.

☬ ਗੂਜਰੀ ਕੀ ਵਾਰ ਮਹਲਾ ੩☬

(ਪੰ: 508-517)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੨੭)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧੯ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕੁ ਮਃ ੩॥ ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ॥ ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ॥ ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥ ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥ ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ॥ ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ॥ ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ॥ ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ॥ ੧

ਮਃ ੩॥ ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ॥ ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ॥ ੨

ਪਉੜੀ॥ ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ॥ ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ॥ ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੀੑ ਨ ਲਹੀਆ॥ ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ॥ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ॥ ੧੯

(ਪਉੜੀ ੧੯, ਸਟੀਕ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

(ਨੋਟ-ਪਉੜੀ ਨੰ: ੧੯ ਦਾ ਦੂਜਾ ਭਾਗ ਕਿਸ਼ਤ ਨੰ: ੨੬ `ਚ ਦੇ ਚੁੱਕੇ ਹਾਂ, ਹੁਣ ਕਿਸ਼ਤ ਨੰ: ੨੭ `ਚ ਉਸ ਤੋਂ ਅੱਗੇ)

ਇਸ ਤਰ੍ਹਾਂ ਗੁਰਬਾਣੀ `ਚੋਂ ਦੇਵੀ-ਦੇਵਤਿਆਂ ਤੇ ਅਵਤਾਰਵਾਦ ਸੰਬੰਧੀ ਲਏ ਜਾ ਚੁੱਕੇ ਇਹ ਕੁੱਝ ਗੁਰ ਫ਼ੁਰਮਾਨ ਹੀ ਇਸ ਵਿਸ਼ੇ ਨੂੰ ਸਮਝਣ ਲਈ ਕਾਫ਼ੀ ਹਨ ਕਿ ਗੁਰਮੱਤ ਅਨੁਸਾਰ ਦੇਵੀ-ਦੇਵਤਿਆਂ ਜਾਂ ਅਵਤਾਰ ਵਾਦ ਦੀ ਪੂਜਾ-ਅਰਚਾ ਕੇਵਲ ਅਗਿਆਨਤਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਤਾਂ ਉਹ ਸਾਰੇ “ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ” (ਪੰ: ੧੨੯) ਹੀ ਹਨ ਅਤੇ ਇਸੇ ਤਰ੍ਹਾਂ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥ ਤਿਨ ਭੀ ਅੰਤੁ ਨ ਪਾਇਆ ਤਾ ਕਾ, ਕਿਆ ਕਰਿ ਆਖਿ ਵੀਚਾਰੀ” (ਪੰ: ੪੨੩) ਆਦਿ। ਤਾਂ ਫ਼ਿਰ ਉਹ ਸਭ ਕੁੱਝ ਕਿਸ ਲਈ?

ਫ਼ਿਰ ਜਿਥੋਂ ਤੱਕ ਇਕੋ ਇੱਕ ਅਕਾਲਪੁਰਖ ਦੀ ਗੱਲ ਹੈ, ਗੁਰਦੇਵ ਉਸੇ ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ” (ਪੰ: ੪੨੩) ਵਾਲੇ ਸ਼ਬਦ `ਚ ਹੀ ਫ਼ੁਰਮਾਅ ਰਹੇ ਹਨ ਤੂੰ ਸਚਾ, ਤੇਰਾ ਕੀਆ ਸਭੁ ਸਾਚਾ, ਦੇਹਿ ਤ ਸਾਚੁ ਵਖਾਣੀ॥ ਜਾ ਕਉ ਸਚੁ ਬੁਝਾਵਹਿ ਅਪਣਾ, ਸਹਜੇ ਨਾਮਿ ਸਮਾਣੀ”। ਬਲਕਿ ਗੁਰਬਾਣੀ ਅਨੁਸਾਰ ਦੇਵੀ-ਦੇਵਤਿਆਂ ਜਾਂ ਅਵਤਾਰਵਾਦ ਨੂੰ ਹੀ ਪ੍ਰਭੂ ਜਾਂ ਭਗਵਾਨ ਮੰਣ ਲੈਣਾ, ਅਜਿਹੀ ਕਰਣੀ ਲਈ ਤਾਂ ਗੁਰਦੇਵ ਨੇ ਇਥੋਂ ਤੀਕ ਫ਼ੁਰਮਾਇਆ ਹੈ “ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ ੩॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ” (ਪੰ: ੧੧੩੬)। ਜਦਕਿ ਉਨ੍ਹਾਂ ਗੁਰ ਪ੍ਰਮਾਣਾਂ ਇਹ ਪੂਰਾ ਸ਼ਬਦ ਵੀ ਪੜ੍ਹ ਆਏ ਹਾਂ।

