਰਨ ਕੌਰ ਜੱਗੀ (੨੦੦੭: ੩੧੪): ਸ੍ਰੀ ਦਸਮ ਗ੍ਰੰਥ, ਭਾਗ ਦੂਜਾ, ਗੋਬਿੰਦ ਸਦਨ

46. ਪ੍ਰੋ. ਪਰਮਿੰਦਰ ਸਿੰਘ ਪ੍ਰੋ. ਕ੍ਰਿਪਾਲ ਸਿੰਘ ਕਸੇਲ (੧੯੬੯): ਚੰਡੀ ਦੀ ਵਾਰ, ਲਾਹੌਰ ਬੁਕ ਸ਼ਾਪ।

47. Prof. Gurtej Singh (Feb 11, 2007): God of Krishna Avtar, India Awareness. “in the concluding part of the present volume (Vol II, Drs. Rattan Singh, Gursharan Kaur (2007) couplet No. 2491), the main author makes two claims : one, that he is writing to ‘promote enthusiasm for war for a righteous cause’, and that he has rendered the tenth chapter of the Sri Mad Bhagwat Purana into a popularly spoken language. Both claims are unsustainable”. Nothing has been written about Yudhishter’s righteous war ‘dharanyudh’ and for what cause.The gods he adores ardently flee cowardly before enemies in the battle field episode described by the author. What sort of ‘enthusiasm’, chao for dharamyudh this example of running away from the battle field will create in the reader?

48. ਪ੍ਰੋ. ਗੁਰਤੇਜ ਸਿੰਘ (੨੦੧੦: ੧੬-੭, ੨੩-੮, ੬੧, ੯੪-੬): ਓੜਕਿ ਸਚਿ ਰਹੀ:- ਆਸ਼ੂਤੋਸ਼ ਦਾ ਆਪਣਾ ਕਹਿਣਾ ਹੈ ਕਿ ਉਸ ਦੇ ਪਰਚਾਰ ਦੀ ਜੜ੍ਹ - ਦਸਮ ਗ੍ਰੰਥ ਹੈ। ਵਿਰਸਾ ਸਿੰਘ, ਰਾਸ਼ਟਰੀ ਸਵਯਮ ਸੇਵਕ ਸੰਘ, ਸ. ਸ. ਧਨੋਆ ਅਤੇ ਡਾ. ਗੁਰਭਗਤ ਸਿੰਘ ਆਦਿ ਅਖੌਤੀ ਦਸਮ ਗ੍ਰੰਥ ਦੇ ਉਪਾਸ਼ਕ, ਦਸ਼ਮੇਸ਼ ਗੁਰੂ ਦੇ ਪਾਕ ਜਾਮੇ ਨੂੰ ਦਾਗੀ ਕਰਨ ਅਤੇ ਸਿੱਖ ਹੋਂਦ ਨੂੰ ਹੜੱਪਣ ਵਾਲੀਆਂ ਸ਼ਕਤੀਆਂ ਦੇ ਹੱਥਠੋਕੇ ਅਤੇ ਸ਼ਾਕਤ-ਮੱਤ ਦੀ ਕਿਤਾਬ ‘ਦਸਮ ਗ੍ਰੰਥ` ਨੂੰ ਗੁਰੂ ਗ੍ਰੰਥ ਦੇ ਮੁਕਾਬਲੇ ਵਿੱਚ ਗੁਰੂ ਥਾਪਣ ਦੀ ਮੁਹਿੰਮ ਵਿੱਚ ਭਾਈਵਾਲ ਹਨ। ਨੋਟ:- ਪੱਛਮ ਵਿੱਚ ਵੀ ਦਸਮ ਗ੍ਰੰਥ ਦੇ ਪਰਚਾਰ ਲਈ ਕਮਲਰੂਪ ਸਿੰਘ ਅਤੇ ਗੁਰਿੰਦਰ ਸ. ਮਾਨ ਰਚਿਤ ਕਿਤਾਬ A Granth of Guru Gobind Singh (Oct, 2015) ਛਪੀ ਹੈ। ਚੇਤਾ ਰਹੇ, ਹਿੰਦੂਤਵ ਅਤੇ ‘ਕਾਲਕਾ ਪੰਥੀ` ਇਸ ਅਖੌਤੀ ਤੇ ਗੰਦੀ ਕਿਤਾਬ ਨੂੰ ‘ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ` ਜਾਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ` ਦੇ ਜਾਅਲੀ ਤੇ ਝੂਠੇ ਨਾਮ ਹੇਠ ਲਿਖਦੇ ਹਨ।

