.

ਸ਼ਹੀਦ ਭਗਤ ਸਿੰਘ ਸਿੱਖ ਨਹੀਂ ਤਾਂ ਕੌਣ ਸੀ?

ਅਵਤਾਰ ਸਿੰਘ ਮਿਸ਼ਨਰੀ

ਸਿੱਖ ਕੌਮ, ਸਿੱਖ ਫਿਲੌਸਫੀ ਸਿੱਖੀ ਸਰੂਪ ਦੇ ਵਿਰੋਧੀ ਲੋਕ ਸਰਦਾਰ ਭਗਤ ਸਿੰਘ ਬਾਰੇ ਆਏ ਦਿਨ ਊਲ ਜਲੂਲ ਲਿਖਦੇ ਰਹਿੰਦੇ ਹਨ ਕਿ ਉਹ ਆਰੀਆ ਸਮਾਜੀ ਅਤੇ ਨਾਸਤਕ ਸੀ। ਕੀ ਅੱਜ ਵੀ ਵਿਗਿਆਨਕ ਸੋਚ ਰੱਖਣ ਵਾਲਿਆਂ ਨੂੰ ਧਰਮ ਦਾ ਬੁਰਕਾ ਪਾਈ ਭੇਖੀ ਲੋਕ ਨਾਸਤਕ ਨਹੀਂ ਕਹਿ ਰਹੇ? ਇਵੇਂ ਹੀ ਧਾਰਮਕ ਅਤੇ ਰਾਜਨੀਤਕ ਲੀਡਰਾਂ, ਪ੍ਰਚਾਰਕਾਂ ਨੂੰ ਜੋ ਧਰਮ, ਦੇਸ਼ ਅਤੇ ਭਾਰਤੀ ਜਨਤਾ ਨੂੰ ਲੁੱਟ ਰਹੇ ਸਨ ਭਾਂਵੇਂ ਉਹ ਗੋਰੇ ਵੀ ਕਿਉਂ ਨਾਂ ਹੋਣ ਭਗਤ ਸਿੰਘ ਵਰਗੇ ਸਰਦਾਰਾਂ ਨੂੰ ਬਰਦਾਸ਼ਤ ਕਿਵੇਂ ਕਰ ਸਕਦੇ ਸਨ? ਜਵਾਬ ਹੈ ਕਦੇ ਵੀ ਨਹੀਂ, ਫਿਰ ਆਰੀਆ ਸਮਾਜ ਵਰਗੇ ਜਨੂਨੀ ਲੋਕ ਭਾਰਤ ਦੇ ਕੌਮੀ ਹੀਰੇ ਸਰਦਾਰ ਭਗਤ ਸਿੰਘ ਜੀ ਨੂੰ ਸਿੱਖ ਕਿਵੇਂ ਮੰਨ ਸਕਦੇ ਹਨ? ਭਾਰਤ ਦੀ ਅਜਾਦੀ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨਾਂ ਨੇ ਰਲ ਕੇ ਹਿਸਾ ਪਾਇਆ ਪਰ ਘਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਖ ਕੌਮ ਦੀ ਕੁਰਬਾਨੀ ਵੱਡੀ ਹੈ। ਸਿੰਘ ਸਰਦਾਰ ਹਰ ਸ਼ੰਘਰਸ਼ ਵਿੱਚ ਮੂਹਰੇ ਰਹੇ ਹਨ ਪਰ ਰਾਜ ਭਾਗ ਕਰਕੇ ਵੱਧ ਗਿਣਤੀ ਬਣ ਗਏ ਜਨੂਨੀ ਹਿੰਦੂ ਲੀਡਰਾਂ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਿਆਂ ਸਗੋਂ ਉਹ ਤਾਂ ਸਿੱਖ ਗੁਰੂਆਂ ਨੂੰ ਵੀ ਮੂਰਤੀ ਪੂਜਕ ਦੇਵੀਆਂ ਦੇ ਪੁਜਾਰੀ ਹੀ ਮੰਨਦੇ ਰਹੇ ਸਨ ਅਤੇ ਹਨ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਜਨੂਨੀ ਲੋਕਾਂ ਨੇ ਭਲੀ ਨਹੀਂ ਗੁਜਾਰੀ ਗੁਰੂ ਨਾਨਕ ਸਾਹਿਬ ਜੀ ਨੂੰ ਜੰਜੂਧਾਰੀ, ਗੁਰੂ ਅੰਗਦ ਨੂੰ ਦੇਵੀ ਭਗਤ ਅਤੇ ਗੁਰੂ ਅਮਰਦਾਸ ਜੀ ਨੂੰ ਤੀਰਥੀ ਭਗਤ ਮੰਨਦੇ ਹਨ।

ਉਦਾਸੀ, ਨਿਰਮਲੇ, ਸ੍ਰੀ ਚੰਦ, ਦਾਤੂ, ਦਾਸੂ, ਪ੍ਰਿਥੀਆ, ਬਾਮਣ ਮਹੇਸ਼ ਦਾਸ (ਬੀਰਬਲ) ਧੀਰਮੱਲੀਏ, ਵਡਭਾਗੀਏ (ਭੂਤਾਂ ਵਾਲੇ) ਪਹਾੜੀ ਰਾਜੇ (ਪਹਾੜੀਏ) ਹਿੰਦਾਲੀਏ, ਨਿਰੰਜਨੀਏਂ, ਨਾਮਧਾਰੀ, ਨੀਲਧਾਰੀ, ਨਾਨਕਸਰੀਏ, ਸੌਦੇ ਵਾਲੇ, ਭਨਿਆਰੇ ਵਾਲੇ, ਡੇਰੇਦਾਰ, ਸੰਪਰਦਾਈਏ, ਰਾਸ਼ਟਰੀ ਸਿੱਖ ਸੰਗਤੀਏ (RSS) ਭਾਜਪਾਈਏ ਅਤੇ ਅਖੌਤੀ ਕੌਮਨਿਸਟ ਸਭ ਮਿਲ ਕੇ ਸਰਦਾਰ ਸਿੱਖਾਂ ਨੂੰ ਹਿੰਦੂ ਹੀ ਗਰਦਾਨਦੇ ਹਨ। ਇਸ ਲਈ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਤਸਵੀਰਾਂ ਵਿੱਚ ਮੋਨਾਂ ਅਤੇ ਟੋਪੀ ਵਾਲਾ ਹੀ ਪੇਸ਼ ਕਰਦੇ ਹਨ। ਅਖੌਤੀ ਕੌਮਨਿਸਟ ਉਸ ਨੂੰ ਨਾਸਤਕ ਪ੍ਰਚਾਰ ਰਹੇ ਹਨ।

ਸ਼ਹੀਦ ਭਗਤ ਸਿੰਘ ਨਾਲ ਘੱਟ ਡੇਰੇਦਾਰ ਸੰਪਰਦਾਈ ਟਕਸਾਲੀ ਸਿੱਖਾਂ ਨੇ ਵੀ ਨਹੀਂ ਕੀਤੀ, ਉਹ ਵੀ ਸ਼ਹੀਦ ਸਰਦਾਰ ਭਗਤ ਸਿੰਘ ਨੂੰ ਨਾਸਤਕ ਕਹਿ ਰਹੇ ਹਨ। ਉਪ੍ਰੋਕਤ ਸਭ ਤਰ੍ਹਾਂ ਦੇ ਲੋਕਾਂ ਨੂੰ ਸਵਾਲ ਹਨ ਕਿ ਕੀ ਅੰਨ੍ਹੀ ਸ਼ਰਧਾ ਅਤੇ ਬਾਹਰੀ ਕੇਸਾਧਾਰੀ ਅਤੇ ਮਿਥਿਹਾਸਕ ਕਥਾ ਕਹਾਣੀਣਾਂ ਨੂੰ ਮੰਨਣ ਵਾਲੇ ਹੀ ਸਿੱਖ ਸਰਦਾਰ ਹੁੰਦੇ ਹਨ? ਕੀ ਸਿੱਖ ਕੌਮ ਕੇਵਲ ਅੰਮ੍ਰਿਤਧਾਰੀਆਂ ਦੀ ਹੀ ਕੌਮ ਹੈ? ਜੇ ਐਸਾ ਹੀ ਹੈ ਤਾਂ ਅੱਜ ਸਮੁੱਚੇ ਸਿੱਖਾਂ ਨੂੰ ਤਿੰਨ ਕਰੋੜ ਦੇ ਲਾਗੇ ਛਾਗੇ ਕਿਉਂ ਮੰਨਿਆਂ ਜਾ ਰਿਹਾ ਹੈ? ਫਿਰ ਸਾਰੇ ਤਾਂ ਅੰਮ੍ਰਿਤਧਾਰੀ ਨਹੀਂ ਹਨ। ਕੀ ਉਹ ਸਿੱਖ ਨਹੀਂ ਤਾਂ ਹੋਰ ਕੌਣ ਹਨ? ਫਿਰ ਕੀ ਉਹ ਹਿੰਦੂ, ਮੁਸਲਮਾਨ, ਈਸਾਈ ਜਾਂ ਕੋਈ ਹੋਰ ਹਨ? ਜਦੋਂ ਮਰਦਮ ਸ਼ੁਮਾਰੀ ਹੁੰਦੀ ਹੈ ਕੀ ਓਦੋਂ ਅੰਮ੍ਰਤਧਾਰੀ ਜਾਂ ਕੇਸਾਧਾਰੀਆਂ ਨੂੰ ਹੀ ਸਿੱਖ ਮੰਨਿਆਂ ਜਾਂਦਾ ਹੈ? ਜੇ ਐਸਾ ਨਹੀਂ ਤਾਂ ਕੀ ਭਾਈ ਘਨਈਆ ਜੀ, ਭਾਈ ਨੰਦ ਲਾਲ ਅਤੇ ਭਗਤ ਸਿੰਘ ਸਿੱਖ ਕਿਉਂ ਨਹੀਂ ਹਨ? ਹਾਂ ਅੰਮ੍ਰਿਧਾਰੀ ਹੋਣਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਪਰ ਕਟੜਵਾਦੀ ਹੋ ਕੇ ਬਾਕੀ ਸਿੱਖਾਂ ਨੂੰ ਸਿੱਖ ਵੀ ਨਾਂ ਮੰਨਣਾਂ ਇਵੇਂ ਕੌਮ ਦੀ ਜਨ ਸੰਖਿਆ ਨੂੰ ਸਿੱਖ ਕੌਮ ਨਾਲੋਂ ਕੱਟ ਦੇਣਾਂ ਕਿਧਰ ਦੀ ਸਿਆਣਪ ਹੈ? ਅਜੋਕੇ ਵੋਟ ਸਿਸਟਮ ਵਿੱਚ ਤਾਂ ਉਨ੍ਹਾਂ ਸਭ ਪ੍ਰਕਾਰ ਦੇ ਸਿੱਖਾਂ ਦੀ ਸਿੱਖ ਕੌਮ ਨੂੰ ਲੋੜ ਹੈ ਜੋ “ਗੁਰੂ ਗ੍ਰੰਥ ਸਾਹਿਬ” ਤੇ ਹੀ ਵਿਸ਼ਵਾਸ਼ ਰੱਖਦੇ ਹਨ ਭਾਵੇਂ ਉਹ ਅੰਮ੍ਰਿਤਧਾਰੀ ਨਹੀਂ ਹਨ ਪਰ ਹੈਨ ਤਾਂ ਸਿੱਖ ਹੀ ਨਾਂ ਕਿ ਉਹ ਕੋਈ ਮੁਸਲਮਾਨ, ਹਿੰਦੂ ਜਾਂ ਈਸਈ ਹਨ।

ਕੀ ਵਖਤ ਮੁਤਾਬਿਕ ਭੇਸ ਬਦਲ ਕੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਅਤੇ ਸੋਧਾ ਲਾ ਕੇ ਸਿੱਖ ਕੌਮ ਦਾ ਨਾਂ ਉੱਚਾ ਕਰਨ ਵਾਲੇ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਸਿੱਖ ਨਹੀਂ ਸਨ? ਦੂਸ਼ਟ ਪੂਹਲੇ ਨੂੰ ਸੋਧਾ ਲਾਉਣੇ ਵਾਲੇ ਕੀ ਬਾਮਣ ਜਾਂ ਮੁਸਲਮਾਨ ਹਨ? ਜੇ ਐਸਾ ਨਹੀਂ ਤਾਂ ਸ਼ਹੀਦ ਸਰਦਾਰ ਭਗਤ ਸਿੰਘ ਸਿੱਖ ਕਿਉਂ ਨਹੀਂ ਸੀ?