ਉਪ੍ਰੰਤ ਹੱਥਲੀ ਪਉੜੀ ਅੰਸਾ ਅਉਤਾਰੁ ਉਪਾਇਓਨੁ…” `ਚ ਗੁਰਦੇਵ ਨੇ ਇਸ ਵਿਸ਼ੇ ਨੂੰ ਇੱਕ ਹੋਰ ਪੱਖ ਤੋਂ ਵੀ ਲਿਆ ਹੋਇਆ ਹੈ। ਫ਼ੁਰਮਾਇਆ, ਐ ਭਾਈ! ਜੇ ਤੂੰ ਇਹ ਵਿਸ਼ਵਾਸ ਹੀ ਪੱਕਾ ਕਰੀ ਬੈਠਾਂ ਹੈ ਕਿ ਉਨ੍ਹਾਂ ਦੇਵੀ-ਦੇਵਤਿਆਂ ਆਦਿ ਦਾ ਰੁੱਤਬਾ ਸਾਧਰਨ ਮਨੁੱਖਾਂ ਤੋਂ ਅੰਸਾ ਅਉਤਾਰਭਾਵ ਬਹੁਤ ਉੱਚਾ ਹੈ। ਤਾਂ ਉਨ੍ਹਾਂ ਬਾਰੇ ਤੇਰੇ ਆਪਣੇ ਰਾਹੀਂ ਪ੍ਰ੍ਰਚਲਤ ਕਥਾਵਾਂ ਅਨੁਸਾਰ, ਉਹ ਸਾਰੇ ਵੀ ਤੇਰੀ ਤਰ੍ਹਾਂ ਹੀ ਭਾਉ ਦੂਜਾ ਕੀਆ”. ਅਤੇ ਜਿਉ ਰਾਜੇ ਰਾਜੁ ਕਮਾਵਦੇ, ਦੁਖ ਸੁਖ ਭਿੜੀਆ” ਭਾਵ ਤ੍ਰੀ ਗੁਣੀ ਮਾਇਆ ਦੀ ਪਕੜ `ਚ ਹੀ ਹਨ

ਜਦਕਿ ਪਉੜੀ `ਚ ਗੁਰਦੇਵ ਨੇ ਆਪਣੇ ਵੱਲੋਂ ਸਪਸ਼ਟ ਇਹ ਨਿਰਣਾ ਦਿੱਤਾ ਹੋਇਆ ਹੈ ਕਿ ਅਕਾਲਪੁਰਖ ਨਿਰਭਉ ਨਿਰੰਕਾਰੁ ਅਲਖੁ ਹੈ” ਹੈ; ਭਾਵ ਪ੍ਰਭੂ ਅਕਾਲਪੁਰਖ ਤਾਂ ਨਿਰਭਉ, ਆਕਾਰ ਰਹਿਤ, ਤ੍ਰੀ ਗੁਣੀ ਮਾਇਆ ਤੋਂ ਉਪਰ ਹੈ ਅਤੇ ਉਸ ਪ੍ਰਭੂ ਨੂੰ ਇਨ੍ਹਾਂ ਸਥੂਲ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ। ਉਸ ਦੀ ਹੋਂਦ ਦਾ ਪ੍ਰਗਟਾਵਾ ਤਾਂ ਗੁਰਮੁਖਿ ਪ੍ਰਗਟੀਆ” ਸ਼ਬਦ-ਗੁਰੂ ਦੀ ਕਮਾਈ ਰਾਹੀਂ ਹੀ ਹੁੰਦਾ ਹੈ। ਇਸੇ ਤਰ੍ਹਾਂ ਗੁਰਦੇਵ ਇਸ ਵਿਸ਼ੇ ਨੂੰ “ਏਕਮ ਏਕੈ ਆਪੁ ਉਪਾਇਆ॥ ਦੁਬਿਧਾ ਦੂਜਾ ਤ੍ਰਿਬਿਧਿ ਮਾਇਆ॥ ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ” (ਪੰ: ੧੧੩) ਵਾਲੇ ਫ਼ੁਰਮਾਨ `ਚ ਵੀ ਸਪਸ਼ਟ ਕਰਦੇ ਹਨ ਕਿ ਇਹ ਸਾਰੇ ਸੰਸਾਰ ਦੀ ਰਚਨਾ ਇਕੋ ਇੱਕ ਅਕਾਲਪੁਰਖ ਦੀ ਆਪਣੀ ਬਣਾਈ ਹੋਈ ਹੈ ਅਤੇ ਇਹ ਪ੍ਰਭੂ ਦੀ ਤ੍ਰੀਗੁਣੀ ਮਾਇਆ ਦਾ ਹੀ ਪ੍ਰਗਟਾਵਾ ਹੈ। ਸਪਸ਼ਟ ਹੈ ਉਸ “ਦੂਜਾ ਤ੍ਰਿਬਿਧਿ ਮਾਇਆ” ਅਥਵਾ ਤ੍ਰੀਗੁਣੀ ਮਾਇਆ `ਚ ਉਹ ਸਾਰੇ ਦੇਵੀਆਂ-ਦੇਵਤੇ ਆਦਿ ਵੀ ਆਪਣੇ ਆਪ ਹੀ ਆ ਜਾਂਦੇ ਹਨ। ਉਹ ਦੇਵੀਆਂ-ਦੇਵਤੇ ਆਦਿ ਜਿਹੜੇ ਗੁਰਬਾਣੀ ਅਨੁਸਾਰ ਦੁਬਿਧਾ ਦੂਜਾ ਤ੍ਰਿਬਿਧਿ ਮਾਇਆ”, ਹੀ ਹਨ।

