.

ਪੂਰਬ ਲਿਖਿਆ ਲੇਖ -Poorab Likhia leikh .

ਸਰਜੀਤ ਸਿੰਘ ਸੰਧੂ, ਯੂ ਐੱਸ ਏ

ਜਨਮ ਜਾਂ ਗਰਭ ਵਿੱਚ ਆਉਣ ਤੋਂ ਪਹਿਲਾਂ ਲਿਖੀ ਗਈ ਕਿਸਮੱਤ ਜਾਂ ਕਰਮ ਜਿੱਸ ਅਨੁਸਾਰ ਪੈਦਾ ਹੋਣ ਉਪ੍ਰੰਤ ਵਿਅੱਕਤੀ ਦਾ ਆਉਣ ਵਾਲਾ ਜੀਵਨ ਲੰਘੇਗਾ। ਅਕਸਰ ਲੋਕ ਪੰਡਿੱਤ ਤੋਂ ਪੱਤ੍ਰੀ ਵਿਖਾਉਂਦੇ ਸਨ ਅਤੇ ਟੇਵਾ ਬਣਬਾਉਂਦੇ ਸਨ। ਇੰਜ ਜਾਪਦਾ ਹੈ ਕਿ ਇਹ ਸ਼ਬਦ ਹਿੰਦੂ ਜਾਂ ਬੁੱਧਹ ਧਰਮ ਵਿੱਚੋਂ ਸਿੱਖ ਧਰਮ ਦੀ ਸ਼ਬਦਾਵਲੀ ਵਿੱਚ ਵਰਤਿਆ ਗਿਆ ਹੈ। ਇੱਸ ਬਾਰੇ ਹੋਰ ਖੋਜ ਦੀ ਲੋੜ ਹੈ।

ਇੱਸ ਵਿਸ਼ੇ ਬਾਰੇ ਕੁੱਝ ਸਲੋਕ ਗੁਰਬਾਣੀ ਵਿੱਚੋਂ ਲਏ ਗਏ ਹਨ ਅਤੇ ਇਨ੍ਹਾਂ ਨੂੰ ਸਿੱਖ ਧਰਮ ਵਿੱਚ ਵਿਚਾਰ ਦਾ ਮੁੱਢ ਬਣਾਇਆ ਗਿਆ ਹੈ। ਹਰ ਇੱਕ ਗੁਰੂ ਦੇ, ਦੋ ਪੂਰਬ ਲਿਖਿਆ ਲੇਖ ਵਰਤੱਨ ਵਾਲੇ ਸਲੋਕ ਲੈਣ ਦਾ ਯਤਨ ਤਾਂ ਕੀਤਾ ਗਿਆ ਹੈ ਪਰ ਗੁਰੂ ਅੰਗਦ ਦਾ ਕੋਈ ਸਲੋਕ ਹੀ ਨਹੀਂ ਮਿਲਿਆ। ਇੱਕ ਸਲੋਕ ਉਹ ਲਿਆ ਗਿਆ ਹੈ ਜਿੱਸ ਵਿੱਚ ਇਹ ਸਬਦ ਨਹੀਂ ਵਰਤਿਆ ਗਿਆ ਪਰ ਇੱਸ ਵਰਗੇ ਸਬਦ ਦੀ ਵਰਤੋਂ ਕੀਤੀ ਗਈ ਹੈ। ਜਿੱਸਦਾ ਭਾਵ ਅਰਥ ਇੱਸ ਵਰਗਾ ਹੈ।

੧-ਗੁਰੂ ਨਾਨਕ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੭੨।

ਸੋਹਾਗਣੀ ਕਿਆ ਕਰਮੁ ਕਮਾਇਆ॥ ਪੂਰਬ ਲਿਖਿਆ ਫਲੁ ਪਾਇਆ॥

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ॥ ੮॥ ੧॥

ਅਰਥ- ਪਤੀ ਦੀ ਪਿਆਰੀ ਪਤਨੀ ਨੇ ਕਿਹੜੇ ਉੱਚੇ ਅਤੇ ਸੁੱਚੇ ਕਰਮ ਕੀਤੇ ਹਨ? ਕੇਵਲ ਉੱਸ ਨੂੰ ਤਾਂ ਪੂਰਬ ਦੇ ਲਿਖੇ ਲੇਖਾਂ ਦਾ ਹੀ ਫਾਇਦਾ ਮਿਲਿਆ ਹੈ। ਆਪਣੀ ਰਹਿਮਤ ਦੀ ਨਿਗਾਹ ਦੁਆਰਾ ਇੱਕੋਓ ਨੇ ਉੱਸ ਉੱਤੇ ਕਿਰਪਾ ਕੀਤੀ ਹੈ। ੮। ੧।

੨-ਗੁਰੂ ਨਾਨਕ: ਆਦਿ ਗੁਰੂ ਗ੍ਰੰਥ ਸਾਹਿਬ: ਪੰਨਾ ੪੬੮।

ਕੂੜਾ ਲਾਲਚੁ ਛਡੀਐ ਹੋਇ ਇੱਕ ਮਨਿ ਅਲਖੁ ਧਿਆਈਐ॥

ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ॥

ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾਂ ਦੀ ਪਾਈਐ॥

ਮਤਿ ਥੋੜੀ ਸੇਵ ਗਵਾਈਐ॥ ੧੦॥

ਅਰਥ- ਲਾਲਚ ਦੇ ਕੂੜੇ ਤੋਂ ਪਿੱਛਾ ਛਡਾ ਕੇ, ਅਤੇ ਚਿੱਤ ਨੂੰ ਇਕਾਗਰ ਕਰ ਕੇ, ਅਦਿਰਸ਼ਟ ਇੱਕੋਓ ਨੂੰ ਧਿਆਉਣ ਨਾਲ ਅਸੀਂ ਜਿੱਸ ਤਰ੍ਹਾਂ ਦੇ ਕਰਮ ਕਰਦੇ ਹਾਂ ਉਹੋ ਜੇਹਾ ਫਲ ਪ੍ਰਾਪਤ ਕਰਦੇ ਹਾਂ। ਜੇ ਪੂਰਬ ਦੇ ਲੇਖਾਂ ਵਿੱਚ ਲਿਖਿਆ ਹੋਵੇ ਤਾਂ ਵਿਅੱਕਤੀ ਸੰਤ ਜਨਾਂ ਦੇ ਪਾਏ ਪੂਰਨਿਆਂ ਉੱਪਰ ਸੁਖਾਲਾ ਚੱਲ ਸਕਦਾ ਹੈ। ਥੋੜੀ ਮੱਤ ਦੇ ਕਾਰਨ ਕਈ ਵਿਅੱਕਤੀ ਆਪਣੀ ਸੇਵਾ ਦਾ ਫਲ ਗੁਆ ਲੈਂਦੇ ਹਨ। ੧੦।

੩-ਗੁਰੂ ਅਮਰਦਾਸ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੨੭।

ਪੜ ਪੜ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ॥

ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ॥

ਲ਼ਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ॥

ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ॥ ੩॥ ੩। ੩੬॥

ਅਰਥ- ਪੜ੍ਹਨ ਅਤੇ ਵਿਚਾਰਨ ਪਿਛੋਂ ਵਿਦਵਾਨ ਅਤੇ ਨਜੂਮੀਏਂ ਬਖੇੜੇ ਅਤੇ ਹੁੱਜਤਾਂ ਕਰਦੇ ਹਨ।

ਚੰਨਦਰਾ ਲਾਲਚ ਵਿਅੱਕਤੀ ਦੇ ਮਨ ਅੰਦਰ ਵੱਸਦਾ ਹੈ। ਇੱਸ ਲਈ ਉੱਸ ਦੀ ਮੱਤ ਅਤੇ ਸਮਝ ਕੰਮ ਨਹੀਂ ਕਰਦੀ। ਉਹ ਅਣਗਿਣਤ ਕਰਮ ਕਾਂਡਾਂ ਵਿੱਚ ਭੌਂਦਾ ਹੋਇਆ, ਭਰਮ ਅਤੇ ਭਟਕਨਾ ਵਿੱਚ ਉਲਝਿਆ, ਤਬਾਹ ਹੋ ਜਾਂਦਾ ਹੈ। ਉਹ ਵਿਅੱਕਤੀ ਪੂਰਬ ਤੋਂ ਲਿਖੇ ਭਾਗਾਂ ਅਨੁਸਾਰ ਕਰਮ ਕਾਂਡ ਕਰਦਾ ਹੋਇਆ ਭਟਕਣਾ ਦਾ ਸ਼ਿਕਾਰ ਹੋ ਜਾਂਦਾ ਹੈ। ਕਿਉਂਕਿ ਉੱਸ ਦੇ ਲਿਖੇ ਲੇਖਾਂ ਨੂੰ ਕੋਈ ਨਹੀਂ ਮੇਟ ਸਕਦਾ। ੩। ੩। ੩੬।

੪-ਗੁਰੂ ਅਮਰਦਾਸ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੧੧੮।

ਆਪੁ ਗਵਾਏ ਤਾ ਹਰਿ ਪਾਏ, ਹਰਿ ਸਿਉ ਸਹਜਿ ਸਮਾਵਣੀਆ॥ ੧॥ ਰਹਾਉ॥

ਪੂਰਬਿ ਲਿਖਿਆ ਸੁ ਕਰਮੁ ਕਮਾਇਆ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ॥

ਬਿਨੁ ਭਾਗਾ ਗੁਰੁ ਪਾਈਐ ਨਾਹੀ, ਸਬਦੈ ਮੇਲਿ ਮਿਲਾਵਣਿਆ॥ ੨॥ ੮॥

ਅਰਥ- ਜੇ ਕੋਈ ਵਿਅੱਕਤੀ ਆਪਣੀ ਹਾਉਮੈਂ ਨੂੰ ਕਾਬੂ ਕਰ ਲਵੇ ਤਾਂ ਉਹ ਇੱਕੋਓ ਦੇ ਲੜ ਲੱਗਣ ਵਿੱਚ ਸਫਲ ਹੋ ਸਕਦਾ ਹੈ। ਪੂਰਬ ਲ਼ਿਖੇ ਲੇਖਾਂ ਅਨੁਸਾਰ ਜੇ ਉਹ ਕਰਮ ਕਮਾਉਂਦਾ ਹੈ ਤਾਂ ਸਤਿਗੁਰੂ ਦੀ ਸੇਵਾ ਦੁਆਰਾ ਉੱਸ ਨੂੰ ਸਦਾ ਸੁੱਖ ਪ੍ਰਾਪਤ ਹੁੰਦਾ ਹੈ। ਜੇ ਵਿਅੱਕਤੀ ਚੰਗੇ ਕੰਮ ਨਹੀਂ ਕਰਦਾ ਉਸ ਨੂੰ ਗੁਰੂ ਦਾ ਦੁਆਰਾ ਨਹੀਂ ਲੱਭਦਾ ਅਤੇ ਸ਼ਬਦ ਦੀ ਸੂਝ ਪੱਲੇ ਨਹੀਂ ਪੈਂਦੀ। ੨। ੮।

੫-ਗੁਰੂ ਰਾਮਦਾਸ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੮੨।

ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ॥

ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ॥

ਧਨੁ ਧਨੁ ਵਣਜੁ ਵਾਪਾਰੀਆ ਜਿਨ ਵਖਰੁ ਲਦਿਅੜਾ ਹਰਿ ਰਾਸਿ॥

ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ॥

ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ॥ ੬॥

ਅਰਥ- ਜਿਨਾਂ ਵਿਅੱਕਤੀਆਂ ਦੇ ਕਰਮਾਂ ਵਿੱਚ ਪੂਰਬ ਤੋਂ ਲਿਖਿਆ ਹੁੰਦਾ ਹੈ ਉਹ ਗੁਰੂ ਕੋਲ ਆਉਂਦੇ ਹਨ ਅਤੇ ਗੁਰੂ ਨੂੰ ਮਿਲਦੇ ਹਨ। ਨਾਮ ਦੇ ਵਪਾਰੀ ਮਿਤਰੋ! ਇੱਕੋਓ ਦੇ ਨਾਮ ਦੀ ਗੁਰੂ ਹਰਿ ਇੱਕ ਨੂੰ ਬਖਸ਼ਸ਼ ਕਰਦਾ ਹੈ। ਉਨ੍ਹਾਂ ਵਾਪਾਰੀਆਂ ਨੂੰ ਸ਼ਾਬਾਸ਼ ਮਿਲਈ ਹੈ ਜਿਨ੍ਹਾਂ ਨੇ ਇੱਕੋਓ ਦੇ ਨਾਮ ਦਾ ਸੱਚਾ ਸੌਦਾ ਲੱਦਿਆ ਹੈ। ਗੁਰੂ ਦੇ ਦੱਸੇ ਰਾਹ ਉੱਤੇ ਚੱਲਣ ਵਾਲਿਆਂ ਦੇ ਚੇਹਿਰੇ ਖੁਸ਼ੀ ਨਾਲ ਰੌਸ਼ਨ ਹੁੰਦੇ ਹਨ। ਹੇ ਨਾਨਕ! ਅਜੇਹੇ ਵਿਅੱਕਤੀਆਂ ਨੂੰ ਖੁਸ਼ੀ ਦਾ ਖਜ਼ਾਨਾ ਬਖ਼ਸ਼ ਕੇ ਇੱਕੋਓ ਆਪ ਵੀ ਪਰਸੰਨ ਅਤੇ ਖੁਸ਼ ਹੂੰਦਾ ਹੈ। ੬।

