.

ਦੂਧੁ ਕਟੋਰੈ ਗਡਵੈ ਪਾਨੀ॥

ਕਪਲ ਗਾਇ ਨਾਮੈ ਦੁਹਿ ਆਨੀ॥

(ਅਰਥ ਨਿਖਾਰ) (ਭਾਗ ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਬਾਣੀ ਦੇ ਕਿਸੇ ਵੀ ਅੰਗ ਦੀ ਵਿਚਾਰ ਕਰਦੇ ਸਮੇਂ ਧਿਆਨ ਰਹੇ, ਬੇਸ਼ਕ ਇਥੇ ਛੇ ਗੁਰੂ ਸਰੂਪਾਂ, ੧੫ ਭਗਤਾ, ਤਿੰਨ ਗੁਰਸਿੱਖਾ ਤੇ ਯਾਰਾ ਭਟਾਂ ਨੂੰ ਮਿਲਾ ਕੇ ਕੁਲ ਪੈਂਤੀ ਲਿਖਾਰੀਆਂ ਦੀਆਂ ਲਿਖਤਾਂ ਹਨ, ਫ਼ਿਰ ਵੀ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਸੰਪੂਰਣ ਗੁਰਬਾਣੀ ਕਿਸੇ ਇਕੋ ਇੱਕ ਇਲਾਹੀ ਸਿਧਾਂਤ `ਤੇ ਖੜੀ ਹੈ ਅਤੇ ਉਹ ਸਿਧਾਂਤ ਹੈ ਕੇਵਲ ਤੇ ਕੇਵਲ ਦੀ ਵਿਆਖਿਆ।

ਲਫ਼ਜ਼ ਪਾਤਸ਼ਾਹ ਦੀ ਸੰਸਾਰ ਨੂੰ ਨਵੀਂ ਤੇ ਨਿਵੇਕਲੀ ਦੇਣ ਹੈ। ਇਹ ਲਫ਼ਜ਼ ਗੁਰਦੇਵ ਨੇ ਤਿੰਨ ਅੱਖਰਾਂ ਦੇ ਜੋੜ ਤੋਂ ਮਨੁੱਖ ਨੂੰ ਬਖ਼ਸ਼ਿਆ ਹੈ ਅਤੇ ਇਹ ਤਿੰਨ ਲਫ਼ਜ਼ ਹਨ ੧+ਓਅੰ+ਕਾਰ। ਉਪ੍ਰੰਤ ਇਨ੍ਹਾਂ ਤਿਨਾਂ ਅੱਖਰਾਂ ਦੇ ਵੱਖ ਵੱਖ ਅਰਥ ਹਨ:-

(੧) ਲਫ਼ਜ਼ ੧ ਗਿਣਤੀ ਦਾ ਹੈ, ਜਿਸਦੇ ਅਰਥ ਹਨ ਅਕਾਲਪੁਰਖ ਇੱਕ ਹੈ।

(੨) ਓਅੰ ਦੇ ਅਰਥ ਹਨ, ਪ੍ਰਭੂ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ। ਇੱਕ ਰਸ ਤੋਂ ਭਾਵ ਬੇਸ਼ੱਕ ਕੋਈ ਸੂਖਮ ਤੋਂ ਸੂਖਮ ਜੀਵ ਹੋਵੇ ਜਾਂ ਵੱਡੇ ਤੋਂ ਵੱਡਾ ਗੈਂਡਾ, ਹਾਥੀ ਆਦਿ; ਕਰਤੇ ਪ੍ਰਭੂ ਦਾ ਵਜੂਦ ਸਾਰਿਆਂ `ਚ ਇਕੋ ਜਿਹਾ ਹੈ, ਕਿਸੇ `ਚ ਘਟ ਤੇ ਦੂਜੇ `ਚ ਵੱਧ ਨਹੀਂ।

ਇਹ ਵੀ ਕਿ ਇਥੇ ਲਫ਼ਜ਼ ਓਅੰ ਉਚਾਰਣ ਤੇ ਅਰਥਾਂ ਪੱਖੋਂ ਗੁਰਦੇਵ ਰਾਹੀਂ ਸਾਹਿਤ ਨੂੰ ਨਿਵੇਕਲੀ ਤੇ ਬਿਲਕੁਲ ਨਵੀਂ ਦੇਣ ਹੈ। ਇਸਦਾ ਉਚਾਰਣ ਪੁਰਾਤਨ ‘ਓਮ’ ਬਿਲਕੁਲ ਨਹੀਂ ਕਰਣਾ ਤੇ ਨਾ ਹੀ ਇਹ ੳੇੁਨ੍ਹਾਂ ਪੁਰਾਤਨ ‘ਓਮ’ ਵਾਲੇ ਅਰਥਾਂ `ਚ ਹੀ ਹੈ। ਤਾਂ ਤੇ ਓਅੰ ਦੇ ਇਕੋ ਤੇ ਨਿਵੇਕਲੇ ਅਰਥ ਹਨ ਤੇ ਉਹ ਅਰਥ ਉਹੀ ਹਨ, “ਪ੍ਰਭੂ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ”।

(੩) ਕਾਰ ਸੰਸਕ੍ਰਿਤ ਦਾ ਪਛੇਤਰ ਹੈ ਅਤੇ ਅਰਥ ਹਨ ਲਕੀਰ। ਜਿਵੇਂ ਸੰਸਾਰ ਦੀ ਸੀਮਾਂ ਤਾਂ ਹੈ ਪਰ ਕਿਸੇ ਲਕੀਰ ਦੀ ਕੋਈ ਸੀਮਾ ਨਹੀਂ ਹੁੰਦੀ। ਜਦੋਂ ਕਿਸੇ ਲਫ਼ਜ਼ ਨੂੰ ਅਸੀਮਤ ਕਰਣ ਦੀ ਲੋੜ ਹੋਵੇ ਤਾਂ ਸੰਸਕ੍ਰਿਤ `ਚ ਉਸ ਦੇ ਪਿਛੇ ਇਹ ‘ਕਾਰ’ ਵਾਲਾ ਪਛੇਤਰ ਲੱਗ ਜਾਂਦਾ ਹੈ। ਜਿਵੇਂ ਨਨਾਕਾਰ-ਨਾ ਹੀ ਨਾ, ਧੁੰਦੂਕਾਰ-ਹਨੇਰਾ ਹੀ ਹਨੇਰਾ ਜਾਂ ਹਾਹਾਕਾਰ, ਜੈ ਜੈ ਕਾਰ ਆਦਿ।

ਜਦਕਿ `ਚ ਵੀ ਗੁਰਦੇਵ ਨੇ ਕਾਰ ਨੂੰ ਪ੍ਰਭੂ ਦੀ ਅਸੀਮਤਾ ਪ੍ਰਗਟ ਕਰਣ ਲਈ ਹੀ ਵਰਤਿਆ ਹੈ ਪਰ ਲਫ਼ਜ਼ ਓਅੰ ਵਾਂਙ ਹੀ ਬਿਲਕੁਲ ਨਿਵੇਕਲੇ ਤੇ ਬਿਲਕੁਲ ਨਵੇਂ ਸਰੂਪ `ਚ।

ਇਸ ਲਈ ਵਿਸ਼ੇ ਵੱਲ ਵੱਧਦੇ ਹੋਏ ਇਸ ਸਚਾਈ ਨੂੰ ਅੱਖੋਂ ਪ੍ਰੋਖੇ ਨਹੀਂ ਕਰਣਾ ਕਿ ਗੁਰਦੇਵ ਨੇ ਖ਼ੁੱਦ ਜਾਂ ਭਗਤਾਂ ਸਮੇਤ ਕਿਸੇ ਵੀ ਬਾਣੀ ਕਾਰ ਨੇ, ਪ੍ਰਭੂ ਲਈ ਜਦੋਂ ਵੀ ਕੋਈ ਪੁਰਾਤਨ ਲਫ਼ਜ਼ ਵਰਤਿਆ, ਉਹ ਪ੍ਰਕਰਣ ਅਨੁਸਾਰ ਕੇਵਲ ਤੇ ਕੇਵਲ ਦੀ ਵਿਆਖਿਆ `ਚ ਹੀ ਵਰਤਿਆ ਹੈ ਨਾ ਕਿ ਦੇਵੀ-ਦੇਵਤਿਆ, ਅਵਤਾਰਵਾਦ ਜਾਂ ਪੁਰਾਤਨ ਅਰਥਾਂ `ਚ। ਦਰਅਸਲ ਇਹੀ ਵਿਸ਼ਾ ਭਗਤ ਨਾਮਦੇਵ ਜੀ ਦੇ “ਸ੍ਰੀ ਗੁਰੂ ਗ੍ਰੰਥ ਸਾਹਿਬ” ਵਿੱਚਲੇ ੬੧ ਸ਼ਬਦਾਂ `ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦਾ ਹੈ।

