.

ਮਹਾਨ ਸਿੱਖੀ ਸ਼ੀਸ਼ ਮਹੱਲ ਨੂੰ ਢਹਿ ਢੇਰੀ ਕਰਨ ਦੀ ਚਾਲ

ਰਾਮ ਸਿੰਘ, ਗਰੇਵਜ਼ੈਂਡ

ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ੀ ਸਿੱਖੀ ਦਾ ਖਾਸਾ ਹੀ ਐਸਾ ਹੈ ਕਿ ਸਿੱਖ ਆਪਣੇ ਤੇ ਹੋਏ ਜ਼ੁਲਮ ਦੇ ਬਾਵਜੂਦ ਵੀ ਜ਼ਾਲਮ ਨੂੰ ਬਖਸ਼ਦਾ ਭਾਵ ਮੁਆਫ ਕਰਦਾ ਆਇਆ ਹੈ। ਤਾਹੀਓਂ ਤਾਂ ਹਿੰਦੋਸਤਾਨ ਦੇ ਕੁੱਝ ਕੁ ਕੱਟੜ ਹਿੰਦੂ ਅਨਸਰ ਵਲੋਂ ਸਿੱਖਾਂ ਉੱਪਰ ਹੋਏ ਕਈ ਤਰਾਂ ਦੇ ਹਰ ਹਮਲੇ ਤੋਂ ਬਾਅਦ ਸਿੱਖ ਕੌਮ ਨੇ ਵਧੀਕੀ ਕਰਨ ਵਾਲੇ ਨੂੰ ਸਿਰਫ ਬਖਸ਼ਿਆ ਹੀ ਨਹੀਂ, ਸਗੋਂ ਉੱਸ ਦੀ ਸਹਾਇਤਾ ਵੀ ਕੀਤੀ ਹੈ, ਜਿੱਸ ਲਈ ਇਤਿਹਾਸ ਗਵਾਹ ਹੈ। ਬਾਈ ਧਾਰ ਦੇ ਪਹਾੜੀ ਹਿੰਦੂ ਰਾਜਿਆਂ ਤੋਂ ਲੈ ਕੇ ਗੰਗੂ ਬ੍ਰਾਹਮਣ, ਦੀਵਾਨ ਸੁੱਚਾ ਨੰਦ, ਲਖਪਤ ਰਾਏ ਆਦਿ ਦੀਆਂ ਸਿੱਖੀ ਵਿਰੁੱਧ ਸਿੱਖੀ ਨੂੰ ਖਤਮ ਤੱਕ ਕਰਨ ਵਾਲੀਆਂ ਡੂੰਘੀਆਂ ਤੇ ਖਤਰਨਾਕ ਚਾਲਾਂ ਤੋਂ ਬਾਅਦ ਵੀ ਸਿੱਖਾਂ ਦਾ ਹਿੰਦੂਆਂ ਪ੍ਰਤਿ ਪਿਆਰ ਭਰਿਆ ਤੇ ਖਾਸ ਕਰਕੇ ਸੁਰੱਖਿਆ ਭਰਿਆ ਵਤੀਰਾ ਕਾਇਮ ਰੱਖਣਾ ਤੇ ਅਮਲੀ ਰੂਪ ਵਿੱਚ, ਮਾਹਾਰਾਜਾ ਰਣਜੀਤ ਸਿੰਘ ਦਾ ਰਾਜ, ਸਿੱਖਾਂ ਵਲੋਂ ਅਸਹਿ ਤੇ ਅਕਹਿ ਕੁਰਬਾਨੀਆਂ ਦੇ ਕੇ ਕਾਇਮ ਕੀਤਾ ਰਾਜ, ਸਿੱਖ ਰਾਜ ਹੋਣ ਦੇ ਬਾਵਜੂਦ ਵੀ, ਹਿੰਦੂਆਂ ਨੂੰ ਸਿੱਖਾਂ ਨਾਲੋਂ ਵੀ ਵੱਧ ਉੱਚੇ ਤੋਂ ਉੱਚੇ ਔਹਦੇ (ਭਾਵ ਪਦਵੀਆਂ) ਦੇਣਾ ਅਤੇ ਹੋਰ ਹਰ ਤਰ੍ਹਾਂ ਦਾ ਵਿਸ਼ਵਾਸ਼ ਕਰਨਾ, ਕੀ ਸਿੱਖ ਕੌਮ ਦੀ ਖੁੱਲ-ਦਿਲੀ ਸੀ ਜਾਂ ਆਪਣੇ ਪੈਰ ਆਪ ਕੁਹਾੜਾ ਮਾਰਨਾ ਸੀ?

ਇਹ ਬੀਰ-ਬੱਲ, ਗੰਗੂ, ਸੁੱਚਾ ਨੰਦ, ਲਖਪਤ ਆਦਿ ਦੇ ਈਰਖਾਲੂ ਤੇ ਕੱਟੜ ਫਿਰਕਾਪ੍ਰਸਤ ਵਾਰਸ ਜ਼ਰਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਦੇ ਆਪਣੇ ਇਤਿਹਾਸ ਵਲ ਈਮਾਨਦਾਰੀ ਨਾਲ ਝਾਤ ਮਾਰ ਕੇ ਦੇਖ ਲੈਣ ਤਾਂ ਇਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਇਹ ਆਪਣੀ ਰੱਖਿਆ ਕਰਨੀ ਤਾਂ ਇੱਕ ਪਾਸੇ, ਇਹ ਇੱਜ਼ਤ ਵਾਲਾ ਜੀਵਨ ਵੀ ਨਹੀਂ ਸੀ ਜੀ ਸਕਦੇ। ਕਰੋੜਾਂ ਅਣਖਹੀਨ ਹਿੰਦੋਸਤਾਨੀਆਂ ਵਿੱਚੋਂ ਕਿਸੇ ਟਾਵੇਂ ਟਾਵੇਂ ਅਣਖੀ ਬੰਦਿਆਂ, ਰਾਣਾ ਪ੍ਰਤਾਪ, ਸ਼ਿਵਾ ਜੀ ਆਦਿ ਦਾ ਆਪਣੇ ਆਪਣੇ ਰਾਜ ਲਈ ਲੜਨਾ, ਕੋਈ ਸਮੁੱਚੇ ਹਿੰਦੋਸਤਾਨੀਆਂ ਲਈ ਦਰਦ ਜਾ ਦੇਸ਼ਭਗਤੀ ਦਾ ਜਜ਼ਬਾ ਨਾ ਹੋਣ ਕਰਕੇ, ਕੋਈ ਖਾਸ ਮਹੱਤਤਾ ਨਹੀਂ ਰੱਖਦਾ। ਗੁਰੂ ਨਾਨਕ ਸਾਹਿਬ ਜੀ ਨੇ ਐਸੇ ਨਿਗੂਣੇ ਸਿਧਾਂਤ ਨੂੰ ਮੁੱਢ ਤੋਂ ਹੀ ਤਿਆਗ ਕੇ ਇੱਕ ਨਵੇਂ ਤੇ ਨਰੋਏ ਸਿਧਾਂਤ ਦੀ ਨੀਂਹ ਰੱਖੀ ਅਤੇ ਸਮੁੱਚੇ ਦੇਸ਼ ਨੂੰ ਇਸ ਸਿਧਾਂਤ ਤੋਂ ਜਾਣੂੰ ਕਰਵਾਉਣ ਲਈ ਦੇਸ਼ ਭਰ ਦਾ ਰਟਣ ਕੀਤਾ। ਇਸ ਰਟਣ ਨੇ ਜਿੱਥੇ ਦੇਸ਼ਵਾਸੀਆਂ ਨੂੰ ਅਣਖ ਤੇ ਆਜ਼ਾਦੀ ਦਾ ਜੀਵਨ ਜੀਉਣ ਲਈ ਜਾਗ੍ਰਤ ਕੀਤਾ:- “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ. 142) ਉੱਥੇ ਸਮੁੱਚੇ ਦੇਸ਼ ਦੇ ਟਾਵੇਂ ਟਾਵੇਂ ਹਿੱਸਿਆਂ ਵਿੱਚ ਦੇਸ਼ ਭਗਤ ਪ੍ਰਗਟ ਹੋਣੇ ਸ਼ੁਰੂ ਹੋ ਗਏ। ਅਤੇ ਪੰਜਾਬ ਵਿੱਚ ਵੱਧ ਤੋਂ ਵੱਧ ਤੇ ਸਿੱਖ ਲੱਗ ਭੱਗ ਸਾਰੇ ਦੇ ਸਾਰੇ (ਕੁੱਝ ਕੁ ਗੱਦਾਰਾਂ ਨੂੰ ਛੱਡ ਕੇ) ਦੇਸ਼ ਭਗਤ ਬਣਨੇ ਸ਼ੁਰੂ ਹੋ ਗਏ। ਪਰ ਉੱਸ ਵੇਲੇ ਦੀ ਸ੍ਰਕਾਰ ਨੇ ਉਨ੍ਹਾਂ ਦੇਸ਼ ਭਗਤਾਂ ਨੂੰ ਅਤਿਵਾਦੀ, ਦਹਿਸ਼ਤਗਰਦ ਆਦਿ ਕਹਿ ਕੇ ਹੀ ਪੁਕਾਰਿਆ ਸੀ।

ਹਾਂ ਪਰ ਸਿੱਖਾਂ ਨੇ ਇਹ ਗੱਲ ਕਦੇ ਜਿਤਾਈ ਜਾ ਚਿਤਾਰੀ ਨਹੀਂ ਸੀ ਕਿ “ਅਸੀਂ ਦੇਸ਼ ਭਗਤ ਹਾਂ ਤੇ ਸਾਡੇ ਲਈ ਖਾਸ ਸਹੂਲਤਾਂ ਦੀ ਲੋੜ ਹੈ”, ਕਿਉਂਕਿ ਸਮੁੱਚੇ ਦੇਸ਼ ਨੂੰ ਆਪਣਾ ਦੇਸ਼ ਸਮਝ ਕੇ ਹੀ ਵੱਧ ਤੋਂ ਵੱਧ ਕੁਰਬਾਨੀ ਬੜੇ ਉਤਸ਼ਾਹ ਨਾਲ ਕਰਨ ਦਾ ਚਾਅ ਜਿਹਾ ਮਨ ਵਿੱਚ ਆ ਜਾਂਦਾ ਸੀ ਅਤੇ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਭੀ ਕੁਰਬਾਨੀ ਕਰਨਾ ਇੱਕ ਖੇਲ ਜਿਹੀ ਸਮਝਿਆ ਜਾਂਦਾ ਸੀ। ਤਾਂ ਫਿਰ ਹੁਣ ਐਸੀ ਕੌਮ ਨੂੰ ਆਪਣੇ ਲਈ ਕੁੱਛ ਹੱਕ ਮੰਗਣ ਲਈ ਮਜ਼ਬੂਰ ਕਿਉਂ ਹੋਣਾ ਪਿਆ? ਇਹ ਬੜਾ ਮਹੱਤਵਪੂਰਨ ਸਵਾਲ ਹੈ। ਕੀ ਇਸ ਖੁੱਲਦਿਲ ਅਤੇ ਪਰਉਪਕਾਰੀ ਕੌਮ ਸੰਬੰਧੀ ਐਸਾ ਸਵਾਲ ਪੈਦਾ ਹੋਣਾ ਚਾਹੀਦਾ ਸੀ? ਕਿਉਂਕਿ ਐਸਾ ਸਵਾਲ ਪੈਦਾ ਕਰਨ ਦੀ ਥਾਂ ਹਿੰਦੋਸਤਾਨੀਆਂ ਨੂੰ ਐਸੀ ਮਹਾਨ ਕੌਮ ਨੂੰ ਮੋਰਚਿਆਂ ਆਦਿ ਦੇ ਚੱਕਰ ਵਿੱਚ ਪਾਉਣ ਦੀ ਥਾਂ ਇਸ ਦਾ ਸਦਾ ਹੀ ਵੱਧ ਤੋਂ ਵੱਧ ਲਾਭ ਉਠਾਉਂਦੇ ਰਹਿਣਾ ਚਾਹੀਦਾ ਸੀ ਤੇ ਚਾਹੀਦਾ ਹੈ। ਪਰ ਐਸਾ ਕਰਨ ਦੀ ਥਾਂ ਇਸ ਪਰਉਪਕਾਰੀ ਕੌਮ ਦੀ ਹੋਂਦ ਤੱਕ ਨੂੰ ਮਿਟਾਉਣ ਦੇ ਯਤਨ ਸਦਾ ਜਾਰੀ ਹੀ ਰਹੇ ਹਨ। ਸਿੱਖੀ ਦੇ ਇਸ ਸ਼ੀਸ਼ ਮਹੱਲ ਨੂੰ ਜੜ੍ਹਾਂ ਤੋਂ ਉਖੇੜ ਕੇ ਢਹਿ ਢੇਰੀ ਕਰਨ ਦੀ ਬੜੀ ਡੂੰਘੀ ਅਤੇ ਸੋਚੀ ਸਮਝੀ ਚਾਲ ਵਰਤੀ ਗਈ, ਜਿੱਸ ਬਾਰੇ ਪਤਾ ਲੱਗਣਾ ਤਾਂ ਇੱਕ ਪਾਸੇ, ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ। ਕਿਉਂਕਿ ਇਹ ਵਿਉਂਤ ਬੜੀ ਕੁਟਲ ਨੀਤੀ ਨਾਲ ਸਟੇਜ ਦਰ ਸਟੇਜ ਅਮਲ ਵਿੱਚ ਲਿਆਂਦੀ ਗਈ, ਜਿਵੇਂ ਇੱਕ ਠੱਗ ਮਿੱਤਰਤਾ ਪਾ ਕੇ ਆਖਰੀ ਠੱਗੀ ਦਾ ਦਾਅ ਖੇਲ੍ਹ ਜਾਂਦਾ ਹੈ। ਇਹ ਨਾਟਕ ਕਿਵੇਂ ਖੇਲਿਆ ਗਿਆ?

ਸੱਭ ਤੋਂ ਪਹਿਲਾਂ ਸਿੱਖੀ ਵਿੱਚ ਮੂਰਤੀ ਪੂਜਾ ਦਾ ਕੋਹੜ, ਗੁਰੂ ਸਾਹਿਬਾਨ ਦੀਆਂ ਫੋਟੋਆਂ, ਮੂਰਤਾਂ ਆਦਿ ਬਣਾ ਕੇ, ਘੁਸੇੜਿਆ ਗਿਆ। ਜੇ ਕਿਸੇ ਦੂਰ ਦਰਸ਼ੀ ਵਿਅਕਤੀ, ਪ੍ਰੋਫੈਸਰ ਸਾਹਿਬ ਸਿੰਘ ਨੇ ਇਨ੍ਹਾਂ ਮੂਰਤਾਂ ਆਦਿ ਨੂੰ ਸ਼ੁਰੂ ਵਿੱਚ ਹੀ ਰੋਕਣ ਲਈ ਚੌਕੰਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵਲ ਧਿਆਨ ਤੱਕ ਹੀ ਨਾ ਦਿੱਤਾ। ਉਂਝ ਤਾਂ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਭਾਈ ਗੁਰਦਾਸ ਦੇ ਇਸ ਵਾਕ, “ਗੁਰ ਮੂਰਤ ਗੁਰ ਸ਼ਬਦ ਹੈ॥” ਦੇ ਹੁੰਦਿਆਂ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਇਨ੍ਹਾਂ ਮੂਰਤਾਂ ਆਦਿ ਨੂੰ ਪ੍ਰਚੱਲਤ ਨਹੀਂ ਸੀ ਹੋਣ ਦੇਣਾ ਚਾਹੀਦਾ। ਇਸੇ ਤਰ੍ਹਾਂ ਹੀ ਲਾਹੌਰ ਵਿੱਚ ਕਿਸੇ ਹਿੰਦੂ ਨੇ ਹਜ਼ਰਤ ਮੁਹੰਮਦ ਸਾਹਿਬ ਦੀ ਫੋਟੋ ਬਣਾ ਦਿੱਤੀ ਸੀ, ਤਾਂ ਮੁਸਲਮਾਨਾਂ ਨੇ ਇਹ ਕਹਿ ਕੇ ਕਿ ਜੇ ਇੱਕ ਵਾਰ ਇਹ ਚਾਲ ਚੱਲ ਪਈ ਤਾਂ ਇਹ ਹੱਟ ਨਹੀਂ ਸਕਦੀ, ਉਸ ਹਿੰਦੂ ਨੂੰ ਜਾ ਕੇ ਮਾਰ ਹੀ ਦਿੱਤਾ ਸੀ। ਪਰ ਸਾਡੇ ਆਗੂਆਂ ਨੇ ਪਤਾ ਨਹੀਂ ਕਿਉਂ ਐਸੀ ਸਿੱਖਿਆ ਦੇ ਹੁੰਦੇ ਹੋਏ ਵੀ ਇਨ੍ਹਾਂ ਫਰਜ਼ੀ ਫੋਟੋਆਂ ਆਦਿ ਨੂੰ ਪ੍ਰਚੱਲਤ ਹੋਣ ਦਿੱਤਾ? ਜਿਹੜਾ ਬਿੱਪਰ ਆਪਣੇ ਹੀ ਸ਼ਰਧਾਲੂਆਂ ਨੂੰ, ਫਰਜ਼ੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਉਨ੍ਹਾਂ ਨੂੰ ਕਈ ਆਸਾਨ ਪਹੁੰਚ ਦੀਆਂ ਥਾਵਾਂ ਦੇ ਨਾਲ ਨਾਲ ਬੜੀ ਮੁਸ਼ਕਲ ਨਾਲ ਪਹੁੰਚ ਥਾਵਾਂ ਤੇ ਆਪਣੇ ਪੇਟ ਪਾਲਣ ਲਈ ਸਥਾਪਤ ਕਰਕੇ, ਪੂਜਾ ਵਿੱਚ ਲਾ ਸਕਦਾ ਹੈ, ਉਸ ਨੂੰ ਆਪਣੇ ਐਸੇ ਕਰਤੱਵ ਨੂੰ ਆਪਣੇ ਦੇਸ਼ ਵਿੱਚ ਪ੍ਰਗਟ ਹੋਏ ਤੇ ਵਧੇ ਫੁੱਲੇ ਧਰਮਾਂ ਵਿੱਚ ਪ੍ਰਚੱਲਤ ਕਰਨਾ ਬੜਾ ਆਸਾਨ ਹੈ। ਕਿਉਂਕਿ ਉਸ ਨੂੰ ਇਨ੍ਹਾਂ ਧਰਮਾਂ ਵਿੱਚ ਘੁਸ-ਬੈਠ ਕਰਨੀ ਬੜੀ ਆਸਾਨ ਹੈ। ਬੁੱਧ ਧਰਮ ਜੋ ਮੂਰਤੀ ਪੂਜਾ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਉਸ ਵਿੱਚ ਬੋਧੀ ਸ਼ਕਲ ਅਪਣਾ ਕੇ ਘੁਸ-ਬੈਠ ਕਰਕੇ ਐਸੀ ਮੂਰਤੀ ਪੂਜਾ ਸ਼ੁਰੂ ਕਰਵਾਈ ਕਿ ਹਰ ਬੋਧੀ ਮੱਠ ਵਿੱਚ ਮਹਾਤਮਾ ਬੁੱਧ ਦੀਆਂ ਮੂਰਤੀਆਂ ਸਥਾਪਤ ਕਰਵਾ ਦਿੱਤੀਆਂ। ਸਿੱਖ ਧਰਮ, ਜੋ ਬਿੱਪਰ ਨੂੰ ਆਪਣੀ ਆਪ-ਸੁਆਰਥੀ ਸੋਚ ਨੂੰ ਖਤਰਾ ਦਿੱਸਿਆ, ਉਹ ਉਸ ਨੂੰ ਕਿਵੇਂ ਆਪਣੀ ਉੱਚ ਪੱਧਰੀ ਸੋਚ ਅਪਨਾਈ ਰੱਖਣ ਦੇ ਪਹਿਰੇਦਾਰ ਬਣੇ ਰਹਿਣਾ ਕਬੂਲ ਕਰ ਸਕਦਾ ਸੀ? ਉਹ ਝੱਟ ਸਨਾਤਨੀ ਸਿੱਖ ਰੂਪ ਵਿੱਚ ਘੁਸ-ਬੈਠ ਕਰ ਗਿਆ ਜੋ ਅੱਜ ਸਿੱਖੀ ਵਿੱਚ ਕਈ ਤਰ੍ਹਾਂ ਦੀਆਂ ਕੁਰੀਤੀਆਂ ਫੈਲਾਉਣ ਵਿੱਚ ਕਾਮਯਾਬ ਚਲਿਆ ਆ ਰਿਹਾ ਹੈ। ਸੋ ਸੱਭ ਤੋਂ ਪਹਿਲਾਂ ਮੂਰਤੀ ਪੂਜਾ ਦਾ ਕੋਹੜ ਪ੍ਰਚੱਲਤ ਕਰਵਾਇਆ, ਆਪ ਸਿੱਖ ਰੂਪ ਵਿੱਚ ਹੋ ਕੇ। ਇਸ ਕਾਰਨ ਮੂਰਤੀ ਨੂੰ ਮਹੱਤਤਾ ਦੇਣ ਦੇ ਰੂਪ ਵਿੱਚ ਸਿੱਖੀ ਵਿੱਚ ਇੱਕ ਖਾਸ ਸੰਪਰਦਾ ਪੱਕੇ ਰੂਪ ਵਿੱਚ ਸਥਾਪਤ ਹੋ ਗਈ। ਇਹ ਹੀ ਨਹੀਂ, ਬਹੁ-ਗਿਣਤੀ ਸਿੱਖਾਂ ਵਿੱਚ ਭੀ ਮੂਰਤੀਆਂ ਤੇ ਫੋਟਿਆਂ ਵਿੱਚ ਸ਼ਰਧਾ ਵੱਧਦੀ ਜਾ ਰਹੀ ਹੈ, ਫੋਟੋਆਂ ਅਤੇ ਮੂਰਤੀਆਂ ਉੱਤੇ ਹਾਰ ਪਾਏ ਜਾਂਦੇ ਤੇ ਮੱਥੇ ਟੇਕੇ ਜਾਂਦੇ ਹਨ, ਤੇ ਬਾਣੀ ਨੂੰ ਪੜ੍ਹਨ ਤੇ ਸਮਝਣ ਦੀ ਰੁਚੀ ਘਟਦੀ ਜਾ ਰਹੀ ਹੈ, ਜੋ ਸਿੱਖੀ ਲਈ ਘਾਤਕ ਹੈ।

