.

ਗੁਰਮਤਿ ਅਨੁਸਾਰ ‘ਪੱਥਰ` ਨੂੰ ਜੀਵ ਮੰਨਿਆ ਗਿਆ ਜਾਂ ਨਿਰਜੀਵ?

ਮਹਲਾ 5 ॥ਜੋ ਪਾਥਰ ਕਉ ਕਹਤੇ ਦੇਵ ॥ਤਾ ਕੀ ਬਿਰਥਾ ਹੋਵੈ ਸੇਵ ॥ਜੋ ਪਾਥਰ ਕੀ ਪਾਂਈ ਪਾਇ ॥ਤਿਸ ਕੀ ਘਾਲ ਅਜਾਂਈ ਜਾਇ ॥1॥ਠਾਕੁਰੁ ਹਮਰਾ ਸਦ ਬੋਲੰਤਾ ॥ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥1॥ ਰਹਾਉ ॥ਅੰਤਰਿ ਦੇਉ ਨ ਜਾਨੈ ਅੰਧੁ ॥ਭ੍ਰਮ ਕਾ ਮੋਹਿਆ ਪਾਵੈ ਫੰਧੁ ॥ਨ ਪਾਥਰੁ ਬੋਲੈ ਨਾ ਕਿਛੁ ਦੇਇ ॥ਫੋਕਟ ਕਰਮ ਨਿਹਫਲ ਹੈ ਸੇਵ ॥2॥ਜੇ ਮਿਰਤਕ ਕਉ ਚੰਦਨੁ ਚੜਾਵੈ ॥ਉਸ ਤੇ ਕਹਹੁ ਕਵਨ ਫਲ ਪਾਵੈ ॥ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ਤਾਂ ਮਿਰਤਕ ਕਾ ਕਿਆ ਘਟਿ ਜਾਈ ॥3॥ਕਹਤ ਕਬੀਰ ਹਉ ਕਹਉ ਪੁਕਾਰਿ ॥ਸਮਝਿ ਦੇਖੁ ਸਾਕਤ ਗਾਵਾਰ ॥ਦੂਜੈ ਭਾਇ ਬਹੁਤੁ ਘਰ ਗਾਲੇ ॥ਰਾਮ ਭਗਤ ਹੈ ਸਦਾ ਸੁਖਾਲੇ ॥4॥4॥12॥ ਮ 5; ਪੰ 1160॥

ਇਸ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਵਾਂ ਨਹੀਂ ਹਨ, ਕਿ ਅਕਾਲ-ਪੁਰਖ, ਵਾਹਿਗੁਰੂ ਜੀ ਨੇ ਇਸ ਸ਼ਿਸ੍ਰਟੀ ਦੀ ਰਚਨਾ/ਸਾਜਨਾ ਕੀਤੀ, ਬਨਾਉਣਾ ਕੀਤਾ ਅਤੇ ਸਾਰਾ ਪਾਸਾਰਾ ਇੱਕ ਵਾਰੀ ਵਿੱਚ ਪਸਰ ਗਿਆ।

ਗੁਰਬਾਣੀ ਫੁਰਮਾਨ: ਕੀਤਾ ਪਸਾਉ ਏਕੋ ਕਵਾਉ।। ਤਿਸ ਤੇ ਹੋਏ ਲਖ ਦਰੀਆਉ।। ਪੰਨਾ ੩।

ਅਕਾਲ-ਪੁਰਖ/ਵਾਹਿਗੁਰੂ ਜੀ ਦੀ, ਬਣਾਈ/ਸਾਜੀ/ਰਚੀ ਇਸ ਕੁਦਰਤੀ ਰਚਨਾ/ਸਾਜਨਾ/ ਕਿਰਤ ਵਿਚ, ਪੇੜ-ਪੌਦੇ, ਜੀਵ-ਜੰਤੂ, ਪਛੂ-ਪੰਛੀ, ਜਾਨਵਰ ਅਤੇ ਇਨਸਾਨ, ਜੋ ਜੋ ਵੱਧਦੇ ਅਤੇ ਫੁਲਦੇ ਹਨ, ਉਹ ਜ਼ਾਨਦਾਰ ਜੀਵ ਹਨ, ਅਤੇ ਬਹੁਤ ਹੋਰ ਸਾਰੀਆਂ ਚੀਜਾਂ/ਵਸਤਾਂ/ਕਿਸਮਾਂ ਔਬਜੈਕਟਸ ਨਿਰਜ਼ੀਵ/ਨਿਹਚਲ/ਭਾਵਹੀਨ ਹਨ, ਜੋ ਭੌਤਕੀ ਕਿਰਿਆ ਕਰਕੇ ਹਿਲਜੁਲ ਕਰਦੀਆਂ ਹਨ। ਵਰਨਾ ਇਹਨਾਂ ਵਿਚ, ਆਪਣੇ- ਆਪ ਵਿਚ, ਕੋਈ ਹਾਵ-ਭਾਵ ਕਰਨ ਪੈਦਾ ਕਰਨ ਵਾਲੀ ਸ਼ਕਤੀ ਨਹੀ ਹੈ, ਜਿਸ ਤਰਾਂ ਵੱਧਦੇ-ਫੁਲਦੇ, ਜਾਨਦਾਰ ਪੇੜ-ਪੌਦੇ, ਜੀਵ-ਜੰਤੂ, ਪਛੂ-ਪੰਛੀ, ਜਾਨਵਰ ਅਤੇ ਇਨਸਾਨ, ਕਰ ਸਕਦੇ ਹਨ।

ਪੱਥਰ ਵੀ ਅਕਾਲ ਪੁਰਖ ਦੀ ਬਣਾਈ ਰਚਨਾ/ਕਿਰਤ/ਸਾਜਨਾ ਦਾ ਹੀ ਇੱਕ ਹਿੱਸਾ ਹੈ। ਪਰ ਪੱਥਰ ਆਪਣੇ ਹਾਵ-ਭਾਵ ਪ੍ਰਗਟ ਨਹੀਂ ਕਰ ਸਕਦਾ। ਕਿਉਂਕਿ ਇਹ ਬੇਜ਼ਾਨ/ਨਿਰਜੀਵ ਹੈ।

ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਅੰਦਰ, ਸਾਕਤਾਂ, ਮਨਮੁੱਖਾਂ, ਮਨਮੱਤੀਆਂ ਅਤੇ ਅਗਿਆਨੀਆਂ, ਮੂਰਖਾਂ, ਦੀ ਤੁਲਨਾ/ਤਸਬੀਹ, ਇੱਕ ਬੇਜ਼ਾਨ/ਕਠੋਰ/ਸਖ਼ਤ ਚੀਜ਼ ਯਾਨੀ ਪੱਥਰ/ਪਾਥਰ ਨਾਲ ਕੀਤੀ ਹੈ। ਕਿਉਂਕਿ ਜਿਸ ਤਰਾਂ ਪੱਥਰ ਪਾਣੀ ਵਿੱਚ ਪਾਇਆ ਭਿੱਜਦਾ ਨਹੀਂ ਹੈ, ਠੀਕ ਉਸੇ ਤਰਾਂ ਮੂਰਖ, ਸਾਕਤ, ਮਨਮੁੱਖ, ਮਨਮੱਤੀਏ ਅਤੇ ਅਗਿਆਨੀ, ਵੀ ਆਪਣੀ ਹੱਠ, ਆਪਣਾ ਕਠੋਰਪੁਣਾ, ਆਪਣਾ ਮੂਰਖਪੁਣਾ, ਆਪਣੀ ਮਨਮੱਤ, ਆਪਣਾ ਅਗਿਆਨ ਨਹੀਂ ਛੱਡਦੇ ਹਨ।

