.

"ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ" (ਪੰ: ੭੮੪)

ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਸੰਬੰਧੀ ਸੰਖੇਪ ਜਾਣਕਾਰੀ (ਭਾਗ-੨)

(Gurmat Educational & Charitable Society)

ਆਪ ਸਭ ਦਾ ਸਹਿਯੋਗ- ਕਿਵੇਂ ਪ੍ਰਾਪਤ ਹੋਵੇ ਅਤੇ ਕਿਉਂ?

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਭਾਗ-੧ ਤੋਂ ਅੱਗੇ)

ਦਿਲ ਚੀਰਵਾਂ-ਪਰ ਕੌੜਾ ਸੱਚ-ਸੈਂਟਰ ਵੱਲੋਂ ਅੱਜ ਤੱਕ ਇਸ ਪੱਖੋਂ ਜਿੰਨੇ ਵੀ ਸਰਵੇਅ ਕਰਵਾਏ ਗਏ ਹਨ, ਹਰ ਵਾਰ ਇਕੋ ਹੀ ਸੱਚ ਉਘੜ ਕੇ ਸਾਹਮਣੇ ਆਇਆ ਹੈ ਕਿ ਜਿਹੜੇ ਸਾਡੇ ਤੋਂ ਵਿੱਛੜ ਰਹੇ ਹਨ ਉਨ੍ਹਾਂ ਨੂੰ ਸਿੱਖ ਧਰਮ ਤੋਂ ਉੱਕਾ ਐਲਰਜੀ ਜਾਂ ਵਿਰੋਧ ਨਹੀਂ। ਇਸਦੇ ਉਲਟ ਜਿਸ ਧਰਮ ਦਾ ਉਹ ਤਿਆਗ ਕਰ ਰਹੇ ਹਨ ਜਾਂ ਜਿਹੜਾ ‘ਸਿੱਖ ਧਰਮ’ ਦੇ ਨਾਂ `ਤੇ ਉਨ੍ਹਾਂ ਨੂੰ ਧਰਮ ਮਿਲ ਰਿਹਾ ਹੈ, ਅਸਲ `ਚ ਉਹ ‘ਸਿੱਖ ਧਰਮ’ ਤੇ ‘ਸਿੱਖ ਰਹਿਣੀ’ ਹੈ ਹੀ ਨਹੀਂ।

ਫ਼ਿਰ ਅਜਿਹੀਆਂ ਅਨੇਕਾਂ ਮਿਸਾਲਾਂ ਵੀ ਸਾਡੇ ਕੋਲ ਆ ਚੁੱਕੀਆਂ ਹਨ ਕਿ ਕਈ ਵਾਰੀ ਉਨ੍ਹਾਂ `ਚੋਂ ਹੀ, ਜਦੋਂ ਕਿਸੇ ਸਬੱਬ ਗੁਰਬਾਣੀ ਸਿੱਖਿਆ ਤੇ ਅਧਾਰਤ ਕਿਸੇ ਨੂੰ ‘ਸਿੱਖ ਧਰਮ’ ਦੀ ਖੁਸ਼ਬੂ ਪੁੱਜ ਜਾਂਦੀ ਹੈ ਤਾਂ ਉਸ ਨੂੰ ਸਿੱਖੀ ਲਈ ਫ਼ਿਰ ਤੋਂ ਚਾਅ ਚੜ੍ਹ ਜਾਂਦਾ ਹੈ। ਹਿਸਾਬ ਲਾਂਦੇ ਦੇਰ ਨਹੀਂ ਲਗਦੀ, ਤਾਂ ਫ਼ਿਰ ਇਸ ਸਾਰੀ ਤਬਾਹੀ ਲਈ ਕਸੂਰ ਕਿਸ ਦਾ ਹੈ? ਇਹ ਕਸੂਰ ਟੀ: ਵੀ ਦਾ, ਪੱਛਮੀ ਸਭਿਅਤਾ, ਅੱਜ ਮੁਨੱਖ ਦੀ ਬਹੁਤੇ ਸੰਸਾਰਕ ਧਰਮਾਂ ਵਲੋ ਬੇ-ਰੁਖੀ ਜਾਂ ਕਿਸੇ ਅਖੌਤੀ ਕਲਜੁਗ ਦਾ ਵੀ ਨਹੀਂ: ਬਲਕਿ ਗੁਰਬਾਣੀ ਅਧਾਰਤ, ਗੁਰਮੱਤ ਦਾ ਗਿਆਨ, ਉਨ੍ਹਾਂ ਤੀਕ ਪੁੱਜ ਹੀ ਨਹੀਂ ਰਿਹਾ।

ਇਸ ਸਚਾਈ ਦਾ ਇੱਕ ਹੋਰ ਸਬੂਤ ਵੀ ਹੈ-ਉਹ ਇਹ ਕਿ ਦੱਸਾਂ ਪਾਤਸ਼ਾਹੀਆਂ ਦੇ ਜੀਵਨ ਕਾਲ ਤੀਕ ਸਿੱਖੀ ਬਹੁਤ ਵਧੀ-ਫੁਲੀ ਸੀ। ਬਲਕਿ ਬਾਅਦ `ਚ ਵੱਡੇ-ਵੱਡੇ ਘਲੂਘਾਰਿਆਂ ਸਮੇਂ ਵੀ ਕੌਮ ਨੂੰ ਬੇਅੰਤ ਸ਼ਹੀਦੀਆਂ ਪ੍ਰਾਪਤ ਕਰਣੀਆਂ ਪਈਆਂ, ਫ਼ਿਰ ਵੀ ਸਿੱਖੀ ਸਰੂਪ ਨੂੰ ਆਂਚ ਨਹੀਂ ਸੀ ਆਈ। ਮੀਰ ਮੰਨੂੰ ਦੀ ਜੇਲ੍ਹ `ਚ ਮਾਵਾਂ ਨੇ ਦੁੱਧ ਚੁੰਘਦੇ ਬੱਚਿਆਂ ਦੇ ਟੁਕੜੇ-ਟੁਕੜੇ ਕਰਵਾ ਕੇ ਆਪਣੇ ਗਲਾਂ `ਚ ਹਾਰ ਤਾਂ ਪੁਆ ਲਏ ਪਰ ਸਿੱਖੀ ਸਿਦਕ ਨੂੰ ਨਹੀਂ ਸੀ ਹਾਰਿਆ।

ਬਾਬਾ ਬੰਦਾ ਸਿੰਘ ਜੀ ਬਹਾਦੁਰ ਨਾਲ ਸ਼ਹੀਦ ਹੋਏ 760 ਸਿੰਘਾਂ ਨੇ, ਜ਼ਾਲਮਾਂ ਤੋਂ ਹਰ ਇੱਕ ਜ਼ਲਾਲਤ ਤਾਂ ਮਨਜ਼ੂਰ ਕਰ ਲਈ; ਹਿਰਦੇ ਕਾਂਬਾਂ ਛੇੜਣ ਵਾਲੀਆਂ ਸ਼ਹਾਦਤਾਂ ਨੂੰ ਵੀ ਖਿੜੇ ਮੱਥੇ ਪ੍ਰਵਾਣ ਕੀਤਾ ਪਰ ਕਿਸੇ ਇੱਕ ਨੇ ਵੀ ਸਿੱਖ ਧਰਮ ਨੂੰ ਤਿਆਗਣਾ ਮਨਜ਼ੂਰ ਨਹੀਂ ਕੀਤਾ। ਉਪ੍ਰੰਤ ਬਾਬਾ ਜੀ ਦੀ ਆਪਣੀ ਸ਼ਹਾਦਤ ਤਾਂ ਹੋਰ ਵੀ ਲੂੰ-ਕੰਡੇ ਖੜੇ ਕਰ ਦੇਣ ਵਾਲੀ ਹੈ। ਇਸੇ ਤਰ੍ਹਾਂ ਹੋਰ ਬੇਅੰਤ ਸ਼ਹੀਦੀਆਂ, ਪਰ ਉਨ੍ਹਾਂ `ਚੋਂ ਕਿਸੇ ਇੱਕ ਨੇ ਵੀ ਸਿੱਖੀ ਸਰੂਪ ਤੇ ਆਂਚ ਨਹੀਂ ਸੀ ਆਉਣ ਦਿੱਤੀ।

ਇਸੇਤਰ੍ਹਾਂ ਜੇਕਰ ਅੱਜ ਵੀ ਨਿਰੋਲ ਗੁਰਬਾਣੀ ਵਿਚਾਰਧਾਰਾ ਅਧਾਰਤ, ਉਸੇ ‘ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਤਾਂ ਫ਼ਿਰ ਕੌਮ ਦੀ ਅੱਜ ਵਾਲੀ ਤਬਾਹ-ਕੁੰਨ ਹਾਲਤ ਕਿਉਂ? ਅਸਲ `ਚ ਇਸੇ ਸਚਾਈ ਨੂੰ ਸਾਹਮਣੇ ਲਿਆਉਣ ਲਈ ਇਨ੍ਹਾਂ ‘ਟਾਪਿਕ ਵਾਈਜ਼’ ਅਥਵਾ "ਵਿਸ਼ੇ ਬੰਧ ਸੈਲਫ਼-ਲਰਨਿੰਗ ਐਜੂਕੇਸ਼ਨਲ ਗੁਰਮੱਤ ਪਾਠਾਂ ਵਾਲੇ ਪ੍ਰਾਜੈਕਟ" ਦੀ ਲੋੜ ਪਈ।

ਇਸ ਲਈ ਜਦੋਂ ਤੀਕ ਸਾਰੀ ਕੌਮ ਮਿਲ ਕੇ ਇਸ ਨਿਵੇਕਲੇ ਤੇ ਇਕੋ-ਇਕ ਪ੍ਰਾਜੈਕਟ ਨੂੰ ਨਹੀਂ ਸੰਭਾਲੇਗੀ, ਇਹ ਅਤਿ ਲੋੜੀਂਦਾ ਪ੍ਰੋਗਰਾਮ ਵੀ ਸਿਰੇ ਨਹੀਂ ਚੜ੍ਹ ਸਕੇਗਾ। ਇਸ ਲਈ ਭਿੰਨ-ਭਿੰਨ ਸੇਵਾਵਾਂ `ਚ ਲਗੇ ਹੋਏ ਪੰਥ ਦਰਦੀਓ! ਅਗੇ ਵਧੋ! ਤੇ ਸੰਭਾਲੋ ਸਮੇਂ ਦੀ ਇਸ ਸਭ ਤੋਂ ਵੱਡੀ ਲੋੜ ਤੇ ਪੰਥ ਵਿੱਚਕਾਰ ਬਿਲਕੁਲ ਨਵੀਂ ਤਰ੍ਹਾਂ ਦੇ ਇਸ ਨਿਵੇਕਲੇ ਪ੍ਰੋਗਰਾਮ ਤੇ ਪ੍ਰਾਜੈਕਟ ਨੂੰ।

