.

ਦਸਮ ਗ੍ਰੰਥ: ਚਉਬੀਸ ਅਵਤਾਰ

ਅਮਰੀਕ ਸਿੰਘ ਧੌਲ

“ਪੰਥ ਲਈ ਅਸ਼ਲੀਲ ਇਖ਼ਲਾਕ ਨੂੰ ਤੋੜਨਾ ਉਨਾ ਹੀ ਜ਼ਰੂਰੀ ਹੈ, ਜਿੰਨਾ ਬੇ-ਅਦਲ ਹਾਕਮਾਂ ਨਾਲ ਜੁੱਧ ਕਰਨਾ”। -ਪੰਨਾ ੫੧੫, ‘ਪੰਥ ਦਾ ਵਾਲੀ` ਪ੍ਰੋ: ਹਰਿੰਦਰ ਸਿੰਘ ਮਹਿਬੂਬ

ਹਿੰਦੂ ਅਵਤਾਰ ਕਥਾ ਵਾਰੇ:-
ਹਿੰਦੂ ਅਵਤਾਰਾਂ ਦੀ ਨਿਸਚਿਤ ਗਿਣਤੀ ੧, ੨ ਵਾਰੇ ਕੋਈ ਵੀ ਵਿਦਵਾਨ ਪੱਕੀ ਤਰ੍ਹਾਂ ਕੁੱਝ ਨਹੀਂ ਦੱਸ ਸਕਦਾ, ਕੇਵਲ ਇਸ ਲਈ ਕਿ ਇਨ੍ਹਾਂ ਵਾਰੇ ਕਿਤੇ ਵੀ ਲਿਖਿਆ ੩ ਨਹੀਂ ਮਿਲਦਾ। ਦੂਜਾ, ਜਦ ਵੀ ਪਖੰਡੀ ਬ੍ਰਾਹਮਣ ਪ੍ਰੋਹਿਤ ਦਾ ਦਿਲ ਕੀਤਾ ਇੱਕ ਹੋਰ ਨਵਾਂ ਅਵਤਾਰੀ-ਬੁੱਤ ਘੜ ਲਿਆ। ਇਉਂ ਇਨ੍ਹਾਂ ਅਵਤਾਰਾਂ ਦੀ ਗਿਣਤੀ ਚ ਇਜ਼ਾਫਾ ਹੁੰਦਾ ਗਿਆ। ਇਹ ਤੱਥ ਹੈ ਕਿ ਕਿਸੇ ਵੀ ਪ੍ਰੋਹਿਤ-ਪਾਠੀ-ਪੁਜਾਰੀ ਵਰਗ ਅਤੇ ਦੰਭੀ ਗੁਰਦੁਆਰਾ ਕਮੇਟੀਆਂ ਦਾ ਮੁੱਖ ਨਿਸ਼ਾਨਾ ੪ ਕਿਸੇ ਨਾ ਕਿਸੇ ਤਰੀਕੇ, ਸੰਸਾਰੀ ਉਪਯੋਗਤਾ, ਗਰੀਬ-ਮਾਰ, ਅਮੀਰ-ਨਿਵਾਜ਼ੀ ਤੇ ਨਿੱਜੀ ਮੁਫ਼ਾਦ ਹਾਸਿਲ ਕਰਨਾ ਹੀ ਹੁੰਦਾ ਹੈ। ਤੀਜਾ, ਹਿੰਦੂ ਪ੍ਰੋਹਿਤ ਉਸ ਵਕਤ ਸੰਸਕ੍ਰਿਤ ਬੋਲੀ ਦੀ ਇਜਾਰਾਦਾਰੀ ਦਾ ਇਕੋ ਇੱਕ ਵਾਹਦ ਸੁਆਮੀ ਸੀ ਜਦ ਕਿ ਆਮ ਲੋਕ ਅਨਪੜ੍ਹ ਸਨ। ਜ਼ਾਹਰ ਹੈ ਕਿ ਪੂਰਵ-ਨਾਨਕ ਕਾਲ ਵਿੱਚ ਪੁਜਾਰੀ ਵਰਗ ਨੂੰ ਕਿਸੇ ਪਾਸਿਓਂ ਵੀ ਚੈਲਿੰਜ ਜਾਂ ਵਿਰੋਧਤਾ ਦਾ ਖਦਸ਼ਾ ਤੇ ਡਰ ਨਹੀਂ ਸੀ।
ਹਿੰਦੂ ਅਵਤਾਰ ਕਥਾ ਨਾ ਹਿੰਦੂ ਪੁਰਾਣ ਸਾਹਿਤ ਵਿੱਚ ਵਰਣਨ ਹੋਈ ਹੈ, ਨਾ ਹੀ ਜੈਨ ਮੱਤ ਦੇ ਤੀਰਥਾਂਕਰਾਂ ਨਾਲ ਇਸਦਾ ਕੋਈ ਸੰਬੰਧ ਹੈ। ਹੋ ਸਕਦੈ, ਹਿੰਦੂ ਅਵਤਾਰਾਂ ਵਾਰੇ ਨਾਥ ਸੰਪਰਦਾ ਦੇ ਮਛਿੰਦ੍ਰ ਤੇ ਚਰਪਟ ਨਾਂ ਦੇ ਯੋਗੀਆਂ ਦੀ ਵਾਰਤਾ ੫ ਵਿੱਚ ਕੋਈ ਵਰਣਨ ਹੋਵੇ, ਭਾਵੇਂ, ਇਹ ਵੀ ਇੱਕ ਖਿਆਲ ਹੀ ਹੈ। ਹਾਂ, ਇਨ੍ਹਾਂ ਅਵਤਾਰ-ਕਥਾਵਾਂ ਦੀ ਸ਼ੈਲੀ ਜ਼ਰੂਰ ‘ਪ੍ਰਬੋਧ ਚੰਦ੍ਰੋਦਯ ਨਾਟਕ` ਨਾਲ ਮੇਲ ਖਾਂਦੀ ਹੈ, ਜਿਥੋਂ ਇਹ ਸਾਬਿਤ ਹੈ ਕਿ ਇਹ ਅਵਤਾਰ ਕਥਾ ਮਿਥਹਾਸਿਕ ਪ੍ਰੋਹਿਤਵਾਦੀ ਹਿੰਦੂ ਕਾਢ ਤੋਂ ਸਿਵਾ ਹੋਰ ਕੁੱਝ ਨਹੀਂ। ਕਿਉਂਕਿ ਪੁਰਾਣ ਸਾਹਿਤ ਦਾ ਇਹ ਪ੍ਰਧਾਨ ੬ ਅੰਗ ਹੈ। ਇਸ ਲਈ ਹਿੰਦੂ ਅਵਤਾਰ ਕਥਾ ਦਾ, ਦਸ ਅਤੇ ਚੌਬੀਸ ਅਵਤਾਰਾਂ ਦੇ ਰੂਪ ਵਿੱਚ ਦੋਹਰਾ ਨਿਰਖ ਪਾਇਆ ਗਿਆ ਮਿਲਦਾ ਹੈ, ਭਾਵੇਂ ਹੋਰ ਅਵਤਾਰਾਂ ਵਾਰੇ ਹਵਾਲਾ ਵੀ ਪੁਰਾਣ ਸਾਹਿਤ ਵਿੱਚ ਲਿਖਿਆ ਮਿਲਦਾ ਹੈ। ਹੋਰ ਪੁਰਾਣਾਂ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੇ ਅਵਤਾਰ, ਵੈਸ਼ਣਵ ਪੁਰਾਣਾਂ ਵਿੱਚ ਵਿਸ਼ਣੂ ਦੇ ਅਵਤਾਰ, ਅਤੇ ਸ਼ੈਵ ਪੁਰਾਣਾਂ ਵਿੱਚ ਸ਼ਿਵ ਦੇ ਅਵਤਾਰ ਦਰਜ ਕੀਤੇ ਮਿਲਦੇ ਹਨ। ਵਿਸ਼ਣੂ ਦੇ ਅਵਤਾਰ ਸਭ ਤੋਂ ਜ਼ਿਆਦਾ ਵਰਣਿਤ ਹਨ।
ਅਖੌਤੀ ਦਸਮ ਗ੍ਰੰਥ ਵਿਚਲੇ `ਚੌਬੀਸ ਹਿੰਦੂ ਅਵਤਾਰਾਂ` ਦੀ ਸੂਚੀ ੭ ਵਿੱਚ ਮੱਛ, ਕੱਛ, ਨਰ, ਨਾਰਾਇਣ, ਮੋਹਿਨੀ, ਬਰਾਹ, ਨਰਸਿੰਘ, ਬਾਮਨ, ਪਰਸਰਾਮ, ਬ੍ਰਹਮਾ, ਰੁਦਰ, ਜਲੰਧਰ, ਬਿਸਨ, ਸ਼ੇਸ਼ਸਈ, ਅਰਹੰਤ ਦੇਵ, ਮਨੁ ਰਾਜਾ, ਧਨੰਤਰ, ਸੂਰਜ, ਚੰਦਰ, ਰਾਮ, ਕ੍ਰਿਸ਼ਨ, ਨਰ (ਅਰਜਨ), ਬੁੱਧ, ਨਿਹਕਲੰਕੀ, ਸਾਰੇ ਚੌਵੀ (੨੪) ਨਾਂ ਹਨ: । ਇਲਾਵਾ, ਵਿਸ਼ਣੂ ਦੇ ਪ੍ਰਸਿੱਧ ਦਸ ਅਵਤਾਰ ਐਉਂ ਹਨ: ਮੱਛ, ਕੱਛਪ, ਵਾਰਾਹ, ਨਰ ਸਿੰਘ, ਵਾਮਨ, ਪਰਸਰਾਮ, ਰਾਮ, ਕ੍ਰਿਸ਼ਣ, ਬੁੱਧ ਅਤੇ ਕਲਕੀ। ਬੁੱਧ ਦੇ ਅਵਤਾਰਾਂ ਦੇ ਸੰਬੰਧ ਵਿੱਚ ਮੱਤਭੇਦ ਵੀ ਰਹੇ ਹਨ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕਲਕੀ ਅਵਤਾਰ ਕਲਿਯੁਗ ਦੇ ਅੰਤ ਵਿਚ, ਵਿਰੋਧੀਆਂ ਦਾ ਨਾਸ਼ ਕਰਕੇ ਹਿੰਦੂ ਧਰਮ ਦੀ ਪੁਨਰ-ਸੰਸਥਾਪਨਾ ਕਰੇਗਾ, ਜਿਵੇਂ ਏਸੇ ਲੜੀ ਚੋਂ ਪਹਿਲਾਂ ੧੯੪੭ ਵਿੱਚ ਫੇਰ ੧੯੮੪ ਤੋਂ ਹੀ ਸਿੱਖਾਂ ਦੀ ਅਨੇਕ-ਮੂੰਹੀਂ ਨਸਲਕੁਸ਼ੀ ਜ਼ਾਹਰਾ ਅਤੇ ਲੁਕਵੀਂ ਹੁਣ ਤੱਕ ਜਾਰੀ ਹੈ।