ਭੈਰਉ ਮਹਲਾ ੫।। ਜੇ ਸਉ ਲੋਚਿ ਲੋਚਿ ਖਾਵਾਇਆ।। ਸਾਕਤ ਹਰਿ ਹਰਿ ਚੀਤਿ ਨ ਆਇਆ।। ੧।। ਸੰਤ ਜਨਾ ਕੀ ਲੇਹੁ ਮਤੇ।। ਸਾਧਸੰਗਿ ਪਾਵਹੁ ਪਰਮ ਗਤੇ।। ੧।। ਰਹਾਉ।। ਪਾਥਰ ਕਉ ਬਹੁ ਨੀਰੁ ਪਵਾਇਆ।। ਨਹ ਭੀਗੈ ਅਧਿਕ ਸੂਕਾਇਆ।। ੨।। ਖਟੁ ਸਾਸਤ੍ਰ ਮੂਰਖੈ ਸੁਨਾਇਆ।। ਜੈਸੇ ਦਹ ਦਿਸ ਪਵਨੁ ਝੁਲਾਇਆ।। ੩।। ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ।। ਤਿਉ ਸਾਕਤ ਤੇ ਕੋ ਨ ਬਰਾਸਾਇਆ।। ੪।। ਤਿਤ ਹੀ ਲਾਗਾ ਜਿਤੁ ਕੋ ਲਾਇਆ।। ਕਹੁ ਨਾਨਕ ਪ੍ਰਭਿ ਬਣਤ ਬਣਾਇਆ।। ੫।। ੫।। ਮ ੫; ਪੰ ੧੧੩੬।

ਪਉੜੀ।। ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ।। ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ।। ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ।। ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ।। ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ।। ੧੬।। ਮ ੧: ਪੰ ੧੨੪੪

ਪੰਨਾ ੧੪੩: ਮ: ੧ ਸਲੋਕੁ॥ ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ॥ ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ॥

ਪੰਨਾ ੪੨੦: ਆਸਾ ਮਹਲਾ ੧॥ ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥ ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ॥ ੪॥ ਪੰਨਾ ੫੦੯: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ॥ ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ॥

ਗੁਰਬਾਣੀ ਵਿੱਚ ਬੇਜ਼ਾਨ/ਕਠੋਰ/ਸਖ਼ਤ ਚੀਜ ਯਾਨੀ ਪੱਥਰ/ਪਾਥਰ ਲਈ ਇਹਨਾਂ ਨਾਵਾਂ ਦੀ ਵੀ ਵਰਤੋਂ ਵੀ ਕੀਤੀ ਗਈ ਹੈ, ਜੋ ਪੱਥਰ ਦੇ ਬੇਜ਼ਾਨ, ਸਖਤ ਅਤੇ ਕਠੋਰਪੁਣੇ ਨੂੰ ਦਰਸਾ ਰਹੇ ਹਨ।

ਉਰਸਾ: (ਸਿੱਲ, ਚੰਦਨ ਘਸਾਣ ਵਾਲਾ ਪੱਥਰ) (ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥ {ਗੂਜ ੧, ੧, ੧:੧ (489)}।

ਸੈਲ: ਪੀਸਣ ਵਾਲਾ ਪੱਥਰ, ਪੰਨਾ 419, ) ਮਨਮੁਖ ਪਥਰੁ ਸੈਲੁ ਹੈ ਧ੍ਰਿਗੁ ਜੀਵਣੁ ਫੀਕਾ ॥

ਸਿਲ: ਪੂਜਾ ਵਾਲਾ ਪੱਥਰ (ਪੰਨਾ 470, ਸਤਰ 16) ਸਿਲ ਪੂਜਸਿ ਬਗੁਲ ਸਮਾਧੰ ॥

ਸਾਣ: ਤਿਖਾ ਕਰਨ ਵਾਲਾ ਪੱਥਰ (ਸਬਦੇ ਸਾਣ ਰਖਾਈ ਲਾਇ।। ਮ ੧: ਪੰ ੯੫੬

ਕੱਸਵੱਟੀ: ਸੋਨਾ ਪਰਖਣ ਵਾਲਾ ਪੱਥਰ( "ਮਨੁ ਰਾਮਿ ਕਸਵਟੀ ਲਾਇਆ".(ਆਸਾ ਛੰਤ ਮਃ ੪).

