.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਉਨਤਾਲਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ”

ਇਸ ਤਰ੍ਹਾਂ ਪਹਿਲਾ- ਵਿਸ਼ਾ ਇਹ ਹੈ ਕਿ ਮੌਜੂਦਾ ਦੋ ਕਰੋੜ ਤੋਂ ਵੀ ਘੱਟ ਵਾਲੀ ਸਿੱਖ ਕੌਮ ਦੀ ਗਿਣਤੀ ਨੂੰ ਹੋਰ ਨਿਘਰਣ ਤੋਂ ਕਿਵੇਂ ਬਚਾਉਣਾ ਹੈ? ਦੂਜਾ ਵਿਸ਼ਾ ਹੈ- ਮਾਨਵਤਾ ਦੇ ਵੱਡੇ ਹਿੱਤ `ਚ ਇਸ ਦੋ ਕਰੋੜ ਸਮੇਤ ਘਟੋ ਘਟ ਵੀਹ ਕਰੋੜ ਤੋਂ ਵਧ ਲੁਪਤ ਤੇ ਬਿਖਰੀ ਹੋਈ ਸਿੱਖ ਕੌਮ ਨੂੰ ਗਲਵੱਕੜੀ `ਚ ਲੈਣਾ ਹੈ। ਉਨ੍ਹਾਂ ਅੰਦਰ ਆਤਮ ਸਨਮਾਨ ਭਰਣ ਦੇ ਨਾਲ ਨਾਲ ਉਨ੍ਹਾਂ ਅੰਦਰ ਸਿੱਖੀ ਜੀਵਨ ਨੂੰ ਜਾਗ੍ਰਿਤ ਕਰਣ ਦੇ ਦੂਰਦਰਸ਼ੀ ਢੰਗ ਉਲੀਕਣੇ ਹਨ। ਉਪ੍ਰੰਤ ਇਹ ਵੀ ਸਮਝਣਾ ਹੈ ਕਿ ਮੂਲ ਵਿਸ਼ੇ ਨਾਲ ਸੰਬੰਧਤ ਕੇਵਲ ਇਹੀ ਦੋ ਪੱਖ ਹੀ ਨਹੀਂ ਹਨ ਬਲਕਿ ਇਸ ਤੋਂ ਉਪਰ ਦੋ ਪੱਖ ਹੋਰ ਵੀ ਹਨ ਜਿਹੜੇ ਆਪਣੇ ਆਪ `ਚ ਵੱਡੇ ਪੇਚੀਦਾ ਤੇ ਬੇਹੱਦ ਗੁੰਝਲਦਾਰ ਹਨ। ਤਾਂ ਤੇ ਇਹ ਦੋ ਪੱਖ ਇਸ ਤਰ੍ਹਾਂ ਹਨ:-

ਪਹਿਲਾ- ਪੰਥਕ ਤਲ `ਤੇ ਕੋਈ ਅਜਿਹਾ ਬਾਨਣ ਬੰਨਣਾ ਜਿਥੋਂ ਪੁਸ਼ਤ ਦਰ ਪੁਸ਼ਤ ਸਿੱਖ ਮਾਨਸ ਨੂੰ ਨਿਰੋਲ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਭਾਵ ਗੁਰਬਾਣੀ ਆਧਾਰਿਤ ਵਿਚਾਰਧਾਰਾ ਆਪਣੇ ਆਪ ਜਨਮ ਦੇ ਅਰੰਭ ਤੋਂ ਹੀ ਸਿੰਜਣੀ ਸ਼ੁਰੂ ਹੋ ਜਾਵੇ ਤੇ ਉਸ `ਚ ਕਦੇ ਰੁਕਾਵਟ ਜਾਂ ਕਮਜ਼ੋਰੀ ਵੀ ਨਾ ਆਵੇ।

ਦੂਜਾ- ਸਮੂਹ ਨਾਨਕ ਪੰਥੀ ਤੇ ਗੁਰੂ ਦਰ ਦੀਆਂ ਸ਼ਰਧਾਲੂ ਸੰਗਤਾਂ ਅਤੇ ਸਿੱਖ ਲਹਿਰ ਨੂੰ ਬਿਨਾ ਵਿਤਕਰਾ ਕਿ ਅੱਜ ਕੋਈ ਸੱਜਨ ਕਿਸ ਗੁੱਟ, ਗੁਰੂਡੰਮ, ਡੇਰੇ ਅੰਗ ਜਾਂ ਸਮੁਦਾਇ ਨਾਲ ਜੁੜਿਆ ਹੋਇਆ ਹੈ ਜਾਂ ਸਿੱਖ ਜੀਵਨ ਦੇ ਕਿਸ ਨੀਵੇਂ ਤੋਂ ਨੀਵੇਂ ਤਲ ਤੱਕ ਪੁੱਜ ਚੁੱਕਾ ਹੈ, ਅਸਾਂ ਸਾਰਿਆਂ ਨੂੰ ਬਰਾਬਰ ਦਾ ਪਿਆਰ ਤੇ ਸਨਮਾਨ ਦੇ ਕੇ ਗਲਵਕੜੀ `ਚ ਲੈਣਾ ਹੈ। ਇਸ ਤਰ੍ਹਾਂ ਸਿੱਖ ਜੀਵਨ ਦੇ ਨੀਵੇਂ ਤੋਂ ਨੀਵੇਂ ਤਲ ਤੱਕ ਪੁੱਜ ਚੁੱਕੇ ਦਾ ਅਰਥ ਹੈ, ਭਾਵੇਂ ਅੱਜ ਉਹ ਪਤਿਤ ਹੋ ਚੁੱਕਾ ਹੈ ਜਾਂ ਕੁੱਝ ਹੋਰ। ਪਰ ਜਿਸ ਕਿਸੇ ਦਾ ਪਿਛੋਕਤ ਸਿੱਖ ਧਰਮ ਜਾਂ ਸਿੱਖ ਲਹਿਰ ਹੈ ਜਾਂ ਸੀ, ਅਸਾਂ ਉਨ੍ਹਾਂ ਨੂੰ ਮੁੜ ਸਿੱਖੀ ਦਾਇਰੇ `ਚ ਲਿਆਉਣ ਲਈ ਯਤਣਸ਼ੀਲ ਹੋਣਾ ਹੈ, ਉਨ੍ਹਾਂ ਅੰਦਰ ਸਿੱਖੀ ਜੀਵਨ ਨੂੰ ਸਿੰਜਣ ਲਈ ਅੱਗੇ ਆਉਣਾ ਹੈ।

ਇਸ ਤਰ੍ਹਾਂ ਕੁਲ ਮਿਲਾ ਕੇ ਵਿਸ਼ੇ ਦੀਆਂ ਪੇਚੀਦਗੀਆਂ ਅਤੇ ਇਸ `ਚ ਪੈ ਚੁੱਕੀਆਂ ਗੁੰਝਲਾਂ ਨੂੰ ਖੋਲਣ ਲਈ ਸਾਨੂੰ “ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ” (ਪੰ: ੭੨੫) ਵਾਲੀ ਖੁੱਲੀ ਡੁੱਲੀ ਭਾਵਨਾ ਨਾਲ ਅੱਗੇ ਵਧਣਾ ਪਵੇਗਾ। ਇਹ ਨਹੀਂ ਕਿ ਅਰੰਭ ਤੋਂ ਹੀ ਸਾਰੀ ਕੌਮ ਲਈ ਅਸੀਂ “ਹਰਿ ਨਾਮੈ ਕੇ ਹੋਵਹੁ ਜੋੜੀ॥ ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਵਾਲੀ ਭਾਵਨਾ ਨੂੰ ਲੈ ਕੇ ਟੁਰ ਪਵੀਏ। ਕਿਉਂਕਿ ਜਦੋਂ ਸਾਡੀਆਂ ਨਜ਼ਰਾਂ ਸਾਹਮਣੇ ਵਿਸ਼ਾ ਸਿੱਖ ਕੌਮ ਦੀ ਅਜੋਕੀ ਜਨਗਨਣਾ ਅਨੁਸਾਰ ਦੋ ਕਰੋੜ ਵਾਲੀ ਗਿਣਤੀ ਦਾ ਹੋਵੇ ਜਾਂ ਸਮੂਚੀ ਬਿਖਰੀ ਤੇ ਲੁਪਤ ਹੋ ਚੁੱਕੀ ਵੀਹ ਕਰੋੜ ਦੀ ਕੌਮ ਦਾ, ਦੋਨਾਂ ਹਾਲਤਾਂ `ਚ ਮੰਨ ਕੇ ਚਲਣਾ ਹੈ ਕਿ ਉਨ੍ਹਾਂ `ਚ ਅਜੇ “ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਵਾਲੀ ਲੋੜ ਵੀ ਨਾ ਦੇ ਬਰਾਬਰ ਹੀ ਹੋਵੇਗੀ। ਕਿਉਂਕਿ ਉਨ੍ਹਾਂ ਵਿਚਕਾਰ ਪਹਿਲਾਂ ਵੱਡੀ ਗਿਣਤੀ ਤਾਂ ਉਨ੍ਹਾਂ ਸੱਜਨਾਂ ਦੀ ਮਿਲੇਗੀ ਜਿਹੜੇ ਕਿ ਮੂਲ ਰੂਪ `ਚ ਸਿੱਖੀ ਜੀਵਨ ਤੋਂ ਹੀ ਪੂਰੀ ਤਰ੍ਹਾਂ ਥਿੜਕੇ ਪਏ ਹੋਣਗੇ।

