.

ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

(ਭਾਗ ਚੌਥਾ ਤੇ ਆਖ਼ਰੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਕੁਝ ਵੇਰਵਾ ਅਜੋਕੇ ਸ਼ਹਿਰ ਅੰਮ੍ਰਿਤਸਰ ਬਾਰੇ- ਕਰਤਾਰ ਪੁਰ ਸਾਹਿਬ, ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਵਾਲੇ ਸਿੱਖੀ ਪ੍ਰਚਾਰ ਦੇ ਕੇਂਦਰਾਂ ਤੋਂ ਬਾਅਦ, ਜਿਹੜਾ ਸਿੱਖੀ ਦੇ ਪ੍ਰਚਾਰ ਲਈ ਸੰਸਾਰ ਤਲ ਦਾ ਸਭ ਤੋਂ ਪਹਿਲਾ ਕੇਂਦਰ, ਸਤਿਗੁਰਾਂ ਨੇ ਸਥਾਪਤ ਕੀਤਾ, ਉਹ ਹੈ ਦਰਬਾਰ ਸਾਰਿਬ, ਸ੍ਰੀ ਅੰਮ੍ਰਿਤ ਸਰ ਤੇ ਅਜੋਕਾ ਸ੍ਰੀ ਅਮ੍ਰਿਤ ਸਰ ਸ਼ਹਿਰ। ਉਂਝ ਵੀ ਜਿਸ ਤਰ੍ਹਾਂ ਸਿੱਖ ਧਰਮ ਤੇ ਸਿੱਖ ਲਹਿਰ `ਚ ਦਿਨੋ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਸੀ, ਇਸ ਦਾ ਸੰਸਾਰ ਤਲ ਦਾ ਵਿਸ਼ੇਸ਼ ਕੇਂਦਰ ਸਥਾਪਿਤ ਕਰਨਾ ਜ਼ਰੂਰੀ ਵੀ ਹੋ ਚੁੱਕਾ ਸੀ। ਜੇਕਰ ਕੁੱਝ ਹੋਰ ਗਹਿਰਾਈ `ਚ ਜਾਵੀਏ ਤਾਂ ਗੁਰਦੇਵ ਦਾ ਇਹ ਪ੍ਰੌਗਰਾਮ ਪਹਿਲੇ ਜਾਮੇ ਤੋਂ ਹੀ ਸੀ। ਜਦਕਿ ਜ਼ਾਹਿਰਾ ਤੌਰ `ਤੇ ਇਸ ਵਿਸ਼ੇ ਨੂੰ ਗੁਰਦੇਵ ਨੇ ਆਪਣੇ ਤੀਜੇ ਜਾਮੇ, ਗੁਰੂ ਅਮਰਦਾਸ ਜੀ ਸਮੇ ਹੀ ਚਿਤਵਿਆ ਤੇ ਉਲੀਕਿਆ ਸੀ।

ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਇਸ ਕੇਂਦਰ ਨੂੰ ਸਥਾਪਤ ਕਰਣ ਤੇ ਇਸਦੇ ਨਾਲ ਨਾਲ ਇੱਕ ਵਿਸ਼ੇਸ਼ ਤੇ ਅਲੌਕਿਕ ਨਗਰ ਵਸਾਉਣ ਦੀ ਯੋਜਨਾ ਘੜੀ। ਜਦਕਿ ਤੀਜੇ ਜਾਮੇ ਸਮੇ ਇਸ ਦਾ ਆਰੰਭ ਕਰਣ ਉਪ੍ਰੰਤ, ਇ ਪੂਰੀ ਯੋਜਣਾ ਨੂੰ ਅਮਲੀ ਰੂਪ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਭਾਵ ਚੌਥੇ ਤੇ ਪੰਜਵੇਂ ਜਾਮੇ ਦੌਰਾਨ ਪ੍ਰਾਪਤ ਹੋਇਆ। ਚੂੰਕਿ ਹੁਣ ਤੀਕ ਇਹ ਸਾਰਾ ਵੇਰਵਾ ਆ ਚੁੱਕਾ ਹੈ ਤੇ ਉਸ ਨੂੰ ਇਥੇ ਮੁੱਢ ਤੋਂ ਦੇਣ ਦੀ ਲੋੜ ਨਹੀਂ। ਸਪਸ਼ਟ ਹੈ ਇਸ ਜਗ੍ਹਾ ਨੂੰ ਸਭ ਤੋਂ ਤੀਜੇ ਜਾਮੇ ਸਮੇਂ ਗੁਰੂ ਅਮਰਦਾਸ ਜੀ ਨੇ ਖ਼ਰੀਦਿਆ ਤੇ ਇਸ ਨੂੰ ਨਾਮ ਦਿੱਤਾ "ਗੁਰੂ ਕਾ ਚੱਕ"। ਉਪ੍ਰੰਤ ਇਸੇ ਦਾ ਨਾਮ ਹੋਇਆ "ਚੱਕ ਰਾਮਦਾਸ" ਤੇ ਫ਼ਿਰ "ਰਾਮਦਾਸ ਪੁਰ"। ਦਰਅਸਲ ਅੰਤ `ਚ ਅੰਮ੍ਰਿਤਸਰ (ਸਰੋਵਰ) ਅਤੇ ਅੰਮ੍ਰਿਤਸਰ (ਸਰੋਵਰ) ਦੇ ਵਿੱਚਕਾਰ "ਦਰਬਾਰ ਸਾਹਿਬ" ਵਾਲੀ ਇਮਾਰਤ ਬਣ ਜਾਣ ਤੇਂ ਪੂਰੀ ਨਗਰੀ ਦਾ ਨਾਮ ਹੀ "ਸ੍ਰੀ ਅੰਮ੍ਰਿਤਸਰ ਸਾਹਿਬ" : ਮਸ਼ਹੂਰ ਹੋਇਆ।

ਇਸ ਤਰ੍ਹਾਂ ਗੁਰਦੇਵ ਰਾਹੀਂ ਇਹ "ਸ੍ਰੀ ਅੰਮ੍ਰਿਤਸਰ ਸਾਹਿਬ" : ਨਗਰੀ ਆਪਣੇ ਸਮੇਂ ਦਾ ਸਭ ਤੋਂ ਨਵੀਨਤਮ ਤਕਨੀਕ ਦਾ ਸ਼ਹਿਰ ਵਿਕਸਤ ਕੀਤਾ ਗਿਆ ਸੀ। ਵੱਡੀ ਵੱਸੋਂ ਦੀਆਂ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਤਿੰਨ ਸਰੋਵਰ ਬਣਵਾਏ ਜਿਨ੍ਹਾਂ ਸੰਬੰਧੀ ਪੂਰਾ ਵੇਰਵਾ ਵੀ ਆ ਚੁੱਕਾ ਹੈ। ਤਾਂ ਤੇ "ਸੰਤੋਖ ਸਰ", "ਅੰਮ੍ਰਿਤਸਰ" ਤੇ "ਰਾਮ ਸਰ" ਇਨ੍ਹਾਂ ਤਿੰਨਾਂ ਸਰੋਵਰਾਂ ਨੂੰ ਪਾਣੀ ਦੀ ਸਪਲਾਈ ਲਈ "ਹੰਸਲੀ" ਨਾਮਕ ਨਹਿਰ ਨਾਲ ਜੋੜਿਆ ਗਿਆ। ਗੁਰਦੇਵ ਨੇ ਸ਼ਹਿਰ ਨੂੰ ਇੱਕ ਵੱਡੇ ਵਪਾਰਕ ਕੇਂਦਰ ਦੇ ਤੌਰ ਤੇ ਵਿਕਸਤ ਕੀਤਾ। ਗੁਰਦੇਵ ਨੇ ਇਸ ਨਗਰ `ਚ ਸਮੇਂ ਦੇ ਹਰੇਕ ਮਹੱਤਵ ਪੂਰਨ ਵਪਾਰ ਲਈ ਵੱਖ ਵੱਖ ਆਂ ਬਣਵਾਈਆਂ। ਭਾਵੇਂ ਇਨ੍ਹਾਂ ਸਮੂਹ ਮਂਡੀਆਂ `ਚੋਂ ਬਹੁਤੇ ਵਪਾਰਾਂ ਦੇ ਕੇਂਦਰ ਤਾਂ ਅੱਜ ਬਦਲਵੀਆਂ ਜਗ੍ਹਾਵਾਂ `ਤੇ ਤਬਦੀਲ ਹੋ ਚੁੱਕੇ ਹਨ। ਤਾਂ ਵੀ ਮੂਲ ਰੂਪ `ਚ ਵਸਾਏ ਗਏ ਸ਼ਹਿਰ ਦੀ ਮੁਢਲੀ ਵਿਓਂਤਬੰਦੀ ਦਾ ਨਜ਼ਾਰਾ ਪੇਸ਼ ਕਰਨ ਲਈ ਅੱਜ ਵੀ ਲੂਣ ਮੰਡੀ, ਘਿਓ ਮੰਡੀ, ਲੋਹਾ ਮੰਡੀ, ਦਾਲ ਮੰਡੀ, ਹਕੀਮਾਂ ਵਾਲਾ ਬਜ਼ਾਰ, ਮਿਸ਼ਰੀ ਬਜ਼ਾਰ, ਭੜਭੁੰਜਿਆਂ ਦਾ ਬਜ਼ਾਰ, ਬਾਂਸਾਂ ਵਾਲਾ ਬਜ਼ਾਰ, ਪਾਪੜਾਂ ਵਾਲਾ ਬਜ਼ਾਰ, ਸਰਾਫਾ ਬਜ਼ਾਰ, ਭਾਂਡਿਆਂ ਵਾਲਾ ਬਾਜ਼ਾਰ ਆਦਿ ਇਲਾਕੇ ਕਾਇਮ ਹਨ।

