.

ਚਰਿਤ੍ਰੋਪਾਖਿਆਨ ਦਾ ਚਰਿਤ੍ਰ ਨੰਬਰ ੧੯੦?

[Vulgar Trick]

ਕਈ ਸਾਲਾਂ ਤੋਂ ਟੀ. ਵੀ. ਚੈਨਲਜ਼ ਅਤੇ ਕੰਪਿਊਟਰ ਦੁਆਰਾ ਬਾਹਰਲੇ ਦੇਸ਼ਾਂ ਵਿੱਚ ਰਹਿੰਦੇ ਸਿੱਖ “ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ” ਤੋਂ ਹਰ ਰੋਜ਼ “ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ” ਦੀ ਕਥਾ ਸੁਣਦੇ ਆ ਰਹੇ ਹਨ। ਪਰ ਕੁੱਝ ਕੁ ਮਹੀਨਿਆਂ ਤੋਂ ਇੰਜ ਦੇਖਣ/ਸੁਣਨ ਵਿੱਚ ਆ ਰਿਹਾ ਹੈ ਕਿ ਕਈ ਕਥਾਕਾਰ ਇਧਰ ਉਧਰ ਦੀਆਂ ਕਹਾਣੀਆਂ ਦੀ ਵਧੀਕ ਚਰਚਾ ਕਰਦੇ ਹਨ ਅਤੇ ਇਲਾਹੀ ਸ਼ਬਦ ਦੀ ਵਿਆਖਿਆ ਆਖੀਰਲੇ ੫-੭ ਮਿੰਟਾਂ ਵਿੱਚ ਨਿਪਟਾਉਂਣ ਦਾ ਯੱਤਨ ਕਰਦੇ ਹਨ। ਇਵੇਂ ਹੀ, ਬਚਿਤ੍ਰ ਨਾਟਕ ਵਿਚੋਂ ਵੀ ਕਈ ਪ੍ਰਸੰਗਾਂ ਦੀ ਆਮ ਪ੍ਰੜੋਤਾ ਕੀਤੀ ਜਾਂਦੀ ਹੈ। ਸ਼ਾਇਦ ਉਹ ਦਿਨ ਦੂਰ ਨਹੀਂ ਜਦੋਂ ਕੋਈ ਕਥਾਕਾਰ ਚਰਿਤ੍ਰੋਪਾਖਿਆਨ ਦੇ ਚਰਿਤ੍ਰਾਂ ਦੀ ਕਥਾ ਵੀ ਕਰਨੀ ਆਰੰਭ ਕਰ ਦੇਵੇ! ਪਿਛਲੇ ਮਹੀਨੇ ਸਤੰਬਰ ੨੦੧੩ ਨੂੰ ਬਚਿਤ੍ਰ ਨਾਟਕ ਦਾ ੧੩੮ਵਾਂ ਚਰਿਤ੍ਰ [Not For Sikhs] ਸਾਂਝਾ ਕੀਤਾ ਸੀ ਅਤੇ ਉਸ ਦੇ ਨਾਲ ਮਿਲਦਾ-ਜੁਲਦਾ ਚਰਿਤ੍ਰ ਨੰਬਰ ੧੯੦ ਵੀ ਪੜ੍ਹਣ ਦੀ ਕ੍ਰਿਪਾਲਤਾ ਕਰਨੀ ਜੀ। ਪਤਾ ਨਹੀਂ ਇਸ ਪੁਸਤਕ ਉਪਰ ਬੰਦਸ਼ ਕਿਉਂ ਨਹੀਂ ਲਾਈ ਜਾਂਦੀ, ਜਿਸ ਵਿੱਚ ਐਸੀਆਂ ਅਸ਼ਲੀਲ ਕਹਾਣੀਆਂ ਵਰਣਨ ਕੀਤੀਆਂ ਹੋਈਆਂ ਹਨ ਕਿ ਇੱਕਲਾ ਇਨਸਾਨ ਵੀ ਇਸ ਨੂੰ ਪੜ੍ਹਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਅਤੇ “ਗੁਰੂ ਗਰੰਥ ਸਾਹਿਬ” ਦੀ ਹਜ਼ੂਰੀ ਵਿੱਚ ਬੈਠੀ ਸੰਗਤ ਵਿੱਚ ਤਾਂ ਇਸ ਦੀ ਕਥਾ ਕਰਨੀ ਅਸੰਭਵ ਹੈ?