ਹਰੇਕ ਸਿੱਖ ਦਾ ਜਨਮ-ਸਿਧ ਅਧਿਕਾਰ ਹੈ? -ਹੁਣ ਤੀਕ ਦੇ ਵੇਰਵਿਆਂ ਤੋਂ ਇਹ ਗੱਲ ਭਲੀ ਭਾਂਤੀ ਸਪਸ਼ਟ ਹੋ ਜਾਂਦੀ ਹੈ ਕਿ ‘ਸਿੰਘ ਅਤੇ ਕੌਰ’ ਵਾਲਾ ਲੇਬਲ ਦੇ ਕੇ ਦਸਮੇਸ਼ ਜੀ ਨੇ ਸਾਨੂੰ ਸਾਰਿਆਂ ਨੂੰ ਇੱਕ ਨਿਵੇਕਲੇ ਪ੍ਰਵਾਰ ਵਾਲਾ ਸੋਹਣਾ ਸਰੂਪ ਬਖਸ਼ਿਆ ਸੀ ਤੇ ਸਾਨੂੰ ਇਸ ਨੇ ‘ਗੁਰੂ ਕੇ ਸਿੱਖ’ ਵਾਲੇ ਸੋਹਣੇ ਪ੍ਰਵਾਰ ਦਾ ਮੈਂਬਰ ਬਣਾਇਆ ਸੀ। ਉਹ ਇਸ ਲਈ ਤਾ ਕਿ ਅਸੀਂ ਸਾਰੇ ਮਿਲ ਕੇ ਅਤੇ ਹਰ ਪੱਖੋਂ ਇਕ-ਦੂਜੇ ਦੀ ਸੰਭਾਲ ਕਰ ਸਕੀਏ ਬਲਕਿ ਦੂਜਿਆਂ ਨੂੰ ਵੀ ਗੁਰਬਾਣੀ ਵਿਚਾਰਧਾਰਾ ਤੇ ਜੀਵਨ ਰਹਿਣੀ ਵਾਲੀ ਠੰਢਕ ਅਤੇ ਉਸਦਾ ਆਨੰਦ ਪਹੁੰਚਾ ਸਕੀਏ।

ਇਸ ਲਈ ਪੁਸ਼ਤ-ਦਰ-ਪੁਸ਼ਤ ਨਿਰੋਲ ਗੁਰਬਾਣੀ ਅਧਾਰਤ ‘ਗੁਰਮੱਤ ਗਿਆਨ’ ਲੈਣਾ, ਹਰੇਕ ਗੁਰੂ ਨਾਨਕ ਨਾਮ ਲੇਵਾ ਦਾ ਜੰਮਾਂਦਰੂ ਹੱਕ ਹੈ। ਇਹ ਨਹੀਂ ਕਿ ਉੇਸ ਅੰਦਰ ਕਿਸੇ ਪੰਥਕ ਮੈਗ਼ਜ਼ੀਨ ਲਈ ਉੱਦਮ ਹੌਵੇ, ਗੁਰਦੁਆਰੇ ਜ਼ਰੂਰ ਜਾਂਦਾ ਹੋਵੇ, ਕਿਸੇ ਗੁਰਮੱਤ ਸਟਾਲ `ਤੇ ਜਾਂ ਗੁਰਮੱਤ ਕਲਾਸ `ਚ ਜ਼ਰੂਰੀ ਪੁੱਜਦਾ ਹੋਵੇ ਜਾਂ ਹੋਰ ਕੋਈ ਅਜਿਹਾ ਯਤਨ ਉਹ ਆਪ ਕਰੇ ਤੇ ਤਾਂ ਹੀ ਉਸਨੂੰ ਗੁਰਮੱਤ ਬਾਰੇ ਸੋਝੀ ਹੋਵੇ। ਫ਼ਿਰ ਜੇ ਅਜੇ ਵੀ ਇਸ ਪੱਖੋਂ ਪੰਥ ਅਵੇਸਲਾ ਰਿਹਾ ਤਾਂ ਜਿਵੇਂ ਅਜੇ ਵੀ ਹੋ ਰਿਹਾ ਹੈ, ਯਕੀਣ ਜਾਣੋ, ਹਾਲਤ ਇਸ ਤੋਂ ਵੀ ਬਦਤਰ ਹੋ ਸਕਦੀ ਹੈ, ਫ਼ਿਰ ਉਲ੍ਹਾਮਾ ਕਿਸਨੂੰ?

ਇਸ ਲਈ ਜ਼ਰੂਰੀ ਹੈ ਕਿ ਬਿਨਾ ਮੰਗੇ, ਬਿਨਾ ਮੰਗਵਾਏ, ਬਿਨਾ ਮਾਇਕ ਭੇਟਾ, ਬਿਨਾ ਵਿਸ਼ੇਸ਼ ਉੱਦਮ, ਪ੍ਰਵਾਰ ਪੱਧਰ `ਤੇ ਨਿਯਮਤ ਢੰਗ ਨਾਲ, ਪੰਥ ਵੱਲੋਂ ਹਰ ਕਿਸੇ ਤੀਕ ਗੁਰਬਾਣੀ ਦਾ ਮੁੱਢਲਾ ਗਿਆਨ, ਪੁਸ਼ਤ-ਦਰ-ਪੁਸ਼ਤ ਆਪਣੇ ਆਪ ਪੁੱਜੇ, ਕਿਉਂਕਿ ਸਿੱਖ ਦਾ ਮੂਲ ਰਿਸ਼ਤਾ ਹੀ ਸ਼ਬਦ-ਗੁਰੂ ਗੁਰਬਾਣੀ ਵਿਚਾਰਧਾਰਾ ਨਾਲ ਹੈ। ਨਿਰੋਲ ਗੁਰਬਾਣੀ-ਗੁਰਮੱਤ ਗਿਆਨ, ਹਰੇਕ ਪ੍ਰਵਾਰ ਦੇ ਸੁਆਸ-ਸੁਆਸ ਦੀ ਅਸਲ ਪੂੰਜੀ ਹੈ ਅਤੇ ਹਰੇਕ ਲਈ ਅਮੁੱਲੀ ਜ਼ੀਵਨ ਰਹਿਣੀ ਵੀ ਹੈ। ਇਹ ਉਨ੍ਹਾਂ ਦੇ ਜੀਵਨ ਦੀ ਅਸਲ ਖੁਰਾਕ ਹੈ ਜਿਸ ਤੋਂ ਬਿਨਾ ਉਨ੍ਹਾਂ ਦੀ ਧਾਰਮਿਕ ਮੌਤ ਨਿਸ਼ਚਤ ਹੈ। ‘ਪੰਥਕ ਤਲ `ਤੇ ਅੱਜ ਇਸੇ ਘਾਟ ਦਾ ਸਾਨੂੰ ਨੁਕਸਾਨ ਉਠਾਣਾ ਪੈ ਰਿਹਾ ਹੈ, ਇਸੇ ਸੰਤਾਪ ਨੂੰ ਅੱਜ ਅਸੀਂ ਝੇਲ ਰਹੇ ਹਾਂ। ਜਦਕਿ, ਇਸ ਸਾਰੇ ਦਾ ਹੱਲ, ਨਿਰੋਲ ਗੁਰਬਾਣੀ ਆਧਾਰਿਤ ਕੁੱਝ ਪੁਸਤਕਾਂ ਤੋਂ ਇਲਾਵਾ, ਅੱਜ ਸੈਂਟਰ ਵੱਲੋਂ ਚਾਰ ਸੌ ਤੋਂ ਵੱਧ ਟਾਪਿਕ ਵਾਈਜ਼ ਅਥਵਾ ਵਿਸ਼ੇਬੰਧ ਗੁਰਮੱਤ ਪਾਠ ਵੀ ਪ੍ਰਾਪਤ ਹਨ।

ਪ੍ਰਾਜੈਕਟ ਦਾ ਅਰੰਭ? - ਅਜੋਕੇ ਬਿਖੜੇ ਸਮੇਂ, ਅਸਲ `ਚ ਇਹ ਹਿੰਮਤ ਤਾਂ ਕੇਵਲ ਉਨ੍ਹਾਂ ਸੱਜਨਾਂ ਨੇ ਹੀ ਮਿਲ ਕੇ ਕਰਣੀ ਹੈ, ਜਿਹੜੇ ਕੇਵਲ ੫% ਦੀ ਗਿਣਤੀ ਚ ਬਾਕੀ ਰਹਿ ਚੁੱਕੇ ਹਨ। ਗੁਰੂ ਪਿਆਰਿਓ! ਅਸੀਂ ਇਹ ਨਹੀਂ ਕਹਿ ਰਹੇ ਕਿ ਪੰਥ `ਚ ਸਾਡੇ ਤੋਂ ਇਲਾਵਾ ਹੋਰ ਕਿਧਰੇ ਜਾਂ ਕਿਸੇ ਵੱਲੋਂ, ਇਸ ਪਾਸੇ ਕੋਈ ਕੰਮ ਨਹੀਂ ਹੋ ਰਿਹਾ। ਉਂਝ ਇਹ ਵੀ ਅਕੱਟ ਸਚਾਈ ਹੈ ਕਿ ਅੱਜ ਬੇਅੰਤ ਦਰਦੀ ਸਜਨਾਂ, ਨੌਜੁਆਨ ਜਥੇਬੰਦੀਆਂ, ਗੁਰਮੱਤ ਦੇ ਪ੍ਰਚਾਰ ਤੇ ਪ੍ਰਸਾਰ ਵਾਲੇ ਪਾਸੇ ਲਗੀਆਂ ਹੋਈਆਂ ਸੰਸਥਾਵਾਂ ਵਿੱਚਕਾਰ, ਗੁਰਬਾਣੀ ਪਖੋਂ ਨਿੱਤ ਆ ਚੁੱਕੀ ਤੇ ਆ ਰਹੀ ਗੁਰਮੱਤ ਪੱਖੋਂ ਵਿਚਾਰਾਂ ਦੀ ਨੇੜਤਾ, ਸਾਂਝ ਤੇ ਜਾਗ੍ਰਿਤੀ `ਚ ਹੱਥਲੇ "ਘਰ-ਘਰ `ਚ ਪੁੱਜ ਰਹੀ ਵਿਸ਼ੇ ਬੰਧ ਤੇ ਆਪ ਮੁਹਾਰੇ ਗੁਰਮੱਤ ਦੀ ਪੜ੍ਹਾਈ ਵਾਲੇ ਪ੍ਰਾਜੈਕਟ" (Door to Door -Self Learning Topicwise Educational Gurmat Lessons) ਦਾ ਵੀ ਬਹੁਤ ਵੱਡਾ ਯੋਗਦਾਨ ਹੈ।