ਪੰਜਵੇਂ ਪਾਤਸ਼ਾਹ ਦੇ ਲਾਸਾਨੀ ਕਾਰਨਾਮੇ- (੧) ਅਰੰਭਕ ਸਮੇਂ `ਚ ‘ਆਦਿ ਬੀੜ ਨੂੰ ਤਰਤੀਬ ਦੇਣੀ ਤੇ ਉਸ ਦੀ ਸੰਪਾਦਨਾ’, ਆਪਣੇ ਆਪ `ਚ ਇਤਨਾ ਮਹਾਨ ਕਾਰਜ ਸੀ, ਜਿਸਦੀ ਕਿਸੇ ਹੋਰ ਕਾਰਜ ਨਾਲ ਤੁਲਣਾ ਕਰਣੀ ਹੀ ਸੰਭਵ ਨਹੀਂ। (੨) ਦੂਜੇ ਨੰਬਰ ਤੇ ਆਉਂਦੀ ਹੈ, ਅਮ੍ਰਿਤਸਰ ਤੇ ਸੰਤੋਖਸਰ ਇਨ੍ਹਾਂ ਦੋਨਾਂ ਸਰੋਵਰਾਂ ਨੂੰ ਸੰਪੂਰਣ ਕਰਣਾ। (੩) ਫ਼ਿਰ ਸਰੋਵਰ ਵਿਚਾਲੇ ਮੂਲ "ਦਰਬਾਰ ਸਾਹਿਬ ਵਾਲੀ ਇਮਾਰਤ" ਬਨਵਾਉਣੀ। (੪) ਉਪ੍ਰੰਤ ਅੰਮ੍ਰਿਤਸਰ ਭਾਵ ਸਰੋਵਰ ਦੇ ਵਿੱਚਕਾਰ ਉਸ ਨਵੀ ਬਣਾਈ ਜਾ ਚੁੱਕੀ ਇਮਾਰਤ `ਚ ‘ਆਦਿ ਬੀੜ" ਦਾ ਪ੍ਰਥਮ ਪ੍ਰਕਾਸ਼ ਕਰਣਾ (੫) ਇਸ ਦੇ ਨਾਲ ਨਾਲ ਹੀ ਰਾਤ ਸਮੇਂ ‘ਆਦਿ ਬੀੜ ਬੀੜ ਦੇ ਸੁਖਾਸਨ ਲਈ ਆਪਣੇ ਆਰਾਮ ਕਰਣ ਵਾਲੇ ਕਮਰੇ ਨੂੰ ਹੀ ਅਥਵਾ ਅਜੋਕੇ "ਗੁਰਦੁਆਰਾ ਕੋਠਾ ਸਾਹਿਬ" ਦੀ ਵਿਉਂਤਬੰਦੀ (੬) ਤੀਜੇ ਜਾਮੇਂ ਸਮੇਂ ਸੰਬੰਧਤ ਜਗ੍ਹਾ ਦੀ ਖਰੀਦ ਦੇ ਨਾਲ ਅਰੰਭ ਹੋ ਚੁੱਕੇ ਸੰਸਾਰ ਪੱਧਰ `ਤੇ ਸਿੱਖੀ ਦੇ ਇਸ ਕੇਂਦਰ ਨੂੰ ਬਾਕਾਇਦਾ ਸੰਪੂਰਣਤਾ ਦੇਣੀ ਤੇ ਸਦਾ ਲਈ ਵੱਡੇ ਕੰਪਲੈਕਸ ਦੇ ਰੂਪ `ਚ ਸਥਾਪਿਤ ਕਰਣਾ (੭) ਆਦਿ ਬੀੜ ਦੀ ਸਥਾਪਨਾ ਤੇ ਪ੍ਰਥਮ ਪ੍ਰਕਾਸ਼ ਤੋਂ ਪਹਿਲਾਂ-ਪਹਿਲਾਂ ਬੇਅੰਤ ਗੁਰਬਾਣੀ ਦੀ ਰਚਨਾ (੮) ਸ੍ਰੀ ਅੰਮ੍ਰਿਤਸਰ ਨਗਰੀ ਦੀ ਸਥਾਪਨਾ ਦੇ ਚਲਦੇ ਆ ਰਹੇ ਕਰਜ ਨੂ ਸੰਪੂਰਣਤਾ ਦੇਣੀ ਤੇ ਦੇ ਨਾਲ ਨਾਲ ਉਸ ਨੂੰ ਭਰਵੇਂ ਤਰੀਕੇ ਨਾਲ ਵਸਾਉਣਾ

ਇਸ ਤਰ੍ਹਾਂ ਜੇ ਕਰ ਕੇਵਲ ਇਤਨੀ ਗੱਲ ਹੀ ਕਰ ਲਵੀਏ, ਤਾਂ ਵੀ ਪੰਜਵੇਂ ਜਾਮੇ `ਚ ਇਤਨੇ ਸੀਮਤ ਸਮੇ ਤੇ ਉਹ ਵੀ ਅੰਤਾਂ ਦੇ ਵਿਰੋਧੀ ਹਾਲਾਤ `ਚ ਕਰ ਲੈਣੇ ਗੁਰਦੇਵ ਰਾਹੀਂ ਸਮੂਚੀ ਮਾਨਵਤਾ ਨੂੰ ਕਿਸੇ ਲਾਸਾਣੀ ਦੇਣ ਤੋਂ ਘੱਟ ਨਹੀਂ। ਜਦਕਿ ਇਥੇ ਵੀ ਬੱਸ ਨਹੀਂ ਉਪ੍ਰੰਤ (੯) ਕਰਤਾਰ ਪੁਰ ਸਾਹਿਬ ਦੂਜੇ (ਜਲੰਧਰ) ਨੂੰ ਵਸਾਉਣਾ। (੧੦) ਤਰਨਤਾਰਨ ਸਾਹਿਬ ਵਾਲੇ ਸਰੋਵਰ ਨੂੰ ਖੁਦਵਾਉਣਾ। (੧੧) ਉਪ੍ਰੰਤ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੀ ਸਥਾਪਨਾ (੧੧) ਤਰਨਤਾਰਨ ਨਗਰੀ ਦੀ ਸਥਾਪਨਾ।

(੧੨-੧੩) ਤਿੰਨ ਸਾਲ ਲੰਮੀ ਭਿਅੰਕਰ ਔੜ ਤੇ ਉਸ ਦੇ ਚਲਦੇ ਹੀ ਲਾਹੌਰ `ਚ ਭਿਅੰਕਰ ਚੇਚਕ ਆਦਿ ਮਹਾਮਾਰੀਆਂ ਦਾ ਫੁਟਣਾ। ਫ਼ਿਰ ਉਨ੍ਹਾਂ ਮਹਾਮਰੀਆਂ ਦੇ ਕਠਿਨ ਹਾਲਾਤ `ਚ ਵੀ ਪ੍ਰਚਾਰ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਪ੍ਰਚਾਰ ਦਾ ਚਾਲੂ ਰਹਿਣਾ। ਇਸ ਤਰ੍ਹਾਂ ਉਸ ਦੌਰਾਨ ਵੀ "ਬਾਉਲੀ ਸਾਹਿਬ ਲਾਹੌਰ" ਅਤੇ "ਜਨਮ-ਸਥਾਨ ਗੁਰੂ ਰਾਮਦਾਸ ਜੀ ਲਾਹੌਰ" ਦੀ ਸਥਾਪਨਾ (੧੪) ਵਡਾਲੀ ਅਥਵਾ "ਗੁਰੂ ਕੀ ਵਡਾਲੀ" ਵਿਖੇ "ਛੇ-ਹਰਟੇ ਖੂਹ ਨੂੰ ਖੁਦਵਾਉਣਾ, ਫ਼ਿਰ ਉਸੇ ਤੋਂ ਉਥੇ ਵੀ ਗੁਰਦੁਆਰਾ ਛੇ-ਹਰਟਾ ਸਾਹਿਬ। ਇਸ ਤਰ੍ਹਾਂ ਕੁਲ਼ ਮਿਲਾ ਕੇ ਇਹ ਸਮੂਹ ਕਾਰਜ ਅਜਿਹੇ ਹਨ, ਜਿਨਾਂ ਉਪਰ ਸਿੱਖ ਧਰਮ ਤੇ ਸਿਖ ਲਹਿਰ ਦਾ ਮੌਜੂਦਾ ਸਾਰਾ ਫੈਲਾਅ ਤੇ ਇਸ ਦੀ ਹੋਂਦ ਖੜੀ ਹੈ।

ਦੂਜੇ ਲਫ਼ਜ਼ਾ `ਚ ਗੁਰਦੇਵ ਰਾਹੀਂ ਸਮੂਚੀ ਮਾਨਵਤਾ ਨੂੰ ਇਹ ਸਭ ਅਜਿਹੀਆਂ ਲਾਸਾਣੀ ਦੇਣਾਂ ਹਣ ਜੇਕਰ ਓਦੋਂ ਗੁਰਦੇਵ ਰਾਹੀਂ ਸਚਮੁਚ ਇਹ ਕਾਰਜ ਨਾ ਹੋਏ ਹੁੰਦੇ ਤਾਂ ਅੱਜ ਦਾ ਸਿੱਖ ਇਤਿਹਾਸ ਵੀ ਅਜੋਕਾ ਇਤਿਹਾਸ ਨਾ ਹੁੰਦਾ ਬਲਕਿ ਕੁੱਝ ਹੋਰ ਹੀ ਹੁੰਦਾ। ਕਿਉਂਕਿ ਇਹ ਸਭ ਸਿੱਖ ਇਤਿਹਾਸ ਦੇ ਉਹ ਪੰਨੇ ਹਨ ਜਿਹੜੇ ਸਿੱਖ ਲਹਿਰ ਤੇ ਸਿੱਖ ਧਰਮ ਨੂੰ ਸੰਸਾਰ ਤਲ `ਤੇ ਕੇਂਦ੍ਰਿਤ ਕਰ ਰਹੇ ਹਨ।

"ਗੁਰਦੇਵ ਰਾਹੀਂ ਕੀਤੇ ਗਏ ਉਪ੍ਰੋਕਤ ਲਾਸਾਣੀ ਕਾਰਜਾਂ ਦੌਰਾਨ ਕੀਤੇ ਗਏ ਪ੍ਰਚਾਰ ਦੌਰੇ ਇੰਨੇ ਵਧ ਕੱਠਨ ਕਿਉਂ ਸਨ, ਕੁੱਝ ਹੋਰ ਜਾਣਕਾਰੀ" - ਇਹ ਵਿਸ਼ਾ ਹੋਰ ਵੀ ਵਿਸ਼ੇਸ਼ ਧਿਆਣ ਮੰਗਦਾ ਹੈ, ਇਹ ਸਚਾਈ ਹੈ ਕਿ ਗੁਰੂ ਕਾ ਪੰਥ ਜੋ ਅੱਜ ਸੰਸਾਰ ਪੱਧਰ `ਤੇ ਫ਼ੈਲ ਚੁੱਕਾ ਹੈ ਤਾਂ ਵੀ ਮੂਲੋਂ ਕੇਂਦ੍ਰਤ ਹੈ ਤਾਂ ਅੱਜ ਇਹ "ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ" ਵਾਲੇ ਪੰਥਕ ਕੇਂਦਰ ਦਾ ਅਚਣਚੇਾ ਹੀ ਵੱਡਾ ਲਾਭ ਵੀ ਲੈ ਰਿਹਾ ਹੈ। ਫ਼ਿਰ ਜਦੋਂ ਅਸੀਂ ਥੋੜਾ ਹੋਰ ਗਹਿਰਾਈ `ਚ ਜਾਂਦੇ ਹਾਂ ਤਾਂ ਇਹ ਸਾਫ਼ ਹੁੰਦੇ ਵੀ ਦੇਰ ਨਹੀਂ ਸੀ ਲਗਦੀ ਕਿ ਅਸਲ `ਚ ਇਹ ਸਾਰਾ ਇਲਾਹੀ ਪ੍ਰੋਗਰਾਮ ਪਹਿਲੇ ਜਾਮੇ `ਚ ਹੀ ਉਲਿਕਿਆ ਜਾ ਚੁੱਕਾ ਸੀ। ਜਿਹੜਾ ਕਿ ਆਪਣੇ ਆਪ `ਚ ਇਸ ਦਾ ਸਬੂਤ ਵੀ ਹੈ ਕਿ ਇਹ ਪ੍ਰੋਗ੍ਰਾਮ ਹੀ ਧੁਰ ਦਾ ਤੇ ਇਲਾਹੀ ਪ੍ਰੌਗ੍ਰਾਮ ਸੀ। ਜਦਕਿ ਹੁਣ ਤਾਂ ਉਹ ਪ੍ਰੋਗਰਾਮ ਕੇਵਲ ਕੱਦਮ-ਬ-ਕੱਦਮ ਤੇ ਦਰਜਾ-ਬ-ਦਰਜਾ ਆਪਣੀਆਂ ਮੰਜ਼ਿਲਾਂ ਹੀ ਤੈਅ ਕਰਦਾ ਹੋਇਆ, ਦਿਨੋ-ਦਿਨ ਆਪਣੇ ਉਸ ਧੁਰ ਦੇ ਅਤੇ ਇਲਾਹੀ ਨਿਸ਼ਾਨੇ ਵੱਲ ਅੱਗੇ ਤੋਂ ਅੱਗੇ ਹੀ ਵਧਿਆ ਸੀ ਅਤੇ ਵੱਧ ਵੀ ਰਿਹਾ ਸੀ।

