.

ਅਜੋਕੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਮਹੱਤਵ

(ਕਿਸ਼ਤ ਨੰ:4)

ਡਾ. ਦਲਵਿੰਦਰ ਸਿੰਘ ਗ੍ਰੇਵਾਲ

੧੯੨੫, ਬਸਂਤ ਐਵਿਨਿਊ, ਲੁਧਿਆਣਾ- ਮੁਬਾਈਲ ੯੮੧੫੩੬੬੭੨੬

ਸਾਂਝੀਵਾਲਤਾ:
ਸਾਂਝੀਵਾਲਤਾ ਦੇ ਆਧਾਰ ਹਨ ਸਮਾਜਕ ਸਾਂਝੇ ਧਾਰਮਿਕ ਅਕੀਦੇ ਦੀ ਵਿਸ਼ਣ-ਵਿਆਪੀ ਸਾਂਝ, ਆਰਥਕ ਨਾ ਬਰਾਬਰੀ ਦੀ ਅਣਹੋਂਦ, ਅਤੇ ਰਾਜਸੀ ਭਾਈਚਾਰੇ ਵਿੱਚ ਹਰ ਪ੍ਰਾਣੀ ਦੀ ਅਵਾਜ਼ ਤੇ ਜਨ-ਸਾਧਾਰਨ ਦੀ ਪ੍ਰਤੀਨਿਧਤਾ। ਇਨ੍ਹਾਂ ਚਾਰਾਂ ਮੂਲ ਆਧਾਰਾਂ ਤੇ ਚੱਲ ਕੇ ਵਿਸ਼ਵਾਸ਼, ਸੰਕਲਪ ਜਾਂ ਧਰਮ ਸਾਂਝੀਵਾਲਤਾ ਦਾ ਦਾਵਾ ਕੀਤਾ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਇਸੇ ਸਾਂਝੀਵਾਲਤਾ ਦੇ ਮੁੱਖ ਆਧਾਰ ਨੂੰ ਤਿਆਰ ਕਰਨ ਵੱਲ ਬਹੁਤ ਵੱਡਾ ਕਦਮ ਸੀ। ਗੁਰਬਾਣੀ ਵਿੱਚ ਕਿਸੇ ਇੱਕ ਧਰਮ, ਜਾਤ ਗੋਤ, ਕਿੱਤੇ, ਦੇਸ਼ ਨਾਲ ਸਬੰਧਤ ਨਹੀਂ। ਇਸ ਦਾ ਆਧਾਰ ਬਹੁਤ ਡੂੰਘੇਰਾ ਹੈ। ਇਸ ਵਿੱਚ ੭ ਮੁਸਲਮਾਨ ਭਗਤਾਂ, ੨੬ ਹਿੰਦੂ ਭਗਤਾਂ ਭੱਟਾ ਤੇ ੬ ਗੁਰੂ ਸਾਹਿਬਾਨਾਂ ਦੇ ਸ਼ਬਦ ਰਸ ਭਾਵ ੧੭. ੫% ਮੁਸਲਮਾਨ ੬੫% ਹਿੰਦੂ ਤੇ ੧੭. ੫% ਸਿੱਖ। ਸ਼ਬਦਾਂ ਦੇ ਹਿਸਾਬ ਨਾਲ ੧੧. ੭% ਸ਼ਬਦ ਮੁਸਲਮਾਨ ਭਗਤਾਂ ਦੇ ੪% ਹਿੰਦੂ ਭਗਤਾਂ ਦੇ ਤੇ ੮੪. ੩% ਗੁਰੂ ਸਾਹਿਬਾਨ ਦੇ ਹਨ। ਇਸ ਵਿੱਚ ਰਹ ਮੁੱਖ ਕੌਮ ਨੂੰ ਪ੍ਰਤੀ ਇਸੇ ਤਰ੍ਹਾਂ ਜਾਤਾਂ ਵਿਚੋਂ ਜੁਲਾਹਾ, ਸ਼ੇਖ ਸਯਦ, ਕਸਾਈ, ਸੂਫੀ, ਮਰਾਸੀ, ਛੀਂਬੇ, ਚਮਾਰ, ਵੈਸ਼ ਜੱਟ ਬ੍ਰਾਹਮਣ, ਖਤਰੀ ਨਾਈ ਆਦਿ ਹਰ ਜਾਤ ਦੇ ਲਿਖਾਰੀ ਹਨ ਜਿਨ੍ਹਾਂ ਦੀਆਂ ਰਚਨਾਵਾਂ ਸਾਮਿਲ ਕੀਤੀਆਂ ਗਈਆਂ ਹਨ। ਲੇਖਕਾਂ ਵਿਚੋਂ ਪੰਜਾਬ ਤੋਂ ਬਿਨਾਂ ਸਿੰਧ, ਗੁਜਰਾਤ, ਮਹਾਰਾਸ਼ਟਰ, ਰਾਜਿਸਥਾਨ, ਉਤਰਪ੍ਰਦੇਸ਼ ਬਿਹਾਰ, ਬੰਗਾਲ ਹਰਿਆਣਾ ਗਲ ਕੀ ਹਰ ਰਿਆਸਤ ਦੇ ਲੇਖਕਾਂ ਨੂੰ ਪ੍ਰਤੀਨਿਧਤਾ ਮਿਲੀ ਹੈ। ਧਰਮਾਂ ਜਾਤਾਂ ਪਾਤਾਂ ਅਤੇ ਸਥਾਨਾਂ ਦੇ ਵਿਤਕਰਿਆਂ ਤੋਂ ਦੁਰ ਗੁਰੂ ਗ੍ਰੰਥ ਸਾਹਿਬ ਇਹ ਸਭ ਲਈ ਸਾਝਾਂ ਪੈਦਾ ਕਰਦਾ ਹੈ। ਸਭ ਦਾ ਆਪਣਾ ਹੈ।