ਇਸ ਲਈ ਉਨ੍ਹਾਂ ਨੂੰ ਪਹਿਲਾਂ ਤਾਂ “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ” (ਪੰ: ੧੧੮੫) ਵਾਲੀ ਆਪਣੇ ਪਣ ਤੇ ਬਰਾਬਰੀ ਵਾਲੇ ਸਤਿਕਾਰ ਤੋਂ ਹੀ ਆਪਣੇ ਨਾਲ ਲੈਣਾ ਹੋਵੇਗਾ। ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰੂ ਕਾ ਸਿੱਖ, ਭਾਵੇਂ ਕੋਈ ਸਿੱਖੀ ਜੀਵਨ ਦੀ ਕਿਸੇ ਵੀ ਪਧਰ `ਤੇ ਵਿਚਰ ਰਿਹਾ ਹੈ ਪਰ ਗੁਰੂ ਦੇ ਲਈ ਤਾਂ “ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ” (ਪੰ: ੬੪੮) ਅਨੁਸਾਰ ਜੇਕਰ ਉਹ ਗੁਰੂ ਦੀ ਸ਼ਰਨ `ਚ ਆ ਜਾਵੇ ਤਾਂ ਉਸ ਦੇ ਸਿੱਖੀ ਜੀਵਨ ਦੀ ਅਵਸਥਾ ਵੀ “ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ” (ਉਹੀ ਪੰ: ੬੪੮) ਤੱਕ ਉਭਰ ਸਕਦੀ ਹੈ। ਇਸ ਤੋਂ ਬਾਅਦ ਉਪਰ ਵਰਣਿਤ ਦੋਨਾਂ ਪੱਖਾਂ ਨੂੰ ਕੁੱਝ ਹੋਰ ਵੇਰਵੇ ਸਹਿਤ ਦੇਣ ਤੌਂ ਪਹਿਲਾਂ ਸਾਨੂੰ ਮਨੁੱਖੀ ‘ਮਨ’ ਅਤੇ ਮਨੁੱਖ ਦੇ ‘ਸੁਭਾਅ’ ਸੰਬੰਧੀ ਵੀ ਕੁੱਝ ਵੇਰਵਾ ਦੇਣ ਦੀ ਲੋੜ ਹੈ।

“ਇਹੁ ਮਨੁ ਚੰਚਲੁ ਵਸਿ ਨ ਆਵੈ” - ਗੁਰਬਾਣੀ ਨੂੰ ਗਹੁ ਨਾਲ ਵਿਚਾਰਿਆ ਜਾਵੇ ਤਾਂ ਤੋਂ “ਤਨੁ ਮਨੁ ਥੀਵੈ ਹਰਿਆ” ਤੱਕ, ਸਮੂਚੀ ਗੁਰਬਾਣੀ `ਚ ਮਨੁੱਖਾ ਸਰੀਰ ਅੰਦਰ ਕਰਤੇ ਦੇ ਨੂਰ ਤੋਂ ਬਾਅਦ ਮਨੁੱਖ ਦੇ ਮਨ ਵਾਲਾ ਵਿਸ਼ਾ ਹੀ ਸਰਵ ਪ੍ਰਮੁੱਖ ਮਿਲੇਗਾ। ਮਨੁੱਖਾ ਸਰੀਰ ਅੰਦਰ ਇਹ ਮਨ ਹੀ ਹੈ ਜਿਸ ਤੋਂ ਮਨੁੱਖ ਲਈ ਦੋ ਤਰ੍ਹਾਂ ਦੇ ਵਿਰੋਧੀ ਜੀਵਨ ਤਿਆਰ ਹੁੰਦੇ ਹਨ। ਉਹ ਜੀਵਨ ਜਿਨ੍ਹਾਂ ਨੂੰ ਗੁਰਮੁਖ ਤੇ ਮਨਮੁਖ ਕਿਹਾ ਹੈ। ਉਪ੍ਰੰਤ ਅਜਿਹੇ ਵਿਰੋਧੀ ਜੀਵਨਾ ਲਈ ਹੀ ਲਫ਼ਜ਼, ਸਫ਼ਲ ਤੇ ਅਸਫ਼ਲ, ਵਡਭਾਗੀ ਤੇ ਅਭਾਗਾ, ਸਚਿਆਰ ਤੇ ਕੁੜਿਆਰ ਆਦਿ ਵੀ ਆਏ ਹਨ। ਤਾਂ ਤੇ ਇਹ ਗੁਰਮੁਖ ਜਾਂ ਮਨਮੁਖ ਜੀਵਨ ਹਨ।

ਗੁਰਮੁਖ ਕੌਣ? -ਜਦੋਂ ਮਨੁੱਖ ਦਾ ਮਨ, ਸ਼ਬਦ ਗੁਰੂ ਦਾ ਅਨੁਸਾਰੀ ਹੋ ਕੇ ਗੁਰੂ ਨੂੰ ਸਮ੍ਰਪਿਤ ਭਾਵਨਾ ਨਾਲ ਗੁਰਬਾਣੀ ਆਦੇਸ਼ਾਂ ਦੀ ਕਮਾਈ ਕਰਦਾ ਹੈ। ਇਸ `ਤੇ ਇਸਦਾ ਜੀਵਨ “ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ” (ਪੰ: ੯੧੭) ਭਾਵ ਹਊਮੈ ਵਿਕਾਰਾਂ, ਚਿੰਤਾ, ਭਟਕਣਾ, ਗੁਣਾਹਾਂ ਰਹਿਤ; ਪ੍ਰਭੂ ਰੰਗ `ਚ ਰੰਗਿਆ ਹੋਇਆ, ਸੰਤੋਖੀ ਤੇ ਅਨੰਦਮਈ ਤਿਆਰ ਹੁੰਦਾ ਹੈ। ਅਜਿਹਾ ਮਨੁੱਖ ਜੀਉਂਦੇ ਜੀਅ ਵੀ ਜੀਵਨ ਦਾ ਸੱਚਾ ਆਨੰਦ ਮਾਣਦਾ ਹੈ। ਉਪ੍ਰੰਤ ਸਰੀਰਕ ਮੌਤ ਬਾਅਦ ਵੀ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਆਦਿ ਦੇ ਗੇੜ `ਚ ਨਹੀਂ ਆਉਂਦਾ।

ਮਨਮੁਖ ਕੌਣ? - ਗੁਰਮੁਖ ਜੀਵਨ ਦੇ ਉਲਟ, ਮਨੁੱਖ ਦਾ ਮਨ ਜਦੋਂ ਹਉੰੇਮੈ ਵੱਸ ਮਨਮਤੀਆ ਹੋ ਕੇ ਵਿਚਰਦਾ ਹੈ ਤਾਂ ਮਨੁੱਖ ਜੀਊਂਦੇ ਜੀਅ ਵੀ ਹਰ ਸਮੇਂ ਵਿਕਾਰਾਂ ਦੀ ਮਾਰ ਹੇਠ ਤ੍ਰਿਸ਼ਨਾ, ਭਟਕਣਾ, ਚਿੰਤਾਂਵਾਂ, ਅਉਗੁਣਾ ਭਰਿਆ ਜੀਵਨ ਜੀਊਣ ਨੂੰ ਮਜਬੂਰ ਹੁੰਦਾ ਹੈ। ਉਸ ਦੀ ਹਾਲਤ “ਆਧੇਰੈ ਰਾਹੁ ਨ ਕੋਈ॥ ਵਿਚਿ ਹਉਮੈ ਕਰਿ ਦੁਖੁ ਰੋਈ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ” (ਪੰ: ੧੪੫) ਵਾਲੀ ਹੀ ਬਣੀ ਰਹਿੰਦੀ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਅਜਿਹਾ ਮਨੁੱਖ “ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ” (ਪੰ: ੪੬੬) ਅਥਵਾ “ਸਰਬ ਜੀਆ ਮਹਿ ਏਕੋ ਰਵੈ॥ ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ” (ਪੰ: ੨੨੮) ਆਦਿ ਬੇਅੰਤ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਮੁੜ ਜਨਮਾਂ-ਗਰਭਾਂ ਦੇ ਗੇੜ `ਚ ਹੀ ਪੈਦਾ ਹੈ।

ਅਸਫ਼ਲ ਤੇ ਮਨਮਤੀਏ ਮਨੁੱਖਾ ਜੀਵਨ ਦੇ ਇਸੇ ਪੱਖ ਨੂੰ ਗੁਰਬਾਣੀ `ਚ ਹੋਰ ਵੀ ਅਨੰਤ ਗੁਰ ਫ਼ੁਰਮਾਨਾ ਰਾਹੀਂ ਹੋਰ ਵੀ ਸਪਸ਼ਟ ਕੀਤਾ ਹੈ ਜਿਵੇਂ: ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਜਾਂ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ)।