ਇਹੀ ਕਾਰਨ ਹੈ ਕਿ ਗੁਰਬਾਣੀ ਰਚਨਾ, ਜਿਸਦਾ ਸਰੂਪ ਪੰਜਵੇਂ ਜਾਮੇ ਸਮੇਂ "ਆਦਿ ਬੀੜ" ਦੇ ਰੂਪ `ਚ ਬੱਝ ਕੇ ਸੰਸਾਰ ਸਾਹਮਣੇ ਪ੍ਰਗਟ ਹੋਇਆ, ਗੁਰਦੇਵ ਨੇ ਉਸ ਦਾ ਅਰੰਭ ਵੀ ਪਹਿਲੇ ਜਾਮੇ ਤੋਂ ਹੀ ਭਗਤ ਬਾਣੀ ਸਮੇਤ, ਆਪਣੀਆਂ ਰਚਨਾਵਾਂ ਦੇ ਨਾਲ ਨਾਲ ਸੰਭਾਲ ਵੀ ਆਪ ਹੀ ਕੀਤੀ ਸੀ। ਉਪ੍ਰੰਤ ਇਹੀ ਗੁਰਬਾਣੀ ਰਚਨਾ ਦਾ ਖਜ਼ਾਨਾ, ਦਰਜਾ-ਬ-ਦਰਜਾ ਹਰੇਕ ਗੁਰੂ ਵਿਅਕਤੀ ਤੀਕ ਪੁੱਜਦਾ ਗਿਆ ਅਤੇ ਸਮੇਂ-ਸਮੇਂ ਨਾਲ ਇਸ `ਚ ਹੋਰ ਗੁਰਬਾਣੀ ਦੀਆਂ ਰਚਨਾਵਾਂ ਵੀ ਜੁੜਦੀਆਂ ਗਈਆਂ ਤੇ ਵਾਧੇ ਵੀ ਹੁੰਦੇ ਗਏ। ਗੁਰਦੇਵ ਨੇ ਵੀ ਗੁਰਬਾਣੀ ਦੇ ਇਸ ਖਜ਼ਾਨੇ ਸੰਬੰਧੀ ਪਹਿਲਾਂ ਤੋਂ ਹੀ ਫ਼ੁਰਮਾਇਆ ਹੋਇਆ ਸੀ ਜਿਵੇਂ:-

"ਹਰਿ ਜੀਉ ਸਚਾ ਸਚੀ ਬਾਣੀ, ਸਬਦਿ ਮਿਲਾਵਾ ਹੋਇ" (ਪੰ: ੬੪) ਹੋਰ

"ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ" (ਪੰ: ੩੦੮) ਅਤੇ

"ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ" (ਪ: ੩੩੫) ਇਸੇ ਤਰ੍ਹਾਂ ਵਿਸ਼ੇ ਸੰਬੰਧੀ ਗੁਰਬਾਣੀ `ਚੋਂ ਹੀ ਬੇਅੰਤ ਸਬੂਤ।

ਇਸ ਤਰ੍ਹਾਂ ਗੁਰਬਾਣੀ ਰਚਨਾ ਜੋ ਪੰਚਮ ਪਾਤਸ਼ਾਹ ਤੀਕ ਪੁੱਜੀ ਉਹ ਭਗਤ ਬਾਣੀ ਸਮੇਤ ਚੌਥੇ ਗੁਰੂ ਜਾਮੇ ਤੀਕ ਇਸ ਖਜ਼ਾਨੇ `ਚ ਜੁੜ ਚੁੱਕੀ ਹੋਈ ਸੀ। ਉਪ੍ਰੰਤ ਗੁਰਬਾਣੀ ਦੇ ਉਸੇ ਖਜ਼ਾਨੇ ਲਈ ਹੀ ਤਾਂ ਪੰਜਵੇਂ ਪਾਤਸ਼ਾਹ ਨੇ ਗੁਰਬਾਣੀ ਵਿਚਲੀਆਂ ਆਪਣੀਆਂ ਰਚਨਾਵਾਂ `ਚ ਫ਼ੁਰਮਾਇਆ ਸੀ:-

"ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ੧ ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ੨ ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ੩ ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ" (ਪੰ: ੧੬੪)

ਉਸਤੋਂ ਬਾਅਦ ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਅੱਜ ਜੇਕਰ ਸਿੱਖ ਧਰਮ ਤੇ ਸਿਖ ਲਹਿਰ ਦਾ ਕੇਂਦ੍ਰ "ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ" ਅਤੇ ਸੰਸਾਰ ਤਲ ਦਾ ਵੱਡਾ ਵਪਾਰਕ ਕੇਂਦ੍ਰ ਤੇ ਸ਼ਹਿਰ "ਸ੍ਰੀ ਅੰ੍ਰਿਮਤਸਰ ਸਾਹਿਬ" ਕਾਇਮ ਹੈ, ਦਰਅਸਲ ਭਵਿਖ ਦੇ ਇਸ ਪ੍ਰੋਗਰਾਮ ਨੂੰ ਹੀ ਮੁੱਖ ਰਖ ਕੇ, ਇਹ ਜ਼ਮੀਨ ਵੀ ਤੀਜੇ ਜਾਮੇ ਸਮੇਂ ਖਰੀਦੀ ਜਾ ਚੁੱਕੀ ਸੀ; ਜਾਂ ਵੱਕਤ ਦੇ ਵਾਧੇ ਨਾਲ ਧਰਤੀ ਨੂੰ ਘੱਟ ਜਾਣ ਕੇ ਚੌਥੇ ਪਾਤਸਾਹ ਨੇ ਅਕਬਰ ਬਾਦਸ਼ਾਹ ਤੋਂ ਹੋਰ ਜ਼ਮੀਨ ਖਰੀਦ ਕੇ ਇਸ `ਚ ਵਾਧਾ ਕੀਤਾ ਸੀ।

ਇਸ ਤਰ੍ਹਾਂ ਪੰਜਵੇਂ ਜਾਮੇ ਸਮੇਂ ਜਿਹੜੇ ਪ੍ਰਚਾਰ ਦੌਰੇ ਹੋਏ, ਉਹ ਵੀ ਉਸੇ ਇਲਾਹੀ ਤੇ ਲੜੀਵਾਰ ਪ੍ਰੋਗਰਾਮ ਵਾਲੀ ਕੜੀ ਦਾ ਹੀ ਵੱਡਾ ਅਤੇ ਇੱਕ ਤੋਂ ਬਾਅਦ ਇਕ, ਅਗ਼ਲਾ ਪੜਾਅ ਸਨ। ਇਥੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇਸੇ ਚਲਦੇ ਆ ਰਹੇ ਪ੍ਰੋਗਰਾਮ ਅਧੀਨ "ਅੰਮ੍ਰਿਤਸਰ (ਸਰੋਵਰ) ", "ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ", "ਸੰਤੋਖਸਰ (ਸਰੋਵਰ) ", "ਰਾਮਸਰ (ਸਰੋਵਰ) "ਅਤੇ ਵਪਾਰਕ ਕੇਂਦਰ "ਸ੍ਰੀ ਅੰਮ੍ਰਿਤਸਰ ਸਾਹਿਬ" ਨਗਰ ਦੀ ਕਾਇਮੀ ਤੋਂ ਬਾਅਦ ਗੁਰਦੇਵ ਦਾ ਅਗਲਾ ਪੜਾਅ ਰਾਵੀ-ਬਿਆਸ ਦੇ ਵਿੱਚਕਾਰ ਵਾਲੀ ਮਾਝੇ ਦੀ ਧਰਤੀ `ਤੇ ਵੱਸਦੇ ਪਿੰਡਾਂ `ਚ ਸਿੱਖ ਧਰਮ ਤੇ ਸਿੱਖ ਲਹਿਰ ਦਾ ਵੱਡੀ ਪੱਧਰ `ਤੇ ਪ੍ਰਚਾਰ ਕਰਣਾ ਸੀ ਤਾ ਕਿ "ਸ੍ਰੀ ਅੰੰਿਮ੍ਰਤਸਰ ਸਾਹਿਬ" ਦਾ ਚੌਗਿਰਦਾ ਵੀ ਪੂਰੀ ਤਰ੍ਹਾਂ ਮਜ਼ਬੂਤ ਹੋ ਜਾਵੇ। ਦੇਖਿਆ ਜਾਵੇ ਤਾਂ ਇਹ ਕਾਰਜ ਕੇਵਲ ਕਹਿਣ ਨੂੰ ਹੀ ਨਹੀਂ ਬਲਕਿ ਵੱਡੇ ਜ਼ੋਖਮ ਤੇ ਭਾਰੀ ਮਿਹਨਤ ਵਾਲੇ ਸਨ, ਅਤੇ ਅੱਜ ਸਾਰਾ ਪੰਥ ਉਨ੍ਹਾ ਅਤੇ ਉਸ ਸਮੇਂ ਦੇ ਕੀਤੇ ਕਾਰਜਾਂ ਦਾ ਹੀ, ਲਾਭ ਵੀ ਲੈ ਰਿਹਾ ਹੈ।