‘ਸਭੇ ਸਾਂਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥’
(ਮ: ੫ ਪੰਨਾ ੯੭)
ਰਬ ਵੀ ਸਭਨਾਂ ਦਾ ਸਾਂਝਾ ਦੱਸਿਆ ਹੈ ਤੇ ਜਾਤ ਜਨਮ ਤੇ ਕੁਲ ਦਾ ਕੋਈ ਮਹੱਤਵ ਨਹੀਂ:
‘ਸਭਨਾ ਕਾ ਦਰਿ ਲੇਕਾ ਹੋਇ॥ ਕਰਣੀ ਬਾਝਹੁ ਤਰੈ ਨਕੋਇ॥’
(ਮ: ੧ ਪੰਨਾ ੯੪੨)
ਸਭਨਾਂ ਦਾ ਮੇਲ ਅਕੀਦਾ ਹੈ:
‘ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ॥’ (ਪੰਨਾ ੭੨)
ਗੁਰੂ ਗ੍ਰੰਥ ਸਾਹਿਬ ਅਨੁਸਾਰ ਕਰਮਕਾਂਡੀ ਬ੍ਰਾਹਮਣ ਨਹੀਂ, ਬਲਕਿ ਮੋਕਸ਼ ਪ੍ਰਾਪਤ ਕਰਕੇ ਸਭ ਦਾ ਭਲਾ ਕਰਨ ਵਾਲਾ ਅਸਲੀ ਬ੍ਰਾਹਮਣ ਹੈ।
“ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ॥ ਆਪਿ ਤਰੈ ਸਗਲੇ ਕੁਲ ਤਾਰੈ॥”
(ਪੰਨਾ ੬੬੨)
ਤੇ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥
ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ॥” (ਪੰਨਾ ੧੩੭੭)
ਸੱਚੇ ਕਾਜੀ ਦਾ ਤੇ ਗੋਰਖ ਦਾ ਵਰਨਣ ਇਉਂ ਕੀਤਾ ਹੈ:
“ਕਾਜੀ ਸੋ ਜੁ ਕਾਇਆ ਬੀਚਾਰੈ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ॥
ਸੁਪਨੈ ਬਿਮਦੂ ਨ ਦੇਈ ਝਰਨਾ॥ ਤਿਸੁ ਕਾਜੀ ਕਉ ਜਰਾ ਨ ਮਰਨਾ॥
ਜੋਗੀ ਗੋਰਖੁ ਗੋਰਖੁ ਕਰੈ॥ ਹਿੰਦੂ ਰਾਮਨਾਮ ਉਚਰੈ॥
ਮੁਸਲਮਾਨ ਕਾ ਏਕੁ ਖੁਦਾਇ॥ ਕਬੀਰ ਕਾ ਸੁਆਮੀ ਰਹਿਆ ਸਮਾਇ॥”
(ਪੰਨਾ ੧੧੬੦)
ਧਾਰਮਿਕ ਅਕੀਦੇ ਦੀ ਵਿਸ਼ਵ ਵਿਆਪੀ ਸਾਂਝ:
ਗੁਰੂ ਗੰਥ ਸਾਹਿਬ ਵਿੱਚ ਸਭ ਦੇ ਭਲੇ ਦੀ ਆਸਥਾ ਹੈ।
‘ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ॥’ (ਪੰਨਾ ੮੫੩)
ਸਭ ਦਾ ਸੱਚਾ ਧਰਮ ਨਾਮ ਜਪਣਾ ਤੇ ਸ਼ੁਭ ਕਰਮ ਕਰਨਾ ਦੱਸਿਆ ਗਿਆ ਹੈ:
‘ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ
ਕਰਮੁ॥’ (ਪੰਨਾ ੨੬੬)
ਇਸੇ ਤਰ੍ਹਾਂ ਆਰਥਕ ਨਾ ਬਰਾਬਰੀ ਦੀ ਅਣਹੋਂਦ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਥਾਂ ਸ਼ਬਦ ਹਨ। ਗੁਰੂ ਸਾਹਿਬ ਦਾ ਕਿਰਤ ਕਰਨ ਤੇ ਵੰਡ ਛਕਣ ਦਾ ਵਿਚਾਰ ਬੜਾ ਸਥੂਲ ਸੀ।
‘ਘਾਲਿ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥’
(ਪੰਨਾ ੧੨੪੫)
ਯਥਾ-’ ਗੁਣਾ ਕਾ ਹੋਵੈ ਵਾਸੁਲਾ, ਕਢਿ ਵਾਸੁ ਲਈਜੈ॥
ਜੇ ਗੁਣ ਹੋਵਨਿ ਸਾਜਨਾ ਮਿਲਿ ਸਾਜ ਕਰੀਜੈ॥
ਸਾਂਜ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥’ (ਮ. ੫ ਪੰਨਾ ੭੬੫)
ਪਾਪਾਂ ਨਾਲ ਕਮਾਈ ਗਈ ਮਾਇਆ ਨੂੰ ਭੰਡਦਿਆ ਆਖਿਆ।
‘ਇਸੁ ਜਰ ਕਾਰਣਿ ਘਣਿੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ॥’
(ਮ: ੧ ਪੰਨਾ ੪੧੭)
ਦੂਜੇ ਦਾ ਹੱਕ ਕਾਣ ਬਾਰੇ ਦੇਖੋ ਗੁਰੂ ਜੀ ਨੇ ਕਿਸ ਤਰ੍ਹਾਂ ਬਿਆਨਿਆਂ ਹੈ:
‘ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਥਾਇ॥
ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨਾ ਖਾਇ॥’ (ਪੰਨਾ ੧੪੧)
ਏਥੋਂ ਤੱਕ ਕਿ ਇਸਤਰੀ ਜਾਤੀ ਨੂੰ ਬੁਰਾ ਆਖਣ ਵਾਲਿਆਂ ਨੂੰ ਵੀ ਟੋਕਿਆ ਤੇ ਇਸਤਰੀ ਨੂੰ ਰਾਜਿਆਂ ਦੀ ਜਨਨੀ ਤੱਕ ਕਿਹਾ।
‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ॥’
ਮਾਨਵਤਾ:
ਗੁਰਬਾਣੀ ਮੂਲ ਰੂਪ ਵਿੱਚ ਮਾਨਵਤਾ ਦੀ ਰਚਾਨ ਸੰਗ੍ਰਿਹ ਹੈ ਜਿਸ ਦਾ ਮਾਨਵਵਾਦ ਸਰਵ-ਵਿਆਪੀ, ਪਰਉਪਕਾਰੀ ਤੇ ਜਨ ਸੇਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀਆਂ ਨੇ ਪੁਰਾਤਨ ਭਗਤੀ ਫਿਲਾਸਫੀ ਨੂੰ ਇੱਕ ਨਵਾਂ ਰੂਫ ਤੇ ਸਰੂਪ ਦੇ ਕੇ ਉਜਲ ਕੀਤਾ ਤੇ ਇੱਕ ਨਵੀਂ ਬੋਧਿਕ ਦਿਸ਼ਾ ਦੇ ਕੇ ਇਸ ਨੂੰ ਹੋਰ ਨਿਗਰ ਤੇ ਪ੍ਰਬੀਨ ਬਣਾਇਆ। ਇਹ ਮਾਨਵਵਾਦ ਮੁੱਖ ਰੂਪ ਵਿੱਚ ਬੋਧਿਕ ਹੈ ਜਿਸ ਵਿੱਚ ਸਾਰੀਆਂ ਜਾਤੀਆਂ ਸਮਾਨ ਹਨ ਤੇ ਸਾਰੇ ਆਦਮੀ ਔਰਤਾਂ ਬਿਨਾਂ ਫਰਕ ਇੱਕ ਸਮਾਨ ਹਨ। ਇਕੋ ਈਸ਼ਵਰ ਹੈ ਜੋ ਸਭ ਥਾਈਂ ਵਸਦਾ ਹੈ ਅਤੇ ਸਾਰੀ ਦੁਨੀਆ ਦਾ ਆਧਾਰ ਉਹੀ ਹੈ:
“ਸਭੁ ਕੋ ਆਸੈ ਤੇਰੀ ਬੈਠਾ॥ ਘਟ ਘਟ ਅੰਤਰਿ ਤੂੰ ਹੈ ਵੂਠਾ॥
ਸਭੇ ਸਾਝੀਵਾਲ ਸਦਾਇਨਿ ਊੰ ਕਿਸੈ ਨ ਦਿਸਹਿ ਬਾਹਰਾ ਜੀਉ॥”
ਕੋਈ ਉਸ ਨੂੰ ਰਾਮ ਕਹੇ ਖੁਦਾ ਚਾਹੇ ਗੁਸਾਈ। ਸਭ ਉਸੇ ਇੱਕ ਦੇ ਜੀਅ ਹਨ।
‘ਏਕੁ ਪਿਤਾ ਏਕਸ ਕੇ ਹਮ ਬਾਰਿਕ … … … …॥’ (ਪੰਨਾ੬੧੧)
ਉਸ ਨੂੰ ਪਾਉਣ ਲਈ ਇਹ ਜ਼ਰੂਰੀ ਹੈ ਕਿ ਉਸ ਨਾਲ ਪਿਆਰ ਕੀਤਾ ਜਾਵੇ ਤੇ ਕਿਸੇ ਦਾ ਦਿਲ ਨਾ ਦੁਖਾਇਆ ਜਾਵੇ। ਬਾਬਾ ਫਰੀਦ ਜੀ ਨੇ ਲਿਖਿਆ ਹੈ।
‘ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ॥’ (ਪੰਨਾ ੧੩੮੪)
ਈਸ਼ਵਰ ਆਪ ਬੰਦਿਆਂ ਵਿੱਚ ਹੈ, ਬੰਦੇ ਦਾ ਜੀ ਦੁਖਾਇਆ ਉਸ ਦਾ ਦਿਲ ਦੁਖਦਾ ਹੈ।
‘ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥” (ਪੰਨਾ ੧੩੮੪)
ਇਸੇ ਲਈ ਸਹਿਨਸ਼ੀਲਤਾ ਅਤੇ ਉਦਾਰਤਾ ਦੀ ਕਦਰ ਕੀਤੀ ਗਈ।
“ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥
ਦੇਹੀ ਰੋਗੁ ਨ ਲਗਾਈ ਪਲੈ ਸਭੁ ਕਿਛੁ ਪਾਇ॥” (ਪੰਨਾ ੧੩੮੧)
ਜੋ ਕੋਈ ਅੱਗੋਂ ਬੁਰਾ ਵਰਤਾਉ ਕਰੋ ਤਾਂ ਜਵਾਬੀ ਕਾਰਵਾਈ ਠੀਕ ਨਹੀਂ।
“ਫਰੀਦਾ ਜੋ ਤੈ ਮਾਰਨਿ ਤਿਨਾ ਨ ਮਾਰੇ ਘੁੰਮਿ॥
ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ॥” (ਪੰਨਾ ੧੩੭੮) ਆਪਣੇ ਨੂੰ ਉੱਚਾ ਸਮਝਣ ਤੇ ਮਾਨਵਤਾ ਦਾ ਤ੍ਰਿਸਕਾਰ ਕਰਨ ਵਾਲਿਆਂ ਨੂੰ ਟੋਕਿਆ।
“ਗਰਭ ਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੂ ਤੇ ਸਭ ਉਤਪਾਤੀ॥
ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ … … ….