ਜਦਕਿ ਗੁਰਦੇਵ ਇਸ ਨਾਲ ਇਹ ਵੀ ਸਪਸ਼ਟ ਕਰ ਰਹੇ ਹਨ, ਸ਼ਬਦ ਗੁਰੂ ਦੀ ਕਮਾਈ ਕਰਣ ਵਾਲੇ ਗੁਰਮੁਖ ਹੀ ਇਸ ਤ੍ਰੀਗੁਣੀ ਮਾਇਆ ਤੋਂ ਉਪਰ ਉਠ ਕੇ, “ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ” ਮਨੁੱਖਾ ਜੀਵਨ ਦੇ ਚੌਥੇ ਪਦ ਭਾਵ ਤੁਰੀਆ ਪਦ `ਚ ਪਹੁੰਚਦੇ ਹਨ। ਜਿਸ ਤੋਂ ਉਹ ਜੀਂਦੇ ਜੀਅ ਪ੍ਰਭੂ’ ਚ ਅਭੇਦ ਹੋ ਜਾਂਦੇ ਹਨ। ਭਾਵ ਉਨ੍ਹਾਂ ਦਾ ਇਹ ਲੋਕ ਅਤੇ ਪ੍ਰਲੋਕ, ਦੋਵੇਂ ਸੁਹੇਲੇ ਹੋ ਜਾਂਦੇ ਹਨ। ਸਪਸ਼ਟ ਹੈ, ਉਹ ਜੀਂਦੇ ਜੀਅ ਵੀ ਤ੍ਰਿਸ਼ਨਾ, ਭਟਕਣਾ, ਵਿਕਾਰਾਂ ਤੇ ਮਾਇਕ ਪ੍ਰਭਾਵਾਂ ਆਦਿ ਤੋਂ ਮੁਕਤ, ਪ੍ਰਭੂ `ਚ ਅਭੇਦ ਰਹਿਕੇ ਅਨੰਦਮਈ ਸਹਿਜ ਦਾ ਜੀਵਨ ਬਤੀਤ ਕਰਦੇ ਹਨ। ਉਪ੍ਰੰਤ ਸਰੀਰ ਤਿਆਗਣ ਬਾਅਦ ਵੀ ਉਹ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮ-ਮਰਨ ਦੇ `ਚ ਨਹੀਂ ਆਉਂਦੇ।

(ੲ) ਫ਼ਿਰ ਜਿਥੋਂ ਤੀਕ ਪਉੜੀ `ਚ ਅੰਸਾ ਅਉਤਾਰੁ ਅਤੇ “ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ” ਆਦਿ ਦਾ ਜ਼ਿਕਰ ਹੈ। ਬਾਣੀ ਆਸਾ ਕੀ ਵਾਰ’ ਪਉੜੀ ਨੰ: ੧੨ ਦੇ ਸਲੋਕ “ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ॥ ਆਤਮਾ ਬਾਸੁਦੇਵਸਿ੍ਯ੍ਯ ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ “(ਪੰ: ੪੬੯) `ਚ ਵੀ ਗੁਰਦੇਵ ਇਸੇ ਅੰਸਾ ਅਉਤਾਰ ਵਾਲੇ ਵਿਸ਼ੇ ਨੂੰ ਪਰ ਇੱਕ ਹੋਰ ਤੇ ਬਿਲਕੁਲ ਨਿਵੇਕਲੇ ਢੰਗ ਨਾਲ ਬਿਆਣ ਕਰਦੇ ਹਨ। ਉਥੇ ਗੁਰਦੇਵ ਫ਼ੁਰਮਾਉਂਦੇ ਹਨ:-

