.

‘ਸਿੱਖ ਸਿੱਕਿਆਂ ਬਾਰੇ’ ਭਾਗ-3

ਹਰਦੇਵ ਸਿੰਘ, ਜੰਮੂ

ਇਸ ਲੇਖ ਦੇ ਪਿੱਛਲੇ ‘ਦੋ ਭਾਗਾਂ’ ਵਿੱਚ ਅਸੀਂ ਸਿੱਖ ਸਿੱਕਿਆਂ ਦੇ ਇਤਹਾਸਕ ਮਹੱਤਵ, ਬਣਤਰ ਦੀਆਂ ਵ੍ਰਿਤਿਆਂ/ਲੱਛਣ ਅਤੇ ਉਨਾਂਹ ਨਾਲ ਸਬੰਧਤ ਕੁੱਝ ਇਤਹਾਸਕ ਤੱਥਾਂ ਦੀ ਜਾਣਕਾਰੀ ਵਿਚਾਰ ਆਏ ਹਾਂ। ‘ਗੁਰੂ ਸਾਹਿਬਾਨ’ ਅਤੇ ‘ਅਕਾਲ ਤਖ਼ਤ’ ਦੇ ਨਾਮ ਹੇਠ ਜਾਰੀ ਸਿੱਖ ਸਿੱਕਿਆਂ ਦੇ ਇਤਹਾਸ ਪ੍ਰਤੀ ਖੋਜੀ ਦਿਲਚਸਪੀ ਨੇ ਮੇਰਾ ਧਿਆਨ ਇਸ ਵਿਚਾਰ ਵੱਲ ਖਿੱਚਿਆ ਕਿ ਬ੍ਰਿਟਸ਼ ਮਿਯੂਜ਼ਿਅਮ ਸਿੱਖ ਸਿੱਕਿਆਂ ਦੀ ਮੌਜੂਦਗੀ ਬਾਰੇ ਪੜਤਾਲ ਕੀਤੀ ਜਾਏ।

ਬ੍ਰਿਟਸ਼ ਨੈਸ਼ਨਲ ਮਿਯੂਜ਼ਿਅਮ ਦੀ ਬਾਕਾਯਦਾ ਸਥਾਪਨਾ 7 ਜੂਨ 1753 ਵਿੱਚ ‘ਪਾਰਲਿਆਮੈਂਟ ਦੇ ਐਕਟ’ ਰਾਹੀਂ ਹੋਈ ਸੀ। ਇਸ ਦਾ ਅਧਾਰ ਚਕਿਤਸਕ ਅਤੇ ਪ੍ਰਕ੍ਰਤੀ ਵਿਗਿਆਨੀ ‘ਸਰ ਹੰਸ ਸਲੋਨ’ (1660-1753) ਵਲੋਂ ਸਥਾਪਤ ‘ਯੂਨਿਵਰਸਲ ਮਿਯੂਯਿਜ਼ਿਅਮ’ ਅਤੇ ‘ਸਰ ਹੰਸ ਸਲੋਨ’ ਦੀ ਅੰਤਿਮ ਇੱਛਾ ਵਿੱਚ ਸੀ। ਉਸ ਵੇਲੇ ਇਸ ਸੰਗ੍ਰਾਹਲਯ ਅੰਦਰ ਇਕੱਤਰ 71,000 ਵਸਤੂਆਂ ਵਿੱਚ 40,000 ਪ੍ਰਕਾਸ਼ਤ ਪੁਸਤਕਾਂ ਅਤੇ 7,000 ਹੱਥਲਿਖਤਾਂ ਸ਼ਾਮਲ ਸਨ। ਅੱਜ ਇਹ ਇੱਕ ਵਿਸ਼ਾਲ ਮਿਯੂਜ਼ਿਅਮ ਹੈ, ਜਿਸ ਦੇ ਮੁੱਖ 10 ਵਿਭਾਗਾਂ (Departments) ਵਿਚੋਂ ਇੱਕ ਵਿਭਾਗ Department of Coins and Medals’ ਹੈ।

ਇਸ ਵਿਭਾਗ ਅੰਦਰ ਸੰਸਾਰ ਦੀਆਂ ਬੇਹਤਰੀਨ ਮੁਦ੍ਰਾਵਾਂ ਦਾ ਸੰਗ੍ਰਹ ਹੈ ਜਿਸ ਵਿੱਚ ਕਰੀਬ ਇੱਕ ਲੱਖ ਵਸਤੂਆਂ ਮੋਜੂਦ ਹਨ। ਸਿੱਕਿਆਂ ਦੇ ਇਸ ਸੰਗ੍ਰਹ ਵਿੱਚ 7ਵੀ ਸਦੀ ਤੋਂ ਅੱਜ ਤਕ ਦੇ ਸਿੱਕਿਆਂ ਦਾ ਕੁਲ ਇਤਹਾਸ ਮੌਜੂਦ ਹੈ। ਇਸ ਵਿਭਾਗ ਵਿੱਚ ਕਰੀਬ 9000 ਸਿੱਕੇ, ਮੈਡਲ ਅਤੇ ਨੋਟ ਪ੍ਰਦਰਸ਼ਤ ਵੀ ਹਨ।