ਤਉ ਆਨ ਬਾਟ ਕਾਹੇ ਨਹੀ ਆਇਆ॥
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੇਹੂ ਤੁਮ ਕਤ ਦੂਧ॥” (ਪੰਨਾ ੩੨੪)
ਨਿਰਧਨ ਤੇ ਅਮੀਰ ਦਾ ਭੇਦ ਭਾਵ ਮਾਨਵਤਾ ਦੇ ਵਿਰੁਧ ਦਰਸਾਇਆ।
“ਨਿਰਧਨੁ ਸਰਧਨੁ ਦੋਨਉ ਭਾਈ॥
ਪ੍ਰਭ ਕੀ ਕਲਾ ਨ ਮੇਟੀ ਜਾਈ॥” (ਪੰਨਾ ੧੧੫੯)
ਸਾਰੇ ਜੀਆਂ ਦਾ ਇਕੋ ਜਿਹਾ ਹੋਣ ਤੇ ਇਕੋ ਦਾਤੇ ਦਾ ਸਾਜਿਆਂ ਜਾਣਾ ਵਾਰ ਵਾਰ ਦੁਹਰਾਇਆ ਗਿਆ ਹੈ:
(ੳ) ‘ਸਭਨਾ ਜੀਆ ਦਾ ਇਕੁ ਦਾਤਾ ਜੋ ਵਿਸਰਿ ਨ ਜਾਈ॥’ (ਜਪੁਜੀ ੨)
(ਅ) ‘ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੋ ਨ ਕੋਈ॥ (ਪੰਨਾ ੪੩੨)
(ਸ) ‘ਰਾਹ ਦੋਵੈ ਖਸਮੁ ਏਕੇ ਜਾਣੁ॥ ਗੁਰ ਕੈ ਸਬਦਿ ਹੁਕਮੁ ਪਛਾਣੁ॥
ਸਗਲ ਰੂਪ ਵਰਨ ਮਨ ਮਾਹੀ॥ ਕਹੁ ਨਾਨਕ ਏਕੋ ਸਾਲਾਹੀ॥ (ਪੰਨਾ ੨੨੩)
ਕਿਸੇ ਨੂੰ ਵੀ ਬੁਰਾ ਭਲਾ ਆਪਣੇ ਗੁਰੂ ਜੀ ਨੇ ਵਰਜਿਆ:
(ੳ) ‘ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥’ (ਪੰਨਾ ੫੬੬)
(ਅ) ‘ਮੰਦਾ ਮੁਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ (ਪੰਨਾ ੪੭੪)
ਸ੍ਰੀ ਗੁ ਰੂ ਅੰਗਦ ਦੇਵ ਜੀ ਨੇ ਵੀ ਇਸੇ ਸਿਖਿਆ ਨੂੰ ਪਰਚਾਰਿਆ।
‘ਆਪਿ ਉਪਾਏ ਨਾਨਕਾ ਆਪੇ ਰਖੈ ਵੇਕ॥
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਦੈ ਲਾਇ॥
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ॥” (ਪੰਨਾ ੧੨੩੭)
ਚੁਗਲੀ ਈਰਖਾ ਨੂੰ ਭੰਡਿਆ ਗਿਆ:
‘ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ॥
ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੂਕਾਰੇ ਖਲਾ॥
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ,
ਕੀਤਾ ਕਰਤਿਆ ਓਸ ਦਾ ਸਭੁ ਗਇਆ॥
ਨਿਤ ਚੁਗਲੀ ਕਰੇ ਅਣਹੋਦੀ ਪਰਾਈ,
ਮੁਹੁ ਕਢਿ ਨ ਸਕੈ, ਓਸ ਦਾ ਕਾਲਾ ਭਇਆ॥” (ਪੰਨਾ ੩੦੮)
ਗੁਰੂ ਅਰਜਨ ਦੇਵ ਜੀ ਨੇ ਵੀ ਦੂਸਰੇ ਦਾ ਬੁਰਾ ਸੋਚਣ ਵਾਲੇ ਨੂੰ ਠੀਕ ਨਹੀਂ ਸਮਝਿਆ:
“ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥’
(ਪੰਨਾ ੩੮੬)
“ਮਨ ਅਪੁਨੇ ਤੇ ਬੁਰਾ ਮਿਟਾਨਾ॥ ਪੇਖੈ ਸਗਲ ਸ੍ਰਿਸਟਿ ਸਾਜਨਾ॥’
