.

☬ ਮਲਾਰ ਕੀ ਵਾਰ ਮਹਲਾ ੧ ☬

(ਪੰ: ੧੨੭੮-੯੧)

ਸਟੀਕ, ਲੋੜੀਂਦੀ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੩)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੧ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਹਲਾ ੩॥ ਗੁਰਿ ਮਿਲਿਐ, ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ॥ ਸਭ ਦਿਸੈ ਹਰੀਆਵਲੀ, ਸਰ ਭਰੇ ਸੁਭਰ ਤਾਲ॥ ਅੰਦਰੁ ਰਚੈ ਸਚ ਰੰਗਿ, ਜਿਉ ਮੰਜੀਠੈ ਲਾਲੁ॥ ਕਮਲੁ ਵਿਗਸੈ ਸਚੁ ਮਨਿ, ਗੁਰ ਕੈ ਸਬਦਿ ਨਿਹਾਲੁ॥ ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ॥ ਫਾਹੀ ਫਾਥੇ ਮਿਰਗ ਜਿਉ, ਸਿਰਿ ਦੀਸੈ ਜਮਕਾਲੁ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ, ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ॥ ਤੁਧੁ ਭਾਵੈ ਸੰਤੋਖੀਆਂ, ਚੂਕੈ ਆਲ ਜੰਜਾਲੁ॥ ਮੂਲੁ ਰਹੈ ਗੁਰੁ ਸੇਵਿਐ, ਗੁਰ ਪਉੜੀ ਬੋਹਿਥੁ॥ ਨਾਨਕ ਲਗੀ ਤਤੁ ਲੈ, ਤੂੰ ਸਚਾ ਮਨਿ ਸਚੁ॥ ੧ 

ਮਹਲਾ ੧॥ ਹੇਕੋ ਪਾਧਰੁ ਹੇਕੁ ਦਰੁ, ਗੁਰ ਪਉੜੀ ਨਿਜ ਥਾਨੁ॥ ਰੂੜਉ ਠਾਕੁਰੁ ਨਾਨਕਾ, ਸਭਿ ਸੁਖ ਸਾਚਉ ਨਾਮੁ॥ ੨ 

ਪਉੜੀ।। ਆਪੀਨੈੑ ਆਪੁ ਸਾਜਿ, ਆਪੁ ਪਛਾਣਿਆ।। ਅੰਬਰੁ ਧਰਤਿ ਵਿਛੋੜਿ, ਚੰਦੋਆ ਤਾਣਿਆ।। ਵਿਣੁ ਥੰਮਾੑ ਗਗਨੁ ਰਹਾਇ, ਸਬਦੁ ਨੀਸਾਣਿਆ।। ਸੂਰਜੁ ਚੰਦੁ ਉਪਾਇ, ਜੋਤਿ ਸਮਾਣਿਆ।। ਕੀਏ ਰਾਤਿ ਦਿਨੰਤੁ, ਚੋਜ ਵਿਡਾਣਿਆ।। ਤੀਰਥ ਧਰਮ ਵੀਚਾਰ, ਨਾਵਣ ਪੁਰਬਾਣਿਆ।। ਤੁਧੁ ਸਰਿ ਅਵਰੁ ਨ ਕੋਇ, ਕਿ ਆਖਿ ਵਖਾਣਿਆ।। ਸਚੈ ਤਖਤਿ ਨਿਵਾਸੁ, ਹੋਰ ਆਵਣ ਜਾਣਿਆ।।   ।।

(ਪਉੜੀ ੧, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਸਲੋਕ ਮਹਲਾ ੩।। ਗੁਰਿ ਮਿਲਿਐ, ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ।। ਸਭ ਦਿਸੈ ਹਰੀਆਵਲੀ, ਸਰ ਭਰੇ ਸੁਭਰ ਤਾਲ।। ਅੰਦਰੁ ਰਚੈ ਸਚ ਰੰਗਿ, ਜਿਉ ਮੰਜੀਠੈ ਲਾਲੁ।। ਕਮਲੁ ਵਿਗਸੈ ਸਚੁ ਮਨਿ, ਗੁਰ ਕੈ ਸਬਦਿ ਨਿਹਾਲੁ।। ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ।। ਫਾਹੀ ਫਾਥੇ ਮਿਰਗ ਜਿਉ, ਸਿਰਿ ਦੀਸੈ ਜਮਕਾਲੁ।। ਖੁਧਿਆ ਤ੍ਰਿਸਨਾ ਨਿੰਦਾ ਬੁਰੀ, ਕਾਮੁ ਕ੍ਰੋਧੁ ਵਿਕਰਾਲੁ।। ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ।। ਤੁਧੁ ਭਾਵੈ ਸੰਤੋਖੀਆਂ, ਚੂਕੈ ਆਲ ਜੰਜਾਲੁ।। ਮੂਲੁ ਰਹੈ ਗੁਰੁ ਸੇਵਿਐ, ਗੁਰ ਪਉੜੀ ਬੋਹਿਥੁ।। ਨਾਨਕ ਲਗੀ ਤਤੁ ਲੈ, ਤੂੰ ਸਚਾ ਮਨਿ ਸਚੁ।।   ।।

bynqI-ਸਲੋਕ ਦੇ ਮੂਲ ਅਰਥਾਂ ਨੂੰ ਸੌਖੇ ਸਮਝਣ ਲਈ, ਸਲੋਕ ਨੂੰ ਭਿੰਨ ਭਿੰਨ ਰੰਗਾਂ ਨਾਲ ਕੀਤੀ ਵੰਡ ਅਨੁਸਾਰ ਤਿੰਨ ਭਾਗਾਂ `ਚ ਲੈ ਲਿਆ ਜਾਵੇ ਜੀ ਤਾਂ ਤੇ:-

ਗੁਰਿ ਮਿਲਿਐ, ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ।। ਸਭ ਦਿਸੈ ਹਰੀਆਵਲੀ, ਸਰ ਭਰੇ ਸੁਭਰ ਤਾਲ।। ਅੰਦਰੁ ਰਚੈ ਸਚ ਰੰਗਿ, ਜਿਉ ਮੰਜੀਠੈ ਲਾਲੁ।। ਕਮਲੁ ਵਿਗਸੈ ਸਚੁ ਮਨਿ, ਗੁਰ ਕੈ ਸਬਦਿ ਨਿਹਾਲੁ- ਪਦ ਅਰਥ: — ਗੁਰਿ ਮਿਲਿਐ—ਜੇ ਗੁਰੂ ਮਿਲ ਪਏ। ਰਹਸੀਐ—ਖਿੜ ਪੈਂਦਾ ਹੈ। ਜਿਉ— ਜਿਵੇਂ, ਜਿਸਤਰ੍ਹਾਂ। ਵੁਠੈ— (ਮੀਂਹ) ਵੱਸਿਆਂ। ਧਰਣਿ—ਧਰਤੀ। ਧਰਣਿ ਸੀਗਾਰੁ — ਧਰਤੀ ਦਾ ਸ਼ਿੰਗਾਰ, ਧਰਤੀ ਦੀ ਸਜਾਵਟ। ਸਰ—ਸਰੋਵਰ। ਸੁਭਰ— ਨਕਾ-ਨਕ ਭਰੇ ਹੋਏ। ਤਾਲ—ਤਲਾ, ਤਾਲਾਬ। ਅੰਦਰੁ—ਅੰਦਰਲਾ ਮਨ। ਵਿਗਸੈ—ਖਿੜ ਪੈਂਦਾ ਹੈ। ਨਿਹਾਲੁ—ਪ੍ਰਸੰਨ, ਖੁਸ਼ ਹੋ ਜਾਂਦਾ ਹੈ।