ਇਥੇ ਮਨ ਵਾਲਾ ਵਿਸ਼ਾ ਕਿਉਂ? -ਕਿਉਂਕਿ, ਅੱਜ ਇੱਕ ਇੱਕ ਇਲਾਕੇ `ਚ ਚਾਰ-ਚਾਰ, ਪੰਜ ਪੰਜ ਗੁਰਦੁਆਰੇ ਬਣ ਚੁੱਕੇ ਹਨ। ਇਸ ਤੋਂ ਬਾਅਦ ਇਹ ਵੀ ਮਨ ਲੌ ਕਿ ਹਰੇਕ ਗੁਰਦੁਆਰੇ ਨਾਲ ੫, ੦੦ ਤੋਂ ੧੦੦੦ ਤੱਕ ਦੀ ਗਿਣਤੀ `ਚ ਸੰਗਤਾਂ ਜੁੜੀਅਦੀਆਂ ਹਨ। ਤਾਂ ਅਜੋਕੇ ਹਾਲਾਤ `ਚ ਗੁਰਮੱਤ ਪੱਖੋਂ ਉਨ੍ਹਾਂ ਸੰਗਤਾਂ ਦੀ ਤਿਆਰੀ ਦਾ ਕੀ ਹਾਲ ਹੋ ਸਕਦਾ ਹੈ? ਕਾਰਣ, ਅੱਜ ਲਗਭਗ ਹਰੇਕ ਗੁਰਦੁਆਰੇ `ਚ ਪ੍ਰਚਾਰੀ ਜਾ ਰਹੀ ਗੁਰਮੱਤ ਵੀ ਬਹੁਤਾ ਕਰਕੇ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਤੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਦੀ ਕਸਵੱਟੀ `ਤੇ ਵੀ ਪੂਰੀ ਨਹੀਂ ਉਤਰਦੀ। ਇਸ ਲਈ ਵਿਸ਼ੇ ਦੀ ਗੰਭੀਰਤਾ ਸੰਬੰਧੀ ਅੰਦਾਜ਼ਾ ਲਗਾਉਂਦੇ ਵੀ ਦੇਰ ਨਹੀਂ ਲਗਣੀ ਚਾਹੀਦੀ। ਤਾਂ ਵੀ ਇਥੇ ਮੂਲ ਵਿਸ਼ਾ ਜਿਹੜਾ ਅਸੀਂ ਲੈ ਰਹੇ ਹਾਂ ਉਹ “ਇਹੁ ਮਨੁ ਚੰਚਲੁ ਵਸਿ ਨ ਆਵੈ”॥” ਦੁਬਿਧਾ ਲਾਗੈ ਦਹ ਦਿਸਿ ਧਾਵੈ” (ਪੰ: ੧੨੭) ਵਾਲਾ ਹੀ ਹੈ। ਇਸ ਤਰ੍ਹਾਂ ਅੱਜ ਜੇਕਰ ਸੰਗਤਾਂ ਦੀ ਤਿਆਰੀ ਹੀ ਭਿੰਨ ਭਿੰਨ ਹੋ ਰਹੀ ਹੈ ਤਾਂ ਇਸ `ਚ ਦੋਸ਼ ਗੁਰੂ ਕੀਆਂ ਸੰਗਤਾਂ ਦਾ ਨਹੀਂ ਬਲਕਿ ਮਨੁੱਖਾ ਸਰੀਰਾਂ ਅੰਦਰਲੇ ਉਨ੍ਹਾਂ ਦੇ ਮਨ ਦੀ ਹੋ ਰਹੀ ਵੱਖ ਵੱਖ ਤਰ੍ਹਾਂ ਦੀ ਤਿਆਰੀ ਦਾ ਹੈ।

ਸੰਨ ੧੬੧੮ ਤੋਂ ਅੱਜ ਤੱਕ-ਕਿਉਂਕਿ ਜਿਨ੍ਹਾਂ ਗੁਰੂ ਕੀਆਂ ਸੰਗਤਾਂ ਤੱਕ ਇੱਕ ਦੋ ਚਾਰ ਨਹੀਂ ਹਜ਼ਾਰਾਂ ਪਾਸਿਆਂ ਤੋਂ ਅਤੇ ਉਹ ਵੀ ਲਗਾਤਾਰ ਪਿਛਲੇ ਤਿੰਨ ਸੌ ਸਾਲਾਂ ਤੋਂ ਗੁਰਮੱਤ ਦੇ ਨਾਮ `ਤੇ ਜਿਹੜੀ ਖ਼ੁਰਾਕ ਪੁੱਜ ਰਹੀ, ਕਸੂਰ ਉਸ ਗੁਰਮੱਤ ਵਿਰੋਧੀ ਖ਼ੁਰਾਕ ਦਾ ਹੈ। ਉਹ ਖ਼ੁਰਾਕ ਜਿਹੜੀ ਹੈ ਤਾਂ ਸਾਰੀ ਗਰੁਮੱਤ ਦੇ ਨਾਮ `ਤੇ ਪਰ ਬਹੁਤਾ ਕਰਕੇ ਅਸਲੋਂ ਉਹ ਗੁਰਮੱਤ ਦੀ ਖ਼ੁਰਾਕ ਹੈ ਹੀ ਨਹੀਂ। ਇਸ ਤੋਂ ਬਾਅਦ ਇਹ ਵੀ ਧਿਆਨ ਦੇਣਾ ਹੈ ਕਿ ਅਜਿਹੇ ਗੁਰਮੱਤ ਵਿਰੋਧੀ ਵਾਤਾਵਰਣ `ਚ ਸਿੱਖੀ ਜੀਵਨ ਤੋਂ ਦੁਰੇਡੇ ਜਾ ਚੁੱਕਾ ਸਿੱਖ ਵੀ ਅਤੇ ਨਾਲ ਨਾਲ ਤਨੋ-ਮਨੋ ਪੰਥ ਦਰਦੀ, ਗੁਰੂ ਨੂੰ ਸਮ੍ਰਪਿਤ ਸਿੱਖ ਵੀ, ਸਭ ਇਕੋ ਹੀ ਦਾਇਰੇ `ਚ ਆਉਂਦੇ ਹਨ। ਭਾਵ ਸਿੱਖੀ ਜੀਵਨ ਪੱਖੌਂ ਹਰੇਕ ਤਲ `ਤੇ ਵਿਚਰ ਰਹੀਆਂ ਸੰਗਤਾਂ ਦੇ ਜੀਵਨ ਵੀ ਭਿੰਨ ਭਿੰਨ ਤਿਆਰ ਹੁੰਦੇ ਆ ਰਹੇ ਹਨ, ਫ਼ਿਰ ਵੀ ਉਹ ਸਾਰੇ ਆਪਣੇ ਆਪ ਨੂੰ ਮੰਣਦੇ ਗੁਰੂ ਕੇ ਸਿੱਖ ਹੀ ਹਨ। ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਬੇਸ਼ੱਕ ਅਤੀ ਸੰਖੇਪ ਹੀ ਸਹੀ ਪਰ ਵਿਸ਼ੇ ਸੰਬੰਧੀ ਅੱਗੇ ਵਧਣ ਤੋਂ ਪਹਿਲਾਂ ਸਾਨੂੰ ਮਨੁੱਖਾ ਸਰੀਰ ਅੰਦਰਲੇ ਮਨ ਵਾਲੇ ਵਿਸ਼ੇ ਨੂੰ ਵੀ ਸਮਝਣ ਦੀ ਲੋੜ ਸੀ। ਉਹ ਮਨ ਗੁਰਬਾਣੀ ਅਨੁਸਾਰ ਜਿਸਦਾ ਸੁਭਾਅ ਹੀ “ਦੁਬਿਧਾ ਲਾਗੈ ਦਹ ਦਿਸਿ ਧਾਵੈ” (ਉਹੀ ਪੰ: ੧੨੭) ਵਾਲਾ ਹੀ ਹੁੰਦਾ ਹੈ ਅਤੇ ਗੁਰਬਾਣੀ ਜੀਵਨ ਪੱਖੋਂ ਕੱਚਾ ਮਨੁੱਖ ਬਹੁਤ ਜਲਦੀ ਇਸ ਮਾਨਸਿਕ ਦੁਬਿਧਾ ਦਾ ਹੀ ਸ਼ਿਕਾਰ ਹੋ ਜਾਂਦਾ ਹੈ।

