.

“ਗੁਰਬਾਣੀ ਵਿਚ ਵਾਰਾਂ ਦਾ ਵੇਰਵਾ”

ਸਾਰਾ ਸਿੱਖ ਜਗਤ ਭਲੀ ਪ੍ਰਕਾਰ ਜਾਣਕਾਰੀ ਰੱਖਦਾ ਹੈ ਕਿ ਸਿੱਖਾਂ ਦਾ ਇੱਕ ਹੀ ਧਰਮ-ਗਰੰਥ ਹੈ, ਜਿਸ ਦਾ ਨਾਂ ਹੈ: “ਗੁਰੂ ਗਰੰਥ ਸਾਹਿਬ”। ਇਸ ਸਚਾਈ ਬਾਰੇ ਕਿਸੇ ਵੀ ਸਿੱਖ ਨੂੰ ਕੋਈ ਸ਼ੰਕਾ ਨਹੀਂ ਹੈ। ਆਪਣੇ ਜੀਵਨ ਕਾਲ ਸਮੇਂ (੧੪੬੯-੧੭੦੮) ਗੁਰੂ ਸਾਹਿਬਾਨ ਨੇ ਵੀ ਸਾਨੂੰ ਇਹੀ ਓਪਦੇਸ਼ ਦਿੱਤਾ ਹੋਇਆ ਹੈ:
ਗੁਰੂ ਗਰੰਥ ਸਾਹਿਬ-ਪੰਨਾ ੯੪੩: ਰਾਮਕਲੀ ਮਹਲਾ ੧ ਸਿਧ ਗੋਸਟਿ॥
“ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”
ਪੰਨਾ ੪੨੪: ਆਸਾ ਮਹਲਾ ੩॥” ਸਚਾ ਸਬਦੁ ਸਚੀ ਹੈ ਬਾਣੀ॥”
ਪੰਨਾ ੯੮੨: ਨਟ ਮਹਲਾ ੪॥” ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥”
ਪੰਨਾ ੧੨੨੬: ਸਾਰਗ ਮਹਲਾ ੫॥” ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥”

ਇਵੇਂ ਹੀ, ਗੁਰੂ ਗੋਬਿੰਦ ਸਿੰਘ ਸਾਹਿਬ ਵੀ ਸਾਨੂੰ ਹੁਕਮ ਕਰ ਗਏ ਹਨ:
ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ।
“ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ (੨੨) ਵਾਰਾਂ ਦਾ ਵੇਰਵਾ ਇੰਜ ਹੈ:

1. ਪੰਨਾ ੮੩-੯੧: ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ॥ ;
2. ਪੰਨਾ ੧੩੭-੧੫੦: ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ
ਗਾਵਣੀ॥
3. ਪੰਨਾ ੩੦੦-੩੧੮: ਗਉੜੀ ਕੀ ਵਾਰ ਮਹਲਾ ੪॥ ;
4. ਪੰਨਾ ੩੧੮-੩੨੩: ਗਉੜੀ ਕੀ ਵਾਰ ਮਹਲਾ ੫॥ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ॥ ;
5. ਪੰਨਾ ੪੬੨-੪੭੫: ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ॥ ;
6. ਪੰਨਾ ੫੦੮-੫੧੭: ਗੂਜਰੀ ਕੀ ਵਾਰ ਮਹਲਾ ੩॥ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ॥ ;
7. ਪੰਨਾ ੫੧੭-੫੨੪: ਰਾਗੁ ਗੂਜਰੀ ਵਾਰ ਮਹਲਾ ੫॥ ;
8. ਪੰਨਾ ੫੪੮-੫੫੬: ਬਿਹਾਗੜੇ ਕੀ ਵਾਰ ਮਹਲਾ ੪॥ ;
9. ਪੰਨਾ ੫੮੫-੫੯੪: ਵਡਹੰਸ ਕੀ ਵਾਰ ਮਹਲਾ ੪॥ ਲਲਾਂ ਬਹਲੀਮਾ ਕੀ ਧੁਨਿ ਗਾਵਣੀ॥ ;
10. ਪੰਨਾ ੬੪੨-੬੫੪: ਰਾਗੁ ਸੋਰਠਿ ਵਾਰ ਮਹਲੇ ੪ ਕੀ॥ ;
11. ਪੰਨਾ ੭੦੫-੭੧੦: ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ॥ ;
12. ਪੰਨਾ ੭੮੫-੭੯੨: ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩॥ ;
13. ਪੰਨਾ ੮੪੯-੮੫੫: ਬਿਲਾਵਲ ਕੀ ਵਾਰ ਮਹਲਾ ੪॥ ;
14. ਪੰਨਾ ੯੪੭-੯੫੬: ਰਾਮਕਲੀ ਕੀ ਵਾਰ ਮਹਲਾ ੩॥ ਜੋਧੈ ਵੀਰੈ ਪੂਰਬਾਣੀ ਕੀ ਧੁਨੀ॥ ;
15. ਪੰਨਾ ੯੫੭-੯੬੬: ਰਾਮਕਲੀ ਕੀ ਵਾਰ ਮਹਲਾ ੫॥ ;
16. ਪੰਨਾ ੯੬੬-੯੬੮: ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ॥ ;
17. ਪੰਨਾ ੧੦੮੬-੧੦੯੪: ਮਾਰੂ ਵਾਰ ਮਹਲਾ ੩॥ ;
18. ਪੰਨਾ ੧੦੯੪-੧੧੦੨: ਮਾਰੂ ਵਾਰ ਮਹਲਾ ੫ ਡਖਣੇ ਮ: ੫॥ ;
19. ਪੰਨਾ ੧੧੯੩: ਬਸੰਤ ਕੀ ਵਾਰ ਮਹਲੁ ੫॥ ;
20. ਪੰਨਾ ੧੨੩੭-੧੨੫੧: ਸਾਰੰਗ ਕੀ ਵਾਰ ਮਹਲਾ ੪॥ ਰਾਇ ਮਹਮੇ ਹਸਨੇ ਕੀ ਧੁਨਿ॥ ;
21. ਪੰਨਾ ੧੨੭੮-੧੨੯੧: ਵਾਰ ਮਲਾਰ ਕੀ ਮਹਲਾ ੧॥ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ॥ ;
22. ਪੰਨਾ ੧੩੧੨-੧੩੧੮: ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ॥