ਕੁਝ ਪੁਰਾਣਾਂ ਵਿੱਚ ਅਵਤਾਰਾਂ ਦੀ ਉਪਰੋਕਤ ਗਿਣਤੀ ਵੱਧ ਘੱਟ ਅੰਕਿਤ ਹੋਈ ਹੈ ਜਿਵੇਂ ਭਾਗਵਤ ਪੁਰਾਣ (ਸਕੰਧ ੧/੩) ਵਿੱਚ ਵਿਸ਼ਣੂ ਦੇ ਅਵਤਾਰਾਂ ਦੀ ਗਿਣਤੀ ਬਾਈ (੨੨) ਮੰਨੀ ਗਈ ਹੈ, ਜਿਵੇਂ ਬ੍ਰਾਹਮਣ ਦੇ ਰੂਪ ਵਿੱਚ ਸੂਕਰ, ਨਾਰਦ, ਨਰ-ਨਾਰਾਇਣ, ਕਪਿਲ, ਦੱਤਾਤ੍ਰੇਯ; ਯੱਗ ਦੇ ਰੂਪ ਵਿੱਚ ਰਿਸ਼ਭ ਦੇਵ, ਪ੍ਰਿਥੂ, ਮਤਸਯ, ਕਛਪ, ਧਨਵੰਤਰੀ, ਮੋਹਿਨੀ, ਨਰਸਿੰਘ, ਵਾਮਨ, ਪਰਸੁਰਾਮ, ਵਿਆਸ, ਰਾਮ, ਬਲਰਾਮ, ਕ੍ਰਿਸ਼ਨ, ਬੁੱਧ, ਕਲਕੀ। ਪਰ ਏਸੇ ਹੀ ਪੁਰਾਣ ਵਿੱਚ ਹੋਰ ਜਗ੍ਹਾ ਤੇ (ਸਕੰਧ ੨/੭) ਤੇ ਇਹ ਗਿਣਤੀ ਵਧਾ ਕੇ ੨੪ ਕਰ ਦਿੱਤੀ ਗਈ ਹੈ, ਜਿਸ ਵਿੱਚ ਨਾਰਦ ਤੇ ਮੋਹਿਨੀ ਦਾ ਜ਼ਿਕਰ ਛਡ ਦਿੱਤਾ ਗਿਆ ਅਤੇ ਬਲਰਾਮ ਤੇ ਕ੍ਰਿਸ਼ਨ ਨੂੰ ਇੱਕ ਹੀ ਮੰਨਿਆ ਗਿਆ ਹੈ। ਇਥੋਂ ਕੁੱਝ ਅਵਤਾਰਾਂ ਦੇ ਇਤਿਹਾਸਿਕ ਆਧਾਰ ਉਤੇ ਸ਼ੱਕ ਗੁਜ਼ਰ ਜਾਂਦੀ ਹੈ। ਬਾਕੀ ਦੇ ਪੰਜ ਅਵਤਾਰ ਇਸ ਪ੍ਰਕਾਰ ਹਨ: ਮਨੁ, ਹੰਸ, ਹਯਗ੍ਰੀਵ, ਗਜ-ਤ੍ਰਾਸ-ਨਿਵਾਰਕ, ਅਤੇ ਧ੍ਰੂਹ ਦੇ ਸਹਾਇਕ ਦੇ ਰੂਪ ਵਿਚ। ਇਥੋਂ ਸਾਬਿਤ ਹੈ ਕਿ ਇੱਕ ਹੀ ਪੁਰਾਣ ਵਿੱਚ ਭਾਵੇਂ ਵਿਸ਼ਣੂ ਦੇ ਅਵਤਾਰਾਂ ਦੀ ਕਲਪਨਾ ਇਕੋ ਜੇਹੀ ਨਹੀਂ; ਫਿਰ ਵੀ ੨੪ ਗਿਣਤੀ ਕਾਫੀ ਪ੍ਰਸਿੱਧ ਹੈ। ਭਾਵ ਸਪਸ਼ਟ ਹੈ ਕਿ ਵਿਸ਼ਣੂ ਦੇ ਅਵਤਾਰਾਂ ਦਾ ਅੰਤ ਨਹੀਂ।
ਦਸਮ ਗ੍ਰੰਥ ਵਿਚਲੇ ਚੌਬੀਸ ਹਿੰਦੂ ਅਵਤਾਰ:-
ਚਉਬੀਸ ਅਵਤਾਰਾਂ ਦੀ ਇਸ ਹਿੰਦੂ ਕਥਾ ਨੂੰ ਫਿਰਕੂ ਹਿੰਦੂਤਵੀ ਗੂੜ੍ਹੀ ਪਾਣ ਚਾੜ੍ਹ ਕੇ ਬ੍ਰਾਹਮਣਵਾਦੀ ਰਾਜਸੀ ੮ ਸਾਜਿਸ਼ਾਂ ਦੀ ਜ਼ਹਿਰੀਲੀ ਪੁੱਠ ਦਿੰਦਿਆਂ ਸਿੱਖਾਂ ਨੂੰ ਪਹਿਲਾਂ ਅਖੌਤੀ ਕੇਸਾਧਾਰੀ ਹਿੰਦੂ ਬਣਾਉਣ ਦੀ ਘਿਨਾਉਣੀ ਚਾਲ ਵਜੋਂ ਬਿੱਪਰ-ਸੰਸਕਾਰੀ ਸ਼ੈਤਾਨ ਹਿੰਦੂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਲੱਭਣ, ਉਸ ਨੂੰ ਵਜੂਦ ਵਿੱਚ ਲਿਆਉਣ ਅਤੇ ਫਿਰ ਦੁਸਹਿਰੇ ਵਾਲੇ ਦਹ ਸਿਰ (ਰਾਵਣ) ਦੇ ਬੁੱਤ ਵਾਂਗ ਬੁੱਤ ਘੜਨ ਦੀ ਹਿੰਦੂਤਵੀ ਫਾਸ਼ੀਵਾਦੀ ਵਿਓਂਤ ੯ ਬਣਾਈ। ਇਹ ਸਭੋ ਕੁੱਝ ੧੭੪੦ ਈ: ਤੋਂ ਜ਼ਾਹਰਾ ਤੌਰ ਤੇ ਹੋਂਦ ਵਿੱਚ ਆਉਣਾਂ ਸੁਰੂ ਹੋਇਆ ਭਾਵੇਂ ਚਾਲੂ ਤਾਂ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ, ਜਦੋਂ ਗੁਰੂ ਜੀ ਦੇ ਜੰਞੂ ਪਾਉਣ ਤੋਂ ਨਾਂਹ ਕਰਨ ਵੇਲੇ ਤੋਂ ਹੀ ਹੋ ਚੁੱਕਾ ਸੀ। ਉਦੋਂ ਤੋਂ ਹੀ ਬ੍ਰਾਹਮਣ ਪ੍ਰੋਹਿਤ ਨੇ ਗੁਰੂ ਨਾਨਕ ਵਲੋਂ ਪਖੰਡ ਨੂੰ ਲੰਮੇ ਹੱਥੀਂ ਲੈਂਦਿਆਂ ਦੇਖ ਕੇ ਹਜ਼ੂਰ ਨੂੰ ‘ਕੁਰਾਹੀਆ` ਤੱਕ ਕਿਹਾ। ਮਗਰੋਂ, ਜਸਪਤ ਤੇ ਲਖਪਤ ਭਰਾਵਾਂ ਦਾ ਕਹਿਣਾਂ ਕਿ ਜੇ ਖੱਤਰੀ ਨੇ ਸਿੱਖ ਧਰਮ ਚਲਾਇਆ ਤਾਂ ਇਸ ਨੂੰ ਖਤਮ ਵੀ ਖੱਤਰੀ ਹੀ ਕਰੇਗਾ। ਇਥੌਂ ਤੱਕ ਸਿੱਖਾਂ ਉਪਰ ਵਾਰ ਵਾਰ ਫੌਜਾਂ ਚਾੜ੍ਹਨ ਵਰਗੇ ਸਬੂਤ ਦੱਸਦੇ ਹਨ ਕਿ ਹਿੰਦੂਤਵ ਦਾ ਹੱਥਠੋਕਾ, ਪਖੰਡੀ ਪ੍ਰੋਹਿਤ ਪੁਜਾਰੀ ਚਿਰੋਕਾ ਸਿੱਖੀ ਨੂੰ ਖਤਮ ਕਰਨ ਦਾ ਚਾਹਵਾਨ ਸੀ ਅਤੇ ਹੁਣ ਵੀ ਹੈ।