ਚੌਪਈ

ਇਕ ਦਿਨ ਬਾਗ ਚੰਚਲਾ ਗਈ। ਹਸਿ ਹਸਿ ਬਚਨ ਬਖਾਨਤ ਭਈ।

ਸ੍ਰੀ ਨਿਸਿ ਰਾਜ ਪ੍ਰਭਾ ਤ੍ਰਿਯ ਤਹਾ। ਐਸੀ ਭਾਤਿ ਉਚਾਰਿਯੋ ਉਹਾ। ੧।

ਅਰਥ ਕਰਤਾ ਡਾ. ਰਤਨ ਸਿੰਘ ਜੱਗੀ ਅਤੇ ਡਾ. ਗੁਰਸ਼ਰਨ ਕੌਰ ਜੱਗੀ: ਇੱਕ ਦਿਨ ਬਾਗ਼ ਵਿੱਚ ਇਸਤਰੀਆਂ ਗਈਆਂ ਅਤੇ ਹਸ ਹਸ ਕੇ ਗੱਲਾਂ ਕਰਨ ਲਗੀਆਂ। ਉਥੇ ਇੱਕ ਨਿਸਿ ਰਾਜ ਪ੍ਰਭਾ ਨਾਂ ਦੀ ਇਸਤਰੀ ਸੀ। ਉਸ ਨੇ ਉਥੇ ਇਸ ਤਰ੍ਹਾਂ ਕਿਹਾ। ੧।

ਜੌ ਰਾਜੇ ਤੇ ਬਾਰਿ ਭਿਰਾਊ। ਅਪਨੀ ਝਾਂਟੈ ਸਭੈ ਮੁੰਡਾਊ।

ਤਬ ਤ੍ਰਿਯ ਹੋਡ ਸਕਲ ਤੁਮ ਹਾਰਹੁ। ਨਿਜੁ ਨੈਨਨ ਇਹ ਚਰਿਤ ਨਿਹਾਰਹੁ। ੨।

ਅਰਥ: ਜੇ (ਮੈਂ) ਰਾਜੇ ਤੋਂ ਪਾਣੀ ਭਰਵਾਵਾਂ ਅਤੇ ਆਪਣੀਆਂ ਸਾਰੀਆਂ ਝਾਂਟਾਂ ਉਸ ਤੋਂ ਮੁਨਵਾਵਾਂ। ਤਦ ਹੇ ਇਸਤਰੀਓ! ਤੁਸੀਂ ਸਾਰੀਆਂ ਸ਼ਰਤ ਹਾਰ ਜਾਓਗੀਆਂ। ਆਪਣੀਆਂ ਅੱਖਾਂ ਨਾਲ (ਮੇਰਾ) ਇਹ ਚਰਿਤ੍ਰ ਵੇਖਿਓ। ੨।

ਯੌ ਕਹਿ ਕੈ ਸੁਭ ਭੇਸ ਬਨਾਯੋ। ਦੇਵ ਅਦੇਵਨ ਕੋ ਬਿਰਮਾਯੋ।

ਚਰਿਤ੍ਰ ਸਿੰਘ ਰਾਜਾ ਜਬ ਆਯੋ। ਸੁਨਿ ਇਹ ਬਚਨ ਚੰਚਲਾ ਪਾਯੋ। ੩।

ਅਰਥ: ਇਹ ਕਹਿ ਕੇ ਉਸ ਨੇ ਸੁੰਦਰ ਭੇਸ ਬਣਾਇਆ ਅਤੇ ਦੇਵਤਿਆਂ ਤੇ ਦੈਂਤਾਂ ਨੂੰ (ਆਪਣੀ ਸੁੰਦਰਤਾ ਨਾਲ) ਭਰਮਾ ਦਿੱਤਾ। ਜਦ ਚਰਿਤ੍ਰ ਸਿੰਘ ਰਾਜਾ ਆਇਆ ਤਾਂ ਇਸਤਰੀਆਂ ਨੇ ਇਹ ਗੱਲ ਸੁਣ ਲਈ (ਭਾਵ- ਰਾਜੇ ਦੀ ਆਮਦ ਦਾ ਪਤਾ ਚਲ ਗਿਆ)। ੩।