ਸ਼ੱਕ ਨਹੀਂ ਕਿ ਇਹ "ਸੈਲਫ਼ ਲਰਨਿੰਗ ਟਾਪਿਕ ਵਾਈਜ਼ ਅਥਵਾ ਵਿਸ਼ੇ ਬੰਧ ਗੁਰਮੱਤ ਪਾਠ" ਗੁਰੂ ਕੀਆਂ ਸੰਗਤਾਂ ਵਿਚਕਾਰ ਦਿਨੋ-ਦਿਨ, ਹਰ-ਮਨ-ਪਿਆਰੇ ਹੋਏ ਹਨ ਤੇ ਹੋ ਵੀ ਰਹੇ ਹਨ। ਇਹ ਵੀ ਕਿ ਮੌਜੂਦਾ ਰੂਪ `ਚ ਇਹ ਗੁਰਮੱਤ-ਪਾਠ "ਗੁਰਮੱਤ ਐਜੂਕੇਸ਼ਨ ਸੈਂਟਰ" ਦੇ ਨਾਮ ਨਾਲ ਸੰਨ 1996 ਤੋਂ ਹੀ ਸੰਗਤਾਂ ਵਿਚਕਾਰ ਪੁੱਜਣੇ ਅਰੰਭ ਹੋਏ। ਜਦਕਿ ਸਚਾਈ ਇਹ ਹੈ ਕਿ ਮੂਲ਼ ਰੂਪ `ਚ ਇਹ ਉੱਦਮ ਪਿੱਛਲੇ 50 ਸਾਲਾਂ (ਸੰਨ 1960) ਤੋਂ ਇੱਕ ਜਾਂ ਦੂਜੇ ਨਾਮ ਹੇਠ ਚਾਲੂ ਹੈ। ਫ਼ਿਰ ਉਹ ਦਿਨ ਵੀ ਦੂਰ ਨਹੀ ਜਦੋ ਸੰਗਤਾਂ ਦੇ ਸਮੂਹਕ ਉੱਦਮ ਤੇ ਯਤਨਾਂ ਨਾਲ ਸੰਸਾਰ ਭਰ ਦੇ ਸਾਰੇ ਗੁਰੂ ਨਾਨਕ ਨਾਮ ਲੇਵਾ ਪ੍ਰਵਾਰਾਂ ਤੀਕ ਇਹ "ਗੁਰਮੱਤ ਪਾਠ" ਵੱਡੇ ਨਿਯਮਤ ਢੰਗ ਨਾਲ, ਪੁਸ਼ਤ-ਦਰ-ਪੁਸ਼ਤ, ਬਿਨਾ ਮੰਗੇ-ਬਿਨਾ ਮੰਗਵਾਏ, ਬਿਨਾ ਭੇਟਾ ਆਪ ਮੁਹਾਰੇ ਪੁੱਜਣੇ ਅਰੰਭ ਹੋ ਜਾਣਗੇ। ਇਸ ਤਰ੍ਹਾਂ ਇਹ ਪ੍ਰਾਜੈਕਟ ਆਪਣੇ ਆਪ ਪੰਥ `ਚ ਇੱਕ ਸਦੀਵੀ ਲਹਿਰ ਦਾ ਰੂਪ ਵੀ ਲੈ ਲਵੇਗਾ।

ਸਾਡੇ ਤੋਂ ਵਿੱਛੜ ਰਹੇ ਸੱਜਨ ਵੀ ਤਾਂ ਸਾਡਾ ਹੀ ਖੂਨ ਹਨ- ਦੌਹਰਾਨਾ ਚਾਹੁੰਦੇ ਹਾਂ ਅਤੇ ਇਸ `ਚ ਸ਼ਕ ਵੀ ਨਹੀਂ ਕਿ ਅੱਜ ਤੀਕ ਸਾਡੇ ਤੋਂ ਵਿੱਛੜ ਚੁੱਕੇ ਤੇ ਲਗਾਤਾਰ ਵਿੱਛੜ ਰਹੇ ਸੱਜਨ, ਆਖਿਰ ਸਾਡੇ ਆਪਣੇ ਸਿੱਖੀ ਪ੍ਰਵਾਰ ਦਾ ਹੀ ਅਣਿਖੜਵਾਂ ਅੰਗ ਤੇ ਸਾਡਾ ਆਪਣਾ ਹੀ ਖੂਨ ਹਨ। ਇਸ ਦੇ ਨਾਲ-ਨਾਲ ਇਹ ਵੀ ਸੱਚ ਹੈ ਕਿ ਇਨ੍ਹਾਂ ਵਿੱਛੜ ਚੁਕਿਆਂ `ਚੋਂ ਅੱਜ ਕਿਸੇ ਨੇ ਸਾਡੇ ਗੁਰਮੱਤ ਸਟਾਲਾਂ ਤੇ ਆ ਕੇ ਨਾ ਤਾਂ ਕੋਈ ਗੁਰਮੱਤ ਸਾਹਿਤ ਲੈਣਾ ਹੈ, ਨਾ ਗੁਰਮੱਤ ਦੀਆਂ ਮੈਗ਼ਜ਼ੀਨਾਂ ਬੁੱਕ ਕਰਵਾਉਣੀਆਂ ਹਨ ਤੇ ਨਾ ਸਾਡੀਆਂ ਗੁਰਮੱਤ ਦੀਆਂ ਕਲਾਸਾਂ ਤੇ ਸੈਮੀਨਾਰਾਂ ਆਦਿ `ਚ ਹੀ ਆਉਣਾ ਹੈ। ਬਲਕਿ ਉਨ੍ਹਾਂ ਨੇ ਤਾਂ ਲਾਇਬ੍ਰੇਰੀਆਂ `ਚੋਂ ਕੋਈ ਸੰਬੰਧਤ ਪੁਸਤਕਾਂ ਵੀ ਜਾਰੀ ਨਹੀਂ ਕਰਵਾਉਣੀਆਂ।

ਤਾਂ ਵੀ ਤੁਹਾਡੇ ਰਾਹੀਂ ਅਤੇ ਤੁਹਾਡੇ ਉੱਦਮ ਸਦਕਾ, ਉਨ੍ਹਾਂ ਕੋਲ ਇਧਰੋਂ-ਓਧਰੋਂ ਆਪਣੇ ਆਪ ਪੁੱਜ ਰਹੇ ਇਹ ਗੁਰਮੱਤ ਪਾਠ, ਬਹੁਤ ਵਾਰੀ ਉਨ੍ਹਾਂ ਨੂੰ ਸਹਾਈ ਹੋ ਰਹੇ ਹਨ। ਇਹੀ ਨਹੀਂ, ਇਨ੍ਹਾਂ ਗੁਰਮੱਤ ਪਾਠਾਂ ਦਾ ਲੇਖਕ ਹੋਣ ਦੇ ਨਾਤੇ, ਸਮੇਂ ਸਮੇਂ ਨਾਲ, ਦਾਸ ਨੂੰ ਆਮ ਕਰਕੇ ਅਜਿਹੀਆਂ ਬਹੁਤੇਰੀਆਂ ਸ਼ੂਚਨਾਵਾਂ ਵੀ ਮਿਲਦੀਆਂ ਤੇ ਫੋਨ ਵੀ ਆਉਂਦੇ ਰਹਿੰਦੇ ਹਨ, ਜਿੱਥੋਂ ਇਸ ਸਚਾਈ ਦਾ ਪਤਾ ਵੀ ਲਗਦਾ ਰਹਿੰਦਾ ਹੈ। ਉਂਝ ਦੇਖਿਆ ਜਾਵੇ ਤਾਂ ਅੱਜ ਲਗਭਗ ਹਰੇਕ ਸਿੱਖ ਪ੍ਰਵਾਰ, ਗੁਰਮੱਤ ਵਿਚਾਰਧਾਰਾ ਪੱਖੌਂ ਇਸ ਵਿਛੋੜੇ ਵਾਲੀ ਤ੍ਰਾਸਦੀ ਦੀ ਚਪੇਟ `ਚ ਆਇਆ ਪਿਆ ਹੈ। ਉਪ੍ਰੰਤ ਗਾਹੇ-ਬਗਾਹੇ ਇਸ ਤਰ੍ਹਾਂ ਉਨ੍ਹਾਂ `ਚੋਂ ਕਿਸੇ ਕੋਲ ਪੁੱਜਾ ਹੋਇਆ ਕੋਈ ਇੱਕ ਵੀ ਗੁਰਮੱਤ ਪਾਠ ਜਦੋਂ ਅਜਿਹੇ ਸੱਜਨਾਂ `ਚੋਂ ਕੋਈ ਪੜ੍ਹ ਲੈਂਦਾ ਹੈ ਤਾਂ ਹੋ ਸਕਦਾ ਹੈ ਬਲਕਿ ਹੋ ਵੀ ਰਿਹਾ ਹੈ ਕਿ ਉਸ ਰਾਹੀਂ ਪੜ੍ਹਿਆ ਗਿਆ ਉਹ ਇਕੱਲਾ ਪਾਠ ਹੀ ਉਸ ਦੀ ਸੰਭਾਲ ਦਾ ਕਾਰਣ ਬਣ ਜਾਵੇ ਤੇ ਬਣਦਾ ਵੀ ਹੈ।