ਅਰਥ: — ਜੇ ਗੁਰੂ ਮਿਲ ਪਏ ਤਾਂ ਮਨ ਖਿੜ ਪੈਂਦਾ ਹੈ। ਉਸੇ ਤਰ੍ਹਾਂ ਜਿਵੇਂ ਮੀਂਹ ਪਿਆਂ ਧਰਤੀ ਦੀ ਸਜਾਵਟ ਹੋ ਜਾਂਦੀ ਹੈ ਤੇ ਧਰਤੀ ਹਰੀ ਭਰੀ ਹੋ ਜਾਂਦੀ ਹੈ। ਧਰਤੀ `ਤੇ, ਤਲਾਬ ਆਦਿ ਪਾਣੀ ਨਾਲ ਨਕਾ ਨਕ ਭਰ ਜਾਂਦੇ ਹਨ। (ਇਸੇ ਤਰ੍ਹਾਂ ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਦਾ) ਮਨ ਸਦਾ-ਥਿਰ ਪ੍ਰਭੂ ਦੇ ਪਿਆਰ `ਚ ਗੜੁੱਚ ਹੋ ਜਾਂਦਾ ਹੈ। ਉਸ ਦਾ ਮਨ ਮਜੀਠੇ ਲਾਲ ਰੰਗ ਵਾਂਙ ਪੱਕੇ ਪ੍ਰਭੂ ਪਿਆਰ ਦੇ ਲਾਲ ਰੰਗ ਨਾਲ ਰੰਗਿਆ ਜਾਂਦਾ ਹੈ। ਉਸ ਦਾ ਹਿਰਦਾ, ਕਮਲ ਫੁਲ ਵਾਂਙ ਖਿੱਲ ਉਠਦਾ ਹੈ। ਸਦਾ ਥਿਰ ਪ੍ਰਭੂ ਉਸ ਦੇ ਮਨ `ਚ ਆ ਵੱਸਦਾ ਹੈ ਤੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨ ਕਰਕੇ ਸਦਾ ਅਨੰਦਤ ਰਹਿੰਦਾ ਹੈ।

ਮਨਮੁਖ ਦੂਜੀ ਤਰਫ ਹੈ, ਵੇਖਹੁ ਨਦਰਿ ਨਿਹਾਲਿ॥ ਫਾਹੀ ਫਾਥੇ ਮਿਰਗ ਜਿਉ, ਸਿਰਿ ਦੀਸੈ ਜਮਕਾਲੁ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ, ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ- ਪਦ ਅਰਥ: — ਤਰਫ—ਪਾਸਾ (ਜੀਵਨ ਦਾ ਉਲਟਾ ਪਾਸਾ, ਜੀਵਨ ਉਲਟੇ ਰਾਹ)। ਨਦਰਿ ਨਿਹਾਲਿੁ—ਗਹੁ ਨਾਲ ਵੇਖ ਲਵੋ, ਗਹਿਰਾਈ ਨਾਲ ਵਿਚਾਰ ਕਰਕੇ ਵੇਖ ਲਵੋ। ਖੁਧਿਆ—ਭੁੱਖ। ਬੁਰੀ—ਭੈੜੀ, ਚੰਦਰੀ। ਏਨੀ ਅਖੀ ਨਦਰਿ ਨ ਆਵਈ— ਅਗਿਆਨਤਾ ਦੇ ਘੁੱਪ ਹਨੇਰੇ `ਚ ਠੋਕਰਾਂ ਖਾ ਰਹੇ ਨੂੰ ਇਨ੍ਹਾਂ ਸਰੀਰਕ ਅਖਾਂ ਨਾਲ। ਵਿਕਰਾਲੁ—ਡਰਾਉਣਾ, ਭਿਆਨਕ। (ਨੋਟ-ਗੁਰਮੱਤ ਅਨੁਸਾਰ ਜਮਕਾਲ, ਜਮ ਆਦਿ ਸ਼ਬਦਾਵਲੀ ਦੇ ਮੁੱਖ ਤਿੰਨ ਅਰਥ ਹਨ- ਜੀਂਦੇ ਜੀਅ-ਵਿਕਾਰਾਂ ਦੀ ਮਾਰ, ਸਰੀਰਕ ਮੌਤ ਅਤੇ ਮੌਤ ਤੋਂ ਬਾਅਦ ਮੁੜ ਜਨਮ –ਮਰਨ ਦਾ ਗੇੜ)

ਅਰਥ: — ਗਹੁ ਨਾਲ ਦੇਖੋ ਤਾਂ ਮਨ ਦੇ ਪਿੱਛੇ ਟੁਰਨ ਵਾਲੇ (ਮਨਮੁੱਖ) ਦੀ ਹਾਲਤ, ਗੁਰਮੁਖ ਦੇ ਬਿਲਕੁਲ ਉਲਟ ਹੁੰਦੀ ਹੈ। ਉਸਦੀ ਹਾਲਤ ਫਾਹੀ `ਚ ਫਸੇ ਹੋਏ ਅਜਿਹੇ ਹਿਰਨ ਵਾਂਗ ਹੁੰਦੀ ਹੈ, ਜਿਸਨੂੰ ਮੌਤ ਦਾ ਡਰ (ਜਮਕਾਲ) ਹਰ ਸਮੇਂ ਸਿਰ `ਤੇ ਖੜਾ ਦਿਖਾਈ ਦੇ ਰਿਹਾ ਹੁੰਦਾ ਹੈ। ਭਾਵ ਮਨਮੁਖ, ਸੁਆਸ ਸੁਆਸ ਆਤਮਕ ਮੌਤੇ ਮਰਿਆ ਹੋਇਆ ਜੀਵਨ ਬਤੀਤ ਕਰਣ ਨੂੰ ਹੀ ਮਜਬੂਰ ਹੁੰਦਾ ਹੈ।

ਮਾਇਆ ਦੀ ਚੰਦਰੀ ਤੇ ਭੈੜੀ ਭੁੱਖ ਤ੍ਰੇਹ, ਨਿੰਦਿਆ, ਇਸਦੇ ਨਾਲ ਵਿਆਕੁਲ ਕਰਣ ਵਾਲੇ ਕਾਮ, ਕ੍ਰੋਧ ਆਦਿ ਵਿਕਾਰ, ਮਨਮੁਖ ਨੂੰ ਹਰ ਸਮੇਂ ਸਤਾਉਂਦੇ ਹਨ। ਮਨਮੁੱਖ ਦੇ ਜੀਵਨ ਨੂੰ ਸਦਾ ਚਿੰਤਾਵਾਂ, ਝੋਰਿਆਂ, ਭਟਕਣਾ ਆਦਿ `ਚ ਪਾਈ ਰਖਦੇ ਹਨ। ਇਤਨਾ ਹੋਣ ਦੇ ਬਾਵਜੂਦ, ਇਹ ਸਭਕੁਝ ਉਸ ਨੂੰ ਇਨ੍ਹਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਭਾਵ ਆਪਣੇ ਓਝੜ ਪਏ ਜੀਵਨ ਦੇ ਉਖਾੜਾਂ ਦੀ ਅਸਲੀਅਤ ਬਾਰੇ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ? ਜਦੋਂ ਤੀਕ ਕਿ ਉਹ ਵੀ ਸ਼ਬਦ- ਗੁਰੂ ਦੀ ਕਮਾਈ ਨਹੀਂ ਕਰਦਾ।

ਤੁਧੁ ਭਾਵੈ ਸੰਤੋਖੀਆਂ, ਚੂਕੈ ਆਲ ਜੰਜਾਲੁ।। ਮੂਲੁ ਰਹੈ ਗੁਰੁ ਸੇਵਿਐ, ਗੁਰ ਪਉੜੀ ਬੋਹਿਥੁ।। ਨਾਨਕ ਲਗੀ ਤਤੁ ਲੈ, ਤੂੰ ਸਚਾ, ਮਨਿ ਸਚੁ- ਪਦ ਅਰਥ: — sMqoKIAW-ਜੀਵਨ `ਚ ਟਿਕਾਅ ਆ ਜਾਣਾ। ਆਲ ਜੰਜਾਲੁ—ਘਰ ਦਾ ਜੰਜਾਲ, ਸੰਸਾਰਕ ਵਲਗਣ ਵਲੇਵੇਂ ਤੇ ਚੱਲ ਰਹੇ ਜਨਮਾਂ ਦੇ ਗੇੜ। ਮੂਲੁ ਰਹੇ—ਰਾਸ (ਮੂਲ) ਬਚੀ ਰਹਿੰਦੀ ਹੈ, ਮਨੁੱਖਾ ਜਨਮ ਦੀ ਅਸਲੀਅਤ। ਬੋਹਿਥੁ—ਜਹਾਜ਼। ਸਚਾ—ਸਦਾ ਕਾਇਮ ਰਹਿਣ ਵਾਲਾ, ਅਕਾਲਪੁਰਖ। ਮਨਿ—ਮਨ `ਚ। ਸਚੁ—ਜੀਵਨ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਰੰਗਿਆ ਜਾਂਦਾ ਹੈ, ਜੀਵਨ ਸਦਾ ਲਈ ਟਿਕਾਅ ਆ ਜਾਂਦਾ ਹੈ, ਜੀਵਨ `ਚੋ ਭਟਕਣਾ ਚਿੰਤਾ ਝੋਰੇ ਆਦਿ ਮੁੱਕ ਜਾਂਦੇ ਹਨ, ਮਨ ਅਨੰਦਤ ਹੋ ਜਾਂਦਾ ਹੈ।

