.

ਪੰਜਾਬ ਦੀਆਂ ਯੂਨੀਵਰਟੀਆਂ ਵਿੱਚ ਸਿੱਖੀ ਦੇ ਅਧਿਆਪੱਕ ਅਤੇ ਸਾਧਾਰਨ ਸਿੱਖ

ਸਿੱਖ ਮਾਰਗ ਵਿੱਚ ਸ: ਮਹਿੰਦਰ ਸਿੰਘ ਖੈਰਾ ਦਾ ਲੇਖ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਅਧਿਆਪਕ ਤਾਂ ਖੰਡੇ ਦੀ ਪਹੁਲ ਨੂੰ ਅੰਮ੍ਰਿਤ ਸੰਸਕਾਰ ਆਖਦੇ ਹਨ। ਜੋ ਹਰਮੰਦਰ ਸਾਹਿਬ ਵਿੱਚੋਂ ਮਿਲ ਰਹੀ ਰਹਿਤ ਮਰਯਾਦਾ ਵਿੱਚ ਦਰਜ ਕੀਤਾ ਹੋਇਆ ਹੈ। ਉਨ੍ਹਾਂ ਵਿੱਚੋ ਕਈਆਂ ਨੇ ਤਾਂ ਰਤਨ ਸਿੰਘ ਭੰਗੂ ਦੀ ਪੁਸਤੱਕ ਨੂੰ ਪੜ੍ਹ ਕੇ ਅਤੇ ਮੁੜ ਪ੍ਰਕਾਸ਼ਤ ਕਰਕੇ ਉਸ ਵਿੱਚ ਫੁੱਟ ਨੋਟ ਵੀ ਦਿੱਤੇ ਹਨ ਕਿ ਖੰਡੇ ਦੀ ਪਹੁਲ ਨੂੰ ਅੰਮ੍ਰਿਤ ਸੰਸਕਾਰ ਕਿਹਾ ਜਾਵੇ।
ਸੰਮਤ ੧੯੦੨ ਈਸਵੀ ਵਿੱਚ, ਇੱਕ ਸੱਜਨ ਜਿਸ ਦਾ ਨਾਉਂ ਗੋਵਿੰਦ ਸਿੰਘ ਨਿਰਮਲ ਉਦਾਸੀ ਸੀ, ਉਸ ਨੇ “ਤਾਰੀਖ ਖਾਲਸਾ” ਇੱਕ ਪੁਸਤੱਕ ਲਿਖੀ ਸੀ। ਜਿਸ ਵਿੱਚ ਖੰਡੇ ਦੀ ਪਹੁਲ ਨੂੰ ਅੰਮ੍ਰਿਤ ਸੰਸਕਾਰ ਕਰਨਾ ਲਿਖਿਆ ਹੋਇਆ ਹੈ। ਗੋਵਿੰਦ ਸਿੰਘ ਨਿਰਮਲ ਉਦਾਸੀ ਈਸਟ ਇੰਡੀਆ ਕੰਪਨੀ ਦਾ ਖੁਫੀਆ ਨੌਕਰ ਹੋ ਸਕਦਾ ਹੈ। ਉਸ ਵੇਲੇ ਬਹੁਤ ਸਾਰੇ ਕੱਚੇ ਕਛੈਹਰਿਆਂ ਵਾਲੇ ਲੋਕ ਸਿੱਖ ਸਜਕੇ ਅਤੇ ਸਿੱਖ ਧਰਮ ਵਿੱਚ ਬਰਹਾਮਣਵਾਦੀ ਰੁਚੀਆਂ ਵਾਲੀਆਂ ਰਸਮਾਂ ਅਤੇ ਰਿਵਾਜ ਲ਼ਿੱਖ ਕੇ ਪਰਵਾਸੀ ਦੁਸਮਣ ਸਰਕਾਰ ਕੋਲੋਂ ਪੈਸੇ ਕਮਾ ਰਹੇ ਸਨ।
ਆਲਾ ਸਿੰਘ ਬਾਰੇ ਸਾਰੀਆਂ ਗੱਲ਼ਾਂ ਸੱਚੀਆਂ ਮੰਨ ਲੈਣਾ ਅੱਜ ਦੇ ਸਿੱਖਾਂ ਵਾਸਤੇ ਠੀਕ ਨਹੀਂ ਜਾਪਦਾ। ਗੁਰੂ ਨਾਨਕ ਦਾ ਸਿੱਖ ਸੱਚ ਦਾ ਰਾਹ ਭਾਲਦਾ ਹੈ। ਧੜੇ ਵਾਸਤੇ ਝੂਠ ਮਾਰਨਾ ਸਿੱਖੀ ਸਿੱਦਕ ਨਹੀਂ ਕਬੂਲਿਆ ਜਾਂਦਾ। ਇਸ ਵਿੱਚ ਕੋਈ ਸ਼ੱਕ ਨਹੀਂ ਅਨਖੀਲ਼ੇ ਨੌਜਵਾਨ ਹੀ ਸਦਾ ਸੱਚ ਕਬੂਲਦੇ ਆਏ ਹਨ। ਭਾਵੈਂ ਉਨ੍ਹਾਂ ਨੂੰ ਮਾਪਿਆਂ ਦੀ ਮਰਜ਼ੀ ਦੇ ਉਲਟ ਚੱਲਣਾਂ ਪਿਆ ਸੀ।