ਛੇਵੇਂ ਪਾਤਸ਼ਾਹ ਅਤੇ ਦਸਮੇਸ਼ ਜੀ ਦੇ ਆਗਮਨ ਵਿਚਲੀ ਸਾਂਝੀ ਕੜੀ- ਫ਼ਿਰ ਇਹ ਵੀ ਕਿ ਪੰਜਵੇਂ ਪਾਤਸ਼ਾਹ ਦੇ ਜੀਵਨ ਕਾਲ ‘ਤੋਂ ਕੁੱਲ ਮਿਲਾ ਕੇ 12-13 ਸਾਲ ਦਾ ਅਜਿਹਾ ਸਮਾਂ ਵੀ ਹੈ ਜਦੋਂ ਗੁਰਦੇਵ ਆਪਣੇ ਮਹਿਲਾਂ ਤੇ ਸੰਗਤਾਂ ਨਾਲ ਅਤੀ ਕਠਿਨ ਹਾਲਾਤ `ਚ ਪ੍ਰਚਾਰ ਦੌਰੇ `ਤੇ ਹੀ ਰਹੇ। ਉਪ੍ਰੰਤ ਉਸ `ਚੋਂ ਵੀ ਕਾਫ਼ੀ ਸਮਾ ਅਜਿਹਾ ਸੀ ਜਦੋਂ ਅਤੀ ਮਾਸੂਮ ਉਮਰ ਦੇ (ਬਾਲ) ਹਰਿਗੋਬਿੰਦ ਜੀ ਵੀ ਲਗਾਤਾਰ ਉਨ੍ਹਾ ਦੇ ਕੋਲ ਹੀ ਸਨ। ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਇਥੋਂ ਤੀਕ ਕਿ ਜਦੋਂ (ਗੁਰੂ) ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਉਸ ਸਮੇਂ ਵੀ ਪਾਤਸ਼ਾਹ ਆਪਣੇ ਨਿਵਾਸ ਸਥਾਨ, ਸ੍ਰੀ ਅਮ੍ਰਿਤਸਰ `ਚ ਨਹੀਂ ਸਨ। ਓਦੋਂ ਵੀ ਆਪ ਉਨ੍ਹਾਂ ਸਖ਼ਤ ਹਾਲਾਤਾਂ `ਚ ਆਪਣੇ ਪ੍ਰਚਾਰ ਦੌਰਿਆਂ `ਤੇ ਆਪਣੇ ਮਹਿਲ ਮਾਤਾ ਗੰਗਾ ਜੀ ਨਾਲ ਵਡਾਲੇ ਦੀ ਧਰਤੀ `ਤੇ ਸਨ।

ਇਹ ਹਾਲਾਤ ਵੀ ਠੀਕ ਉਸੇ ਤਰ੍ਹਾਂ ਦੇ ਹੀ ਸਨ ਜਿਵੇਂ ਅੱਗੇ ਜਾ ਕੇ ਦਸਮੇਸ਼ ਜੀ ਦੇ ਆਗਮਨ ਸਮੇਂ ਨੌਵੇਂ ਪਾਤਸ਼ਾਹ ਵੀ, ਨਾ ਬਕਾਲੇ `ਚ ਸਨ ਤੇ ਨਾ ਆਪਣੇ ਨਵੇਂ ਵਸਾਏ ਅਨੰਦਪੁਰ ਸਾਹਿਬ `ਚ ਆਰਾਮ ਕਰ ਰਹੇ ਸਨ। ਬਲਕਿ ਨੌਵੇਂ ਪਾਤਸ਼ਾਹ ਵੀ ਉਸ ਸਮੇਂ ਦੇ ਮਜ਼ਲੂਮ ਹਿੰਦੂਆਂ ਦੀ ਰਾਖੀ ਤੇ ਬਾਂਹ ਪਕੜਣ ਲਈ ਅਤੇ ਨਾਲ-ਨਾਲ ਗੁਰਮੱਤ ਪ੍ਰਚਾਰ ਦੇ ਦੌਰੇ `ਤੇ ਆਸਾਮ ਆਦਿ ਪੂਰਬ ਦੇਸ਼ ਨੂੰ ਜਾ ਰਹੇ ਸਨ। ਸੰਸਾਰ ਪੱਧਰ ਦਾ ਰਿਕਾਰਡ ਹੈ ਕਿ ਅਨੰਦ ਕਾਰਜ ਦੇ 32 (ਬੱਤੀ) ਸਾਲਾਂ ਬਾਅਦ ਵੀ ਜਦੋਂ ਪ੍ਰਵਾਰ `ਚ ਪਹਿਲੇ ਚਿਰਾਗ਼ (ਗੁਰੂ ਗੋਬਿੰਦ ਸਿੰਘ ਜੀ) ਦੇ ਰੋਸ਼ਨ ਹੋਣ `ਚ ਕੇਵਲ ਦੋ ਮਹੀਨੇ ਹੀ ਬਾਕੀ ਸਨ ਤਾਂ ਆਪ ਵੀ ਮਾਤਾ ਗੁਜਰ ਕੌਰ ਕੋਲ ਨਹੀਂ ਸਨ। ਓਦੋਂ ਨੌੇਵੇਂ ਪਾਤਸ਼ਾਹ ਪੂਰਬ ਦੇਸ਼ ਦੇ ਆਪਣੇ ਉਸ ਪ੍ਰਚਾਰ ਦੌਰੇ `ਤੇ ਜਾਂਦੇ ਹੋਏ ਪਟਨੇ (ਅੱਜੌਕੀ ‘ਪਟਨਾ ਸਾਹਿਬ’ ) ਵਾਲੀ ਧਰਤੀ `ਤੇ ਸਨ।

ਇਸ ਤਰ੍ਹਾਂ ਆਪ ਵੀ ਓਦੋਂ ਕਿਸੇ ਸਰਕਾਰੀ ਆਦਿ ਦਬਾਅ `ਚ ਨਹੀਂ ਸਨ ਜਾ ਰਹੇ ਕਿ ਆਪ ਉਥੇ ਪਟਨੇ `ਚ ਦੋ ਮਹੀਨਿਆ ਲਈ ਰੁੱਕ ਨਹੀਂ ਸਨ ਸਕਦੇ, ਪਰ ਮਜ਼ਲੂਮਾਂ ਤੇ ਨਿਆਸਰਿਆਂ ਦੇ ਦਰਦੀ ਨੌਵੇ ਪਾਤਸ਼ਾਹ ਉਥੇ ਨਹੀਂ ਰੁਕੇ ਅਤੇ ਢਾਕੇ ਨੂੰ ਆਪਣੇ ਪ੍ਰਚਾਰ ਦੌਰੇ `ਤੇ ਅੱਗੇ ਚਲੇ ਗਏ। ਇਤਿਹਾਸ ਗੁਆਹ ਹੈ, ਜੇ ਸਮੇਂ ਸਿਰ ਗੁਰਦੇਵ ਢਾਕੇ ਨਾ ਪਹੁੰਚਦੇ ਤਾਂ ਅਹੋਮੀ ਰਾਜ ਚੱਕਰਧਜ ਅਤੇ ਓਰੰਗਜ਼ੇਬ ਵੱਲੋਂ ਭੇਜੇ ਹੋਏ ਰਾਜਾ ਰਾਮ ਸਿੰਘ ਵਿਚਕਾਰ ਜਿਹੜਾ ਵੱਡਾ ਜੰਗ ਟੱਲ ਗਿਆ ਤੇ ਸਮਝੌਤਾ ਹੋ ਗਿਆ ਉਪ੍ਰੰਤ ਉਸ ਨਾਲ ਵੱਡਾ ਖੂਨ-ਖਰਾਬਾ ਟਲਿਆ ਉਹ ਕੇਵਲ ਨੌਵੇਂ ਪਾਤਸ਼ਾਹ ਦੇ ਸਮੇਂ ਸਿਰ ਉਥੇ ਢਾਕੇ `ਚ ਪੁੱਜਣ ਕਰਕੇ ਹੀ ਸੰਭਵ ਹੋਇਆ ਸੀ।

ਫ਼ਿਰ ਇਤਨਾ ਹੀ ਨਹੀਂ ਉਸ ਤੋਂ ਬਾਅਦ, ਜਦੋਂ ਪਿਤਾ-ਪੁੱਤਰ (ਨੌਵੇਂ ਪਾਤਸ਼ਾਹ ਅਤੇ ਬਾਲਕ ਦਸਮੇਸ਼ ਪਿਤਾ) ਦਾ ਪਹਿਲਾ ਆਪਸੀ ਮਿਲਾਪ ਹੋਇਆ ਤਦ ਤੀਕ ਬਾਲ ਗੁਰੂ (ਦਸਮ ਪਿਤਾ) ਵੀ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਹੋਏ ਸਨ। ਦੁਨੀਆਂ ਦੇ ਇਤਿਹਾਸ `ਚ ਦੁਕੀਆਂ-ਦਰਦੀਆਂ ਤੇ ਮਜ਼ਲੂਮਾਂ ਦਾ ਦੁਖ ਨੂੰ ਵੰਡਾਉਣ ਦੀਆਂ ਇਹੋ ਜਹੀਆਂ ਮਿਸਾਲਾਂ ਹੋਰ ਕਿਧਰੋਂ ਵੀ ਨਹੀਂ ਮਿਲਣਗੀਆਂ ਜਿਹੋ ਜਿਹੀਆਂ ਕਿ ਗ੍ਰੁਰੂ ਘਰ `ਚ ਆਮ ਹਨ।

ਇਸ ਤਰ੍ਹਾਂ ਇਥੇ ਵੀ ਦੇਖ ਚੁੱਕੇ ਹਾਂ ਜਦੋਂ ਸਾਹਿਬਜ਼ਾਦੇ ਹਰਿਗੋਬਿੰਦ ਜੀ ਦਾ ਆਗਮਨ ਹੋਇਆ ਤਾਂ ਪੰਜਵੇਂ ਪਾਤਸ਼ਾਹ ਆਪਣੇ ਪ੍ਰਚਾਰ ਦੌਰੇ ਦੌਰਾਨ, ਵਡਾਲੀ (ਗੁਰੂ ਕੀ ਵਡਾਲੀ) ਵਾਲੇ ਸਥਾਨ `ਤੇ ਸਨ। ਇਹੀ ਕਾਰਣ ਸੀ ਕਿ (ਗੁਰੂ) ਹਰਗੋਬਿੰਦ ਜੀ ਦਾ ਆਗਮਨ ਵੀ ਅੰਮ੍ਰਿਤਸਰ ਦੀ ਧਰਤੀ `ਤੇ ਨਹੀਂ, ਬਲਕਿ ਮਾਝੇ ਦੇ ਪਿੰਡਾਂ `ਚ, ਸਿੱਖ ਧਰਮ ਦੇ ਪ੍ਰਚਾਰ ਦੇ ਦੌਰੇ ਦੌਰਾਨ, ਵਡਾਲੀ ਦੇ ਸਥਾਨ `ਤੇ ਹੋਇਆ ਸੀ। ਠੀਕ ਉਸੇ ਤਰ੍ਹਾਂ ਜਿਵੇਂ ਅੱਗੇ ਚੱਲ ਕੇ ਦਸਮੇਸ਼ ਜੀ ਦਾ ਆਗਮਨ ਨਾ ਬਕਾਲਾ ਸਾਹਿਬ ਵਿਖੇ ਹੋਇਆ ਤੇ ਨਾ ਨੌਵੇਂ ਪਾਤਸ਼ਾਹ ਵੱਲੋਂ ਆਪਣੇ ਨਵੇਂ ਵਸਾਏ ਅਨੰਦਪ੍ਰੁਰ ਸਾਹਿਬ (ਚੱਕ ਨਾਨਕੀ) ਵਿਖੇ। ਬਲਕਿ ਆਗਮਨ ਹੋਇਆ ਤਾਂ ਨੌਵੇਂ ਪਾਤਸ਼ਾਹ ਦੇ ਪੂਰਬ ਦੇਸ਼ ਦੇ ਪ੍ਰਚਾਰ ਦੌਰੇ ਦੌਰਾਨ ਰਾਹ `ਚ ‘ਪਟਨਾ ਸਹਿਬ’ ਵਿਖੇ ਤੇ ਉਹ ਵੀ ਗੁਰਦੇਵ ਦੀ ਗ਼ੈਰਮੌਜੂਦਗੀ `ਚ।

ਪੰਜਵੇਂ ਪਾਤਸ਼ਾਹ ਦਾ ਪ੍ਰਚਾਰ ਦੌਰਾ ਅਤੇ ਉਸ ਸਮੇਂ ਦੇ ਹਾਲਾਤ `ਤੇ ਇੱਕ ਹੋਰ ਝਾਤ- ਇਹ ਵੀ ਦੇਖ ਆਏ ਹਾਂ ਕਿ ਜਦੋਂ ਪੰਜਵੇਂ ਪਾਤਸ਼ਾਹ ਦਾ ਪ੍ਰਚਾਰ ਦੌਰਾ ਚੱਲ ਰਿਹਾ ਸੀ ਤਾਂ ਉਨ੍ਹਾਂ ਦਿਨਾਂ `ਚ ਪੰਜਾਬ ਦੀ ਧਰਤੀ `ਤੇ ਸਖੀ ਸਰਵਰੜੀਆਂ ਦਾ ਵੀ ਬੜਾ ਜ਼ੋਰ ਸੀ। ਇਥੋਂ ਤੀਕ ਕਿ ਤੀਜੇ ਪਾਤਸ਼ਾਹ ਦੇ ਸਮੇਂ ਵੀ ਖੋਜਿਆਂ ਰਾਹੀਂ, ਗੁਰੂ ਕੇ ਲੰਗਰਾਂ `ਚ ਵਿਘਣ ਪਾਉਣ ਦੇ ਜਿਹੜੇ ਯਤਣ ਕੀਤੇ ਗਏ ਸਨ, ਉੰਨ੍ਹਾਂ ਪਿੱਛੇ ਵੀ ਬਹੁਤਾ ਹੱਥ ਇੰਨ੍ਹਾਂ ਸਖੀ ਸਵੜੀਆਂ ਦੇ ਪੀਰਾਂ-ਫ਼ਕੀਰਾਂ ਦਾ ਹੀ ਸੀ। ਕਾਰਨ ਇਹ ਕਿ ‘ਸਖੀ ਸਰਵੜੀਏ’ ਕੋਈ ਵਿਸ਼ੇਸ਼ ਮੱਤ ਨਹੀਂ ਬਲਕਿ ਇੱਕ ਮੁਸਲਾਮਾਨ ਫ਼ਕੀਰ ਸ਼ੇਖ ਫ਼ੱਤੇ ਦੀ ਗੱਦੀ ਸੀ। ਸ਼ੇਖ ਫ਼ੱਤੇ ਦੀ ਅਸਲ ਕੱਬਰ ਨਿਗਾਹੇ `ਚ ਹੈ। ਜਿਵੇਂ ਦੇਵੀ ਦਰਸ਼ਨ ਨੂੰ ਦੇਵੀ ਭਗਤਾਂ ਦੇ ਜੱਥੇ ਜਾਂਦੇ ਹਨ, ਇਸੇ ਤਰ੍ਹਾਂ ਇਸ ਦੇ ਮੰਨਣ ਵਾਲਿਆਂ ਦੇ ਜਥੇ ਵੀ ਹਰ ਸਾਲ ਨਿਗਾਹੇ ਜਾਂਦੇ ਹਨ। ਇੰਨ੍ਹਾਂ ਲੋਕਾਂ ਨੇ ਆਪਣੇ ਘਰਾਂ `ਚ ਵੀ ਪੀਰ ਦੀ ਕਬਰ ਬਣਾਈ ਹੁੰਦੀ ਹੈ ਅਤੇ ਹਰੇਕ ਵੀਰਵਾਰ ਭੁੰਜੇ ਸੌਂਦੇ ਤੇ ਕੱਬਰ `ਤੇ ਰੋਟ ਚੜ੍ਹਾ ਕੇ ਉਸ ਦਾ ਪ੍ਰਸ਼ਾਦਿ ਵੰਡਦੇ ਹਨ।

ਹੋਰ ਤਾਂ ਹੋਰ, ਇਹ ਵੀ ਦੇਖ ਚੁੱਕੇ ਹਾਂ ਕਿ ਮਹਾਬਲੀ ਸੂਰਮੇ ਪੰਚਮ ਪਿਤਾ ਨੇ ਉਚੇਚੇ ਸਖੀ ਸਰਵਰੜੀਆਂ ਦੇ ਉਸ ਪ੍ਰਚਾਰ ਦੇ ਗੜ੍ਹ `ਚ ਪੁੱਜ ਕੇ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਨੀਂਹ ਰੱਖੀ ਸੀ। ਉਪ੍ਰੰਤ ਇਹ ਵੀ ਕਿ ਉਨ੍ਹਾਂ ਸਖੀ ਸਰਵਰੜੀਆਂ ਜ਼ੋਰ ਤਾਂ ਉਸ ਇਲਾਕੇ `ਚ ਹੈ ਹੀ ਸੀ। ਨਤੀਜਾ ਇਹ ਹੋਇਆ ਕਿ ਪਾਤਸ਼ਾਹ ਦੀ ਇਸ ਕਰਣੀ ਤੋਂ ਤਿਲਮਿਲਾ ਕੇ ਉਨ੍ਹਾਂ ਨੇ ਇੱਕ ਹੋਰ ਕਾਰਾ ਕਰ ਦਿਖਾਇਆ। ਉਨ੍ਹਾ ਇਲਾਕੇ ਦੇ ਮੁਸਲਮਾਨ ਹਾਕਮ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੂੰ ਚੁੱਕ ਚੁਕਾ ਕੇ, ਇਲਾਕੇ `ਚੋਂ ਭਠਿਆਂ ਆਦਿ ਤੋਂ ਸਾਰੀਆਂ ਇੱਟਾਂ ਚੁੱਕਵਾ ਦਿੱਤੀਆਂ। ਉਪ੍ਰੰਤ ਨੂਰਦੀਨ ਦੇ ਪੁੱਤਰ ਅਮੀਰ ਦੀਨ ਨੇ ਇਹ ਇਟਾਂ ਆਪਣੀ ਹਵੇਲੀ `ਚ ਲੁਆ ਲਈਆਂ। ਇਸਦਾ ਮਤਲਬ ਇਹ ਸੀ ਕਿ ਇਸ ਤਰ੍ਹਾਂ ਗੁਰਦੇਵ ਵੱਲੋਂ ਬਣਵਾਏ ਜਾ ਰਹੇ ਸਰੋਵਰ ਦਾ ਸਾਰਾ ਕੰਮ ਆਪਣੇ ਆਪ ਰੁੱਕ ਜਾਵੇਗਾ। ਜਦਕਿ ਤਾਂ ਵੀ ਹੋਇਆ ਇਸ ਦੇ ਉਲਟ। ਸਖੀ ਸਰਵਰੜੀਆਂ ਦੇ ਇਸ ਕਮੀਨ ਕਾਰੇ ਤੋਂ ਬਾਅਦ ਵੀ ਸਰੋਵਰ ਦਾ ਕੰਮ ਉੱਕਾ ਨਾ ਰੁਕਿਆ ਅਤੇ ਬੜੇ ਸੋਹਣੇ ਢੰਗ ਨਾਲ ਸਰੋਵਰ ਮੁਕੰਮਲ ਵੀ ਹੋ ਗਿਆ।

ਦਰਅਸਲ ਇਸ ਸਾਰੇ ਪੁਆੜੇ ਦੀ ਜੜ੍ਹ ਇਹ ਸੀ ਕਿ ਜਦੋਂ ਕਦੇ ਔੜ ਕਾਲ ਆਦਿ ਦਾ ਜਾਂ ਕੋਈ ਵੀ ਮੁਸ਼ਕਲ ਸਮਾਂ ਆ ਜਾਂਦਾ ਸੀ ਤਾਂ ਪ੍ਰਮਾਤਮਾ ਤੋਂ ਅਨਜਾਣ, ਘਬਰਾਏ ਹੋਏ ਲੋਕ ਪੀਰਾਂ-ਫ਼ਕੀਰਾਂ `ਤੇ ਧਾਗੇ-ਤਬੀਤਾਂ ਦੇ ਚੱਕਰਾਂ `ਚ ਜਲਦੀ ਫ਼ੱਸ ਜਾਂਦੇ ਹਨ। ਦੂਜੇ ਪਾਸੇ, ਬ੍ਰਾਹਮਣ ਦੀ ਵਰਣ ਵੰਡ ਦੀ ਉਪਜ, ਅਖੌਤੀ ਸ਼ੂਦਰ ਵੀ ਹਿੰਦੂ ਧਰਮ ਤੋਂ ਦੁਖੀ ਹੋ ਕੇ ਮੁਸਲਮਾਨੀ ਹਕੂਮਤ ਦੇ ਅਸਰ, ਤੇ ਲਾਲਚਾਂ ਤੇ ਦੱਬਦਬੇ ਕਾਰਣ ਆਪਣੇ ਆਪ ਵੀ ਮੁਸਲਮਾਨ ਬਣਦੇ ਜਾ ਰਹੇ ਸਨ। ਬਹੁਤੇ ਨਾਈ-ਛੀਂਬੇ ਆਦਿ ਤਾਂ ਪਹਿਲਾਂ ਹੀ ਮੁਸਲਮਾਨ ਮੱਤ `ਚ ਪ੍ਰਵੇਸ਼ ਕਰ ਚੁੱਕੇ ਸਨ। ਖਾਸ ਤੌਰ `ਤੇ ਦਰਿਆ ਝਣਾਂ ਦੇ ਪਾਰਲੇ ਬੰਨੇ ਦੇ ਹਿੰਦੂ ਜੱਟ, ਜਿਹੜੇ ਬ੍ਰਾਹਮਣ ਅਨੁਸਾਰ ਹੈ ਹੀ ਸ਼ੂਦਰ ਸਨ, ਉਹ ਵੀ ਬਹੁਤਾ ਕਰਕੇ ਆਪਣਾ ਧਰਮ ਤਬਦੀਲ ਕੇ ਮੁਸਲਮਾਨ ਬਣ ਚੁੱਕੇ ਸਨ।