ਅਠਾਰਵੀਂ ਸਦੀ ਵਿੱਚ ਸਿੱਖਾਂ ਦੀ ਅਝੱਲ ਰਾਜਨੀਤਕ ਤਾਕਤ ਨੂੰ ਹਰ ਹੀਲੇ ਜ਼ੇਰ ਕਰ ਲੈਣ ਦੇ ਯਤਨ ਕਰਦੀ ਉਤਾਵਲੀ ਈਸਟ ਇੰਡੀਆ ਕੰਪਨੀ ਅਤੇ ਪਟਨੇ (ਸ੍ਰੀ ਦਸ਼ਮੇਸ਼ ਦੇ ਪ੍ਰਕਾਸ਼ ਅਸਥਾਨ) ਦੇ ਮਹੰਤ ਦੀ ਮਦਦ ਨਾਲ ਬਿੱਪਰ ਸੰਸਕਾਰੀ ਸਿੱਖ ਅਤੇ ਬ੍ਰਾਹਮਣ ਪ੍ਰੋਹਿਤ ਨੇ ਅਖੌਤੀ ਦਸਮ ਗ੍ਰੰਥ ਨੂੰ ਹੋਂਦ ੧੦ ਵਿੱਚ ਲਿਆਂਦਾ, ਤਾਂ ਕਿ ਜਿਹੜੇ ਕੰਮ ਇਹ ਦੋਵੇਂ ਪਹਿਲਾਂ ਨਹੀਂ ਸੀ ਕਰ ਸਕੇ ਉਹ ਆਕਾ ਤੇ ਗ਼ੁਲਾਮ ਰਲ਼ ਕੇ ਸਿੱਖਾਂ ਦੇ ਖ਼ਿਲਾਫ ਕਰਨ। ਚੇਤਾ ਨਾ ਭੁੱਲੇ, ਇਹ ਉਹੀ ਯਤਨ ਸਨ ਅਤੇ ਹਨ ਜਿਹੜੇ ਹਿੰਦੂ-ਮਨ ਢੇਰ ਚਿਰ ਪਹਿਲਾਂ ਤੋਂ ਹੀ ਸਿੱਖ ਗੁਰੂਆਂ ਦੇ ਖਿਲਾਫ ਕਰਦਾ ਆ ਰਿਹਾ ਸੀ, ਜਿਵੇਂ ਉਪਰੋਕਤ ਇਸ਼ਾਰੇ ਤੋਂ ਜ਼ਾਹਰ ਹੈ। ਫਿਰ ਗੁਰੂਆਂ ਤੋਂ ਬਾਦ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹਿੰਦੂ-ਮਨ ਤੀਸਰੇ ਪੰਥ ਦੀ ਆਮਦ ਨਾਲ ਡਰ, ਈਰਖਾ ਅਤੇ ਆਪਣੀ ਮੁਢ ਕਦੀਮ ਦੀ ਕੰਮਜ਼ੋਰੀ ਕਾਇਰਤਾ ਦੀ ਵਜਾ ਕਰਕੇ ਅਣਸੁਰਖਿਅਤ ਹੋਣ ਦੀ ਭਾਵਨਾਂ ਦਾ ਡੱਸਿਆ (ਪੰਨਾ ੩੭੦, ਸ. ਰ. ਖ਼ਾ. ੧੯੮੮), ਅਜਿਹੇ ਅਨੇਕਾਂ ਕੋਝੇ ਯਤਨ ਵਿੱਢਦਾ ਰਿਹਾ (੫੦੫-੬, ਜਿਵੇਂ ਪਹਾੜੀ ਰਾਜਿਆਂ ਦੀ ਈਰਖਾ, ਗੋਂਦਾਂ, ਮੁਗਲ ਹਾਕਮਾਂ ਕੋਲ ਵਧਾ ਚੜ੍ਹਾ ਕੇ ਕੀਤੀਆਂ ਚੁਗਲੀਆਂ, ਸ੍ਰੀ ਦਸ਼ਮੇਸ਼ ਉਪਰ ਕੀਤੇ ਲੁਕਵੇਂ ਤੇ ਕਮੀਨੇ ਘਾਤਕ ਵਾਰ, ਗੰਗੂ ਬ੍ਰਾਹਮਣ ਦਾ ਮਹਾਂ ਪਾਪ ਅਤੇ ਦੀਵਾਨ ਸੁਚਾ ਨੰਦ ਦੀ ਨੀਚਤਾ; ਪਹਾੜੀ ਰਾਜਿਆਂ ਦੁਆਰਾ ੧੭੦੪ ਦੇ ਵੱਡੇ ਜੰਗ ਤੋਂ ਪਹਿਲਾਂ ਗੁਰੂ ਜੀ ਨਾਲ ਲੜੀਆਂ ਜੰਗਾਂ ਆਦਿ (ਪੰਨਾ ੫੦੪-੫))। ਗੁਰੂ-ਕਾਲ ਵਿੱਚ ਬਿਪਰ-ਸੰਸਕਾਰ ਦੀ ਨਿਸ਼ੇਧ ਗਤੀ, ਮਹਾਂਬਲੀ ਗੁਰੂ-ਹਸਤੀ ਦੀ ਬ-ਦੌਲਤ, ਦਾ ਪਤਨ ਨਿਰੰਤਰ ਹੁੰਦਾ ਰਿਹਾ ਸੀ ਜਿਸ ਨਾਲ ਉਸ ਵਿੱਚ ਸਿਥਲਤਾ ਆਈ ਸੀ। ਸਿੱਟੇ ਵਜੋਂ, ਹਿੰਦੂਤਵ ਕੁਰੱਖਤ ਸਾਜਿਸ਼ਾਂ ਅਤੇ ਕਮੀਨੇ ਵਿਸ਼ਵਾਸ਼ਘਾਤ ਦੇ ਰਾਹੇ ਪਿਆ। (ਪੰਨਾ ੫੧੦, ਪੰਥ ਦਾ ਵਾਲੀ, ਸ. ਰ. ਖ਼ਾ. ੧੯੮੮), ਕਿਉਂਕਿ “ਸਵੈ ਦੁਆਲੇ ਖੜੇ ਕੀਤੇ ਭਾਰੀ ਦੰਭਾਂ ਵਿੱਚ ਘਿਰੀਆਂ ਈਰਖਾਲੂ ਨਸਲਾਂ ਦਾ ਆਪਣੇ ਆਪ ਦੇ ਗੁਆਚਣ ਦੀ ਘੜੀ ਤੋਂ ਪਹਿਲਾਂ ਹਿੰਦੂ ਮਨ ਵਿੱਚ ਚਾਰ ਚੁਫੇਰੇ ਇੱਕ ਦਹਿਲ” (ਪੰਨਾ ੧੨੫ ਸ. ਰ. ਖ਼ਾ. ੧੯੮੮) ਦੌੜ ਗਿਆ ਸੀ, ਜਦ ਗੁਰੂ ਜੀ ਨੇ ਅਕਾਲ-ਉਸਤਤ ਦਾ ਆਪਣਾ ਸਿੱਖੀ ਵਾਲਾ, ਹਿੰਦੂ ਅਤੇ ਮੁਸਲਮਾਨ ਧਰਮਾਂ ਤੋਂ ਨਿਆਰਾ ਪੁਰਾਣ ਖੋਲ੍ਹਿਆ ਸੀ। ਜਿਵੇਂ ਯੋਗੀਆਂ, ਦਿਗੰਬਰਾਂ, ਵੈਸ਼ਣਵਾਂ, ਤਪਿਆਂ, ਖਤਰੀਆਂ ਅਤੇ ਬ੍ਰਾਹਮਣਾਂ ਨੇ ਗੋਂਦੇ ਮਰਵਾਹੇ ਦੇ ਪੁੱਤਰ ਤੋਂ ਜਾਅਫ਼ਰ ਬੇਗ਼ ਲਾਹੌਰ ਦੇ ਹਾਕਮ ਕੋਲ ਗੁਰੂ ਅਮਰਦਾਸ ਸਾਹਿਬ ਦੇ ਖਿਲਾਫ ਸ਼ਕਾਇਤ ੧੧ ਕਰੁਆਈ ਸੀ। ਪੰਚਮ ਪਾਤਸ਼ਾਹ ਨੂੰ ਚੰਦੂ ਨੇ ਤੱਤੀ ਤਵੀ ਉਤੇ ਬੈਠਾਇਆ, ਤੱਤਾ ਰੇਤਾ ਸੀਸ ਚ ਪਾਕੇ, ਅਤੇ ਤਸੀਹੇ ਦੇ ਕੇ ਸ਼ਹੀਦ ਕੀਤਾ। ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਜੀ ਨਾਲ ਗਏ ਪੰਜ ਸਿੱਖ ਸ਼ਹੀਦ ਕਰੁਆਏ ਸਨ। ਹੁਣ ਬਿੱਪਰ, ਸਿੱਖੀ ਦੇ ਉਚੇ ਸੁਚੇ ਆਦਰਸ਼, ਸੱਚੇ ਅਮਲੀ ਜ਼ਿੰਦਾ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਖਤਮ ਕਰਨ ਉੱਤੇ ਤੁਲਿਆ ਹੋਇਆ ਹੈ, ਕਿਉਂਕਿ ੧੯੪੭ ਈ: ਵਿੱਚ ਸਿੱਖਾਂ ਨੇ ਆਪਣੀਆਂ ਸਿੱਖ ਫੌਜਾਂ, ਫਾਸ਼ੀ ਹਿੰਦੂਤਵ ਨੂੰ ਦੇ ਕੇ ਆਪ ਗ਼ੁਲਾਮਾਂ ਦਾ ਗ਼ੁਲਾਮ ਬਣਨਾ ਪਸੰਦ ੧੨ ਕੀਤਾ ਸੀ, ਨਾਨਕ ਚੰਦ ਮਲਹੋਤਰੇ ਦੇ ਢਹੇ ਚੜ੍ਹਿਆਂ। ਇਸ ਦਾ ਹਿੰਦੂਤਵੀ ਕਪਟ ਭਰਿਆ ਤਰੀਕਾ ਬੜਾ ਮਾਕੂਲ ਹੈ, ਜਿਵੇਂ ਅਖੌਤੀ ਸਿੱਖਾਂ ਜਾਂ ਚਾਪਲੂਸ ਕੇਸਾਧਾਰੀ ਹਿੰਦੂਆਂ ਦੀ ਮਦਦ ਨਾਲ, ਪਹਿਲਾਂ ੧੯੮੪ ਈ: ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕੀਤਾ, ਉਥੇ ਅਤੇ ਬਾਕੀ ਪੰਜਾਬ ਵਿੱਚ ਰੱਜ ਰੱਜ ਜ਼ੁਲਮ ਕੀਤੇ, ਸਿੱਖ ਬੀਬੀਆਂ ਮਰਦਾਂ, ਬਚਿਆਂ, ਬੁਢਿਆਂ ਅਤੇ ਮਾਵਾਂ ਦੇ ਲਹੂ ਪੀਤੇ, ਫੇਰ ਦਿੱਲੀ, ਕਾਨ੍ਹਪੁਰ, ਰਾਂਚੀ ਆਦਿ ਥਾਵਾਂ ਤੇ ੧੯੮੪ ਈ: ਨਵੰਬਰ ਵਿੱਚ ਬੇਗ਼ੁਨਾਹ ਖ਼ਾਲਸਾ ਮਰਦਾਂ ਨੂੰ ਟੈਰ ਗਲ਼ਾਂ ਚ ਪਾ ਪਾ ਸਾੜਿਆ, ਜਿਵੇਂ ਜ਼ੁਲਮ ਦੀ ਸਿਖਰ ਤ੍ਰਿਲੋਕ ਪੁਰੀ, ਮੰਗੋਲ ਪੁਰੀ ਆਦਿ ਵਿੱਚ ਕੀਤੀ, ਸਿੰਘਾਂ ਕੋਲੋਂ ਹਿੰਦੂ ਪੋਲੀਸ ਦੀ ਮਦਦ ਨਾਲ ਹਥਿਆਰ ਹਥਿਆੱ ਕੇ, ਨਿਹੱਥਿਆਂ ਨੂੰ ਗੋਲੀਆਂ ਮਾਰ ਕੇ ਮਾਰਨਾ। ਸਿੱਖ ਮਰਦਾਂ ਦੇ ਮਰਨ ਉਪਰੰਤ ਬੀਬੀਆਂ ਨੂੰ ਰੇਪ ਕੀਤਾ, ਬਚਿਆਂ ਬੁਢਿਆਂ ਨੂੰ ਕਤਲ ਕੀਤਾ ੧੩, ੧੪। ਬੀਬੀ ਨ੍ਰਿਪਰੀਤ ਕੌਰ ਦੇ ਪਿਤਾ ਜੀ ਨੂੰ ਖੰਭੇ ਨਾਲ ਵਾਰ ਵਾਰ ਬੰਨ੍ਹ ਕੇ ਜੀਊਂਦਿਆਂ ਨੂੰ ਸਾੜਿਆ ਗਿਆ। ਏਸੇ ਹੀ ਤਰ੍ਹਾਂ, ਬਿੱਪਰ ਮੁੱਢ ਕਦੀਮ ਦਾ ਸਿੱਖੀ ਦਾ ਦੁਸ਼ਮਣ, ਸਿੱਖਾਂ ਦੇ ਅਸਲੀ ਆਦਿ ਗੁਰੂ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਨੂੰ ਮਲੀਆਮੇਟ ਕਰਨ ਦੀਆਂ ਅਨੇਕ-ਮੂੰਹੀਂ ਚਾਲਾਂ ਚਲ ਰਿਹਾ ਹੈ, ਜਿਨ੍ਹਾਂ ਚੋਂ ਕੁੱਝ ਅਕਸਰ ਕਾਮਯਾਬ ਵੀ ਹੋਈਆਂ। ਮਸਲਨ, ੧੯੪੭ ਈ: ਵਿੱਚ ਸਿੱਖਾਂ ਨੂੰ ਅਖੰਡ ਭਾਰਤ ਦੇ ਪਖੰਡ, ਗੋਰੇ ਦੀ ਖੰਡ ਗਲੇਫੀ ਜ਼ਹਿਰ, ਅਖੌਤੀ ਲੋਕਤੰਤਰੀ ਰਾਜ ਪ੍ਰਬੰਧਕ ਢਾਂਚਾ ਭਾਵ ਫੋਕੀ ਜਮਹੂਰੀਅਤ ਅਤੇ ਇਹ ਸਾਰਾ ਕੁੱਝ ਘਟ ਗਿਣਤੀ ਪਰ ਬਹਾਦਰ ਸਿੱਖ ਕੌਮ ਨੂੰ ਹਿੰਦੂ ਮਹਾਂਸਾਗਰ ਦੇ ਰਸਾਤਲ ਟੋਏ ਵਿੱਚ ਜਜ਼ਬ ਕਰਨ ਲੈਣ ਦੀ, ਬਿੱਪਰ ਦੇ ਮੰਤ ਦੀ ਅਤਿ ਘਿਣਾਉਣੇ ਧਰਮ-ਨਿਰਪੱਖਤਾ ਦੇ ਮਖੌਟੇ ਪਿੱਛੇ ਹਿੰਦੂਤਵ ਦੇ ਗੰਦੇ ਤੇ ਖੋਖਲੇ ਬ੍ਰਾਹਮਣਵਾਦੀ ਰਾਜਨੀਤਕ ਫਾਸ਼ੀਵਾਦੀ ਤੇ ਧੱਕੜਸ਼ਾਹੀ ਜ਼ੁਲਮ ਦੀ ਇੰਤਹਾ ਦੇ ਪਰਤੱਖ ਪ੍ਰਗਟਾਅ ੧੫ ਦਾ ਇਜ਼ਹਾਰ ਹੋਇਆ ਹੈ।
੧੭੪੦ ਈ: ਤੋਂ ਹੀ ਸੂਧੇ ਸਿੱਖਾਂ ਨੂੰ ਇਸ ਭਰਮ ਜਾਲ ਵਿੱਚ ਪੱਕੀ ਤਰ੍ਹਾਂ ਸਦਾ ਲਈ ਫਸਾਉਣ ਦੀਆਂ ਪੱਕੀਆਂ ਤਿਆਰੀਆਂ ੧੬ਅਰੰਭ ਹੋ ਗਈਆਂ ਸਨ। ਉਸ ਵਕਤ ਖ਼ਾਲਸਾ ਜੀ ਰਾਜਨੀਤਕ ਜਾਗ੍ਰਤੀ ਦੇ ਚੜ੍ਹਦੀ ਕਲਾ ਦੇ ਆਲਮ ਵਿੱਚ ਵਿਚਰ ਰਿਹਾ ਸੀ ਤਾਂ ਹਿੰਦੂਤਵ ਦਾ ਦਾਅ ਨਹੀਂ ਲੱਗਾ, ਜਿਵੇਂ ਉਪਰ ਕਿਹਾ ਹੈ। ਜਦ ਖ਼ਾਲਸਾ ਰਾਜ ਸਮੇਟੇ ਗਏ ਤਾਂ ਖ਼ਾਲਸਾ ਜੀ ਨੂੰ ਨਿਤਾਣੇ ਅਤੇ ਮਹਾਂ ਰੋਗ ਜਾਂ ਵੱਡੇ ਤਾਪ, ਅਵਿਦਿਆ, ਦੀ ਘੂਕੀ ਚ ਸੁੱਤੇ ਦੇਖ ਕੇ ਹਿੰਦੂ ਚਾਂਵਲ ਗਿਆ। ਅੰਗਰੇਜ਼ ਵਲੋਂ ਹਿੰਦੂ ਦੀ ਅਤੇ ‘ਬੁਰਕੀ ` ਦੇ ਟੁਕੜੇ ਲਈ ਕੁੱਤੇ ਦੀ ਨਿਆਈਂ ਲੇਲ੍ਹੜੀਆਂ ਕੱਢਦੇ ਕੁਲੀਨ ਵਰਗ ਦੇ ਸਿੱਖਾਂ, ਜਿਵੇਂ ਸਿਖਾਂ ਨੂੰ ਹਿੰਦੂ ਕਹਿਣ ਵਾਲਿਆਂ ਦਾ ਸਰਗਣਾਂ, ਬੇਦੀ ਬਾਬਾ੧੭ ਆਦਿ ਦੀ ਇਸ ਕਾਰਜ ਵਿੱਚ ਪਿੱਠ ਠੋਕੀ ਗਈ। ਫਲਸਰੂਪ, ਖ਼ਾਲਸਾ ੧੯੪੭ ਈ: ਵਿੱਚ ਹਿੰਦੂ ਦੀ ਰਾਜਸੀ ਗ਼ੁਲਾਮੀ ਹੇਠ ਸਿੱਧੇ ਤੌਰ ਤੇ ਆਇਆ, ਸਿਰਫ ਤਿੰਨ ਨਾਮ ਨਿਹਾਦ ਜਾਂ ਅਖੌਤੀ ਸਿੱਖਾਂ ਜਾਂ ਕੇਸਾਧਾਰੀ ਹਿੰਦੂਆਂ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ ਤੇ ਅਗਿਆਨੀ ਕਰਤਾਰ ਸਿੰਘ ਦੁਆਰਾ ਗ਼ਦਾਰੀ ਦੀ ਬਦੌਲਤ੧੮, ੧੯। ਹਿੰਦੂ ਨੂੰ ਹੋਰ ਜੂੰਆਂ ਚਾਹੀਦੀਆਂ ਸਨ? ਇਹੋ ਹੀ ਤਾਂ ਉਹ ਕਦੋਂ ਦਾ ਚਾਹੁੰਦਾ ਸੀ। ਉਦੋਂ ਦਾ ਜਦੋਂ ਦਾ ਰਾਇ ਭੋਇ ਦੀ ਤਲਵੰਡੀ ਗੁਰੂ ਨਾਨਕ ਦਾ ਸਿੰਘ ਨਾਦ ਗੂੰਜਣ ਲੱਗ ਪਿਆ ਸੀ, ਅਤੇ ੧੮ਵੀਂ ਸਦੀ ਵਿੱਚ ਸਿੰਘਾਂ ਦੇ ਰਾਜ ਹੋਏ ਸਨ। ਮਹਾਂਰਾਜਾ ਰਣਜੀਤ ਸਿੰਘ ਦੇ ਮਰਨ ਤੱਕ ਹਿੰਦੂ ਦੀ ਇਹ ਚਾਲ ਨਹੀਂ ਸੀ ਕਾਮਯਾਬ ਹੋਈ।