ਕਪੂਰ ਸਿੰਘ ਵਿਰਕ ਦਾ ਆਪਣੇ ਪੁੱਤਰ ਨੂੰ ਛੱਡ ਕੇ ਜੱਸਾ ਸਿੰਘ ਆਹਲੂਵਾਲੀਆ ਨੂੰ ਸਿੱਖਾਂ ਦਾ ਲੀਡਰ ਬਨਾਉਣਾ ਗੁਰੂ ਨਾਨਕ ਦੇ ਸੱਚੇ ਰਾਹ ਉੱਪਰ ਚੱਲਣ ਦਾ ਸੱਚਾ ਅਤੇ ਸੁਚੱਜਾ ਸਬੂਤ ਹੈ। ਉੱਸ ਪਿੱਛੋਂ ਜੋ ਹੋਇਆ ਉੱਸ ਬਾਰੇ ਪੜ੍ਹਣ ਲਈ ਅਤੇ ਸਬਕ ਸਿੱਖਣ ਲਈ ਕਿਸੇ ਕੋਲ ਅੱਜ ਵਕਤ ਨਹੀਂ ਹੈ।
ਰਣਜੀਤ ਸਿੰਘ ਸਾਸੀ, ਇੱਕ ਪਾਰਸੀ ਖਾਨਦਾਨ ਵਿੱਚੋਂ ਆਇਆ ਮੱਕਰਾ ਸਿੱਖ ਸੀ ਉਸ ਬਾਰੇ ਚੰਗੀ ਜਾਂ ਮਾੜੀ ਗੱਲ ਕਰਨ ਤੋਂ ਪਹਿਲਾਂ ਉਸ ਦੇ ਕਬੀਲੇ ਬਾਰੇ ਜਾਣਕਾਰੀ ਲੈਣੀ ਉਚੱਤ ਹੋਵੇ ਗੀ। ਇਸ ਕਬੀਲੇ ਦਾ ਨਾਉਂ ਵਿਗਾੜ ਕੇ ਸਾਂਸੀ ਲੁਟੇਰੇ ਆਮ ਲੋਕਾਂ ਵਿੱਚ ਮਸ਼ਹੂਰ ਸੀ। ਉਸ ਬਾਰੇ ਬਹੁਤ ਕੁੱਝ ਤਵਾਰੀਖ ਵਿੱਚ ਮਿਲਦਾ ਹੈ ਕੇਵਲ ਪੜਨ ਦੀ ਖੇਚਲ ਕਰਨ ਦੀ ਲੋੜ ਹੈ। ਧਮਾਕੇ ਵਾਲੀ ਇੱਕੋ ਗੱਲ ਕਰਨੀ ਕਾਫ਼ੀ ਹੋਵੇ ਗੀ। ਲਉ ਫ਼ਿਰ ਸੁਣ ਲਉ! ਰਣਜੀਤ ਸਿੰਘ ਨੇ ਆਪਣੀ ਮਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਮਹਿੰਦਰ ਸਿੰਘ ਖੈਰਾ ਦਾ ਆਪਣੇ ਨਾਉਂ ਨਾਲ ਗੋਤ ਲਿਖਣਾ ਇੱਕ ਵਿਗਿਆਨਿਕ ਸੋਚ ਦਾ ਸਬੂਤ ਹੈ। ਸਾਰੀ ਦੁਨੀਆਵੀ ਤਵਾਰੀਖ ਵਿੱਚ ਸਬੂਤ ਮਿਲਦਾ ਹੈ, ਕਿ ਇਹ ਰਿਵਾਜ ਸੱਤਵੀਂ ਸਦੀ ਈਸਵੀ ਵਿੱਚ ਸਾਰੇ ਯੌਰਪ ਵਿੱਚ ਬਾਦਸ਼ਾਹੀ ਹੁਕਮਾਂ ਰਾਹੀਂ ਲਾਗੂ ਕੀਤਾ ਗਿਆ ਸੀ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਭੱਟਾਂ ਦੇ ਸਵਈਆਂ ਵਿੱਚ ਬੇਦੀ, ਸੋਢੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਮਿਲਦੀ ਹੈ। ਕੁੱਝ ਲੋਕਾਂ ਦਾ ਇਹ ਕਹਿਣਾਂ ਕਿ ਗੋਤ ਦਾ ਲਿੱਖਣਾਂ ਸਿੱਖ ਧਰਮ ਵਿੱਚ ਮਨਮਤ ਹੈ, ਕੋਰਾ ਝੂਠ ਹੈ। ਅੱਜ ਸਿੱਖ ਸੱਠ ਤੋਂ ਜ਼ਿਆਦਾ ਦੇਸ਼ਾ ਵਿੱਚ ਮੂਜੌਦ ਹਨ। ਸਿੱਖ ਧਰਮ ਸਾਰੇ ਧਰਮਾਂ ਤੋਂ ਨਵਾਂ ਅਤੇ ਸਹੀ ਅਸੂਲਾਂ ਵਾਲਾ ਧਰਮ ਹੈ। ਪਰ ਇਸ ਨੂੰ ਸਿਆਸੀ ਜ਼ਿੰਦਗੀ ਦੇ ਨਵੇਂ ਅਸੂਲ਼ ਰਾਸ ਨਹੀਂ ਆਏ ਅਤੇ ਇਸ ਨੂੰ ਹਿੰਦੂ ਧਰਮ ਦੀ ਜੱਫ਼ੀ ਵਿੱਚੋਂ ਕੱਢਣਾ ਬਹੁਤ ਮੁਸ਼ਕੱਲ ਕਾਰਜ ਬਣ ਗਿਆ ਹੈ। ਜੱਦੋ ਜਹਿਦ ਜਾਰੀ ਰੱਖਣ ਲਈ ਸਬਰ ਅਤੇ ਵਿਸ਼ਵਾਸ ਦੀ ਲੋੜ ਹੈ।
ਸ: ਮਹਿੰਦਰ ਸਿੰਘ ਖੈਰਾ ਨੂੰ ਸੱਚ ਲਿੱਖਣ ਦੀ ਵਧਾਈ ਦੇਂਦਾ ਹਾਂ।
ਸਰਜੀਤ ਸਿੰਘ ਸੰਧੂ

********************************************
ਨਾਂਵ ਅਤੇ ਪੜਨਾਂਵ
ਭਾਈ ਹਰਜਿੰਦਰ ਸਿੰਘ ਨੇ ਇਸ ਲੇਖ ਵਿੱਚ ਇੱਕ ਸਲੋਕ ਦਿੱਤਾ ਹੈ ਜੋ ਅਰਥਾਂ ਸਮੇਤ ਹੇਠਾਂ ਪੇਸ਼ ਹੈ।
ਨਾਨਕੁ ਤੂ ਲਹਣਾ, ਤੂਹੈ ਗੁਰੁ ਅਮਰੁ ਤੂ ਵੀਚਾਰਿਆ॥ ਪੰਨਾ ੯੬੮. …… ੧
ਇਸ ਦੀ ਵਿਆਖਿਆ ਕਰਨ ਲੱਗਿਆ ਹਰਜਿੰਦਰ ਸਿੰਘ ਨੇ ਕਿਹਾ ਹੈ ਕਿ “ਨਾਨਕੁ” ਇੱਕ ਨਿਜਵਾਚਕ ਨਾਂਵ ਹੈ। ਪਰ ਗੁਰਬਾਣੀ ਤਾਂ ਇਸ ਦੇ ਅਰਥ ਮੰਗਦੀ ਹੈ। ਜਿਨ੍ਹਾਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਗੁਰਬਾਣੀ ਗਰਾਮਰ ਅਨੁਸਾਰ ਏਥੇ “ਗੁਰ” ਸਬਦ ਦੇ ਅਰਥ, ਨਾਨਕੁ (ਗੁਰੂ ਜੀ) ਨਹੀਂ ਹੋ ਸਕਦੇ। ਇਸ ਸਲੋਕ ਅਤੇ ਸਬਦ ਦੀ ਸਹੀ ਪਹਿਚਾਣ ਕਰਨ ਦੀ ਲੋੜ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਸਬਦ “ਨਾਨਕੁ” ਏਥੇ ਗੁਰੂ ਨਾਨਕ ਵਾਸਤੇ ਵਿਅੱਤੀ ਨਾਨਕ ਦੀ ਸ਼ਕਲ ਅਖਤਿਆਰ ਕਰ ਗਿਆ ਹੈ ਅਤੇ ਸਾਰਿਆਂ ਗੁਰੂਆਂ ਲਈ ਨਹੀੰ ਵਰਤਿਆ ਗਿਆ। ਸਬਦ “ਗੁਰੁ” ਅਤੇ “ਗੁਰ” ਗੁਰੂ ਨਾਲੋਂ ਵੱਖਰੇ ਅਰਥਾ ਵਿੱਚ ਵਰਤੇ ਜਾਂਦੇ ਹਨ।
ਮਿਸਾਲ ਵਜੋਂ “ਗੁਰ ਪ੍ਰਸਾਦਿ” ਦੇ ਅਰਥ ਕਰਨ ਲੱਗਿਆਂ ਗੁਰੂ ਦੀ ਵਡਿਆਈ ਜਾਂ ਖਾਸੀਅੱਤ ਬਣ ਜਾਂਦਾ ਹੈ।
ਇਸ ਸਲੋਕ (੧) ਦੇ ਮਨਮੋਹਣ ਸਿੰਘ ਥਿੰਦ ਦੇ ਕੀਤੇ ਅਰਥ ਹੇਠਾਂ ਦਿੱਤੇ ਗਏ ਹਨ।
ਅਰਥ: ਤੂੰ ਨਾਨਕ ਹੈਂ, ਤੂੰ ਹੀ ਅੰਗਦ ਹੈਂ, ਅਤੇ ਗੁਰੂ ਅਮਰਦਾਸ ਭੀ ਤੂੰ ਹੀ ਹੈਂ।
ਇਹ ਬਾਣੀ ਬਲਵੰਡ ਅਤੇ ਸੱਤੇ ਨੇ ਗੁਰੂ ਅਰਜਨ ਦੀ ਵਡਿਆਈ ਵਾਸਤੇ ਲਿੱਖੀ ਹੈ, ਪਰ “ਨਾਨਕੁ “ਦੇ ਨਾਮ ਦੇ ਸਬਦ ਜੋੜਾਂ ਅਤੇ “ਗੁਰੁ” ਸ਼ਬਦ ਕੁੱਝ ਹੋਰ ਕਹਿੰਦੇ ਹਨ। ਮਨਮੋਹਨ ਸਿੰਘ ਥਿੰਦ ਗੁਰਬਾਣੀ ਦੀ ਗਰਾਮਰ ਨੂੰ ਨਹੀਂ ਸਮਝ ਸਕਿਆ।

ਉਪਰੋਕਤ ਮਿਸਾਲ ਵਿੱਚ ਨਾਨਕ ਲਹਿਨੇ ਅਤੇ ਅਮਰਦਾਸ ਦਾ ਗੁਰੂ ਸੀ। ਜਿਸ ਦੀ ਗੁਰਬਾਣੀ ਦੀ ਵਿਚਾਰ ਸੱਦਕਾ ਉਹ ਦੋਵੇਂ ਗੁਰੂ ਦੇ ਪੱਦ ਤੱਕ ਪਹੁੰਚਣ ਦੇ ਕਾਬਲ ਬਣ ਗਏ ਸਨ। ਇਸ ਮਸਲੇ ਨੂੰ ਹੋਰ ਨਿਖਾਰਨ ਲਈ ਅਸੀਂ ਗੁਰੂ ਅਰਜਨ ਬਾਰੇ ਭੱਟਾਂ ਦੀ ਬਾਣੀ ਵਿੱਚੋਂ ਮਿਸਾਲ ਲੈ ਕੇ ਇੱਕ ਸਲੋਕ ਦੇ ਅਰਥਾਂ ਵੱਲ ਝਾਤੀ ਮਾਰਦੇ ਹਾਂ।
ਭੱਟ ਮਥੁਰਾ ਅਤੇ ਗੁਰੂ ਅਰਜੁਨ
ਭੱਟ ਮਥੁਰਾ ਨੇ ਗੁਰੂ ਅਰਜੁਨ ਬਾਰੇ ਸੱਤ ਸਵਈਏ ਲਿਖੇ ਹਨ। ਜੋ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ ਅਤੇ ਇਨ੍ਹਾਂ ਦੇ ਅਰਥ ਵੀ ਕੀਤੇ ਮਿਲਦੇ ਹਨ। ਅਸੀਂ ਕੇਵਲ ਸੱਤਵੇਂ ਸਵਈਏ ਦੇ ਅਰਥ ਦੋ ਪਤਵੰਤੇ ਸਿੱਖ ਵਿਦਵਾਨਾਂ ਵਲੋਂ ਕੀਤੇ ਦੇ ਰਹੇ ਹਾਂ।