ਅੱਜ ਦਾ ਸਿੱਖ ਬੱਚਾ- ਸਾਡਾ ਦੁਖਾਂਤ ਹੈ ਕਿ ਗੁਰਮੱਤ ਪੱਖੋਂ ਅੱਜ ਦੇ ਵਿਗੜੇ ਹੋਏ ਪ੍ਰਚਾਰ ਪ੍ਰਬੰਧ `ਚ ਜਨਮ ਲੈ ਰਿਹਾ ਸਿੱਖ ਬੱਚਾ, ਜਨਮ ਤੋਂ ਹੀ ਸਿੱਖੀ ਜੀਵਨ ਸੰਬੰਧੀ ਸ਼ੰਕਿਆਂ ਤੇ ਸੁਆਲਾਂ ਦੀ ਪੰਡ ਲੈ ਕੇ ਜਨਮ ਲੈ ਰਿਹਾ ਹੈ। ਇਹ ਉਸ ਧਰਮ ਦੀ ਹਾਲਤ ਹੈ ਜੋ ਸਭ ਤੋਂ ਵੱਧ ਦਲੀਲ-ਭਰਪੂਰ, ਅਗਾਂਹ ਵਧੂ ਤੇ ਸਮੁਚੇ ਮਨੁੱਖ ਮਾਤ੍ਰ ਦੀ ਵੱਡੀ ਲੋੜ ਹੈ। ਸ਼ੰਕਿਆਂ ਦੀ ਇਸ ਸੜ੍ਹਾਂਦ `ਚ ਪੈਦਾ ਹੋਇਆ ਸਿੱਖ ਬੱਚਾ ਫਿਰ ਭਿੰਨ-ਭਿੰਨ ਵਰਗਾਂ `ਚ ਇਸ ਤਰ੍ਹਾਂ ਵੰਡਿਆ ਜਾਂਦਾ ਹੈ:-

1 ਅੰਧ ਵਿਸ਼ਵਾਸੀ ਹੋ ਕੇ ਧਰਮ ਦੇ ਵਿਗੜੇ ਰੂਪ ਦਾ ਹੀ ਜਨੂੰਨੀ ਬਣ ਜਾਂਦਾ ਹੈ ਅਤੇ ਸਿੱਖੀ ਪ੍ਰਚਾਰ ਨੂੰ ਵੱਡੀ ਚੋਟ ਦਿੰਦਾ ਹੈ।

2 ਇਹ ਸੋਚ ਕੇ `ਚਲੋ ਅਸਾਂ ਕੀ ਲੈਣਾ’ ਜਿਧਰ ਮਨ ਆਇਆ ਸਿੱਖੀ ਨੂੰ ਅਨਮੱਤਾਂ, ਦੁਰਮੱਤਾਂ, ਹੂੜਮੱਤਾਂ, ਵਿਪਰਣ ਰੀਤਾਂ `ਚ ਡੁਬੌਂਦੇ ਗਏ। ਇਸ ਤਰ੍ਹਾਂ ਗੁਰੂ ਤੋਂ ਵੀ ਬੇਮੁਖ, ਆਪਣੇ ਅਮੁੱਲੇ ਮਨੁੱਖਾ ਜਨਮ ਦੀ ਵੀ ਤਬਾਹੀ ਅਤੇ ਸਿੱਖੀ ਦਾ ਵੀ ਮਜ਼ਾਕ ਬਣਾਇਆ ਅਤੇ ਬਦਨਾਮੀ।

3 ਉੱਕਾ ਹੀ ਸਿੱਖੀ ਤੋਂ ਬਾਗੀ, ਪਤਿੱਤਪੁਣੇ, ਨਾਸਤਿਕਤਾ ਜਾਂ ਗੁਰੂਡੰਮਾਂ, ਅਨਮੱਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸੇ ਦਾ ਨਤੀਜਾ ਅੱਜ ਪਤਿਤਪੁਣੇ ਤੇ ਨਸ਼ੇਈਆਂ ਦੀ ਕਤਾਰ ਲਗੀ ਹੋਈ ਹੈ।

4. ਵਿਰਲੇ ਗੁਰਬਾਣੀ ਦੀ ਸਟੱਡੀ ਕਰਕੇ ਉੱਚੇ ਸੁੱਚੇ ਸਿੱਖੀ ਜੀਵਨ ਦੀ ਪਹਿਚਾਣ ਕਰਦੇ ਹਨ ਤਾਂ ਉਨ੍ਹਾਂ ਨੂੰ ਸਿੱਖੀ ਦਾ ਵਾਤਾਵਰਣ ਉਪ੍ਰੋਕਤ ਹਿੱਸਿਆਂ `ਚ ਵੰਡਿਆ ਮਿਲਦਾ ਹੈ; ਸਾਂਝ ਨਹੀਂ ਬਣ ਆਉਂਦੀ। ਜਿੱਥੇ ਉਨ੍ਹਾਂ ਦੇ ਜੀਵਨ `ਚ ਪਿਆਰ, ਪਰ-ਉਪਕਾਰ ਦਾ ਵਾਧਾ ਹੈਣਾ ਸੀ, ਖਿੱਝ ਤੇ ਟੋਕਾ-ਟਾਕੀ ਵਾਲਾ ਸੁਭਾਅ ਜਨਮ ਲੈ ਲੈਂਦਾ ਹੈ। ਸਿੱਖ ਧਰਮ ਦੀ ਪ੍ਰਫੁਲਤਾ ਉਥੋਂ ਵੀ ਨਹੀਂ ਹੁੰਦੀ।

5 ਫ਼ਿਰ ਇਸ ਚੌਥੇ ਵਰਗ ਚੋਂ ਹੀ ਇੱਕ ਵਰਗ ਹੋਰ ਵੀ ਤੇਜ਼ੀ ਨਾਲ ਜਨਮ ਲੈ ਰਿਹਾ ਹੈ। ਇਨ੍ਹਾਂ ਨੂੰ ਗੁਰਬਾਣੀ ਜੀਵਨ ਪਖੋ ਕੁੱਝ ਜਾਗ੍ਰਤੀ ਤਾਂ ਆ ਜਾਂਦੀ ਹੈ ਪਰ ਵਿਗੜੀ ਨੂੰ ਸੰਭਾਲਣ ਦੀ ਬਜਾਏ. ਅਗਿਆਨਤਾ ਦੇ ਇਸ ਵਾਤਾਵਰਣ ਦਾ ਲਾਭ ਚੁੱਕ, ਬ੍ਰਾਹਮਣੀ ਲੀਹਾਂ ਤੇ ਹੋਰ ਲੁੱਟ-ਖੋਹ ਦੇ ਰਸਤੇ ਪੈ ਜਾਂਦੇ ਹਨ। ਇਹ ਤੱਬਕਾ ਪੰਥ ਲਈ ਹੋਰ ਵੀ ਵੱਧ ਖਤਰਨਾਕ ਸਾਬਤ ਹੋ ਰਿਹਾ ਹੈ।

ਸਭ ਤੋਂ ਉੱਤਮ ਧਰਮ-ਸਿੱਖ ਧਰਮ ਹੀ ਹੈ, ਤਾਂ ਵੀ. . ? -ਅਕੱਟ ਸਚਾਈ ਹੈ ਜਦੋਂ ਕੋਈ ਸਿੱਖ ਸਜਦਾ ਹੈ ਤਾਂ ਪਹਿਲਾਂ ਉਸ ਅੰਦਰ ਕੁੱਝ ਸਿੱਖੀ ਦੇ ਗੁਣ ਪੈਦਾ ਹੁੰਦੇ ਹਨ। ਉਸ ਦਾ ਸਾਧ ਸੰਗਤ `ਚ ਆਉਣ-ਜਾਣ ਵਧਦਾ ਹੈ। ਜੇ ਹੈਣ ਤਾਂ ਬੀੜੀਆਂ-ਸਿਗਰਟ-ਸ਼ਰਾਬ ਆਦਿ ਵਾਲੀਆਂ ਇੱਲਤਾਂ ਛੁੱਟਦੀਆਂ ਹਨ। ਵਿੱਭਚਾਰ ਲਈ ਘਿਰਣਾ ਪੈਦਾ ਹੁੰਦੀ ਹੈ। ਮਨੁੱਖੀ ਭੇਦ-ਭਾਵ, ਛੂਤ-ਛਾਤ, ਜਾਤ-ਪਾਤ, ਊਚ-ਨੀਚ ਵਾਲੀ ਸੋਚ ਬਦਲਦੀ ਤੇ ਮੁੱਕਦੀ ਹੈ ਵਗੈਰਾ ਵਗੈਰਾ…। ਭਾਵ ਉਸਦੇ ਜੀਵਨ `ਚ ਇਲਾਹੀ ਗੁਣ ਉਪਜਦੇ-ਵੱਧਦੇ ਹਨ, ਜੀਵਨ ਉਚਾਈਆਂ ਵੱਲ ਟੁਰਦਾ ਹੈ।

ਇਸ ਦੇ ਉਲਟ, ਜਦੋਂ ਕੋਈ ਪਤਿੱਤ ਹੁੰਦਾ ਹੈ ਤਾਂ ਕਾਰਣ, ਪਹਿਲਾਂ ਉਹ ਕਿਸੇ ਪੱਜ ਘਟੀਆ ਬਿਰਤੀ ਕੁਸੰਗੀਆਂ ਦੀ ਜਕੜ `ਚ ਆਉਂਦਾ ਹੈ। ਉਸ ਨੂੰ ਮਾੜੀ ਸੰਗਤ `ਚ ਫਸਾਉਣ ਵਾਲੇ ਉਸ ਅੰਦਰ ਗੰਦੀਆਂ ਫ਼ਿਲਮਾਂ, ਪਾਨ, ਜੂਆ, ਸ਼ਰਾਬ ਅਤੇ ਨਸ਼ਿਆਂ ਆਦਿ ਵਾਲਾ ਝੱਸ ਪੈਦਾ ਕਰਦੇ ਹਨ। ਉਸ ਦੇ ਕੇਸਾਂ-ਦਾੜ੍ਹੀ `ਤੇ ਜਗਤ ਜੂਠ ਤੰਬਾਕੂ, ਸਿਗਰਟ-ਬੀੜੀ ਆਦਿ ਦਾ ਧੂਆਂ ਸੁੱਟ-ਸੁੱਟ ਕੇ ਉਸ ਨੂੰ, ਉਸ ਦਾ ਆਦੀ ਬਣਾਇਆ ਜਾਂਦਾ ਹੈ। ਉਸ ਨੂੰ ਨਿੱਤ ਵਿੱਭਚਾਰ ਵੱਲ ਪ੍ਰੇਰਿਆ ਜਾਂਦਾ ਹੈ। ਕਲੱਬ, ਮੈ-ਖਾਨੇ, ਕੈਸੀਨੋਆਂ, ਕੈਬਰਿਆਂ ਆਦਿ `ਚ ਉਲਝਾਇਆ ਜਾਂਦਾ ਹੈ।