ਇਸ ਦੇ ਨਾਲ ਨਾਲ ਜਾਤ ਪਾਤ ਦੇ ਤਪਦਿੱਕ (ਮਜ਼੍ਹਬੀ ਸਿੱਖ, ਰਵਿਦਾਸੀਆ ਸਿੱਖ, ਜੱਟ ਸਿੱਖ, ਰਾਮਗੜ੍ਹੀ ਆ ਸਿੱਖ ਆਦਿ ਆਦਿ) ਸ਼ਗਨ, ਅਪਸ਼ਗਨ, (ਤਿੱਥਾਂ, ਵਾਰਾਂ ਆਦਿ ਦੇ ਡਰਾਵੇ) ਤੇ ਛੂਤ ਛਾਤ, ਹਿੰਦੂ ਤਿਉਹਾਰ (ਰੱਖੜੀ, ਹੋਲੀ, ਪੁੰਨਿਆਂ, ਸੰਗ੍ਰਾਂਦ, ਦੀਵਾਲੀ, ਲੋਹੜੀ, ਵਰਤ ਆਦਿ) ਅਤੇ ਮਿਲਦੀਆਂ ਜੁਲਦੀਆਂ ਕੁਰੀਤੀਆਂ ਆਦਿ ਦੀ ਕੈਂਸਰ ਘੁਸੇੜ ਕੇ ਸਿੱਖੀ ਸਿਧਾਂਤ ਨੂੰ ਹੱਦੋਂ ਵੱਧ ਨੁਕਸਾਨ ਪਹੁੰਚਾਇਆ। ਪਿੰਡ ਦੀ ਸਾਰੀ ਸਿੱਖ ਵਸੋਂ ਵਿੱਚ ਸਿਰਫ ਇੱਕ ਬ੍ਰਾਹਮਣ ਘਰ ਨੇ ਪਿੰਡ ਵਾਸੀਆਂ ਨੂੰ ਉੱਪਰ ਦੱਸੀਆਂ ਚੀਜ਼ਾਂ ਬਾਰੇ ਕਿਹਾ, ਉਸ ਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਅੱਖੋਂ ਓਹਲੇ ਕਰਕੇ ਮੰਨਿਆ ਤੇ ਮੰਨਦੇ ਆ ਰਹੇ ਹਨ। ਇਹ ਸੱਭ ਲੋਕ ਗੁਰਦੁਆਰੇ ਭੀ ਜਾਂਦੇ ਹਨ, ਬਾਣੀ ਵੀ ਸੁਣਦੇ ਹਨ, ਬਾਣੀ ਨੂੰ ਮੱਥਾ ਟੇਕਦੇ ਹਨ, ਪਰ ਉਸ ਇੱਕ ਬ੍ਰਾਹਮਣ ਨੇ ਜੋ ਕਿਹਾ ਉਸ ਨੂੰ ਰੱਬੀ ਹੁਕਮ ਕਰਕੇ ਮੰਨਦੇ ਆ ਰਹੇ ਹਨ, ਚਾਲ ਨੂੰ ਬਿਲਕੁਲ ਨਹੀਂ ਸਮਝਿਆ। ਇਸ ਵਿੱਚ, ਗੁਰਮਤਿ ਤੋਂ ਉਲਟ, ਸਿੱਖੀ ਵਿੱਚ ਪੈਦਾ ਹੋਏ ਡੇਰਾਵਾਦ ਨੇ ਤਿੱਥਾਂ ਵਾਰਾਂ ਨੂੰ ਹਿੰਦੂ ਸੰਸਥਾਵਾਂ ਨਾਲੋਂ ਭੀ ਵੱਧ ਮਹੱਤਤਾ ਦੇ ਕੇ ਆਪਣੇ ਡੇਰਿਆਂ ਤੇ ਪੁੰਨਿਆਂ, ਮੱਸਿਆ ਆਦਿ ਮਨਾਉਣ ਲਈ ਭੋਲੇ ਭਾਲੇ ਸਿੱਖਾਂ ਦਾ ਇਕੱਠ ਕਰਨਾ ਸ਼ੁਰੂ ਕਰ ਦਿੱਤਾ, ਜੋ ਅੱਜ ਪੂਰੇ ਜ਼ੋਰਾਂ ਤੇ ਹੈ, ਜਿੱਸ ਲਈ ਕੇਂਦਰੀ ਸਿੱਖ ਸੰਸਥਾ ਭੀ ਪਿੱਛੇ ਨਹੀਂ ਰਹੀ। ਇਹ ਸੱਭ ਕੁੱਛ ਗੁਰੂ ਸਾਹਿਬ ਵਲੋਂ ਹੁਕਮ, “ਥਿਤੀ ਵਾਰ ਸੇਵਹਿ ਮੁਗਧ ਗਵਾਰ॥” (ਅੰਗ. 843) ਨੂੰ ਬਿਲਕੁਲ ਅੱਖੋਂ ਓਹਲੇ ਕਰ ਕੇ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾਂ ਡੇਰਿਆਂ ਨੇ ਸਿੱਖਾਂ ਨੂੰ ਬਾਣੀ ਆਪ ਪੜ੍ਹਨ ਤੋਂ ਹਟਾਉਣ ਲਈ ਜਿੱਥੇ ਕਈ ਤਰ੍ਹਾਂ ਦੇ ਪਾਠ ਤੇ ਮੂੰਹ ਤੇ ਠਾਠੇ ਬੰਨ੍ਹ ਕੇ ਸਮੂਹਕ ਪਾਠ ਕਰਨੇ ਸ਼ੁਰੂ ਕੀਤੇ ਉੱਥੇ ਗੁਰੂ ਵਲੋਂ ਬਾਣੀਆਂ ਸਿਰ ਬਾਣੀ, ਭਾਵ ਗੁਰਬਾਣੀ, ਗਾਉਣ ਦੀ ਥਾਂ ਆਪਣੇ ਵਲੋਂ ਬਣਾਏ ਗੀਤ ਪੜ੍ਹਨੇ ਸ਼ੁਰੂ ਕਰ ਦਿੱਤੇ ਇਹ ਕਹਿ ਕੇ ਕਿ ਇਸ ਤਰ੍ਹਾਂ ਸਰੋਤਿਆਂ ਨੂੰ ਚੰਗੀ ਸਮਝ ਪੈਂਦੀ ਹੈ। ਪਰ ਗੁਰੂ ਸਾਹਿਬ ਦਾ ਫੁਰਮਾਨ ਹੈ, “ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ॥ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰ ਮਾਨੀ॥” (ਅੰਗ. 669)। ਗੁਰੂ ਜੀ ਦਾ ਹੁਕਮ ਤਾਂ ਮੰਨਿਆਂ ਹੀ ਨਾ ਗਿਆ, ਕਿਸੇ ਤਰਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਇਨ੍ਹਾਂ ਵਲੋਂ ਇਹ ਸੱਭ ਕੁੱਛ ਕੀਤਾ ਜਾ ਰਿਹਾ ਸਿੱਖੀ ਲਈ ਘਾਤਕ ਹੀ ਘਾਤਕ ਹੈ।

ਦੂਸਰੀ ਸਟੇਜ ਤੇ ਸਿੱਖੀ ਵਿੱਚ ਹਿੰਦੂ ਰੀਤਾਂ ਤੇ ਸਿਧਾਂਤ ਦੇ ਧਾਰਨੀ ਕੁੱਛ ਫਿਰਕੇ ਦੇਹਧਾਰੀ ਗੁਰੂ ਪਰੰਪਰਾ ਨੂੰ ਸੁਰਜੀਤ ਕਰਨ ਲਈ ਸਿੱਖੀ ਰੂਪ ਵਿੱਚ ਹੀ ਘਸੋੜੇ, ਜਿਵੇਂ ਨਾਮਧਾਰੀ, ਰਾਧਾਸੁਆਮੀ, ਨਕਲੀ ਨਿਰੰਕਾਰੀ ਆਦਿ। ਇਹ ਸੱਭ ਕੁੱਛ ਕੀਤਾ ਗਿਆ ਸ੍ਰਕਾਰੀ ਸ਼ਹਿ ਤੇ। ਇਨ੍ਹਾਂ ਫਿਰਕਿਆਂ ਨੇ ਵਰਤੀ ਗੁਰਬਾਣੀ ਹੀ, ਚੋਰੀ ਦੀ ਸ਼ਕਲ ਵਿੱਚ, ਕਿਉਂਕਿ ਇਨ੍ਹਾਂ ਕੋਲ ਆਪਣਾ ਕੁੱਛ ਵੀ ਨਹੀਂ ਸੀ ਤੇ ਨਾ ਹੈ। ਪਰ ਕਿਉਂਕਿ ਵਿਗਾੜਨਾ ਤਾਂ ਸਿੱਖੀ ਨੂੰ ਸੀ, ਸੋ ਇਨ੍ਹਾਂ ਫਿਰਕਿਆਂ ਨੇ ਗੁਰਬਾਣੀ ਅਰਥਾਂ ਦਾ ਅਨਰਥ ਕਰਕੇ ਕੁੱਛ ਇਸ ਤਰ੍ਹਾਂ ਵਰਤਿਆ ਕਿ ਸਿੱਖੀ ਦੀ ਰੂਪ ਰੇਖਾ ਹੀ ਵਿਗਾੜ ਕੇ ਰੱਖ ਦਿੱਤੀ। ਇਹ ਕਿਵੇਂ? ਇਸ ਤਰ੍ਹਾਂ ਕਿ ਲੋਕਾਂ ਨੂੰ ਖਾਸ ਕਰਕੇ ਭੋਲੇ ਭਾਲੇ ਸਿੱਖਾਂ ਨੂੰ ਮਗਰ ਲਾਉਣ ਲਈ ਅਖੌਤੀ ਦੇਧਾਰੀ ਗੁਰੂ (ਖਾਸ ਕਰਕੇ ਰਾਧਾਸੁਆਮੀ) ਨੇ ਆਪਣਾ ਰੂਪ ਤਾਂ ਸਿੱਖਾਂ ਵਾਲਾ ਰੱਖਿਆ ਪਰ ਚੇਲਿਆਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਕਿ ਕੇਸ ਰੱਖੋ ਜਾ ਨਾ ਤੇ ਸਿਗਰਟਾਂ ਪੀਉ ਜਾ ਨਾ ਸੱਭ ਠੀਕ ਹੈ। ਗੱਲ ਤਾਂ ਸਿੱਖੀ ਦੀ ਰੂਪਰੇਖਾ ਵਿਗਾੜਨਾ ਸੀ। ਬਹੁਤ ਸਾਰੇ ਭੋਲੇ ਭਾਲੇ ਸਿੱਖਾਂ ਨੂੰ ਇਸ ਚਾਲ ਨੇ ਦਸਵੀਂ ਪਾਤਸ਼ਾਹੀ ਦੀ ਮਹਾਨ ਬਖਸ਼ਿਸ਼ ਪੰਜਾਂ ਪਿਆਰਿਆਂ ਰਾਹੀਂ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਦੂਰ ਹੀ ਨਹੀਂ ਸਦਾ ਲਈ ਵਾਂਝੇ ਕਰ ਦਿੱਤਾ। ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਬਾਹਰਲੀ ਦੁਨੀਆਂ ਨੇ ਇਨ੍ਹਾਂ ਫਿਰਕਿਆਂ ਨੂੰ ਸਿੱਖ ਨਾ ਹੁੰਦਿਆਂ ਨੂੰ ਵੀ ਸਿੱਖ ਸਮਝਿਆ ਤੇ ਇਨ੍ਹਾਂ ਦੀ ਹਰ ਅਦਾ ਨੂੰ, ਜੋ ਸਿੱਖੀ ਤੋਂ ਕੋਹਾਂ ਦੂਰ ਸੀ ਤੇ ਹੈ, ਸਿੱਖ ਅਦਾ ਹੀ ਸਮਝਿਆ। ਨੌਕਰੀਆਂ ਦੇ ਮਾਮਲੇ ਵਿੱਚ ਬਾਹਰਲੀ ਦੁਨੀਆਂ ਨੂੰ ਇਹ ਦਿਖਾਲਣ ਲਈ ਕਿ ਸਿੱਖਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾਂਦਾ, ਇਨ੍ਹਾਂ ਫਿਰਕਿਆਂ ਦੇ ਪੈਰੋਕਾਰਾਂ ਨੂੰ ਸਿੱਖੀ ਰੂਪ ਵਿੱਚ ਜਿਵੇਂ ਕਿਸੇ ਵੇਲੇ ਡੋਗਰੇ ਧਿਆਨ ਸਿਉਂ, ਗੁਲਾਬ ਸਿਉਂ ਅਤੇ ਮਿਸਰ ਲਾਲ ਸਿਉਂ ਤੇ ਤੇਜ ਸਿਉਂ ਆਦਿ ਸਿੱਖ ਬਣੇ ਸਨ, ਉਸੇ ਤਰ੍ਹਾਂ ਸਜਾ ਬਣਾ ਕੇ ਹਰ ਤਰ੍ਹਾਂ ਦੀਆਂ ਬੜੀਆਂ ਬੜੀਆਂ ਨੌਕਰੀਆਂ ਤੱਕ ਵੀ ਦਿੱਤੀਆਂ ਗਈਆਂ, ਤੇ ਅਸਲੀ ਸਿੱਖਾਂ ਨੂੰ ਮੰਗਤਿਆਂ ਦੇ ਰੂਪ ਵਿੱਚ ਮੰਗਾਂ ਮੰਨਣ ਵਾਲੇ ਬਣਾ ਕੇ ਰੱਖ ਦਿੱਤਾ ਅਤੇ ਇਨ੍ਹਾਂ ਫਿਰਕਿਆਂ ਰਾਹੀਂ ਮੰਗਾਂ ਮੰਨਣ ਵਾਲਿਆਂ ਦੀ, ਭਾਵ ਸਿੱਖਾਂ ਦੀ ਬੇਇਜ਼ਤੀ ਕਰਵਾਉਣੀ ਸ਼ੁਰੂ ਕੀਤੀ। ਖਾਸ ਕਰਕੇ ਪੁਲੀਸ ਵਿੱਚ ਇਨ੍ਹਾਂ ਦੇ ਪੈਰੋਕਾਰਾਂ ਦੀ ਧਾੜ ਬੜੇ ਬੜੇ ਅਫਸਰਾਂ ਤੱਕ ਹੋਣ ਕਰਕੇ ਸਿੱਖਾਂ ਤੇ ਬੜੀ ਬੇਦਰਦੀ ਨਾਲ ਲਾਠੀ ਚਾਰਜ ਤੇ ਗੋਲ਼ੀਆਂ ਦੀ ਬੁਛਾੜ ਹੋਣੀ ਸ਼ਰੂ ਹੋ ਗਈ ਜੋ ਲਗਾਤਰ ਜਾਰੀ ਹੈ। ਸਿੱਖੀ ਲਈ ਇਨ੍ਹਾਂ ਰਾਹੀਂ ਹਰ ਪਾਸਿਉਂ ਕਰਾਰੀ ਸੱਟ ਸੀ ਤੇ ਹੈ। ਇਸ ਬਾਰੇ ਜ਼ਿੰਮੇਵਾਰ ਸਿੱਖ ਸੰਸਥਾ ਅਤੇ ਆਪਣੇ ਆਪ ਨੂੰ ਸਿੱਖੀ ਦੇ ਥੰਮ ਕਹਾਉਣ ਵਾਲੇ ਲੀਡਰਾਂ ਨੇ ਕੋਈ ਨੋਟਿਸ ਤੱਕ ਨਾ ਲਿਆ ਤੇ ਪਾਣੀ ਹੱਦੋਂ ਟੱਪਣਾ ਸ਼ੁਰੂ ਹੋ ਗਿਆ।

ਤੀਜੀ ਸਟੇਜ ਤੇ 1960 ਵਿਆਂ ਵਿੱਚ ਸਿੱਖ ਹਾਈ ਸਕੂਲ ਤੇ ਕਾਲਿਜ ਸਰਕਾਰ ਨੇ ਲੈਣੇ ਸ਼ੁਰੂ ਕਰ ਦਿੱਤੇ ਇਹ ਕਹਿ ਕੇ ਕਿ ਸਰਕਾਰ ਇਨ੍ਹਾਂ ਦੀ ਮਦਦ ਕਰਨੀ ਚਾਹੁੰਦੀ ਹੈ। (ਦਾਸ ਉਸ ਸਮੇਂ ਊਨਾ ਤਹਿਸੀਲ ਦੇ ਇੱਕ ਬਹੁਤ ਗਰੀਬ ਇਲਾਕੇ ਦੇ ਪਿੰਡ ਸਲੋਹ ਵਿਖੇ ਇੱਕ ਪਬਲਿਕ ਹਾਈ ਸਕੂਲ ਦਾ ਹੈਡਮਾਸਟਰ ਸੀ। ਉਹ ਗਰੀਬ ਇਲਾਕੇ ਦਾ ਸਕੂਲ ਹੋਣ ਕਰਕੇ ਸਕੂਲ ਪ੍ਰਬੰਧਕ ਕਮੇਟੀ ਨੇ ਆਪ ਬੜੀ ਕੋਸ਼ਿਸ਼ ਕਰਕੇ ਸਰਕਾਰ ਨੂੰ ਦਿੱਤਾ ਸੀ ਜੋ ਬਿਲਕੁਲ ਠੀਕ ਸੀ। ਪਰ ਜਿਨ੍ਹਾਂ ਸਕੂਲਾਂ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਚਲਾ ਸਕਦੀ ਹੋਵੇ ਉਹ ਬੜੇ ਮਸ਼ਹੂਰ ਸਕੂਲ ਸਰਕਾਰ ਨੂੰ ਕਿਉਂ ਦਿੱਤੇ ਜਾਣ?) ਪਰ ਇਸ ਪਿੱਛੇ ਕਿਹੜੀ ਕੁਟਲ ਨੀਤੀ ਕੰਮ ਕਰ ਰਹੀ ਸੀ, ਸਾਡੇ ਕਿਸੇ ਵੀ ਸਿਆਣੇ ਤੋਂ ਸਿਆਣੇ ਲੀਡਰ ਜਾ ਸੰਸਥਾ ਨੇ ਨਹੀਂ ਸੋਚਿਆ ਅਤੇ ਪੰਜਾਬ ਦੇ ਸਿਰ ਕੱਢਵੇਂ ਸਿੱਖ ਸਕੂਲ, ਜਿਵੇਂ ਮਾਹਲਪੁਰ, ਪੁਰ ਹੀਰਾਂ, ਦੁਸਾਂਝ ਕਲਾਂ, ਜੰਡਿਆਲਾ ਆਦਿ ਸਕੂਲ, ਭੰਗ ਦੇ ਭਾੜੇ ਹੱਥੋਂ ਗੁਆ ਕੇ ਸਿੱਖੀ ਦੀ ਜੜ੍ਹ ਨੂੰ ਆਪ ਕਾਟ ਲਾ ਦਿੱਤੀ। ਇਨ੍ਹਾਂ ਸਕੂਲਾਂ ਤੇ ਕਾਲਜਾਂ ਵਿੱਚ ਜਿੱਥੇ ਸਵੇਰ ਨੂੰ ਗੁਰਬਾਣੀ ਦਾ ਸ਼ਬਦ ਪੜ੍ਹ ਤੇ ਅਰਦਾਸ ਕਰਕੇ ਪੜ੍ਹਾਈ ਸ਼ੁਰੂ ਕੀਤੀ ਜਾਂਦੀ ਸੀ ਹੁਣ ਸਮਾਜਿਕ ਸਿੱਖਿਆ ਅਧੀਨ ਭੰਗੜਾ ਪਾ ਤੇ ਲਚਰ ਗੀਤ ਗਾ ਕੇ ਸ਼ੁਰੂ ਹੋਣ ਲੱਗੀ। ਨਿਵਾਣ ਵੱਲ ਸੌਖ ਨਾਲ ਜਾਣ ਅਨੁਸਾਰ ਜਵਾਨੀ ਭੰਗੜੇ ਆਦਿ ਵੱਲ ਨੂੰ ਛਾਲਾਂ ਮਾਰ ਕੇ ਜਾਣੀ ਸ਼ੁਰੂ ਹੋ ਗਈ ਤੇ ਆਪਣੇ ਅਮੀਰ ਵਿਰਸੇ ਤੋਂ ਬਿਨਾਂ ਸੋਚੇ ਦੂਰ ਹੋਣ ਲੱਗੀ। ਕੀ ਕੋਈ ਹਿੰਦੂ ਜਾ ਆਰੀਆ ਸਕੂਲ ਤੇ ਕਾਲਿਜ ਸਰਕਾਰ ਨੂੰ ਦਿੱਤਾ ਗਿਆ? ਪਰ ਸਿੱਖ ਕੌਮ ਦੇ ਘੁਰਾੜੇ ਹੀ ਵੱਜਦੇ ਰਹੇ, ਇਤਨਾ ਅਵੇਸਲਾਪਨ!

ਚੌਥੀ ਸਟੇਜ ਤੇ ਸਿੱਖਾਂ ਨੂੰ ਪਹਿਲੇ ਦੱਸੇ ਵਾਂਗ, ਹਰ ਕੰਮ ਕਾਰ ਨੌਕਰੀ ਆਦਿ ਵਿੱਚ ਤੀਜੇ ਦਰਜੇ ਦੇ ਸ਼ਹਿਰੀਆਂ ਦੀ ਕਤਾਰ ਵਿੱਚ ਖੜਾ ਕਰ ਦਿੱਤਾ ਅਤੇ ਸਿੱਖਾਂ ਲਈ ਸਰਕਾਰੀ ਕੰਮਾਂ ਵਿੱਚ ਥਾਂ ਮਿਲਣੇ ਲਗਭੱਗ ਬੰਦ ਹੋ ਗਏ। ਸਿੱਖਾਂ ਨੂੰ ਸਰਦਾਰਾਂ ਤੋਂ ਮੰਗਤੇ ਬਨਾਉਣ ਦੀ ਚਾਲ ਸਫਲ ਹੋਣ ਲੱਗੀ। ਕੰਮ ਨਾ ਮਿਲਣ ਕਰਕੇ ਸਿੱਖ ਨੌਜਵਾਨ ਵਿਹਲੇ ਤੇ ਨਿਕੰਮੇ ਰਹਿਣੇ ਸ਼ੁਰੂ ਹੋ ਗਏ। ਪਰ ਕੁਟਲ ਨੀਤੀ ਨੇ ਇਨ੍ਹਾਂ ਬਾਰੇ ਪਹਿਲਾਂ ਹੀ ਸੋਚਿਆ ਹੋਇਆ ਸੀ। ਸੋ ਪੰਜਵੀਂ ਸਟੇਜ ਬੜੇ ਵਿਸ਼ਾਲ ਪੈਮਾਨੇ ਤੇ ਸ਼ੁਰੂ ਕੀਤੀ ਗਈ। ਇਨ੍ਹਾਂ ਨੌਜਵਾਨਾਂ ਲਈ ਦੂਸਰਿਆਂ ਸੂਬਿਆਂ ਭਾਵ ਰਾਜਾਂ ਤੋਂ ਡੋਡੇ, ਅਫੀਮ, ਜਰਦਾ ਆਦਿ ਦੀ ਸਮੱਗਲਿੰਗ ਕਰਨ ਲਈ ਵੱਡੇ ਵੱਡੇ ਅਮੀਰ ਤੇ ਲਾਲਚੀ, ਸਿੱਖੀ ਤੋਂ ਅਨਜਾਣ, ਸਿੱਖਾਂ ਨੂੰ ਇਨ੍ਹਾਂ ਚੀਜ਼ਾਂ ਦੇ ਠੇਕੇ ਦੇ ਦਿੱਤੇ ਅਤੇ ਨਾਲ ਨਾਲ ਸ਼ਰਾਬ ਖਾਨੇ ਖੋਲ੍ਹ ਦਿੱਤੇ। ਗੁਰੂ ਸਾਹਿਬਾਨ ਵਲੋਂ ਇਹ ਸਾਰੀਆਂ ਮਨ੍ਹਾਂ ਕੀਤੀਆਂ ਹੋਈਆਂ ਚੀਜ਼ਾਂ ਨੂੰ ਸ਼ਰ੍ਹੇਆਮ ਵਰਤਣ ਦੀ ਖੁੱਲ੍ਹ ਦੇ ਦਿੱਤੀ ਤਾਂਕਿ ਸਿੱਖ ਜਵਾਨੀ ਦੀਆਂ ਨਸ਼ਿਆਂ ਨਾਲ ਜੜ੍ਹਾਂ ਖੋਖਲੀਆਂ ਕੀਤੀਆਂ ਜਾਣ। ਸਿੱਖਾਂ ਤੋਂ ਸਿੱਖ ਸਕੂਲ ਤਾਂ ਪਹਿਲਾਂ ਹੀ ਖੋਹ ਲਏ ਗਏ ਸਨ ਤੇ ਹੁਣ ਸਿੱਖ ਨੌਜਵਾਨ ਗੁਰਦਵਾਰਿਆਂ ਦੀ ਥਾਂ ਬਹੁ-ਗਿਣਤੀ ਵਿੱਚ ਠੇਕਿਆਂ ਤੇ ਹਾਜ਼ਰੀ ਭਰਨ ਲੱਗ ਪਏ। ਅਕਾਲੀ ਸਰਕਾਰਾਂ ਬਣਨ ਸਮੇਂ ਸਗੋਂ ਠੇਕਿਆਂ ਵਿੱਚ ਵਾਧਾ ਹੀ ਹੋਇਆ, ਜਦ ਕਿ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਪੰਜਾਬ ਵਿੱਚ ਇਹ ਸੱਭ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ, ਪੰਜਾਬ ਦੀ ਬਜਾਏ ਕਈ ਹੋਰ ਰਾਜਾਂ ਵਿੱਚ ਇਹ ਬੰਦ ਕਰ ਦਿੱਤੀਆਂ ਹੋਈਆਂ ਹਨ। ਕੀ ਇਸ ਨੂੰ ਮਿਲੀ-ਭੁਗਤ ਕਿਹਾ ਜਾਵੇ?

ਛੇਵੀਂ ਸਟੇਜ ਤੇ ਪੰਜਾਬ ਦੇ ਹਰੀਜਨਾਂ ਨੂੰ ਜੋ ਸਿੱਖੀ ਦੇ ਬਹੁਤ ਨੇੜੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਆਪਣਾ ਹਰ ਕਾਰ ਵਿਹਾਰ ਸਿੱਖੀ ਮਰਯਾਦਾ ਅਨੁਸਾਰ ਕਰਦੇ ਆ ਰਹੇ ਹਨ, ਤੇ ਜਿਨ੍ਹਾਂ ਨੂੰ ਹਿੰਦੂ ਮੰਦਰਾਂ ਵਿੱਚ ਜਾਣ ਦੀ ਨਾ ਕਦੇ ਪਹਿਲਾਂ ਆਗਿਆ ਸੀ ਤੇ ਨਾ ਹੁਣ ਹੈ, ਪਰ ਗੁਰਦੁਆਰਿਆਂ ਵਿੱਚ ਜਾਣ ਦੀ ਸਿਰਫ ਖੁੱਲ੍ਹ ਹੀ ਨਹੀਂ ਸਗੋਂ ਗ੍ਰੰਥੀ ਤੇ ਪ੍ਰਚਾਰਕ ਵੀ ਉਨ੍ਹਾਂ ਵਿੱਚੋਂ ਹਨ, ਉਹ ਹੌਲੀਂ ਹੌਲੀਂ ਸਿੱਖ ਸਜ ਰਹੇ ਸਨ, ਇਨ੍ਹਾਂ ਪੱਥਰ-ਪੂਜਕਾਂ ਨੇ ਐਸਾ ਪੱਟੂ ਪਾਇਆ ਕਿ ਉਨ੍ਹਾਂ ਨੂੰ ਸਿੱਖਾਂ ਦੇ ਵਿਰੁੱਧ ਕਰ ਦਿੱਤਾ। ਬ੍ਰਾਹਮਣਵਾਦ ਨੇ ਇਨ੍ਹਾਂ ਹਰੀਜਨਾਂ ਨੂੰ ਸਦਾ ਹੀ ਲੁੱਟਿਆ, ਗੰਦੇ ਤੋਂ ਗੰਦੇ ਕੰਮ ਕਰਵਾਏ ਤੇ ਘ੍ਰਿਨਾ ਦੇ ਰੂਪ ਵਿੱਚ ਇਨ੍ਹਾਂ ਦੇ ਪ੍ਰਛਾਵੇਂ ਨੂੰ ਵੀ ਆਪਣੇ ਤੋਂ ਦੂਰ ਰੱਖਿਆ ਅਤੇ ਹਰ ਪੱਖੋਂ ਇਨ੍ਹਾਂ ਨੂੰ ਇਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ। ਇਹ ਹੀ ਨਹੀਂ ਇਸ ਬ੍ਰਾਹਮਣਵਾਦ ਨੇ ਪੇਂਡੂ ਅਨਪੜ੍ਹ ਸਿੱਖਾਂ ਪਾਸੋਂ ਜਾਤ ਪਾਤ ਦੀ ਤਪਦਿੱਕ ਬਿਮਾਰੀ ਰਾਹੀਂ ਇਨ੍ਹਾਂ ਨਾਲ ਛੂਤ ਛਾਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਇਨ੍ਹਾਂ ਨੂੰ ਆਪਣੇ ਨਾਲੋਂ ਨੀਵੇਂ ਬੇਸ਼ੱਕ ਸਮਝਿਆ ਪਰ ਖੇਤੀ ਦੇ ਕੰਮ ਵਿੱਚ ਬੜੇ ਪਿਆਰ ਨਲ ਇਕੱਠੇ ਕੰਮ ਕਰਦੇ ਰਹੇ ਤੇ ਕਰਦੇ ਆ ਰਹੇ ਹਨ। ਹੁਣ ਤਾਂ ਬਰਾਬਰ ਹੀ ਸਮਝਿਆ ਜਾਂਦਾ ਹੈ। ਪਰ ਫਿਰ ਵੀ ਆਪ ਰਾਜ-ਸੱਤਾ ਸੰਭਾਲਦੇ ਹੀ ਇਨ੍ਹਾਂ ਨੂੰ ਪੇਂਡੂ ਸਿੱਖਾਂ ਦੇ ਇਤਨਾ ਖਿਲਾਫ ਕੀਤਾ, ਅਖੇ ਇਨ੍ਹਾਂ ਸਿੱਖਾਂ ਨੇ ਤੁਹਾਡੇ ਤੇ ਰੁਹਬ ਪਾਈ ਰੱਖਿਆ ਹੈ, ਹੁਣ ਸਮਾਂ ਹੈ ਬਦਲਾ ਲੈਣ ਦਾ। ਇਨ੍ਹਾਂ ਵਿੱਚ ਬਹੁ-ਗਿਣਤੀ ਅਨਪੜ੍ਹ ਲੋਕ, ਕੁੱਛ ਪੜ੍ਹੇ ਲਿਖੇ ਭੀ ਇਨ੍ਹਾਂ ਦੇ ਝਾਂਸੇ ਵਿੱਚ ਆ ਗਏ। ਕਿਉਂਕਿ ਇਸ ਬਦਲੇ, ਲੈਣ ਦੁਆਉਣ ਲਈ ਇਨ੍ਹਾਂ ਨੂੰ ਕੁੱਛ ਸਹੂਲਤਾਂ ਦੇ ਕੇ ਮੂੰਹ ਤੇ ਅੱਖਾਂ ਬੰਦ ਕਰ ਦਿੱਤੇ। ਇੱਥੇ ਇੱਕ ਬਹੁਤ ਡੂੰਘੀ ਚਾਲ ਚਲੀ ਗਈ। ਸਮੁੱਚੇ ਪੰਜਾਬੀਆਂ ਦੀ ਮਾਂ-ਬੋਲੀ ਪੰਜਾਬੀ ਹੈ, ਜੋ ਹਜ਼ਾਰਾਂ ਸਾਲਾਂ ਤੋਂ ਪੰਜਾਬ ਵਿੱਚ ਬੋਲ ਹੁੰਦੀ ਆ ਰਹੀ ਹੈ। ਪਰ ਕਿੰਨੀਂ ਹੈਰਾਨੀ ਦੀ ਗੱਲ ਹੈ ਕਿ ਅਖੌਤੀ ਆਜ਼ਾਦੀ ਤੋਂ ਕੁੱਛ ਸਾਲ ਹੀ ਬਾਅਦ ਮਾਂ ਬੋਲੀ ਪੰਜਾਬੀ ਨੂੰ ਸਿੱਖਾਂ ਦੀ ਜ਼ਬਾਨ ਕਹਿ ਕੇ ਜਿੱਥੇ ਇਸ ਫਿਰਕੂ, ਚਲਾਕ ਤੇ ਕੱਟੜ ਹਿੰਦੂ ਵਰਗ ਨੇ ਆਪਣੀ ਮਾਂ ਬੋਲੀ ‘ਹਿੰਦੀ’ ਦਾ ਨਾਹਰਾ ਮਾਰਿਆ, ਕਿੰਨਾਂ ਬੜਾ ਝੂਠ, ਜੋ ਦੁਨੀਆਂ ਦੀ ਕਿਸੇ ਵੀ ਕੌਮ ਜਾ ਫਿਰਕੇ ਨੇ ਕਦੇ ਨਹੀਂ ਬੋਲਿਆ ਹੋਣਾ। ਉੱਥੇ ਕਈ ਕਰੋੜ ਭੋਲੇ ਭਾਲੇ ਹਰੀਜਨਾਂ ਨੂੰਵੀ ਮਰਦਮ ਸ਼ੁਮਾਰੀ ਸਮੇਂ ਪੰਜਾਬੀ ਦੀ ਥਾਂ ਹਿੰਦੀ ਨੂੰ ਮਾਂ ਬੋਲੀ ਲਿਖਵਾਉਣ ਲਈ ਮਨਾ ਕੇ ਸਿੱਖਾਂ ਨੂੰ ਮੱਖਣ ਚੋਂ ਵਾਲ ਵਾਂਗੂੰ ਕੱਢਕੇ ਇੱਕ ਪਾਸੇ ਰੱਖ ਦਿੱਤਾ। ਪੰਜਾਬ ਵਿੱਚ ਸਿੱਖਾਂ ਨੂੰ ਵੱਖਵਾਦੀ ਬਣਾ ਕੇ ਇਕੱਲੇ ਬਣਾ ਦਿੱਤਾ। ਕੁੱਛ ਸਾਲ ਬਾਅਦ ਇੱਕ ਹੋਰ ਬਹੁਤ ਹੀ ਡੂੰਘੀ ਚਾਲ ਚੱਲੀ ਗਈ। ਸ਼੍ਰੋਮਣੀ ਭਗਤ ਸ੍ਰੀ ਰਵਿਦਾਸ ਜੀ ਦੀ ਪਵਿੱਤਰ ਬਾਣੀ ਹੋਰ ਭਗਤ ਸਾਹਿਬਾਨ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਕਰਕੇ ਪਹਿਲਾਂ ਹੀ ਗੁਰੂ ਵਜੋਂ ਸਨਮਾਨ ਪ੍ਰਾਪਤ ਸੀ ਤੇ ਹੈ। ਭਗਤ ਰਵਿਦਾਸ ਜੀ ਨੂੰ ਜੁਦੇ ਰੂਪ ਵਿੱਚ ਗੁਰੂ ਘੋਸ਼ਤ ਕਰਵਾਕੇ ਗੁਰੂ ਰਵਿਦਾਸ ਜੀ ਦੇ ਨਾਂ ਤੇ ਜੁਦੇ ਰਵਿਦਾਸ ਭਵਨ ਬਣਵਾ ਦਿੱਤੇ ਅਤੇ ਸਿੱਖੀ ਰਹੁ-ਰੀਤ ਤੋਂ ਬਿਲਕੁੱਲ ਜੁਦੇ ਕਰਵਾ ਦਿੱਤਾ, ਜਿੱਸ ਨਾਲ ਆਪਸੀ ਵਿਤਕਰੇ ਪੈਦਾ ਕਰਨ ਦੀ ਚਾਲ ਸਫਲ ਹੋ ਗਈ, ਜੋ ਇਕੱਠੇ ਰਹਿ ਕੇ ਬ੍ਰਾਹਮਣਵਾਦ ਨੂੰ ਚਨੌਤੀ ਦੇ ਰੂਪ ਵਿੱਚ ਅਸਫਲ ਹੋਣ ਲੱਗੀ, ਤੇ ਅਗਲੇ ਦੀ ‘ਪਾੜੋ ਤੇ ਰਾਜ ਕਰੋ’ ਦੀ ਚਾਲ ਸਫਲ ਹੋ ਗਈ।