ਭਗਤ ਨਾਮਦੇਵ ਜੀ ਵੀ ਉਨ੍ਹਾਂ 15 ਭਗਤਾਂ `ਚੋਂ ਇੱਕ ਹਨ, ਜਿੰਨ੍ਹਾਂ ਦੀ ਬਾਣੀ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਹੈ। ਆਪ ਦੀ ਬਾਣੀ ਨੂੰ, ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਆਪ ਪ੍ਰਵਾਨ ਕੀਤਾ ਤੇ ਆਪਣੀ ਬਾਣੀ ਦੀ ਬਰਾਬਰੀ ਦੇ ਕੇ ਸੰਭਾਲਿਆ ਵੀ।

“ਇਕਾ ਬਾਣੀ ਇਕੁ ਗੁਰੁ…” - “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਆਦਿ ਤੋਂ ਅੰਤ ਤੀਕ ਪੱਥਰ ਪੂਜਾ ਨੂੰ ਨਿਖਿੱਧ, ਨਿਰ-ਅਰਥਕ ਤੇ ਅਗਿਆਨਤਾ ਦੱਸਿਆ ਹੈ। ਪੱਥਰ ਪੂਜਕਾਂ ਨੂੰ ‘ਪਸ਼ੂ’ ਤੀਕ ਕਹਿ ਕੇ ਵੀ ਬਿਆਣਿਆ ਹੈ। ਇਸ ਵਾਸਤੇ ਕਿ ਗੁਰਬਾਣੀ ਅਨੁਸਾਰ ਪੱਥਰ ਦਾ ਪੁਜਾਰੀ, ਪਸ਼ੂਆਂ ਦੀ ਨਿਆਈਂ ਹੀ ਆਪਣੇ ਆਪ ਨੂੰ ਸੂਝ-ਬੂਝ ਤੋਂ ਕੋਰਾ ਹੋਣ ਦਾ ਸਬੂਤ ਦੇ ਰਿਹਾ ਹੁੰਦਾ ਹੈ। ਗੁਰਬਾਣੀ `ਚੋਂ ਇਸ ਸੰਬੰਧੀ ਅਨੇਕਾਂ ਪ੍ਰਮਾਣ ਦਿੱਤੇ ਜਾ ਸਕਦੇ ਹਨ ਕਿ ਪੱਥਰ ਪੂਜਾ ਕੇਵਲ ਤੇ ਕੇਵਲ ਸਮਾਂ ਬਰਬਾਦ ਕਰਣਾ ਹੀ ਹੈ। ਮਨੁੱਖ ਨੂੰ ਇਸ ਤੋਂ ਕੁੱਝ ਵੀ ਪ੍ਰਾਪਤ ਨਹੀਂ ਹੋ ਸਕਦਾ।

ਨਾਮਦੇਵ ਜੀ ਵੀ ਦਰਅਸਲ ਇਸੇ ਹੀ ਸਿਧਾਂਤ ਦੇ ਕਾਇਲ ਸਨ। ਇਸਦਾ ਵੇਰਵਾ ਉਨ੍ਹਾਂ ਦੀ ਆਪਣੀਆਂ ਰਚਨਾਵਾਂ `ਚੋਂ ਵੀ ਸਪਸ਼ਟ ਮਿਲਦਾ ਹੈ। ਫ਼ਿਰ ਸਮੂਚੀ ਗੁਰਬਾਣੀ ਰਚਨਾ `ਚ ਵੀ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰਨਾ 646) ਦਾ ਸਿਧਾਂਤ ਹੀ ਕੰਮ ਕਰ ਰਿਹਾ ਹੈ। ਇਹ ਨਹੀਂ ਕਿ ਗੁਰੂ ਪਾਤਸ਼ਾਹ ਹੋਰ ਕਹਿਣ ਤੇ ਉਥੇ ਹੀ ਕੋਈ ਦੂਜਾ ਬਾਣੀਕਾਰ ਕੋਈ ਵੱਖਰੀ ਗੱਲ ਕਹੇ।

ਸਾਡੇ ਹੀ ਕੁੱਝ ਪ੍ਰਚਾਰਕ ਬਨਾਮ ਪੱਥਰ ਪੂਜਾ ਅਤੇ ਭਗਤ ਜੀ-ਭਗਤ ਜੀ ਆਪਣੇ ਗੁਰਬਾਣੀ ਵਿਚਲੇ ਸਾਰੇ ੬੧ ਸ਼ਬਦਾਂ `ਚੋਂ ਵੀ ਬਹੁਤੇ ਸ਼ਬਦਾਂ `ਚ ਤਾਂ ਉਚੇਚੇ ਪੱਥਰ-ਬੁੱਤ-ਮੂਰਤੀ ਪੂਜਾ `ਚ ਉਲਝੇ ਮਨੁੱਖ ਨੂੰ, ਉਸ ਦੀ ਅਗਿਆਨਤਾ `ਚੋਂ ਕੱਢ ਕੇ, ਸੱਚਾ-ਸੁੱਚਾ ਮਨੁੱਖ ਬਨਾਉਣ ਦਾ ਯਤਨ ਕਰ ਰਹੇ ਹਨ। ਜਦਕਿ ਇਧਰ ਸਾਡੇ ਹੀ ਅਖਵਾਉਂਦੇ ਕਈ ਪ੍ਰਚਾਰਕ ਅਤੇ ਭਗਤ ਮਾਲਾਵਾਂ ਦੇ ਲਿਖਾਰੀ, ਅੱਡੀ-ਚੌਟੀ ਦਾ ਜ਼ੋਰ ਲਾ ਕੇ ਭਗਤ ਜੀ ਨੂੰ ਹੀ ਪੱਥਰ ਪੂਜਕ ਵੀ ਸਾਬਤ ਕਰ ਰਹੇ ਹਨ।

ਇਥੋਂ ਤੀਕ, ਜੇ ਕੋਈ ਸੂਝਵਾਨ, ਅਜਿਹੇ ਪ੍ਰਚਾਰਕਾਂ ਨੂੰ ਕੁੱਝ ਸਮਝਾਉਣ ਦਾ ਯਤਨ ਕਰੇ ਤਾਂ ਉਲਟਾ ਉਸ ਨਾਲ ਝਗੜਾ ਕਰਣ `ਚ ਵੀ ਆਪਣੀ ਵਡਿਆਈ ਸਮਝਦੇ ਹਨ। ਇਧਰ-ਉਧਰ ਦੀਆਂ ਬੇਥੱਵੀਆਂ ਇਸ ਤਰ੍ਹਾਂ ਮਾਰਦੇ ਹਨ, ਜਿਵੇਂ ਉਨ੍ਹਾਂ ਨੇ ਕਸਮ ਖਾ ਰੱਖੀ ਹੋਵੇ ਕਿ ਘਟੋ ਘਟ ਆਪਣੀ ਜ਼ਿੰਦਗੀ `ਚ ਤਾਂ ਉਨ੍ਹਾਂ ਨੇ, ਗੁਰਮੱਤ, ਗੁਰੂ, ਗੁਰਬਾਣੀ ਜਾਂ ਸਿੱਖੀ ਦੀ ਗੱਲ ਨੂੰ ਅੱਗੇ ਚੱਲਣ ਹੀ ਨਾ ਦੇਣਾ ਹੋਵੇ। ਗੁਰਬਾਣੀ ਸਿਧਾਂਤ ਭਾਵੇਂ ਕੁੱਝ ਵੀ ਕਿਉਂ ਨਾ ਹੋਣ ਪਰ ਉਨ੍ਹਾਂ ਨੂੰ ਚਿੰਤਾ ਆਪਣੀ ਉਸ ਬਣ ਚੁੱਕੀ ਭਲ ਦੀ ਹੀ ਹੁੰਦੀ ਹੈ, ਜਿਹੜੀ ਲੰਮੇ ਸਮੇਂ ਤੋਂ ਕਹਿ-ਕਹਿ ਕੇ ਉਨ੍ਹਾਂ ਦੀ ਬਣ ਚੁੱਕੀ ਹੁੰਦੀ ਹੈ।