ਇਸ ਤਰ੍ਹਾਂ ਸਖੀ ਸਰਵਰੜੀਏ ਪੀਰਾਂ-ਖ਼ਕੀਰਾਂ ਵਾਲਾ ਇਹ ਇੱਕ ਅਜਿਹਾ ਵਿਚਕਾਰਲਾ ਰਸਤਾ ਸੀ ਜਿਸ ਰਸਤੇ ਬਹੁਤੇ ਹਿੰਦੂ, ਇੰਨ੍ਹਾਂ ਪੀਰਾਂ-ਫ਼ਕੀਰਾਂ ਦੇ ਚੱਕਰ `ਚ ਫ਼ਸ ਕੇ ਥੋੜ੍ਹ ਦਿਲੇ ਹੋਏ, ਆਪਣੇ ਦਿਨ ਤਿਉਹਾਰ ਵੀ ਮਨਾਅ ਲੈਂਦੇ ਤੇ ਨਾਲ ਨਾਲ ਹਰ ਵੀਰ ਵਾਰ ਨੂੰ ਸਖੀ ਸਰਵੜੀਏ ਪੀਰ ਦੀ ਕਬਰ `ਤੇ ਰੋਟ ਵੀ ਚੜ੍ਹਾ ਦਿੰਦੇ ਸਨ। ਇਸ ਤਰ੍ਹਾਂ ਹਿੰਦੂਆਂ ਨੂੰ ਮੁਸਲਾਮਾਨ ਬਨਾਉਣ ਲਈ ਸਖੀ ਸਰਵੜੀਏ, ਉਨ੍ਹਾਂ ਲਈ ਜਿਵੇਂ ਕ ਪਹਿਲੀ ਪਉੜੀ ਅਤੇ ਬਹੁਤ ਸੌਖਾ ਰਸਤਾ ਸੀ। ਜਦਕਿ ਉਸ ਸਾਰੇ ਦਾ ਉਨ੍ਹਾਂ ਨੂੰ ਇਹ ਨੁਕਸਾਨ ਵੀ ਜ਼ਰੂਰ ਹੁੰਦਾ ਸੀ ਕਿ ਫ਼ਿਰ ਭਾਵੇਂ ਆਪਣੇ ਆਪ, ਰਾਜਸੀ ਦਬਾਅ ਹੇਠ ਜਾਂ ਕਿਸੇ ਵੀ ਕਾਰਣ ਫ਼ਿਰ ਜਦੋਂ ਉਹ ਮੁਲਲਮਾਨ ਧਰਮ `ਚ ਪ੍ਰਵੇਸ਼ ਕਰ ਲੈਂਦੇ ਤਾਂ ਮੁਲਲਮਾਨ ਧਰਮ `ਚ ਪ੍ਰਵੇਸ਼ ਕਰ ਲੈਣ ਬਾਅਦ ਉਨ੍ਹਾਂ ਦੇ ਪਹਿਲੇ ਸਾਰੇ ਸਾਕ-ਸੰਬੰਧ ਤੇ ਰਿਸ਼ਤੇਦਾਰੀਆਂ ਵੀ ਆਪਣੇ ਆਪ ਹੀ ਵੀ ਖ਼ਤਮ ਹੋ ਜਾਂਦੀਆਂ।

ਦੂਜੇ ਪਾਸੇ, ਇਸ ਦੇ ਉਲਟ, ਅਜਿਹੇ ਸਾਰੇ ਲੋਕਾਂ ਵਾਸਤੇ ਸਿੱਖ ਧਰਮ ਇੱਕ ਅਜਿਹਾ ਤੇ ਸੌਖਾ ਤੇ ਸੱਚ ਦਾ ਮਾਰਗ ਤੇ ਧਰਮ ਸੀ ਜਿੱਥੇ ਨਾ ਕੋਈ ਦਬਾਅ ਸੀ, ਨਾ ਲਾਲਚ ਤੇ ਨਾ ਜ਼ਬਰਦਸਤੀ ਤੇ ਨਾ ਉਨ੍ਹਾਂ `ਤੇ ਜ਼ੁਲਮ। ਬਲਕਿ ਇਹ ਇਕੋ ਇੱਕ ਆਜਿਹਾ ਮਾਨਵ-ਵਾਦੀ ਧਰਮ ਹੈ ਜਿਸ `ਚ ਸ਼ਾਮਲ ਹੋ ਕੇ ਉਹ ਸੱਚ `ਤੇ ਪਹਿਰਾ ਦਿੰਦੇ ਜਿਸ ਤੋਂ ਉਨ੍ਹਾਂ ਦਾ ਆਪਣਾ ਜੀਵਨ ਵੀ ਸ਼ੌਖਾ ਹੋ ਜਾਂਦਾ ਤੇ ਨਾਲ-ਨਾਲ ਉਨ੍ਹਾਂ ਦੇ ਪਹਿਲੇ ਸਾਕ ਸੰਬੰਧ `ਤੇ ਰਿਸ਼ਤੇਦਾਰੀਆਂ ਵੀ ਉਸੇ ਤਰ੍ਹਾਂ ਕਾਇਮ ਰਹਿੰਦੀਆਂ। ਇਸ ਸਾਰੇ ਦਾ ਨਤੀਜਾ ਸੀ ਬਹੁਤੀ ਲੋਕਾਈ ਆਪਣੇ ਆਪ ਸਿੱਖ ਧਰਮ `ਚ ਪ੍ਰਵਵੇਸ਼ ਕਰਣ ਨੂੰ ਹੀ ਤਰਜ੍ਹੀ ਦਿੰਦੀ। ਦਰਅਸਲ ਇਸੇ ਕਾਰਣ ਕੱਟੜ ਤੇ ਜਨੂੰਨੀ ਮੁਸਸਮਾਨ ਆਗੂ ਇਸਲਾਮ ਦੇ ਫੈਲਾਅ ਦੇ ਰਸਤੇ `ਚ, ਕੇਵਲ ਸਿੱਖ ਧਰਮ ਤੇ ਸਿੱਖ ਲਹਿਰ ਨੂੰ ਹੀ ਆਪਣੇ ਲਈ ਸਭ ਤੋਂ ਵੱਡਾ ਅਟਕਾਅ ਤੇ ਰੋੜਾ ਮਣਦੇ ਤੇ ਸਿੱਖੀ ਦੇ ਪ੍ਰਚਾਰ `ਚ ਰੁਕਾਵਟਾਂ ਪਾਂਦੇ ਰਹਿੰਦੇ ਸਨ।

ਫ਼ਿਰ ਜਦੋਂ ਇੰਨ੍ਹਾਂ ਸਖੀ ਸਰਵੜੀਆਂ ਦੇ ਹੀ ਉਚੇਚੇ ਗੜ੍ਹ `ਚ ਪੁੱਜ ਕੇ ਗੁਰਦੇਵ ਨੇ ਤਰਨਤਾਰਨ ਸਾਹਿਬ ਵਸਾਇਆ ਤਾਂ ਇਹ ਲੋਕ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਜਦਕਿ ਇਸ ਸਚਾਈ ਨੂੰ ਗੁਰਦੇਵ ਵੀ ਭਲੀ ਭਾਂਤੀ ਜਾਣਦੇ ਸਨ ਇਸੇ ਲਈ ਉਨ੍ਹਾ ਦਾ ਇਹ ਕੱਦਮ ਵੀ ਕੋਈ ਛੌਟੀ-ਮੋਟੀ ਦਲੇਰੀ ਦਾ ਨਹੀਂ ਬਲਕਿ ਬਹੁਤ ਵੱਡੀ ਸੂਰਮਤਾਈ ਦਾ ਸੀ।। ਉਪ੍ਰੰਤ ਇਥੇ ਤਰਨਤਾਰਨ ਸਾਹਿਬ ਨੂੰ ਵਸਾਉਣ ਦਾ ਹੀ ਨਤੀਜਾ ਸੀ ਜਦੋਂ ਸਮੇਂ ਨਾਲ ਬਣ ਚੁੱਕੇ ਸਖੀ ਸਰਵੜੀਆਂ ਦੇ ਵੱਡੇ ਵੱਡੇ ਆਗੂ ਤੇ ਸਰਪੰਚ ਵੀ ਜਿਵੇਂ ਭਾਈ ਮੰਝ, ਭਾਈ ਲੰਗਾਹ ਆਦਿ, ਇਨ੍ਹਾਂ ਸਰਵੜੀਆਂ ਤੇ ਜਨੂੰਨੀਆਂ ਵੱਲੋਂ ਹਰੇਕ ਵਿਰੋਧ ਅਤੇ ਰੁਕਾਵਟਾਂ ਦਾ ਟਾਕਰਾ ਕਰਕੇ ਵੀ ਤੇਜ਼ੀ ਨਾਲ ਸਿੱਖ ਸੱਜ ਰਹੇ ਸਨ।

ਫ਼ਿਰ ਪੰਜਵੇਂ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ ਦੌਰਾਨ ਹੀ- ਪ੍ਰਚਾਰ ਦੌਰੇ ਦੌਰਾਨ ਹੀ ਗੁਰਦੇਵ ਨੇ ਰਾਵੀ-ਬਿਆਸ ਵਿੱਚਲੇ ਸਮੂਚੇ ਪਿੰਡਾਂ ਦਾ ਦੌਰਾ ਵੀ ਕੀਤਾ। ਉਪ੍ਰੰਤ ਆਪ ਉਥੋਂ ਬਾਹਰਲੇ ਚੌਗਿਰਦੇ ਦੇ ਇਕ-ਇਕ ਪਿੰਡ ਤੇ ਕਸਬੇ `ਚ ਵੀ ਪੁੱਜੇ। ਗੁਰਦੇਵ ਨੇ ਇੰਨ੍ਹਾਂ ਪ੍ਰਚਾਰ ਦੋਰਿਆਂ ਦਾ ਅਰੰਭ ਚੌਥੇ ਪਾਤਸ਼ਾਹ ਦੇ ਅਨਿੰਨ ਸਿੱਖ ਭਾਈ ਹਿੰਦਾਲ ਦੇ ਨਗਰ ਜੰਡਿਆਲੇ ਤੋਂ ਅਰੰਭ ਕੀਤਾ ਸੀ। ਆਪ ਪਹਿਲਾਂ, ਪਿੰਡ ਖਾਰੇ ਪੁੱਜੇ ਅਤੇ ਉਥੋਂ ਹੀ ਕੁੱਝ ਪਿੰਡਾਂ ਦੀ ਜ਼ਮੀਨ ਲੈ ਕੇ ਤਰਨ ਤਾਰਨ ਸਰੋਵਰ ਦੀ ਖੁਦਵਾਈ ਦਾ ਕਾਰਜ ਅਰੰਭ ਕਰਵਾਇਆ ਤੇ ਤਰਨ ਤਾਰਨ ਨੂੰ ਵੀ ਵਸਾਇਆ ਸੀ।