ਕਠੋਰ: ਸ਼ਖ਼ਤ (ਕਈ ਕੋਟਿ ਕਿਰਪਨ ਕਠੋਰ॥ {ਗਉ ੫, ਸੁਖ ੧੦, ੨:੩ (275)}। ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ॥ {ਗਉ ੪, ਵਾਰ ੨੬:੧ (314)}।

ਚੱਕ: ਚੱਕੀ ਦਾ ਪੱਥਰ (ਕੋਲੂ ਚਰਖਾ ਚਕੀ ਚਕੁ।। ਥਲ ਵਾਰੋਲੇ ਬਹੁਤੁ ਅਨੰਤੁ।। ਮ੧. ਪੰ ੪੬੫

ਪੱਥਰ: ਬੇਜ਼ਾਨ ਵਸਤੂ (Page 10, Line 9) ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

ਪੁੱੜ: ਆਟਾ ਪੀਸਨ ਵਾਲੀ ਚੱਕੀ ਦੇ ਪੱਥਰ ( ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ॥ {ਮਾਝ ੧, ਵਾਰ ੧੧ਸ, ੧, ੧:੩ (142)}

ਪਾਖਾਣ: ਪੱਥਰ (ਪਾਖਾਨ ਗਢਿ ਕੈ ਮੂਰਤਿ ਕੀਨੀੑ ਦੇ ਕੈ ਛਾਤੀ ਪਾਉ।। ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ।। ੩।। ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫

ਪਾਹਨ: ਪੱਥਰ ( ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ॥ {ਨਟ ੪, ਅਸ ੨, ੧*:੨ (981)

ਪਾਰਸ: ਉਹ ਪੱਥਰ ਜਿਸ ਨਾਲ ਲੋਹਾ ਸੋਨਾ ਬਣ ਜਾਂਦਾ ਹੈ (ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ॥ {ਗਉ ੫, ਬਾਅ ੧ਸ:੪ (250)}

ਜੜਾਵਾ: ਸੋਨੇ ਵਿੱਚ ਜੜਿਆ ਕੀਮਤੀ ਪੱਥਰ ( ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ॥ {ਆਸਾ ੫, ੪੪, ੨:੧ (381)}।

ਸਾਲਗਿਰਾਮੁ: ਪੂਜਾ ਵਾਲਾ ਪੱਥਰ ਸਾਲਗਿਰਾਮੁ ਹਮਾਰੈ ਸੇਵਾ ॥ ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥ ਪੰਨਾ 393, ਸਤਰ 11 ਹਾਥਿ ਚੜਿਓ ਹਰਿ ਸਾਲਗਿਰਾਮੁ ॥

ਰੋੜਾ, ਇੱਟ, ਰਤਨ, ਜਵਾਹਰ, ਮਾਣਕ ਵੀ ਪੱਥਰ ਦੀਆਂ ਕਿਸਮਾਂ ਹਨ।

ਸੋ, ਸਾਕਤਾਂ, ਮੂਰਖਾਂ, ਮਨਮੁੱਖੀਆਂ, ਮਨਮੱਤੀਆਂ, ਅਗਿਆਨੀਆਂ ਦੀ ਤੁਲਨਾ, ਉਪਰ ਦਿਤੇ ਪੱਥਰ ਦੇ ਅਲੱਗ ਅਲੱਗ ਨਾਵਾਂ ਨਾਲ ਕੀਤੀ ਗਈ ਹੈ।