“ਜੇਹਾ ਵੇਖਹਿ ਤੇਹਾ ਵੇਖੁ” - ਇਸ ਲਈ ਇਹ ਸਾਰਾ ਕਸੂਰ ਹੀ ਸਾਡੇ ਮਨ ਰਸਤੇ ਸਾਡੇ ਜੀਵਨ ਅੰਦਰ ਪੁੱਜ ਰਹੀ ਸਿੱਖ ਧਰਮ ਦੇ ਨਾਮ `ਤੇ ਪਰ ਮੂਲੋਂ ਸਿੱਖ ਧਰਮ ਵਿਰੋਧੀ ਖ਼ੁਰਾਕ ਦਾ ਹੈ। ਦਰਅਸਲ ਸਦੀਆਂ ਤੋਂ ਇਕੋ ਇੱਕ ਗੁਰਮੱਤ ਦੇ ਨਾਮ `ਤੇ ਅਤੇ ਉਹ ਵੀ ਹਜ਼ਾਰਾਂ ਨਿਕਾਸਾਂ ਤੋਂ ਆ ਰਹੇ ਰੰਗ ਬਿਰੰਗੇ ਪ੍ਰਚਾਰ ਦਾ ਹੀ ਨਤੀਜਾ ਹੈ ਕਿ ਅੱਜ ਇਕੋ ਇੱਕ ਗੁਰੂ ਕੀ ਸੰਗਤ ਖੇਰੂੰ ਖੇਰੂੰ ਹੋਈ ਪਈ ਹੈ। ਬਲਕਿ ਬੇਅੰਤ ਗਿਣਤੀ `ਚ ਗੁਰੂ ਕੀਆਂ ਸੰਗਤਾਂ ਤਾਂ ਉਪਰਾਮਤਾ ਦਾ ਸ਼ਿਕਾਰ ਹੋ ਕੇ ਸਿੱਖ ਧਰਮ ਨੂੰ ਵੀ ਤਿਆਗ ਚੁੱਕੀਆਂ ਹਨ, ਪਤਿਤ ਹੋ ਚੁੱਕੀਆਂ ਹਨ ਜਾਂ ਨਸ਼ਿਆਂ-ਵਿਭਚਾਰ ਆਦਿ ਦੀ ਗਹਿਰੀ ਖੱਡ `ਚ ਡਿੱਗ ਚੁੱਕੀਆਂ ਹਨ। ਬਾਕੀ ਰਹੀ ਗੱਲ ਸਿੱਖ ਲਹਿਰ ਦੀ, ਜਦੋਂ ਅੱਜ ਸਮੂਚੀ ਸਿੱਖ ਕੌਮ ਦਾ ਹੀ ਇਹ ਹਾਲ ਹੈ ਤਾਂ ਸਿੱਖ ਲਹਿਰ ਦਾ ਤਾਂ ਨਾਮ ਨਿਸ਼ਾਨ ਰਹਿ ਜਾਣਾ ਵੀ ਆਸਾਨ ਨਹੀਂ। ਸਪਸ਼ਟ ਹੈ ਜਦੋਂ ਬਹੁਤਾ ਕਰਕੇ ਅਜੋਕੇ ਸਿੱਖ ਦੇ ਜੀਵਨ ਅੰਦਰ ਹੀ ਸਿੱਖੀ ਜੀਵਨ ਤੇ ਸਿੱਖੀ ਕਿਰਦਾਰ ਦੀ ਖੁਸ਼ਬੂ ਨਹੀਂ ਰਹੀ ਤਾਂ ਉਹ ਖੁਸ਼ਬੂ ਫੈਲੇਗੀ ਕਿੱਥੋਂ ਅਤੇ ਕਿਸ ਰਸਤੇ ਅਤੇ ਸਿੱਖ ਲਹਿਰ ਪ੍ਰਫ਼ੁਲਤ ਕਿਵੇਂ ਹੋਵੇਗੀ?

ਹਾਲਾਂਕਿ ਇਸ ਵਿਸ਼ੇ ਨੂੰ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਆਦਿ ਗੁਰਪ੍ਰਮਾਣਾਂ ਨਾਲ ਪਿਛੇ ਵੀ ਵਿਚਾਰ ਆਏ ਹਾਂ। ਕਿਉਂਕਿ ਇਹ ਗੁਰਬਾਣੀ ਦਾ ਫ਼ੈਸਲਾ ਤੇ ਕੁਦਰਤੀ ਸੱਚ ਵੀ ਹੈ ਕਿ “ਜੇਹਾ ਵੇਖਹਿ ਤੇਹਾ ਵੇਖੁ” (ਪੰ: ੪੬੬) ਜਾਂ “ਕਬੀਰ ਮਨੁ ਪੰਖੀ ਭਇਓ” ਉਡਿ ਉਡਿ ਦਹ ਦਿਸ ਜਾਇ॥ ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ” (ਪੰ: ੧੩੬੯)। ਮਨੁੱਖ ਜਿਹੋ ਜਿਹੇ ਵਾਤਾਵਰਣ `ਚ ਵਿਚਰੇਗਾ ਉਸ ਦੀ ਸੋਚਣੀ ਵੀ ਉਹੋ ਜਹੀ ਤੇ ੳੇਸੇ ਤਰ੍ਹਾਂ ਦੀ ਪਰ ਇੱਕ ਦੂਜੇ ਤੋਂ ਭਿੰਨ ਹੀ ਤਿਆਰ ਹੁੰਦੀ ਜਾਵੇਗੀ। ਇਸ ਤਰ੍ਹਾਂ ਜਦੋਂ ਸੋਚਣੀ ਹੀ ਭਿੰਨ ਭਿੰਨ ਤਿਆਰ ਹੋਵੇਗੀ ਤਾਂ ਹਰੇਕ ਦਾ ਜੀਵਨ ਤੇ ਸੁਭਾਅ ਵੀ ਵੱਖ-ਵੱਖ ਹੀ ਤਿਆਰ ਹੋਵੇਗਾ। ਹੁਣ ਦੇਖਣਾ ਇਹ ਵੀ ਹੈ ਕਿ ਅੱਜ ਵੀ ਗੁਰੂ ਕੀਆਂ ਸੰਗਤਾਂ ਤਾਂ ਉਹੀ ਹਨ, ਜਿਹੜੀਆਂ ਕਿ ਅਰੰਭ ਤੋਂ ਸਨ।

ਜਦਕਿ ਦੂਜੇ ਪਾਸੇ ਸੰਨ ੧੭੧੬ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਦਾ ਸਾਰਾ ਪ੍ਰਚਾਰ ਹੀ ਗੁਰਮੱਤ ਦੇ ਨਾਮ `ਤੇ ਅਤੇ ਉਹ ਵੀ ਅੱਜ ਦੀ ਬੋਲੀ `ਚ ਗੁਰਦੁਆਰਿਆਂ ਦੇ ਨਾਲ ਨਾਲ ਸਿੱਖ ਧਰਮ ਦੇ ਇਤਿਹਾਸਕ ਸਥਾਨਾਂ ਰਸਤੇ ਹੀ ਹੋ ਰਿਹਾ ਹੈ। ਇਸ ਤਰ੍ਹਾਂ ਜੇਕਰ ਸਦੀਆਂ ਤੋਂ ਹੋ ਰਹੇ ਇਕੋ ਇੱਕ ਗੁਰਮੱਤ ਦਾ ਪ੍ਰਚਾਰ ਪਰ ਬਦਲੇ `ਚ ਪੂਰੀ ਤਰ੍ਹਾਂ ਤੇ ਉਹ ਵੀ ਗੁਰਮੱਤ ਦੇ ਉਲਟ, ਉਨ੍ਹਾਂ ਹੀ ਸੰਗਤਾਂ ਵਿਚਕਾਰ ਹੋ ਰਿਹਾ ਹੈ ਤਾਂ ਵੰਡੀਆਂ ਤਾਂ ਵਧਣੀਆਂ ਹੀ ਹਨ ਤਾਂ ਇਸ `ਚ ਸੰਗਤਾਂ ਦਾ ਕੀ ਦੋਸ਼? ਜਦਕਿ ਅਜਿਹੀਆਂ ਸਮੂਹ ਸੰਗਤਾਂ ਦਾ ਆਪਸੀ ਰਿਸ਼ਤਾ ਤਾਂ ਉਹੀ ਸਿੱਖ ਧਰਮ, ਸਿੱਖ ਲਹਿਰ ਅਥਵਾ ਗੁਰੂ ਕੀਆਂ ਸੰਗਤਾਂ ਹੀ ਹੈ।

ਉਪ੍ਰੰਤ ਉਨ੍ਹਾਂ ਸਮੂਹ ਸੰਗਤਾਂ `ਚੋਂ ਹੀ ਇਹ ਦੋ ਭਾਗ ਬਨਣੇ ਹਨ। ਪਹਿਲਾ, ਜਿਨ੍ਹਾਂ ਨੇ ਅਜੋਕੇ ਹਾਲਾਤ `ਚ ਕੌਮ ਦੀ ਸੰਭਾਲ ਕਰਣੀ ਹੈ ਤੇ ਦੂਜੀਆਂ ਕਰੋੜਾਂ ਦੀ ਗਿਣਤੀ `ਚ ਖਿੰਡੀਆਂ ਹੋਈਆਂ ਗੁਰੂ ਕੀਆਂ ਉਹ ਸੰਗਤਾਂ ਜਿਨ੍ਹਾਂ ਦੀ ਸੰਭਾਲ ਹੋਣੀ ਹੈ। ਇਸ ਲਈ ਵਾਪਿਸ ਪਰਤਦੇ ਹਾਂ ਕੌਮ ਦੇ ਉਪਰ ਵਰਣਿਤ ਉਨ੍ਹਾਂ ਦੋ ਭਾਗਾਂ ਵੱਲ। ਪਹਿਲੇ ਉਹ, ਜਿਨ੍ਹਾਂ ਨੇ ਪੂਰੀ ਕੌਮ ਨੂੰ ਸੰਭਾਲਣਾ `ਤੇ ਸੰਸਾਰ `ਚ ਪ੍ਰਗਟ ਕਰਣ ਲਈ ਯਤਣਸ਼ੀਲ ਹੋਣਾ ਹੈ। ਦੂਜਾ ਵਿਸ਼ਾ ਹੈ ਉਨ੍ਹਾਂ ਦੋ ਕਰੋੜਾਂ ਤੇ ਕਰੋੜਾਂ ਦੀ ਗਿਣਤੀ `ਚ ਖਿੰਡੀਆਂ ਤੇ ਲੁਪਤ ਹੋ ਚੁੱਕੀਆਂ ਗੁਰੂ ਕੀਆਂ ਸੰਗਤਾਂ ਦਾ, ਜਿਨ੍ਹਾਂ `ਚ ਵਿਚਰ ਕੇ ਇਸ ਮਹਾਨ ਪੰਥਕ ਕਾਰਜ ਨੂੰ ਨੇਪਰੇ ਚੜ੍ਹਾਉਣਾ ਹੈ। ਤਾਂ ਤੇ ਗੁਰੂ ਕੀਆਂ ਸੰਗਤਾਂ ਦਾ ਇਹ ਹੈ ਪਹਿਲਾ ਭਾਗ ਜਿਨ੍ਹਾਂ ਅਜੋਕੇ ਹਾਲਾਤ `ਚ ਕੌਮ ਦੀ ਸੰਭਾਲ ਕਰਣੀ ਹੈ

