| . |
|
ਸਿੱਖ ਸਿੱਕੇਆਂ ਬਾਰੇ, ਭਾਗ-1
ਹਰਦੇਵ ਸਿੰਘ, ਜੰਮੂ
ਇਤਹਾਸਕ ਪੁਸਤਕ ਸਰੋਤਾਂ ਦੇ ਬਰਾਬਰ, ਕੁੱਝ ਪੱਖੋਂ, ਸਿੱਕੇ ਇਤਹਾਸਕਾਰਾਂ
ਵਲੋਂ ਇੱਕ ਜ਼ਿਆਦਾ ਮਜ਼ਬੂਤ ਸਰੋਤ ਕਰਕੇ ਕੇ ਸਵੀਕਾਰੇ ਜਾਂਦੇ ਹਨ। ਪੁਸਤਕਾਂ ਦੇ ਸਮਕਾਲੀ ਪਾਠਕ ਕਿਤਨੇ
ਕੁ ਹੁੰਦੇ ਹੋਂਣ ਗੇ? ਇਸ ਸਵਾਲ ਦੇ ਮੁਕਾਬਲੇ ਇਹ ਸਵੀਕਾਰ ਕਰਨਾ ਪਵੇਗਾ, ਕਿ ਸਿੱਕੇ ਆਪਣੇ ਸਮੇਂ
ਵਿਚ, ਹਰ ਹੱਥ ਤਕ ਪਹੁੰਚਆ ਸਰੋਤ ਸਮਝਿਆ ਜਾਂਦਾ ਹੈ। ਯਾਨੀ ਸਰਕਾਰਾਂ ਅਤੇ ਸਰਕਾਰੀ ਅਹਿਲਕਾਰਾਂ ਤੋਂ
ਲੈ ਕੇ ਸਾਹੂਕਾਰਾਂ, ਕਰਜ਼ਦਾਰਾਂ, ਵਪਾਰੀਆਂ ਅਤੇ ਮਜ਼ਦੁਰਾਂ ਤਕ!
ਸਿੱਖ ਸਿੱਕੇ, ਵਿਸ਼ੇਸ਼ ਰੂਪ ਵਿੱਚ ਅੰਮ੍ਰਿਤਸਰ ਟਕਸਾਲ ਤੋਂ ਗੁਰੂ ਸਾਹਿਬਾਨ
ਅਤੇ ਅਕਾਲ ਤਖ਼ਤ ਦੇ ਨਾਮ ਤੋਂ ਜਾਰੀ ਸਿੱਕੇ, ਇੱਕ ਮੁਦ੍ਰਾ ਹੋਂਣ ਦੇ ਨਾਲ-ਨਾਲ ਸਮਕਾਲੀ ਇਤਹਾਸ ਅਰਥ
ਸ਼ਾਸਤ੍ਰ, ਕਲਾ, ਅਧਿਕਾਰਕ, ਰਾਜਨੀਤਕ ਅਤੇ ਸਭ ਤੋਂ ਵੱਧ, ਧਾਰਮਕ ਵਿਚਾਰਧਾਰਾ ਦੇ ਠੋਸ ਸਬੂਤ ਹਨ।
ਸਿੱਖ ਸਿੱਕੇ ‘ਪਟਿਆਲਾ
ਮਿਯੁਜ਼ਿਅਮ, ਨੈਸ਼ਨਲ ਮਿਯੁਜ਼ਿਅਮ ਅਤੇ
ਬ੍ਰਿਟਿਸ਼ ਨੈਸ਼ਨਲ ਮਿਯੁਜ਼ਿਅਮ,
ਸਿੱਕਾ ਸ਼ਾਸਤ੍ਰਿਆਂ ਅਤੇ ਕਈਂ ਹੋਰ ਸੱਜਣਾ ਪਾਸ ਅੱਜ ਵੀ ਮੌਜੂਦ ਹਨ।
ਸਿੱਖ ਸਿੱਕੇਆਂ ਬਾਰੇ ਹੋਰ ਵਿਚਾਰ ਕਰਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ
ਕਿ ਇਹ ਕਿਵੇਂ ਬਣਾਏ ਜਾਂਦੇ ਸੀ?