੬-ਗੁਰੂ ਰਾਮਦਾਸ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੧੩੧੩।

ਹਰਿ ਹਰਿ ਨਾਮੁ ਪਵਿਤੁ ਹੈ, ਨਾਮੁ ਜਪਤ ਦੁਖੁ ਜਾਇ॥

ਜਿਨਿ ਕੋਉ ਪੂਰਬਿ ਲਿਖਿਆ, ਤਿਨ ਮਨਿ ਵਸਿਆ ਆਇ॥

ਸਤਿਗੁਰ ਕੈ ਭਾਣੈ ਜੋ ਚਲੈ, ਤਿਨ ਦਾਲਦੁ ਦੁਖੁ ਲਹਿ ਜਾਇ॥

ਆਪਨੈ ਭਾਣੈ ਕਿਨੈ ਨ ਪਾਇਓ, ਜਨ ਵੇਖਹੁ ਮਨਿ ਪਤੀਆਇ॥

ਜਨੁ ਨਾਨਕੁ ਦਾਸਨ ਦਾਸ ਹੈ, ਜੋ ਸਤਿਗੁਰ ਲਾਗੇ ਪਾਇ॥ ੨॥

ਅਰਥ-ਜੇਹੜਾ ਵਿਅੱਕਤੀ ਇੱਕੋਓ ਦਾ ਪਵਿੱਤਰ ਨਾਮ ਆਪਣੇ ਹਿਰਦੇ ਵਿੱਚ ਟਿਕਾਉਂਦਾ ਹੈ, ਉਹਦੇ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਜਿਨ੍ਹਾਂ ਦੇ ਪੂਰਬ ਦੇ ਲੇਖਾਂ ਵਿੱਚ ਲਿਖਿਆ ਹੁੰਦਾ ਹੈ, ਇੱਕੋਓ ਉਨ੍ਹਾਂ ਦੇ ਮਨ ਅੰਦਰ ਆਪੂੰ ਨਿਵਾਸ ਕਰਦਾ ਹੈ। ਜੇਹੜਾ ਵਿਅੱਕਤੀ ਸੱਚੇ ਗੁਰੂ ਦੀ ਰਜ਼ਾ ਵਿੱਚ ਰਹਿੰਦਾ ਹੈ, ਉਹਦੀ ਕੰਗਾਲੀ ਅਤੇ ਦੁੱਖ ਦੂਰ ਹੋ ਜਾਂਦੇ ਹਨ। ਆਪਣੀ ਮਰਜ਼ੀ ਮੁਤਾਬਿਕ ਟੁਰਨ ਵਾਲਿਆਂ ਨੂੰ ਇੱਕੋਓ ਦੀ ਰਹਿਨੁਮਾਈ ਹਾਸਲ ਨਹੀਂ ਹੁੰਦੀ। ਹੇ ਵਿਅੱਕਤੀ! ਇੱਸ ਬਾਰੇ ਤੂੰ ਵਿਚਾਰ ਕਰਕੇ ਆਪਣੇ ਮਨ ਦੀ ਤਸੱਲੀ ਕਰ ਲੈ। ਨਾਨਕ, ਦਾਸਾਂ ਦਾ ਦਾਸ, ਸਤਿਗੁਰੂ ਦੇ ਪਾਏ ਪਹੈ ਉੱਪਰ ਚੱਲਦਾ ਹੈ। ੨।

੭-ਗੁਰੂ ਰਾਮਦਾਸ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੧੩੧੩।

ਹਰਿ ਹਰਿ ਹਰਿ ਹਰਿ ਨਾਮ ਹੈ, ਗੁਰਮੁਖਿ ਪਾਵੈ ਕੋਇ॥

ਹਊਮੈਂ ਮਮਤਾ ਨਾਸੁ ਹੋਇ, ਦੁਰਮਤਿ ਕਢੈ ਧੋਇ॥

ਨਾਨਕ ਅਨਦਿਨ ਗੁਣ ਉਚਰੈ, ਜਿਨ ਕਉ ਧੁਰਿ ਲਿਖਿਆ ਹੋਇ॥ ੧॥

ਅਰਥ- ਹਰਿ ਹਰਿ ਇੱਕੋਓ ਦਾ ਨਾਮ ਹੈ, ਕੋਈ ਵਿਰਲਾ ਹੀ ਇੱਸ ਨੂੰ ਗੁਰੂ ਦੀ ਦਇਆ ਦੁਆਰਾ ਪ੍ਰਾਪਤ ਕਰਦਾ ਹੈ। ਇੱਸ ਨੂੰ ਪ੍ਰਾਪਤ ਕਰਨ ਵਾਲੇ ਵਿਅੱਕਤੀ ਦੀ ਹਉਮੈਂ ਅਤੇ ਮਮਤਾ ਦੋਵੇਂ ਨਾਸ ਹੋ ਜਾਂਦੀਆਂ ਹਨ ਅਤੇ ਦੁਰਮੱਤ ਵੀ ਦੂਰ ਹੋ ਜਾਂਦੀ ਹੈ। ਨਾਨਕ ਆਖਦਾ ਹੈ, ਉਹ ਵਿਅੱਕਤੀ ਹਰ ਵੇਲੇ ਗੁਰੂ ਦੇ ਗੁਣ ਗਾਉਂਦਾ ਹੈ, ਜਿੱਸ ਦੇ ਭਾਗਾਂ ਵਿੱਚ ਧੁਰ ਤੋਂ ਇਹ ਲਿਖਿਆ ਹੋਇਆ ਹੁੰਦਾ ਹੈ। ੧।

੮-ਗੁਰੂ ਅਰਜਨ: ਆਦਿ ਗੁਰੂ ਗ੍ਰੰਥ ਸਾਹਿਬ, ਪੰਨਾ ੪੭।

ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥

ਤਨੁ ਮਨੁ ਧਨੁ ਅਰਪੀ ਸਭੋ, ਸਗਲ ਵਾਰੀਐ ਇਹ ਜਿੰਦੁ॥ ੪॥ ੧੩॥ ੮੩॥

ਅਰਥ - ਜਿਨ੍ਹਾਂ ਦਾ ਲੇਖਾਂ ਵਿੱਚ ਪੂਰਬ ਤੋਂ ਲਿਖਿਆ ਹੁੰਦਾ ਹੈ, ਇੱਕੋਓ ਉਨ੍ਹਾਂ ਦਾ ਸਕਾ ਸੋਦਰਾ ਹੁੰਦਾ ਹੈ। ਉਨ੍ਹਾਂ ਨੂੰ ਮੈਂ ਆਪਣੀ ਦੇਹਿ, ਮਨ, ਦੌਲਤ, ਸਭ ਕੁੱਝ ਸਮਰਪਨ ਕਰਦਾ ਹਾਂ। ਇਹ ਕਹਿ ਲਉ ਕਿ ਮੈਂ ਉਨ੍ਹਾਂ ਨੂੰ ਆਪਣੀ ਜਿੰਦ ਵੀ ਕੁਰਬਾਨ ਕਰਦਾ ਹਾਂ। ੪। ੧੩। ੮੩।

੯-ਗੁਰੂ ਅਰਜਨ; ਆਦਿ ਗੁਰੂ ਗ੍ਰੰਥ ਸਾਹਿਬ; ਪੰਨਾ ੫੯

ਪੂਰਬਿ ਲਿਖਿਆ ਕਿਉਂ ਮੇਟੀਐ, ਲਿਖਿਆ ਲੇਖੁ ਰਜਾਇ॥

ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਏ॥ ੭॥

ਅਰਥ - ਪੂਰਬ ਦਾ ਲਿਖਿਆ ਲ਼ੇਖ ਕਿਵੇਂ ਮੇਟਿਆ ਜਾ ਸਾ ਸਕਦਾ ਹੈ ਜੋ ਰੱਬ ਦੀ ਰਜ਼ਾ ਦੀ ਗਵਾਹੀ ਭਰਦਾ ਹੈ। ਇੱਕੋਓ ਦੀ ਰਜ਼ਾ ਵਿੱਚ ਚੱਲਿਆਂ ਹੀ ਗੁਰਮੱਤ ਦਾ ਆਸਰਾ ਮਿਲਦਾ ਹੈ ਅਤੇ ਵਿਅੱਕਤੀ ਨੂੰ ਔਗਨਾਂ ਨਾਲ ਪਲੀਤੇ ਜੀਵਨ ਤੋਂ ਛੁਟਕਾਰਾ ਮਿਲਦਾ ਹੈ। ੭।

੧੦-ਗੁਰੂ ਅਰਜਨ; ਆਦਿ ਗੁਰੂ ਗ੍ਰੰਥ ਸਾਹਿਬ; ਪੰਨਾ ੫੯

ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ॥

ਕਾਰ ਕਮਾਵਹਿ ਸਚ ਕੀ ਲਾਹਾ ਮਿਲੇ ਰਜਾਇ॥

ਪੁੰਜੀ ਸਾਚੀ ਗੁਰੁ ਮਿਲੈ, ਨਾ ਤਿਸੁ ਤਿਲੁ ਨ ਤਮਾਇ॥ ੬॥

ਅਰਥ- ਆਪਣੀ ਉਪਜੀਵਕਾ ਲਿਖਵਾ ਕੇ ਬਿਉਪਾਰੀ ਅਤੇ ਸੁਦਾਗਰ ਇੱਸ ਸੰਸਾਰ ਵਿੱਚ ਆਉਂਦੇ ਹਨ। ਉਹ ਸੱਚ ਦੀ ਕਮਾਈ ਕਰਦੇ ਹਨ ਅਤੇ ਇੱਕੋਓ ਦੇ ਭਾਣੇ ਨੂੰ ਸਵੀਕਾਰ ਕਰਦੇ ਹੋਏ ਨਫ਼ਾ ਕਮਾਉਂਦੇ ਹਨ। ਉਨ੍ਹਾ ਦੀ ਸੱਚੀ ਪੁੰਜੀ ਗੁਰੂ ਹੈ ਜਿੱਸ ਨੂੰ ਭੋਰਾ ਜਿੰਨਾ ਵੀ ਲਾਲਚ ਨਹੀਂ ਹੈ। ੬।

ੳ-ਵਿਚਾਰ-ਵਿਆਖਿਆ

ਇਨ੍ਹਾਂ ਦਸ ਸਲੋਕਾਂ ਵਿੱਚ ਕੇਵਲ ਦੋ ਸਲੋਕ (੭ ਅਤੇ ੧੦) ਓਹ ਹਨ, ਜਿਨ੍ਹਾਂ ਵਿੱਚ ਸ਼ਬਦ ਪੂਰਬ ਲਿਖਿਆ ਲੇਖ ਦੀ ਬਜਾਏ ਵੱਖਰੇ ਸ਼ਬਦ ਵਰਤੇ ਗਏ ਹਨ। ਇੱਸ ਤੋਂ ਇਸ਼ਾਰਾ ਮਿਲਦਾ ਹੈ, ਕਿ ਸਾਨੂੰ ਇਨ੍ਹਾਂ ਸਾਰੇ ਸਲੋਕਾਂ ਦੇ ਅਰਥ ਕਰਨ ਵਾਸਤੇ ਸਮੁੱਚਾ ਹੱਲ ਲੱਭਣ ਲਈ ਉਦੱਮ ਕਰਨਾ ਪਏ ਗਾ।

੧-ਪੂਰਬ ਲਿਖੇ ਲੇਖ ਦੀ ਸੂਝ-ਬੂਝ:

ਹਿੰਦੂ ਧਰਮ ਵਿੱਚ ਪੂਰਬ ਲਿਖੇ ਲੇਖ ਦੇ ਅਰਥ ਜੋ ਲਏ ਜਾਂਦੇ ਹਨ, ਕੀ ਇਹ ਸਿੱਖ ਧਰਮ ਵਿੱਚ ਅਲੰਕਾਰ ਹਨ?

ਇੱਸ ਦਾ ਉੱਤਰ ਹਾਂ ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਸਿੱਖ ਧਰਮ ਇੱਕ ਨਵਾਂ ਧਰਮ ਸੀ, ਜੋ ਹਿੰਦੂ ਅਤੇ ਇਸਲਾਮ - ਦੋਵਾਂ ਧਰਮਾਂ - ਦੀ ਬਦਲ ਵਾਸਤੇ ਅਤੇ ਉਨ੍ਹਾਂ ਦੀਆਂ ਊਣਤਾਈਆ ਨੂੰ ਦੂਰ ਕਾਰਨ ਵਾਸਤੇ ਹੋਂਦ ਵਿੱਚ ਆਇਆ ਸੀ। ਸਿੱਖ ਧਰਮ ਵਿੱਚ ਪਿਛਲੇ ਧਰਮਾਂ ਤੋਂ ਲਏ ਗਏ ਸ਼ਬਦਾਂ ਦੀ ਖੋਜ ਜਾਰੀ ਰੱਖੀ ਜਾ ਰਹੀ ਹੈ। ਹਾਲ ਦੀ ਘੜੀ ਇਨ੍ਹਾਂ ਨੂੰ ਅਲੰਕਾਰ ਮੰਨਣਾ ਹੀ ਕਾਫੀ ਹੈ।

੨- ਚੁਰਾਸੀ ਲੱਖ ਜੂਨਾਂ: ਕੀ ਚਉਰਾਸੀਹ ਲੱਕ ਜੂਨਾਂ ਦੀ ਗਿਣਤੀ ਸਿੱਖ ਧਰਮ ਵਿੱਚ ਠੀਕ ਮੰਨਣੀ ਚਾਹੀਦੀ ਹੈ ਜਾਂ ਇਨ੍ਹਾਂ ਨੂੰ ਵੀ ਇੱਕ ਅਲੰਕਾਰ ਹੀ ਮੰਨਿਆ ਜਾਏ?