ਗੁਰਬਾਣੀ ਅਨੁਸਾਰ ਉਹ ਹਰ ਪ੍ਰਾਣੀ ਸਿੱਖ ਹੈ ਜੋ ਗੁਰੂ ਦੀ ਸਿਖਿਆ ਤੇ ਚਲਦਾ ਹੈ.ਅਤੇ ਸੰਤ, ਭਗਤ ਅਤੇ ਸੂਰਮਾ ਹੈ-ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾਂ ਛਾਡੈ ਖੇਤੁ॥ (ਗੁਰੂ ਗ੍ਰੰਥ ਸਾਹਿਬ) ਹੁਣ ਜਰਾ ਧਿਆਨ ਨਾਲ ਵੇਖੋ ਸ਼ਹੀਦ ਸਰਦਾਰ ਭਗਤ ਸਿੰਘ ਦੇ ਨਾਮ ਨਾਲ ਜੋ ਸ਼ਬਦ ਜੁੜੇ ਹੋਏ ਹਨ ਜਿਵੇਂ ਭਗਤ, ਸਰਦਾਰ, ਸਿੰਘ ਅਤੇ ਸ਼ਹੀਦ ਅਤੇ ਉਸ ਜੋਧੇ ਦਾ ਜਨਮ ਪੰਜਾਬ ਦੀ ਧਰਤੀ ਤੇ ਸਿੰਘ ਸਰਦਾਰਾਂ ਦੇ ਘਰ ਹੋਇਆ। ਪੁਜਾਰੀਵਾਦ ਅਤੇ ਸਰਕਾਰੀ ਜੁਲਮ ਦੇ ਵਿਰੁੱਧ ਸਹਿਮੀ ਹੋਈ ਜਨਤਾ ਨੂੰ ਰੱਬੀ ਗਿਆਨ ਦੁਆਰਾ ਜਾਗ੍ਰਿਤ ਕਰਨ ਵਾਲੇ ਰੱਬੀ ਭਗਤ ਅਤੇ ਗੁਰੂ ਬਾਬਾ ਨਾਨਕ ਸਹਿਬ, ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ, ਕੁਰਬਾਨੀ ਦੇ ਪੁੰਜ ਗੁਰੂ ਤੇਗ ਬਹਾਦਰ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਅਤੇ ਅਨੇਕਾਂ ਅਕੀਦਤਮੰਦ ਸਿੰਘ ਸਿੰਘਣੀਆਂ ਦੀਆਂ ਜੁਲਮ ਅਤੇ ਜਾਲਮ ਸਰਕਾਰਾਂ ਵਿਰੁੱਧ ਦਿੱਤੀਆਂ ਬੇਮਿਸਾਲ ਕੁਰਬਾਨੀਆਂ ਦੇ ਅਮੀਰ ਅਤੇ ਬਹਾਦਰ ਵਿਰਸੇ ਨੇ ਭਗਤ ਸਿੰਘ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜਨ ਵਾਸਤੇ ਦੇਸ਼ ਦੀ ਅਜਾਦੀ ਲਈ ਪ੍ਰੇਰਿਆ ਜਾਂ ਧੀਆਂ ਦੇ ਡੋਲੇ ਮੁਗਲਾਂ ਨੂੰ ਦੇਣ ਵਾਲੇ ਹਿੰਦੂ ਗਿਦੜਾਂ ਦੀਆਂ ਡਾਰਾਂ, ਚਰਖਾ ਕੱਤਣ ਵਾਲੇ ਗਾਂਧੀ ਦੀਆਂ ਲੰਗੋਟੀਆਂ, ਪਿੰਡੇ ਤੇ ਸਵਾਹ ਮਲ ਅਤੇ ਜਟਾਵਾਂ ਵਧਾ ਕੇ ਸੰਸਾਰਕ ਜਿੰਮੇਵਾਰੀਆਂ ਤੋਂ ਭਗੌੜੇ ਸਾਧਾਂ ਦੀਆਂ ਗਤੀ ਵਿਧੀਆਂ ਨੇ?