ਸਿੱਖੀ ਪਖੋਂ ਅਨਜਾਣ ਤੇ ਸੁੱਤਾ ਤਾਂ ਉਹ ਸੀ ਹੀ। ਇਸੇ ਲਈ ਉਸ ਅੰਦਰ ਇਹ ਇਲਤਾਂ ਹੋਰ ਤੇ ਹੋਰ ਭਾਰੂ ਹੁੰਦੀਆਂ ਗਈਆਂ। ਮਾੜੀ ਸੰਗਤ ਉਸ `ਤੇ ਆਪਣੀ ਪਕੜ ਵਧਾਂਦੀ ਗਈ। ਕੇਸਾਂ-ਦਾੜ੍ਹੀ ਬਾਰੇ ਉਸ `ਚ ਨਿੱਤ ਹੁੱਜਤਾਂ ਭਰੀਆਂ ਜਾਂਦੀਆਂ ਸਨ ਅਤੇ ਅੰਤ ਇੱਕ ਦਿਨ…. । ਸੱਚਮੁਚ ਜੇਕਰ ਉਹ ਸਿੱਖੀ ਜੀਵਨ ਪੱਖੋਂ ਕੁੱਝ ਵੀ ਜਾਗਦਾ ਹੁੰਦਾ ਤਾਂ ਅੱਜ ਉਸ ਦੀ ਇਹ ਹਾਲਤ ਨਾ ਹੁੰਦੀ।

ਜੇ ਅੰਦਰ ਸਿੱਖੀ ਜੀਵਨ ਹੀ ਨਹੀਂ ਸੀ ਤਾਂ ਕੇਸਾਂ ਦੀ ਅਸਲੀਅਤ ਦਾ ਉਸ ਨੂੰ ਪਤਾ ਵੀ ਕਿਵੇਂ ਲਗਦਾ? ਹੁਣ ਤਾਂ ਐਬਾਂ-ਅਉਗੁਣਾਂ ਦੀ ਵਿਸ਼ਟਾ ਵੀ ਭਰ ਗਈ। ਪਤਿਤ ਹੁੰਦੇ ਦੇਰ ਨਹੀਂ ਲਗਦੀ।

ਸਿੱਟਾ, ਮਨੁੱਖ ਦੀ ਸਾਂਝ ਜਦੋਂ ਇਲਾਹੀ ਗੁਣਾਂ ਨਾਲ ਵਧਦੀ ਹੈ ਤਾਂ ਉਹ ਬਦੋਬਦੀ ਸਿੱਖੀ ਜੀਵਨ ਅਤੇ ਸਰੂਪ ਦੇ ਨੇੜੇ ਆਉਂਦਾ ਅਤੇ ਇੱਕ ਦਿਨ ਸਿੱਖ ਸਜ ਜਾਂਦਾ ਹੈ। ਜਦੋਂ ਉਸ ਦੇ ਜੀਵਨ ਅੰਦਰ ਅਉਗਣ, ਵਿੱਭਚਾਰ ਆਦਿ ਰਸਤਾ ਲੈ ਲੈਂਦੇ ਹਨ ਤਾਂ ਉਹ ਸਿੱਖ ਵੀ ਨਹੀਂ ਰਹਿ ਸਕਦਾ।

ਸੰਸਾਰ ਭਰ ਦੇ ਕਿਸੇ ਵੀ ਧਰਮ ਦੇ ਆਪਣੇ ਆਪ `ਚ ਸਰਬੋਤਮ ਧਰਮ ਹੋਣ ਦੀ ਇਸ ਤੋ ਵੱਡੀ ਪਹਿਚਾਣ ਹੋਰ ਕੋਈ ਨਹੀਂ। ਜਦਕਿ ਇਹ ਮਾਪਦੰਡ ਸੰਸਾਰ ਭਰ ਦੇ ਹੋਰ ਕਿਸੇ ਵੀ ਧਰਮ ਉਪਰ ਲਾਗੂ ਨਹੀਂ ਹੁੰਦਾ। ਅੱਜ ਪੰਥ ਦੀ ਜੋ ਹਾਲਤ ਤੇ ਪਤਿੱਤਪੁਣੇ ਦਾ ‘ਫ਼ਿਨੀਅਰ’ ਇਸਨੂੰ ਆਪਣੀ ਜੱਕੜ `ਚ ਲਈ ਬੈਠਾ ਹੈ, ਕੀ ਇਸ ਤੋਂ ਬਾਅਦ ਵੀ ਭਰਮ ਰਹਿ ਜਾਂਦਾ ਹੈ ਕਿ ਪਤਿਤਪੁਣਾ ਕਿਉਂ?

ਸੈਂਟਰ ਵੱਲੋਂ ਨਿਤ ਤੇ ਲਗਾਤਾਰ ਤਿਆਰ ਹੋ ਰਹੇ ਗੁਰਮੱਤ ਪਾਠਾਂ ਨੂੰ ਵੰਡਣ ਦੀ ਸੇਵਾ ਕਿਵੇਂ ਕਰਣੀ ਹੈ ਇਨ੍ਹਾਂ ਗੁਰਮੱਤ ਪਾਠਾਂ ਨੂੰ ਸੰਗਤਾਂ `ਚ ਵੰਡਣਾ ਕਿਉਂ ਹੈ, ਵੇਰਵਾ ਆ ਚੁੱਕਾ ਹੈ। ਵੰਡਣਾ ਕਿੰਵੇਂ ਹੈ, ਇਸ ਦੇ ਲਈ ਕੁੱਝ ਸੁਝਾਅ:-

1. ਵੱਡੀ ਹਾਜ਼ਰੀ ਵਾਲੇ ਗੁਰਦੁਆਰੇ ਜਿਵੇਂ ਦਿੱਲੀ `ਚ ਗੁ: ਬੰਗਲਾ ਸਾਹਿਬ, ਗੁ: ਸੀਸ ਗੰਜ `ਚ ਕੇਵਲ ਨਾਂ ਮਾਤਰ ਸਮਾਂ ਲਾ ਕੇ, ਮਹੀਨਾਵਾਰੀ ਜਾਂ ਇਤਵਾਰ-ਸੰਗ੍ਰਾਂਦ ਨੂੰ ਵੰਡ ਸਕਦੇ ਹੋ।

2. ਨੇੜੇ ਦੇ ਗੁਰਦੁਆਰਾ ਸਾਹਿਬਾਨ `ਚ ਮਹੀਨਾਵਾਰੀ ਵੰਡਣਾ, ਬਹੁਤ ਸੋਖਾ ਹੈ। ਇਸ ਲਈ ਸਮੇਂ-ਸਮੇਂ ਨਾਲ ਕੁੱਝ ਕਾਪੀਆਂ ਸੈਂਟਰ ਤੋਂ ਪ੍ਰਾਪਤ ਕਰਦੇ ਤੇ ਵੰਡਦੇ ਰਵੋ ਜੀ।

3. ਕੇਵਲ ਲਾਗਤ ਮਾਤਰ ਸੇਵਾ-ਭੇਟਾ ਭੇਜ ਕੇ, ਵਿਸ਼ੇਸ਼ ਸਮਾਗਮਾਂ, ਪ੍ਰਵਾਰਕ ਇਕੱਠਾਂ, ਗੁਰਪੁਰਬਾਂ ਆਦਿ ਲਈ ਗੁਰਮੱਤ ਪਾਠ ਮੰਗਵਾ ਕੇ ਸੰਗਤਾਂ ਵਿਚੱਕਾਰ ਵੰਡ ਜਾਂ ਵੰਡਵਾ ਸਕਦੇ ਹੋ।

4. ਸੰਗਤਾ ਦੀ ਮਾਇਆ, ਸਹਿਯੋਗ ਤੇ ਉੱਦਮ ਨਾਲ ਚੱਲ ਰਿਹਾ ਇਹ ਨਿਰੋਲ ਧਾਰਮਿਕ "ਸੈਲਫ਼ ਲਰਨਿੰਗ ਐਜੂਕੇਸ਼ਨਲ ਪ੍ਰਾਜੈਕਟ" ਹੈ। ਵਿਸ਼ੇਸ਼ ਪ੍ਰਵਾਰਕ ਜਾਂ ਹੋਰ ਸਮਾਗਮਾਂ ਸਮੇਂ ਅਥਵਾ ਕਿਸੇ ਨਿਯਮਤ ਅਵਧੀ ਅਨੁਸਾਰ ਇਸ ਕਾਰਜ ਲਈ ਸੇਵਾ `ਚ ਆਪਣਾ ਹਿੱਸਾ ਪਾਂਦੇ ਰਵੋ ਜੀ।

5. ਵਪਾਰਕ ਵਾਧੇ ਲਈ, ਇਸ਼ਤਿਹਾਰਾਂ ਭੇਜ ਕੇ ਲੋੜ ਅਨੁਸਾਰ ਕਿਸੇ ਵੀ ਸੀਰੀਜ਼ ਦੇ ਗੁਰਮੱਤ ਪਾਠ, ਆਪਣੇ ਵਲੋਂ ਛਪਵਾਉਣ ਦੀ ਸੇਵਾ ਜ਼ਿਮੇ ਲਵੋ ਤੇ ਗੁਰਮੱਤ ਪ੍ਰਸਾਰ `ਚ ਹਿੱਸਾ ਪਾਓ।

6. ਆਪਣੇ ਨਾਲ ਸੰਬੰਧਤ ਕਿਸੇ ਵੀ ਪੰਥਕ, ਮੈਗਜ਼ੀਨ, ਰਸਾਲੇ ਆਦਿ `ਚ ਜਾਂ ਵੈਬ ਸਾਈਟ ਆਦਿ `ਤੇ ਬਿਨਾ ਤਬਦੀਲੀ, ਲੇਖਕ ਨਾਮ ਸਹਿਤ ਇਨ੍ਹਾਂ ਪਾਠਾਂ ਨੂੰ ਛਾਪ-ਛਪਵਾ ਤੇ ਲੋਡ ਕਰਕੇ ਸੰਸਾਰ ਭਰ `ਚ ਫੈਲੀਆਂ ਗੁਰੂ ਕੀਆਂ ਸੰਗਤਾਂ ਤੀਕ ਪਹੁੰਚਾਓ ਤੇ ਪਹੁਚਾੳਣ `ਚ ਸਹਿਯੋਗ ਦੇਵੋ ਜੀ।