ਵਿਸ਼ੇ ਨੂੰ ਸਮਝਣ ਲਈ ਅਸੀਂ ਭਗਤ ਜੀ ਦੇ ਭੈਰਉ ਰਾਗ ਵਿੱਚਲੇ ਸ਼ਬਦ “ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ” ਦੀ ਵਿਚਾਰ ਜ਼ਰੂਰੀ ਸਮਝਦੇ ਹਾਂ। ਕਿਉਂਕਿ ਇਸੇ ਸ਼ਬਦ ਦੇ ਆਪ ਮਿੱਥੇ ਅਰਥਾਂ ਨੂੰ ਆਧਾਰ ਬਣਾ ਕੇ, ਸਾਡੇ ਕੁੱਝ ਪ੍ਰਚਾਰਕ ਆਪ ਵੀ ਔਝੜ ਪਏ ਹਨ ਤੇ ਸੰਗਤਾਂ ਨੂੰ ਵੀ ਉਲਝਾਉਂਦੇ ਹੈ। ਇਸਦੇ ਨਾਲ ਹੀ ਇਸੇ ਸੰਬੰਧ `ਚ ਲਿਖੀ ਭਾਈ ਗੁਰਦਾਸ ਜੀ ਦੀ ਵਾਰ `ਤੇ ਵਿਚਾਰ ਵੀ ਕਰਾਂ ਗੇ ਕਿ ਅਸਲ `ਚ ਉਹ ਵਾਰ ਹੈ ਕੀ ਤੇ ਉਸ ਦਾ ਅਸਲ ਮਕਸਦ ਕੀ ਹੈ?

ਪੱਥਰ ਪੂਜਾ ਬਾਰੇ ਭਗਤ ਜੀ ਦੀ ਆਪਣੀ ਬਾਣੀ ਚੋਂ- ਪੱਥਰ ਪੂਜਾ ਬਾਰੇ ਤਾਂ ਭਗਤ ਜੀ ਪੱਥਰ ਪੂਜਾ ਦੇ ਮੁਦੱਈ ਨੂੰ ਕਹਿੰਦੇ ਹਨ “ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ” (ਪੰ: 525) ਭਾਵ “ਇਕ ਪੱਥਰ ਦੀ ਤੂੰ ਪੂਜਾ ਕਰਦਾ ਹੈ, ਦੂਜੇ `ਤੇ ਪੈਰ ਧਰਦਾ ਹੈਂ, ਜੇ ਉਹ ਦੇਵਤਾ ਹੈ ਤਾਂ ਜਿਹੜਾ ਤੇਰੇ ਪੈਰਾਂ ਹੇਠ ਹੈ ਉਹ ਵੀ ਤਾਂ ਦੇਵਤਾ ਹੋਣਾ ਚਾਹੀਦਾ ਹੈ। ਜਦਕਿ ਮੈਨੂੰ ਨਾਮਦੇਵ ਨੂੰ ਤਾਂ ਕੇਵਲ ਇੱਕ ਕਰਤੇ ਪ੍ਰਭੂ ਦੀ ਰਜ਼ਾ `ਚ ਚਲਣ (ਹਰਿ ਕੀ ਸੇਵਾ) ਦੀ ਹੀ ਲੋੜ ਹੈ, ਕਿਸੇ ਪੱਥਰ ਪੂਜਾ ਦੀ ਨਹੀਂ।”

ਸਪਸ਼ਟ ਹੈ, ਨਾਮਦੇਵ ਜੀ ਪੈਰਾਂ ਹੇਠ ਪਏ ਪੱਥਰਾਂ ਤੇ ਪੱਥਰ ਦੇ ਠਾਕੁਰਾਂ ਜਾਂ ਮੂਰਤੀਆਂ ਨੂੰ ਇਕੋ ਦਰਜਾ ਦਿੰਦੇ ਹਨ। ਜਦਕਿ ਪੱਥਰ ਪੂਜਾ ਬਾਰੇ ਇਹੀ ਨਿਯਮ ਸਮੂਚੀ ਗੁਰਬਾਣੀ `ਚ ਵੀ ਹੈ। ਇੱਥੇ ਕੇਵਲ ਇੰਨਾਂ ਹੀ ਕਹਿਣਾ ਯੋਗ ਹੈ ਕਿ ਪ੍ਰਚੱਲਤ ਕਹਾਣੀ ਅਨੁਸਾਰ ਜੇ ਵਾਕਿਆ ਹੀ ਭਗਤ ਜੀ ਨੇ ਕਿਸੇ ਪੱਥਰ ਚੋਂ ਰੱਬ ਨੂੰ ਪ੍ਰਾਪਤ ਕੀਤਾ ਹੁੰਦਾ ਤਾਂ ਘਟੋ ਘਟ ਉਹ ਆਪ ਜੀਵਨ ਦੇ ਇਸ ਰਸਤੇ ਨੂੰ ਤਾਂ ਕਦੇ ਵੀ ਨਾ ਨਿੰਦਦੇ। ਜ਼ਰੂਰੀ ਹੈ, ਜਿਸ ਰਸਤੇ ਤੋਂ ਕਿਸੇ ਨੂੰ ਆਪ ਕੁੱਝ ਮਿਲਿਆ ਹੋਵੇ ਉਹ ਮਨੁੱਖ ਤਾਂ ਉਸ ਦਾ ਅਹਿਸਾਨਮੰਦ ਹੁੰਦਾ ਹੀ ਹੈ ਤੇ ਦੂਜਿਆਂ ਨੂੰ ਵੀ ਉਸ ਰਸਤੇ ਲਈ ਹੀ ਪ੍ਰੇਰਦਾ ਹੈ।

ਇਸਦੇ ਉਲਟ ਭਗਤ ਜੀ ਤਾਂ ਪੱਥਰ ਪੂਜਾ ਦੇ ਮੁਦੱਈ ਨੂੰ “ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ” (ਪੰ: 874) ਭਾਵ ‘ਮੂਰਖ’ ਕਹਿ ਕੇ ਪੁਕਾਰਦੇ ਹਨ। ਉਸ ਸ਼ਬਦ `ਚ ਬ੍ਰਾਹਮਣ ਰਾਹੀਂ ਪ੍ਰਭੂ ਪ੍ਰਾਪਤੀ ਦੇ ਦੱਸੇ ਤਿੰਨੇ ਰਸਤੇ ਭਾਵ ਮੰਤ੍ਰ ਰਟਣ, ਦੇਵੀ-ਦੇਵ ਪੂਜਾ ਤੇ ਅਵਤਾਰ ਪੂਜਾ ਨੂੰ ਜੀਵਨ ਦਾ ਗ਼ਲਤ ਰਾਹ ਸਾਬਤ ਕਰਦੇ ਹਨ। ਬ੍ਰਾਹਮਣ ਦੇ ਅਨੁਆਈ ਨੂੰ ‘ਹਿੰਦੂ ਅੰਨ੍ਹਾ’ ਤੇ ਅੰਨ੍ਹਾਂ ਇਸ ਲਈ ਕਿ ਪ੍ਰਭੂ ਪ੍ਰਾਪਤੀ ਦੇ ਮਾਰਗ ਦੀਆਂ ਉਸ ਕੋਲ ਦੋਵੇਂ ਅੱਖਾਂ ਨਹੀਂ ਹਨ। ਗਿਆਨ ਦੀ ਪਹਿਲੀ ਅੱਖ, ਉਸ ਨੂੰ ਪਤਾ ਹੀ ਨਹੀਂ ਕਿ ‘ਪ੍ਰਮਾਤਮਾ ‘ਹੱਸਤੀ’ ਕੀ ਹੈ। ਦੂਜਾ, ਪ੍ਰਭੂ ਪ੍ਰਾਪਤੀ ਲਈ ਉਸ ਨੇ ਆਪਣੇ ਸ਼੍ਰਧਾਲੂ ਨੂੰ ਮੰਤ੍ਰ ਰਟਣ. ਦੇਵ ਪੂਜਾ ਤੇ ਅਵਤਾਰ ਪੂਜਾ ਦੇ ਜੋ ਤਿੰਨ ਰਸਤੇ ਦਿੱਤੇ ਹਨ, ਇਹ ਪ੍ਰਭੂ ਨੂੰ ਪਾਉਣ ਦੇ ਨਹੀਂ ਬਲਕਿ ਬ੍ਰਾਹਮਣ ਰਾਹੀਂ ਆਪਣੀ ਪੂਜਾ ਕਰਵਾਉਣ ਦੇ ਹੀ ਰਸਤੇ ਹਨ।

ਇਥੇ ਹੀ ਬੱਸ ਨਹੀਂ, ਭਗਤ ਜੀ ਨੇ ਆਪਣੀ ਸਮੂਚੀ ਰਚਨਾ `ਚ ਪ੍ਰਭੂ ਪ੍ਰਾਪਤੀ ਦਾ ਇੱਕ ਮਾਤ੍ਰ ਸਾਧਨ ਇਲਾਹੀ ਗਿਆਨ ਅਥਵਾ ਸ਼ਬਦ-ਗੁਰੂ ਦੱਸਿਆ ਹੈ ਨਾ ਕਿ ਪੱਥਰਾਂ-ਮੂਰਤੀਆਂ, ਦੇਵੀਆਂ -ਦੇਵਤੇ, ਅਵਤਾਰਾਂ ਆਦਿ ਦੀ ਪੂਜਾ ਤੇ ਹੋਰ ਬ੍ਰਾਹਮਣੀ ਕਰਮਕਾਂਡ। ਬਲਕਿ ਬ੍ਰਾਹਮਣ ਦੇ ਘੜੇ ਹੋਏ ਅਨੇਕਾਂ ਦੇਵੀ-ਦੇਵਤਿਆਂ-ਭਗਵਾਨਾਂ ਤੇ ਠਾਕੁਰਾਂ ਬਾਰੇ ਉਨ੍ਹਾਂ ਦਾ ਫੈਸਲਾ ਹੈ “ਹਉ ਤਉ ਏਕੁ ਰਮਈਆ ਲੈਹਉ॥ ਆਨ ਦੇਵ ਬਦਲਾਵਨਿ ਦੈਹਉ” (ਪੰ: 874) ਭਾਵ- “ਐ ਪੰਡਤ ਜੀ! ਮੈਨੂੰ ਤਾਂ ਕੇਵਲ ਇੱਕ ਰਮੇ ਹੋਏ ‘ਰਮਈਆ’ ਰਾਮ ਦੀ ਹੀ ਲੋੜ ਹੈ, ਉਸ ਦੇ ਬਦਲੇ, ਮੈਂ ਤੁਹਾਨੂੰ ਤੁਹਾਡੇ ਸਾਰੇ ਦੇਵੀਆਂ-ਦੇਵਤੇ ਵਾਪਸ ਕਰਦਾ ਹਾਂ, ਮੈਨੂੰ ਉਨ੍ਹਾਂ ਦੀ ਲੋੜ ਨਹੀਂ”। ਇਸ ਸ਼ਬਦ `ਚ ਉਹ ਸੀਤਲਾ, ਭੈਰੋਂ, ਸ਼ਿਵਜੀ, ਭਵਾਨੀ-ਦੁਰਗਾ ਦਾ ਜ਼ਿਕਰ ਕਰਦੇ ਹਨ। ਇਸ ਸੰਬੰਧੀ ਇਸ ਤੋਂ ਵੱਧ ਸਪਸ਼ਟਤਾ ਹੋਰ ਕੀ ਹੋ ਸਕਦੀ ਹੈ? ਹਾਲਾਂਕਿ ਉਨ੍ਹਾਂ ਦੀ ਬਾਣੀ `ਚ ਹੀ ਇਸ ਵਿਸ਼ੇ `ਤੇ ਉਨ੍ਹਾਂ ਦੇ ਹੋਰ ਵੀ ਕਈ ਸ਼ਬਦ ਹਨ।

ਨਾਮਦੇਵ ਜੀ ਦੀ ਬਾਣੀ `ਚੋਂ ਅਕਾਲਪੁਰਖ ਬਾਰੇ- ਭਗਤ ਜੀ ਦੀ ਆਪਣੀ ਬਾਣੀ ਦੇ ਸਾਰੇ ੬੧ ਸ਼ਬਦ ਹੀ ਇਸ ਦਾ ਸਬੂਤ ਹਨ ਕਿ ਭਗਤ ਜੀ ਕਿਸੇ ਪੱਥਰ ਦੇ ਨਹੀਂ ਬਲਕਿ ਸਰਬ ਵਿਆਪਕ ਪ੍ਰਭੂ ਦੇ ਪੁਜਾਰੀ ਸਨ। ਬਲਕਿ ਆਪ ਤਾਂ ਉਸੇ ਕਰਤੇ ਨਾਲ ਸਾਰੀ ਲੋਕਾਈ ਨੂੰ ਜੋੜਣ ਦੀ ਗੱਲ ਵੀ ਕਰਦੇ ਸਨ। ਉਥੇ ਤਾਂ ਕਿਸੇ ਠਾਕੁਰ ਜਾਂ ਪੱਥਰ ਪੂਜਾ ਵਿਚੋਂ ਪ੍ਰਭੂ ਨੂੰ ਪ੍ਰਾਪਤ ਕਰਣ ਦਾ ਇਸ਼ਾਰਾ ਤੱਕ ਵੀ ਨਹੀਂ ਮਿਲਦਾ। ਤਾਂ ਤੇ ਇਸ ਬਾਰੇ ਉਨ੍ਹਾਂ ਦੀ ਆਪਣੀ ਬਾਣੀ `ਚੋ ਹੀ ਕੁੱਝ ਪ੍ਰਮਾਣ:-

(ੳ) “ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ” (ਪੰ: 485)

(ਅ) “ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ” (ਪੰ: 485)

(ੲ) “ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ…ਚੰਦੀਂ ਹਜਾਰ ਆਲਮ ਏਕਲ ਖਾਨਾਂ” (ਪੰ: 727)

(ਸ) “ਈਭੈ ਬੀਠਲੁ ਊਭੈ ਬੀਠਲੁ, ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ

ਪੂਰਿ ਰਹਿਓ ਤੂੰ ਸਰਬ ਮਹੀ” (ਪੰ: 485)

(ਹ) “ਸਭੈ ਘਟ ਰਾਮੁ ਬੋਲੈ ਰਾਮਾ ਬੋਲੈ॥ ਰਾਮ ਬਿਨਾ ਕੋ ਬੋਲੈ ਰੇ” (ਪੰ: 988)

(ਕ) “ਮੇਰਾ ਪ੍ਰਭੁ ਰਵਿਆ ਸਰਬੇ ਠਾਈ…. . ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ

ਜਾਨਿਆ॥ ਸਰਬ ਨਿਰੰਤਰਿ ਰਾਮੁ ਰਹਿਆ ਰਵਿ, ਐਸਾ ਰੂਪੁ ਬਖਾਨਿਆ” (ਪੰ: 1350)

(ਖ) “ਕਉਣੁ ਕਹੈ ਕਿਣਿ ਬੂਝੀਐ. ਰਮਈਆ ਆਕੁਲੁ (ਅਜੂਨੀ) ਰੀ ਬਾਈ” (ਪੰ: 525)