ਸ਼ਹੀਦ ਸਰਦਾਰ ਭਗਤ ਸਿੰਘ ਦੀਆਂ ਸਿੱਖੀ ਸਰੂਪ ਵਾਲੀਆਂ ਫੋਟੋਆਂ, ਗੁਰਦੁਆਰਿਆਂ ਵਿੱਚ ਸੇਵਾ ਕਰਨਾ ਅਤੇ ਭਾਈ ਰਣਧੀਰ ਸਿੰਘ ਨਾਲ ਜੇਲ ਵਿੱਚ ਮੁਲਾਕਾਤ ਕਰਕੇ ਸਿੱਖ ਸਿਧਾਤਾਂ ਅਤੇ ਸਿੱਖੀ ਸਰੂਪ ਤੇ ਪਹਿਰਾ ਦੇਣ ਦਾ ਵਾਹਦਾ ਕਰਨਾ ਸਿੱਖ ਹੋਣ ਦੀਆਂ ਨਿਸ਼ਾਨੀਆਂ ਨਹੀਂ ਹਨ? ਜੇ ਸ਼ਹੀਦ ਸਰਦਾਰ ਭਗਤ ਸਿੰਘ ਦੇ ਵਿਚਾਰ ਚਿੰਤਕਾਂ ਵਾਲੇ ਸਨ ਤਾਂ ਕੀ ਉਹ ਨਾਸਤਕ ਸਨ? ਕੀ ਅਜੋਕੇ ਡੇਰੇਦਾਰ, ਸੰਪ੍ਰਦਾਈ ਅਤੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਕਹਿਣ ਵਾਲੇ ਆਰ ਐਸ ਐਸ ਦੀ ਰਾਜਸੀ ਜਮਾਤ ਭਾਜਪਾ ਨਾਲ ਯਾਰੀਆਂ ਰੱਖਣ ਵਾਲੇ ਬਾਦਲ ਵਰਗੇ ਕੇਸਾਧਾਰੀ ਸਿੱਖ ਹੀ ਆਸਤਕ ਰਹਿ ਗਏ ਹਨ? ਅੱਜ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੀ ਨਿਰੋਲ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਿਸ਼ਨਰੀ ਪ੍ਰਚਾਰਕਾਂ ਨੂੰ ਵੀ ਡੇਰੇਦਾਰ, ਸੰਪ੍ਰਾਦੀ ਅਤੇ ਟਕਸਾਲੀ ਨਾਸਤਕ ਕਹਿ ਰਹੇ ਹਨ? ਹੁਣ ਪਾਠਕ ਆਪ ਹੀ ਨਿਰਣਾ ਕਰਨ ਕਿ “ਗੁਰੂ ਗਰੰਥ ਸਾਹਿਬ”: ਦੀ ਸਿਖਿਆ ਤੇ ਚੱਲਣ ਅਤੇ ਉਸ ਦਾ ਪ੍ਰਚਾਰ ਕਰਨ ਵਾਲਾ ਸਿੱਖ ਹੈ ਜਾਂ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਪੈਦਾ ਕੀਤੇ ਗਏ ਸ਼ਰੀਕ ਅਖੌਤੀ ਦਸਮ ਗ੍ਰੰਥ ਅਤੇ ਹੋਰ ਬਹੁਤ ਸਾਰੇ ਗੁਰਮਤਿ ਵਿਰੋਧੀ ਗ੍ਰੰਥਾਂ ਦਾ ਪ੍ਰਚਾਰ ਕਰਨ ਵਾਲਾ। ਭਲਿਓ! ਨਕਲੀ ਰੱਬਾਂ, ਥੋਥੇ ਕਰਮਕਾਡਾਂ ਅਤੇ ਮਿੱਥਾਂ ਵੱਲੋਂ ਨਾਸਤਕ ਹੋਣਾਂ ਗੁਨਾਹ ਨਹੀਂ ਸਗੋਂ ਅਸਲੀ ਆਸਤਕਤਾ ਹੈ? ਸੋ ਸ਼ਹੀਦ ਸਰਦਾਰ ਭਗਤ ਸਿੰਘ ਗੁਰਬਾਣੀ ਸਿਧਾਤਾਂ ਮੁਤਾਬਿਕ ਆਸਤਕ ਸਿੱਖ ਸੀ ਅਤੇ ਅਖੌਤੀ ਕਾਂਮਰੇਡਾਂ ਅਤੇ ਸੰਪ੍ਰਦਾਈ ਡੇਰੇਦਾਰ ਪੁਜਾਰੀਆਂ ਮੁਤਾਬਿਕ ਨਾਸਤਕ ਸੀ। ਭਾਰਤ ਵਿੱਚੋਂ ਬ੍ਰਿਟਸ਼ ਸਾਮਰਾਜ ਦੀਆਂ ਜੜਾਂ ਪੁੱਟਣ ਅਤੇ ਦੁਨੀਆਂ ਭਰ ਵਿੱਚ ਸਿੱਖ ਕੌਮ ਦੇ ਸਰਦਾਰਾਂ ਦਾ ਨਾਂ ਉੱਚਾ ਕਰਨ ਵਾਲੇ ਜੋਧੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਦੀ ਲੋਕ ਭਲਾਈ ਲਈ ਕੀਤੀ ਗਈ ਮਹਾਨ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ! ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਾਨ ਦੇਸ਼ ਧਰਮ ਤੋਂ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਕੌਮ ਦੀ ਡੁਬਦੀ ਬੇੜੀ ਤਾਰੀ।
.