ਇਹ ਕੋਈ ਅਚਰਜ ਨਹੀਂ ਕਿ ਇਸ ਮਿਯੂਜ਼ਿਅਮ ਵਿੱਚ ਵੀ ਸਿੱਖ ਸਿੱਕੇ ਮੌਜੂਦ ਹਨ। ਮੈਂ ਮਿਸਲ ਕਾਲ ਵਿੱਚ ਅੰਮ੍ਰਿਤਸਰ ਟਕਸਾਲ ਤੋਂ ਜਾਰੀ ਸਿੱਕਿਆਂ ਤੇ ਵਰਤੀ ਜਾਂਦੀ ਇਬਾਰਤ ਬਾਰੇ ਪੜਚੋਲ ਲਈ ਬ੍ਰਿਟਿਸ਼ ਮਿਯੂਜ਼ਿਅਮ ਦੇ ਇਸ ਵਿਭਾਗ ਦੇ ਸਿੱਕਾ ਸੰਗ੍ਰਹ ਦੇ ਅਧਿਯਕਸ਼ ਨੂੰ ਲਿਖਤੀ ਸੰਪਰਕ ਕੀਤਾ ਤਾਂ ਉਨਾਂਹ ਵਲੋਂ ਮੈਂਨੂੰ ਹੇਠ ਲਿਖਿਆ ਸੂਚਨਾਤਮਕ ਜਵਾਬ, ਮਿਤੀ 23.4.2013 ਨੂੰ ਪ੍ਰਾਪਤ ਹੋਇਆ:-

“Dear Hardev Singh,

Many of the Sikh Misal coins issued in Amritsar between the years 1777 and 1799 mention the Akal Takht on the reverse inscription. It is a variation of the Nanakshahi inscription, here is the translation and transliteration of the Persian inscription.

Language Persian

Position obverse

Translation The coin struck through each of the two worlds by the grace of the true Lord.

Of the victory gained by the sword of Guru Gobind Singh Shah Nanak is the provider.

Transliteration Sikka zad bar har do alam fazl sacha sahib ast

Fateh tegh Gur Gobind Singh Shah, Nanak wahib ast.

Position reverse

Translation Struck at Illustrious Amritsar under the prosperous rule of the fortunate rule of the fortunate Akal Takht.

Transliteration Sri Amritsar jiyo zarb

Julus maimanat bakht Akal Takht sanah

This inscription also appears on some of the coins of Maharaja Ranjit Singh issued in Amritsar.

I hope this helps.

Thanks..

Project Curator..

Department of Coins and Medals

The British Museum Great Russell Street

London WC1B 3DG

ਪਾਠਕਾਂ ਦੀ ਵਧੇਰੀ ਸਹੂਲਿਅਤ ਲਈ ਉਪਰੋਕਤ ਪੱਤਰ ਦੇ ਕੁੱਝ ਅੰਸ਼ਾਂ ਦਾ ਪੰਜਾਬੀ ਅਨੁਵਾਦ ਇਸ ਪ੍ਰਕਾਰ ਹੈ:-

ਪਿਆਰੇ ਹਰਦੇਵ ਸਿੰਘ

ਅੰਮ੍ਰਿਤਸਰ ਤੋਂ 1777 ਅਤੇ 1799 ਦਰਮਿਆਨ ਜਾਰੀ ਬਹੂਤ ਸਾਰੇ ਸਿੱਖ ਮਿਸਲ ਸਿੱਕੇਆਂ ਦੇ ਪਿਛਲੇ ਅਭਿਲੇਖ ਵਿੱਚ ਅਕਾਲ ਤਖ਼ਤ ਦਾ ਜ਼ਿਕਰ ਹੈ। ਇਹ ਅਭਿਲੇਖ ਨਾਨਕਸ਼ਾਹੀ ਅਭਿਲੇਖ ਦਾ ਰੂਪਾਂਤਰ ਹੈ। ਇਸ ਪਰਸ਼ਿਅਨ ਅਭਿਲੇਖ ਦਾ ਅਨੁਵਾਦ (Translation) ਅਤੇ ਲਿੱਪਯੰਤਰਣ (Transliteration) ਇਸ ਪ੍ਰਕਾਰ ਹੈ।

