.

ਪੰਜਾਬ ਵਿੱਚ ਨਸ਼ਿਆਂ ਦੇ ਹੜ੍ਹ ਨੂੰ ਰੋਕਣ ਲਈ

“ਨਸ਼ਾ ਮੁਕਤ ਪੰਜਾਬ` ਮੁਹਿੰਮ ਬਾਰੇ ਸੁਝਾ

ਕਰਨਲ ਡਾ: ਦਲਵਿੰਦਰ ਸਿੰਘ ਗ੍ਰੇਵਾਲ

ਸਮੇਂ ਦੀ ਪੰਜਾਬ ਸਰਕਾਰ ਨੇ 2004 ਵਿੱਚ ਅਫਗਾਸਿਤਾਨ ਤੋਂ ਅਫੀਮ ਤੇ ਕੋਕੀਨ ਆਦਿ ਦੀ ਸਪਲਾਈ ਨੂੰ ਅਪਣੇ ਵਸ ਵਿੱਚ ਕਰਨ ਲਈ ਅੰਮ੍ਰਿਤਸਰ ਵਿੱਚ ਕੇਂਦਰ ਸਥਾਪਿਤ ਕੀਤਾ। ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਏਥੋਂ ਹੀ ਸ਼ੁਰੂ ਹੋਈ। ਏਥੋਂ ਹੀ ਅਮਰੀਕਾ ਤੇ ਕਨੇਡਾ ਦੇ ਡਰਗ ਲਾਰਡਜ਼ ਨਾਲ ਰਿਸ਼ਤੇ ਕਾਇਮ ਹੋਏ ਤੇ ਸਾਰੇ ਅਮਰੀਕਨ ਦੀਪ ਤੇ ਯੂਰਪ ਤਕ ਨਸ਼ਿਆਂ ਨੂੰ ਫੈਲਾਉਣ ਦੀ ਮੁਹਿੰਮ ਚੱਲੀ। ਵਕਤ ਪਾ ਕੇ ਪੰਜਾਬ, ਅਮਰੀਕਾ ਕਨੇਡਾ ਤੇ ਯੂਰਪ ਦੇ ਡਰੱਗ ਲਾਰਡਜ਼ ਦੇ ਤਾਰ ਪੰਜਾਬ ਦੇ ਸਿਆਸਤਦਾਨਾਂ ਤੇ ਧਾਰਮਿਕ ਆਗੂਆਂ ਨੇ ਅਪਣੇ ਹੱਥਾਂ ਵਿੱਚ ਲੈ ਲਏ ਤੇ ਨਸ਼ਿਆਂ ਦਾ ਫੈਲਾਅ ਇੱਕ ਤਰ੍ਹਾਂ ਨਾਲ ਸਰਕਾਰੀ-ਤੰਤਰ ਨਾਲ ਜੁੜ ਕੇ ਵਧਣ ਫੁਲਣ ਲੱਗ ਪਿਆ। ਕਈ ਮੰਤਰੀਆਂ ਤੇ ਸਰਕਾਰੀ ਅਫਸਰਾਂ ਦੇ ਨਾਮ ਨਸ਼ੇ ਦੇ ਵਪਾਰ ਨਾਲ ਸਮੇਂ ਸਮੇਂ ਜੁੜਦੇ ਗਏ ਜਿਸ ਤੋਂ ਪਾਰਟੀਆਂ ਦੇ ਫੰਡਾਂ ਵਿੱਚ ਵੀ ਵਾਧਾ ਹੋਣ ਲੱਗਾ ਤੇ ਇਹ ਵਪਾਰ ਅੰਤਰਰਾਸ਼ਟਰੀ ਪੱਧਰ ਦਾ ਬਣ ਗਿਆ। ਵਪਾਰ ਵਿਚੋਂ ਬੇਹੱਦ ਨਫਾ ਹੋਣ ਕਰਕੇ ਕੁੱਝ ਉਦਮਕਰਮੀਆਂ ਨੇ ਸਿੰਥੈਟਕ ਡਰੱਗਜ਼ ਦਾ ਧੰਧਾ ਸ਼ੁਰੁ ਕਰ ਲਿਆ। ਡਰੱਗ ਤਸਕਰ ਡੀ ਐਸ ਪੀ ਭੋਲੇ ਦੇ ਫੜੇ ਜਾਣ ਨਾਲ ਕੁੱਝ ਕੁ ਪਰਤਾਂ ਤਾਂ ਖੁਲ੍ਹੀਆਂ ਪਰ ਬਹੁਤ ਅਜੇ ਤਕ ਛੁਪਿਆ ਹੀ ਰਿਹਾ। ਜਿਸ ਤਰ੍ਹਾਂ ਪੰਜਾਬ ਦੇ ਘਰ ਘਰ ਵਿੱਚ ਘਰ ਘਰ ਵਿੱਚ ਨਸ਼ੇ ਦੇ ਆਦੀ ਫੈਲ ਗਈ ਤੇ 60-70 ਪ੍ਰਤੀਸ਼ਤ ਯੁਵਕ ਇਸ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਹਰ ਅਖਬਾਰ ਨੇ ਸੁਰਖੀਆਂ ਵਿੱਚ ਛਾਪੀਆਂ ਤਾਂ ਇਸ ਜੜ੍ਹੀਂ ਉਤਰੇ ਕੈਂਸਰ ਰੋਗ ਨੇ ਸਹੀ ਸੋਚ ਦੇ ਧਾਰਨੀ ਲੋਕਾਂ ਨੂੰ ਨਸ਼ਿਆਂ ਵਿੱਚ ਡੁਬਦੇ ਪੰਜਾਬ ਨੂੰ ਬਚਾਉਣ ਖਾਤਰ ਕੁੱਝ ਕਰਨ ਲਈ ਹੋਕਾ ਦਿਤਾ। ਇਸੇ ਵਿਸ਼ੇ ਵਿੱਚ ਸ: ਹਰਵਿੰਦਰ ਸਿੰਘ ਜੀ ਫੂਲਕਾ ਐਡਵੋਕੇਟ ਨੇ ਇੱਕ ਮੀਟਿੰਗ ਵਿੱਚ ਫੈਲਦੇ ਨਸ਼ਿਆਂ ਨੂੰ ਰੋਕਣ ਲਈ ਵੰਗਾਰ ਦਿਤੀ ਤੇ ਫੌਜੀ ਵੀਰਾਂ ਨੇ ਇਸ ਕੰਮ ਵਿੱਚ ਅੱਗੇ ਆਕੇ ਨਸ਼ੇ ਰੋਕੂ ਮੁਹਿੰਮ ਨੂੰ ਚਲਾਉਣ ਦੀ ਜ਼ਿਮੇਵਾਰੀ ਲਈ।