ਅਗਲੀ ਸਟੇਜ ਪੰਜਵੀਂ ਤੇ ਛੇਵੀਂ ਸਟੇਜ ਦੇ ਵਿਚਕਾਰ ਹੀ ਹੋਂਦ ਵਿੱਚ ਆਈ। ਸਿੱਖ ਨੌਜਵਾਨ ਗੁਰੂ ਜੀ ਦੀ ਕਿਰਪਾ ਨਾਲ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਪਹਿਲਾਂ ਤੋਂ ਹੀ ਅੜਿੱਕਾ ਲੈਣ ਲਈ ਮਸ਼ਹੂਰ ਹੈ। ਚਾਣਕੀਆ ਨੀਤੀ ਇੱਥੇ ਹਰ ਰਹਿੰਦੇ ਖੂਹੰਦੇ ਸਿੱਖ ਸਕੂਲਾਂ ਕਾਲਿਜਾਂ ਤੇ ਹੋਰਨਾਂ ਸਕੂਲਾਂ ਵਿੱਚ ਜਿੱਥੇ ਸਿੱਖ ਨੌਜਵਾਨ ਕਾਫੀ ਗਿਣਤੀ ਵਿੱਚ ਸਨ, ਬੜੇ ਤਰੀਕੇ ਨਾਲ ਵਰਤੀ ਗਈ। ਹਰ ਥਾਂ ਇੱਕ ਇੱਕ ਟੀਚਰ ਜਾਂ ਪ੍ਰੋਫੈਸਰ ਵਾਧੂ ਤਨਖਾਹ ਦੇ ਕੇ ਇਸ ਲਈ ਲਾਇਆ ਗਿਆ ਕਿ ਉਸਨੇ ਹਰ ਸਿੱਖ ਨੌਜਵਾਨ ਨੂੰ ਕਮਿਊਨਿਜ਼ਮ ਦੀ ਸਿੱਖਿਆ ਦੇਣੀ ਹੈ। ਸਿੱਖ ਨੌਜਵਾਨ ਸਿੱਖੀ ਸਿਧਾਂਤ ਦਾ ਆਪਣੇ ਵਿੱਚ ਖੂਨ ਹੋਣ ਕਰਕੇ ਇਸ ਕੰਮ ਲਈ ਤਿਆਰ ਤਾਂ ਪਹਿਲੇ ਹੀ ਸੀ, ਪਰ ਉਸ ਵਾਧੂ ਸਿੱਖਿਆ ਨੇ ਉਸ ਦੇ ਜਜ਼ਬਾਤ ਉੱਪਰ ਸੋਨੇ ਤੇ ਸੁਹਾਗੇ ਦਾ ਅਸਰ ਕਰਕੇ ਉਸਨੂੰ ਸਿੱਖੀ ਤੋਂ ਦੂਰ ਕਰ ਦਿੱਤਾ, ਕਿਉਂਕਿ ਦੋਨੋਂ ਸਿਧਾਂਤ ਇੱਕ ਦੂਜੇ ਦੇ ਨੇੜੇ ਹਨ, ਸਿਰਫ ਰੂਹਾਨੀ ਸਿੱਖਿਆ ਦਾ ਹੀ ਫਰਕ ਹੈ, ਇੰਝ ਲੱਗਦਾ ਹੈ ਕਿ ਕਾਰਲ ਮਾਰਕਸ ਨੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਨਕਲ ਕਰਨ ਸਮੇਂ, ਰੂਹਾਨੀ ਉਡਾਰੀਆਂ, ਦਇਆ, ਸੰਤੋਖ, ਰੱਬੀ ਪ੍ਰੇਮ ਆਦਿ ਨੂੰ ਵਾਧੂ ਸਮਝ ਕੇ ਆਪਣੇ ਸਿਧਾਂਤ ਤੋਂ ਬਾਹਰ ਰੱਖਿਆ। ਸੋ ਸਿੱਖ ਨੌਜਵਾਨਾਂ ਨੂੰ ਰੂਹਾਨੀ ਸਿੱਖਿਆ ਐਵੇਂ ਵਾਧੂ ਤੇ ਫਜ਼ੂਲ ਦਰਸਾ ਕੇ ਸਿੱਖੀ ਦੀ ਅਸਲੀਅਤ ਤੋਂ ਦੂਰ ਤੇ ਵਾਂਝੇ ਕਰ ਦਿੱਤਾ। ਇਸ ਨੇ ਜਿੱਥੇ ਸਿੱਖੀ ਨੂੰ ਬਹੁਤ ਘਾਟਾ ਪਾਇਆ, ਉੱਥੇ ਪੜ੍ਹਿਆ ਲਿਖਿਆ ਨੌਜਵਾਨ ਸਿੱਖੀ ਤੋਂ ਦੂਰ ਹੀ ਨਹੀਂ ਇਸ ਦੇ ਵਿਰੁੱਧ ਕਰ ਦਿੱਤਾ ਗਿਆ। ਸਾਰੇ ਪੰਜਾਬ ਵਿੱਚ ਨਜ਼ਰ ਮਾਰ ਕੇ ਦੇਖਿਆਂ ਪਤਾ ਲੱਗ ਜਾਇਗਾ ਕਿ ਕਿਤਨੇ ਕੁ ਹਿੰਦੂ ਨੌਜਵਾਨਾਂ ਨੇ ਕਮਿਊਨਿਜ਼ਮ ਨੂੰ ਅਪਨਾਇਅ। ਸਿਰਫ ਆਟੇ ਵਿੱਚ ਲੂਣ ਨਾਲੋਂ ਭੀ ਘੱਟ। ਪਰ ਸਿੱਖੀ ਤੋਂ ਪਰੇ ਜਾਣ ਲੱਗਿਆਂ ਨਾ ਸਿੱਖ ਨੌਜਵਾਨਾਂ ਨੇ ਸਮਝਿਆ ਤੇ ਨਾ ਹੀ ਸਿੱਖ ਲੀਡਰਸ਼ਿੱਪ ਨੂੰ ਇਸ ਬਾਰੇ ਕੁੱਛ ਪਤਾ ਲੱਗਾ।

ਅੱਠਵੀਂ ਸਟੇਜ ਫੈਮਿਲੀ ਪਲੈਨਿੰਗ ਦੀ ਸੀ। ਸਿੱਖ ਹਰ ਪਾਸੇ ਅੱਗੇ ਹੀ ਰਹੇ ਹਨ। ਕੁਰਬਾਨੀ ਕਰਨ, ਨੁਕਸਾਨ ਕਰਾਉਣ, ਅਨਾਜ ਪੈਦਾ ਕਰਨ, ਦੇਸ਼ ਦੀ ਰਾਖੀ ਕਰਨ, ਹਰ ਪਾਸੇ ਅੱਗੇ। ਬਹੁਤ ਹੀ ਅੱਛੀ ਗੱਲ ਹੈ, ਗੁਰੂ ਜੀ ਦਾ ਹੁਕਮ ਹੀ ਐਸਾ ਹੈ। ਪਰ ਕੁਦਰਤੀ ਨਿਯਮਾਂ ਨੂੰ ਭੰਗ ਕਰਨ ਲਈ ਗੁਰੂ ਜੀ ਦਾ ਹੁਕਮਨਹੀਂ, । ਪਰ ਕੁਟਿਲ ਨੀਤੀ, ਫੈਮਿਲੀ ਪਲੈਨਿੰਗ ਸਿੱਖਾਂ ਲਈ ਖਾਸ ਕਰਕੇ ਵਰਤਣਾਂ ਚਾਹੁੰਦੀ ਸੀ ਕਿਉਂਕਿ ਸਿੱਖਾਂ ਧੂਤਿਆਂ ਦਾ ਅਗਲਿਆਂ ਨੂੰ ਪਤਾ ਸੀ, ਕਿ ਇਧਰ ਭੀ ਇਨ੍ਹਾਂ ਨੇ ਅੱਗੇ ਹੀ ਰਹਿਣਾ ਹੈ ਤੇ ਆਪਣੇ ਆਪ ਹੀ ਸਿੱਖਾਂ ਦੀ ਆਬਾਦੀ ਵਿੱਚ ਘਾਟਾ ਪੈਂਦਾ ਜਾਇਗਾ। ਜਦ ਕਿ ਬਾਕੀ ਦੀ ਆਬਾਦੀ ਛਾਲਾਂ ਮਾਰਦੀ ਵੱਧਦੀ ਤੇ ਅੱਗੇ ਵੱਧਦੀ ਜਾਇਗੀ। ਹੋਇਆ ਵੀ ਇਸੇ ਤਰ੍ਹਾਂ। ਚਾਹੀਦਾ ਸੀ ਸਗੋਂ ਇਸਦੇ ਉਲਟ, ਭਾਵ ਬਹਾਦਰ ਕੌਮ ਦੀ ਆਬਾਦੀ ਵੱਧਣੀ ਚਾਹੀਦੀ ਸੀ। ਜਿਸ ਲਈ ਗੁਰੂ ਸਾਹਿਬ ਦਾ ਵੀ ਹੁਕਮ ਹੈ।

“ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ॥

ਜਿਸੁ ਤੂ ਆਵਹਿ ਚਿਤਿ ਤਿਨਿ ਕੁਲੁ ਉਧਾਰਿਆ॥” (ਅੰਗ. 960)

ਇਸਦੇ ਨਾਲ ਹੀ ਇਹ ਪ੍ਰਚਾਰ ਜ਼ੋਰਾਂ ਤੇ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿ ਖਾਲਸਾ ਸਿਰਫ ਆਜ਼ਾਦੀ ਹਾਸਲ ਕਰਨ ਲਈ ਸਾਜਿਆ ਸੀ, ਪਹਿਲਾਂ ਮੁਗਲਾਂ ਤੋਂ ਤੇ ਫਿਰ ਅੰਗ੍ਰੇਜ਼ਾਂ ਤੋਂ। ਸੋ ਹੁਣ ਜਦ ਆਪਣਾ ਰਾਜ ਹੋ ਗਿਆ ਹੈ, ਇਸ ਲਈ ਹੁਣ ਕੇਸ ਰੱਖਣੇ, ਕਿਰਪਾਨ ਤੇ ਹੋਰ ਰਹਿਤਾਂ ਰੱਖਣ ਦੀ ਲੋੜ ਨਹੀਂ। ਅਸਲ ਵਿੱਚ ਸਚਾਈ ਇਹ ਹੈ ਕਿ ਕੋਈ ਮਾੜਾ ਹੋਰ ਕਿਸੇ ਨੂੰ ਆਪਣੇ ਨਾਲੋਂ ਤਕੜਾ ਜਾ ਚੰਗਾ ਨਹੀਂ ਦੇਖਣਾ ਚਾਹੁੰਦਾ। ਉਧਰ ਨੌਜਵਾਨ ਜਿਨ੍ਹਾਂ ਨੂੰ ਸਿੱਖੀ ਬਾਰੇ ਸਿੱਖਿਆ ਤੋਂ ਤਾਂ ਪਹਿਲਾਂ ਹੀ ਵਾਂਝੇ ਕਰ ਦਿੱਤਾ ਗਿਆ ਸੀ (ਸਕੂਲ ਸ੍ਰਕਾਰੀ ਕਰਕੇ ਅਤੇ ਜ਼ਿੰਮੇਵਾਰ ਸੰਸਥਾ ਵਲੋਂ ਕੋਈ ਸਿੱਖੀ ਪ੍ਰਚਾਰ ਨਾ ਹੋਣ ਕਰਕੇ), ਕਿਸੇ ਤਰ੍ਹਾਂ ਦਾ ਵੀ ਸਿੱਖੀ ਬਾਰੇ ਗਿਆਨ ਨਾ ਹੋਣ ਕਰਕੇ ਇਸ ਗੱਲ ਨੂੰ ਨੌਜਵਾਨ ਠੀਕ ਸਮਝਣ ਲੱਗ ਪਏ। ਇਹ ਮੌਕਾ ਭੀ ਕੁਟਿਲ ਨੀਤੀ ਨੇ ਬਹੁਤ ਢੁੱਕਵਾਂ ਚੁਣਿਆ। ਕਿਉਂਕਿ ਇਹ ਇੱਕ ਹਕੀਕਤ ਹੈ ਕਿ ਜਿਨ੍ਹਾਂ ਨੂੰ ਸਿੱਖੀ ਬਾਰੇ ਗਿਆਨ ਸੀ ਉਹ ਮੁਗਲਾਂ ਤੇ ਅੰਗ੍ਰੇਜ਼ਾਂ ਦੇ ਲਾਲਚ ਤੇ ਜ਼ੁਲਮ ਅਤੇ ਹਿੰਦੂ ਚਾਣਕੀਆ ਨੀਤੀ ਰਾਹੀਂ ਅਸਹਿ ਤੇ ਅਕਹਿ ਕਸ਼ਟਾਂ ਦੀ ਚੱਕੀ ਵਿੱਚ ਪੀਹ ਹੋ ਕੇ ਵੀ ਸਿੱਖੀ ਤੋਂ ਪਰੇ ਨਹੀਂ ਹੋਏ ਜਾ ਕੀਤੇ ਜਾ ਸਕੇ ਸਨ। ਪਰ ਪੱਛਮੀ ਸਭਿਅਤਾ ਨੇ ਬਿਨਾਂ ਕਿਸੇ ਤਰ੍ਹਾਂ ਦਾ ਹਥਿਆਰ ਵਰਤੇ ਅਨਜਾਣ ਸਿੱਖ ਨੌਜਵਾਨੀ ਤੇ ਬੜਾ ਜ਼ੋਰਦਾਰ ਵਾਰ ਸ਼ੁਰੂ ਕਰ ਦਿੱਤਾ ਤੇ ਉਧਰੋਂ ਤਾਕ ਵਿੱਚ ਬੈਠੀ ਇਸ ਚਾਣਕੀਆ ਨੀਤੀ ਨੇ ਉਸ ਵਾਰ ਨੂੰ ਸਿਰੇ ਚਾੜ੍ਹਨ ਲਈ ਕੇਸਾਂ, ਕਿਰਪਾਨ ਤੇ ਹੋਰ ਰਹਿਤਾਂ ਦੀ ਲੋੜ ਨੂੰ ਵਾਧੂ ਦਰਸਾ ਕੇ ਨੌਜਵਾਨਾਂ ਲਈ ਇੱਕ ਤਾਂ ਉਪਰ ਦੱਸੇ ਵਾਂਗ ਨਸ਼ਿਆਂ ਦੇ ਠੇਕੇ ਖੋਲ੍ਹ ਦਿੱਤੇ ਤੇ ਦੂਸਰੇ ਸੁਹੱਪਣ ਦੀਆਂ ਦੁਕਾਨਾਂ (Beauty Shops) ਖੋਲ੍ਹ ਦਿੱਤੀਆਂ, ਜਿੱਥੇ ਪਹਿਲਾਂ ਹੀ ਮੁੰਨ ਹੋ ਰਹੀਆਂ ਭੇਡਾਂ ਦੀਆਂ ਡਾਰਾਂ ਦੀ ਨਕਲ ਕਰਦੇ ਹੋਏ ਸਿੱਖ ਨੌਜਵਾਨ ਲੜਕੇ, ਲੜਕੀਆਂ ਭੀ ‘ਸਿਰ ਮੁੰਨੇ’ ਤੇ ‘ਸਿਰ ਮੁੰਨੀਆਂ’ ਬਣਨ ਲੱਗ ਪਏ। ਇਹ ਚਾਲ ਤਾਂ ਇਤਨੀ ਕਾਮਯਾਬ ਤੇ ਸਿੱਖੀ ਲਈ ਘਾਤਕ ਸਾਬਤ ਹੋਈ ਕਿ ਸਿੱਖ ਨੌਜਵਾਨੀ ਰੁੰਡ ਮੁੰਡ ਹੋਣ ਵਿੱਚ ਔਰੰਗਜ਼ੇਬ ਦੇ ਹਰ ਰੋਜ਼ ਸਵਾ ਮਣ ਜਨੇਊ ਦੀ ਮਿਸਾਲ ਨੂੰ ਵੀ ਮਾਤ ਪਾਉਣ ਲੱਗ ਪਈ ਤੇ ਪਾ ਰਹੀ ਹੈ। ਕਿਉਂਕਿ ਇਨ੍ਹਾਂ ਨੌਜਵਾਨਾਂ ਨੂੰ ਆਪ ਤਾਂ ਕੀ ਪਤਾ ਹੋਣਾ, ਜ਼ਿੰਮੇਵਾਰ ਸੰਸਥਾਵਾਂ ਨੇ ਪ੍ਰਚਾਰ ਰਾਹੀਂ ਵੀ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦਸਮੇਸ਼ ਜੀ ਦੇ ਇਸ ਚਿਤਾਵਨੀ ਭਰੇ ਹੁਕਮ,

“ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥”

ਅਨੁਸਾਰ ਖਾਲਸਾ ਸਦਾ ਲਈ ਜ਼ੁਲਮ ਤੇ ਬੇਨਿਸਾਫੀ ਵਿਰੁੱਧ ਜੂਝਣ ਲਈ ਸਾਜਿਆ ਗਿਆ ਸੀ। ਪਰ ਇਸ ਵੇਲੇ ਤਾਂ ਐਸਾ ਲੱਗਦਾ ਹੈ ਕਿ ਸਿੱਖੀ ਤੇ ਵਾਧੂ ਦਾ ਭਾਰ ਬਣਿਆਂ ਸਨਾਤਨੀ ਡੇਰਾਵਾਦ ਵੀ ਇਸ ਚਿਤਾਵਨੀ ਨੂੰ ਵਿਦਾਇਗੀ ਕਹਿ ਚੁੱਕਾ ਹੈ।

ਅਗਲੀ ਸਟੇਜ ਵਿੱਚ ਅਮਲੀ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਾਂ ਗੁਰੂ ਸਾਹਿਬਾਨ ਦੀ ਬੇਅਦਬੀ ਅਤੇ ਸਿੱਖੀ ਸਰੂਪ ਵਿਰੁੱਧ ਅਵਾਜ਼ੇ ਕੱਸਣੇ ਆਰੰਭ ਕੀਤੇ ਗਏ। ਇਸ ਕੰਮ ਲਈ ਕੁੱਛ ਕੱਟੜ ਹਿੰਦੂ ਸੰਸਥਾਵਾਂ ਤੇ ਕੁੱਝ ਅਧਰਮੀ ਫਿਰਕੇ ਪਰ ਸਿੱਖੀ ਰੂਪ ਵਿੱਚ ਵਰਤੇ ਗਏ, ਜਿਵੇਂ ਨਕਲੀ ਨਿਰੰਕਾਰੀ ਆਦਿ। ਅੱਜਕਲ ਤਾਂ ਇਨ੍ਹਾਂ ਦੀ ਭਰਮਾਰ ਹੈ, ਜਿਵੇਂ ਸੌਦਾ ਸਾਧ, ਭਨਿਆਰਾ, ਨੂਰਮਹਿਲੀਆ ਬਿਹਾਰੀ ਭਈਆ ਅਸ਼ੂਤੋਸ਼ ਆਦਿ। ਇਨ੍ਹਾਂ ਦੀ ਪਿੱਠ ਪੂਰਨ ਲਈ ਕੇਂਦਰ ਤੇ ਰਾਜ ਸ੍ਰਕਾਰ ਤੋਂ ਇਲਾਵਾ, ਜਲੰਧਰ ਤੇ ਦਿੱਲੀ ਦੀ ਮਹਾਸ਼ਾ ਪ੍ਰੈਸ (ਸ਼ਾਇਦ ਇਨ੍ਹਾਂ ਨੂੰ ਇਨ੍ਹਾਂ ਦੇ ਗ੍ਰੰਥਾਂ ਚੋਂ ਝੂਠ ਬੋਲਣ ਦੀ ਸਿੱਖਿਆ ਮਿਲੀ ਹੋਈ ਹੈ) ਨੇ ਸਿੱਖਾਂ ਦੇ ਪ੍ਰੋਟੈਸਟ ਕਰਨ ਤੇ ਉਲਟਾ ਸਿੱਖਾਂ ਨੂੰ ਹੀ ਜ਼ੋਰ ਨਾਲ ਭੰਡਿਆ ਅਤੇ ਕਈ ਥਾਵਾਂ ਤੇ ਹਿੰਦੂ ਸਿੱਖਾਂ ਵਿੱਚ ਤੇ ਕਈ ਥਾਵਾਂ ਤੇ ਹਿੰਦੂ ਮੁਸਲਮਾਨਾਂ ਵਿੱਚ ਵੀ ਖਿੱਚੋਤਾਣ ਪੈਦਾ ਕੀਤੀ। ਸਰਕਾਰੀ ਮਸ਼ੀਨਰੀ ਅਤੇ ਪ੍ਰੈਸ, ਕੱਟੜ ਅਤੇ ਫਿਰਕਾਪ੍ਰਸਤ ਅਨਸਰ ਦੇ ਹੱਥ ਵਿੱਚ ਹੋਣ ਕਰਕੇ ਸਿੱਖਾਂ ਦੀ ਉਠਾਈ ਹਰ ਆਵਾਜ਼ ਜੰਗਲ ਵਿੱਚ ਤੂਤੀ ਵਾਂਗ ਹੀ ਬਣ ਕੇ ਰਹਿੰਦੀ ਰਹੀ ਹੈ। ਅੰਮ੍ਰਿਤਸਰ, ਦਿੱਲੀ, ਕਾਨਪੁਰ ਆਦਿ ਥਾਵਾਂ ਤੇ ਗੁਰੂ ਸਾਹਿਬਾਨ ਦੀ ਬੇਅਦਬੀ ਵਿਰੁੱਧ ਸ਼ਾਂਤੀ ਪੂਰਵਕ ਰੋਸ ਮੁਜ਼ਾਹਰਾ ਕਰਨ ਸਮੇਂ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਕੇ ਅਤੇ ਉਸ ਵਿਰੁੱਧ ਆਵਾਜ਼ ਉਠਾਉਣ ਤੇ ਕੋਈ ਇਨਸਾਫ ਨਾ ਦੇਣਾ ਵੀ ਇੱਕ ਗਿਣੀ ਮਿਥੀ ਚਾਲ ਸੀ, ਤਾਕਿ ਹਿੰਦੂ ਸਿੱਖ ਫਸਾਦਾਂ ਦਾ ਆਰੰਭ ਕਰਕੇ ਸਿੱਖਾਂ ਨੂੰ ਵੱਖ-ਵਾਦੀ, ਅਤਿਵਾਦੀ ਆਦਿ ਕਹਿ ਕੇ ਭੰਡਿਆ ਜਾ ਸਕੇ। ਇਹ ਫਿਰਕਾ ਪ੍ਰਸਤ ਤੇ ਕੱਟੜ ਅਨਸਰ ਅਤੇ ਇਸ ਦੇ ਇਸ਼ਾਰੇ ਤੇ ਚੱਲਣ ਵਾਲੀ ਸ੍ਰਕਾਰ ਤਾਂ ਇਹ ਇਸ ਕਰਕੇ ਕਰਨਾ ਚਾਹੁੰਦੇ ਸਨ ਕਿ ਆਖਰੀ ਸਟੇਜ ਵਾਲਾ ਨਾਟਕ ਆਸਾਨੀ ਨਾਲ ਰਚਿਆ ਜਾ ਸਕੇ।

ਆਖਰੀ ਸਟੇਜ ਸੰਬੰਧੀ ਲਿਖਣ ਤੋਂ ਪਹਿਲਾਂ ਇੱਕ ਖਾਸ ਨੁਕਤਾ ਸਮਝਣਾ ਜ਼ਰੂਰੀ ਹੈ, ਜੋ ਸਿੱਖਾਂ ਸੰਬੰਧੀ ਹੀ ਨਹੀਂ ਸਮੁੱਚੇ ਦੇਸ਼ ਦੀਆਂ ਉਲਝਣਾਂ ਦਾ ਕਾਰਨ ਹੈ। ਉਹ ਇਹ ਕਿ ਆਜ਼ਾਦੀ, ਆਜ਼ਾਦੀ ਦੇ ਪ੍ਰਵਾਨਿਆਂ ਗਦਰੀ ਬਾਬੇ, ਸ੍ਰ. ਕਰਤਾਰ ਸਿੰਘ ਸਰਾਭਾ, ਸ. ਭਗਤ ਸਿੰਘ, ਸੁਭਾਸ਼ ਚੰਦਰ ਬੋਸ ਆਦਿ ਦੇ ਸੁਪਨੇ ਵਾਲੀ ਆਜ਼ਾਦੀ, ਉਨ੍ਹਾਂ ਵਰਗਿਆਂ ਦੇ ਹੱਥਾਂ ਵਿੱਚ ਆਉਣ ਦੀ ਥਾਂ ਰੋਟਰੀ ਕਲੱਬ ਦੇ ਮੈਂਬਰਾਂ ਅਮੀਰਜ਼ਾਦਿਆਂ ਤੇ ਕੱਟੜ ਹਿੰਦੂ ਫਿਰਕਾ ਪ੍ਰਸਤ ਲੋਕਾਂ ਸ੍ਰਬ ਸ੍ਰੀ ਗਾਂਧੀ, ਨਹਿਰੂ, ਪਟੇਲ ਆਦਿ ਦੇ ਹੱਥਾਂ ਵਿੱਚ ਆਈ। ਇਸ ਨਾਪਾਕ ਇਰਾਦੇ ਦੇ ਮਾਲਿਕ ਜਗੀਰਦਾਰ ਟੋਲੇ ਨੇ, ਜੋ ਉਸ ਵਿਰਾਸਤ ਦਾ ਮਾਲਿਕ ਹੈ ਜਿਸ ਨੂੰ ਕਦੇ ਭੀ ਭਿੰਨ ਭਿੰਨ ਧਰਮਾਂ, ਵਿਚਾਰਾਂ ਤੇ ਕੌਮਾਂ ਦੇ ਲੋਕਾਂ ਉਪਰ ਰਾਜ ਕਰਨ ਦਾ ਤਜਰਬਾ ਨਹੀਂ, ਮੁਫਤ ਦੀ ਮਿਲੀ ਆਜ਼ਾਦੀ ਵਾਲੀ ਸ੍ਰਕਾਰੀ ਸੱਤਾ ਵਿੱਚ ਮਸਤ ਤੰਗ-ਦਿਲ, ਇਨਸਾਨੀ ਜਜ਼ਬੇ ਤੋਂ ਰਹਿਤ, ਸ਼ੈਤਾਨੀ, ਰਾਕਸ਼ ਦਿਮਾਗੀ ਅਨਸਰ ਨੇ ਸੱਭ ਨੂੰ ਆਜ਼ਾਦੀ ਦਾ ਨਿੱਘ ਪ੍ਰਾਪਤ ਹੋਣ ਦੀ ਥਾਂ ਤਾਂ ਪਿਛਲੀਆਂ ਸੱਭ ਅਸਭਿਆ ਜੁਗਾਂ ਦੀਆਂ ਮਿਸਾਲਾਂ ਨੂੰ ਵੀ ਮਾਤ ਪਾ ਦਿੱਤਾ। ਅੱਜ ਦੇ ਹਿਟਲਰ ਨੂੰ ਵੀ ਮਾਤ ਪਾ ਦਿੱਤਾ। ਇਸ ਅਖੌਤੀ ਸਭਿਆ ਜੁਗ ਵਿੱਚ ਅਖੌਤੀ ਜਮਹੂਰੀਅਤ ਦੇ ਪਰਦੇ ਹੇਠ ‘ਅਸਲੀ ਜ਼ੁਲਮਹੂਰੀਅਤ’ ਰਾਹੀਂ ਪ੍ਰਹਿਲਾਦ ਤੇ ਹਰਨਾਕਸ਼ ਵਾਲੀ ਝਾਕੀ ਪੇਸ਼ ਕਰ ਦਿੱਤੀ। ਜਿਵੇਂ ਸਾਕਤ ਬਿਰਤੀ ਹਰਨਾਕਸ਼ ਰੱਬੀ ਪ੍ਰੇਮ ਵਿੱਚ ਮਸਤ ਆਪਣੇ ਹੀ ਪੁੱਤਰ ਨੂੰ ਖਤਮ ਕਰਨਾ ਚਾਹੁੰਦਾ ਸੀ, ਐਨ੍ਹ ਉਸੇ ਤਰ੍ਹਾਂ ਦੈਵੀ ਗੁਣਾਂ ਤੋਂ ਰਹਿਤ ਸਾਕਤ ਬਿਰਤੀ ਭਾਰਤੀ ਹੁਕਮਰਾਨ, ਘੱਟ ਗਿਣਤੀਆਂ, ਖਾਸ ਕਰਕੇ ਸਿੱਖ ਕੌਮ ਨੂੰ ਨਿਗਲਣ ਤੁਰ ਪਿਆ। ਸੋ ਕਿਸੇ ਪਹਿਲਾਂ ਸੋਚੀ ਸਮਝੀ ਸਕੀਮ ਰਾਹੀਂ ਆਪਣੀ ਹੀ ਫੌਜ ਰਾਹੀਂ ਸਰਬੱਤ ਦਾ ਭਲਾ ਚਾਹੁਣ ਤੇ ਕਰਨ ਵਾਲੀ ਰੱਬੀ ਪ੍ਰੇਮ ਵਿੱਚ ਗੜੂੰਦ ਕੌਮ ਨੂੰ ਇਸ ਕੌਮ ਦੇ ਭਗਤੀ ਤੇ ਸ਼ਕਤੀ ਦੇ ਦੈਵੀ ਸੋਮੇਂ ਤੇ ਪ੍ਰੇਰਨਾ ਸਰੋਤ, ਸਰਬ ਪਵਿੱਤਰ ਅਸਥਾਨ ਨੂੰ ਨਸ਼ਟ ਕਰਕੇ ਖਤਮ ਕਰਨ ਦਾ ਨਾਟਕ ਰੱਚ ਦਿੱਤਾ। ਪਰ ਚਾਤਰ ਬਿੱਪਰਵਾਦ ਦੀ ਚਲਾਕੀ ਭਰੀ ਕਰਤੂਤ ਨੇ ਨਾਟਕ ਰਚਿਆ ਦੇਸ਼ ਦਾ ਰਾਸ਼ਟਰਪਤੀ ਇੱਕ ਜ਼ਰਖਰੀਦ ਸਿੱਖ ਥਾਪ ਕੇ ਅਤੇ ਕਤਲੇਆਮ ਦੇ ਕਾਤਲਾਂ ਨੂੰ ਦੇਸ਼ਭਗਤ ਬਨਾਉਣ ਲਈ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਸਿੱਖ ਨੂੰ ਥਾਪ ਕੇ। ਇਹ ਬਿੱਪਰਵਾਦ, ਨਿਰਛੱਲ ਤੇ ਸੁਹਿਰਦ ਦੇਸ਼ ਭਗਤ ਕੌਮਾਂ ਨਾਲ ਐਸਾ ਕਿਉਂ ਕਰਦਾ ਆ ਰਿਹਾ ਹੈ? ਪਹਿਲਾਂ ਇਸ ਨੇ ਬੁੱਧ ਧਰਮ ਨੂੰ ਖਤਮ ਕਰਨ ਦੀ ਚਾਲ ਚੱਲੀ। ਪਰ ਖਤਮ ਕਰਕੇ ਜਾ ਆਪਣੇ ਵਿੱਚ ਮਿਲਗੋਭਾ ਕਰਕੇ ਸਿੱਟਾ ਦੇਸ਼ ਦੀ ਹਜ਼ਾਰ ਸਾਲ ਦੀ ਗੁਲਾਮੀ ਨਿਕਲਿਆ। ਹੁਣ ਸਿੱਖਾਂ ਨੂੰ ਲਾਰੇ ਭਰੇ ਭਰੋਸੇ ਵਿੱਚ ਲੈ ਕੇ (ਸ਼ੇਰ ਨੂੰ ਪਿੰਜਰੇ ਵਿੱਚ ਪਾਕੇ) ਸਿੱਖ ਮੱਤ ਨੂੰ ਖਤਮ ਜਾ ਮਿਲਗੋਭਾ ਕਰਨ ਦੀ ਚਾਲ ਚਲੀ ਜਾ ਰਹੀ ਹੈ। ਇਸ ਦਾ ਕੀ ਸਿੱਟਾ ਨਿਕਲੇਗਾ? ਡ. ਸੰਗਤ ਸਿੰਘ ਅਨੁਸਾਰ “ਹਿੰਦੂਆਂ ਨੇ ਇਤਿਹਾਸ ਤੋਂ ਇੱਕ ਗੱਲ ਸਿੱਖੀ ਹੈ ਕਿ ਉਹ ਕੁੱਝ ਵੀ ਨਹੀਂ ਸਿੱਖ ਸਕਦੇ”। ਖੈਰ ਬੋਧੀ ਤਾਂ ਉਦੋਂ ਦੇ ਹੀ ਚੁੱਪ ਕਰਕੇ ਬੈਠ ਗਏ, ਪਰ ਸਿੱਖਾਂ ਨੇ ਆਪਣੇ ਖਾਤਮੇ ਦੇ ਬੱਦਲ ਆਪਣੇ ਉੱਪਰ ਕਈ ਵਾਰ ਮੁੰਡਲਾਉਂਦੇ ਦੇਖੇ ਤੇ ਹੜ੍ਹਾਂ ਦੀ ਝਾਲ ਝੱਲੀ ਪਰ ਰੱਬੀ ਜੋਤ ਗੁਰੂ ਨਾਨਕ ਦੇ ਸਿਧਾਂਤ ਦਾ ਪੱਲਾ ਫੜ ਕੇ ਹੱਦੋਂ ਵੱਧ ਨੁਕਸਾਨ ਕਰਵਾ ਕੇ ਭੀ ਸਿੱਖ ਆਪਣੇ ਗੂੰਜਦੇ, ਜਿਊਂਦੇ ਜਾਗਦੇ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਧਰਮ ਨੂੰ ਕਾਇਮ ਰੱਖਣ ਲਈ ਜੂਝਦੇ ਆ ਰਹੇ ਹਨ। 1984 ਦੀ ਬਿੱਪਰਵਾਦੀ ਰਾਕਸ਼ ਵਿਰਤੀ ਝਾਕੀ ਸਦਾ ਦਿਲ ਕੰਬਾਊ ਰਹੇਗੀ।