੧.’ਏਕ ਕ੍ਰਿਸਨੰ ਸਰਬ ਦੇਵਾ’ - ਪਹਿਲੀ ਗੱਲ, ਕਿ ਲੰਮੇ ਸਮੇਂ ਤੋਂ ਮਨੁਖ ਨੂੰ ਭਿੰਨ-ਭਿੰਨ ਭਗਵਾਨਾਂ ਤੇ ਦੇਵੀ-ਦੇਵਤਿਆਂ ਦੀ ਪੂਜਾ-ਅਰਚਾ ਤੇ ਉਪਸਨਾ ਆਦਿ `ਚ ਉਲਝਾਇਆ ਹੋਇਆ ਸੀ। ਉਥੇ ਸ੍ਰੀ ਕ੍ਰਿਸ਼ਨ, ਸ੍ਰੀ ਰਾਮ ਭਗਵਾਨ, ਫ਼ਿਰ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਕ੍ਰੋੜਾ ਦੇਵੀਆਂ-ਦੇਵਤੇ ਵੀ ਸਿਰਜੇ ਹੋਏ ਸਨ। ਇਸੇ ਤਰ੍ਹਾਂ ਉਨ੍ਹਾਂ ਪ੍ਰਚਲਤ ਤੇਤੀ ਕ੍ਰੋੜ ਦੇਵਤਿਆਂ ਵਾਲਾ ਤੇ ਭਿੰਨ-ਭਿੰਨ ਭਗਵਾਨਾਂ ਵਾਲਾ ਪ੍ਰਭਾਵ ਵੀ ਮਨੁੱਖ ਦੇ ਮਨ `ਤੇ ਬਹੁਤ ਪ੍ਰਬਲ ਸੀ। ਫ਼ਿਰ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਮੱਤ ਅਜਿਹੀ ਕਿਸੇ ਵੀ ਦੇਵੀ-ਦੇਵਤਿਆਂ ਤੇ ਭਗਵਾਨ ਵਾਦ ਆਦਿ ਨੂੰ ਹੀ ਪ੍ਰਵਾਣ ਨਹੀਂ ਕਰਦੀ। ਇਥੇ ਭਾਵ ਇਕੋ ਇੱਕ ਅਕਾਲਪੁਰਖੁ ਤੋਂ ਇਲਾਵਾ ਕਿਸੇ ਹੋਰ ਨੂੰ ਰੱਬ ਜਾਂ ਭਗਵਾਨ ਮੰਣਨਾ ਹੀ ਨਿਰਮੂਲ ਹੈ।

ਦਰਅਸਲ ਉਸੇ ਰੱਬੀ ਸੱਚ ਨੂੰ ਪ੍ਰਗਟ ਕਰਣ ਲਈ ਹੀ ਗੁਰਦੇਵ ਨੇ ਇਥੇ ਬਹੁਤ ਸੁਆਦਲਾ, ਅਲੌਕਿਕ, ਦਲੀਲ ਭਰਪੂਰ ਬਲਕਿ ਅਨੌਖਾ ਢੰਗ ਵਰਤਿਆ ਹੈ। ਇਥੇ ਮਿਥਿਹਾਸਕ ‘ਕ੍ਰਿਸ਼ਨ ਜੀ’ ਤੇ ਉਨ੍ਹਾਂ ਦੇ ਪਿਤਾ ‘ਵਾਸੁਦੇਵ’ ਦੇ ਨਾਂ ਤਾਂ ਵਰਤੇ ਹਨ ਪਰ ਨਿਵੇਕਲੇ ਤੇ ਬਦਲਵੇਂ ਰੂਪ ਤੇ ਅਰਥਾਂ `ਚ। ਇਥੇ ਲਫ਼ਜ਼ ਕ੍ਰਿਸ਼ਨ ਨਹੀਂ ਬਲਕਿ ‘ਏਕ ਕ੍ਰਿਸਨੰ’ ਦੇ ਅਰਥ ਹਨ, ਕੇਵਲ ਇੱਕ ਪ੍ਰਮਾਤਮਾ ਜੋ ਸਾਰੀ ਰਚਨਾ ਦਾ ਧੁਰਾ ਹੈ। ਇਸੇ ਤਰ੍ਹਾਂ ਬਾਸੁਦੇਵਸਿ੍ਯ੍ਯ ਦੇ ਅਰਥ ਵੀ ਜਸੋਦਾ ਪੁਤ੍ਰ ਕ੍ਰਿਸ਼ਨ ਜੀ ਦਾ ਪਿਤਾ ਅਤੇ ਦੇਵਕੀ ਪਤੀ ਵਾਸੁਦੇਵ ਨਹੀਂ ਬਲਕਿ ਇਥੇ ਅਰਥ ਹਨ ਸਾਰੀ ਰਚਨਾ ਦਾ ਪਾਲਣਹਾਰ ਅਕਾਲਪੁਰਖੁ