ਗੁਰਬਾਣੀ ਵਿੱਚੋੇਂ ਇੱਕ ਸਲੋਕ ਲੈ ਕੇ ਇੱਸ ਦੇ ਅਰਥ ਹੇਠਾਂ ਦਿੱਤੇ ਗਏ ਹਨ।

ਲ਼ੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਨਾਸੁ॥

ਨਾਨਕ ਵਡਾ ਆਖੀਐ ਆਪੇ ਜਾਣੈ ਆਪੁ॥ ੨੨॥ ***

ਜੱਪੁ ਆਦਿ ਗੁਰੂ ਗ੍ਰੰਥ ਸਾਹਿਬ ਪੰਨਾ ੫

ਅਰਥ: ਜੇਕਰ ਇੱਕੋਓ ਦੇ ਹਿਸਾਬ ਕਿਤਾਬ ਦਾ ਕੋਈ ਹੱਦ ਬੰਨਾ ਹੀ ਨ ਹੋਵੇ ਤਾਂ ਉੱਸ ਨੂੰ ਲਿਖਣ ਦਾ ਯਤਨ ਕੌਣ ਕਰ ਸਕੇ ਗਾ? ਨਾਨਕ ਆਖਦਾ ਹੈ ਕਿ ਉਹ ਏਨਾ ਵੱਡਾ ਹੈ, ਉੱਸ ਦੀ ਸਾਰੀ ਰਚਨਾ ਦਾ ਉੱਸ ਤੋਂ ਬਿਨਾ ਹੋਰ ਕੋਈ ਹਿਸਾਬ ਨਹੀਂ ਕਰ ਸਕਦਾ। ੨੨।

ਭਾਵ ਅਰਥ- ਇੱਕੋਓ ਦੇ ਹਿਸਾਬ ਨੂੰ ਕੋਈ ਵਿਅੱਕਤੀ ਨਹੀਂ ਜਾਣ ਸਕਦਾ, ਉਹ ਆਪੂੰ ਭਾਵੇਂ ਆਪਣਾ ਸਾਰਾ ਜੀਵਨ ਬਤੀਤ ਕਰ ਦੇਵੇ।

ਸੋ ਚਉਰਾਸੀਹ ਲੱਖ ਜੂਨਾਂ ਵੀ ਸਿੱਖ ਧਰਮ ਵਿੱਚ ਇੱਕ ਅਲੰਕਾਰ ਵਜੋਂ ਵਰਤਿਆ ਗਿਆ ਹੈ। ਕਿਉਂਕਿ ਕੋਈ ਵਿਅੱਕਤੀ ਵੀ ਕਾਦਰ ਦੀ ਕੁਦਰੱਤ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਇੱਸ ਦੀ ਗਿਣਿਤੀ ਮਿਣਤੀ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ।

੩-ਸਵਰਗ-ਨਰਕ; Heaven - Hell:

ਇੱਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਧਰਮਾਂ ਵਿੱਚ ਸਵਰਗ ਅਤੇ ਨਰਕ ਨੂੰ ਮਾਨਤਾ ਦਿੱਤੀ ਗਈ ਹੈ। ਸੱਭ ਤੋਂ ਪੁਰਾਣਾ ਅਤੇ ਪਹਿਲਾ ਧਰਮ, ਮਿਸਰ ਦੇਸ਼ ਦਾ ਸੀ ਜਿੱਸ ਨੂੰ ਈਜਿਪਟ ਵੀ ਆਖਦੇ ਹਨ। ਇੱਸ ਦੀ ਤਵਾਰੀਖ ਵਿੱਚ ਸਵਰਗ ਅਤੇ ਨਰਕ ਦੀ ਮਾਨਤਾ ਦਰਜ ਕੀਤੀ ਮਿੱਲਦੀ ਹੈ। ਇੱਸ ਵਿੱਚ ਵਿਅੱਕਤੀ ਦਾ ਸਰੀਰ ੳੱਸ ਦੀ ਮੌਤ ਤੋਂ ਬਾਅਦ ਸਾਂਭ ਕੇ ਰੱਖਿਆ ਜਾਂਦਾ ਸੀ ਕਿਉਂਕਿ ਉੱਸ ਨੇ ਅਗਲੇ ਜਨਮ ਵਿੱਚ ਪਹਿਲੇ ਜਨਮ ਦੇ ਕਮਾਏ ਗੁਣਾਂ ਦੀ ਕੀਮਤ ਵਸੂਲ ਕਰਨੀ ਹੁੰਦੀ ਸੀ। ਅੱਛੇ ਗੁਣ ਕਮਾਉਣ ਵਾਲੇ ਨੂੰ ਸਵਰਗ ਅਤੇ ਮਾੜੇ ਗੁਣ ਕਮਾਉਣ ਵਾਲੇ ਨੂੰ ਨਰਕ ਨਸੀਬ ਹੁੰਦਾ ਸੀ। ਇੱਸ ਪਿਛੋਂ ਹਿੰਦੂ ਅਤੇ ਇਸਲਾਮ ਦੋਵੇਂ ਧਰਮ ਇੱਸ ਅਸੂਲ਼ ਨੂੰ ਪਰਚਾਰਦੇ ਅਤੇ ਮਾਨਤਾ ਦਿਂਦੇ ਹਨ। ਪਰ ਸਿੱਖ ਧਰਮ ਵਿੱਚ ਜੋ ਲਿਖਿਆ ਮਿਲਦਾ ਹੈ ਉਹ ਹੇਠਾਂ ਹਾਜਰ ਹੈ।

ਜਬ ਲਗੁ ਬੈਕੁੰਠ ਕੀ ਆਸ॥ ਤਬ ਲਗੁ ਹੋਇ ਨਹੀਂ ਚਰਨ ਨਿਵਾਸ॥ ੩॥

ਕਹੁ ਕਬੀਰ ਇਹ ਕਹੀਐ ਕਾਹਿ॥ ਸਾਧ ਸੰਗਤਿ ਬੈਕੁੰਠੈ ਆਹਿ॥ ੪॥ ੧੦॥

ਗਉੜੀ ਕਬੀਰ ਅ: ਗ: ਗ: ਸ: ਪੰਨਾ ੩੨੫

ਅਰਥ - ਕਬੀਰ ਆਖਦਾ ਹੈ ਕਿ ਬੈਕੁੰਠ ਭਾਵ ਸੁਰਗ ਦੀ ਤਲਾਸ ਕਰਨ ਵਾਲਿਉ ਕਿਉਂ ਆਪਣਾ ਜੀਵਨ ਗੁਆ ਰਹੇ ਹੋ? ਇੱਕੋਓ ਦੇ ਸਬਦ ਦੀ ਸਮਝ ਦਾ ਸਹਾਰਾ ਸਾਧਸੰਗਤ ਕੋਲੋਂ ਕਿਉਂ ਨਹੀਂ ਪ੍ਰਾਪਤ ਕਰਦੇ? ਸਾਧਸੰਗਤ ਆਪ ਹੀ ਤਾਂ ਸੁਰਗ ਦਾ ਸਮੁੰਦਰ ਹੈ। ੧੦।

ਭਗਤ ਕਬੀਰ ਦੇ ਬਹੁਤ ਸਾਰੇ ਸਲੋਕ ਨਰਕ ਅਤੇ ਸੁਰਗ ਇੱਸ ਜੀਵਨ ਵਿੱਚ ਅਤੇ ਇੱਸ ਧਰਤੀ ਉੱਪਰ ਹੀ ਪੇਸ਼ ਕਰਦੇ ਹਨ। ਕਿਸੇ ਹੋਰ ਥਾਂ ਜਾਂ ਕਿਸੇ ਹੋਰ ਜਨਮ ਵਿੱਚ ਨਹੀਂ ਢੂੰਡਦੇ।

ਗੁਰੂ ਅਮਰਦਾਸ ਦਾ ਸਲੋਕ ਇੱਸ ਤੋਂ ਅੱਗੇ ਲੈ ਜਾਂਦਾ ਹੈ। ਜਿੱਸ ਵਿੱਚ ਧਰਮ ਅਤੇ ਕਿਰਤ ਇਕੱਠੀਆਂ ਕੀਤੀਆਂ ਮਿੱਲਦੀਆਂ ਹਨ।

ਅਮਲ ਕਰਿ ਧਰਤੀ ਬੀਜੁ ਸਬਦੇ, ਕਰਿ ਸਚ ਕੀ ਆਬ, ਨਿਤ ਦੇਹਿ ਪਾਣੀ॥

ਹੋਇ ਕਿਰਸਾਣੁ ਈਮਾਨੁ ਜੰਮਾਏ ਲੈ, ਭਿਸਤੁ ਦੋਜਿਕੁ ਮੂੜੈ ਏਵ ਜਾਣੀ॥ ੧॥ ੨੭॥

ਸਿਰੀ ਮ: ੩ ਅ: ਗ: ਗ: ਸ: ਪੰਨਾ ੨੪

ਅਰਥ- ਹੇ ਵਿਅੱਕਤੀ ਤੂੰ ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਕੇ ੳੇੁੱਸ ਵਿੱਚ ਗੁਰੂ ਦੇ ਸਬਦ ਦਾ ਬੀ ਬੀਜ ਅਤੇ ਸੱਚ ਦੇ ਪਾਣੀ ਨਾਲ ਖੇਤ ਨੂੰ ਸਦਾ ਸਿੰਜ। ਕਿਸਾਨ ਬਣ ਜਾ, ਫਿਰ ਤੇਰੀ ਸ਼ਰਧਾ ਦਾ ਬੂਟਾ ਉੱਗ ਪਏਗਾ। ਹੇ ਅਣਜਾਨ ਬੰਦੇ! ਇੱਸ ਤਰ੍ਹਾਂ ਕਰਨ ਨਾਲ ਤੂੰ ਆਪਣੇ ਜੀਵਨ ਵਿੱਚ ਸਵਰਗ ਅਤੇ ਨਰਕ ਦੀ ਪਛਾਣ ਕਰ ਲਵੇਂਗਾ। ੧। ੨੭।

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ॥

ਨਾਨਕ ਸਿਝਿ ਇਵੇਹਾ ਵਾਰ ਬੁਹੜਿ ਨ ਹੋਵੀ ਜਨਮੜਾ॥ ੧॥ ੯॥

ਡਖਨਿ ਮ: ੫ ਅ: ਗ: ਗ: ਸ: ਪੰਨਾ ੧੦੯੬

ਅਰਥ-ਹੇ ਵਿਅੱਕਤੀ ਤੈਨੂੰ ਇਨਸਾਨੀਅੱਤ ਹੰਡਾਉਣ ਵਾਸਤੇ ਇਹ ਜਨਮ ਪ੍ਰਾਪਤ ਹੋਇਆ ਹੈ। ਤੂੰ ਅੱਗੇ ਵੱਲ ਤੱਕ, ਗਿੱਦੜ ਝਾਕ ਨਾਲ ਪਿੱਛੇ ਵੱਲ ਨਾ ਝਾਤੀਆਂ ਮਾਰ। ਤੂੰ ਇੱਸ ਵਾਰ ਹੀ ਸਫਲਤਾ ਪ੍ਰਾਪਤ ਕਰਨ ਦਾ ਯਤਨ ਕਰ, ਕਿਉਂਕਿ ਇਹ ਜਨਮ ਮੁੜ ਤੈਨੂੰ ਕਦੇ ਨਹੀਂ ਮਿਲੇ ਗਾ। ੧। ੯।

ਇਨ੍ਹਾਂ ਤਿੰਨਾਂ ਸਲੋਕਾਂ ਦੇ ਅਰਥ ਸਮੁੱਚੇ ਤੌਰ ਤੇ ਇਹ ਜਾਣਕਾਰੀ ਦੇਂਦੇ ਹਨ ਕਿ ਵਿਅੱਕਤੀ ਵਾਸਤੇ ਸਵਰਗ - ਨਰਕ ਇਨਸਾਨੀ ਜਨਮ ਵਿੱਚ ਹੀ ਕੰਮ ਆਉਂਦੇ ਹਨ ਅਤੇ ਇਹ ਜਨਮ ਕੇਵਲ ਇੱਕੋ ਵਾਰ ਹੀ ਪ੍ਰਾਪਤ ਹੁੰਦਾ ਹੈ। ਸਾਧਸੰਗਤ ਤੋਂ ਗਿਆਨ ਅਤੇ ਧਿਆਨ ਲੈ ਕੇ ਵਿਅੱਕਤੀ ਆਪਣਾ ਜੀਵਨ ਸੁਆਰ ਸਕਦਾ ਹੈ ਅਤੇ ਚੰਗੀ ਸੋਹਬਤ ਦੇ ਸਾਥ ਨਾਲ ਆਪਣਾ ਜੀਵਨ ਰੱਬ ਦੀ ਰਜ਼ਾ ਵਿੱਚ ਰਹਿ ਕੇ ਦੁੱਖ ਦਲਿੱਦਰ ਤੋਂ ਬਚਾ ਸਕਦਾ ਹੈ।