ਹੁਣ ਆਓ ਦੇਖੀਏ, ਕਿ ਇਹ ਸ਼ੈਤਾਨ ਚਾਲ ਸਟੇਜ ਦਰ ਸਟੇਜ ਕਿਉਂ ਚੱਲੀ ਗਈ। ਹਾਂ, ਤੇ ਦੁਨੀਆਂ ਦੇ ਹਰ ਬੰਦੇ ਨੂੰ, ਜਿਸਨੇ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਪਤਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਜਿਸਨੇ ਮੁਰਦਿਆਂ ਵਿੱਚ ਜਾਨ ਪਾ ਕੇ, ਰੱਬ ਦੀ ਭਗਤੀ ਕਰਦੇ ਹੋਏ ਅਸਲੀ ਅਰਥਾਂ ਵਿੱਚ ਜੀਵਨ ਜੀਊਣ ਦੀ ਸਿੱਖਿਆ ਦਿੱਤੀ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜੀਵਨ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਰਾਹੀਂ ਉਹ ਸ਼ਕਤੀ ਭਰ ਦਿੱਤੀ ਜਿੱਸਨੇ ਗੁਰੂ ਨਾਨਕ ਸਾਹਿਬ ਦੇ ਇਸ ਮੁਖਵਾਕ, “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” (ਅੰਗ. 142) ਅਨੁਸਾਰ ਦੁਨੀਆਂ ਵਿੱਚ ਅਣਖ ਨਾਲ ਰਹਿਣ, ਜ਼ੁਲਮ ਨਾ ਸਹਿਣ, ਆਪਣੇ ਹੱਕਾਂ ਦੀ ਰਾਖੀ ਕਰਨੀ, ਹੋਰਨਾਂ ਦੇ ਹੱਕਾਂ ਦੀ ਰਾਖੀ ਲਈ ਆਪਾ ਤੱਕ ਵਾਰਨ ਤੇ ਉਨ੍ਹਾਂ ਨੂੰ ਆਪਣੇ ਹੱਕਾਂ ਦੀ ਆਪ ਰਾਖੀ ਕਰਨ ਦੀ ਸੇਧ ਦੇਣੀ, ਦੇਸ਼ ਤੇ ਆਈ ਹਰ ਔਕੜ ਦਾ ਖਿੜੇ ਮੱਥੇ ਮੁਕਾਬਲਾ ਕਰਨਾ ਆਦਿ ਦੱਸਦੀ ਹੈ। ਇਹ ਸੱਭ ਕੁੱਛ ਤੇ ਖਾਸ ਕਰਕੇ ਗੁਰੂ ਸਾਹਿਬ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਤੇ ਉਸ ਤੋਂ ਮਿਲਦੀ ਸ਼ਕਤੀ ਅਤੇ ਉਸਦੀ ਜਾਇਜ਼ ਵਰਤੋਂ ਕਈਆਂ ਦੇ ਤੇ ਖਾਸ ਕਰਕੇ ਬਿੱਪਰ ਨੂੰ ਬੜੀ ਚੁੱਭੀ ਹੈ ਤੇ ਰੜਕੀ ਹੈ। ਜੇ ਤਾਂ ਸਿੱਖ ਭੀ ਹੋਰਨਾਂ ਵਾਂਗ ਤੇ ਖਾਸ ਕਰਕੇ ਰਾਧਾ ਸੁਆਮੀਆਂ ਵਾਂਗ ਹੱਥ ਜੋੜ ਕੇ ਰਾਮ, ਰਾਮ, ਗੁਰੂ, ਗੁਰੂ ਕਰੀ ਜਾਣ, ਗੁਰੂ ਗ੍ਰੰਥ ਸਾਹਿਬ ਤੇ ਗੁਰੂ ਸਾਹਿਬਾਨ ਦੀਆਂ ਮੂਰਤੀਆਂ, ਫੋਟੋਆਂ ਅੱਗੇ ਸਿਰਫ ਮੱਥਾ ਟੇਕੀ ਜਾਂਦੇ ਤੇ ਜਾਣ ਤੇ ਪਸ਼ੂਆਂ ਵਾਂਗ ਰੋਟੀ ਖਾ ਕੇ ਲਿਟ ਛੱਡਦੇ, ਤਾਂ ਸੱਭ ਕੁੱਛ ਠੀਕ ਸੀ ਤੇ ਹੈ, ਭਾਵੇਂ ਸਿੱਖ ਆਪਣੇ ਆਪ ਨੂੰ ਸਿੱਖ ਜਾਂ ਕੇਸਾਧਾਰੀ ਹਿੰਦੂ ਕੁੱਛ ਵੀ ਕਹੀ ਜਾਂਦੇ। ਪਰ ਇਹ ਜੋ ਇਨ੍ਹਾਂ ਵਿੱਚ ਅਣਖ ਜਿਹੀ ਨਜ਼ਰ ਆਉਂਦੀ ਹੈ ਕਿ ਜੇ ਜੀਣਾਂ ਹੈ ਤਾਂ ਅਣਖ ਨਾਲ, ਭਾਵੇਂ ਦੋ ਦਿਨ ਹੀ ਜੀਵਿਆ ਜਾਏ, ਜ਼ੁਲਮ ਵਿਰੁੱਧ ਆਵਾਜ਼ ਉਠਾਉਣੀ ਹੈ ਅਤੇ ਆਪਣੇ ਤੇ ਹੋਰਨਾਂ ਦੇ ਹੱਕਾਂ ਲਈ ਡੱਟਣਾ ਹੈ ਤਾਂ ਸਿੱਖਾਂ ਦੇ ਦਿਮਾਗ ਵਿੱਚ ਫਰਕ ਹੈ, ਤੇ ਸਿੱਖ ਜਰਾਇਮ ਪੇਸ਼ਾ, ਅਤਿਵਾਦੀ ਵੱਖਵਾਦੀ ਆਦਿ ਸੱਭ ਕੁੱਛ ਹਨ। ਉਨ੍ਹਾਂ ਦਾ ਖਿਆਲ ਹੈ ਕਿ ਸਿੱਖਾਂ ਨੂੰ ਸਮੇਂ ਅਨੁਸਾਰ ਬਦਲਣਾ ਚਾਹੀਦਾ ਹੈ, ਜਿਵੇਂ ਜਦ ਆਜ਼ਾਦੀ ਲੈਣੀ ਸੀ, ਉਸ ਵੇਲੇ ਜ਼ੁਲਮ ਵਿਰੁੱਧ ਸਿਰਫ ਆਵਾਜ਼ ਹੀ ਨਹੀਂ ਉਠਾਉਣੀ, ਜੇ ਕਟਾ ਵੱਢੀ ਵੀ ਕੀਤੀ ਜਾਂਦੀ ਤਾਂ ਠੀਕ ਸੀ। ਪਰ ਆਜ਼ਾਦੀ ਦੇ ਬਾਅਦ ਜਦ ਕਿਸੇ ਦੇ ਵਿਰੁੱਧ ਜ਼ੁਲਮ, ਕਿਸੇ ਦੇ ਹੱਕਾਂ ਤੇ ਛਾਪਾ ਮਾਰਨ ਦਾ ਮਤਲਬ ਹੀ ਬਦਲ ਜਾਏ ਤਾਂ ਸਿੱਖਾਂ ਦਾ ਦਿਮਾਗ ਵੀ ਬਦਲਣਾ ਚਾਹੀਦਾ ਹੈ, ਨਹੀਂ ਤਾਂ ਦਿਮਾਗ ਪਾਗਲ ਹੈ। ਜੇ ਇਨ੍ਹਾਂ ਨੂੰ ਇਸੇ ਤਰ੍ਹਾਂ ਹੱਕਾਂ ਦੀ ਰਾਖੀ ਕਰਨ ਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਦਾ ਹੱਕ ਦਿੱਤਾ ਗਿਆ ਅਤੇ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਐਸੀ ਸੇਧ ਮਿਲਦੀ ਰਹੀ ਤਾਂ ਹੋਰਨਾਂ ਰਾਜਾਂ ਦੇ ਜ਼ਿਆਦਾ ਹੱਕਾਂ ਦੀ ਪ੍ਰਾਪਤੀ ਦੇ ਨਾਲ ਸਿੱਖ ਸੋਚ ਦਾ ਹਲੇਮੀ ਰਾਜ ਸਾਰੇ ਦੇਸ਼ ਵਿੱਚ ਸਥਾਪਤ ਹੋ ਜਾਵੇਗਾ, ਜਿੱਸ ਨਾਲ ਹਰ ਤਰ੍ਹਾਂ ਦੀ (ਖਾਸ ਕਰਕੇ ਬਿੱਪਰ ਦੀ) ਸ਼ੈਤਾਨੀ, ਹੇਰਾ ਫੇਰੀ, ਲੁੱਟ ਖਸੁੱਟ ਆਦਿ ਦਾ ਭੋਗ ਪੈ ਜਾਵੇਗਾ। ਹੁਣ ਤਾਂ ਬ੍ਰਾਹਮਣ ਹੱਥ ਹਰ ਤਰ੍ਹਾਂ ਦੀ ਤਾਕਤ ਹੈ, ਸਵਾਮੀ ਧਰਮ ਤੀਰਥ ਅਨੁਸਰ, “ਸਾਰਾ ਇਤਿਹਾਸ ਗਵਾਹ ਹੈ ਕਿ ਬ੍ਰਾਹਮਣਾਂ ਨੇ ਜਨਤਾ ਉੱਤੇ ਆਪਣੀ ਚੌਧਰ ਅਤੇ ਸ਼ਹਿਨਸ਼ਾਹੀ ਕਾਇਮ ਰੱਖਣ ਲਈ, ਪਰਦੇਸੀਆਂ ਨਾਲ ਸਹਿਯੋਗ ਕਰਨ ਸਮੇਤ ਹਰ ਕਿਸਮ ਦੀ ਖੇਡ ਖੇਡੀ”। (The Menace of Hindu Imperialism-Lahore, 1946- Chapters XII to XVI and ad passim), vide Dr. Sangat Singh’s “The Sikhs in History” page 9)

ਜੇ ਸਵਾਮੀ ਧਰਮ ਤੀਰਥ ਜੀ ਅਨੁਸਾਰ ਬ੍ਰਾਹਮਣ ਭੋਲੀ ਭਾਲੀ ਜੰਤਾ ਨੂੰ ਆਪਣੀ ਚੌਧਰ ਥੱਲੇ ਰੱਖਣ ਲਈ ਹਰ ਤਰ੍ਹਾਂ ਦੇ ਕੰਡੇ ਬੇਦਰਦੀ ਨਾਲ ਵਰਤ ਸਕਦਾ ਹੈ ਤਾਂ ਚੰਗੀ ਤਰ੍ਹਾਂ ਜਾਗਰੂਕ ਹੋਈ ਸਿੱਖ ਕੌਮ, ਜਿੱਸ ਤੋਂ ਉਹ ਬਿਨਾਂ ਕਿਸੇ ਦਲੀਲ ਦੇ ਹੀ ਬਹੁਤ ਹੀ ਡਰ ਰਿਹਾ ਹੋਵੇ, ਨੂੰ ਮਿਲਗੋਭਾ ਕਰਨ ਜਾ ਬਿਲਕੁੱਲ ਹੀ ਨਸ਼ਟ ਤੱਕ ਕਰਨ ਲਈ ਤਾਂ ਉਹ ਮਾਰੂ ਤੋਂ ਵੀ ਮਾਰੂ ਹਥਿਆਰ ਤੇ ਹੱਥਕੰਡੇ ਵਰਤਣ ਤੱਕ ਜਾ ਸਕਦਾ ਹੈ ਤੇ ਜਾ ਰਿਹਾ ਹੈ। ਤਾਂਹੀ ਤਾਂ ਇਸ ਕਾਰਜ ਲਈ ਸਟੇਜ ਦਰ ਸਟੇਜ ਇਸ ਅਣਖੀ ਕੌਮ ਦੇ ਸਹਿੰਦਾ ਸਹਿੰਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਆਖਰੀ ਦਰਬਾਰ ਸਾਹਿਬ ਸਮੂਹ ਤੇ ਕਾਇਰਤਾ ਭਰਿਆ ਹਮਲਾ ਕਰਕੇ ਸ੍ਰੀ ਅਕਾਲ ਤਖਤ ਨੂੰ ਢਹਿ ਢੇਰੀ ਭਾਵ ਸਿੱਖਾਂ ਦੇ ਸਿਰ ਨੂੰ ਫਿਹਣ ਦਾ ਕਦਮ ਚੁੱਕਿਆ। ਇਹ ਹਮਲੇ ਦਾ ਆਖਰੀ ਕਦਮ ਇਸ ਲਈ ਹੀ ਨਹੀਂ ਚੁੱਕਿਆ ਸੀ ਕਿ ਖਾੜਕੂਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹਥਿਆਰਬੰਦ ਹੋਏ ਬੈਠਿਆਂ ਨੂੰ ਪਕੜਨਾ, ਬਾਹਰ ਕੱਢਣਾ ਜਾਂ ਸ਼ਹੀਦ ਕਰਨਾ ਸੀ ਤੇ ਇਸ ਹਮਲੇ ਦੀ ਕਾਰਵਾਈ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਨਹੀਂ, ਨਹੀਂ, ਸਿੱਖੀ ਦੇ ਸੋਮੇ ਜੋ ਭਾਵ ਸ੍ਰੀ ਅਕਾਲ ਤਖਤ ਸਾਹਿਬ ਜਾਂ ਦਰਬਾਰ ਸਾਹਿਬ ਤੇ ਭਾਵੇਂ ਹੋਰ ਇਤਿਹਾਸਿਕ ਗੁਰੂ ਘਰ ਸੀ ਉੱਥੇ ਹਮਲਾ ਕਰਕੇ ਸਿੱਖਾਂ ਦੀ ਪੱਗ ਤੇ ਅਣਖ ਨੂੰ ਹੱਥ ਪਾ ਕੇ ਸਿੱਖੀ ਦਾ ਅਸਲੀ ਸ਼ੀਸ਼ ਮਹੱਲ ਢਹਿ ਢੇਰੀ ਕਰਨਾ ਸੀ। ਖਾੜਕੂ ਤਾਂ ਸਿਰਫ ਸ੍ਰੀ ਅਕਾਲ ਤਖਤ ਤੇ ਸਨ, ਨਾਕਿ ਹਰ ਉਸ ਗੁਰੂ ਘਰ ਵਿੱਚ ਜਿੱਥੇ ਜਿੱਥੇ ਇਕੋ ਦਿਨ ਸ੍ਰਕਾਰੀ ਫੌਜਾਂ ਵਲੋਂ ਹਮਲਾ ਹੋਇਆ ਜਦਕਿ ਹਜ਼ਾਰਾਂ ਦੀ ਗਿਣਤੀ ਵਿੱਚ ਹਰ ਗੁਰੂ ਘਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਸਨ। ਭਾਵ ਕੀ ਸੀ? ਵੱਧ ਤੋਂ ਵੱਧ ਸਿੱਖਾਂ ਦਾ ਘਾਣ ਕੀਤਾ ਜਾਵੇ, ਜੋ ਹੋਇਆ ਭੀ ਇਸ ਹਮਲੇ ਨਾਲ, ਪੁਰਾਣਿਆਂ ਘੱਲੂ-ਘਾਰਿਆਂ ਦੀ ਯਾਦ ਤਾਜ਼ਾ ਕਰਵਾਉਣ ਲਈ। ਅਸਲ ਵਿੱਚ ਇਹ ਡੂੰਘੀ ਚਾਲ 1947 ਤੋਂ ਹੀ ਅਪਨਾਕੇ 1978 ਵਿੱਚ ਸਿੱਖੀ ਦੇ ਗੜ੍ਹ ਅੰਮ੍ਰਿਤਸਰ ਸਾਹਿਬ ਵਿਖੇ ਤੇਰਾਂ ਸਿੰਘਾਂ, ਖਾਸ ਕਰਕੇ ਭਾਈ ਫੌਜਾ ਸਿੰਘ, ਜਿੱਸ ਦਾ ਸਿੱਖੀ ਪ੍ਰਚਾਰ ਤੇ ਗੱਤਕਾ ਸਿਖਲਾਈ ਇਸ ਨੂੰ ਕੰਡੇ ਵਾਂਗ ਚੁੱਭਦੇ ਸਨ, ਨੂੰ ਸ਼ਹੀਦ ਕਰਕੇ ਅਮਲੀ ਜਾਮਾ ਪਹਿਨਾ ਕੇ ਸ਼ੁਰੂ ਕੀਤੀ ਗਈ। ਨਾਲ ਹੀ ਹਿੰਦੂ ਬਹੁਗਿਣਤੀ ਦੇ ਹੱਥ ਵਿੱਚ ਰਾਜ ਅਤੇ ਆਪਣੀ ਫੌਜ, ਪੁਲੀਸ ਆਦਿ ਦੇ ਹੁੰਦਿਆਂ ਆਰ. ਐਸ. ਐਸ. , ਸ਼ਿਵ ਸੈਨਾ, ਹਿੰਦੂ ਰਕਸ਼ਾ ਸੱਮਤੀ, ਬਜਰੰਗ ਦਲ ਆਦਿ ਦੇ ਹਥਿਆਰਬੰਦ ਹੋਣ ਦਾ ਕੀ ਮਤਲਬ ਸੀ ਤੇ ਹੈ? ਇਹ ਉਨ੍ਹਾਂ ਸਮਿਆਂ ਵੇਲੇ ਹੋਂਦ ਵਿੱਚ ਕਿਉਂ ਨਾ ਆਈਆਂ ਜਦ ਹਿੰਦੂ ਬਹੁਗਿਣਤੀ ਤੇ ਮੁਸਲਮਾਨ ਹੁਕਮਰਾਨ ਹੱਦੋਂ ਵੱਧ ਜ਼ੁਲਮ ਢਾਹ ਰਹੇ ਸਨ? ਜਵਾਬ ਇਹ ਹੀ ਹੈ ਕਿ ਸ਼ੈਤਾਨੀ ਦਿਮਾਗ ਤਾਂ ਸਿੱਖੀ ਨੂੰ ਖਤਮ ਕਰਨਾ ਚਾਹੁੰਦਾ ਸੀ ਤੇ ਹੈ। ਵੈਸੇ ਤਾਂ ‘ਜਿਸ ਦੀ ਲਾਠੀ ਉੱਸ ਦੀ ਭੈਂਸ’ ਅਨੁਸਾਰ ਦੁਨੀਆਂ ਭਰ ਵਿੱਚ ਬਹੁਗਿਣਤੀ ਆਪਣੀ ਤਾਕਤ ਦੇ ਬੱਲਬੋਤੇ ਘੱਟਗਿਣਤੀਆਂ ਨੂੰ ਆਪਣੇ ਅਧੀਨ ਰੱਖਣ, ਮਿਲਗੋਭਾ ਕਰਨ ਜਾ ਖਤਮ ਕਰਨ ਦੇ ਹਰ ਯਤਨ ਕਰਦੀ ਆ ਰਹੀ ਹੈ। ਅੱਜ ਦੇ ਅਖੌਤੀ ਅਗਾਂਹ ਵਧੂ ਯੁਗ ਵਿੱਚ ਐਸੀ ਸੋਚ ਸ਼ੋਭਦੀ ਨਹੀਂ, ਪਰ ਫਿਰ ਵੀ ਹਰ ਦੇਸ਼ ਵਿੱਚ ਘੱਟਗਿਣਤੀਆਂ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜਦੋ ਜਹਿਦ ਕਰ ਰਹੀਆਂ ਹਨ, ਉੱਥੇ ਸਿੱਖ ਘੱਟਗਿਣਤੀ ਆਪਣੀ ਹੋਂਦ ਨੂੰ ਕਾਇਮ ਰੱਖਦੀ ਹੋਈ ਸਰਬੱਤ ਦੇ ਭਲੇ ਲਈ ਆਪਣਾ ਯੋਗਦਾਨ ਵੀ ਪਾਉਂਦੀ ਆ ਰਹੀ ਹੈ ਤੇ ਪਾਉਂਦੀ ਰਹੇਗੀ ਅਤੇ ਕਿਸੇ ਤਰ੍ਹਾਂ ਦੇ ਆਪਣੇ ਜਾਂ ਹੋਰ ਕਿਸੇ ਉੱਤੇ ਹੋ ਰਹੇ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਆਵਾਜ਼ ਭੀ ਉਠਾਉਂਦੀ ਰਹੀ ਹੈ ਤੇ ਰਹੇਗੀ, ਭਾਵੇਂ ਐਸਾ ਕਰਨ ਨਾਲ ਨੁਕਸਾਨ ਅਕਹਿ ਹੋ ਰਿਹਾ ਹੈ। ਇਹ ਹੀ ਹੁਕਮਰਾਨ ਟੋਲੇ ਨੂੰ ਸਦਾ ਚੁੱਭੀ ਹੈ। ਇਸ ਲਈ ਸਮੇਂ ਦੀ ਬਹੁਗਿਣਤੀ ਭਰਿਸ਼ਟ ਸ੍ਰਕਾਰ ਇਸ ਚੀਜ਼ ਨੂੰ ਕਿਵੇਂ ਸਹਾਰ ਸਕਦੀ ਸੀ।