੨.’ਦੇਵ ਦੇਵਾ ਤ ਆਤਮਾ’ - ਉਪ੍ਰੰਤ ਇਥੇ ਸ਼ਬਦਾਵਲੀ ਆਈ ਹੈ ‘ਦੇਵ ਦੇਵਾ ਤ ਆਤਮਾ’। ਦਰਅਸਲ ਇਸ ਸ਼ਬਦਾਵਲੀ ਨੂੰ ਵਰਤ ਕੇ ਗੁਰਦੇਵ ਨੇ ਮਨੁੱਖ ਨੂੰ ਇੱਕ ਵੱਡੀ ਅਗਿਆਨਤਾ `ਚੋਂ ਸੁਚੇਤ ਕੀਤਾ ਹੈ। ਫ਼ੁਰਮਾਇਆ, ਐ ਭਾਈ! ਸੰਸਾਰ ਦੇ ਰਚਨਹਾਰੇ ਜਾਂ ਭਗਵਾਨ ਅਨੇਕਾਂ ਨਹੀਂ ਹਨ। ਸਾਰੀਆਂ ਤਾਕਤਾਂ ਤੇ ਰਚਨਾ ਦਾ ਧੁਰਾ ‘ਏਕ ਕ੍ਰਿਸਨੰ’ ਭਾਵ ਇਕੋ ਇੱਕ ਅਕਾਲਪੁਰਖੁ ਹੈ। ਫ਼ਿਰ ਜੇਕਰ ਤੂੰ ਅਨੇਕਾਂ ਦੇਵੀ-ਦੇਵਤਿਆਂ ਤੇ ਭਗਵਾਨਾਂ ਆਦਿ ਦੀ ਪੂਜਾ-ਅਰਚਾ `ਚ ਉਲਝਿਆ ਪਿਆ ਹੈਂ, ਤਾਂ ਵੀ ਸੱਚ ਇਹ ਹੈ ਕਿ ਉਨ੍ਹਾਂ ਦੀ ਵੀ ਪ੍ਰਭੂ ਤੋਂ ਆਪਣੀ ਵੱਖਰੀ ਹੋਂਦ ਜਾਂ ਹਸਤੀ ਨਹੀਂ ਕਿਉਂਕਿ ਸਾਰੀ ਰਚਨਾ ਦਾ ਕਰਤਾ ਕੇਵਲ ਇਕੋ ਇੱਕ ਅਕਾਲ ਪੁਰਖ ਹੀ ਹੈ।

ਜੇ ਫ਼ਿਰ ਵੀ ਤੈਨੂੰ ਯਕੀਣ ਨਹੀਂ, ਕਿਉਂਕਿ ਤੈਨੂੰ ਅਜਿਹਾ ਵਿਸ਼ਵਾਸ ਬੜੇ ਲੰਮੇ ਸਮੇਂ ਤੋਂ ਦਿੱਤਾ ਜਾ ਰਿਹਾ ਹੈ। ਪਰ ਇਤਨਾ ਤਾਂ ਸਮਝ! ਜਿਹੜੀ ਆਤਮਾ ਤੇ ਪ੍ਰਭੂ ਦਾ ਅੰਸ਼ ਜਾਂ ਨੂਰ ਤੇਰੇ ਅੰਦਰ ਹੈ, ‘ਦੇਵ ਦੇਵਾ ਤ ਆਤਮਾ’ ਪ੍ਰਭੂ ਦੀ ਉਹੀ ਆਤਮਾ, ਨੂਰ ਤੇ ਉਹੀ ਅੰਸ਼ ਉਨ੍ਹਾਂ ਮੰਨੇ ਤੇ ਤੇਰੇ ਰਾਹੀਂ ਪੂਜੇ ਜਾ ਰਹੇ ਦੇਵੀ-ਦੇਵਤਿਆਂ ਤੇ ਭਗਵਾਨਾਂ ਆਦਿ `ਚ ਵੀ ਹੈ। ਤਾਂ ਤੁੰ ਹੀ ਦੱਸ ਕਿ ਫ਼ਰਕ ਕਿੱਥੇ ਹੈ? ਇਸ ਤਰ੍ਹਾਂ ਤਾਂ ਤੂੰ ਪੂਜਾ ਕਿਨ੍ਹਾਂ ਦੀ ਕਰ ਰਿਹਾ ਹੈਂ? ਉਨ੍ਹਾਂ ਦੀ ਜਾਂ ਫ਼ਿਰ ਉਹ ਵੀ ਆਪਣੀ ਹੀ?