(ਸੁਖਮਨੀ ੨੬੬)
‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ॥
(ਧਨਾਸਰੀ ੬੭੧)
ਸਭ ਦੇ ਦੁਖ ਦਰਦ ਹਰਨਾ ਸਭਨੂੰ ਆਪਣਾ ਮਿਤ ਜਾਨਣਾ ਮਾਨਵਤਾ ਦੀ ਕਿਤਨੀ ਉਤਮ ਮਿਸਾਲ ਹੈ।
ਆਜ਼ਾਦੀ:-
ਹਰ ਪੱਖੋਂ ਮਾਨਵੀ ਆਜ਼ਾਦੀ ਲਈ ਗੁਰਬਾਣੀ ਸਹੀ ਦਰਸ਼ਕ ਹੈ। ਬਾਬਾ ਫਰੀਦ ਜੀ ਗੁਲਾਮੀ ਦੇ ਜੀਣ ਨਾਲੋਂ ਮਰਨਾ ਚੰਗਾ ਸਮਝਦੇ ਹਨ:
“ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੈਹਿ॥ (ਪੰਨਾ ੧੩੮੦)
ਗੁਰੂ ਨਾਨਾਕ ਦੇਵ ਜੀ ਦਾ ਫੁਰਮਾਨ ਹੈ:
‘ਜੇ ਪੀਵੈ ਪਤਿ ਲਥੀ ਜਾਇ॥ ਸਭੂ ਹਰਾਮੁ ਜੇਤਾ ਕਿਛੁ ਖਾਇ॥’
(ਪੰਨਾ ੧੪੨)
ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਕਰਨ ਤੇ ਸਹਿਣ ਵਿਰੁਧ ਜੋ ਆਵਾਜ਼ ਉਠਾਈ ਉਹ ਬੜੀ ਨਿਗਰ ਸਿਧ ਹੋਈ:
‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ॥’ (ਪੰਨਾ ੧੪੨੭)
ਨਾਰੀ ਦੀ ਬਰਾਬਰਤਾ:
ਨਾਰੀ ਜੋ ਮਰਦ ਦੇ ਪੈਰ ਦੀ ਜੁਤੀ ਤੋਂ ਵੀ ਬਦਤਰ ਸੀ, ਗੁਰਬਾਣੀ ਅਨੁਸਾਰ ਬੜਾ ਉੱਚਾ ਦਰਜਾ ਰਖਦੀ ਹੈ ਸੋ ਉਨ੍ਹਾਂ ਸਾਰੀ ਦੀ ਨਾਬਰਾਬਰੀ ਖਿਲਾਫ ਪੁੱਜਕੇ ਅਵਾਜ਼ ਉਠਾਈ।
ਦੋਨਾਂ ਨੂੰ ਇੱਕ ਜੋਤ ਦੀਆ ਦੋ ਮੂਰਤੀਆਂ ਦਸਿਆ ਗਿਆ:
‘ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ॥’ (ਪੰਨਾ ੭੮੮)
ਵਿਸ਼ਵ ਏਕਤਾ ਤੇ ਭਗਤੀ ਭਾਵ:
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਰਬੀ ਬਾਣੀ ਵਿੱਚ ਵਿਸ਼ਵ ਏਕਤਾ ਸਬੰਧੀ ਥਾਂ ਧਰ ਥਾਂ ਦ੍ਰਿੜਾਇਆ ਗਿਆ ਹੈ:
(ੳ) ‘ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਪੰਨਾ ੧੩)
(ਅ) ‘ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੂ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥’ (ਪੰਨਾ ੧੩੪੯)
(ੲ) ‘ਲੋਗਾ ਭਰਮਿ ਨ ਭੂਲਹੁ ਭਾਈ॥
ਖਾਲਿਕੁ ਖਲਕ ਖਲਕ ਮਹਿ ਖਾਲਿਕੁ, ਪੂਰਿ ਰਹਿਓ ਸ੍ਰਬ ਠਾਂਈ॥
ਅਤੇ ‘ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ॥
ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥’ (ਪੰਨਾ ੧੩੫੦)
.