“ਅਸੁਰ ਨਦੀ ਕਾ ਬੰਧੈ ਮੂਲੁ” -ਗੱਲ ਕਰਦੇ ਹਾਂ ਕੌਮ ਵਿਚਲੀ ਉਸ ਕਰੀਮ ਦੀ ਜਿਨ੍ਹਾਂ ਨੇ ਅੱਜ ਨਜ਼ਰ ਆ ਰਹੀ ਅਤੇ ਸਿਕਲੀਗਰਾਂ, ਵਣਜਾਰਿਆਂ, ਨਾਨਕ ਪੰਥੀਆਂ ਆਦਿ ਦੇ ਰੂਪ `ਚ ਪੂਰੀ ਤਰ੍ਹਾਂ ਬਿਖਰੀ ਤੇ ਲੁਪਤ ਹੋਈ ਪਈ ਸਿੱਖ ਕੌਮ ਦੀ ਸੰਭਾਲ ਕਰਣ ਦਾ ਬੀੜਾ ਚੁੱਕਣਾ ਹੈ। ਜਦਕਿ ਇਹ ਸੱਜਨ ਵੀ ਆਖ਼ਿਰ ਉਨ੍ਹਾਂ ਹੀ ਗੁਰੂ ਕੀਆਂ ਸੰਗਤਾਂ `ਚੋਂ ਹੋਣੇ ਹਨ, ਜਿਹੜੀਆਂ ਸਦੀਆਂ ਤੋਂ ਭਿੰਨ ਭਿੰਨ ਸ੍ਰੋਤਾਂ ਤੋਂ ਹੋ ਰਹੇ ਗੁਰਮੱਤ ਦੇ ਨਾਮ ਹੇਠ ਰੰਗ ਬਿਰੰਗੇ ਪ੍ਰਚਾਰ ਦਾ ਹੀ ਸ਼ਿਕਾਰ ਹਨ।

ਇਸ ਲਈ ਕੁੱਝ ਸਮਾਂ ਤਾਂ ਗੁਰਮੱਤ ਪੱਖੌਂ ਉਨ੍ਹਾਂ ਦੀ ਆਪਸੀ ਵਿਚਾਰਧਾਰਾ ਵੀ ਮੇਲ ਨਹੀਂ ਖਾਵੇਗੀ। ਤਾਂ ਵੀ ਕਿਉਂਕਿ ਉਹ ਤਨੋ ਮਨੋ ਪੰਥਕ ਦਰਦੀ ਹੋਣਗੇ ਤੇ ਕੌਮ ਨੂੰ ਹੋਰ ਨਿਘਰਣ ਤੋਂ ਸੰਭਾਲਣ ਲਈ ਇੱਕ ਮੱਤ ਹੋਣਗੇ। ਬਲਕਿ ਉਹ ਤਾਂ ਕਰੋੜਾਂ ਦੀ ਗਿਣਤੀ `ਚ ਲੁਪਤ ਤੇ ਫੈਲੀ ਹੋਈ, ਸਿੱਖ ਕੌਮ ਨੂੰ ਵੀ ਸੰਸਾਰ ਭਰ `ਚ ਉਜਾਗਰ ਕਰਣ, ਉਨ੍ਹਾਂ ਦੇ ਜੀਵਨ ਅੰਦਰ ਸਿੱਖ ਰਹਿਣੀ ਨੂੰ ਸਿੰਜਣ ਲਈ ਤਤਪਰ ਹੋਣਗੇ, ਤਾਂ ਤੇ ਅਜਿਹੇ ਸਾਂਝੇ ਮੰਚ `ਤੇ ਇਕਤ੍ਰ ਹੋਣ ਵਾਲੇ ਸੱਜਨਾਂ ਪ੍ਰਤੀ ਕੁੱਝ ਵਿਸ਼ੇਸ਼ ਬੇਨਤੀਆਂ ਇਸ ਪ੍ਰਕਾਰ ਹਨ।

(ੳ) ਸਭ ਤੋਂ ਪਹਿਲਾਂ, ਉਹ ਸੱਜਨ ਤਨੋ ਮਨੋ ਕੇਵਲ ਤੇ ਕੇਵਲ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਵਿਚਾਰਧਾਰਾ ਨੂੰ ਹੀ ਸਮ੍ਰਪਿਤ ਹੋਣ। ਇਸ ਤਰ੍ਹਾਂ ਜੇਕਰ ਅਜਿਹੇ ਮੰਚ `ਤੇ ਇਕਤ੍ਰ ਹੋਣ ਸਮੇਂ ਕੁੱਝ ਸੱਜਨਾਂ ਦੇ ਜੀਵਨ `ਚ ਕੁੱਝ ਖਿੰਡਾਅ ਹੋਵੇ ਵੀ ਤਾਂ ਵੀ ਉਹ ਉਸ ਨੂੰ ਘੋਖਣ ਲਈ ਸਦਾ ਤਿਆਰ ਰਹਿੰਦੇ ਹੋਣ।

(ਅ) “ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ॥ ਗੁਰਮੁਖਿ ਬੈਸਹੁ ਸਫਾ ਵਿਛਾਇ” (ਪੰ: ੧੧੮੫) ਵਾਲੇ ਗੁਰੂ ਆਦੇਸ਼ਾਂ ਅਨੁਸਾਰ, ਸਤਿਗੁਰਾਂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਲਗਾਤਾਰ ਗੋਸ਼ਟੀਆਂ ਵਾਲਾ ਸਿਲਸਿਲਾ ਚਾਲੂ ਰਖਣ। ਇਸ ਤਰ੍ਹਾਂ ਉਨ੍ਹਾਂ ਵਿਚਕਾਰ ਗੁਰਮੱਤ ਆਧਾਰਤ ਹਰੇਕ ਵਿਚਾਰ ਅੰਤਰ ਨੂੰ ਨਿਰੋਲ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਅਤੇ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਦੀ ਸੇਧ `ਚ ਹੀ ਨਜਿਠਿਆ ਜਾਵੇ।

(ੲ) ਗੁਰਮੁਖ ਜਨ ਅਤੇ ਪੰਥਕ ਹੇਤੂ ਹੋਣ ਦੇ ਨਾਤੇ ਉਨ੍ਹਾਂ ਨੂੰ ਹਰ ਸਮੇਂ ਚੇਤਾ ਰਵੇ ਕਿ ਉਹ ਵੀ ਉਸੇ ਪੰਥਕ ਪੂਲ `ਚੋਂ ਆਏ ਹਨ ਜਿਸ ਨੇ ਗੁਰਮੱਤ ਜੀਵਨ ਪੱਖੌਂ ਭਰਵੀਂ ਚੋਟ ਖਾਦੀ ਹੋਈ ਹੈ। ਇਸੇ ਤਰ੍ਹ੍ਰਾਂ ਮਨੁੱਖਾ ਜਨਮ `ਚ ਵਿਚਰਦੇ ਹੋਰੇ ਗੁਰੂ ਪਾਤਸ਼ਾਹ ਦੀ ਬਖ਼ਸ਼ਿਸ਼ ਤੋਂ ਬਿਨਾ, ਬੇਸ਼ੱਕ ਅਣਜਾਣੇ `ਚ ਹੀ ਸਹੀ ਪਰ ਉਨ੍ਹਾਂ ਦੇ ਜੀਵਨ ਦਾ ਵੀ ਹਊਮੈ ਤੋਂ ਅਛੂਤੇ ਰਹਿਣਾ ਸੰਭਵ ਨਹੀਂ ਸੀ। ਜਦਕਿ ਇਹੀ ਹਉਮੈ ਉਨ੍ਹਾਂ ਦੇ ਮਿਸ਼ਨ ਦੀ ਸਫ਼ਲਤਾ ਲਈ ਵੱਡੀ ਰੁਕਾਵਟ ਸਾਬਤ ਹੋਵੇਗੀ। ਇਸ ਲਈ ਉਨ੍ਹਾਂ ਨੇ ਕਦੇ ਵੀ ਗੁਰਬਾਣੀ ਵਿਚਲੀਆਂ ਚੇਤਾਵਣੀਆਂ ਜਿਵੇਂ “ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ॥ ਮੋਰਚਾ ਨ ਲਾਗੈ ਜਾ ਹਉਮੈ ਸੋਖੈ॥ ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ” (ਪੰ: ੧੧੫) ਆਦਿ ਤੋਂ ਅਵੇਸਲੇ ਹੋ ਕੇ ਨਹੀਂ ਵਿਚਰਣਾ। (ਉਂਜ ਇਸ ਗੁਰ ਫ਼ਰਮਾਨ ਦੇ ਅਰਥ ਪਹਿਲਾਂ ਆ ਚੁੱਕੇ ਹਨ)