ਸੋ ਪੱਥਰ ਇੱਕ ਨਿਰਜੀਵ ਵਸਤੂ ਹੈ/ਚੀਜ਼ ਹੈ/ਔਬਜੈਕਟ ਹੈ।

ਕਿਸੇ ਨੇ ਰਸਤੇ ਵਿਚੋਂ ਚੁੱਕ ਕੇ ਆਪਣੇ ਡਰਾਇੰਗ ਰੂਮ ਦੀ ਸੋਭਾ ਬਣਾ ਲਿਆ। ਕਿਸੇ ਠੋਕਰ ਮਾਰ ਕੇ, ਰੋੜ੍ਹ ਕੇ, ਪਾਸੇ ਕਰ ਦਿੱਤਾ।

ਕਿਸੇ ਨੇ ਚੁੱਕ ਕੇ ਆਪਣੇ ਮੰਦਰ ਵਿੱਚ ਠਾਕੁਰ ਬਣਾ ਕੇ ਸਜਾ ਕੇ ਰੱਖ ਦਿੱਤਾ ਅਤੇ ਪੂਜਾ ਕਰਨ ਲੱਗ ਗਿਆ।

ਗੁਰੁ ਨਾਨਕ ਸਾਹਿਬ ਜੀ ਦਾ ਯਾਦਗਾਰੀ ਸਥਾਨ ਸੁਲਤਾਨਪੁਰ ਲੋਧੀ। ਇਸ ਸ਼ਹਿਰ ਵਿੱਚ ਗੁਰੁ ਨਾਨਕ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਮੋਦੀ-ਖਾਨਾ ਸਥਿੱਤ ਹੈ। ਉਥੇ ਬਹੁਤ ਸਾਰੇ ਗੋਲ ਪੱਥਰ ਵੱਟਿਆਂ ਦੇ ਰੂਪ ਵਿੱਚ ਰੱਖੇ ਹੋਏ/ਸੰਭਾਲੇ ਹੋਏ ਹਨ। ਇਹ ਗੁਰੁ ਸਾਹਿਬ ਜੀ ਦੇ ਸਮੇਂ ਦੇ ਤਾਂ ਨਹੀਂ ਹਨ। ਅਗਰ ਇਹ ਪੱਥਰ ਕੋਈ ਹਾਵ-ਭਾਵ ਪੇਸ਼ ਕਰਦੇ ਤਾਂ ਪਤਾ ਲੱਗ ਜਾਣਾ ਸੀ ਕਿ ਇਹ ਕਿੰਨੇ ਕੁ ਸਾਲ ਪਾਰਾਣੇ ਹਨ। ਪਰ ਹੁਣ ਇਹ ਮੁਸ਼ਕਲ ਹੈ। ਗੁਰਦੁਆਰਾ ਸਾਹਿਬ ਵਿੱਚ ਇਹਨਾਂ ਪੱਥਰਾਂ ਦੀ ਸੇਵਾ ਅਤੇ ਪੂਜਾ ਹੋਈ ਜਾ ਰਹੀ ਹੈ।

ਭਗਤ ਕਬੀਰ ਜੀ

Salok Kabeer Jee on Pannaa 1372

ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ।। ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ।। ੧੪੭।।

ਭਗਤ/ਬਾਬਾ ਕਬੀਰ ਜੀ ‘ਰੋੜਾ` ਯਾਨੀ ਪੱਥਰ ਨੂੰ ਇੱਕ ਸਖ਼ਤ/ਕਠੋਰ ਦੁੱਖ ਦੇਣ ਵਾਲੀ ਵਸਤੂ/ਚੀਜ਼ ਮੰਨਦੇ ਹਨ, ਜੋ ਕਿਸੇ ਵੀ ਰਾਹੀ/ਪਾਂਧੀ ਨੂੰ ਦੁੱਖ ਦੇ ਸਕਦਾ ਹੈ। ਸੋ ਪੱਥਰ ਇੱਕ ਨਿਰਜੀਵ/ਬੇਜ਼ਾਨ ਵਸਤੂ ਹੈ।