ਬੈਠ ਝਰੋਖਾ ਦਈ ਦਿਖਾਈ। ਰਾਜਾ ਰਹੇ ਰੂਪ ਉਰਝਾਈ।

ਏਕ ਬਾਰ ਇਹ ਕੌ ਜੌ ਪਾਊ। ਜਨਮ ਸਹਸ੍ਰ ਲਗੇ ਬਲਿ ਜਾਊ। ੪।

ਅਰਥ: ਉਸ ਨੇ ਝਰੋਖੇ ਵਿੱਚ ਬੈਠ ਕੇ ਰਾਜੇ ਨੂੰ ਵਿਖਾਲੀ ਦਿੱਤੀ। ਰਾਜਾ ਉਸ ਦੇ ਰੂਪ ਉਤੇ ਮੋਹਿਤ ਹੋ ਗਿਆ। (ਰਾਜਾ ਮਨ ਵਿੱਚ ਸੋਚਣ ਲਗਾ ਕਿ) ਜੇ ਇੱਕ ਵਾਰ ਮੈਂ ਇਸ ਨੂੰ ਪ੍ਰਾਪਤ ਕਰ ਲਵਾਂ ਤਾਂ ਹਜ਼ਾਰ ਜਨਮ ਤਕ (ਇਸ ਤੋਂ) ਵਾਰਨੇ ਜਾਵਾਂ। ੪।

ਪਠੈ ਸਹਚਰੀ ਲਈ ਬੁਲਾਈ। ਪ੍ਰੀਤਿ ਸਹਿਤ ਰਸ ਰੀਤੁਪਜਾਈ।

ਅਬਲਾ ਤਬ ਮੁਰਛਿਤ ਹੈਵ ਗਈ। ਪਾਨਿ ਪਾਨਿ ਉਚਰਤ ਮੁਖ ਭਈ। ੫।

ਅਰਥ: ਦਾਸੀ ਭੇਜ ਕੇ ਉਸ ਨੂੰ ਬੁਲਾ ਲਿਆ ਅਤੇ ਪ੍ਰੀਤ ਸਹਿਤ ਰਤੀ ਰਸ ਨੂੰ ਪੈਦਾ ਕੀਤਾ। ਇਸਤਰੀ ਤਦ ਬੇਹੋਸ਼ ਹੋ ਗਈ ਅਤੇ ਮੂੰਹੋਂ ਪਾਣੀ ਪਾਣੀ ਕਹਿਣ ਲਗੀ। ੫।

ਉਠ ਕਰਿ ਆਪੁ ਰਾਵ ਤਬ ਗਯੋ। ਤਾ ਕਹ ਪਾਨਿ ਪਯਾਵਤ ਭਯੋ।

ਪਾਨਿ ਪਿਏ ਬਹੁਰੇ ਸੁਧਿ ਭਈ। ਰਾਜੈ ਫਿਰਿ ਚੁੰਬਨ ਤਿਹ ਲਈ। ੬।

ਅਰਥ: ਤਦ ਰਾਜਾ ਆਪ ਉਠ ਕੇ ਗਿਆ ਅਤੇ ਉਸ ਨੂੰ ਪਾਣੀ ਪਿਲਾਣ ਲਗਾ। ਪਾਣੀ ਪੀਣ ਨਾਲ ਫਿਰ ਉਸ ਨੂੰ ਹੋਸ਼ ਆਈ ਅਤੇ ਰਾਜੇ ਨੇ ਫਿਰ ਉਸ ਦਾ ਚੁੰਬਣ ਲਿਆ। ੬।

ਜਬ ਸੁਧਿ ਮੈ ਅਬਲਾ ਕਛੁ ਆਈ। ਬਹੁਰਿ ਕਾਮ ਕੀ ਕੇਲ ਮਚਾਈ।

ਦੋਊ ਤਰਨ ਨ ਕੋਊ ਹਾਰੈ। ਯੌ ਰਾਜਾ ਤਿਹ ਸਾਥ ਬਿਹਾਰੈ। ੭।

ਅਰਥ: ਜਦ ਉਹ ਇਸਤਰੀ ਜ਼ਰਾ ਹੋਸ਼ ਵਿੱਚ ਆਈ ਤਾਂ ਫਿਰ ਕਾਮ-ਕ੍ਰੀੜਾ ਸ਼ੁਰੂ ਕਰ ਦਿੱਤੀ। ਦੋਵੇਂ ਜਵਾਨ ਸਨ, ਕੋਈ ਹਾਰ ਨਹੀਂ ਰਿਹਾ ਸੀ। ਇਸ ਤਰ੍ਹਾਂ ਰਾਜਾ ਉਸ ਨਾਲ ਰਮਣ ਕਰ ਰਿਹਾ ਸੀ। ੭।

