.

ਬਿਸਨੁ ਅਵਤਾਰ

[Bisan: Thirteenth Incarnation of Vishnu]

It is generally reported that the great god Vishnu takes birth whenever the earth is in trouble. Thus he descends again and again, but now-a-days it is not clear in what form the said Hindu god exists or has he already wiped out all the evils of the Universe? Let us have a look at "Bisan Avtar" in brief as mentioned in the Bachiter Natak:

ਅਬ ਬਿਸਨੁ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਅਬ ਮੈਂ ਗਨੋ ਬਿਸਨੁ ਅਵਤਾਰਾ। ਜੈਸਿਕ ਧਰਿਯੋ ਸਰੂਪ ਮੁਰਾਰਾ।

ਬਿਆਕੁਲ ਹੋਤ ਧਰਨਿ ਜਬ ਭਾਰਾ। ਕਾਲ ਪੁਰਖੁ ਪਹਿ ਕਰਤ ਪੁਕਾਰਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਹੁਣ ਮੈਂ (ਕੋਈ ਨਾਂ ਨਹੀਂ, ਮੈਂ ਕੌਣ?) ‘ਬਿਸਨ ਅਵਤਾਰ’ ਦਾ ਵਰਣਨ ਕਰਦਾ ਹਾਂ, ਜਿਵੇਂ ਮੁਰਾਰੀ ਨੇ ਰੂਪ ਧਾਰਿਆ ਹੈ। ਧਰਤੀ ਜਦੋਂ (ਪਾਪਾਂ ਦੇ) ਭਾਰ ਨਾਲ ਵਿਆਕੁਲ ਹੁੰਦੀ ਹੈ (ਉਦੋਂ) ਕਾਲ ਪੁਰਖ ਕੋਲ ਪੁਕਾਰ ਕਰਦੀ ਹੈ। ੧। {ਇਸ ਅਖੌਤੀ ਲਿਖਾਰੀ ਨੂੰ ਆਪਣੇ ਇੱਸ਼ਟ ਬਾਰੇ ਵੀ ਭੁਲੇਖਾ ਹੈ: ਭਗਉਤੀ ਜਾਂ ਕਾਲ ਪੁਰਖ?)

ਅਸੁਰ ਦੇਵਤਨ ਦੇਤਿ ਭਜਾਈ। ਛੀਨ ਲੇਤ ਭੂਅ ਕੀ ਠਕੁਰਾਈ।

ਕਰਤ ਪੁਕਾਰ ਧਰਣਿ ਭਰਿ ਭਾਰਾ। ਕਾਲ ਪੁਰਖ ਤਬ ਹੋਤ ਕ੍ਰਿਪਾਰਾ। ੨।

ਅਰਥ: ਜਦੋਂ ਦੈਂਤ ਦੇਵਤਿਆਂ ਨੂੰ ਭਜਾ ਦਿੰਦੇ ਹਨ ਅਤੇ ਧਰਤੀ ਦੀ ਬਾਦਸ਼ਾਹੀ ਦੇਵਤਿਆਂ ਕੋਲੋਂ ਖੋਹ ਲੈਂਦੇ, ਉਦੋਂ ਧਰਤੀ ਪਾਪਾਂ ਦੇ ਭਾਰ ਨਾਲ ਭਰ ਕੇ ਪੁਕਾਰ ਕਰਦੀ ਹੈ ਅਤੇ ‘ਕਾਲ ਪੁਰਖ’ ਧਰਤੀ ਉਤੇ ਕ੍ਰਿਪਾਲੂ ਹੁੰਦੇ ਹਨ। ੨। {ਕੀ ਅਜ-ਕਲ ਧਰਤੀ ਉਤੇ ਪਾਪ ਹੋਣੇ ਬੰਦ ਹੋ ਗਏ ਹਨ ਅਤੇ ਹੁਣ ਐਸੇ ਮਨ-ਘੜਤ ਦੇਵਤੇ ਨਜ਼ਰ ਕਿਉਂ ਨਹੀਂ ਦਿੰਦੇ?}