7. ਨਿਯਮ ਨਾਲ ਇਨ੍ਹਾਂ ਗੁਰਮੱਤ ਪਾਠਾਂ ਦੀਆਂ ਕੁੱਝ ਕਾਪੀਆਂ ਆਪਣੇ ਰਿਸ਼ਤੇਦਾਰਾਂ-ਮਿੱਤਰਾਂ ਅਤੇ ਨੇੜੇ ਦੇ ਪ੍ਰਚਾਰਕ, ਗ੍ਰੰਥੀ, ਸੇਵਾਦਾਰ, ਰਾਗੀ, ਢਾਡੀ, ਕਥਾਵਾਚਕ ਸੱਜਨਾਂ, ਲੇਖਕਾਂ, ਨੇੜੇ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਸਜਨਾਂ, ਨੇੜੇ ਦੇ ਸਕੂਲਾਂ ਤੇ ਕਲਿਜਾਂ ਆਦਿ ਦੇ ਪ੍ਰੋਫੈਸਰਾਂ, ਟੀਚਰਾਂ, ਪ੍ਰਿੰਸੀਪਲ ਸਾਹਿਬਾਨ ਨੂੰ ਪਹੁੰਚਾਉਣ ਦੀ ਖੇਚਲ ਕਰੋ ਜੀ। ਯਯਯਯਯ

ਮਹੀਨਾਵਾਰੀ ਜਾਂ ਨਿਯਮਤ ਢੰਗ ਨਾਲ, ਗੁਰਮੱਤ ਦੀ ਇਸ ਸਿੰਚਾਈ ਦਾ ਵੱਡਾ ਲਾਭ ਇਹ ਵੀ ਹੈ ਕਿ ਆਪ ਰਾਹੀਂ ਅਰੰਭੇ ਇਸ ਕਾਰਜ ਤੋਂ ਜਿਉਂ ਜਿਉਂ ਕੁੱਝ ਪ੍ਰਵਾਰ ਅੱਗੇ ਆਉਂਦੇ ਜਾਣਗੇ ਤਾਂ ਇਸ ਲਹਿਰ `ਚ ਵੀ ਵਾਧਾ ਹੁੰਦਾ ਜਾਵੇਗਾ। ਇਸੇ ਦੀ ਵੱਡੀ ਲੋੜ ਹੈ ਤੇ ਇਸ ਨਾਲ ਸਾਡੇ ਪ੍ਰਵਾਰਾਂ, ਸੰਗਤਾਂ, ਪ੍ਰਬੰਧਕਾਂ, ਪ੍ਰਚਾਰਕਾਂ-ਵਿਦਿਅਕ ਸ਼੍ਰੋਣੀ `ਚ ਲੱਗੇ ਵੀਰਾਂ-ਭੈਣਾਂ ਵਿੱਚਕਾਰ ਗੁਰਮੱਤ ਪਖੋਂ ਇਕਸਾਰਤਾ ਆਵੇਗੀ। ਆਪਸੀ ਪਿਆਰ ਵੱਧੇਗਾ ਤੇ ਗੁਰਮੱਤ ਦਾ ਪ੍ਰਸਾਰ ਵੀ ਸੌਖਾ ਹੁੰਦਾ ਜਾਵੇਗਾ।

ਵਿਸ਼ੇ-ਬੰਧ ਗੁਰਮੱਤ ਪਾਠ ਅਤੇ ਆਪਸੀ ਸਹਿਯੋਗ ਸੰਬੰਧੀ ਕੁੱਝ ਹੋਰ ਸੁਝਾਅ:-

ਗੁਰਮੱਤ ਸਟਾਲਾਂ ਰਾਹੀਂ- ਭਿੰਨ ਭਿੰਨ ਸਮਾਗਮਾਂ ਸਮੇਂ ਭਿੰਨ-ਭਿੰਨ ਇਲਾਕਿਆਂ `ਚ ਸਟਾਲ ਲਗਾ ਕੇ ਕੇਵਲ ਲਾਗਤ ਮਾਤਰ ਭੇਟਾ `ਤੇ ਸੰਗਤਾਂ `ਚ ਇਹ ਗੁਰਮੱਤ ਪਾਠ ਪਹੁੰਚਾਏ ਜਾਣ। ਉਥੇ ਵੰਡਣ ਦੀ ਸੇਵਾ ਦੇ ਨਾਲ ਨਾਲ ਸੈਂਟਰ ਦੇ "ਗੁਰਮੱਤ ਫ਼ੈਮਲੀ ਕੋਰਸ" ਵੀ ਚਾਲੂ ਕਰਵਾਏ ਜਾਣ।

ਗੁਰਮੱਤ ਕਲਾਸਾਂ-ਇਨ੍ਹਾਂ ਪਾਠਾਂ `ਤੇ ਆਧਾਰਤ ਗੁਰਮੱਤ ਦੀਆਂ ਕਲਾਸਾਂ ਲਗਾਉਣੀਆਂ।

ਗੁਰਮੱਤ ਸਮਾਗਮ- ਸਮਾਗਮਾਂ ਸਮੇਂ ਇੱਕ ਇੱਕ ਟਾਪਿਕ ਦੇ ਆਧਾਰ ਤੇ ਕੀਰਤਨ, ਕੱਥਾ, ਲੈਕਚਰ। ਸਮਾਗਮ ਤੋਂ ਪਹਿਲਾਂ ਸੰਬੰਧਤ ਟਾਪਿਕ ਘਰ-ਘਰ ਪਹੁੰਚਾ ਦੇਣਾ ਲਾਹੇਵੰਦ ਹੋਵੇਗਾ।

ਬੱਚਿਆਂ ਦੇ ਕੈੰਪ- ਬੱਚਿਆਂ ਦੇ ਕੈੰਪਾਂ `ਚ ਪਹਿਲੇ ਦਿਨ ਕਿਸੇ ਗੁਰਮੱਤ ਪਾਠ ਉਪਰ ਬੱਚਿਆਂ ਦੀ ਆਪ ਤਿਆਰੀ ਕਰਵਾਓ ਤੇ ਉਸ ਪਾਠ ਦੀ ਇੱਕ-ਇੱਕ ਕਾਪੀ ਬੱਚਿਆਂ `ਚ ਵੰਡ ਦਿੱਤੀ ਜਾਵੇ। ਦੂਜੇ ਦਿਨ, ਉਸੇ ਪਾਠ ਉਪਰ, ਬੱਚੇ ਆਪਣੇ ਵਲੋਂ ਉਸਦਾ ‘ਸੰਖੇਪ’, ‘ਵਾਰਤਾਲਾਪ’ ਜਾਂ ਲੇਖ ਲਿਖ ਕੇ ਲਿਆਉਣ। ਚੰਗੀਆਂ ਲਿਖਤਾਂ ਤੇ ਬੱਚਿਆਂ ਨੂੰ ਇਨਾਮ ਦੇ ਕੇ ਉਤਸਾਹਤ ਕੀਤਾ ਜਾਵੇ।

ਪ੍ਰਾਜੈਕਟ ਦਾ ਵਿੱਸਤਾਰ- ਇਹ ਪ੍ਰੋਜੈਕਟ ਅਰੰਭ `ਚ ਭਾਵੇਂ ਬੀਜ ਰੂਪ ਸੀ। ਅਰੰਭ `ਚ ਇਹ ਵੀ ਦੇਖ ਅਏ ਹਾਂ ਕਿ ਸੰਗਤਾਂ ਵੱਲੋੰ ਦਿਨੋ-ਦਿਨ ਵੱਧ ਰਹੇ ਸਹਿਯੋਗ ਕਾਰਣ ਸਮੇਂ ਨਾਲ ਇਹ ਵੱਡੇ ਬਿਰਖ ਤੇ ਉਸ ਦੀਆਂ ਸ਼ਾਖਾਵਾਂ ਦੇ ਰੂਪ `ਚ ਪ੍ਰਗਟ ਹੁੰਦਾ ਜਾ ਰਿਹਾ ਹੈ ਜਿਵੇਂ:-

### ਇਸ ਦੀਆਂ ਆਡਿਓ ਸੀਰੀਜ਼, ਇੰਟਰਨੈਟ, ਵੈਬਸਾਈਟ ਆਰੰਭ ਹੋ ਚੁੱਕੀ ਹੈ।

### ਇਸੇ ਤੋਂ ਬੱਚਿਆਂ ਵਾਸਤੇ ਸੰਪੂਰਨ ਪ੍ਰਾਜੈਕਟ ਵੀ ਤਿਆਰ ਹੋ ਰਹੇ ਹਨ-ਇਨ੍ਹਾਂ ਪਾਠਾਂ ਦੇ ਆਧਾਰ `ਤੇ ਬੱਚਿਆਂ ਲਈ ਵਿਸ਼ੇਸ਼ ਅਤੇ ਅਤੀ ਸੰਖੇਪ ਪਾਠ, ਸੁਆਲ-ਜੁਆਬ ਸੀਰੀਜ਼, ਕਾਮਿਕਸ, ਵਾਰਤਾਲਾਪ, ਸਕ੍ਰਿਪਟ, ਗੇਮਜ਼, ਪਹੇਲੀਆਂ, ਆਡਿਓ-ਵੀਡਿਓ ਸੀਰੀਜ਼, ਇੰਟਰਨੈਟ, ਵੈਬ-ਸਾਈਟਾਂ ਅਤੇ ਹੋਰ ਬਹੁਤ ਕੁਝ।

###ਇਨ੍ਹਾਂ ਵਿਸ਼ੇ-ਬੰਧ ਪਾਠਾਂ ਦੇ ਅੰਗ੍ਰੇਜ਼ੀ, ੇ ਹਿੰਦੀ ਆਦਿ ਭਾਸ਼ਾਵਾਂ `ਚ ਅਨੁਵਾਦ।

### ਇਨ੍ਹਾਂ ਗੁਰਮੱਤ ਪਾਠਾਂ `ਤੇ ਆਧਾਰਤ ਪਿੰਡਾਂ ਲਈ ਕਿਵੀਸ਼ਰੀ।

### "ਲਾਇਬ੍ਰੇਰੀ ਕੰਮ ਗਿਫ਼ਟ ਪੈਕ" ਦੇ ਰੂਪ `ਚ, ੧੦੦ ਤੋਂ ਵੱਧ ਵਖਰੇ ਵਖਰੇ ਗੁਰਮੱਤ ਪਾਠ, ਲਗਾਤਾਰ ਸੰਸਾਰ ਭਰ ਦੀਆਂ ਲਾਇਬ੍ਰੇਰੀਆਂ `ਚ ਪੁੱਜ ਰਹੇ ਹਨ। ਇਸ ਪੈਕ ਵਿਚਲਾ ਹਰੇਕ ਪਾਠ ਡੀਲਕਸ ਕਵਰ `ਚ ਤੇ ਪੂਰਾ ਪੈਕ ਵਧੀਆ ਤੇ ਸੁੰਦਰ ਪੱਕੀ ਜਿਲਦ; ਚ ਪਾਪਤ ਹੈ।