ਸੋ ਸਿੱਖ ਕਿਰਦਾਰ ਨੂੰ ਬੜੇ ਗਲਤ ਰੰਗ ਤੇ ਢੰਗ ਨਾਲ ਪੇਸ਼ ਕਰਨ ਲਈ ‘ਸਤਿਅਮ’ ਦਾ ਨਾਹਰਾ ਲਾਉਣ ਵਾਲਿਆਂ ਨੇ ਸਿੱਖਾਂ ਵਿਰੁੱਧ ਝੂਠਾ ਭੰਡੀ ਪ੍ਰਚਾਰ ਕਰਕੇ ਸਿੱਖਾਂ ਨੂੰ ਵੱਖਵਾਦੀ, ਅਤਿਵਾਦੀ, ਦਹਿਸ਼ਤਗਰਦ ਆਦਿ ਕਹਿ ਕੇ ਭੰਡਿਆ ਅਤੇ ਕਈ ਤਰ੍ਹਾਂ ਦੇ ਗਲਤ ਕੰਮ ਆਪ ਜਾ ਕਿਸੇ ਗਲਤ ਅਨਸਰ ਪਾਸੋਂ ਕਰਵਾ ਕੇ ਸਿੱਖਾਂ ਦੇ ਸਿਰ ਮੜ੍ਹੇ ਗਏ। ਇਸ ਦਾ ਸਿੱਟਾ ਇਹ ਨਿਕਲਿਆ ਕਿ ਕੁੱਝ ਸਿੱਖ ਨੌਜਵਾਨ ਖਾੜਕੂ ਸਮੇਤ ਭਾਈ ਸਾਹਿਬ ਜਰਨੈਲ ਸਿੰਘ, ਜਿਨ੍ਹਾਂ ਦੇ ਮਨਾਂ ਵਿੱਚ ਕੌਮ ਲਈ ਦਰਦ ਸੀ ਉਹ ਦਰਬਾਰ ਸਾਹਿਬ ਸਮੂਹ ਵਿੱਚ ਕੌਮ ਵਲੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਦੇ ਸਮਰਥਨ ਲਈ ਚਲੇ ਗਏ। ਉੱਧਰ ਸ੍ਰਕਾਰ ਨੂੰ ਇਹ ਕਹਿਣ ਦਾ ਬਹਾਨਾਂ ਮਿਲ ਗਿਆ ਕਿ ਦਹਿਸ਼ਤਗਰਦ ਦਰਬਾਰ ਸਾਹਿਬ ਸਮੂਹ ਵਿੱਚ ਲੁਕੇ ਹੋਏ ਹਨ, ਜੋ ਮੁਲਕ ਦੀ ਅਖੰਡਤਾ ਲਈ ਖਤਰਾ ਹਨ। ਕਨਸੋ ਤਾਂ ਪਹਿਲਾਂ ਹੀ ਸੀ ਕਿ ਸ੍ਰਕਾਰ ਨੇ ਦਰਬਾਰ ਸਾਹਿਬ ਸਮੂਹ ਤੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਮਲਾ ਕਰਨਾ ਹੈ, ਪਰ ਹੁਣ ਉੱਸ ਨੂੰ ਇਹ ਬਹਾਨਾ ਮਿਲ ਗਿਆ ਕਿ ਇਨ੍ਹਾਂ ਵੱਖਵਾਦੀਆਂ ਨੂੰ ਇੱਥੋਂ ਕੱਢਣਾ ਜ਼ਰੂਰੀ ਹੈ। ਵੈਸੇ ਕਿੰਨਾਂ ਚੰਗਾ ਹੁੰਦਾ ਜੇ ਇਹ ਖਾੜਕੂ ਉੱਥੇ ਨਾ ਹੁੰਦੇ ਤੇ ਕਨਸੋ ਅਨੁਸਾਰ ਸ੍ਰਕਾਰ ਦਰਬਾਰ ਸਾਹਿਬ ਸਮੂਹ ਤੇ ਹਮਲਾ ਕਰਦੀ ਤਾਂ ਦੁਨੀਆਂ ਸਾਮ੍ਹਣੇ ਭਾਰਤੀ ਹੁਕਮਰਾਨਾਂ ਦੀ ਅਖੌਤੀ ਜਮਹੂਰੀਅਤ ਦਾ ਪਾਜ ਖੁੱਲਦਾ ਤੇ ਖਾੜਕੂਆਂ ਵਲੋਂ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੀ ਨੀਤੀ “ਧਰਮ ਅਸਥਾਨ ਨੂੰ ਲੜਨ ਦਾ ਅਖਾੜਾ ਨਾ ਬਣਨ ਦਿੱਤਾ ਜਾਵੇ” ਤੇ ਪਹਿਰਾ ਦੇ ਹੁੰਦਾ। ਇੱਥੇ ਚਾਣਕੀਆ ਨੀਤੀ ਨਿਪੁੰਨ ਸ਼ੈਤਾਨੀ ਦਿਮਾਗ ਨੇ ਖਾੜਕੂਆਂ ਦੇ ਅਂਦਰ ਹੋਣ ਦੇ ਬਹਾਨੇ ਰਾਹੀਂ ਉਸਦਾ ਫਾਇਦਾ ਉਠਾਇਆ ਤੇ ਹਮਲਾ ਕਰਕੇ ਜੋ ਕਰਤੂਤ ਕੀਤੀ, ਉਹ ਦੁਨੀਆਂ ਸਾਮ੍ਹਣੇ ਹੈ। ਇਸ ਸ਼ੈਤਾਨੀ ਦਿਮਾਗ ਨੇ ਉਹ ਕਾਰਵਾਈ ਦੁਹਰਾ ਦਿੱਤੀ ਜੋ ਕਿਸੇ ਸਮੇਂ ਇਸ ਨੇ ਨਾਲੰਦਾ ਯੂਨੀਵਰਸਿਟੀ ਵਿੱਚ ਬੁੱਧ ਮੱਤ ਦਾ ਲੱਗਭੱਗ ਸੱਭ ਕੁਛ ਸਾੜਕੇ ਕੀਤਾ ਸੀ, ਭਾਵ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਸਿੱਖ ਵਰਾਸਤ ਦੀਆਂ ਕੀਮਤੀ ਵਸਤੂਆਂ ਨੂੰ ਸਾੜ ਫੂਕ ਅਤੇ ਲੁੱਟ ਕੇ ਕੀਤਾ। ਇਹ ਪਿਛਲੇ ਘਲੂਘਾਰਿਆਂ ਵਰਗਾ ਜ਼ੁਲਮ ਦੇ ਅਤਿ ਦਾ ਇਤਿਹਾਸ ਸਿੱਖ ਕੌਮ ਤੇ ਮੁੜ ਦੁਹਰਾਇਆ ਗਿਆ। ਪਰ ਅਤਿ ਦਾ ਜ਼ੁਲਮ ਹੋਇਆ ਕਿਉਂ?

ਇਸ ਦਾ ਕਾਰਨ, “ਇਸ ਘਰ ਕੋ ਆਗ ਲੱਗ ਗਈ ਘਰ ਕੇ ਚਰਾਗ ਸੇ।” ਪਰ ਇੱਥੇ ਤਾਂ ਇੱਕ ਚਰਾਗ ਨਹੀਂ, ਕਈ ਚਰਾਗਾਂ ਨੇ ਮਿਲ ਕੇ ਭਾਂਬੜ ਹੀ ਮਚਾ ਦਿੱਤਾ। ਕਿਸੇ ਕਿਸੇ ਨੇ, ਉੱਪਰ ਦੱਸੇ ਅਨੁਸਾਰ, ਵਿੱਚੋਂ ਨਿੱਕਲਕੇ ਆਪਣੇ ਆਪ ਨੂੰ ਗੁਰੂ ਪੀਹੜੀ ਦੇ ਅਸਲੀ ਵਾਰਸ ਕਹਿਕੇ ਦਹੇਧਾਰੀ ਗੁਰੂ ਵਜੋਂ ਨਾਮਧਾਰੀ, ਨਿਰੰਕਾਰੀ, ਰਾਧਾਸੁਆਮੀ ਆਦਿ ਦੇ ਰੂਪ ਵਿੱਚ ਗੁਰੂਡੱਮ ਦੇ ਰੂਪ ਵਿੱਚ ਕੌਮ ਦਾ ਕਿੰਨਾਂ ਕਿੰਨਾਂ ਹੀ ਹਿੱਸਾ ਸਿੱਖੀ ਸਿਧਾਂਤ ਤੋਂ ਲਾਂਭੇ ਕਰ ਦਿੱਤਾ, ਤੇ ਕਈਆਂ ਨੇ ਆਪਣੇ ਜੁਦੇ ਜੁਦੇ ਡੇਰੇ ਬਣਾ ਕੇ ਪੰਥਕ ਮਰਿਯਾਦਾ ਨਾਲੋਂ ਜੁਦੀਆਂ ਜੁਦੀਆਂ ਮਰਿਯਾਦਾਵਾਂ ਬਣਾ ਕੇ ਕੌਮ ਦਾ ਬੜਾ ਸਾਰਾ ਹਿੱਸਾ ਕੇਂਦਰ, ਹਾਂ ਜੀ ਕੇਂਦਰ, ਨਾਲੋਂ ਤੋੜ ਕੇ ਆਪਣੇ ਆਪਣੇ ਮਗਰ ਲਾ ਲਿਆ ਤੇ ਕੌਮ ਨੂੰ ਦੋ ਫਾੜ ਨਹੀਂ ਕਈ ਫਾੜ ਕਰ ਦਿੱਤਾ। ਇਸ ਵਿੱਚ ਕੌਮ ਦੇ ਆਗੂ ਵੱਧ ਦੋਸ਼ੀ ਹਨ, ਜਿਨ੍ਹਾਂ ਨੇ ਕਦੇ ਦੂਰ ਅੰਦੇਸ਼ੀ ਤੋਂ ਕੰਮ ਲਿਆ ਹੀ ਨਹੀਂ ਤੇ ਕੌਮ ਸਜ਼ਾ ਭੁਗਤ ਰਹੀ ਹੈ।

ਸੱਭ ਤੋਂ ਪਹਿਲਾਂ ਸ਼੍ਰੋ. ਗੁ. ਪ੍ਰ. ਕਮੇਟੀ ਬਣਨ ਸਮੇਂ ਸਿੱਖ ਗੁਰਦੁਆਰਾ ਐਕਟ ਬਣਨ ਦੇ ਹਾਮੀ ਢਿੱਲੜ ਸਿੱਖਾਂ ਦੀ ਗੁਰਦੁਆਰਾ ਐਕਟ ਬਣਨ ਦੇਣ ਨੂੰ ਹਾਂ ਕਰਨ ਦੀ ਬਹੁਤ ਵੱਡੀ ਗਲਤੀ ਸੀ। ਇਸ ਰਾਹੀਂ ਗੁਰੂ ਸਾਹਿਬਾਨ ਵਲੋਂ ਯੋਗ ਬੰਦੇ ਦੀ ਚੋਣ ਜਾ ਨਿਯੁਕਤੀ (ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹਰ ਗੁਰੂ ਵਿਅਕਤੀ ਨੇ ਆਪਣੇ ਬੱਚਿਆਂ ਨੂੰ ਗੁਰੂ ਜੀ ਦੇ ਮਿਸ਼ਨ ਨੂੰ ਅਗਾਂਹ ਸੱਚ ਦੇ ਮਾਰਗ ਤੇ ਨਿਡਰ ਹੋ ਕੇ ਚਲਾਉਣ ਦੇ ਅਯੋਗ ਸਮਝਿਆ ਤਾਂ ਉਨ੍ਹਾਂ ਨੇ ਆਪ ਤੋਂ ਅੱਗੇ ਆਪਣੇ ਸਿੱਖਾਂ ਚੋਂ ਯੋਗ ਵਿਅਕਤੀ ਯੋਗਤਾ ਦੇ ਇਮਤਿਹਾਨ ਰਾਹੀਂ ਨਾ ਕਿ ਸਿੱਖਾਂ ਦੀਆਂ ਵੋਟਾਂ ਪੁਆ ਕੇ, ਅੱਗੇ ਗੁਰੂ ਥਾਪ ਦਿੱਤਾ) ਦੀ ਥਾਂ ਪੱਛਮੀ ਸਭਿਅਤਾ ਦੀ ਦੇਣ ਵੋਟਾਂ ਰਾਹੀਂ ਚੋਣ ਨੂੰ ਉੱਤਮਤਾ ਬਖਸ਼ ਕੇ ਆਪਣੇ ਵਿੱਚ ਆਪ ਲੜਾਈ ਦਾ ਬੀਜ ਬੋ ਲਿਆ। ਕੌਮ ਦਾ ਹਰ ਪੱਖੋਂ ਨੁਕਸਾਨ ਹੋ ਰਿਹਾ ਦੇਖ ਕੇ ਭੀ ਅਸੀਂ ਇਸ ਨਖਿੱਧ ਚੋਣ ਢੰਗ ਨੂੰ ਤਿਆਗ ਨਹੀਂ ਰਹੇ ਹਾਂ। ਕੀ ਜਾਗ ਆ ਜਾਵੇਗੀ ਇਸ ਪੱਖ ਨੂੰ ਗੁਰੂ ਆਸ਼ੇ ਅਨੁਸਾਰ ਚਲਾਉਣ ਲਈ? ਕਿਉਂਕਿ ਜਰਨੈਲਪੁਣੇ ਦਾ ਕੰਮ ਇੱਕ ਸਿਪਾਹੀ ਨਹੀਂ ਕਰ ਸਕਦਾ, ਜਰਨੈਲ ਹੀ ਕਰ ਸਕਦਾ ਹੈ ਜਿੱਸ ਵਿੱਚ ਜਰਨੈਲੀ ਦੀਆਂ ਖੂਬੀਆਂ ਹੋਣ। ਪਰ ਅੱਜ ਜਿੱਸ ਮਗਰ ਚਾਰ ਬੰਦੇ ਹਨ ਜਾ ਚਾਰ ਪੈਸੇ ਹਨ, ਪਰ ਸਿੱਖੀ ਤੋਂ ਬਿਲਕੁੱਲ ਕੋਰਾ ਹੈ, ਉਹ ਤਾਂ ਪ੍ਰਧਾਨਗੀ, ਸਕੱਤਰੀ ਆਦਿ ਲਈ ਲਾਲ੍ਹਾਂ ਸੁਟਦਾ ਫਿਰਦਾ ਹੈ। ਇਹ ਹੀ ਨਹੀਂ ਇਸ ਢੰਗ ਨਾਲ ਇਸ ਵਿੱਚ ਸਿੱਖੀ ਦੇ ਵਿਰੋਧੀ ਵੀ ਘੁੱਸਬੈਠ ਕਰ ਰਹੇ ਹਨ। ਇਹ ਚੀਜ਼ ਹੀ ਸਿੱਖੀ ਦੇ ਅਸਲੀ ਪ੍ਰਚਾਰ ਵਿੱਚ ਬਹੁਤ ਬੜੀ ਰੁਕਾਵਟ ਬਣਿਆਂ ਹੋਇਆ ਹੈ। ਜੇ ਧਰਮ ਪ੍ਰਚਾਰ ਲਈ ਬਣਾਈ ਕਮੇਟੀ ਦੇ ਕੁੱਛ ਸੁਹਿਰਦ ਸੱਜਣ ਅਸਲੀ ਪ੍ਰਚਾਰ ਦੀ ਗੱਲ ਕਰਦੇ ਹਨ ਤਾਂ ਐਸੇ ਘੁੱਸਬੈਠੀਏ ਕਿਸੇ ਬਹਾਨੇ ਰਾਹੀਂ ਉਨ੍ਹਾਂ ਨੂੰ ਰੋਕ ਦਿੰਦੇ ਹਨ। ਦਾਸ ਦੀ ਉਮਰ 83 ਸਾਲ ਦੀ ਹੈ। ਦਾਸ ਨੇ ਕਮੇਟੀ ਵਲੋਂ ਇਸ ਸਮੇਂ ਵਿੱਚ ਕਦੇ ਵੀ ਪਿੰਡਾਂ ਵਿੱਚ ਪ੍ਰਚਾਰ ਕੀਤਾ ਨਹੀਂ ਦੇਖਿਆ। ਅਸਲੀ ਸਿੱਖੀ ਤਾਂ ਪਿੰਡਾਂ ਵਿੱਚ ਵਸਦੀ ਹੈ, ਜਿੱਥੇ ਕੁੱਛ ਪਿੰਡਾਂ ਦਾ ਦਾਇਰਾ ਬਣਾ ਕੇ ਕੈਂਪ ਲਾ ਕੇ ਤੇ ਹੋਰ ਢੰਗ ਵਰਤ ਕੇ ਕਮੇਟੀ ਵਲੋਂ ਪ੍ਰਚਾਰ ਹੋਣਾ ਚਾਹੀਦਾ ਹੈ। ਪ੍ਰਚਾਰ ਦੀ ਥਾਂ, ਸਿਆਸੀ ਪਾਰਟੀ ਸ਼੍ਰੋ. ਅਕਾਲੀ ਦਲ ਨੇ ਸ਼੍ਰੋ. ਕਮੇਟੀ ਨੂੰ ਵੀ ਸਿਆਸੀ ਬਣਾ ਕੇ ਰੱਖ ਦਿੱਤਾ ਹੈ। ਜੋ ਹੋਰ ਵੀ ਮੰਦਭਾਗਾ ਹੈ। ਇਸ ਨਾਲੋਂ ਵੀ ਮੰਦਭਾਗੀ ਗੱਲ ਕੌਮ ਵਿੱਚ ਪੂਰੇ ਜ਼ੋਰਾਂ ਤੇ ਬੇਇਤਫਾਕੀ ਹੋ ਨਿੱਬੜੀ ਹੈ, ਜੋ ਗੁਰਦੁਆਰਿਆਂ ਵਿੱਚ, ਪਿੰਡਾਂ ਕਸਬਿਆਂ ਵਿੱਚ ਕੀ ਪ੍ਰਵਾਰਾਂ ਵਿੱਚ ਐਸੀ ਘਰ ਕਰ ਗਈ ਹੈ ਕਿ ਛੋਟੇ ਤੋਂ ਛੋਟਾ ਕੰਮ ਵੀ ਸਰਬ-ਸੱਮਤੀ ਜਾ ਸਹਿਮਤੀ ਨਾਲ ਸਿਰੇ ਨਹੀਂ ਚਾੜ੍ਹ ਹੋ ਸਕਦਾ ਤੇ ਹਰ ਪਾਸੇ ਭੰਬਲਭੂਸੇ ਹੀ ਪਏ ਹੋਏ ਹਨ। ਸਾਡੀਆਂ ਐਸੀਆਂ ਸਾਰੀਆਂ ਕਰਤੂਤਾਂ ਨੂੰ ਦੇਖ ਕੇ ਆਪਣੀ ਚਾਲ ਚੱਲਣ ਵਾਲੇ ਹੋਰ ਖੁਸ਼ ਹੋ ਕੇ ਆਪਣੀ ਚਾਲ ਚਲੀ ਜਾ ਰਹੇ ਹਨ।