ਅਰਥ: — (ਹੇ ਪ੍ਰਭੂ!) ਜਦੋਂ ਤੈਨੂੰ ਭਾਵੇ ਤਾਂ (ਇਨ੍ਹਾਂ ਅੱਖਾਂ ਦੀ ਭੁਖ ਮੁੱਕ ਜਾਂਦੀ ਹੈ ਤੇ ਜੀਵਨ `ਚ ਸੰਤੋਖ ਭਾਵ ਟਿਕਾਅ ਆ ਜਾਂਦਾ ਹੈ। ਮਨੁੱਖ ਦੇ ਜੀਵਨ ਅੰਦਰੋਂ ਤ੍ਰਿਸ਼ਨਾ-ਭਟਕਣਾ ਝੋਰੇ ਆਦਿ ਮੁੱਕ ਜਾਂਦੇ ਹਨ, ਵਿਕਾਰ ਮਿਟ ਜਾਂਦੇ ਹਨ, ਸੰਸਾਰਕ ਵਲਗਣ ਵਲੇਵੇਂ ਤੇ ਜੂਨਾਂ-ਜਨਮਾਂ ਦੇ ਗੇੜ ਵੀ ਮੁੱਕ ਜਾਂਦੇ ਹਨ।

ਗੁਰੂ ਨੂੰ ਸੇਵਿਆਂ ਭਾਵ ਸ਼ਬਦ ਗੁਰੂ ਦੀ ਕਮਾਈ ਕਰਣ ਨਾਲ ਮਨੁੱਖ, ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਪਉੜੀ ਰਾਹੀਂ ਮਨੁੱਖ ਨੂੰ, ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਜਹਾਜ਼ ਪ੍ਰਾਪਤ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਤੀਜੇ ਸਰੂਪ `ਚ ਫ਼ੁਰਮਾਉਂਦੇ ਹਨ ਹੇ ਨਾਨਕ! ਜਿਹੜੀ ਜੀਵ-ਇਸਤ੍ਰੀ ਨਾਮ ਸਿਮਰਨ-ਰੂਪ ਗੁਰੂ-ਪਉੜੀ ਨੂੰ ਸੰਭਾਲ ਲੈਂਦੀ ਹੈ ਉਹ ਮਨੁੱਖਾ ਜਨਮ ਦੇ ਮੂਲ ਪ੍ਰਭੂ ਨੂੰ ਪਾ ਲੈਂਦੀ ਹੈ। ਇਸ ਤਰ੍ਹਾਂ ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਸਦਾ ਲਈ ਉਸ ਜੀਵ ਇਸਤ੍ਰੀ ਦੇ ਮਨ `ਚ ਆ ਵੱਸਦਾ ਹੈ। ਭਾਵ ਅਜਿਹੀ ਜੀਵ ਇਸਤ੍ਰੀ ਦੇ ਜੀਵਨ ਅੰਦਰ ਨਾਮ ਰਸ ਪੈਦਾ ਹੋ ਜਾਣ ਕਾਰਣ ਜੀਵਨ ਸਦਾ ਲਈ ਟਿਕਾਅ `ਚ ਆ ਜਾਂਦਾ ਹੈ ਤੇ ਤ੍ਰਿਸ਼ਨਾ, ਵਿਕਾਰਾਂ ਆਦਿ ਤੋਂ ਮੁਕਤ ਹੋ ਜਾਂਦਾ ਹੈ। ੧।

ਗੁਰਮੱਤ ਵਿਚਾਰ ਦਰਸ਼ਨ- (ੳ) ਸਲੋਕ `ਚ ਗੁਰਦੇਵ ਨੇ ਮਨੁੱਖਾ ਜੀਵਨ ਦੇ ਗੁਰਮੁਖ ਤੇ ਮਨਮੁਖ ਦੋ ਵਿਰੋਧੀ ਪੱਖਾਂ ਨੂੰ ਬੜੇ ਸੁਖੈਣ ਢੰਗ ਨਾਲ ਬਿਆਣਿਆ ਤੇ ਸਪਸ਼ਟ ਕੀਤਾ ਹੋਇਆ ਹੈ।

(ਅ) ਵਿਸ਼ੇ ਨੂੰ ਸਪਸ਼ਟ ਕਰਣ ਲਈ ਗੁਰਦੇਵ ਨੇ ਸਲੋਕ `ਚ ਦੋਵੇਂ ਮਿਸਾਲਾਂ ਅਜਿਹੀਆਂ ਵਰਤੀਆਂ ਹਨ ਜਿਹੜੀਆਂ ਹਰੇਕ ਜਗਿਆਸੂ ਦੀ ਸਮਝ `ਚ ਸੌਖੀਆਂ ਆ ਸਕਣ। ਤਾਂ ਤੇ ਇਹ ਦੋ ਮਿਸਾਲਾਂ ਹਨ:-

ਪਹਿਲੀ, ਬਰਖਾ ਰਿਤੂ `ਚ ਕੁਦਰਤੀ ਤੌਰ `ਤੇ ਧਰਤੀ ਦੀ ਹਰਿਆਵਲ, ਸੁੰਦਰਤਾ ਤੇ ਨਦੀਆਂ, ਤਲਾਬਾਂ ਆਦਿ ਦੇ ਨਕਾ ਨਕ ਪਾਣੀ ਨਾਲ ਭਰੇ ਜਾਣ ਦੀ।

ਦੂਜੀ, ਅਜਿਹੇ ਹਿਰਨ ਦੀ ਜਿਹੜਾ ਸ਼ਿਕਾਰੀ ਦੀ ਪਕੜ `ਚ ਹੈ। ਜਿਸ ਨੂੰ ਪਤਾ ਹੈ ਕਿ ਮੌਤ ਉਸਦੇ ਸਿਰ `ਤੇ ਖੜੀ ਹੈ ਤੇ ਕੁੱਝ ਹੀ ਪਲਾਂੑ `ਚ ਸ਼ਿਕਾਰੀ ਨੇ ਉਸਦੇ ਸਰੀਰ ਦੇ ਟੁਕੜੇ ਕਰ ਦੇਣੇ ਹਨ।

ਪਹਿਲੀ ਮਿਸਾਲ ਰਾਹੀਂ ਗੁਰਦੇਵ, ਗੁਰਮੁਖ ਦੀ ਆਤਮਕ ਖੇੜੇ ਤੇ ਚਿੰਤਾ ਭਟਕਣਾ ਵਿਕਾਰ ਰਹਿਤ ਮਾਨਸਿਕ ਅਵਸਥਾ ਤੇ ਜੀਵਨ ਨੂੰ ਬਿਆਣ ਕਰ ਰਹੇ ਹਨ। ਜਦਕਿ ਦੂਜੀ, ਹਿਰਨ ਦੀ ਮਿਸਾਲ ਸਿਰਿ ਦੀਸੈ ਜਮਕਾਲੁ” ਵਾਲੀ ਸ਼ਬਦਾਵਲੀ ਰਾਹੀਂ ਗੁਰਦੇਵ (ੳ) ਮਨਮੁਖ ਦੀ ਅਜੋਕੇ ਜੀਵਨ ਦੀ ਵਿਕਾਰਾਂ ਤੇ ਤ੍ਰਿਸ਼ਣਾ ਦੀ ਭੁਖ ਵਾਲੀ ਡਰਾਵਣੀ ਹਾਲਤ (ਅ) ਮੌਤ ਤੋਂ ਬਾਅਦ ਵੀ ਉਸ ਲਈ ਮੁੜ ਅਰੰਭ ਹੋਣ ਵਾਲੇ ਜਨਮ ਮਰਨ ਦੇ ਗੇੜ ਨੂੰ ਸਪਸ਼ਟ ਕਰ ਰਹੇ ਹਨ ਤੇ ਉਸ ਸਮਬੰਧੀ ਚੇਤਾਵਣੀ ਵੀ ਦੇ ਰਹੇ ਹਨ।