(ਸ) ਇਸ ਲਈ ਆਪਣੇ ਕੌਮੀ ਸੰਭਾਲ ਵਾਲੇ ਇਸ ਵੱਡਮੁਲੇ ਤੇ ਅਤਿ ਜ਼ਰੂਰੀ ਮਿਸ਼ਨ ਦੀ ਸਫ਼ਲਤਾ ਲਈ ਸਾਨੂੰ ਨਿਰੋਲ ਗੁਰਬਾਣੀ ਆਧਾਰ `ਤੇ ਆਪਣੇ ਆਤਮਕ ਜੀਵਨ ਦੀ ਸੰਭਾਲ ਲਈ ਵੀ ਸੁਆਸ ਸੁਆਸ ਤਤਪਰ ਰਹਿਣਾ ਹੈ। ਕਿਉਂਕਿ ਉਸ ਤੋਂ ਬਿਨਾ ਪੰਥਕ ਤਲ `ਤੇ ਅਜਿਹੀ ਲੋੜੀਂਦੀ ਸਫ਼ਲਤਾ ਸੰਭਵ ਹੀ ਨਹੀਂ। ਇਥੋਂ ਤੀਕ ਕਿ ਮਿਸ਼ਨ ਵੱਲ ਅੱਗੇ ਵਧਣ ਤੋਂ ਵੀ ਪਹਿਲਾਂ ਅਸੀਂ ਬਾਣੀ ਜਪੁ `ਚ ਮਨੁੱਖ ਮਾਤ੍ਰ ਨੂੰ “ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ” ਵਾਲੇ ਗੁਰਬਾਣੀ ਫ਼ੁਰਮਾਨ ਰਾਹੀਂ ਮਨੁੱਖਾ ਸਰੀਰ ਵਿਚਲੇ ‘ਮਨ’ ਦੀ ਘਾੜਤ ਬਾਰੇ ਚੇਤਾਵਣੀ ਅਤੇ ਉਸ ਸੰਬੰਧੀ ਗੁਰਬਾਣੀ ਸੇਧ ਨੂੰ ਵੀ ਪਹਿਚਾਨਣ ਤੇ ਅਮਲਾਉਣ ਦੀ ਲੋੜ ਹੈ।

(ਹ) ਪੰਥਕ ਤਲ `ਤੇ ਅਜੋਕੇ ਸੰਵੇਦਨਸ਼ੀਲ ਹਾਲਾਤ `ਚ ਅਜਿਹੇ ਪੰਥਕ ਸੰਭਾਲ ਵਾਲੇ ਮੰਚ `ਤੇ ਵਿਚਰਦੇ ਹੋਏ, ਆਪਸ `ਚ ਵੀ ਤੇ ਸਮੂਚੀ ਕੌਮ ਦੇ ਹਰੇਕ ਪਛੜੇ ਤੋਂ ਪਛੜੇ ਹੋਏ ਮਨੁੱਖ ਲਈ ਸਾਨੂੰ ਮਨ ਕਰਕੇ “ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ॥ ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ॥ ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ. .” (ਪੰ: ੧੭) ਅਥਵਾ “ਆਵਹੁ ਸੰਤਹੁ ਮਿਲਿ ਨਾਮੁ ਜਪਾਹਾ॥ ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ” (ਪੰ: ੧੨੩) ਆਦਿ ਗੁਰ ਫ਼ੁਰਮਾਨਾ ਵਾਲੀ ਭਾਵਨਾ ਨਾਲ ਵਿਚਰਨਾ ਹੋਵੇਗਾ। (ਸਿਵਾਏ ਉਨ੍ਹਾਂ ਲੋਕਾਂ ਦੇ ਜਿਹੜੇ ਸਿੱਖੀ ਸਰੂਪ `ਚ ਹੁੰਦੇ ਹੋਏ ਵੀ ਮਨ ਕਰਕੇ ਪੰਥ ਵਿਰੋਧੀ ਭਾਵਨਾ ਨਾਲ ਹੀ ਵਿਚਰ ਰਹੇ ਹੋਣ)

(ਕ) ਅਜਿਹੇ ਪੰਥਕ ਸੰਭਾਲ ਵਾਲੇ ਮੰਚ `ਤੇ ਵਿਚਰਦੇ ਹੋਏ ਸਾਨੂੰ ਮਨ ਦੀਆਂ ਗਹਿਰਾਈਆਂ ਤੋਂ ਹਰ ਸਮੇਂ ਗੁਰੂ-ਅਕਾਲਪੁਰਖ ਦੇ ਚਰਨਾਂ ਦੇ ਅਰਦਾਸੀਏ ਬਣੇ ਰਹਿਕੇ ਗੁਰ ਫ਼ੁਰਮਾਨ “ਅਸੁਰ ਨਦੀ ਕਾ ਬੰਧੈ ਮੂਲੁ॥ ਪਛਿਮ ਫੇਰਿ ਚੜਾਵੈ ਸੂਰੁ॥ ਅਜਰੁ ਜਰੈ ਸੁ ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ” (ਪੰ: ੯੭੪) ਅਨੁਸਾਰ ਨਾਲ ਨਾਲ ਆਪਣੇ ਗੁਰਮੁਖ ਜੀਵਨ ਦੀ ਸੰਭਾਲ ਵੀ ਕਰਦੇ ਰਹਿਣਾ ਹੈ। ਇਸਦੇ ਅਰਥ ਭਾਵ ਹਨ ਆਪਣੇ ਜੀਵਨ ਨੂੰ ਸਦਾ ਵਿਕਾਰਾਂ ਤੋਂ ਰੋਕ ਕੇ ਰਖਣਾ ਹੈ ਤੇ ਜੀਵਨ ਰਹਿਣੀ ਅੰਦਰ ਹਰ ਸਮੇਂ ਪ੍ਰਭੂ ਸਿਮਰਨ ਵਾਲਾ ਚਸ਼ਮਾ ਵੀ ਚਲਦਾ ਰਵੇ। ਜੀਵਨ ਦੀ ਅਜਿਹੀ ਉੱਤਮਤਰ ਅਵਸਥਾ `ਚ ਕਦੇ ਬੁਢਾਪਾ ਨਾ ਆਵੇ।

“ਸਭੁ ਕੋ ਮੀਤੁ ਹਮ ਆਪਨ ਕੀਨਾ” - ਇਸਤਰ੍ਹਾਂ ਹੁਣ ਲੈਂਦੇ ਹਾਂ ਇਸ ਵਿਸ਼ੇ ਦਾ ਦੂਜਾ ਭਾਗਾ। ਦਾਸ ਦਾ ਨਿਜੀ ਤਜੁਰਬਾ, ਜਿਵੇਂ ਕਿ ਬੇਨਤੀ ਕਰ ਚੁੱਕੇ ਹਾਂ ਕਿ ਦੂਜੇ ਪੱਖ ਤੋਂ ਮਤਲਬ ਹੈ ਭਾਰਤੀ ਜਨਗਨਣਾ ਅਨੁਸਾਰ ਅਜੋਕੇ ਸਿੱਖਾਂ ਦੀ ਦੋ ਕਰੋੜ ਤੋਂ ਵੀ ਘੱਟ ਗਿਣਤੀ ਜਦਕਿ ਮੂਲ ਰੂਪ `ਚ ਲੁਪਤ ਤੇ ਖਿੰਡੀ ਹੋਈ ਸਿਕਲੀਗਰਾਂ, ਵਣਜਾਰਿਆਂ, ਨਾਨਕ ਪੰਥੀਆਂ ਆਦਿ ਸਮੇਤ ਸਿੱਖਾਂ ਦੀ ਵੀਹ ਕਰੋੜ ਤੋਂ ਵੀ ਵਧ ਗਿਣਤੀ। ਦੂਰ ਨਾ ਜਾਵੋ, ਦੋ ਕਰੋੜ `ਚੋਂ ਵੀ ਮਨ ਕਰਕੇ ਪੰਥਕ ਦਰਦੀਆਂ ਅਤੇ ਸਮ੍ਰਪਿਤ ਸਿੱਖਾਂ ਦੀ ਗਿਣਤੀ ਛੱਡ ਕੇ ਜੇ ਕਰ ਦੇਖਿਆ ਜਾਵੇ ਤਾਂ ਗੁਰਮੱਤ ਜੀਵਨ ਤੇ ਵਿਚਾਰਧਾਰਾ ਪੱਖੋਂ ਅਜੋਕੇ ਸਿੱਖਾਂ ਵਿਚਕਾਰ ਅੱਜ ਕਿਤਨੀਆਂ ਵੰਡੀਆਂ ਹਨ, ਉਨ੍ਹਾਂ ਦੀ ਗਿਣਤੀ ਵੀ ਸੰਭਵ ਨਹੀਂ। ਤਾਂ ਕੀ ਉਨ੍ਹਾਂ ਸਾਰਿਆਂ ਨੂੰ ਸਿੱਖੀ ਤੋਂ ਵੀ ਨਕਾਰ ਦਿੱਤ ਜਾਵੇ? ਕਦਾਚਿੱਤ ਨਹੀਂ। ਫ਼ਿਰ ਤੁਸੀਂ ਭਾਵੇਂ ਨਕਲੀ ਨਿਰੰਕਾਰੀਆਂ ਦੇ ਚਲੇ ਜਾਵੋ, ਰਾਧਾਸੁਅਮੀਆਂ ਦੇ, ਭਨਿਆਰੇ ਵਾਲਿਆਂ, ਨੂਰ ਮੱਹਲੀਆਂ ਜਾਂ ਹਜ਼ਾਰਾਂ `ਚੋਂ ਕਿਸੇ ਵੀ ਡੇਰੇ `ਤੇ।