ਭਾਰਤ ਵਿੱਚ ਪ੍ਰਾਚੀਨ ਸਿੱਕੇ ਕੁੱਝ ਵਿਸ਼ੇਸ਼ ਤਰੀਕੇਆਂ ਨਾਲ ਬਣਦੇ ਰਹੇ ਸੀ।
ਮਸਲਨ ਧਾਤੂ ਦੇ ਟੁੱਕੜੇ ਤੇ ਖੁਦੀ ਹੋਈ ਇਬਾਤਰ ਵਾਲੇ ਸਿੱਕੇ, ਧਾਤੂ ਦੇ ਟੁੱਕੜੇ ਤੇ ਉਭਰੀ ਹੋਈ
ਇਬਾਰਤ ਵਾਲੇ ਸਿੱਕੇ ਅਤੇ ਧਾਤੂ ਨੂੰ ਪਿਘਲਾ ਕੇ ਬਨਾਏ ਗਏ ਸਿੱਕੇ। ਇਨਾਂਹ ਤਿੰਨ ਸ਼੍ਰੇਣਿਆਂ ਨੂੰ
‘ਪੰਚ’ (Punch),
‘ਸਟ੍ਰੱਕ’ (Struck)
ਅਤੇ ‘ਢਲਾਈ’
(Casting)
ਪ੍ਰਕਿਆ ਦੂਆਰਾ ਬਨਾਏ ਹੋਏ ਸਿੱਕੇ ਕਰਕੇ ਜਾਣਿਆ ਜਾਂਦਾ ਹੈ।
ਸਿੱਖ ਸਿੱਕੇ ਮੁੱਖ ਤੌਰ ਤੇ ਦੂਜੀ ਸ਼੍ਰੇਣੀ ਦੁਆਰਾ ਬਣੇ ਸਿੱਕੇ ਸਨ। ਹੱਥੀ
ਬਣੀ ਇੱਕ ਡਾਈ (Die)
ਵਿੱਚ ਸਪਾਟ ਚਾਂਦੀ ਜਾਂ ਸੋਨੇ ਦਾ ਟੁੱਕੜਾ
ਰੱਖ ਕੇ, ਹੱਥੋੜੇ ਨਾਲ ਜੋਰਦਾਰ ਸੱਟ ਮਾਰੀ ਜਾਂਦੀ ਸੀ, ਜਿਸ ਉਪਰੰਤ ਡਾਈ ਤੇ ਹੱਥੀ ਲਿਖੀ ਉਲਟੀ
ਇਬਾਰਤ, ਸਿੱਕੇ ਤੇ ਸਿੱਧੀ ਹੇ ਕੇ ਉਭਰ ਆਉਂਦੀ ਸੀ। ਪੰਜਾਬ ਵਿੱਚ ਸੰਨ
1765 ਉਪਰੰਤ ਸਿੱਖ ਪ੍ਰਭੁੱਤਵ ਕਾਲ ਵਿਚ, ਸਿੱਕੇ
ਬਨਾਉਂਣ ਲਈ ਵਰਤੀ ਗਈ ਇਹ ਤਕਨੀਕ ਮੁਗ਼ਲਿਆ ਰਾਜ ਵਿੱਚ ਵਰਤੀ ਜਾਂਦੀ ਤਕਨੀਕ ਅਨੁਸਾਰੀ ਹੀ ਸੀ, ਜਿਸ
ਵਿੱਚ ਟਕਸਾਲਾਂ ਵਿੱਚ ਇਸੇ ਦੇ ਹੁਨਰਮੰਦਾਂ ਵਲੋਂ ਹੱਥੀ ਕੰਮ ਕੀਤਾ ਜਾਂਦਾ ਸੀ।
ਸਿੱਖ ਸਿੱਕੇ ਬਨਾਉਂਣ ਦੀ ਇਸ ਵਿਧੀ ਦਾ ਇੱਕ ਚਸ਼ਮਦੀਦ ਗਵਾਹ ‘ਐਂਡਰੀਯੂ
ਫਲੈਮਿੰਗ’ ਇੰਝ ਲਿਖਦਾ ਹੈ:-
“ Pind Dadud Khan. —
Received visits from Missers Rula Ram and Gyan Chand. who
have yielded me every assistance in their power in the prosecution of my
investigation of the range of hills. Visited the mint here, which is under the
superintendence of the former. Silver is collected in all directions in the
shape of old rupees, bangles and silver ornaments, which after being refined are
converted into the new Lahore Rupee. At present the silver from which rupees are
manufactured, are Mahmoud Shah Rupees from the Hazara and countries to the
north, and of the value of about 12 annas. These contain copper and lead, which
is separated from them previous to their being converted into the new rupees….