“ਏਨੀ ਅਖੀ ਨਦਰਿ ਨ ਆਵਈ, ਜਿਚਰੁ ਸਬਦਿ ਨ ਕਰੇ ਬੀਚਾਰੁ” - ਇਸ ਤਰ੍ਹਾਂ ਗੁਰਦੇਵ ਫ਼ੁਰਮਾਅ ਰਹੇ ਹਨ, ਮਨਮੁਖ, ਅਗਿਆਨਤਾ ਦੇ ਘੁੱਪ ਹਨੇਰੇ `ਚ ਤ੍ਰਿਸ਼ਨਾ ਦੀ ਭੁਖ ਤੇ ਹਰ ਸਮੇਂ ਵਿਕਾਰਾਂ ਦੀ ਮਾਰ ਸਹਿਣ ਨੂੰ ਮਜਬੂਰ ਹੁੰਦਾ ਹੈ। ਅਗਿਆਨਤਾ ਦੇ ਹਨੇਰੇ ਤੇ ਉਖਾੜਾਂ ਭਰੇ ਜੀਵਨ `ਚੋਂ ਨਿਕਲਣ ਲਈ ਹੱਥ ਪੈਰ ਤਾਂ ਬੜੇ ਮਾਰਦਾ ਹੈ ਪਰ ਆਤਮਕ ਮੌਤੇ ਮਰਿਆ ਹੋਣ ਕਾਰਣ, ਬੇਬਸ ਹੁੰਦਾ ਹੈ। ਉਸ ਦੇ ਜੀਵਨ ਦੀ ਅਜੋਕੀ ਤਰਸਯੋਗ ਹਾਲਤ ਹੀ ਉਸਨੂੰ ਮੁੜ ਜਨਮ ਮਰਨ ਦੇ ਗੇੜ ਵੱਲ ਧੱਕ ਰਹੀ ਹੁੰਦੀ ਹੈ।

ਜਦਕਿ ਇਹ ਵੀ ਉਦੋਂ ਤੱਕ, ਜਦੋਂ ਤੱਕ ਮਨਮੁਖ ਵੀ ਸ਼ਬਦ ਗੁਰੂ ਦੀ ਪਉੜੀ ਚੜ੍ਹ ਕੇ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਜਹਾਜ਼ ਨੂੰ ਪ੍ਰਾਪਤ ਨਹੀਂ ਕਰ ਲੈਂਦਾ। ਇਸ ਲਈ ਜੇਕਰ ਮਨਮੁਖ ਵੀ ਸ਼ਬਦ ਗੁਰੂ ਦੀ ਕਮਾਈ ਕਰੇ ਤਾਂ ਉਹ ਵੀ ਅਨੰਦਮਈ ਗੁਰਮੁਖ ਜੀਵਨ ਜੀਅ ਸਕਦਾ ਹੈ। ਉਹ ਵੀ ਵਿਕਾਰਾਂ ਤ੍ਰਿਸ਼ਣਾ ਨਾਲ ਲਬਾਲਬ ਭਰੇ ਅਜੋਕੇ ਭਿਆਨਕ ਨਰਕ ਤੇ ਚਲਦੇ ਆ ਰਹੇ ਜਨਮ-ਮਰਨ ਦੇ ਗੇੜ ਚੋਂ ਨਿਕਲ ਸਕਦਾ ਹੈ।

ਮਹਲਾ ੧॥ ਹੇਕੋ ਪਾਧਰੁ ਹੇਕੁ ਦਰੁ, ਗੁਰ ਪਉੜੀ ਨਿਜ ਥਾਨੁ॥ ਰੂੜਉ ਠਾਕੁਰੁ ਨਾਨਕਾ, ਸਭਿ ਸੁਖ ਸਾਚਉ ਨਾਮੁ॥ ੨ 

ਪਦ ਅਰਥ: —ਪਾਧਰੁ—ਪੱਧਰਾ ਰਾਹ, ਸਿਧਾ ਰਸਤਾ। ਹੇਕੋ—ਇਕੋ ਹੀ। ਹੇਕੁ ਦਰੁ — ਇਕੋ ਇੱਕ ਪ੍ਰਭੂ ਦਾ ਦਰ। (ਹੇਕੁ ਅਤੇ ਦਰੁ, ਦੋਨਾਂ ਦੇ ਪੈਰ `ਚ ਉਂਕੜ (ੁ) ਇੱਕ ਵਚਨ ਤੇ ਇਕੋ ਇੱਕ ਪ੍ਰਭੂ ਦੇ ਦਰ ਨੂੰ ਸਪਸ਼ਟ ਕਰ ਰਿਹਾ ਹੈ ਭਾਵ ਪ੍ਰਭੂ ਅਕਾਲਪੁਰਖ ਦਾ ਦਰ ਛੱਡ ਕੇ ਕਿਸੇ ਹੋਰ ਦਾ ਦਰ ਨਹੀਂ। ਗੁਰ ਪਉੜੀ— ਗੁਰੂ ਦੀ ਦੱਸੀ ਹੋਈ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਪਉੜੀ, (ਉਹ ਪਉੜੀ ਜਿਸ `ਤੇ ਚੜ੍ਹਾ ਕੇ ਗੁਰੂ, ਜਗਿਆਸੂ ਦਾ ਅਕਾਲਪੁਰਖ ਨਾਲ ਮਿਲਾਪ ਕਰਵਾਉਂਦਾ ਹੈ। ਨਿਜ—ਨਿਰੋਲ ਆਪਣਾ। ਨਿਜ Qwn—ਮਨੁੱਖ ਦਾ ਅਸਲ ਟਿਕਾਣਾ, ਮਨੁੱਖਾ ਜੀਵਨ ਦਾ ਅੰਤਮ ਪੜਾਅ ਅਕਾਲਪੁਰਖ ਦਾ ਦਰ। ਰੂੜਉ—ਸੋਹਣਾ। ਸਭਿ—ਸਾਰੇ, ਸਮੂਹ ਜੀਵਾਂ ਦੀ। ਠਾਕੁਰੁ—ਪਾਲਣਹਾਰ, ਪਾਲਣਾ ਕਰਣ ਵਾਲਾ।

ਅਰਥ: — ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਪ੍ਰਭੂ ਦਾ ਦਰ ਇਕੋ ਹੈ ਤੇ ਉਸ ਦਰ ਨੂੰ ਪ੍ਰਾਪਤ ਕਰਣ ਲਈ ਕੇਵਲ ਗੁਰੂ ਹੀ ਹੈ ਜਿਹੜਾ ਜਗਿਆਸੂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਪਉੜੀ `ਤੇ ਚੜ੍ਹ ਕੇ ਉਸਦਾ ਪ੍ਰਭੂ ਨਾਲ ਮਿਲਾਪ ਕਰਵਾਉਂਦਾ ਹੈ। ਇਸ ਲਈ ਮਨੁੱਖ ਰਾਹੀਂ ਪ੍ਰਭੂ ਮਿਲਾਪ ਲਈ ਇਹੀ ਤੇ ਇਕੋ ਇੱਕ ਸਿਧਾ ਰਾਹ ਹੈ ਪ੍ਰਭੂ ਮਿਲਾਪ ਲਈ। (ਕਿਉਂਕਿ ਪ੍ਰਭੂ ਦਾ ਅੰਸ਼ ਹੋਣ ਕਾਰਣ) ਮਨੁੱਖ ਦਾ ਅਸਲ ਤੇ ਅੰਤਮ ਟਿਕਾਣਾ (ਨਿਜ ਥਾਨੁ) ਹੀ ਪ੍ਰਭੂ ਦਾ ਦਰ ਹੈ ਅਤੇ ਉਸ ਤੋਂ ਬਿਨਾ ਕੋਈ ਵੀ ਦੂਜਾ ਦਰ ਨਹੀਂ।

ਹੋਰ ਤਾਂ ਹੋਰ, ਪ੍ਰਭੂ ਬੜੇ ਸਲੀਕੇ, ਸੁੰਦਰ ਤੇ ਯੋਗ ਢੰਗ ਨਾਲ ਸਮੂਹ ਜੀਵਾਂ ਦੀ ਪਾਲਨਾ ਵੀ ਆਪ ਕਰਦਾ ਹੈ। ਇਸ ਲਈ ਸਮਝਣਾ ਹੈ ਕਿ ਸਾਰੇ ਸੁੱਖਾ ਦਾ ਮੂਲ ਵੀ ਪ੍ਰਭੂ ਦੀ ਸਿਫ਼ਤ ਸਲਾਹ ਹੀ ਹੈ। ੨।