ਬਹੁਰਿ ਬਾਲ ਇਹ ਭਾਤਿ ਉਚਾਰੀ। ਸੁਨੋ ਰਾਵ ਤੁਮ ਬਾਤ ਹਮਾਰੀ।

ਤ੍ਰਿਯ ਕੀ ਝਾਂਟਿ ਨ ਮੂੰਡੀ ਜਾਈ। ਬੇਦ ਪੁਰਾਨਨ ਮੈ ਸੁਨਿ ਪਾਈ। ੮।

ਅਰਥ: ਫਿਰ ਇਸਤਰੀ ਨੇ ਇਸ ਤਰ੍ਹਾਂ ਕਿਹਾ, ਹੇ ਰਾਜਨ! ਤੁਸੀਂ ਮੇਰੀ ਗੱਲ ਸੁਣੋ। ਮੈਂ ਵੇਦਾਂ ਪੁਰਾਣਾਂ ਵਿੱਚ ਸੁਣਿਆ ਹੈ ਕਿ ਇਸਤਰੀ ਦੀ ਝਾਂਟ ਮੁੰਨੀ ਨਹੀਂ ਜਾਂਦੀ। ੮।

ਹਸਿ ਕਰਿ ਰਾਵ ਬਚਨ ਯੌ ਠਾਨ੍ਹਯੋ। ਮੈ ਅਪੁਨੇ ਜਿਯ ਸਾਚ ਨ ਜਾਨ੍ਹਯੋ।

ਤੈ ਤ੍ਰਿਯ ਹਮ ਸੋ ਝੂਠ ਉਚਾਰੀ। ਹਮ ਮੂੰਡੈਗੇ ਝਾਂਟਿ ਤਿਹਾਰੀ। ੯।

ਅਰਥ: ਹਸ ਕੇ ਰਾਜੇ ਨੇ ਕਿਹਾ ਕਿ ਇਸ ਗੱਲ ਨੂੰ ਮੈਂ ਆਪਣੇ ਮਨ ਵਿੱਚ ਸਚ ਨਹੀਂ ਮੰਨਦਾ। ਹੇ ਇਸਤਰੀ! ਤੂੰ ਮੈਨੂੰ ਝੂਠ ਕਿਹਾ ਹੈ। ਮੈਂ ਤੇਰੀ ਝਾਂਟ ਮੁੰਨਾਂਗਾ। ੯।

ਤੇਜ ਅਸਤੁਰਾ ਏਕ ਮੰਗਾਯੋ। ਨਿਜ ਕਰ ਗਹਿ ਕੈ ਰਾਚ ਚਲਾਯੋ।

ਤਾ ਕੀ ਮੂੰਡਿ ਝਾਂਟਿ ਸਭ ਡਾਰੀ। ਦੈ ਕੈ ਹਸਿ ਚੰਚਲਾ ਤਾਰੀ। ੧੦।

ਅਰਥ: (ਰਾਜੇ ਨੇ) ਇੱਕ ਤੇਜ਼ ਉਸਤਰਾ ਮੰਗਵਾਇਆ ਅਤੇ ਰਾਜੇ ਨੇ ਆਪਣੇ ਹਥ ਵਿੱਚ ਲੈ ਕੇ ਚਲਾਇਆ। ਉਸ ਦੀ ਸਾਰੀ ਝਾਂਟ ਮੁੰਨ ਦਿੱਤੀ। ਇਸਤਰੀ ਤਾੜੀ ਵਜਾ ਕੇ ਹਸੀ। ੧੦।