ਗੁਰਦੇਵ ਸਮਝਾਉਂਦੇ ਹਨ, ਐ ਮਨੁੱਖ! ਇਸ ਮੂਲ ਵਿਸ਼ੇ ਨੂੰ ਸਮਝਣ ਲਈ ਤੈਨੂੰ ਆਤਮਾ ਤੇ ਪ੍ਰਮਾਤਮਾ ਦੇ ਮੂਲ ਭੇਦ ਨੂੰ ਸਮਝਣ ਦੀ ਲੋੜ ਹੈ। ਪ੍ਰਭੂ ਤਾਂ ਇਕੋ ਇੱਕ ਹੈ ਅਤੇ ਬੇਅੰਤ ਹੈ ਜਦਕਿ ਬਾਕੀ ਸਾਰਿਆਂ ਅੰਦਰ, ਚਾਹੇ ਮਨੁੱਖ ਹਨ ਜਾਂ ਦੇਵੀਆਂ-ਦੇਵਤੇ ਤੇ ਭਗਵਾਨ ਆਦਿ; ਉਸ ਪ੍ਰਭੂ ਦਾ ਹੀ ਨੂਰ ਹੈ। ਤਾਂ ਤੇ ਸਪਸ਼ਟ ਹੋਇਆ ਕਿ ਇਸ ਸਲੋਕ ਦੇ ਪਿਛੋਕੜ ਨੂੰ ਸਮਝਾਉਣ ਲਈ ਹੀ ਗੁਰਦੇਵ ਨੇ ਇਥੇ ਉਚੇਚੇ ‘ਏਕ ਕ੍ਰਿਸਨੰ’, ‘ਬਾਸੁਦੇਵਸਿ੍ਯ੍ਯ’ ਅਤੇ ‘ਦੇਵ ਦੇਵਾ ਤ ਆਤਮਾ ਆਦਿ ਸ਼ਬਦਾਵਲੀ ਵਰਤੀ ਹੈ, ਪਰ ਬਿਲਕੁਲ ਨਿਵੇਕਲੇ ਰੂਪ `ਚ ਅਤੇ ਬਦਲਵੇਂ ਅਰਥਾਂ `ਚ ਹੀ ਵਰਤੀ ਹੈ।

ਬਲਕਿ ਗੁਰਬਾਣੀ `ਚ ਤਾਂ ਦੇਵੀ-ਦੇਵਤਿਆਂ ਤੇ ਮਿੱਥੇ ਭਗਵਾਨਾਂ ਜਾਂ ਪਉੜੀ `ਚ ਉਨ੍ਹਾਂ ਲਈ ਵਰਤੇ ਲਫ਼ਜ਼ “ਅੰਸਾ ਅਉਤਾਰੁ” ਆਦਿ ਦੀ ਪੂਜਾ-ਅਰਚਾ ਵਿਰੁਧ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ:-

(i) “ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ” (ਪੰ: ੧੧੩੮) ਹੋਰ

() “ਸਗਲ ਪਰਾਧ ਦੇਹਿ ਲੋਰੋਨੀ॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ (ਪੰ: ੧੧੩੬)

(i) “ਨਾਨਕ ਏਕੁ ਛੋਡਿ ਦੂਜੈ ਲਗੈ, ਸਾ ਜਿਹਵਾ ਜਲਿ ਜਾਉ” (ਪੰ ੫੧੬) ਆਦਿ

(ਸ) “ਨਿਰਭਉ ਨਿਰੰਕਾਰੁ ਅਲਖੁ ਹੈ” -ਹੁਣ ਪਉੜੀ ਵਿਚਲਾ ਨਿਰਣਾਇਕ ਪਦ “ਨਿਰਭਉ ਨਿਰੰਕਾਰੁ ਅਲਖੁ ਹੈ” ਲੈ ਰਹੇ ਹਾਂ। ਉਂਝ ਤਾਂ ਮੂਲ ਰੂਪ `ਚ ਤੋਂ ਅਰੰਭ ਕਰਕੇ “ਤਨੁ ਮਨੁ ਥੀਵੈ ਹਰਿਆ” ਭਾਵ ਸਮਾਪਤੀ ਤੀਕ, ਸਮੂਚੀ ਗੁਰਬਾਣੀ ਹੀ ਇਸ ਦੀ ਵਿਆਖਿਆ ਅਤੇ ਪ੍ਰਕਾਸ਼ ਹੈ। ਇਹ ਵੀ ਕਿ ਗੁਰਦੇਵ ਨੇ ਲਫ਼ਜ਼ ਦੀ ਸਿਰਜਣਾ ਹੀ ੧+ਓਂ+ਕਾਰ ਤਿੰਨ ਅੱਖਰਾਂ ਦੀ ਸੰਧੀ ਤੋਂ ਕੀਤੀ ਹੋਈ ਹੈ। ਜਿਨ੍ਹਾਂ ਦੇ ਆਪਣੇ ਆਪ `ਚ ਅਰਥ ਹਨ “ਅਕਾਲਪੁਰਖ ਇੱਕ ਹੈ + ਉਹ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ + ਉਸ ਦਾ ਅੰਤ ਨਹੀ ਪਾਇਆ ਜਾ ਸਕਦਾ”। ਤਾਂ ਵੀ ਗੁਰਦੇਵ ਨੇ ਗੁਰਬਾਣੀ ਵਿਚਲੇ ਤੇ ਇੱਕ ਅਕਾਲਪੁਰਖ ਵਾਲੇ ਸਿਧਾਂਤ ਦੀ ਵਿਆਖਿਆ ਲਈ ਬੇਅੰਤ ਸ਼ਬਦ ਤੇ ਪ੍ਰਮਾਣ ਵੀ ਬਖ਼ਸ਼ੇ ਹੋਏ ਹਨ ਜਿਨ੍ਹਾਂ `ਚੋਂ ਕੁੱਝ ਇਸਤਰ੍ਹਾਂ ਹਨ:-