ਗੁਰਮੱਤ ਵਿਚਾਰ ਦਰਸ਼ਨ- “ਹੇਕੋ ਪਾਧਰੁ ਹੇਕੁ ਦਰੁ. .” ਵਾਲੇ ਸਲੋਕ ਰਾਹੀਂ ਗੁਰਦੇਵ ਨੇ ਦ੍ਰਿੜ ਕਰਵਾਇਆ ਹੈ ਕਿ ਗੁਰੂ ਕੇ ਸਿੱਖ ਨੇ, ਬ੍ਰਾਹਮਣੀ ਰਚਨਾਵਾਂ ਜਿਵੇਂ ਗਰੁੜ ਪੁਰਾਨ ਸ਼ਾਂਖ ਸ਼ਾਸਤ੍ਰ ਆਦਿ ਸਮੇਤ, ਮਨੁੱਖਾ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਕਿਸੇ ਵੀ ਅਨਮੱਤੀ ਵਿਚਾਰਧਾਰਾ `ਤੇ ਵਿਸ਼ਵਾਸ ਨਹੀਂ ਰਖਣਾ। ਗੁਰਮੱਤ ਅਨੁਸਾਰ ਮਨੁੱਖ ਸਮੇਤ, ਸਮੂਹ ਜੀਵਾਂ ਦੀ ਪ੍ਰਿਤਪਾਲਨਾ ਵੀ ਪ੍ਰਭੂ ਆਪ ਕਰਦਾ ਹੈ। ਮਨੁੱਖ ਦੀ ਅੰਤਮ ਮੰਜ਼ਿਲ ਵੀ ਇਕੋ ਹੈ ਤੇ ਉਹ ਮੰਜ਼ਿਲ ਹੈ ਕਰਤੇ ਅਕਾਲਪੁਰਖ ਦਾ ਦਰ ਭਾਵ ਕਰਤੇ `ਚ ਅਭੇਦ ਹੋਣਾ। ਜਦਕਿ ਗੁਰੂ ਦਰ `ਤੇ ਮਨੁੱਖ ਰਾਹੀਂ ਅਕਾਲਪੁਰਖ ਦੇ ਦਰ ਦੀ ਪ੍ਰਾਪਤੀ ਦਾ ਰਾਹ ਵੀ ਇਕੋ ਤੇ ਬਿਲਕੁਲ ਸਿਧਾ ਹੈ।

ਗੁਰੂ ਦਰ `ਤੇ, ਪ੍ਰਭੂ ਦਰ ਦੀ ਪ੍ਰਾਪਤੀ ਅਥਵਾ ਮਨੁੱਖਾ ਜਨਮ ਨੂੰ ਸਫ਼ਲ ਕਰਣ ਲਈ ਉਹ ਸਿਧਾ ਰਾਹ ਹੈ, ਸ਼ਬਦ ਗੁਰੂ ਦੀ ਕਮਾਈ ਰਾਹੀਂ ਕਰਤੇ ਦੀ ਸਿਫ਼ਤ ਸਲਾਹ ਨੂੰ ਜੀਵਨ `ਚ ਵਸਾਉਣਾ। ਇਸੇ ਤੋਂ ਮਨੁੱਖਾ ਜਨਮ ਸਫ਼ਲ ਹੁੰਦਾ ਹੈ ਤੇ ਜੀਵ ਸਦਾ ਲਈ ਪ੍ਰਭੂਦਰ ਵਾਲੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਜੀਵ ਦੀ ਜਨਮਾਂ-ਜਨਮਾਂਤਰਾਂ ਦੀ ਭਟਕਣਾ ਮੁੱਕ ਜਾਂਦੀ ਹੈ ਤੇ ਵਾਪਿਸ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਹੋਰ ਤਾਂ ਹੋਰ, ਸਲੋਕ ਦੀ ਸਮਾਪਤੀ `ਤੇ ਗੁਰਦੇਵ ਇਥੋਂ ਤੀਕ ਦ੍ਰਿੜ ਕਰਵਾਉਂਦੇ ਹਨ ਕਿ ਮਨੁੱਖਾ ਜਨਮ ਦੇ ਸਾਰੇ ਸੁਖਾਂ ਦਾ ਮੂਲ ਵੀ ਪ੍ਰਭੂ ਦੀ ਸਿਫ਼ਤ ਸਲਾਹ ਹੀ ਹੈ ਭਾਵ ਜੀਵਨ ਨੂੰ ਪ੍ਰਭੂ ਰੰਗ `ਚ ਰੰਗਨਾ।

ਪਉੜੀ॥ ਆਪੀਨੈੑ ਆਪੁ ਸਾਜਿ, ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ, ਚੰਦੋਆ ਤਾਣਿਆ॥ ਵਿਣੁ ਥੰਮਾੑ ਗਗਨੁ ਰਹਾਇ, ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ, ਜੋਤਿ ਸਮਾਣਿਆ॥ ਕੀਏ ਰਾਤਿ ਦਿਨੰਤੁ, ਚੋਜ ਵਿਡਾਣਿਆ॥ ਤੀਰਥ ਧਰਮ ਵੀਚਾਰ, ਨਾਵਣ ਪੁਰਬਾਣਿਆ॥ ਤੁਧੁ ਸਰਿ ਅਵਰੁ ਨ ਕੋਇ, ਕਿ ਆਖਿ ਵਖਾਣਿਆ॥ ਸਚੈ ਤਖਤਿ ਨਿਵਾਸੁ, ਹੋਰ ਆਵਣ ਜਾਣਿਆ॥ ੧॥ (ਪੰਨਾ ੧੨੭੯)

ਪਦ ਅਰਥ: —ਆਪੀਨੈੑ—ਪ੍ਰਭੂ ਨੇ ਆਪ ਹੀ। ਆਪੁ—ਆਪਣੇ ਆਪ ਨੂੰ। ਸਾਜਿ— ਸਾਜਿਆ, ਬਣਾਇਆ, ਕਾਇਮ ਕੀਤਾ। ਆਪੁ ਪਛਾਣਿਆ —ਆਪਣੀ ਪਛਾਣ ਵੀ ਆਪਣੇ ਆਪ ਤੌ ਬਨਾਈ। ਨੋਟ:-ਇਥੇ “ਆਪੀਨੈੑ ਆਪੁ ਸਾਜਿ, ਆਪੁ ਪਛਾਣਿਆ” ਠੀਕ ਉਸੇ ਤਰ੍ਹਾਂ ਤੇ ਉਨ੍ਹਾਂ ਹੀ ਅਰਥਾਂ `ਚ ਹੈ ਜਿਵੇਂ ਬਾਣੀ “ਆਸਾ ਕੀ ਵਾਰ” ਪਉੜੀ ੧ `ਚ “ਆਪੀਨੈੑ ਆਪੁ ਸਾਜਿਓ, ਆਪੀਨੈੑ ਰਚਿਓ ਨਾਉ”। ਅੰਬਰੁ—ਆਕਾਸ਼। ਰਹਾਇ—ਟਿਕਾ ਕੇ। ਨੀਸਾਣਿਆ— ‘ਨਿਸਾਣ’ ਬਣਾਇਆ ਹੈ, ਨਗਾਰਾ ਬਣਾਇਆ ਹੈ। ਸਬਦੁ—ਹੁਕਮ। ਸਬਦੁ ਨੀਸਾਣਿਆ- ਹੁਕਮ ਰੂਪ ਨਗਾੜਾ ਬਣਾਇਆ ਹੈ। ਸਮਾਣਿਆ—ਇਕ ਰਸ ਵਿਆਪਕ। ਜੋਤਿ ਸਮਾਣਿਆ—ਰਚਨਾ ਦੇ ਜ਼ਰੇ ਜ਼ਰੇ `ਚ ਜੋਤ ਰੂਪ ਹੋ ਕੇ ਪ੍ਰਭੂ ਆਪ ਇੱਕ ਰਸ ਵਿਆਪਕ ਹੈ।