੪-ਪੁਨਰ ਜਨਮ - Reincarnation: ਸਵਰਗ ਜਾਂ ਨਰਕ ਨੂੰ ਪਹਿਲੇ ਜਨਮ ਦੀ ਕਮਾਈ ਦੁਆਰਾ ਪਾਉਣ ਲਈ ਜਰੂਰੀ ਹੈ ਕਿ ਵਿਅੱਕਤੀ ਪੁਨਰ ਜਨਮ ਵਿੱਚੋਂ ਲੰਘ ਕੇ ਚੁਰਾਸੀ ਲੱਖ ਜੂਨਾਂ ਦਾ ਰਾਹ ਪਕੜੇ, ਜਿੱਸ ਦੀ ਮਿਸਰ ਦੇਸ਼ ਦਾ ਪੁਰਾਣਾ ਧਰਮ ਦੱਸ ਪਾਉਂਦਾ ਹੈ। ਸਿੱਖ ਧਰਮ ਤਾਂ ਨ ਚੁਰਾਸੀ ਲੱਖ ਜੂਨਾਂ ਨੂੰ ਮੰਨਦਾ ਹੈ ਅਤੇ ਨ ਹੀ ਸਵਰਗ ਜਾਂ ਨਰਕ ਨੂੰ ਹਾਸਲ ਕਰਨ ਲਈ ਪਹਿਲੇ ਜਨਮ ਦੀ ਕਰਤੂਤ ਕਾਰਨ ਸਵਰਗ ਜਾਂ ਨਰਕ ਨੂੰ ਪਾਉਣ ਲਈ ਰਾਹ ਟੋਲਦਾ ਹੈ। ਇਹ ਤਾਂ ਇਨਸਾਨੀ ਜਨਮ ਵਿੱਚ ਹੀ ਸਵਰਗ ਅਤੇ ਨਰਕ ਦੀ ਗੱਲ ਕਰਦਾ ਹੈ। ਸੋ ਸਵਰਗ-ਨਰਕ ਤਾਂ ਵਿਅੱਕਤੀ ਦੀਆਂ ਇੱਸ ਜਨਮ ਵਿੱਚ ਕੀਤੀਆਂ ਕਰਤੂਤਾਂ ਦਾ ਹੀ ਸਿੱਟਾ ਹੈ ਅਤੇ ਇੱਸ ਨੂੰ ਏਸੇ ਜਨਮ ਵਿੱਚ ਓਹ ਪਾਉਦਾ ਅਤੇ ਹੰਢਾਉਂਦਾ ਹੈ।

੫-ਪੁਨਰ ਜਨਮ ਦੀ ਕਿਉਂ ਲੋੜ ਪਈ ਸੀ? ਪੁਰਾਤਨ ਮਿਸਰੀ ਧਰਮ ਨੇ ਸਰੀਰ, body, ਅਤੇ ਰੂਹ, soul, ਦੀ ਜੋੜੀ ਦੀ ਜਰੂਰਤ ਨੂੰ ਕਲਪੱਤ ਕਰ ਕੇ ਸਰੀਰ ਦੀ ਮੌਤ ਪਿੱਛੋਂ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਦਾ ਮਤਲੱਬ ਸੀ ਕਿ ਰੂਹ ਨੇ ਇੱਸ ਸਰੀਰ ਨੂੰ ਮੁੜ ਵਰਤਨਾ ਹੈ, ਭਾਵੇਂ ਇਹ ਮਿੱਟੀ ਵਿੱਚ ਲਿਬੜੀ ਹੋਇਆ ਸੀ। ਰੂਹ ਨੂੰ ਅਜਾਦ ਛਡਿਆ ਗਿਆ ਸੀ ਜੋ ਅਪਣੀ ਮਰਜ਼ੀ ਮੁਤਾਬਿਕ ਜਦੋਂ ਚਾਹੇ ਫਿਰ ਆ ਸਕਦੀ ਸੀ। ਇਸਾਈ ਧਰਮ ਅਤੇ ਇਸਲਾਮ ਨੂੰ ਮੰਨਣ ਵਾਲੇ ਅੱਜ ਵੀ ਸਰੀਰਾਂ ਨੂੰ ਡੱੱਿਬਆਂ ਵਿੱਚ ਬੰਦ ਕਰਕੇ ਕਬਰਸਤਾਨ ਵਿੱਚ ਦੱਬ ਰਹੇ ਹਨ। ਪਰ ਗੁਰੂ ਨਾਨਕ ਮੌਤ ਪਿੱਛੋਂ ਸਰੀਰ ਬਾਰੇ ਆਪਣੀ ਬਾਣੀ ਵਿੱਚ ਕੀ ਕਹਿੰਦਾ ਹੈ, ਇਹ ਹੇਠਾਂ ਦਿੱਤੇ ਸਲੋਕ ਵਿੱਚ ਦੱਸਿਆ ਗਿਆ ਹੈ।

ਇੱਕ ਦਝਹਿ, ਇੱਕ ਦਬੀਅਹਿ, ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ, ਇਕਿ ਭੀ ਫਿਰ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ ੨॥ ੧੬॥

ਸ਼ਲੋਕ ਮ: ੧ ਅ: ਗ: ਗ: ਸ: ਪੰਨਾ ੬੪੮

ਅਰਥ: ਮੌਤ ਪਿੱਛੋਂ ਕਈ ਸਰੀਰ ਅੱਗ ਲਾ ਕੇ ਜਲਾ ਦਿੱਤੇ ਜਾਂਦੇ ਹਨ ਅਤੇ ਕਈ ਸਰੀਰ ਮਿੱਟੀ ਵਿੱਚ ਦੱਬਾ ਦਿੱਤੇ ਜਾਂਦੇ ਹਨ। ਕਈ ਸਰੀਰ ਕੁੱਤਿਆਂ ਅਤੇ ਗਿਲਝਾਂ ਦੇ ਖਾਣ ਵਾਸੇ ਕਬਰਸਤਾਨ ਵਿੱਚ ਛੱਡ ਦਿੱਤੇ ਜਾਂਦੇ ਹਨ। ਕਈ ਸਰੀਰ ਮਰਨ ਪਿਛੋਂ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਹਨ, ਜਿਨਾਂ ਨੂੰ ਪਾਣੀ ਵਿੱਚ ਵੱਸਦੇ ਜੀਵ ਜੰਤੂ ਖਾ ਲੈਂਦੇ ਹਨ। ਕਈ ਸਰੀਰ ਸੁੱਕੇ ਖੂਹ ਵਿੱਚ ਸੁਟ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਜੀਵ ਜੰਤੂ ਖਾ ਜਾਂਦੇ ਹਨ। ਨਾਨਕ ਆਖਦਾ ਹੈ ਕਿ ਰੂਹ ਬਾਰੇ ਕੋਈ ਪਤਾ ਨਹੀਂ ਉਹ ਕਿੱਥੇ ਚਲੀ ਜਾਂਦੀ ਹੈ। ੨। ੧੬।

ਸੋ ਰੂਹ ਭਾਵੇਂ ਪਰਾਣੇ ਧਰਮਾਂ ਵਿੱਚ ਬਹੁਤ ਜ਼ਰੂਰੀ ਸਮਝੀ ਗਈ ਹੈ, ਪਰ ਇੱਸ ਬਾਰੇ ਕੋਈ ਠੋਸ ਸਬੂਤ ਨਹੀਂ ਮਿਲਦਾ ਕਿ ਇਹ ਕਿੱਥੇ ਚਲੇ ਜਾਂਦੀ ਹੈ।

ਰੂਹ ਦੀ ਲੋੜ ਨੂੰ ਕਾਇਮ ਰੱਖਣ ਲਈ ਕਈ ਹੋਰ ਖਿਆਲੀ ਗੱਲਾਂ ਮੰਨਣ ਦੀ ਲੋੜ ਸਮਝੀ ਗਈ ਹੈ, ਜਿੱਸ ਦੇ ਹੱਕ ਵਿੱਚ ਜਾਂ ਖਿਲਾਫ ਕੋਈ ਸਬੂਤ ਲੱਭਣ ਦੀ ਲੋੜ ਹੈ। ਏਥੇ ਉਹ ਖਿਆਲ ਜਿਨਾਂ ਨੂੰ ਮੰਨਣ ਵਾਸਤੇ ਰੂਹ ਨੂੰ ਮੰਨਣਾ ਜਰੂਰੀ ਹੈ ਹੇਠਾਂ ਦਿੱਤੇ ਗਏ ਹਨ।

ੳ- ਵਿਅੱਕਤੀ ਨੂੰ ਜੀਉਂਦਾ ਰੱਖਣ ਲਈ ਕੇਹੜੀ ਰੱਬੀ ਤਾਕੱਤ ਸਰੀਰ ਨੂੰ ਚਲਾ ਰਹੀ ਹੈ?

ਅ- ਕੀ ਸੁਰਗ - ਨਰਕ ਏਸੇ ਜਨਮ ਵਿੱਚ ਹਨ ਜਾਂ ਹੋਰ ਕਿਸੇ ਜਨਮ ਵਿੱਚ ਮਿਲਦੇ ਹਨ?

ੲ-ਕੀ ਇੱਕੋਓ ਨੇ ਸਾਰੇ ਸਰੀਰ ਦੇ ਗੁਣਾਂ - ਔਗਣਾਂ ਬਾਰੇ ਕੋਈ ਪਰਬੰਧ ਕੀਤਾ ਹੋਇਆ ਹੈ ਜਾਂ ਨਹੀਂ?

ਸ- ਕੀ ਸਾਰੇ ਜੀਵ ਜੰਤੂ ਜੋ ਇੱਸ ਸੰਸਾਰ ਦੇ ਬਾਛਿੰਦੇ ਹਨ, ਉਨਾਂ ਦਾ ਆਪਸ ਵਿੱਚ ਕੋਈ ਰਿਸ਼ਤਾ ਜਾਂ ਸਾਂਝ ਕੁਦਰੱਤ ਦੇ ਕਾਦਰ ਵਲੋਂ ਰੱਖੀ ਗਈ ਹੈ?

ਹ- ਕੀ ਇੱਕੋਓ ਨੇ ਇਨਸਾਨ ਨੂੰ ਵਡਿਆਈ ਦੇ ਨਾਲ ਹੋਰ ਕੋਈ ਦੁਨਿਆਵੀਂ ਜ਼ੁਮੇਵਾਰੀ ਵੀ ਦਿੱਤੀ ਹੈ?

ਇਨ੍ਹਾਂ ਪੰਜ ਪ੍ਰਸ਼ਨਾਂ ਦੇ ਉੱਤਰ ਅਸੀਂ ਜੈਨੋਮਜ਼ ਬਾਰੇ ਵਿਆਖਿਆ ਕਰਨ ਪਿਛੋਂ ਦੇਣ ਦਾ ਯਤਨ ਕਰਾਂ ਗੇ।

੬-੧ ਜੈਨੋਮਜ਼-Genomes: ਕੀ ਜੈਨੋਮਜ਼ ਦੇ ਗਿਆਨ ਦੁਆਰਾ ਇਹ ਸਾਰੇ ਮਸਲੇ ਸਮਝੇ ਅਤੇ ਸੁਲਝਾਏ ਜਾ ਸਕਦੇ ਹਨ?