੧੯੪੭ ਈ: ਤੋਂ ਝੱਬੇ ਹੀ ਬਾਅਦ ਹਿੰਦੂਤਵ ਨੇ ਸਿੱਖ ਕੋਲੋਂ ਸਤਲੁਜ ਤੇ ਬਿਆਸ ਦਾ ਪਾਣੀ ਖੋਹ ਕੇ ਪਹਿਲਾਂ ਸਿੱਖ ਦੀ ਜੇਬ ਖਾਲੀ ਕੀਤੀ ੨੦। ਫੇਰ ਸਿੱਖ ਨੂੰ ਪੰਜਾਬੀ ਬੋਲੀ ਤੋਂ ਵਿਰਵੇ ਕਰਨ ਦੀ ਚਾਲ ਚੱਲੀ। ੧੯੪੭ ਈ: ਤੋਂ ਨਾਲੋ ਨਾਲ ਸਿੱਖ ਨੂੰ ਕੇਸ-ਰਹਿਤ ਕਰਨ ਦੀ ਮੁਹਿੰਮ ਤਾਂ ਪਹਿਲਾਂ ਹੀ ਵਿੱਢੀ ਹੋਈ ਮੁਤਵਾਤਰ ਚਾਲੂ ਹੈ ਹੀ, ਜਿਵੇਂ ਮਾਸਟਰ ਤਾਰਾ ਸਿੰਘ ਦੇ ਸਕੇ ਭਰਾ, ਪ੍ਰਿੰ: ਨਿਰੰਜਨ ਸਿੰਘ ਨੂੰ ੧੯੪੮ ਈ: ਵਿੱਚ ਆਪਣੀ ਲੰਮੀ ਦਾੜ੍ਹੀ ਅਤੇ ਕੇਸ ਮੁੰਨਾਉਣ ਨੂੰ ਕਿਹਾ ਤਾਂ ਜੋ ਬਾਕੀ ਸਿੱਖ ਉਹਦੀ ਰੀਸੇ ਖ਼ਾਲਸਈ ਚਿੰਨ੍ਹਾਂ ਨੂੰ, ਗਾਂਧੀ ਦੇ ਕਹੇ, ਤਿਲਾਂਜਲੀ ਦੇ ਕੇ ਘੋਨ ਮੋਨ ਹਿੰਦੂ ਸ਼ਕਲ ਧਾਰ ਲੈਣ ੨੧। ਪ੍ਰਸਿੱਧ ਪੰਜਾਬੀ ਅਖਾਉਤ ਹੈ: ‘ਮੁੰਨਿਆਂ ਜੋਗੀ ਰਗੜਿਆ ਦਾਰੂ`। ਕੀ ਸਿੱਖ ਅਜਿਹੀ ਹਿੰਦੂ ਸ਼ਕਲ ਧਾਰ ਲੈਣਗੇ? ਹਰਗਿਜ਼ ਨਹੀਂ। ਪੜ੍ਹੋ ਪ੍ਰੋ: ਪੂਰਨ ਸਿੰਘ ਜੀ ਦੇ ਆਪਣੇ ਕਹੇ ੨੨ ਲਫਜ਼: “ਸਿੱਖ ਮਰ ਜਾਵੇਗਾ, ਜੇ ਉਹ ਕੇਸ ਕਟਾ ਦੇਵੇ, ਤੇ ਹਿੰਦੂ–ਸ਼ਕਲ ਧਾਰਨ ਕਰ ਲਵੇ”। ਹੁਣ ਸਿੱਖ ਨੂੰ ਕੋਝਾ ਨਸ਼ੇੜੀ ਬਣਾਉਣ ਕੀ ਮੁਹਿੰਮ ਪੂਰੇ ਜ਼ੋਰਾਂ ਉਤੇ ਚਲ ਰਹੀ ਹੈ। ਅੰਗਰੇਜ਼ ਦੀ ਗ਼ੁਲਾਮੀ ਛੱਡ ਕੇ ਗ਼ੁਲਾਮਾਂ ਦੇ ਗ਼ੁਲਾਮ, ਹਿੰਦੂ ਦੀ ਸਿਆਸੀ ਗ਼ੁਲਾਮੀ ਨਾਲ ਜਿਥੇ ਗਰੀਬ ਸਿੱਖ ਬੇਰੁਜ਼ਗਾਰ ਤੇ ਪਰਦੇਸੀ ਹੋਇਐ, ਉਥੇ ਉਸ ਕੋਲੋਂ ਉਸ ਦਾ ਇਸ਼ਟ ਸ੍ਰੀ ਗੁਰੂ ਗ੍ਰੰਥ ਵੀ ਖੋਹਿਆ ਜਾਣ ਦੇ ਆਸਾਰ ਨਜ਼ਰ ਆਉਂਦੇ ਹਨ, ਜੇ ਸਿੱਖ ਚੁਕੰਨਾ ਨਾ ਹੋਇਆ ਤਾਂ। ਗੁਰਆਰਿਆਂ ਨੂੰ ਜਬਰੀ ਠਾਕੁਰ ਦੁਆਰੇ ਤੇ ਸ਼ਿਵ ਦੁਆਲੇ ਬਣਾ ਦਿੱਤਾ ਜਾਵੇਗਾ, ਜਿਵੇਂ ਗਵਾਲੀਅਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦਗਰ ਚ ਇੱਕ ਛੋਟਾ ਗੁਰਦੁਆਰਾ ੧੯੮੪ ਨੂੰ ਭੈਰਉਂ ਮੰਦਰ ਵਿੱਚ ਹਿੰਦੂਆਂ ਨੇ ਤਬਦੀਲ ਕਰ ਦਿੱਤਾ ਹੋਇਆ ਹੈ। ਕਿਉਂਕਿ ੧੯੮੪ ਦਾ ਸਿੱਖ ਦੇ ਮੁਤਬਰਕ ਗੁਰਦੁਆਰਿਆਂ ਉਪਰ ਫੌਜਕਸ਼ੀ ਕਰਨ ਦੀ ਤਾਂ ਚਾਣਕਿਆ ਨੀਤੀ ਨਾਲ ਲੈਸ ੨੩, ੨੪ ਫਾਸ਼ੀ ਤੇ ਧੱਕੜਸ਼ਾਹ ਹਿੰਦੂਤਵ ਰਾਜਨੀਤਕਾਂ ਨੇ ਪਹਿਲਾਂ ਹੀ ਪਿਰਤ ਪਾਲ ਰੱਖੀ ਹੈ।
ਇਸ ਸਾਜਿਸ਼ ਦੀ ਅਗਲੀ ਲੜੀ ਵਿਚੋਂ ਇੱਕ ਇਹ ਵੀ ਹੈ ਕਿ ਸਿੱਖਾਂ ਨੂੰ ਗੁਰੂ ਨਾਨਕ ਦੁਆਰਾ ਦੱਸੇ ਰੱਬ ਦੇ ਓਜਮਈ ਸੰਕਲਪ ਨੂੰ ਤਹਿਸ ਨਹਿਸ ਕਰਕੇ, ਸਿੱਖਾਂ ਦੇ ਦਿਲੋ ਦਿਮਾਗ਼ ਚ ਇਹ ਗੱਲ ਪਾ ਦਿੱਤੀ ਜਾਵੇ ਕਿ ਤੁਹਾਡਾ ਇਸ਼ਟ ਗੁਰੂ ਨਾਨਕ ਦੁਆਰਾ ਪ੍ਰੀਭਾਸ਼ਿਤ ਅਤੇ ਵਿਆਖਿਆਇਆ ਜਪੁ ਜੀ ਵਾਲਾ, ਖ਼ਾਲਸਈ ਰੱਬ ਨਹੀਂ ਸਗੋਂ ਹਿੰਦੂਆਂ ਵਾਂਗ ਤੇਤੀ ਕਰੋੜ ਦੇਵੀ ਦੇਵਤੇ, ਪੱਥਰ, ਪਿੱਪਲ, ਬੋਹੜ, ਲੋਹਾ, ਲੋਹੇ ਦੇ ਸੰਦ ਆਦਿ ਰੁੱਖ ਅਤੇ ਚਉਬੀਸ ਅਵਤਾਰ ਹੀ ਹਨ। ਦੂਜਾ, ਪੈਗ਼ੰਬਰਾਂ ਦੇ ਸਿਰਦਾਰ ਪੈਗ਼ੰਬਰ, ਬਾਦਸ਼ਾਹ ਦਰਵੇਸ਼, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਵੇਂ ਦਰਜੇ ਦਾ ਕਾਮੀ ਕ੍ਰੋਧੀ ਚਾਤੁਰੀ ਅਤੇ ਪਰਲੇ ਦਰਜੇ ਦਾ ਅਸ਼ਲੀਲ, ਯਾਨੀ ਨਿਰਾ ਤੇ ਨਿਗੂਣਾਂ ਹਿੰਦੂ ਦੇਸ਼ ਭਗਤ ਗਰਦਾਨਣਾਂ ਆਦਿ। ਤੀਜਾ, ਗੁਰੂ ਜੀ ਨੂੰ ਰੱਬ ਦੇ ਸ਼ਿਰੋਮਣੀ ਪੈਗ਼ੰਬਰ ਨਾ ਮੰਨਣਾਂ, ਮਿਥਹਾਸਿਕ ਦੇਵਤੇ ਦੇਵੀਆਂ ਅਤੇ ਚਾਲਾਕ ਰਾਜਸੀ ਹਿੰਦੂਆਂ ਤੁੱਲ ਕਹਿ ਕੇ ਛੁਟਿਆਉਣਾਂ ਜਿਵੇਂ ਮਰਹੱਟਾ ਸ਼ਿਵਾ ਜੀ, ਗਾਂਧੀ, ਨਹਿਰੂ ਨਾਲ ਤੁਲਨਾ ਦੇਣੀ ਆਦਿ