ਪੰਜਾਬੀ ਨੂੰ ਰਾਜ ਵਿੱਚ ਖਾਸ, ਸ੍ਰਕਾਰੀ ਤੇ ਯੋਗ ਸਥਾਨ ਦਿੱਤੇ ਜਾਣ ਲਈ ਕਾਫੀ ਲੰਬਾ ਸੰਘਰਸ਼ ਕਰਕੇ ਤੇ ਕੁਰਬਾਨੀਆਂ ਦੇ ਕੇ ਪੰਜਾਬੀ “ਸੂਬੀ” ਬਣਾ ਕੇ ਅਤੇ ਪੰਜਾਬ ਰਾਜ ਲਈ, ਕੇਂਦਰ ਵਲੋਂ ਹੋਰਨਾਂ ਰਾਜਾਂ ਨੂੰ ਦਿੱਤੇ ਹੱਕ ਪ੍ਰਾਪਤ ਕਰਨ ਲਈ ਗੱਲ ਬਾਤ ਨਾਲ ਨਾਂ ਮਿਲਣ ਤੇ “ਧਰਮ ਯੁੱਧ ਮੋਰਚਾ” ਲਾ ਕੇ ਤੇ ਉੱਸ ਨੂੰ ਸੁਚੱਜੇ ਢੰਗ ਨਾਲ ਨਾਂ ਚਲਾ ਕੇ, ਕੌਮ ਦੀ ਹੇਠੀ ਕਰਵਾ ਕੇ ਤੇ ਮੋਰਚੇ ਦੀ ਰੂਹ ਕਤਲ ਕਰਕੇ ਪਰ ਸਿਦਕੀ ਤੇ ਵਫਾਦਾਰ ਜਵਾਨੀ ਨੂੰ ਸਿਰ ਧੜ ਦੀ ਬਾਜੀ ਲਾ ਕੇ ਰਾਜ ਦੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਲਾ ਕੇ, ਉਨ੍ਹਾਂ ਦਾ ਕਾਫੀ ਘਾਣ ਕਰਾ ਕੇ ਤੇ ਨਾਲ ਹੀ ਉਨ੍ਹਾਂ ਨਾਲ ਵਿਸਾਹਘਾਤ ਕਰਕੇ ਸਿੱਖੀ ਦੇ ਕੱਟੜ ਦੁਸ਼ਮਣਾਂ ਨਾਲ ਯਾਰੀ ਪਾ ਲਈ, ਜੋ ਸਿੱਖੀ ਦੇ ਵਿਰੋਧੀ ਹੋਣ ਦੇ ਨਾਲ ਨਾਲ ਪੰਜਾਬੀ ਜ਼ਬਾਨ ਦੇ ਕੱਟੜ ਵਿਰੋਧੀ ਹੁੰਦੇ ਹੋਏ ਪੰਜਾਬੀ ਜ਼ਬਾਨ ਨੂੰ ਪੰਜਾਬ ਵਿੱਚ ਸਕੂਲਾਂ, ਦਫਤਰਾਂ ਆਦਿ ਵਿੱਚ ਵਰਤੀ ਨਹੀਂ ਜਾਣ ਦੇਣਾ ਚਾਹੁੰਦੇ। ਦੂਸਰੇ ਸਿੱਖ ਸੰਸਥਾਵਾਂ ਨੂੰ ਪ੍ਰਚਾਰ, ਕਰਨ ਦੇਣ ਦੀ ਥਾਂ, ਪੰਥਕ ਬੁਧੀਜੀਵੀਆਂ ਸ. ਗੁਰਤੇਜ ਸਿੰਘ ਆਈ. ਏ. ਐਸ. , ਜਸਟਿਸ ਬੈਂਸ, ਬਾਬਾ ਸਰਬਜੋਤ ਸਿੰਘ ਬੇਦੀ, ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ- ਮੁਹੰਮਦ ਆਦਿ ਅਨੁਸਾਰ “ਪੰਥਕ ਸ੍ਰਕਾਰ ਦੀ ਨੱਕ ਹੇਠ ਹੋ ਰਿਹੈ ਸਿੱਖਾਂ ਦਾ ਧਰਮ ਤਬਦੀਲ”। ਸ. ਗੁਰਤੇਜ ਸਿੰਘ ਅਨੁਸਾਰ, “ਪੰਥਕ ਸ੍ਰਕਾਰ ਦਾ ਮੁਖੀ ਸਿੱਖੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦਾ ਹੈ। ਪਹਿਲਾਂ ਆਸ਼ੂਤੋਸ਼, ਸਿਰਸਾ ਸਾਧ, ਭਨਿਆਰਾ ਆਦਿ ਸਿੱਖ ਕੌਮ ਦੀ ਅਣਖ ਨੂੰ ਮਾਰਨ ਪਰ ਆਪਣਾ ਵੋਟ ਬੈਂਕ ਬਨਾਉਣ ਲਈ ਪੈਦਾ ਕੀਤੇ। ਫਿਰ ਮਾਝੇ ਵਿੱਚ ਈਸਾਈਆਂ ਰਾਹੀਂ ਸਿੱਖਾਂ ਨੂੰ ਧਰਮ ਤਬਦੀਲ ਕਰਨ ਦੀ ਸਾਜ਼ਿਸ਼ ਚਲਵਾਈ। ਹੁਣ ਇਸ ਦੀ ਨੱਕ ਹੇਠ ਇਜ਼ਹਾਰ ਆਲਮ ਵਰਗਾ ਬੁੱਚੜ ਸਾਬਕਾ ਪੁਲੀਸ ਅਫਸਰ ਗਰੀਬ ਸਿੱਖਾਂ ਦਾ ਧਰਮ ਤਬਦੀਲ ਕਰਕੇ ਮੁਸਲਮਾਨ ਬਣਾ ਰਿਹਾ ਹੈ”। ਇਜ਼ਹਾਰ ਆਲਮ ਦੇ ਇਸ ਕੰਮ ਬਾਰੇ ਜਸਟਿਸ ਬੈਂਸ ਜੀ ਲਿਖਦੇ ਹਨ, “ਇਹ ਕੰਮ ਬਾਦਲ ਸ੍ਰਕਾਰ ਦੇ ਥਾਪੜੇ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਦੇ ਬਾਵਜੂਦ ਇਸ ਸੱਭ ਕਾਸੇ ਦਾ ਜ਼ਿੰਮੇਵਾਰ ਅਸੀਂ ਸਿੱਖ ਵੀ ਹਾਂ, ਜੋ ਗਰੀਬਾਂ ਦੀ ਸੇਵਾ ਨੂੰ ਵਿਸਾਰ ਕੇ ਗੁਰਦੁਆਰਿਆਂ ਦੀ ਕਾਰਸੇਵਾ ਵੱਲ ਧਿਆਨ ਦਿੰਦੇ ਰਹੇ, ਜਿਸ ਨਾਲ ਗੁਰਦੁਆਰੇ ਤਾਂ ਸੁੰਦਰ ਬਣ ਗਏ, ਪਰ ਸਿੱਖੀ ਦਾ ਉਜਾੜਾ ਹੋ ਗਿਆ। ਇਸ ਬਾਰੇ ਸੱਭ ਨੂੰ ਸੁਚੇਤ ਹੋਣ ਦੀ ਲੋੜ ਹੈ" ਬਾਬਾ ਸਰਬਜੋਤ ਸਿੰਘ ਬੇਦੀ ਜੀ ਆਖਦੇ ਹਨ, “ਇਜ਼ਹਾਰ ਆਲਮ ਵਲੋਂ ਸਿੱਖ ਧਰਮ ਤਬਦੀਲੀ ਬਾਰੇ ਜੋ ਖਬਰਾਂ ਆਈਆਂ ਹਨ, ਉਹ ਸ੍ਰਕਾਰੀ ਸਾਜ਼ਿਸ਼ ਦਾ ਹਿੱਸਾ ਹਨ। ਇਹ ਰਾਜਨੀਤਕ ਚਾਲਾਂ ਹਨ, ਜੋ ਸਿੱਖ ਕੌਮ ਦੀ ਅਣਖ ਨੂੰ ਕੁਚਲਣ ਦਾ ਹਿੱਸਾ ਹਨ। ਲੋੜ ਹੈ ਗਰੀਬ ਸਿੱਖਾਂ ਨੂੰ ਪੰਥ ਨਾਲ ਜੋੜਨ ਦੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ। ਇਹ ਕਾਰਜ ਸ਼੍ਰੋਮਣੀ ਕਮੇਟੀ ਜਾਂ ਸ੍ਰਕਾਰੀ ਬੰਦਿਆਂ ਨੇ ਨਹੀਂ ਕਰਨਾ, ਪੰਥ ਨੂੰ ਖੁੱਦ ਹੀ ਕਰਨਾ ਪੈਣਾ ਹੈ”। ਸ. ਕਰਨੈਲ ਸਿੰਘ ਪੀਰਮੁਹੰਮਦ ਨੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਇਸ ਗੰਭੀਰ ਮਸਲੇ ਬਾਰੇ ਕੁੱਛ ਕਰਨ ਲਈ ਕਿਹਾ ਹੈ। ਇੱਥੇ ਇਹ ਕਹਿਣਾ ਕੁਥਾਹ ਨਹੀਂ ਹੋਵੇਗਾ ਕਿ ਘਰ ਦੇ ਚਰਾਗ ਨਾਲ ਘਰ ਨੂੰ ਅੱਗ ਲਾਉਣ ਲਈ ਪੰਥਕ ਸ੍ਰਕਾਰ ਇੱਕ ਬਹੁਤ ਬੜਾ ਚਰਾਗ ਹੋ ਨਿਬੜੀ ਹੈ।

ਵੈਸੇ ਤਾਂ 1947 ਤੋਂ ਹੀ, ਪਰ ਇਨ੍ਹਾਂ ਢਾਈ ਤਿੰਨ ਦਹਾਕਿਆਂ ਵਿੱਚ ਸਿੱਖ ਨਸਲਕੁਸ਼ੀ ਦੇ ਹਰ ਤਰ੍ਹਾਂ ਚਾਣਕੀਆ ਨੀਤੀ ਦੇ ਢੰਗ ਵਰਤੇ ਗਏ ਹਨ ਅਤੇ ਹਾਲੇ ਵੀ ਵਰਤੇ ਜਾ ਰਹੇ ਹਨ। ਉਨ੍ਹਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਪਹਿਲਾਂ ਸਿੱਖੀ ਨੂੰ “ਸਿਖੀ ਸਿਖਿਆ ਗੁਰ ਵੀਚਾਰ॥” ਅਨੁਸਾਰ ਆਪ ਸਮਝ ਕੇ ਤੇ ਫਿਰ ਉਸ ਤੇ ਚੰਗੀ ਤਰ੍ਹਾਂ ਪਹਿਰਾ ਦੇ ਕੇ, ਸਿੱਖ ਕੌਮ ਦੀ ਇੱਜ਼ਤ ਤੇ ਆਨ ਲਈ ਸੱਭ ਵੈਰ ਵਿਰੋਧ ਇੱਕ ਪਾਸੇ ਕਰਕੇ ਇੱਕ ਮੁੱਠ ਹੋਣਾ ਜ਼ਰੂਰੀ ਹੈ। ਅਖੌਤੀ ਪੰਥਕ ਸ੍ਰਕਾਰ ਦੇ ਆਗੂਆਂ ਨੂੰ ਵੀ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਚਾਣਕੀਆ ਨੀਤੀ ਸਿਆਸਤ ਦਾ ਤਿਆਗ ਕਰਕੇ, ਸਿੱਖੀ ਤੇ ਸਿੱਖ ਸਿਧਾਂਤ ਦਾ ਘਾਣ ਕਰਕੇ ਕੁਰਸੀ ਨੂੰ ਹਥਿਆਉਣ ਤੇ ਚਿੰਬੜੇ ਰਹਿਣ ਦੀ ਲਾਲਸਾ ਨੂੰ ਦਿਮਾਗ ਵਿੱਚੋਂ ਕੱਢ ਕੇ, ਸਿੱਖੀ ਦੀ ਆਨ ਸ਼ਾਨ ਲਈ ਪੁਰਾਣੇ ਸੁਹਿਰਦ ਤੇ ਨਿਰਸੁਆਰਥ ਆਗੂਆਂ ਵਾਂਗ ਸੱਭ ਤੋਂ ਅੱਗੇ ਹੋ ਕੇ ਰੋਲ ਅਦਾ ਕਰਕੇ ਮੱਥੇ ਲੱਗੇ ਕਾਲਕ ਦੇ ਕਲੰਕ ਨੂੰ ਲਾਹੁਣਾ ਹੋਵੇਗਾ। ਨਹੀਂ ਤਾਂ ਸਿੱਖੀ ਦਾ ਤੇ ਖਾਸ ਕਰਕੇ ਅਗਲੀਆਂ ਪੀੜ੍ਹੀਆਂ ਦਾ ਕੀ ਹਾਲ ਹੋਵੇਗਾ ਉਸਦਾ ਅੰਦਾਜ਼ਾ ਲਾਉਣਾ ਕੋਈ ਮੁਸ਼ਕਲ ਨਹੀਂ। ਸੋ ਹੁਣ ਸੱਭ ਨੂੰ ਇਕਮੁੱਠ ਹੋ ਕੇ ਹੰਭਲਾ ਮਾਰਨ ਤੇ ਲੀਡਰਾਂ ਨੂੰ ਖਾਸ ਕਰਕੇ ਦੂਰ-ਅੰਦੇਸ਼ੀ ਨਾਲ ਹਰ ਕਦਮ ਪੁੱਟਣ ਦੀ ਲੋੜ ਹੈ। ਕਿਉਂਕਿ ਇਹ ਤੱਥ ਕਦੇ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ ਕਿ ਗੁਰੂ ਦੇ ਦਰ ਤੇ “ਸਭਨਾ ਕਾ ਦਰਿ ਲੇਖਾ ਹੋਇ॥” (ਅੰਗ. 952) ਅਨੁਸਾਰ ਲੇਖਾ ਹੋਣਾ ਹੀ ਹੈ ਤੇ ਉੱਥੇ ਮੁਖ ਉਜਲੇ ਲੈ ਕੇ ਜਾਣ ਵਾਲੇ ਕਰਮ ਹੀ ਕਰਨੇ ਚਾਹੀਦੇ ਹਨ। ਕਿਉਂਕਿ ਆਪ ਪੈਰ ਕੁਹਾੜਾ ਮਾਰਨ ਵਾਲੇ ਕੰਮ ਹੁਣ ਬਹੁਤ ਹੋ ਚੁੱਕੇ ਹਨ, ਅਗਾਂਹ ਨਹੀਂ ਹੋਣੇ ਚਾਹੀਦੇ। ਹੱਥ ਕੁਰਸੀ ਤੇ ਤਾਕਤ ਹੋਣ ਕਰਕੇ ਜੇ ਕੋਈ ਸਮਝੇ ਕਿ ਸਾਨੂੰ ਕੌਣ ਪੁੱਛਣ ਵਾਲਾ ਹੈ, ਤਾਂ ਉਸ ਨੂੰ ਜਾ ਉਨ੍ਹਾਂ ਨੂੰ ਇਸ ਗੁਰਵਾਕ ਨੂੰ ਕਦੇ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ, “ਮਾਣਸਾ ਕਿਅਹੁ ਦੀਬਾਣਹੁ ਕੋਈ ਨਸ ਭਜ ਨਿਕਲੇ ਹਰਿ ਕਿਅਹੁ ਦੀਬਾਣਹੁ ਕੋਈ ਕਿਥੈ ਜਾਇਆ॥” (ਅੰਗ. 159) ਗੁਰੂ ਜੀ ਸੱਭ ਨੂੰ ਸੁਮੱਤ ਬਖਸ਼ਣ!
.