ਦਰਅਸਲ ਇਹ ਜਗ੍ਹਾ ਅਸਲ `ਚ ਸਖੀ ਸਰਵਰਾਂ ਤੇ ਸ਼ੇਖ ਫ਼ੱਤੇ ਦੀ ਗੱਦੀ ਤੋਂ ਕੇਵਲ 4-5 ਮੀਲ ਦੀ ਵਿੱਥ ਅਤੇ ਉਨ੍ਹਾਂ ਦੀ ਹਿੱਕ `ਤੇ ਹੀ ਸੀ। ਇਹ ਘਟਨਾ ਸੰਨ 1590 ਦੀ ਹੈ। ਤਰਨਤਾਰਨ ਤੋਂ ਬਾਅਦ ਗੁਰਦੇਵ ਨੇ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੁਆਲੇ ਪਿੰਡਾਂ ਦਾ ਦੌਰਾ ਕੀਤਾ। ਇਥੇ ਪਿੰਡ ਖਾਨਪੁਰ `ਚ ਗੁਰਦੁਆਰਾ ਚੋਲਾ ਸਾਹਿਬ, ਗੁਰਦੇਵ ਦੇ ਉਸ ਪ੍ਰਚਾਰ ਦੌਰੇ ਦੀ ਯਾਦ `ਚ ਹੀ ਹੈ। ਕਿਉਂਕਿ ਇਥੇ ਇੱਕ ਮਾਈ ਨੇ ਬੜੀ ਰੀਝ ਨਾਲ ਗੁਰਦੇਵ ਦੀ ਸੇਵਾ ਚੋਲੇ ਭਾਵ ਸੁਆਦਲੇ ਭੋਜਨਾਂ ਨਾਲਂ ਕੀਤੀ ਸੀ। ਉਪ੍ਰੰਤ ਆਪ ਨੇ ਸੰਨ 1593 `ਚ ਕਰਤਾਰ ਪੁਰ ਸਾਹਿਬ (ਦੂਜੇ) ਦੀ ਵੀ ਨੀਂਹ ਰੱਖੀ।

ਇਸ ਤੋਂ ਬਾਅਦ ਗੁਰਦੇਵ ਕੁੱਝ ਸਮੇਂ ਲਈ ਅੰਮ੍ਰਿਤਸਰ ਮੁੜੇ, ਪਰ 1594 `ਚ ਆਪ ਨੇ ਆਪਣਾ ਪੱਕਾ ਡੇਰਾ ਵਡਾਲੀ `ਚ ਹੀ ਕਰ ਲਿਆ, ਸੰਖੇਪ ਜ਼ਿਕਰ ਕਰ ਆਏ ਹਾਂ। ਤਿੰਨ ਸਾਲਾਂ ਦੇ ਲੰਮੇਂ ਔੜ-ਕਾਲ ਦੌਰਾਨ ਹੀ, ਆਪ ਮਦਰ, ਜੰਬਰ, ਜੂਨੀਆਂ, ਬਹਿੜਵਾਲ ਕਸਬਿਆਂ `ਚ ਵੀ ਰੁਕੇ ਅਤੇ ਕਾਲ ਪੀੜਤਾਂ ਦੀ ਬਾਕੀ ਸੇਵਾਂਵਾਂ ਤੋਂ ਇਲਾਵਾ ਦੁਆ-ਦਾਰੂ ਆਦਿ ਨਾਲ ਵੀ ਸਹਾਇਤਾ ਕੀਤੀ।

ਉਪ੍ਰੰਤ ਆਪ ਗੋਇੰਦਵਾਲ ਸਾਹਿਬ ਤੋਂ ਹੋ ਕੇ ਸੰਨ ੧੫੯੮ `ਚ ਮੁੜ ਅੰਮ੍ਰਿਤਸਰ ਪੁੱਜੇ ਅਤੇ ਫ਼ਿਰ ਪਹਾੜ ਪਾਸੇ, ਗੁਰਦਾਸਪੁਰ ਵੱਲ ਚਲੇ ਗਏ। ਆਪ ਨੇ ਹੁਣ ਰਾਵੀ ਤੀਕ ਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ, ਸਹਸਰੇ `ਚ ਆਪ ਕਾਫ਼ੀ ਸਮਾਂ ਟਿਕੇ। ਉਥੇ ਨੇੜੇ ਹੀ ਆਪ ਦੀ ਅਤੇ ਗੁਰੂ ਤੇਗ਼ ਬਹਾਦੁਰ ਜੀ ਦੀ ਯਾਦ `ਚ ‘ਗੁਰੂ ਕਾ ਬਾਗ਼’ ਨਾਂ ਦੇ ਦੋ ਵੱਖ ਵੱਖ ਗੁਰਦੁਆਰੇ ਹਨ। ਇਸ ਤੋਂ ਬਾਅਦ ਰਾਵੀ ਦੇ ਕੰਢੇ ਪਿੰਡ-ਪਿੰਡ `ਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਲੋਕਾਂ ਨੂੰ ਮੁਸਲਮਾਨ ਪੀਰਾਂ-ਫ਼ਕੀਰਾਂ ਰਾਹੀ ਹਰ ਸਮੇਂ ਪਾਏ ਜਾ ਰਹੇ ਭਰਮਾਂ-ਵਹਿਮਾਂ ਤੋਂ ਬਚਾਉਂਦੇ ਹੋਏ, ਕਰਤਾਰ ਪੁਰ ਸਾਹਿਬ (ਪਹਿਲੇ) ਦੇ ਦਰਸ਼ਨ ਕਰ ਕੇ, ਕਲਾਨੌਰ ਆਦਿ ਹੁੰਦੇ ਹੋਏ ਸੰਨ ੧੬੦੧ ਨੂੰ ਵਾਪਿਸ ਅੰਮ੍ਰਿਤਸਰ ਪੁੱਜੇ। ਜਦ ਤੀਕ ਡੇਰਾ ਬਾਬਾ ਨਾਨਕ ਵੀ ਭਰਵੀਂ ਸਿੱਖ ਵਸੋਂ ਨਾਲ ਵੱਸ ਚੁੱਕਾ ਸੀ।

ਅੰਤ `ਚ ਕੁੱਝ ਭਾਈ ਮੰਞ ਜੀ ਬਾਰੇ -ਪੰਚਮ ਪਾਤਸ਼ਾਹ ਸਮੇਂ, ਸਿੱਖ ਧਰਮ ਦੇ ਪ੍ਰਚਾਰ ਨੇ ਜ਼ੋਰ ਪਕੜਿਆ ਤਾਂ ਅਨੇਕਾਂ ਅਭਿਲਾਖੀਆਂ `ਚੋਂ ਹੀ ਇੱਕ ਸਨ, ਭਾਈ ਮੰਞ। ਮਹਾਨ ਕੋਸ਼ ਅਨੁਸਾਰ ਇੰਨ੍ਹਾਂ ਦਾ ਅਸਲੀ ਨਾਮ ਤੀਰਥਾ ਸੀ। ਮੰਞ, ਜੋ ਇੰਨ੍ਹਾਂ ਦਾ ਨਾਮ ਜ਼ਿਆਦਾ ਮਸ਼ਹੂਰ ਹੋਇਆ, ਇਹ ਇੰਨ੍ਹਾਂ ਦੀ ਗੋਤ ਸੀ। ਗੁਰੂ ਦਰ `ਤੇ ਆਉਣ ਤੋਂ ਪਹਿਲਾਂ ਇਹ ਬਹੁਤ ਉਘੇ ਸੁਲਤਾਨੀਏ ਭਾਵ ਸਖੀ ਸਰਵੜੀਏ ਸਨ ਅਤੇ ਇਸੇ ਕਾਰਨ ਇਹ ਆਪਣੇ ਪਿੰਡ ਦੇ ਸਰਪੰਚ ਵੀ ਸਨ। ਕਹਿਣ ਮਾਤਰ ਨਹੀਂ, ਬਲਕਿ ਵਿਸ਼ਵਾਸਾਂ `ਚ ਕੱਟਰ ਹੋਣ ਕਾਰਣ ਇਹ ਉਨ੍ਹਾਂ ਸਖੀ ਸਰਵੜੀਆਂ ਦੇ ਆਗੂ ਵੀ ਸਨ। ਇਸੇ ਲਈ ਆਪ ਆਪਣੇ ਜੱਥੇ ਦੇ ਵੀ ਆਗੂ ਸਨ ਅਤੇ ਸਾਲ ਦੇ ਸਾਲ, ਜਥਾ ਲੈ ਕੇ ਨਿਗਾਹੇ ਸੁਲਤਾਨ ਦੀ ਕਬਰ ਦੀ ਜ਼ਿਆਰਤ ਨੂੰ ਵੀ ਜਾਇਆ ਕਰਦੇ ਸਨ। ਇੰਨ੍ਹਾਂ ਨੇ ਆਪਣੇ ਘਰ `ਚ ਵੀ ਸੁਲਤਾਨ ਦੀ ਕਬਰ ਬਣਾਈ ਹੋਈ ਸੀ ਅਤੇ ਹਰੇਕ ਵੀਰਵਾਰ ਨੂੰ ਉਸ `ਤੇ ਰੋਟ ਆਦਿ ਚੜ੍ਹਾਣ ਬਾਅਦ, ਉਸਦਾ ਪ੍ਰਸ਼ਾਦਿ ਵੰਡਣ ਦਾ ਕਰਮ ਵੀ ਕਰਦੇ ਸਨ। ਇਸ ਤਰ੍ਹਾਂ ਜਦੋਂ ਨਿਗਾਹੇ ਦੇ ਰਾਹ `ਚ ਹੀ ਪੰਚਮ ਪਿਤਾ ਨੇ ਤਰਨਤਾਰਨ ਵਸਾ ਲਿਆ ਤਾਂ ਗੁਰਬਾਣੀ ਦੀ ਗੂੰਜ ਤੇ ਗੁਰਬਾਣੀ ਵਾਤਾਵਰਣ ਦੀ ਖਿੱਚ ਨੇ ਇੰਨ੍ਹਾਂ ਨੂੰ ਗੁਰਬਾਣੀ ਦੀ ਚਟਕ ਵੀ ਲਗਾ ਦਿੱਤੀ, ਹੁਣ ਇਹ ਗੁਰਬਾਣੀ ਦੇ ਹੀ ਮਤਵਾਲੇ ਹੋ ਕੇ ਰਹਿ ਗਏ।

ਭਾਈ ਮੰਜ ਨੇ ਗੁਰਦੇਵ ਦੇ ਚਰਨਾਂ `ਚ ਹਾਜ਼ਿਰ ਹੋ ਕੇ, ਸਿੱਖੀ ਦੀ ਦਾਤ ਮੰਗੀ ਤਾਂ ਗੁਰਦੇਵ ਦਾ ਉੱਤਰ ਸੀ "ਮੰਞ! ਤੈਨੂੰ ਸਿੱਖੀ ਨਹੀਂ ਮਿਲ ਸਕਦੀ ਕਿਉਂਕਿ ਤੇਰੇ ਅੰਦਰ ਕਿਸੇ ਹੋਰ ਦੀ ਸਿੱਖੀ ਟਿੱਕੀ ਹੋਈ ਹੈ। ਕਿਉਂਕਿ ਇੱਕ ਸਿੱਖੀ `ਤੇ ਕਦੇ ਦੂਜੀ ਸਿੱਖੀ ਨਹੀਂ ਟਿੱਕ ਸਕਦੀ"।