(See page 495, ਸਹਿਜੇ ਰਚਿਓ ਖ਼ਾਲਸਾ ੧੯੮੮)। ਫਿਰ ਗੁਰੂ ਜੀ ਦੀ ਹੋਰ ਬਦਨਾਮੀ ਤੇ ਘੋਰ ਬੇਅਦਬੀ ਕਿਵੇਂ ਕਰਨੀ? ‘ਤ੍ਰਿਆ ਚਰਿੱਤਰ` ਵਰਗੀ ਅਸ਼ਲੀਲ ਹਿੰਦੂਤਵੀ ਲਿਖਤ ਲਿਖਣ ਵਰਗੇ ਨੀਚ ਕਰਮ ਕਰਨ ਵਾਲਾ ਦੱਸ ਕੇ ਅਤੇ ਬਤੌਰ ਕਾਮੀ, ਕ੍ਰੋਧੀ, ਵਿਸ਼ੈਈ, ਨਸ਼ਈ ਡਾਕੂ ਬਦਮਾਸ਼ ਪੇਸ਼ ਕਰਨਾ ਤੇ ਨਫਰਤ ਭਰੇ ਨਾਵਾਂ ਨਾਲ ਬਦਨਾਮ ਕਰਕੇ। ਜਿਵੇਂ ਹਿੰਦੂ ਮਿਥਹਾਸ ਦੀ ਲਿੰਗ ਭੁਖ ਦੀ ਕਾਮਰਸ ਨਾਲ ਓਤਪੋਤ ਦਸਮ ਗ੍ਰੰਥ ਦੀ ਸਭ ਤੋਂ ਗੰਦੀ ਤੁਕਬੰਦੀ ‘ਤ੍ਰਿਆ ਚਰਿੱਤ੍ਰ` ਦੀ ਬ੍ਰਾਹਮਣ ਪ੍ਰੋਹਿਤ ਦੀ ਹਿੰਦੂਤਵੀ ਅਸ਼ਲੀਲਤਾ ਦਾ ਪਰਤੱਖ ਪਰ ਗਿਲਾਨੀ (ਨਫ਼ਰਤ) ਭਰਪੂਰ ਸੱਚ ੨੫ ਅੰਕਿਤ ਹੈ, ਜਦ ਕਿ ਏਸੇ ਹੀ ਹਿੰਦੂਤਵੀ ਕਾਮ ਪਰਧਾਨ ਗੰਦ ‘ਤ੍ਰਿਆ ਚਰਿੱਤਰ` ਦੀ ਪ੍ਰੋਹਿਤਵਾਦੀ ਅਸ਼ਲੀਲਤਾ ਦਾ ਜ਼ਾਹਰਾ ਮੁਜੱਸਮਾ, ਹਿੰਦੂਤਵੀ ਬੁੱਤ, ‘ਕ੍ਰਿਸ਼ਨਾਵਤਾਰ` ਏਸੇ ਹੀ ਪੌੜੀ ਦਾ ਦੂਜਾ ਡੰਡਾ ਹੈ। ਇਹ ਚੌਬੀਸ ਅਵਤਾਰਾਂ ਚੋਂ ਇੱਕੀਵਾਂ ੨੬ ਅਵਤਾਰ ਹੈ।
ਬਾਕੀ ਦੇ ਹਿੰਦੂ ਅਵਤਾਰਾਂ ਵਾਰੇ ਵਿਸਥਾਰ `ਚਉਬੀਸ ਅਵਤਾਰ` ਰਚਨਾ ਵਿੱਚ ਬ੍ਰਾਹਮਣ ਪ੍ਰੋਹਿਤ ਦੁਆਰਾ ਫਰਜ਼ੀ ਹਿੰਦੂ ਧਰਮ ਦੀ ਬਣਾਵਟੀ ਗੰਧਰਬਾ ਨਗਰੀ ਉਸਰੀ ਪਈ ਹੈ, ਜਿਵੇਂ ਕਿ ਮੈਂ ਉਪਰ ਇਸ ਦਾ ਜ਼ਿਕਰ ਕਰ ਚੁੱਕਾ ਹਾਂ। ਇਹ ਹਿੰਦੂਤਵੀ ਪ੍ਰੋਹਿਤ ਦੀ ਫਾਸ਼ੀਵਾਦੀ ਧੱਕੜਸ਼ਾਹੀ ਅਸ਼ਲੀਲ ਰਚਨਾ ਹੈ, ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਮਝਣਾਂ ਜਾਂ ਕਿਆਸ ਕਰਨਾ ਗੁਰੂ ਜੀ ਨੂੰ ਐਵੇਂ ਖਾਹ ਮਖਾਹ ਬਦਨਾਮ ਕਰਨ ਵਾਲੀ ਹਿੰਦੂਤਵੀ ਪਖੰਡੀ ਚਾਲ ਵਿੱਚ ਭਾਈਵਾਲ ਹੋਣਾ, ਮਿਰਗ ਦੀ ਨਿਆਈਂ ਜਾਲ ਵਿੱਚ ਫਸਣਾ ਹੈ, ਜਿਵੇਂ ਬਾਰਾਂਸਿੰਗਾ (ਮਾ: ਤਾਰਾ ਸਿੰਘ) ਜਾਂ ‘ਕਾਲਾ ਮਿਰਗ` ੧੯੪੭ ਵੇਲੇ ਭੀਹਾਵਲੇ
(frightening; formidable ਭਿਅੰਕਰ) ਹਿੰਦੂ ਸਾਜਿਸ਼ੀ ਜੰਗਲ ਦੀਆਂ ਗਹਿਰ ਗੰਭੀਰੀਆਂ (thickets) ਵਿਚ ਜਾ ਫਸਿਆ ਸੀ।” ਤੂੰ ਸੁਣਿ ਹਰਣਾ ੨੭ ਕਾਲਿਆ ਕੀ ਵਾੜੀਐ ਰਾਤਾ ਰਾਮ।। ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ”।। (ਪੰਨਾ ੪੩੮)। ਇਹ ਕਾਲਾ ਬਾਰਾਂਸਿੰਗਾ `ਕੱਲਾ ਆਪ ਹੀ ਨਹੀਂ ਸੀ ਫਸਿਆ, ਨਾਲ ਲੀਡਰੀ ਦੇ ਬੱਧੇ ਛੱਜ ਕਰਕੇ “ਫਾਂਧੀ ਲਾਗੀ ਜਾਤਿ ਫਹਾਇਨਿ, ਅਗੈ ਨਾਹੀ ਥਾਉ” (ਮਲਾਰ ਕੀ ਵਾਰ, ਪੰਨਾ ੧੨੮੮) ਅਨੁਸਾਰ ਕੌਮ ਵੀ ਨਾਲ ਹੀ ਫਸਾਈ ਤੇ ਸਦਾ ਲਈ ਹਿੰਦੂ ਦੀ ਗ਼ੁਲਾਮ ਕਰੁਆਈ। ਇਸ ਲਈ, ਇਤਿਹਾਸ ਨੂੰ ਖ਼ਾਲਸਈ ਕਸਵੱਟੀ ਦੀ ਸਾਣ ਉਪਰ ਪਰਖਿਆਂ ਜੋ ਤੱਥ ਉਜਾਗਰ ਹੁੰਦੇ ਹਨ, ਅੱਜ ਦਾ ਗੁਰੂ-ਖ਼ਾਲਸਾ ਆਪਣਾ ਧਿਆਨ ਉਧਰ ਇਉਂ ਦਿੰਦਾ ਹੈ ਕਿ ਦਸਮ ਗ੍ਰੰਥ ਵਾਰੇ ਆਪਣੇ ਪੁਰਾਣੇ ਬਣੇ ਸਾਰੇ ਵਹਿਮ ਭਰਮ ਝੱਟ ਗਲੋਂ ਲਾਹ ਮਾਰੇ ਹਨ। ਅਜੋਕੇ ਜਾਗਰਤ ਖ਼ਾਲਸਾ ਜੀ ਦਾ ਇਹ ਉਦਮ ਸ਼ਲਾਘਾਯੋਗ ਹੈ, ਜਿਸ ਵਿਚੋਂ ਕੁੱਝ ਜ਼ਿੰਦਾ ਮਿਸਾਲਾਂ ਮਿਲਦੀਆਂ ਹਨ। ਪਹਿਲਾਂ, ਸਿੱਖ ਰੱਬ ਅਤੇ ਸ਼ਾਕਤ ਮੱਤੀਏ ਹਿੰਦੂ ਰੱਬ ਦਾ ਟਾਕਰਾ ਕੀਤਾ ਮਿਲਦਾ ਹੈ।
ਸਿਖ ਰੱਬ ਜਿਵੇਂ ੴ ਸਤਿਨਾਮੁ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਹੈ ਉਵੇਂ ਹੀ “ਨਿਰਭਉ ਨਿਰੰਕਾਰੁ ਅਲੱਖੁ ਹੈ।। “ (ਗੂਜਰੀ ਕੀ ਵਾਰ ੨੮ ਮ: ੩) ਗੁਰੂ ਜੀ ਨੇ ਦਸਿਆ ਕਿ ਹਿੰਦੂ ਦੇਵਤੇ ਉਸ ਨੂੰ ਧਿਆਉਂਦੇ ਜ਼ਰੂਰ ਹਨ ਪਰ ਉਸ ਨੂੰ ਉਹ ਦੇਖਣ ਤੋਂ ਅਸੱਮਰਥ ਹਨ। ਉਸ ਸੱਚੇ ਰੱਬ ਦਾ ਉਹ ਪਾਣੀ ਭਰਦੇ ਹਨ। ਪੁਨਾ: ਅਵਤਾਰ ਨ ਜਾਨਹਿ ਅੰਤੁ।। ਪਰਮੇਸਰੁ ਪਾਰਬ੍ਰਹਮ ੨੯ ਬੇਅੰਤੁ।। ਜਿਸ ਰੱਬ ਦੇ ਦਰ ਉਤੇ ਲਾਲ ਸੂਹੇ ਕੱਪੜੇ ਪਾ ਕੇ ਦੇਵੀਆਂ ਅਤੇ ਦੇਵਤੇ ਸਭ ਝਾੜੂ ਕਰਦੇ ਹਨ। ਪੜ੍ਹੋ ਭਾਈ ਨੰਦ ਲਾਲ ੩੦ ਜੀ ਦੇ ਵਚਨ: ਸਦ ਹਜ਼ਾਰਾਂ ਸੁਲਸ ਵ ਸੁਦਸ ਖ਼ਿਦਮਤ ਗੁਜ਼ੀਂ।। ਵ ਸਦ ਹਜ਼ਾਰਾਂ ਰੁਬਅ ਵ ਤਿਸਅ ਖ਼ਾਕ ਨਸ਼ੀਂ।। ਭਾਵ “ਲੱਖਾਂ ਦੇਵ ਤ੍ਰਿਮੂਰਤੀਆਂ ਤੇ ਲੱਖਾਂ ਸ਼ਾਸਤਰ, ਲੱਖਾਂ ਚਾਰ ਵੇਦ ਤੇ ਨੌ ਖੰਡ ਗੁਰੂ ਗੋਬਿੰਦ ਸਿੰਘ ਦੀ ਚਰਨ ਧੂੜੀ ਵਿੱਚ ਬੈਠੇ ਹਨ”।