ਚੋਜ—ਤਮਾਸ਼ੇ। ਵਿਡਾਣਿਆ—ਅਸਚਰਜ, ਹੈਰਾਨ ਕਰ ਦੇਣ ਵਾਲੇ। ਪੁਰਬ—ਧਾਰਮਿਕ ਮੇਲੇ। ਸਰਿ—ਬਰਾਬਰ। ਤੁਧੁ ਸਰਿ ਅਵਰੁ ਨ ਕੋਇ — ਹੇ ਪ੍ਰਭੂ! ਤੇਰੇ ਬਰਾਬਰ ਹੋਰ ਕੋਈ ਨਹੀਂ। ਕਿ—ਕੀਹ? ਕਿ ਆਖਿ ਵਖਾਣਿਆ” - ਕੀ ਤੇ ਕਿਵੇਂ ਬਿਆਨ ਕਰੀਏ? ਕਿਉਂਕਿ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ। ਹੋਰ—ਹੋਰ, ਦੂਜਾ। ਹੋਰ ਆਵਣ ਜਾਣਿਆ— ਤੇਰੇ ਸਿਵਾ ਹੋਰ ਸਾਰੀ ਰਚਨਾ ਅਥਵਾ ਸ੍ਰਿਸ਼ਟੀ ਆਉਣ ਤੇ ਜਾਣ, ਜਨਮ ਤੇ ਮਰਨ, ਬਨਣ ਤੇ ਮੁੱਕਣ ਵਾਲੀ ਹੈ, ਇਸ `ਚ ਕੁੱਝ ਵੀ ਸਦੀਵੀ ਨਹੀਂ।

ਅਰਥ: — ਆਪੀਨੈੑ ਆਪੁ ਸਾਜਿ, ਆਪੁ ਪਛਾਣਿਆ” - (ਪ੍ਰਭੂ ਨੇ) ਆਪਣੇ ਤੋਂ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ ਤੇ ਆਪਣਾ ਨਾਮਨਾ ਰੂਪ ਪਛਾਣ ਵੀ ਆਪਣੇ ਆਪ ਤੋਂ ਬਨਾਈ ਹੋਈ ਹੈ।

ਅੰਬਰੁ ਧਰਤਿ ਵਿਛੋੜਿ, ਚੰਦੋਆ ਤਾਣਿਆ” - ਪ੍ਰਭੂ ਨੇ ਆਕਾਸ਼ ਤੇ ਧਰਤੀ ਨੂੰ ਵਖੋ-ਵਖ ਕਰ ਕੇ (ਇਹ ਆਕਾਸ਼ ਉਸ ਨੇ ਮਾਨੋ, ਆਪਣੇ ਤਖ਼ਤ `ਤੇ) ਚੰਦੋਆ ਤਾਣਿਆ ਹੋਇਆ ਹੈ।

ਵਿਣੁ ਥੰਮਾੑ ਗਗਨੁ ਰਹਾਇ, ਸਬਦੁ ਨੀਸਾਣਿਆ- (ਸਾਰੀ ਰਚਨਾ-ਰੂਪ ਆਪਣੇ ਦਰਬਾਰ `ਤੇ) ਥੰਮ੍ਹਾਂ ਤੋਂ ਬਿਨਾ ਆਕਾਸ਼ ਨੂੰ ਟਿਕਾ ਕੇ, ਪ੍ਰਭੂ ਨੇ ਇਸ `ਚ ਆਪਣੇ ਹੁਕਮ ਦਾ ਨਗਾਰਾ ਵਜਾਇਆ ਹੋਇਆ ਹੈ।

ਸੂਰਜੁ ਚੰਦੁ ਉਪਾਇ, ਜੋਤਿ ਸਮਾਣਿਆ” - ਪ੍ਰਭੂ ਨੇ ਸੂਰਜ ਤੇ ਚੰਦ ਵੀ ਬਣਾਏ ਤੇ ਸੰਪੂਰਣ ਰਚਨਾ ਦੇ ਜ਼ਰੇ ਜ਼ਰੇ `ਚ ਜੋਤ ਰੂਪ ਹੋ ਕੇ ਪ੍ਰਭੂ ਆਪ ਹੀ ਇੱਕ ਰਸ ਵਿਆਪਕ ਵੀ ਹੈ।

ਕੀਏ ਰਾਤਿ ਦਿਨੰਤੁ, ਚੋਜ ਵਿਡਾਣਿਆ- (ਜੀਵਾਂ ਦੇ ਵਿਹਾਰ-ਕਾਰ ਲਈ) ਪ੍ਰਭੂ ਨੇ ਰਾਤ ਤੇ ਦਿਨ ਬਣਾਏ ਇਹ ਵੀ ਮਾਨੋ ਉਸਦੇ ਹੈਰਾਨ ਕਰ ਦੇਣ ਵਾਲੇ ਕੌਤਕ ਤੇ ਤਮਾਸ਼ੇ ਹੀ ਹਨ।

ਤੀਰਥ ਧਰਮ ਵੀਚਾਰ, ਨਾਵਣ ਪੁਰਬਾਣਿਆ” -ਪੁਰਬਾਂ ਨੂੰ ਕਾਇਮ ਕਰਣਾ ਤੇ ਪੁਰਬਾਂ ਸਮੇਂ ਤੀਰਥਾਂ `ਤੇ ਇਸ਼ਨਾਨ ਆਦਿ ਵਾਲੇ ਧਰਮ ਕਰਮ, ਮਨੁੱਖ ਦੇ ਮਨ ਅੰਦਰ ਅਜਿਹੀ ਸੋਚ ਵੀ ਪ੍ਰਭੂ ਨੇ ਆਪ ਪੈਦਾ ਕੀਤੀ ਹੋਈ ਹੈ।

ਤੁਧੁ ਸਰਿ ਅਵਰੁ ਨ ਕੋਇ, ਕਿ ਆਖਿ ਵਖਾਣਿਆ” -ਹੇ ਪ੍ਰਭੂ! ਤੇਰੀ ਇਸ ਅਸਰਜ ਖੇਡ ਨੂੰ ਕੀ ਤੇ ਕਿਵੇਂ ਬਿਆਨ ਕਰੀਏ? ਕਿਉਂਕਿ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਜਿਸ ਨਾਲ ਤੇਰੀ ਬਰਾਬਰੀ ਕੀਤੀ ਜਾ ਸਕੇ।

ਸਚੈ ਤਖਤਿ ਨਿਵਾਸੁ, ਹੋਰ ਆਵਣ ਜਾਣਿਆ” - ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਅਤੇ ਆਪਣੇ ਇਸ ਰਚਨਾ ਰੂਪ ਤਖ਼ਤ `ਤੇ ਨਿਵਾਸ ਵੀ ਆਪ ਹੀ ਕਰਦਾ ਹੈਂ ਜਦਕਿ ਤੇਰੇ ਸਿਵਾ ਸਾਰੀ ਰਚਨਾ ਜਨਮ-ਮਰਨ ਤੇ ਬਨਣ-ਮੁੱਕਣ ਦੇ ਗੇੜ `ਚ ਹੈ, ਪੈਦਾ ਵੀ ਹੁੰਦੀ ਹੈ ਤੇ ਬਿਨਸਦੀ ਵੀ ਹੈ। ੧।

ਗੁਰਮੱਤ ਵਿਚਾਰ ਦਰਸ਼ਨ-੧. ਲੰਮੇਂ ਸਮੇਂ ਤੋਂ ਮਨੁੱਖ ਨੇ ਪ੍ਰਭੂ ਅਤੇ ਪ੍ਰਭੂ ਦੀ ਰਚਨਾ ਬਾਰੇ ਅਨੇਕ ਪ੍ਰਕਾਰ ਦੀਆਂ ਕਹਾਣੀਆਂ ਤੇ ਪ੍ਰਚਲਣ ਘੜੇ ਹੋਏ ਸਨ। ਉਸ ਨੇ ਬੇਅੰਤ ਕਰਤੇ, ਭਗਵਾਨ, ਇਸ਼ਟ ਤੇ ਭਿੰਨ ਭਿੰਨ ਸ਼ਕਤੀਆਂ ਦੇ ਰੂਪ `ਚ ਕਰੋੜਾਂ ਦੇਵੀਆਂ-ਦੇਵਤੇ ਵੀ ਪ੍ਰਚਲਤ ਕੀਤੇ ਹੋਏ ਸਨ। ਪਉੜੀ `ਚ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਮੂਚੀ ਰਚਨਾ ਦਾ ਕਰਤਾ, ਇਕੋ ਇੱਕ ਪ੍ਰਭੂ ਆਪ ਹੀ ਆਪ ਹੈ, ਉਸ ਤੋਂ ਬਿਨਾ ਕੋਈ ਵੀ ਹੋਰ ਦੂਜੀ ਤਾਕਤ, ਕਰਤਾ ਨਹੀਂ। ਬਲਕਿ ਇਹ ਵੀ ਕਿ ਪ੍ਰਭੂ ਆਪਣੇ ਆਪ ਤੋਂ ਹੈ, ਉਸਨੂੰ ਕਿਸੇ ਹੋਰ ਨੇ ਪੈਦਾ ਨਹੀਂ ਕੀਤਾ। ਕਰਤੇ ਦੀ ਪਛਾਣ ਵੀ ਉਸਦੇ ਆਪਣੇ ਨਾਮਨੇ, ਸਿਫ਼ਤਾਂ ਤੇ ਵਡਿਆਈਆਂ ਤੋਂ ਹੁੰਦੀ ਹੈ ਜਿਹੜੀਆਂ ਕਿ ਕਿਸੇ ਹੋਰ ਨੇ ਨਹੀਂ ਪ੍ਰਚਾਰੀਆਂ ਬਲਕਿ ਉਸਦੀ ਅਨੰਤ ਰਚਨਾ `ਚੋਂ ਆਪ ਮੁਹਾਰੇ ਪੈਦਾ ਹੁੰਦੀਆਂ ਹਨ ਤੇ ਕਰਤੇ ਪ੍ਰਭੂ ਦੀ ਪਛਾਣ ਕਰਵਾਉਂਦੀਆਂ ਹਨ।