### "ਵਾਲਿਉਮ ਪੈਕ" ਦੇ ਰੂਪ `ਚ ਧਲਿਕਸ ਕਵਰਾਂ `ਚ ੧੦੦ ਤੋਂ ਵਧ "ਸੈਲਫ਼ ਲਰਨਿੰਗ ਵਿਸ਼ੇ ਬੰਧ ਗੁਰਮੱਤ ਪਾਠ" ਬੇਅੰਤ ਘਰਾਂ ਦਾ "ਫ਼ੈਮਲੀ ਪੱਧਰ ਗੁਰਮੱਤ ਕੋਰਸ" ਵਜੋਂ ਪ੍ਰਵਾਰਾ ਦਾ ਸ਼ਿੰਗਾਰ ਬਣ ਰਹੇ ਹਨ।

### "ਲੜੀ ਵਾਰ, ਗੁਰਮੱਤ ਸੰਦੇਸ਼" ਅਥਵਾ "ਗੁਰਬਾਣੀ ਦਾ ਸੱਚ" (ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ) ਇੱਕ ਹੋਰ ਤੇ ਨਿਵੇਕਲੇ ਢੰਗ ਨਾਲ "ਗੁਰੂ ਕੀਆਂ ਸੰਗਤਾਂ" ਦੀ ਘਰ ਬੈਠੇ ਗੁਰਮੱਤ ਦੀ ਪੜ੍ਹਾਈ ਲਈ, ਇਹ ਇੱਕ ਹੋਰ ਤੇ ਨਵੀਂ ਸੀਰੀਜ਼ ਵੀ ਅਰੰਭ ਹੋ ਚੁੱਕੀ ਹੈ।

### ਇਨ੍ਹਾਂ ਵਿਸ਼ੇਬੰਧ ਪਾਠਾਂ ਤੋਂ ਇਲਾਵਾ ਨਿਰੋਲ ਗੁਰਬਾਣੀ ਆਧਾਰਿਤ ਪੁਸਤਕਾਂ ਦੀ ਛਪਾਈ ਵੀ ਅਰੰਭ ਹੋ ਚੁੱਕੀ ਹੈ। ਇਸ ਲੜੀ `ਚ ਹੁਣ ਤੀਕ ਪੰਜ ਪੁਸਤਕਾਂ ਸੰਸਾਰ ਭਰ `ਚ ਗੁਰੂ ਕੀਆਂ ਸੰਗਤਾ ਵਿੱਚਕਾਰ ਪੁੱਜ ਰਹੀਆਂ ਹਨ। ਤਾਂ ਤੇ ਇਨ੍ਹਾਂ ਪੁਸਤਕਾਂ ਦੇ ਨਾਮ ਹਨ:-

੧ "ਬਾਣੀ ਆਸਾ ਕੀ ਵਾਰ" ਸਟੀਕ (ਗੁਰਮੱਤ ਵਿਚਾਰ ਦਰਸ਼ਨ ਸਹਿਤ)

੨ ਇੱਕ ਗੁਰੂ ਦਸ ਦਰਸ਼ਨ (ਜੀਵਨ ਝਲਕ ਦਸ ਪਾਤਸ਼ਾਹੀਆਂ)

੩. ਰਾਗਮਾਲਾ ਪੜਚੋਲ

੪ ਵਿਸ਼ਾ ਜਨਮ ਮਰਨ ਅਤੇ ਸਿੱਖ ਧਰਮ

੫ ਕਉਣੁ ਮਾਸ ਕਉਣੁ ਸਾਗ ਕਹਾਵੈ? ਕਿਸੁ ਮਹਿ ਪਾਪ ਸਮਾਣੇ?

### ਇਸ ਸਾਰੇ ਤੋਂ ਇਲਾਵਾ ਪੰਥ ਦੇ ਰਾਗੀ-ਢਾਡੀ-ਪ੍ਰਚਾਰਕ, ਕਥਾਵਾਚਕ, ਗ੍ਰੰਥੀ-ਸੇਵਾਦਾਰ ਸੱਜਨਾਂ, ਪ੍ਰਬੰਧਕਾਂ, ਪੰਥਕ ਲੀਡਰਾਂ, ਪ੍ਰਿੰਸੀਪਲ-ਟੀਚਰ ਸਹਿਬਾਨ ਅਤੇ ਭਿੰਨ ਭਿੰਨ ਖੇਤ੍ਰਾਂ `ਚੋਂ ਉਭਰ ਰਹੇ ਸਿੱਖ ਪਤਵੰਤੇ ਤੇ ਬੁਧੀਜੀਵੀਆਂ ਤੀਕ, ਨਾਮ ਤੇ ਪੂਰਾ ਪਤਾ ਜਮ ਜਾਣ `ਤੇ ਉਨ੍ਹਾਂ ਦੀ ਨਿਜੀ ਤਿਆਰੀ ਲਈ ਉਨ੍ਹਾਂ ਨੂੰ ਮੁਫ਼ਤ ਤੇ ਬਿਨਾ ਭੇਟਾ ਪੋਸਟਿੰਗ ਕੀਤੀ ਜਾ ਰਹੀ ਹੈ।

### ਇਹ ਗੁਰਮੱਤ ਪਾਠ ਪੰਥਕ ਮੈਗਜ਼ੀਨਾਂ, ਰਸਾਲਿਆਂ, ਅਖਬਾਰਾਂ, ਵੈਬਸਾਈਟਾਂ ਲਈ ਬਿਨਾ ਰਾਇਲਟੀ ਤੇ ਬਿਨਾ ਭੇਟਾ ਭੇਜੇ ਜਾਂਦੇ ਹਨ, ਤਾ ਕਿ ਉਹ ਸੱਜਨ ਇਨ੍ਹਾਂ ਗੁਰਮੱਤ ਪਾਠਾਂ ਨੂੰ ਨਿਸ਼ਚਿੰਤ ਸੰਗਤਾਂ ਲਈ ਛਾਪ ਕੇ ਜਾ ਲੋਡ ਕਰਕੇ, ਵਿਸ਼ੇਬਧ ਗੁਰਮੱਤ ਪ੍ਰਸਾਰ `ਚ ਸਹਾਈ ਹੋ ਸਕਣ ਅਤੇ ਉਨ੍ਹਾਂ `ਚੋਂ ਬਹੁਤੇ ਹੋ ਵੀ ਰਹੇ ਹਨ ਆਦਿ, , ।

ਅਜੌਕਾ ਸੰਤਾਪ ਅਤੇ ਪੰਥਕ ਟ੍ਰੈਜਡੀ-ਕੜਵੀ ਸਚਾਈ ਹੈ ਕਿ ਸਾਡੀ ਅਜੋਕੀ ਰਹਿਣੀ ‘ਸਾਹਿਬ ਸ੍ਰੀ ਗੁਰੂ ਗ੍ਰੱਥ ਸਾਹਿਬ’ ਜੀ ਦੀ ਸਿੱਖਿਆ ਤੇ ਵਿਚਾਰਧਾਰਾ ਨਾਲ ਮੇਲ ਨਹੀਂ ਖਾ ਰਹੀ। ‘ਸਿੱਖ ਧਰਮ’ ਦਾ ਮਤਲਬ ਹੀ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅਥਵਾ "ਸ਼ਬਦ-ਗੁਰੂ" ਦੀ ਸਿੱਖਿਆ `ਤੇ ਅਧਾਰਤ ਜੀਵਨ ਜੀਊਣਾ ਹੈ। ਜਦਕਿ ਅੱਜ ਜੋ ਕੁੱਝ ਅਸੀਂ ਕਰ ਰਹੇ ਹਾਂ ਜਾਂ ਜੋ ਵੀ ਅੱਜ ਸਾਡੀ ਜੀਵਨ ਰਹਿਣੀ ਹੈ ਉਹ ਸਭ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸਿੱਖਿਆ ਦੇ ਉੋਲਟ ਹੈ। ਉਸੇ ਦਾ ਨਤੀਜਾ ਹੈ ਕਿ ਅੱਜ ਸਿੱਖ ਧਰਮ ਦੀ ਜਨਮ ਭੂਮੀ ਪੰਜਾਬ ਤਾਂ ਲਗਭਗ ਸਿੱਖਾਂ ਤੋਂ ਵੀ ਖਾਲੀ ਹੁੰਦੀ ਜਾ ਰਿਹਾ ਹੈ। ਸਿੱਖ, ਜਿਹੜਾ ਕਲ ਤੀਕ ਖੋਪੜੀ ਲੁਹਾ ਸਕਦਾ ਸੀ ਪਰ ਸਿੱਖੀ ਸਰੂਪ ਨੂੰ ਆਂਚ ਨਹੀਂ ਸੀ ਆਉਣ ਦਿੰਦਾ, ਅੱਜ ਆਪ ਨਾਈਆਂ ਦੇ ਚੱਕਰ ਕੱਟ ਰਿਹਾ ਹੈ।

ਕਾਰਣ ਇਕੋ ਹੈ-ਜਿਸ ਨੂੰ ਉਹ ਸਿੱਖੀ ਕਹਿਕੇ ਜਾਂ ਸਮਝ ਕੇ ਤਿਆਗ ਰਿਹਾ ਹੈ, ਉਹ ਸਿੱਖੀ ਹੀ ਨਹੀਂ। ਇਸ ਦੇ ਉਲਟ ਜਿਹੜੀ ਗੁਰੂ ਦੀ ਸਿੱਖੀ ਹੈ, ਜਿਸ ਦੇ ਬਦਲੇ ਉਹ ਖੋਪਰੀ ਤੀਕ ਉਤਰਵਾ ਰਿਹਾ ਸੀ, ਬੰਦ-ਬੰਦ ਕੱਟਵਾ ਰਿਹਾ ਸੀ, ਦੇਗਾਂ `ਚ ਆਲੂਆਂ ਵਾਂਙ ਉਬਾਲੇ ਖਾ ਰਿਹਾ ਸੀ, ਗਰਮ ਜਮੂਰਾਂ ਨਾਲ ਮਾਸ ਤੁੜਵਾ ਰਿਹਾ ਸੀ, ਦਿਵਾਰਾਂ `ਚ ਚਿਣਿਆ ਜਾ ਕੇ ਵੀ ਸਿੱਖੀ ਨੂੰ ਤਿਆਗਣ ਲਈ ਤਿਆਰ ਨਹੀਂ ਸੀ -ਗੁਰੂ ਦੀ ਉਹ ਨਿਆਰੀ ਸਿੱਖੀ ਅੱਜ ਉਸ ਕੋਲ ਪੁੱਜ ਹੀ ਨਹੀਂ ਰਹੀ।