ਗੁਰਦੁਆਰਾ ਸਾਹਿਬ ਵਿਖੇ ਜੁੜੀ ਸੰਗਤ ਨੂੰ “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿੱਚ “੪੦ ਵਾਰਾਂ ਭਾਈ ਗੁਰਦਾਸ” ਵਿਚੋਂ ਵੀ ਕੀਰਤਨ ਅਤੇ ਕਥਾ ਸਾਂਝੀ ਕੀਤੀ ਜਾਂਦੀ ਹੈ।
ਪਰ, ਦਿਵਾਨ ਦੀ ਸਮਾਪਤੀ ਸਮੇਂ ਭਾਈ ਜੀ, ਗ੍ਰੰਥੀ ਜੀ, ਗਿਆਨੀ ਜੀ, ਅਰਦਾਸਿ ਇੰਜ ਸ਼ੁਰੂ ਕਰਦੇ ਹਨ:
“ੴ ਵਾਹਿਗੁਰੂ ਜੀ ਕੀ ਫ਼ਤਹਿ। ਸ੍ਰੀ ਭਗੌਤੀ ਜੀ ਸਹਾਇ। ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦। ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ।”
“ਗੁਰੂ ਗਰੰਥ ਸਾਹਿਬ” ਦਾ ਪਾਠ ਕਰਨ ਸਮੇਂ ‘ਵਾਰ ਸ੍ਰੀ ਭਗੌਤੀ’ ਦਾ ਜ਼ਿਕਰ ਨਹੀਂ ਮਿਲਦਾ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਹੈ ਕਿ ਸਿੱਖਾਂ ਦੀ ਅਰਦਾਸਿ ਦਾ ਆਰੰਭ ‘ਭਗੌਤੀ’ ਤੋਂ ਕਿਵੇਂ ਸ਼ੁਰੂ ਹੋਇਆ?
ਹਾਂ, ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿੱਚ “ਵਾਰ ਦੁਰਗਾ ਕੀ” ਦੇ (੫੫) ਲੜੀ ਨੰਬਰ ਪੜਣ੍ਹ ਓਪ੍ਰੰਤ, ਇੰਜ ਲਗਦਾ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਕੌਮ ਤਾਂ ਮਿਥਿਹਾਸਕ ਦੁਰਗਾ ਦੇਵੀ ਅਗੇ ਹੀ ਅਰਦਾਸ ਕਰਦੀ ਆ ਰਹੀ ਹੈ ਜਦੋਂ ਕਿ ਹਰੇਕ ਸਿੱਖ ਨੂੰ ਅਕਾਲ ਪੁਰਖ ਅਗੇ ਹੀ ਅਰਦਾਸਿ ਕਰਨੀ ਚਾਹੀਦੀ ਹੈ। ਇਸ ਲਈ, ਸਿੱਖਾਂ ਦੀ ਅਰਦਾਸਿ “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਹੀ ਸ਼ੁਰੂ ਹੋਣੀ ਚਾਹੀਦੀ ਹੈ। ਇਵੇਂ ਹੀ, ਅਰਦਾਸਿ ਦੀ ਅਖੀਰਲੀ ਪੰਕਤੀ “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ” ਵੀ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਨਹੀਂ ਹੈ! ਇਸ ਲਈ, ਬੇਨਤੀ ਹੈ ਕਿ ਸਿੱਖ ਕੌਮ ਨੂੰ ਐਸੀਆਂ ਪਿਛਲੀਆਂ ਹੋਈਆਂ ਗ਼ਲਤੀਆਂ ਤੋਂ ਸੁਚੇਤ ਹੋਂਣਾ ਚਾਹੀਦਾ ਹੈ ਅਤੇ ਅੱਗੇ ਤੋਂ ਆਪਣੀ ਆਪਣੀ ਭੁੱਲ ਬਖ਼ਸ਼ਾਅ ਕੇ “ਗੁਰੂ ਗਰੰਥ ਸਾਹਿਬ” ਦੇ ਓਪਦੇਸ਼ਾਂ ਅਨੁਸਾਰ ਹੀ ਅਰਦਾਸਿ ਕਰਨੀ ਚਾਹੀਦੀ ਹੈ!
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨ ਮਾਰਚ ੨੦੧੪




.