(ਗ) “ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ” (ਪੰ: 878)

ਨਾਮਦੇਵ ਜੀ ਨੇ ਪ੍ਰਭੂ ਨੂੰ ਕਿਵੇਂ ਪਾਇਆ? -ਗੁਰਬਾਣੀ `ਚੋਂ ਕੁੱਝ ਪ੍ਰਮਾਣ:-

੧.”ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ” (ਮ: ੫ ਪੰਨਾ 487)

੨.”ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ” (ਮ: ੩, ਪੰ: 67)

੩.”ਮੇਰੇ ਮਨ ਨਾਮੁ ਜਪਤ ਉਧਰੇ॥ ਧ੍ਰ¨ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ, ਗੁਰਮੁਖਿ ਨਾਮਿ ਤਰੇ॥ ੧॥

ਰਹਾਉ॥ ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ, ਭਗਤ ਜਨਾ ਉਧਰੇ॥ ਨਾਮਾ ਜੈਦੇਉ ਕਬੀਰ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ” (ਮ: ੪, ਪੰ: 995)

੪.”ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ

ਮੁਕਤਿ ਭਇਓ ਚੰਮਿਆਰੋ” (ਮ: ੫, ਪੰ: 498)

੫.”ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ

ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ” (ਮ: ੪, ਪੰ: 733)

ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ

ਲ਼ੋਚਨ” (ਸਵੈਯੇ ਭਟਾਂ ਕੇ, ਪੰ: 1390) ਭਾਵ ਕਿਸੇ ਪੱਥਰ ਪੂਜਾ `ਚੋਂ ਨਹੀਂ।

ਕੁਝ ਨਾਮਦੇਵ ਜੀ ਸੰਬੰਧੀ ਪ੍ਰਚਲਤ ਕਹਾਣੀ ਬਾਰੇ-ਕੁਝ ਲੋਕਾਂ ਨੇ ਗੁਰਬਾਣੀ ਸਿਧਾਂਤ ਨੂੰ ਸਮਝੇ ਬਿਨਾ, ਅਨਜਾਣੇ `ਚ ਇਹ ਕਹਾਣੀ ਘੜ ਮਾਰੀ ਕਿ ਨਾਮਦੇਵ ਨੇ ਪੱਥਰ ਦੇ ਠਾਕੁਰ ਨੂੰ ਆਪਣੇ ਹੱਠ ਰਾਹੀਂ ਦੁੱਧ ਪਿਆਇਆ। ਜਦਕਿ ਹਜ਼ਾਰਾਂ ਸਾਲਾਂ ਤੋਂ ਪੱਥਰ ਪੂਜਾ ਦਾ ਸਿਧਾਂਤ ਪੇਸ਼ ਕਰਣ ਵਾਲਾ ਬ੍ਰਾਹਮਣ, ਆਪ ਤਾਂ ਮੂਰਤੀਆਂ-ਪੱਥਰਾਂ ਦੇ ਠਾਕਰਾਂ ਨੂੰ ਦੁੱਧ ਪਿਆਉਣ-ਛਕਾਉਣ ਤੇ ਉਨ੍ਹਾਂ ਨਾਲ ਗੱਲਾਂ ਕਰਨ `ਚ ਕਦੇ ਸਫਲ ਨਾ ਹੋਇਆ। ਕਿਤਨੀਂ ਅਜੀਬ ਮੰਤਕ ਹੈ, ਰਸਤਾ ਦੇਣ ਵਾਲਾ ਆਪ ਤਾਂ ਉਸ ਰਸਤੇ `ਚੋਂ ਕਦੇ ਕੁੱਝ ਨਾ ਲੈ ਸਕਿਆ। ਫ਼ਿਰ, ਜਿਸ ਅਖੌਤੀ ਸ਼ੂਦਰ ਨੂੰ ਠਾਕੁਰ ਰੱਖਣ ਦਾ ਵੀ ਉਸ ਨੇ ਹੱਕ ਨਹੀਂ ਸੀ ਦਿੱਤਾ ਹੋਇਆ, ਉਸ ਨੇ, ਉਸ ਠਾਕੁਰ (ਪੱਥਰ) ਚੋਂ ਰੱਬ ਨੂੰ, ਕੱਢ ਵਿਖਾਇਆ; ਉਸ ਨਾਲ ਗੱਲਾਂ ਵੀ ਕਰ ਲਈਆਂ ਤੇ ਉਸ ਨੂੰ ਦੁੱਧ ਵੀ ਪਿਆ ਦਿੱਤਾ।

ਦਰਅਸਲ ਇਹੋ ਜਹੀਆਂ ਕਹਾਣੀਆਂ ਘੜਣ ਵਾਲੇ ਵੀ ਕੇਵਲ ਉਹੀ ਲੋਕ ਹੋ ਸਕਦੇ ਹਨ, ਜਿੰਨ੍ਹਾਂ ਦਾ ਗੁਰਮੱਤ ਦੇ ਪ੍ਰਕਾਸ਼ ਅਤੇ ਗੁਰਬਾਣੀ `ਚ ਆਏ ਭਗਤਾਂ ਦੀਆਂ ਆਤਮਕ ਉਚਾਈਆਂ ਕਾਰਣ ਝੂਠ ਨੰਗਾ ਹੋ ਰਿਹਾ ਸੀ। ਦੇਖਣ ਦੀ ਗੱਲ ਹੈ ਕਿ ਗੁਰਬਾਣੀ `ਚ ਪ੍ਰਵਾਨ ਹੋਏ ਲਗਭਗ ਸਾਰੇ ਭਗਤਾਂ ਨੂੰ ਹੀ ਕੁੱਝ ਸ਼ਰਾਰਤੀ ਲੋਕਾਂ ਨੇ, ਇੱਕ ਜਾਂ ਦੂਜੇ ਢੰਗ ਨਾਲ ਕਰਮਕਾਂਡੀ ਅਤੇ ਬ੍ਰਾਹਮਣੀ ਫ਼ਲਸਫ਼ੇ ਦਾ ਮੁਦੱਈ ਸਾਬਤ ਕਰਣ ਲਈ ਵਰਤਿਆ ਹੈ। ਉਨ੍ਹਾਂ ਅਨੁਸਾਰ ਕਬੀਰ ਸਾਹਿਬ ਸਫ਼ਲ ਹੋਏ ਕਿਉਂਕਿ ਉਨ੍ਹਾਂ ਨੂੰ ਜਨਮ ਦੇਣ ਵਾਲੀ ਕੋਈ ਬ੍ਰਾਹਮਣੀ ਸੀ। ਰਵੀਦਾਸ ਨੂੰ ਪਿਛਲੇ ਜਨਮ ਦਾ ਬ੍ਰਾਹਮਣ, ਗੰਗਾਂ `ਤੇ ਦਮੜੀਆਂ ਭੇਟ ਕਰਣ ਵਾਲਾ ਤੇ ਮੂਰਤੀ ਪੂਜਕ ਦੱਸ ਦਿੱਤਾ। ਨਾਮਦੇਵ, ਧੰਨਾ ਜੀ ਨੂੰ ਵੀ ਪੱਥਰ `ਚੋਂ ਰੱਬ ਕੱਢ ਵਿਖਾਉਣ ਵਾਲਾ। ਰਾਮਾਨੰਦ ਨੂੰ ਤਿਲਕ ਧਾਰੀ, ਛੂਤ-ਛਾਤ ਤੇ ਵਰਣਵੰਡ ਦਾ ਸ਼ੈਦਾਈ। ਭੀਖਨ ਜੀ ਨੂੰ ਮੌਤ ਤੋਂ ਡਰਿਆ-ਸਹਮਿਆ ਤੇ ਇਸੇ ਤਰ੍ਹਾਂ ਬਾਕੀ ਭਗਤਾਂ ਸੰਬੰਧੀ ਵੀ ਕੁੱਝ ਨਾ ਕੁਝ।