ਚਉਬੀਸ ਅਵਤਾਰ ਦਾ ਸ਼ਾਕਤਮਤੀਆ ਹਿੰਦੂ ਲਿਖਾਰੀ ‘ਸਯਾਮ` ਹੈ, ਜਿਹੜਾ ਦੇਵੀ ਦੇਵਤਿਆਂ ਦਾ ਪੁਜਾਰੀ ਹੈ। ਉਹ ਹਿੰਦੂਆਂ ਨੂੰ ਸ਼ਾਕਤਮਤੀਏ ਬਣਾਉਣ ਦਾ ਚਾਹਵਾਨ ਉਨ੍ਹਾਂ ਨੂੰ ਸਿੱਖ ਬਣਨ ਤੋਂ ਰੋਕਦਾ ਹੈ, ਕਿਵੇਂ? ਆਪਣੇ ਇਸ਼ਟ ‘ਕਾਲ` ਜਾਂ ‘ਮਹਾਂਕਾਲ` ਦੇ ਕੁੱਝ ਗੁਣ ਦੱਸ ਕੇ, ਵਧੇਰੇ ਔਗੁਣ ਛੁਪਾ ਕੇ ਤੇ ਉਧਰੋਂ ਸਿੱਖ ਅਕਾਲ ਪੁਰਖ ਦੇ ਗੁਰੂ ਨਾਨਕ ਦੁਆਰਾ ਦੱਸੇ ਗੁਣ ਚੁਰਾ ਕੇ ਅਪਣੇ ਇਸ਼ਟ ਦੇ ਬਣਾਉਟੀ ਗੁਣਾਂ ਉਪਰ ਮੜ੍ਹ ਕੇ ਸਿੱਧੜ ਅਤੇ ਅਖੌਤੀ ਸਿੱਖਾਂ ਨੂੰ ਮਗਰ ਲਾ ਕੇ। ਉਹ ਐਉਂ ਕਹਿੰਦਾ ਹੈ: (ੳ) ਉਹ ਦਾ ਇਸ਼ਟ ‘ਕਾਲ` ਹੀ ਪੈਦਾ ਕਰਦਾ, ਕਾਲ ਹੀ ਮਾਰਦਾ ਜਦ ਕਿ ਸਿੱਖ ਸਿਧਾਂਤ ਹੈ ਕਿ ਰੱਬ ਆਪ ਹੀ ਮਾਰਦਾ ਅਤੇ ਆਪ ਹੀ ਪੈਦਾ ਕਰਦਾ ਹੈ। (ਅ) ਕਾਲ ਦੂਜਿਆਂ ਦੇ ਸਿਰ ਬੁਰਿਆਈ ਦੇ ਕੇ ਆਪਣਾਂ ਨਾਂ ਛੁਪਾ ਰਖਦਾ ਹੈ। ਖ਼ਾਲਸੇ ਦਾ ਰੱਬ ਕਿਸੇ ਦੀ ਮੌਤ ਲਈ ਹੋਰ ਕਿਸੇ ਨੂੰ ਜ਼ੁੰਮੇਵਾਰ ਨਹੀਂ ਠਹਿਰਾੳਂਦਾ। ਦੂਜਾ, ਖ਼ਾਲਸੇ ਦਾ ਰੱਬ ਡਰਪੋਕ ਜਾਂ ਧੋਖੇਬਾਜ਼ ਨਹੀਂ ਹੈ। ਸਿੱਖ ਧਰਮ ਦਾ ਅਸੂਲ ‘ਰੱਬ ਨਿਰਾਲਮ` ਕਵੀ ਸਯਾਮ ਚੁਰਾਉਣ ਤੌਂ ਤੋਬਾ ਕਰਕੇ ਆਪਣੇ ਇਸ਼ਟ ਨੂੰ ਉਸ ਨੇ ਮੰਨ ਲਿਆ ਕਿ ਉਹ ਨਿਰਾਲਮ ਜਾਂ ਨਿਰਲੇਪ ਨਹੀਂ ਹੈ। ਸਿੱਖ ਰੱਬ ਨੂੰ ਘਬਰਾਹਟ ਨਹੀਂ ਹੁੰਦੀ, ਸਯਾਮ ਦੇ ਇਸ਼ਟ ਕਾਲ ਨੂੰ ਹੁੰਦੀ ਹੈ। ਸਿੱਖ ਰੱਬ ਜੂਨਾਂ ਵਿੱਚ ਨਹੀਂ ਆਉਂਦਾ, ਜਦ ਕਿ ਸਯਾਮ ਦਾ ਸ਼ਾਕਤਮਤੀਆ ਹਿੰਦੂ ਰੱਬ ਜੂਨਾਂ ਵਿੱਚ ਆਉਂਦਾ ਹੈ। ਉਹ ਕਰਤਾਰ ਜਾਂ ਕਰਤਾ ਪੁਰਖ ਨਹੀਂ ਹੈ। ਸਿੱਖ ਰੱਬ ਕਰਤਾ ਹੈ, ਅਜੂਨੀ ਹੈ ਅਤੇ ਕਾਲੋਂ ਪਰ੍ਹੇ ਹੈ। ਫੇਰ, ਸਯਾਮ ਕਵੀ ਨਾ ਕੋਈ ਏਡਾ ਸਿਆਣਾ ਚਿੰਤਕ ਹੈ ਨਾ ਵਧੀਆ ਲਿਖਾਰੀ ਹੀ ਹੈ, ਮਸਲਨ ਉਹ ਪੇਟ ਦੀ ਹੋਂਦ ਨੂੰ ਗਰੀਬ ਅਮੀਰ ਹੋਣ ਦਾ ਕਾਰਨ ਮੰਨਦਾ ਹੈ ਜੋ ਕਿ ਗ਼ਲਤ ਤੱਥ ਹੈ। ਤੀਜਾ, ਉਹ ਆਪਣੇ ਰੱਬ ਨੂੰ ਕਦੇ ‘ਕਾਲ` ਤੇ ਕਦੇ ‘ਮਹਾਂਕਾਲ` ਕਹਿ ਕੇ ਸਾਰੇ ਜਗ ਦਾ ‘ਪਿਓ` ਦੱਸਦਾ ਹੈ, ਕਦੇ ਉਹ ਨੂੰ ‘ਭਵਾਨੀ` ਦੱਸਦਾ, ਜਿਹ ਨੂੰ ਹਿੰਦੂ ‘ਮਾਂ` ਕਹਿੰਦੇ ਹਨ:
ਚੌਪਈ।। ਪ੍ਰਥਮ ਕਾਲ ਸਭ ਜਗ ਕੋ ਤਾਤਾ।। ਤਾਤੇ ਭਯੋ ਤੇਜ ਬਿਖਯਾਤਾ।।
ਸੋਈ ਭਵਾਨੀ ਨਾਮੁ ਕਹਾਈ।। ਜਿਨ ਸਿਗਰੀ ਯਹ ਸ੍ਰਿਸਟਿ ਉਪਾਈ।। ੨੯।।
ਸਿੱਖ ਧਰਮ ਸ੍ਰਿਸ਼ਟੀ ਦਾ ਰਚਨਹਾਰ ਸਿਰਫ ਅਕਾਲ ਪੁਰਖ ਨੂੰ ਮੰਨਦਾ ਹੈ।
ਹਿੰਦੀ ਅਤੇ ਫਾਰਸੀ ਵੇੜ੍ਹੇ ਦਸਮ ਗ੍ਰੰਥ ਨੂੰ ਸੌਖੇ ਸਾਦੇ ਲਫਜ਼ਾਂ ਵਿੱਚ ਤਰਜਮਾ ਕਰਕੇ ਅਜੋਕੇ ਖ਼ਾਲਸਈ ਵਿਦਵਾਨਾਂ ਦੁਆਰਾ ਪੰਜਾਬੀ ਪਾਠਕਾਂ ਦੀ ਝੋਲੀ ਪਾਉਣਾ ਖ਼ਾਲਸਾ ਕੌਮ ਦੀ ਵੱਡੀ ਸੇਵਾ ਹੈ, ਜਿਹੜਾ ਕੰਮ ਸਿੱਖੀ ਦੇ ਪਰਚਾਰ ਦੇ ਦਮਗਜੇ ਮਾਰਦੇ, ਨਾਮ ਨਿਹਾਦ ਵਿਦਵਾਨਾਂ ਅਤੇ ਹਿੰਦੂਤਵੀ ਧਰਮ ਪ੍ਰਚਾਰ ਕਮੇਟੀ, ਅਤੇ ਸਮੂਹ ਡੇਰੇਵਾਦੀਆਂ ਕੋਲੋਂ ਨਹੀਂ ਹੋ ਸਕਿਆ।
ਸਿੱਖਾਂ ਦੇ ਸਿਰਾਂ ਵਿੱਚ ਸਦੀਵੀ ਘਰ ਕੀਤਾ ਹੋਇਆ ਬਿੱਪਰ ਸੰਸਕਾਰ ਜੋ ਸਦਾ ਹੀ ਹਿੰਦੂਤਵ ਦਾ ਪੱਖ ੩੧ਪੂਰਦਾ ਰਿਹਾ ਹੈ ਅਤੇ ਸਿੱਖ ਦਿਮਾਗ਼ ਨੂੰ ਅੰਦਰੋ ਅੰਦਰੀ ਖਾਂਦਾ ਰਿਹਾ ਹੈ, ਸ਼ਾਇਦ ਕੋਈ ਸਬਕ ਸਿੱਖ ਹੀ ਲਵੇ।