ਵੀਹਵੀਂ ਸਦੀ ਅਤੇ ਅੱਜ ਦੀ ਖੋਜ ਦੁਆਰਾ ਪੂਰਨ ਯਕੀਨ ਹੋ ਗਿਆ ਹੈ ਕਿ Molecular Biology, ਮੋਲਿਕੁਲਰ ਬੀਆਲੋਜੀ ਅੱਜ ਦੀ ਦੁਨੀਆ ਦੀ ਵੱਡੀ ਉੱਪਜ ਹੈ। ਜਿੱਸ ਦੇ ਰਾਹੀਂ ਜੀਵ ਜੰਨਤੂਆਂ ਦੀ ਜਿੰਦਗੀ ਬਾਰੇ ਹਰ ਕਿਸਮ ਦੀ ਖੋਜ ਜਾਰੀ ਹੈ। ਇਹ ਖੋਜ ਇੱਸ ਖੇਤਰ ਨੂੰ ਰੱਬ ਅਖਵਾਉਣ ਦਾ ਅਧਿਕਾਰ ਤਾਂ ਨਹੀਂ ਦੇਂਦੀ, ਪਰ ਰੱਬ ਦੀ ਅਸਲੀ ਰੂਪ ਰੇਖਾ ਵਖਾਉਣ ਬਾਰੇ ਜਰੂਰ ਦਰਸ਼ਨ ਕਰਾਉਣ ਵਿੱਚ ਕੈਮਿਸਟਰੀ ਅਤੇ ਹੋਰ ਖੋਜ ਵਸੀਲ਼ਿਆਂ ਦੇ ਸਹਾਰੇ ਪਹਿਲੇ ਨੰਬਰ ਤੇ ਆ ਖੜੋਤੀ ਹੈ। ਕੈਮਿਸਟਰੀ ਦੀ ਮੱਦਦ ਨਾਲ ਇੱਸ ਨੇ ਜੈਨੋਮਜ਼ ਦੀ ਤਲਾਸ਼ ਕੀਤੀ ਹੈ ਜਿੱਸ ਰਾਹੀਂ ਧਰਮ ਦੇ ਬੂਹੇ ਉੱਪਰ ਆ ਦਸਤੱਕ ਦਿੱਤੀ ਹੈ। ਸਿੱਖਾਂ ਨੂੰ ਇੱਸ ਦੀ ਗੱਲ ਨੂੰ ਧਿਆਨ ਨਾਲ ਸੁਨਣ ਅਤੇ ਸਮਝਣ ਦੀ ਲੋੜ ਹੈ, ਕਿਉਂਕਿ ਇਹ ਗੁਰੂ ਨਾਨਕ ਅਤੇ ਉੱਸਦੇ ਪੈਰੋਕਾਰਾਂ ਨੂੰ ਧਰਮ ਦੇ ਮੈਦਾਨ ਵਿੱਚ ਨੋਬੱਲ ਪਰਾਈਜ਼ ਤੋਂ ਵੀ ਵੱਡਾ ਇਨਾਮ, ਸਾਰੇ ਸੰਸਾਰਿਕ, ਪੁਰਾਣੇ ਅਤੇ ਅਜੋਕੇ, ਧਰਮਾਂ ਵਿੱਚ ਸ਼੍ਰੋਮਣੀ ਦਰਜਾ ਦਿਵਾਉਂਦੀ ਹੈ।

੨-ਜੈਨੋਮਜ਼ ਕਿਥੋਂ ਆਈਆਂ ਹਨ? ਅੱਜ ਦੇ ਗਿਆਨ ਦੀ ਪਹੁੰਚ ਇਨਸਾਨ ਦੀ ਜ਼ਿੰਦੀ ਦੇ ਅੰਦਰੂਨੀ ਭੇਤਾਂ ਨੂੰ ਸਮਝਣ ਵਿੱਚ ਕਾਫੀ ਪੈਂਡਾ ਤੈ ਕਰ ਆਈ ਹੈ। ਮਾਂ ਦੇ ਆਂਡੇ ਅਤੇ ਪਿਤਾ ਦੇ ਸਪਰਮ ਦੇ ਮਿਲਾਪ ਤੋਂ ਬੱਚੇ ਦੀ ਗਰਭ ਵਿੱਚ ਉਪਜ ਬਾਰੇ ਬਹੁਤ ਖੋਜ ਕਰ ਚੁੱਕੀ ਹੈ। ਇਨ੍ਹਾਂ ਦੋਵਾਂ ਦੇ ਮਿਲਣ ਨਾਲ ਗਰਭ ਵਿੱਚ ਬੱਚਾ ਆਪਣੇ ਮਾਤਾ ਅਤੇ ਪਿਤਾ ਤੋਂ ਆਈਆਂ ਜੈਨੋਮਜ਼ ਦੀ ਸਮਗਰੀ ਤੋਂ ਉਪਜਦਾ ਹੈ। ਬੱਚੇ ਦਾ ਬੇਟਾ ਜਾਂ ਬੇਟੀ ਹੋਣਾ, ਬੱਚੇ ਦੀਆਂ ਜ਼ਿੰਦਗੀ ਵਿੱਚ ਆਦਿਤਾਂ ਅਤੇ ਸਰੀਰੱਕ ਬੀਮਾਰੀਆਂ ਬਾਰੇ ਆਪਣੇ ਲੇਖ ਲਿਖਵਾ ਕੇ ਪੈਦਾ ਹੁੰਦਾ ਹੈ। ਇਹ ਜੈਨੋਮਜ਼ ਦਾ ਭੰਡਾਰਾ ਮਾਤਾ ਅਤੇ ਪਿਤਾ ਦੀਆਂ ਕਈ ਪਹਿਲੀਆਂ ਪੁਸ਼ਤਾਂ ਤੋਂ ਚੋਣ ਵਿੱਚ ਹਿੱਸੇਦਾਰ ਹੁੰਦਾ ਹੈ। ਪੁਰਾਣੇ ਧਰਮਾਂ ਵਿੱਚ ਇੱਸ ਲੇਖੇ ਦਾ ਜਨਮ ਤੋਂ ਪਿਹਲਾਂ ਲਿਖਿਆ ਜਾਣਾ ਤਾਂ ਠੀਕ ਹੈ। ਪਰ ਹੋਰ ਕਈ ਗੱਲਾਂ ਦਾ ਸ਼ਾਮਲ ਕਰਨਾ ਪਰਵਾਨ ਨਹੀਂ ਕੀਤਾ ਜਾ ਸਕਦਾ।

੨-ਜੈਨੋਮਜ਼ ਕੀ ਹਨ? ਕੈਮਿਸਟਰੀ ਦਾ ਕੈਮੀਕਲ ਜੋ ਇੱਕ ਤੋਂ ਜ਼ਿਆਦਾ ਕਮਪੌਂਡਾਂ ਤੋਂ ਬਨਿਆਂ ਹੋਇਆ ਹੈ ਇੱਸਦਾ ਮੁਖਤਸਰ ਨਾਉਂ DNA ਹੈ ਪਰ ਪੂਰਾ ਨਾਉਂ ਡੀਔਕਸੀਰਿਬੋਨੀਊਕਲੀਇੱਕ ਐਸਿੱਡ DeoxyriboNucleic Acid ਹੈ।

ਇੱਸ ਦੀ ਸ਼ਕਲ ਖਾਸ ਕਿਸਮ ਦੀ ਹੈ। ਇਹ ਇੱਕ ਡੰਡਿਆ ਵਾਲੀ ਪੂਰੀ ਵਰਗਾ ਹੈ, ਜੀਹਨੂੰ ਜ਼ੋਰ ਨਾਲ ਵੱਟ ਦੇ ਕੇ ਟੇਡਾ ਕੀਤਾ ਗਿਆ ਹੋਵੇ ਅਤੇ ਇੱਸ ਨੂੰ ਡਬਲਹੈਲਿਕਸ, Double helix ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ। DNA ਇੱਕ ਵੱਡਾ ਸਾਰਾ ਮੌਲੀਕੀਉਲ, Molecule ਹੈ ਜਿੱਸ ਦਾ ਛੋਟਾ ਹਿੱਸਾ ਨੀਉਕਲਿੳਟਾਡਸ ਹੈ ਜੋ ਇੱਕ ਰੱਸੀ ਦੀ ਤਰ੍ਹਾਂ ਇੱਕ ਦੂਜੇ ਨਾਲ ਹਜਾਰਾਂ ਦੀ ਗਿਣਤੀ ਵਿੱਚ ਜੁੜੇ ਹੁੰਦੇ ਹਨ। ਹਰ ਇੱਕ ਨੀਉਕਲਿੳਟਾਈਡ ਵਿੱਚ ਤਿੰਨ ਹਿੱਸੇ ਹੁੰਦੇ ਹਨ। ਇੱਕ ਸ਼ੂਗਰ ਮੌਲੀਕਿਉਲ, Sugar molecule, ਫਾਸਫੇਟ, ਮੌਲੀਕੀਉਲ, Phosphate molecule ਅਤੇ ਨਾਟਰੋਜੀਨਸ ਬੇਸ. Nitrogenous base; ਜੋ ਨੀਉਕਲਿੳਟਾਈਡ ਦਾ ਹਿੱਸਾ ਹੁੰਦਾ ਹੈ। ਇਹ ਸਾਰੀ ਜਿਨੈਟਿਕ ਇਨਫਰਮੇਸ਼ਨ ,Genetic information ਦਾ ਸੋਮਾ ਹੂੰਦਾ ਹੈ। DNA ਵਿੱਚ ਚਾਰ ਕਿਸਮ ਦੀਆਂ ਬੇਸਜ਼ ਹੁੰਦੀਆਂ ਹਨ। ਇਨ੍ਹਾਂ ਦੇ ਨਾਉਂ ਹਨ; ਐਡੇਨੀਨ, Adenine; ਸਾਈਟੋਸੀਨ, Cytosine; ਗੁਆਨੀਨ, Guanine; ਅਤੇ ਥਾਈਮੀਨ, Thymine. ਜਿਨੈਟਿੱਕਸ ਦੀ ਸ਼ਬਦਾਵਲੀ ਵਿੱਚ ਇਨ੍ਹਾਂ ਨੂੰ ਅੰਗਰੇਜ਼ੀ ਦੇ ਅੱਖਰਾਂ ਰਾਹੀਂ A, C, G and T ਲਿਖਿਆ ਜਾਂਦਾ ਹੈ।

ਸਾਰੇ ਜੀਵ ਜੰਤੂਆਂ ਦੀ ਜੀਵਨ ਸਮੱਗਰੀ ਜੈਨੋਮ ਵਿੱਚ ਰੱਖੀ ਮਿਲਦੀ ਹੈ। ਇੱਸ ਤੋਂ ਭਾਵ ਹੈ ਕਿ ਸਾਰੇ ਪੁਸ਼ਤੀ ਖ਼ਜ਼ਾਨੇ ਦੀ ਸਰੀਰਿਕ ਅਤੇ ਮਾਨਸਿਕ ਕੁੰਜੀ ਜੈਨੋਮ ਵਿੱਚ ਸੰਭਾਲੀ ਹੋਈ ਮਿਲਦੀ ਹੈ। ਹਰ ਇੱਕ ਜੀਵਨ ਜਾਤੀ ਭਾਵ ਕੁੱਤੇ, ਬਿੱਲੇ ਪਾਲਕ, ਕੱਦੂ, ਘੋੜਾ, ਹਾਥੀ ਆਦਿ ਦੀ ਜੈਨੋਮ ਵੱਖਰੀ ਵੱਖਰੀ ਹੈ। ਦੋ ਭਰਾਵਾ ਦੀ ਜੈਨੋਮ ਵੱਖਰੀ ਵੱਖਰੀ ਹੈ ਜੇ ਉਹ Identical twins ਨਹੀਂ।

ਜੈਨੋਮ ਹਰ ਬਸ਼ਰ ਦੀ ਖਾਨਦਾਨੀ ਬੀਮਾਰੀ, ਉਸਦੀਆਂ ਆਦੱਤਾਂ, ਸਾਉਣਾ ਅਤੇ ਜਾਗਣਾ, ਸੁਤਿਆਂ ਦਾ ਪੈਸ਼ਾਬ ਆਪਨੇ ਆਪ ਨਿਕਲ ਜਾਣਾ ਆਦਿ ਦਾ ਕਾਰਨ ਖਾਨਦਾਨੀ ਵਿਰਸਾ ਦੱਸ ਦੀ ਹੈ। ਸਰੀਰ ਉੱਤੇ ਵੱਧ ਜਾਂ ਘੱਟ ਵਾਲਾ ਦਾ ਹੋਣਾ, ਦਾੜੀ ਦਾ ਮੂੰਹ ਉੱਪਰ ਘੱਟ ਜਾਂ ਵੱਧ ਆਉਣਾ ਜੈਨੋਮ ਦੇ ਹੁਕਮ ਦੀ ਪਾਲਣਾ ਕਰਨਾ ਹੈ।

ਗੁਰੂ ਨਾਨਕ ਨੇ ਜਪੁ ਵਿੱਚ ਜੋ ਹੁਕਮ ਦੀ ਗੱਲ ਕੀਤੀ ਹੈ ਉਹ ਅੱਜ ਦੀ ਖੋਜ ਦੁਆਰਾ ਜੈਨੋਮ ਦਾ ਇੱਕੋਓ ਵੱਲੋਂ ਆਇਆ ਹੁਕਮ ਹੀ ਤਾਂ ਹੈ।

ਜੈਨੋਮ ਦਾ Chromosomes , ਕਰੋਮੋਸੋਮਜ਼ ਹਿੱਸਾ ਹਨ ਅਤੇ ਕਰੋਮੋਸੋਮ ਵਿੱਚ Genes, ਜੀਨਜ਼ ਹਨ। ਜੀਨਜ਼ DNA ਤੋਂ ਬਣੀਆਂ ਹੋਈਆਂ ਹਨ। PAU, Ludhiana, ਵਿੱਚ ਇੱਕ ਕਿਸਾਨ ਮੇਲੇ ਦੇ ਦੌਰਾਨ ਜਦੋਂ ਵਿੱਚਾਰ ਵਟਾਂਦਰੇ ਵਿੱਚ ਇੱਕ ਕਿਸਾਨ ਨੂੰ ਇਹ ਪਤਾ ਲੱਗਾ ਕਿ ਉੱਸ ਦੀ ਵਹੁਟੀ ਨੂੰ ਮੁੰਡਾ ਨ ਹੋਣ ਦਾ ਕਾਰਨ ਉਹ ਔਰਤ ਨਹੀਂ ਸੀ। ਬਿਲਕਿ ਉੱਸ ਦੇ ਆਪਣੇ ਬੀਰਜ ਵਿੱਚ Chromosome -Y ਦੀ ਅਣਹੋਂਦ ਇੱਸ ਦੀ ਜ਼ੁੰਮੇਵਾਰ ਸੀ। ਉਹ ਸਾਰੇ ਲੋਕਾਂ ਵਿੱਚ ਰੋਣ ਲੱਗ ਪਿਆ ਸੀ। ਇਹ ਖਬਰ ਲੇਖੱਕ ਨੇ ਅੱਖਬਾਰ ਵਿੱਚ ਪੜ੍ਹੀ ਸੀ।