ਸਮੂਚੀ ਰਚਨਾ `ਚ ਸੂਰਜ ਤੇ ਚੰਦ ਆਪਣੇ ਆਪ `ਚ ਆਜ਼ਾਦ ਤੇ ਕਰਤੇ ਤੋਂ ਅੱਡ ਹਸਤੀਆਂ ਨਹੀਂ ਹਨ। ਇਹ ਸੰਸਾਰ ਚਲਣ ਨੂੰ ਚਲਾਉਣ ਲਈ, ਪ੍ਰਭੂ ਦੀ ਖੇਡ ਮਾਤ੍ਰ ਹੀ ਹਨ। ਇਹ ਵੀ ਕਿ ਸਾਰੇ ਜੀਵਾਂ ਦੀ ਪ੍ਰਤਿਪਾਲਨਾ ਵੀ ਪ੍ਰਭੂ ਆਪ ਕਰਦਾ ਹੈ। ਉਸਨੂੰ ਇਸ ਕਾਰਜ ਲਈ ਕਿਸੇ ਹੋਰ ਤਾਕਤ ਜਾਂ ਮਦਦ ਦੀ ਲੋੜ ਨਹੀਂ ਜਿਵੇਂ ਕਿ ਅਜਿਹੇ ਕਾਰਜਾਂ ਲਈ ਮਨੁੱਖ ਨੇ ਕਰੋੜਾਂ ਦੇਵੀਆਂ-ਦੇਵਤੇ ਮਿੱਥੇ ਹੋਏ ਹਨ। ਇਹ ਵੀ ਕਿ ਕੇਵਲ ਕਰਤਾ ਪ੍ਰਭੂ ਹੀ ਅਜਿਹੀ ਹਸਤੀ ਹੈ ਜਿਹੜੀ ਸਦੀਵੀ ਤੇ ਜਨਮ ਮਰਨ ਦੇ ਗੇੜ `ਚ ਨਹੀਂ ਜਦਕਿ ਸਮੂਹ ਰਚਨਾ ਜਨਮ ਮਰਨ, ਬਨਣ-ਮੁੱਕਣ ਦੇ ਗੇੜ `ਚ ਹੈ; ਪੈਦਾ ਹੁੰਦੀ ਹੈ ਤੇ ਬਿਨਸਦੀ ਵੀ ਹੈ। ੧।

(੨) ਪਉੜੀ `ਚ ਗੁਰਦੇਵ, ਪ੍ਰਭੂ ਨੂੰ ਅਜਿਹੇ ਬਾਦਸ਼ਾਹ ਦੇ ਰੂਪ `ਚ ਪੇਸ਼ ਕਰਦੇ ਹਨ, ਜਿਸ ਅਵਸਥਾ `ਚ ਸੰਸਾਰ ਦਾ ਵੱਡੇ ਤੋਂ ਵੱਡਾ ਬਾਦਸ਼ਾਹ ਵੀ ਨਹੀਂ ਪੁੱਜ ਸਕਦਾ। ਪ੍ਰਭੂ ਮਾਨੋ ਇਸ ਸਮੂਚੀ ਰਚਨਾ ਦਾ ਅਜਿਹਾ ਬਾਦਸ਼ਾਹ ਹੈ ਜਿਹੜਾ ਆਪਣੇ ਆਪ ਤੋਂ ਹੈ ਤੇ ਉਸ ਦੀ ਪਛਾਣ ਵੀ ਉਸਦੇ ਨਾਮਨੇ ਤੋਂ ਆਪਣੇ ਆਪ ਹੁੰਦੀ ਹੈ। ਸਾਰੀ ਸ੍ਰਿਸ਼ਟੀ ਹੀ ਉਸਦੇ ਬੈਠਣ ਲਈ ਤਖ਼ਤ ਹੈ ਤੇ ਪ੍ਰਭੂ ਆਪਣੀ ਇਸ ਤਖ਼ਤ ਰੂਪ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ। ਉਸਦੇ ਸ੍ਰਿਸ਼ਟੀ ਰੂਪ ਤਖ਼ਤ `ਤੇ ਸਾਰਾ ਅਸਮਾਨ ਹੀ ਮਾਨੋ ਬਿਨਾ ਥੰਮਾਂ ਦੇ ਤਨਿਆ ਹੋਇਆ ਚੰਦੋਵਾ ਹੈ। ਸੂਰਜ ਤੇ ਚੰਦ ਉਸ ਦੀ ਇਸ ਸਲਤਨਤ `ਚ ਹਰ ਸਮੇਂ ਰੋਸ਼ਨੀ ਕਰਦੇ ਹਨ ਜਿਸਤੋਂ ਜੀਵਾਂ ਲਈ ਦਿਨ ਤੇ ਰਾਤ ਆਦਿ ਬਣਦੇ ਹਨ। ਆਪਣੀ ਸਮੂਚੀ ਰਚਨਾ ਦੀ ਪ੍ਰਿਤਪਾਲਨਾ ਵੀ ਪ੍ਰਭੂ ਆਪ ਕਰਦਾ ਹੈ। ਜਦਕਿ ਉਸ ਪ੍ਰਭੂ ਵਰਗਾ ਦੂਜਾ ਕੋਈ ਨਹੀਂ ਜਿਹੜਾ ਉਸਦੀ ਬਰਾਬਰੀ ਕਰ ਸਕੇ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਪਉੜੀ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਸਮੂਚੀ ਰਚਨਾ ਦਾ ਕਰਤਾ ਤੇ ਪ੍ਰਤਿਪਾਲਕ ਪ੍ਰਭੂ ਆਪ ਹੀ ਆਪ ਹੈ। ਉਸ ਤੋਂ ਬਿਨਾ ਉਸ ਵਰਗੀ ਕੋਈ ਦੂਜੀ ਹਸਤੀ ਨਹੀਂ। ਪ੍ਰਭੂ ਦਾ ਨਾਮਨਾ ਤੇ ਵਡਿਆਈਆਂ ਵੀ ਪ੍ਰਭੂ ਦੇ ਆਪਣੇ ਆਪ ਤੋਂ ਹਨ। ਇਸੇ ਲਈ ਪ੍ਰਭੂ ਦੀਆਂ ਵਡਿਆਈਆਂ ਤੇ ਦਾਤਾਂ ਤੋਂ ਹੀ ਪ੍ਰਭੂ ਦੀ ਪਛਾਣ ਹੁੰਦੀ ਹੈ। ਸਮੂਚੀ ਰਚਨਾ `ਚ ਪ੍ਰਭੂ ਦੇ ਹੁਕਮ ਦੀ ਖੇਡ ਚਲ ਰਹੀ ਹੈ ਤੇ ਇਕੋ ਇੱਕ ਸ਼ਬਦ ਗੁਰੂ ਦੀ ਕਮਾਈ ਹੀ ਪ੍ਰਭੂ ਮਿਲਾਪ ਦਾ ਰਾਹ ਤੇ ਪਉੜੀ ਹੈ। ਪ੍ਰਭੂ ਸਦਾ ਥਿਰ ਹਸਤੀ ਹੈ ਜਦਕਿ ਬਾਕੀ ਸਮੂਹ ਰਚਨਾ ਜਨਮ ਮਰਨ, ਬਨਣ-ਮੁੱਕਣ ਤੇ ਆਉਣ-ਜਾਣ ਦੇ ਗੇੜ `ਚ ਹੈ। ਇਥੋਂ ਤੱਕ ਕਿ ਸਮੂਚੀ ਰਚਨਾ ਕਰਤੇ ਪ੍ਰਭੂ ਦਾ ਹੀ ਪ੍ਰਗਟਾਵਾ ਤੇ ਨਾਮਨਾ ਸਰੂਪ ਵਿਸਤਾਰ ਹੈ ਤੇ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਜੋਤ ਰੂਪ ਹੋ ਕੇ ਪ੍ਰਭੂ ਆਪ ਹੀ ਵਿਆਪਕ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਸਮੇਤ ਸਮੂਹ ਜੀਵਾਂ ਅੰਦਰ ਵੀ ਅੰਸ਼ ਰੂਪ ਹੋ ਕੇ ਪ੍ਰਭੂ ਦੀ ਜੋਤ ਹੀ ਪਸਰ ਰਹੀ ਹੈ।