ਮਤਲਬ ਇਕੋ ਸੀ, ਮਿੱਠੀਆਂ-ਮਿੱਠੀਆਂ ਕਹਾਣੀਆਂ ਪਿੱਛੇ ਉਨ੍ਹਾਂ ਦੇ ਸਿਧਾਂਤ ਤੇ ਫਲਸਫੇ ਨੂੰ ਛੁਪਾਉਣਾ ਤੇ ਆਪਣੀ ਦੁਕਾਨਦਾਰੀ ਨੂੰ ਬਚਾਉਣਾ। ਹੈਰਾਨੀ ਹੁੰਦੀ ਹੈ ਤਾਂ ਉਨ੍ਹਾਂ ਆਪ ਬਣੇ ਪ੍ਰਚਾਰਕਾਂ `ਤੇ ਜਿਹੜੇ ਬ੍ਰਾਹਮਣਾਂ ਜਾਂ ਚਾਲਾਕ ਲੋਕਾਂ ਰਾਹੀਂ ਤਿਆਰ ਕੀਤੀਆਂ, ਗੁਰਮੱਤ ਤੋਂ ਕੁਰਾਹੇ ਪਾਉਣ ਵਾਲੀਆਂ ਇੰਨ੍ਹਾਂ ਕਹਾਣੀਆਂ ਨੂੰ ਹੀ ਸਾਖੀਆਂ ਦਾ ਨਾਮ ਦੇ-ਦੇ ਕੇ, ਸੰਗਤਾਂ ਨੂੰ ਸੁਣਾਉਂਦੇ ਹਨ।

ਦੂਜੇ ਉਹ ਲੋਕ ਵੀ ਹਨ ਜਿਜੜੇ ਅਨਜਾਣੇ `ਚ ਸ਼ਬਦ ਦੇ ਅਸਲ ਅਰਥਾਂ ਨੂੰ ਸਮਝੇ ਬਿਨਾ ਤੇ ਗੁਰਬਾਣੀ ਸਿਧਾਂਤ ਤੋਂ ਕੋਰੇ ਹੋਣ ਕਾਰਨ ਅਜਿਹੇ ਸ਼ਬਦਾਂ ਦੇ ਲਫਜ਼ੀ ਅਰਥ ਕਰੀ ਜਾ ਰਹੇ ਹੁੰਦੇ ਹਨ। ਇੱਕ ਤਰੀਕੇ ਇਹ ਲੋਕ, ਬੇਸ਼ੱਕ ਅਣਜਾਣੇ `ਚ ਹੀ ਸਹੀ ਪਰ ਗੁਰੂ ਸਾਹਿਬ ਨੂੰ ਝੂਠਾ ਤੇ ਬ੍ਰਾਹਮਣ ਨੂੰ ਸੱਚਾ ਸਾਬਤ ਕਰ ਰਹੇ ਹੁੰਦੇ ਹਨ। ਗੁਰਬਾਣੀ ਦਾ ਫੈਸਲਾ ਹੈ “ਜੋ ਪਾਥਰ ਕਉ ਕਹਤੇ ਦੇਵ॥ ਤਾ ਕੀ ਬਿਰਥਾ ਹੋਵੈ ਸੇਵ॥ ਜੋ ਪਾਥਰ ਕੀ ਪਾਂਈ ਪਾਇ॥ ਤਿਸ ਕੀ ਘਾਲ ਅਜਾਂਈ ਜਾਇ” (ਪੰ: 1160)। ਪੱਥਰ ਪੂਜਾ ਨੂੰ ਫੋਕਟ ਕਰਮ ਦੱਸਣ ਵਾਲੇ ਗੁਰਬਾਣੀ ਵਿੱਚਲੇ ਸੈਂਕੜੇ ਫੈਸਲਾਕੁਨ ਪ੍ਰਮਾਣ ਪੱਥਰ ਪੂਜਾ ਵਿਰੁਧ ਸਚਾਈ ਨੂੰ ਪ੍ਰਗਟ ਕਰ ਰਹੇ ਹਨ। ਉਪ੍ਰੋਕਤ ਸ਼ਬਦ `ਚ ਤਾਂ ਪੱਥਰ ਪੂਜ ਲਈ ਗੁਰਦੇਵ ਨੇ ‘ਗੁਣਹਗਾਰ, ਲੂਣ ਹਰਾਮੀ, ਪਸ਼ੂ, ਮੂਰਖ, ਜੜ੍ਹ, ਸਾਕਤ” ਆਦਿ ਅਨੇਕਾਂ ਸਖਤ ਲਫ਼ਜ਼ ਵਰਤੇ ਹਨ।

ਦੂਧੁ ਕਟੋਰੈ ਗਡਵੈ ਪਾਨੀ- ਹੁਣ ਉਸ ਸ਼ਬਦ ਦੇ ਦਰਸ਼ਨ ਕਰਾਂਗੇ ਤੇ ਮੂਲ ਅਰਥਾਂ ਨੂੰ ਸਮਝਣ ਦਾ ਯਤਣ ਕਰਾਂਗੇ ਜਿਸ ਬਾਰੇ ਭੁਲੇਖਾ ਦੇ ਕੇ ਭਗਤ ਜੀ ਨੂੰ ਪੱਥਰ ਪੂਜ ਦੱਸਿਆ ਗਿਆ ਹੈ।

ੴ ਸਤਿ ਗੁਰਪ੍ਰਸਾਦਿ॥ ਭੈਰਉ ਬਾਣੀ ਨਾਮਦੇਉ ਜੀਉ ਕੀ ਘਰੁ ੧॥ ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ॥ ੧॥ ਦੂਧੁ ਪੀਉ ਗੋਬਿੰਦੇ ਰਾਇ॥ ਦੂਧੁ ਪੀਉ ਮੇਰੋ ਮਨੁ ਪਤੀਆਇ॥ ਨਾਹੀ ਤ ਘਰ ਕੋ ਬਾਪੁ ਰਿਸਾਇ॥ ੧॥ ਰਹਾਉ॥ ਸ+ਇਨ ਕਟੋਰੀ ਅੰਮ੍ਰਿਤ ਭਰੀ॥ ਲੈ ਨਾਮੈ ਹਰਿ ਆਗੈ ਧਰੀ॥ ੨॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ॥ ੩॥ ਦੂਧੁ ਪੀਆਇ ਭਗਤੁ ਘਰਿ ਗਇਆ॥ ਨਾਮੇ ਹਰਿ ਕਾ ਦਰਸਨੁ ਭਇਆ)॥ ੪॥ (ਪੰ: 1163)