ਸੋ ਗੁਰਬਾਣੀ ਅੰਦਰ ਬਾਣੀਕਾਰ ਵਲੋਂ ਪੱਥਰ ਨੂੰ ਸਖਤ/ਕਠੋਰ/ਬੇਜ਼ਾਨ ਵਸਤੂ ਹੀ ਆਂਕਿਆ/ਸਮਝਿਆ/ਜਾਣਿਆ ਗਿਆ ਹੈ।

ਬਿਨਾਂ ਸ਼ੱਕ ਇਸ ਕਾਇਨਾਤ/ਬ੍ਰਹਿਮੰਡ/ਧਰਤੀ ਦੀ ਹਰ ਸੈਅ ਅਕਾਲ-ਪੁਰਖ/ ਵਾਹਿਗੁਰੂ ਜੀ ਦੀ ਹੀ ਰਚਨਾ ਹੈ, ਕਿਰਤ ਹੈ। ਉਹ ਇੱਕ ਪਾਰਬ੍ਰਹਮ ਪ੍ਰਮੇਸ਼ਰ, ਵਾਹਿਗੁਰੂ ਅਕਾਲ-ਪੁਰਖ ਹੀ ਇਸ ਸਾਰੀ ਕਿਰਤ ਦਾ ਕਰਤਾ ਹੈ।

ਇਸ ਕਾਇਨਾਤ/ਬ੍ਰਹਿਮੰਡ/ਧਰਤੀ ਵਿਚ/ਉਪਰ ਬਹੁਤ ਸਾਰੀਆਂ ਕਿਸਮਾਂ/ਸ਼੍ਰੇਣੀਆਂ/ ਨਸਲਾਂ ਜਾਨਦਾਰ ਹਨ, ਅਤੇ ਬਹੁਤ ਸਾਰੀਆਂ ਕਿਸਮਾਂ/ਸ਼੍ਰੇਣੀਆਂ/ਨਸਲਾਂ ਬੇਜ਼ਾਨ/ਨਿਰਜੀਵ ਹਨ।

ਇਹ ਪੱਥਰ ਵੀ ਉਸ ਬੇਜ਼ਾਨ/ਨਿਰਜੀਵ ਸ਼੍ਰੇਣੀ ਵਿਚੋਂ ਇੱਕ ਹੈ। ਪੱਥਰ ਬੇਜ਼ਾਨ ਅਤੇ ਨਿਰਜੀਵ ਹੈ।

ਗੁਰੂ ਦੀ ਬਖ਼ਸੀ ਮਤਿ/ਬੁਧ ਅਨੁਸਾਰ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ ਹਨ। ਕਿਸੇ ਦੇ ਨਾਲ ਵਿਚਾਰਾਂ ਦੀ ਸਾਂਝ ਹੋ ਜਾਣੀ/ਮਿਲਾਪ ਹੋ ਜਾਣਾ ਕੁਦਰਤੀ ਹੋ ਸਕਦਾ ਹੈ, ਵਰਨਾ ਆਪਾਂ ਸਾਰੇ ਹੀ ਜੀਵ ਆਪੋ-ਆਪਣੇ ਵਿਚਾਰਾਂ ਦੇ ਮਾਲਕ ਹਾਂ। ਕੋਈ ਦੋ ਇਨਸਾਨ ਇੱਕ ਵਿਚਾਰਾਂ ਦੇ ਹੋ ਜਾਣ ਮੁਮਕਿੰਨ ਨਹੀਂ ਹੈ।

ਪਰ ਨਾ-ਮੁਮਕਿੰਨ ਨੂੰ, ਮੁਮਕਿੰਨ ਬਣਾਇਆ ਜਾ ਸਕਦਾ ਹੈ।

ਅਗਰ ਇਨਸਾਨ ਚਾਹੇ ਤਾਂ ………? ? ? ? ? ?

ਭੁੱਲ ਚੁੱਕ ਲਈ ਖਿਮਾਂ ਦਾ ਜਾਚਕ ਹਾਂ।

ਇੰਜ ਦਰਸਨ ਸਿੰਘ ਖਾਲਸਾ।

+91 9888528313




.