ਇਸ ਤਰ੍ਹਾਂ ਵਾਰੀ ਵਾਰੀ ਹਰੇਕ ਡੇਰੇ ਨਾਲ ਜੁੜੀਆਂ ਸੰਗਤਾਂ ਵਿਚਕਾਰ ਵਿਚਰ ਕੇ ਦੇਖੋ! ਉਨ੍ਹਾਂ `ਚੋਂ ਅੱਜ ਵੀ ਬਹੁਤੇ ਆਪਣੇ ਆਪ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਕਹਿੰਦੇ ਤੇ ਮੰਨਦੇ ਹਨ। ਜਦਕਿ ਨਾਲ ਨਾਲ ਉਹ ਸੰਬੰਧਤ ਡੇਰੇ ਨੂੰ ਵੀ ਗ਼ਲਤ ਨਹੀਂ ਕਹਿੰਦੇ। ਸਮਝਣ ਦਾ ਵਿਸ਼ਾ ਹੈ ਕਿ ਤਾਂ ਫ਼ਿਰ ਦੋਸ਼ ਕਿਸ ਦਾ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਪਰਦੇ `ਚ ਸਿੱਖੀ ਪ੍ਰਚਾਰ ਦੇ ਨਾਮ `ਤੇ ਆਪਣੀ ਆਪਣੀ ਦੁਕਾਨ ਚਲਾਉਣ ਵਾਲਿਆਂ ਦਾ ਜਾਂ ਉਨ੍ਹਾਂ ਤੋਂ ਸਿਖਿਆ ਲੈਣ ਵਾਲਿਆਂ ਦਾ? ਇਸ ਤੋਂ ਬਾਅਦ ਵੱਡੇ ਗ਼ਲਤ ਤਾਂ ਅਸੀਂ ਹੋ ਜਾਂਦੇ ਹਾਂ ਜਿਹੜੇ ਬਿਨਾ ਸੋਚੇ ਅਸੀਂ ਵੀ ਇੱਕ ਦੰਮ ਉਨ੍ਹਾਂ ਨੂੰ ਪ੍ਰਵਾਣ ਕਰਣ ਤੋਂ ਹੀ ਇਨਕਾਰੀ ਹੋ ਜਾਂਦੇ ਹਾਂ। ਦੂਜੇ ਪਾਸੇ ਹਰ ਸਮੇਂ ਅਸੀਂ ਪੜ੍ਹਦੇ ਤਾਂ ਇਹੀ ਜਾ ਰਹੇ ਹਾਂ ਕਿ:

“ਸਰਬ ਮੈ ਪੇਖੈ ਭਗਵਾਨੁ” (ਪੰ: ੨੭੪)

“ਆਈ ਪੰਥੀ ਸਗਲ ਜਮਾਤੀ” (ਬਾਣੀ ਜਪੁ)

“ਭੁਗਤਿ ਗਿਆਨੁ ਦਇਆ ਭੰਡਾਰਣਿ” (ਬਾਣੀ ਜਪੁ)

“ਨਾ ਕੋ ਮੇਰਾ ਦੁਸਮਨੁ ਰਹਿਆ ਨ ਹਮ ਕਿਸ ਕੇ ਬੈਰਾਈ” (ਪੰ: ੬੭੧)

“ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧)

“ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ…” (ਬਾਣੀ ਜਪੁ)

“ਉਲਾਹਨੋ ਮੈ ਕਾਹੂ ਨ ਦੀਓ” (ਪੰ: ੯੭੮)

“ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” (ਪੰ: ੪੭੦)

“ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: ੧੨੪੫)

“ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ” (ਪੰ: ੬੭੪)

“ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪)

“ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬)

“ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)

“ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ” (ਪੰ: ੯੭)

“ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ” (ਪੰ: ੧੨੯੯) ਅਤੇ ਅਜਿਹੇ ਹੋਰ ਬੇਅੰਤ ਗੁਰਬਾਣੀ ਫ਼ੁਰਮਾਣ। ਅਜਿਹੇ ਗੁਰਬਾਣੀ ਫ਼ੁਰਮਾਨ ਜਿਨ੍ਹਾਂ ਸਨਮੁੱਖ ਰੋਜ਼ਾਨਾ ਆਪਣਾ ਸਿਰ ਵੀ ਝੁਕਾਂਦੇ ਹਾਂ।

ਹੈਰਾਣਗੀ ਦੀ ਗੱਲ ਹੈ ਕਿ ਇਨ੍ਹਾਂ ਤੇ ਅਜਿਹੇ ਹੋਰ ਬੇਅੰਤ ਗੁਰਮੱਤ ਸਿਧਾਂਤਾਂ `ਚ ਇੱਕ ਵੀ ਗੁਰਬਾਣੀ ਸਿਧਾਂਤ ਅਜਿਹਾ ਨਹੀਂ ਜਿਹੜਾ ਕੁੱਝ ਲੋਕਾਂ ਜਾਂ ਕਿਸੇ ਵਿਸ਼ੇਸ਼ ਫ਼ਿਰਕੇ ਲਈ ਫ਼ੁਰਮਾਇਆ ਗਿਆ ਹੋਵੇ ਅਤੇ ਬਾਕੀ ਮਨੁੱਖ ਮਾਤ੍ਰ ਉਸ ਦੀ ਗਿਣਤੀ `ਚ ਨਾ ਆਉਂਦਾ ਹੋਵੇ। ਇਸ ਤੋਂ ਵਧ ਇਹ ਕਿ ਜਦੋਂ ਅਜਿਹੇ ਗੁਰ ਫ਼ੁਰਮਾਨਾਂ ਦੇ ਦਾਇਰੇ `ਚ ਸਮੂਚਾ ਮਨੁੱਖ ਮਾਤ੍ਰ ਆਉਂਦਾ ਹੈ ਤਾਂ ਫ਼ਿਰ ਕੀ ਕਾਰਣ ਹੈ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਤੋਂ ਨਵੇਂ ਨਵੇਂ ਅੱਡ ਹੁੰਦਿਆਂ ਅਤੇ ਹੋ ਰਿਹਾਂ ਦੀ ਸੰਭਾਲ ਕਿਉਂ ਨਹੀਂ ਕਰਦੇ? ਆਖ਼ਿਰ ਉਨ੍ਹਾਂ ਨੂੰ ਧੱਕੇ ਕਿਉਂ ਦਿੰਦੇ ਹਾਂ, ਕੀ ਅਜਿਹਾ ਕਰਣਾ ਸਾਡੇ ਜੀਵਨ ਅੰਦਰ ਗੁਰਮੱਤ ਦਾ ਹੋਣਾ ਹੈ?

ਇਸ ਤੋਂ ਬਾਅਦ ਜਦੋਂ ਆਪਣੀ ਕਰਣੀ ਦੀ ਇਸ ਘਾਟ ਨੂੰ ਅਤੇ ਉਹ ਵੀ ਗੁਰਬਾਣੀ ਆਦੇਸ਼ਾਂ ਦੀ ਰੋਸ਼ਨੀ `ਚ ਸੁਕ੍ਰਿਤ ਬਨਾਉਣਾ ਸ਼ੁਰੂ ਕਰਾਂਗੇ। ਇਸ ਦੇ ਨਾਲ ਨਾਲ ਸਿਕਲੀਗਰਾਂ, ਵਣਜਾਰੇ, ਨਾਨਕ ਪੰਥੀਆਂ ਤੇ ਬਾਕੀ ਸਮੂਹ ਸੰਗਤਾਂ ਨੂੰ ਆਪਣੇ ਕਲਾਵੇ `ਚ ਲੈਣ ਲਈ ਅੱਗੇ ਵਧਾਂਗੇ ਬਲਕਿ ਨਾਲ ਾਨਲ ਸਿੱਖ ਲਹਿਰ ਦੀ ਵੀ ਸੰਭਾਲ ਕਰਾਂਗੇ, ਤਾਂ ਸਾਡੀ ਬਹੁੜੀ ਵੀ ਗੁਰੂ ਆਪ ਹੀ ਕਰੇਗਾ। ਇਸ ਲਈ ਬਦਲਣਾ ਪਵੇਗਾ ਤਾਂ ਕੇਵਲ ਆਪਣੀ ਅਜੋਕੀ ਸੋਚਣੀ ਤੇ ਕਰਣੀ ਨੂੰ ਅਤੇ ਉਹ ਵੀ ਕੇਵਲ ਤੇ ਕੇਵਲ “ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ॥ ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ” (ਪੰ: ੬੫) ਭਾਵ ਨਿਰੋਲ ਗੁਰਬਾਣੀ ਰੋਸ਼ਨੀ `ਚ, ਸਤਿਸੰਗੀ ਬਣ ਕੇ ਅਤੇ ਗੁਰਬਾਣੀ ਆਦੇਸ਼ਾਂ `ਤੇ ਚੱਲ ਕੇ।