ਭਾਸ਼ਾ: ਪਰਸ਼ਿਅਨ…

ਸਥਿਤੀ: ਪਿਛਲੇ ਪਾਸੇ

ਲਿੱਪਯੰਤਰਣ: ਸ਼੍ਰੀ ਅੰਮ੍ਰਿਤਸਰ ਜੀਉ ਜ਼ਰਬ ਜਲੂਸ ਮੈਯਮਾਨਤ ਬਖ਼ਤ ਅਕਾਲ ਤਖ਼ਤ ਸਨਾਹ।

ਇਹ ਅਭਿਲੇਖ ਅੰਮ੍ਰਿਤਸਰ ਤੋਂ ਜਾਰੀ ਮਹਾਰਾਜਾ ਰਣਜੀਤ ਸਿੰਘ ਦੇ ਕੁੱਝ ਸਿੱਕੇਆਂ ਤੇ ਵੀ ਪ੍ਰਗਟ ਹੁੰਦਾ ਹੈ।

ਪ੍ਰਾਜੈਟਕ ਕਯੂਰੇਟਰ

ਸਿੱਕੇ ਅਤੇ ਮੈਡਲ ਵਿਭਾਗ

ਦ ਬ੍ਰਿਟਸ਼ ਮਿਯੂਜ਼ਿਅਮ

ਗ੍ਰੇਟ ਰੱਸਲ ਸਟ੍ਰੀਟ

ਲੰਦਨ

ਮੈਂ ਇਸ ਸੂਚਨਾ ਲਈ ਬ੍ਰਿਟਸ਼ ਮਿਯੂਜ਼ਿਅਮ ਦੇ ਉੱਚ ਅਧਿਕਾਰੀ ਦਾ ਧਨਵਾਦੀ ਹਾਂ।

ਸਿੱਖ ਸਿੱਕਿਆਂ ਬਾਰੇ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਵਿਸ਼ੇਸ਼ ਗੋਲਾਈ ਵਿੱਚ ਅਭਿਲੇਖ ਨੂੰ ਲਿਖਣ ਵੇਲੇ, ਡਿਜ਼ਾਈਨਰ ਸਜਾਵਟੀ ਚਿੰਨਾਂ ਦੇ ਸਥਾਨ ਨਿਰਧਾਰਨ ਦੀ ਛੁਟ ਪ੍ਰਾਪਤ ਕਰਦੇ ਹੋਏ ਅਭਿਲੇਖ ਦੇ ਅੱਖਰਾਂ ਅਤੇ ਸ਼ਬਦਾਂ ਦੇ ਅਕਾਰ/ਡਜ਼ਾਈਨ ਦਾ ਨਿਰਧਾਰਨ ਕਰਦੇ ਸੀ ਜਿਸ ਕਾਰਨ ਸਿੱਕਿਆਂ ਤੇ ਅੰਕਿਤ ਅਭਿਲੇਖਾਂ ਵਿੱਚ ਕੁੱਝ ਭਿੰਨਤਾ ਪ੍ਰਗਟ ਹੁੰਦੀ ਰਹਿੰਦੀ ਸੀ। ਅੱਜ ਉਪਲੱਬਦ ਸਿੱਖ ਸਿੱਕਿਆਂ ਵਿੱਚ ਇਹ ਭਿੰਨਤਾ ਦਿਖਾਈ ਦਿੰਦੀ ਹੈ। ਸਿੱਖ ਪ੍ਰਭੂੱਤਵ ਕਾਲ ਵਿੱਚ ਪੰਜਾਬ ਦੇ ਵਿਭਿੰਨ ਖੇਤਰਾਂ ਦੀਆਂ ਕਈਂ ਟਕਸਾਲਾਂ ਵਿੱਚ ਸਿੱਕਿਆਂ ਦੇ ਘੜਨ ਦਾ ਕੰਮ ਹੁੰਦਾ ਸੀ। ਇਨਾਂਹ ਟਕਸਾਲਾਂ ਵਿੱਚ ਘੜੇ ਗਏ ਸਿੱਕੇ ਵੀ ਅੱਜ ਮੌਜੂਦ ਹਨ ਅਤੇ ਮਿਯੂਜ਼ਿਮਾਂ ਆਦਿ ਸਿੱਕਾ ਸੰਗ੍ਰਹਾਂ ਦਾ ਹਿੱਸਾ ਹਨ।

ਚਲਦਾ……

ਹਰਦੇਵ ਸਿੰਘ, ਜੰਮੂ-26.5.2013




.