(i) “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ” (ਪੰ: ੨੮੩)

() “ਪੂਰਿ ਰਹਿਆ ਸ੍ਰਬ ਠਾਇ, ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ, ਦੂਜਾ ਨਾਹਿ ਕੋਇ” (ਪੰ: ੩੯੮)।

(i) “ਚੰਦੀਂ ਹਜਾਰ ਆਲਮ ਏਕਲ ਖਾਨਾਂ” (ਪੰ: ੭੨੭)

(iv) “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ” (ਪੰ: ੨੭੬)

(v) “ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ” (ਪੰ: ੧੨੯੧)

(vi) “ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ, ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥ ੧ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ” (ਪੰ: ੩੫੦)

(v) “ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ, ਤੁਧੁ ਆਪੇ ਸਿਰਜਿ ਸਭ ਗੋਈ” (ਪੰ: ੩੪੮)

(vi) “ਜੇਤਾ ਦੇਹਿ ਤੇਤਾ ਹਉ ਖਾਉ॥ ਬਿਆ ਦਰੁ ਨਾਹੀ ਕੈ ਦਰਿ ਜਾਉ॥ ਨਾਨਕੁ ਏਕ ਕਹੈ ਅਰਦਾਸਿ॥ ਜੀਉ ਪਿੰਡੁ ਸਭੁ ਤੇਰੈ ਪਾਸਿ” (ਪੰ: ੨੫)

(viv) “ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ॥ ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ॥ ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ” (ਪੰ: ੨੮)

(x) “ਆਪੇ ਕਾਰਣੁ ਕਰਤਾ ਕਰੇ ਸ੍ਰਿਸਟਿ ਦੇਖੈ ਆਪਿ ਉਪਾਇ॥ ਸਭ ਏਕੋ ਇਕੁ ਵਰਤਦਾ ਅਲਖੁ ਨ ਲਖਿਆ ਜਾਇ” (ਪੰ: ੩੭)

(xi) “ਮੇਰੇ ਮਨ ਏਕਸ ਸਿਉ ਚਿਤੁ ਲਾਇ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ” (ਪੰ: ੪੪)

(x) “ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ॥ ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ॥ ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ” (ਪੰ: ੪੫)

(xi) “ਮਨ ਮੇਰੇ ਏਕੋ ਨਾਮੁ ਧਿਆਇ॥ ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ” (ਪੰ: ੪੫)

(xiv) “ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ॥ ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ॥ ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ” (ਪੰ: ੪੫)

(xv) “ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ” (ਪੰ: ੧੧)

(xvi) “ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ॥ ਤੁਧੁ ਬਿਨੁ ਦੂਜਾ ਅਵਰੁ ਨ ਕੋਇ॥ ਤੂ ਕਰਿ ਕਰਿ ਵੇਖਹਿ ਜਾਣਹਿ ਸੋਇ॥ ਜਨ ਨਾਨਕ ਗੁਰਮੁਖਿ ਪਰਗਟੁ ਹੋਇ” (ਪੰ: ੧੨)

(xv) “ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ॥ ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ॥ ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ” (ਪੰ: ੩੬)

(xvi) “ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ॥ ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ” (ਪੰ: ੩੯)

(xix) “ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ॥ ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ॥ ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ” (ਪੰ: ੪੫)

(xx) “ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ॥ ਗੁਰ ਪਰਸਾਦੀ ਪਾਈਅ ਕਰਮਿ ਪਰਾਪਤਿ ਹੋਇ” (ਪੰ: ੬੫-੬੬)

(xxi) “ਮੇਰੇ ਮਨ ਪ੍ਰਭ ਸਰਣਾਈ ਪਾਇ॥ ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ” (ਪੰ: ੪੬)

(xx) “ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ॥ ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ” (ਪੰ: ੭੧)

(xxi) “ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ॥ ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ” (ਪੰ: ੮੯)

(xxiv) “ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ॥ ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ॥ ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ” (ਪੰ: ੧੦੩)

(xxv) “ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ” (ਪੰ: ੧੦੬)

(xxvi) “ਪ੍ਰਭੁ ਸਮਰਥੁ ਵਡ ਊਚ ਅਪਾਰਾ॥ ਨਉ ਨਿਧਿ ਨਾਮੁ ਭਰੇ ਭੰਡਾਰਾ॥ ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ” (ਪੰ: ੧੦੭)

(xxv) “ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ॥ ਘਟ ਘਟ ਅੰਤਰਿ ਪਾਰਬ੍ਰਹਮੁ ਨਮਸਕਾਰਿਆ॥ ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ” (ਪੰ: ੧੦੮) ਇਤਿਆਦਿ