ਦੋਹਰਾ

ਪਾਨਿ ਭਰਾਯੋ ਰਾਵ ਤੇ ਨਿਜੁ ਕਰ ਝਾਂਟਿ ਮੁੰਡਾਇ। ਹੋਡ ਜੀਤ ਲੇਤੀ ਭਈ ਤਿਨ ਅਬਲਾਨ ਦਿਖਾਇ। ੧੧। ੧।

ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਆ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਇੱਕ ਸੌ ਨਬਵੇਂ ਚਰਿਤ੍ਰ ਸਮਾਪਤਮ

ਸਤੁ ਸੁਭਮ ਸਤੁ। ੧੯੦। ੩੬੦੦। ਅਫਜੂੰ।

ਅਰਥ: (ਪਹਿਲਾਂ) ਰਾਜੇ ਤੋਂ ਪਾਣੀ ਭਰਵਾਇਆ (ਫਿਰ ਉਸ ਦੇ) ਹੱਥੋਂ ਝਾਂਟ ਮੁੰਨਵਾਈ। ਉਨ੍ਹਾਂ ਇਸਤਰੀਆਂ ਨੂੰ ਵਿਖਾ ਕੇ ਸ਼ਰਤ ਜਿਤ ਲਈ। ੧੧।

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੦ਵੇਂ ਚਰਿਤ੍ਰ ਦੀ ਸਮਾਪਤੀ,

ਸਭ ਸ਼ੁਭ ਹੈ। ੧੯੦। ੩੬੦੦। ਚਲਦਾ।

ਇਹ ਚ੍ਰਤਿਰ ਪੜ੍ਹ ਕੇ ਕੀ ਕੋਈ ਪਾਠਕ ਇਹ ਦਸਣ ਦੀ ਖ਼ੇਚਲ ਕਰੇਗਾ ਕਿ ਚਰਿਤ੍ਰ ਸਿੰਘ ਰਾਜਾ ਕਿਸ ਦੇਸ਼ ਵਿੱਚ ਰਾਜ ਕਰਦਾ ਸੀ ਅਤੇ ਕਿਹੜੇ ਸਮੇਂ ਵਿੱਚ ਹੋਇਆ ਸੀ? ਕੀ ਐਸਾ ਪ੍ਰਸੰਗ ਕਿਸੇ ਵੇਦ ਜਾਂ ਪੁਰਾਣ ਵਿੱਚ ਲਿਖਿਆ ਹੋਇਆ ਮਿਲਦਾ ਹੈ?

ਜਿਹੜੇ ਪ੍ਰਬੰਧਕ ਜਾਂ ਕਥਾਕਾਰ ਐਸੇ ਅਸ਼ਲੀਲ ਪ੍ਰਸੰਗਾਂ ਦਾ ਪ੍ਰਚਾਰ ਕਰਨ ਦੀ ਜ਼ਿੱਦ ਕਰ ਰਹੇ ਹਨ, ਉਹ ਸਿੱਖ ਜਗਤ ਨੂੰ ਕੀ ਓਪਦੇਸ਼ ਦੇਣ ਦਾ ਯੱਤਨ ਕਰ ਰਹੇ ਹੈਂ ਕਿ ਸਿੱਖ ਪਰਿਵਾਰ ਵੀ ਐਸੀਆਂ ਕਰਤੂਤਾਂ ਕਰਕੇ ਗੁਰੂਆਂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣ! ਹੋ ਸਕਦਾ ਹੈ ਕਿ ਪੰਜਾਬ ਵਿਖੇ ਕਿਸੇ ਪ੍ਰਾਣੀ ਜਾਂ ਸੰਸਥਾ ਨੇ ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਅਤੇ ਛਾਪਕ ਦੇ ਖ਼ਿਲਾਫ, ਧਾਰਾ ੨੯੫ ਏ ਅਨੁਸਾਰ ਕੋਰਟ-ਕੇਸ ਕੀਤਾ ਹੋਵੇ ਤਾਂ ਜੋ ਉਨ੍ਹਾਂ ਨੂੰ ਭੀ ਜੇਲ ਭੇਜਿਆ ਜਾ ਸਕੇ!

ਇਵੇਂ ਹੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਉਪਰ ਵੀ ਐਕਸ਼ਨ ਲਿਆ ਜਾ ਸਕਦਾ ਹੈ, ਦੇਖੋ: Section 134 (g) of The Sikh Gurdwaras Act 1925, as amended.

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨੭ ਅਕਤੂਬਰ ੨੦੧੩




.