The silver being obtained of sufficient
purity to constitute the new rupees, which are said to be pure silver, it is cut
into bars about the breadth of a rupee and handed over to an artificer, who cuts
these into the necessary weights to constitute the rupees. This being done, the
rough bits of silver are heated to redness on hot charcoal, and when hot are
beaten on an anvil with a round-headed hammer into the shape and size of the
standard rupee. In this state they are handed over to a man who finishes them by
impressing the necessary inscription, which is done on a die of a most simple
description, being an anvil with a round and highly tempered steel surface, on
which the inscription is inscribed in reverse. On this the rupee is placed, and
on it a punch with a round and highly tempered steel face, on which the
inscription to be impressed on the upper side of the rupee is caned. The punch
being applied to the rupee, a smart blow from a heavy die is given by a man who
stands in front of the one in charge of the die, and who holds the punch in his
left hand and a handful of raw rupees in his right, the lower die being firmly
fixed in a strong case. In this way 40 rupees were passed through the die well
engraved, in one minute, and the artificer said that on an average he could
engrave 1500 per hour. From 1000 Mahmoud Shah rupees. 750 new Lahore rupees are
manufactured.”
(Extract From RASB Vol XVIII Part II,
Diary of a Trip to Pind Dadud Khan and the Salt Range by
Andrew Fleming
MD pages 667-8)
ਉਪਰੋਕਤ ਪ੍ਰਕ੍ਰਿਆ
‘ਐਂਡਰੀਯੂ ਫਲੇਮਿੰਗ’
ਨੇ, ਪਿੰਡ
‘ਦਾਉਦ ਖ਼ਾਨ’
ਟਕਸਾਲ ਵਿੱਚ ਅੱਖੀ ਡਿੱਠੀ ਸੀ ਜਿੱਥੋ, ਉਸ ਵੇਲੇ
1000
‘ਮਹਮੂਦ
ਸ਼ਾਹੀ’ ਸਿੱਕੇਆਂ ਵਿਚੋਂ ਪਹਿਲਾਂ
ਤਾਂਬੇ ਨੂੰ ਵੱਖਰਾ ਕਰਕੇ ਚਾਂਦੀ ਦੇ 750
‘ਲਾਹੋਰ ਸਿੱਕੇ’ ਬਨਾਏ ਜਾ ਰਹੇ ਸੀ। ਮਹਮੂਦ ਸ਼ਾਹੀ ਸਿੱਕੇਆਂ ਵਿਚੋਂ ਚਾਂਦੀ ਨਾਲੋਂ ਤਾਂਬਾਂ ਵੱਖਰਾ
ਕਰਨ ਦੀ ਤਕਨੀਕ ਵੀ ਫਲੇਂਮਿੰਗ ਨੇ ਅੱਖੀ ਡਿੱਠੀ ਅਤੇ ਆਪਣੀ ਡਾਈਰੀ ਵਿੱਚ ਦਰਜ ਕੀਤੀ ਸੀ। ਸਿੱਕੇ
ਬਨਾਉਂਣ ਦੀ ਇਸੇ ਤਕਨੀਕ ਦੀ ਵਰਤੋਂ ਉਸ ਵੇਲੇ ਦੀਆਂ ਟਕਸਾਲਾਂ ਵਿੱਚ ਹੁੰਦੀ ਸੀ।
ਧਿਆਨ ਵਿੱਚ ਰਹੇ ਕਿ ਉਸ ਵੇਲੇ ਸਿੱਕੇ ਬਨਾਉਂਣ ਦਾ ਕੰਮ, ਅੱਜ ਵਾਂਗ ਮਸ਼ੀਨੀ
ਅਤੇ ਉਂਨਤ ਨਹੀਂ ਸੀ ਜਿਸ ਰਾਹੀਂ ਅੱਜ ਇਕਸਾਰ ਹੂ-ਬ-ਹੂ ਸਿੱਕੇ ਬਣਦੇ ਹਨ। ਉਸ ਵੇਲੇ ਇਹ ਕੰਮ
‘ਹੱਥਕਰਘੇ’ ਵਾਂਗ ਸੀ ਅਤੇ ਕੁੱਝ ਮਾਤਰਾ ਵਿੱਚ ਸਿੱਕੇ ਬਨਾਉਂਣ ਉਪਰੰਤ ਡਾਈ ਬਦਲਣੀ ਪੈਂਦੀ ਸੀ।
ਬਰਾਬਰ ਤੋਲ ਦੇ ਟੁਕੜੇ ਹੱਥੀ ਕੱਟਣ-ਕੁੱਟਣ ਕਾਰਨ ਮੋਟਾਈ ਅਤੇ ਘੇਰੇ ਵਿੱਚ ਬਰਾਬਰ ਨਹੀਂ ਸੀ ਹੁੰਦੇ
ਅਤੇ ਡਾਈ ਹੇਠ ਟੁੱਕੜੇ ਨੂੰ ਰੱਖਣ ਦੀ ਕ੍ਰਿਆ ਵੀ ਮਸ਼ੀਨੀ ਨਹੀਂ ਬਲਕਿ ਹੱਥੀ ਹੁੰਦੀ ਸੀ, ਜਿਸ ਕਾਰਨ
ਸਿੱਕੇਆਂ ਦੀ ਬਣਤਰ ਇਕਸਾਰ ਨਹੀਂ ਸੀ ਹੁੰਦੀ ਅਤੇ ਉਸ ਤੇ ਲਿਖੀ ਇਬਾਰਤ, ਅੱਗੇ-ਪਿੱਛੇ ਅਤੇ
ਸੱਜੇ-ਖੱਬੇ ਹੁੰਦੀ ਰਹਿੰਦੀ ਸੀ।
ਹੱਥੀ ਬਣਨ ਵਾਲੀਆਂ ਡਾਈਆਂ ਵੀ ਕਦੇ ਇਕਸਾਰ ਨਹੀਂ ਸੀ ਹੁੰਦੀਆਂ। ਡਾਈ ਤੇ
ਹੱਥੀ ਲਿਖਾਈ ਕਰਨ ਵਾਲੇ ਕਾਰੀਗਰ, ਉੱਪਲਬਧ ਥਾਂ ਵਿੱਚ ਇਬਾਰਤ ਅਤੇ ਡਿਜ਼ਾਈਨ ਨੂੰ ਨਿਸ਼ਚਤ ਕਰਦੇ ਸੀ।