ਇਸੇ ਤਰ੍ਹਾਂ ਗੁਰਬਾਣੀ `ਚੋਂ ਵਿਸ਼ੇ ਨਾਲ ਸੰਬੰਧਤ ਹੋਰ ਵੀ ਬੇਅੰਤ ਪ੍ਰਮਾਣ ਦਿੱਤੇ ਜਾ ਸਕਦੇ ਹਨ। ਇਨ੍ਹਾਂ ਪ੍ਰਮਾਣਾ ਦਾ ਸਮੂਹਿਕ ਅਰਥ ਹੀ ਇਹੀ ਹੈ ਕਿ ਸਮੂਚੀ ਸੰਸਾਰ ਰਚਨਾ ਦਾ ਕਰਤਾ-ਧਰਤਾ, ਇਸ ਨੂੰ ਬਨਾਉਣ ਤੇ ਇਸ ਦੀ ਪਾਲਨਾ ਆਦਿ ਕਰਣ ਵਾਲਾ ਰੂਪ, ਰੰਗ, ਰੇਖ ਤੋਂ ਨਿਆਰਾ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ, ਉਸ ਤੋਂ ਬਿਨਾ ਦੂਜਾ ਕੋਈ ਨਹੀਂ ਤੇ ਨਾ ਕੋਈ ਉਸ ਦੀ ਬਰਾਬਰੀ ਕਰ ਸਕਦਾ ਹੈ।

ਇਸ ਲਈ ਅਕਾਲਪੁਰਖ ਚਾਹੇ ਤਾਂ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: ੨੯੪) ਅਥਵਾ “ਹਰਨ ਭਰਨ ਜਾ ਕਾ ਨੇਤ੍ਰ ਫੋਰੁ॥ ਤਿਸ ਕਾ ਮੰਤ੍ਰੁ ਨ ਜਾਨੈ ਹੋਰੁ” (ਪੰ: ੨੧੨) ਅਤੇ “ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ॥ ਆਪਨੈ ਭਾਣੈ ਲਏ ਸਮਾਏ” (ਪੰ: ੨੯੨) ਭਾਵ ਪ੍ਰਭੂ ਚਾਹੇ ਤਾਂ ਇਸ ਸਮੂਚੀ ਰਚਨਾ ਨੂੰ ਅੱਖ ਦੇ ਝਲਕਾਰੇ `ਚ ਹਸ਼ਟ ਵੀ ਕਰ ਸਕਦਾ ਹੈ ਅਤੇ ਜੇ ਉਹ ਚਾਹੇ ਤਾਂ ਅੱਖ ਦੇ ਝਲਕਾਰੇ `ਚ ਹੀ ਉਸ ਨੂੰ ਮੁੜ ਬਣਾ ਵੀ ਸਕਦਾ ਹੈ। ਸਪਸ਼ਟ ਹੈ ਕਿ ਸਮੂਚੀ ਰਚਨਾ ਅਕਾਲਪੁਰਖ ਦੀ ਇੱਕ ਖੇਡ ਹੀ ਹੈ।

ਹੋਰ ਤਾਂ ਹੋਰ ਹੱਥਲੀ ਪਉੜੀ ਦੇ ਅਗ਼ਲੇ ਆਉਣ ਵਾਲੇ ਚੌਥੇ ਭਾਗ `ਚ, ਭਾਵ ਅਗ਼ਲੇ ਹਫ਼ਤੇ “ਗੂਜਰੀ ਕੀ ਵਾਰ ਮ: ੩” ਦੀ ਆਉਣ ਵਾਲੀ ਕਿਸ਼ਤ ਨੰ: ੨੮ `ਚ; ਇਹ ਵੀ ਦੇਖਾਂਗੇ ਕਿ “ਅੰਸਾ ਅਉਤਾਰੁ” ਤਾਂ ਕੀ, ਇਕੋ ਇੱਕ ਕਰਤੇ, ਅਕਾਲਪੁਰਖ ਦੀ ਬਰਾਬਰੀ `ਚ ਰਚਨਾ ਦੇ ਕਿਸੇ ਵੀ ਦੂਜੇ ਅੰਗ ਦੀ ਪੂਜਾ-ਅਰਚਾ ਜਾਂ ਮਾਣਤਾ, ਮਨੁੱਖ ਦੀ ਆਪਣੇ ਆਪ ਨਾਲ ਜ਼ਿਆਦਤੀ ਅਤੇ ਦੁਰਲਭ ਮਨੁੱਖਾ ਜਨਮ ਵਾਲੇ ਇਸ ਅਵਸਰ ਨੂੰ ਬਿਰਥਾ ਕਰਣਾ ਹੀ ਹੈ। (ਸਨਿਮ੍ਰ ਬੇਨਤੀ-ਇਸ ਪਉੜੀ ਦੀ ਬਾਕੀ ਵਿਚਾਰ ਕਿਸ਼ਤ ਨੰ: ੨੮ `ਚ ਆਵੇ ਗੀ ਜੀ, ਧੰਨਵਾਦਿ)। (ਚਲਦਾ) #Instt. 27th. Gu.ki.v.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Gujri Ki Vaar M:3 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.