.

ਪਉੜੀ 14

ਮੰਨੈ ਮਾਰਗਿ ਠਾਕ ਨ ਪਾਇ ॥

ਠਾਕ:ਰੋਕਣਾ, ਰੁਕਾਵਟ

ਸੱਚ ਨੂੰ ਜੀਵਨ ਦਾ ਆਧਾਰ ਬਣਾਇਆਂ ਰੱਬੀ ਮਿਲਾਪ ਦੇ ਮਾਰਗ ਤੇ ਵਿਕਾਰ (ਭਾਵ ਕੂੜ) ਰੁਕਾਵਟ ਨਹੀਂ ਪਾ ਸਕਦੇ।

ਮੰਨੈ ਪਤਿ ਸਿਉ ਪਰਗਟੁ ਜਾਇ ॥

ਜੀਵਨ ’ਚ ਹੀਨ ਭਾਵਨਾ ਤੋਂ ਬਚਣ ਲਈ (ਪਤਿ ਸਿਉ) ਆਪਣੀ ਸਮਝ-ਬੂਝ ਨੂੰ ਕੇਵਲ ਸੱਚ ਦ੍ਰਿੜ ਕਰਨ ਲਈ ਵਰਤਦਾ ਹੈ।

ਮੰਨੈ ਮਗੁ ਨ ਚਲੈ ਪੰਥੁ ॥

ਪੰਥੁ:ਮਾਰਗ।

ਵਿਰਲਾ ਮਨ ਜਮਾਂ ਦੇ ਮਾਰਗ ’ਤੇ ਨਹੀਂ ਚਲਦਾ ਭਾਵ ਵਿਕਾਰੀ ਸੋਚ ਤੋਂ ਆਜ਼ਾਦ ਹੋ ਜਾਂਦਾ ਹੈ।

ਮੰਨੈ ਧਰਮ ਸੇਤੀ ਸਨਬੰਧੁ ॥

ਵਿਰਲਾ ਮਨ ਕੇਵਲ ਸਤਿਗੁਰ ਦੀ ਮਤ ਰਾਹੀਂ ਪ੍ਰਾਪਤ ਬਿਬੇਕ ਬੁਧ ਦੇ ਧਰਮ ਨਾਲ ਸੰਬੰਧ ਜੋੜ ਕੇ ਰੱਖਦਾ ਹੈ।

ਐਸਾ ਨਾਮੁ ਨਿਰੰਜਨੁ ਹੋਇ ॥

ਸਤਿਗੁਰ ਦੀ ਮੱਤ ਸੁਣ-ਮੰਨ ਕੇ ਵਿਰਲਾ ਮਨ ਕੂੜ (ਮਨ ਕੀ ਮੱਤ) ਤੋਂ ਛੁੱਟਦਾ ਜਾਂਦਾ ਹੈ।

ਜੇ ਕੋ ਮੰਨਿ ਜਾਣੈ ਮਨਿ ਕੋਇ ॥ 14॥

ਜਦੋਂ ਕੋਈ ਵੀ ਕੂੜ ਤੋਂ ਛੁਟਣ ਲਈ ਸਤਿਗੁਰ ਦੀ ਮੱਤ ਸੁਣ-ਮੰਨ ਕੇ ਅਮਲੀ ਜੀਵਨ ਜਿਊਂਦਾ ਹੈ ਤਾਂ ਉਹ ਵਿਰਲਾ ਮਨਿ (ਮਨਿ ਕੋਇ) ਬਣ ਜਾਂਦਾ ਹੈ।

ਵੀਰ ਭੁਪਿੰਦਰ ਸਿੰਘ
.