ਹੱਥੀ ਕੰਮ ਵਿੱਚ ਲਗੇ ਵੱਖ-ਵੱਖ ਕਾਰੀਗਰਾਂ ਅਤੇ ਹੱਥੋੜੇ ਦੀਆਂ ਜੋਰਦਾਰ ਸੱਟਾਂ ਵਜੋਂ ਨਿਤ ਬਦਲਦੀਆਂ
ਡਾਈਆਂ ਕਾਰਨ ਵੀ, ਵੱਖ-ਵੱਖ ਸਿੱਕੇਆਂ ਤੇ ਵੱਖ-ਵੱਖ ਪ੍ਰਕਾਰ ਦੀ ਲਿਖਤ ਨਜ਼ਰ ਆਉਂਦੀ ਸੀ ਜਿਸ ਵਿੱਚ
ਲਫ਼ਜਾਂ ਦੀ ਬਨਾਵਟ. ਅਕਾਰ ਅਤੇ ਸਥਾਨ ਵਿੱਚ ਅੰਤਰ ਹੁੰਦਾ ਸੀ। ਕਾਲਾਂਤਰ ਤਾਂ ਹੋਰ ਵੀ ਬਦਲਾਉ ਆਉਂਦੇ
ਰਹੇ ਸੀ।
ਮੋਟੇ ਤੌਰ ਤੇ ਸਮਝਣ ਲਈ ਅਸੀਂ ਹੇਠ ਦਿੱਤੀ ਤਸਵੀਰ ਤੋਂ ਸਹਾਇਤਾ ਲੇ ਸਕਦੇ
ਹਾਂ:-
Process of Minting Coins during the Sikh Period

The image on the left is of the die of the obverse of the
coin while the image on the right illustrates the legend as it appears on the
coin after it is struck from the colored part of the die.
‘ਐਂਡਰੀਯੂ ਫਲੇਮਿੰਗ’
ਦੇ ਵ੍ਰਿਤਾਂਤ ਅਤੇ ਉਪਰੋਕਤ ਤਸਵੀਰ ਰਾਹੀ ਅਸੀਂ ਹੁਣ ਸਮਝ ਸਕਦੇ ਹਾਂ, ਕਿ ਤੋਲ ਦੇ ਹਿਸਾਬ ਨਾਲ ਕੱਟੇ ਚਾਂਦੀ ਦੇ ਟੁੱਕੜੇ, ਲਾਲ ਗਰਮ
ਕਰਕੇ, ਗੋਲ ਹੱਥੋੜੇ ਨਾਲ ਰੂਪੇ ਦੀ ਅਕਾਰ ਵਿੱਚ ਕੁੱਟ ਕੇ, ਦੂਜੇ ਕਾਰੀਗਰਾਂ ਨੂੰ ਦਿੱਤੇ ਜਾਂਦੇ
ਸੀ। ਹੇਠ ਬੈਠੇ ਬੰਦੇ ਵਲੋਂ ਚਾਂਦੀ ਦੇ ਸਪਾਟ
(Plain)
ਟੁੱਕੜੇ ਤੇਜੀ ਨਾਲ, ਇੱਕ ਤੋਂ ਬਾਦ ਇਕ, ਡਾਈ ਵਿੱਚ ਰਖੇ ਜਾਂਦੇ ਸੀ ਤੇ ਸ੍ਹਾਮਣੇ ਖੜੇ ਬੰਦੇ ਵਲੋਂ
ਡਾਈ ਤੇ ਜੋਰ ਨਾਲ ਹੱਥੋੜਾ ਮਾਰੀਆ ਜਾਂਦਾ ਸੀ। ਡਾਈ ਤੋਂ ਨਿਕਲਣ ੳਪੁਰੰਤ, ਸਿੱਕੇ ਤੇ ਡਾਈ ਵਿੱਚ
ਲਿਖੀ ਉਲਟੀ ਇਬਾਰਤ (ਲੀਜੇਂਡ), ਸਿੱਕੇ ਤੇ ਸਿੱਧੀ, ਛੋਟੀ, ਅੱਗੇ-ਪਿੱਛੇ ਜਾਂ ਸੱਜੇ-ਖੱਬੇ ਉਕਰੀ
(Engraved)
ਹੋਈ ਨਿਕਲਦੀ ਸੀ। ਸਾਰਾ ਕੰਮ ਹੱਥੀ ਹੋਂਣ ਕਾਰਨ ਸਿੱਕੇਆਂ ਦੇ ਅਕਾਰ, ਲਿਖਾਈ ਆਦਿ ਵਿੱਚ ਅੰਤਰ
ਹੁੰਦਾ ਸੀ। ਸਮੇਂ-ਸਮੇਂ ਡਿਜ਼ਾਈਨ ਵੀ ਬਦਲਦਾ ਰਹਿੰਦਾ ਸੀ। ‘ਐਂਡਰੀਯੂ ਫਲੇਮਿੰਗ’ ਅਨੁਸਾਰ ਕਾਰੀਗਰ
ਨੇ ਉਸ ਨੂੰ ਇੱਕ ਘੰਟੇ ਵਿਚ, ਔਸਤਨ, 1500
ਸਿੱਕੇ ਬਨਾ ਸਕਣ ਦੀ ਗਲ ਦੱਸੀ!