ਪਦ-ਅਰਥ:- ਦੂਧੁ-ਨਾਮ ਅੰਮ੍ਰਿਤ ਰੂਪ ਦੁਧ; ਦੂਧੁ ਦੇ ‘ਧ’ ਹੇਠਾਂ (-) ਕਿਸੇ ਵਿਸ਼ੇਸ਼ ਇਕੋ ਇੱਕ ਦੁੱਧ ਵਾਲੇ ਵਿਸ਼ੇ ਨੂੰ ਹੀ ਸਪਸ਼ਟ ਕਰ ਰਿਹਾ ਹੈ, ਇਥੇ ਭਿੰਨ ਭਿੰਨ ਅਤੇ ਸੰਸਾਰਕ ਦੁੱਧਾਂ ਦੀ ਗੱਲ ਨਹੀਂ। ਕਟੋਰੇ-ਮਨ ਰੂਪੀ ਕਟੋਰਾ, ਗਡਵੈ-ਸਰੀਰ ਰੂਪੀ ਗਡਵੈ (ਪ੍ਰਭੂ ਮਿਲਾਪ ਦਾ ਸਾਧਨ ਅਸਥਿਰ ਮਨੁੱਖਾ-ਸਰੀਰ) ਜਿਵੇਂ ਪਸ਼ੂ ਦਾ ਦੁੱਧ ਚੋਣ ਤੋਂ ਪਹਿਲਾਂ ਉਸਦੇ ਥਨਾਂ ਨੂੰ ਧੋਣ ਵਾਸਤੇ ਗਡਵੇ ਆਦਿ `ਚ ਪਾਣੀ ਲਿਆ ਜਾਂਦਾ ਹੈ, ਉਪ੍ਰੰਤ ਉਸ ਗਡਵੇ ਦੀ ਲੋੜ ਨਹੀਂ ਰਹਿੰਦੀ ਠੀਕ ਇਸੇ ਤਰ੍ਹਾਂ ਮਨ ਨੂੰ ਕਰਤੇ ਦੇ ਰੰਗ `ਚ ਰੰਙਨ ਲਈ ਅਸਥਿਰ ਮਨੁੱਖਾ ਸਰੀਰ ਦੀ ਲੋੜ ਹੁੰਦੀ ਹੈ। ਪਾਨੀ-ਉੱਦਮ ਰੂਪ ਪਾਨੀ, ਗਡਵੈ ਪਾਨੀ- ਉਦੱਮ ਲਈ ਸਰੀਰ, (ਜਿਵੇਂ ਦੁੱਧ ਚੋਣ ਲਈ ਗਡਵੈ `ਚ ਪਾਨੀ ਕੇਵਲ ਇੱਕ ਸਾਧਨ ਵੱਜੋਂ ਲਿਆ ਜਾਂਦਾ ਹੈ ਤਿਵੇਂ ਪ੍ਰਭੂ `ਚ ਅਭੇਦ ਹੋਣ ਲਈ ਮਨੁੱਖਾ ਸਰੀਰ ਵੀ ਸਾਧਨ ਹੀ ਹੈ, ਇਸ ਨਾਲ ਪ੍ਰਭੂ ਮਿਲਾਪ ਲਈ ਉੱਦਮ ਰੂਪ (ਪਾਨੀ) ਦੀ ਵੀ ਲੋੜ ਹੁੰਦੀ ਹੈ)। ਕਪਲ ਗਾਇ- ਅਨੇਕਾਂ ਮਨੁੱਖੀ ਸਰੀਰਾਂ `ਚੋਂ, ਪ੍ਰਭੂ ਦੀ ਸਿਫਤ ਸਲਾਹ ਨਾਲ ਨਿਖਰਿਆ ਹੋਇਆ ਮਨੁੱਖਾ ਸਰੀਰ। ਦੁਹਿ- ਚੋ ਕੇ। ਦੁਹਿ ਆਨੀ- ਉਸਦੇ ਥਨਾਂ ਨੂੰ ਧੋ ਕੇ ਤੇ ਚੋ ਕੇ ਲਿਆਂਦਾ ਭਾਵ ਆਪਣੀ ਜੀਵਨ ਰਹਿਨੀ ਨੂੰ ਵਿਕਾਰਾਂ ਤੇ ਮਾਇਕ ਚਪੇਟਾਂ ਤੋਂ ਬਚਾ ਕੇ, ਪ੍ਰਭੂ ਦੀ ਸਿਫਤ ਸਲਾਹ ਨਾਲ ਭਰਪੂਰ ਕੀਤਾ॥ ੧॥

ਗੋ-ਪ੍ਰਿਥਵੀ। ਬਿੰਦ-ਜਾਨਣ ਵਾਲਾ, ਗੋਬਿੰਦ ਰਾਇ-ਘਟ ਘਟ ਦੀ ਜਾਨਣ ਵਾਲਾ ਅਕਾਲ ਪੁਰਖੁ, ਦੂਧੁ ਪੀਉ- ਹੇ ਪ੍ਰਭੂ! ਤੁਹਾਡੀ ਸਿਫ਼ਤ ਸਲਾਹ ਨਾਲ ਭਰਪੂਰ ਇਸ ਜੀਵਨ ਨੂੰ ਤੁਸੀਂ ਆਪਣੇ ਦਰ `ਤੇ ਪ੍ਰਵਾਨ ਕਰ ਲਵੋ, ਮੇਰਾ ਜੀਵਨ ਸਫਲ ਕਰ ਦਿਓ! । ਪਤੀਆਇ-ਧੀਰਜ `ਚ ਆ ਜਾਵੇ, ਮੇਰੀ ਤਸੱਲੀ ਹੋ ਜਾਵੇ, ਮੇਰੇ ਜੀਵਨ ਅੰਦਰ ਟਿਕਾਅ ਆ ਜਾਵੇ “ਤ੍ਰਿਸਨਾ ਬੁਝੈ ਹਰਿ ਕੈ ਨਾਮਿ”। ਘਰ ਕੋ ਬਾਪੁ-ਸਰੀਰ ਦੀ ਮਾਲਕ, ਆਤਮਾ; ਰਿਸਾਇ- (ਸੰਸਕ੍ਰਿਤ) ਦੁਖੀ ਹੋਵੇਗਾ। (ਨਾਤਰ ਖਰਾ ਰਿਸੈ ਹੈ ਰਾਇ)। ਇਸੇ ਤਰ੍ਹਾਂ ਪ੍ਰਭੂ ਪਿਆਰ `ਚ ਗੜੁੱਚ ਮਨ ਦੀ ਅਵਸਥਾ ਨੂੰ ਕਬੀਰ ਸਾਹਿਬ ਗਉੜੀ ਰਾਗ `ਚ ਇਸ ਤਰ੍ਹਾਂ ਬਿਆਣ ਕਰਦੇ ਹਨ:-

“ਕਰਵਤੁ ਭਲਾ ਨ ਕਰਵਟ ਤੇਰੀ॥ ਲਾਗੁ ਗਲੇ ਸੁਨੁ ਬਿਨਤੀ ਮੇਰੀ॥ ੧॥ ਹਉ ਵਾਰੀ ਮੁਖੁ ਫੇਰਿ ਪਿਆਰੇ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ” (ਪੰ: 484) ਸਇਨ ਇਥੇ ਅੱਖਰ ਸਇਨ ਨਾਲ ਦੋ ਲਗਾਂ ਹਨ (ੋ) ਅਤੇ (-), ਅਸਲ ਲਫਜ਼ ਹੈ ਸੋਇਨ ਪਰ ਰਾਗ `ਚ ਉਚਾਰਣ ਸਮੇਂ ਇਸ ਨੂੰ ‘ਸੁਇਨ’ ਪੜ੍ਹਣਾ ਹੈ); ਸੋਨੇ ਦਾ ਭਾਵ ਸੋਨੇ ਵਾਂਙ ਬਿਨਾ ਖੋਟ। ਸਇਨ ਕਟੋਰੀ- ਪਵਿੱਤ੍ਰ ਤੇ ਪ੍ਰਭੂ ਪਿਆਰ `ਤੇ ਕੇਂਦ੍ਰਿਤ ਹੋ ਚੁੱਕਾ, ਕਟੋਰੇ ਤੋਂ ਕਟੋਰੀ ਬਣ ਚੁੱਕਾ ਹਿਰਦਾ; ਭਾਵ ਮਾਇਆ ਮੋਹ `ਚ ਖੱਚਤ ਤੇ ਭਿੰਨ ਭਿੰਨ ਦੀ ਪੂਜਾ `ਚ ਫੈਲ ਕੇ ‘ਕਟੋਰਾ’ ਬਣ ਚੁੱਕਾ ਮੇਰਾ ਮਨ, ਹੁਣ ਸੁੰਗੜ ਕੇ ਇਕੋ ਕਰਤੇ `ਤੇ ਕੇਂਦ੍ਰਤ ਹੋ ਕੇ ਮਾਨੋ ‘ਕਟੋਰੀ’ ਬਣ ਚੁੱਕਾ। ਇਸੇ ਹੀ ਗੱਲ ਨੂੰ ਗੁਰਬਾਣੀ ਅੰਦਰ ਭਗਤ ਰਾਮਾਨੰਦ ਜੀ ਕਹਿੰਦੇ ਹਨ “ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ” (ਪੰ: 1195) ਭਾਵ ਜਿਹੜਾ ਮੇਰਾ ਮਨ ਪਹਿਲਾਂ ਸਾਰੇ ਪਾਸੇ ਫੋਲਿਆ ਹੋਇਆ ਸੀ ਹੁਣ ਉਹ ਲੰਗੜਾ ਹੋ ਚੁੱਕਾ ਹੈ।