ਗੁਰਮੱਤ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਸ਼ੰਬੰਧਤ ਸੇਵਾ ਦਾ ਮਹਾਨ ਕੁੰਭ:-

1. ਸੰਗਤਾਂ ਦੇ ਉਦੱਮ ਨਾਲ, ਕਿਧਰੋਂ ਤੇ ਕਿਸੇ ਰਸਤੇ ਵੀ ਆਪ ਮੁਹਾਰੇ ਆਪ ਤੀਕ ਪੁੱਜ ਰਹੇ "ਗੁਰਮੱਤ ਦੀ ਘਰ-ਘਰ `ਚ ਵਿਸ਼ੇ ਬੰਧ ਤੇ ਆਪ ਮੁਹਾਰੇ ਪੜ੍ਹਾਈ ਵਾਲੇ ਪ੍ਰਾਜੈਕਟ" (Door to Door Self Learning Topicwise Gurmat Educational Lessons) ਅਧੀਨ ਇਨ੍ਹਾਂ ਗੁਰਮੱਤ ਪਾਠਾਂ ਦਾ ਪੂਰਾ ਲਾਭ ਲੈਣ ਲਈ ਆਪ ਰਾਹੀਂ ਇਨ੍ਹਾਂ ਨੂੰ ਨਿਯਮ ਨਾਲ ਅਤੇ ਪ੍ਰਵਾਰ ਸਹਿਤ ਪੜ੍ਹਣਾ ਉਪ੍ਰੰਤ ਅਮਲ `ਚ ਲਿਆਉਣਾ ਹੀ ਇਨ੍ਹਾਂ ਪਾਠਾਂ ਦੀ ਅਸਲ ਤੇ ਵੱਡੀ ਲੋੜ ਹੈ।

2. ਆਪ ਕੋਲ ਪੁੱਜੇ ਅਤੇ ਸਮੂਚੇ ਗੁਰਮੱਤ ਪਾਠਾਂ ਦੇ ਹਿੰਦੀ ਤੇ ਅੰਗ੍ਰੇਜ਼ੀ ਅਨੁਵਾਦ ਹੋਣੇ ਹਨ। ਜੇਕਰ ਆਪ ਵੀ ਇਨ੍ਹਾਂ ਚੋਂ ਕਿਸੇ ਭਾਸ਼ਾ `ਚ ਕੁੱਝ ਪਾਠਾਂ ਦੇ ਅਨੁਵਾਦਾਂ ਦੀ ਸੇਵਾ ਆਪਣੇ ਜ਼ਿਮੇਂ ਲੈ ਕੇ, ਅਨੁਵਾਦ ਸੈਂਟਰ ਪਾਸ ਈਮੇਲ ਜਾਂ ਲਿਖਤੀ ਭੇਜ ਦੇਵੋ ਤਾਂ ਇਹ ਆਪ ਦੀ ਬਹੁਤ ਵੱਡੀ ਪੰਥਕ ਸੇਵਾ ਹੋਵੇਗੀ। ਹਿੰਦੀ ਅਨੁਵਾਦ ਲਈ ‘ਸ਼ਹੁਸ਼ਾਹ’ ਫਾਂਟ (Shahusha Font) ਲਈ ਬੇਨਤੀ ਹੈ ਜੀ।

3. ਹਰੇਕ ਗੁਰਮੱਤ ਪਾਠ ਤੋਂ ਬੱਚਿਆਂ ਦੀ ਪੱਧਰ ‘ਦੇ (ੳ) ਅਤੀ ਸੰਖੇਪ ਲਿਖਤਾਂ (ਅ) ਸੁਆਲ-ਜੁਆਬ ਸੀਰੀਜ਼ (ੲ) ਕਾਮਿਕਸ (ਸ) ਵਾਰਤਾਲਾਪ (ਹ) ਸਕ੍ਰਿਪਟ (ਕ) ਗੇਮਜ਼ (ਖ) ਪਹੇਲੀਆਂ (ਗ) ਆਡਿਓ ਸੀਰੀਜ਼ (ਘ) ਵੀਡਿਓ ਸੀਰੀਜ਼ ਆਦਿ ਵੀ ਤਿਆਰ ਕਰਣ ਲਈ ਆਪ ਆਪਣੀਆ ਸੇਵਾਵਾਂ ਦੇ ਸਕੋ ਤਾਂ ਇਹ ਵੀ ਪੰਥ ਦੇ ਵੱਡੇ ਹਿੱਤ `ਚ ਹੋਵੇਗਾ।

4. ਚੂੰਕਿ ਪ੍ਰਾਜੈਕਟ ਆਪਣੇ ਆਪ `ਚ ਬਹੁਤ ਵੱਡਾ ਅਤੇ ਆਪਣੀ ਤਰ੍ਹਾਂ ਦਾ ਪੰਥ ਅੰਦਰ ਬਿਲਕੁਲ ਨਵਾਂ ਤੇ ਨਿਵੇਕਲਾ ਹੈ। ਇਸ ਲਈ:-

(ੳ) ਭਾਰਤ ਪੱਧਰ `ਤੇ ਘਰ-ਘਰ `ਚ ਮਹੀਨਾਵਾਰੀ ਇਹ ਗੁਰਮੱਤ ਪਾਠ ਬਿਨਾ ਮੰਗੇ_ ਬਿਨਾ ਮੰਗਵਾਏ-ਬਿਨਾ ਭੇਟਾ ਆਪ ਮੁਹਾਰੇ ਤੇ ਭੇਟਾ ਰਹਿਤ ਗੁਰਮੱਤ ਦੀ ਬੁਨਿਆਦੀ ਪੜ੍ਹਾਈ ਦੇ ਪ੍ਰੋਗਰਾਮ ਅਧੀਨ ਆਪ ਤੀਕ ਪੁੱਜਦੇ ਰਹਿਣ। ਇਸ ਦੇ ਲਈ ਜ਼ਰੂਰੀ ਹੈ ਕਿ ਆਪ ਆਪਣੇ ਇਲਾਕੇ, ਪ੍ਰਾਂਤ, ਸੰਸਥਾ ਜਾਂ ਗੁਰਦੁਆਰਾ ਕਮੇਟੀ ਆਦਿ ਜਾਂ ਫ਼ਿਰ ਜਿਥੋਂ ਤੀਕ ਪਹੁੰਚ ਹੋਵੇ, ਗੁਰੂ ਕੀਆਂ ਸੰਗਤਾਂ ਦੇ ਵੱਧ ਤੋਂ ਵੱਧ ਪਤੇ ਤੇ ਫੋਨ ਨੰ: ਭੇਜਣ ਦੀ ਕ੍ਰਿਪਾਲਤਾ ਕਰੋ ਤਾ ਕਿ ਇਹ ਸੇਵਾ ਉਨ੍ਹਾਂ ਲਈ ਵੀ ਚਾਲੂ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਇਸ ਸਮੇਂ ਸਾਡੇ ਕੋਲ ਨਾਂ-ਪਤਿਆਂ ਦੀਆਂ ਜੋ ਲਿਸਟਾਂ ਪੁੱਜ ਰਹੀਆਂ ਹਨ ਉਨ੍ਹਾਂ `ਚ ਵੱਡੇ ਸੁਧਾਰ ਦੀ ਲੋੜ ਹੈ, ਉਨ੍ਹਾਂ ਦੀ ਸੁਧਾਈ ਲਈ ਨਿਜੀ ਜਾਂ ਸੰਸਥਾ ਦੇ ਤੌਰ ਤੇ ਅੱਗੇ ਆਉਣ ਲਈ ਵੀ ਬੇਨਤੀ ਹੈ ਤਾ ਕਿ ਪ੍ਰਾਜੈਕਟ ਦਾ ਲਾਭ ਸਾਰੇ ਸੰਬੰਧਤ ਪ੍ਰਵਾਰ ਲੈ ਸਕਣ … ਸੰਸਾਰ ਪੱਧਰ ਤੇ ਵੀ ਇਹ ਸੇਵਾ ਦੂਜੇ ਢੰਗਾਂ ਨਾਲ ਅਰੰਭ ਹੈ, ਆਪ ਈਮੇਲ Email- gurbaniguru@yahoo.com ਜਾਂ gianisurjitsingh@yahoo.com ਰਾਹੀਂ, ਭਾਵ ਜਿਸ ਤਰ੍ਹਾਂ ਸੰਭਵ ਹੋਵੇ ਸਹਿਯੋਗ ਲਈ ਅਗੇ ਆਵੋ।

(ਅ) ਪ੍ਰਾਜੈਕਟ ਬਹੁਤ ਵੱਡਾ, ਲੰਮੇ ਸਮੇਂ ਦਾ ਤੇ ਵੱਡੇ ਖਰਚੇ ਵਾਲਾ ਹੈ-ਅਤੀ ਧੰਨਵਾਦੀ ਹੋਵਾਂਗੇ ਜੇ ਕੁੱਝ ਸੱਜਨ ਜਾਂ ਸੰਸਥਾਵਾਂ ਇਸ ਲਈ ਮਹੀਨਾਵਾਰੀ ਜਾਂ ਸਮੇਂ-ਸਮੇਂ ਨਾਲ ਆਪਣੇ ਵਿਤ ਅਨੁਸਾਰ ਮਾਇਕ ਸੇਵਾ ਵੀ ਭੇਜਦੇ ਰਹਿਣ। (ਸਮਾਪਤ) #13 P-II s05.12.15RJ1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.413 P-II

"ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ" (ਪੰ: ੭੮੪)

ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ

ਸੰਬੰਧੀ ਸੰਖੇਪ ਜਾਣਕਾਰੀ (ਭਾਗ-੨)

(Gurmat Educational & Charitable Society)

ਆਪ ਸਭ ਦਾ ਸਹਿਯੋਗ- ਕਿਵੇਂ ਪ੍ਰਾਪਤ ਹੋਵੇ ਅਤੇ ਕਿਉਂ?

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com
.