ਇਸ ਤੋਂ ਛੁੱਟ ਇੱਥੇ ਇੱਕ ਹੋਰ ਸਵਾਲ ਵਿਚਾਰ ਲੇਂਣਾ ਵੀ ਜ਼ਰੂਰੀ ਹੈ। ਉਹ ਇਹ
ਕਿ ਕੀ ਉਸ ਵੇਲੇ ਅੱਜ ਵਾਂਗ ਨਕਲੀ ਕਰੰਸੀ ਬਣਦੀ ਸੀ?
ਇਹ ਸਵਾਲ ਦੇ ਜਵਾਬ ਵਿੱਚ ਕੁੱਝ ਨੁਕਤੇ ਧਿਆਨ ਵਿੱਚ ਰੱਖਣੇ ਜ਼ਰੂਰੀ ਹਨ।
(1) ਪਹਿਲਾ ਨੁਕਤਾ ਇਹ ਕਿ ਸਿੱਕੇਆਂ ਦੀ ਕੀਮਤ, ਵਰਤੀ ਗਈ ਚਾਂਦੀ ਦੇ ਮੁੱਲ
ਬਰਾਬਰ ਹੋਂਣ ਕਾਰਨ, ਉਤਨੀ ਹੀ ਚਾਂਦੀ ਵਰਤ ਕੇ ਨਕਲੀ ਸਿੱਕਾ ਬਨਾਉਂਣ ਵਿੱਚ ਕਿਸੇ ਨੂੰ ਕੋਈ ਫ਼ਾਈਦਾ
ਨਹੀਂ ਸੀ ਹੋ ਸਕਦਾ।
(2) ਨਕਲੀ ਸਿੱਕਾ ਬਨਾਉਂਣ ਵਾਲਾ ਹਮੇਸ਼ਾ ਅਸਲੀ ਸਿੱਕੇ ਦੀ ਹੀ ਨਕਲ ਕਰੇਗਾ
ਤਾਂ ਕਿ ਨਕਲੀ ਹੋਂਣ ਦਾ ਪਤਾ ਨਾ ਚਲੇ।
(3) ਅੱਜ ਤਾਂ ਕੋਈ ਕਾਗ਼ਜ਼ ਨੂੰ ਹਜ਼ਾਰ ਦੇ ਨੋਟ ਦਾ ਰੂਪ ਦੇ ਦੇਵੇ ਤਾਂ ਉਸ
ਵਿੱਚ ਉਸ ਨੂੰ ਫ਼ਾਈਦਾ ਹੈ। ਪਰ ਉਸ ਵੇਲੇ ਚਾਂਦੀ ਦੇ ਬਦਲੇ ਚਾਂਦੀ, ਅਤੇ ਸੋਨੇ ਦੇ ਬਦਲੇ ਸੋਨਾ ਹੀ
ਵਰਤ ਕੇ, ਨਕਲੀ ਸਿੱਕਾ ਬਨਾਉਂਣ ਵਿੱਚ ਕਿਸੇ ਨੂੰ ਫ਼ਾਈਦਾ ਨਹੀਂ ਸੀ ਹੋ ਸਕਦਾ।
ਚਲਦਾ……
ਹਰਦੇਵ ਸਿੰਘ, ਜੰਮੂ-5.5.2013
|
. |