49. Ram Singh (2009: 1–123): Betrayal of Sikh Nation, The Sikh Educational Trust

50. Prof. Gurtej Singh (2014:192): Web of Indian Secularism, Satvic Books

51. Dr. Awatar Singh Sekhon Ed. (2014:70-80, 193-219): Murder of Pluralism

52. Dr. Awatar Singh Sekhon Ed. (2014:65): Murder of Pluralism,

53. ਪ੍ਰੋ. ਗੁਰਤੇਜ ਸਿੰਘ (੨੦੧੦: ੫੦-੨): ਓੜਕਿ ਸਚਿ ਰਹੀ, ਤੱਤ ਗੁਰਮਤਿ ਟਕਸਾਲ

54. ਪ੍ਰੋ. ਗੁਰਤੇਜ ਸਿੰਘ (੨੦੧੦: ੩੩-੪੪, ੧੪੮-੫੧): ਓੜਕਿ ਸਚਿ ਰਹੀ ਵਿੱਚ ਅੰਕਿਤ ਪ੍ਰੋ ਦਰਸ਼ਣ ਸਿੰਘ (੨੦੦੯) ਜੀ ਦੇ ਵਡਮੁੱਲੇ ਵੀਚਾਰ।

55.  Dr. Anurupita Kaur, Ed (2011:77-8): Sikh Code in Guru Granth Sahib:- “Many impelled by the necessity to make two ends meet, have found it convenient to shed the Khalsa form on the pretext of having adopted the Godless, secular Communist philosophy.”

56. ਪ੍ਰੋ. ਗੁਰਤੇਜ ਸਿੰਘ (੨੦੧੦: ੨੪-੬): ਓੜਕਿ ਸਚਿ ਰਹੀ: ‘ਦਸਮ ਗ੍ਰੰਥ ਬਾਰੇ ਚਰਚਾ ਨਹੀਂ`

57. ਪ੍ਰੋ. ਗੁਰਤੇਜ ਸਿੰਘ (੨੦੧੦: ੫੦, ੫੧-੨): ਓੜਕਿ ਸਚਿ ਰਹੀ: ਹਿੰਦੂਤਵ ਸ਼ਕਤੀਆਂ ਦੀ ਅਮੋੜ ਤੇ ਮੂੰਹ-ਜ਼ੋਰ ਮਾਨਸਿਕਤਾ “ਤੋਪਾਂ-ਟੈਂਕਾਂ ਲੈ ਕੇ, ਸਾਰੇ ਮੁਲਕ ਦੀ ਫੌਜ ਨੂੰ ਲਾਮਬੰਦ ਕਰਕੇ ਗੁਰੂ-ਸਰੋਵਰ ਦੇ ਕੰਢੇ ਜੁੜੇ ਲੋਕਾਂ ਨੂੰ ਕੁਚਲਣ ਲਈ ਵੱਡਾ ਹੰਭਲਾ ਵੀ ਮਾਰ ਸਕਦੀ ਹੈ। ਉਹਨਾਂ ਦੇ ਘਰ-ਘਾਟ ਤਾਂ ਇੱਕ ਪਾਸੇ ਰਹੇ, ਇਹ ਉਹਨਾਂ ਦੇ ਮਹਾਂ-ਪਾਕ ਤਖਤਾਂ ਤੱਕ ਨੂੰ ਵੀ ਢਾਹ ਸਕਦੀ ਹੈ “। ਦੂਜਾ, ਸਾਧਾਂ ਦੀਆਂ ਵਿਹਲੜ ਧਾੜਾਂ ਚਾਮਚੜਿੱਕਾਂ ਵਾਂਗ ਪੰਜਾਬ ਦੇ ਹਰ ਪੜਛੱਤੇ ਲਟਕੀਆਂ ਬ੍ਰਹਮਗਿਆਨੀ ਹੋਣ ਦਾ ਭਰਮ ਵੇਚਦੀਆਂ, ਸੁੱਚੀ ਕਿਰਤ ਦੀ ਲੁੱਟ ਉਤੇ ਪਲ਼ਦੀਆਂ ਮਾਲੇ ਮਰਦਮ ਦੇ ਖੁਲ੍ਹੇ ਗੱਫੇ ਬਟੋਰ ਕੇ ਕੋਹੇਤੂਰ ਵਾਂਗ ਪਸਰੀਆਂ ਗੋਗੜਾਂ ਨੂੰ ਹੋਰ ਵਧਾਉਂਦੀਆਂ ਹਨ।

58. ਪ੍ਰੋ. ਗੁਰਤੇਜ ਸਿੰਘ (੨੦੧੦: ੨੪, ੯੬): ਓੜਕਿ ਸਚਿ ਰਹੀ:

59. ਡਾ. ਰਤਨ ਸਿੰਘ ਜੱਗੀ, ਡਾ. ਗੁਰਸ਼ਰਨ ਕੌਰ ਜੱਗੀ (੨੦੦੭: ੪੧੦): ਸ੍ਰੀ ਦਸਮ ਗ੍ਰੰਥ, ਭਾਗ ਦੂਜਾ, ਗੋਬਿੰਦ ਸਦਨ।

60. ਪ੍ਰੋ. ਗੁਰਤੇਜ ਸਿੰਘ (੨੦੧੦: ੩੬-੭): ਓੜਕਿ ਸਚਿ ਰਹੀ

ਲਿਖਾਰੀ: ਅਮਰੀਕ ਸਿੰਘ ਧੌਲ
.