ਇਹ ਹਨ ਭਾਈ ਸਾਹਿਬ ਸਿੰਘ ਅਤੇ ਮਨਮੋਹਨ ਸਿੰਘ ਥਿੰਦ। ਇਨ੍ਹਾਂ ਬਾਰੇ ਸਿੱਖਮਾਰਗ ਦੀ ਸੰਗਤ ਵਿੱਚ ਵਿਚਾਰ ਵਟਾਂਦਰਾ ਸੌਖਾ ਹੋ ਸਕਦਾ ਹੈ।
ਭਨਿ ਮਥੁਰਾ ਕਛੁ ਭੇਦ ਨਹੀ, ਗੁਰੁ ਅਰਜੁਨ ਪਰਤਖ ਹਰਿ॥ ੭॥ ੧੯॥ (ਪੰਨਾ ੧੪੦੯)
ਅਰਥ-ਹੇ ਮਥੁਰਾ! ਆਖਿ, ਗੁਰੂ ਅਰਜੁਨ ਸਾਖਿਆਤ ਅਕਾਲਪੁਰਖ ਹੈ। ਕੋਈ ਫਰਕ ਨਹੀਂ ਹੈ। ੭। ੧੯।
(੧) -ਭਾਈ ਸਾਹਿਬ ਸਿੰਘ
ਅਰਥ- ਮਥੁਰਾ ਆਖਦਾ ਹੈ, ਗੁਰਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫ਼ਰਕ ਨਹੀਂ ਹੈ। ਗੁਰੂ ਅਰਜਨ ਜੀ ਪ੍ਰਗਟ ਤੌਰ ਤੇ ਖ਼ੁਦ ਹੀ ਪ੍ਰਭੂ ਹਨ। ੭। ੧੯।
(2)- ਮਨਮੋਹਨ ਸਿੰਘ ਥਿੰਦ
ਜੇ ਅਸੀਂ ਇਨ੍ਹਾਂ ਸੱਜਨਾਂ ਦੀ ਗੱਲ ਮੰਨ ਲਈਏ ਤਾਂ ਸਿੱਖ ਧਰਮ ਦਾ ਅਕਾਲਪੁਰਖ ਅਵਤਾਰ ਧਾਰ ਕੇ ਹਿੰਦੂ ਧਰਮ ਦੇ ਦੇਵਤਿਆਂ ਵਾਂਗੂ ਜਨਮ ਲੈ ਸਕਦਾ ਹੈ। ਫਿਰ ਸਿੱਖ ਧਰਮ ਵਿੱਚ ਦਿੱਤੇ ਪਹਿਲੇ ਅਤੇ ਬੁਨਿਆਦੀ ਜਪੁਜੀ ਵਿੱਚ ਦਿੱਤੇ ਸਲੋਕ ਦੇ ਸਬਦ ਅਜੂਨੀ ਦਾ ਕੀ ਬਣੂੰਗਾ ਅਤੇ ਸਿੱਖ ਧਰਮ ਦੀ ਵਿਲੱਖਤਾ ਕਿਥੋਂ ਲੱਭਾਂ ਗੇ?
ਅਸੀਂ ਇਸ ਮਸਲੇ ਨੂੰ ਪਹਿਲੋਂ ਹੀ ਗੁਰੂ, ਗੁਰੁ ਅਤੇ ਗੁਰ ਦੇ ਅਰਥਾਂ ਨੂੰ ਵਿਚਾਰ ਕਰਕੇ ਹੱਲ ਕਰ ਆਏ ਹਾਂ। ਸਾਨੂੰ ਗੁਰਬਾਣੀ ਗਰਾਮਰ ਨੂੰ ਸਮਝਣ ਅਤੇ ਇਸ ਦੀ ਠਕਿ ਵਰਤੋਂ ਕਰਨ ਦੀ ਜਾਚ ਸਿੱਖਣ ਦੀ ਲੋੜ ਹੈ।
ਸਰਜੀਤ ਸਿੰਘ ਸੰਧੂ, ਸੈਕਟਰੀ,
International Sikh Institute for Research and Teaching, Ramon, California.
E-mail <[email protected]>




.