ਠੀਕ ਇਸੇ ਤਰ੍ਹਾਂ ਇਥੇ ਭਗਤ ਨਾਮਦੇਵ ਆਸਾ ਰਾਗ ਦੇ ਇੱਕ ਹੋਰ ਸ਼ਬਦ `ਚ ਫੁਰਮਾਉਂਦੇ ਹਨ ‘ਸਇਨ ਕੀ ਸੂਈ, ਰੁਪੈ ਕਾ ਧਾਗਾ’ ਭਾਵ ਗੁਰੂ ਸ਼ਬਦ ਰੂਪੀ ਸੋਨੇ ਦੀ ਸੂਈ `ਚ ਨਿਰਮਲ ਹੋਏ ਮਨ ਬਿਰਤੀ ਵਾਲੇ ਚਾਂਦੀ ਰੂਪ ਸਵੱਛ ਚਮਕਦੇ ਧਾਗੇ ਨਾਲ। ਦੇਖਣ ਦੀ ਗੱਲ ਇਹ ਵੀ ਹੈ ਕਿ ਦੋਹਾਂ ਸ਼ਬਦਾਂ ਦਾ ਕਰਤਾ ਇਕੋ ਹੈ। ਅੰਮ੍ਰਿਤ-ਨਾਮ ਅੰਮ੍ਰਿਤ, ਪ੍ਰਭੂ ਦੀ ਸਿਫ਼ਿਤ ਸਲਾਹ ਦਾ ਅੰਮ੍ਰਿਤ॥ ੨॥

ਏਕੁ ਭਗਤੁ- ਕੇਵਲ ਇਕੋ ਇੱਕ ਪ੍ਰਭੂ ਦੀ ਭਗਤੀ। ਮੇਰੇ ਹਿਰਦੇ ਬਸੈ-ਨਾਮਦੇਵ ਦੇ ਹਿਰਦੇ `ਚ ਵੱਸਦੀ ਹੈ ਭਾਵ ਇੱਕ ਪ੍ਰਭੁ ਤੋਂ ਬਿਨਾ ਨਾਮਦੇਵ ਦੇ ਹਿਰਦੇ ਘਰ `ਚ ਦੂਜਾ ਨਹੀਂ ਵੱਸ ਸਕਦਾ। ਨਾਮੇ ਦੇਖਿ-ਨਾਮਦੇਵ ਦੀ ਅਟੁੱਟ ਭਗਤੀ ਨੂੰ ਦੇਖ ਕੇ। ਨਾਰਾਇਣ ਹਸੈ- ਪ੍ਰਭੂ ਪ੍ਰਸੰਨ ਹੋਏ॥ ੩॥

ਘਰਿ ਗਇਆ- ਨਿੱਜ ਘਰ `ਚ ਪੁੱਜ ਗਿਆ, ਪ੍ਰਭੂ ਨੂੰ ਪਾ ਲਿਆ। ਦੂਧੁ ਪਿਆਇ ਭਗਤੁ ਘਰਿ ਗਇਆ-ਪ੍ਰਭੂ ਦੀ ਸਿਫ਼ਤ ਸਲਾਹ ਰਾਹੀਂ ਨਾਮਦੇਵ ਦਾ ਜੀਵਨ ਸਫਲ ਹੋ ਗਿਆ, ਨਾਮੇ ਹਰਿ ਕਾ ਦਰਸ਼ਨ ਭਇਆ- ਨਾਮਦੇਵ, ਪ੍ਰਭੂ `ਚ ਅਭੇਦ ਹੋ ਗਿਆ, ਨਾਮਦੇਵ ਕਰਤੇ ਪ੍ਰਭੂ ਹੀ ਰੂਪ ਹੋ ਗਿਆ।

ਠੀਕ ਉਸੇ ਤਰ੍ਹਾਂ ਜਿਵੇਂ ਕਬੀਰ ਜੀ ਫੁਰਮਾਂਉਂਦੇ ਹਨ: “ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ” (ਪੰਨਾ 969)।

ਇਕ ਹੋਰ ਸ਼ਬਦ ਵਿੱਚ ਨਾਮਦੇਵ ਜੀ ਵੀ ਕਰਤੇ ਨਾਲ ਇਸੇ ਤਰ੍ਹਾਂ ਗੱਲਾਂ ਕਰਦੇ ਹਨ ਜਿਵੇਂ “ਤੂ ਕੁਨੁ ਰੇ॥ ਮੈ ਜੀ॥ ਨਾਮਾ॥ ਹੋ ਜੀ॥ ਆਲਾ ਤੇ ਨਿਵਾਰਣਾ ਜਮ ਕਾਰਣਾ” (ਪੰ: 694)।

ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਜਦੋਂ ਸਤਿਸੰਗੀਆਂ ਦੀ ਸੰਗਤ `ਚ ਆ ਕੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਤਾਂ ਬੜੀ ਦ੍ਰਿੜ੍ਹਤਾ ਨਾਲ ਫੁਰਮਾਂਉਂਦੇ ਹਨ “ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ” (ਪੰਨਾ 487)। ਉਹ ਕਿਹੜੇ ਮਿਲਿ ਜਨ ਸੰਤ ਸਮਾਨਿਆ” ਸਨ ਜਿਨ੍ਹਾਂ ਦੀ ਸੰਗਤ `ਚ ਆ ਕੇ ਧੰਨਾ ਜੀ ਜੀਵਨ ਦੀ ਉਸ ਉੱਤਮ ਅਵਸਥਾ ਨੂੰ ਪ੍ਰਾਪਤ ਹੋਏ, ਇਸ ਦੀ ਉਗਾਹੀ ਪੰਜਵੇਂ ਪਾਤਸ਼ਾਹ ਇਸ ਤਰ੍ਹਾਂ ਭਰਦੇ ਹਨ “ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥ ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ” (ਪੰ: 488) ਦੇਖਣਾ ਹੈ ਕਿ ਇਥੇ ਪਾਤਸ਼ਾਹ ਨੇ ਨਾਮਦੇਵ, ਰਵਿਦਾਸ, ਕਬੀਰ, ਸੈਨ ਆਦਿ ਸੰਤ ਜਨਾਂ ਅਥਵਾ ਸਤਿਸੰਗੀਆਂ ਦਾ ਵੇਰਵਾ ਦਿੱਤਾ ਹੈ।

ਇਸ ਤਰ੍ਹਾਂ ਗੁਰਬਾਣੀ `ਚੋਂ ਪ੍ਰਭੂ ਮਿਲਾਪ ਤੇ ਪ੍ਰਭੂ ਨਾਲ ਅੰਤਰ ਆਤਮੇ ਗੱਲਾਂ ਕਰਣ ਦੀਆਂ ਜਾਂ ਜੀਂਦੇ ਜੀਅ ਪ੍ਰਭੂ ਦਾ ਰੂਪ ਹੋ ਨਿਬੜਣ ਦੇ ਅਨੇਕਾਂ ਪ੍ਰਮਾਣ ਮਿਲਦੇ ਹਨ। ਪ੍ਰਭੂ ਨਾਲ ਇੱਕ ਮਿੱਕ ਹੋਈ ਜੀਵਨ ਦੀ ਉਤੱਮ ਅਵਸਥਾ ਨੂੰ ਗੁਰਬਾਣੀ `ਚ “ਜੀਵਨ ਮੁਕਤ” ਤੇ “ਸਚਿਆਰਾ” ਆਦਿ ਹੌਰ ਵੀ ਕਈ ਪਦਾਂ ਨਾਲ ਬਿਆਣਿਆ ਹੋਇਆ ਹੈ। (ਚਲਦਾ) #59s81.04s05RJ1#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਇੱਕ-ਇੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. II 59, P-I

ਨਾਮਦੇਵ ਜੀ ਅਤੇ ਪੱਥਰ ਪੂਜਾ

(ਦੂਧੁ ਕਟੋਰੈ ਗਡਵੈ ਪਾਨੀ॥ ਕਪਲ ਗਾਇ ਨਾਮੈ ਦੁਹਿ ਆਨੀ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmar Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808 Web site- www.gurbaniguru.org




.