ਅਮਰੀਕ ਸਿੰਘ ਧੌਲ
ਹਵਾਲੇ:-
1. ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ।
2. ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ, ੨੦੦੭, ਜਿਲਦ ਪਹਿਲੀ।
3. ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ, ੨੦੦੭, ਜਿਲਦ ਪਹਿਲੀ।
4. ਸਹਿਜੇ ਰਚਿਓ ਖ਼ਾਲਸਾ, ੧੯੮੮, ਪ੍ਰੋ: ਹਰਿੰਦਰ ਸਿੰਘ ਮਹਿਬੂਬ, ਸਫਾ ੩-੮
5. ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ
6. ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ
7. ਸ੍ਰੀ ਦਸਮ ਗ੍ਰੰਥ ਸਾਹਿਬ ਕ੍ਰਿਤ ਡਾ: ਰਤਨ ਸਿੰਘ ਜੱਗੀ, ਡਾ: ਗੁਰਸ਼ਰਨ ਕੌਰ ਜੱਗੀ, ਜਿਲਦ ਪਹਿਲੀ।
8. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੪੬-੫੦; ੧੦੯-੧੧੦; ੧੧੯
9. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੩੯; ੯੪
10. Guru Granth Sahib as the only Canon; Fresh Look at the Text and History of Dasam Granth ( 2008, p21-3) www.globalsikhstudies.net
11. ਸਹਿਜੇ ਰਚਿਓ ਖ਼ਾਲਸਾ, ੧੯੮੮, ਸਫਾ ੧੨੫
12. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੮੯
13. ੧੯੮੪, ਅਣਚਿਤਵਿਆ ਕਹਿਰ, ੨੦੦੯, ਸਫਾ ੨੬੬-੩੮੪
14. ਸਿੱਖ ਨਸਲਕੁਸ਼ੀ ਤੇ ਚੁਰਾਸੀ ਦੇ ਘੱਲੂਘਾਰੇ, ਨਵੰਬਰ ੨੦੦੫, ਸਫਾ ੨੬੩-੨੬੯
15. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੫੬-੮੪
16. Guru Granth Sahib as the only Canon; Fresh Look at the Text and History of Dasam Granth ( 2008, p21-3) www.globalsikhstudies.net
17. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੪੬
18. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੫੬-੮੪
19. Betrayal of Sikh Nation by Master Tara Singh, 2009, page 10-67, The Sikh Educational Trust, Edmonton, Canada
20. ਸਿੰਘ ਨਾਦ (੨੦੧੧) ਸਫਾ ੧੩੧; Sirdar Gurtej Singh, Professor of Sikhism,
21. ਸਿੱਖ ਨਸਲਕੁਸ਼ੀ ਤੇ ਚੁਰਾਸੀ ਦੇ ਘੱਲੂਘਾਰੇ, ਨਵੰਬਰ ੨੦੦੫, ਸਫਾ ੧੮-੨੦
22. ਸਹਿਜੇ ਰਚਿਓ ਖ਼ਾਲਸਾ, ੨੦੦੪, ਸਫਾ ੨੫
23. ਸਿੱਖ ਨਸਲਕੁਸ਼ੀ ਤੇ ਚੁਰਾਸੀ ਦੇ ਘੱਲੂਘਾਰੇ, ਨਵੰਬਰ ੨੦੦੫,
24. ਵੀਹਵੀਂ ਸਦੀ ਦੀ ਸਿੱਖ ਰਾਜਨੀਤੀ, (੨੦੦੪) ਸਫਾ ੪੨੦-੪੫੬: ੪੬੯-੪੭੧
25. ਜਸਬਿੰਦਰ ਸਿੰਘ ਖ਼ਾਲਸਾ, (੨੦੦੬), ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਪਹਿਲਾ
26. ਜਸਬਿੰਦਰ ਸਿੰਘ ਖ਼ਾਲਸਾ, (੨੦੦੬), ਦਸਮ ਗ੍ਰੰਥ ਦਾ ਲਿਖਾਰੀ ਕੌਣ? ਭਾਗ ਦੂਜਾ
27. ਸ੍ਰੀ ਗੁਰੂ ਗ੍ਰੰਥ ਸਾਹਿਬ, ਆਸਾ ਮਹਲਾ ੧, ਪੰਨਾ ੪੩੮
28. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੫੧੬
29. ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੮੯੪
30. ਗੰਜਨਾਮਾ, ਖ਼ਾਲਸਾ ਸਮਾਚਾਰ ੧੯੬੬, ਸਫਾ ੭੩-੭੮
31. ਸਹਿਜੇ ਰਚਿਓ ਖ਼ਾਲਸਾ, ੨੦੦੪, ਸਫਾ ੧੯; ੬੦੯-੭੪੫
.