ਦੋਹਰਾ

ਸਬ ਦੇਵਨ ਕੋ ਅੰਸ ਲੈ ਤਤੁ ਆਪਨ ਠਹਰਾਇ।

ਬਿਸਨੁ ਰੂਪ ਧਾਰ ਤਤ ਦਿਨ ਗ੍ਰਿਹਿ ਅਦਿਤ ਕੈ ਆਇ। ੩।

ਅਰਥ: ਸਾਰੇ ਦੇਵਤਿਆਂ ਦੇ ਅੰਸ਼ ਲੈ ਕੇ, (ਕਾਲ-ਪੁਰਖ ਉਸ ਵਿਚ) ਆਪਣਾ ਤੱਤਵ ਠਹਿਰਾਉਂਦਾ ਹੈ ਅਤੇ ਵਿਸ਼ਣੂ ਦਾ ਰੂਪ ਧਾਰ ਕੇ ਅਦਿਤੀ ਦੇ ਘਰ ਉਸੇ ਦਿਨ ਪ੍ਰਗਟ ਹੁੰਦਾ ਹੈ। ੩। {It seems that the Hindu Avtars/Devtas were also specialists in ‘cloning’.}

ਚੌਪਈ

ਆਨ ਹਰਤ ਪ੍ਰਿਥਵੀ ਕੋ ਭਾਰਾ। ਬਹੁ ਬਿਧਿ ਅਸੁਰਨ ਕਰਤ ਸੰਘਾਰਾ।

ਭੂਮਿ ਭਾਰ ਹਰਿ ਸੁਰ ਪੁਰਿ ਜਾਈ। ਕਾਲ ਪੁਰਖ ਮੋ ਰਹਤ ਸਮਾਈ। ੪।

ਅਰਥ: (ਉਹ) ਜਗਤ ਵਿੱਚ ਆ ਕੇ ਧਰਤੀ ਦਾ ਭਾਰ ਦੂਰ ਕਰਦਾ ਹੈ ਅਤੇ ਬਹੁਤ ਤਰ੍ਹਾਂ ਨਾਲ ਦੈਂਤਾਂ ਦਾ ਸੰਘਾਰ ਕਰਦਾ ਹੈ। ਭੂਮੀ ਦਾ ਭਾਰ ਦੂਰ ਕਰ ਕੇ (ਫਿਰ) ਸੁਰਪੁਰੀ ਚਲਾ ਜਾਂਦਾ ਹੈ ਅਤੇ ‘ਕਾਲ ਪੁਰਖ’ ਵਿੱਚ ਅਭੇਦ ਹੋਇਆ ਰਹਿੰਦਾ ਹੈ। ੪।

ਸਕਲ ਕਥਾ ਜਉ ਛੋਰਿ ਸੁਨਾਊ। ਬਿਸਨ ਪ੍ਰਬੰਧ ਕਹਤ ਸ੍ਰਮ ਪਾਊ।

ਤਾ ਤੇ ਥੋਰੀਐ ਕਥਾ ਪ੍ਰਕਾਸੀ। ਰੋਗ ਸੋਗ ਤੇ ਰਾਖੁ ਅਬਿਨਾਸੀ। ੫।

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਤੇਰ੍ਹਵਾ ਬਿਸਨੁ ਅਵਤਾਰ ਸਮਾਪਤਮ

ਸਤੁ ਸੁਭਮ ਸਤ। ੧੩।

ਅਰਥ: (ਮੈਂ?) ਜੇ ਸਾਰੀ ਕਥਾ ਮੁੱਢ ਤੋਂ ਸੁਣਾਵਾਂ, ਤਾਂ ਵਿਸ਼ਣੂ-ਪ੍ਰਬੰਧ (ਗ੍ਰੰਥ) ਕਹਿਣ ਲਈ ਬਹੁਤ ਯਤਨ ਕਰਨਾ ਪਵੇਗਾ। ਇਸ ਲਈ ਥੋੜੀ ਕਥਾ ਪ੍ਰਗਟ ਕੀਤੀ ਹੈ। ਹੇ ਅਬਿਨਾਸ਼ੀ! (ਮੇਰੀ?) ਰੋਗਾਂ ਸੋਗਾਂ ਤੋਂ ਰਖਿਆ ਕਰੋ। ੫।

ਇਥੇ ਬਚਿਤ੍ਰ ਨਾਟਕ ਗ੍ਰੰਥ ਦੇ ਤੇਰ੍ਹਵੇਂ ਬਿਸਨ ਅਵਤਾਰ ਦੀ ਸਮਾਪਤੀ,

ਸਭ ਸ਼ੁਭ ਹੈ। ੧੩।

ਖਿਮਾ ਦਾ ਜਾਚਕ ਉਤਾਰਾ ਕਰਤਾ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੫ ਦਸੰਬਰ ੨੦੧੫




.