ਇਥੇ ਤਾਂ ਇਸ ਪੇਚੀਦਾ ਤੇ ਗੂੰਝਲਦਾਰ ਬਣ ਚੁੱਕੇ ਵਿਸ਼ੇ ਦੇ ਸਮਾਧਾਨ ਲਈ ਸਾਨੂੰ ਕੇਵਲ ਤੇ ਕੇਵਲ “sbdu cIin mnu inrmlu hovY qw hir kY guix gwvY ] gurmqI AwpY Awpu pCwxY qw inj Gir vwsw pwvY” (ਪੰ: ੫੬੫) ਆਪਣੇ ਆਪ ਨੂੰ ਜੀਵਨ ਕਰਕੇ ਗੁਰਬਾਣੀ ਦੇ ਸਿੱਖ ਬਨਣ ਤੇ ਅੱਗੇ ਆਉਣ ਦੀ ਲੋੜ ਹੈ। ਯਕੀਨਣ ਇਸ ਅਤੀ ਉੱਤਮ ਕਾਰਜ ਦੀ ਸਫ਼ਲਤਾ ਲਈ, ਅਕਾਲਪੁਖ ਬਹੁੜੀ ਵੀ ਆਪ ਹੀ ਕਰੇਗਾ।

ਦੂਜੇ ਪਾਸੇ “ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ॥ ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ॥ ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ” (ਪੰ: ੫੯੯) ਅਨੁਸਾਰ ਇਸ ਸਾਰੇ ਮਸਲੇ ਦੀ ਜੜ੍ਹ ਇਕੋ ਹੈ ਤੇ ਉਹ ਹੈ ਸਾਡੇ ਮਨੁੱਖੀ ਮਨ ਦਾ “ਗੁਰੂ ਗ੍ਰੰਥ ਸਾਹਿਬ ਜੀ” ਦੇ ਚਰਨਾਂ ਨਾਲ ਜੁੜੇ ਨਾ ਹੋਣਾ ਅਤੇ ਸਾਡੇ ਇਸੇ ਮਨ ਦੀਆਂ ਆਪ ਹੁੱਦਰੀਆਂ ਤੇ ਮਨਮਤਾਂ।

ਜਦਕਿ ਇਸ ਮਸਲੇ ਦਾ ਸਮੂਚਾ ਸਮਾਧਾਨ ਵੀ ਸਤਿਗੁਰਾਂ ਦੀ ਆਗਿਆ ਤੇ ਚਰਨਾਂ `ਚ ਆ ਕੇ ਹੋਣਾ ਹੈ ਉਸ ਤੋਂ ਬਿਨਾ ਅਜਿਹਾ ਹੋਣਾ ਸੰਭਵ ਹੀ ਨਹੀਂ। ਤਾਂ ਤੇ ਅੰਤ `ਚ “ਮਤਿ ਪੰਖੇਰੁ, ਕਿਰਤੁ ਸਾਥਿ, ਕਬ ਉਤਮ ਕਬ ਨੀਚ॥ ਕਬ ਚੰਦਨਿ ਕਬ ਆਕਿ ਡਾਲਿ, ਕਬ ਉਚੀ ਪਰੀਤਿ॥ ਨਾਨਕ ਹੁਕਮਿ ਚਲਾਈਐ, ਸਾਹਿਬ ਰੀਤਿ” (ਪੰ: ੧੪੮) ਅਸਾਂ ਗੁਰਬਾਣੀ ਆਦੇਸ਼ਾਂ ਦੀ ਰੋਸ਼ਨੀ `ਚ ਆਪਣੇ ਮਨ ਦੇ ਉਛਲ ਕੂਦ ਵਾਲੇ ਸੁਭਾਅ ਦੀ ਪਛਾਣ ਕਰਣੀ ਹੈ ਕਿਉਂਕਿ ਅੱਜ ਅਸੀਂ ਜੋ ਵੀ ਭੋਗ ਰਹੇ ਹਾਂ ਕੇਵਲ ਮਨਮਤੀਏ ਹੋਣ ਕਾਰਣ।

“ਨਾਨਕ ਦੁਨੀਆ ਕੈਸੀ ਹੋਈ” - ਅੰਤ `ਚ ਦੌਰਾਉਣਾ ਚਾਹੁੰਦੇ ਹਾਂ ਕਿ ਹੁਨ ਤੀਕ ਸਾਡੀ ਕੌਮ ਦੀ ਜਿਤਨੀ ਵੀ ਤਬਾਹੀ ਹੋ ਚੁੱਕੀ ਬਲਕਿ ਅੱਜ ਵੀ ਲਗਾਤਾਰ ਜਿਹੜਾ ਨਿਘਾਰ ਆ ਰਿਹਾ ਉਸ ਦਾ ਮੁੱਖ ਕਾਰਣ ਇਕੋ ਹੈ ਕਿ ਅਜੋਕਾ ਗੁਰਬਾਣੀ ਅਤੇ ਗੁਰਮੱਤ ਦਾ ਪ੍ਰਚਾਰ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਤੇ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” (ਪੰ: ੬੪੬) ਦੀ ਕਸਵੱਟੀ `ਤੇ ਪੂਰਾ ਨਹੀਂ ਉਤਰਦਾ। ਇੱਕ ਪਾਸੇ ਤਾਂ ਅਜੋਕਾ ਗੁਰਮੱਤ ਤੇ ਗੁਰਮੱਤ ਦਾ ਪ੍ਰਚਾਰ ਬਹੁਤਾ ਕਰਕੇ ਹੈ ਹੀ ਅਯੋਗ ਹੱਥਾਂ `ਚ।

ਉਪ੍ਰੰਤ ਇਸ ਦੇ ਨਾਲ ਨਾਲ ਅਜੋਕੇ ਗੁਰਮੱਤ ਦੇ ਪ੍ਰਚਾਰ `ਤੇ ਸਿੱਖੀ ਸਰੂਪ `ਚ ਹੁੰਦੀਆਂ ਉਹ ਸ਼ਕਤੀਆਂ ਵੀ ਵੱਡੀ ਜਿਣਤੀ `ਚ ਪੰਥ ਨੂੰ ਚਿੰਬੜੀਆਂ ਤੇ ਪੰਥ `ਚ ਘੁਸਪੈਠ ਕੀਤੀ ਬੈਠੀਆਂ ਹਨ ਜਿਨ੍ਹਾਂ ਦੀ ਮਨੋ ਬਿਰਤੀ ਹੀ ਗੁਰਬਾਣੀ ਅਨੁਸਾਰ “ਨਾਨਕ ਦੁਨੀਆ ਕੈਸੀ ਹੋਈ॥ ਸਾਲਕੁ ਮਿਤੁ ਨ ਰਹਿਓ ਕੋਈ॥ ਭਾਈ ਬੰਧੀ ਹੇਤੁ ਚੁਕਾਇਆ॥ ਦੁਨੀਆ ਕਾਰਣਿ ਦੀਨੁ ਗਵਾਇਆ” (ਪੰ: ੧੪੧੦) ਅਤੇ ਅਰਥ ਹਨ “ਹੇ ਨਾਨਕ! ਦੁਨੀਆ (ਦੀ ਲੁਕਾਈ) ਅਜਬ ਨੀਵੇਂ ਪਾਸੇ ਜਾ ਰਹੀ ਹੈ। ਸਹੀ ਜੀਵਨ-ਰਸਤਾ ਦੱਸਣ ਵਾਲਾ ਮਿੱਤਰ ਕਿਤੇ ਕੋਈ ਲੱਭਦਾ ਨਹੀਂ। ਭਰਾਵਾਂ ਸਨਬੰਧੀਆਂ ਦੇ ਮੋਹ ਵਿੱਚ ਫਸ ਕੇ (ਮਨੁੱਖ ਪਰਮਾਤਮਾ ਦਾ) ਪਿਆਰ (ਆਪਣੇ ਅੰਦਰੋਂ ਮੁਕਾਈ ਬੈਠਾ ਹੈ) ਦੁਨੀਆ (ਦੀ ਮਾਇਆ) ਦੀ ਖ਼ਾਤਰ ਆਤਮਕ ਜੀਵਨ ਦਾ ਸਰਮਾਇਆ ਗੰਵਾਈ ਜਾ ਰਿਹਾ ਹੈ” (ਅਰਥ-ਪ੍ਰੋ: ਸਾਹਿਬ ਸਿੰਘ ਜੀ) ਤੇ ਇਹ ਵਿਸ਼ਾ ਖਾਸਕਰ ਲਾਗੂ ਹੁੰਦਾ ਹੈ ਗੁਰਮੱਤ ਦੇ ਪ੍ਰਚਾਰ `ਚ ਘੁਸਪੈਠ ਕੀਤੀ ਬੈਠੇ ਬਹੁਰੂਪੀਏ ਗੁਰਮੱਤ ਦੇ ਪ੍ਰਚਾਰਕਾਂ `ਤੇ ਜਿਨ੍ਹਾਂ ਦੀ ਮਾਨਸਿਕ ਅਵਸਥਾ ਹੀ “ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ” (ਪੰ: ੪੮੭) ਵਾਲੀ ਹੈ। (ਸਮਾਪਤ) #39SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.