ਮਿਲੀ ਜ਼ਿਮੇਵਾਰੀ ਨਿਭਾਉਣ ਲਈ ਰਿਟਾਇਰਡ ਫੌਜੀ ਵੀਰਾਂ ਨੇ ਇੱਕ NGO ਜੱਥੇਬੰਦੀ ਕਾਇਮ ਕੀਤੀ ਜਿਸ ਦੇ ਵਿਜ਼ਿਨ, ਮਿਸ਼ਨ, ਉਦੇਸ਼, ਤਰਕੀਬਾਂ ਤੇ ਸੰਗਠਨ ਦਾ ਖਾਕਾ ਇਸ ਪ੍ਰਕਾਰ ਹੈ:

ਵਿਜ਼ਿਨ: ਪੰਜਾਬ ਨੂੰ 2020 ਤਕ ਪੂਰਨ ਤੌਰ ਤੇ ਨਸ਼ਾ ਮੁਕਤ ਕਰਨਾ।

ਮਿਸ਼ਨ: ਨਸ਼ਿਆਂ ਦੀ ਪੰਜਾਬ ਵਿੱਚ ਸਪਲਾਈ, ਪੈਦਾਵਾਰ, ਵਿਤਰਣ ਤੇ ਵਰਤੋਂ ਨੂੰ ਸਿਲਸਿਲੇਵਾਰ ਸਮਾਪਤ ਕਰਨਾ।

ਉਦੇਸ਼:

1. ਨਸ਼ਿਆਂ ਦੇ ਨੈਟਵਰਕ ਸਬੰਧੀ ਜਾਣਕਾਰੀ ਪਰਾਪਤ ਕਰਨਾ

2. ਨਸ਼ਿਆਂ ਨੂੰ ਰੋਕਣ ਲਈ ਵਿਧੀਆਂ ਸੋਚਣੀਆਂ

3. ਨਸ਼ਾ ਰੋਕੂ ਮਹਿੰਮ ਦਾ ਸੰਗਠਨ

4. ਸਾਧਨ

5. ਸਮਾਂ-ਯੋਜਨਾ

ਤਰਕੀਬਾਂ

੧. ਨਸ਼ਿਆਂ ਦੇ ਨੈਟਵਰਕ ਸਬੰਧੀ ਜਾਣਕਾਰੀ ਪਰਾਪਤ ਕਰਨਾ

(ੳ) ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਦੇ ਮੂਲ਼ ਦਾ ਪਤਾ ਕਰਨਾ।

(ਅ) ਨਸ਼ਿਆਂ ਦੀ ਸਪਲਾਈ ਦੇ ਸਾਰੇ ਸਿਸਟਮ ਦਾ ਸਬੰਧੀ ਜਾਣਕਾਰੀ ਪਰਾਪਤ ਕਰਨਾ।

(ੲ) ਨਸ਼ਿਆਂ ਦੀ ਪੈਦਾਵਾਰ ਤੇ ਸਪਲਾਈ ਦੇ ਧੁਰੇ ਬਾਬਤ ਸਹੀ ਪਤਾ ਲਗਾਣਾ।

(ਸ) ਨਸ਼ਿਆਂ ਦੇ ਸ੍ਰਪ੍ਰਸਤ, ਪੈਦਾ ਕਰਨ ਵਾਲੇ, ਵਿਤਰਕ, ਦਲਾਲ ਤੇ ਵਿਚੋਲਿਆਂ ਦਾ ਪਤਾ

ਕਰਨਾ

(ਹ) ਨਸ਼ਿਆਂ ਦੇ ਆਦੀ ਲੋਕਾਂ ਦਾ ਸਹੀ ਰਿਕਾਰਡ ਤਿਆਰ ਕਰਨਾ।

(ਕ) ਨਸ਼ੇ ਰੋਕਣ ਲਈ ਕੰਮ ਕਰ ਰਹੇ ਆਮ ਆਦਮੀ ਤੇ NGO ਤੇ ਉਨ੍ਹਾਂ ਦਾ ਕਾਰਜ ਖੇਤਰ

ਨਿਰਧਾਰਤ ਕਰਨਾ

੨ ਨਸ਼ਿਆਂ ਨੂੰ ਰੋਕਣ ਲਈ ਵਿਧੀਆਂ

(ੳ) ਨਸ਼ਿਆਂ ਦੇ ਸ੍ਰਪ੍ਰਸਤ, ਪੈਦਾ ਕਰਨ ਵਾਲੇ, ਵਿਤਰਕ, ਦਲਾਲ ਤੇ ਵਿਚੋਲਿਆਂ ਊਦਾਲੇ ਇੱਕ ਘੇਰਾ ਬਣਾਉਣਾ, ਤੇ ਉਨ੍ਹਾਂ ਨੂੰ ਇਸ ਕਾਰਜ ਕਰਨ ਤੋਂ ਨਕਾਰਾ ਬਣਾਉਣਾ

(ਅ) ਨਸ਼ਿਆਂ ਵਿੱਚ ਫਸੇ ਲੋਕਾਂ ਦਾ ਜ਼ਿਹਨੀ ਤੇ ਜਿਸਮਾਨੀ ਇਲਾਜ ਕਰਨਾ

(ੲ) ਚਿੰਤਿਤ ਤੇ ਸ਼ੁਭ ਇਰਾਦੇ ਵਾਲੇ ਅਧਿਕਾਰੀ ਵਰਗ ਤੇ NGOs ਨੂੰ ਅਪਣੇ ਨਾਲ ਜੋੜਣਾ।

(ਸ) ਆਮ ਲੋਕਾਂ ਵਿੱਚ ਨਸ਼ਿਆਂ ਵਿਰੋਧੀ ਜਾਗ੍ਰਿਤੀ ਲਿਆਉਣਾ, ਇੱਕ ਵਾਤਾਵਰਣ ਸ਼ਿਰਜਣਾ ਤੇ ਮੁਹਿੰਮ ਚਲਾਉਣੀ।

੩. ਨਸ਼ਾ ਰੋਕੂ ਮਹਿੰਮ ਦਾ ਸੰਗਠਨ

ਮੁੱਖ ਪ੍ਰਬੰਧਕ

੧. ਕੇਂਦਰੀ ਸੂਚਨਾ ਪ੍ਰਬੰਧਕ ੨ ਕੇਂਦਰੀ ਜ਼ਮੀਨੀ ਕਾਰਜ ਕਰਤਾ ਸੰਗਠਨ ਪ੍ਰਬੰਧਕ, ੩. ਕੇਂਦਰੀ ਨਸ਼ਾ ਛੁੜਾਊ ਪ੍ਰਬੰਧਕ