੭- ਰ੍ਹੂਹ - Consciousness: ਸਾਰੇ ਧਰਮਾਂ ਵਿੱਚ ਇਨਸਾਨੀ ਰੂਹ ਜਾਂ Soul ਬਾਰੇ ਕੀਤੀ ਚਰਚਾ ਮਿੱਲਦੀ ਹੈ। ਇੱਸ ਨੂੰ ਬਹੁਤ ਵਡਿਆਇਆ ਗਿਆ ਹੈ। ਆਉ ਵੇਖੀਏ ਇੱਸ ਬਾਰੇ ਗੁਰਬਾਣੀ ਕੀ ਕਹਿਂਦੀ ਹੈ।

ਦੇਹੀ ਮਾਟੀ ਬੋਲੇ ਪਾਉਣੁ॥ ਬੁਝੁ ਰੇ ਗਿਆਨੀ ਮੂਆ ਹੈ ਕਉਣੁ॥

ਮੂਈ ਸਰਤਿ ਬਾਦੁ ਅਹੰਕਾਰੁ॥ ਓਹ ਨ ਮੂਆ ਜੋ ਦੇਖਣਹਾਰ॥ ੨॥ ੪॥

ਗਾਉੜੀ ਮ: ੧ ਅ: ਗ: ਗ: ਸ ਪੰਨਾ ੧੫੨

ਅਰਥ: ਮਿੱਟੀ ਦੇ ਬਣੇ ਸਰੀਰ ਵਿੱਚ ਹਵਾ ਦੀ ਹਰਕੱਤ ਨਾਲ ਬੋਲਣਾ ਅਤੇ ਸੁਰ ਉਪਜਦੇ ਹਨ। ਗਿਆਨਵੰਤ ਇਨਸਾਨ! ਤੂੰ ਸਮਝਣ ਦਾ ਯਤਨ ਕਰ ਕੋਣ, ਮੋਇਆ ਹੈ? ਸੂਝ ਅਤੇ ਸਮਝ ਜਿੱਸ ਦੇ ਆਸਰੇ ਨਾਲ ਸਾਰੇ ਸਰੀਰ ਦੇ ਅੰਗ ਅਤੇ ਪਾਉਣ ਬੋਲਣ ਦਾ ਕੰਮ ਕਰ ਦੇ ਹਨ। ਇੱਸ ਮੌਤ ਕਾਰਨ ਬੁਰੇ ਕੰਮ ਵੀ ਨਹੀਂ ਕੀਤੇ ਜਾ ਸਕਦੇ। ਹੰਕਾਰ ਦੀਆਂ ਤਾਂ ਜੜਾਂ ਹੀ ਪੁੱਟੀਆਂ ਗਈਆਂ ਹਨ। ਇੱਕੱੋਓ ਆਪਣਾ ਕੀਤਾ ਹੋਇਆ ਤਮਾਸ਼ਾ ਦੇਖ ਰਹਿਾ ਹੁੰਦਾ ਹੈ। ਉਹ ਤਾਂ ਕਦੇ ਨਹੀਂ ਮਰਦਾ ਕਿਉਂਕ ਇਹ ਤਾਂ ਸਾਰੀ ਰਚਨਾ ਉੱਸਦੀ ਕੀਤੀ ਹੋਈ ਹੈ। ਇਹ ਉੱਸ ਦੇ ਬਨਾਇ ਕਾਇਦੇ ਕਾਨੂੰਨਾਂ ਅਨੁਸਾਰ ਚੱਲ ਰਹਿਾ ਹੈ। ੨। ੪।

ਇੱਸ ਮਰਨ ਦੀ ਕਹਾਣੀ ਨੂੰ ਪੂਰੀ ਕਰਨ ਲਈ ਅਸੀਂ ਗੁਰੂ ਅਰਜਨ ਦਾ ਸਲੋਕ ਦੇ ਰਹੇ ਹਾਂ;

ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥

ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ॥ ੧॥

ਅਰਥ: ਮਿੱਟੀ ਦਾ ਬਣਿਆ ਹੋਇਅ ਸਰੀਰ ਮੁੜ ਮਿੱਟੀ ਵਿੱਚ ਜਾ ਰਲਿਆ ਹੈ। ਜੀਵਤ ਰੱਖਣ ਵਾਲੇ ਅੰਸ਼ ਜਿਥੋਂ ਆਏ ਸਨ ਓਥੈ ਜਾ ਰਲੇ ਹਨ। ਰੋਣ ਪਿੱਟਨ ਨਾਲ ਕੋਈ ਸਹਾਰਾ ਨਹੀਂ ਮਿਲ ਦਾ। ੧।

ਇਹੁ ਤਉ ਰਚਨੁ ਰਚਿਆ ਕਰਤਾਰਿ॥ ਆਵਤ ਜਾਵਤ ਹੁਕਮਿ ਅਪਾਰ॥

ਨਹ ਕੋ ਮੂਆ ਨ ਮਰਣੈ ਜੋਗੁ॥ ਨਹ ਬਿਨਸੈ ਅਬਿਨਾਸੀ ਹੋਗੁ॥ ੩॥

ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥

ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ ੪॥ ੧੦॥

ਰਾਮਕਲੀ ਮ: ੫ ਅ: ਗ: ਗ: ਸ ਪੰਨਾ ੮੮੫

ਅਰਥ: ਇਹ ਤਾਂ ਰਚਨਾ ਕਰਤਾਰ ਦੀ ਰਚੀ ਹੋਈ ਹੈ। ਇੱਸ ਵਿੱਚ ਜੋ ਕੁੱਝ ਹੋ ਰਿਹਾ ਹੈ, ਇਹ ਇੱਕੋਓ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਇੱਸ ਵਿੱਚ ਕੋਈ ਮਰਦਾ ਨਹੀਂ ਅਤੇ ਨ ਮਰ ਸਕਦਾ ਹੈ। ਇੱਸ ਸੰਸਾਰ ਵਿੱਚੋਂ ਕੋਈ ਛੈ ਨ ਬਾਹਿਰ ਜਾਂਦੀ ਹੈ ਅਤੇ ਨ ਇੱਸ ਵਿੱਚ ਆਉਂਦੀ ਹੈ। ਇੱਸ ਵਿਚਲੀ ਸਮੱਗਰੀ ਅਦਲ ਬਦਲ ਹੁੰਦੀ ਰਹਿੰਦੀ ਹੈ। ਜੋ ਇੱਸ ਅਦਲ ਬਦਲ ਬਾਰੇ ਜਾਣਦਾ ਹੈ, ਉੱਸ ਦੇ ਬਲਿਹਾਰ ਜਾਉ। ਜੋ ਸਧਾਰਨ ਲੋਕ ਇੱਸ ਬਾਰੇ ਜਾਨਦੇ ਹਨ ਉਹ ਇਹ ਬਿਲਕੁੱਲ ਨਹੀਂ ਹੈ। ਨਾਨਕ ਆਖਦਾ ਹੈ ਕਿ ਸੱਿਤਗੁਰੂ ਨੇ ਮੇਰਾ ਭਰਮ ਦੂਰ ਕਰ ਦਿੱਤਾ ਹੈ। ਇੱਸ ਸੰਸਾਰ ਵਿੱਚੋਂ ਨ ਕੋਈ ਬਾਹਿਰ ਜਾਂਦਾ ਹੈ ਅਤੇ ਨ ਕੋਈ ਇੱਸ ਵਿੱਚ ਆਉਦਾ ਹੈ। ਨਾ ਹੀ ਕੋਈ ਮਰਦਾ ਹੈ। ਭਾਵ ਅਦਲਾ ਬਦਲੀ ਦੁਆਰਾ ਰੂਪ ਰੇਖਾ ਬਕਦਲਦਾ ਰਹਿੰਦਾ ਹੈ। ਪ੍ਰੰਤੂ ਸਮੁੱਚਾ ਪਦਾਰਥ Scientist EinStein ਦੀ ਵਿਚਾਰ ਮੁਤਾਬਿੱਕ E=mc* ਦਾ ਸਨਤੁਲਨ ਹਮੇਸ਼ਾ ਕਾਇਮ ਰਹਿੰਦਾ ਹੈ। ਇੱਸ ਵਿੱਚ ਕੋਈ ਛੈ ਨਾਸ ਹੋਣ ਵਾਲੀ ਨਹੀਂ ਹੈ। ਇਹ ਸਭ ਕੁੱਝ ਅਬਿਨਾਸੀ ਹੈ।

ਅਸੀਂ ਪੰਜ ਸਵਾਲਾਂ ਦੇ ਜਵਾਬਾਂ ਰਾਹੀਂ ਵਿਚਾਰ ਜਾਰੀ ਰੱਖ ਰਹੇ ਹਾਂ।

ੳ- ਵਿਅੱਕਤੀ ਨੂੰ ਜੀਉਂਦਾ ਰੱਖਣ ਲਈ ਕੇਹੜੀ ਰੱਬੀ ਤਾਕੱਤ ਸਰੀਰ ਨੂੰ ਚਲਾ ਰਹੀ ਹੈ?

ਜਵਾਬ: ਸਰੀਰ ਤਾਂ ਮਾਤਾ ਪਿਤਾ ਤੋਂ ਮਿਲੇ ਅੰਡੇ ਅਤੇ ਸਪਰਮ ਤੋਂ ਬਣਿਆ ਹੈ। ਜੈਨੋਮਜ਼ ਰਾਹੀਂ ਸਾਰੀ ਸਰੀਰਕ ਸਮਗਰੀ ਅਤੇ ਇਨਸਾਨੀ ਗੁਣ - ਸ਼ਕਲ ਸੂਰਤ, ਸੋਚ ਵਿਚਾਰ, ਆਦਤਾਂ ਜਿਵੇਂ ਤਿੱਖਾ ਅਤੇ ਸੁਸ਼ੀਲ ਸੁਭਾ, ਸਰੀਰਕ ਬੱਲ ਭਾਵ ਪੋਹਿਲਵਾਨੀ ਰੁਚੀ ਜਾਂ ਵਿਦਿਅੱਕ ਅਚਾਰ ਦੇ ਗੁਣ ਆਦਿ ਵਿਅੱਕਤੀ ਨੂੰ ਵਿਰਸੇ ਵਿੱਚ ਹਾਸਲ ਹੁੰਦੇ ਹਨ।

ਅ- ਕੀ ਸੁਰਗ - ਨਰਕ ਏਸੇ ਜਨਮ ਵਿੱਚ ਹਨ ਜਾਂ ਹੋਰ ਕਿਸੇ ਜਨਮ ਵਿੱਚ ਮਿਲਦੇ ਹਨ?

ਜਵਾਬ: ਸੁਰਗ-ਨਰਕ ਤਾਂ ਸਿੱਖ ਧਰਮ ਵਿੱਚ ਇਨਸਾਨੀ ਜੀਵਨ ਵਿੱਚ ਹੀ ਮਿਲ ਜਾਂਦੇ ਹਨ ਅਤੇ ਇਨਸਾਨ ਦੀਆਂ ਕਰਤੂਤਾਂ ਦਾ ਫੱਲ ਹੁੰਦੇ ਹਨ। ਜੋ ਇਨਸਾਨ ਇੱਸ ਜੀਵਨ ਵਿੱਚ ਕਰਦਾ ਹੈ। ਕੇਵਲ ਇੱਸ ਫੱਲ ਦੇ ਮਿਲਣ ਵਿੱਚ ਅੱਗਾ ਪਿੱਛਾ ਤਾਂ ਹੋ ਸਕਦਾ ਹੈ। ਜਿਵੇ ਰਣਜੀਤ ਸਿੰਘ ਨੇ ਆਪਣੇ ਸਾਥੀਆਂ ਸੰਬੰਧੀਆਂ ਨਾਲ ਧੋਖਾ ਕਰਕੇ ਆਪਣਾ ਨਿੱਜੀ ਰਾਜ ਕਾਇਮ ਕੀਤਾ ਸੀ। ਪਰ ਉੱਸ ਦੇ ਬੀਮਾਰ ਹੁੰਦਿਆਂ ਹੀ ਉੱਸ ਦੀਆਂ ਜੜਾਂ ਨੂੰ ਘੁਣ ਲੱਗ ਗਿਆ ਸੀ।

ੲ-ਕੀ ਇੱਕੋਓ ਨੇ ਸਾਰੇ ਸਰੀਰ ਦੇ ਗੁਣਾਂ - ਔਗਣਾਂ ਬਾਰੇ ਕੋਈ ਪਰਬੰਦ ਕੀਤਾ ਹੋਇਆ ਹੈ ਜਾਂ ਨਹੀਂ?