ਕਿਉਂਕਿ ਪਉੜੀ ਨਾਲ ਸੰਬੰਧਤ ਸਲੋਕ ਵੀ ਚੂੰਕਿ ਪਉੜੀ `ਚ ਆਏ ਵਿਸ਼ੇ ਦੀ ਵਿਆਖਿਆ ਹੁੰਦੇ ਹਨ। ਤਾਂ ਤੇ ਪਉੜੀ ਨਾਲ ਸੰਬੰਧਤ ਪਹਿਲੇ ਸਲੋਕ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਮਨੁੱਖਾ ਜੂਨ ਸਮੇਂ ਜੀਵ ਦੇ ਦੋ ਵਿਰੋਧੀ ਜੀਵਨ ਤਿਆਰ ਹੁੰਦੇ ਹਨ। ਪਹਿਲੇ ਉਹ ਜਿਹੜੇ ਗੁਰੂ ਦੀ ਮੱਤ ਲੈਂਦੇ ਹਨ ਤਾਂ ਉਨ੍ਹਾਂ ਦਾ ਗੁਰਮੁਖ ਜੀਵਨ ਤਿਆਰ ਹੁੰਦਾ ਹੈ। ਉਹ ਜੀਉਂਦੇ ਜੀਅ ਵੀ ਆਤਮਕ ਪੱਖੋਂ ਪ੍ਰਭੂ ਨਾਲ ਇੱਕ ਮਿਕ ਹੋ ਕੇ ਅਨੰਦਮਈ ਜੀਵਨ ਬਤੀਤ ਕਰਦੇ ਹਨ ਤੇ ਮੌਤ ਤੋਂ ਬਾਅਦ ਵੀ ਆਪਣੇ ਮੂਲ ਪ੍ਰਭੂ `ਚ ਹੀ ਸਮਾ ਜਾਂਦੇ ਹਨ।

ਜਦਕਿ ਦੂਜੇ ਮਨਮੁਖ, ਜੀਉਂਦੇ ਜੀਅ ਵੀ ਹਉਮੈ ਆਦਿ ਵਿਕਾਰਾਂ ਦੀ ਮਾਰ ਤੇ ਤ੍ਰਿਸ਼ਨਾ ਦੀਆਂ ਵਿਕਰਾਲ ਭੁਖਾਂ ਕਾਰਣ ਜੀਵਨ ਭਰ ਪ੍ਰੇਸ਼ਾਨ ਰਹਿੰਦੇ ਹਨ। ਜੀਵਨ ਭਰ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਂਦੇ ਤੇ ਦੁਖੀ ਰਹਿੰਦੇ ਹਨ। ਹੱਥ ਪੈਰ ਬੜੇ ਮਾਰਦੇ ਹਨ ਪਰ ਗੁਰੂ ਵਿਹੂਣੇ ਹੋਣ ਕਾਰਣ ਸੰਭਲ ਨਹੀਂ ਪਾਂਦੇ। ਇਸ ਤਰ੍ਹਾਂ ਉਹ ਜੀਵਨ `ਚ ਵੀ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦੇ ਹਨ ਤੇ ਮੌਤ ਤੋਂ ਬਾਅਦ ਵੀ ਜਨਮਾਂ-ਜੂਨਾਂ ਦੇ ਗੇੜ `ਚ ਪੈਂਦੇ ਹਨ। ਜਦਕਿ ਫ਼ਿਰ ਜਦੋ ਪ੍ਰਭੂ ਦੀ ਬਖ਼ਸ਼ਿਸ਼ ਹੁੰਦੀ ਹੈ ਤਾਂ ਉਹ ਵੀ ਉਸ ਆਲ ਜੰਜਾਲ ਭਾਵ ਜਨਮ ਮਰਨ ਤੇ ਜੂਨਾਂ ਗਰਭਾਂ ਦੇ ਗੇੜ `ਚੋਂ ਆਜ਼ਾਦ ਹੋ ਜਾਂਦੇ ਹਨ। ਇਸ ਤਰ੍ਹਾਂ ਅੰਤ ਉਹ ਵੀ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ ਗੁਰੂ ਦੀ ਪਉੜੀ ਚੜ੍ਹ ਕੇ ਆਪਣੇ ਮੂਲ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ।

ਦੂਜੇ ਸਲੋਕ `ਚ ਇਸ ਵਿਸ਼ੇ ਨੂੰ ਗੁਰਦੇਵ ਹੋਰ ਵੀ ਸਪਸ਼ਟ ਕਰ ਦਿੱਤਾ ਹੈ। ਫ਼ੁਰਮਾਉਂਦੇ ਹਨ ਮਨੁੱਖ ਨੇ, ਜਨਮ-ਮਰਨ ਦੇ ਵਿਸ਼ੇ ਨਾਲ ਬ੍ਰਾਹਮਣੀ ਤੇ ਹੋਰ ਅਨੇਕ ਵਿਚਾਰਧਾਰਾਵਾਂ ਘੜ ਕੇ ਮਨੁੱਖ ਨੂੰ ਉਲਝਾਇਆ ਤੇ ਕੁਰਾਹੇ ਪਾਇਆ ਹੋਇਆ ਹੈ। ਜਦਕਿ ਇਲਾਹੀ ਸੱਚ ਇਕੋ ਹੀ ਹੈ ਕਿ ਮਨੁੱਖ ਪ੍ਰਭੂ ਦਾ ਹੀ ਅੰਸ਼ ਹੈ ਅਤੇ ਇਸ ਦੀ ਅੰਤਮ ਮੰਜ਼ਿਲ ਵੀ ਜਲਦੀ ਭਾਵੇਂ ਦੇਰ ਨਾਲ, ਪ੍ਰਭੂ `ਚ ਅਭੇਦ ਹੋਣਾ ਹੀ ਹੈ।

ਇਸ ਲਈ ਮਨੁੱਖਾ ਜਨਮ ਦੀ ਸਫ਼ਲਤਾ ਲਈ ਰਸਤਾ ਵੀ ਇਕੋ ਹੈ, ਢੰਗ ਵੀ ਸ਼ਬਦ ਗੁਰੂ ਦੀ ਪਉੜੀ ਚੜ੍ਹਣ ਵਾਲਾ ਇਕੋ ਹੈ ਤੇ ਮੰਜ਼ਿਲ ਵੀ ਮਨੁੱਖ ਦਾ ਆਪਣਾ ਅਸਲ ਘਰ (ਨਿਜ ਥਾਨ) ਕਰਤੇ ਪ੍ਰਭੂ ਦਾ ਇਕੋ ਇੱਕ ਦਰ ਹੀ ਹੈ। ਕਾਰਣ ਹੈ ਕਿ ਸਮੂਚੀ ਰਚਨਾ ਦਾ ਪ੍ਰਤਿਪਾਲਕ ਵੀ ਕਰਤਾ ਪ੍ਰਭੂ ਹੈ ਤੇ ਉਸ ਦੀ ਪ੍ਰਾਪਤੀ ਦਾ ਢੰਗ ਵੀ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਉਸ `ਚ ਅਭੇਦ ਹੋਣਾ ਤੇ ਸਫ਼ਲ ਜੀਵਨ ਨੂੰ ਪ੍ਰਾਪਤ ਕਰਣਾ ਹੈ। (ਚਲਦਾ) #Instt. 3 Mlkiv.014.o3s014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.