(ੳ) ਜ਼ਿਲਾ ਸੂਚਨਾ ਪ੍ਰਬੰਧਕ (ੳ) ਜ਼ਿਲਾ ਮੁਹਿੰਮ ਪ੍ਰਬੰਧਕ (ੳ) ਜ਼ਿਲਾ ਨਸ਼ਾ ਛੁੜਾਊ ਪ੍ਰਬੰਧਕ

(ਅ) ਬਲਾਕ ਸੂਚਨਾ ਪ੍ਰਬੰਧਕ (ਅ) ਬਲਾਕ ਮੁਹਿੰਮ ਪ੍ਰਬੰਧਕ (ਅ) ਬਲਾਕ ਨਸ਼ਾ ਛੁੜਾਊ ਪ੍ਰਬੰਧਕ

(ੲ) ਪਿੰਡ ਮਹਿੰਮ ਮੁਖੀ

੪. ਸਾਧਨ

(ੳ) ਵਲੰਟੀਅਰ ਕਾਰਜ-ਕਰਤਾ: ਰਿਟਾਇਰਡ ਸੈਨਿਕ, ਜਾਗ੍ਰਤ ਤੇ ਅਗਾਂਹ ਵਧੂ ਵਿਦਿਆਰਥੀ ਤੇ ਹੋਰ ਯੁਵਕ, NGOs, ਆਮ ਆਦਮੀ, ਜਾਗ੍ਰਿਤ ਨਾਰੀਆਂ ਖਾਸ ਕਰਕੇ ਜਿਨ੍ਹਾਂ ਦੇ ਪਤੀ/ਨੇੜੇ ਦੇ ਸੰਬੰਧੀ ਨਸ਼ੇ ਨਾਲ ਪ੍ਰਭਾਵਿਤ ਹਨ।

(ਅ) ਚੇਤਨ ਸਰਕਾਰੀ ਅਧਿਕਾਰੀ ਤੇ ਸਰਕਾਰੀ ਏਜੰਸੀਆਂ, ਰੋਟਰੀ ਤੇ ਲਾਇਨਜ਼ ਕਲੱਬਾਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ।

(ੲ) ਫੰਡ ਤੇ ਸਹੂਲਤਾਂ ਦੀ ਵਿਉੇਂਤਬੰਦੀ, ਪ੍ਰਾਪਤੀ ਤੇ ਵਿਤਰਣ

੫. ਪੜਾ ਤੇ ਸਮਾਂ ਯੋਜਨਾ:

(ੳ) ਸੰਗਠਨ ਦੇ ਕੇਂਦਰੀ ਢਾਂਚੇ ਦਾ ਸੰਗਠਨ- 01 ਜੂਨ 2014

(ਅ) ਕੇਂਦਰੀ ਦਫਤਰ ਤੇ ਸੰਵਾਦ ਸਹੂਲਤਾਂ- 05 ਜੂਨ 2014

(ੲ) ਨਸ਼ਿਆਂ ਬਾਰੇ ਮੁੱਢਲੀ ਸੂਚਨਾ ਇਕੱਤਰਤਾ-01 ਜੂਨ ਤੋਂ 30 ਜੂਨ 2014

(ਸ) ਕੇਂਦਰੀ ਪੱਧਰ ਤੇ ਪ੍ਰਚਾਰ ਤੇ ਜਾਗਰੂਕ ਮੁਹਿੰਮ ਸ਼ੁਰੂ। - 10 ਜੂਨ ਤੋਂ

(ਹ) ਕੇਂਦਰੀ ਪੱਧਰ ਤੇ ਸਮਾਜਸੇਵੀ ਸੰਗਠਨਾਂ ਤੇ ਅਧਿਕਾਰੀਆਂ ਨਾਲ ਤਾਲਮੇਲ -06 ਜੂਨ ਤੋਂ

(ਕ) ਜ਼ਿਲ੍ਹਾ ਪੱਧਰ ਕਾਰਜਕਰਤਾਵਾਂ ਦਾ ਨਿਯੁਕਤੀ- 10 ਜੂਨ 2014

(ਖ) ਜ਼ਿਲ੍ਹਾ ਪੱਧਰ ਦਫਤਰ ਤੇ ਸੰਚਾਰ ਸਹੂਲਤਾਂ-15 ਜੂਨ 2014

(ਗ) ਜ਼ਿਲ੍ਹਾ ਪੱਧਰ ਤੇ ਨਸ਼ਿਆਂ ਬਾਰੇ ਸੂਚਨਾ ਇਕਤਰ- 20 ਜੂਨ ਤੋਂ

(ਘ) ਜ਼ਿਲ੍ਹਾ ਪੱਧਰ ਤੇ ਪ੍ਰਚਾਰ ਤੇ ਜਾਗਰੂਕ ਮੁਹਿੰਮ ਸ਼ੁਰੂ- 25 ਜੂਨ ਤੋਂ

(ਚ) ਜ਼ਿਲ੍ਹਾ ਪੱਧਰ ਤੇ ਸਮਾਜਸੇਵੀ ਸੰਗਠਨਾਂ ਤੇ ਅਧਿਕਾਰੀਆਂ ਨਾਲ ਤਾਲਮੇਲ 20 ਜੂਨ ਤੋਂ

(ਛ) ਬਲਾਕ ਪੱਧਰ ਕਾਰਜਕਰਤਾਵਾਂ ਦਾ ਨਿਯੁਕਤੀ 25 ਜੂਨ 2014

(ਜ) ਬਲਾਕ ਪੱਧਰ ਦਫਤਰ ਤੇ ਸੰਚਾਰ ਸਹੂਲਤਾਂ- 15 ਜੁਲਾਈ 2014

(ਝ) ਬਲਾਕ ਪੱਧਰ ਤੇ ਨਸ਼ਿਆਂ ਬਾਰੇ ਸੂਚਨਾ ਇਕੱਤਰ- 20 ਜੁਲਾਈ 2014

(ਟ) ਬਲਾਕ ਪੱਧਰ ਤੇ ਪ੍ਰਚਾਰ ਤੇ ਜਾਗਰੂਕ ਮੁਹਿੰਮ ਸ਼ੁਰੂ- 25 ਜੁਲਾਈ 2014

(ਠ) ਬਲਾਕ ਪੱਧਰ ਤੇ ਸਮਾਜਸੇਵੀ ਸੰਗਠਨਾਂ ਤੇ ਅਧਿਕਾਰੀਆਂ ਨਾਲ ਤਾਲਮੇਲ। 20 ਜੁਲਾਈ

(ਡ) ਚੋਣਵੀਆਂ ਥਾਵਾਂ ਤੇ ਨਸ਼ਾ ਛੁੜਾਊ ਕੇਂਦਰਾਂ ਨਾਲ ਗਠਬੰਧ-25 ਜੁਲਾਈ 2014

(ਢ) ਨਵੇਂ ਨਸ਼ਾ ਛੁੜਾਊ ਕੇਂਦਰਾਂ ਦੀ ਸਥਾਪਨਾ- 15 ਅਗਸਤ 2014

(ਤ) ਪ੍ਰਾਪਤ ਸੂਚਨਾ ਅਨੁਸਾਰ ਪੂਰੇ ਪੰਜਾਬ ਵਿੱਚ ਨਸ਼ੇ ਦੇ ਗੜ੍ਹਾਂ ਦਾ ਪਰਚਾਰ ਤੇ ਟੋਕਨ ਘੇਰਾਬੰਦੀੁ-ਦੂਸਰਾ ਐਤਵਾਰ ਸਤੰਬਰ 2014

(ਥ) ਪੂਰੇ ਪੰਜਾਬ ਵਿੱਚ ਨਸ਼ਾ ਵਿਤਰਕਾਂ ਤੇ ਡਰੱਗ ਦੁਕਾਨਾਂ ਦੀ ਟੋਕਨ ਘੇਰਾਬੰਦੀ। ਤੀਸਰਾ ਐਤਵਾਰ ਸਤੰਬਰ 2014.

(ਦ) ਪ੍ਰਾਪਤ ਸੂਚਨਾ ਅਨੁਸਾਰ ਪੂਰੇ ਪੰਜਾਬ ਵਿੱਚ ਨਸ਼ਾ ਦੇ ਗੜ੍ਹਾਂ ਦਾ ਪਰਚਾਰ ਤੇ ਲੜੀਵਾਰ ਘੇਰਾਬੰਦੀ ਪਹਿਲੇ ਐਤਵਾਰ, ਅਕਤੂਬਰ 2014 ਤੋਂ

(ਥ) ਪੂਰੇ ਪੰਜਾਬ ਵਿੱਚ ਨਸ਼ਾ ਵਿਤਰਕਾਂ ਤੇ ਡਰੱਗ ਦੁਕਾਨਾਂ ਦਾ ਲੜੀਵਾਰ ਘੇਰਾਬੰਦੀ। ਚੌਥੇ ਐਤਵਾਰ, ਅਕਤੂਬਰ 2014 ਤੋਂ

[email protected], [email protected]




.