ਜਵਾਬ: ਇੱਸ ਦਾ ਉੱਤਰ ਹੈ, ਹਾਂ। ਜੇ ਕੋਈ ਹਉਮੈਂ ਦੇ ਅਸਰ ਅੰਦਰ ਕੋਈ ਸਰੀਰਕ ਜਾਂ ਮਾਨਸਿੱਕ ਚੰਗੀ ਜਾਂ ਬੁਰੀ ਕਰਤੂਤ ਕਰਦਾ ਹੈ, ਉੱਸ ਦਾ ਬੁਰਾ ਜਾਂ ਚੰਗਾ ਫਲ ਉੱਸ ਨੂੰ ਜਰੂਰ ਮਿੱਲਦਾ ਹੈ।

ਮੇਰਾ ਇੱਕ ਜਮਾਤੀ ਹਾਈ ਸਕੂਲ ਵਿੱਚ ਪੜ੍ਹਾਉਂਦਾ ਸੀ। ਸਵਰਰਨ ਸਿੰਘ ਪੁਰੇਵਾਲ ਦੀ ਸਿਫਾਰਸ਼ ਨਾਲ ਤਰੱਕੀ ਕਰ ਕੇ ਅੱਫੀਸਰ ਬਣ ਗਿਆ। ਉਹ ਲੋਕਾਂ ਦੇ ਕੰਮ ਲੀਡਰਾਂ ਦੀਆਂ ਸਿਫਾਰਸ਼ਾ ਦੁਆਰਾ ਕਰਦਾ ਸੀ। ਪਹਿਲੀ ਕਾਦਰ ਵਲੋਂ ਸਜ਼ਾ ਉੱਸ ਨੂੰ ਇਹ ਮਿਲੀ ਕਿ ਉੱਸ ਦੀ ਔਲਾਦ ਨਹੀਂ ਪੜ੍ਹੀ। ਦੂਜੀ ਸਜ਼ਾ ਉੱਸ ਨੂੰ ਇਹ ਮਿਲੀ ਕਿ ਉੱਸ ਨੂੰ Blood Cancer ਹੋ ਗਿਆ। ਖ਼ਬਰ ਮਿਲਣ ਤੇ ਮੈਂ ਉੱਸ ਨੂੰ ਮਿਲਿਆ ਤਾਂ ਉਹ ਕੀਰਨੇ ਪਾਉਂਦਾ ਸੀ ਅਤੇ ਝੂਠ ਮਾਰ ਰਿਹਾ ਸੀ “ਮੈਂ ਤਾਂ ਕੋਈ ਮਾੜਾ ਕੰਮ ਸਾਰੀ ਜ਼ਿੰਦਗੀ ਵਿੱਚ ਨਹੀਂ ਕੀਤਾ, ਮੈਨੂੰ ਇਹ ਬੀਮਾਰੀ ਕਿਉਂ ਲੱਗ ਗਈ ਹੈ”।

ਸ- ਕੀ ਸਾਰੇ ਜੀਵ ਜੰਤੂ ਜੋ ਇੱਸ ਸੰਸਾਰ ਦੇ ਬਾਛਿੰਦੇ ਹਨ, ਉਨਾਂ ਦਾ ਆਪਸ ਵਿੱਚ ਕੋਈ ਰਿਸ਼ਤਾ ਜਾਂ ਸਾਂਝ ਕੁਦਰੱਤ ਦੇ ਕਾਦਰ ਵਲੋਂ ਰੱਖੀ ਗਈ ਹੈ?

ਸਰਿਆਂ ਜੀਵਾਂ ਅਤੇ ਇਨਸਾਨ ਦਾ ਹੀ ਨਹੀਂ ਬਲਕਿ ਬਿਰਛਾਂ ਅਤੇ ਹੋਰ ਫਸਲਾਂ ਦੇ ਪੌਦੀਆਂ ਨਾਲ ਵੀ ਸਾਡਾ ਗੂਹੜਾ ਰਿਸ਼ਤਾ ਹੈ। ਸਾਡਾ ਸਾਰਿਆਂ ਦਾ DNA ਇੱਕ ਦੂਸਰੇ ਦੇ ਨੇੜੇ ਤੇੜੇ ਹੈ ਕੇਵੱਲ ਬਹੁਤ ਥੋੜਾ ਫਰਕ ਹੈ। ਜੇ ਇਹ ਕਹਿ ਲਈਏ ਕਿ ਅਸੀਂ ਇੱਕ ਦੂਸਰੇ ਦੀ ਖੁਰਾਕ ਹਾਂ ਜਾਂ ਸਾਡੇ ਸਾਰਿਆਂ ਦੇ ਸਰੀਰਿੱਕ ਅੰਸ਼ ਇੱਕ ਦੂਸਰੇ ਦੇ ਕੰਮ ਆ ਸਕਦੇ ਹਨ ਤਾਂ ਇੱਸ ਤੇ ਸ਼ੱਕ ਕਰਨੀ ਇੱਕ ਭੁੱਲ ਸਮਝੀ ਜਾਵੇਗੀ। ਏਥੋਂ ਇਹ ਸਾਬਤ ਹੁੰਦਾ ਹੈ ਕਿ ਅਸੀਂ ਇੱਕ ਦੂਸਰੇ ਲਈ Parasite ਹਾਂ। ਅਸੀਂ ਮੱਛੀ, ਮਰਗਾਬੀ, ਗੋਭੀ, ਗਾਜਰ ਆਦਿ ਖਾ ਕੇ ਜੀਉਂਦੇ ਹਾਂ। ਸਾਡੇ ਸਰੀਰ ਦੀ ਮਰਨ ਪਿੱਛੋਂ ਮਿੱਟੀ ਦੇ ਨਾਲ ਮਿਲਣ ਨਾਲ ਜੋ Degradation ਹੁੰਦੀ ਹੈ ਉੱਸ ਵਿੱਚ ਪਸ਼ੂ ਪੰਨਛੀਆਂ ਦੀ ਖੁਰਕ ਬਣੀ ਬਨਾਈ ਮਿੱਲਦੀ ਹੈ। ਜੀਵਤ ਰਹਿਣ ਵਾਸਤੇ ਅਸੀਂ ਸਾਰੇ ਇੱਕ ਦੂਜੇ ਦੇ ਦੁਸ਼ਮਨ ਬਣ ਕੇ ਸਰੀਰਾਂ ਨੂੰ ਨਿਗਲਣ ਤੋਂ ਕੋਰੀ ਗੁਰੇਜ਼ ਨਹੀਂ ਕਰਦੇ।

ਹ- ਕੀ ਇੱਕੋਓ ਨੇ ਇਨਸਾਨ ਨੂੰ ਇੱਸ ਸੰਸਾਰ ਵਿੱਚ ਕੋਈ ਵਡਿਆਈ ਦਿੱਤੀ ਹੈ?

ਜਵਾਬ: ਇਨਸਾਨ ਬਾਰੇ ਗੁਰਬਾਣੀ ਵਿੱਚੋਂ ਕੁੱਝ ਸਲੋਕ ਹੇਠਾਂ ਦਿੱਤੇ ਗਏ ਹਨ।

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ੪॥ ੧੨॥

ਆਸਾ ਮ: ੫ ਅ: ਗ: ਗ: ਸ: ਪੰਨਾ ੩੭੪

ਅਰਥ: ਹੋਰ ਜੂਨਾਂ ਦੇ ਪਸ਼ੂ ਪੰਛੀ ਇਨਸਾਨ ਦੇ ਮਾਤਿਹਤ ਹਨ ਅਤੇ ਉੱਸਦੀ ਸੇਵਾ ਵਾਸਤੇ ਹਨ। ੧। ੪॥

ਲ਼ਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿੁ ਦੀਈ ਵਡਿਆਈ॥ ੨॥ ੧॥ ੫॥

ਮਾਰੂ ਮ: ੫ ਅ: ਗ: ਗ: ਸ: ਪੰਨਾ ੧੦੭੫

ਅਰਥ: ਇੱਕੋਓ ਨੇ ਇਨਸਾਨ ਨੂੰ ਸਾਰੀਆਂ ਜੂਨਾਂ ਦੀ ਇੱਸ ਧਰਤੀ ਤੇ ਸਰਦਾਰੀ ਬਖਸ਼ੀ ਹੈ। ੨। ੧। ੫।

ਇਨ੍ਹਾਂ ਪੰਜ ਪ੍ਰਸ਼ਨਾਂ ਦੇ ਉੱਤਰ ਅਸੀਂ ਜੈਨੋਮਜ਼ ਬਾਰੇ ਵਿਆਖਿਆ ਕਰਨ ਪਿਛੋਂ ਹੀ ਦਿੱਤੇ ਹਨ।

੮-ਮੌਤ: ਸਰੀਰ ਅਤੇ ਰੂਹ ਦੀ ਸਥਿੱਤੀ - Death: Fate of Body and consciousness.

ਅਸੀਂ ਇਹ ਵੇਖਿਆ ਹੈ ਕਿ ਸਰੀਰ ਦਾ ਵਜੂਦ ਮਾਤਾ ਪਿਤਾ ਤੋਂ ਮਿਲੇ ਆਂਡੇ ਅਤੇ ਸੁਪਰਮ ਦੇ ਮਿਲਾਪ ਤੋਂ ਉਪਜਦਾ ਹੈ ਅਤੇ ਸਾਰੀ ਕਾਇਆਨਾਤ ਇੱਸ ਵਸੀਲੇ ਦੁਆਰਾ ਧਰਤੀ, ਜਲ ਅਤੇ ਹਵਾ ਵਿੱਚ ਪਰਵੇਸ਼ ਕਰ ਰਹੀ ਹੈ। ਇਹ ਕਰਿਸ਼ਮਾ ਕੇਵਲ ਇੱਕੋਓ ਦੀ ਹੀ ਸਾਰੀ ਖੇਡ ਹੈ।

ਮੌਤ ਕੇਵਲ ਸਰੀਰ ਦਾ ਸਾਡੀਆਂ ਅੱਖਾਂ ਸਾਹਮਣੇ ਮਲੀਆ ਮੇਟ ਕਰਦੀ ਹੈ ਅਤੇ ਸਰੀਰ ਵਿੱਚੋਂ ਰੂਹ ਗਾਇਬ ਹੋ ਜਾਂਦੀ ਹੈ। ਸਾਡੀ ਸਾਰੀ ਸੋਚ ਵਿਚਾਰ ਤਾਂ ਰੂਹ, consciousness ਬਾਰੇ ਹੋਣੀ ਚਾਹੀਦੀ ਹੈ ਕਿ ਇਹ ਕਿਥੋਂ ਆਉਂਦੀ ਹੈ ਅਤੇ ਕਿੱਥੇ ਚਲੇ ਜਾਂਦੀ ਹੈ।

ਇੱਕ ਗੱਲ ਯਾਦ ਰੱਖਣ ਦੀ ਲੋੜ ਹੈ। ਜੇਨੋਮਜ਼ ਦੋ ਪਾਸਿਆਂ ਤੋਂ ਆਏ ਸਨ ਅਤੇ ਇੱਕ ਵਿਅੱਕਤੀ ਦੀ ਸਿਰਜਨਾ ਹੋਈ ਸੀ। ਸਰੀਰਕ ਮਸ਼ੀਨ ਵਿੱਚ ਇਹ ਨਵਾਂ ਸਰੀਰ ਉਪਜਿਆ ਸੀ। ਸੋ ਰੂਹ ਨੂੰ ਜਨਮ ਦੇਣ ਵਾਲੀ ਮਸ਼ੀਨ ਵੀ ਸਰੀਰ ਹੀ ਸੀ। ਜਾਂ ਇੰਜ ਕਹਿ ਲਉ ਕਿ ਇੱਸ ਨਵੀਂ ਜਾਣਕਾਰੀ ਦੇ ਪਰਾਪਤ ਹੋਣ ਕਾਰਨ ਰੂਹ ਬਾਰੇ ਮਿਸਰ ਤੋਂ ਆਏ ਵਿਚਾਰ ਬਦਲਨੇ ਪੈਣਗੇ ਅਤੇ ਰੂਹ ਨੂੰ ਸਰੀਰ ਦਾ ਹੀ ਇੱਕ ਅੰਗ ਮੰਨਣਾ ਪਏ ਗਾ। ਰੂਹ ਸਰੀਰ ਦੇ ਆਸਰੇ ਹੀ ਜੀਉਂਦੀ ਹੈ ਅਤੇ ਇੱਸ ਦੀ ਮੌਤ ਨਾਲ ਹੀ ਮਰ ਜਾਂਦੀ ਹੈ। ਸਰੀਰ ਅਤੇ ਰੂਹ ਦਾ ਅਰੰਭ ਜੇਨੋਮਜ ਦੇ ਮਿਲਾਪ ਤੋਂ ਹੀ ਉਪਜਦਾ ਹੈ ਅਤੇ ਸਰੀਰ ਖਤਮ ਹੋਣ ਨਾਲ ਰੂਹ ਜੋ ਇਨਾਂ ਦਾ ਹੀ ਇੱਕ ਹਿੱਸਾ ਸੀ ਓਹ ਆਪ ਵੀ ਖੱਤਮ ਹੋ ਜਾਂਦੀ ਹੈ।

ਗੁਰੂ ਅਰਜਨ ਦਾ ਸਲੋਕ, ਜੋ ਇੱਸ ਬਾਰੇ ਆਪਣਾ ਸਿੱਟਾ ਕੱਡਦਾ ਹੈ, ਹੇਠ ਦਿੱਤਾ ਗਿਆ ਹੈ:

ਜੋ ਇਹੁ ਜਾਣਹੁ ਸੋ ਇਹੁ ਨਾਹਿ॥ ਜਾਨਣਹਾਰੇ ਕਉ ਬਲਿ ਜਾਉ॥

ਕਹੁ ਨਾਨਕ ਗੁਰਿ ਭਰਮੁ ਚੁਕਾਇਆ॥ ਨਾ ਕੋਈ ਮਰੈ ਨ ਆਵੈ ਜਾਇਆ॥ ੪॥ ੧੦॥

ਰਾਮਕਲੀ ਮ: ੫ ਅ: ਗ: ਗ: ਸ: ਪੰਨਾ ੮੮੫

ਅਰਥ: ਜੋ ਇਹ ਤੁਸੀਂ ਸਮਝਦੇ ਹੋ ਜਾਂ ਜਾਣਦੇ ਹੋ ਇਹ ਉਹ ਨਹੀਂ ਹੈ। ਮੈਂ ਬਲਿਹਾਰ ਜਾਂਦਾ ਹਾਂ ਇੱਕੋਓ ਦੇ ਜੋ ਇਹ ਜਾਣਦਾ ਹੈ ਕਿ ਸੰਸਾਰ ਕੀ ਹੈ। ਨਾਨਕ ਆਖਦਾ ਹੈ ਕਿ ਇੱਕੋਓ ਨੇ ਮੇਰਾ ਭਰਮ ਦੂਰ ਕਰ ਦਿੱਤਾ ਹੈ। ਇੱਸ ਸੰਸਾਰ ਵਿੱਚ ਕੋਈ ਮਰਦਾ ਨਹੀਂ ਅਤੇ ਨਾ ਹੀ ਕੋਈ ਇੱਸ ਵਿੱਚ ਆਉਂਦਾ ਹੈ। ਨਾਹੀ ਇੱਸ ਵਿੱਚੋਂ ਕੋਈ ਜਾਂਦਾ ਹੈ। ੪। ੧੦।

ਅਸਲ ਭਾਵ ਹੈ ਕਿ ਸੰਸਾਰ ਆਪਣੇ ਆਪ ਵਿੱਚ ਸੰਪੂਰਨ ਹੈ। ਇੱਸ ਵਿੱਚ ਪਰੀਵਰਤਨ ਹੁੰਦਾ ਰਹਿੰਦਾ ਹੈ ਅਤੇ Eistein ਦੇ ਖਿਆਲ ਅਨੁਸਾਰ ਸੰਸਾਰਿਕ ਸਮਗਰੀ ਕੇਵਲ ਨ ਘੱਟ ਦੀ ਹੈ ਅਤੇ ਨ ਇਹ ਵੱਧ ਦੀ ਹੈ। ਅੰਦਰੂਨੀ ਪ੍ਰੀਵਰਤਨ ਜਾਰੀ ਰਹਿੰਦਾ ਹੈ।

ਆਗਾਜ਼ ਅਤੇ ਅੱਗਾ: ਸਾਰਾ ਸੰਸਾਰਿਕ ਗਿਆਨ ਨੂੰ ਲੋਕਾਂ ਨੇ ਆਪਣੀ ਲੋੜ ਅਨੁਸਾਰ ਅਤੇ ਮਰਜ਼ੀ ਨਾਲ ਕਈ ਹਿੱਸਿਆ ਵਿੱਚ ਵੰਡਿਆ ਹੋਇਆ ਹੈ, ਪਰ ਇੱਸ ਦਾ ਆਪਸੀ ਰਿਸ਼ਤਾ ਅੱਜ ਉੱਭਰ ਕੇ ਮੈਦਾਨ ਵਿੱਚ ਆ ਚੁੱਕਾ ਹੈ। ਜੇ ਕੋਈ ਸੱਜਣ ਇੱਸ ਬਾਰੇ ਜਾਨਣ ਦੀ ਲੋੜ ਸਮਝਦਾ ਹੈ ਉਹ ਅੱਜ ਪਬਲੱਕ ਟੀਵੀ ਦੀ ਯੋਗ ਵਰਤੋਂ ਦੁਆਰਾ ਜਾਣ ਸਕਦਾ ਹੈ; ਕਿ ਦੁਨੀਆ ਕਿੱਥੇ ਪਹੁੰਚ ਗਈ ਹੈ। ਅੱਜ ਵੱਖਰੇ ਵੱਖਰੇ ਗਿਆਨ ਦੀਆਂ ਹੱਦਾਂ ਘੱਸ ਗਈਆਂ ਹਨ ਅਤੇ ਵੱਖਰੀ ਵੱਖਰੀ ਪਿਛੋਕੜ ਦੇ ਵਿਦਵਾਨ ਇੱਕ ਥਾਂ ਮਿਲਣ ਲੱਗ ਪਏ ਹਨ ਅਤੇ ਹਰ ਇੱਕ ਖੋਜੀ ਆਪਣੇ ਆਪਣੇ ਨਜ਼ਰੀਏ ਨਾਲ ਕੀਤੀ ਪੜਤਾਲ ਦਾ ਸਿੱਟਾ ਸਾਂਝਾ ਕਰਨ ਵਾਸਤੇ ਤਿਆਰ ਹੋ ਗਿਆ ਹੈ। ਦਿਮਾਗ ਦੇ ਬਾਰੇ ਹਰਿ ਕਿਸਮ ਦੀ ਜਾਣਕਾਰੀ ਇਕੱਠੀ ਕਰਨ ਅਤੇ ਹੋਰ ਖੋਜ ਕਰਕੇ ਹਰ ਇੱਕ ਬੀਮਾਰੀ ਦਾ ਕਾਰਨ ਅਤੇ ਇਲਾਜ ਢੂੰਡਨ ਲਈ ਪਰੋਗ੍ਰਾਮ ਬਣ ਰਹੇ ਹਨ। ਕੇਵਲ ਧਰਮ ਦੇ ਧਾੜਵੀ ਹੀ ਆਪਣੀ ਹੱਦ ਹੋਰ ਮਜ਼ਬੂਤ ਕਰਨ ਵਿੱਚ ਉਲਝੇ ਹੋਏ ਹਨ ਅਤੇ ਇੱਸ ਦੀਆਂ ਵੰਡੀਆਂ ਪਾ ਕੇ ਆਪਣਾ ਨੁਕਸਾਨ ਅਤੇ ਇਨਸਾਨੀਅਤ ਦਾ ਨੁਕਸਾਨ ਕਰਨ ਵਿੱਚ ਖੂਬ ਰੁੱਝੇ ਹੋਏ ਹਨ।

ਸਿੱਖ ਧਰਮ ਸਾਰਿਆਂ ਧਰਮਾਂ ਵਿੱਚੋਂ ਉਮਰ ਵਿੱਚ ਜਵਾਨ ਹੈ। ਇੱਸ ਦੀ ਜਵਾਨੀ ਨੂੰ ਕਾਇਮ ਰੱਖਣ ਲਈ ਦੁਆ ਦਾਰੂ ਵਾਸਤੇ ਸਿੱਖ ਵਿਦਵਾਨਾਂ ਦੀ ਪਹਿਲਾਂ ਨਾਲੋਂ ਜਿਆਦਾ ਗਿਣਤੀ ਮੈਦਾਨ ਵਿੱਚ ਪੁੱਜ ਰਹੀ ਹੈ। ਪਰ ਪੁਰਾਣੇ ਪਰਚੱਲਤ ਅੱਖਾਣ ਅਨੁਸਾਰ ਸਿੱਖਾਂ ਵਿੱਚ ਵੀ ਉਹ ਵਿਗਿਆਨੀ ਹਨ ਜੋ ਸਿਆਸੀ ਸੱਜਣਾਂ ਵਿੱਚ ਵਿਗਿਆਨੀ ਅਖਵਾਉਂਦੇ ਹਨ ਅਤੇ ਸਿੱਖ ਧਰਮ ਦੇ ਮਾਹਿਰ ਵੀ। ਪਰ ਅਸਲ ਵਿੱਚ ਉਹ ਮਤਲੱਬ ਪਰਸਤਾਂ ਦਾ ਧੜਾ ਹੈ ਜੋ ਹਰ ਯੁੱਗ ਵਿੱਚ ਰਿਹਾ ਹੈ। ਪਰ ਵਕਾਊ ਹੋਣ ਕਾਰਨ ਵਿਗਿਆਨੀਆਂ ਵਿੱਚ ਮਾਣ ਅਤੇ ਤਾਣ ਨਹੀਂ ਹਾਸਲ ਕਰ ਸਕਿਆ। ਇਹ ਕਾਲਾ ਅਫਗਾਨਾਂ ਨੂੰ ਸਿੱਖ ਧਰਮ ਵਿੱਚੋਂ ਤਾਂ ਕੱਢਵਾ ਸਕਦੇ ਹਨ ਪਰ ਖੁਸਵੰਤ ਸਿੰਘ ਖੁਰਾਣੇ ਨੂੰ ਹੱਥ ਲਾਉਣ ਤੋਂ ਵੀ ਡਰਦੇ ਹਨ। ਕਿਉਂਕਿ ਉਹ ਵੀ ਇਨ੍ਹਾਂ ਦੇ ਭਾਈਚਾਰੇ ਵਿੱਚੋਂ ਹੀ ਤਾਂ ਹੈ। ਜੋ ਇਨ੍ਹਾਂ ਵਾਂਙੂ ਸਿੱਖ ਧਰਮ ਨੂੰ ਕਦੀ ਬੁੱਧਹ ਧਰਮ ਅਤੇ ਕਦੀ ਵੇਦੋਂ ਵਿੱਚੋਂ ਆਇਆ ਧਰਮ ਆਖਦਾ ਹੈ। ਗੁਰੂ ਰਾਮਦਾਸ ਨੇ ਧੜੇ ਬਾਰੇ ਕਾਫੀ ਸਲੋਕ ਲਿਖੇ ਹਨ ਪਰ ਇਨ੍ਹਾਂ ਉਹ ਕਦੀ ਨਹੀੰ ਪੜ੍ਹੇ। ਇਹ ਕਦੀ ਆਪਣੇ ਆਪ ਨੂੰ Big Bang theory ਦੇ ਮਾਹਿਰ ਦੱਸਦੇ ਹਨ ਪਰ Genomes ਬਾਰੇ ਪੜ੍ਹਨ ਤੋਂ ਕੰਨੀ ਕਤਰਾਉਂਦੇ ਹਨ। ਇਹ ਇੱਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦੇ ਹਨ ਕਿ ਸਾਰਾ ਗਿਆਨ ਕਈ ਭਾਗਾਂ ਵਿੱਚ ਇਨਸਾਨ ਨੇ ਆਪ ਵੰਡਿਆ ਹੈ। ਵਿਗਿਆਨ ਵੀ ਤਾਂ ਸਮੁੱਚੇ ਗਿਆਨ ਦਾ ਹੀ ਇੱਕ ਮੁਹੱਤਵ ਹਿੱਸਾ ਹੈ ਜੋ ਇਨਸਾਨ ਦੀਆਂ ਅੱਜ ਦੀਆਂ ਸੰਸਾਰੀ ਲੋੜਾਂ ਪੁਰੀਆਂ ਕਰਨ ਵਿੱਚ ਬਹੁਤ ਵੱਡਾ ਅਤੇ ਮੁਹਤੱਵ ਅੰਸ਼ ਬਣ ਗਿਆ ਹੈ। Harmony in Science and Sikh Religion ਬਾਰੇ ਹੋਰ ਲੋਖਕਾਂ ਕੋਲੋਂ ਲੇਖ ਇਕੱਠੇ ਕਰਕੇ ਇੱਕ ਪੁਸਤੱਕ ਨੂੰ ਲਿਖਣ ਨਾਲ ਗੱਲ ਖਤਮ ਨਹੀਂ ਹੋ ਜਾਂਦੀ। ਬਲਕਿ ਇੱਕ ਨਵੇਂ ਨਕਸ਼ਾਂ ਦੀ ਨੁਹਾਰ ਨਿੱਖਰ ਕੇ ਬਾਹਿਰ ਆਉਂਦੀ ਨੂੰ ਵੀ ਤਾਂ ਸਿੱਖ ਵਿਦਵਾਨਾਂ ਨੇ ਸਾਂਭਣ ਲਈ ਪੈਂਤੜੇ ਬਨਾਉਣੇ ਹਨ। ਇੱਸ ਮੌਕੇ ਦਾ ਪੂਰਾ ਫਾਇਦਾ ਉਠਾਉਣ ਲਈ ਅੱਗੇ ਟੁਰਨ ਦੀ ਅਵੱਸ਼ ਲੋੜ ਹੈ।

ਡਾ: ਜੋਗਿੰਦਰ ਸਿੰਘ ਆਹਲੂਵਾਲੀਆ, ਰਿਚਮੰਡ, ਕੈਲੇਫੋਰਨਿਆ, ਵਲੋਂ ਹਰ ਕਿਸਮ ਦੀ ਸਹਾਇਤਾ ਮਿਲਣ ਦਾ ਧੰਨਵਾਦ ਕਰਦਾ ਹਾਂ।
.