ਹੁਣ ਗੁਰਬਾਣੀ ਦੀ ਲਾਗ ਤਾਂ ਉਨ੍ਹਾਂ ਨੂੰ ਲਗ ਹੀ ਚੁੱਕੀ ਸੀ, ਇਹੀ ਕਾਰਨ ਸੀ ਕਿ ਗੁਰੂ ਦੀ ਸਿੱਖੀ ਕਮਾਉਣ ਲਈ ਉਨ੍ਹਾਂ ਲਗਾਤਾਰ ਬਾਰ੍ਹਾਂ ਸਾਲ ਘਾਲਣਾ ਘਾਲੀ। ਬਦਲੇ `ਚ, ਪਿੰਡ ਵਾਸੀਆਂ ਨੇ ਆਪਣੇ ਵਿਰੋਧਾਭਾਵ ਕਾਰਣ ਇਨ੍ਹਾਂ ਤੋਂ ਪਿੰਡ ਦੀ ਸਰਪੰਚੀ ਵੀ ਖੋਹ ਲਈ। ਇਹ ਸਾਬਤ ਕਰਣ ਲਈ ਕਿ ਮੰਞ `ਤੇ ਸੁਲਤਾਨ ਦੀ ਕ੍ਰੋਪੀ ਹੋ ਰਹੀ ਹੈ, ਪਿੰਡ ਵਾਲਿਆਂ ਨੇ ਇਨ੍ਹਾਂ ਦੇ ਮਾਲ ਡੰਗਰ ਨੂੰ ਜ਼ਹਿਰ ਆਦਿ ਦੇ ਕੇ ਮਾਰਿਆ। ਉਨ੍ਹਾਂ ਲੋਕਾਂ ਨੇ ਉਨ੍ਹਾਂ ਦਾ ਪਿੰਡ `ਚ ਰਹਿਣਾ ਵੀ ਔਖਾ ਕਰ ਦਿੱਤਾ।

ਇਸ ਤਰ੍ਹਾਂ ਭਾਈ ਮੰਞ ਵੀ ਆਪਣੇ ਅਨੇਕਾਂ ਸਹਿਯੋਗੀਆਂ ਨਾਲ ਉਸ ਪਿੰਡ ਦਾ ਤਿਆਗ ਕਰਕੇ ਗੁਰੂ ਦਰਬਾਰ `ਚ ਆ ਕੇ ਹੀ ਰਹਿਣ ਲਗੇ ਅਤੇ ਗੁਰੂ ਦਰਬਾਰ ਵਲੋਂ ਸਿਦਕ ਨਹੀਂ ਹਾਰਿਆ। ਅੰਤ ਬਾਰ੍ਹਾਂ ਸਾਲ ਬਾਅਦ ਉਹ ਦਿਨ ਵੀ ਜਦੋਂ ਭਾਈ ਮੰਝ ਦੀ ਘਾਲਣਾ ਥਾਏਂ ਪਈ। ਗੁਰੂ ਦੀ ਬਖਸ਼ਿਸ਼ ਦੇ ਇੰਨੇਂ ਵੱਧ ਪਾਤਰ ਬਣ ਗਏ ਕਿ ਪਾਤਸ਼ਾਹ ਨੇ, ਸੰਗਤਾਂ ਸਮੇਤ ਆਪ ਪੁੱਜ ਕੇ ਇਨ੍ਹਾਂ ਨੂੰ ਉਸ ਖੂਹ `ਚੋਂ ਕੱਢਿਅ ਜਿਸ `ਚ ਹਨੇਰੀ ਝਖੜ ਕਰਕੇ, ਇਹ ਨਿੱਤ ਵਾਂਙ/ ਗੁਰੂ ਕੇ ਲੰਗਰਾਂ ਲਈ ਲਕੜਾਂ ਕੱਟ ਕੇ ਲਿਆਉਂਦੇ ਹੋਏ ਡਿੱਗ ਪਏ ਸਨ। ਪਾਤਸ਼ਾਹ ਨੇ ਆਪਣੀ ਭਾਈ ਮੰਝ ਨੂੰ ਛਾਤੀ ਨਾਲ ਲਾਗਾਇਆ ਤੇ ਕਵੀ ਸੰਤੋਖ ਸਿੰਘ ਅਨੁਸਾਰ "ਮੰਞ ਪਿਆਰਾ ਗੁਰੂ ਨੂੰ, ਗੁਰ ਮੰਞ ਪਿਆਰਾ॥ ਮੰਞ ਬਾਣੀ ਕਾ ਬੋਹਿਥਾ, ਜਗ ਲੰਘਣਹਾਰਾ" ਕਹਿਕੇ ਨਿਵਾਜਿਆ। ਬਦਲੇ `ਚ ਇੰਨ੍ਹਾਂ ਦੀ ਘਾਲ ਕਮਾਈ `ਤੇ ਖੁਸ਼ ਹੋ ਕੇ ਇਨ੍ਹਾਂ ਨੂੰ ਸਿੱਖੀ ਦੀ ਦਾਤ ਵੀ ਬਖ਼ਸ਼ ਦਿੱਤੀ, ਗੁਰੂ ਦੀ ਉਹ ਸਿੱਖੀ ਜਿਹੜੀ ਕਿ ਬੜੀ ਘਾਲਣਾਵਾਂ ਬਾਅਦ ਮਿਲਦੀ ਸੀ ਨਾ ਕਿ ਅੱਜ ਵਾਂਙ ਘਰ ਬੈਠੇ ਹੀ ਤੇ ਫ਼ਿਰ ਇਸੇ ਕਾਰਣ ਬਹੁਤਿਆਂ ਨੂੰ ਮੁਫ਼ਤ `ਚ ਮਿਲੀ ਹੋਈ ਉਸ ਸਿੱਖੀ ਦੀ ਅਸਲੀਅਤ ਦਾ ਵੀ ਪਤਾ ਨਹੀਂ ਹੁੰਦਾ।

ਫ਼ਿਰ ਅੰਤ `ਚ ਕਹਿਣਾ ਪਵੇਗਾ ਲਾਸਾਨੀ-ਲਾਸਾਨੀ-ਲਾਸਾਨੀ…

- ਤਾਂ ਤੇ ਅਸਲ ਗੱਲ ਇਹ ਹੈ ਕਿ ਪਾਤਸ਼ਾਹ ਰਾਹੀਂ, ਗੁਰਗੱਦੀ ਦੇ ਪ੍ਰਾਪਤੀ ਵਾਲੇ ਸਮੇਂ ਤੋਂ ਲੈ ਕੇ ਉਨ੍ਹਾਂ ਦੀ ਅੰਤ ਤਸੀਹੇ ਭਰਪੂਰ ਸ਼ਹਾਦਤ ਤੀਕ-ਗੁਰਦੇਵ ਦਾ ਸਾਰਾ ਜੀਵਨ ਹੀ ਮਹਾਨ ਘਾਲਣਾਵਾਂ ਤੇ ਸਮੂਚੀ ਮਾਨਵਤਾ ਨੂੰ ਵਿਸ਼ੇਸ਼ ਦੇਣਾਂ ਨਾਲ ਭਰਿਆ ਪਿਆ ਹੈ। ਗੁਰਦੇਵ ਰਾਹੀਂ "ਆਦਿ ਬੀੜ" ਦੇ ਸੰਕਲਣ ਉਪ੍ਰੰਤ ਉਸ ਦੇ "ਪ੍ਰਥਮ ਪ੍ਰਕਾਸ਼" ਤੋਂ ਅਰੰਭ ਕਰਕੇ ਫ਼ਿਰ ਕਿਧਰੇ ਉਨ੍ਹਾਂ ਦਾ ਸੰਪੂਰਣ ਜੀਵਨ ਇੱਕ "ਮਹਾਨ ਨੇਸ਼ਨ ਬਿਲਡਰ" ਦੇ ਰੂਪ `ਚ ਵੀ ਉਭਰਦਾ ਹੈ। ਕਿਧਰੇ ਉਨ੍ਹਾਂ ਦੀ ਇਸੇ ਜੀਵਨ ਲੀਲ੍ਹਾ `ਚੋਂ ਅਸਾਂ ਦਰਸ਼ਨ ਕੀਤੇ ਹਨ, ਅਤਿਅੰਤ ਭਿਅੰਕਰ ਤੇ ਕਠਿਨ ਹਾਲਾਤ `ਚ ਉਨ੍ਹਾਂ ਦੇ "ਅਤੀ ਸਫ਼ਲ ਪ੍ਰਚਾਰ ਦੌਰਿਆਂ ਦੇ"। ਇਹੀ ਨਹੀਂ, ਉਪ੍ਰੰਤ ਉਸ ਸਾਰੇ ਨੂੰ ਜੇਕਰ ਅਸਾਂ ਕੇਵਲ ਤੇ ਕੁੱਝ ਹੀ ਲਫ਼ਜ਼ਾਂ `ਚ ਬਿਆਨਣਾ ਹੋਵੇ ਤਾਂ ਉਨ੍ਹਾਂ ਦੀ ਝਲਕ ਮਾਤ੍ਰ ਜੀਵਨ ਲੀਲਾ `ਚੋਂ ਹੀ ਸਪਸ਼ਟ ਦਰਸ਼ਨ ਹੁੰਦੇ ਹਨ, "ਗੁਰਦੇਵ ਦੀ ਸਮੂਚੀ ਮਾਨਵਤਾ ਨੂੰ ਅਨੇਕਾਂ ਪੱਖਾਂ ਤੋਂ ਲਾਸਾਣੀ ਦੇਣ" ਦੇ। ਅਜਿਹੀ ਲਾਸਾਨੀ ਦੇਣ ਜਿਸ ਪਿਛੇ ਉਨ੍ਹਾਂ ਰਾਹੀਂ ਵਰਤੀ ਗਈ ਬੇਅੰਤ ਸੂਖ-ਬੂਝ, ਦੂਰ-ਦਰਸ਼ਤਾ ਤੇ ਸਹਿਨਸ਼ੀਲਤਾ ਦੇ ਵੀ ਪ੍ਰਤੱਖ ਤੇ ਹੈਰਾਣਕੁਣ ਦਰਸ਼ਨ ਹੁੰਦੇ ਹਨ। (ਸਮਾਪਤ) #414 P-IV.12.2.15#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 414 P-1V

"ਪੰਜਵੇਂ ਪਾਤਸ਼ਾਹ

ਗੁਰੂ ਅਰਜਨ ਸਾਹਿਬ ਦੀ

"ਮਾਨਵਤਾ ਨੂੰ ਲਾਸਾਨੀ ਦੇਣ"

(ਭਾਗ ਚੌਥਾ ਤੇ ਆਖ਼ਰੀ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.